ANG 286, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਤਾ ਕਉ ਰਾਖਤ ਦੇ ਕਰਿ ਹਾਥ ॥

ता कउ राखत दे करि हाथ ॥

Taa kau raakhat de kari haath ||

ਉਸ ਨੂੰ ਹੱਥ ਦੇ ਕੇ ਰੱਖਦਾ ਹੈ ।

उसको वह अपना हाथ देकर बचा लेता है।

He preserves them, and holds out His Hands to protect them.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਮਾਨਸ ਜਤਨ ਕਰਤ ਬਹੁ ਭਾਤਿ ॥

मानस जतन करत बहु भाति ॥

Maanas jatan karat bahu bhaati ||

ਮਨੁੱਖ ਕਈ ਕਿਸਮਾਂ ਦੇ ਜਤਨ ਕਰਦਾ ਹੈ,

मनुष्य अनेक विधियों से यत्न करता है,

You may make all sorts of efforts,

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਤਿਸ ਕੇ ਕਰਤਬ ਬਿਰਥੇ ਜਾਤਿ ॥

तिस के करतब बिरथे जाति ॥

Tis ke karatab birathe jaati ||

(ਪਰ ਜੇ ਪ੍ਰਭੂ ਸਹਾਇਤਾ ਨਾਹ ਕਰੇ ਤਾਂ) ਉਸ ਦੇ ਕੰਮ ਵਿਅਰਥ ਜਾਂਦੇ ਹਨ ।

परन्तु उसके काम असफल हो जाते हैं।

But these attempts are in vain.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਮਾਰੈ ਨ ਰਾਖੈ ਅਵਰੁ ਨ ਕੋਇ ॥

मारै न राखै अवरु न कोइ ॥

Maarai na raakhai avaru na koi ||

(ਪ੍ਰਭੂ ਤੋਂ ਬਿਨਾ ਜੀਵਾਂ ਨੂੰ) ਨਾਹ ਕੋਈ ਮਾਰ ਸਕਦਾ ਹੈ, ਨਾਹ ਰੱਖ ਸਕਦਾ ਹੈ, (ਪ੍ਰਭੂ ਜੇਡਾ) ਹੋਰ ਕੋਈ ਨਹੀਂ ਹੈ;

ईश्वर के अलावा दूसरा कोई मार अथवा बचा नहीं सकता।

No one else can kill or preserve

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਸਰਬ ਜੀਆ ਕਾ ਰਾਖਾ ਸੋਇ ॥

सरब जीआ का राखा सोइ ॥

Sarab jeeaa kaa raakhaa soi ||

ਸਾਰੇ ਜੀਵਾਂ ਦਾ ਰਾਖਾ ਪ੍ਰਭੂ ਆਪ ਹੈ ।

समस्त जीव-जन्तुओं का परमात्मा ही रखवाला है।

He is the Protector of all beings.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਕਾਹੇ ਸੋਚ ਕਰਹਿ ਰੇ ਪ੍ਰਾਣੀ ॥

काहे सोच करहि रे प्राणी ॥

Kaahe soch karahi re praa(nn)ee ||

ਹੇ ਪ੍ਰਾਣੀ! ਤੂੰ ਕਿਉਂ ਫ਼ਿਕਰ ਕਰਦਾ ਹੈਂ?

हे नश्वर प्राणी ! तुम क्यों चिन्ता करते हो ?

So why are you so anxious, O mortal?

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥੫॥

जपि नानक प्रभ अलख विडाणी ॥५॥

Japi naanak prbh alakh vidaa(nn)ee ||5||

ਹੇ ਨਾਨਕ! ਅਲੱਖ ਤੇ ਅਚਰਜ ਪ੍ਰਭੂ ਨੂੰ ਸਿਮਰ ॥੫॥

हे नानक ! अलक्ष्य एवं आश्चर्यजनक परमात्मा को स्मरण कर॥ ५ ॥

Meditate, O Nanak, on God, the invisible, the wonderful! ||5||

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਬਾਰੰ ਬਾਰ ਬਾਰ ਪ੍ਰਭੁ ਜਪੀਐ ॥

बारं बार बार प्रभु जपीऐ ॥

Baarann baar baar prbhu japeeai ||

(ਹੇ ਭਾਈ!) ਘੜੀ ਮੁੜੀ ਪ੍ਰਭੂ ਨੂੰ ਸਿਮਰੀਏ,

बार-बार ईश्वर के नाम का जाप करना चाहिए।

Time after time, again and again, meditate on God.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥

पी अम्रितु इहु मनु तनु ध्रपीऐ ॥

Pee ammmritu ihu manu tanu dhrpeeai ||

ਤੇ (ਨਾਮ-) ਅੰਮ੍ਰਿਤ ਪੀ ਕੇ ਇਸ ਮਨ ਨੂੰ ਤੇ ਸਰੀਰਕ ਇੰਦ੍ਰਿਆਂ ਨੂੰ ਰਜਾ ਦੇਵੀਏ ।

नाम-अमृत पीकर यह मन एवं शरीर तृप्त हो जाते हैं।

Drinking in this Nectar, this mind and body are satisfied.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥

नाम रतनु जिनि गुरमुखि पाइआ ॥

Naam ratanu jini guramukhi paaiaa ||

ਜਿਸ ਗੁਰਮੁਖ ਨੇ ਨਾਮ-ਰੂਪੀ ਰਤਨ ਲੱਭ ਲਿਆ ਹੈ,

जिस गुरमुख को नाम-रत्न प्राप्त हुआ है,

The jewel of the Naam is obtained by the Gurmukhs;

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥

तिसु किछु अवरु नाही द्रिसटाइआ ॥

Tisu kichhu avaru naahee drisataaiaa ||

ਉਸ ਨੂੰ ਪ੍ਰਭੂ ਤੋਂ ਬਿਨਾ ਕਿਤੇ ਹੋਰ ਕੁਝ ਨਹੀਂ ਦਿੱਸਦਾ;

वह ईश्वर के अलावा किसी दूसरे को नहीं देखता।

They see no other than God.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਨਾਮੁ ਧਨੁ ਨਾਮੋ ਰੂਪੁ ਰੰਗੁ ॥

नामु धनु नामो रूपु रंगु ॥

Naamu dhanu naamo roopu ranggu ||

ਨਾਮ (ਉਸ ਗੁਰਮੁਖ ਦਾ) ਧਨ ਹੈ,

नाम उसका धन है और नाम ही उसका रूप, रंग है।

Unto them, the Naam is wealth, the Naam is beauty and delight.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥

नामो सुखु हरि नाम का संगु ॥

Naamo sukhu hari naam kaa sanggu ||

ਤੇ ਪ੍ਰਭੂ ਦੇ ਨਾਮ ਦਾ ਉਹ ਸਦਾ ਸੰਗ ਕਰਦਾ ਹੈ ।

नाम उसका सुख है और हरि का नाम ही उसका साथी होता है।

The Naam is peace, the Lord's Name is their companion.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਨਾਮ ਰਸਿ ਜੋ ਜਨ ਤ੍ਰਿਪਤਾਨੇ ॥

नाम रसि जो जन त्रिपताने ॥

Naam rasi jo jan tripataane ||

ਜੋ ਮਨੁੱਖ ਨਾਮ ਦੇ ਸੁਆਦ ਵਿਚ ਰੱਜ ਗਏ ਹਨ,

जो मनुष्य नाम-अमृत से तृप्त हो जाते हैं,

Those who are satisfied by the essence of the Naam

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਮਨ ਤਨ ਨਾਮਹਿ ਨਾਮਿ ਸਮਾਨੇ ॥

मन तन नामहि नामि समाने ॥

Man tan naamahi naami samaane ||

ਉਹਨਾਂ ਦੇ ਮਨ ਤਨ ਕੇਵਲ ਪ੍ਰਭੂ-ਨਾਮ ਵਿਚ ਹੀ ਜੁੜੇ ਰਹਿੰਦੇ ਹਨ ।

उनकी आत्मा एवं शरीर केवल नाम में ही लीन हो जाते हैं।

Their minds and bodies are drenched with the Naam.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਊਠਤ ਬੈਠਤ ਸੋਵਤ ਨਾਮ ॥

ऊठत बैठत सोवत नाम ॥

Uthat baithat sovat naam ||

ਉਠਦਿਆਂ ਬੈਠਦਿਆਂ, ਸੁੱਤਿਆਂ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਨਾ,

हे नानक ! उठते-बैठते, सोते हुए

While standing up, sitting down and sleeping, the Naam,

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਕਹੁ ਨਾਨਕ ਜਨ ਕੈ ਸਦ ਕਾਮ ॥੬॥

कहु नानक जन कै सद काम ॥६॥

Kahu naanak jan kai sad kaam ||6||

ਨਾਨਕ ਆਖਦਾ ਹੈ, ਇਹੋ ਹੀ ਸੇਵਕਾਂ ਦਾ ਸਦਾ ਆਹਰ ਹੁੰਦਾ ਹੈ ॥੬॥

सदैव ईश्वर का नाम-स्मरण ही सेवकों का काम होता है॥ ६ ॥

Says Nanak, is forever the occupation of God's humble servant. ||6||

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥

बोलहु जसु जिहबा दिनु राति ॥

Bolahu jasu jihabaa dinu raati ||

(ਹੇ ਭਾਈ!) ਦਿਨ ਰਾਤ ਆਪਣੀ ਜੀਭ ਨਾਲ ਪ੍ਰਭੂ ਦੇ ਗੁਣ ਗਾਵੋ,

अपनी जिव्हा से दिन-रात परमेश्वर की गुणस्तुति करो।

Chant His Praises with your tongue, day and night.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਪ੍ਰਭਿ ਅਪਨੈ ਜਨ ਕੀਨੀ ਦਾਤਿ ॥

प्रभि अपनै जन कीनी दाति ॥

Prbhi apanai jan keenee daati ||

ਸਿਫ਼ਿਤ-ਸਾਲਾਹ ਦੀ ਇਹ ਬਖ਼ਸ਼ਸ਼ ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਹੀ) ਕੀਤੀ ਹੈ;

यह देन परमेश्वर ने अपने सेवक को प्रदान की है।

God Himself has given this gift to His servants.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਕਰਹਿ ਭਗਤਿ ਆਤਮ ਕੈ ਚਾਇ ॥

करहि भगति आतम कै चाइ ॥

Karahi bhagati aatam kai chaai ||

(ਸੇਵਕ) ਅੰਦਰਲੇ ਉਤਸ਼ਾਹ ਨਾਲ ਭਗਤੀ ਕਰਦੇ ਹਨ,

वह मन के उत्साह से भक्ति करता है

Performing devotional worship with heart-felt love,

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਪ੍ਰਭ ਅਪਨੇ ਸਿਉ ਰਹਹਿ ਸਮਾਇ ॥

प्रभ अपने सिउ रहहि समाइ ॥

Prbh apane siu rahahi samaai ||

ਤੇ ਆਪਣੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ ।

और अपने प्रभु में ही लीन रहता है।

They remain absorbed in God Himself.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਜੋ ਹੋਆ ਹੋਵਤ ਸੋ ਜਾਨੈ ॥

जो होआ होवत सो जानै ॥

Jo hoaa hovat so jaanai ||

(ਸੇਵਕ) ਆਪਣੇ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ,

वह जो कुछ हो रहा है, भगवान की इच्छा से सहर्ष जानता है

They know the past and the present.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥

प्रभ अपने का हुकमु पछानै ॥

Prbh apane kaa hukamu pachhaanai ||

ਤੇ, ਜੋ ਕੁਝ ਹੋ ਰਿਹਾ ਹੈ, ਉਸ ਨੂੰ (ਰਜ਼ਾ ਵਿਚ) ਜਾਣਦਾ ਹੈ;

और अपने प्रभु के हुक्म को पहचानता है।

They recognize God's Own Command.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਤਿਸ ਕੀ ਮਹਿਮਾ ਕਉਨ ਬਖਾਨਉ ॥

तिस की महिमा कउन बखानउ ॥

Tis kee mahimaa kaun bakhaanau ||

ਇਹੋ ਜਿਹੇ ਸੇਵਕ ਦੀ ਕੇਹੜੀ ਵਡਿਆਈ ਮੈਂ ਦੱਸਾਂ?

उसकी महिमा कोन वर्णन कर सकता है ?

Who can describe His Glory?

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥

तिस का गुनु कहि एक न जानउ ॥

Tis kaa gunu kahi ek na jaanau ||

ਮੈਂ ਉਸ ਸੇਵਕ ਦਾ ਇਕ ਗੁਣ ਬਿਆਨ ਕਰਨਾ ਭੀ ਨਹੀਂ ਜਾਣਦਾ ।

उसकी एक प्रशंसा को भी मैं वर्णन करना नहीं जानता।

I cannot describe even one of His virtuous qualities.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਆਠ ਪਹਰ ਪ੍ਰਭ ਬਸਹਿ ਹਜੂਰੇ ॥

आठ पहर प्रभ बसहि हजूरे ॥

Aath pahar prbh basahi hajoore ||

ਜੋ ਅੱਠੇ ਪਹਰ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ,

जो सारा दिन प्रभु की उपस्थिति में बसते हैं,"

Those who dwell in God's Presence, twenty-four hours a day

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਕਹੁ ਨਾਨਕ ਸੇਈ ਜਨ ਪੂਰੇ ॥੭॥

कहु नानक सेई जन पूरे ॥७॥

Kahu naanak seee jan poore ||7||

ਨਾਨਕ ਆਖਦਾ ਹੈ- ਉਹ ਮਨੁੱਖ ਪੂਰੇ ਭਾਂਡੇ ਹਨ ॥੭॥

हे नानक ! वह पूर्ण पुरुष हैं।॥ ७ ॥

- says Nanak, they are the perfect persons. ||7||

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਮਨ ਮੇਰੇ ਤਿਨ ਕੀ ਓਟ ਲੇਹਿ ॥

मन मेरे तिन की ओट लेहि ॥

Man mere tin kee ot lehi ||

ਹੇ ਮੇਰੇ ਮਨ! (ਜੋ ਮਨੁੱਖ਼ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ) ਉਹਨਾਂ ਦੀ ਸਰਣੀ ਪਉ,

हे मेरे मन ! तू उनकी शरण ले।

O my mind, seek their protection;

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਮਨੁ ਤਨੁ ਅਪਨਾ ਤਿਨ ਜਨ ਦੇਹਿ ॥

मनु तनु अपना तिन जन देहि ॥

Manu tanu apanaa tin jan dehi ||

ਅਤੇ ਆਪਣਾ ਤਨ ਮਨ ਉਹਨਾਂ ਤੋਂ ਸਦਕੇ ਕਰ ਦੇਹ ।

अपना मन एवं तन उन पुरुषों को समर्पित कर दे।

Give your mind and body to those humble beings.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ॥

जिनि जनि अपना प्रभू पछाता ॥

Jini jani apanaa prbhoo pachhaataa ||

ਜਿਸ ਮਨੁੱਖ ਨੇ ਅਪਣੇ ਪ੍ਰਭੂ ਨੂੰ ਪਛਾਣ ਲਿਆ ਹੈ,

जिस पुरुष ने अपने प्रभु को पहचान लिया है,

Those humble beings who recognizes God

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਸੋ ਜਨੁ ਸਰਬ ਥੋਕ ਕਾ ਦਾਤਾ ॥

सो जनु सरब थोक का दाता ॥

So janu sarab thok kaa daataa ||

ਉਹ ਮਨੁੱਖ ਸਾਰੇ ਪਦਾਰਥ ਦੇਣ ਦੇ ਸਮਰੱਥ ਹੋ ਜਾਂਦਾ ਹੈ ।

वह मनुष्य समस्त वस्तुएँ देने वाला है।

Are the givers of all things.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਤਿਸ ਕੀ ਸਰਨਿ ਸਰਬ ਸੁਖ ਪਾਵਹਿ ॥

तिस की सरनि सरब सुख पावहि ॥

Tis kee sarani sarab sukh paavahi ||

(ਹੇ ਮਨ!) ਉਸ ਦੀ ਸਰਣੀ ਪਿਆਂ ਤੂੰ ਸਾਰੇ ਸੁਖ ਪਾਵਹਿਂਗਾ,

उसकी शरण में तुम्हें सर्व सुख मिल जाएँगे।

In His Sanctuary, all comforts are obtained.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਤਿਸ ਕੈ ਦਰਸਿ ਸਭ ਪਾਪ ਮਿਟਾਵਹਿ ॥

तिस कै दरसि सभ पाप मिटावहि ॥

Tis kai darasi sabh paap mitaavahi ||

ਉਸ ਦੇ ਦੀਦਾਰ ਨਾਲ ਤੂੰ ਸਾਰੇ ਪਾਪ ਦੂਰ ਕਰ ਲਵਹਿਂਗਾ ।

उसके दर्शन द्वारा समस्त पाप नाश हो जाएँगे।

By the Blessing of His Darshan, all sins are erased.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਅਵਰ ਸਿਆਨਪ ਸਗਲੀ ਛਾਡੁ ॥

अवर सिआनप सगली छाडु ॥

Avar siaanap sagalee chhaadu ||

ਹੋਰ ਚੁਤਰਾਈ ਛੱਡ ਦੇਹ,

दूसरी चतुराई त्याग कर

So renounce all other clever devices,

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਤਿਸੁ ਜਨ ਕੀ ਤੂ ਸੇਵਾ ਲਾਗੁ ॥

तिसु जन की तू सेवा लागु ॥

Tisu jan kee too sevaa laagu ||

ਤੇ ਉਸ ਸੇਵਕ ਦੀ ਸੇਵਾ ਵਿਚ ਜੁੱਟ ਪਉ ।

प्रभु के उस सेवक की सेवा में स्वयं को लगा ले।

And enjoin yourself to the service of those servants.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਆਵਨੁ ਜਾਨੁ ਨ ਹੋਵੀ ਤੇਰਾ ॥

आवनु जानु न होवी तेरा ॥

Aavanu jaanu na hovee teraa ||

(ਇਸ ਤਰ੍ਹਾਂ ਮੁੜ ਮੁੜ ਜਗਤ ਵਿਚ) ਤੇਰਾ ਆਉਣ ਜਾਣ ਨਹੀਂ ਹੋਵੇਗਾ ।

तेरा आवागमन मिट जाएगा।

Your comings and goings shall be ended.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥

नानक तिसु जन के पूजहु सद पैरा ॥८॥१७॥

Naanak tisu jan ke poojahu sad pairaa ||8||17||

ਹੇ ਨਾਨਕ! ਉਸ ਸੰਤ ਜਨ ਦੇ ਸਦਾ ਪੈਰ ਪੂਜ ॥੮॥੧੭॥

हे नानक ! सदैव ही उस सेवक के चरणों की पूजा करो ॥ ८ ॥ १७ ॥

O Nanak, worship the feet of God's humble servants forever. ||8||17||

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਸਲੋਕੁ ॥

सलोकु ॥

Saloku ||

श्लोक॥

Shalok:

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥

सति पुरखु जिनि जानिआ सतिगुरु तिस का नाउ ॥

Sati purakhu jini jaaniaa satiguru tis kaa naau ||

ਜਿਸ ਨੇ ਸਦਾ-ਥਿਰ ਤੇ ਵਿਆਪਕ ਪ੍ਰਭੂ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸਤਿਗੁਰੂ ਹੈ,

जिसने सत्यस्वरूप परमात्मा को जान लिया है, उसका नाम सतिगुरु है।

The one who knows the True Lord God, is called the True Guru.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥

तिस कै संगि सिखु उधरै नानक हरि गुन गाउ ॥१॥

Tis kai sanggi sikhu udharai naanak hari gun gaau ||1||

ਉਸ ਦੀ ਸੰਗਤਿ ਵਿਚ (ਰਹਿ ਕੇ) ਸਿੱਖ (ਵਿਕਾਰਾਂ ਤੋਂ) ਬਚ ਜਾਂਦਾ ਹੈ; (ਤਾਂ ਤੇ) ਹੇ ਨਾਨਕ! (ਤੂੰ ਭੀ ਗੁਰੂ ਦੀ ਸੰਗਤਿ ਵਿਚ ਰਹਿ ਕੇ) ਅਕਾਲ ਪੁਰਖ ਦੇ ਗੁਣ ਗਾ ॥੧॥

हे नानक ! उसकी संगति में ईश्वर की गुणस्तुति करने से उसका शिष्य भी पार हो जाता है॥ १॥

In His Company, the Sikh is saved, O Nanak, singing the Glorious Praises of the Lord. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਅਸਟਪਦੀ ॥

असटपदी ॥

Asatapadee ||

अष्टपदी।

Ashtapadee:

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥

सतिगुरु सिख की करै प्रतिपाल ॥

Satiguru sikh kee karai prtipaal ||

ਸਤਿਗੁਰੂ ਸਿੱਖ ਦੀ ਰੱਖਿਆ ਕਰਦਾ ਹੈ,

सतिगुरु अपने शिष्य का पालन-पोषण करता है।

The True Guru cherishes His Sikh.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਸੇਵਕ ਕਉ ਗੁਰੁ ਸਦਾ ਦਇਆਲ ॥

सेवक कउ गुरु सदा दइआल ॥

Sevak kau guru sadaa daiaal ||

ਸਤਿਗੁਰੂ ਆਪਣੇ ਸੇਵਕ ਉਤੇ ਸਦਾ ਮੇਹਰ ਕਰਦਾ ਹੈ ।

अपने सेवक पर गुरु जी हमेशा दयालु रहते हैं।

The Guru is always merciful to His servant.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥

सिख की गुरु दुरमति मलु हिरै ॥

Sikh kee guru duramati malu hirai ||

ਸਤਿਗੁਰੂ ਆਪਣੇ ਸਿੱਖ ਦੀ ਭੈੜੀ ਮਤਿ-ਰੂਪੀ ਮੈਲ ਦੂਰ ਕਰ ਦੇਂਦਾ ਹੈ,

गुरु अपने शिष्य की मन्दबुद्धि रूपी मैल को साफ कर देते हैं।

The Guru washes away the filth of the evil intellect of His Sikh.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਗੁਰ ਬਚਨੀ ਹਰਿ ਨਾਮੁ ਉਚਰੈ ॥

गुर बचनी हरि नामु उचरै ॥

Gur bachanee hari naamu ucharai ||

ਕਿਉਂਕਿ ਸਿੱਖ ਆਪਣੇ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਦਾ ਹੈ ।

गुरु के उपदेश द्वारा वह हरि के नाम का जाप करता है।

Through the Guru's Teachings, he chants the Lord's Name.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਸਤਿਗੁਰੁ ਸਿਖ ਕੇ ਬੰਧਨ ਕਾਟੈ ॥

सतिगुरु सिख के बंधन काटै ॥

Satiguru sikh ke banddhan kaatai ||

ਸਤਿਗੁਰੂ ਆਪਣੇ ਸਿੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ,

सतिगुरु अपने शिष्य के बन्धन काट देते हैं।

The True Guru cuts away the bonds of His Sikh.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥

गुर का सिखु बिकार ते हाटै ॥

Gur kaa sikhu bikaar te haatai ||

(ਅਤੇ) ਗੁਰੂ ਦਾ ਸਿੱਖ ਵਿਕਾਰਾਂ ਵਲੋਂ ਹਟ ਜਾਂਦਾ ਹੈ;

गुरु का शिष्य विकारों से हट जाता है।

The Sikh of the Guru abstains from evil deeds.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥

सतिगुरु सिख कउ नाम धनु देइ ॥

Satiguru sikh kau naam dhanu dei ||

(ਕਿਉਂਕਿ) ਸਤਿਗੁਰੂ ਆਪਣੇ ਸਿੱਖ ਨੂੰ ਪ੍ਰਭੂ ਦਾ ਨਾਮ-ਰੂਪੀ ਧਨ ਦੇਂਦਾ ਹੈ,

सतिगुरु अपने शिष्य को ईश्वर-नाम रूपी धन प्रदान करते हैं।

The True Guru gives His Sikh the wealth of the Naam.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਗੁਰ ਕਾ ਸਿਖੁ ਵਡਭਾਗੀ ਹੇ ॥

गुर का सिखु वडभागी हे ॥

Gur kaa sikhu vadabhaagee he ||

(ਤੇ ਇਸ ਤਰ੍ਹਾਂ) ਸਤਿਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ ।

गुरु का शिष्य बड़ा भाग्यशाली है।

The Sikh of the Guru is very fortunate.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥

सतिगुरु सिख का हलतु पलतु सवारै ॥

Satiguru sikh kaa halatu palatu savaarai ||

ਸਤਿਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦੇਂਦਾ ਹੈ ।

सतिगुरु अपने शिष्य का इहलोक एवं परलोक संवार देते हैं।

The True Guru arranges this world and the next for His Sikh.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥

नानक सतिगुरु सिख कउ जीअ नालि समारै ॥१॥

Naanak satiguru sikh kau jeea naali samaarai ||1||

ਹੇ ਨਾਨਕ! ਸਤਿਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ ਹੈ ॥੧॥

हे नानक ! सतिगुरु अपने शिष्य को अपने हृदय से लगाकर रखता है ॥ १ ॥

O Nanak, with the fullness of His heart, the True Guru mends His Sikh. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥

गुर कै ग्रिहि सेवकु जो रहै ॥

Gur kai grihi sevaku jo rahai ||

ਜੇਹੜਾ ਸੇਵਕ (ਸਿੱਖਿਆ ਦੀ ਖ਼ਾਤਰ) ਗੁਰੂ ਦੇ ਘਰ ਵਿਚ (ਭਾਵ ਗੁਰੂ ਦੇ ਦਰ ਤੇ) ਰਹਿੰਦਾ ਹੈ,

जो सेवक गुरु के घर में रहता है,

That selfless servant, who lives in the Guru's household,

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਗੁਰ ਕੀ ਆਗਿਆ ਮਨ ਮਹਿ ਸਹੈ ॥

गुर की आगिआ मन महि सहै ॥

Gur kee aagiaa man mahi sahai ||

ਤੇ ਗੁਰੂ ਦਾ ਹੁਕਮ ਮਨ ਵਿਚ ਮੰਨਦਾ ਹੈ;

वह गुरु की आज्ञा सहर्ष मन में स्वीकार करता है।

Is to obey the Guru's Commands with all his mind.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਆਪਸ ਕਉ ਕਰਿ ਕਛੁ ਨ ਜਨਾਵੈ ॥

आपस कउ करि कछु न जनावै ॥

Aapas kau kari kachhu na janaavai ||

ਜੋ ਆਪਣੇ ਆਪ ਨੂੰ ਵੱਡਾ ਨਹੀਂ ਜਤਾਉਂਦਾ,

वह अपने आपको बड़ा नहीं जतलाता।

He is not to call attention to himself in any way.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥

हरि हरि नामु रिदै सद धिआवै ॥

Hari hari naamu ridai sad dhiaavai ||

ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਧਿਆਉਂਦਾ ਹੈ;

वह अपने हृदय में हमेशा ही हरि-परमेश्वर के नाम का ध्यान करता रहता है।

He is to meditate constantly within his heart on the Name of the Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਮਨੁ ਬੇਚੈ ਸਤਿਗੁਰ ਕੈ ਪਾਸਿ ॥

मनु बेचै सतिगुर कै पासि ॥

Manu bechai satigur kai paasi ||

ਜੋ ਆਪਣਾ ਮਨ ਸਤਿਗੁਰੂ ਅੱਗੇ ਵੇਚ ਦੇਂਦਾ ਹੈ (ਭਾਵ ਗੁਰੂ ਦੇ ਹਵਾਲੇ ਕਰ ਦੇਂਦਾ ਹੈ)

जो अपना मन सतिगुरु के समक्ष बेच देता है,

One who sells his mind to the True Guru

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਤਿਸੁ ਸੇਵਕ ਕੇ ਕਾਰਜ ਰਾਸਿ ॥

तिसु सेवक के कारज रासि ॥

Tisu sevak ke kaaraj raasi ||

ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ।

उस सेवक के तमाम कार्य संवर जाते हैं।

- that humble servant's affairs are resolved.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਸੇਵਾ ਕਰਤ ਹੋਇ ਨਿਹਕਾਮੀ ॥

सेवा करत होइ निहकामी ॥

Sevaa karat hoi nihakaamee ||

ਜੋ ਸੇਵਕ (ਗੁਰੂ ਦੀ) ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖ਼ਾਹਸ਼ ਨਹੀਂ ਰੱਖਦਾ,

जो सेवक निष्काम भावना से गुरु की सेवा करता है,

One who performs selfless service, without thought of reward,

Guru Arjan Dev ji / Raag Gauri / Sukhmani (M: 5) / Guru Granth Sahib ji - Ang 286

ਤਿਸ ਕਉ ਹੋਤ ਪਰਾਪਤਿ ਸੁਆਮੀ ॥

तिस कउ होत परापति सुआमी ॥

Tis kau hot paraapati suaamee ||

ਉਸ ਨੂੰ ਮਾਲਿਕ ਪ੍ਰਭੂ ਮਿਲ ਪੈਂਦਾ ਹੈ ।

वह प्रभु को पा लेता है।

Shall attain his Lord and Master.

Guru Arjan Dev ji / Raag Gauri / Sukhmani (M: 5) / Guru Granth Sahib ji - Ang 286

Download SGGS PDF Daily Updates ADVERTISE HERE