ANG 276, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥

कई कोटि देव दानव इंद्र सिरि छत्र ॥

Kaee koti dev daanav ianddr siri chhatr ||

ਕਰੋੜਾਂ ਦੇਵਤੇ ਤੇ ਇੰਦ੍ਰ ਹਨ ਜਿਨ੍ਹਾਂ ਦੇ ਸਿਰ ਉਤੇ ਛਤ੍ਰ ਹਨ;

कई करोड़ देवते, राक्षस एवं इन्द्र हैं, जिनके सिर पर छत्र हैं।

Many millions are the demi-gods, demons and Indras, under their regal canopies.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥

सगल समग्री अपनै सूति धारै ॥

Sagal samagree apanai sooti dhaarai ||

(ਇਹਨਾਂ) ਸਾਰੇ (ਜੀਅ ਜੰਤਾਂ ਤੇ) ਪਦਾਰਥਾਂ ਨੂੰ (ਪ੍ਰਭੂ ਨੇ) ਆਪਣੇ (ਹੁਕਮ ਦੇ) ਧਾਗੇ ਵਿਚ ਪਰੋਇਆ ਹੋਇਆ ਹੈ ।

ईश्वर ने सारी सृष्टि को अपने (हुक्म के) धागे में पिरोया हुआ है।

He has strung the entire creation upon His thread.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥੩॥

नानक जिसु जिसु भावै तिसु तिसु निसतारै ॥३॥

Naanak jisu jisu bhaavai tisu tisu nisataarai ||3||

ਹੇ ਨਾਨਕ! ਜੋ ਜੋ ਉਸ ਨੂੰ ਭਾਉਂਦਾ ਹੈ, ਉਸ ਉਸ ਨੂੰ (ਪ੍ਰਭੂ) ਤਾਰ ਲੈਂਦਾ ਹੈ ॥੩॥

हे नानक ! जो जो परमात्मा को भला लगता है, उसे ही वह भवसागर से पार कर देता है॥ ३ ॥

O Nanak, He emancipates those with whom He is pleased. ||3||

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਰਾਜਸ ਤਾਮਸ ਸਾਤਕ ॥

कई कोटि राजस तामस सातक ॥

Kaee koti raajas taamas saatak ||

ਕਰੋੜਾਂ ਜੀਵ (ਮਾਇਆ ਦੇ ਤਿੰਨ ਗੁਣਾਂ) ਰਜੋ, ਤਮੋ ਤੇ ਸਤੋ ਵਿਚ ਹਨ,

कई करोड़ रजोगुणी, तमोगुणी एवं सतोगुणी जीव हैं।

Many millions abide in heated activity, slothful darkness and peaceful light.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ॥

कई कोटि बेद पुरान सिम्रिति अरु सासत ॥

Kaee koti bed puraan simriti aru saasat ||

ਕਰੋੜਾਂ (ਬੰਦੇ) ਵੇਦ ਪੁਰਾਨ ਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਦੇ ਪੜ੍ਹਨ ਵਾਲੇ) ਹਨ;

कई करोड़ वेद, पुराण, स्मृतियां एवं शास्त्र हैं।

Many millions are the Vedas, Puraanas, Simritees and Shaastras.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਕੀਏ ਰਤਨ ਸਮੁਦ ॥

कई कोटि कीए रतन समुद ॥

Kaee koti keee ratan samud ||

ਸਮੁੰਦਰ ਵਿਚ ਕਰੋੜਾਂ ਰਤਨ ਪੈਦਾ ਕਰ ਦਿੱਤੇ ਹਨ,

कई करोड़ समुदों में रत्न पैदा कर दिए हैं।

Many millions are the pearls of the oceans.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਨਾਨਾ ਪ੍ਰਕਾਰ ਜੰਤ ॥

कई कोटि नाना प्रकार जंत ॥

Kaee koti naanaa prkaar jantt ||

ਅਤੇ ਕਈ ਕਿਸਮਾਂ ਦੇ ਜੀਅ ਜੰਤ ਬਣਾ ਦਿੱਤੇ ਹਨ;

कई करोड़ विभिन्न प्रकार के जीव-जन्तु हैं।

Many millions are the beings of so many descriptions.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਕੀਏ ਚਿਰ ਜੀਵੇ ॥

कई कोटि कीए चिर जीवे ॥

Kaee koti keee chir jeeve ||

ਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਨ,

करोड़ों प्राणी लम्बी आयु वाले बनाए गए हैं।

Many millions are made long-lived.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ॥

कई कोटि गिरी मेर सुवरन थीवे ॥

Kaee koti giree mer suvaran theeve ||

ਕਰੋੜਾਂ ਹੀ ਸੋਨੇ ਦੇ ਸੁਮੇਰ ਪਰਬਤ ਬਣ ਗਏ ਹਨ;

(परमात्मा के हुक्म द्वारा) कई करोड़ ही सोने के सुमेर पर्वत बन गए हैं।

Many millions of hills and mountains have been made of gold.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਜਖੵ ਕਿੰਨਰ ਪਿਸਾਚ ॥

कई कोटि जख्य किंनर पिसाच ॥

Kaee koti jakhy kinnar pisaach ||

ਕਰੋੜਾਂ ਹੀ ਜੱਖ ਕਿੰਨਰ ਤੇ ਪਿਸ਼ਾਚ ਹਨ,

कई करोड़ यक्ष, किन्नर एवं पिशाच हैं।

Many millions are the Yakhshas - the servants of the god of wealth, the Kinnars - the gods of celestial music, and the evil spirits of the Pisaach.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥

कई कोटि भूत प्रेत सूकर म्रिगाच ॥

Kaee koti bhoot pret sookar mrigaach ||

ਅਤੇ ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ;

कई करोड़ ही भूत-प्रेत, सूअर एवं शेर हैं।

Many millions are the evil nature-spirits, ghosts, pigs and tigers.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਸਭ ਤੇ ਨੇਰੈ ਸਭਹੂ ਤੇ ਦੂਰਿ ॥

सभ ते नेरै सभहू ते दूरि ॥

Sabh te nerai sabhahoo te doori ||

(ਪ੍ਰਭੂ) ਇਹਨਾਂ ਸਭਨਾਂ ਦੇ ਨੇੜੇ ਭੀ ਹੈ ਤੇ ਦੂਰ ਭੀ ।

ईश्वर सबके निकट और सबके ही दूर है।

He is near to all, and yet far from all;

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ॥੪॥

नानक आपि अलिपतु रहिआ भरपूरि ॥४॥

Naanak aapi alipatu rahiaa bharapoori ||4||

ਹੇ ਨਾਨਕ! ਪ੍ਰਭੂ ਸਭ ਥਾਈਂ ਵਿਆਪਕ ਭੀ ਹੈ ਤੇ ਹੈ ਭੀ ਨਿਰਲੇਪ ॥੪॥

हे नानक ! ईश्वर हरेक में परिपूर्ण हो रहा है, जबकि वह स्वयं निर्लिप्त रहता है॥ ४ ॥

O Nanak, He Himself remains distinct, while yet pervading all. ||4||

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਪਾਤਾਲ ਕੇ ਵਾਸੀ ॥

कई कोटि पाताल के वासी ॥

Kaee koti paataal ke vaasee ||

ਕਰੋੜਾਂ ਜੀਵ ਪਾਤਾਲ ਵਿਚ ਵੱਸਣ ਵਾਲੇ ਹਨ,

कई करोड़ जीव पाताल के निवासी हैं।

Many millions inhabit the nether regions.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਨਰਕ ਸੁਰਗ ਨਿਵਾਸੀ ॥

कई कोटि नरक सुरग निवासी ॥

Kaee koti narak surag nivaasee ||

ਅਤੇ ਕਰੋੜਾਂ ਹੀ ਨਰਕਾਂ ਤੇ ਸੁਰਗਾਂ ਵਿਚ ਵੱਸਦੇ ਹਨ (ਭਾਵ, ਦੁਖੀ ਤੇ ਸੁਖੀ ਹਨ);

कई करोड़ जीव नरकों तथा स्वगों में रहते हैं।

Many millions dwell in heaven and hell.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਜਨਮਹਿ ਜੀਵਹਿ ਮਰਹਿ ॥

कई कोटि जनमहि जीवहि मरहि ॥

Kaee koti janamahi jeevahi marahi ||

ਕਰੋੜਾਂ ਜੀਵ ਜੰਮਦੇ ਹਨ, ਜਿਉਂਦੇ ਹਨ ਅਤੇ ਮਰਦੇ ਹਨ,

कई करोड़ जीव जन्मते, जीते और मरते हैं।

Many millions are born, live and die.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਬਹੁ ਜੋਨੀ ਫਿਰਹਿ ॥

कई कोटि बहु जोनी फिरहि ॥

Kaee koti bahu jonee phirahi ||

ਅਤੇ ਕਰੋੜਾਂ ਜੀਵ ਕਈ ਜੂਨਾਂ ਵਿਚ ਭਟਕ ਰਹੇ ਹਨ;

कई करोड़ जीव अनेक योनियों में भटक रहे हैं।

Many millions are reincarnated, over and over again.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਬੈਠਤ ਹੀ ਖਾਹਿ ॥

कई कोटि बैठत ही खाहि ॥

Kaee koti baithat hee khaahi ||

ਕਰੋੜਾਂ ਜੀਵ ਬੈਠੇ ਹੀ ਖਾਂਦੇ ਹਨ,

कई करोड़ (व्यर्थ) बैठकर खाते हैं।

Many millions eat while sitting at ease.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਘਾਲਹਿ ਥਕਿ ਪਾਹਿ ॥

कई कोटि घालहि थकि पाहि ॥

Kaee koti ghaalahi thaki paahi ||

ਅਤੇ ਕਰੋੜਾਂ (ਐਸੇ ਹਨ ਜੋ ਰੋਟੀ ਦੀ ਖ਼ਾਤਰ) ਮੇਹਨਤ ਕਰਦੇ ਹਨ ਤੇ ਥੱਕ ਟੁੱਟ ਜਾਂਦੇ ਹਨ;

करोड़ों ही जीव परिश्रम से थककर टूट जाते हैं।

Many millions are exhausted by their labors.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਕੀਏ ਧਨਵੰਤ ॥

कई कोटि कीए धनवंत ॥

Kaee koti keee dhanavantt ||

ਕਰੋੜਾਂ ਜੀਵ (ਪ੍ਰਭੂ ਨੇ) ਧਨ ਵਾਲੇ ਬਣਾਏ ਹਨ,

कई करोड़ जीव धनवान बनाए गए हैं।

Many millions are created wealthy.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਮਾਇਆ ਮਹਿ ਚਿੰਤ ॥

कई कोटि माइआ महि चिंत ॥

Kaee koti maaiaa mahi chintt ||

ਅਤੇ ਕਰੋੜਾਂ (ਐਸੇ ਹਨ ਜਿਨ੍ਹਾਂ ਨੂੰ) ਮਾਇਆ ਦਾ ਫ਼ਿਕਰ ਲੱਗਾ ਹੋਇਆ ਹੈ ।

करोड़ों ही जीव धन-दौलत की चिन्ता में लीन हैं।

Many millions are anxiously involved in Maya.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਜਹ ਜਹ ਭਾਣਾ ਤਹ ਤਹ ਰਾਖੇ ॥

जह जह भाणा तह तह राखे ॥

Jah jah bhaa(nn)aa tah tah raakhe ||

ਜਿਥੇ ਜਿਥੇ ਚਾਹੁੰਦਾ ਹੈ, ਜੀਵਾਂ ਨੂੰ ਓਥੇ ਓਥੇ ਹੀ ਰੱਖਦਾ ਹੈ ।

ईश्वर जहाँ कहीं चाहता है, वहाँ ही वह जीवों को रखता है।

Wherever He wills, there He keeps us.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥੫॥

नानक सभु किछु प्रभ कै हाथे ॥५॥

Naanak sabhu kichhu prbh kai haathe ||5||

ਹੇ ਨਾਨਕ! ਹਰੇਕ ਗੱਲ ਪ੍ਰਭੂ ਦੇ ਆਪਣੇ ਹੱਥ ਵਿਚ ਹੈ ॥੫॥

हे नानक ! सब कुछ ईश्वर के अपने हाथ में है॥ ५ ॥

O Nanak, everything is in the Hands of God. ||5||

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਭਏ ਬੈਰਾਗੀ ॥

कई कोटि भए बैरागी ॥

Kaee koti bhae bairaagee ||

(ਇਸ ਰਚਨਾ ਵਿਚ) ਕਰੋੜਾਂ ਜੀਵ ਵੈਰਾਗ ਵਾਲੇ ਹੋਏ ਹਨ,

इस दुनिया में कई करोड़ जीव वैराग्यवान बने हुए हैं

Many millions become Bairaagees, who renounce the world.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਰਾਮ ਨਾਮ ਸੰਗਿ ਤਿਨਿ ਲਿਵ ਲਾਗੀ ॥

राम नाम संगि तिनि लिव लागी ॥

Raam naam sanggi tini liv laagee ||

ਜਿਨ੍ਹਾਂ ਦੀ ਸੁਰਤ ਅਕਾਲ ਪੁਰਖ ਦੇ ਨਾਮ ਨਾਲ ਲੱਗੀ ਰਹਿੰਦੀ ਹੈ;

और राम के नाम से उनकी वृत्ति लगी हुई है।

They have attached themselves to the Lord's Name.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਪ੍ਰਭ ਕਉ ਖੋਜੰਤੇ ॥

कई कोटि प्रभ कउ खोजंते ॥

Kaee koti prbh kau khojantte ||

ਕਰੋੜਾਂ ਬੰਦੇ ਪ੍ਰਭੂ ਨੂੰ ਖੋਜਦੇ ਹਨ,

करोड़ों ही जीव परमात्मा को खोजते रहते हैं

Many millions are searching for God.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਆਤਮ ਮਹਿ ਪਾਰਬ੍ਰਹਮੁ ਲਹੰਤੇ ॥

आतम महि पारब्रहमु लहंते ॥

Aatam mahi paarabrhamu lahantte ||

ਤੇ ਆਪਣੇ ਅੰਦਰ ਅਕਾਲ ਪੁਰਖ ਨੂੰ ਭਾਲਦੇ ਹਨ;

और अपनी आत्मा में ही भगवान को पा लेते हैं।

Within their souls, they find the Supreme Lord God.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਦਰਸਨ ਪ੍ਰਭ ਪਿਆਸ ॥

कई कोटि दरसन प्रभ पिआस ॥

Kaee koti darasan prbh piaas ||

ਕਰੋੜਾਂ ਜੀਵਾਂ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਲੱਗੀ ਰਹਿੰਦੀ ਹੈ,

करोड़ों ही प्राणियों को ईश्वर के दर्शनों की प्यास (अभिलाषा) लगी रहती है,

Many millions thirst for the Blessing of God's Darshan.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਤਿਨ ਕਉ ਮਿਲਿਓ ਪ੍ਰਭੁ ਅਬਿਨਾਸ ॥

तिन कउ मिलिओ प्रभु अबिनास ॥

Tin kau milio prbhu abinaas ||

ਉਹਨਾਂ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ ।

उन्हें अनश्वर प्रभु मिल जाता है।

They meet with God, the Eternal.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਮਾਗਹਿ ਸਤਸੰਗੁ ॥

कई कोटि मागहि सतसंगु ॥

Kaee koti maagahi satasanggu ||

ਕਰੋੜਾਂ ਮਨੁੱਖ ਸਤ-ਸੰਗ ਮੰਗਦੇ ਹਨ,

कई करोड़ प्राणी सत्संगति की माँग करते हैं।

Many millions pray for the Society of the Saints.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਪਾਰਬ੍ਰਹਮ ਤਿਨ ਲਾਗਾ ਰੰਗੁ ॥

पारब्रहम तिन लागा रंगु ॥

Paarabrham tin laagaa ranggu ||

ਉਹਨਾਂ ਨੂੰ ਅਕਾਲ ਪੁਰਖ ਦਾ ਇਸ਼ਕ ਰਹਿੰਦਾ ਹੈ ।

वे भगवान के प्रेम में ही मग्न रहते हैं।

They are imbued with the Love of the Supreme Lord God.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਜਿਨ ਕਉ ਹੋਏ ਆਪਿ ਸੁਪ੍ਰਸੰਨ ॥

जिन कउ होए आपि सुप्रसंन ॥

Jin kau hoe aapi suprsann ||

ਜਿਨ੍ਹਾਂ ਉਤੇ ਪ੍ਰਭੂ ਆਪ ਤ੍ਰੁੱਠਦਾ ਹੈ,

हे नानक ! जिन पर ईश्वर स्वयं सुप्रसन्न होता है,

Those with whom He Himself is pleased,

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਨਾਨਕ ਤੇ ਜਨ ਸਦਾ ਧਨਿ ਧੰਨਿ ॥੬॥

नानक ते जन सदा धनि धंनि ॥६॥

Naanak te jan sadaa dhani dhanni ||6||

ਹੇ ਨਾਨਕ! ਉਹ ਮਨੁੱਖ ਸਦਾ ਭਾਗਾਂ ਵਾਲੇ ਹਨ ॥੬॥

ऐसे व्यक्ति हमेशा ही भाग्यवान हैं।॥ ६॥

O Nanak, are blessed, forever blessed. ||6||

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਖਾਣੀ ਅਰੁ ਖੰਡ ॥

कई कोटि खाणी अरु खंड ॥

Kaee koti khaa(nn)ee aru khandd ||

(ਧਰਤੀ ਦੇ ਨੌ) ਖੰਡਾਂ (ਚਹੁੰਆਂ) ਖਾਣੀਆਂ ਦੀ ਰਾਹੀਂ ਕਰੋੜਾਂ ਹੀ ਜੀਵ ਉਤਪੰਨ ਹੋਏ ਹਨ,

धरती के नौ खण्डों एवं (चार) दिशाओं में करोड़ों ही प्राणी पैदा हुए हैं।

Many millions are the fields of creation and the galaxies.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਅਕਾਸ ਬ੍ਰਹਮੰਡ ॥

कई कोटि अकास ब्रहमंड ॥

Kaee koti akaas brhamandd ||

ਸਾਰੇ ਆਕਾਸ਼ਾਂ ਬ੍ਰਹਮੰਡਾਂ ਵਿਚ ਕਰੋੜਾਂ ਹੀ ਜੀਵ ਹਨ;

कई करोड़ आकाश एवं ब्रह्माण्ड हैं।

Many millions are the etheric skies and the solar systems.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਹੋਏ ਅਵਤਾਰ ॥

कई कोटि होए अवतार ॥

Kaee koti hoe avataar ||

ਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਹਨ;

करोड़ों ही अवतार हो चुके हैं।

Many millions are the divine incarnations.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਜੁਗਤਿ ਕੀਨੋ ਬਿਸਥਾਰ ॥

कई जुगति कीनो बिसथार ॥

Kaee jugati keeno bisathaar ||

ਕਈ ਤਰੀਕਿਆਂ ਨਾਲ ਪ੍ਰਭੂ ਨੇ ਜਗਤ ਦੀ ਰਚਨਾ ਕੀਤੀ ਹੈ;

कई युक्तियों से ईश्वर ने सृष्टि की रचना की है।

In so many ways, He has unfolded Himself.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਬਾਰ ਪਸਰਿਓ ਪਾਸਾਰ ॥

कई बार पसरिओ पासार ॥

Kaee baar pasario paasaar ||

(ਪ੍ਰਭੂ ਨੇ) ਕਈ ਵਾਰੀ ਜਗਤ-ਰਚਨਾ ਕੀਤੀ ਹੈ,

इस सृष्टि का कई बार प्रसार हुआ है

So many times, He has expanded His expansion.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਸਦਾ ਸਦਾ ਇਕੁ ਏਕੰਕਾਰ ॥

सदा सदा इकु एकंकार ॥

Sadaa sadaa iku ekankkaar ||

(ਮੁੜ ਇਸ ਨੂੰ ਸਮੇਟ ਕੇ) ਸਦਾ-ਇਕ ਆਪ ਹੀ ਹੋ ਜਾਂਦਾ ਹੈ;

लेकिन परमात्मा हमेशा से एक ही है।

Forever and ever, He is the One, the One Universal Creator.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਕੀਨੇ ਬਹੁ ਭਾਤਿ ॥

कई कोटि कीने बहु भाति ॥

Kaee koti keene bahu bhaati ||

ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ,

कई करोड़ जीव ईश्वर ने अनेक विधियों के बनाए हैं।

Many millions are created in various forms.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥

प्रभ ते होए प्रभ माहि समाति ॥

Prbh te hoe prbh maahi samaati ||

ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ ।

परमेश्वर से वे (जीव) उत्पन्न हुए हैं और परमेश्वर में ही समा गए हैं।

From God they emanate, and into God they merge once again.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਤਾ ਕਾ ਅੰਤੁ ਨ ਜਾਨੈ ਕੋਇ ॥

ता का अंतु न जानै कोइ ॥

Taa kaa anttu na jaanai koi ||

ਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ;

उसके अन्त को कोई नहीं जानता।

His limits are not known to anyone.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥

आपे आपि नानक प्रभु सोइ ॥७॥

Aape aapi naanak prbhu soi ||7||

(ਕਿਉਂਕਿ) ਹੇ ਨਾਨਕ! ਉਹ ਪ੍ਰਭੂ (ਆਪਣੇ ਵਰਗਾ) ਆਪ ਹੀ ਆਪ ਹੈ ॥੭॥

हे नानक ! वह परमेश्वर सब कुछ आप ही है ॥ ७॥

Of Himself, and by Himself, O Nanak, God exists. ||7||

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਪਾਰਬ੍ਰਹਮ ਕੇ ਦਾਸ ॥

कई कोटि पारब्रहम के दास ॥

Kaee koti paarabrham ke daas ||

(ਇਸ ਜਗਤ-ਰਚਨਾ ਵਿਚ) ਕਰੋੜਾਂ ਜੀਵ ਪ੍ਰਭੂ ਦੇ ਸੇਵਕ (ਭਗਤ) ਹਨ,

इस दुनिया में कई करोड़ जीव परमात्मा के दास हैं

Many millions are the servants of the Supreme Lord God.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਤਿਨ ਹੋਵਤ ਆਤਮ ਪਰਗਾਸ ॥

तिन होवत आतम परगास ॥

Tin hovat aatam paragaas ||

ਉਹਨਾਂ ਦੇ ਆਤਮ ਵਿਚ (ਪ੍ਰਭੂ ਦਾ) ਪਰਕਾਸ਼ ਹੋ ਜਾਂਦਾ ਹੈ;

और उनकी आत्मा में प्रकाश हो जाता है।

Their souls are enlightened.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਤਤ ਕੇ ਬੇਤੇ ॥

कई कोटि तत के बेते ॥

Kaee koti tat ke bete ||

ਕਰੋੜਾਂ ਜੀਵ (ਜਗਤ ਦੇ) ਅਸਲੇ (ਅਕਾਲ ਪੁਰਖ) ਦੇ ਮਹਰਮ ਹਨ,

कई करोड़ जीव तत्त्वज्ञाता हैं,

Many millions know the essence of reality.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਸਦਾ ਨਿਹਾਰਹਿ ਏਕੋ ਨੇਤ੍ਰੇ ॥

सदा निहारहि एको नेत्रे ॥

Sadaa nihaarahi eko netre ||

ਜੋ ਸਦਾ ਇੱਕ ਪ੍ਰਭੂ ਨੂੰ ਅੱਖਾਂ ਨਾਲ (ਹਰ ਥਾਂ) ਵੇਖਦੇ ਹਨ;

और अपने नेत्रों से वे सदैव एक ईश्वर के दर्शन करते रहते हैं।

Their eyes gaze forever on the One alone.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਨਾਮ ਰਸੁ ਪੀਵਹਿ ॥

कई कोटि नाम रसु पीवहि ॥

Kaee koti naam rasu peevahi ||

ਕਰੋੜਾਂ ਬੰਦੇ ਪ੍ਰਭੂ-ਨਾਮ ਦਾ ਆਨੰਦ ਮਾਣਦੇ ਹਨ,

कई करोड़ जीव नाम-रस पीते रहते हैं,

Many millions drink in the essence of the Naam.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਅਮਰ ਭਏ ਸਦ ਸਦ ਹੀ ਜੀਵਹਿ ॥

अमर भए सद सद ही जीवहि ॥

Amar bhae sad sad hee jeevahi ||

ਉਹ ਜਨਮ ਮਰਨ ਤੋਂ ਰਹਿਤ ਹੋ ਕੇ ਸਦਾ ਹੀ ਜੀਊਂਦੇ ਰਹਿੰਦੇ ਹਨ ।

जो अमर होकर हमेशा ही जीते हैं।

They become immortal; they live forever and ever.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਈ ਕੋਟਿ ਨਾਮ ਗੁਨ ਗਾਵਹਿ ॥

कई कोटि नाम गुन गावहि ॥

Kaee koti naam gun gaavahi ||

ਕ੍ਰੋੜਾਂ ਮਨੁੱਖ ਪ੍ਰਭੂ-ਨਾਮ ਦੇ ਗੁਣ ਗਾਂਦੇ ਹਨ,

करोड़ों ही जीव नाम का यशोगान करते रहते हैं।

Many millions sing the Glorious Praises of the Naam.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਆਤਮ ਰਸਿ ਸੁਖਿ ਸਹਜਿ ਸਮਾਵਹਿ ॥

आतम रसि सुखि सहजि समावहि ॥

Aatam rasi sukhi sahaji samaavahi ||

ਉਹ ਆਤਮਕ ਆਨੰਦ ਵਿਚ ਸੁਖ ਵਿਚ ਤੇ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ ।

वे आत्म-रस के सुख में सहज ही समा जाते हैं।

They are absorbed in intuitive peace and pleasure.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥

अपुने जन कउ सासि सासि समारे ॥

Apune jan kau saasi saasi samaare ||

ਪ੍ਰਭੂ ਆਪਣੇ ਭਗਤਾਂ ਨੂੰ ਦਮ-ਬ-ਦਮ ਚੇਤੇ ਰੱਖਦਾ ਹੈ,

अपने भक्तों की प्रभु श्वास-श्वास से देखभाल करता है।

He remembers His servants with each and every breath.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਨਾਨਕ ਓਇ ਪਰਮੇਸੁਰ ਕੇ ਪਿਆਰੇ ॥੮॥੧੦॥

नानक ओइ परमेसुर के पिआरे ॥८॥१०॥

Naanak oi paramesur ke piaare ||8||10||

(ਕਿਉਂਕਿ) ਹੇ ਨਾਨਕ! ਉਹ ਭਗਤ ਪ੍ਰਭੂ ਦੇ ਪਿਆਰੇ ਹੁੰਦੇ ਹਨ ॥੮॥੧੦॥

हे नानक ! ऐसे भक्त ही परमेश्वर के प्रिय होते हैं॥ ८॥ १o ॥

O Nanak, they are the beloveds of the Transcendent Lord God. ||8||10||

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਸਲੋਕੁ ॥

सलोकु ॥

Saloku ||

श्लोक॥

Shalok:

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥

करण कारण प्रभु एकु है दूसर नाही कोइ ॥

Kara(nn) kaara(nn) prbhu eku hai doosar naahee koi ||

(ਇਸ ਸਾਰੇ) ਜਗਤ ਦਾ (ਮੂਲ-) ਕਾਰਣ (ਭਾਵ, ਬਣਾਉਣ ਵਾਲਾ) ਇਕ ਅਕਾਲ ਪੁਰਖ ਹੀ ਹੈ, ਕੋਈ ਦੂਜਾ ਨਹੀਂ ਹੈ ।

एक ईश्वर ही सृष्टि का मूल कारण (सर्जक) है, उसके अतिरिक्त दूसरा कोई नहीं।

God alone is the Doer of deeds - there is no other at all.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥

नानक तिसु बलिहारणै जलि थलि महीअलि सोइ ॥१॥

Naanak tisu balihaara(nn)ai jali thali maheeali soi ||1||

ਹੇ ਨਾਨਕ! (ਮੈਂ) ਉਸ ਪ੍ਰਭੂ ਤੋਂ ਸਦਕੇ (ਹਾਂ), ਜੋ ਜਲ ਵਿਚ ਥਲ ਵਿਚ ਤੇ ਧਰਤੀ ਦੇ ਤਲ ਉਤੇ (ਭਾਵ, ਆਕਾਸ਼ ਵਿਚ ਮੌਜੂਦ ਹੈ) ॥੧॥

हे नानक ! मैं उस ईश्वर पर कुर्बान जाता हूँ, जो जल, धरती, पाताल एवं आकाश में विद्यमान है॥ १॥

O Nanak, I am a sacrifice to the One, who pervades the waters, the lands, the sky and all space. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਅਸਟਪਦੀ ॥

असटपदी ॥

Asatapadee ||

अष्टपदी।

Ashtapadee:

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਕਰਨ ਕਰਾਵਨ ਕਰਨੈ ਜੋਗੁ ॥

करन करावन करनै जोगु ॥

Karan karaavan karanai jogu ||

ਪ੍ਰਭੂ (ਸਭ ਕੁਝ) ਕਰਨ ਦੀ ਸਮਰੱਥਾ ਰੱਖਦਾ ਹੈ, ਤੇ (ਜੀਆਂ ਨੂੰ) ਕੰਮ ਕਰਨ ਲਈ ਪ੍ਰੇਰਨ ਜੋਗਾ ਭੀ ਹੈ,

हर कार्य करने और जीवों से कराने वाला एक ईश्वर सब कुछ करने में समर्थ है।

The Doer, the Cause of causes, is potent to do anything.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਜੋ ਤਿਸੁ ਭਾਵੈ ਸੋਈ ਹੋਗੁ ॥

जो तिसु भावै सोई होगु ॥

Jo tisu bhaavai soee hogu ||

ਓਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ।

जो कुछ उसे भला लगता है, वही होता है।

That which pleases Him, comes to pass.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

ਖਿਨ ਮਹਿ ਥਾਪਿ ਉਥਾਪਨਹਾਰਾ ॥

खिन महि थापि उथापनहारा ॥

Khin mahi thaapi uthaapanahaaraa ||

ਅੱਖ ਦੇ ਫੋਰ ਵਿਚ ਜਗਤ ਨੂੰ ਪੈਦਾ ਕਰ ਕੇ ਨਾਸ ਭੀ ਕਰਨ ਵਾਲਾ ਹੈ,

वह क्षण भर में इस सृष्टि को उत्पन्न करने एवं नाश भी करने वाला (प्रभु) है।

In an instant, He creates and destroys.

Guru Arjan Dev ji / Raag Gauri / Sukhmani (M: 5) / Guru Granth Sahib ji - Ang 276

Download SGGS PDF Daily Updates ADVERTISE HERE