ANG 275, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਤਿਸ ਕਾ ਨਾਮੁ ਸਤਿ ਰਾਮਦਾਸੁ ॥

तिस का नामु सति रामदासु ॥

Tis kaa naamu sati raamadaasu ||

ਉਸ ਮਨੁੱਖ ਦਾ ਨਾਮ ਅਸਲੀ (ਅਰਥਾਂ ਵਿਚ) 'ਰਾਮਦਾਸੁ' (ਪ੍ਰਭੂ ਦਾ ਸੇਵਕ) ਹੈ;

उसका नाम सत्य ही रामदास है।

- his name is truly Ram Das, the Lord's servant.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਆਤਮ ਰਾਮੁ ਤਿਸੁ ਨਦਰੀ ਆਇਆ ॥

आतम रामु तिसु नदरी आइआ ॥

Aatam raamu tisu nadaree aaiaa ||

ਉਸ ਨੂੰ ਸਰਬ-ਵਿਆਪੀ ਪ੍ਰਭੂ ਦਿੱਸ ਪੈਂਦਾ ਹੈ,

उसे अपंने अन्तर में ही राम दिखाई दे गया है।

He comes to have the Vision of the Lord, the Supreme Soul.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਦਾਸ ਦਸੰਤਣ ਭਾਇ ਤਿਨਿ ਪਾਇਆ ॥

दास दसंतण भाइ तिनि पाइआ ॥

Daas dasantta(nn) bhaai tini paaiaa ||

ਦਾਸਾਂ ਦਾ ਦਾਸ ਹੋਣ ਦੇ ਸੁਭਾਉ ਨਾਲ ਉਸ ਨੇ ਪ੍ਰਭੂ ਨੂੰ ਲੱਭਾ ਹੈ ।

सेवकों का सेवक होने के स्वभाव से उसने ईश्वर को पाया है।

Deeming himself to be the slave of the Lord's slaves, he obtains it.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਸਦਾ ਨਿਕਟਿ ਨਿਕਟਿ ਹਰਿ ਜਾਨੁ ॥

सदा निकटि निकटि हरि जानु ॥

Sadaa nikati nikati hari jaanu ||

ਜੋ (ਮਨੁੱਖ) ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ,

जो हमेशा ही भगवान को अपने निकट समझता है,

He knows the Lord to be Ever-present, close at hand.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਸੋ ਦਾਸੁ ਦਰਗਹ ਪਰਵਾਨੁ ॥

सो दासु दरगह परवानु ॥

So daasu daragah paravaanu ||

ਉਹ ਸੇਵਕ ਦਰਗਾਹ ਵਿਚ ਕਬੂਲ ਹੁੰਦਾ ਹੈ ।

वह सेवक प्रभु के दरबार में स्वीकार होता है।

Such a servant is honored in the Court of the Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥

अपुने दास कउ आपि किरपा करै ॥

Apune daas kau aapi kirapaa karai ||

ਪ੍ਰਭੂ ਉਸ ਸੇਵਕ ਉਤੇ ਆਪ ਮੇਹਰ ਕਰਦਾ ਹੈ,

ईश्वर अपने सेवक पर स्वयं कृपा-दृष्टि करता है

To His servant, He Himself shows His Mercy.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਤਿਸੁ ਦਾਸ ਕਉ ਸਭ ਸੋਝੀ ਪਰੈ ॥

तिसु दास कउ सभ सोझी परै ॥

Tisu daas kau sabh sojhee parai ||

ਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ ।

और उस सेवक को समूचा ज्ञान हो जाता है।

Such a servant understands everything.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਸਗਲ ਸੰਗਿ ਆਤਮ ਉਦਾਸੁ ॥

सगल संगि आतम उदासु ॥

Sagal sanggi aatam udaasu ||

ਸਾਰੇ ਪਰਵਾਰ ਵਿਚ (ਰਹਿੰਦਾ ਹੋਇਆ ਭੀ) ਉਹ ਅੰਦਰੋਂ ਨਿਰਮੋਹ ਹੁੰਦਾ ਹੈ;

समूचे परिवार में (रहता हुआ भी) वह मन से निर्लिप्त रहता है,

Amidst all, his soul is unattached.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਐਸੀ ਜੁਗਤਿ ਨਾਨਕ ਰਾਮਦਾਸੁ ॥੬॥

ऐसी जुगति नानक रामदासु ॥६॥

Aisee jugati naanak raamadaasu ||6||

ਹੇ ਨਾਨਕ! ਇਹੋ ਜਿਹੀ (ਜੀਵਨ-) ਜੁਗਤੀ ਨਾਲ ਉਹ (ਅਸਲੀ) "ਰਾਮਦਾਸ" (ਰਾਮ ਦਾ ਦਾਸ ਬਣ ਜਾਂਦਾ ਹੈ) ॥੬॥

हे नानक ! ऐसी जीवन-युक्ति वाला रामदास होता है॥ ६॥

Such is the way, O Nanak, of the Lord's servant. ||6||

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਪ੍ਰਭ ਕੀ ਆਗਿਆ ਆਤਮ ਹਿਤਾਵੈ ॥

प्रभ की आगिआ आतम हितावै ॥

Prbh kee aagiaa aatam hitaavai ||

ਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਨ ਵਿਚ ਮਿੱਠੀ ਕਰ ਕੇ ਮੰਨਦਾ ਹੈ,

जो प्रभु की आज्ञा को सच्चे मन से मानता है,

One who, in his soul, loves the Will of God,

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਜੀਵਨ ਮੁਕਤਿ ਸੋਊ ਕਹਾਵੈ ॥

जीवन मुकति सोऊ कहावै ॥

Jeevan mukati sou kahaavai ||

ਉਹੀ ਜੀਊਂਦਾ ਮੁਕਤ ਅਖਵਾਉਂਦਾ ਹੈ;

वही जीवन मुक्त कहलाता है।

Is said to be Jivan Mukta - liberated while yet alive.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਤੈਸਾ ਹਰਖੁ ਤੈਸਾ ਉਸੁ ਸੋਗੁ ॥

तैसा हरखु तैसा उसु सोगु ॥

Taisaa harakhu taisaa usu sogu ||

ਉਸ ਨੂੰ ਖ਼ੁਸ਼ੀ ਤੇ ਗ਼ਮੀ ਇਕੋ ਜਿਹੀ ਹੈ,

उसके लिए सुख एवं दुःख एक समान होते हैं।

As is joy, so is sorrow to him.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਸਦਾ ਅਨੰਦੁ ਤਹ ਨਹੀ ਬਿਓਗੁ ॥

सदा अनंदु तह नही बिओगु ॥

Sadaa ananddu tah nahee biogu ||

ਉਸ ਨੂੰ ਸਦਾ ਆਨੰਦ ਹੈ (ਕਿਉਂਕਿ) ਓਥੇ (ਭਾਵ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਤੋਂ) ਵਿਛੋੜਾ ਨਹੀਂ ਹੈ ।

उसे हमेशा ही आनंद मिलता है और कोई वियोग नहीं होता।

He is in eternal bliss, and is not separated from God.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥

तैसा सुवरनु तैसी उसु माटी ॥

Taisaa suvaranu taisee usu maatee ||

ਸੋਨਾ ਤੇ ਮਿੱਟੀ (ਭੀ ਉਸ ਮਨੁੱਖ ਵਾਸਤੇ) ਬਰਾਬਰ ਹੈ (ਭਾਵ, ਸੋਨਾ ਵੇਖ ਕੇ ਉਹ ਲੋਭ ਵਿਚ ਨਹੀਂ ਫਸਦਾ),

सोना तथा मिट्टी भी उस पुरुष के लिए एक समान हैं,

As is gold, so is dust to him.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥

तैसा अम्रितु तैसी बिखु खाटी ॥

Taisaa ammmritu taisee bikhu khaatee ||

ਅੰਮ੍ਰਿਤ ਤੇ ਕਉੜੀ ਵਿਹੁ ਭੀ ਉਸ ਲਈ ਇਕ ਜੈਸੀ ਹੈ ।

उसके लिए अमृत एवं खट्टा विष भी एक समान है।

As is ambrosial nectar, so is bitter poison to him.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਤੈਸਾ ਮਾਨੁ ਤੈਸਾ ਅਭਿਮਾਨੁ ॥

तैसा मानु तैसा अभिमानु ॥

Taisaa maanu taisaa abhimaanu ||

(ਕਿਸੇ ਵਲੋਂ) ਆਦਰ (ਦਾ ਵਰਤਾਉ ਹੋਵੇ) ਜਾਂ ਅਹੰਕਾਰ (ਦਾ) (ਉਸ ਮਨੁੱਖ ਵਾਸਤੇ) ਇਕ ਸਮਾਨ ਹੈ,

उसके लिए मान एवं अभिमान भी एक समान है।

As is honor, so is dishonor.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਤੈਸਾ ਰੰਕੁ ਤੈਸਾ ਰਾਜਾਨੁ ॥

तैसा रंकु तैसा राजानु ॥

Taisaa rankku taisaa raajaanu ||

ਕੰਗਾਲ ਤੇ ਸ਼ਹਨਸ਼ਾਹ ਭੀ ਉਸ ਦੀ ਨਜ਼ਰ ਵਿਚ ਬਰਾਬਰ ਹੈ ।

रंक तथा राजा भी उसकी नजर में बराबर हैं।

As is the beggar, so is the king.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਜੋ ਵਰਤਾਏ ਸਾਈ ਜੁਗਤਿ ॥

जो वरताए साई जुगति ॥

Jo varataae saaee jugati ||

ਜੋ (ਰਜ਼ਾ ਪ੍ਰਭੂ) ਵਰਤਾਉਂਦਾ ਹੈ, ਉਹੀ (ਉਸ ਵਾਸਤੇ) ਜ਼ਿੰਦਗੀ ਦਾ ਗਾਡੀ-ਰਾਹ ਹੈ;

जो भगवान करता है, वही उसकी जीवन-युक्ति होती है।

Whatever God ordains, that is his way.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥੭॥

नानक ओहु पुरखु कहीऐ जीवन मुकति ॥७॥

Naanak ohu purakhu kaheeai jeevan mukati ||7||

ਹੇ ਨਾਨਕ! ਉਹ ਮਨੁੱਖ ਜੀਊਂਦਾ ਮੁਕਤ ਕਿਹਾ ਜਾ ਸਕਦਾ ਹੈ ॥੭॥

हे नानक ! वह पुरुष ही जीवन मुक्त कहा जाता है॥ ७ ॥

O Nanak, that being is known as Jivan Mukta. ||7||

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਪਾਰਬ੍ਰਹਮ ਕੇ ਸਗਲੇ ਠਾਉ ॥

पारब्रहम के सगले ठाउ ॥

Paarabrham ke sagale thaau ||

ਸਾਰੇ ਥਾਂ (ਸਰੀਰ-ਰੂਪ ਘਰ) ਅਕਾਲ ਪੁਰਖ ਦੇ ਹੀ ਹਨ,

परमात्मा के ही समस्त स्थान हैं।

All places belong to the Supreme Lord God.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥

जितु जितु घरि राखै तैसा तिन नाउ ॥

Jitu jitu ghari raakhai taisaa tin naau ||

ਜਿਸ ਜਿਸ ਥਾਂ ਜੀਵਾਂ ਨੂੰ ਰੱਖਦਾ ਹੈ, ਉਹੋ ਜਿਹਾ ਉਹਨਾਂ ਦਾ ਨਾਉਂ (ਪੈ ਜਾਂਦਾ ਹੈ) ।

जिस-जिस स्थान पर ईश्वर प्राणियों को रखता है, वैसा ही वह नाम धारण कर लेते हैं।

According to the homes in which they are placed, so are His creatures named.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਆਪੇ ਕਰਨ ਕਰਾਵਨ ਜੋਗੁ ॥

आपे करन करावन जोगु ॥

Aape karan karaavan jogu ||

ਪ੍ਰਭੂ ਆਪ ਹੀ (ਸਭ ਕੁਝ) ਕਰਨ ਦੀ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,

भगवान स्वयं ही सब कुछ करने और (प्राणियों से) करवाने में समर्थ है।

He Himself is the Doer, the Cause of causes.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਪ੍ਰਭ ਭਾਵੈ ਸੋਈ ਫੁਨਿ ਹੋਗੁ ॥

प्रभ भावै सोई फुनि होगु ॥

Prbh bhaavai soee phuni hogu ||

ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ।

जो परमात्मा को भला लगता है, वही होता है

Whatever pleases God, ultimately comes to pass.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਪਸਰਿਓ ਆਪਿ ਹੋਇ ਅਨਤ ਤਰੰਗ ॥

पसरिओ आपि होइ अनत तरंग ॥

Pasario aapi hoi anat tarangg ||

(ਜ਼ਿੰਦਗੀ ਦੀਆਂ) ਬੇਅੰਤ ਲਹਿਰਾਂ ਬਣ ਕੇ (ਅਕਾਲ ਪੁਰਖ) ਆਪ ਸਭ ਥਾਈਂ ਮੌਜੂਦ ਹੈ,

परमात्मा ने अपने आपको अनन्त लहरों में मौजूद होकर फैलाया हुआ है।

He Himself is All-pervading, in endless waves.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥

लखे न जाहि पारब्रहम के रंग ॥

Lakhe na jaahi paarabrham ke rangg ||

ਅਕਾਲ ਪੁਰਖ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ ।

परमात्मा के कौतुक जाने नहीं जा सकते।

The playful sport of the Supreme Lord God cannot be known.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਜੈਸੀ ਮਤਿ ਦੇਇ ਤੈਸਾ ਪਰਗਾਸ ॥

जैसी मति देइ तैसा परगास ॥

Jaisee mati dei taisaa paragaas ||

ਜਿਹੋ ਜਿਹੀ ਅਕਲ ਦੇਂਦਾ ਹੈ, ਉਹੋ ਜਿਹਾ ਜ਼ਹੂਰ (ਜੀਵ ਦੇ ਅੰਦਰ) ਹੁੰਦਾ ਹੈ;

परमात्मा जैसी बुद्धि प्रदान करता है, वैसा ही प्रकाश होता है।

As the understanding is given, so is one enlightened.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਪਾਰਬ੍ਰਹਮੁ ਕਰਤਾ ਅਬਿਨਾਸ ॥

पारब्रहमु करता अबिनास ॥

Paarabrhamu karataa abinaas ||

ਅਕਾਲ ਪੁਰਖ (ਆਪ ਸਭ ਕੁਝ) ਕਰਨ ਵਾਲਾ ਹੈ ਤੇ ਕਦੇ ਮਰਦਾ ਨਹੀਂ ।

सृष्टिकर्ता परमात्मा अनश्वर है।

The Supreme Lord God, the Creator, is eternal and everlasting.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਸਦਾ ਸਦਾ ਸਦਾ ਦਇਆਲ ॥

सदा सदा सदा दइआल ॥

Sadaa sadaa sadaa daiaal ||

ਪ੍ਰਭੂ ਸਦਾ ਮੇਹਰ ਕਰਨ ਵਾਲਾ ਹੈ,

ईश्वर हमेशा ही दयालु है।

Forever, forever and ever, He is merciful.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥੮॥੯॥

सिमरि सिमरि नानक भए निहाल ॥८॥९॥

Simari simari naanak bhae nihaal ||8||9||

ਹੇ ਨਾਨਕ! (ਜੀਵ ਉਸ ਨੂੰ) ਸਦਾ ਸਿਮਰ ਕੇ (ਫੁੱਲ ਵਾਂਗ) ਖਿੜੇ ਰਹਿੰਦੇ ਹਨ ॥੮॥੯॥

हे नानक ! उस परमात्मा का सिमरन करके कितने ही जीव कृतार्थ हो गए हैं। ८॥ ६॥

Remembering Him, remembering Him in meditation, O Nanak, one is blessed with ecstasy. ||8||9||

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਸਲੋਕੁ ॥

सलोकु ॥

Saloku ||

श्लोक ॥

Shalok:

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥

उसतति करहि अनेक जन अंतु न पारावार ॥

Usatati karahi anek jan anttu na paaraavaar ||

ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ ।

बहुत सारे मनुष्य प्रभु की गुणस्तुति करते रहते हैं, परन्तु परमात्मा के गुणों का कोई ओर-छोर नहीं मिलता।

Many people praise the Lord. He has no end or limitation.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥੧॥

नानक रचना प्रभि रची बहु बिधि अनिक प्रकार ॥१॥

Naanak rachanaa prbhi rachee bahu bidhi anik prkaar ||1||

ਹੇ ਨਾਨਕ! (ਇਹੀ ਸਾਰੀ) ਸ੍ਰਿਸ਼ਟੀ (ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ ॥੧॥

हे नानक ! परमात्मा ने जो यह सृष्टि-रचना की है, वह अनेक प्रकार की होने के कारण बहुत सारी विधियों से रची है॥ १॥

O Nanak, God created the creation, with its many ways and various species. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਅਸਟਪਦੀ ॥

असटपदी ॥

Asatapadee ||

अष्टपदी ॥

Ashtapadee:

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਹੋਏ ਪੂਜਾਰੀ ॥

कई कोटि होए पूजारी ॥

Kaee koti hoe poojaaree ||

(ਪ੍ਰਭੂ ਦੀ ਇਸ ਰਚੀ ਹੋਈ ਦੁਨੀਆ ਵਿਚ) ਕਈ ਕਰੋੜਾਂ ਪ੍ਰਾਣੀ ਪੁਜਾਰੀ ਹਨ,

कई करोड़ जीव उसकी पूजा करने वाले हुए हैं।

Many millions are His devotees.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਆਚਾਰ ਬਿਉਹਾਰੀ ॥

कई कोटि आचार बिउहारी ॥

Kaee koti aachaar biuhaaree ||

ਅਤੇ ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ;

कई करोड़ धार्मिक एवं सांसारिक आचरण-व्यवहार करने वाले हुए हैं।

Many millions perform religious rituals and worldly duties.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਭਏ ਤੀਰਥ ਵਾਸੀ ॥

कई कोटि भए तीरथ वासी ॥

Kaee koti bhae teerath vaasee ||

ਕਈ ਕਰੋੜਾਂ (ਬੰਦੇ) ਤੀਰਥਾਂ ਦੇ ਵਸਨੀਕ ਹਨ,

कई करोड़ जीव तीर्थो के निवासी हुए हैं।

Many millions become dwellers at sacred shrines of pilgrimage.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਬਨ ਭ੍ਰਮਹਿ ਉਦਾਸੀ ॥

कई कोटि बन भ्रमहि उदासी ॥

Kaee koti ban bhrmahi udaasee ||

ਅਤੇ ਕਈ ਕਰੋੜਾਂ (ਜਗਤ ਵਲੋਂ) ਉਪਰਾਮ ਹੋ ਕੇ ਜੰਗਲਾਂ ਵਿਚ ਫਿਰਦੇ ਹਨ;

कई करोड़ जीव वैरागी बनकर जंगलों में भटकते रहते हैं।

Many millions wander as renunciates in the wilderness.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਬੇਦ ਕੇ ਸ੍ਰੋਤੇ ॥

कई कोटि बेद के स्रोते ॥

Kaee koti bed ke srote ||

ਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ,

कई करोड़ वेदों के श्रोता हैं।

Many millions listen to the Vedas.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਤਪੀਸੁਰ ਹੋਤੇ ॥

कई कोटि तपीसुर होते ॥

Kaee koti tapeesur hote ||

ਅਤੇ ਕਈ ਕਰੋੜਾਂ ਵੱਡੇ ਵੱਡੇ ਤਪੀਏ ਬਣੇ ਹੋਏ ਹਨ;

कई करोड़ तपस्वी बने हुए हैं।

Many millions become austere penitents.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਆਤਮ ਧਿਆਨੁ ਧਾਰਹਿ ॥

कई कोटि आतम धिआनु धारहि ॥

Kaee koti aatam dhiaanu dhaarahi ||

ਕਈ ਕਰੋੜਾਂ (ਮਨੁੱਖ) ਆਪਣੇ ਅੰਦਰ ਸੁਰਤ ਜੋੜ ਰਹੇ ਹਨ,

कई करोड़ अपनी आत्मा में प्रभु-ध्यान को धारण करने वाले हैं।

Many millions enshrine meditation within their souls.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਕਬਿ ਕਾਬਿ ਬੀਚਾਰਹਿ ॥

कई कोटि कबि काबि बीचारहि ॥

Kaee koti kabi kaabi beechaarahi ||

ਅਤੇ ਕਈ ਕਰੋੜਾਂ (ਮਨੁੱਖ) ਕਵੀਆਂ ਦੀਆਂ ਰਚੀਆਂ ਕਵਿਤਾ ਵਿਚਾਰਦੇ ਹਨ;

कई करोड़ कवि काव्य-रचनाओं द्वारा विचार करते हैं।

Many millions of poets contemplate Him through poetry.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਨਵਤਨ ਨਾਮ ਧਿਆਵਹਿ ॥

कई कोटि नवतन नाम धिआवहि ॥

Kaee koti navatan naam dhiaavahi ||

ਕਈ ਕਰੋੜਾਂ ਬੰਦੇ (ਪ੍ਰਭੂ ਦਾ) ਨਿੱਤ ਨਵਾਂ ਨਾਮ ਸਿਮਰਦੇ ਹਨ,

कई करोड़ पुरुष नित्य नवीन नाम का ध्यान करते रहते हैं,

Many millions meditate on His eternally new Naam.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਨਾਨਕ ਕਰਤੇ ਕਾ ਅੰਤੁ ਨ ਪਾਵਹਿ ॥੧॥

नानक करते का अंतु न पावहि ॥१॥

Naanak karate kaa anttu na paavahi ||1||

(ਪਰ) ਹੇ ਨਾਨਕ! ਉਸ ਕਰਤਾਰ ਦਾ ਕੋਈ ਭੀ ਅੰਤ ਨਹੀਂ ਪਾ ਸਕਦੇ ॥੧॥

तो भी हे नानक ! उस परमात्मा का कोई भेद नहीं पा सकते॥ १॥

O Nanak, none can find the limits of the Creator. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਭਏ ਅਭਿਮਾਨੀ ॥

कई कोटि भए अभिमानी ॥

Kaee koti bhae abhimaanee ||

(ਇਸ ਜਗਤ-ਰਚਨਾ ਵਿਚ) ਕਰੋੜਾਂ ਅਹੰਕਾਰੀ ਜੀਵ ਹਨ,

इस दुनिया में कई करोड़ (पुरुष) अभिमानी हैं।

Many millions become self-centered.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਅੰਧ ਅਗਿਆਨੀ ॥

कई कोटि अंध अगिआनी ॥

Kaee koti anddh agiaanee ||

ਅਤੇ ਕਰੋੜਾਂ ਹੀ ਬੰਦੇ ਪੁੱਜ ਕੇ ਜਾਹਿਲ ਹਨ;

कई करोड़ (पुरुष) अन्धे अज्ञानी हैं।

Many millions are blinded by ignorance.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਕਿਰਪਨ ਕਠੋਰ ॥

कई कोटि किरपन कठोर ॥

Kaee koti kirapan kathor ||

ਕਰੋੜਾਂ (ਮਨੁੱਖ) ਸ਼ੂਮ ਤੇ ਪੱਥਰ-ਦਿਲ ਹਨ,

कई करोड़ (पुरुष) पत्थर दिल व् कंजूस हैं।

Many millions are stone-hearted misers.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਅਭਿਗ ਆਤਮ ਨਿਕੋਰ ॥

कई कोटि अभिग आतम निकोर ॥

Kaee koti abhig aatam nikor ||

ਅਤੇ ਕਈ ਕਰੋੜ ਅੰਦਰੋਂ ਮਹਾ ਕੋਰੇ ਹਨ ਜੋ (ਕਿਸੇ ਦਾ ਦੁੱਖ ਤੱਕ ਕੇ ਭੀ ਕਦੇ) ਪਸੀਜਦੇ ਨਹੀਂ;

कई करोड़ (मनुष्य) शुष्क एवं संवेदनहीन हैं।

Many millions are heartless, with dry, withered souls.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਪਰ ਦਰਬ ਕਉ ਹਿਰਹਿ ॥

कई कोटि पर दरब कउ हिरहि ॥

Kaee koti par darab kau hirahi ||

ਕਰੋੜਾਂ ਬੰਦੇ ਦੂਜਿਆਂ ਦਾ ਧਨ ਚੁਰਾਉਂਦੇ ਹਨ,

कई करोड़ (मनुष्य) दूसरों का धन चुराते हैं।

Many millions steal the wealth of others.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਪਰ ਦੂਖਨਾ ਕਰਹਿ ॥

कई कोटि पर दूखना करहि ॥

Kaee koti par dookhanaa karahi ||

ਅਤੇ ਕਰੋੜਾਂ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ;

कई करोड़ (मनुष्य) दूसरों की निन्दा करते हैं।

Many millions slander others.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਮਾਇਆ ਸ੍ਰਮ ਮਾਹਿ ॥

कई कोटि माइआ स्रम माहि ॥

Kaee koti maaiaa srm maahi ||

ਕਰੋੜਾਂ (ਮਨੁੱਖ) ਧਨ ਪਦਾਰਥ ਦੀ (ਖ਼ਾਤਰ) ਮੇਹਨਤ ਵਿਚ ਜੁੱਟੇ ਹੋਏ ਹਨ,

कई करोड़ (पुरुष) धन संग्रह करने हेतु श्रम में लगे हैं।

Many millions struggle in Maya.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਪਰਦੇਸ ਭ੍ਰਮਾਹਿ ॥

कई कोटि परदेस भ्रमाहि ॥

Kaee koti parades bhrmaahi ||

ਅਤੇ ਕਈ ਕਰੋੜ ਦੂਜੇ ਦੇਸ਼ਾਂ ਵਿਚ ਭਟਕ ਰਹੇ ਹਨ;

कई करोड़ दूसरे देशों में भटक रहे हैं।

Many millions wander in foreign lands.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥

जितु जितु लावहु तितु तितु लगना ॥

Jitu jitu laavahu titu titu laganaa ||

(ਹੇ ਪ੍ਰਭੂ!) ਜਿਸ ਜਿਸ ਆਹਰੇ ਤੂੰ ਲਾਉਂਦਾ ਹੈਂ ਉਸ ਉਸ ਆਹਰ ਵਿਚ ਜੀਵ ਲੱਗੇ ਹੋਏ ਹਨ ।

हे प्रभु ! जहाँ कहीं तुम जीवों को (काम में) लगाते हो, वहाँ-वहाँ वे लग जाते हैं।

Whatever God attaches them to - with that they are engaged.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥੨॥

नानक करते की जानै करता रचना ॥२॥

Naanak karate kee jaanai karataa rachanaa ||2||

ਹੇ ਨਾਨਕ! ਕਰਤਾਰ ਦੀ ਰਚਨਾ (ਦਾ ਭੇਤ) ਕਰਤਾਰ ਹੀ ਜਾਣਦਾ ਹੈ ॥੨॥

हे नानक ! कर्ता-प्रभु की सृष्टि रचना (का भेद) कर्ता-प्रभु ही जानता है॥ २ ॥

O Nanak, the Creator alone knows the workings of His creation. ||2||

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਸਿਧ ਜਤੀ ਜੋਗੀ ॥

कई कोटि सिध जती जोगी ॥

Kaee koti sidh jatee jogee ||

(ਇਸ ਸ੍ਰਿਸ਼ਟਿ-ਰਚਨਾ ਵਿਚ) ਕਰੋੜਾਂ ਪੁੱਗੇ ਹੋਏ, ਤੇ ਕਾਮ ਨੂੰ ਵੱਸ ਵਿਚ ਰੱਖਣ ਵਾਲੇ ਜੋਗੀ ਹਨ,

दुनिया में कई करोड़ सिद्ध, ब्रह्मचारी एवं योगी हैं।

Many millions are Siddhas, celibates and Yogis.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਰਾਜੇ ਰਸ ਭੋਗੀ ॥

कई कोटि राजे रस भोगी ॥

Kaee koti raaje ras bhogee ||

ਅਤੇ ਕਰੋੜਾਂ ਹੀ ਮੌਜਾਂ ਮਾਣਨ ਵਾਲੇ ਰਾਜੇ ਹਨ;

कई करोड़ रस भोगने वाले राजा हैं।

Many millions are kings, enjoying worldly pleasures.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਪੰਖੀ ਸਰਪ ਉਪਾਏ ॥

कई कोटि पंखी सरप उपाए ॥

Kaee koti pankkhee sarap upaae ||

ਕਰੋੜਾਂ ਪੰਛੀ ਤੇ ਸੱਪ (ਪ੍ਰਭੂ ਨੇ) ਪੈਦਾ ਕੀਤੇ ਹਨ,

कई करोड़ पक्षी एवं साँप परमात्मा ने पैदा किए हैं,

Many millions of birds and snakes have been created.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਪਾਥਰ ਬਿਰਖ ਨਿਪਜਾਏ ॥

कई कोटि पाथर बिरख निपजाए ॥

Kaee koti paathar birakh nipajaae ||

ਅਤੇ ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹਨ;

कई करोड़ पत्थर एवं वृक्ष उगाए गए हैं।

Many millions of stones and trees have been produced.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਪਵਣ ਪਾਣੀ ਬੈਸੰਤਰ ॥

कई कोटि पवण पाणी बैसंतर ॥

Kaee koti pava(nn) paa(nn)ee baisanttar ||

ਕਰੋੜਾਂ ਹਵਾ ਪਾਣੀ ਤੇ ਅੱਗਾਂ ਹਨ,

कई करोड़ हवाएँ, जल एवं अग्नियां हैं।

Many millions are the winds, waters and fires.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਦੇਸ ਭੂ ਮੰਡਲ ॥

कई कोटि देस भू मंडल ॥

Kaee koti des bhoo manddal ||

ਕਰੋੜਾਂ ਦੇਸ ਤੇ ਧਰਤੀਆਂ ਦੇ ਚੱਕ੍ਰ ਹਨ;

कई करोड़ देश एवं भूमण्डल हैं।

Many millions are the countries and realms of the world.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

ਕਈ ਕੋਟਿ ਸਸੀਅਰ ਸੂਰ ਨਖੵਤ੍ਰ ॥

कई कोटि ससीअर सूर नख्यत्र ॥

Kaee koti saseear soor nakhytr ||

ਕਈ ਕਰੋੜਾਂ ਚੰਦ੍ਰਮਾਂ, ਸੂਰਜ ਤੇ ਤਾਰੇ ਹਨ,

कई करोड़ चन्द्रमा, सूर्य एवं तारे हैं।

Many millions are the moons, suns and stars.

Guru Arjan Dev ji / Raag Gauri / Sukhmani (M: 5) / Guru Granth Sahib ji - Ang 275

Download SGGS PDF Daily Updates ADVERTISE HERE