ANG 4, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਅਸੰਖ ਭਗਤ ਗੁਣ ਗਿਆਨ ਵੀਚਾਰ ॥

असंख भगत गुण गिआन वीचार ॥

Asankkh bhagat gu(nn) giaan veechaar ||

(ਅਕਾਲ ਪੁਰਖ ਦੀ ਕੁਦਰਤਿ ਵਿਚ) ਅਣਗਿਣਤ ਭਗਤ ਹਨ, ਜੋ ਅਕਾਲ ਪੁਰਖ ਦੇ ਗੁਣਾਂ ਅਤੇ ਗਿਆਨ ਦੀ ਵਿਚਾਰ ਕਰ ਰਹੇ ਹਨ,

असंख्य ऐसे भक्तजन हैं जो उस गुणी निरंकार के गुणों को विचार कर ज्ञान की उपलब्धि करते हैं।

Countless devotees contemplate the Wisdom and Virtues of the Lord.

Guru Nanak Dev ji / / Japji Sahib / Guru Granth Sahib ji - Ang 4

ਅਸੰਖ ਸਤੀ ਅਸੰਖ ਦਾਤਾਰ ॥

असंख सती असंख दातार ॥

Asankkh satee asankkh daataar ||

ਅਨੇਕਾਂ ਹੀ ਦਾਨੀ ਤੇ ਦਾਤੇ ਹਨ ।

असंख्य सत्य को जानने वाले अथवा परमार्थ-पथ पर चलने वाले तथा दानी सज्जन हैं।

Countless the holy, countless the givers.

Guru Nanak Dev ji / / Japji Sahib / Guru Granth Sahib ji - Ang 4

ਅਸੰਖ ਸੂਰ ਮੁਹ ਭਖ ਸਾਰ ॥

असंख सूर मुह भख सार ॥

Asankkh soor muh bhakh saar ||

(ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਸੂਰਮੇ ਹਨ ਜੋ ਆਪਣੇ ਮੂੰਹਾਂ ਉੱਤੇ (ਭਾਵ ਸਨਮੁਖ ਹੋ ਕੇ) ਸ਼ਾਸਤ੍ਰਾਂ ਦੇ ਵਾਰ ਸਹਿੰਦੇ ਹਨ ।

असंख्य शूरवीर रणभूमि में शत्रु का सामना करते हुए शस्त्रों की मार सहते हैं।

Countless heroic spiritual warriors, who bear the brunt of the attack in battle (who with their mouths eat steel).

Guru Nanak Dev ji / / Japji Sahib / Guru Granth Sahib ji - Ang 4

ਅਸੰਖ ਮੋਨਿ ਲਿਵ ਲਾਇ ਤਾਰ ॥

असंख मोनि लिव लाइ तार ॥

Asankkh moni liv laai taar ||

ਅਨੇਕਾਂ ਮੋਨੀ ਹਨ, ਜੋ ਇਕ-ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ ।

असंख्य मानव जीव मौन धारण करके एकाग्रचित होकर उस अकाल-पुरुष में लिवलीन रहते हैं।

Countless silent sages, vibrating the String of His Love.

Guru Nanak Dev ji / / Japji Sahib / Guru Granth Sahib ji - Ang 4

ਕੁਦਰਤਿ ਕਵਣ ਕਹਾ ਵੀਚਾਰੁ ॥

कुदरति कवण कहा वीचारु ॥

Kudarati kava(nn) kahaa veechaaru ||

ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵਿਚਾਰ ਕਰ ਸਕਾਂ ।

इसलिए मुझ में इतनी बुद्धि कहाँ कि मैं उस अकथनीय प्रभु की समर्था का विचार कर सकूं।

How can Your Creative Potency be described?

Guru Nanak Dev ji / / Japji Sahib / Guru Granth Sahib ji - Ang 4

ਵਾਰਿਆ ਨ ਜਾਵਾ ਏਕ ਵਾਰ ॥

वारिआ न जावा एक वार ॥

Vaariaa na jaavaa ek vaar ||

(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ । )

हे अनन्त स्वरूप ! मैं तुझ पर एक बार भी कुर्बान होने के लायक नहीं हूँ।

I cannot even once be a sacrifice to You.

Guru Nanak Dev ji / / Japji Sahib / Guru Granth Sahib ji - Ang 4

ਜੋ ਤੁਧੁ ਭਾਵੈ ਸਾਈ ਭਲੀ ਕਾਰ ॥

जो तुधु भावै साई भली कार ॥

Jo tudhu bhaavai saaee bhalee kaar ||

ਜੋ ਤੈਨੂੰ ਚੰਗਾ ਲਗਦਾ ਹੈ ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ) ।

जो तुझे भला लगता है वही कार्य श्रेष्ठ है।

Whatever pleases You is the only good done,

Guru Nanak Dev ji / / Japji Sahib / Guru Granth Sahib ji - Ang 4

ਤੂ ਸਦਾ ਸਲਾਮਤਿ ਨਿਰੰਕਾਰ ॥੧੭॥

तू सदा सलामति निरंकार ॥१७॥

Too sadaa salaamati nirankkaar ||17||

ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ ॥੧੭॥

हे निरंकार ! हे पारब्रह्म ! तू सदा शाश्वत रूप हैं।॥ १७ ॥

You, Eternal and Formless One. ||17||

Guru Nanak Dev ji / / Japji Sahib / Guru Granth Sahib ji - Ang 4

ਅਸੰਖ ਮੂਰਖ ਅੰਧ ਘੋਰ ॥

असंख मूरख अंध घोर ॥

Asankkh moorakh anddh ghor ||

(ਨਿਰੰਕਾਰ ਦੀ ਰਚੀ ਹੋਈ ਸ੍ਰਿਸ਼ਟੀ ਵਿਚ) ਅਨੇਕਾਂ ਹੀ ਮਹਾਂ ਮੂਰਖ ਹਨ,

इस सृष्टि में असंख्य मनुष्य विमूढ़ तथा गहन अज्ञानी हैं।

Countless fools, blinded by ignorance.

Guru Nanak Dev ji / / Japji Sahib / Guru Granth Sahib ji - Ang 4

ਅਸੰਖ ਚੋਰ ਹਰਾਮਖੋਰ ॥

असंख चोर हरामखोर ॥

Asankkh chor haraamakhor ||

ਅਨੇਕਾਂ ਹੀ ਚੋਰ ਹਨ, ਜੋ ਪਰਾਇਆ ਮਾਲ (ਚੁਰਾ ਚੁਰਾ ਕੇ) ਵਰਤ ਰਹੇ ਹਨ

असंख्य चोर तथा अभक्ष्य खाने वाले हैं, जो दूसरों का माल चुरा कर खाते हैं।

Countless thieves and embezzlers.

Guru Nanak Dev ji / / Japji Sahib / Guru Granth Sahib ji - Ang 4

ਅਸੰਖ ਅਮਰ ਕਰਿ ਜਾਹਿ ਜੋਰ ॥

असंख अमर करि जाहि जोर ॥

Asankkh amar kari jaahi jor ||

ਅਤੇ ਅਨੇਕਾਂ ਹੀ ਇਹੋ ਜਿਹੇ ਮਨੁੱਖ ਹਨ, ਜੋ (ਦੂਜਿਆਂ ਉੱਤੇ) ਹੁਕਮ ਤੇ ਵਧੀਕੀਆਂ ਕਰ ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ ।

असंख्य ही ऐसे हैं जो अन्य लोगों पर जब्र-जुल्म से अत्याचार का शासन करके इस संसार को त्याग जाते हैं।

Countless impose their will by force.

Guru Nanak Dev ji / / Japji Sahib / Guru Granth Sahib ji - Ang 4

ਅਸੰਖ ਗਲਵਢ ਹਤਿਆ ਕਮਾਹਿ ॥

असंख गलवढ हतिआ कमाहि ॥

Asankkh galavadh hatiaa kamaahi ||

ਅਨੇਕਾਂ ਹੀ ਖ਼ੂਨੀ ਮਨੁੱਖ ਲੋਕਾਂ ਦੇ ਗਲ ਵੱਢ ਰਹੇ ਹਨ

असंख्य अधर्मी मनुष्य जो दूसरों का गला काट कर हत्या का पाप कमा रहे हैं।

Countless cut-throats and ruthless killers.

Guru Nanak Dev ji / / Japji Sahib / Guru Granth Sahib ji - Ang 4

ਅਸੰਖ ਪਾਪੀ ਪਾਪੁ ਕਰਿ ਜਾਹਿ ॥

असंख पापी पापु करि जाहि ॥

Asankkh paapee paapu kari jaahi ||

ਅਤੇ ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ (ਆਖ਼ਰ) ਇਸ ਦੁਨੀਆ ਤੋਂ ਤੁਰ ਜਾਂਦੇ ਹਨ ।

असंख्य ही पापी इस संसार से पाप करते हुए चले जाते हैं।

Countless sinners who keep on sinning.

Guru Nanak Dev ji / / Japji Sahib / Guru Granth Sahib ji - Ang 4

ਅਸੰਖ ਕੂੜਿਆਰ ਕੂੜੇ ਫਿਰਾਹਿ ॥

असंख कूड़िआर कूड़े फिराहि ॥

Asankkh koo(rr)iaar koo(rr)e phiraahi ||

ਅਨੇਕਾਂ ਹੀ ਝੂਠ ਬੋਲਣ ਦੇ ਸੁਭਾਉ ਵਾਲੇ ਮਨੁੱਖ ਝੂਠ ਵਿਚ ਹੀ ਰੁੱਝੇ ਪਏ ਹਨ

असंख्य ही झूठा स्वभाव रखने वाले मिथ्या वचन बोलते फिरते हैं।

Countless liars, wandering lost in their lies.

Guru Nanak Dev ji / / Japji Sahib / Guru Granth Sahib ji - Ang 4

ਅਸੰਖ ਮਲੇਛ ਮਲੁ ਭਖਿ ਖਾਹਿ ॥

असंख मलेछ मलु भखि खाहि ॥

Asankkh malechh malu bhakhi khaahi ||

ਅਤੇ ਅਨੇਕਾਂ ਹੀ ਖੋਟੀ ਬੁੱਧੀ ਵਾਲੇ ਮਨੁੱਖ ਮਲ (ਭਾਵ, ਅਖਾਜ) ਹੀ ਖਾਈ ਜਾ ਰਹੇ ਹਨ ।

असंख्य मानव ऐसे हैं जो मलिन बुद्धि होने के कारण विष्टा का भोजन खाते हैं।

Countless wretches, eating filth as their ration.

Guru Nanak Dev ji / / Japji Sahib / Guru Granth Sahib ji - Ang 4

ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥

असंख निंदक सिरि करहि भारु ॥

Asankkh ninddak siri karahi bhaaru ||

ਅਨੇਕਾਂ ਹੀ ਨਿਦੰਕ (ਨਿੰਦਾ ਕਰ ਕੇ) ਆਪਣੇ ਸਿਰ ਉੱਤੇ (ਨਿੰਦਿਆ ਦਾ) ਭਾਰ ਚੁੱਕ ਰਹੇ ਹਨ ।

असंख्य लोग दूसरों की निन्दा करके अपने सिर पर पाप का बोझ रखते हैं।

Countless slanderers, carrying the weight of their stupid mistakes on their heads.

Guru Nanak Dev ji / / Japji Sahib / Guru Granth Sahib ji - Ang 4

ਨਾਨਕੁ ਨੀਚੁ ਕਹੈ ਵੀਚਾਰੁ ॥

नानकु नीचु कहै वीचारु ॥

Naanaku neechu kahai veechaaru ||

(ਹੇ ਨਿਰੰਕਾਰ! ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮਾਂ ਵਿਚ ਫਸੇ ਹੋਣਗੇ, ਮੇਰੀ ਕੀਹ ਤਾਕਤ ਹੈ ਕਿ ਤੇਰੀ ਕੁਦਰਤਿ ਦੀ ਪੂਰਨ ਵਿਚਾਰ ਕਰ ਸਕਾਂ?ਨਾਨਕ ਵਿਚਾਰਾ (ਤਾਂ) ਇਹ (ਉਪਰਲੀ ਤੁੱਛ ਜਿਹੀ) ਵਿਚਾਰ ਪੇਸ਼ ਕਰਦਾ ਹੈ ।

श्री गुरु नानक देव जी स्वयं को निम्न कहते हुए फुरमाते हैं कि हमने तो कुकर्मी जीवों अर्थात् तामसी व आसुरी सम्पदा वाली सृष्टि का कथन किया है।

Nanak describes the state of the lowly.

Guru Nanak Dev ji / / Japji Sahib / Guru Granth Sahib ji - Ang 4

ਵਾਰਿਆ ਨ ਜਾਵਾ ਏਕ ਵਾਰ ॥

वारिआ न जावा एक वार ॥

Vaariaa na jaavaa ek vaar ||

(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੇਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੈਂ ਤੇਰੀ ਬੇਅੰਤ ਕੁਦਰਤਿ ਦੀ ਪੂਰਨ ਵਿਚਾਰ ਕਰਨ ਜੋਗਾ ਨਹੀਂ ਹਾਂ) ।

हे अनन्त स्वरूप ! मैं तुझ पर एक बार भी कुर्बान होने के लायक नहीं हूँ।

I cannot even once be a sacrifice to You.

Guru Nanak Dev ji / / Japji Sahib / Guru Granth Sahib ji - Ang 4

ਜੋ ਤੁਧੁ ਭਾਵੈ ਸਾਈ ਭਲੀ ਕਾਰ ॥

जो तुधु भावै साई भली कार ॥

Jo tudhu bhaavai saaee bhalee kaar ||

ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਹੀ ਰਹਿਣਾ ਠੀਕ ਹੈ । ਤੇਰੀ ਸਿਫ਼ਤ-ਸਾਲਾਹ ਕਰ ਕੇ ਅਸਾਂ ਜੀਵਾਂ ਲਈ ਇਹੀ ਭਲੀ ਗੱਲ ਹੈ ਕਿ ਤੇਰੀ ਰਜ਼ਾ ਵਿਚ ਰਹੀਏ) ।

जो तुझे भला लगता है वही कार्य श्रेष्ठ है।

Whatever pleases You is the only good done,

Guru Nanak Dev ji / / Japji Sahib / Guru Granth Sahib ji - Ang 4

ਤੂ ਸਦਾ ਸਲਾਮਤਿ ਨਿਰੰਕਾਰ ॥੧੮॥

तू सदा सलामति निरंकार ॥१८॥

Too sadaa salaamati nirankkaar ||18||

ਹੇ ਨਿਰੰਕਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ ॥੧੮॥

हे निरंकार ! हे पारब्रह्म ! तू सदा शाश्वत रूप हैं॥ १८॥

You, Eternal and Formless One. ||18||

Guru Nanak Dev ji / / Japji Sahib / Guru Granth Sahib ji - Ang 4

ਅਸੰਖ ਨਾਵ ਅਸੰਖ ਥਾਵ ॥

असंख नाव असंख थाव ॥

Asankkh naav asankkh thaav ||

(ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਅਸੰਖਾਂ ਹੀ ਨਾਮ ਹਨ ਤੇ ਅਸੰਖਾਂ ਹੀ (ਉਹਨਾਂ ਦੇ) ਥਾਂ ਟਿਕਾਣੇ ਹਨ ।

उस सृजनहार की सृष्टि में असंख्य ही नाम तथा असंख्य ही स्थान वाले जीव विचरन कर रहे हैं; अथवा इस सृष्टि में अकाल-पुरुष के अनेकानेक नाम हैं तथा अनेकानेक ही स्थान हैं, जहाँ पर परमात्मा का वास रहता है।

Countless names, countless places.

Guru Nanak Dev ji / / Japji Sahib / Guru Granth Sahib ji - Ang 4

ਅਗੰਮ ਅਗੰਮ ਅਸੰਖ ਲੋਅ ॥

अगम अगम असंख लोअ ॥

Agamm agamm asankkh loa ||

(ਕੁਦਰਤਿ ਵਿਚ) ਅਸੰਖਾਂ ਹੀ ਭਵਣ ਹਨ ਜਿਨ੍ਹਾਂ ਤਕ ਮਨੁੱਖ ਦੀ ਪਹੁੰਚ ਹੀ ਨਹੀਂ ਹੋ ਸਕਦੀ ।

असंख्य ही अकल्पनीय लोक हैं।

Inaccessible, unapproachable, countless celestial realms.

Guru Nanak Dev ji / / Japji Sahib / Guru Granth Sahib ji - Ang 4

ਅਸੰਖ ਕਹਹਿ ਸਿਰਿ ਭਾਰੁ ਹੋਇ ॥

असंख कहहि सिरि भारु होइ ॥

Asankkh kahahi siri bhaaru hoi ||

(ਪਰ ਜੋ ਮਨੁੱਖ ਕੁਦਰਤਿ ਦਾ ਲੇਖਾ ਕਰਨ ਵਾਸਤੇ ਸ਼ਬਦ) 'ਅਸੰਖ' (ਭੀ) ਆਖਦੇ ਹਨ, (ਉਹਨਾਂ ਦੇ) ਸਿਰ ਉੱਤੇ ਭੀ ਭਾਰ ਹੁੰਦਾ ਹੈ (ਭਾਵ, ਉਹ ਭੀ ਭੁੱਲ ਕਰਦੇ ਹਨ, 'ਅਸੰਖ' ਸ਼ਬਦ ਭੀ ਕਾਫੀ ਨਹੀਂ ਹੈ) ।

किन्तु जो मनुष्य उसकी रचना का गणित करते हुए 'असंख्य' शब्द का प्रयोग करते हैं उनके सिर पर भी भार पड़ता है।

Even to call them countless is to carry the weight on your head.

Guru Nanak Dev ji / / Japji Sahib / Guru Granth Sahib ji - Ang 4

ਅਖਰੀ ਨਾਮੁ ਅਖਰੀ ਸਾਲਾਹ ॥

अखरी नामु अखरी सालाह ॥

Akharee naamu akharee saalaah ||

(ਭਾਵੇਂ ਅਕਾਲ ਪੁਰਖ ਦੀ ਕੁਦਰਤਿ ਦਾ ਲੇਖਾ ਲਫ਼ਜ਼ 'ਅਸੰਖ' ਤਾਂ ਕਿਤੇ ਰਿਹਾ, ਕੋਈ ਭੀ ਸ਼ਬਦ ਕਾਫ਼ੀ ਨਹੀਂ ਹੈ, ਪਰ) ਅਕਾਲ ਪੁਰਖ ਦਾ ਨਾਮ ਭੀ ਅੱਖਰਾਂ ਦੀ ਰਾਹੀਂ ਹੀ (ਲਿਆ ਜਾ ਸਕਦਾ ਹੈ), ਉਸ ਦੀ ਸਿਫ਼ਿਤ-ਸਾਲਾਹ ਭੀ ਅੱਖਰਾਂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ ।

शब्दों द्वारा ही उस निरंकार के नाम को जपा जा सकता है, शब्दों से ही उसका गुणगान किया जा सकता है।

From the Word, comes the Naam; from the Word, comes Your Praise.

Guru Nanak Dev ji / / Japji Sahib / Guru Granth Sahib ji - Ang 4

ਅਖਰੀ ਗਿਆਨੁ ਗੀਤ ਗੁਣ ਗਾਹ ॥

अखरी गिआनु गीत गुण गाह ॥

Akharee giaanu geet gu(nn) gaah ||

ਅਕਾਲ ਪੁਰਖ ਦਾ ਗਿਆਨ ਭੀ ਅੱਖਰਾਂ ਦੀ ਰਾਹੀਂ ਹੀ (ਵਿਚਾਰਿਆ ਜਾ ਸਕਦਾ ਹੈ) । ਅੱਖਰਾਂ ਦੀ ਰਾਹੀਂ ਹੀ ਉਸਦੇ ਗੀਤ ਅਤੇ ਗੁਣਾਂ ਦਾ ਵਾਕਫ਼ ਹੋ ਸਕੀਦਾ ਹੈ ।

परमात्मा के गुणों का ज्ञान भी शब्दों द्वारा हो सकता है तथा उसकी प्रशंसा भी शब्दों द्वारा ही कही जा सकती है।

From the Word, comes spiritual wisdom, singing the Songs of Your Glory.

Guru Nanak Dev ji / / Japji Sahib / Guru Granth Sahib ji - Ang 4

ਅਖਰੀ ਲਿਖਣੁ ਬੋਲਣੁ ਬਾਣਿ ॥

अखरी लिखणु बोलणु बाणि ॥

Akharee likha(nn)u bola(nn)u baa(nn)i ||

ਬੋਲੀ ਦਾ ਲਿਖਣਾ ਤੇ ਬੋਲਣਾ ਭੀ ਅੱਖਰਾਂ ਦੀ ਰਾਹੀਂ ਹੀ ਦੱਸਿਆ ਜਾ ਸਕਦਾ ਹੈ । (ਇਸ ਕਰਕੇ ਸ਼ਬਦ 'ਅਸੰਖ' ਵਰਤਿਆ ਗਿਆ ਹੈ । )

शब्दों द्वारा ही उसकी वाणी को लिखा व बोला जा सकता है।

From the Word, come the written and spoken words and hymns.

Guru Nanak Dev ji / / Japji Sahib / Guru Granth Sahib ji - Ang 4

ਅਖਰਾ ਸਿਰਿ ਸੰਜੋਗੁ ਵਖਾਣਿ ॥

अखरा सिरि संजोगु वखाणि ॥

Akharaa siri sanjjogu vakhaa(nn)i ||

(ਅੱਖਰਾਂ ਰਾਹੀਂ ਹੀ ਭਾਗਾਂ ਦਾ ਸੰਜੋਗ ਵਖਿਆਨ ਕੀਤਾ ਜਾ ਸਕਦਾ ਹੈ)

शब्दों द्वारा मस्तिष्क पर लिखे गए कर्मों को बताया जा सकता है।

From the Word, comes destiny, written on one's forehead.

Guru Nanak Dev ji / / Japji Sahib / Guru Granth Sahib ji - Ang 4

ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥

जिनि एहि लिखे तिसु सिरि नाहि ॥

Jini ehi likhe tisu siri naahi ||

(ਉਂਝ) ਜਿਸ ਅਕਾਲ ਪੁਰਖ ਨੇ (ਜੀਵਾਂ ਦੇ ਸੰਜੋਗ ਦੇ) ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਕਹੀਂ ਹੈ (ਭਾਵ, ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ) ।

किन्तु जिस निरंकार ने यह कर्म लेख लिखे हैं उसके मस्तिष्क पर कोई कर्म-लेख नहीं है; अर्थात्-उसके कर्मों को न तो कोई कह सकता है और न उनका हिसाब रख सकता है।

But the One who wrote these Words of Destiny-no words are written on His Forehead.

Guru Nanak Dev ji / / Japji Sahib / Guru Granth Sahib ji - Ang 4

ਜਿਵ ਫੁਰਮਾਏ ਤਿਵ ਤਿਵ ਪਾਹਿ ॥

जिव फुरमाए तिव तिव पाहि ॥

Jiv phuramaae tiv tiv paahi ||

ਜਿਸ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ ਉਸੇ ਤਰ੍ਹਾਂ (ਜੀਵ ਆਪਣੇ ਸੰਜੋਗ) ਭੋਗਦੇ ਹਨ ।

अकाल-पुरुष जिस प्रकार मनुष्य के कर्मों के अनुसार आदेश करता है, वैसे ही वह अपने कर्मों को भोगता है।

As He ordains, so do we receive.

Guru Nanak Dev ji / / Japji Sahib / Guru Granth Sahib ji - Ang 4

ਜੇਤਾ ਕੀਤਾ ਤੇਤਾ ਨਾਉ ॥

जेता कीता तेता नाउ ॥

Jetaa keetaa tetaa naau ||

ਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ ('ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ') ।

सृजनहार ने इस सृष्टि का जितना प्रसार किया है, वह समस्त नाम-रूप ही है।

The created universe is the manifestation of Your Name.

Guru Nanak Dev ji / / Japji Sahib / Guru Granth Sahib ji - Ang 4

ਵਿਣੁ ਨਾਵੈ ਨਾਹੀ ਕੋ ਥਾਉ ॥

विणु नावै नाही को थाउ ॥

Vi(nn)u naavai naahee ko thaau ||

ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ) ।

कोई भी स्थान उसके नाम से रिक्त नहीं है।

Without Your Name, there is no place at all.

Guru Nanak Dev ji / / Japji Sahib / Guru Granth Sahib ji - Ang 4

ਕੁਦਰਤਿ ਕਵਣ ਕਹਾ ਵੀਚਾਰੁ ॥

कुदरति कवण कहा वीचारु ॥

Kudarati kava(nn) kahaa veechaaru ||

ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵੀਚਾਰ ਕਰ ਸਕਾਂ?

इसलिए मुझ में इतनी बुद्धि कहाँ कि मैं उस अकथनीय प्रभु की समर्था का विचार कर सकूं।

How can I describe Your Creative Power?

Guru Nanak Dev ji / / Japji Sahib / Guru Granth Sahib ji - Ang 4

ਵਾਰਿਆ ਨ ਜਾਵਾ ਏਕ ਵਾਰ ॥

वारिआ न जावा एक वार ॥

Vaariaa na jaavaa ek vaar ||

(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ) ।

हे अनन्त स्वरूप ! मैं तुझ पर एक बार भी क़ुर्बान होने के लायक नहीं हूँ।

I cannot even once be a sacrifice to You.

Guru Nanak Dev ji / / Japji Sahib / Guru Granth Sahib ji - Ang 4

ਜੋ ਤੁਧੁ ਭਾਵੈ ਸਾਈ ਭਲੀ ਕਾਰ ॥

जो तुधु भावै साई भली कार ॥

Jo tudhu bhaavai saaee bhalee kaar ||

ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ, (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਅਸਾਂ ਜੀਵਾਂ ਲਈ ਭਲੀ ਗੱਲ ਹੈ) ।

जो तुझे भला लगता है वही कार्य श्रेष्ठ है।

Whatever pleases You is the only good done,

Guru Nanak Dev ji / / Japji Sahib / Guru Granth Sahib ji - Ang 4

ਤੂ ਸਦਾ ਸਲਾਮਤਿ ਨਿਰੰਕਾਰ ॥੧੯॥

तू सदा सलामति निरंकार ॥१९॥

Too sadaa salaamati nirankkaar ||19||

ਹੇ ਨਿਰੰਕਾਰ! ਤੂੰ ਸਦਾ ਥਿਰ ਰਹਿਣ ਵਾਲਾ ਹੈਂ ॥੧੯॥

हे निरंकार ! हे पारब्रह्म ! तू सदा शाश्वत रूप हैं।॥ १९ ॥

You, Eternal and Formless One. ||19||

Guru Nanak Dev ji / / Japji Sahib / Guru Granth Sahib ji - Ang 4

ਭਰੀਐ ਹਥੁ ਪੈਰੁ ਤਨੁ ਦੇਹ ॥

भरीऐ हथु पैरु तनु देह ॥

Bhareeai hathu pairu tanu deh ||

ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ,

यदि यह शरीर, हाथ-पैर अथवा कोई अन्य अंग मलिन हो जाए

When the hands and the feet and the body are dirty,

Guru Nanak Dev ji / / Japji Sahib / Guru Granth Sahib ji - Ang 4

ਪਾਣੀ ਧੋਤੈ ਉਤਰਸੁ ਖੇਹ ॥

पाणी धोतै उतरसु खेह ॥

Paa(nn)ee dhotai utarasu kheh ||

ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ ।

तो पानी से धो लेने से उसकी गन्दगी व मिट्टी साफ हो जाती है।

Water can wash away the dirt.

Guru Nanak Dev ji / / Japji Sahib / Guru Granth Sahib ji - Ang 4

ਮੂਤ ਪਲੀਤੀ ਕਪੜੁ ਹੋਇ ॥

मूत पलीती कपड़ु होइ ॥

Moot paleetee kapa(rr)u hoi ||

ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ,

यदि कोई वस्त्र पेशाब आदि से अपवित्र हो जाए

When the clothes are soiled and stained by urine,

Guru Nanak Dev ji / / Japji Sahib / Guru Granth Sahib ji - Ang 4

ਦੇ ਸਾਬੂਣੁ ਲਈਐ ਓਹੁ ਧੋਇ ॥

दे साबूणु लईऐ ओहु धोइ ॥

De saaboo(nn)u laeeai ohu dhoi ||

ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ ।

तो उसे साबुन के साथ धो लिया जाता है।

Soap can wash them clean.

Guru Nanak Dev ji / / Japji Sahib / Guru Granth Sahib ji - Ang 4

ਭਰੀਐ ਮਤਿ ਪਾਪਾ ਕੈ ਸੰਗਿ ॥

भरीऐ मति पापा कै संगि ॥

Bhareeai mati paapaa kai sanggi ||

(ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ,

यदि मनुष्य की बुद्धि दुष्कर्मों के करने से मलिन हो जाए

But when the intellect is stained and polluted by sin,

Guru Nanak Dev ji / / Japji Sahib / Guru Granth Sahib ji - Ang 4

ਓਹੁ ਧੋਪੈ ਨਾਵੈ ਕੈ ਰੰਗਿ ॥

ओहु धोपै नावै कै रंगि ॥

Ohu dhopai naavai kai ranggi ||

ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ ।

तो वह वाहिगुरु के नाम का सिमरन करने से ही पवित्र हो सकती है।

It can only be cleansed by the Love of the Name.

Guru Nanak Dev ji / / Japji Sahib / Guru Granth Sahib ji - Ang 4

ਪੁੰਨੀ ਪਾਪੀ ਆਖਣੁ ਨਾਹਿ ॥

पुंनी पापी आखणु नाहि ॥

Punnee paapee aakha(nn)u naahi ||

ਹੇ ਨਾਨਕ! 'ਪੁੰਨੀ' ਜਾਂ 'ਪਾਪ' ਨਿਰਾ ਨਾਮ ਹੀ ਨਹੀਂ ਹੈ (ਭਾਵ, ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ)

पुण्य और पाप मात्र कहने को ही नहीं हैं।

Virtue and vice do not come by mere words;

Guru Nanak Dev ji / / Japji Sahib / Guru Granth Sahib ji - Ang 4

ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥

करि करि करणा लिखि लै जाहु ॥

Kari kari kara(nn)aa likhi lai jaahu ||

ਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ ।

अपितु इस संसार में रहकर जैसे-जैसे कर्म किए जाएँगे वही धर्मराज द्वारा भेजे गए चित्र-गुप्त लिख कर ले जाएँगे ; अर्थात् मानव जीव द्वारा इस धरती पर किए जाने वाले प्रत्येक अच्छे व बुरे कर्मो का हिसाब उसके साथ ही जाएगा, जिसके फलानुसार उसे स्वर्ग अथवा नरक की प्राप्ति होगी। I

Actions repeated, over and over again, are engraved on the soul.

Guru Nanak Dev ji / / Japji Sahib / Guru Granth Sahib ji - Ang 4

ਆਪੇ ਬੀਜਿ ਆਪੇ ਹੀ ਖਾਹੁ ॥

आपे बीजि आपे ही खाहु ॥

Aape beeji aape hee khaahu ||

ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ ।

सो मनुष्य स्वयं ही कर्म बीज बीजता है और स्वयं ही उसका फल प्राप्त करता है।

You shall harvest what you plant.

Guru Nanak Dev ji / / Japji Sahib / Guru Granth Sahib ji - Ang 4

ਨਾਨਕ ਹੁਕਮੀ ਆਵਹੁ ਜਾਹੁ ॥੨੦॥

नानक हुकमी आवहु जाहु ॥२०॥

Naanak hukamee aavahu jaahu ||20||

(ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ ॥੨੦॥

गुरु नानक का कथन है की जीव इस संसार में अपने कर्मो का फल भोगने हेतु अकाल-पुरुष के आदेश से आता जाता रहेगा ; अर्थात् जीव के कर्म उसे आवागमन के चक्र में ही रखेंगे, निरंकार जीव के कर्मों के अनुसार ही उसके फल की आज्ञा करेगा ॥ २० I

O Nanak, by the Hukam of God's Command, we come and go in reincarnation. ||20||

Guru Nanak Dev ji / / Japji Sahib / Guru Granth Sahib ji - Ang 4

ਤੀਰਥੁ ਤਪੁ ਦਇਆ ਦਤੁ ਦਾਨੁ ॥

तीरथु तपु दइआ दतु दानु ॥

Teerathu tapu daiaa datu daanu ||

ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ (ਇਹਨਾਂ ਕਰਮਾਂ ਦੇ ਵੱਟੇ);

तीर्थ-यात्रा, तप-साधना, जीवों पर दया-भाव करके तथा नि:स्वार्थ दान देने से ;

Pilgrimages, austere discipline, compassion and charity

Guru Nanak Dev ji / / Japji Sahib / Guru Granth Sahib ji - Ang 4

ਜੇ ਕੋ ਪਾਵੈ ਤਿਲ ਕਾ ਮਾਨੁ ॥

जे को पावै तिल का मानु ॥

Je ko paavai til kaa maanu ||

ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ ।

यदि कोई मनुष्य सम्मान प्राप्त करता है तो वह अति लघु होता है।

These, by themselves, bring only an iota of merit.

Guru Nanak Dev ji / / Japji Sahib / Guru Granth Sahib ji - Ang 4

ਸੁਣਿਆ ਮੰਨਿਆ ਮਨਿ ਕੀਤਾ ਭਾਉ ॥

सुणिआ मंनिआ मनि कीता भाउ ॥

Su(nn)iaa manniaa mani keetaa bhaau ||

(ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ) ਸੁਰਤ ਜੋੜੀ ਹੈ, (ਜਿਸ ਦਾ ਮਨ ਨਾਮ ਵਿਚ) ਪਤੀਜ ਗਿਆ ਹੈ. (ਅਤੇ ਜਿਸ ਨੇ ਆਪਣੇ ਮਨ) ਵਿਚ (ਅਕਾਲ ਪੁਰਖ ਦਾ) ਪਿਆਰ ਜਮਾਇਆ ਹੈ,

किन्तु जिन्होंने परमेश्वर के नाम को मन में प्रीत करके सुना व उसका निरन्तर चिन्तन किया है।

Listening and believing with love and humility in your mind,

Guru Nanak Dev ji / / Japji Sahib / Guru Granth Sahib ji - Ang 4

ਅੰਤਰਗਤਿ ਤੀਰਥਿ ਮਲਿ ਨਾਉ ॥

अंतरगति तीरथि मलि नाउ ॥

Anttaragati teerathi mali naau ||

ਉਸ ਮਨੁੱਖ ਨੇ (ਮਾਨੋ) ਆਪਣੇ ਅੰਦਰਲੇ ਤੀਰਥ ਵਿਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ (ਭਾਵ, ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖ ਵਿਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ) ।

उन्होंने अपने अंतर के तीर्थ का मानो स्नान कर लिया और अपनी मलिनता को दूर कर लिया। (अर्थात् उस जीव ने अपने ह्रदय में बसे हुए निरंकार में लीन होकर अपनी अन्तरात्मा की मैल को साफ कर लिया है।)

Cleanse yourself with the Name, at the sacred shrine deep within.

Guru Nanak Dev ji / / Japji Sahib / Guru Granth Sahib ji - Ang 4

ਸਭਿ ਗੁਣ ਤੇਰੇ ਮੈ ਨਾਹੀ ਕੋਇ ॥

सभि गुण तेरे मै नाही कोइ ॥

Sabhi gu(nn) tere mai naahee koi ||

ਮੇਰੀ ਕੋਈ ਪਾਂਇਆਂ ਨਹੀਂ (ਕਿ ਮੈਂ ਤੇਰੇ ਗੁਣ ਗਾ ਸਕਾਂ), ਇਹ ਸਭ ਤੇਰੀਆਂ ਹੀ ਵਡਿਆਈਆਂ ਹਨ ।

हे सर्गुण स्वरूप ! समस्त गुण आप में हैं, मुझ में शुभ-गुण कोई भी नहीं है।

All virtues are Yours, Lord, I have none at all.

Guru Nanak Dev ji / / Japji Sahib / Guru Granth Sahib ji - Ang 4

ਵਿਣੁ ਗੁਣ ਕੀਤੇ ਭਗਤਿ ਨ ਹੋਇ ॥

विणु गुण कीते भगति न होइ ॥

Vi(nn)u gu(nn) keete bhagati na hoi ||

(ਹੇ ਅਕਾਲ ਪੁਰਖ!) ਜੇ ਤੂੰ (ਆਪ ਆਪਣੇ) ਗੁਣ (ਮੇਰੇ ਵਿਚ) ਪੈਦਾ ਨਾਹ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ ।

सदाचार के गुणों को धारण किए बिना परमेश्वर की भक्ति भी नहीं हो सकती।

Without virtue, there is no devotional worship.

Guru Nanak Dev ji / / Japji Sahib / Guru Granth Sahib ji - Ang 4

ਸੁਅਸਤਿ ਆਥਿ ਬਾਣੀ ਬਰਮਾਉ ॥

सुअसति आथि बाणी बरमाउ ॥

Suasati aathi baa(nn)ee baramaau ||

(ਹੇ ਨਿਰੰਕਾਰ!) ਤੇਰੀ ਸਦਾ ਜੈ ਹੋਵੇ! ਤੂੰ ਆਪ ਹੀ ਮਾਇਆ ਹੈਂ, ਤੂੰ ਆਪ ਹੀ ਬਾਣੀ ਹੈਂ, ਤੂੰ ਆਪ ਹੀ ਬ੍ਰਹਮਾ ਹੈਂ (ਭਾਵ, ਇਸ ਸ੍ਰਿਸ਼ਟੀ ਨੂੰ ਬਣਾਨ ਵਾਲੇ ਮਾਇਆ, ਬਾਣੀ ਜਾਂ ਬ੍ਰਹਮਾ ਤੈਥੋਂ ਵੱਖਰੀ ਹਸਤੀ ਵਾਲੇ ਨਹੀਂ ਹਨ, ਜੋ ਲੋਕਾਂ ਨੇ ਮੰਨ ਰੱਖੇ ਹਨ । )

हे निरंकार ! तुम्हारी सदा जय हो, तुम कल्याण स्वरूप हो, ब्रह्म रूप हो।

I bow to the Lord of the World, to His Word, to Brahma the Creator.

Guru Nanak Dev ji / / Japji Sahib / Guru Granth Sahib ji - Ang 4

ਸਤਿ ਸੁਹਾਣੁ ਸਦਾ ਮਨਿ ਚਾਉ ॥

सति सुहाणु सदा मनि चाउ ॥

Sati suhaa(nn)u sadaa mani chaau ||

ਤੂੰ ਸਦਾ-ਥਿਰ ਹੈਂ, ਸੋਹਣਾ ਹੈਂ, ਤੇਰੇ ਮਨ ਵਿਚ ਸਦਾ ਖਿੜਾਉ ਹੈ, (ਤੂੰ ਹੀ ਜਗਤ ਰਚਣ ਵਾਲਾ ਹੈਂ, ਤੈਨੂੰ ਹੀ ਪਤਾ ਹੈ ਤੂੰ ਕਦੋਂ ਬਣਾਇਆ) ।

तुम सत्य हो, चेतन्य हो और सदैव आनन्द स्वरूप हो।

He is Beautiful, True and Eternally Joyful.

Guru Nanak Dev ji / / Japji Sahib / Guru Granth Sahib ji - Ang 4

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥

कवणु सु वेला वखतु कवणु कवण थिति कवणु वारु ॥

Kava(nn)u su velaa vakhatu kava(nn)u kava(nn) thiti kava(nn)u vaaru ||

ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ,

परमात्मा ने यह सृष्टि जब पैदा की थी तब कौन-सा समय, कौन-सा वक्त, कौन-सी तारीख, तथा कौन-सा दिन था।

What was that time, and what was that moment? What was that day, and what was that date?

Guru Nanak Dev ji / / Japji Sahib / Guru Granth Sahib ji - Ang 4

ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥

कवणि सि रुती माहु कवणु जितु होआ आकारु ॥

Kava(nn)i si rutee maahu kava(nn)u jitu hoaa aakaaru ||

ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ?

तब कौन-सी ऋतु, कौन-सा महीना था, जब यह प्रसार हुआ था, यह सब कौन जानता है।

What was that season, and what was that month, when the Universe was created?

Guru Nanak Dev ji / / Japji Sahib / Guru Granth Sahib ji - Ang 4

ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥

वेल न पाईआ पंडती जि होवै लेखु पुराणु ॥

Vel na paaeeaa panddatee ji hovai lekhu puraa(nn)u ||

(ਕਦੋਂ ਇਹ ਸੰਸਾਰ ਬਣਿਆ?) ਉਸ ਸਮੇਂ ਦਾ ਪੰਡਤਾਂ ਨੂੰ ਭੀ ਪਤਾ ਨਾਹ ਲੱਗਾ । ਜੇ ਪਤਾ ਹੁੰਦਾ ਤਾਂ (ਇਸ ਮਜ਼ਮੂਨ ਉੱਤੇ ਭੀ) ਇਕ ਪੁਰਾਣ ਲਿਖਿਆ ਹੁੰਦਾ ।

सृष्टि के प्रसार का निश्चित समय महा विद्वान, ऋषि-मुनि आदि भी नहीं जान पाए, यदि वे जान पाते तो निश्चय ही उन्होंने वेदों अथवा धर्म-ग्रन्थों में इसका उल्लेख किया होता।

The Pandits, the religious scholars, cannot find that time, even if it is written in the Puraanas.

Guru Nanak Dev ji / / Japji Sahib / Guru Granth Sahib ji - Ang 4

ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥

वखतु न पाइओ कादीआ जि लिखनि लेखु कुराणु ॥

Vakhatu na paaio kaadeeaa ji likhani lekhu kuraa(nn)u ||

ਉਸ ਸਮੇਂ ਦੀ ਕਾਜ਼ੀਆਂ ਨੂੰ ਖ਼ਬਰ ਨਾਹ ਲੱਗ ਸਕੀ, ਨਹੀਂ ਤਾਂ ਉਹ ਲੇਖ ਲਿਖ ਦੇਂਦੇ ਜਿਵੇਂ ਉਹਨਾਂ (ਆਇਤਾਂ ਇਕੱਠੀਆਂ ਕਰ ਕੇ) ਕੁਰਾਨ (ਲਿਖਿਆ ਸੀ) ।

इस समय का ज्ञान तो काजियों को भी नहीं हो पाया, यदि उन्हें पता होता तो वे कुरान आदि में इसका उल्लेख अवश्य करते।

That time is not known to the Qazis, who study the Koran.

Guru Nanak Dev ji / / Japji Sahib / Guru Granth Sahib ji - Ang 4

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥

थिति वारु ना जोगी जाणै रुति माहु ना कोई ॥

Thiti vaaru naa jogee jaa(nn)ai ruti maahu naa koee ||

(ਜਦੋਂ ਜਗਤ ਬਣਿਆ ਸੀ ਤਦੋਂ) ਕਿਹੜੀ ਥਿੱਤ ਸੀ, (ਕਿਹੜਾ) ਵਾਰ ਸੀ, ਇਹ ਗੱਲ ਕੋਈ ਜੋਗੀ ਭੀ ਨਹੀਂ ਜਾਣਦਾ । ਕੋਈ ਮਨੁੱਖ ਨਹੀਂ (ਦੱਸ ਨਹੀਂ ਸਕਦਾ) ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ ।

इस सृष्टि की रचना का दिन, वार, ऋतु व महीना आदि कोई योगी भी नहीं जान पाया है।

The day and the date are not known to the Yogis, nor is the month or the season.

Guru Nanak Dev ji / / Japji Sahib / Guru Granth Sahib ji - Ang 4

ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥

जा करता सिरठी कउ साजे आपे जाणै सोई ॥

Jaa karataa sirathee kau saaje aape jaa(nn)ai soee ||

ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ (ਕਿ ਜਗਤ ਕਦੋਂ ਰਚਿਆ) ।

इसके बारे में तो जो इस जगत् का रचयिता है वह स्वयं ही जान सकता है कि इस सृष्टि का प्रसार कब किया गया।

The Creator who created this creation-only He Himself knows.

Guru Nanak Dev ji / / Japji Sahib / Guru Granth Sahib ji - Ang 4

ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥

किव करि आखा किव सालाही किउ वरनी किव जाणा ॥

Kiv kari aakhaa kiv saalaahee kiu varanee kiv jaa(nn)aa ||

ਮੈਂ ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਾਂ, ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ?

मैं किस प्रकार उस अकाल पुरुष के कौतुक को कहूँ, कैसे उसकी प्रशंसा करूँ, किस प्रकार वर्णन करूँ और कैसे उसके भेद को जान सकता हूँ ?

How can we speak of Him? How can we praise Him? How can we describe Him? How can we know Him?

Guru Nanak Dev ji / / Japji Sahib / Guru Granth Sahib ji - Ang 4

Download SGGS PDF Daily Updates ADVERTISE HERE