ANG 277, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਅੰਤੁ ਨਹੀ ਕਿਛੁ ਪਾਰਾਵਾਰਾ ॥

अंतु नही किछु पारावारा ॥

Anttu nahee kichhu paaraavaaraa ||

(ਉਸ ਦੀ ਤਾਕਤ) ਦਾ ਕੋਈ ਹੱਦ-ਬੰਨਾ ਨਹੀਂ ਹੈ ।

उसकी ताकत का कोई ओर-छोर नहीं।

He has no end or limitation.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਹੁਕਮੇ ਧਾਰਿ ਅਧਰ ਰਹਾਵੈ ॥

हुकमे धारि अधर रहावै ॥

Hukame dhaari adhar rahaavai ||

(ਸ੍ਰਿਸ਼ਟੀ ਨੂੰ ਆਪਣੇ) ਹੁਕਮ ਵਿਚ ਪੈਦਾ ਕਰ ਕੇ ਬਿਨਾ ਕਿਸੇ ਆਸਰੇ ਟਿਕਾ ਰੱਖਦਾ ਹੈ,

अपने हुक्म द्वारा उसने धरती की स्थापना की है और बिना किसी सहारे के उसने (टिकाया) रखा हुआ है।

By His Order, He established the earth, and He maintains it unsupported.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਹੁਕਮੇ ਉਪਜੈ ਹੁਕਮਿ ਸਮਾਵੈ ॥

हुकमे उपजै हुकमि समावै ॥

Hukame upajai hukami samaavai ||

(ਜਗਤ ਉਸ ਦੇ) ਹੁਕਮ ਵਿਚ ਪੈਦਾ ਹੁੰਦਾ ਹੈ ਤੇ ਹੁਕਮ ਵਿਚ ਲੀਨ ਹੋ ਜਾਂਦਾ ਹੈ ।

जो कुछ उसके हुक्म द्वारा उत्पन्न हुआ है, अन्त में उसके हुक्म में लीन हो जाता है।

By His Order, the world was created; by His Order, it shall merge again into Him.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਹੁਕਮੇ ਊਚ ਨੀਚ ਬਿਉਹਾਰ ॥

हुकमे ऊच नीच बिउहार ॥

Hukame uch neech biuhaar ||

ਉੱਚੇ ਤੇ ਨੀਵੇਂ ਬੰਦਿਆਂ ਦੀ ਵਰਤੋਂ ਭੀ ਉਸ ਦੇ ਹੁਕਮ ਵਿਚ ਹੀ ਹੈ,

भले तथा बुरे कर्म उसकी इच्छा (रज़ा) अनुसार हैं।

By His Order, one's occupation is high or low.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਹੁਕਮੇ ਅਨਿਕ ਰੰਗ ਪਰਕਾਰ ॥

हुकमे अनिक रंग परकार ॥

Hukame anik rangg parakaar ||

ਅਨੇਕਾਂ ਕਿਸਮਾਂ ਦੇ ਖੇਡ-ਤਮਾਸ਼ੇ ਉਸ ਦੇ ਹੁਕਮ ਵਿਚ ਹੋ ਰਹੇ ਹਨ ।

उसके हुक्म द्वारा अनेकों प्रकार के खेल-तमाशे हो रहे हैं।

By His Order, there are so many colors and forms.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਰਿ ਕਰਿ ਦੇਖੈ ਅਪਨੀ ਵਡਿਆਈ ॥

करि करि देखै अपनी वडिआई ॥

Kari kari dekhai apanee vadiaaee ||

ਆਪਣੀ ਬਜ਼ੁਰਗੀ (ਦੇ ਕੰਮ) ਕਰ ਕਰ ਕੇ ਆਪ ਹੀ ਵੇਖ ਰਿਹਾ ਹੈ ।

सृष्टि-रचना करके वह अपनी महिमा को देखता रहता है।

Having created the Creation, He beholds His own greatness.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਨਾਨਕ ਸਭ ਮਹਿ ਰਹਿਆ ਸਮਾਈ ॥੧॥

नानक सभ महि रहिआ समाई ॥१॥

Naanak sabh mahi rahiaa samaaee ||1||

ਹੇ ਨਾਨਕ! ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ ॥੧॥

हे नानक ! ईश्वर समस्त जीवों में समा रहा है॥ १॥

O Nanak, He is pervading in all. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਪ੍ਰਭ ਭਾਵੈ ਮਾਨੁਖ ਗਤਿ ਪਾਵੈ ॥

प्रभ भावै मानुख गति पावै ॥

Prbh bhaavai maanukh gati paavai ||

ਜੇ ਪ੍ਰਭੂ ਨੂੰ ਚੰਗੀ ਲੱਗੇ ਤਾਂ ਮਨੁੱਖ ਨੂੰ ਉੱਚੀ ਆਤਮਕ ਅਵਸਥਾ ਦੇਂਦਾ ਹੈ,

यदि प्रभु को भला लगे तो मनुष्य मोक्ष प्राप्त कर लेता है।

If it pleases God, one attains salvation.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਪ੍ਰਭ ਭਾਵੈ ਤਾ ਪਾਥਰ ਤਰਾਵੈ ॥

प्रभ भावै ता पाथर तरावै ॥

Prbh bhaavai taa paathar taraavai ||

ਅਤੇ ਪੱਥਰ (-ਦਿਲਾਂ) ਨੂੰ ਭੀ ਤਾਰ ਲੈਂਦਾ ਹੈ ।

यदि प्रभु को भला लगे तो पत्थर को भी पार कर देता है।

If it pleases God, then even stones can swim.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥

प्रभ भावै बिनु सास ते राखै ॥

Prbh bhaavai binu saas te raakhai ||

ਜੇ ਪ੍ਰਭੂ ਚਾਹੇ ਤਾਂ ਸੁਆਸਾਂ ਤੋਂ ਬਿਨਾ ਭੀ ਪ੍ਰਾਣੀ ਨੂੰ (ਮੌਤ ਤੋਂ) ਬਚਾ ਰੱਖਦਾ ਹੈ,

यदि प्रभु को भला लगे तो श्वासों के बिना भी प्राणी को (मृत्यु से) बचाकर रखता है।

If it pleases God, the body is preserved, even without the breath of life.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਪ੍ਰਭ ਭਾਵੈ ਤਾ ਹਰਿ ਗੁਣ ਭਾਖੈ ॥

प्रभ भावै ता हरि गुण भाखै ॥

Prbh bhaavai taa hari gu(nn) bhaakhai ||

ਉਸ ਦੀ ਮੇਹਰ ਹੋਵੇ ਤਾਂ ਜੀਵ ਪ੍ਰਭੂ ਦੇ ਗੁਣ ਗਾਉਂਦਾ ਹੈ ।

यदि प्रभु को भला लगे तो मनुष्य ईश्वर की गुणस्तुति करता रहता है।

If it pleases God, then one chants the Lord's Glorious Praises.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਪ੍ਰਭ ਭਾਵੈ ਤਾ ਪਤਿਤ ਉਧਾਰੈ ॥

प्रभ भावै ता पतित उधारै ॥

Prbh bhaavai taa patit udhaarai ||

ਜੇ ਅਕਾਲ ਪੁਰਖ ਦੀ ਰਜ਼ਾ ਹੋਵੇ ਤਾਂ ਗਿਰੇ ਹੋਏ ਚਲਨ ਵਾਲਿਆਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ;

यदि प्रभु को भला लगे तो वह पापियों का भी उद्धार कर देता है।

If it pleases God, then even sinners are saved.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਆਪਿ ਕਰੈ ਆਪਨ ਬੀਚਾਰੈ ॥

आपि करै आपन बीचारै ॥

Aapi karai aapan beechaarai ||

ਜੋ ਕੁਝ ਕਰਦਾ ਹੈ, ਆਪਣੀ ਸਲਾਹ ਅਨੁਸਾਰ ਕਰਦਾ ਹੈ ।

ईश्वर स्वयं ही सब कुछ करता है और स्वयं ही विचार करता है।

He Himself acts, and He Himself contemplates.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਦੁਹਾ ਸਿਰਿਆ ਕਾ ਆਪਿ ਸੁਆਮੀ ॥

दुहा सिरिआ का आपि सुआमी ॥

Duhaa siriaa kaa aapi suaamee ||

ਪ੍ਰਭੂ ਆਪ ਹੀ ਲੋਕ ਪਰਲੋਕ ਦਾ ਮਾਲਕ ਹੈ,

ईश्वर स्वयं ही लोक-परलोक का स्वामी है।

He Himself is the Master of both worlds.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਖੇਲੈ ਬਿਗਸੈ ਅੰਤਰਜਾਮੀ ॥

खेलै बिगसै अंतरजामी ॥

Khelai bigasai anttarajaamee ||

ਉਹ ਸਭ ਦੇ ਦਿਲ ਦੀ ਜਾਣਨ ਵਾਲਾ ਆਪ ਜਗਤ-ਖੇਡ ਖੇਡਦਾ ਹੈ ਤੇ (ਇਸ ਨੂੰ ਵੇਖ ਕੇ) ਖ਼ੁਸ਼ ਹੁੰਦਾ ਹੈ ।

अन्तर्यामी प्रभु जगत्-खेल खेलता रहता है और (इसे देखकर) खुश होता है।

He plays and He enjoys; He is the Inner-knower, the Searcher of hearts.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਜੋ ਭਾਵੈ ਸੋ ਕਾਰ ਕਰਾਵੈ ॥

जो भावै सो कार करावै ॥

Jo bhaavai so kaar karaavai ||

ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕੰਮ ਕਰਦਾ ਹੈ ।

जो कुछ प्रभु को लुभाता है, वही काम मनुष्य से करवाता है।

As He wills, He causes actions to be done.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਨਾਨਕ ਦ੍ਰਿਸਟੀ ਅਵਰੁ ਨ ਆਵੈ ॥੨॥

नानक द्रिसटी अवरु न आवै ॥२॥

Naanak drisatee avaru na aavai ||2||

ਹੇ ਨਾਨਕ! (ਉਸ ਵਰਗਾ) ਕੋਈ ਹੋਰ ਨਹੀਂ ਦਿੱਸਦਾ ॥੨॥

हे नानक ! उस जैसा दूसरा कोई नजर नहीं आता ॥ २ ॥

Nanak sees no other than Him. ||2||

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਹੁ ਮਾਨੁਖ ਤੇ ਕਿਆ ਹੋਇ ਆਵੈ ॥

कहु मानुख ते किआ होइ आवै ॥

Kahu maanukh te kiaa hoi aavai ||

ਦੱਸੋ, ਮਨੁੱਖ ਪਾਸੋਂ (ਆਪਣੇ ਆਪ) ਕੇਹੜਾ ਕੰਮ ਹੋ ਸਕਦਾ ਹੈ?

बताओ, मनुष्य से कौन-सा काम हो सकता है?

Tell me - what can a mere mortal do?

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਜੋ ਤਿਸੁ ਭਾਵੈ ਸੋਈ ਕਰਾਵੈ ॥

जो तिसु भावै सोई करावै ॥

Jo tisu bhaavai soee karaavai ||

ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹੀ (ਜੀਵ ਪਾਸੋਂ) ਕਰਾਉਂਦਾ ਹੈ ।

जो ईश्वर को भला लगता है, वही (काम) प्राणी से करवाता है।

Whatever pleases God is what He causes us to do.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥

इस कै हाथि होइ ता सभु किछु लेइ ॥

Is kai haathi hoi taa sabhu kichhu lei ||

ਇਸ (ਮਨੁੱਖ) ਦੇ ਵੱਸ ਹੋਵੇ ਤਾਂ ਹਰੇਕ ਚੀਜ਼ ਸਾਂਭ ਲਏ,

यदि मनुष्य के वश में हो तो वह हरेक पदार्थ सँभाल ले।

If it were in our hands, we would grab up everything.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਜੋ ਤਿਸੁ ਭਾਵੈ ਸੋਈ ਕਰੇਇ ॥

जो तिसु भावै सोई करेइ ॥

Jo tisu bhaavai soee karei ||

(ਪਰ) ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਭਾਉਂਦਾ ਹੈ ।

जो कुछ परमात्मा को उपयुक्त लगता है, वह वही कुछ करता है।

Whatever pleases God - that is what He does.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਅਨਜਾਨਤ ਬਿਖਿਆ ਮਹਿ ਰਚੈ ॥

अनजानत बिखिआ महि रचै ॥

Anajaanat bikhiaa mahi rachai ||

ਮੂਰਖਤਾ ਦੇ ਕਾਰਣ ਮਨੁੱਖ ਮਾਇਆ ਵਿਚ ਰੁੱਝ ਜਾਂਦਾ ਹੈ,

ज्ञान न होने के कारण मनुष्य विषय-विकारों में मग्न रहता है।

Through ignorance, people are engrossed in corruption.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਜੇ ਜਾਨਤ ਆਪਨ ਆਪ ਬਚੈ ॥

जे जानत आपन आप बचै ॥

Je jaanat aapan aap bachai ||

ਜੇ ਸਮਝ ਵਾਲਾ ਹੋਵੇ ਤਾਂ ਆਪਣੇ ਆਪ (ਇਸ ਤੋਂ) ਬਚਿਆ ਰਹੇ;

यदि वह जानता हो तो वह अपने आपको (विकारों से) बचा ले।

If they knew better, they would save themselves.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਭਰਮੇ ਭੂਲਾ ਦਹ ਦਿਸਿ ਧਾਵੈ ॥

भरमे भूला दह दिसि धावै ॥

Bharame bhoolaa dah disi dhaavai ||

(ਪਰ ਇਸ ਦਾ ਮਨ) ਭੁਲੇਖੇ ਵਿਚ ਭੁੱਲਾ ਹੋਇਆ (ਮਾਇਆ ਦੀ ਖ਼ਾਤਿਰ) ਦਸੀਂ ਪਾਸੀਂ ਦੌੜਦਾ ਹੈ,

भ्रम में भूला हुआ उसका मन दसों दिशाओं में भटकता रहता है।

Deluded by doubt, they wander around in the ten directions.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ॥

निमख माहि चारि कुंट फिरि आवै ॥

Nimakh maahi chaari kuntt phiri aavai ||

ਅੱਖ ਦੇ ਫੋਰ ਵਿਚ ਚਹੁੰ ਕੂਟਾਂ ਵਿਚ ਭੱਜ ਦੌੜ ਆਉਂਦਾ ਹੈ ।

चारों कोनों में चक्कर काट कर वह एक क्षण में वापिस लौट आता है।

In an instant, their minds go around the four corners of the world and come back again.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ ॥

करि किरपा जिसु अपनी भगति देइ ॥

Kari kirapaa jisu apanee bhagati dei ||

(ਪ੍ਰਭੂ) ਮੇਹਰ ਕਰ ਕੇ ਜਿਸ ਜਿਸ ਮਨੁੱਖ ਨੂੰ ਆਪਣੀ ਭਗਤੀ ਬਖ਼ਸ਼ਦਾ ਹੈ,

जिसे कृपा करके प्रभु अपनी भक्ति प्रदान करता है।

Those whom the Lord mercifully blesses with His devotional worship

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਨਾਨਕ ਤੇ ਜਨ ਨਾਮਿ ਮਿਲੇਇ ॥੩॥

नानक ते जन नामि मिलेइ ॥३॥

Naanak te jan naami milei ||3||

ਹੇ ਨਾਨਕ! ਉਹ ਮਨੁੱਖ ਨਾਮ ਵਿਚ ਟਿਕੇ ਰਹਿੰਦੇ ਹਨ ॥੩॥

हे नानक ! वह पुरुष नाम में लीन हो जाता है॥ ३॥

- O Nanak, they are absorbed into the Naam. ||3||

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਖਿਨ ਮਹਿ ਨੀਚ ਕੀਟ ਕਉ ਰਾਜ ॥

खिन महि नीच कीट कउ राज ॥

Khin mahi neech keet kau raaj ||

ਖਿਣ ਵਿਚ ਪ੍ਰਭੂ ਕੀੜੇ (ਵਰਗੇ) ਨੀਵੇਂ (ਮਨੁੱਖ) ਨੂੰ ਰਾਜ ਦੇ ਦੇਂਦਾ ਹੈ,

क्षण में ही ईश्वर कीड़े समान निम्न (पुरुष) को (राज्य प्रदान करके) राजा बना देता है।

In an instant, the lowly worm is transformed into a king.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਪਾਰਬ੍ਰਹਮ ਗਰੀਬ ਨਿਵਾਜ ॥

पारब्रहम गरीब निवाज ॥

Paarabrham gareeb nivaaj ||

ਪ੍ਰਭੂ ਗ਼ਰੀਬਾਂ ਤੇ ਮੇਹਰ ਕਰਨ ਵਾਲਾ ਹੈ ।

भगवान गरीबो पर दया करने वाला है।

The Supreme Lord God is the Protector of the humble.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਜਾ ਕਾ ਦ੍ਰਿਸਟਿ ਕਛੂ ਨ ਆਵੈ ॥

जा का द्रिसटि कछू न आवै ॥

Jaa kaa drisati kachhoo na aavai ||

ਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿੱਸ ਆਉਂਦਾ,

जिस प्राणी का कोई गुण दिखाई नहीं देता,

Even one who has never been seen at all,

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਤਿਸੁ ਤਤਕਾਲ ਦਹ ਦਿਸ ਪ੍ਰਗਟਾਵੈ ॥

तिसु ततकाल दह दिस प्रगटावै ॥

Tisu tatakaal dah dis prgataavai ||

ਉਸ ਨੂੰ ਪਲਕ ਵਿਚ ਦਸੀਂ ਪਾਸੀਂ ਉੱਘਾ ਕਰ ਦੇਂਦਾ ਹੈ ।

उसे क्षण भर में तुरन्त ही दसों दिशाओं में लोकप्रिय कर देता है।

Becomes instantly famous in the ten directions.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਜਾ ਕਉ ਅਪੁਨੀ ਕਰੈ ਬਖਸੀਸ ॥

जा कउ अपुनी करै बखसीस ॥

Jaa kau apunee karai bakhasees ||

ਜਿਸ ਮਨੁੱਖ ਤੇ ਜਗਤ ਦਾ ਮਾਲਕ ਪ੍ਰਭੂ ਆਪਣੀ ਬਖ਼ਸ਼ਸ਼ ਕਰਦਾ ਹੈ;

विश्व का स्वामी जगदीश जिस पर अपनी कृपा-दृष्टि कर देता है,

And that one upon whom He bestows His blessings

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਤਾ ਕਾ ਲੇਖਾ ਨ ਗਨੈ ਜਗਦੀਸ ॥

ता का लेखा न गनै जगदीस ॥

Taa kaa lekhaa na ganai jagadees ||

ਉਸ ਦਾ (ਕਰਮਾਂ ਦਾ) ਲੇਖਾ ਨਹੀਂ ਗਿਣਦਾ ।

वह उसके कर्मों का लेखा-जोखा नहीं गिनता।

The Lord of the world does not hold him to his account.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਜੀਉ ਪਿੰਡੁ ਸਭ ਤਿਸ ਕੀ ਰਾਸਿ ॥

जीउ पिंडु सभ तिस की रासि ॥

Jeeu pinddu sabh tis kee raasi ||

ਇਹ ਜਿੰਦ ਤੇ ਸਰੀਰ ਸਭ ਉਸ ਪ੍ਰਭੂ ਦੀ ਦਿੱਤੀ ਹੋਈ ਪੂੰਜੀ ਹੈ,

यह आत्मा एवं शरीर सब उसकी दी हुई पूंजी है।

Soul and body are all His property.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ ॥

घटि घटि पूरन ब्रहम प्रगास ॥

Ghati ghati pooran brham prgaas ||

ਹਰੇਕ ਸਰੀਰ ਵਿਚ ਵਿਆਪਕ ਪ੍ਰਭੂ ਦਾ ਹੀ ਜਲਵਾ ਹੈ ।

पूर्ण ब्रह्म का प्रत्येक हृदय में प्रकाश है।

Each and every heart is illuminated by the Perfect Lord God.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਅਪਨੀ ਬਣਤ ਆਪਿ ਬਨਾਈ ॥

अपनी बणत आपि बनाई ॥

Apanee ba(nn)at aapi banaaee ||

ਇਹ (ਜਗਤ-) ਰਚਨਾ ਉਸ ਨੇ ਆਪ ਰਚੀ ਹੈ ।

यह सृष्टि-रचना उसने स्वयं ही रची है।

He Himself fashioned His own handiwork.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਨਾਨਕ ਜੀਵੈ ਦੇਖਿ ਬਡਾਈ ॥੪॥

नानक जीवै देखि बडाई ॥४॥

Naanak jeevai dekhi badaaee ||4||

ਹੇ ਨਾਨਕ! ਆਪਣੀ (ਇਸ) ਬਜ਼ੁਰਗੀ ਨੂੰ ਆਪ ਵੇਖ ਕੇ ਖ਼ੁਸ਼ ਹੋ ਰਿਹਾ ਹੈ ॥੪॥

हे नानक ! मैं उसकी महिमा को देखकर जी रहा हूँ॥ ४॥

Nanak lives by beholding His greatness. ||4||

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਇਸ ਕਾ ਬਲੁ ਨਾਹੀ ਇਸੁ ਹਾਥ ॥

इस का बलु नाही इसु हाथ ॥

Is kaa balu naahee isu haath ||

ਇਸ (ਜੀਵ) ਦੀ ਤਾਕਤ ਇਸ ਦੇ ਆਪਣੇ ਹੱਥ ਨਹੀਂ ਹੈ,

इस जीव का बल इसके अपने हाथ में नहीं है क्योकि

There is no power in the hands of mortal beings;

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਰਨ ਕਰਾਵਨ ਸਰਬ ਕੋ ਨਾਥ ॥

करन करावन सरब को नाथ ॥

Karan karaavan sarab ko naath ||

ਸਭ ਜੀਵਾਂ ਦਾ ਮਾਲਕ ਪ੍ਰਭੂ ਆਪ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ ।

सबका मालिक एक परमात्मा ही सबकुछ करने एवं जीव से कराने वाला है,

The Doer, the Cause of causes is the Lord of all.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਆਗਿਆਕਾਰੀ ਬਪੁਰਾ ਜੀਉ ॥

आगिआकारी बपुरा जीउ ॥

Aagiaakaaree bapuraa jeeu ||

ਵਿਚਾਰਾ ਜੀਵ ਪ੍ਰਭੂ ਦੇ ਹੁਕਮ ਵਿਚ ਹੀ ਤੁਰਨ ਵਾਲਾ ਹੈ,

बेचारा जीव तो परमात्मा का आज्ञाकारी है।

The helpless beings are subject to His Command.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਜੋ ਤਿਸੁ ਭਾਵੈ ਸੋਈ ਫੁਨਿ ਥੀਉ ॥

जो तिसु भावै सोई फुनि थीउ ॥

Jo tisu bhaavai soee phuni theeu ||

(ਕਿਉਂਕਿ) ਹੁੰਦਾ ਓਹੀ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ ।

जो कुछ ईश्वर को भला लगता है, अंतः वही होता है।

That which pleases Him, ultimately comes to pass.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂ ਊਚ ਨੀਚ ਮਹਿ ਬਸੈ ॥

कबहू ऊच नीच महि बसै ॥

Kabahoo uch neech mahi basai ||

(ਪ੍ਰਭੂ ਆਪ) ਕਦੇ ਉੱਚਿਆਂ ਵਿਚ ਕਦੇ ਨੀਵਿਆਂ ਵਿਚ ਪ੍ਰਗਟ ਹੋ ਰਿਹਾ ਹੈ,

मनुष्य कभी उच्च जातियों एवं कभी निम्न जातियों में बसता है।

Sometimes, they abide in exaltation; sometimes, they are depressed.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂ ਸੋਗ ਹਰਖ ਰੰਗਿ ਹਸੈ ॥

कबहू सोग हरख रंगि हसै ॥

Kabahoo sog harakh ranggi hasai ||

ਕਦੇ ਚਿੰਤਾ ਵਿਚ ਹੈ ਤੇ ਕਦੇ ਖੁਸ਼ੀ ਦੀ ਮੌਜ ਵਿਚ ਹੱਸ ਰਿਹਾ ਹੈ;

कभी वह दुःख में दुखी होता है और कभी खुशी में प्रसन्नता से हंसता है।

Sometimes, they are sad, and sometimes they laugh with joy and delight.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂ ਨਿੰਦ ਚਿੰਦ ਬਿਉਹਾਰ ॥

कबहू निंद चिंद बिउहार ॥

Kabahoo nindd chindd biuhaar ||

ਕਦੇ (ਦੂਜਿਆਂ ਦੀ) ਨਿੰਦਿਆ ਵਿਚਾਰਨ ਦਾ ਵਿਹਾਰ ਬਣਾਈ ਬੈਠਾ ਹੈ,

कभी निन्दा करना ही उसका व्यवसाय होता है।

Sometimes, they are occupied with slander and anxiety.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂ ਊਭ ਅਕਾਸ ਪਇਆਲ ॥

कबहू ऊभ अकास पइआल ॥

Kabahoo ubh akaas paiaal ||

ਕਦੇ (ਖ਼ੁਸ਼ੀ ਦੇ ਕਾਰਣ) ਅਕਾਸ਼ ਵਿਚ ਉੱਚਾ (ਚੜ੍ਹਦਾ ਹੈ) (ਕਦੇ ਚਿੰਤਾ ਦੇ ਕਾਰਣ) ਪਤਾਲ ਵਿਚ (ਡਿੱਗਾ ਪਿਆ ਹੈ);

कभी वह आकाश में होता है और कभी पाताल में।

Sometimes, they are high in the Akaashic Ethers, sometimes in the nether regions of the underworld.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂ ਬੇਤਾ ਬ੍ਰਹਮ ਬੀਚਾਰ ॥

कबहू बेता ब्रहम बीचार ॥

Kabahoo betaa brham beechaar ||

ਕਦੇ ਆਪ ਹੀ ਰੱਬੀ ਵਿਚਾਰ ਦਾ ਮਹਰਮ ਹੈ ।

कभी वह ब्रह्म विचार का ज्ञाता होता है।

Sometimes, they know the contemplation of God.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਨਾਨਕ ਆਪਿ ਮਿਲਾਵਣਹਾਰ ॥੫॥

नानक आपि मिलावणहार ॥५॥

Naanak aapi milaava(nn)ahaar ||5||

ਹੇ ਨਾਨਕ! ਜੀਵਾਂ ਨੂੰ ਆਪਣੇ ਵਿਚ ਮੇਲਣ ਵਾਲਾ ਆਪ ਹੀ ਹੈ ॥੫॥

हे नानक ! ईश्वर मनुष्य को अपने साथ मिलाने वाला स्वयं ही है॥ ५॥

O Nanak, God Himself unites them with Himself. ||5||

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂ ਨਿਰਤਿ ਕਰੈ ਬਹੁ ਭਾਤਿ ॥

कबहू निरति करै बहु भाति ॥

Kabahoo nirati karai bahu bhaati ||

(ਪ੍ਰਭੂ ਜੀਵਾਂ ਵਿਚ ਵਿਆਪਕ ਹੋ ਕੇ) ਕਦੇ ਕਈ ਕਿਸਮਾਂ ਦੇ ਨਾਚ ਕਰ ਰਿਹਾ ਹੈ,

यह जीव कभी अनेक प्रकार के नृत्य कर रहा है।

Sometimes, they dance in various ways.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂ ਸੋਇ ਰਹੈ ਦਿਨੁ ਰਾਤਿ ॥

कबहू सोइ रहै दिनु राति ॥

Kabahoo soi rahai dinu raati ||

ਕਦੇ ਦਿਨੇ ਰਾਤ ਸੁੱਤਾ ਰਹਿੰਦਾ ਹੈ ।

कभी वह दिन-रात सोया रहता है।

Sometimes, they remain asleep day and night.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂ ਮਹਾ ਕ੍ਰੋਧ ਬਿਕਰਾਲ ॥

कबहू महा क्रोध बिकराल ॥

Kabahoo mahaa krodh bikaraal ||

ਕਦੇ ਕ੍ਰੋਧ (ਵਿਚ ਆ ਕੇ) ਬੜਾ ਡਰਾਉਣਾ (ਲੱਗਦਾ ਹੈ),

कभी वह अपने महाक्रोध में भयानक हो जाता है।

Sometimes, they are awesome, in terrible rage.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂੰ ਸਰਬ ਕੀ ਹੋਤ ਰਵਾਲ ॥

कबहूं सरब की होत रवाल ॥

Kabahoonn sarab kee hot ravaal ||

ਕਦੇ ਜੀਵਾਂ ਦੇ ਚਰਨਾਂ ਦੀ ਧੂੜ (ਬਣਿਆ ਰਹਿੰਦਾ ਹੈ);

कभी वह सब की चरण-धूलि बना रहता है।

Sometimes, they are the dust of the feet of all.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂ ਹੋਇ ਬਹੈ ਬਡ ਰਾਜਾ ॥

कबहू होइ बहै बड राजा ॥

Kabahoo hoi bahai bad raajaa ||

ਕਦੇ ਵੱਡਾ ਰਾਜਾ ਬਣ ਬੈਠਦਾ ਹੈ,

कभी वह महान राजा बन बैठता है।

Sometimes, they sit as great kings.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੁ ਭੇਖਾਰੀ ਨੀਚ ਕਾ ਸਾਜਾ ॥

कबहु भेखारी नीच का साजा ॥

Kabahu bhekhaaree neech kaa saajaa ||

ਕਦੇ ਇਕ ਨੀਵੀਂ ਜਾਤਿ ਦੇ ਮੰਗਤੇ ਦਾ ਸਾਂਗ (ਬਣਾ ਰੱਖਿਆ ਹੈ);

कभी वह नीच भिखारी का वेष धारण कर लेता है।

Sometimes, they wear the coat of a lowly beggar.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂ ਅਪਕੀਰਤਿ ਮਹਿ ਆਵੈ ॥

कबहू अपकीरति महि आवै ॥

Kabahoo apakeerati mahi aavai ||

ਕਦੇ ਆਪਣੀ ਬਦਨਾਮੀ ਕਰਾ ਰਿਹਾ ਹੈ,

कभी वह अपकीर्ति (बदनामी) में आ जाता है।

Sometimes, they come to have evil reputations.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂ ਭਲਾ ਭਲਾ ਕਹਾਵੈ ॥

कबहू भला भला कहावै ॥

Kabahoo bhalaa bhalaa kahaavai ||

ਕਦੇ ਚੰਗਾ ਅਖਵਾ ਰਿਹਾ ਹੈ;

कभी वह बहुत भला कहलवाता है।

Sometimes, they are known as very, very good.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਜਿਉ ਪ੍ਰਭੁ ਰਾਖੈ ਤਿਵ ਹੀ ਰਹੈ ॥

जिउ प्रभु राखै तिव ही रहै ॥

Jiu prbhu raakhai tiv hee rahai ||

ਜੀਵ ਉਸੇ ਤਰ੍ਹਾਂ ਜੀਵਨ ਬਿਤੀਤ ਕਰਦਾ ਹੈ ਜਿਵੇਂ ਪ੍ਰਭੂ ਕਰਾਉਂਦਾ ਹੈ ।

जिस तरह प्रभु उसको रखता है, वैसे ही जीव रहता है।

As God keeps them, so they remain.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਗੁਰ ਪ੍ਰਸਾਦਿ ਨਾਨਕ ਸਚੁ ਕਹੈ ॥੬॥

गुर प्रसादि नानक सचु कहै ॥६॥

Gur prsaadi naanak sachu kahai ||6||

ਹੇ ਨਾਨਕ! (ਕੋਈ ਵਿਰਲਾ ਮਨੁੱਖ) ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਸਿਮਰਦਾ ਹੈ ॥੬॥

गुरु की कृपा से नानक सत्य ही कहता है॥ ६॥

By Guru's Grace, O Nanak, the Truth is told. ||6||

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂ ਹੋਇ ਪੰਡਿਤੁ ਕਰੇ ਬਖੵਾਨੁ ॥

कबहू होइ पंडितु करे बख्यानु ॥

Kabahoo hoi pandditu kare bakhyaanu ||

(ਸਰਬ-ਵਿਆਪੀ ਪ੍ਰਭੂ) ਕਦੇ ਪੰਡਤ ਬਣ ਕੇ (ਦੂਜਿਆਂ ਨੂੰ) ਉਪਦੇਸ਼ ਕਰ ਰਿਹਾ ਹੈ,

कभी मनुष्य पण्डित बनकर उपदेश देता है।

Sometimes, as scholars, they deliver lectures.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂ ਮੋਨਿਧਾਰੀ ਲਾਵੈ ਧਿਆਨੁ ॥

कबहू मोनिधारी लावै धिआनु ॥

Kabahoo monidhaaree laavai dhiaanu ||

ਕਦੇ ਮੋਨੀ ਸਾਧੂ ਹੋ ਕੇ ਸਮਾਧੀ ਲਾਈ ਬੈਠਾ ਹੈ;

कभी वह मौनधारी साधु बनकर ध्यान लगाए बैठा है।

Sometimes, they hold to silence in deep meditation.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂ ਤਟ ਤੀਰਥ ਇਸਨਾਨ ॥

कबहू तट तीरथ इसनान ॥

Kabahoo tat teerath isanaan ||

ਕਦੇ ਤੀਰਥਾਂ ਦੇ ਕਿਨਾਰੇ ਇਸ਼ਨਾਨ ਕਰ ਰਿਹਾ ਹੈ,

कभी वह तीर्थों के किनारे जाकर स्नान करता है।

Sometimes, they take cleansing baths at places of pilgrimage.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂ ਸਿਧ ਸਾਧਿਕ ਮੁਖਿ ਗਿਆਨ ॥

कबहू सिध साधिक मुखि गिआन ॥

Kabahoo sidh saadhik mukhi giaan ||

ਕਦੇ ਸਿੱਧ ਤੇ ਸਾਧਿਕ (ਦੇ ਰੂਪ ਵਿਚ) ਮੂੰਹੋਂ ਗਿਆਨ ਦੀਆਂ ਗੱਲਾਂ ਕਰਦਾ ਹੈ;

कभी वह सिद्ध, साधक बनकर मुख से ज्ञान करता है।

Sometimes, as Siddhas or seekers, they impart spiritual wisdom.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਕਬਹੂ ਕੀਟ ਹਸਤਿ ਪਤੰਗ ਹੋਇ ਜੀਆ ॥

कबहू कीट हसति पतंग होइ जीआ ॥

Kabahoo keet hasati patangg hoi jeeaa ||

ਕਦੇ ਕੀੜੇ ਹਾਥੀ ਭੰਬਟ (ਆਦਿਕ) ਜੀਵ ਬਣਿਆ ਹੋਇਆ ਹੈ,

कभी मनुष्य कीड़ा, हाथी अथवा पतंगा बना रहता है

Sometimes, they becomes worms, elephants, or moths.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

ਅਨਿਕ ਜੋਨਿ ਭਰਮੈ ਭਰਮੀਆ ॥

अनिक जोनि भरमै भरमीआ ॥

Anik joni bharamai bharameeaa ||

ਅਤੇ (ਆਪਣਾ ਹੀ) ਭਵਾਇਆ ਹੋਇਆ ਕਈ ਜੂਨਾਂ ਵਿਚ ਭਉਂ ਰਿਹਾ ਹੈ;

और अनेक योनियों में लगातार भटकता रहता है।

They may wander and roam through countless incarnations.

Guru Arjan Dev ji / Raag Gauri / Sukhmani (M: 5) / Guru Granth Sahib ji - Ang 277

Download SGGS PDF Daily Updates ADVERTISE HERE