ANG 291, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਆਪਨ ਖੇਲੁ ਆਪਿ ਵਰਤੀਜਾ ॥

आपन खेलु आपि वरतीजा ॥

Aapan khelu aapi varateejaa ||

(ਜਗਤ ਰੂਪ) ਅਪਾਣੀ ਖੇਡ ਪ੍ਰਭੂ ਨੇ ਆਪ ਬਣਾਈ ਹੈ,

हे नानक ! (सृष्टि रूपी) अपनी लीला अकालपुरुष ने स्वयं ही रची है,

He Himself has staged His own drama;

Guru Arjan Dev ji / Raag Gauri / Sukhmani (M: 5) / Ang 291

ਨਾਨਕ ਕਰਨੈਹਾਰੁ ਨ ਦੂਜਾ ॥੧॥

नानक करनैहारु न दूजा ॥१॥

Naanak karanaihaaru na doojaa ||1||

ਹੇ ਨਾਨਕ! (ਉਸ ਤੋਂ ਬਿਨਾ ਇਸ ਖੇਡ ਦਾ) ਬਨਾਉਣ ਵਾਲਾ ਕੋਈ ਹੋਰ ਨਹੀਂ ਹੈ ॥੧॥

इसके अलावा दूसरा कोई रचयिता नहीं ॥ १॥

O Nanak, there is no other Creator. ||1||

Guru Arjan Dev ji / Raag Gauri / Sukhmani (M: 5) / Ang 291

ਜਬ ਹੋਵਤ ਪ੍ਰਭ ਕੇਵਲ ਧਨੀ ॥

जब होवत प्रभ केवल धनी ॥

Jab hovat prbh keval dhanee ||

ਜਦੋਂ ਮਾਲਕ ਪ੍ਰਭੂ ਸਿਰਫ਼ (ਆਪ ਹੀ) ਸੀ,

जब जगत् का स्वामी परमात्मा केवल स्वयं ही था,

When there was only God the Master,

Guru Arjan Dev ji / Raag Gauri / Sukhmani (M: 5) / Ang 291

ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥

तब बंध मुकति कहु किस कउ गनी ॥

Tab banddh mukati kahu kis kau ganee ||

ਤਦੋਂ ਦੱਸੋ, ਕਿਸ ਨੂੰ ਬੰਧਨਾਂ ਵਿਚ ਫਸਿਆ ਹੋਇਆ, ਤੇ ਕਿਸ ਨੂੰ ਮੁਕਤਿ ਸਮਝੀਏ?

तब बताओ किसे बन्धनयुक्त एवं किसे बन्धनमुक्त गिना जाता था ?

Then who was called bound or liberated?

Guru Arjan Dev ji / Raag Gauri / Sukhmani (M: 5) / Ang 291

ਜਬ ਏਕਹਿ ਹਰਿ ਅਗਮ ਅਪਾਰ ॥

जब एकहि हरि अगम अपार ॥

Jab ekahi hari agam apaar ||

ਜਦੋਂ ਅਗਮ ਤੇ ਬੇਅੰਤ ਪ੍ਰਭੂ ਇਕ ਆਪ ਹੀ ਸੀ,

जब केवल अगम्य एवं अपार हरि ही था,

When there was only the Lord, Unfathomable and Infinite,

Guru Arjan Dev ji / Raag Gauri / Sukhmani (M: 5) / Ang 291

ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥

तब नरक सुरग कहु कउन अउतार ॥

Tab narak surag kahu kaun autaar ||

ਤਦੋਂ ਦੱਸੋ, ਨਰਕਾਂ ਤੇ ਸੁਰਗਾਂ ਵਿਚ ਆਉਣ ਵਾਲੇ ਕੇਹੜੇ ਜੀਵ ਸਨ?

तब बताओ, नरकों तथा स्वर्गों में आने वाले कौन से प्राणी थे।

Then who entered hell, and who entered heaven?

Guru Arjan Dev ji / Raag Gauri / Sukhmani (M: 5) / Ang 291

ਜਬ ਨਿਰਗੁਨ ਪ੍ਰਭ ਸਹਜ ਸੁਭਾਇ ॥

जब निरगुन प्रभ सहज सुभाइ ॥

Jab niragun prbh sahaj subhaai ||

ਜਦੋਂ ਸੁਤੇ ਹੀ ਪ੍ਰਭੂ ਤ੍ਰਿਗੁਣੀ ਮਾਇਆ ਤੋਂ ਪਰੇ ਸੀ, (ਭਾਵ, ਜਦੋਂ ਉਸ ਨੇ ਮਾਇਆ ਰਚੀ ਹੀ ਨਹੀਂ ਸੀ)

जब निर्गुण परमात्मा अपने सहज स्वभाव सहित था,

When God was without attributes, in absolute poise,

Guru Arjan Dev ji / Raag Gauri / Sukhmani (M: 5) / Ang 291

ਤਬ ਸਿਵ ਸਕਤਿ ਕਹਹੁ ਕਿਤੁ ਠਾਇ ॥

तब सिव सकति कहहु कितु ठाइ ॥

Tab siv sakati kahahu kitu thaai ||

ਤਦੋਂ ਦੱਸੋ, ਕਿਥੇ ਸਨ ਜੀਵ ਤੇ ਕਿਥੇ ਸੀ ਮਾਇਆ?

तब बताओं शिव-शक्ति किस स्थान पर थे?

Then where was mind and where was matter - where was Shiva and Shakti?

Guru Arjan Dev ji / Raag Gauri / Sukhmani (M: 5) / Ang 291

ਜਬ ਆਪਹਿ ਆਪਿ ਅਪਨੀ ਜੋਤਿ ਧਰੈ ॥

जब आपहि आपि अपनी जोति धरै ॥

Jab aapahi aapi apanee joti dharai ||

ਜਦੋਂ ਪ੍ਰਭੂ ਆਪ ਹੀ ਆਪਣੀ ਜੋਤਿ ਜਗਾਈ ਬੈਠਾ ਸੀ,

जब परमात्मा स्वयं ही अपनी ज्योति प्रज्वलित किए बैठा था,

When He held His Own Light unto Himself,

Guru Arjan Dev ji / Raag Gauri / Sukhmani (M: 5) / Ang 291

ਤਬ ਕਵਨ ਨਿਡਰੁ ਕਵਨ ਕਤ ਡਰੈ ॥

तब कवन निडरु कवन कत डरै ॥

Tab kavan nidaru kavan kat darai ||

ਤਦੋਂ ਕੌਣ ਨਿਡਰ ਸੀ ਤੇ ਕੌਣ ਕਿਸੇ ਤੋਂ ਡਰਦੇ ਸਨ?

तब कौन निडर था और कौन किससे डरता था ?

Then who was fearless, and who was afraid?

Guru Arjan Dev ji / Raag Gauri / Sukhmani (M: 5) / Ang 291

ਆਪਨ ਚਲਿਤ ਆਪਿ ਕਰਨੈਹਾਰ ॥

आपन चलित आपि करनैहार ॥

Aapan chalit aapi karanaihaar ||

ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ,

हे नानक ! परमात्मा अगम्य एवं अपार है।

He Himself is the Performer in His own plays;

Guru Arjan Dev ji / Raag Gauri / Sukhmani (M: 5) / Ang 291

ਨਾਨਕ ਠਾਕੁਰ ਅਗਮ ਅਪਾਰ ॥੨॥

नानक ठाकुर अगम अपार ॥२॥

Naanak thaakur agam apaar ||2||

ਹੇ ਨਾਨਕ! ਅਕਾਲ ਪੁਰਖ ਅਗਮ ਤੇ ਬੇਅੰਤ ਹੈ ॥੨॥

अपने कौतुक स्वयं ही करने वाला है॥ २ ॥

O Nanak, the Lord Master is Unfathomable and Infinite. ||2||

Guru Arjan Dev ji / Raag Gauri / Sukhmani (M: 5) / Ang 291

ਅਬਿਨਾਸੀ ਸੁਖ ਆਪਨ ਆਸਨ ॥

अबिनासी सुख आपन आसन ॥

Abinaasee sukh aapan aasan ||

ਜਦੋਂ ਅਕਾਲ ਪੁਰਖ ਆਪਣੀ ਮੌਜ ਵਿਚ ਆਪਣੇ ਹੀ ਸਰੂਪ ਵਿਚ ਟਿਕਿਆ ਬੈਠਾ ਸੀ,

जब अमर परमात्मा अपने सुखदायक आसन पर विराजमान था,

When the Immortal Lord was seated at ease,

Guru Arjan Dev ji / Raag Gauri / Sukhmani (M: 5) / Ang 291

ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥

तह जनम मरन कहु कहा बिनासन ॥

Tah janam maran kahu kahaa binaasan ||

ਤਦੋਂ ਦੱਸੋ, ਜੰਮਣਾ ਮਰਨਾ ਤੇ ਮੌਤ ਕਿਥੇ ਸਨ?

बताओ तब जन्म-मरण और विनाश (काल) कहाँ थे?

Then where was birth, death and dissolution?

Guru Arjan Dev ji / Raag Gauri / Sukhmani (M: 5) / Ang 291

ਜਬ ਪੂਰਨ ਕਰਤਾ ਪ੍ਰਭੁ ਸੋਇ ॥

जब पूरन करता प्रभु सोइ ॥

Jab pooran karataa prbhu soi ||

ਜਦੋਂ ਕਰਤਾਰ ਪੂਰਨ ਪ੍ਰਭੂ ਆਪ ਹੀ ਸੀ,

जब पूर्ण अकालपुरुष कर्तार ही था,

When there was only God, the Perfect Creator,

Guru Arjan Dev ji / Raag Gauri / Sukhmani (M: 5) / Ang 291

ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥

तब जम की त्रास कहहु किसु होइ ॥

Tab jam kee traas kahahu kisu hoi ||

ਤਦੋਂ ਦੱਸੋ, ਮੌਤ ਦਾ ਡਰ ਕਿਸ ਨੂੰ ਹੋ ਸਕਦਾ ਸੀ?

बताओ तब मृत्यु का भय किसे हो सकता था ?

Then who was afraid of death?

Guru Arjan Dev ji / Raag Gauri / Sukhmani (M: 5) / Ang 291

ਜਬ ਅਬਿਗਤ ਅਗੋਚਰ ਪ੍ਰਭ ਏਕਾ ॥

जब अबिगत अगोचर प्रभ एका ॥

Jab abigat agochar prbh ekaa ||

ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਇਕ ਆਪ ਹੀ ਸੀ,

जब केवल अलक्ष्य एवं अगोचर परमात्मा ही था,

When there was only the One Lord, unmanifest and incomprehensible,

Guru Arjan Dev ji / Raag Gauri / Sukhmani (M: 5) / Ang 291

ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥

तब चित्र गुपत किसु पूछत लेखा ॥

Tab chitr gupat kisu poochhat lekhaa ||

ਤਦੋਂ ਚਿਤ੍ਰ ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ?

तब चित्रगुप्त किस से लेखा पूछते थे ?

Then who was called to account by the recording scribes of the conscious and the subconscious?

Guru Arjan Dev ji / Raag Gauri / Sukhmani (M: 5) / Ang 291

ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥

जब नाथ निरंजन अगोचर अगाधे ॥

Jab naath niranjjan agochar agaadhe ||

ਜਦੋਂ ਮਾਲਕ ਮਾਇਆ-ਰਹਿਤ ਅਥਾਹ ਅਗੋਚਰ ਆਪ ਹੀ ਸੀ,

जब केवल निरंजन, अगोचर एवं अथाह नाथ (परमात्मा) ही था,

When there was only the Immaculate, Incomprehensible, Unfathomable Master,

Guru Arjan Dev ji / Raag Gauri / Sukhmani (M: 5) / Ang 291

ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥

तब कउन छुटे कउन बंधन बाधे ॥

Tab kaun chhute kaun banddhan baadhe ||

ਤਦੋਂ ਕੌਣ ਮਾਇਆ ਦੇ ਬੰਧਨਾਂ ਤੋਂ ਮੁਕਤ ਸਨ ਤੇ ਕੌਣ ਬੰਧਨਾਂ ਵਿਚ ਬੱਝੇ ਹੋਏ ਹਨ?

तब कौन माया के बन्धन से मुक्त थे और कौन बन्धनों में फंसे हुए थे ?

Then who was emancipated, and who was held in bondage?

Guru Arjan Dev ji / Raag Gauri / Sukhmani (M: 5) / Ang 291

ਆਪਨ ਆਪ ਆਪ ਹੀ ਅਚਰਜਾ ॥

आपन आप आप ही अचरजा ॥

Aapan aap aap hee acharajaa ||

ਉਹ ਅਚਰਜ-ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ ।

परमात्मा सबकुछ अपने आप से ही है, वह स्वयं ही अदभुत है।

He Himself, in and of Himself, is the most wonderful.

Guru Arjan Dev ji / Raag Gauri / Sukhmani (M: 5) / Ang 291

ਨਾਨਕ ਆਪਨ ਰੂਪ ਆਪ ਹੀ ਉਪਰਜਾ ॥੩॥

नानक आपन रूप आप ही उपरजा ॥३॥

Naanak aapan roop aap hee uparajaa ||3||

ਹੇ ਨਾਨਕ! ਆਪਣਾ ਆਕਾਰ ਉਸ ਨੇ ਆਪ ਹੀ ਪੈਦਾ ਕੀਤਾ ਹੈ ॥੩॥

हे नानक ! अपना रूप उसने स्वयं ही उत्पन्न किया है॥ ३ ॥

O Nanak, He Himself created His Own Form. ||3||

Guru Arjan Dev ji / Raag Gauri / Sukhmani (M: 5) / Ang 291

ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ॥

जह निरमल पुरखु पुरख पति होता ॥

Jah niramal purakhu purakh pati hotaa ||

ਜਿਸ ਅਵਸਥਾ ਵਿਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ,

जहां निर्मल पुरुष ही पुरुषों का पति होता था

When there was only the Immaculate Being, the Lord of beings,

Guru Arjan Dev ji / Raag Gauri / Sukhmani (M: 5) / Ang 291

ਤਹ ਬਿਨੁ ਮੈਲੁ ਕਹਹੁ ਕਿਆ ਧੋਤਾ ॥

तह बिनु मैलु कहहु किआ धोता ॥

Tah binu mailu kahahu kiaa dhotaa ||

ਓਥੇ ਉਹ ਮੈਲ-ਰਹਿਤ ਸੀ, ਤਾਂ ਦੱਸੋ, ਉਸ ਨੇ ਕੇਹੜੀ ਮੈਲ ਧੋਣੀ ਸੀ?

और वहाँ कोई मैल नहीं थी, बताओ ! तब वहाँ स्वच्छ करने को क्या था?

There was no filth, so what was there to be washed clean?

Guru Arjan Dev ji / Raag Gauri / Sukhmani (M: 5) / Ang 291

ਜਹ ਨਿਰੰਜਨ ਨਿਰੰਕਾਰ ਨਿਰਬਾਨ ॥

जह निरंजन निरंकार निरबान ॥

Jah niranjjan nirankkaar nirabaan ||

ਜਿਥੇ ਮਾਇਆ-ਰਹਿਤ, ਆਕਾਰ-ਰਹਿਤ ਤੇ ਵਾਸ਼ਨਾ-ਰਹਿਤ ਪ੍ਰਭੂ ਹੀ ਸੀ,

जहाँ केवल निरंजन, निरंकार एवं निर्लिप्त परमात्मा ही था,

When there was only the Pure, Formless Lord in Nirvaanaa,

Guru Arjan Dev ji / Raag Gauri / Sukhmani (M: 5) / Ang 291

ਤਹ ਕਉਨ ਕਉ ਮਾਨ ਕਉਨ ਅਭਿਮਾਨ ॥

तह कउन कउ मान कउन अभिमान ॥

Tah kaun kau maan kaun abhimaan ||

ਉਥੇ ਮਾਣ ਅਹੰਕਾਰ ਕਿਸ ਨੂੰ ਹੋਣਾ ਸੀ?

वहाँ किसका मान एवं किसका अभिमान होता था ?

Then who was honored, and who was dishonored?

Guru Arjan Dev ji / Raag Gauri / Sukhmani (M: 5) / Ang 291

ਜਹ ਸਰੂਪ ਕੇਵਲ ਜਗਦੀਸ ॥

जह सरूप केवल जगदीस ॥

Jah saroop keval jagadees ||

ਜਿਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ,

जहाँ केवल सृष्टि के स्वामी जगदीश का ही रूप था,

When there was only the Form of the Lord of the Universe,

Guru Arjan Dev ji / Raag Gauri / Sukhmani (M: 5) / Ang 291

ਤਹ ਛਲ ਛਿਦ੍ਰ ਲਗਤ ਕਹੁ ਕੀਸ ॥

तह छल छिद्र लगत कहु कीस ॥

Tah chhal chhidr lagat kahu kees ||

ਓਥੇ ਦੱਸੋ, ਛਲ ਤੇ ਐਬ ਕਿਸ ਨੂੰ ਲੱਗ ਸਕਦੇ ਸਨ?

बताओ, वहाँ छल-कपट एवं पाप किसको दुःखी करते थे ?

Then who was tainted by fraud and sin?

Guru Arjan Dev ji / Raag Gauri / Sukhmani (M: 5) / Ang 291

ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥

जह जोति सरूपी जोति संगि समावै ॥

Jah joti saroopee joti sanggi samaavai ||

ਜਦੋਂ ਜੋਤਿ-ਰੂਪ ਪ੍ਰਭੂ ਆਪਣੀ ਹੀ ਜੋਤਿ ਵਿਚ ਲੀਨ ਸੀ,

जहाँ ज्योति स्वरूप अपनी ज्योति से ही समाया हुआ था,

When the Embodiment of Light was immersed in His Own Light,

Guru Arjan Dev ji / Raag Gauri / Sukhmani (M: 5) / Ang 291

ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ ॥

तह किसहि भूख कवनु त्रिपतावै ॥

Tah kisahi bhookh kavanu tripataavai ||

ਤਦੋਂ ਕਿਸ ਨੂੰ (ਮਾਇਆ ਦੀ) ਭੁੱਖ ਹੋ ਸਕਦੀ ਸੀ ਤੇ ਕੌਣ ਰੱਜਿਆ ਹੋਇਆ ਸੀ?

तब वहाँ किसे भूख लगती थी और किसे तृप्ति आती थी ?

Then who was hungry, and who was satisfied?

Guru Arjan Dev ji / Raag Gauri / Sukhmani (M: 5) / Ang 291

ਕਰਨ ਕਰਾਵਨ ਕਰਨੈਹਾਰੁ ॥

करन करावन करनैहारु ॥

Karan karaavan karanaihaaru ||

ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਾਉਣ ਵਾਲਾ ਹੈ ।

सृष्टि का रचयिता करतार स्वयं ही सबकुछ करने वाला और प्राणियों से कराने वाला है।

He is the Cause of causes, the Creator Lord.

Guru Arjan Dev ji / Raag Gauri / Sukhmani (M: 5) / Ang 291

ਨਾਨਕ ਕਰਤੇ ਕਾ ਨਾਹਿ ਸੁਮਾਰੁ ॥੪॥

नानक करते का नाहि सुमारु ॥४॥

Naanak karate kaa naahi sumaaru ||4||

ਹੇ ਨਾਨਕ! ਕਰਤਾਰ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ ॥੪॥

हे नानक ! दुनिया का निर्माण करने वाले परमात्मा का कोई अन्त नहीं है॥ ४॥

O Nanak, the Creator is beyond calculation. ||4||

Guru Arjan Dev ji / Raag Gauri / Sukhmani (M: 5) / Ang 291

ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ॥

जब अपनी सोभा आपन संगि बनाई ॥

Jab apanee sobhaa aapan sanggi banaaee ||

ਜਦੋਂ ਪ੍ਰਭੂ ਨੇ ਆਪਣੀ ਸੋਭਾ ਆਪਣੇ ਹੀ ਨਾਲ ਬਣਾਈ ਸੀ (ਭਾਵ, ਜਦੋਂ ਕੋਈ ਹੋਰ ਉਸ ਦੀ ਸੋਭਾ ਕਰਨ ਵਾਲਾ ਨਹੀਂ ਸੀ)

जब परमात्मा ने अपनी शोभा अपने साथ ही बनाई थी,

When His Glory was contained within Himself,

Guru Arjan Dev ji / Raag Gauri / Sukhmani (M: 5) / Ang 291

ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥

तब कवन माइ बाप मित्र सुत भाई ॥

Tab kavan maai baap mitr sut bhaaee ||

ਤਦੋਂ ਕੌਣ ਮਾਂ, ਪਿਉ, ਮਿਤ੍ਰ, ਪੁਤ੍ਰ ਜਾਂ ਭਰਾ ਸੀ?

तब माता-पिता, मित्र, पुत्र एवं भाई कौन थे ?

Then who was mother, father, friend, child or sibling?

Guru Arjan Dev ji / Raag Gauri / Sukhmani (M: 5) / Ang 291

ਜਹ ਸਰਬ ਕਲਾ ਆਪਹਿ ਪਰਬੀਨ ॥

जह सरब कला आपहि परबीन ॥

Jah sarab kalaa aapahi parabeen ||

ਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿਚ ਸਿਆਣਾ ਸੀ,

जब वह स्वयं ही सर्वकला में पूरी तरह प्रवीण था,

When all power and wisdom was latent within Him,

Guru Arjan Dev ji / Raag Gauri / Sukhmani (M: 5) / Ang 291

ਤਹ ਬੇਦ ਕਤੇਬ ਕਹਾ ਕੋਊ ਚੀਨ ॥

तह बेद कतेब कहा कोऊ चीन ॥

Tah bed kateb kahaa kou cheen ||

ਤਦੋਂ ਕਿਥੇ ਕੋਈ ਵੇਦ (ਹਿੰਦੂ ਧਰਮ ਪੁਸਤਕ) ਤੇ ਕਤੇਬਾਂ (ਮੁਸਲਮਾਨਾਂ ਦੇ ਧਰਮ ਪੁਸਤਕ) ਵਿਚਾਰਦਾ ਸੀ?

तब वेद तथा कतेब को कहाँ कोई पहचानता था।

Then where were the Vedas and the scriptures, and who was there to read them?

Guru Arjan Dev ji / Raag Gauri / Sukhmani (M: 5) / Ang 291

ਜਬ ਆਪਨ ਆਪੁ ਆਪਿ ਉਰਿ ਧਾਰੈ ॥

जब आपन आपु आपि उरि धारै ॥

Jab aapan aapu aapi uri dhaarai ||

ਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿਚ ਟਿਕਾਈ ਬੈਠਾ ਸੀ,

जब अकालपुरुष अपने आपको अपने हृदय में ही धारण किए रखता था,

When He kept Himself, All-in-all, unto His Own Heart,

Guru Arjan Dev ji / Raag Gauri / Sukhmani (M: 5) / Ang 291

ਤਉ ਸਗਨ ਅਪਸਗਨ ਕਹਾ ਬੀਚਾਰੈ ॥

तउ सगन अपसगन कहा बीचारै ॥

Tau sagan apasagan kahaa beechaarai ||

ਤਦੋਂ ਚੰਗੇ ਮੰਦੇ ਸਗਨ ਕੌਣ ਸੋਚਦਾ ਸੀ?

तब शगुन (शुभ) एवं अपशगुन (अशुभ लग्नों) का कौन सोचता था ?

Then who considered omens to be good or bad?

Guru Arjan Dev ji / Raag Gauri / Sukhmani (M: 5) / Ang 291

ਜਹ ਆਪਨ ਊਚ ਆਪਨ ਆਪਿ ਨੇਰਾ ॥

जह आपन ऊच आपन आपि नेरा ॥

Jah aapan uch aapan aapi neraa ||

ਜਦੋਂ ਉਹ ਆਪ ਹੀ ਉੱਚਾ ਅਤੇ ਆਪ ਅਤੇ ਆਪ ਹੀ ਨੀਵਾਂ ਸੀ,

जहाँ परमात्मा स्वयं ही ऊँचा और स्वयं ही निकट था,

When He Himself was lofty, and He Himself was near at hand,

Guru Arjan Dev ji / Raag Gauri / Sukhmani (M: 5) / Ang 291

ਤਹ ਕਉਨ ਠਾਕੁਰੁ ਕਉਨੁ ਕਹੀਐ ਚੇਰਾ ॥

तह कउन ठाकुरु कउनु कहीऐ चेरा ॥

Tah kaun thaakuru kaunu kaheeai cheraa ||

ਦੱਸੋ ਮਾਲਕ ਕੌਣ ਸੀ ਤੇ ਸੇਵਕ ਕੌਣ ਸੀ?

वहाँ कौन स्वामी और कौन सेवक कहा जा सकता था ?

Then who was called master, and who was called disciple?

Guru Arjan Dev ji / Raag Gauri / Sukhmani (M: 5) / Ang 291

ਬਿਸਮਨ ਬਿਸਮ ਰਹੇ ਬਿਸਮਾਦ ॥

बिसमन बिसम रहे बिसमाद ॥

Bisaman bisam rahe bisamaad ||

ਜੀਵ ਤੇਰੀ ਗਤਿ ਭਾਲਦੇ ਹੈਰਾਨ ਤੇ ਅਚਰਜ ਹੋ ਰਹੇ ਹਨ ।

मैं प्रभु के अदभुत कौतुक देखकर चकित हो रहा हूँ।

We are wonder-struck at the wondrous wonder of the Lord.

Guru Arjan Dev ji / Raag Gauri / Sukhmani (M: 5) / Ang 291

ਨਾਨਕ ਅਪਨੀ ਗਤਿ ਜਾਨਹੁ ਆਪਿ ॥੫॥

नानक अपनी गति जानहु आपि ॥५॥

Naanak apanee gati jaanahu aapi ||5||

ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਤੂੰ ਆਪਣੀ ਗਤਿ ਆਪ ਹੀ ਜਾਣਦਾ ਹੈਂ ॥੫॥

नानक का कथन है कि हे परमेश्वर ! अपनी गति तू स्वयं ही जानता है॥ ५॥

O Nanak, He alone knows His own state. ||5||

Guru Arjan Dev ji / Raag Gauri / Sukhmani (M: 5) / Ang 291

ਜਹ ਅਛਲ ਅਛੇਦ ਅਭੇਦ ਸਮਾਇਆ ॥

जह अछल अछेद अभेद समाइआ ॥

Jah achhal achhed abhed samaaiaa ||

ਜਿਸ ਅਵਸਥਾ ਵਿਚ ਅਛੱਲ ਅਬਿਨਾਸੀ ਤੇ ਅਭੇਦ ਪ੍ਰਭੂ (ਆਪਣੇ ਆਪ ਵਿਚ) ਟਿਕਿਆ ਹੋਇਆ ਹੈ,

जहाँ छलरहित, अल्लेद एवं अभेद परमेश्वर अपने आप में लीन था,

When the Undeceiveable, Impenetrable, Inscrutable One was self-absorbed,

Guru Arjan Dev ji / Raag Gauri / Sukhmani (M: 5) / Ang 291

ਊਹਾ ਕਿਸਹਿ ਬਿਆਪਤ ਮਾਇਆ ॥

ऊहा किसहि बिआपत माइआ ॥

Uhaa kisahi biaapat maaiaa ||

ਓਥੇ ਕਿਸ ਨੂੰ ਮਾਇਆ ਪੋਹ ਸਕਦੀ ਹੈ?

वहाँ माया किस पर प्रभाव करती थी ?

Then who was swayed by Maya?

Guru Arjan Dev ji / Raag Gauri / Sukhmani (M: 5) / Ang 291

ਆਪਸ ਕਉ ਆਪਹਿ ਆਦੇਸੁ ॥

आपस कउ आपहि आदेसु ॥

Aapas kau aapahi aadesu ||

(ਤਦੋਂ) ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ,

जब ईश्वर स्वयं अपने आपको प्रणाम करता था,

When He paid homage to Himself,

Guru Arjan Dev ji / Raag Gauri / Sukhmani (M: 5) / Ang 291

ਤਿਹੁ ਗੁਣ ਕਾ ਨਾਹੀ ਪਰਵੇਸੁ ॥

तिहु गुण का नाही परवेसु ॥

Tihu gu(nn) kaa naahee paravesu ||

(ਮਾਇਆ ਦੇ) ਤਿੰਨ ਗੁਣਾਂ ਦਾ (ਉਸ ਉਤੇ) ਅਸਰ ਨਹੀਂ ਪੈਂਦਾ ।

तब (माया के) त्रिगुणों का (जगत् में) प्रवेश नहीं हुआ था।

Then the three qualities were not prevailing.

Guru Arjan Dev ji / Raag Gauri / Sukhmani (M: 5) / Ang 291

ਜਹ ਏਕਹਿ ਏਕ ਏਕ ਭਗਵੰਤਾ ॥

जह एकहि एक एक भगवंता ॥

Jah ekahi ek ek bhagavanttaa ||

ਜਦੋਂ ਭਗਵਾਨ ਕੇਵਲ ਇਕ ਆਪ ਹੀ ਸੀ,

जहाँ केवल एक आप ही भगवान था,

When there was only the One, the One and Only Lord God,

Guru Arjan Dev ji / Raag Gauri / Sukhmani (M: 5) / Ang 291

ਤਹ ਕਉਨੁ ਅਚਿੰਤੁ ਕਿਸੁ ਲਾਗੈ ਚਿੰਤਾ ॥

तह कउनु अचिंतु किसु लागै चिंता ॥

Tah kaunu achinttu kisu laagai chinttaa ||

ਤਦੋਂ ਕੌਣ ਬੇ-ਫ਼ਿਕਰ ਸੀ ਤੇ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ ।

वहँ कौन बेफिक्र था और किसे चिन्ता लगती थी ?

Then who was not anxious, and who felt anxiety?

Guru Arjan Dev ji / Raag Gauri / Sukhmani (M: 5) / Ang 291

ਜਹ ਆਪਨ ਆਪੁ ਆਪਿ ਪਤੀਆਰਾ ॥

जह आपन आपु आपि पतीआरा ॥

Jah aapan aapu aapi pateeaaraa ||

ਜਦੋਂ ਆਪਣੇ ਆਪ ਨੂੰ ਪਤਿਆਉਣ ਵਾਲਾ ਪ੍ਰਭੂ ਆਪ ਹੀ ਸੀ,

जहाँ परमात्मा अपने आप से स्वयं संतुष्ट था,

When He Himself was satisfied with Himself,

Guru Arjan Dev ji / Raag Gauri / Sukhmani (M: 5) / Ang 291

ਤਹ ਕਉਨੁ ਕਥੈ ਕਉਨੁ ਸੁਨਨੈਹਾਰਾ ॥

तह कउनु कथै कउनु सुननैहारा ॥

Tah kaunu kathai kaunu sunanaihaaraa ||

ਤਦੋਂ ਕੌਣ ਬੋਲਦਾ ਸੀ, ਤੇ ਕੌਣ ਸੁਣਨ ਵਾਲਾ ਸੀ?

वहीं कौन कहने वाला और कौन सुनने वाला था?

Then who spoke and who listened?

Guru Arjan Dev ji / Raag Gauri / Sukhmani (M: 5) / Ang 291

ਬਹੁ ਬੇਅੰਤ ਊਚ ਤੇ ਊਚਾ ॥

बहु बेअंत ऊच ते ऊचा ॥

Bahu beantt uch te uchaa ||

ਪ੍ਰਭੂ ਬੜਾ ਬੇਅੰਤ ਹੈ, ਸਭ ਤੋਂ ਉੱਚਾ ਹੈ,

हे नानक ! परमात्मा बड़ा अनन्त एवं सर्वोपरि है,

He is vast and infinite, the highest of the high.

Guru Arjan Dev ji / Raag Gauri / Sukhmani (M: 5) / Ang 291

ਨਾਨਕ ਆਪਸ ਕਉ ਆਪਹਿ ਪਹੂਚਾ ॥੬॥

नानक आपस कउ आपहि पहूचा ॥६॥

Naanak aapas kau aapahi pahoochaa ||6||

ਹੇ ਨਾਨਕ! ਆਪਣੇ ਆਪ ਤਕ ਆਪ ਹੀ ਅੱਪੜਨ ਵਾਲਾ ਹੈ ॥੬॥

केवल वही अपने आप तक पहुँचता है॥ ६॥

O Nanak, He alone can reach Himself. ||6||

Guru Arjan Dev ji / Raag Gauri / Sukhmani (M: 5) / Ang 291

ਜਹ ਆਪਿ ਰਚਿਓ ਪਰਪੰਚੁ ਅਕਾਰੁ ॥

जह आपि रचिओ परपंचु अकारु ॥

Jah aapi rachio parapancchu akaaru ||

ਜਦੋਂ ਪ੍ਰਭੂ ਨੇ ਆਪ ਜਗਤ ਦੀ ਖੇਡ ਰਚ ਦਿੱਤੀ,

जब परमात्मा ने स्वयं सृष्टि का परपंच रच दिया

When He Himself fashioned the visible world of the creation,

Guru Arjan Dev ji / Raag Gauri / Sukhmani (M: 5) / Ang 291

ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥

तिहु गुण महि कीनो बिसथारु ॥

Tihu gu(nn) mahi keeno bisathaaru ||

ਤੇ ਮਾਇਆ ਦੇ ਤਿੰਨ ਗੁਣਾਂ ਦਾ ਖਿਲਾਰਾ ਖਲੇਰ ਦਿੱਤਾ ।

और माया के त्रिगुणों का प्रसार जगत् में कर दिया,

He made the world subject to the three dispositions.

Guru Arjan Dev ji / Raag Gauri / Sukhmani (M: 5) / Ang 291

ਪਾਪੁ ਪੁੰਨੁ ਤਹ ਭਈ ਕਹਾਵਤ ॥

पापु पुंनु तह भई कहावत ॥

Paapu punnu tah bhaee kahaavat ||

ਤਦੋਂ ਇਹ ਗੱਲ ਚੱਲ ਪਈ ਕਿ ਇਹ ਪਾਪ ਹੈ ਇਹ ਪੁੰਨ ਹੈ,

तो यह बात प्रचलित हो गई कि यह पाप है अथवा यह पुण्य है।

Sin and virtue then began to be spoken of.

Guru Arjan Dev ji / Raag Gauri / Sukhmani (M: 5) / Ang 291

Download SGGS PDF Daily Updates ADVERTISE HERE