ANG 273, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ॥

ब्रहम गिआनी की द्रिसटि अम्रितु बरसी ॥

Brham giaanee kee drisati ammmritu barasee ||

ਉਸ ਦੀ ਨਜ਼ਰ ਤੋਂ (ਸਭ ਉਤੇ) ਅੰਮ੍ਰਿਤ ਦੀ ਵਰਖਾ ਹੁੰਦੀ ਹੈ ।

ब्रह्मज्ञानी की दृष्टि से अमृत बरसता है।

Nectar rains down from the glance of the God-conscious being.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥

ब्रहम गिआनी बंधन ते मुकता ॥

Brham giaanee banddhan te mukataa ||

ਬ੍ਰਹਮਗਿਆਨੀ (ਮਾਇਆ ਦੇ) ਬੰਧਨਾਂ ਤੋਂ ਆਜ਼ਾਦ ਹੁੰਦਾ ਹੈ,

ब्रह्मज्ञानी बन्धनों से मुक्त रहता है।

The God-conscious being is free from entanglements.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥

ब्रहम गिआनी की निरमल जुगता ॥

Brham giaanee kee niramal jugataa ||

ਅਤੇ ਉਸ ਦੀ ਜੀਵਨ-ਜੁਗਤੀ ਵਿਕਾਰਾਂ ਤੋਂ ਰਹਿਤ ਹੈ ।

ब्रह्मज्ञानी का जीवन-आचरण बड़ा पवित्र है।

The lifestyle of the God-conscious being is spotlessly pure.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥

ब्रहम गिआनी का भोजनु गिआन ॥

Brham giaanee kaa bhojanu giaan ||

(ਰੱਬੀ-) ਗਿਆਨ ਬ੍ਰਹਮਗਿਆਨੀ ਦੀ ਖ਼ੁਰਾਕ ਹੈ (ਭਾਵ, ਬ੍ਰਹਮਗਿਆਨੀ ਦੀ ਆਤਮਕ ਜ਼ਿੰਦਗੀ ਦਾ ਆਸਰਾ ਹੈ),

ब्रह्मज्ञानी का भोजन ज्ञान होता है।

Spiritual wisdom is the food of the God-conscious being.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥੩॥

नानक ब्रहम गिआनी का ब्रहम धिआनु ॥३॥

Naanak brham giaanee kaa brham dhiaanu ||3||

ਹੇ ਨਾਨਕ! ਬ੍ਰਹਮਗਿਆਨੀ ਦੀ ਸੁਰਤ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ ॥੩॥

हे नानक ! ब्रह्मज्ञानी भगवान के ध्यान में ही मग्न रहता है॥ ३॥

O Nanak, the God-conscious being is absorbed in God's meditation. ||3||

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਏਕ ਊਪਰਿ ਆਸ ॥

ब्रहम गिआनी एक ऊपरि आस ॥

Brham giaanee ek upari aas ||

ਬ੍ਰਹਮਗਿਆਨੀ ਇਕ ਅਕਾਲ ਪੁਰਖ ਉਤੇ ਆਸ ਰੱਖਦਾ ਹੈ;

ब्रह्मज्ञानी की एक ईश्वर पर ही आशा होती है।

The God-conscious being centers his hopes on the One alone.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥

ब्रहम गिआनी का नही बिनास ॥

Brham giaanee kaa nahee binaas ||

ਬ੍ਰਹਮਗਿਆਨੀ (ਦੀ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ ।

ब्रह्मज्ञानी का विनाश नहीं होता।

The God-conscious being shall never perish.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥

ब्रहम गिआनी कै गरीबी समाहा ॥

Brham giaanee kai gareebee samaahaa ||

ਬ੍ਰਹਮਗਿਆਨੀ ਦੇ ਹਿਰਦੇ ਵਿਚ ਗਰੀਬੀ ਟਿਕੀ ਰਹਿੰਦੀ ਹੈ,

ब्रह्मज्ञानी नम्रता में ही टिका रहता है।

The God-conscious being is steeped in humility.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥

ब्रहम गिआनी परउपकार उमाहा ॥

Brham giaanee paraupakaar umaahaa ||

ਅਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ (ਸਦਾ) ਚਾਉ (ਚੜ੍ਹਿਆ ਰਹਿੰਦਾ) ਹੈ ।

ब्रह्मज्ञानी को परोपकार करने का उत्साह बना रहता है।

The God-conscious being delights in doing good to others.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥

ब्रहम गिआनी कै नाही धंधा ॥

Brham giaanee kai naahee dhanddhaa ||

ਬ੍ਰਹਮਗਿਆਨੀ ਦੇ ਮਨ ਵਿਚ (ਮਾਇਆ ਦਾ) ਜੰਜਾਲ ਨਹੀਂ ਵਿਆਪਦਾ,

ब्रह्मज्ञानी सांसारिक विवादों से परे होता है।

The God-conscious being has no worldly entanglements.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥

ब्रहम गिआनी ले धावतु बंधा ॥

Brham giaanee le dhaavatu banddhaa ||

(ਕਿਉਂਕਿ) ਉਹ ਭਟਕਦੇ ਮਨ ਨੂੰ ਕਾਬੂ ਕਰ ਕੇ (ਮਾਇਆ ਵਲੋਂ) ਰੋਕ ਸਕਦਾ ਹੈ ।

ब्रह्मज्ञानी अपने भागते मन को नियंत्रण में कर लेता है।

The God-conscious being holds his wandering mind under control.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥

ब्रहम गिआनी कै होइ सु भला ॥

Brham giaanee kai hoi su bhalaa ||

ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ, ਬ੍ਰਹਮਗਿਆਨੀ ਨੂੰ ਆਪਣੇ ਮਨ ਵਿਚ ਭਲਾ ਪ੍ਰਤੀਤ ਹੁੰਦਾ ਹੈ,

ब्रहाज्ञानी के कर्म श्रेष्ठ हैं, वह जो भी करता है, भला ही करता है।

The God-conscious being acts in the common good.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਸੁਫਲ ਫਲਾ ॥

ब्रहम गिआनी सुफल फला ॥

Brham giaanee suphal phalaa ||

ਇਸ ਤਰ੍ਹਾਂ) ਉਸ ਦਾ ਮਨੁੱਖਾ ਜਨਮ ਚੰਗੀ ਤਰ੍ਹਾਂ ਕਾਮਯਾਬ ਹੁੰਦਾ ਹੈ ।

ब्रह्मज्ञानी भलीभाँति सफल होता है।

The God-conscious being blossoms in fruitfulness.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥

ब्रहम गिआनी संगि सगल उधारु ॥

Brham giaanee sanggi sagal udhaaru ||

ਬ੍ਰਹਮਗਿਆਨੀ ਦੀ ਸੰਗਤਿ ਵਿਚ ਸਭ ਦਾ ਬੇੜਾ ਪਾਰ ਹੁੰਦਾ ਹੈ,

ब्रह्मज्ञानी की संगति में रहने से सबका उद्धार हो जाता है।

In the Company of the God-conscious being, all are saved.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥੪॥

नानक ब्रहम गिआनी जपै सगल संसारु ॥४॥

Naanak brham giaanee japai sagal sanssaaru ||4||

(ਕਿਉਂਕਿ) ਹੇ ਨਾਨਕ! ਬ੍ਰਹਮਗਿਆਨੀ ਦੀ ਰਾਹੀਂ ਸਾਰਾ ਜਗਤ (ਹੀ) (ਪ੍ਰਭੂ ਦਾ ਨਾਮ) ਜਪਣ ਲੱਗ ਪੈਂਦਾ ਹੈ ॥੪॥

हे नानक ! सारी दुनिया ब्रह्मज्ञानी की प्रशंसा करती है॥ ४॥

O Nanak, through the God-conscious being, the whole world meditates on God. ||4||

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕੈ ਏਕੈ ਰੰਗ ॥

ब्रहम गिआनी कै एकै रंग ॥

Brham giaanee kai ekai rangg ||

ਬ੍ਰਹਮਗਿਆਨੀ ਦੇ ਹਿਰਦੇ ਵਿਚ (ਸਦਾ) ਇਕ ਅਕਾਲ ਪੁਰਖ ਦਾ ਪਿਆਰ (ਵੱਸਦਾ ਹੈ),

ब्रह्मज्ञानी केवल एक ईश्वर से ही प्रेम करता है।

The God-conscious being loves the One Lord alone.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ ॥

ब्रहम गिआनी कै बसै प्रभु संग ॥

Brham giaanee kai basai prbhu sangg ||

(ਤਾਹੀਏਂ) ਪ੍ਰਭੂ ਬ੍ਰਹਮਗਿਆਨੀ ਦੇ ਅੰਗ-ਸੰਗ ਰਹਿੰਦਾ ਹੈ ।

ईश्वर ब्रह्मज्ञानी के साथ-साथ रहता है।

The God-conscious being dwells with God.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕੈ ਨਾਮੁ ਆਧਾਰੁ ॥

ब्रहम गिआनी कै नामु आधारु ॥

Brham giaanee kai naamu aadhaaru ||

ਬ੍ਰਹਮਗਿਆਨੀ ਦੇ ਮਨ ਵਿਚ (ਪ੍ਰਭੂ ਦਾ) ਨਾਮ (ਹੀ) ਟੇਕ ਹੈ,

ईश्वर का नाम ही ब्रह्मज्ञानी का आधार है।

The God-conscious being takes the Naam as his Support.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ ॥

ब्रहम गिआनी कै नामु परवारु ॥

Brham giaanee kai naamu paravaaru ||

ਅਤੇ ਨਾਮ ਹੀ ਉਸ ਦਾ ਪਰਵਾਰ ਹੈ ।

ईश्वर का नाम ही ब्रह्मज्ञानी का परिवार है।

The God-conscious being has the Naam as his Family.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਸਦਾ ਸਦ ਜਾਗਤ ॥

ब्रहम गिआनी सदा सद जागत ॥

Brham giaanee sadaa sad jaagat ||

ਬ੍ਰਹਮਗਿਆਨੀ ਸਦਾ (ਵਿਕਾਰਾਂ ਦੇ ਹਮਲੇ ਵਲੋਂ) ਸੁਚੇਤ ਰਹਿੰਦਾ ਹੈ,

ब्रह्मज्ञानी हमेशा जाग्रत रहता है।

The God-conscious being is awake and aware, forever and ever.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥

ब्रहम गिआनी अह्मबुधि तिआगत ॥

Brham giaanee ahambbudhi tiaagat ||

ਅਤੇ 'ਮੈਂ ਮੈਂ' ਕਰਨ ਵਾਲੀ ਮੱਤ ਛੱਡ ਦੇਂਦਾ ਹੈ ।

ब्रह्मज्ञानी अपनी अहंबुद्धि को त्याग देता है।

The God-conscious being renounces his proud ego.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥

ब्रहम गिआनी कै मनि परमानंद ॥

Brham giaanee kai mani paramaanandd ||

ਬ੍ਰਹਮਗਿਆਨੀ ਦੇ ਮਨ ਵਿਚ ਉੱਚੇ ਸੁਖ ਦਾ ਮਾਲਕ ਅਕਾਲ ਪੁਰਖ ਵੱਸਦਾ ਹੈ,

ब्रह्मज्ञानी के हृदय में परमानन्द वास करता है।

In the mind of the God-conscious being, there is supreme bliss.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ ॥

ब्रहम गिआनी कै घरि सदा अनंद ॥

Brham giaanee kai ghari sadaa anandd ||

(ਤਾਹੀਏਂ) ਉਸ ਦੇ ਹਿਰਦੇ-ਰੂਪ ਘਰ ਵਿਚ ਸਦਾ ਖ਼ੁਸ਼ੀ ਖਿੜਾਓ ਹੈ ।

ब्रह्मज्ञानी के हृदय-रूपी घर में सदा आनंद बना रहता है।

In the home of the God-conscious being, there is everlasting bliss.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥

ब्रहम गिआनी सुख सहज निवास ॥

Brham giaanee sukh sahaj nivaas ||

ਬ੍ਰਹਮਗਿਆਨੀ (ਮਨੁੱਖ) ਸੁਖ ਤੇ ਸ਼ਾਂਤੀ ਵਿਚ ਟਿਕਿਆ ਰਹਿੰਦਾ ਹੈ;

ब्रह्मज्ञानी हमेशा सहज सुख में निवास करता है।

The God-conscious being dwells in peaceful ease.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥੫॥

नानक ब्रहम गिआनी का नही बिनास ॥५॥

Naanak brham giaanee kaa nahee binaas ||5||

(ਤੇ) ਹੇ ਨਾਨਕ! ਬ੍ਰਹਮਗਿਆਨੀ (ਦੀ ਇਸ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ ॥੫॥

हे नानक ! ब्रह्मज्ञानी का विनाश नहीं होता।॥ ५॥

O Nanak, the God-conscious being shall never perish. ||5||

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ॥

ब्रहम गिआनी ब्रहम का बेता ॥

Brham giaanee brham kaa betaa ||

ਬ੍ਰਹਮਗਿਆਨੀ (ਮਨੁੱਖ) ਅਕਾਲ ਪੁਰਖ ਦਾ ਮਹਰਮ ਬਣ ਜਾਂਦਾ ਹੈ,

ब्रह्मज्ञानी ब्रह्म ज्ञाता होता है।

The God-conscious being knows God.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਏਕ ਸੰਗਿ ਹੇਤਾ ॥

ब्रहम गिआनी एक संगि हेता ॥

Brham giaanee ek sanggi hetaa ||

ਅਤੇ ਉਹ ਇਕ ਪ੍ਰਭੂ ਨਾਲ ਹੀ ਪਿਆਰ ਕਰਦਾ ਹੈ ।

ब्रह्मज्ञानी एक ईश्वर से ही प्रेम करता है।

The God-conscious being is in love with the One alone.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕੈ ਹੋਇ ਅਚਿੰਤ ॥

ब्रहम गिआनी कै होइ अचिंत ॥

Brham giaanee kai hoi achintt ||

ਬ੍ਰਹਮਗਿਆਨੀ ਦੇ ਮਨ ਵਿਚ (ਸਦਾ) ਬੇਫ਼ਿਕਰੀ ਰਹਿੰਦੀ ਹੈ,

ब्रह्मज्ञानी के हृदय में हमेशा बेफ्रिक्री रहती है।

The God-conscious being is carefree.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕਾ ਨਿਰਮਲ ਮੰਤ ॥

ब्रहम गिआनी का निरमल मंत ॥

Brham giaanee kaa niramal mantt ||

ਉਸ ਦਾ ਉਪਦੇਸ਼ (ਭੀ ਹੋਰਨਾਂ ਨੂੰ) ਪਵਿਤ੍ਰ ਕਰਨ ਵਾਲਾ ਹੁੰਦਾ ਹੈ ।

ब्रह्मज्ञानी का मन्त्र पवित्र करने वाला होता है।

Pure are the Teachings of the God-conscious being.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥

ब्रहम गिआनी जिसु करै प्रभु आपि ॥

Brham giaanee jisu karai prbhu aapi ||

(ਉਹੀ ਮਨੁੱਖ ਬ੍ਰਹਮਗਿਆਨੀ ਬਣਦਾ ਹੈ) ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ,

ब्रह्मज्ञानी वही होता है, जिसे ईश्वर स्वयं लोकप्रिय बनाता है।

The God-conscious being is made so by God Himself.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕਾ ਬਡ ਪਰਤਾਪ ॥

ब्रहम गिआनी का बड परताप ॥

Brham giaanee kaa bad parataap ||

ਬ੍ਰਹਮਗਿਆਨੀ ਦਾ ਬੜਾ ਨਾਮਣਾ ਹੋ ਜਾਂਦਾ ਹੈ ।

ब्रह्मज्ञानी का बड़ा प्रताप है।

The God-conscious being is gloriously great.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥

ब्रहम गिआनी का दरसु बडभागी पाईऐ ॥

Brham giaanee kaa darasu badabhaagee paaeeai ||

ਬ੍ਰਹਮਗਿਆਨੀ ਦਾ ਦੀਦਾਰ ਵੱਡੇ ਭਾਗਾਂ ਨਾਲ ਪਾਈਦਾ ਹੈ;

ब्रह्मज्ञानी के दर्शन किसी भाग्यशाली को ही प्राप्त होते हैं।

The Darshan, the Blessed Vision of the God-conscious being, is obtained by great good fortune.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ ॥

ब्रहम गिआनी कउ बलि बलि जाईऐ ॥

Brham giaanee kau bali bali jaaeeai ||

ਬ੍ਰਹਮਗਿਆਨੀ ਤੋਂ ਸਦਾ ਸਦਕੇ ਜਾਈਏ ।

ब्रह्मज्ञानी पर हमेशा बलिहारी जाना चाहिए।

To the God-conscious being, I make my life a sacrifice.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥

ब्रहम गिआनी कउ खोजहि महेसुर ॥

Brham giaanee kau khojahi mahesur ||

ਸ਼ਿਵ (ਆਦਿਕ ਦੇਵਤੇ ਭੀ) ਬ੍ਰਹਮਗਿਆਨੀ ਨੂੰ ਭਾਲਦੇ ਫਿਰਦੇ ਹਨ;

ब्रह्मज्ञानी को शिवशंकर भी खोजते रहते हैं।

The God-conscious being is sought by the great god Shiva.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥

नानक ब्रहम गिआनी आपि परमेसुर ॥६॥

Naanak brham giaanee aapi paramesur ||6||

ਹੇ ਨਾਨਕ! ਅਕਾਲ ਪੁਰਖ ਆਪ ਬ੍ਰਹਮਗਿਆਨੀ (ਦਾ ਰੂਪ) ਹੈ ॥੬॥

हे नानक ! परमेश्वर स्वयं ही ब्रह्मज्ञानी है॥ ६ ॥

O Nanak, the God-conscious being is Himself the Supreme Lord God. ||6||

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ॥

ब्रहम गिआनी की कीमति नाहि ॥

Brham giaanee kee keemati naahi ||

ਬ੍ਰਹਮਗਿਆਨੀ (ਦੇ ਗੁਣਾਂ) ਦਾ ਮੁੱਲ ਨਹੀਂ ਪੈ ਸਕਦਾ,

ब्रह्मज्ञानी के गुणों का मूल्यांकन नहीं किया जा सकता।

The God-conscious being cannot be appraised.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥

ब्रहम गिआनी कै सगल मन माहि ॥

Brham giaanee kai sagal man maahi ||

ਸਾਰੇ ਹੀ (ਗੁਣ) ਬ੍ਰਹਮਗਿਆਨੀ ਦੇ ਅੰਦਰ ਹਨ ।

सब गुण ब्रह्मज्ञानी के हृदय में विद्यमान हैं।

The God-conscious being has all within his mind.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ॥

ब्रहम गिआनी का कउन जानै भेदु ॥

Brham giaanee kaa kaun jaanai bhedu ||

ਕੇਹੜਾ ਮਨੁੱਖ ਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਭੇਤ ਪਾ ਸਕਦਾ ਹੈ?

ब्रहाज्ञानी के भेद को कौन जान सकता है ?

Who can know the mystery of the God-conscious being?

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕਉ ਸਦਾ ਅਦੇਸੁ ॥

ब्रहम गिआनी कउ सदा अदेसु ॥

Brham giaanee kau sadaa adesu ||

ਬ੍ਰਹਮਗਿਆਨੀ ਦੇ ਅੱਗੇ ਸਦਾ ਨਿਊਣਾ ਹੀ (ਫੱਬਦਾ) ਹੈ ।

ब्रह्मज्ञानी को सदैव प्रणाम करना चाहिए।

Forever bow to the God-conscious being.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖੵਰੁ ॥

ब्रहम गिआनी का कथिआ न जाइ अधाख्यरु ॥

Brham giaanee kaa kathiaa na jaai adhaakhyru ||

ਬ੍ਰਹਮਗਿਆਨੀ (ਦੀ ਮਹਿਮਾ) ਦਾ ਅੱਧਾ ਅੱਖਰ ਭੀ ਨਹੀਂ ਕਿਹਾ ਜਾ ਸਕਦਾ;

ब्रह्मज्ञानी की महिमा का एक आधा अक्षर भी वर्णन नहीं किया जा सकता।

The God-conscious being cannot be described in words.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥

ब्रहम गिआनी सरब का ठाकुरु ॥

Brham giaanee sarab kaa thaakuru ||

ਬ੍ਰਹਮਗਿਆਨੀ ਸਾਰੇ (ਜੀਵਾਂ) ਦਾ ਪੂਜ੍ਯ ਹੈ ।

ब्रह्मज्ञानी समस्त जीवों का पूज्य स्वामी है।

The God-conscious being is the Lord and Master of all.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥

ब्रहम गिआनी की मिति कउनु बखानै ॥

Brham giaanee kee miti kaunu bakhaanai ||

ਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਅੰਦਾਜ਼ਾ ਕੌਣ ਲਾ ਸਕਦਾ ਹੈ?

ब्रह्मज्ञानी का अनुमान कौन लगा सकता है।

Who can describe the limits of the God-conscious being?

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥

ब्रहम गिआनी की गति ब्रहम गिआनी जानै ॥

Brham giaanee kee gati brham giaanee jaanai ||

ਉਸ ਦੀ ਹਾਲਤ (ਉਸ ਵਰਗਾ) ਬ੍ਰਹਮਗਿਆਨੀ ਹੀ ਜਾਣਦਾ ਹੈ ।

केवल ब्रह्मज्ञानी ही ब्रह्मज्ञानी की गति को जानता है।

Only the God-conscious being can know the state of the God-conscious being.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥

ब्रहम गिआनी का अंतु न पारु ॥

Brham giaanee kaa anttu na paaru ||

ਬ੍ਰਹਮਗਿਆਨੀ (ਦੇ ਗੁਣਾਂ ਦੇ ਸਮੁੰਦਰ) ਦਾ ਕੋਈ ਹੱਦ ਬੰਨਾ ਨਹੀਂ;

ब्रह्मज्ञानी के गुणों का कोई आर-पार नहीं।

The God-conscious being has no end or limitation.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥੭॥

नानक ब्रहम गिआनी कउ सदा नमसकारु ॥७॥

Naanak brham giaanee kau sadaa namasakaaru ||7||

ਹੇ ਨਾਨਕ! ਸਦਾ ਬ੍ਰਹਮਗਿਆਨੀ ਦੇ ਚਰਨਾਂ ਤੇ ਪਿਆ ਰਹੁ ॥੭॥

हे नानक ! ब्रह्मज्ञानी को हमेशा ही प्रणाम करते रहो ॥ ७ ॥

O Nanak, to the God-conscious being, bow forever in reverence. ||7||

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥

ब्रहम गिआनी सभ स्रिसटि का करता ॥

Brham giaanee sabh srisati kaa karataa ||

ਬ੍ਰਹਮਗਿਆਨੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ,

ब्रह्मज्ञानी सारी दुनिया का कर्तार है।

The God-conscious being is the Creator of all the world.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥

ब्रहम गिआनी सद जीवै नही मरता ॥

Brham giaanee sad jeevai nahee marataa ||

ਸਦਾ ਹੀ ਜਿਊਂਦਾ ਹੈ, ਕਦੇ (ਜਨਮ) ਮਰਨ ਦੇ ਗੇੜ ਵਿਚ ਨਹੀਂ ਆਉਂਦਾ ।

ब्रह्मज्ञानी सदैव ही जीवित रहता है और मरता नहीं।

The God-conscious being lives forever, and does not die.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥

ब्रहम गिआनी मुकति जुगति जीअ का दाता ॥

Brham giaanee mukati jugati jeea kaa daataa ||

ਬ੍ਰਹਮਗਿਆਨੀ ਮੁਕਤੀ ਦਾ ਰਾਹ (ਦੱਸਣ ਵਾਲਾ ਤੇ ਉੱਚੀ ਆਤਮਕ) ਜ਼ਿੰਦਗੀ ਦਾ ਦੇਣ ਵਾਲਾ ਹੈ,

ब्रह्मज्ञानी जीवों को मुक्ति, युक्ति एवं जीवन देने वाला दाता है।

The God-conscious being is the Giver of the way of liberation of the soul.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥

ब्रहम गिआनी पूरन पुरखु बिधाता ॥

Brham giaanee pooran purakhu bidhaataa ||

ਉਹੀ ਪੂਰਨ ਪੁਰਖ ਤੇ ਕਾਦਰ ਹੈ ।

ब्रह्मज्ञानी पूर्ण पुरुष विधाता है।

The God-conscious being is the Perfect Supreme Being, who orchestrates all.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥

ब्रहम गिआनी अनाथ का नाथु ॥

Brham giaanee anaath kaa naathu ||

ਬ੍ਰਹਮਗਿਆਨੀ ਨਿਖ਼ਸਮਿਆਂ ਦਾ ਖ਼ਸਮ ਹੈ,

ब्रह्मज्ञानी अनाथों का नाथ है।

The God-conscious being is the helper of the helpless.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥

ब्रहम गिआनी का सभ ऊपरि हाथु ॥

Brham giaanee kaa sabh upari haathu ||

ਸਭ ਦੀ ਸਹਾਇਤਾ ਕਰਦਾ ਹੈ ।

ब्रहाज्ञानी का रक्षक हाथ समस्त मानव जाति पर है।

The God-conscious being extends his hand to all.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥

ब्रहम गिआनी का सगल अकारु ॥

Brham giaanee kaa sagal akaaru ||

ਸਾਰਾ ਦਿੱਸਦਾ ਜਗਤ ਬ੍ਰਹਮਗਿਆਨੀ ਦਾ (ਆਪਣਾ) ਹੈ,

यह सारा जगत्-प्रसार ब्रह्मज्ञानी का ही है।

The God-conscious being owns the entire creation.

Guru Arjan Dev ji / Raag Gauri / Sukhmani (M: 5) / Guru Granth Sahib ji - Ang 273

Download SGGS PDF Daily Updates ADVERTISE HERE