ANG 293, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥੪॥

नानक हरि प्रभि आपहि मेले ॥४॥

Naanak hari prbhi aapahi mele ||4||

(ਕਿਉਂਕਿ) ਹੇ ਨਾਨਕ! ਪ੍ਰਭੂ ਨੇ ਆਪ ਉਹਨਾਂ ਨੂੰ (ਆਪਣੇ ਨਾਲ) ਮਿਲਾ ਲਿਆ ਹੈ ॥੪॥

हे नानक ! हरि-प्रभु उसे अपने साथ मिला लेता है॥ ४॥

O Nanak, the Lord God unites him with Himself. ||4||

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਸਾਧਸੰਗਿ ਮਿਲਿ ਕਰਹੁ ਅਨੰਦ ॥

साधसंगि मिलि करहु अनंद ॥

Saadhasanggi mili karahu anandd ||

ਸਤਸੰਗ ਵਿਚ ਮਿਲ ਕੇ ਇਹ (ਆਤਮਕ) ਅਨੰਦ ਮਾਣਹੁ,

साधसंगत में मिलकर आनंद करो

Join the Company of the Holy, and be happy.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਗੁਨ ਗਾਵਹੁ ਪ੍ਰਭ ਪਰਮਾਨੰਦ ॥

गुन गावहु प्रभ परमानंद ॥

Gun gaavahu prbh paramaanandd ||

ਪਰਮ ਖ਼ੁਸ਼ੀਆਂ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ ।

और परमानन्द प्रभु की गुणस्तुति करते रहो।

Sing the Glories of God, the embodiment of supreme bliss.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਰਾਮ ਨਾਮ ਤਤੁ ਕਰਹੁ ਬੀਚਾਰੁ ॥

राम नाम ततु करहु बीचारु ॥

Raam naam tatu karahu beechaaru ||

ਪ੍ਰਭੂ ਦੇ ਨਾਮ ਦੇ ਭੇਤ ਨੂੰ ਵਿਚਾਰਹੁ,

राम-नाम के तत्व का विचार करो।

Contemplate the essence of the Lord's Name.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਦ੍ਰੁਲਭ ਦੇਹ ਕਾ ਕਰਹੁ ਉਧਾਰੁ ॥

द्रुलभ देह का करहु उधारु ॥

Drulabh deh kaa karahu udhaaru ||

ਤੇ ਇਸ (ਮਨੁੱਖਾ-) ਸਰੀਰ ਦਾ ਬਚਾਉ ਕਰੋ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ ।

इस तरह दुर्लभ मानव शरीर का कल्याण कर लो।

Redeem this human body, so difficult to obtain.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਅੰਮ੍ਰਿਤ ਬਚਨ ਹਰਿ ਕੇ ਗੁਨ ਗਾਉ ॥

अम्रित बचन हरि के गुन गाउ ॥

Ammmrit bachan hari ke gun gaau ||

ਅਕਾਲ ਪੁਰਖ ਦੇ ਗੁਣ ਗਾਉ ਜੋ ਅਮਰ ਕਰਨ ਵਾਲੇ ਬਚਨ ਹਨ,

परमेश्वर की महिमा के अमृत वचन गायन करो।

Sing the Ambrosial Words of the Lord's Glorious Praises;

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਪ੍ਰਾਨ ਤਰਨ ਕਾ ਇਹੈ ਸੁਆਉ ॥

प्रान तरन का इहै सुआउ ॥

Praan taran kaa ihai suaau ||

ਜ਼ਿੰਦਗੀ ਨੂੰ (ਵਿਕਾਰਾਂ ਤੋਂ) ਬਚਾਉਣ ਦਾ ਇਹੀ ਵਸੀਲਾ ਹੈ ।

अपनी आत्मा का कल्याण करने की यही विधि है।

This is the way to save your mortal soul.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਆਠ ਪਹਰ ਪ੍ਰਭ ਪੇਖਹੁ ਨੇਰਾ ॥

आठ पहर प्रभ पेखहु नेरा ॥

Aath pahar prbh pekhahu neraa ||

ਅੱਠੇ ਪਹਰ ਪ੍ਰਭੂ ਨੂੰ ਆਪਣੇ ਅੰਗ-ਸੰਗ ਵੇਖਹੁ,

आठ पहर प्रभु को निकट देखो।

Behold God near at hand, twenty-four hours a day.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਮਿਟੈ ਅਗਿਆਨੁ ਬਿਨਸੈ ਅੰਧੇਰਾ ॥

मिटै अगिआनु बिनसै अंधेरा ॥

Mitai agiaanu binasai anddheraa ||

(ਇਸ ਤਰ੍ਹਾਂ) ਅਗਿਆਨਤਾ ਮਿਟ ਜਾਏਗੀ ਤੇ (ਮਾਇਆ ਵਾਲਾ) ਹਨੇਰਾ ਨਾਸ ਹੋ ਜਾਏਗਾ ।

(इससे) अज्ञान मिट जाएगा और अन्धकार का नाश हो जाएगा।

Ignorance shall depart, and darkness shall be dispelled.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਸੁਨਿ ਉਪਦੇਸੁ ਹਿਰਦੈ ਬਸਾਵਹੁ ॥

सुनि उपदेसु हिरदै बसावहु ॥

Suni upadesu hiradai basaavahu ||

(ਸਤਿਗੁਰੂ ਦਾ) ਉਪਦੇਸ਼ ਸੁਣ ਕੇ ਹਿਰਦੇ ਵਿਚ ਵਸਾਉ,

गुरु का उपदेश सुनकर इसे अपने हृदय में बसाओ।

Listen to the Teachings, and enshrine them in your heart.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਮਨ ਇਛੇ ਨਾਨਕ ਫਲ ਪਾਵਹੁ ॥੫॥

मन इछे नानक फल पावहु ॥५॥

Man ichhe naanak phal paavahu ||5||

ਹੇ ਨਾਨਕ! (ਇਸ ਤਰ੍ਹਾਂ) ਮਨ-ਮੰਗੀਆਂ ਮੁਰਾਦਾਂ ਮਿਲਣਗੀਆਂ ॥੫॥

हे नानक ! इस तरह तुझे मनोवांछित फल प्राप्त होगा ॥ ५॥

O Nanak, you shall obtain the fruits of your mind's desires. ||5||

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਹਲਤੁ ਪਲਤੁ ਦੁਇ ਲੇਹੁ ਸਵਾਰਿ ॥

हलतु पलतु दुइ लेहु सवारि ॥

Halatu palatu dui lehu savaari ||

ਲੋਕ ਤੇ ਪਰਲੋਕ ਦੋਵੇਂ ਸੁਧਾਰ ਲਵੋ,

लोक एवं परलोक दोनों को संवार लो

Embellish both this world and the next;

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਰਾਮ ਨਾਮੁ ਅੰਤਰਿ ਉਰਿ ਧਾਰਿ ॥

राम नामु अंतरि उरि धारि ॥

Raam naamu anttari uri dhaari ||

ਪ੍ਰਭੂ ਦਾ ਨਾਮ ਅੰਦਰ ਹਿਰਦੇ ਵਿਚ ਟਿਕਾਓ ।

राम के नाम को अपने हृदय में बसाओ ।

Enshrine the Lord's Name deep within your heart.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਪੂਰੇ ਗੁਰ ਕੀ ਪੂਰੀ ਦੀਖਿਆ ॥

पूरे गुर की पूरी दीखिआ ॥

Poore gur kee pooree deekhiaa ||

ਪੂਰੇ ਸਤਿਗੁਰੂ ਦੀ ਸਿੱਖਿਆ ਭੀ ਪੂਰਨ (ਭਾਵ, ਮੁਕੰਮਲ) ਹੁੰਦੀ ਹੈ,

पूर्ण गुरु का पूर्ण उपदेश है।

Perfect are the Teachings of the Perfect Guru.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ ॥

जिसु मनि बसै तिसु साचु परीखिआ ॥

Jisu mani basai tisu saachu pareekhiaa ||

ਜਿਸ ਮਨੁੱਖ ਦੇ ਮਨ ਵਿਚ (ਇਹ ਸਿੱਖਿਆ) ਵੱਸਦੀ ਹੈ ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਮਝ ਆ ਜਾਂਦਾ ਹੈ ।

जिसके हृदय में यह बसता है, वह सत्य का निरीक्षण कर लेता है।

That person, within whose mind it abides, realizes the Truth.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਮਨਿ ਤਨਿ ਨਾਮੁ ਜਪਹੁ ਲਿਵ ਲਾਇ ॥

मनि तनि नामु जपहु लिव लाइ ॥

Mani tani naamu japahu liv laai ||

ਮਨ ਤੇ ਸਰੀਰ ਦੀ ਰਾਹੀਂ ਲਿਵ ਜੋੜ ਕੇ ਨਾਮ ਜਪਹੁ,

अपने मन एवं तन से वृति लगाकर प्रभु के नाम का जाप करो।

With your mind and body, chant the Naam; lovingly attune yourself to it.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਦੂਖੁ ਦਰਦੁ ਮਨ ਤੇ ਭਉ ਜਾਇ ॥

दूखु दरदु मन ते भउ जाइ ॥

Dookhu daradu man te bhau jaai ||

ਦੁਖ ਦਰਦ ਅਤੇ ਮਨ ਤੋਂ ਡਰ ਦੂਰ ਹੋ ਜਾਏਗਾ ।

इस तरह दुःख-दर्द एवं भय मन से निवृत्त हो जाएँगे।

Sorrow, pain and fear shall depart from your mind.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਸਚੁ ਵਾਪਾਰੁ ਕਰਹੁ ਵਾਪਾਰੀ ॥

सचु वापारु करहु वापारी ॥

Sachu vaapaaru karahu vaapaaree ||

ਹੇ ਵਣਜਾਰੇ ਜੀਵ! ਸੱਚਾ ਵਣਜ ਕਰਹੁ,

हे व्यापारी ! तू सच्चा व्यापार कर।

Deal in the true trade, O trader,

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਦਰਗਹ ਨਿਬਹੈ ਖੇਪ ਤੁਮਾਰੀ ॥

दरगह निबहै खेप तुमारी ॥

Daragah nibahai khep tumaaree ||

(ਨਾਮ ਰੂਪ ਸੱਚੇ ਵਣਜ ਨਾਲ) ਤੁਹਾਡਾ ਸੌਦਾ ਪ੍ਰਭੂ ਦੀ ਦਰਗਾਹ ਵਿਚ ਮੁੱਲ ਪਾਏਗਾ ।

तेरा सौदा ईश्वर के दरबार में सुरक्षित पहुँच जाएगा।

And your merchandise shall be safe in the Court of the Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਏਕਾ ਟੇਕ ਰਖਹੁ ਮਨ ਮਾਹਿ ॥

एका टेक रखहु मन माहि ॥

Ekaa tek rakhahu man maahi ||

ਮਨ ਵਿਚ ਇਕ ਅਕਾਲ ਪੁਰਖ ਦਾ ਆਸਰਾ ਰੱਖੋ,

एक ईश्वर का सहारा अपने हृदय में कायम कर।

Keep the Support of the One in your mind.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਨਾਨਕ ਬਹੁਰਿ ਨ ਆਵਹਿ ਜਾਹਿ ॥੬॥

नानक बहुरि न आवहि जाहि ॥६॥

Naanak bahuri na aavahi jaahi ||6||

ਹੇ ਨਾਨਕ! ਮੁੜ ਜੰਮਣ ਮਰਨ ਦਾ ਗੇੜ ਨਹੀਂ ਹੋਵੇਗਾ ॥੬॥

हे नानक ! तेरा आवागमन (जन्म-मरण का चक्र) पुनः नहीं होगा।॥ ६ ॥

O Nanak, you shall not have to come and go in reincarnation again. ||6||

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਤਿਸ ਤੇ ਦੂਰਿ ਕਹਾ ਕੋ ਜਾਇ ॥

तिस ते दूरि कहा को जाइ ॥

Tis te doori kahaa ko jaai ||

ਉਸ ਪ੍ਰਭੂ ਤੋਂ ਪਰੇ ਕਿੱਥੇ ਕੋਈ ਜੀਵ ਜਾ ਸਕਦਾ ਹੈ?

उससे दूर कोई मनुष्य कहाँ जा सकता है ?

Where can anyone go, to get away from Him?

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਉਬਰੈ ਰਾਖਨਹਾਰੁ ਧਿਆਇ ॥

उबरै राखनहारु धिआइ ॥

Ubarai raakhanahaaru dhiaai ||

ਜੀਵ ਬਚਦਾ ਹੀ ਰੱਖਣਹਾਰ ਪ੍ਰਭੂ ਨੂੰ ਸਿਮਰ ਕੇ ਹੈ ।

रक्षक परमात्मा का चिन्तन करने से मनुष्य बच जाता है।

Meditating on the Protector Lord, you shall be saved.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਨਿਰਭਉ ਜਪੈ ਸਗਲ ਭਉ ਮਿਟੈ ॥

निरभउ जपै सगल भउ मिटै ॥

Nirabhau japai sagal bhau mitai ||

ਜੋ ਮੁਨੱਖ ਨਿਰਭਉ ਅਕਾਲ ਪੁਰਖ ਨੂੰ ਜਪਦਾ ਹੈ, ਉਸ ਦਾ ਸਾਰਾ ਡਰ ਮਿਟ ਜਾਂਦਾ ਹੈ,

उस निर्भय प्रभु का जाप करने से सब भय मिट जाते हैं।

Meditating on the Fearless Lord, all fear departs.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥

प्रभ किरपा ते प्राणी छुटै ॥

Prbh kirapaa te praa(nn)ee chhutai ||

(ਕਿਉਂਕਿ) ਪ੍ਰਭੂ ਦੀ ਮੇਹਰ ਨਾਲ ਹੀ ਬੰਦਾ (ਡਰ ਤੋਂ) ਖ਼ਲਾਸੀ ਪਾਂਦਾ ਹੈ ।

प्रभु की कृपा से जीव की मुक्ति हो जाती है।

By God's Grace, mortals are released.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਜਿਸੁ ਪ੍ਰਭੁ ਰਾਖੈ ਤਿਸੁ ਨਾਹੀ ਦੂਖ ॥

जिसु प्रभु राखै तिसु नाही दूख ॥

Jisu prbhu raakhai tisu naahee dookh ||

ਜਿਸ ਬੰਦੇ ਨੂੰ ਪ੍ਰਭੂ ਰੱਖਦਾ ਹੈ ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ,

जिसकी ईश्वर रक्षा करता है, उसे कोई दुःख नहीं लगता।

One who is protected by God never suffers in pain.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਨਾਮੁ ਜਪਤ ਮਨਿ ਹੋਵਤ ਸੂਖ ॥

नामु जपत मनि होवत सूख ॥

Naamu japat mani hovat sookh ||

ਨਾਮ ਜਪਿਆਂ ਮਨ ਵਿਚ ਸੁਖ ਪੈਦਾ ਹੁੰਦਾ ਹੈ ।

नाम की आराधना करने से मन को सुख प्राप्त हो जाता है।

Chanting the Naam, the mind becomes peaceful.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਚਿੰਤਾ ਜਾਇ ਮਿਟੈ ਅਹੰਕਾਰੁ ॥

चिंता जाइ मिटै अहंकारु ॥

Chinttaa jaai mitai ahankkaaru ||

(ਨਾਮ ਸਿਮਰਿਆਂ) ਚਿੰਤਾ ਦੂਰ ਹੋ ਜਾਂਦੀ ਹੈ, ਅਹੰਕਾਰ ਮਿਟ ਜਾਂਦਾ ਹੈ,

उससे चिन्ता दूर हो जाती है और अहंकार मिट जाता है।

Anxiety departs, and ego is eliminated.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਤਿਸੁ ਜਨ ਕਉ ਕੋਇ ਨ ਪਹੁਚਨਹਾਰੁ ॥

तिसु जन कउ कोइ न पहुचनहारु ॥

Tisu jan kau koi na pahuchanahaaru ||

ਉਸ ਮਨੁੱਖ ਦੀ ਕੋਈ ਬਰਾਬਰੀ ਹੀ ਨਹੀਂ ਕਰ ਸਕਦਾ ।

उस प्रभु के भक्त की कोई समानता नहीं कर सकता।

No one can equal that humble servant.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਸਿਰ ਊਪਰਿ ਠਾਢਾ ਗੁਰੁ ਸੂਰਾ ॥

सिर ऊपरि ठाढा गुरु सूरा ॥

Sir upari thaadhaa guru sooraa ||

ਜਿਸ ਬੰਦੇ ਦੇ ਸਿਰ ਉਤੇ ਸੂਰਮਾ ਸਤਿਗੁਰੂ (ਰਾਖਾ) ਖਲੋਤਾ ਹੋਇਆ ਹੈ,

हे नानक ! जिसके सिर पर शूरवीर गुरु खड़ा हो,

The Brave and Powerful Guru stands over his head.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਨਾਨਕ ਤਾ ਕੇ ਕਾਰਜ ਪੂਰਾ ॥੭॥

नानक ता के कारज पूरा ॥७॥

Naanak taa ke kaaraj pooraa ||7||

ਹੇ ਨਾਨਕ! ਉਸ ਦੇ ਸਾਰੇ ਕੰਮ ਰਾਸ ਆ ਜਾਂਦੇ ਹਨ ॥੭॥

उसके तमाम कार्य सम्पूर्ण हो जाते हैं।॥ ७॥

O Nanak, his efforts are fulfilled. ||7||

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਮਤਿ ਪੂਰੀ ਅੰਮ੍ਰਿਤੁ ਜਾ ਕੀ ਦ੍ਰਿਸਟਿ ॥

मति पूरी अम्रितु जा की द्रिसटि ॥

Mati pooree ammmritu jaa kee drisati ||

ਜਿਸ ਪ੍ਰਭੂ ਦੀ ਸਮਝ ਪੂਰਨ (infallible, ਅਭੁੱਲ) ਹੈ, ਜਿਸ ਦੀ ਨਜ਼ਰ ਵਿਚੋਂ ਅੰਮ੍ਰਿਤ ਵਰਸਦਾ ਹੈ,

जिस (गुरु) की बुद्धि पूर्ण है और जिसकी दृष्टि से अमृत बरसता रहता है,

His wisdom is perfect, and His Glance is Ambrosial.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਦਰਸਨੁ ਪੇਖਤ ਉਧਰਤ ਸ੍ਰਿਸਟਿ ॥

दरसनु पेखत उधरत स्रिसटि ॥

Darasanu pekhat udharat srisati ||

ਉਸ ਦਾ ਦੀਦਾਰ ਕੀਤਿਆਂ ਜਗਤ ਦਾ ਉੱਧਾਰ ਹੁੰਦਾ ਹੈ ।

उनके दर्शन करके दुनिया का कल्याण हो जाता है।

Beholding His Vision, the universe is saved.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਚਰਨ ਕਮਲ ਜਾ ਕੇ ਅਨੂਪ ॥

चरन कमल जा के अनूप ॥

Charan kamal jaa ke anoop ||

ਜਿਸ ਪ੍ਰਭੂ ਦੇ ਕਮਲਾਂ (ਵਰਗੇ) ਅੱਤ ਸੋਹਣੇ ਚਰਨ ਹਨ,

उनके चरण कमल अनूप हैं।

His Lotus Feet are incomparably beautiful.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਸਫਲ ਦਰਸਨੁ ਸੁੰਦਰ ਹਰਿ ਰੂਪ ॥

सफल दरसनु सुंदर हरि रूप ॥

Saphal darasanu sunddar hari roop ||

ਉਸ ਦਾ ਰੂਪ ਸੁੰਦਰ ਹੈ, ਤੇ, ਉਸ ਦਾ ਦੀਦਾਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ।

उनके दर्शन सफल हैं और परमेश्वर जैसा अति सुन्दर उनका रूप है।

The Blessed Vision of His Darshan is fruitful and rewarding; His Lordly Form is beautiful.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਧੰਨੁ ਸੇਵਾ ਸੇਵਕੁ ਪਰਵਾਨੁ ॥

धंनु सेवा सेवकु परवानु ॥

Dhannu sevaa sevaku paravaanu ||

ਉਸ ਦਾ ਸੇਵਕ (ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ (ਤਾਹੀਏਂ) ਉਸ ਦੀ ਸੇਵਾ ਮੁਬਾਰਿਕ ਹੈ,

उनकी सेवा धन्य है एवं उनका सेवक स्वीकृत है।

Blessed is His service; His servant is famous.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਅੰਤਰਜਾਮੀ ਪੁਰਖੁ ਪ੍ਰਧਾਨੁ ॥

अंतरजामी पुरखु प्रधानु ॥

Anttarajaamee purakhu prdhaanu ||

ਉਹ ਅਕਾਲ ਪੁਰਖ ਘਟ ਘਟ ਦੀ ਜਾਣਨ ਵਾਲਾ ਤੇ ਸਭ ਤੋਂ ਵੱਡਾ ਹੈ ।

वह (गुरु) अन्तर्यामी एवं प्रधान पुरुष है।

The Inner-knower, the Searcher of hearts, is the most exalted Supreme Being.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਜਿਸੁ ਮਨਿ ਬਸੈ ਸੁ ਹੋਤ ਨਿਹਾਲੁ ॥

जिसु मनि बसै सु होत निहालु ॥

Jisu mani basai su hot nihaalu ||

ਜਿਸ ਮਨੁੱਖ ਦੇ ਹਿਰਦੇ ਵਿਚ (ਐਸਾ ਪ੍ਰਭੂ) ਵੱਸਦਾ ਹੈ ਉਹ (ਫੁੱਲ ਵਾਂਗ) ਖਿੜ ਆਉਂਦਾ ਹੈ,

जिसके हृदय में गुरु नेिवास करते हैं, वह कृतार्थ हो जाता है।

That one, within whose mind He abides, is blissfully happy.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਤਾ ਕੈ ਨਿਕਟਿ ਨ ਆਵਤ ਕਾਲੁ ॥

ता कै निकटि न आवत कालु ॥

Taa kai nikati na aavat kaalu ||

ਉਸ ਦੇ ਨੇੜੇ ਕਾਲ (ਭੀ) ਨਹੀਂ ਆਉਂਦਾ (ਭਾਵ, ਮੌਤ ਦਾ ਡਰ ਉਸ ਨੂੰ ਪੋਂਹਦਾ ਨਹੀਂ) ।

काल (मृत्यु) उसके निकट नहीं आता।

Death does not draw near him.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਅਮਰ ਭਏ ਅਮਰਾ ਪਦੁ ਪਾਇਆ ॥

अमर भए अमरा पदु पाइआ ॥

Amar bhae amaraa padu paaiaa ||

ਉਹ ਮਨੁੱਖ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ, ਤੇ ਸਦਾ ਕਾਇਮ ਰਹਿਣ ਵਾਲਾ ਦਰਜਾ ਹਾਸਲ ਕਰ ਲੈਂਦੇ ਹਨ,

वे अमर हो गए हैं और अमरपद प्राप्त कर लिया है

One becomes immortal, and obtains the immortal status,

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਸਾਧਸੰਗਿ ਨਾਨਕ ਹਰਿ ਧਿਆਇਆ ॥੮॥੨੨॥

साधसंगि नानक हरि धिआइआ ॥८॥२२॥

Saadhasanggi naanak hari dhiaaiaa ||8||22||

ਹੇ ਨਾਨਕ! ਜਿਨ੍ਹਾਂ ਨੇ ਸਤਸੰਗ ਵਿਚ ਪ੍ਰਭੂ ਨੂੰ ਸਿਮਰਿਆ ਹੈ ॥੮॥

हे नानक ! जिन्होंने साधुओं की संगति में भगवान का ध्यान किया है ॥ ८ ॥ २२ ॥

Meditating on the Lord, O Nanak, in the Company of the Holy. ||8||22||

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਸਲੋਕੁ ॥

सलोकु ॥

Saloku ||

श्लोक॥

Shalok:

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥

गिआन अंजनु गुरि दीआ अगिआन अंधेर बिनासु ॥

Giaan anjjanu guri deeaa agiaan anddher binaasu ||

(ਜਿਸ ਮਨੁੱਖ ਨੂੰ) ਸਤਿਗੁਰੂ ਨੇ ਗਿਆਨ ਦਾ ਸੁਰਮਾ ਬਖ਼ਸ਼ਿਆ ਹੈ, ਉਸ ਦੇ ਅਗਿਆਨ (ਰੂਪ) ਹਨੇਰੇ ਦਾ ਨਾਸ ਹੋ ਜਾਂਦਾ ਹੈ ।

गुरु ने ज्ञान रूपी सुरमा प्रदान किया है, जिससे अज्ञान के अंधेरे का नाश हो गया है।

The Guru has given the healing ointment of spiritual wisdom, and dispelled the darkness of ignorance.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥

हरि किरपा ते संत भेटिआ नानक मनि परगासु ॥१॥

Hari kirapaa te santt bhetiaa naanak mani paragaasu ||1||

ਹੇ ਨਾਨਕ! (ਜੋ ਮਨੁੱਖ) ਅਕਾਲ ਪੁਰਖ ਦੀ ਮੇਹਰ ਨਾਲ ਗੁਰੂ ਨੂੰ ਮਿਲਿਆ ਹੈ, ਉਸ ਦੇ ਮਨ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ ॥੧॥

हे नानक ! भगवान की कृपा से संत-गुरु मिला है, जिससे मन में ज्ञान का प्रकाश हो गया है॥ १॥

By the Lord's Grace, I have met the Saint; O Nanak, my mind is enlightened. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਅਸਟਪਦੀ ॥

असटपदी ॥

Asatapadee ||

अष्टपदी।॥

Ashtapadee:

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਸੰਤਸੰਗਿ ਅੰਤਰਿ ਪ੍ਰਭੁ ਡੀਠਾ ॥

संतसंगि अंतरि प्रभु डीठा ॥

Santtasanggi anttari prbhu deethaa ||

(ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਆਪਣੇ ਅੰਦਰ ਅਕਾਲ ਪੁਰਖ ਨੂੰ ਵੇਖਿਆ ਹੈ,

संतों की संगति में अन्तर्मन में ही प्रभु के दर्शन कर लिए हैं।

In the Society of the Saints, I see God deep within my being.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਨਾਮੁ ਪ੍ਰਭੂ ਕਾ ਲਾਗਾ ਮੀਠਾ ॥

नामु प्रभू का लागा मीठा ॥

Naamu prbhoo kaa laagaa meethaa ||

ਉਸ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ।

प्रभु का नाम मुझे मधुर मीठा लगा है।

God's Name is sweet to me.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥

सगल समिग्री एकसु घट माहि ॥

Sagal samigree ekasu ghat maahi ||

(ਜਗਤ ਦੇ) ਸਾਰੇ ਪਦਾਰਥ (ਉਸ ਨੂੰ) ਇਕ ਪ੍ਰਭੂ ਵਿਚ ਹੀ (ਲੀਨ ਦਿੱਸਦੇ ਹਨ),

समस्त सृष्टि एक परमात्मा के स्वरूप में है,

All things are contained in the Heart of the One,

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਅਨਿਕ ਰੰਗ ਨਾਨਾ ਦ੍ਰਿਸਟਾਹਿ ॥

अनिक रंग नाना द्रिसटाहि ॥

Anik rangg naanaa drisataahi ||

(ਉਸ ਪ੍ਰਭੂ ਤੋਂ ਹੀ) ਅਨੇਕਾਂ ਕਿਸਮਾਂ ਦੇ ਰੰਗ ਤਮਾਸ਼ੇ (ਨਿਕਲੇ ਹੋਏ) ਦਿੱਸਦੇ ਹਨ ।

जिसके विभिन्न प्रकार के अनेक रंग दिखाई दे रहे हैं।

Although they appear in so many various colors.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥

नउ निधि अम्रितु प्रभ का नामु ॥

Nau nidhi ammmritu prbh kaa naamu ||

ਪ੍ਰਭੂ ਦਾ ਨਾਮ ਜੋ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨਿਆਂ (ਦੇ ਤੁੱਲ) ਹੈ ਤੇ ਅੰਮ੍ਰਿਤ ਹੈ;

प्रभु का अमृत नाम नवनिधि है।

The nine treasures are in the Ambrosial Name of God.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਦੇਹੀ ਮਹਿ ਇਸ ਕਾ ਬਿਸ੍ਰਾਮੁ ॥

देही महि इस का बिस्रामु ॥

Dehee mahi is kaa bisraamu ||

(ਉਸ ਮਨੁੱਖ ਦੇ) ਸਰੀਰ ਵਿਚ ਉਸ ਨਾਮ ਦਾ ਟਿਕਾਣਾ (ਹੋ ਜਾਂਦਾ ਹੈ । )

मानव शरीर में ही इसका निवास है।

Within the human body is its place of rest.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਸੁੰਨ ਸਮਾਧਿ ਅਨਹਤ ਤਹ ਨਾਦ ॥

सुंन समाधि अनहत तह नाद ॥

Sunn samaadhi anahat tah naad ||

ਉਸ ਮਨੁੱਖ ਦੇ ਅੰਦਰ ਅਫੁਰ ਸੁਰਤ ਜੁੜੀ ਰਹਿੰਦੀ ਹੈ,

वहाँ शून्य समाधि में अनहद शब्द होता है।

The Deepest Samaadhi, and the unstruck sound current of the Naad are there.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਕਹਨੁ ਨ ਜਾਈ ਅਚਰਜ ਬਿਸਮਾਦ ॥

कहनु न जाई अचरज बिसमाद ॥

Kahanu na jaaee acharaj bisamaad ||

ਤੇ, ਅਜੇਹਾ ਅਚਰਜ ਇਕ-ਰਸ ਰਾਗ (-ਰੂਪ ਆਨੰਦ ਬਣਿਆ ਰਹਿੰਦਾ ਹੈ) ਜਿਸ ਦਾ ਬਿਆਨ ਨਹੀਂ ਹੋ ਸਕਦਾ ।

इस आश्चर्यचकित एवं विस्माद का वर्णन नहीं किया जा सकता।

The wonder and marvel of it cannot be described.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਤਿਨਿ ਦੇਖਿਆ ਜਿਸੁ ਆਪਿ ਦਿਖਾਏ ॥

तिनि देखिआ जिसु आपि दिखाए ॥

Tini dekhiaa jisu aapi dikhaae ||

(ਪਰ) ਇਹ (ਆਨੰਦ) ਉਸ ਮਨੁੱਖ ਨੇ ਵੇਖਿਆ ਹੈ ਜਿਸ ਨੂੰ ਪ੍ਰਭੂ ਆਪ ਵਿਖਾਉਂਦਾ ਹੈ,

जिसको ईश्वर स्वयं दिखाता है, वही इसको देखता है।

He alone sees it, unto whom God Himself reveals it.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਨਾਨਕ ਤਿਸੁ ਜਨ ਸੋਝੀ ਪਾਏ ॥੧॥

नानक तिसु जन सोझी पाए ॥१॥

Naanak tisu jan sojhee paae ||1||

(ਕਿਉਂਕਿ) ਹੇ ਨਾਨਕ! ਉਸ ਮਨੁੱਖ ਨੂੰ (ਉਸ ਆਨੰਦ ਦੀ) ਸਮਝ ਬਖ਼ਸ਼ਦਾ ਹੈ ॥੧॥

हे नानक ! ऐसा पुरुष ज्ञान प्राप्त कर लेता है॥ १॥

O Nanak, that humble being understands. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਸੋ ਅੰਤਰਿ ਸੋ ਬਾਹਰਿ ਅਨੰਤ ॥

सो अंतरि सो बाहरि अनंत ॥

So anttari so baahari anantt ||

ਉਹ ਬੇਅੰਤ ਭਗਵਾਨ ਅੰਦਰ ਬਾਹਰ (ਸਭ ਥਾਈਂ)

वह अनन्त परमात्मा अन्तर्मन में भी है और बाहर भी विद्यमान है।

The Infinite Lord is inside, and outside as well.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਘਟਿ ਘਟਿ ਬਿਆਪਿ ਰਹਿਆ ਭਗਵੰਤ ॥

घटि घटि बिआपि रहिआ भगवंत ॥

Ghati ghati biaapi rahiaa bhagavantt ||

ਹਰੇਕ ਸਰੀਰ ਵਿਚ ਮੌਜੂਦ ਹੈ ।

भगवान कण-कण में मौजूद है।

Deep within each and every heart, the Lord God is pervading.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਧਰਨਿ ਮਾਹਿ ਆਕਾਸ ਪਇਆਲ ॥

धरनि माहि आकास पइआल ॥

Dharani maahi aakaas paiaal ||

ਧਰਤੀ ਅਕਾਸ਼ ਤੇ ਪਤਾਲ ਵਿਚ ਹੈ,

वह धरती, गगन एवं पाताल में मौजूद है।

In the earth, in the Akaashic ethers, and in the nether regions of the underworld

Guru Arjan Dev ji / Raag Gauri / Sukhmani (M: 5) / Guru Granth Sahib ji - Ang 293

ਸਰਬ ਲੋਕ ਪੂਰਨ ਪ੍ਰਤਿਪਾਲ ॥

सरब लोक पूरन प्रतिपाल ॥

Sarab lok pooran prtipaal ||

ਸਾਰੇ ਭਵਨਾਂ ਵਿਚ ਮੌਜੂਦ ਹੈ ਤੇ ਸਭ ਦੀ ਪਾਲਨਾ ਕਰਦਾ ਹੈ;

समस्त लोकों का वह पूर्ण पालनहार है।

In all worlds, He is the Perfect Cherisher.

Guru Arjan Dev ji / Raag Gauri / Sukhmani (M: 5) / Guru Granth Sahib ji - Ang 293

Download SGGS PDF Daily Updates ADVERTISE HERE