ANG 280, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥

नानक संत भावै ता ओइ भी गति पाहि ॥२॥

Naanak santt bhaavai taa oi bhee gati paahi ||2||

(ਹਾਂ) ਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਹ ਨਿੰਦਕ ਭੀ ਚੰਗੀ ਅਵਸਥਾ ਤੇ ਅੱਪੜ ਜਾਂਦੇ ਹਨ ॥੨॥

हे नानक ! यदि संत को भला लगे तो निंदक भी मोक्ष प्राप्त कर लेता है॥ २ ॥

O Nanak, if it pleases the Saint, even then, he may be saved. ||2||

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਨਿੰਦਕੁ ਮਹਾ ਅਤਤਾਈ ॥

संत का निंदकु महा अतताई ॥

Santt kaa ninddaku mahaa atataaee ||

ਸੰਤ ਦੀ ਨਿੰਦਿਆ ਕਰਨ ਵਾਲਾ ਸਦਾ ਅੱਤ ਚੁੱਕੀ ਰੱਖਦਾ ਹੈ,

संत की निन्दा करने वाला सबसे बुरे कर्म करने वाला महानीच है।

The slanderer of the Saint is the worst evil-doer.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥

संत का निंदकु खिनु टिकनु न पाई ॥

Santt kaa ninddaku khinu tikanu na paaee ||

ਤੇ ਇਕ ਪਲਕ ਭਰ ਭੀ (ਅੱਤ ਚੁੱਕਣ ਵਲੋਂ) ਆਰਾਮ ਨਹੀਂ ਲੈਂਦਾ ।

संत की निन्दा करने वाले को क्षण भर भी सुख नहीं मिलता।

The slanderer of the Saint has not even a moment's rest.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਨਿੰਦਕੁ ਮਹਾ ਹਤਿਆਰਾ ॥

संत का निंदकु महा हतिआरा ॥

Santt kaa ninddaku mahaa hatiaaraa ||

ਸੰਤ ਦਾ ਨਿੰਦਕ ਵੱਡਾ ਜ਼ਾਲਮ ਬਣ ਜਾਂਦਾ ਹੈ,

संत की निन्दा करने वाला महा हत्यारा है।

The slanderer of the Saint is a brutal butcher.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥

संत का निंदकु परमेसुरि मारा ॥

Santt kaa ninddaku paramesuri maaraa ||

ਤੇ ਰੱਬ ਵਲੋਂ ਫਿਟਕਾਰਿਆ ਜਾਂਦਾ ਹੈ ।

संत की निन्दा करने वाला परमेश्वर की ओर से तिरस्कृत होता है।

The slanderer of the Saint is cursed by the Transcendent Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥

संत का निंदकु राज ते हीनु ॥

Santt kaa ninddaku raaj te heenu ||

ਸੰਤ ਦਾ ਨਿੰਦਕ ਰਾਜ (ਭਾਵ, ਦੁਨੀਆ ਦੇ ਸੁਖਾਂ) ਤੋਂ ਵਾਂਜਿਆਂ ਰਹਿੰਦਾ ਹੈ,

संत की निन्दा करने वाला शासन से रिक्त रहता है।

The slanderer of the Saint has no kingdom.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥

संत का निंदकु दुखीआ अरु दीनु ॥

Santt kaa ninddaku dukheeaa aru deenu ||

(ਸਦਾ) ਦੁਖੀ ਤੇ ਆਤੁਰ ਰਹਿੰਦਾ ਹੈ ।

संत की निन्दा करने वाला दुखी तथा निर्धन हो जाता है।

The slanderer of the Saint becomes miserable and poor.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕੇ ਨਿੰਦਕ ਕਉ ਸਰਬ ਰੋਗ ॥

संत के निंदक कउ सरब रोग ॥

Santt ke ninddak kau sarab rog ||

ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਸਾਰੇ ਰੋਗ ਵਿਆਪਦੇ ਹਨ,

संत की निन्दा करने वाले को सर्व रोग लग जाते हैं।

The slanderer of the Saint contracts all diseases.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥

संत के निंदक कउ सदा बिजोग ॥

Santt ke ninddak kau sadaa bijog ||

(ਕਿਉਂਕਿ) ਉਸ ਨੂੰ (ਸੁਖਾਂ ਦੇ ਸੋਮੇ ਪ੍ਰਭੂ ਤੋਂ) ਸਦਾ ਵਿਛੋੜਾ ਰਹਿੰਦਾ ਹੈ ।

संत की निन्दा करने वाला सदा वियोग में रहता है।

The slanderer of the Saint is forever separated.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥

संत की निंदा दोख महि दोखु ॥

Santt kee ninddaa dokh mahi dokhu ||

ਸੰਤਾਂ ਦੀ ਨਿੰਦਿਆ ਕਰਨੀ ਬਹੁਤ ਹੀ ਮਾੜਾ ਕੰਮ ਹੈ ।

संत की निंदा दोषों का भी दोष महापाप है।

To slander a Saint is the worst sin of sins.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥

नानक संत भावै ता उस का भी होइ मोखु ॥३॥

Naanak santt bhaavai taa us kaa bhee hoi mokhu ||3||

ਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਸ (ਨਿੰਦਕ) ਦਾ ਭੀ (ਨਿੰਦਿਆ ਤੋਂ) ਛੁਟਕਾਰਾ ਹੋ ਜਾਂਦਾ ਹੈ ॥੩॥

हे नानक ! यदि संत को भला लगे तो उसकी भी मुक्ति हो जाती है।॥ ३॥

O Nanak, if it pleases the Saint, then even this one may be liberated. ||3||

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਸਦਾ ਅਪਵਿਤੁ ॥

संत का दोखी सदा अपवितु ॥

Santt kaa dokhee sadaa apavitu ||

ਸੰਤ ਦਾ ਨਿੰਦਕ ਸਦਾ ਮੈਲੇ ਮਨ ਵਾਲਾ ਹੈ,

संत का दोषी सदैव अपवित्र है।

The slanderer of the Saint is forever impure.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥

संत का दोखी किसै का नही मितु ॥

Santt kaa dokhee kisai kaa nahee mitu ||

(ਤਾਹੀਏਂ) ਉਹ (ਕਦੇ) ਕਿਸੇ ਦਾ ਸੱਜਣ ਨਹੀਂ ਬਣਦਾ ।

संत का दोषी किसी भी मनुष्य का मित्र नहीं होता।

The slanderer of the Saint is nobody's friend.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕੇ ਦੋਖੀ ਕਉ ਡਾਨੁ ਲਾਗੈ ॥

संत के दोखी कउ डानु लागै ॥

Santt ke dokhee kau daanu laagai ||

(ਅੰਤ ਵੇਲੇ) ਸੰਤ ਦੇ ਨਿੰਦਕ ਨੂੰ (ਧਰਮਰਾਜ ਤੋਂ) ਸਜ਼ਾ ਮਿਲਦੀ ਹੈ,

संत के दोषी को (धर्मराज से) दण्ड मिलता है।

The slanderer of the Saint shall be punished.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕੇ ਦੋਖੀ ਕਉ ਸਭ ਤਿਆਗੈ ॥

संत के दोखी कउ सभ तिआगै ॥

Santt ke dokhee kau sabh tiaagai ||

ਤੇ ਸਾਰੇ ਉਸ ਦਾ ਸਾਥ ਛੱਡ ਜਾਂਦੇ ਹਨ ।

संत के दोषी को सभी त्याग देते हैं।

The slanderer of the Saint is abandoned by all.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਮਹਾ ਅਹੰਕਾਰੀ ॥

संत का दोखी महा अहंकारी ॥

Santt kaa dokhee mahaa ahankkaaree ||

ਸੰਤ ਦੀ ਨਿੰਦਿਆ ਕਰਨ ਵਾਲਾ ਬੜਾ ਆਕੜ-ਖਾਨ ਬਣ ਜਾਂਦਾ ਹੈ,

संत का दोषी महा अहंकारी होता है।

The slanderer of the Saint is totally egocentric.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਸਦਾ ਬਿਕਾਰੀ ॥

संत का दोखी सदा बिकारी ॥

Santt kaa dokhee sadaa bikaaree ||

ਤੇ ਸਦਾ ਮੰਦੇ ਕੰਮ ਕਰਦਾ ਹੈ ।

संत का दोषी सदैव पापी होता है।

The slanderer of the Saint is forever corrupt.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਜਨਮੈ ਮਰੈ ॥

संत का दोखी जनमै मरै ॥

Santt kaa dokhee janamai marai ||

(ਇਹਨੀਂ ਔਗੁਣੀਂ) ਸੰਤ ਦਾ ਨਿੰਦਕ ਜੰਮਦਾ ਮਰਦਾ ਰਹਿੰਦਾ ਹੈ,

संत का दोषी जन्मता-मरता रहता है।

The slanderer of the Saint must endure birth and death.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕੀ ਦੂਖਨਾ ਸੁਖ ਤੇ ਟਰੈ ॥

संत की दूखना सुख ते टरै ॥

Santt kee dookhanaa sukh te tarai ||

ਤੇ ਸੰਤ ਦੀ ਨਿੰਦਿਆ ਦੇ ਕਾਰਨ ਸੁਖਾਂ ਤੋਂ ਵਾਂਜਿਆ ਜਾਂਦਾ ਹੈ ।

संत का निन्दक सुख से खाली हो जाता है।

The slanderer of the Saint is devoid of peace.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕੇ ਦੋਖੀ ਕਉ ਨਾਹੀ ਠਾਉ ॥

संत के दोखी कउ नाही ठाउ ॥

Santt ke dokhee kau naahee thaau ||

ਸੰਤ ਦੇ ਨਿੰਦਕ ਨੂੰ ਕੋਈ ਸਹਾਰਾ ਨਹੀਂ ਮਿਲਦਾ,

संत के दोषी को कोई रहने का स्थान नहीं मिलता।

The slanderer of the Saint has no place of rest.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥

नानक संत भावै ता लए मिलाइ ॥४॥

Naanak santt bhaavai taa lae milaai ||4||

(ਪਰ ਹਾਂ), ਹੇ ਨਾਨਕ! ਜੇ ਸੰਤ ਚਾਹੇ ਤਾਂ ਆਪਣੇ ਨਾਲ ਉਸ (ਨਿੰਦਕ) ਨੂੰ ਮਿਲਾ ਲੈਂਦਾ ਹੈ ॥੪॥

हे नानक ! यदि संत को लुभाए तो वह उसको अपने साथ मिला लेता है॥ ४॥

O Nanak, if it pleases the Saint, then even such a one may merge in union. ||4||

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥

संत का दोखी अध बीच ते टूटै ॥

Santt kaa dokhee adh beech te tootai ||

ਸੰਤ ਦੀ ਨਿੰਦਿਆ ਕਰਨ ਵਾਲਾ ਅੱਧ ਵਿਚੋਂ ਹੀ ਰਹਿ ਜਾਂਦਾ ਹੈ,

संत का दोषी बीच में टूट जाता है।

The slanderer of the Saint breaks down mid-way.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥

संत का दोखी कितै काजि न पहूचै ॥

Santt kaa dokhee kitai kaaji na pahoochai ||

ਕਿਸੇ ਕੰਮ ਵਿਚ ਨੇਪਰੇ ਨਹੀਂ ਚੜ੍ਹਦਾ ।

संत का दोषी किसी काम में सफल नहीं होता।

The slanderer of the Saint cannot accomplish his tasks.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥

संत के दोखी कउ उदिआन भ्रमाईऐ ॥

Santt ke dokhee kau udiaan bhrmaaeeai ||

ਸੰਤ ਦੇ ਨਿੰਦਕ ਨੂੰ, (ਮਾਨੋ) ਜੰਗਲਾਂ ਵਿਚ ਖ਼ੁਆਰ ਕਰੀਦਾ ਹੈ,

संत का दोषी भयानक जंगलों में भटकता रहता है।

The slanderer of the Saint wanders in the wilderness.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਉਝੜਿ ਪਾਈਐ ॥

संत का दोखी उझड़ि पाईऐ ॥

Santt kaa dokhee ujha(rr)i paaeeai ||

ਤੇ (ਰਾਹੋਂ ਖੁੰਝਾ ਕੇ) ਔੜਦੇ ਪਾ ਦੇਈਦਾ ਹੈ ।

संत का दोषी कुमार्ग में डाल दिया जाता है।

The slanderer of the Saint is misled into desolation.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਅੰਤਰ ਤੇ ਥੋਥਾ ॥

संत का दोखी अंतर ते थोथा ॥

Santt kaa dokhee anttar te thothaa ||

ਸੰਤ ਦਾ ਨਿੰਦਕ ਅੰਦਰੋਂ (ਅਸਲੀ ਜ਼ਿੰਦਗੀ ਤੋਂ ਜੋ ਮਨੁੱਖ ਦਾ ਆਧਾਰ ਹੈ) ਖ਼ਾਲੀ ਹੁੰਦਾ ਹੈ,

संत का दोषी वैसे ही भीतर से खाली होता है,

The slanderer of the Saint is empty inside,

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥

जिउ सास बिना मिरतक की लोथा ॥

Jiu saas binaa miratak kee lothaa ||

ਜਿਵੇਂ ਪ੍ਰਾਣਾਂ ਤੋਂ ਬਿਨਾ ਮੁਰਦਾ ਲੋਥ ਹੈ ।

जैसे मृतक व्यक्ति का शव श्वास के बिना होता है।

Like the corpse of a dead man, without the breath of life.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥

संत के दोखी की जड़ किछु नाहि ॥

Santt ke dokhee kee ja(rr) kichhu naahi ||

ਸੰਤ ਦੇ ਨਿੰਦਕਾਂ ਦੀ (ਨੇਕ ਕਮਾਈ ਤੇ ਸਿਮਰਨ ਵਾਲੀ) ਕੋਈ ਪੱਕੀ ਨੀਂਹ ਨਹੀਂ ਹੁੰਦੀ,

संत के दोषी की जड़ बिल्कुल ही नहीं होती।

The slanderer of the Saint has no heritage at all.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਆਪਨ ਬੀਜਿ ਆਪੇ ਹੀ ਖਾਹਿ ॥

आपन बीजि आपे ही खाहि ॥

Aapan beeji aape hee khaahi ||

ਆਪ ਹੀ (ਨਿੰਦਿਆ ਦੀ) ਕਮਾਈ ਕਰ ਕੇ ਆਪ ਹੀ (ਉਸ ਦਾ ਮੰਦਾ ਫਲ) ਖਾਂਦੇ ਹਨ ।

जो कुछ उसने बोया है, वह स्वयं ही खाता है।

He himself must eat what he has planted.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥

संत के दोखी कउ अवरु न राखनहारु ॥

Santt ke dokhee kau avaru na raakhanahaaru ||

ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਕੋਈ ਹੋਰ ਮਨੁੱਖ (ਨਿੰਦਿਆ ਦੀ ਵਾਦੀ ਤੋਂ) ਬਚਾ ਨਹੀਂ ਸਕਦਾ,

संत के दोषी का कोई भी रक्षक नहीं हो सकता।

The slanderer of the Saint cannot be saved by anyone else.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥

नानक संत भावै ता लए उबारि ॥५॥

Naanak santt bhaavai taa lae ubaari ||5||

(ਪਰ) ਹੇ ਨਾਨਕ! ਜੇ ਸੰਤ ਚਾਹੇ ਤਾਂ (ਨਿੰਦਕ ਨੂੰ ਨਿੰਦਿਆ ਦੇ ਸੁਭਾਉ ਤੋਂ) ਬਚਾ ਸਕਦਾ ਹੈ ॥੫॥

हे नानक ! यदि संत को भला लगे तो वह उसको बचा लेता है॥ ५ ॥

O Nanak, if it pleases the Saint, then even he may be saved. ||5||

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਇਉ ਬਿਲਲਾਇ ॥

संत का दोखी इउ बिललाइ ॥

Santt kaa dokhee iu bilalaai ||

ਸੰਤ ਦਾ ਨਿੰਦਕ ਇਉਂ ਵਿਲਕਦਾ ਹੈ,

संत का दोषी यूं विलाप करता है,

The slanderer of the Saint bewails like this

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥

जिउ जल बिहून मछुली तड़फड़ाइ ॥

Jiu jal bihoon machhulee ta(rr)apha(rr)aai ||

ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫ਼ਦੀ ਹੈ ।

जैसे जल के बिना मछली दुःख में तड़पती है।

Like a fish, out of water, writhing in agony.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥

संत का दोखी भूखा नही राजै ॥

Santt kaa dokhee bhookhaa nahee raajai ||

ਸੰਤ ਦਾ ਨਿੰਦਕ ਤ੍ਰਿਸ਼ਨਾ ਦਾ ਮਾਰਿਆ ਹੋਇਆ ਕਦੇ ਰੱਜਦਾ ਨਹੀਂ,

संत का दोषी हमेशा भूखा ही रहता है और तृप्त नहीं होता,

The slanderer of the Saint is hungry and is never satisfied,

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥

जिउ पावकु ईधनि नही ध्रापै ॥

Jiu paavaku eedhani nahee dhraapai ||

ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ (ਭਾਵ, ਸੰਤ ਦੀ ਸੋਭਾ ਦਾ ਸੜਿਆ ਹੋਇਆ ਈਰਖਾ ਦੇ ਕਾਰਨ ਨਿੰਦਿਆ ਕਰਦਾ ਹੈ ਤੇ ਇਹ ਈਰਖਾ ਘਟਦੀ ਨਹੀਂ) ।

जैसे अग्नि ईंधन से तृप्त नहीं होती।

As fire is not satisfied by fuel.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਛੁਟੈ ਇਕੇਲਾ ॥

संत का दोखी छुटै इकेला ॥

Santt kaa dokhee chhutai ikelaa ||

ਸੰਤ ਦਾ ਨਿੰਦਕ ਭੀ ਇਕੱਲਾ ਛੁੱਟੜ ਪਿਆ ਰਹਿੰਦਾ ਹੈ (ਕੋਈ ਉਸ ਦੇ ਨੇੜੇ ਨਹੀਂ ਆਉਂਦਾ),

संत का दोषी वैसे ही अकेला पड़ा रहता है,

The slanderer of the Saint is left all alone,

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥

जिउ बूआड़ु तिलु खेत माहि दुहेला ॥

Jiu booaa(rr)u tilu khet maahi duhelaa ||

ਜਿਵੇਂ ਅੰਦਰੋਂ ਸੜਿਆ ਹੋਇਆ ਤਿਲ ਦਾ ਬੂਟਾ ਪੈਲੀ ਵਿਚ ਹੀ ਨਿਮਾਣਾ ਪਿਆ ਰਹਿੰਦਾ ਹੈ ।

जैसे भीतर से जला हुआ तिल का पौधा खेत में व्यर्थ पड़ा रहता है।

Like the miserable barren sesame stalk abandoned in the field.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਧਰਮ ਤੇ ਰਹਤ ॥

संत का दोखी धरम ते रहत ॥

Santt kaa dokhee dharam te rahat ||

ਸੰਤ ਦਾ ਨਿੰਦਕ ਧਰਮੋਂ ਹੀਣ ਹੁੰਦਾ ਹੈ,

संत का दोषी धर्म से भ्रष्ट होता है।

The slanderer of the Saint is devoid of faith.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਸਦ ਮਿਥਿਆ ਕਹਤ ॥

संत का दोखी सद मिथिआ कहत ॥

Santt kaa dokhee sad mithiaa kahat ||

ਤੇ ਸਦਾ ਝੂਠ ਬੋਲਦਾ ਹੈ ।

संत का दोषी सदा झूठ बोलता रहता है।

The slanderer of the Saint constantly lies.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥

किरतु निंदक का धुरि ही पइआ ॥

Kiratu ninddak kaa dhuri hee paiaa ||

(ਪਰ) ਪਹਿਲੀ ਕੀਤੀ ਹੋਈ ਨਿੰਦਿਆ ਦਾ ਇਹ ਫਲ (-ਰੂਪ ਸੁਭਾਉ) ਨਿੰਦਕ ਦਾ ਮੁੱਢ ਤੋਂ ਹੀ (ਜਦੋਂ ਉਸ ਨਿੰਦਿਆ ਦਾ ਕੰਮ ਫੜਿਆ) ਤੁਰਿਆ ਆ ਰਿਹਾ ਹੈ (ਸੋ, ਉਸ ਸੁਭਾਉ ਦੇ ਕਾਰਣ ਵਿਚਾਰਾ ਹੋਰ ਕਰੇ ਭੀ ਕੀਹ?)

निन्दक का भाग्य आदि से ही ऐसा लिखा हुआ है।

The fate of the slanderer is pre-ordained from the very beginning of time.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥

नानक जो तिसु भावै सोई थिआ ॥६॥

Naanak jo tisu bhaavai soee thiaa ||6||

ਹੇ ਨਾਨਕ! (ਇਹ ਮਾਲਕ ਦੀ ਰਜ਼ਾ ਹੈ) ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ॥੬॥

हे नानक ! जो कुछ प्रभु को भला लगता है, वही होता है॥ ६॥

O Nanak, whatever pleases God's Will comes to pass. ||6||

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥

संत का दोखी बिगड़ रूपु होइ जाइ ॥

Santt kaa dokhee biga(rr) roopu hoi jaai ||

ਸੰਤਾਂ ਦੀ ਨਿੰਦਿਆ ਕਰਨ ਵਾਲਾ ਭ੍ਰਿਸ਼ਟਿਆ ਜਾਂਦਾ ਹੈ,

संत का दोषी बदसूरत रूप वाला हो जाता है।

The slanderer of the Saint becomes deformed.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥

संत के दोखी कउ दरगह मिलै सजाइ ॥

Santt ke dokhee kau daragah milai sajaai ||

ਪ੍ਰਭੂ ਦੀ ਦਰਗਾਹ ਵਿਚ ਉਸ ਨੂੰ ਸਜ਼ਾ ਮਿਲਦੀ ਹੈ ।

संत पर दोष लगाने वाला ईश्वर के दरबार में दण्ड प्राप्त करता है।

The slanderer of the Saint receives his punishment in the Court of the Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਸਦਾ ਸਹਕਾਈਐ ॥

संत का दोखी सदा सहकाईऐ ॥

Santt kaa dokhee sadaa sahakaaeeai ||

ਸੰਤਾਂ ਦਾ ਨਿੰਦਕ ਸਦਾ ਆਤੁਰ ਰਹਿੰਦਾ ਹੈ,

संत का दोषी सदा मृत्यु-निकट होता है।

The slanderer of the Saint is eternally in limbo.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥

संत का दोखी न मरै न जीवाईऐ ॥

Santt kaa dokhee na marai na jeevaaeeai ||

ਨਾਹ ਉਹ ਜੀਊਂਦਿਆਂ ਵਿਚ ਤੇ ਨਾਹ ਮੋਇਆਂ ਵਿਚ ਹੁੰਦਾ ਹੈ ।

संत का दोषी जीवन एवं मृत्यु के बीच लटकता है।

He does not die, but he does not live either.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥

संत के दोखी की पुजै न आसा ॥

Santt ke dokhee kee pujai na aasaa ||

ਸੰਤ ਦੇ ਨਿੰਦਕ ਦੀ ਆਸ ਕਦੇ ਸਿਰੇ ਨਹੀਂ ਚੜ੍ਹਦੀ,

संत के दोषी की आशा पूर्ण नहीं होती।

The hopes of the slanderer of the Saint are not fulfilled.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥

संत का दोखी उठि चलै निरासा ॥

Santt kaa dokhee uthi chalai niraasaa ||

ਜਗਤ ਤੋਂ ਨਿਰਾਸ ਹੀ ਚੱਲ ਜਾਂਦਾ (ਭਲਾ, ਸੰਤਾਂ ਵਾਲੀ ਸੋਭਾ ਉਸ ਨੂੰ ਕਿਵੇਂ ਮਿਲੇ?) ।

संत का दोषी निराश चला जाता है।

The slanderer of the Saint departs disappointed.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥

संत कै दोखि न त्रिसटै कोइ ॥

Santt kai dokhi na trisatai koi ||

ਸੰਤ ਦੀ ਨਿੰਦਿਆ ਕਰਨ ਨਾਲ ਕੋਈ ਮਨੁੱਖ (ਨਿੰਦਿਆ ਦੀ) ਇਸ ਤ੍ਰੇਹ ਤੋਂ ਬਚਦਾ ਨਹੀਂ ।

संत को दोषी को स्थिरता प्राप्त नहीं होती।

Slandering the Saint, no one attains satisfaction.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਜੈਸਾ ਭਾਵੈ ਤੈਸਾ ਕੋਈ ਹੋਇ ॥

जैसा भावै तैसा कोई होइ ॥

Jaisaa bhaavai taisaa koee hoi ||

ਜਿਹੋ ਜਿਹੀ ਮਨੁੱਖ ਦੀ ਨੀਅਤ ਹੁੰਦੀ ਹੈ, ਤਿਹੋ ਜਿਹਾ ਉਸ ਦਾ ਸੁਭਾਉ ਬਣ ਜਾਂਦਾ ਹੈ ।

जैसे ईश्वर की इच्छा होती है, वैसा ही मनुष्य हो जाता है।

As it pleases the Lord, so do people become;

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਪਇਆ ਕਿਰਤੁ ਨ ਮੇਟੈ ਕੋਇ ॥

पइआ किरतु न मेटै कोइ ॥

Paiaa kiratu na metai koi ||

(ਬਚੇ ਭੀ ਕਿਵੇਂ?) ਪਿਛਲੀ ਕੀਤੀ (ਮੰਦ) ਕਮਾਈ ਦੇ ਇਕੱਠੇ ਹੋਏ (ਸੁਭਾਉ-ਰੂਪ) ਫਲ ਨੂੰ ਕੋਈ ਮਿਟਾ ਨਹੀਂ ਸਕਦਾ ।

कोई भी व्यक्ति पूर्व जन्म के कर्मों को मिटा नहीं सकता।

No one can erase their past actions.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਨਾਨਕ ਜਾਨੈ ਸਚਾ ਸੋਇ ॥੭॥

नानक जानै सचा सोइ ॥७॥

Naanak jaanai sachaa soi ||7||

ਹੇ ਨਾਨਕ! (ਇਸ ਭੇਤ ਨੂੰ) ਉਹ ਸੱਚਾ ਪ੍ਰਭੂ ਜਾਣਦਾ ਹੈ ॥੭॥

हे नानक ! वह सच्चा प्रभु सब कुछ जानता है॥ ७ ॥

O Nanak, the True Lord alone knows all. ||7||

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥

सभ घट तिस के ओहु करनैहारु ॥

Sabh ghat tis ke ohu karanaihaaru ||

ਸਾਰੇ ਜੀਅ ਜੰਤ ਉਸ ਪ੍ਰਭੂ ਦੇ ਹਨ, ਉਹੀ ਸਭ ਕੁਝ ਕਰਨ ਦੇ ਸਮਰੱਥ ਹੈ,

समस्त जीव-जन्तु उस परमात्मा के हैं।

All hearts are His; He is the Creator.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸਦਾ ਸਦਾ ਤਿਸ ਕਉ ਨਮਸਕਾਰੁ ॥

सदा सदा तिस कउ नमसकारु ॥

Sadaa sadaa tis kau namasakaaru ||

ਸਦਾ ਉਸ ਪ੍ਰਭੂ ਅੱਗੇ ਸਿਰ ਨਿਵਾਓ ।

उसको हमेशा प्रणाम करते रहो।

Forever and ever, I bow to Him in reverence.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥

प्रभ की उसतति करहु दिनु राति ॥

Prbh kee usatati karahu dinu raati ||

ਦਿਨ ਰਾਤਿ ਪ੍ਰਭੂ ਦੇ ਗੁਣ ਗਾਓ,

भगवान का गुणानुवाद दिन-रात करते रहो।

Praise God, day and night.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਤਿਸਹਿ ਧਿਆਵਹੁ ਸਾਸਿ ਗਿਰਾਸਿ ॥

तिसहि धिआवहु सासि गिरासि ॥

Tisahi dhiaavahu saasi giraasi ||

ਦਮ-ਬ-ਦਮ ਉਸੇ ਨੂੰ ਯਾਦ ਕਰੋ ।

अपने प्रत्येक श्वास एवं ग्रास से उसका ही ध्यान करते रहो।

Meditate on Him with every breath and morsel of food.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਸਭੁ ਕਛੁ ਵਰਤੈ ਤਿਸ ਕਾ ਕੀਆ ॥

सभु कछु वरतै तिस का कीआ ॥

Sabhu kachhu varatai tis kaa keeaa ||

(ਜਗਤ ਵਿਚ) ਹਰੇਕ ਖੇਡ ਉਸੇ ਦੀ ਵਰਤਾਈ ਵਰਤ ਰਹੀ ਹੈ,

सब कुछ उस (परमात्मा) का किया ही होता है।

Everything happens as He wills.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਜੈਸਾ ਕਰੇ ਤੈਸਾ ਕੋ ਥੀਆ ॥

जैसा करे तैसा को थीआ ॥

Jaisaa kare taisaa ko theeaa ||

ਪ੍ਰਭੂ (ਜੀਵ ਨੂੰ) ਜਿਹੋ ਜਿਹਾ ਬਣਾਉਂਦਾ ਹੈ ਉਹੋ ਜਿਹਾ ਹਰੇਕ ਜੀਵ ਬਣ ਜਾਂਦਾ ਹੈ ।

ईश्वर जैसे मनुष्य को बनाता है, वैसा ही वह बन जाता है।

As He wills, so people become.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਅਪਨਾ ਖੇਲੁ ਆਪਿ ਕਰਨੈਹਾਰੁ ॥

अपना खेलु आपि करनैहारु ॥

Apanaa khelu aapi karanaihaaru ||

(ਜਗਤ-ਰੂਪ) ਆਪਣੀ ਖੇਡ ਆਪ ਹੀ ਕਰਨ ਜੋਗਾ ਹੈ ।

अपनी खेल का वह स्वयं ही निर्माता है।

He Himself is the play, and He Himself is the actor.

Guru Arjan Dev ji / Raag Gauri / Sukhmani (M: 5) / Guru Granth Sahib ji - Ang 280

ਦੂਸਰ ਕਉਨੁ ਕਹੈ ਬੀਚਾਰੁ ॥

दूसर कउनु कहै बीचारु ॥

Doosar kaunu kahai beechaaru ||

ਕੌਣ ਕੋਈ ਦੂਜਾ ਸਲਾਹ ਦੱਸ ਸਕਦਾ ਹੈ?

दूसरा कौन उसका विचार कर सकता है।

Who else can speak or deliberate upon this?

Guru Arjan Dev ji / Raag Gauri / Sukhmani (M: 5) / Guru Granth Sahib ji - Ang 280

Download SGGS PDF Daily Updates ADVERTISE HERE