Page Ang 37, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਰੰਗਿਆ ਰਸਨਾ ਪ੍ਰੇਮ ਪਿਆਰਿ ॥

.. रंगिआ रसना प्रेम पिआरि ॥

.. ranggiâa rasanaa prem piâari ||

.. ਉਸ ਦਾ ਮਨ ਗੁਰੂ ਦੇ ਸ਼ਬਦ ਵਿਚ ਰੰਗਿਆ ਗਿਆ ਹੈ, ਉਸ ਦੀ ਜੀਭ ਪ੍ਰਭੂ ਦੇ ਪ੍ਰੇਮ-ਪਿਆਰ ਵਿਚ ਰੰਗੀ ਗਈ ਹੈ ।

.. उसका हृदय गुरु के उपदेश में रंग गया है और जिव्हा परमात्मा के भक्ति प्रेम में रंग गई है।

.. Their minds are imbued with the Word of the Guru's Shabad; the Love of their Beloved is on their tongues.

Guru Amardas ji / Raag Sriraag / / Ang 37

ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ ॥

बिनु सतिगुर किनै न पाइओ करि वेखहु मनि वीचारि ॥

Binu saŧigur kinai na paaīõ kari vekhahu mani veechaari ||

(ਹੇ ਭਾਈ!) ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ । ਸਤਿਗੁਰੂ (ਦੀ ਸਰਨ) ਤੋਂ ਬਿਨਾ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ,

सतिगुरु के बिना परमात्मा को किसी ने भी नहीं पाया, बेशक अपने हृदय में विचार करके देख लो।

Without the True Guru, no one has found Him; reflect upon this in your mind and see.

Guru Amardas ji / Raag Sriraag / / Ang 37

ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥੧॥

मनमुख मैलु न उतरै जिचरु गुर सबदि न करे पिआरु ॥१॥

Manamukh mailu na ūŧarai jicharu gur sabađi na kare piâaru ||1||

(ਕਿਉਂਕਿ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਦ ਤਕ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਪਾਂਦਾ, ਉਸ ਦੇ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਉਤਰਦੀ ॥੧॥

जब तक जीव गुरु के उपदेश से प्रीति नहीं करता, अर्थात् अपना मन गुरु के उपदेश में नहीं टिकाता, ऐसे मनमुख के हृदय से तब तक विषय-विकारों की मैल नष्ट नहीं होती ॥ १ ॥

The filth of the self-willed manmukhs is not washed off; they have no love for the Guru's Shabad. ||1||

Guru Amardas ji / Raag Sriraag / / Ang 37


ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥

मन मेरे सतिगुर कै भाणै चलु ॥

Man mere saŧigur kai bhaañai chalu ||

ਹੇ ਮੇਰੇ ਮਨ! ਸਤਿਗੁਰੂ ਦੀ ਰਜ਼ਾ ਵਿਚ ਤੁਰ,

हे मेरे मन ! तुम सतगुरु की इच्छानुसार चलो

O my mind, walk in harmony with the True Guru.

Guru Amardas ji / Raag Sriraag / / Ang 37

ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ ॥੧॥ ਰਹਾਉ ॥

निज घरि वसहि अम्रितु पीवहि ता सुख लहहि महलु ॥१॥ रहाउ ॥

Nij ghari vasahi âmmmriŧu peevahi ŧaa sukh lahahi mahalu ||1|| rahaaū ||

(ਗੁਰੂ ਦੀ ਰਜ਼ਾ ਵਿਚ ਤੁਰ ਕੇ) ਆਪਣੇ ਅੰਤਰ ਆਤਮੇ ਟਿਕਿਆ ਰਹੇਂਗਾ (ਭਾਵ, ਭਟਕਣਾ ਤੋਂ ਬਚ ਜਾਵੇਂਗਾ), ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਵੇਂਗਾ, ਉਸ ਦੀ ਬਰਕਤਿ ਨਾਲ ਸੁਖ ਦਾ ਟਿਕਾਣਾ ਲੱਭ ਲਵੇਂਗਾ ॥੧॥ ਰਹਾਉ ॥

तभी तुम निज स्वरूप में रह कर नामामृत पान कर सकोगे तथा सुख धाम को प्राप्त करोगे॥ १॥ रहाउ॥

Dwell within the home of your own inner being, and drink in the Ambrosial Nectar; you shall attain the Peace of the Mansion of His Presence. ||1|| Pause ||

Guru Amardas ji / Raag Sriraag / / Ang 37


ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ ॥

अउगुणवंती गुणु को नही बहणि न मिलै हदूरि ॥

Âūguñavanŧŧee guñu ko nahee bahañi na milai hađoori ||

ਜਿਸ ਜੀਵ-ਇਸਤ੍ਰੀ ਦੇ ਅੰਦਰ ਔਗੁਣ ਹੀ ਔਗੁਣ ਹਨ ਤੇ ਗੁਣ ਕੋਈ ਭੀ ਨਹੀਂ, ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣਾ ਨਹੀਂ ਮਿਲਦਾ ।

जिस जीव में अवगुण ही विद्यमान हैं, कोई भी गुण नहीं है, उनको प्रभु के सम्मुख बैठने का अवसर प्राप्त नहीं होता।

The unvirtuous have no merit; they are not allowed to sit in His Presence.

Guru Amardas ji / Raag Sriraag / / Ang 37

ਮਨਮੁਖਿ ਸਬਦੁ ਨ ਜਾਣਈ ਅਵਗਣਿ ਸੋ ਪ੍ਰਭੁ ਦੂਰਿ ॥

मनमुखि सबदु न जाणई अवगणि सो प्रभु दूरि ॥

Manamukhi sabađu na jaañaëe âvagañi so prbhu đoori ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦੀ, ਔਗੁਣ ਦੇ ਕਾਰਨ ਉਹ ਪਰਮਾਤਮਾ ਉਸ ਨੂੰ ਕਿਤੇ ਦੂਰ ਹੀ ਜਾਪਦਾ ਹੈ ।

ऐसे स्वेच्छाचारी जीव गुरु के उपदेश को नहीं जानते तथा अवगुणों के कारण वह परमात्मा से दूर रहते हैं।

The self-willed manmukhs do not know the Shabad; those without virtue are far removed from God.

Guru Amardas ji / Raag Sriraag / / Ang 37

ਜਿਨੀ ਸਚੁ ਪਛਾਣਿਆ ਸਚਿ ਰਤੇ ਭਰਪੂਰਿ ॥

जिनी सचु पछाणिआ सचि रते भरपूरि ॥

Jinee sachu pachhaañiâa sachi raŧe bharapoori ||

ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪਰਮਾਤਮਾ ਨੂੰ ਹਰ ਥਾਂ ਵੱਸਦਾ ਪਛਾਣ ਲਿਆ ਹੈ, ਉਹ ਉਸ ਸਦਾ-ਥਿਰ ਪ੍ਰਭੂ (ਦੇ ਪਿਆਰ-ਰੰਗ) ਵਿਚ ਰੰਗੇ ਰਹਿੰਦੇ ਹਨ,

जिन्होंने सत्य-नाम को पहचाना है, वे उस सत्य-स्वरूप में पूर्ण-रूपेण अनुरक्त हैं।

Those who recognize the True One are permeated and attuned to Truth.

Guru Amardas ji / Raag Sriraag / / Ang 37

ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥੨॥

गुर सबदी मनु बेधिआ प्रभु मिलिआ आपि हदूरि ॥२॥

Gur sabađee manu beđhiâa prbhu miliâa âapi hađoori ||2||

ਉਹਨਾਂ ਦਾ ਮਨ ਗੁਰੂ ਦੇ ਸ਼ਬਦ ਵਿਚ ਪ੍ਰੋਤਾ ਰਹਿੰਦਾ ਹੈ, ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ ਤੇ ਅੰਗ-ਸੰਗ ਵੱਸਦਾ ਦਿੱਸਦਾ ਹੈ ॥੨॥

उनका हृदय गुरु के उपदेश में विंधा गया है तथा परमात्मा उन्हें स्वयं प्रत्यक्ष रूप में मिला है॥ २॥

Their minds are pierced through by the Word of the Guru's Shabad, and God Himself ushers them into His Presence. ||2||

Guru Amardas ji / Raag Sriraag / / Ang 37


ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ ਮਿਲਾਇ ॥

आपे रंगणि रंगिओनु सबदे लइओनु मिलाइ ॥

Âape ranggañi ranggiõnu sabađe laīõnu milaaī ||

(ਪਰ ਜੀਵਾਂ ਦੇ ਕੀ ਵੱਸ?) ਜਿਨ੍ਹਾਂ ਜੀਵਾਂ ਨੂੰ ਪ੍ਰਭੂ ਨੇ ਆਪ ਹੀ ਸਾਧ ਸੰਗਤਿ ਵਿਚ (ਰੱਖ ਕੇ ਨਾਮ ਰੰਗ ਨਾਲ) ਰੰਗਿਆ ਹੈ, ਗੁਰ-ਸ਼ਬਦ ਵਿਚ ਜੋੜ ਕੇ ਉਹਨਾਂ ਨੂੰ ਆਪਣੇ (ਚਰਨਾਂ) ਵਿਚ ਮਿਲਾ ਲਿਆ ਹੈ ।

प्रभु ने स्वयं ही जीवों को अपने रंग में रंगा है तथा गुरु-उपदेश द्वारा अपने साथ मिला लिया है,

He Himself dyes us in the Color of His Love; through the Word of His Shabad, He unites us with Himself.

Guru Amardas ji / Raag Sriraag / / Ang 37

ਸਚਾ ਰੰਗੁ ਨ ਉਤਰੈ ਜੋ ਸਚਿ ਰਤੇ ਲਿਵ ਲਾਇ ॥

सचा रंगु न उतरै जो सचि रते लिव लाइ ॥

Sachaa ranggu na ūŧarai jo sachi raŧe liv laaī ||

ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜ ਕੇ (ਨਾਮ-ਰੰਗ ਨਾਲ) ਰੰਗੇ ਜਾਂਦੇ ਹਨ, ਉਹਨਾਂ ਦਾ ਇਹ ਸਦਾ-ਥਿਰ ਰਹਿਣ ਵਾਲਾ ਰੰਗ ਕਦੇ ਭੀ ਨਹੀਂ ਉਤਰਦਾ ।

जो लिवलीन होकर सत्य परमात्मा में जुड़े हैं, उनका नाम रूपी सत्य रंग नहीं उतरता।

This True Color shall not fade away, for those who are attuned to His Love.

Guru Amardas ji / Raag Sriraag / / Ang 37

ਚਾਰੇ ਕੁੰਡਾ ਭਵਿ ਥਕੇ ਮਨਮੁਖ ਬੂਝ ਨ ਪਾਇ ॥

चारे कुंडा भवि थके मनमुख बूझ न पाइ ॥

Chaare kunddaa bhavi ŧhake manamukh boojh na paaī ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਾਇਆ ਦੀ ਖ਼ਾਤਰ) ਚੌਹੀਂ ਪਾਸੀਂ, ਭਟਕ ਭਟਕ ਕੇ ਥੱਕ ਜਾਂਦੇ ਹਨ (ਭਾਵ, ਆਤਮਕ ਜੀਵਨ ਕਮਜ਼ੋਰ ਕਰ ਲੈਂਦੇ ਹਨ) ਉਹਨਾਂ ਨੂੰ (ਸਹੀ ਜੀਵਨ-ਰਾਹ ਦੀ) ਸੂਝ ਨਹੀ ਪੈਂਦੀ ।

स्वेच्छाचारी जीव सम्पूर्ण सृष्टि में भटकता हुआ थक जाए, किन्तु उन्हें कहीं से भी परमात्मा का रहस्य पता नहीं चल सकता।

The self-willed manmukhs grow weary of wandering around in all four directions, but they do not understand.

Guru Amardas ji / Raag Sriraag / / Ang 37

ਜਿਸੁ ਸਤਿਗੁਰੁ ਮੇਲੇ ਸੋ ਮਿਲੈ ਸਚੈ ਸਬਦਿ ਸਮਾਇ ॥੩॥

जिसु सतिगुरु मेले सो मिलै सचै सबदि समाइ ॥३॥

Jisu saŧiguru mele so milai sachai sabađi samaaī ||3||

ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਉਹ ਪ੍ਰਭੂ ਪ੍ਰੀਤਮ ਨੂੰ ਮਿਲ ਪੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਲੀਨ ਰਹਿੰਦਾ ਹੈ ॥੩॥

जिस जीव को सत्य गुरु मिलाता है, वही मिल पाता है, वह सत्य ब्रह्म में अभेद हो जाता है ॥ ३॥

One who is united with the True Guru, meets and merges in the True Word of the Shabad. ||3||

Guru Amardas ji / Raag Sriraag / / Ang 37


ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ ॥

मित्र घणेरे करि थकी मेरा दुखु काटै कोइ ॥

Miŧr ghañere kari ŧhakee meraa đukhu kaatai koī ||

(ਦੁਨੀਆ ਦੇ) ਬਥੇਰੇ (ਸੰਬੰਧੀਆਂ ਨੂੰ) ਮਿੱਤਰ ਬਣਾ ਬਣਾ ਕੇ ਮੈਂ ਥੱਕ ਚੁੱਕੀ ਹਾਂ (ਮੈ ਸਮਝਦੀ ਰਹੀ ਕਿ ਕੋਈ ਸਾਕ-ਸੰਬੰਧੀ) ਮੇਰਾ ਦੁੱਖ ਕੱਟ ਸਕੇਗਾ ।

जीव रूपी स्त्री कहती है कि मैं संसार में अनेकानेक व्यक्तियों को मित्र बना-बना कर थक गई हूँ कि कोई तो मेरा दुख निवृत्त करे।

I have grown weary of making so many friends, hoping that someone might be able to end my suffering.

Guru Amardas ji / Raag Sriraag / / Ang 37

ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ ॥

मिलि प्रीतम दुखु कटिआ सबदि मिलावा होइ ॥

Mili preeŧam đukhu katiâa sabađi milaavaa hoī ||

ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਹੀ ਦੁੱਖ ਕੱਟਿਆ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੁੰਦਾ ਹੈ ।

अंततः प्रियतम प्रभु से मिल कर दुख निवृत्त होता है, जिसका मिलन गुरु उपदेश द्वारा ही संभव है।

Meeting with my Beloved, my suffering has ended; I have attained Union with the Word of the Shabad.

Guru Amardas ji / Raag Sriraag / / Ang 37

ਸਚੁ ਖਟਣਾ ਸਚੁ ਰਾਸਿ ਹੈ ਸਚੇ ਸਚੀ ਸੋਇ ॥

सचु खटणा सचु रासि है सचे सची सोइ ॥

Sachu khatañaa sachu raasi hai sache sachee soī ||

ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਸ ਦੀ ਖੱਟੀ ਕਮਾਈ ਹੋ ਜਾਂਦਾ ਹੈ, ਨਾਮ ਹੀ ਉਸ ਦਾ ਸਰਮਾਇਆ ਬਣ ਜਾਂਦਾ ਹੈ ਤੇ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ ।

सत्य श्रद्धा रूपी पूँजी द्वारा जिसने सत्य-नाम रूपी पदार्थ को कमाया है, उस सत्य की सत्य शोभा होती है।

Earning Truth, and accumulating the Wealth of Truth, the truthful person gains a reputation of Truth.

Guru Amardas ji / Raag Sriraag / / Ang 37

ਸਚਿ ਮਿਲੇ ਸੇ ਨ ਵਿਛੁੜਹਿ ਨਾਨਕ ਗੁਰਮੁਖਿ ਹੋਇ ॥੪॥੨੬॥੫੯॥

सचि मिले से न विछुड़हि नानक गुरमुखि होइ ॥४॥२६॥५९॥

Sachi mile se na vichhuɍahi naanak guramukhi hoī ||4||26||59||

ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਮਿਲ ਜਾਂਦੇ ਹਨ ਉਹ (ਮੁੜ ਉਸ ਤੋਂ) ਜੁਦਾ ਨਹੀਂ ਹੁੰਦੇ ॥੪॥੨੬॥੫੯॥

नानक देव जी कथन करते हैं कि जो जीव गुरुमुख बनकर सत्य स्वरूप में समाए हैं, फिर वे कभी भी सत्य-स्वरूप से बिछुड़ते नहीं हैं। ४॥ २६॥ ५९ ॥

Meeting with the True One, O Nanak, the Gurmukh shall not be separated from Him again. ||4||26||59||

Guru Amardas ji / Raag Sriraag / / Ang 37


ਸਿਰੀਰਾਗੁ ਮਹਲਾ ੩ ॥

सिरीरागु महला ३ ॥

Sireeraagu mahalaa 3 ||

श्रीरागु महला ३ ॥

Siree Raag, Third Mehl:

Guru Amardas ji / Raag Sriraag / / Ang 37

ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ ॥

आपे कारणु करता करे स्रिसटि देखै आपि उपाइ ॥

Âape kaarañu karaŧaa kare srisati đekhai âapi ūpaaī ||

ਕਰਤਾਰ ਆਪ ਹੀ (ਜਗਤ ਦਾ) ਮੂਲ ਰਚਦਾ ਹੈ ਤੇ ਫਿਰ ਜਗਤ ਪੈਦਾ ਕਰ ਕੇ ਆਪ (ਹੀ) ਉਸ ਦੀ ਸੰਭਾਲ ਕਰਦਾ ਹੈ ।

परमात्मा स्वयं ही कारण एवं स्वयं ही कर्ता है, जो सृष्टि को उत्पन्न करता है और उसकी परवरिश करता है।

The Creator Himself created the Creation; He produced the Universe, and He Himself watches over it.

Guru Amardas ji / Raag Sriraag / / Ang 37

ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ ਜਾਇ ॥

सभ एको इकु वरतदा अलखु न लखिआ जाइ ॥

Sabh ēko īku varaŧađaa âlakhu na lakhiâa jaaī ||

(ਇਸ ਜਗਤ ਵਿਚ) ਹਰ ਥਾਂ ਕਰਤਾਰ ਆਪ ਹੀ ਆਪ ਵਿਆਪਕ ਹੈ (ਫਿਰ ਭੀ) ਉਹ (ਜੀਵਾਂ ਦੀ) ਸਮਝ ਵਿਚ ਨਹੀਂ ਆ ਸਕਦਾ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ।

समस्त प्राणियों में वह एक ही विद्यमान है, पुनः वह अलक्ष्य भी है जो समझा नहीं जा सकता।

The One and Only Lord is pervading and permeating all. The Unseen cannot be seen.

Guru Amardas ji / Raag Sriraag / / Ang 37

ਆਪੇ ਪ੍ਰਭੂ ਦਇਆਲੁ ਹੈ ਆਪੇ ਦੇਇ ਬੁਝਾਇ ॥

आपे प्रभू दइआलु है आपे देइ बुझाइ ॥

Âape prbhoo đaīâalu hai âape đeī bujhaaī ||

ਉਹ ਪ੍ਰਭੂ ਆਪ ਹੀ (ਜਦੋਂ) ਦਿਆਲ ਹੁੰਦਾ ਹੈ (ਤਦੋਂ) ਆਪ ਹੀ (ਸਹੀ ਜੀਵਨ ਦੀ) ਸਮਝ ਬਖ਼ਸ਼ਦਾ ਹੈ ।

स्वयं परमात्मा दयालु भी है जो अपनी कृपा-दृष्टि से अपना स्वरूप समझा भी देता है।

God Himself is Merciful; He Himself bestows understanding.

Guru Amardas ji / Raag Sriraag / / Ang 37

ਗੁਰਮਤੀ ਸਦ ਮਨਿ ਵਸਿਆ ਸਚਿ ਰਹੇ ਲਿਵ ਲਾਇ ॥੧॥

गुरमती सद मनि वसिआ सचि रहे लिव लाइ ॥१॥

Guramaŧee sađ mani vasiâa sachi rahe liv laaī ||1||

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਵੱਸ ਪੈਂਦਾ ਹੈ, ਉਹ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਸਦਾ ਸੁਰਤ ਜੋੜੀ ਰੱਖਦੇ ਹਨ ॥੧॥

गुरु के उपदेश द्वारा जिन जीवों के मन में वह परमात्मा व्याप्त रहता है, वे उस सत्य स्वरूप में सदा लीन रहते हैं।॥ १॥

Through the Guru's Teachings, the True One dwells forever in the mind of those who remain lovingly attached to Him. ||1||

Guru Amardas ji / Raag Sriraag / / Ang 37


ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ ॥

मन मेरे गुर की मंनि लै रजाइ ॥

Man mere gur kee manni lai rajaaī ||

ਹੇ ਮੇਰੇ ਮਨ! ਗੁਰੂ ਦੇ ਹੁਕਮ ਵਿਚ ਤੁਰ ।

हे मेरे मन ! तुम गुरु की आज्ञा मान कर चलो।

O my mind, surrender to the Guru's Will.

Guru Amardas ji / Raag Sriraag / / Ang 37

ਮਨੁ ਤਨੁ ਸੀਤਲੁ ਸਭੁ ਥੀਐ ਨਾਮੁ ਵਸੈ ਮਨਿ ਆਇ ॥੧॥ ਰਹਾਉ ॥

मनु तनु सीतलु सभु थीऐ नामु वसै मनि आइ ॥१॥ रहाउ ॥

Manu ŧanu seeŧalu sabhu ŧheeâi naamu vasai mani âaī ||1|| rahaaū ||

(ਜੇਹੜਾ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ ਉਸ ਦਾ) ਮਨ (ਉਸ ਦਾ ਸਰੀਰ) ਸ਼ਾਂਤ ਹੋ ਜਾਂਦਾ ਹੈ, (ਉਸ ਦੇ) ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੧॥ ਰਹਾਉ ॥

ऐसा करने से तन-मन शांत हो जाता है और मन में नाम आकर बस जाता है।॥ १॥ रहाउ॥

Mind and body are totally cooled and soothed, and the Naam comes to dwell in the mind. ||1|| Pause ||

Guru Amardas ji / Raag Sriraag / / Ang 37


ਜਿਨਿ ਕਰਿ ਕਾਰਣੁ ਧਾਰਿਆ ਸੋਈ ਸਾਰ ਕਰੇਇ ॥

जिनि करि कारणु धारिआ सोई सार करेइ ॥

Jini kari kaarañu đhaariâa soëe saar kareī ||

ਜਿਸ ਕਰਤਾਰ ਨੇ ਜਗਤ ਦਾ ਮੂਲ ਰਚ ਕੇ ਜਗਤ ਪੈਦਾ ਕੀਤਾ ਹੈ, ਉਹੀ ਇਸ ਦੀ ਸੰਭਾਲ ਕਰਦਾ ਹੈ ।

जिस प्रभु ने इस सृष्टि को मूल रूप से रच कर सम्भाल रखा है, वही इसका ध्यान रखता है।

Having created the creation, He supports it and takes care of it.

Guru Amardas ji / Raag Sriraag / / Ang 37

ਗੁਰ ਕੈ ਸਬਦਿ ਪਛਾਣੀਐ ਜਾ ਆਪੇ ਨਦਰਿ ਕਰੇਇ ॥

गुर कै सबदि पछाणीऐ जा आपे नदरि करेइ ॥

Gur kai sabađi pachhaañeeâi jaa âape nađari kareī ||

ਪਰ ਉਸ ਦੀ ਕਦਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਤਦੋਂ ਪੈਂਦੀ ਹੈ, ਜਦੋਂ ਉਹ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ।

यदि गुरु के उपदेश को पहचानें, तभी वह परमेश्वर स्वयं कृपा-दृष्टि करता है

The Word of the Guru's Shabad is realized, when He Himself bestows His Glance of Grace.

Guru Amardas ji / Raag Sriraag / / Ang 37

ਸੇ ਜਨ ਸਬਦੇ ਸੋਹਣੇ ਤਿਤੁ ਸਚੈ ਦਰਬਾਰਿ ॥

से जन सबदे सोहणे तितु सचै दरबारि ॥

Se jan sabađe sohañe ŧiŧu sachai đarabaari ||

(ਜਿਨ੍ਹਾਂ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ) ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਸੋਭਾ ਪਾਂਦੇ ਹਨ ।

वह मानव जीवं गुरु उपेदश द्वारा ही उस सत्य परमात्मा के द्वार पर शोभनीय होते हैं।

Those who are beautifully adorned with the Shabad in the Court of the True Lord

Guru Amardas ji / Raag Sriraag / / Ang 37

ਗੁਰਮੁਖਿ ਸਚੈ ਸਬਦਿ ਰਤੇ ਆਪਿ ਮੇਲੇ ਕਰਤਾਰਿ ॥੨॥

गुरमुखि सचै सबदि रते आपि मेले करतारि ॥२॥

Guramukhi sachai sabađi raŧe âapi mele karaŧaari ||2||

ਜਿਨ੍ਹਾਂ ਨੂੰ ਕਰਤਾਰ ਨੇ ਆਪ ਹੀ (ਗੁਰੂ-ਚਰਨਾਂ ਵਿਚ) ਜੋੜਿਆ ਹੈ ਉਹ ਗੁਰੂ ਦੇ ਸਨਮੁਖ ਰਹਿ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ ॥੨॥

गुरमुख जीव उस सत्य उपदेश में लीन रहते हैं, उन जीवों को कर्ता पुरुष (परमात्मा) ने अपने श्री चरणों से जोड़ा है ॥२ ॥

-those Gurmukhs are attuned to the True Word of the Shabad; the Creator unites them with Himself. ||2||

Guru Amardas ji / Raag Sriraag / / Ang 37


ਗੁਰਮਤੀ ਸਚੁ ਸਲਾਹਣਾ ਜਿਸ ਦਾ ਅੰਤੁ ਨ ਪਾਰਾਵਾਰੁ ॥

गुरमती सचु सलाहणा जिस दा अंतु न पारावारु ॥

Guramaŧee sachu salaahañaa jis đaa ânŧŧu na paaraavaaru ||

(ਹੇ ਭਾਈ!) ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ਜਿਸ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ।

हे जीव गुरु का उपदेश ग्रहण कर के उस सत्य स्वरूप परमात्मा का गुणगान करो, जिसके गुणों की कोई सीमा नहीं है।

Through the Guru's Teachings, praise the True One, who has no end or limitation.

Guru Amardas ji / Raag Sriraag / / Ang 37

ਘਟਿ ਘਟਿ ਆਪੇ ਹੁਕਮਿ ਵਸੈ ਹੁਕਮੇ ਕਰੇ ਬੀਚਾਰੁ ॥

घटि घटि आपे हुकमि वसै हुकमे करे बीचारु ॥

Ghati ghati âape hukami vasai hukame kare beechaaru ||

(ਉਹ ਸਦਾ-ਥਿਰ ਪ੍ਰਭੂ) ਆਪ ਹੀ ਆਪਣੇ ਹੁਕਮ ਅਨੁਸਾਰ ਹਰੇਕ ਸਰੀਰ ਵਿਚ ਵੱਸਦਾ ਹੈ, ਤੇ ਆਪਣੇ ਹੁਕਮ ਵਿਚ ਹੀ (ਜੀਵਾਂ ਦੀ ਸੰਭਾਲ ਦੀ) ਵਿਚਾਰ ਕਰਦਾ ਹੈ ।

सर्वव्यापक परमेश्वर अपने ही आदेश से प्रत्येक ह्रदय में विद्यमान होता तथा अपने आदेश द्वारा ही जीवों की पालना का विचार करता है।

He dwells in each and every heart, by the Hukam of His Command; by His Hukam, we contemplate Him.

Guru Amardas ji / Raag Sriraag / / Ang 37

ਗੁਰ ਸਬਦੀ ਸਾਲਾਹੀਐ ਹਉਮੈ ਵਿਚਹੁ ਖੋਇ ॥

गुर सबदी सालाहीऐ हउमै विचहु खोइ ॥

Gur sabađee saalaaheeâi haūmai vichahu khoī ||

(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ।

हे मानव ! गुरु उपदेश द्वारा अपने हृदय में से अहंकार को त्याग कर उस सर्व-सम्पन्न परमात्मा की स्तुति करो।

So praise Him through the Word of the Guru's Shabad, and drive out egotism from within.

Guru Amardas ji / Raag Sriraag / / Ang 37

ਸਾ ਧਨ ਨਾਵੈ ਬਾਹਰੀ ਅਵਗਣਵੰਤੀ ਰੋਇ ॥੩॥

सा धन नावै बाहरी अवगणवंती रोइ ॥३॥

Saa đhan naavai baaharee âvagañavanŧŧee roī ||3||

ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਨਾਮ ਤੋਂ ਸੱਖਣੀ ਰਹਿੰਦੀ ਹੈ ਉਹ ਔਗੁਣਾਂ ਨਾਲ ਭਰ ਜਾਂਦੀ ਹੈ ਤੇ ਦੁੱਖੀ ਹੁੰਦੀ ਹੈ ॥੩॥

जो नाम-विहीन जीव रूपी स्त्री है। वह अवगुणोंवाली रोती रहती है॥ ३॥

That soul-bride who lacks the Lord's Name acts without virtue, and so she grieves. ||3||

Guru Amardas ji / Raag Sriraag / / Ang 37


ਸਚੁ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ ॥

सचु सलाही सचि लगा सचै नाइ त्रिपति होइ ॥

Sachu salaahee sachi lagaa sachai naaī ŧripaŧi hoī ||

ਹੇ ਨਾਨਕ! (ਆਖ-ਮੇਰੀ ਇਹੀ ਅਰਦਾਸ ਹੈ ਕਿ) ਮੈਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ, ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਜੁੜਿਆ ਰਹਾਂ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਟਿਕੇ ਰਿਹਾਂ ਹੀ ਤ੍ਰਿਸ਼ਨਾ ਮੁੱਕਦੀ ਹੈ ।

मैं सत्य स्वरूप परमात्मा का चिन्तन करूँ, सत्य में लीन रहूँ तथा सत्य-नाम द्वारा तृप्त रहूँ।

Praising the True One, attached to the True One, I am satisfied with the True Name.

Guru Amardas ji / Raag Sriraag / / Ang 37

ਗੁਣ ਵੀਚਾਰੀ ਗੁਣ ਸੰਗ੍ਰਹਾ ਅਵਗੁਣ ਕਢਾ ਧੋਇ ॥

गुण वीचारी गुण संग्रहा अवगुण कढा धोइ ॥

Guñ veechaaree guñ sanggrhaa âvaguñ kadhaa đhoī ||

(ਮੇਰੀ ਅਰਦਾਸ ਹੈ ਕਿ) ਮੈਂ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਦਾ ਰਹਾਂ, ਉਹਨਾਂ ਗੁਣਾਂ ਨੂੰ (ਆਪਣੇ ਹਿਰਦੇ ਵਿਚ) ਇਕੱਠੇ ਕਰਦਾ ਰਹਾਂ ਤੇ (ਇਸ ਤਰ੍ਹਾਂ ਆਪਣੇ ਅੰਦਰੋਂ) ਔਗੁਣ ਧੋ ਕੇ ਕੱਢ ਦਿਆਂ ।

शुभ गुणों का विचार करूं, शुभ गुणों को ही एकत्र करूँ, अवगुणों की मैल को नाम-जल से धोकर बाहर निकाल दूँ।

Contemplating His Virtues, I accumulate virtue and merit; I wash myself clean of demerits.

Guru Amardas ji / Raag Sriraag / / Ang 37

ਆਪੇ ਮੇਲਿ ਮਿਲਾਇਦਾ ਫਿਰਿ ਵੇਛੋੜਾ ਨ ਹੋਇ ॥

आपे मेलि मिलाइदा फिरि वेछोड़ा न होइ ॥

Âape meli milaaīđaa phiri vechhoɍaa na hoī ||

ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਉਸ ਨੂੰ ਮੁੜ ਕਦੇ ਪ੍ਰਭੂ ਤੋਂ ਵਿਛੋੜਾ ਨਹੀਂ ਹੁੰਦਾ ।

तब परमेश्वर स्वयं ही मिला लेता है और पुनः वियोग नहीं होता।

He Himself unites us in His Union; there is no more separation.

Guru Amardas ji / Raag Sriraag / / Ang 37

ਨਾਨਕ ਗੁਰੁ ਸਾਲਾਹੀ ਆਪਣਾ ਜਿਦੂ ਪਾਈ ਪ੍ਰਭੁ ਸੋਇ ॥੪॥੨੭॥੬੦॥

नानक गुरु सालाही आपणा जिदू पाई प्रभु सोइ ॥४॥२७॥६०॥

Naanak guru saalaahee âapañaa jiđoo paaëe prbhu soī ||4||27||60||

(ਮੇਰੀ ਅਰਦਾਸ ਹੈ ਕਿ) ਮੈਂ ਆਪਣੇ ਗੁਰੂ ਦੀ ਸਿਫ਼ਤਿ ਕਰਦਾ ਰਹਾਂ, ਕਿਉਂਕਿ ਗੁਰੂ ਦੀ ਰਾਹੀਂ ਹੀ ਉਹ ਪ੍ਰਭੂ ਮਿਲ ਸਕਦਾ ਹੈ ॥੪॥੨੭॥੬੦॥

नानक देव जी कथन करते हैं कि अपने पूर्ण गुरु की श्लाघा करूं, जिनके द्वारा वह प्रभु प्राप्त होता है॥ ४॥ २७ ॥६०॥

O Nanak, I sing the Praises of my Guru; through Him, I find that God. ||4||27||60||

Guru Amardas ji / Raag Sriraag / / Ang 37


ਸਿਰੀਰਾਗੁ ਮਹਲਾ ੩ ॥

सिरीरागु महला ३ ॥

Sireeraagu mahalaa 3 ||

श्रीरागु महला ३ ॥

Siree Raag, Third Mehl:

Guru Amardas ji / Raag Sriraag / / Ang 37

ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ ॥

सुणि सुणि काम गहेलीए किआ चलहि बाह लुडाइ ॥

Suñi suñi kaam gaheleeē kiâa chalahi baah ludaaī ||

ਹੇ ਸੁਆਰਥ ਵਿਚ ਫਸੀ ਹੋਈ ਜੀਵ-ਇਸਤ੍ਰੀਏ! ਧਿਆਨ ਨਾਲ ਸੁਣ! ਕਿਉਂ ਇਤਨੀ ਲਾ-ਪਰਵਾਹੀ ਨਾਲ (ਜੀਵਨ-ਪੰਧ ਵਿਚ) ਤੁਰ ਰਹੀ ਹੈਂ?

हे कामना में ग्रस्त जीव-रूपी स्त्री ! सुनो, तुम बांहे उलार-उलार कर क्यों चलती हो ?

Listen, listen, O soul-bride: you are overtaken by sexual desire-why do you walk like that, swinging your arms in joy?

Guru Amardas ji / Raag Sriraag / / Ang 37

ਆਪਣਾ ਪਿਰੁ ਨ ਪਛਾਣਹੀ ਕਿਆ ਮੁਹੁ ਦੇਸਹਿ ਜਾਇ ॥

आपणा पिरु न पछाणही किआ मुहु देसहि जाइ ॥

Âapañaa piru na pachhaañahee kiâa muhu đesahi jaaī ||

(ਸੁਆਰਥ ਵਿਚ ਫਸ ਕੇ) ਤੂੰ ਆਪਣੇ ਪ੍ਰ੍ਰਭੂ-ਪਤੀ ਨੂੰ (ਹੁਣ) ਪਛਾਣਦੀ ਨਹੀਂ, ਪਰਲੋਕ ਵਿਚ ਜਾ ਕੇ ਕੀਹ ਮੂੰਹ ਵਿਖਾਵੇਂਗੀ?

इस लोक में तो तुम अपने पति-परमात्मा को पहचानती नहीं, आगे परलोक में जाकर क्या मुँह दिखाओगी ?

You do not recognize your own Husband Lord! When you go to Him, what face will you show Him?

Guru Amardas ji / Raag Sriraag / / Ang 37

ਜਿਨੀ ਸਖੀਂ ਕੰਤੁ ਪਛਾਣਿਆ ਹਉ ਤਿਨ ਕੈ ਲਾਗਉ ਪਾਇ ॥

जिनी सखीं कंतु पछाणिआ हउ तिन कै लागउ पाइ ॥

Jinee sakheen kanŧŧu pachhaañiâa haū ŧin kai laagaū paaī ||

ਜਿਨ੍ਹਾਂ ਸਤਸੰਗੀ ਜੀਵ-ਇਸਤ੍ਰੀਆਂ ਨੇ ਆਪਣੇ ਖਸਮ-ਪ੍ਰਭੂ ਨਾਲ ਜਾਣ-ਪਛਾਣ ਪਾ ਰੱਖੀ ਹੈ (ਉਹ ਭਾਗਾਂ ਵਾਲੀਆਂ ਹਨ) ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ ।

जिस ज्ञानवान सखी ने अपने पति-परमात्मा को पहचान लिया है, गुरु जी कहते हैं कि मैं उनके पांव लगती हूँ।

I touch the feet of my sister soul-brides who have known their Husband Lord.

Guru Amardas ji / Raag Sriraag / / Ang 37

ਤਿਨ ਹੀ ..

तिन ही ..

Ŧin hee ..

..

..

..

Guru Amardas ji / Raag Sriraag / / Ang 37


Download SGGS PDF Daily Updates