ANG 365, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਏਹਾ ਭਗਤਿ ਜਨੁ ਜੀਵਤ ਮਰੈ ॥

एहा भगति जनु जीवत मरै ॥

Ehaa bhagati janu jeevat marai ||

ਅਸਲ ਭਗਤੀ ਇਹੀ ਹੈ ਕਿ (ਜਿਸ ਦੀ ਬਰਕਤਿ ਨਾਲ) ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ,

सच्ची भक्ति यह है कि परमात्मा का दास जीवन के अहंत्व के प्रति मर जाए।

True Devotion is to remain dead while yet alive.

Guru Amardas ji / Raag Asa / / Ang 365

ਗੁਰ ਪਰਸਾਦੀ ਭਵਜਲੁ ਤਰੈ ॥

गुर परसादी भवजलु तरै ॥

Gur parasaadee bhavajalu tarai ||

ਤੇ ਗੁਰੂ ਦੀ ਕਿਰਪਾ ਨਾਲ ਸੰਸਾਰ-ਸਮੁੰਦਰ (ਦੀਆਂ ਵਿਕਾਰਾਂ ਦੀਆਂ ਲਹਿਰਾਂ) ਤੋਂ ਪਾਰ ਲੰਘ ਜਾਂਦਾ ਹੈ ।

गुरु की कृपा से ऐसा दास संसार सागर से पार हो जाता है।

By Guru's Grace, one crosses over the terrible world-ocean.

Guru Amardas ji / Raag Asa / / Ang 365

ਗੁਰ ਕੈ ਬਚਨਿ ਭਗਤਿ ਥਾਇ ਪਾਇ ॥

गुर कै बचनि भगति थाइ पाइ ॥

Gur kai bachani bhagati thaai paai ||

ਗੁਰੂ ਦੇ ਉਪਦੇਸ਼ ਅਨੁਸਾਰ ਕੀਤੀ ਹੋਈ ਭਗਤੀ (ਪ੍ਰਭੂ ਦੇ ਦਰ ਤੇ) ਪਰਵਾਨ ਹੁੰਦੀ ਹੈ,

गुरु के वचन द्वारा की हुई भक्ति सफल हो जाती है।

Through the Guru's Teachings, one's devotion is accepted,

Guru Amardas ji / Raag Asa / / Ang 365

ਹਰਿ ਜੀਉ ਆਪਿ ਵਸੈ ਮਨਿ ਆਇ ॥੪॥

हरि जीउ आपि वसै मनि आइ ॥४॥

Hari jeeu aapi vasai mani aai ||4||

ਪ੍ਰਭੂ ਆਪ ਹੀ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ॥੪॥

पूज्य परमेश्वर स्वयं आकर हृदय में बस जाता है॥ ४॥

And then, the Dear Lord Himself comes to dwell in the mind. ||4||

Guru Amardas ji / Raag Asa / / Ang 365


ਹਰਿ ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥

हरि क्रिपा करे सतिगुरू मिलाए ॥

Hari kripaa kare satiguroo milaae ||

(ਪਰ ਜੀਵ ਦੇ ਕੀਹ ਵੱਸ? ਜਿਸ ਮਨੁੱਖ ਉਤੇ) ਪਰਮਾਤਮਾ ਮੇਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ ।

जब प्रभु कृपा धारण करता है तो वह मनुष्य को सतिगुरु से मिला देता है।

When the Lord bestows His Mercy, He leads us to meet the True Guru.

Guru Amardas ji / Raag Asa / / Ang 365

ਨਿਹਚਲ ਭਗਤਿ ਹਰਿ ਸਿਉ ਚਿਤੁ ਲਾਏ ॥

निहचल भगति हरि सिउ चितु लाए ॥

Nihachal bhagati hari siu chitu laae ||

(ਗੁਰੂ ਦੀ ਸਹਾਇਤਾ ਨਾਲ) ਉਹ ਨਾਹ ਡੋਲਣ ਵਾਲੀ ਭਗਤੀ ਕਰਦਾ ਹੈ ਤੇ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ ।

तब उसकी भक्ति अटल हो जाती है और वह ईश्वर से अपना चित्त लगा लेता है।

Then, one's devotion becomes steady, and the consciousness is centered upon the Lord.

Guru Amardas ji / Raag Asa / / Ang 365

ਭਗਤਿ ਰਤੇ ਤਿਨੑ ਸਚੀ ਸੋਇ ॥

भगति रते तिन्ह सची सोइ ॥

Bhagati rate tinh sachee soi ||

ਜੇਹੜੇ ਮਨੁੱਖ (ਪਰਮਾਤਮਾ ਦੀ) ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ ।

जो मनुष्य प्रभु की भक्ति में रंगे हुए हैं, उनकी शोभा भी सच्ची है।

Those who are imbued with Devotion have truthful reputations.

Guru Amardas ji / Raag Asa / / Ang 365

ਨਾਨਕ ਨਾਮਿ ਰਤੇ ਸੁਖੁ ਹੋਇ ॥੫॥੧੨॥੫੧॥

नानक नामि रते सुखु होइ ॥५॥१२॥५१॥

Naanak naami rate sukhu hoi ||5||12||51||

ਹੇ ਨਾਨਕ! ਪਰਮਾਤਮਾ ਦੇ ਨਾਮ-ਰੰਗ ਵਿੱਚ ਰੰਗੇ ਹੋਇਆਂ ਨੂੰ ਆਤਮਕ ਆਨੰਦ ਮਿਲਦਾ ਹੈ ॥੫॥੧੨॥੫੧॥

हे नानक ! नाम में अनुरक्त होने से ही मनुष्य को सुख प्राप्त होता है। ॥५॥१२॥५१॥

O Nanak, imbued with the Naam, the Name of the Lord, peace is obtained. ||5||12||51||

Guru Amardas ji / Raag Asa / / Ang 365


ਆਸਾ ਘਰੁ ੮ ਕਾਫੀ ਮਹਲਾ ੩

आसा घरु ८ काफी महला ३

Aasaa gharu 8 kaaphee mahalaa 3

ਰਾਗ ਆਸਾ, ਘਰ ੮ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਕਾਫੀ' ।

आसा घरु ८ काफी महला ३

Aasaa, Eighth House, Kaafee, Third Mehl:

Guru Amardas ji / Raag Asa Kafi / / Ang 365

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Amardas ji / Raag Asa Kafi / / Ang 365

ਹਰਿ ਕੈ ਭਾਣੈ ਸਤਿਗੁਰੁ ਮਿਲੈ ਸਚੁ ਸੋਝੀ ਹੋਈ ॥

हरि कै भाणै सतिगुरु मिलै सचु सोझी होई ॥

Hari kai bhaa(nn)ai satiguru milai sachu sojhee hoee ||

(ਹੇ ਭਾਈ!) ਪਰਮਾਤਮਾ ਦੀ ਰਜ਼ਾ ਅਨੁਸਾਰ ਗੁਰੂ ਮਿਲਦਾ ਹੈ (ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ, (ਤੇ ਉਸ ਨੂੰ ਸਹੀ ਜੀਵਨ-ਜੁਗਤਿ ਦੀ) ਸਮਝ ਆ ਜਾਂਦੀ ਹੈ ।

हरि की इच्छा से ही सतिगुरु मिलता है और सत्य की सूझ प्राप्त होती है।

By the Pleasure of the Lord's Will one meets the True Guru and true understanding is obtained.

Guru Amardas ji / Raag Asa Kafi / / Ang 365

ਗੁਰ ਪਰਸਾਦੀ ਮਨਿ ਵਸੈ ਹਰਿ ਬੂਝੈ ਸੋਈ ॥੧॥

गुर परसादी मनि वसै हरि बूझै सोई ॥१॥

Gur parasaadee mani vasai hari boojhai soee ||1||

ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵੱਸਦਾ ਹੈ, ਉਹੀ ਮਨੁੱਖ ਪਰਮਾਤਮਾ ਨਾਲ ਸਾਂਝ ਪਾਂਦਾ ਹੈ ॥੧॥

गुरु की कृपा से जिसके हृदय में नाम निवास करता है, वह प्रभु को समझ लेता है॥ १॥

By Guru's Grace, the Lord abides in the mind, and one comes to understand the Lord. ||1||

Guru Amardas ji / Raag Asa Kafi / / Ang 365


ਮੈ ਸਹੁ ਦਾਤਾ ਏਕੁ ਹੈ ਅਵਰੁ ਨਾਹੀ ਕੋਈ ॥

मै सहु दाता एकु है अवरु नाही कोई ॥

Mai sahu daataa eku hai avaru naahee koee ||

(ਹੇ ਭਾਈ!) ਇਕ ਪਰਮਾਤਮਾ ਹੀ ਮੇਰਾ ਖਸਮ-ਰਾਖਾ ਹੈ ਤੇ ਮੈਨੂੰ ਸਭ ਦਾਤਾਂ ਦੇਣ ਵਾਲਾ ਹੈ, ਉਸ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ ।

एक पति-प्रभु ही मेरा मालिक एवं दाता है और उसके सिवाय कोई नहीं।

My Husband Lord, the Great Giver, is One. There is no other at all.

Guru Amardas ji / Raag Asa Kafi / / Ang 365

ਗੁਰ ਕਿਰਪਾ ਤੇ ਮਨਿ ਵਸੈ ਤਾ ਸਦਾ ਸੁਖੁ ਹੋਈ ॥੧॥ ਰਹਾਉ ॥

गुर किरपा ते मनि वसै ता सदा सुखु होई ॥१॥ रहाउ ॥

Gur kirapaa te mani vasai taa sadaa sukhu hoee ||1|| rahaau ||

ਪਰ ਗੁਰੂ ਦੀ ਮੇਹਰ ਨਾਲ ਹੀ ਉਹ ਮਨ ਵਿਚ ਵੱਸ ਸਕਦਾ ਹੈ (ਜਦੋਂ ਉਹ ਪ੍ਰਭੂ ਮਨ ਵਿਚ ਆ ਵੱਸਦਾ ਹੈ) ਤਦੋਂ ਸਦਾ ਲਈ ਆਨੰਦ ਬਣ ਜਾਂਦਾ ਹੈ ॥੧॥ ਰਹਾਉ ॥

गुरु की कृपा से जब वह मन में निवास करता है तो सदा सुख मिलता है॥ १॥ रहाउ॥

By Guru's merciful favor, He abides in the mind, and then, a lasting peace ensues. ||1|| Pause ||

Guru Amardas ji / Raag Asa Kafi / / Ang 365


ਇਸੁ ਜੁਗ ਮਹਿ ਨਿਰਭਉ ਹਰਿ ਨਾਮੁ ਹੈ ਪਾਈਐ ਗੁਰ ਵੀਚਾਰਿ ॥

इसु जुग महि निरभउ हरि नामु है पाईऐ गुर वीचारि ॥

Isu jug mahi nirabhau hari naamu hai paaeeai gur veechaari ||

(ਹੇ ਭਾਈ!) ਇਸ ਜਗਤ ਵਿਚ ਪਰਮਾਤਮਾ ਦਾ ਨਾਮ ਹੀ ਹੈ ਜੋ (ਜਗਤ ਦੇ) ਸਾਰੇ ਡਰਾਂ ਤੋਂ ਬਚਾਉਣ ਵਾਲਾ ਹੈ, ਪਰ ਇਹ ਨਾਮ ਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤਿ ਨਾਲ ਮਿਲਦਾ ਹੈ ।

इस युग में निर्भय करने वाला हरि का नाम है और गुरु के विचार अर्थात् उपदेश द्वारा ही यह प्राप्त होता है।

In this age, the Lord's Name is fearless; it is obtained by meditative reflection upon the Guru.

Guru Amardas ji / Raag Asa Kafi / / Ang 365

ਬਿਨੁ ਨਾਵੈ ਜਮ ਕੈ ਵਸਿ ਹੈ ਮਨਮੁਖਿ ਅੰਧ ਗਵਾਰਿ ॥੨॥

बिनु नावै जम कै वसि है मनमुखि अंध गवारि ॥२॥

Binu naavai jam kai vasi hai manamukhi anddh gavaari ||2||

ਪਰਮਾਤਮਾ ਦੇ ਨਾਮ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਆਤਮਕ ਮੌਤ ਦੇ ਕਾਬੂ ਵਿਚ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਰਹਿੰਦੀ ਹੈ ਤੇ ਮੂਰਖ ਟਿਕੀ ਰਹਿੰਦੀ ਹੈ ॥੨॥

नामविहीन मनुष्य यमदूत के वश में रहता है और ऐसे स्वेच्छाचारी मनुष्य को अन्धा एवं मूर्ख कहा जाता है।॥ २॥

Without the Name, the blind, foolish, self-willed manmukh is under Death's power. ||2||

Guru Amardas ji / Raag Asa Kafi / / Ang 365


ਹਰਿ ਕੈ ਭਾਣੈ ਜਨੁ ਸੇਵਾ ਕਰੈ ਬੂਝੈ ਸਚੁ ਸੋਈ ॥

हरि कै भाणै जनु सेवा करै बूझै सचु सोई ॥

Hari kai bhaa(nn)ai janu sevaa karai boojhai sachu soee ||

ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਵਿਚ ਚੱਲਦਾ ਹੈ ਉਹੀ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ ਉਹੀ ਉਸ ਸਦਾ-ਥਿਰ ਪ੍ਰਭੂ ਨੂੰ ਸਮਝਦਾ ਹੈ ।

जो सेवक हरि की इच्छा मान कर सेवा करता है, वह सत्य को समझ लेता है।

By the Pleasure of the Lord's Will, the humble being performs His service, and understands the True Lord.

Guru Amardas ji / Raag Asa Kafi / / Ang 365

ਹਰਿ ਕੈ ਭਾਣੈ ਸਾਲਾਹੀਐ ਭਾਣੈ ਮੰਨਿਐ ਸੁਖੁ ਹੋਈ ॥੩॥

हरि कै भाणै सालाहीऐ भाणै मंनिऐ सुखु होई ॥३॥

Hari kai bhaa(nn)ai saalaaheeai bhaa(nn)ai manniai sukhu hoee ||3||

ਪਰਮਾਤਮਾ ਦੀ ਰਜ਼ਾ ਵਿਚ ਤੁਰਿਆਂ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੋ ਸਕਦੀ ਹੈ । ਜੇ ਪਰਮਾਤਮਾ ਦੀ ਰਜ਼ਾ ਵਿਚ ਤੁਰੀਏ ਤਾਂ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੩॥

हरि की इच्छा में ही उसका ध्यान करना चाहिए, क्योंकि उसकी इच्छा मानने से सुख प्राप्त होता है॥ ३॥

By the Pleasure of the Lord's Will, He is to be praised; surrendering to His Will, peace ensues. ||3||

Guru Amardas ji / Raag Asa Kafi / / Ang 365


ਹਰਿ ਕੈ ਭਾਣੈ ਜਨਮੁ ਪਦਾਰਥੁ ਪਾਇਆ ਮਤਿ ਊਤਮ ਹੋਈ ॥

हरि कै भाणै जनमु पदारथु पाइआ मति ऊतम होई ॥

Hari kai bhaa(nn)ai janamu padaarathu paaiaa mati utam hoee ||

(ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ ਦੀ ਰਜ਼ਾ ਵਿਚ ਤੁਰ ਕੇ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲਿਆ ਉਸ ਦੀ ਅਕਲ ਵਧੀਆ ਬਣ ਗਈ ।

हरि की इच्छा में ही मानव-जन्म रूपी उत्तम पदार्थ मिलता है और बुद्धि भी श्रेष्ठ हो जाती है।

By the Pleasure of the Lord's Will, the prize of this human birth is obtained, and the intellect is exalted.

Guru Amardas ji / Raag Asa Kafi / / Ang 365

ਨਾਨਕ ਨਾਮੁ ਸਲਾਹਿ ਤੂੰ ਗੁਰਮੁਖਿ ਗਤਿ ਹੋਈ ॥੪॥੩੯॥੧੩॥੫੨॥

नानक नामु सलाहि तूं गुरमुखि गति होई ॥४॥३९॥१३॥५२॥

Naanak naamu salaahi toonn guramukhi gati hoee ||4||39||13||52||

ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਤੂੰ ਭੀ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ । ਗੁਰੂ ਦੀ ਸਰਨ ਪਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ॥੪॥੩੯॥੧੩॥੫੨॥

हे नानक ! तू प्रभु-नाम की स्तुति कर क्योंकि गुरुमुख बनकर ही गति प्राप्त होगी॥ ४॥ ३६ ॥ १३॥ ५२ ॥

O Nanak, praise the Naam, the Name of the Lord; as Gurmukh, you shall be emancipated. ||4||39||13||52||

Guru Amardas ji / Raag Asa Kafi / / Ang 365


ਆਸਾ ਮਹਲਾ ੪ ਘਰੁ ੨

आसा महला ४ घरु २

Aasaa mahalaa 4 gharu 2

ਰਾਗ ਆਸਾ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ।

आसा महला ४ घरु २

Aasaa, Fourth Mehl, Second House:

Guru Ramdas ji / Raag Asa / / Ang 365

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Ramdas ji / Raag Asa / / Ang 365

ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥

तूं करता सचिआरु मैडा सांई ॥

Toonn karataa sachiaaru maidaa saanee ||

(ਹੇ ਪ੍ਰਭੂ!) ਤੂੰ (ਸਾਰੇ ਜਗਤ ਦਾ) ਰਚਨਹਾਰ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ (ਹੀ) ਮੇਰਾ ਖਸਮ ਹੈਂ ।

हे मालिक ! तू जगत का रचयिता है, तू सदैव सत्य है और

You are the True Creator, my Lord Master.

Guru Ramdas ji / Raag Asa / / Ang 365

ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥

जो तउ भावै सोई थीसी जो तूं देहि सोई हउ पाई ॥१॥ रहाउ ॥

Jo tau bhaavai soee theesee jo toonn dehi soee hau paaee ||1|| rahaau ||

ਹੇ ਪ੍ਰਭੂ! (ਜਗਤ ਵਿਚ) ਉਹੀ ਕੁਝ ਵਰਤ ਰਿਹਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ । (ਹੇ ਪ੍ਰਭੂ!) ਮੈਂ ਉਹੀ ਕੁਝ ਹਾਸਲ ਕਰ ਸਕਦਾ ਹਾਂ ਜੋ ਕੁਝ ਤੂੰ (ਮੈਨੂੰ) ਦੇਂਦਾ ਹੈਂ ॥੧॥ ਰਹਾਉ ॥

जो तुझे अच्छा लगता है, केवल वही होता है। जो कुछ तुम मुझे देते हो, मैं वही प्राप्त करता हूँ॥ १॥ रहाउ॥

That which is pleasing to Your Will, comes to pass. Whatever You give, that is what I receive. ||1|| Pause ||

Guru Ramdas ji / Raag Asa / / Ang 365


ਸਭ ਤੇਰੀ ਤੂੰ ਸਭਨੀ ਧਿਆਇਆ ॥

सभ तेरी तूं सभनी धिआइआ ॥

Sabh teree toonn sabhanee dhiaaiaa ||

(ਹੇ ਪ੍ਰਭੂ!) ਸਾਰੀ ਲੁਕਾਈ ਤੇਰੀ (ਰਚੀ ਹੋਈ) ਹੈ, ਸਭ ਜੀਵਾਂ ਨੇ (ਔਖੇ ਸੌਖੇ ਵੇਲੇ) ਤੈਨੂੰ ਹੀ ਸਿਮਰਿਆ ਹੈ ।

यह सारी दुनिया तेरी पैदा की हुई है और सब जीव तुझे ही याद करते हैं।

All are Yours; all meditate on You.

Guru Ramdas ji / Raag Asa / / Ang 365

ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥

जिस नो क्रिपा करहि तिनि नाम रतनु पाइआ ॥

Jis no kripaa karahi tini naam ratanu paaiaa ||

ਜਿਸ ਉਤੇ ਤੂੰ ਮੇਹਰ ਕਰਦਾ ਹੈਂ ਉਸ ਮਨੁੱਖ ਨੇ ਤੇਰਾ ਨਾਮ-ਰਤਨ ਲੱਭ ਲਿਆ ।

जिस पर तुम दया धारण करते हो, वह तेरे नाम-रत्न को पा लेता है।

He alone, whom You bless with Your Mercy, obtains the jewel of the Naam.

Guru Ramdas ji / Raag Asa / / Ang 365

ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥

गुरमुखि लाधा मनमुखि गवाइआ ॥

Guramukhi laadhaa manamukhi gavaaiaa ||

(ਪਰ) ਲੱਭਾ ਉਸ ਨੇ ਜੋ ਗੁਰੂ ਦੀ ਸਰਨ ਪਿਆ, ਤੇ ਗਵਾਇਆ ਉਸ ਨੇ ਜੋ ਆਪਣੇ ਮਨ ਦੇ ਪਿੱਛੇ ਤੁਰਿਆ ।

गुरुमुख व्यक्ति नाम प्राप्त कर लेते हैं और स्वेच्छाचारी व्यक्ति इसे गंवा देते हैं।

The Gurmukhs obtain it, and the self-willed manmukhs lose it.

Guru Ramdas ji / Raag Asa / / Ang 365

ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥

तुधु आपि विछोड़िआ आपि मिलाइआ ॥१॥

Tudhu aapi vichho(rr)iaa aapi milaaiaa ||1||

(ਜੀਵਾਂ ਦੇ ਭੀ ਕੀਹ ਵੱਸ? ਮਨਮੁਖ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਤੋਂ) ਵਿਛੋੜ ਰੱਖਿਆ ਹੈ ਤੇ (ਗੁਰਮੁਖਿ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜਿਆ ਹੋਇਆ ਹੈ ॥੧॥

सच तो यही है कि तूने स्वयं ही जीवों को खुद से जुदा किया है और स्वयं ही भक्तगणों को अपने साथ मिलाया है॥ १॥

You Yourself separate the mortals, and You Yourself unite them. ||1||

Guru Ramdas ji / Raag Asa / / Ang 365


ਤੂੰ ਦਰੀਆਉ ਸਭ ਤੁਝ ਹੀ ਮਾਹਿ ॥

तूं दरीआउ सभ तुझ ही माहि ॥

Toonn dareeaau sabh tujh hee maahi ||

(ਹੇ ਪ੍ਰਭੂ!) ਤੂੰ (ਜ਼ਿੰਦਗੀ ਦਾ ਇਕ ਵੱਡਾ) ਦਰੀਆ ਹੈਂ, ਸਾਰੀ ਸ੍ਰਿਸ਼ਟੀ ਤੇਰੇ ਵਿਚ (ਜੀਊ ਰਹੀ) ਹੈ,

हे प्रभु ! तू दरिया है और सभी तुझ में समाए हुए हैं।

You are the River - all are within You.

Guru Ramdas ji / Raag Asa / / Ang 365

ਤੁਝ ਬਿਨੁ ਦੂਜਾ ਕੋਈ ਨਾਹਿ ॥

तुझ बिनु दूजा कोई नाहि ॥

Tujh binu doojaa koee naahi ||

(ਤੂੰ ਆਪ ਹੀ ਆਪ ਹੈਂ) ਤੈਥੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ ।

तेरे अलावा दूसरा कोई नहीं।

Other than You, there is no one at all.

Guru Ramdas ji / Raag Asa / / Ang 365

ਜੀਅ ਜੰਤ ਸਭਿ ਤੇਰਾ ਖੇਲੁ ॥

जीअ जंत सभि तेरा खेलु ॥

Jeea jantt sabhi teraa khelu ||

(ਜਗਤ ਦੇ ਇਹ) ਸਾਰੇ ਜੀਅ ਜੰਤ ਤੇਰਾ (ਰਚਿਆ) ਤਮਾਸ਼ਾ ਹੈ ।

(सृष्टि के) तमाम जीव-जन्तु तेरा ही खेल है।

All beings and creatures are your play-things.

Guru Ramdas ji / Raag Asa / / Ang 365

ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥

विजोगि मिलि विछुड़िआ संजोगी मेलु ॥२॥

Vijogi mili vichhu(rr)iaa sanjjogee melu ||2||

(ਤੇਰੀ ਹੀ ਧੁਰ ਦਰਗਾਹ ਤੋਂ ਮਿਲੇ) ਵਿਜੋਗ ਦੇ ਕਾਰਣ ਮਿਲਿਆ ਹੋਇਆ ਜੀਵ ਵਿਛੁੜ ਜਾਂਦਾ ਹੈ ਤੇ ਸੰਜੋਗ ਦੇ ਕਾਰਨ ਮੁੜ ਮਿਲਾਪ ਹਾਸਲ ਕਰ ਲੈਂਦਾ ਹੈ ॥੨॥

वियोग कर्मों के कारण मिला हुआ प्राणी बिछुड़ जाता है और संयोगवश पुन: प्रभु से मिलन प्राप्त कर लेता है॥ २॥

The united ones are separated, and the separated ones are re-united. ||2||

Guru Ramdas ji / Raag Asa / / Ang 365


ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥

जिस नो तू जाणाइहि सोई जनु जाणै ॥

Jis no too jaa(nn)aaihi soee janu jaa(nn)ai ||

(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਸਮਝ ਬਖ਼ਸ਼ਦਾ ਹੈਂ ਉਹੀ ਮਨੁੱਖ (ਜੀਵਨ-ਮਨੋਰਥ ਨੂੰ) ਸਮਝਦਾ ਹੈ,

हे प्रभु ! जिस मनुष्य को तुम गुरु द्वारा सुमति प्रदान करते हो वही मनुष्य तुझे समझता है और

That humble being, whom You inspire to understand, understands;

Guru Ramdas ji / Raag Asa / / Ang 365

ਹਰਿ ਗੁਣ ਸਦ ਹੀ ਆਖਿ ਵਖਾਣੈ ॥

हरि गुण सद ही आखि वखाणै ॥

Hari gu(nn) sad hee aakhi vakhaa(nn)ai ||

ਤੇ ਉਹ ਮਨੁੱਖ ਹਰਿ-ਪ੍ਰਭੂ ਦੇ ਗੁਣ ਸਦਾ ਆਖ ਕੇ ਬਿਆਨ ਕਰਦਾ ਹੈ ।

सदैव ही तेरी गुणस्तुति का बखान करता है।

He continually speaks and chants the Glorious Praises of the Lord.

Guru Ramdas ji / Raag Asa / / Ang 365

ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥

जिनि हरि सेविआ तिनि सुखु पाइआ ॥

Jini hari seviaa tini sukhu paaiaa ||

(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦੀ ਸੇਵਾ-ਭਗਤੀ ਕੀਤੀ ਉਸ ਨੇ ਆਤਮਕ ਆਨੰਦ ਮਾਣ ਲਿਆ;

जिस मनुष्य ने भी हरि की सेवाभंक्ति की है, उसे सुख प्राप्त हुआ है।

One who serves the Lord, obtains peace.

Guru Ramdas ji / Raag Asa / / Ang 365

ਸਹਜੇ ਹੀ ਹਰਿ ਨਾਮਿ ਸਮਾਇਆ ॥੩॥

सहजे ही हरि नामि समाइआ ॥३॥

Sahaje hee hari naami samaaiaa ||3||

ਉਹ ਮਨੁੱਖ (ਸਿਮਰਨ-ਭਗਤੀ ਦੇ ਕਾਰਨ) ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਵਿਚ ਲੀਨ ਹੋ ਗਿਆ ॥੩॥

वह सहज ही हरिनाम में समा गया है॥ ३॥

He is easily absorbed in the Lord's Name. ||3||

Guru Ramdas ji / Raag Asa / / Ang 365


ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥

तू आपे करता तेरा कीआ सभु होइ ॥

Too aape karataa teraa keeaa sabhu hoi ||

(ਹੇ ਪ੍ਰਭੂ!) ਤੂੰ ਆਪ ਹੀ (ਜਗਤ ਦਾ) ਰਚਨ ਵਾਲਾ ਹੈਂ । (ਜਗਤ ਵਿਚ) ਸਭ ਕੁਝ ਤੇਰਾ ਕੀਤਾ ਹੀ ਹੋ ਰਿਹਾ ਹੈ,

हे प्रभु ! तुम स्वयं ही रचयिता हो और संसार में सबकुछ तेरा किया ही होता है।

You Yourself are the Creator; by Your doing, all things come to be.

Guru Ramdas ji / Raag Asa / / Ang 365

ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥

तुधु बिनु दूजा अवरु न कोइ ॥

Tudhu binu doojaa avaru na koi ||

ਤੈਥੋਂ ਬਿਨਾ ਕੋਈ ਹੋਰ ਕੁਝ ਕਰਨ ਵਾਲਾ ਨਹੀਂ ਹੈ ।

तेरे अतिरिक्त दूसरा कोई बड़ा नहीं।

Without You, there is no other at all.

Guru Ramdas ji / Raag Asa / / Ang 365

ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥

तू करि करि वेखहि जाणहि सोइ ॥

Too kari kari vekhahi jaa(nn)ahi soi ||

ਤੂੰ ਆਪ ਹੀ (ਜਗਤ-ਰਚਨਾ) ਕਰ ਕਰ ਕੇ (ਸਭ ਦੀ) ਸੰਭਾਲ ਕਰਦਾ ਹੈਂ, ਤੂੰ ਆਪ ਹੀ ਇਸ ਸਾਰੇ (ਭੇਤ) ਨੂੰ ਜਾਣਦਾ ਹੈਂ ।

हे प्रभु ! तुम ही सृष्टि की उत्पत्ति करके देखते एवं समझते हो।

You watch over the creation, and understand it.

Guru Ramdas ji / Raag Asa / / Ang 365

ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੧॥੫੩॥

जन नानक गुरमुखि परगटु होइ ॥४॥१॥५३॥

Jan naanak guramukhi paragatu hoi ||4||1||53||

ਹੇ ਦਾਸ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਸਾਰੀ ਗੱਲ ਸਮਝ ਵਿਚ ਆ ਜਾਂਦੀ ਹੈ ॥੪॥੧॥੫੩॥

हे नानक ! यह भेद गुरुमुख के अन्दर ही प्रकाशमान होता है॥ ४ ॥ १॥ ५३

O servant Nanak, the Lord is revealed to the Gurmukh. ||4||1||53||

Guru Ramdas ji / Raag Asa / / Ang 365



Download SGGS PDF Daily Updates ADVERTISE HERE