ANG 283, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਪੁਰਬ ਲਿਖੇ ਕਾ ਲਿਖਿਆ ਪਾਈਐ ॥

पुरब लिखे का लिखिआ पाईऐ ॥

Purab likhe kaa likhiaa paaeeai ||

ਪਿਛਲੇ ਬੀਜੇ ਦਾ ਫਲ ਹੀ ਖਾਣਾ ਪੈਂਦਾ ਹੈ ।

तुझे वह कुछ मिलेगा, जो तेरे पूर्व जन्म के कर्मों द्वारा लिखा हुआ है।

You shall obtain your pre-ordained destiny.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਦੂਖ ਸੂਖ ਪ੍ਰਭ ਦੇਵਨਹਾਰੁ ॥

दूख सूख प्रभ देवनहारु ॥

Dookh sookh prbh devanahaaru ||

ਦੁੱਖ ਸੁਖ ਦੇਣ ਵਾਲਾ ਪ੍ਰਭੂ ਆਪ ਹੈ,

प्रभु दुःख एवं सुख देने वाला है।

God is the Giver of pain and pleasure.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਅਵਰ ਤਿਆਗਿ ਤੂ ਤਿਸਹਿ ਚਿਤਾਰੁ ॥

अवर तिआगि तू तिसहि चितारु ॥

Avar tiaagi too tisahi chitaaru ||

(ਤਾਂ ਤੇ) ਹੋਰ (ਆਸਰੇ) ਛੱਡ ਕੇ ਤੂੰ ਉਸੇ ਨੂੰ ਯਾਦ ਕਰ ।

अन्य सब कुछ छोड़कर तू उसकी ही आराधना कर।

Abandon others, and think of Him alone.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਜੋ ਕਛੁ ਕਰੈ ਸੋਈ ਸੁਖੁ ਮਾਨੁ ॥

जो कछु करै सोई सुखु मानु ॥

Jo kachhu karai soee sukhu maanu ||

ਜੋ ਕੁਝ ਪ੍ਰਭੂ ਕਰਦਾ ਹੈ ਉਸੇ ਨੂੰ ਸੁਖ ਸਮਝ ।

परमात्मा जो कुछ करता है, उसको सुख समझ।

Whatever He does - take comfort in that.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਭੂਲਾ ਕਾਹੇ ਫਿਰਹਿ ਅਜਾਨ ॥

भूला काहे फिरहि अजान ॥

Bhoolaa kaahe phirahi ajaan ||

ਹੇ ਅੰਞਾਣ! ਕਿਉ ਭੁੱਲਿਆਂ ਫਿਰਦਾ ਹੈਂ?

हे मूर्ख ! तुम क्यों भटकते फेिरते हो।

Why do you wander around, you ignorant fool?

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਕਉਨ ਬਸਤੁ ਆਈ ਤੇਰੈ ਸੰਗ ॥

कउन बसतु आई तेरै संग ॥

Kaun basatu aaee terai sangg ||

(ਦੱਸ) ਕੇਹੜੀ ਚੀਜ਼ ਤੇਰੇ ਨਾਲ ਆਈ ਸੀ ।

कौन-सी वस्तु तेरे साथ आई है।

What things did you bring with you?

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਲਪਟਿ ਰਹਿਓ ਰਸਿ ਲੋਭੀ ਪਤੰਗ ॥

लपटि रहिओ रसि लोभी पतंग ॥

Lapati rahio rasi lobhee patangg ||

ਹੇ ਲੋਭੀ ਭੰਬਟ! ਤੂੰ (ਮਾਇਆ ਦੇ) ਸੁਆਦ ਵਿਚ ਮਸਤ ਹੋ ਰਿਹਾ ਹੈਂ ।

हे लालची परवाने ! तुम सांसारिक ऐश्वर्य-भोग में मस्त हो रहे हो ?

You cling to worldly pleasures like a greedy moth.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਰਾਮ ਨਾਮ ਜਪਿ ਹਿਰਦੇ ਮਾਹਿ ॥

राम नाम जपि हिरदे माहि ॥

Raam naam japi hirade maahi ||

ਹਿਰਦੇ ਵਿਚ ਪ੍ਰਭੂ ਦਾ ਨਾਮ ਜਪ,

तू अपने मन में राम के नाम का जाप कर।

Dwell upon the Lord's Name in your heart.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਨਾਨਕ ਪਤਿ ਸੇਤੀ ਘਰਿ ਜਾਹਿ ॥੪॥

नानक पति सेती घरि जाहि ॥४॥

Naanak pati setee ghari jaahi ||4||

ਹੇ ਨਾਨਕ! (ਇਸੇ ਤਰ੍ਹਾਂ) ਇੱਜ਼ਤ ਨਾਲ (ਪਰਲੋਕ ਵਾਲੇ) ਘਰ ਵਿਚ ਜਾਵਹਿਂਗਾ ॥੪॥

हे नानक ! इस तरह तुम सम्मानपूर्वक अपने धाम (परलोक) को जाओगे ॥ ४॥

O Nanak, thus you shall return to your home with honor. ||4||

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਜਿਸੁ ਵਖਰ ਕਉ ਲੈਨਿ ਤੂ ਆਇਆ ॥

जिसु वखर कउ लैनि तू आइआ ॥

Jisu vakhar kau laini too aaiaa ||

(ਹੇ ਭਾਈ!) ਜੇਹੜਾ ਸੌਦਾ ਖ਼ਰੀਦਣ ਵਾਸਤੇ ਤੂੰ (ਜਗਤ ਵਿਚ) ਆਇਆ ਹੈਂ,

"(हे जीव !) जिस सौदे को लेने लिए तू दुनिया में आया है,"

This merchandise, which you have come to obtain,

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਰਾਮ ਨਾਮੁ ਸੰਤਨ ਘਰਿ ਪਾਇਆ ॥

राम नामु संतन घरि पाइआ ॥

Raam naamu santtan ghari paaiaa ||

ਉਹ ਰਾਮ ਨਾਮ (-ਰੂਪੀ ਸੌਦਾ) ਸੰਤਾਂ ਦੇ ਘਰ ਵਿਚ ਮਿਲਦਾ ਹੈ ।

वह राम नाम रूपी सौदा संतों के घर से मिलता है।

the Lord's Name is obtained in the home of the Saints.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਤਜਿ ਅਭਿਮਾਨੁ ਲੇਹੁ ਮਨ ਮੋਲਿ ॥

तजि अभिमानु लेहु मन मोलि ॥

Taji abhimaanu lehu man moli ||

(ਇਸ ਵਾਸਤੇ) ਅਹੰਕਾਰ ਛੱਡ ਦੇਹ, ਤੇ ਮਨ ਦੇ ਵੱਟੇ (ਇਹ ਵੱਖਰ) ਖ਼ਰੀਦ ਲੈ,

अपने अभिमान को त्याग दे,

Renounce your egotistical pride, and with your mind,

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਰਾਮ ਨਾਮੁ ਹਿਰਦੇ ਮਹਿ ਤੋਲਿ ॥

राम नामु हिरदे महि तोलि ॥

Raam naamu hirade mahi toli ||

ਅਤੇ ਪ੍ਰਭੂ ਦਾ ਨਾਮ ਹਿਰਦੇ ਵਿਚ ਪਰਖ ।

राम का नाम अपने हृदय में तोल और अपने मन से इसे खरीद।

Purchase the Lord's Name - measure it out within your heart.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਲਾਦਿ ਖੇਪ ਸੰਤਹ ਸੰਗਿ ਚਾਲੁ ॥

लादि खेप संतह संगि चालु ॥

Laadi khep santtah sanggi chaalu ||

ਸੰਤਾਂ ਦੇ ਸੰਗ ਤੁਰ ਤੇ ਰਾਮ ਨਾਮ ਦਾ ਇਹ ਸੌਦਾ ਲੱਦ ਲੈ,

अपना सौदा लाद ले और संतों के संग चल।

Load up this merchandise, and set out with the Saints.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਅਵਰ ਤਿਆਗਿ ਬਿਖਿਆ ਜੰਜਾਲ ॥

अवर तिआगि बिखिआ जंजाल ॥

Avar tiaagi bikhiaa janjjaal ||

ਮਾਇਆ ਦੇ ਹੋਰ ਧੰਧੇ ਛੱਡ ਦੇਹ ।

माया के दूसरे जंजाल त्याग दे।

Give up other corrupt entanglements.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਧੰਨਿ ਧੰਨਿ ਕਹੈ ਸਭੁ ਕੋਇ ॥

धंनि धंनि कहै सभु कोइ ॥

Dhanni dhanni kahai sabhu koi ||

(ਜੇ ਇਹ ਉੱਦਮ ਕਰਹਿਂਗਾ ਤਾਂ) ਹਰੇਕ ਜੀਵ ਤੈਨੂੰ ਸ਼ਾਬਾਸ਼ੇ ਆਖੇਗਾ,

हरेक तुझे धन्य ! धन्य ! कहेगा।

"Blessed, blessed", everyone will call you,

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਮੁਖ ਊਜਲ ਹਰਿ ਦਰਗਹ ਸੋਇ ॥

मुख ऊजल हरि दरगह सोइ ॥

Mukh ujal hari daragah soi ||

ਤੇ ਪ੍ਰਭੂ ਦੀ ਦਰਗਾਹ ਵਿਚ ਭੀ ਤੇਰਾ ਮੂੰਹ ਉਜਲਾ ਹੋਵੇਗਾ ।

उस प्रभु के दरबार में तेरा मुख उज्ज्वल होगा।

And your face shall be radiant in the Court of the Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਇਹੁ ਵਾਪਾਰੁ ਵਿਰਲਾ ਵਾਪਾਰੈ ॥

इहु वापारु विरला वापारै ॥

Ihu vaapaaru viralaa vaapaarai ||

(ਪਰ) ਇਹ ਵਪਾਰ ਕੋਈ ਵਿਰਲਾ ਬੰਦਾ ਕਰਦਾ ਹੈ ।

यह व्यापार कोई विरला व्यापारी ही करता है।

In this trade, only a few are trading.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਨਾਨਕ ਤਾ ਕੈ ਸਦ ਬਲਿਹਾਰੈ ॥੫॥

नानक ता कै सद बलिहारै ॥५॥

Naanak taa kai sad balihaarai ||5||

ਹੇ ਨਾਨਕ! ਅਜੇਹੇ (ਵਪਾਰੀ) ਤੋਂ ਸਦਾ ਸਦਕੇ ਜਾਈਏ ॥੫॥

हे नानक ! मैं ऐसे व्यापारी पर सदा बलिहारी जाता हूँ॥ ५ ॥

Nanak is forever a sacrifice to them. ||5||

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਚਰਨ ਸਾਧ ਕੇ ਧੋਇ ਧੋਇ ਪੀਉ ॥

चरन साध के धोइ धोइ पीउ ॥

Charan saadh ke dhoi dhoi peeu ||

(ਹੇ ਭਾਈ!) ਸਾਧੂ ਜਨਾਂ ਦੇ ਪੈਰ ਧੋ ਧੋ ਕੇ (ਨਾਮ-ਜਲ) ਪੀ,

(हे जीव !) साधुओं के चरण धो-धोकर पी।

Wash the feet of the Holy, and drink in this water.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਅਰਪਿ ਸਾਧ ਕਉ ਅਪਨਾ ਜੀਉ ॥

अरपि साध कउ अपना जीउ ॥

Arapi saadh kau apanaa jeeu ||

ਸਾਧ-ਜਨ ਤੋਂ ਆਪਣੀ ਜਿੰਦ ਭੀ ਵਾਰ ਦੇਹ ।

साधुओं पर अपनी आत्मा भी अर्पण कर दे,"

Dedicate your soul to the Holy.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਸਾਧ ਕੀ ਧੂਰਿ ਕਰਹੁ ਇਸਨਾਨੁ ॥

साध की धूरि करहु इसनानु ॥

Saadh kee dhoori karahu isanaanu ||

ਗੁਰਮੁਖ ਮਨੁੱਖ ਦੇ ਪੈਰਾਂ ਦੀ ਖ਼ਾਕ ਵਿਚ ਇਸ਼ਨਾਨ ਕਰ,

साधुओं के चरणों की धूलि से स्नान कर।

Take your cleansing bath in the dust of the feet of the Holy.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਸਾਧ ਊਪਰਿ ਜਾਈਐ ਕੁਰਬਾਨੁ ॥

साध ऊपरि जाईऐ कुरबानु ॥

Saadh upari jaaeeai kurabaanu ||

ਗੁਰਮੁਖ ਤੋਂ ਸਦਕੇ ਹੋਹੁ ।

साधु पर कुर्बान हो जाना चाहिए।

To the Holy, make your life a sacrifice.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਸਾਧ ਸੇਵਾ ਵਡਭਾਗੀ ਪਾਈਐ ॥

साध सेवा वडभागी पाईऐ ॥

Saadh sevaa vadabhaagee paaeeai ||

ਸੰਤ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ,

साधु की सेवा सौभाग्य से ही मिलती है।

Service to the Holy is obtained by great good fortune.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਸਾਧਸੰਗਿ ਹਰਿ ਕੀਰਤਨੁ ਗਾਈਐ ॥

साधसंगि हरि कीरतनु गाईऐ ॥

Saadhasanggi hari keeratanu gaaeeai ||

ਸੰਤ ਦੀ ਸੰਗਤਿ ਵਿਚ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ ।

साधु की संगति में हरि का भजन गान करना चाहिए।

In the Saadh Sangat, the Company of the Holy, the Kirtan of the Lord's Praise is sung.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਅਨਿਕ ਬਿਘਨ ਤੇ ਸਾਧੂ ਰਾਖੈ ॥

अनिक बिघन ते साधू राखै ॥

Anik bighan te saadhoo raakhai ||

ਸੰਤ ਅਨੇਕਾਂ ਔਕੜਾਂ ਤੋਂ (ਜੋ ਆਤਮਕ ਜੀਵਨ ਦੇ ਰਾਹ ਵਿਚ ਆਉਂਦੀਆਂ ਹਨ) ਬਚਾ ਲੈਂਦਾ ਹੈ,

साधु अनेक विघ्नों से मनुष्य की रक्षा करता है।

From all sorts of dangers, the Saint saves us.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ ॥

हरि गुन गाइ अम्रित रसु चाखै ॥

Hari gun gaai ammmrit rasu chaakhai ||

ਸੰਤ ਪ੍ਰਭੂ ਦੇ ਗੁਣ ਗਾ ਕੇ ਨਾਮ-ਅੰਮ੍ਰਿਤ ਦਾ ਸੁਆਦ ਮਾਣਦਾ ਹੈ ।

जो प्रभु की गुणस्तुति करता है, वह अमृत रस को चखता है।

Singing the Glorious Praises of the Lord, we taste the ambrosial essence.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਓਟ ਗਹੀ ਸੰਤਹ ਦਰਿ ਆਇਆ ॥

ओट गही संतह दरि आइआ ॥

Ot gahee santtah dari aaiaa ||

(ਜਿਸ ਮਨੁੱਖ ਨੇ) ਸੰਤਾਂ ਦਾ ਆਸਰਾ ਫੜਿਆ ਹੈ ਜੋ ਸੰਤਾਂ ਦੇ ਦਰ ਤੇ ਆ ਡਿੱਗਾ ਹੈ,

जिसने संतों का सहारा पकड़ा है और उनके द्वार पर आ गिरा है,

Seeking the Protection of the Saints, we have come to their door.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਸਰਬ ਸੂਖ ਨਾਨਕ ਤਿਹ ਪਾਇਆ ॥੬॥

सरब सूख नानक तिह पाइआ ॥६॥

Sarab sookh naanak tih paaiaa ||6||

ਉਸ ਨੇ, ਹੇ ਨਾਨਕ! ਸਾਰੇ ਸੁਖ ਪਾ ਲਏ ਹਨ ॥੬॥

हे नानक ! वह सर्व सुख प्राप्त कर लेता है॥ ६॥

All comforts, O Nanak, are so obtained. ||6||

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਮਿਰਤਕ ਕਉ ਜੀਵਾਲਨਹਾਰ ॥

मिरतक कउ जीवालनहार ॥

Miratak kau jeevaalanahaar ||

(ਪ੍ਰਭੂ) ਮੋਏ ਹੋਏ ਬੰਦੇ ਨੂੰ ਜਿਵਾਲਣ ਜੋਗਾ ਹੈ,

परमात्मा मृतक प्राणी को भी जीवित करने वाला है।

He infuses life back into the dead.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਭੂਖੇ ਕਉ ਦੇਵਤ ਅਧਾਰ ॥

भूखे कउ देवत अधार ॥

Bhookhe kau devat adhaar ||

ਭੁੱਖੇ ਨੂੰ ਭੀ ਆਸਰਾ ਦੇਂਦਾ ਹੈ ।

वह भूखे को भी भोजन प्रदान करता है।

He gives food to the hungry.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥

सरब निधान जा की द्रिसटी माहि ॥

Sarab nidhaan jaa kee drisatee maahi ||

ਸਾਰੇ ਖ਼ਜ਼ਾਨੇ ਉਸ ਮਾਲਕ ਦੀ ਨਜ਼ਰ ਵਿਚ ਹਨ,

तमाम खजाने उसकी दृष्टि में हैं।

All treasures are within His Glance of Grace.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਪੁਰਬ ਲਿਖੇ ਕਾ ਲਹਣਾ ਪਾਹਿ ॥

पुरब लिखे का लहणा पाहि ॥

Purab likhe kaa laha(nn)aa paahi ||

(ਪਰ ਜੀਵ) ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਦੇ ਹਨ ।

(परन्तु प्राणी) अपने पूर्व जन्म के किए कर्मो का फल भोगते हैं।

People obtain that which they are pre-ordained to receive.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ॥

सभु किछु तिस का ओहु करनै जोगु ॥

Sabhu kichhu tis kaa ohu karanai jogu ||

ਸਭ ਕੁਝ ਉਸ ਪ੍ਰਭੂ ਦਾ ਹੀ ਹੈ, ਤੇ ਉਹੀ ਸਭ ਕੁਝ ਕਰਨ ਦੇ ਸਮਰੱਥ ਹੈ;

सबकुछ उस परमात्मा का ही है और वही सब कुछ करने में समर्थावान है।

All things are His; He is the Doer of all.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਤਿਸੁ ਬਿਨੁ ਦੂਸਰ ਹੋਆ ਨ ਹੋਗੁ ॥

तिसु बिनु दूसर होआ न होगु ॥

Tisu binu doosar hoaa na hogu ||

ਉਸ ਤੋਂ ਬਿਨਾ ਕੋਈ ਦੂਜਾ ਨਾਹ ਹੈ ਤੇ ਨਾਹ ਹੋਵੇਗਾ ।

उसके अलावा कोई दूसरा न ही था और न ही होगा।

Other than Him, there has never been any other, and there shall never be.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਜਪਿ ਜਨ ਸਦਾ ਸਦਾ ਦਿਨੁ ਰੈਣੀ ॥

जपि जन सदा सदा दिनु रैणी ॥

Japi jan sadaa sadaa dinu rai(nn)ee ||

ਹੇ ਜਨ! ਸਦਾ ਹੀ ਦਿਨ ਰਾਤ ਪ੍ਰਭੂ ਨੂੰ ਯਾਦ ਕਰ,

हे जीव ! दिन-रात सदैव उसकी आराधना कर।

Meditate on Him forever and ever, day and night.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਸਭ ਤੇ ਊਚ ਨਿਰਮਲ ਇਹ ਕਰਣੀ ॥

सभ ते ऊच निरमल इह करणी ॥

Sabh te uch niramal ih kara(nn)ee ||

ਹੋਰ ਸਾਰੀਆਂ ਕਰਣੀਆਂ ਨਾਲੋਂ ਇਹੀ ਕਰਣੀ ਉੱਚੀ ਤੇ ਸੁੱਚੀ ਹੈ ।

यह जीवन-आचरण सबसे ऊँचा एवं पवित्र है।

This way of life is exalted and immaculate.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਕਰਿ ਕਿਰਪਾ ਜਿਸ ਕਉ ਨਾਮੁ ਦੀਆ ॥

करि किरपा जिस कउ नामु दीआ ॥

Kari kirapaa jis kau naamu deeaa ||

ਮੇਹਰ ਕਰ ਕੇ ਜਿਸ ਮਨੁੱਖ ਨੂੰ ਨਾਮ ਬਖ਼ਸ਼ਦਾ ਹੈ,

जिस पुरुष पर परमात्मा ने कृपा धारण करके अपना नाम प्रदान किया है,

One whom the Lord, in His Grace, blesses with His Name

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਨਾਨਕ ਸੋ ਜਨੁ ਨਿਰਮਲੁ ਥੀਆ ॥੭॥

नानक सो जनु निरमलु थीआ ॥७॥

Naanak so janu niramalu theeaa ||7||

ਹੇ ਨਾਨਕ! ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ ॥੭॥

हे नानक ! वह पवित्र हो जाता है॥ ७ ॥

- O Nanak, that person becomes immaculate and pure. ||7||

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਜਾ ਕੈ ਮਨਿ ਗੁਰ ਕੀ ਪਰਤੀਤਿ ॥

जा कै मनि गुर की परतीति ॥

Jaa kai mani gur kee parateeti ||

ਜਿਸ ਮਨੁੱਖ ਦੇ ਮਨ ਵਿਚ ਸਤਿਗੁਰੂ ਦੀ ਸਰਧਾ ਬਣ ਗਈ ਹੈ,

जिसके मन में गुरु जी पर आस्था है,

One who has faith in the Guru in his mind

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥

तिसु जन आवै हरि प्रभु चीति ॥

Tisu jan aavai hari prbhu cheeti ||

ਉਸ ਦੇ ਚਿੱਤ ਵਿਚ ਪ੍ਰਭੂ ਟਿਕ ਜਾਂਦਾ ਹੈ ।

वह मनुष्य हरि-प्रभु को स्मरण करने लग जाता है।

Comes to dwell upon the Lord God.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਭਗਤੁ ਭਗਤੁ ਸੁਨੀਐ ਤਿਹੁ ਲੋਇ ॥

भगतु भगतु सुनीऐ तिहु लोइ ॥

Bhagatu bhagatu suneeai tihu loi ||

ਉਹ ਮਨੁੱਖ ਸਾਰੇ ਜਗਤ ਵਿਚ ਭਗਤ ਭਗਤ ਸੁਣੀਦਾ ਹੈ,

वह तीनों लोकों में प्रसिद्ध भक्त हो जाता है

He is acclaimed as a devotee, a humble devotee throughout the three worlds.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਜਾ ਕੈ ਹਿਰਦੈ ਏਕੋ ਹੋਇ ॥

जा कै हिरदै एको होइ ॥

Jaa kai hiradai eko hoi ||

ਜਿਸ ਦੇ ਹਿਰਦੇ ਵਿਚ ਇਕ ਪ੍ਰਭੂ ਵੱਸਦਾ ਹੈ;

जिसके ह्रदय में एक ईश्वर विद्यमान होता है।

The One Lord is in his heart.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਸਚੁ ਕਰਣੀ ਸਚੁ ਤਾ ਕੀ ਰਹਤ ॥

सचु करणी सचु ता की रहत ॥

Sachu kara(nn)ee sachu taa kee rahat ||

ਉਸ ਦੀ ਅਮਲੀ ਜ਼ਿੰਦਗੀ ਤੇ ਜ਼ਿੰਦਗੀ ਦੇ ਅਸੂਲ ਇਕ-ਰਸ ਹਨ,

उसका कर्म सत्य है और जीवन-मर्यादा भी सत्य है।

True are his actions; true are his ways.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਸਚੁ ਹਿਰਦੈ ਸਤਿ ਮੁਖਿ ਕਹਤ ॥

सचु हिरदै सति मुखि कहत ॥

Sachu hiradai sati mukhi kahat ||

ਸੱਚਾ ਪ੍ਰਭੂ ਉਸ ਦੇ ਹਿਰਦੇ ਵਿਚ ਹੈ, ਤੇ ਪ੍ਰਭੂ ਦਾ ਨਾਮ ਹੀ ਉਹ ਮੂੰਹੋਂ ਉੱਚਾਰਦਾ ਹੈ;

उसके मन में सत्य है और वह अपने मुख से सत्य ही बोलता है।

True is his heart; Truth is what he speaks with his mouth.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਸਾਚੀ ਦ੍ਰਿਸਟਿ ਸਾਚਾ ਆਕਾਰੁ ॥

साची द्रिसटि साचा आकारु ॥

Saachee drisati saachaa aakaaru ||

ਉਸ ਮਨੁੱਖ ਦੀ ਨਜ਼ਰ ਸੱਚੇ ਪ੍ਰਭੂ ਦੇ ਰੰਗ ਵਿਚ ਰੰਗੀ ਹੋਈ ਹੈ, (ਤਾਹੀਏਂ) ਸਾਰਾ ਦ੍ਰਿਸ਼ਟਮਾਨ ਜਗਤ (ਉਸ ਨੂੰ) ਪ੍ਰਭੂ ਦਾ ਰੂਪ ਦਿੱਸਦਾ ਹੈ,

उसकी दृष्टि सत्य है और उसका स्वरूप भी सत्य है।

True is his vision; true is his form.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਸਚੁ ਵਰਤੈ ਸਾਚਾ ਪਾਸਾਰੁ ॥

सचु वरतै साचा पासारु ॥

Sachu varatai saachaa paasaaru ||

ਪ੍ਰਭੂ ਹੀ (ਸਭ ਥਾਈਂ) ਮੌਜੂਦ (ਦਿੱਸਦਾ ਹੈ, ਤੇ) ਪ੍ਰਭੂ ਦਾ ਹੀ (ਸਾਰਾ) ਖਿਲਾਰਾ ਦਿੱਸਦਾ ਹੈ ।

वह सत्य बांटता है और सत्य ही फैलाता है।

He distributes Truth and he spreads Truth.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ॥

पारब्रहमु जिनि सचु करि जाता ॥

Paarabrhamu jini sachu kari jaataa ||

ਜਿਸ ਮਨੁੱਖ ਨੇ ਅਕਾਲ ਪੁਰਖ ਨੂੰ ਸਦਾ-ਥਿਰ ਰਹਿਣ ਵਾਲਾ ਸਮਝਿਆ ਹੈ,

हे नानक ! जो पुरुष पारब्रह्म को सत्य समझता है,

One who recognizes the Supreme Lord God as True

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਨਾਨਕ ਸੋ ਜਨੁ ਸਚਿ ਸਮਾਤਾ ॥੮॥੧੫॥

नानक सो जनु सचि समाता ॥८॥१५॥

Naanak so janu sachi samaataa ||8||15||

ਹੇ ਨਾਨਕ! ਉਹ ਮਨੁੱਖ ਸਦਾ ਉਸ ਥਿਰ ਰਹਿਣ ਵਾਲੇ ਵਿਚ ਲੀਨ ਹੋ ਜਾਂਦਾ ਹੈ ॥੮॥੧੫॥

वह पुरुष सत्य में ही समा जाता है॥ ८ ॥ १५ ॥

- O Nanak, that humble being is absorbed into the True One. ||8||15||

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਸਲੋਕੁ ॥

सलोकु ॥

Saloku ||

श्लोक॥

Shalok:

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥

रूपु न रेख न रंगु किछु त्रिहु गुण ते प्रभ भिंन ॥

Roopu na rekh na ranggu kichhu trihu gu(nn) te prbh bhinn ||

ਪ੍ਰਭੂ ਦਾ ਨ ਕੋਈ ਰੂਪ ਹੈ, ਨ ਚਿਹਨ-ਚੱਕ੍ਰ ਅਤੇ ਨ ਕੋਈ ਰੰਗ । ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਬੇ-ਦਾਗ਼ ਹੈ ।

परमेश्वर का न कोई रूप अथवा चिन्ह है और न ही कोई रंग है। वह माया के तीनों गुणों से परे है।

He has no form, no shape, no color; God is beyond the three qualities.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥

तिसहि बुझाए नानका जिसु होवै सुप्रसंन ॥१॥

Tisahi bujhaae naanakaa jisu hovai suprsann ||1||

ਹੇ ਨਾਨਕ! ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ ਉਤੇ ਆਪ ਤ੍ਰੁੱਠਦਾ ਹੈ ॥੧॥

हे नानक ! परमात्मा स्वयं उस पुरुष को समझाता है, जिस पर स्वयं प्रसन्न होता है॥ १॥

They alone understand Him, O Nanak, with whom He is pleased. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਅਸਟਪਦੀ ॥

असटपदी ॥

Asatapadee ||

अष्टपदी ॥

Ashtapadee:

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ॥

अबिनासी प्रभु मन महि राखु ॥

Abinaasee prbhu man mahi raakhu ||

(ਹੇ ਭਾਈ!) ਆਪਣੇ ਮਨ ਵਿਚ ਅਕਾਲ ਪੁਰਖ ਨੂੰ ਪ੍ਰੋ ਰੱਖ,

(हे जीव !) अपने मन में अनश्वर प्रभु को याद रख

Keep the Immortal Lord God enshrined within your mind.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਮਾਨੁਖ ਕੀ ਤੂ ਪ੍ਰੀਤਿ ਤਿਆਗੁ ॥

मानुख की तू प्रीति तिआगु ॥

Maanukh kee too preeti tiaagu ||

ਅਤੇ ਮਨੁੱਖ ਦਾ ਪਿਆਰ (ਮੋਹ) ਛੱਡ ਦੇਹ ।

और मनुष्य का प्रेम (मोह) त्याग दे।

Renounce your love and attachment to people.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਤਿਸ ਤੇ ਪਰੈ ਨਾਹੀ ਕਿਛੁ ਕੋਇ ॥

तिस ते परै नाही किछु कोइ ॥

Tis te parai naahee kichhu koi ||

ਉਸ ਤੋਂ ਬਾਹਰਾ ਹੋਰ ਕੋਈ ਜੀਵ ਨਹੀਂ, ਕੋਈ ਚੀਜ਼ ਨਹੀਂ[

उससे परे कोई वस्तु नहीं।

Beyond Him, there is nothing at all.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਸਰਬ ਨਿਰੰਤਰਿ ਏਕੋ ਸੋਇ ॥

सरब निरंतरि एको सोइ ॥

Sarab niranttari eko soi ||

ਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਹੀ ਵਿਆਪਕ ਹੈ ।

वह एक ईश्वर समस्त जीव-जन्तुओं के भीतर मौजूद है।

The One Lord is pervading among all.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਆਪੇ ਬੀਨਾ ਆਪੇ ਦਾਨਾ ॥

आपे बीना आपे दाना ॥

Aape beenaa aape daanaa ||

ਉਹੀ ਆਪ ਹੀ (ਜੀਵਾਂ ਦੇ ਦਿਲ ਦੀ) ਪਛਾਣਨ ਵਾਲਾ ਤੇ ਜਾਣਨ ਵਾਲਾ ਹੈ,

वह स्वयं सबकुछ देखने वाला और स्वयं ही सब कुछ जानने वाला है।

He Himself is All-seeing; He Himself is All-knowing,

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਗਹਿਰ ਗੰਭੀਰੁ ਗਹੀਰੁ ਸੁਜਾਨਾ ॥

गहिर ग्मभीरु गहीरु सुजाना ॥

Gahir gambbheeru gaheeru sujaanaa ||

ਪ੍ਰਭੂ ਬੜਾ ਗੰਭੀਰ ਹੈ ਤੇ ਡੂੰਘਾ ਹੈ, ਸਿਆਣਾ ਹੈ,

प्रभु अथाह गम्भीर, गहरा एवं परम बुद्धिमान है।

Unfathomable, Profound, Deep and All-knowing.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਪਾਰਬ੍ਰਹਮ ਪਰਮੇਸੁਰ ਗੋਬਿੰਦ ॥

पारब्रहम परमेसुर गोबिंद ॥

Paarabrham paramesur gobindd ||

ਹੇ ਪਾਰਬ੍ਰਹਮ ਪ੍ਰਭੂ! ਸਭ ਦੇ ਵੱਡੇ ਮਾਲਕ! ਤੇ ਜੀਵਾਂ ਦੇ ਪਾਲਕ!

वह पारब्रह्म, परमेश्वर एवं गोबिन्द

He is the Supreme Lord God, the Transcendent Lord, the Lord of the Universe,

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਕ੍ਰਿਪਾ ਨਿਧਾਨ ਦਇਆਲ ਬਖਸੰਦ ॥

क्रिपा निधान दइआल बखसंद ॥

Kripaa nidhaan daiaal bakhasandd ||

ਦਇਆ ਦੇ ਖ਼ਜ਼ਾਨੇ! ਦਇਆ ਦੇ ਘਰ! ਤੇ ਬਖ਼ਸ਼ਣਹਾਰ!

कृपा का भण्डार, बड़ा दयालु एवं क्षमाशील है।

The Treasure of mercy, compassion and forgiveness.

Guru Arjan Dev ji / Raag Gauri / Sukhmani (M: 5) / Guru Granth Sahib ji - Ang 283

ਸਾਧ ਤੇਰੇ ਕੀ ਚਰਨੀ ਪਾਉ ॥

साध तेरे की चरनी पाउ ॥

Saadh tere kee charanee paau ||

ਮੈਂ ਤੇਰੇ ਸਾਧਾਂ ਦੀ ਚਰਨੀਂ ਪਵਾਂ,

हे प्रभु ! तेरे साधुओं के चरणों पर नतमस्तक होवे

To fall at the Feet of Your Holy Beings

Guru Arjan Dev ji / Raag Gauri / Sukhmani (M: 5) / Guru Granth Sahib ji - Ang 283

Download SGGS PDF Daily Updates ADVERTISE HERE