Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਜਨਮ ਜਨਮ ਕੇ ਕਿਲਬਿਖ ਜਾਹਿ ॥
जनम जनम के किलबिख जाहि ॥
Janam janam ke kilabikh jaahi ||
ਇਸ ਤਰ੍ਹਾਂ ਕਈ ਜਨਮਾਂ ਦੇ ਪਾਪ ਨਾਸ ਹੋ ਜਾਣਗੇ ।
तेरे जन्म-जन्मांतर के पाप दूर हो जाएँगे।
The sins of countless lifetimes shall depart.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥
आपि जपहु अवरा नामु जपावहु ॥
Aapi japahu avaraa naamu japaavahu ||
(ਪ੍ਰਭੂ ਦਾ ਨਾਮ) ਤੂੰ ਆਪ ਜਪ, ਤੇ, ਹੋਰਨਾਂ ਨੂੰ ਜਪਣ ਲਈ ਪ੍ਰੇਰ,
स्वयं ईश्वर के नाम का जाप कर और दूसरों से भी नाम का जाप करवा।
Chant the Naam yourself, and inspire others to chant it as well.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਸੁਨਤ ਕਹਤ ਰਹਤ ਗਤਿ ਪਾਵਹੁ ॥
सुनत कहत रहत गति पावहु ॥
Sunat kahat rahat gati paavahu ||
(ਨਾਮ) ਸੁਣਦਿਆਂ, ਉੱਚਾਰਦਿਆਂ ਤੇ ਨਿਰਮਲ ਰਹਿਣੀ ਰਹਿੰਦਿਆਂ ਉੱਚੀ ਅਵਸਥਾ ਬਣ ਜਾਏਗੀ ।
सुनने, कहने एवं इस आचरण में रहने से मुक्ति मिल जाएगी।
Hearing, speaking and living it, emancipation is obtained.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਸਾਰ ਭੂਤ ਸਤਿ ਹਰਿ ਕੋ ਨਾਉ ॥
सार भूत सति हरि को नाउ ॥
Saar bhoot sati hari ko naau ||
ਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ;
सारभूत हरि का सत्य नाम है।
The essential reality is the True Name of the Lord.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਸਹਜਿ ਸੁਭਾਇ ਨਾਨਕ ਗੁਨ ਗਾਉ ॥੬॥
सहजि सुभाइ नानक गुन गाउ ॥६॥
Sahaji subhaai naanak gun gaau ||6||
(ਤਾਂ ਤੇ) ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ ॥੬॥
हे नानक ! सहज स्वभाव से प्रभु की गुणस्तुति कर ॥ ६॥
With intuitive ease, O Nanak, sing His Glorious Praises. ||6||
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਗੁਨ ਗਾਵਤ ਤੇਰੀ ਉਤਰਸਿ ਮੈਲੁ ॥
गुन गावत तेरी उतरसि मैलु ॥
Gun gaavat teree utarasi mailu ||
(ਹੇ ਭਾਈ!) ਪ੍ਰਭੂ ਦੇ ਗੁਣ ਗਾਉਂਦਿਆਂ ਤੇਰੀ (ਵਿਕਾਰਾਂ ਦੀ) ਮੈਲ ਉਤਰ ਜਾਏਗੀ,
(हे जीव !) ईश्वर के गुण गाते हुए तेरी पापों की मैल उतर जाएगी
Chanting His Glories, your filth shall be washed off.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਬਿਨਸਿ ਜਾਇ ਹਉਮੈ ਬਿਖੁ ਫੈਲੁ ॥
बिनसि जाइ हउमै बिखु फैलु ॥
Binasi jaai haumai bikhu phailu ||
ਤੇ ਹਉਮੈ ਰੂਪੀ ਵਿਹੁ ਦਾ ਖਿਲਾਰਾ ਭੀ ਮਿਟ ਜਾਏਗਾ ।
एवं अहंकार-रूपी विष का विस्तार भी मिट जाएगा।
The all-consuming poison of ego will be gone.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਹੋਹਿ ਅਚਿੰਤੁ ਬਸੈ ਸੁਖ ਨਾਲਿ ॥
होहि अचिंतु बसै सुख नालि ॥
Hohi achinttu basai sukh naali ||
ਤੂੰ ਬੇਫ਼ਿਕਰ ਹੋ ਜਾਹਿਂਗਾ ਤੇ ਤੇਰਾ ਜੀਵਨ ਸੁਖ ਨਾਲ ਬਿਤੀਤ ਹੋਵੇਗਾ-
वह बेफिक्र हो जाएगा और सुखपूर्वक बसेगा
You shall become carefree, and you shall dwell in peace.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ ॥
सासि ग्रासि हरि नामु समालि ॥
Saasi graasi hari naamu samaali ||
ਦਮ-ਬ-ਦਮ ਪ੍ਰਭੂ ਦੇ ਨਾਮ ਨੂੰ ਯਾਦ ਕਰ ।
जो अपने प्रत्येक श्वास एवं ग्रास से हरि के नाम की आराधना करेगा ।
With every breath and every morsel of food, cherish the Lord's Name.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਛਾਡਿ ਸਿਆਨਪ ਸਗਲੀ ਮਨਾ ॥
छाडि सिआनप सगली मना ॥
Chhaadi siaanap sagalee manaa ||
ਹੇ ਮਨ! ਸਾਰੀ ਚਤੁਰਾਈ ਛੱਡ ਦੇਹ,
हे मन ! अपनी तमाम चतुरता त्याग दे।
Renounce all clever tricks, O mind.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਸਾਧਸੰਗਿ ਪਾਵਹਿ ਸਚੁ ਧਨਾ ॥
साधसंगि पावहि सचु धना ॥
Saadhasanggi paavahi sachu dhanaa ||
ਸਦਾ ਨਾਲ ਨਿਭਣ ਵਾਲਾ ਧਨ ਸਤਸੰਗ ਵਿਚ ਮਿਲੇਗਾ ।
साधसंगत करने से सच्चा धन मिल जाएगा।
In the Company of the Holy, you shall obtain the true wealth.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਹਰਿ ਪੂੰਜੀ ਸੰਚਿ ਕਰਹੁ ਬਿਉਹਾਰੁ ॥
हरि पूंजी संचि करहु बिउहारु ॥
Hari poonjjee sancchi karahu biuhaaru ||
ਪ੍ਰਭੂ ਦੇ ਨਾਮ ਦੀ ਰਾਸ ਇਕੱਠੀ ਕਰ, ਇਹੀ ਵਿਹਾਰ ਕਰ ।
ईश्वर के नाम की पूँजी संचित कर और उसका ही व्यापार कर।
So gather the Lord's Name as your capital, and trade in it.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਈਹਾ ਸੁਖੁ ਦਰਗਹ ਜੈਕਾਰੁ ॥
ईहा सुखु दरगह जैकारु ॥
Eehaa sukhu daragah jaikaaru ||
ਇਸ ਜੀਵਨ ਵਿਚ ਸੁਖ ਮਿਲੇਗਾ, ਤੇ, ਪ੍ਰਭੂ ਦੀ ਦਰਗਾਹ ਵਿਚ ਆਦਰ ਹੋਵੇਗਾ ।
इस तरह इस जीवन में सुख मिलेगा और प्रभु के दरबार में सत्कार होगा।
In this world you shall be at peace, and in the Court of the Lord, you shall be acclaimed.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਸਰਬ ਨਿਰੰਤਰਿ ਏਕੋ ਦੇਖੁ ॥
सरब निरंतरि एको देखु ॥
Sarab niranttari eko dekhu ||
ਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਨੂੰ ਹੀ ਵੇਖ ।
वह एक ईश्वर को सर्वत्र देखता है,"
See the One permeating all;
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਕਹੁ ਨਾਨਕ ਜਾ ਕੈ ਮਸਤਕਿ ਲੇਖੁ ॥੭॥
कहु नानक जा कै मसतकि लेखु ॥७॥
Kahu naanak jaa kai masataki lekhu ||7||
(ਪਰ) ਨਾਨਕ ਆਖਦਾ ਹੈ- (ਇਹ ਕੰਮ ਓਹੀ ਮਨੁੱਖ ਕਰਦਾ ਹੈ) ਜਿਸ ਦੇ ਮੱਥੇ ਤੇ ਭਾਗ ਹਨ ॥੭॥
हे नानक ! जिसके माथे पर भाग्य विद्यमान है ॥ ७ ॥
Says Nanak, your destiny is pre-ordained. ||7||
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਏਕੋ ਜਪਿ ਏਕੋ ਸਾਲਾਹਿ ॥
एको जपि एको सालाहि ॥
Eko japi eko saalaahi ||
ਇਕ ਪ੍ਰਭੂ ਨੂੰ ਹੀ ਜਪ, ਤੇ ਇਕ ਪ੍ਰਭੂ ਦੀ ਹੀ ਸਿਫ਼ਤਿ ਕਰ,
एक ईश्वर के नाम का जाप कर और केवल उसकी ही सराहना कर।
Meditate on the One, and worship the One.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਏਕੁ ਸਿਮਰਿ ਏਕੋ ਮਨ ਆਹਿ ॥
एकु सिमरि एको मन आहि ॥
Eku simari eko man aahi ||
ਇਕ ਨੂੰ ਸਿਮਰ, ਤੇ, ਹੇ ਮਨ! ਇਕ ਪ੍ਰਭੂ ਦੇ ਮਿਲਣ ਦੀ ਤਾਂਘ ਰੱਖ ।
एक ईश्वर का चिन्तन कर और केवल उसे ही अपने हृदय में बसा।
Remember the One, and yearn for the One in your mind.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਏਕਸ ਕੇ ਗੁਨ ਗਾਉ ਅਨੰਤ ॥
एकस के गुन गाउ अनंत ॥
Ekas ke gun gaau anantt ||
ਇਕ ਪ੍ਰਭੂ ਦੇ ਹੀ ਗੁਣ ਗਾ,
उस अनन्त एक ईश्वर के गुण गायन कर।
Sing the endless Glorious Praises of the One.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਮਨਿ ਤਨਿ ਜਾਪਿ ਏਕ ਭਗਵੰਤ ॥
मनि तनि जापि एक भगवंत ॥
Mani tani jaapi ek bhagavantt ||
ਮਨ ਵਿਚ ਤੇ ਸਰੀਰਕ ਇੰਦ੍ਰਿਆਂ ਦੀ ਰਾਹੀਂ ਇਕ ਭਗਵਾਨ ਨੂੰ ਹੀ ਜਪ ।
मन एवं तन से एक भगवान का जाप कर।
With mind and body, meditate on the One Lord God.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਏਕੋ ਏਕੁ ਏਕੁ ਹਰਿ ਆਪਿ ॥
एको एकु एकु हरि आपि ॥
Eko eku eku hari aapi ||
(ਸਭ ਥਾਈਂ) ਪ੍ਰਭੂ ਆਪ ਹੀ ਆਪ ਹੈ,
वह परमात्मा आप ही आप है।
The One Lord Himself is the One and Only.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ ॥
पूरन पूरि रहिओ प्रभु बिआपि ॥
Pooran poori rahio prbhu biaapi ||
ਸਭ ਜੀਵਾਂ ਵਿਚ ਪ੍ਰਭੂ ਹੀ ਵੱਸ ਰਿਹਾ ਹੈ ।
जीवों में व्यापक होकर प्रभु सब ओर बस रहा है।
The Pervading Lord God is totally permeating all.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਅਨਿਕ ਬਿਸਥਾਰ ਏਕ ਤੇ ਭਏ ॥
अनिक बिसथार एक ते भए ॥
Anik bisathaar ek te bhae ||
(ਜਗਤ ਦੇ) ਅਨੇਕਾਂ ਖਿਲਾਰੇ ਇਕ ਪ੍ਰਭੂ ਤੋਂ ਹੀ ਹੋਏ ਹਨ,
एक ईश्वर से अनेक प्रसार हुए हैं।
The many expanses of the creation have all come from the One.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਏਕੁ ਅਰਾਧਿ ਪਰਾਛਤ ਗਏ ॥
एकु अराधि पराछत गए ॥
Eku araadhi paraachhat gae ||
ਇਕ ਪ੍ਰਭੂ ਨੂੰ ਸਿਮਰਿਆਂ ਪਾਪ ਨਾਸ ਹੋ ਜਾਂਦੇ ਹਨ ।
भगवान की आराधना करने से पाप मिट जाते हैं।
Adoring the One, past sins are removed.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ ॥
मन तन अंतरि एकु प्रभु राता ॥
Man tan anttari eku prbhu raataa ||
ਜਿਸ ਮਨੁੱਖ ਦੇ ਮਨ ਤੇ ਸਰੀਰ ਵਿਚ ਇਕ ਪ੍ਰਭੂ ਹੀ ਪਰੋਤਾ ਗਿਆ ਹੈ,
मेरा मन एवं शरीर एक प्रभु में मग्न हुए हैं।
Mind and body within are imbued with the One God.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ॥੮॥੧੯॥
गुर प्रसादि नानक इकु जाता ॥८॥१९॥
Gur prsaadi naanak iku jaataa ||8||19||
ਹੇ ਨਾਨਕ! ਉਸ ਨੇ ਗੁਰੂ ਦੀ ਕਿਰਪਾ ਨਾਲ ਉਸ ਇਕ ਪ੍ਰਭੂ ਨੂੰ ਪਛਾਣ ਲਿਆ ਹੈ ॥੮॥੧੯॥
हे नानक ! गुरु की कृपा से उसने एक ईश्वर को ही जाना है॥ ८॥ १९ ॥
By Guru's Grace, O Nanak, the One is known. ||8||19||
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਸਲੋਕੁ ॥
सलोकु ॥
Saloku ||
श्लोक॥
Shalok:
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥
फिरत फिरत प्रभ आइआ परिआ तउ सरनाइ ॥
Phirat phirat prbh aaiaa pariaa tau saranaai ||
ਹੇ ਪ੍ਰਭੂ! ਭਟਕਦਾ ਭਟਕਦਾ ਮੈਂ ਤੇਰੀ ਸਰਣ ਆ ਪਿਆ ਹਾਂ ।
हे पूज्य प्रभु ! मैं भटक-भटक कर तेरी ही शरण में आया हूँ।
After wandering and wandering, O God, I have come, and entered Your Sanctuary.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥
नानक की प्रभ बेनती अपनी भगती लाइ ॥१॥
Naanak kee prbh benatee apanee bhagatee laai ||1||
ਹੇ ਪ੍ਰਭੂ! ਨਾਨਕ ਦੀ ਇਹੀ ਬੇਨਤੀ ਹੈ ਕਿ ਮੈਨੂੰ ਆਪਣੀ ਭਗਤੀ ਵਿਚ ਜੋੜ ॥੧॥
हे प्रभु ! नानक एक यही विनती करता है कि मुझे अपनी भक्ति में लगा ले॥ १॥
This is Nanak's prayer, O God: please, attach me to Your devotional service. ||1||
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਅਸਟਪਦੀ ॥
असटपदी ॥
Asatapadee ||
अष्टपदी ॥
Ashtapadee:
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਜਾਚਕ ਜਨੁ ਜਾਚੈ ਪ੍ਰਭ ਦਾਨੁ ॥
जाचक जनु जाचै प्रभ दानु ॥
Jaachak janu jaachai prbh daanu ||
ਹੇ ਪ੍ਰਭੂ! (ਇਹ) ਮੰਗਤਾ ਦਾਸ (ਤੇਰੇ ਨਾਮ ਦਾ) ਦਾਨ ਮੰਗਦਾ ਹੈ;
हे प्रभु ! मैं भिखारी तेरे नाम का दान माँगता हूँ।
I am a beggar; I beg for this gift from You:
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਕਰਿ ਕਿਰਪਾ ਦੇਵਹੁ ਹਰਿ ਨਾਮੁ ॥
करि किरपा देवहु हरि नामु ॥
Kari kirapaa devahu hari naamu ||
ਹੇ ਹਰੀ! ਕਿਰਪਾ ਕਰ ਕੇ (ਆਪਣਾ) ਨਾਮ ਦਿਹੁ ।
हे हरि ! कृपा करके मुझे अपना नाम प्रदान कीजिए।
Please, by Your Mercy, Lord, give me Your Name.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਸਾਧ ਜਨਾ ਕੀ ਮਾਗਉ ਧੂਰਿ ॥
साध जना की मागउ धूरि ॥
Saadh janaa kee maagau dhoori ||
ਮੈਂ ਸਾਧੂ ਜਨਾਂ ਦੇ ਪੈਰਾਂ ਦੀ ਖ਼ਾਕ ਮੰਗਦਾ ਹਾਂ,
मैं तो साधुओं के चरणों की धूली ही मांगता हूँ।
I ask for the dust of the feet of the Holy.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਪਾਰਬ੍ਰਹਮ ਮੇਰੀ ਸਰਧਾ ਪੂਰਿ ॥
पारब्रहम मेरी सरधा पूरि ॥
Paarabrham meree saradhaa poori ||
ਹੇ ਪਾਰਬ੍ਰਹਮ! ਮੇਰੀ ਇੱਛਾ ਪੂਰੀ ਕਰ ।
हे पारब्रह्म ! मेरी श्रद्धा पूर्ण कीजिए।
O Supreme Lord God, please fulfill my yearning;
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਸਦਾ ਸਦਾ ਪ੍ਰਭ ਕੇ ਗੁਨ ਗਾਵਉ ॥
सदा सदा प्रभ के गुन गावउ ॥
Sadaa sadaa prbh ke gun gaavau ||
ਮੈਂ ਸਦਾ ਹੀ ਪ੍ਰਭੂ ਦੇ ਗੁਣ ਗਾਵਾਂ ।
मैं हमेशा ही प्रभु का गुणानुवाद करता रहूँ।
May I sing the Glorious Praises of God forever and ever.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ ॥
सासि सासि प्रभ तुमहि धिआवउ ॥
Saasi saasi prbh tumahi dhiaavau ||
ਹੇ ਪ੍ਰਭੂ! ਮੈਂ ਦਮ-ਬ-ਦਮ ਤੈਨੂੰ ਹੀ ਸਿਮਰਾਂ ।
हे प्रभु ! प्रत्येक श्वास से मैं तेरी ही आराधना करूँ।
With each and every breath, may I meditate on You, O God.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਚਰਨ ਕਮਲ ਸਿਉ ਲਾਗੈ ਪ੍ਰੀਤਿ ॥
चरन कमल सिउ लागै प्रीति ॥
Charan kamal siu laagai preeti ||
ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨਾਂ ਨਾਲ ਮੇਰੀ ਪ੍ਰੀਤਿ ਲੱਗੀ ਰਹੇ,
प्रभु के चरणों से मेरा प्रेम पड़ा हुआ है।
May I enshrine affection for Your Lotus Feet.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਭਗਤਿ ਕਰਉ ਪ੍ਰਭ ਕੀ ਨਿਤ ਨੀਤਿ ॥
भगति करउ प्रभ की नित नीति ॥
Bhagati karau prbh kee nit neeti ||
ਤੇ ਸਦਾ ਹੀ ਪ੍ਰਭੂ ਦੀ ਭਗਤੀ ਕਰਦਾ ਰਹਾਂ ।
मैं हमेशा ही प्रभु की भक्ति करता रहूँ।
May I perform devotional worship to God each and every day.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਏਕ ਓਟ ਏਕੋ ਆਧਾਰੁ ॥
एक ओट एको आधारु ॥
Ek ot eko aadhaaru ||
(ਪ੍ਰਭੂ ਦਾ ਨਾਮ ਹੀ) ਇਕੋ ਮੇਰੀ ਓਟ ਹੈ ਤੇ ਇਕੋ ਆਸਰਾ ਹੈ,
हे भगवान ! तुम ही मेरी एक ओट तथा एक सहारा हो।
You are my only Shelter, my only Support.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਨਾਨਕੁ ਮਾਗੈ ਨਾਮੁ ਪ੍ਰਭ ਸਾਰੁ ॥੧॥
नानकु मागै नामु प्रभ सारु ॥१॥
Naanaku maagai naamu prbh saaru ||1||
ਨਾਨਕ ਪ੍ਰਭੂ ਦਾ ਸ੍ਰੇਸ਼ਟ ਨਾਮ ਮੰਗਦਾ ਹੈ ॥੧॥
हे मेरे प्रभु ! नानक तेरे सर्वोत्तम नाम की याचना करता है॥ १॥
Nanak asks for the most sublime, the Naam, the Name of God. ||1||
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਪ੍ਰਭ ਕੀ ਦ੍ਰਿਸਟਿ ਮਹਾ ਸੁਖੁ ਹੋਇ ॥
प्रभ की द्रिसटि महा सुखु होइ ॥
Prbh kee drisati mahaa sukhu hoi ||
ਪ੍ਰਭੂ ਦੀ (ਮੇਹਰ ਦੀ) ਨਜ਼ਰ ਨਾਲ ਬੜਾ ਸੁਖ ਹੁੰਦਾ ਹੈ,
प्रभु की करुणा-दृष्टि से परम सुख उपलब्ध होता है।
By God's Gracious Glance, there is great peace.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਹਰਿ ਰਸੁ ਪਾਵੈ ਬਿਰਲਾ ਕੋਇ ॥
हरि रसु पावै बिरला कोइ ॥
Hari rasu paavai biralaa koi ||
(ਪਰ) ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਚੱਖਦਾ ਹੈ ।
कोई विरला पुरुष ही हरि-रस को पाता है।
Rare are those who obtain the juice of the Lord's essence.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ॥
जिन चाखिआ से जन त्रिपताने ॥
Jin chaakhiaa se jan tripataane ||
ਜਿਨ੍ਹਾਂ ਨੇ (ਨਾਮ-ਰਸ) ਚੱਖਿਆ ਹੈ, ਉਹ ਮਨੁੱਖ (ਮਾਇਆ ਵਲੋਂ) ਰੱਜ ਗਏ ਹਨ,
जो इसे चखते हैं, वे जीव तृप्त हो जाते हैं।
Those who taste it are satisfied.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਪੂਰਨ ਪੁਰਖ ਨਹੀ ਡੋਲਾਨੇ ॥
पूरन पुरख नही डोलाने ॥
Pooran purakh nahee dolaane ||
ਉਹ ਪੂਰਨ ਮਨੁੱਖ ਬਣ ਗਏ ਹਨ, ਕਦੇ (ਮਾਇਆ ਦੇ ਲਾਹੇ ਘਾਟੇ ਵਿਚ) ਡੋਲਦੇ ਨਹੀਂ ।
वे पूर्ण पुरुष बन जाते हैं और कभी (माया में) डगमगाते नहीं।
They are fulfilled and realized beings - they do not waver.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਸੁਭਰ ਭਰੇ ਪ੍ਰੇਮ ਰਸ ਰੰਗਿ ॥
सुभर भरे प्रेम रस रंगि ॥
Subhar bhare prem ras ranggi ||
ਪ੍ਰਭੂ ਦੇ ਪਿਆਰ ਦੇ ਸੁਆਦ ਦੀ ਮੌਜ ਵਿਚ ਉਹ ਨਕਾ-ਨਕ ਭਰੇ ਰਹਿੰਦੇ ਹਨ,
वह प्रभु के प्रेम की मिठास एवं आनंद से पूर्णता भरे रहते हैं।
They are totally filled to over-flowing with the sweet delight of His Love.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਉਪਜੈ ਚਾਉ ਸਾਧ ਕੈ ਸੰਗਿ ॥
उपजै चाउ साध कै संगि ॥
Upajai chaau saadh kai sanggi ||
ਸਾਧ ਜਨਾਂ ਦੀ ਸੰਗਤਿ ਵਿਚ ਰਹਿ ਕੇ (ਉਹਨਾਂ ਦੇ ਅੰਦਰ) (ਪ੍ਰਭੂ-ਮਿਲਾਪ ਦਾ) ਚਾਉ ਪੈਦਾ ਹੁੰਦਾ ਹੈ ।
साधुओं की संगति में उनके मन में आत्मिक चाव उत्पन्न हो जाता है।
Spiritual delight wells up within, in the Saadh Sangat, the Company of the Holy.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਪਰੇ ਸਰਨਿ ਆਨ ਸਭ ਤਿਆਗਿ ॥
परे सरनि आन सभ तिआगि ॥
Pare sarani aan sabh tiaagi ||
ਹੋਰ ਸਾਰੇ (ਆਸਰੇ) ਛੱਡ ਕੇ ਉਹ ਪ੍ਰਭੂ ਦੀ ਸਰਨ ਪੈਂਦੇ ਹਨ,
अन्य सब कुछ त्याग कर वह प्रभु की शरण लेते हैं।
Taking to His Sanctuary, they forsake all others.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਅੰਤਰਿ ਪ੍ਰਗਾਸ ਅਨਦਿਨੁ ਲਿਵ ਲਾਗਿ ॥
अंतरि प्रगास अनदिनु लिव लागि ॥
Anttari prgaas anadinu liv laagi ||
ਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ ਹੈ, ਤੇ ਹਰ ਵੇਲੇ ਉਹਨਾਂ ਦੀ ਲਿਵ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ ।
उनका हृदय उज्ज्वल हो जाता है और दिन-रात वह अपनी वृती ईश्वर में लगाते हैं।
Deep within, they are enlightened, and they center themselves on Him, day and night.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਬਡਭਾਗੀ ਜਪਿਆ ਪ੍ਰਭੁ ਸੋਇ ॥
बडभागी जपिआ प्रभु सोइ ॥
Badabhaagee japiaa prbhu soi ||
ਵੱਡੇ ਭਾਗਾਂ ਵਾਲੇ ਬੰਦਿਆਂ ਨੇ ਪ੍ਰਭੂ ਨੂੰ ਸਿਮਰਿਆ ਹੈ ।
भाग्यशाली पुरुषों ने ही प्रभु का जाप किया है।
Most fortunate are those who meditate on God.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਨਾਨਕ ਨਾਮਿ ਰਤੇ ਸੁਖੁ ਹੋਇ ॥੨॥
नानक नामि रते सुखु होइ ॥२॥
Naanak naami rate sukhu hoi ||2||
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤਿਆਂ ਸੁਖ ਹੁੰਦਾ ਹੈ ॥੨॥
हे नानक ! जो पुरुष प्रभु के नाम में मग्न रहते हैं, वे सुख पाते हैं।॥ २ ॥
O Nanak, attuned to the Naam, they are at peace. ||2||
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਸੇਵਕ ਕੀ ਮਨਸਾ ਪੂਰੀ ਭਈ ॥
सेवक की मनसा पूरी भई ॥
Sevak kee manasaa pooree bhaee ||
(ਤਦੋਂ ਸੇਵਕ ਦੇ ਮਨ ਦੇ ਫੁਰਨੇ ਪੂਰਨ ਹੋ ਜਾਂਦੇ ਹਨ, ਭਾਵ, ਮਾਇਆ ਵਾਲੀ ਦੌੜ ਮੁੱਕ ਜਾਂਦੀ ਹੈ)
सेवक की मनोकामना पूर्ण हो गई है,
The wishes of the Lord's servant are fulfilled.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਸਤਿਗੁਰ ਤੇ ਨਿਰਮਲ ਮਤਿ ਲਈ ॥
सतिगुर ते निरमल मति लई ॥
Satigur te niramal mati laee ||
(ਜਦੋਂ ਸੇਵਕ) ਆਪਣੇ ਗੁਰੂ ਤੋਂ ਉੱਤਮ ਸਿੱਖਿਆ ਲੈਂਦਾ ਹੈ ।
जबसे सतिगुरु से निर्मल उपदेश लिया है ।
From the True Guru, the pure teachings are obtained.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਜਨ ਕਉ ਪ੍ਰਭੁ ਹੋਇਓ ਦਇਆਲੁ ॥
जन कउ प्रभु होइओ दइआलु ॥
Jan kau prbhu hoio daiaalu ||
ਪ੍ਰਭੂ ਆਪਣੇ (ਅਜੇਹੇ) ਸੇਵਕ ਉਤੇ ਮੇਹਰ ਕਰਦਾ ਹੈ,
अपने सेवक पर प्रभु कृपालु हो गया है।
Unto His humble servant, God has shown His kindness.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਸੇਵਕੁ ਕੀਨੋ ਸਦਾ ਨਿਹਾਲੁ ॥
सेवकु कीनो सदा निहालु ॥
Sevaku keeno sadaa nihaalu ||
ਤੇ, ਸੇਵਕ ਨੂੰ ਸਦਾ ਖਿੜੇ-ਮੱਥੇ ਰੱਖਦਾ ਹੈ ।
अपने सेवक को हमेशा के लिए उसने कृतार्थ कर दिया है।
He has made His servant eternally happy.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਬੰਧਨ ਕਾਟਿ ਮੁਕਤਿ ਜਨੁ ਭਇਆ ॥
बंधन काटि मुकति जनु भइआ ॥
Banddhan kaati mukati janu bhaiaa ||
ਸੇਵਕ (ਮਾਇਆ ਵਾਲੇ) ਜ਼ੰਜੀਰ ਤੋੜ ਕੇ ਖਲਾਸਾ ਹੋ ਜਾਂਦਾ ਹੈ,
सेवक के (माया के) बन्धन कट गए हैं और उसने मोक्ष प्राप्त कर लिया है।
The bonds of His humble servant are cut away, and he is liberated.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਜਨਮ ਮਰਨ ਦੂਖੁ ਭ੍ਰਮੁ ਗਇਆ ॥
जनम मरन दूखु भ्रमु गइआ ॥
Janam maran dookhu bhrmu gaiaa ||
ਉਸ ਦਾ ਜਨਮ ਮਰਨ (ਦੇ ਗੇੜ) ਦਾ ਦੁੱਖ ਤੇ ਸਹਸਾ ਮੁੱਕ ਜਾਂਦਾ ਹੈ ।
उसका जन्म-मरण, दुःख एवं दुविधा दूर हो गए हैं।
The pains of birth and death, and doubt are gone.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਇਛ ਪੁਨੀ ਸਰਧਾ ਸਭ ਪੂਰੀ ॥
इछ पुनी सरधा सभ पूरी ॥
Ichh punee saradhaa sabh pooree ||
ਸੇਵਕ ਦੀ ਇੱਛਾ ਤੇ ਸਰਧਾ ਸਭ ਸਿਰੇ ਚੜ੍ਹ ਜਾਂਦੀ ਹੈ,
उसकी इच्छा पूर्ण हो गई है और श्रद्धा भी पूरी हो गई है।
Desires are satisfied, and faith is fully rewarded,
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਰਵਿ ਰਹਿਆ ਸਦ ਸੰਗਿ ਹਜੂਰੀ ॥
रवि रहिआ सद संगि हजूरी ॥
Ravi rahiaa sad sanggi hajooree ||
ਉਸ ਨੂੰ ਪ੍ਰਭੂ ਸਭ ਥਾਈਂ ਵਿਆਪਕ ਆਪਣੇ ਨਾਲ ਅੰਗ-ਸੰਗ ਦਿੱਸਦਾ ਹੈ ।
भगवान हमेशा साथ बस रहा है।
Imbued forever with His all-pervading peace.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਜਿਸ ਕਾ ਸਾ ਤਿਨਿ ਲੀਆ ਮਿਲਾਇ ॥
जिस का सा तिनि लीआ मिलाइ ॥
Jis kaa saa tini leeaa milaai ||
ਜਿਸ ਮਾਲਕ ਦਾ ਉਹ ਸੇਵਕ ਬਣਦਾ ਹੈ, ਉਹ ਆਪਣੇ ਨਾਲ ਮਿਲਾ ਲੈਂਦਾ ਹੈ,
जिसका था, उसने अपने साथ मिला लिया है।
He is His - he merges in Union with Him.
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਨਾਨਕ ਭਗਤੀ ਨਾਮਿ ਸਮਾਇ ॥੩॥
नानक भगती नामि समाइ ॥३॥
Naanak bhagatee naami samaai ||3||
ਹੇ ਨਾਨਕ! ਸੇਵਕ ਭਗਤੀ ਕਰ ਕੇ ਨਾਮ ਵਿਚ ਟਿਕਿਆ ਰਹਿੰਦਾ ਹੈ ॥੩॥
हे नानक ! प्रभु की भक्ति से सेवक नाम में लीन हो गया है।॥ ३ ॥
Nanak is absorbed in devotional worship of the Naam. ||3||
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਸੋ ਕਿਉ ਬਿਸਰੈ ਜਿ ਘਾਲ ਨ ਭਾਨੈ ॥
सो किउ बिसरै जि घाल न भानै ॥
So kiu bisarai ji ghaal na bhaanai ||
(ਮਨੁੱਖ ਨੂੰ) ਉਹ ਪ੍ਰਭੂ ਕਿਉਂ ਵਿਸਰ ਜਾਏ ਜੋ (ਮਨੁੱਖ ਦੀ ਕੀਤੀ) ਮੇਹਨਤ ਨੂੰ ਅਜਾਈਂ ਨਹੀਂ ਜਾਣ ਦੇਂਦਾ,
उस भगवान को क्यों भुलाएँ, जो इन्सान की सेवा-भक्ति की उपेक्षा नहीं करता।
Why forget Him, who does not overlook our efforts?
Guru Arjan Dev ji / Raag Gauri / Sukhmani (M: 5) / Guru Granth Sahib ji - Ang 289
ਸੋ ਕਿਉ ਬਿਸਰੈ ਜਿ ਕੀਆ ਜਾਨੈ ॥
सो किउ बिसरै जि कीआ जानै ॥
So kiu bisarai ji keeaa jaanai ||
ਜੋ ਕੀਤੀ ਕਮਾਈ ਨੂੰ ਚੇਤੇ ਰੱਖਦਾ ਹੈ?
उस भगवान को क्यों भुलाएँ, जो किए को जानता है।
Why forget Him, who acknowledges what we do?
Guru Arjan Dev ji / Raag Gauri / Sukhmani (M: 5) / Guru Granth Sahib ji - Ang 289