Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ ॥
जिस की स्रिसटि सु करणैहारु ॥
Jis kee srisati su kara(nn)aihaaru ||
ਜਿਸ ਪ੍ਰਭੂ ਦਾ ਇਹ ਜਗਤ ਹੈ ਉਹ ਆਪ ਇਸ ਨੂੰ ਬਨਾਉਣ ਵਾਲਾ ਹੈ,
जिसकी यह सृष्टि है, वही उसका सृजनहार है।
He is the Creator Lord of His world.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਅਵਰ ਨ ਬੂਝਿ ਕਰਤ ਬੀਚਾਰੁ ॥
अवर न बूझि करत बीचारु ॥
Avar na boojhi karat beechaaru ||
ਕਿਸੇ ਹੋਰ ਨੂੰ ਇਸ ਜਗਤ ਦਾ ਖ਼ਿਆਲ ਰੱਖਣ ਵਾਲਾ (ਭੀ) ਨਾਹ ਸਮਝੋ ।
कोई दूसरा उसको नहीं समझता, चाहे वह कैसे विचार करे।
No one else understands Him, although they may try.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਕਰਤੇ ਕੀ ਮਿਤਿ ਨ ਜਾਨੈ ਕੀਆ ॥
करते की मिति न जानै कीआ ॥
Karate kee miti na jaanai keeaa ||
ਕਰਤਾਰ (ਦੀ ਬਜ਼ੁਰਗੀ) ਦਾ ਅੰਦਾਜ਼ਾ ਉਸ ਦਾ ਪੈਦਾ ਕੀਤਾ ਬੰਦਾ ਨਹੀਂ ਲਾ ਸਕਦਾ ।
करतार का विस्तार, उसका उत्पन्न किया हुआ जीव नहीं जान सकता।
The created cannot know the extent of the Creator.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ॥੭॥
नानक जो तिसु भावै सो वरतीआ ॥७॥
Naanak jo tisu bhaavai so varateeaa ||7||
ਹੇ ਨਾਨਕ! ਉਹੀ ਕੁਝ ਵਰਤਦਾ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ ॥੭॥
हे नानक ! जो कुछ उसे लुभाता है, केवल वही होता है। ७॥
O Nanak, whatever pleases Him comes to pass. ||7||
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਬਿਸਮਨ ਬਿਸਮ ਭਏ ਬਿਸਮਾਦ ॥
बिसमन बिसम भए बिसमाद ॥
Bisaman bisam bhae bisamaad ||
ਜਿਸ ਜਿਸ ਮਨੁੱਖ ਨੇ (ਪ੍ਰਭੂ ਦੀ ਬਜ਼ੁਰਗੀ ਨੂੰ) ਸਮਝਿਆ ਹੈ, ਉਸ ਉਸ ਨੂੰ ਆਨੰਦ ਆਇਆ ਹੈ,
प्रभु के अद्भुत, आश्चर्यजनक कौतुक देखकर मैं चकित हो गया हूँ।
Gazing upon His wondrous wonder, I am wonder-struck and amazed!
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਜਿਨਿ ਬੂਝਿਆ ਤਿਸੁ ਆਇਆ ਸ੍ਵਾਦ ॥
जिनि बूझिआ तिसु आइआ स्वाद ॥
Jini boojhiaa tisu aaiaa svaad ||
(ਵਡਿਆਈ ਤੱਕ ਕੇ) ਉਹ ਬੜੇ ਹੈਰਾਨ ਤੇ ਅਸਚਰਜ ਹੁੰਦੇ ਹਨ ।
जो प्रभु की महिमा को समझता है, वही आनन्द प्राप्त करता है।
One who realizes this, comes to taste this state of joy.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਪ੍ਰਭ ਕੈ ਰੰਗਿ ਰਾਚਿ ਜਨ ਰਹੇ ॥
प्रभ कै रंगि राचि जन रहे ॥
Prbh kai ranggi raachi jan rahe ||
ਪ੍ਰਭੂ ਦੇ ਦਾਸ ਪ੍ਰਭੂ ਦੇ ਪਿਆਰ ਵਿਚ ਮਸਤ ਰਹਿੰਦੇ ਹਨ,
प्रभु के सेवक उसके प्रेम में लीन रहते हैं।
God's humble servants remain absorbed in His Love.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਗੁਰ ਕੈ ਬਚਨਿ ਪਦਾਰਥ ਲਹੇ ॥
गुर कै बचनि पदारथ लहे ॥
Gur kai bachani padaarath lahe ||
ਤੇ ਸਤਿਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਨਾਮ-) ਪਦਾਰਥ ਹਾਸਲ ਕਰ ਲੈਂਦੇ ਹਨ ।
गुरु के उपदेश द्वारा वह (नाम) पदार्थ को प्राप्त कर लेते हैं।
Following the Guru's Teachings, they receive the four cardinal blessings.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਓਇ ਦਾਤੇ ਦੁਖ ਕਾਟਨਹਾਰ ॥
ओइ दाते दुख काटनहार ॥
Oi daate dukh kaatanahaar ||
ਉਹ (ਸੇਵਕ ਖ਼ੁਦ) ਨਾਮ ਦੀ ਦਾਤ ਵੰਡਦੇ ਹਨ, ਤੇ (ਜੀਵਾਂ ਦੇ) ਦੁੱਖ ਕੱਟਦੇ ਹਨ,
वह दानी एवं दुःख दूर करने वाले हैं।
They are the givers, the dispellers of pain.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਜਾ ਕੈ ਸੰਗਿ ਤਰੈ ਸੰਸਾਰ ॥
जा कै संगि तरै संसार ॥
Jaa kai sanggi tarai sanssaar ||
ਉਹਨਾਂ ਦੀ ਸੰਗਤਿ ਨਾਲ ਜਗਤ ਦੇ ਜੀਵ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ ।
उनकी संगति में संसार का कल्याण हो जाता है।
In their company, the world is saved.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਜਨ ਕਾ ਸੇਵਕੁ ਸੋ ਵਡਭਾਗੀ ॥
जन का सेवकु सो वडभागी ॥
Jan kaa sevaku so vadabhaagee ||
ਇਹੋ ਜਿਹੇ ਸੇਵਕਾਂ ਦਾ ਜੋ ਸੇਵਕ ਬਣਦਾ ਹੈ ਉਹ ਵੱਡੇ ਭਾਗਾਂ ਵਾਲਾ ਹੁੰਦਾ ਹੈ,
ऐसे सेवकों का सेवक सौभाग्यशाली है।
The slave of the Lord's servant is so very blessed.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਜਨ ਕੈ ਸੰਗਿ ਏਕ ਲਿਵ ਲਾਗੀ ॥
जन कै संगि एक लिव लागी ॥
Jan kai sanggi ek liv laagee ||
ਉਹਨਾਂ ਦੀ ਸੰਗਤਿ ਵਿਚ ਰਿਹਾਂ ਇਕ ਅਕਾਲ ਪੁਰਖ ਨਾਲ ਸੁਰਤ ਜੁੜਦੀ ਹੈ ।
उसके सेवक की संगति में मनुष्य की वृति एक ईश्वर से लग जाती है।
In the company of His servant, one becomes attached to the Love of the One.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਗੁਨ ਗੋਬਿਦ ਕੀਰਤਨੁ ਜਨੁ ਗਾਵੈ ॥
गुन गोबिद कीरतनु जनु गावै ॥
Gun gobid keeratanu janu gaavai ||
(ਪ੍ਰਭੂ ਦਾ) ਸੇਵਕ ਪ੍ਰਭੂ ਦੇ ਗੁਣ ਗਾਉਂਦਾ ਹੈ, ਤੇ ਸਿਫ਼ਤ-ਸਾਲਾਹ ਕਰਦਾ ਹੈ ।
प्रभु का सेवक उसकी गुणस्तुति एवं भजन गायन करता है।
His humble servant sings the Kirtan, the songs of the glory of God.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਗੁਰ ਪ੍ਰਸਾਦਿ ਨਾਨਕ ਫਲੁ ਪਾਵੈ ॥੮॥੧੬॥
गुर प्रसादि नानक फलु पावै ॥८॥१६॥
Gur prsaadi naanak phalu paavai ||8||16||
ਹੇ ਨਾਨਕ! ਸਤਿਗੁਰੂ ਦੀ ਕਿਰਪਾ ਨਾਲ ਉਹ (ਪ੍ਰਭੂ ਦਾ ਨਾਮ-ਰੂਪੀ) ਫਲ ਪਾ ਲੈਂਦਾ ਹੈ ॥੮॥੧੬॥
हे नानक ! गुरु की कृपा से वह फल प्राप्त कर लेता है॥ ८॥ १६॥
By Guru's Grace, O Nanak, he receives the fruits of his rewards. ||8||16||
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਸਲੋਕੁ ॥
सलोकु ॥
Saloku ||
श्लोक ॥
Shalok:
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਆਦਿ ਸਚੁ ਜੁਗਾਦਿ ਸਚੁ ॥
आदि सचु जुगादि सचु ॥
Aadi sachu jugaadi sachu ||
ਪ੍ਰਭੂ ਮੁੱਢ ਤੋਂ ਹੀ ਹੋਂਦ ਵਾਲਾ ਹੈ, ਜੁਗਾਂ ਦੇ ਸ਼ੁਰੂ ਤੋਂ ਮੌਜੂਦ ਹੈ ।
भगवान सृष्टि-रचना से पहले सत्य था, युगों के प्रारम्भ में भी सत्य था,
True in the beginning, True throughout the ages,
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥੧॥
है भि सचु नानक होसी भि सचु ॥१॥
Hai bhi sachu naanak hosee bhi sachu ||1||
ਐਸ ਵੇਲੇ ਭੀ ਮੌਜੂਦ ਹੈ, ਹੇ ਨਾਨਕ! ਅਗਾਂਹ ਨੂੰ ਭੀ ਸਦਾ ਕਾਇਮ ਰਹੇਗਾ ॥੧॥
अब वर्तमान में उसी का अस्तित्व है। हे नानक ! भविष्य में भी उस सत्यस्वरूप भगवान का अस्तित्व होगा ॥ १॥
True here and now. O Nanak, He shall forever be True. ||1||
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਅਸਟਪਦੀ ॥
असटपदी ॥
Asatapadee ||
अष्टपदी॥
Ashtapadee:
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਚਰਨ ਸਤਿ ਸਤਿ ਪਰਸਨਹਾਰ ॥
चरन सति सति परसनहार ॥
Charan sati sati parasanahaar ||
ਪ੍ਰਭੂ ਦੇ ਚਰਨ ਸਦਾ-ਥਿਰ ਹਨ, ਚਰਨਾਂ ਨੂੰ ਛੋਹਣ ਵਾਲੇ ਸੇਵਕ ਭੀ ਅਟੱਲ ਹੋ ਜਾਂਦੇ ਹਨ;
प्रभु के चरण सत्य हैं और सत्य है वह जो उसके चरण-स्पर्श करता है।
His Lotus Feet are True, and True are those who touch Them.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਪੂਜਾ ਸਤਿ ਸਤਿ ਸੇਵਦਾਰ ॥
पूजा सति सति सेवदार ॥
Poojaa sati sati sevadaar ||
ਪ੍ਰਭੂ ਦੀ ਪੂਜਾ ਇਕ ਸਦਾ ਨਿਭਣ ਵਾਲਾ ਕੰਮ ਹੈ, (ਸੋ) ਪੂਜਾ ਕਰਨ ਵਾਲੇ ਸਦਾ ਲਈ ਅਟੱਲ ਹੋ ਜਾਂਦੇ ਹਨ ।
उसकी पूजा सत्य है एवं उसकी पूजा करने वाला भी सत्य है।
His devotional worship is True, and True are those who worship Him.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਦਰਸਨੁ ਸਤਿ ਸਤਿ ਪੇਖਨਹਾਰ ॥
दरसनु सति सति पेखनहार ॥
Darasanu sati sati pekhanahaar ||
ਪ੍ਰਭੂ ਦਾ ਦੀਦਾਰ ਸਤਿ-(ਕਰਮ) ਹੈ, ਦੀਦਾਰ ਕਰਨ ਵਾਲੇ ਭੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ;
उसके दर्शन सत्य हैं और दर्शन करने वाला भी सत्य है।
The Blessing of His Vision is True, and True are those who behold it.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਨਾਮੁ ਸਤਿ ਸਤਿ ਧਿਆਵਨਹਾਰ ॥
नामु सति सति धिआवनहार ॥
Naamu sati sati dhiaavanahaar ||
ਪ੍ਰਭੂ ਦਾ ਨਾਮ ਸਦਾ ਅਟੱਲ ਹੈ, ਸਿਮਰਨ ਵਾਲੇ ਭੀ ਥਿਰ ਹਨ ।
उसका नाम सत्य है और वह भी सत्य है जो इसका ध्यान करता है।
His Naam is True, and True are those who meditate on it.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਆਪਿ ਸਤਿ ਸਤਿ ਸਭ ਧਾਰੀ ॥
आपि सति सति सभ धारी ॥
Aapi sati sati sabh dhaaree ||
ਪ੍ਰਭੂ ਆਪ ਸਦਾ ਹੋਂਦ ਵਾਲਾ ਹੈ, ਉਸ ਦੀ ਟਿਕਾਈ ਹੋਈ ਰਚਨਾ ਭੀ ਹੋਂਦ ਵਾਲੀ ਹੈ;
वह स्वयं सत्यस्वरूप है, सत्य है वह प्रत्येक वस्तु जिसे उसने सहारा दिया हुआ है।
He Himself is True, and True is all that He sustains.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਆਪੇ ਗੁਣ ਆਪੇ ਗੁਣਕਾਰੀ ॥
आपे गुण आपे गुणकारी ॥
Aape gu(nn) aape gu(nn)akaaree ||
ਪ੍ਰਭੂ ਆਪ ਗੁਣ (-ਰੂਪ) ਹੈ, ਆਪ ਹੀ ਗੁਣ ਪੈਦਾ ਕਰਨ ਵਾਲਾ ਹੈ ।
वह स्वयं ही गुण है और स्वयं ही गुणकारी है।
He Himself is virtuous goodness, and He Himself is the Bestower of virtue.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਸਬਦੁ ਸਤਿ ਸਤਿ ਪ੍ਰਭੁ ਬਕਤਾ ॥
सबदु सति सति प्रभु बकता ॥
Sabadu sati sati prbhu bakataa ||
(ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਸਦਾ ਕਾਇਮ ਹੈ, ਸ਼ਬਦ ਨੂੰ ਉੱਚਾਰਨ ਵਾਲਾ ਵੀ ਥਿਰ ਹੋ ਜਾਂਦਾ ਹੈ,
प्रभु की वाणी सत्य है और वह सत्य वक्ता है।
The Word of His Shabad is True, and True are those who speak of God.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਸੁਰਤਿ ਸਤਿ ਸਤਿ ਜਸੁ ਸੁਨਤਾ ॥
सुरति सति सति जसु सुनता ॥
Surati sati sati jasu sunataa ||
ਪ੍ਰਭੂ ਵਿਚ ਸੁਰਤ ਜੋੜਨੀ ਸਤਿ (-ਕਰਮ ਹੈ) ਪ੍ਰਭੂ ਦਾ ਜਸ ਸੁਣਨ ਵਾਲਾ ਭੀ ਸਤਿ ਹੈ ।
वह कान सत्य हैं जो सद्पुरुष का यशोगान सुनते हैं।
Those ears are True, and True are those who listen to His Praises.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਬੁਝਨਹਾਰ ਕਉ ਸਤਿ ਸਭ ਹੋਇ ॥
बुझनहार कउ सति सभ होइ ॥
Bujhanahaar kau sati sabh hoi ||
(ਪ੍ਰਭੂ ਦੀ ਹੋਂਦ) ਸਮਝਣ ਵਾਲੇ ਨੂੰ ਉਸ ਦਾ ਰਚਿਆ ਜਗਤ ਭੀ ਹਸਤੀ ਵਾਲਾ ਦਿੱਸਦਾ ਹੈ (ਭਾਵ, ਮਿਥਿਆ ਨਹੀਂ ਭਾਸਦਾ);
जो प्रभु को समझता है, उसके लिए सब सत्य ही है।
All is True to one who understands.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਨਾਨਕ ਸਤਿ ਸਤਿ ਪ੍ਰਭੁ ਸੋਇ ॥੧॥
नानक सति सति प्रभु सोइ ॥१॥
Naanak sati sati prbhu soi ||1||
ਹੇ ਨਾਨਕ! ਪ੍ਰਭੂ ਆਪ ਸਦਾ ਹੀ ਥਿਰ ਰਹਿਣ ਵਾਲਾ ਹੈ ॥੧॥
हे नानक ! वह प्रभु सदा सर्वदा सत्य है॥ १॥
O Nanak, True, True is He, the Lord God. ||1||
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਸਤਿ ਸਰੂਪੁ ਰਿਦੈ ਜਿਨਿ ਮਾਨਿਆ ॥
सति सरूपु रिदै जिनि मानिआ ॥
Sati saroopu ridai jini maaniaa ||
ਜਿਸ ਮਨੁੱਖ ਨੇ ਅਟੱਲ ਪ੍ਰਭੂ ਦੀ ਮੂਰਤਿ ਨੂੰ ਸਦਾ ਮਨ ਵਿਚ ਟਿਕਾਇਆ ਹੈ,
जो मनुष्य अपने हृदय में सत्यस्वरूप परमात्मा पर आस्था धारण करता है,
One who believes in the Embodiment of Truth with all his heart
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਕਰਨ ਕਰਾਵਨ ਤਿਨਿ ਮੂਲੁ ਪਛਾਨਿਆ ॥
करन करावन तिनि मूलु पछानिआ ॥
Karan karaavan tini moolu pachhaaniaa ||
ਉਸ ਨੇ ਸਭ ਕੁਝ ਕਰਨ ਵਾਲੇ ਤੇ (ਜੀਵਾਂ ਪਾਸੋਂ) ਕਰਾਉਣ ਵਾਲੇ (ਜਗਤ ਦੇ) ਮੂਲ ਨੂੰ ਪਛਾਣ ਲਿਆ ਹੈ ।
वह सब कुछ करने वाले एवं कराने वाले (सृष्टि के) मूल को समझ लेता है।
Recognizes the Cause of causes as the Root of all.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥
जा कै रिदै बिस्वासु प्रभ आइआ ॥
Jaa kai ridai bisvaasu prbh aaiaa ||
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ (ਦੀ ਹਸਤੀ) ਦਾ ਯਕੀਨ ਬੱਝ ਗਿਆ ਹੈ,
जिसके ह्रदय में प्रभु का विश्वास प्रवेश कर गया है,
One whose heart is filled with faith in God
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥
ततु गिआनु तिसु मनि प्रगटाइआ ॥
Tatu giaanu tisu mani prgataaiaa ||
ਉਸ ਦੇ ਮਨ ਵਿਚ ਸੱਚਾ ਗਿਆਨ ਪਰਗਟ ਹੋ ਗਿਆ ਹੈ;
उसके मन में तत्व ज्ञान प्रत्यक्ष होता है।
The essence of spiritual wisdom is revealed to his mind.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਭੈ ਤੇ ਨਿਰਭਉ ਹੋਇ ਬਸਾਨਾ ॥
भै ते निरभउ होइ बसाना ॥
Bhai te nirabhau hoi basaanaa ||
(ਉਹ ਮਨੁੱਖ) (ਜਗਤ ਦੇ ਹਰੇਕ) ਡਰ ਤੋਂ (ਰਹਿਤ ਹੋ ਕੇ) ਨਿਡਰ ਹੋ ਕੇ ਵੱਸਦਾ ਹੈ,
डर को त्याग कर वह निडर होकर बसता है
Coming out of fear, he comes to live without fear.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਜਿਸ ਤੇ ਉਪਜਿਆ ਤਿਸੁ ਮਾਹਿ ਸਮਾਨਾ ॥
जिस ते उपजिआ तिसु माहि समाना ॥
Jis te upajiaa tisu maahi samaanaa ||
(ਕਿਉਂਕਿ) ਉਹ ਸਦਾ ਉਸ ਪ੍ਰਭੂ ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ;
और जिससे वह उत्पन्न हुआ था, उस में ही समा जाता है।
He is absorbed into the One, from whom he originated.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਬਸਤੁ ਮਾਹਿ ਲੇ ਬਸਤੁ ਗਡਾਈ ॥
बसतु माहि ले बसतु गडाई ॥
Basatu maahi le basatu gadaaee ||
(ਜਿਵੇਂ) ਇਕ ਚੀਜ਼ ਲੈ ਕੇ (ਉਸ ਕਿਸਮ ਦੀ) ਚੀਜ਼ ਵਿਚ ਰਲਾ ਦਿੱਤੀ ਜਾਏ (ਤੇ ਦੋਹਾਂ ਦਾ ਕੋਈ ਫ਼ਰਕ ਨਹੀਂ ਰਹਿ ਜਾਂਦਾ,
जब एक वस्तु अपनी प्रकार की दूसरी वस्तु से मिल जाती है
When something blends with its own,
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਤਾ ਕਉ ਭਿੰਨ ਨ ਕਹਨਾ ਜਾਈ ॥
ता कउ भिंन न कहना जाई ॥
Taa kau bhinn na kahanaa jaaee ||
ਤਿਵੇਂ ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਲੀਨ ਹੈ) ਉਸ ਨੂੰ ਪ੍ਰਭੂ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ ।
तो वह इससे भिन्न नहीं कही जा सकती।
It cannot be said to be separate from it.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਬੂਝੈ ਬੂਝਨਹਾਰੁ ਬਿਬੇਕ ॥
बूझै बूझनहारु बिबेक ॥
Boojhai boojhanahaaru bibek ||
(ਪਰ) ਇਸ ਵਿਚਾਰ ਨੂੰ ਵਿਚਾਰਨ ਵਾਲਾ (ਕੋਈ ਵਿਰਲਾ) ਸਮਝਦਾ ਹੈ ।
इस विचार को कोई सूझवान ही समझता है।
This is understood only by one of discerning understanding.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਨਾਰਾਇਨ ਮਿਲੇ ਨਾਨਕ ਏਕ ॥੨॥
नाराइन मिले नानक एक ॥२॥
Naaraain mile naanak ek ||2||
ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਮਿਲ ਪਏ ਹਨ ਉਹ ਉਸ ਦੇ ਨਾਲ ਇਕ ਰੂਪ ਹੋ ਗਏ ਹਨ ॥੨॥
हे नानक ! जो प्राणी नारायण से मिल चुके हैं, वे उसके साथ एक हो चुके हैं।॥ २॥
Meeting with the Lord, O Nanak, he becomes one with Him. ||2||
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਠਾਕੁਰ ਕਾ ਸੇਵਕੁ ਆਗਿਆਕਾਰੀ ॥
ठाकुर का सेवकु आगिआकारी ॥
Thaakur kaa sevaku aagiaakaaree ||
ਪ੍ਰਭੂ ਦਾ ਸੇਵਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ,
भगवान का सेवक उसका आज्ञाकारी होता है।
The servant is obedient to his Lord and Master.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਠਾਕੁਰ ਕਾ ਸੇਵਕੁ ਸਦਾ ਪੂਜਾਰੀ ॥
ठाकुर का सेवकु सदा पूजारी ॥
Thaakur kaa sevaku sadaa poojaaree ||
ਤੇ ਸਦਾ ਉਸ ਦੀ ਪੂਜਾ ਕਰਦਾ ਹੈ ।
भगवान का सेवक सदा उसकी ही पूजा करता रहता है।
The servant worships his Lord and Master forever.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਠਾਕੁਰ ਕੇ ਸੇਵਕ ਕੈ ਮਨਿ ਪਰਤੀਤਿ ॥
ठाकुर के सेवक कै मनि परतीति ॥
Thaakur ke sevak kai mani parateeti ||
ਅਕਾਲ ਪੁਰਖ ਦੇ ਸੇਵਕ ਦੇ ਮਨ ਵਿਚ (ਉਸ ਦੀ ਹਸਤੀ ਦਾ) ਵਿਸ਼ਵਾਸ ਰਹਿੰਦਾ ਹੈ,
ईश्वर के सेवक के मन में आस्था होती है।
The servant of the Lord Master has faith in his mind.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ॥
ठाकुर के सेवक की निरमल रीति ॥
Thaakur ke sevak kee niramal reeti ||
(ਤਾਹੀਏਂ) ਉਸ ਦੀ ਜ਼ਿੰਦਗੀ ਦੀ ਸੁੱਚੀ ਮਰਯਾਦਾ ਹੁੰਦੀ ਹੈ ।
प्रभु के सेवक का जीवन-आचरण पवित्र होता है।
The servant of the Lord Master lives a pure lifestyle.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਠਾਕੁਰ ਕਉ ਸੇਵਕੁ ਜਾਨੈ ਸੰਗਿ ॥
ठाकुर कउ सेवकु जानै संगि ॥
Thaakur kau sevaku jaanai sanggi ||
ਸੇਵਕ ਆਪਣੇ ਮਾਲਕ-ਪ੍ਰਭੂ ਨੂੰ (ਹਰ ਵੇਲੇ ਆਪਣੇ) ਨਾਲ ਜਾਣਦਾ ਹੈ,
प्रभु का सेवक जानता है कि उसका स्वामी सदैव उसके साथ है।
The servant of the Lord Master knows that the Lord is with him.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਪ੍ਰਭ ਕਾ ਸੇਵਕੁ ਨਾਮ ਕੈ ਰੰਗਿ ॥
प्रभ का सेवकु नाम कै रंगि ॥
Prbh kaa sevaku naam kai ranggi ||
ਅਤੇ ਉਸ ਦੇ ਨਾਮ ਦੀ ਮੌਜ ਵਿਚ ਰਹਿੰਦਾ ਹੈ ।
परमेश्वर का सेवक उसके नाम की प्रीति में बसता है।
God's servant is attuned to the Naam, the Name of the Lord.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਸੇਵਕ ਕਉ ਪ੍ਰਭ ਪਾਲਨਹਾਰਾ ॥
सेवक कउ प्रभ पालनहारा ॥
Sevak kau prbh paalanahaaraa ||
ਪ੍ਰਭੂ ਆਪਣੇ ਸੇਵਕ ਨੂੰ ਸਦਾ ਪਾਲਣ ਦੇ ਸਮਰੱਥ ਹੈ,
अपने सेवक का प्रभु पालन-पोषणहार है।
God is the Cherisher of His servant.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਸੇਵਕ ਕੀ ਰਾਖੈ ਨਿਰੰਕਾਰਾ ॥
सेवक की राखै निरंकारा ॥
Sevak kee raakhai nirankkaaraa ||
ਤੇ ਆਪਣੇ ਸੇਵਕ ਦੀ (ਸਦਾ) ਲਾਜ ਰੱਖਦਾ ਹੈ ।
निरंकार प्रभु अपने सेवक की प्रतिष्ठा रखता है।
The Formless Lord preserves His servant.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ ॥
सो सेवकु जिसु दइआ प्रभु धारै ॥
So sevaku jisu daiaa prbhu dhaarai ||
(ਪਰ) ਸੇਵਕ ਉਹੀ ਮਨੁੱਖ (ਬਣ ਸਕਦਾ) ਹੈ ਜਿਸ ਤੇ ਪ੍ਰਭੂ ਆਪ ਮੇਹਰ ਕਰਦਾ ਹੈ;
वही सेवक है, जिस पर प्रभु दया करता है।
Unto His servant, God bestows His Mercy.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ ॥੩॥
नानक सो सेवकु सासि सासि समारै ॥३॥
Naanak so sevaku saasi saasi samaarai ||3||
ਹੇ ਨਾਨਕ! ਅਜੇਹਾ ਸੇਵਕ ਪ੍ਰਭੂ ਨੂੰ ਦਮ-ਬ-ਦਮ ਯਾਦ ਰੱਖਦਾ ਹੈ ॥੩॥
हे नानक ! वह सेवक प्रत्येक श्वास से ईश्वर को स्मरण करता रहता है ॥ ३ ॥
O Nanak, that servant remembers Him with each and every breath. ||3||
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਅਪੁਨੇ ਜਨ ਕਾ ਪਰਦਾ ਢਾਕੈ ॥
अपुने जन का परदा ढाकै ॥
Apune jan kaa paradaa dhaakai ||
ਪ੍ਰਭੂ ਆਪਣੇ ਸੇਵਕ ਦਾ ਪਰਦਾ ਢੱਕਦਾ ਹੈ,
परमात्मा अपने सेवक का पद रखता है।
He covers the faults of His servant.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਅਪਨੇ ਸੇਵਕ ਕੀ ਸਰਪਰ ਰਾਖੈ ॥
अपने सेवक की सरपर राखै ॥
Apane sevak kee sarapar raakhai ||
ਤੇ ਉਸ ਦੀ ਲਾਜ ਜ਼ਰੂਰ ਰੱਖਦਾ ਹੈ ।
वह अपने सेवक की निश्चित ही प्रतिष्ठा रखता है।
He surely preserves the honor of His servant.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਅਪਨੇ ਦਾਸ ਕਉ ਦੇਇ ਵਡਾਈ ॥
अपने दास कउ देइ वडाई ॥
Apane daas kau dei vadaaee ||
ਪ੍ਰਭੂ ਆਪਣੇ ਸੇਵਕ ਨੂੰ ਮਾਣ ਬਖ਼ਸ਼ਦਾ ਹੈ,
प्रभु अपने सेवक को मान-सम्मान प्रदान करता है।
He blesses His slave with greatness.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਅਪਨੇ ਸੇਵਕ ਕਉ ਨਾਮੁ ਜਪਾਈ ॥
अपने सेवक कउ नामु जपाई ॥
Apane sevak kau naamu japaaee ||
ਤੇ ਉਸ ਨੂੰ ਆਪਣਾ ਨਾਮ ਜਪਾਉਂਦਾ ਹੈ ।
अपने सेवक से वह अपने नाम का जाप करवाता है।
He inspires His servant to chant the Naam, the Name of the Lord.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਅਪਨੇ ਸੇਵਕ ਕੀ ਆਪਿ ਪਤਿ ਰਾਖੈ ॥
अपने सेवक की आपि पति राखै ॥
Apane sevak kee aapi pati raakhai ||
ਪ੍ਰਭੂ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ,
अपने सेवक की वह स्वयं ही लाज रखता है।
He Himself preserves the honor of His servant.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਤਾ ਕੀ ਗਤਿ ਮਿਤਿ ਕੋਇ ਨ ਲਾਖੈ ॥
ता की गति मिति कोइ न लाखै ॥
Taa kee gati miti koi na laakhai ||
ਉਸ ਦੀ ਉੱਚ-ਅਵਸਥਾ ਤੇ ਉਸ ਦੇ ਵਡੱਪਣ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ ।
उसकी गति एवं अनुमान को कोई नहीं जानता।
No one knows His state and extent.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਪ੍ਰਭ ਕੇ ਸੇਵਕ ਕਉ ਕੋ ਨ ਪਹੂਚੈ ॥
प्रभ के सेवक कउ को न पहूचै ॥
Prbh ke sevak kau ko na pahoochai ||
ਕੋਈ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ,
कोई भी व्यक्ति प्रभु के सेवक की बराबरी नहीं कर सकता।
No one is equal to the servant of God.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਪ੍ਰਭ ਕੇ ਸੇਵਕ ਊਚ ਤੇ ਊਚੇ ॥
प्रभ के सेवक ऊच ते ऊचे ॥
Prbh ke sevak uch te uche ||
(ਕਿਉਂਕਿ) ਪ੍ਰਭੂ ਦੇ ਸੇਵਕ ਉੱਚਿਆਂ ਤੋਂ ਉਚੇ ਹੁੰਦੇ ਹਨ ।
ईश्वर के सेवक सर्वोच्च हैं।
The servant of God is the highest of the high.
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਜੋ ਪ੍ਰਭਿ ਅਪਨੀ ਸੇਵਾ ਲਾਇਆ ॥
जो प्रभि अपनी सेवा लाइआ ॥
Jo prbhi apanee sevaa laaiaa ||
(ਪਰ) ਜਿਸ ਨੂੰ ਪ੍ਰਭੂ ਨੇ ਆਪ ਆਪਣੀ ਸੇਵਾ ਵਿਚ ਲਾਇਆ ਹੈ,
प्रभु जिसको अपनी सेवा में लगाता है,
One whom God applies to His own service, O Nanak
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ ॥੪॥
नानक सो सेवकु दह दिसि प्रगटाइआ ॥४॥
Naanak so sevaku dah disi prgataaiaa ||4||
ਹੇ ਨਾਨਕ! ਉਹ ਸੇਵਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ ॥੪॥
हे नानक ! वह सेवक दसों दिशाओं में लोकप्रिय हो जाता है ॥ ४ ॥
- that servant is famous in the ten directions. ||4||
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਨੀਕੀ ਕੀਰੀ ਮਹਿ ਕਲ ਰਾਖੈ ॥
नीकी कीरी महि कल राखै ॥
Neekee keeree mahi kal raakhai ||
(ਜਿਸ) ਨਿੱਕੀ ਜਿਹੀ ਕੀੜੀ ਵਿਚ (ਪ੍ਰਭੂ) ਤਾਕਤ ਭਰਦਾ ਹੈ,
यदि प्रभु छोटी-सी चींटी में शक्ति भर दे तो
He infuses His Power into the tiny ant;
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਭਸਮ ਕਰੈ ਲਸਕਰ ਕੋਟਿ ਲਾਖੈ ॥
भसम करै लसकर कोटि लाखै ॥
Bhasam karai lasakar koti laakhai ||
(ਉਹ ਕੀੜੀ) ਲੱਖਾਂ ਕਰੋੜਾਂ ਲਸ਼ਕਰਾਂ ਨੂੰ ਸੁਆਹ ਕਰ ਦੇਂਦੀ ਹੈ ।
वह लाखों, करोड़ों लश्करों को भस्म बना सकती है।
It can then reduce the armies of millions to ashes
Guru Arjan Dev ji / Raag Gauri / Sukhmani (M: 5) / Guru Granth Sahib ji - Ang 285
ਜਿਸ ਕਾ ਸਾਸੁ ਨ ਕਾਢਤ ਆਪਿ ॥
जिस का सासु न काढत आपि ॥
Jis kaa saasu na kaadhat aapi ||
ਜਿਸ ਜੀਵ ਦਾ ਸ੍ਵਾਸ ਪ੍ਰਭੂ ਆਪ ਨਹੀਂ ਕੱਢਦਾ,
जिस प्राणी का श्वास परमेश्वर स्वयं नहीं निकालता,
Those whose breath of life He Himself does not take away
Guru Arjan Dev ji / Raag Gauri / Sukhmani (M: 5) / Guru Granth Sahib ji - Ang 285