Page Ang 317, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ ॥

.. वेचारे किआ करहि जां भाग धुरि मंदे ॥

.. vechaare kiâa karahi jaan bhaag đhuri manđđe ||

.. ਇਹਨਾਂ ਦੋਖੀ ਮਨੁੱਖਾਂ ਦੇ ਵੱਸ ਭੀ ਕੀਹ ਹੈ? ਕਿਉਂਕਿ ਮੁੱਢ ਤੋਂ (ਮੰਦੇ ਕੰਮ ਕਰਨ ਕਰਕੇ) ਮੰਦੇ (ਸੰਸਕਾਰ ਹੀ) ਉਹਨਾਂ ਦਾ ਹਿੱਸਾ ਹੈ ।

.. इन दोषी मनुष्यों के वश में भी क्या है? क्योंकि आदि से (नीच कर्मों के कारण) नीच संस्कार ही उनका भाग्य है।

.. What can those wretched ones do? Their evil destiny was pre-ordained.

Guru Arjan Dev ji / Raag Gauri / Gauri ki vaar (M: 4) / Ang 317

ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥

जो मारे तिनि पारब्रहमि से किसै न संदे ॥

Jo maare ŧini paarabrhami se kisai na sanđđe ||

ਜੋ ਮਨੁੱਖ ਰੱਬ ਵਲੋਂ ਮੋਏ ਹੋਏ ਹਨ, ਉਹ ਕਿਸੇ ਦੇ (ਸੱਕੇ) ਨਹੀਂ ।

जो मनुष्य पारब्रह्म द्वारा मृत हैं, वे किसी के (सगे) नहीं।

Those who are struck down by the Supreme Lord God do not belong to anyone.

Guru Arjan Dev ji / Raag Gauri / Gauri ki vaar (M: 4) / Ang 317

ਵੈਰੁ ਕਰਨਿ ਨਿਰਵੈਰ ਨਾਲਿ ਧਰਮਿ ਨਿਆਇ ਪਚੰਦੇ ॥

वैरु करनि निरवैर नालि धरमि निआइ पचंदे ॥

Vairu karani niravair naali đharami niâaī pachanđđe ||

ਨਿਰਵੈਰਾਂ ਨਾਲ (ਭੀ) ਵੈਰ ਕਰਦੇ ਹਨ, ਤੇ (ਪਰਮਾਤਮਾ ਦੇ) ਧਰਮ ਨਿਆਂ ਅਨੁਸਾਰ ਦੁਖੀ ਹੁੰਦੇ ਹਨ ।

यह धर्म का न्याय है कि जो लोग निर्वेरों के साथ वैर करते हैं, वे बहुत दुखी होते हैं।

Those who hate the One who has no hatred, are destroyed by righteous justice.

Guru Arjan Dev ji / Raag Gauri / Gauri ki vaar (M: 4) / Ang 317

ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥

जो जो संति सरापिआ से फिरहि भवंदे ॥

Jo jo sanŧŧi saraapiâa se phirahi bhavanđđe ||

ਜੋ ਮਨੁੱਖ ਸੰਤਾਂ ਵਲੋਂ ਫਿਟਕਾਰੇ ਹੋਏ ਹਨ, ਉਹ (ਜਨਮ ਮਰਨ ਵਿਚ) ਭਟਕਦੇ ਫਿਰਦੇ ਹਨ ।

जो व्यक्ति संतों से शापित हैं, वे योनियों में भटकते रहते हैं।

Those who are cursed by the Saints wander around lost.

Guru Arjan Dev ji / Raag Gauri / Gauri ki vaar (M: 4) / Ang 317

ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ ॥੩੧॥

पेडु मुंढाहू कटिआ तिसु डाल सुकंदे ॥३१॥

Pedu munddhaahoo katiâa ŧisu daal sukanđđe ||31||

(ਇਹ ਸਪਸ਼ਟ ਗੱਲ ਹੈ ਕਿ) ਜੋ ਰੁੱਖ ਮੁੱਢੋਂ ਕੱਟਿਆ ਜਾਏ, ਉਸ ਦੇ ਟਾਹਣ ਭੀ ਸੁੱਕ ਜਾਂਦੇ ਹਨ ॥੩੧॥

जब वृक्ष जड़ से उखाड़ दिया जाता है तो इसकी टहनियाँ भी सूख जाती हैं।॥ ३१॥

When the tree is cut off at its roots, the branches wither and die. ||31||

Guru Arjan Dev ji / Raag Gauri / Gauri ki vaar (M: 4) / Ang 317


ਸਲੋਕ ਮਃ ੫ ॥

सलोक मः ५ ॥

Salok M: 5 ||

श्लोक महला ॥५॥

Shalok, Fifth Mehl:

Guru Arjan Dev ji / Raag Gauri / Gauri ki vaar (M: 4) / Ang 317

ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ ॥

गुर नानक हरि नामु द्रिड़ाइआ भंनण घड़ण समरथु ॥

Gur naanak hari naamu đriɍaaīâa bhannañ ghaɍañ samaraŧhu ||

ਹੇ ਨਾਨਕ! ਜੋ ਹਰੀ ਸਰੀਰਾਂ ਨੂੰ ਸਹਿਜੇ ਹੀ ਢਾਹ ਤੇ ਬਣਾ ਸਕਦਾ ਹੈ, ਸਤਿਗੁਰੂ ਨੇ ਉਸ ਹਰੀ ਦਾ ਨਾਮ (ਸਾਡੇ ਹਿਰਦੇ ਵਿਚ) ਪਰੋ ਦਿੱਤਾ ਹੈ (ਤੇ ਸਾਡਾ ਸਭ ਦੁੱਖ ਦੂਰ ਹੋ ਗਿਆ ਹੈ) ।

हे नानक ! मेरे मन में गुरु ने उस भगवान का नाम दृढ़ किया है, जो सहज ही सृष्टि की रचना एवं सृष्टि का विनाश करने में समर्थ है।

Guru Nanak implanted the Naam, the Name of the Lord, within me; He is All-powerful, to create and destroy.

Guru Arjan Dev ji / Raag Gauri / Gauri ki vaar (M: 4) / Ang 317

ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ ॥੧॥

प्रभु सदा समालहि मित्र तू दुखु सबाइआ लथु ॥१॥

Prbhu sađaa samaalahi miŧr ŧoo đukhu sabaaīâa laŧhu ||1||

ਹੇ ਮਿੱਤਰ! ਜੇ ਤੂੰ (ਭੀ) ਪ੍ਰਭੂ ਨੂੰ ਸਦਾ ਯਾਦ ਕਰੇਂ, ਤਾਂ (ਤੇਰਾ ਭੀ) ਸਭ ਦੁੱਖ ਲਹਿ ਜਾਏ ॥੧॥

हे मित्र ! यदि तू भगवान को सदैव स्मरण करे तो तेरे तमाम दुःख निवृत्त हो जाएँ॥ १॥

Remember God forever, my friend, and all your suffering will disappear. ||1||

Guru Arjan Dev ji / Raag Gauri / Gauri ki vaar (M: 4) / Ang 317


ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Gauri / Gauri ki vaar (M: 4) / Ang 317

ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲੁ ॥

खुधिआवंतु न जाणई लाज कुलाज कुबोलु ॥

Khuđhiâavanŧŧu na jaañaëe laaj kulaaj kubolu ||

(ਜਿਵੇਂ) ਭੁੱਖਾ ਮਨੁੱਖ ਆਦਰ (ਦੇ ਬਚਨ) ਜਾਂ ਨਿਰਾਦਰੀ ਦੇ ਮੰਦੇ ਬਚਨ ਨੂੰ ਨਹੀਂ ਜਾਣਦਾ (ਭਾਵ, ਪਰਵਾਹ ਨਹੀਂ ਕਰਦਾ ਤੇ ਰੋਟੀ ਵਾਸਤੇ ਸਵਾਲ ਕਰ ਦੇਂਦਾ ਹੈ, ਤਿਵੇਂ)

भूखा मनुष्य मान-अपमान तथा अपशब्दों की परवाह नहीं करता।

The hungry person does not care about honor, dishonor or harsh words.

Guru Arjan Dev ji / Raag Gauri / Gauri ki vaar (M: 4) / Ang 317

ਨਾਨਕੁ ਮਾਂਗੈ ਨਾਮੁ ਹਰਿ ਕਰਿ ਕਿਰਪਾ ਸੰਜੋਗੁ ॥੨॥

नानकु मांगै नामु हरि करि किरपा संजोगु ॥२॥

Naanaku maangai naamu hari kari kirapaa sanjjogu ||2||

ਹੇ ਹਰੀ! ਨਾਨਕ (ਭੀ) ਤੇਰਾ ਨਾਮ ਮੰਗਦਾ ਹੈ, ਮਿਹਰ ਕਰ ਤੇ ਮਿਲਾਪ ਬਖ਼ਸ਼ ॥੨॥

हे हरि ! नानक तो तेरा नाम ही माँगता है, इसलिए कृपा करके ऐसा संयोग बना दे॥ २॥

Nanak begs for the Name of the Lord; please grant Your Grace, and unite me with Yourself. ||2||

Guru Arjan Dev ji / Raag Gauri / Gauri ki vaar (M: 4) / Ang 317


ਪਉੜੀ ॥

पउड़ी ॥

Paūɍee ||

पउड़ी ॥

Pauree:

Guru Ramdas ji / Raag Gauri / Gauri ki vaar (M: 4) / Ang 317

ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ ॥

जेवेहे करम कमावदा तेवेहे फलते ॥

Jevehe karam kamaavađaa ŧevehe phalaŧe ||

(ਅਕਿਰਤ-ਘਣ) ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ, ਉਹ ਕਰਮ ਉਹੋ ਜਿਹਾ ਫਲ ਦੇਂਦਾ ਹੈ;

इन्सान जैसा कर्म करता है, उसका वैसा ही फल प्राप्त करता है।

According to the deeds which one does, so are the fruits one obtains.

Guru Ramdas ji / Raag Gauri / Gauri ki vaar (M: 4) / Ang 317

ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ ॥

चबे तता लोह सारु विचि संघै पलते ॥

Chabe ŧaŧaa loh saaru vichi sangghai palaŧe ||

ਜੇ ਕੋਈ ਤੱਤਾ ਤੇ ਕਰੜਾ ਲੋਹਾ ਚੱਬੇ ਤਾਂ ਉਹ ਸੰਘ ਵਿਚ ਹੀ ਚੁੱਭ ਜਾਂਦਾ ਹੈ ।

यदि कोई इन्सान गर्म एवं कड़ा लोहा चबाए तो वह गले में चुभ जाता है।

If someone chews on red-hot iron, his throat will be burned.

Guru Ramdas ji / Raag Gauri / Gauri ki vaar (M: 4) / Ang 317

ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ ॥

घति गलावां चालिआ तिनि दूति अमल ते ॥

Ghaŧi galaavaan chaaliâa ŧini đooŧi âmal ŧe ||

ਉਹ ਜਮਦੂਤ (ਉਹਨਾਂ ਖੋਟੇ) ਕਰਮਾਂ ਦੇ ਕਾਰਨ ਗਲ ਵਿਚ ਰੱਸਾ ਪਾ ਕੇ (ਭਾਵ, ਨਿਰਾਦਰੀ ਦਾ ਵਰਤਾਉ ਕਰ ਕੇ) ਅੱਗੇ ਲਾ ਲੈਂਦਾ ਹੈ ।

उसके खोटे कर्मों के कारण यमदूत उसके गले में रस्सा डालकर आगे धकेल देता है।

The halter is put around his neck and he is led away, because of the evil deeds he has done.

Guru Ramdas ji / Raag Gauri / Gauri ki vaar (M: 4) / Ang 317

ਕਾਈ ਆਸ ਨ ਪੁੰਨੀਆ ਨਿਤ ਪਰ ਮਲੁ ਹਿਰਤੇ ॥

काई आस न पुंनीआ नित पर मलु हिरते ॥

Kaaëe âas na punneeâa niŧ par malu hiraŧe ||

ਸਦਾ ਪਰਾਈ ਮੈਲ ਚੁਰਾਉਂਦੇ ਦੀ (ਭਾਵ, ਨਿੰਦਾ ਕਰ ਕੇ ਸਦਾ ਪਰਾਏ ਪਾਪ ਸਿਰ ਤੇ ਲੈਂਦੇ ਦੀ) ਕੋਈ ਆਸ ਭੀ ਪੂਰੀ ਨਹੀਂ ਹੁੰਦੀ (ਲੋਕ ਤੇ ਪਰਲੋਕ ਦੋਵੇਂ ਜ਼ਾਇਆ ਜਾਂਦੇ ਹਨ) ।

उसकी कोई भी आशा पूरी नहीं होती, वह हमेशा पराई मैल चोरी करता है।

None of his desires are fulfilled; he continually steals the filth of others.

Guru Ramdas ji / Raag Gauri / Gauri ki vaar (M: 4) / Ang 317

ਕੀਆ ਨ ਜਾਣੈ ਅਕਿਰਤਘਣ ਵਿਚਿ ਜੋਨੀ ਫਿਰਤੇ ॥

कीआ न जाणै अकिरतघण विचि जोनी फिरते ॥

Keeâa na jaañai âkiraŧaghañ vichi jonee phiraŧe ||

ਜੂਨਾਂ ਵਿਚ ਭਟਕਦਾ ਭਟਕਦਾ ਉਹ ਅਕਿਰਤਘਣ ਪ੍ਰਭੂ ਦਾ ਉਪਕਾਰ ਨਹੀਂ ਸਮਝਦਾ (ਕਿ ਉਸ ਨੇ ਮਿਹਰ ਕਰ ਕੇ ਮਨੁੱਖਾ ਜਨਮ ਬਖ਼ਸ਼ਿਆ ਹੈ),

कृतघ्न इन्सान भगवान के किए हुए उपकार का आभार व्यक्त नहीं करता, इसलिए योनियों में भटकता रहता है।

The ungrateful wretch does not appreciate what he has been given; he wanders lost in reincarnation.

Guru Ramdas ji / Raag Gauri / Gauri ki vaar (M: 4) / Ang 317

ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰ ਤੇ ॥

सभे धिरां निखुटीअसु हिरि लईअसु धर ते ॥

Sabhe đhiraan nikhuteeâsu hiri laëeâsu đhar ŧe ||

(ਨਿੰਦਾ ਆਦਿਕ ਦੇ ਸਾਰੇ ਦਾਉ-ਪੇਚਾਂ ਦੇ) ਉਸ ਦੇ ਸਾਰੇ ਤਾਣ ਜਦੋਂ ਮੁੱਕ ਜਾਂਦੇ ਹਨ, ਤਾਂ (ਫਲ ਭੋਗਣ ਲਈ) ਪ੍ਰਭੂ ਉਸ ਨੂੰ ਧਰਤੀ ਤੋਂ ਚੁੱਕ ਲੈਂਦਾ ਹੈ ।

जब उसके समस्त सहारे समाप्त हो जाते हैं तो फल भोगने हेतु ईश्वर उसे दुनिया से उठा लेता है।

He loses all support, when the Support of the Lord is taken away from him.

Guru Ramdas ji / Raag Gauri / Gauri ki vaar (M: 4) / Ang 317

ਵਿਝਣ ਕਲਹ ਨ ਦੇਵਦਾ ਤਾਂ ਲਇਆ ਕਰਤੇ ॥

विझण कलह न देवदा तां लइआ करते ॥

Vijhañ kalah na đevađaa ŧaan laīâa karaŧe ||

ਜਦੋਂ (ਚਾਰੇ ਬੰਨੇ) ਝਗੜੇ ਨੂੰ (ਅਕਿਰਤਘਣ) ਮੁੱਕਣ ਨਹੀਂ ਦੇਂਦਾ (ਭਾਵ, ਅੱਤ ਕਰ ਦੇਂਦਾ ਹੈ) ਤਾਂ ਕਰਤਾਰ (ਉਸ ਨੂੰ) ਉਠਾ ਲੈਂਦਾ ਹੈ ।

वह लड़ाई की अग्नि यो बुझने नहीं देता था, इसलिए परमात्मा ने उसे समेट लिया है।

He does not let the embers of strife die down, and so the Creator destroys him.

Guru Ramdas ji / Raag Gauri / Gauri ki vaar (M: 4) / Ang 317

ਜੋ ਜੋ ਕਰਤੇ ਅਹੰਮੇਉ ਝੜਿ ਧਰਤੀ ਪੜਤੇ ॥੩੨॥

जो जो करते अहमेउ झड़ि धरती पड़ते ॥३२॥

Jo jo karaŧe âhammeū jhaɍi đharaŧee paɍaŧe ||32||

(ਮੁੱਕਦੀ ਗੱਲ ਇਹ ਕਿ) ਜੋ ਜੋ ਮਨੁੱਖ ਅਹੰਕਾਰ ਕਰਦੇ ਹਨ ਉਹ ਢਹਿ ਕੇ ਭੋਇਂ ਤੇ ਡਿੱਗਦੇ ਹਨ ॥੩੨॥

जो जो लोग अभिमान करते हैं, वे ढह कर धरती पर ही गिरते हैं॥ ३२ ॥

Those who indulge in egotism crumble and fall to the ground. ||32||

Guru Ramdas ji / Raag Gauri / Gauri ki vaar (M: 4) / Ang 317


ਸਲੋਕ ਮਃ ੩ ॥

सलोक मः ३ ॥

Salok M: 3 ||

श्लोक महला ३॥

Shalok, Third Mehl:

Guru Amardas ji / Raag Gauri / Gauri ki vaar (M: 4) / Ang 317

ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ ॥

गुरमुखि गिआनु बिबेक बुधि होइ ॥

Guramukhi giâanu bibek buđhi hoī ||

ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਵਿਚ ਗਿਆਨ ਤੇ ਵਿਚਾਰ ਵਾਲੀ ਅਕਲਿ ਹੁੰਦੀ ਹੈ ।

गुरमुख में ही ज्ञान तथा विवेक बुद्धि होती है।

The Gurmukh is blessed with spiritual wisdom and a discerning intellect.

Guru Amardas ji / Raag Gauri / Gauri ki vaar (M: 4) / Ang 317

ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ ॥

हरि गुण गावै हिरदै हारु परोइ ॥

Hari guñ gaavai hirađai haaru paroī ||

ਉਹ ਹਰੀ ਦੇ ਗੁਣ ਗਾਉਂਦਾ ਹੈ ਤੇ ਹਿਰਦੇ ਵਿਚ (ਗੁਣਾਂ ਦਾ) ਹਾਰ ਪ੍ਰੋ ਲੈਂਦਾ ਹੈ ।

वह भगवान की महिमा-स्तुति करता है और अपने ह्रदय में उनकी माला पिरोता है।

He sings the Glorious Praises of the Lord, and weaves this garland into his heart.

Guru Amardas ji / Raag Gauri / Gauri ki vaar (M: 4) / Ang 317

ਪਵਿਤੁ ਪਾਵਨੁ ਪਰਮ ਬੀਚਾਰੀ ॥

पवितु पावनु परम बीचारी ॥

Paviŧu paavanu param beechaaree ||

(ਆਚਰਨ ਦਾ) ਬੜਾ ਸੁੱਧ ਤੇ ਉੱਚੀ ਮਤਿ ਵਾਲਾ ਹੁੰਦਾ ਹੈ ।

वह पवित्र-पावन एवं उच्च बुद्धि वाला होता है।

He becomes the purest of the pure, a being of supreme understanding.

Guru Amardas ji / Raag Gauri / Gauri ki vaar (M: 4) / Ang 317

ਜਿ ਓਸੁ ਮਿਲੈ ਤਿਸੁ ਪਾਰਿ ਉਤਾਰੀ ॥

जि ओसु मिलै तिसु पारि उतारी ॥

Ji õsu milai ŧisu paari ūŧaaree ||

ਜੋ ਮਨੁੱਖ ਉਸ ਦੀ ਸੰਗਤਿ ਕਰਦਾ ਹੈ ਉਸ ਨੂੰ ਭੀ ਉਹ (ਸੰਸਾਰ-ਸਾਗਰ ਤੋਂ) ਪਾਰ ਉਤਾਰ ਲੈਂਦਾ ਹੈ ।

जो व्यक्ति उसकी संगति करता है, वह उसे भी भवसागर से पार करवा देता है।

Whoever he meets, he saves and carries across.

Guru Amardas ji / Raag Gauri / Gauri ki vaar (M: 4) / Ang 317

ਅੰਤਰਿ ਹਰਿ ਨਾਮੁ ਬਾਸਨਾ ਸਮਾਣੀ ॥

अंतरि हरि नामु बासना समाणी ॥

Ânŧŧari hari naamu baasanaa samaañee ||

ਉਸ ਮਨੁੱਖ ਦੇ ਹਿਰਦੇ ਵਿਚ ਹਰੀ ਦੇ ਨਾਮ (ਰੂਪੀ) ਸੁਗੰਧੀ ਸਮਾਈ ਹੋਈ ਹੁੰਦੀ ਹੈ,

उसके हृदय में प्रभु नाम (रूपी) सुगन्ध समाई होती है,

The fragrance of the Lord's Name permeates his being deep within.

Guru Amardas ji / Raag Gauri / Gauri ki vaar (M: 4) / Ang 317

ਹਰਿ ਦਰਿ ਸੋਭਾ ਮਹਾ ਉਤਮ ਬਾਣੀ ॥

हरि दरि सोभा महा उतम बाणी ॥

Hari đari sobhaa mahaa ūŧam baañee ||

(ਜਿਸ ਕਰਕੇ) ਉਸ ਦੀ ਬੜੀ ਉੱਤਮ ਬੋਲੀ ਤੇ ਹਰੀ ਦੀ ਦਰਗਾਹ ਵਿਚ ਸੋਭਾ ਹੁੰਦੀ ਹੈ ।

वह भगवान के दरबार में बड़ी शोभा प्राप्त करता है और उसकी वाणी सर्वोत्तम होती है,

He is honored in the Court of the Lord, and his speech is the most sublime.

Guru Amardas ji / Raag Gauri / Gauri ki vaar (M: 4) / Ang 317

ਜਿ ਪੁਰਖੁ ਸੁਣੈ ਸੁ ਹੋਇ ਨਿਹਾਲੁ ॥

जि पुरखु सुणै सु होइ निहालु ॥

Ji purakhu suñai su hoī nihaalu ||

ਜੋ ਮਨੁੱਖ (ਉਸ ਬੋਲੀ ਨੂੰ) ਸੁਣਦਾ ਹੈ, ਉਹ ਪਰਸੰਨ ਹੁੰਦਾ ਹੈ ।

जो पुरुष उस वाणी को सुनता है, वह कृतार्थ हो जाता है।

Those who hear him are delighted.

Guru Amardas ji / Raag Gauri / Gauri ki vaar (M: 4) / Ang 317

ਨਾਨਕ ਸਤਿਗੁਰ ਮਿਲਿਐ ਪਾਇਆ ਨਾਮੁ ਧਨੁ ਮਾਲੁ ॥੧॥

नानक सतिगुर मिलिऐ पाइआ नामु धनु मालु ॥१॥

Naanak saŧigur miliâi paaīâa naamu đhanu maalu ||1||

ਹੇ ਨਾਨਕ! ਸਤਿਗੁਰੂ ਨੂੰ ਮਿਲ ਕੇ ਉਸ ਨੇ ਇਹ ਨਾਮ (ਰੂਪ) ਖ਼ਜ਼ਾਨਾ ਪ੍ਰਾਪਤ ਕੀਤਾ ਹੋਇਆ ਹੁੰਦਾ ਹੈ ॥੧॥

हे नानक ! सतिगुरु को मिलकर उसने यह नाम (रूपी) धन-सम्पति प्राप्त की है॥ १॥

O Nanak, meeting the True Guru, one obtains the wealth and property of the Naam. ||1||

Guru Amardas ji / Raag Gauri / Gauri ki vaar (M: 4) / Ang 317


ਮਃ ੪ ॥

मः ४ ॥

M:h 4 ||

महला ४॥

Fourth Mehl:

Guru Ramdas ji / Raag Gauri / Gauri ki vaar (M: 4) / Ang 317

ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ ॥

सतिगुर के जीअ की सार न जापै कि पूरै सतिगुर भावै ॥

Saŧigur ke jeeâ kee saar na jaapai ki poorai saŧigur bhaavai ||

ਸਤਿਗੁਰੂ ਦੇ ਹਿਰਦੇ ਦਾ ਭੇਤ ਮਨੁੱਖ ਦੀ ਸਮਝ ਵਿਚ ਨਹੀਂ ਪੈ ਸਕਦਾ ਕਿ ਸਤਿਗੁਰੂ ਨੂੰ ਕੀਹ ਚੰਗਾ ਲੱਗਦਾ ਹੈ (ਸੋ ਇਸ ਤਰ੍ਹਾਂ ਸਤਿਗੁਰੂ ਦੀ ਪ੍ਰਸੰਨਤਾ ਹਾਸਲ ਕਰਨੀ ਕਠਨ ਹੈ);

सतिगुरु के हृदय का भेद इन्सान की समझ में नहीं आ सकता कि सतिगुरु को क्या भला लगता है।

The sublime state of the True Guru is not known; no one knows what pleases the Perfect True Guru.

Guru Ramdas ji / Raag Gauri / Gauri ki vaar (M: 4) / Ang 317

ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥

गुरसिखां अंदरि सतिगुरू वरतै जो सिखां नो लोचै सो गुर खुसी आवै ॥

Gurasikhaan ânđđari saŧiguroo varaŧai jo sikhaan no lochai so gur khusee âavai ||

(ਪਰ ਹਾਂ) ਸਤਿਗੁਰੂ ਸੱਚੇ ਸਿੱਖਾਂ ਦੇ ਹਿਰਦੇ ਵਿਚ ਵਿਆਪਕ ਹੈ, ਜੋ ਮਨੁੱਖ ਉਹਨਾਂ ਦੀ (ਸੇਵਾ ਦੀ) ਤਾਂਘ ਕਰਦਾ ਹੈ ਉਹ ਸਤਿਗੁਰੂ ਪ੍ਰਸੰਨਤਾ ਦੇ (ਹਲਕੇ) ਵਿਚ ਆ ਜਾਂਦਾ ਹੈ,

परन्तु सतिगुरु गुरसिक्खों के हृदय में मौजूद है। जो मनुष्य उनकी (सेवा की) कामना करता है, वह गुरु की प्रसन्नता के दायरे में आ जाता है।

Deep within the hearts of His GurSikhs, the True Guru is pervading. The Guru is pleased with those who long for His Sikhs.

Guru Ramdas ji / Raag Gauri / Gauri ki vaar (M: 4) / Ang 317

ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥

सतिगुरु आखै सु कार कमावनि सु जपु कमावहि गुरसिखां की घाल सचा थाइ पावै ॥

Saŧiguru âakhai su kaar kamaavani su japu kamaavahi gurasikhaan kee ghaal sachaa ŧhaaī paavai ||

(ਕਿਉਂਕਿ) ਜੋ ਆਗਿਆ ਸਤਿਗੁਰੂ ਦੇਂਦਾ ਹੈ ਉਹੋ ਕੰਮ ਗੁਰਸਿੱਖ ਕਰਦੇ ਹਨ, ਉਹੋ ਭਜਨ ਕਰਦੇ ਹਨ, ਸੱਚਾ ਪ੍ਰਭੂ ਸਿੱਖਾਂ ਦੀ ਮਿਹਨਤ ਕਬੂਲ ਕਰਦਾ ਹੈ ।

"(क्योंकि) सतिगुरु जो आज्ञा देता है, वही काम गुरसिक्ख करते हैं। सत्य के घर में गुरु के सिक्खों की सेवा स्वीकार हो जाती है।

As the True Guru directs them, they do their work and chant their prayers. The True Lord accepts the service of His GurSikhs.

Guru Ramdas ji / Raag Gauri / Gauri ki vaar (M: 4) / Ang 317

ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥

विणु सतिगुर के हुकमै जि गुरसिखां पासहु कमु कराइआ लोड़े तिसु गुरसिखु फिरि नेड़ि न आवै ॥

Viñu saŧigur ke hukamai ji gurasikhaan paasahu kammu karaaīâa loɍe ŧisu gurasikhu phiri neɍi na âavai ||

ਜੋ ਮਨੁੱਖ ਸਤਿਗੁਰੂ ਦੇ ਆਸ਼ੇ ਦੇ ਵਿਰੁੱਧ ਗੁਰਸਿੱਖਾਂ ਪਾਸੋਂ ਕੰਮ ਕਰਾਣਾ ਚਾਹੇ, ਗੁਰੂ ਦਾ ਸਿੱਖ ਫੇਰ ਉਸ ਦੇ ਨੇੜੇ ਨਹੀਂ ਢੁਕਦਾ,

जो मनुष्य सतिगुरु की आज्ञा के विरुद्ध गुरसिक्खों के पास से काम कराना चाहे, गुरु का सिक्ख फिर उसके निकट नहीं जाता,

But those who want the GurSikhs to work for them, without the Order of the True Guru - the Guru's Sikhs shall not come near them again.

Guru Ramdas ji / Raag Gauri / Gauri ki vaar (M: 4) / Ang 317

ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥

गुर सतिगुर अगै को जीउ लाइ घालै तिसु अगै गुरसिखु कार कमावै ॥

Gur saŧigur âgai ko jeeū laaī ghaalai ŧisu âgai gurasikhu kaar kamaavai ||

(ਪਰ) ਜੋ ਮਨੁੱਖ ਸਤਿਗੁਰੂ ਦੀ ਹਜ਼ੂਰੀ ਵਿਚ ਚਿੱਤ ਜੋੜ ਕੇ (ਸੇਵਾ ਦੀ ਘਾਲ) ਘਾਲੇ, ਗੁਰਸਿੱਖ ਉਸ ਦੀ ਕਾਰ ਕਮਾਉਂਦਾ ਹੈ ।

"(परन्तु) जो मनुष्य सतिगुरु के दरबार में एकाग्रचित होकर सेवा करता है, गुरसिक्ख उसकी सेवा करता है।

One who works diligently for the Guru, the True Guru - the GurSikhs work for him.

Guru Ramdas ji / Raag Gauri / Gauri ki vaar (M: 4) / Ang 317

ਜਿ ਠਗੀ ਆਵੈ ਠਗੀ ਉਠਿ ਜਾਇ ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥

जि ठगी आवै ठगी उठि जाइ तिसु नेड़ै गुरसिखु मूलि न आवै ॥

Ji thagee âavai thagee ūthi jaaī ŧisu neɍai gurasikhu mooli na âavai ||

ਜੋ ਮਨੁੱਖ ਫ਼ਰੇਬ ਕਰਨ ਆਉਂਦਾ ਹੈ ਤੇ ਫ਼ਰੇਬ ਦੇ ਖ਼ਿਆਲ ਵਿਚ ਚਲਾ ਜਾਂਦਾ ਹੈ, ਉਸ ਦੇ ਨੇੜੇ ਗੁਰੂ ਕਾ ਸਿੱਖ ਉੱਕਾ ਹੀ ਨਹੀਂ ਆਉਂਦਾ ।

जो मनुष्य छल-कपट करने हेतु आता है और छल-कपट के ख्याल में चला जाता है, उसके निकट गुरु का सिक्ख कभी नहीं आता।

One who comes to deceive, who rises up and goes out to deceive - the GurSikhs shall never come near him.

Guru Ramdas ji / Raag Gauri / Gauri ki vaar (M: 4) / Ang 317

ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ ॥

ब्रहमु बीचारु नानकु आखि सुणावै ॥

Brhamu beechaaru naanaku âakhi suñaavai ||

ਨਾਨਕ ਆਖ ਕੇ ਸੁਣਾਂਦਾ ਹੈ (ਭਾਵ, ਜ਼ੋਰ ਦੇ ਕੇ ਸੁਣਾਂਦਾ ਹੈ ਕਿ) ਨਿਰੋਲ ਸੱਚੀ ਵਿਚਾਰ (ਦੀ ਗੱਲ ਇਹ ਹੈ ਕਿ)

नानक यही ब्रह्म विचार कह कर सुनाता है केि

Nanak proclaims and announces this wisdom of God.

Guru Ramdas ji / Raag Gauri / Gauri ki vaar (M: 4) / Ang 317

ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ ਸੋ ਜੰਤੁ ਮਹਾ ਦੁਖੁ ਪਾਵੈ ॥੨॥

जि विणु सतिगुर के मनु मंने कमु कराए सो जंतु महा दुखु पावै ॥२॥

Ji viñu saŧigur ke manu manne kammu karaaē so janŧŧu mahaa đukhu paavai ||2||

ਸਤਿਗੁਰੂ ਦਾ ਮਨ ਪਤੀਜਣ ਤੋਂ ਬਿਨਾ (ਭਾਵ, ਗੁਰ-ਅਸ਼ੇ ਦੇ ਵਿਰੁੱਧ) ਜੋ ਮਨੁੱਖ (ਠੱਗੀ ਆਦਿਕ ਕਰ ਕੇ ਗੁਰਸਿੱਖਾਂ ਪਾਸੋਂ) ਕੰਮ ਕਰਾਏ (ਭਾਵ, ਆਪਣੀ ਸੇਵਾ ਕਰਾਏ), ਉਹ ਬੜਾ ਦੁੱਖ ਪਾਉਂਦਾ ਹੈ ॥੨॥

जो व्यक्ति सतिगुरु के मन को प्रसन्न किए बिना कार्य कराता है, वह व्यक्ति बहुत दुख भोगता है॥ २॥

One who is not pleasing to the Mind of the True Guru may do his deeds, but that being will only suffer in terrible pain. ||2||

Guru Ramdas ji / Raag Gauri / Gauri ki vaar (M: 4) / Ang 317


ਪਉੜੀ ॥

पउड़ी ॥

Paūɍee ||

पउड़ी ॥

Pauree:

Guru Ramdas ji / Raag Gauri / Gauri ki vaar (M: 4) / Ang 317

ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ ॥

तूं सचा साहिबु अति वडा तुहि जेवडु तूं वड वडे ॥

Ŧoonn sachaa saahibu âŧi vadaa ŧuhi jevadu ŧoonn vad vade ||

ਹੇ ਵੱਡਿਆਂ ਤੋਂ ਵੱਡੇ! ਤੂੰ ਸੱਚਾ ਮਾਲਕ ਤੇ ਬੜਾ ਵੱਡਾ ਹੈਂ, ਆਪਣੇ ਜੇਡਾ ਤੂੰ ਆਪ ਹੀ ਹੈਂ ।

हे परमात्मा ! तू ही सच्चा मालिक है जो सबसे महान है तथा तुझ जैसा तू स्वयं ही महान है, अन्य कोई नहीं।

O True Lord and Master, You are so very great. As great as You are, You are the greatest of the great.

Guru Ramdas ji / Raag Gauri / Gauri ki vaar (M: 4) / Ang 317

ਜਿਸੁ ਤੂੰ ਮੇਲਹਿ ਸੋ ਤੁਧੁ ਮਿਲੈ ਤੂੰ ਆਪੇ ਬਖਸਿ ਲੈਹਿ ਲੇਖਾ ਛਡੇ ॥

जिसु तूं मेलहि सो तुधु मिलै तूं आपे बखसि लैहि लेखा छडे ॥

Jisu ŧoonn melahi so ŧuđhu milai ŧoonn âape bakhasi laihi lekhaa chhade ||

ਓਹੀ ਮਨੁੱਖ ਤੈਨੂੰ ਮਿਲਦਾ ਹੈ, ਜਿਸ ਨੂੰ ਤੂੰ ਆਪ ਮੇਲਦਾ ਹੈਂ ਤੇ ਜਿਸ ਦਾ ਲੇਖਾ ਛੱਡ ਕੇ ਤੂੰ ਆਪ ਬਖ਼ਸ਼ ਲੈਂਦਾ ਹੈਂ ।

जिसे तू अपने साथ मिलाता है, वही तुझसे मिलता है। तू स्वयं ही उसका लेखा छोड़कर उसे क्षमा कर देता है।

He alone is united with You, whom You unite with Yourself. You Yourself bless and forgive us, and tear up our accounts.

Guru Ramdas ji / Raag Gauri / Gauri ki vaar (M: 4) / Ang 317

ਜਿਸ ਨੋ ਤੂੰ ਆਪਿ ਮਿਲਾਇਦਾ ਸੋ ਸਤਿਗੁਰੁ ਸੇਵੇ ਮਨੁ ਗਡ ਗਡੇ ॥

जिस नो तूं आपि मिलाइदा सो सतिगुरु सेवे मनु गड गडे ॥

Jis no ŧoonn âapi milaaīđaa so saŧiguru seve manu gad gade ||

ਜਿਸ ਨੂੰ ਤੂੰ ਆਪ ਮਿਲਾਉਂਦਾ ਹੈਂ ਉਹੋ ਹੀ ਮਨ ਗੱਡ ਕੇ ਸਤਿਗੁਰੂ ਦੀ ਸੇਵਾ ਕਰਦਾ ਹੈ ।

जिसे तू आप मिलाता है, वही मन लगाकर सतिगुरु की सेवा करता है।

One whom You unite with Yourself, whole-heartedly serves the True Guru.

Guru Ramdas ji / Raag Gauri / Gauri ki vaar (M: 4) / Ang 317

ਤੂੰ ਸਚਾ ਸਾਹਿਬੁ ਸਚੁ ਤੂ ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥

तूं सचा साहिबु सचु तू सभु जीउ पिंडु चमु तेरा हडे ॥

Ŧoonn sachaa saahibu sachu ŧoo sabhu jeeū pinddu chammu ŧeraa hade ||

ਤੂੰ ਸੱਚਾ ਮਾਲਕ ਹੈਂ, ਸਦਾ-ਥਿਰ ਰਹਿਣ ਵਾਲਾ ਹੈਂ, ਜੀਵਾਂ ਦਾ ਸਭ ਕੁਝ-ਜਿੰਦ, ਸਰੀਰ, ਚੰਮ, ਹੱਡ-ਤੇਰਾ ਬਖ਼ਸ਼ਿਆ ਹੋਇਆ ਹੈ ।

हे प्रभु ! तू सत्य है, तू सच्चा मालिक है, जीवों का सब कुछ-प्राण, शरीर, त्वचा, अस्थि-तेरा ही दिया हुआ है।

You are the True One, the True Lord and Master; my soul, body, flesh and bones are all Yours.

Guru Ramdas ji / Raag Gauri / Gauri ki vaar (M: 4) / Ang 317

ਜਿਉ ..

जिउ ..

Jiū ..

..

..

..

Guru Ramdas ji / Raag Gauri / Gauri ki vaar (M: 4) / Ang 317


Download SGGS PDF Daily Updates