ANG 272, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫॥

नानक साध कै संगि सफल जनम ॥५॥

Naanak saadh kai sanggi saphal janamm ||5||

ਹੇ ਨਾਨਕ! ਸਾਧੂ ਦੀ ਸੰਗਤਿ ਵਿਚ ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ ॥੫॥

हे नानक ! साधुओं की संगति में रहने से मनुष्य-जन्म सफल हो जाता है॥ ५॥

O Nanak, in the Company of the Holy, one's life becomes fruitful. ||5||

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੈ ਸੰਗਿ ਨਹੀ ਕਛੁ ਘਾਲ ॥

साध कै संगि नही कछु घाल ॥

Saadh kai sanggi nahee kachhu ghaal ||

ਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਤਪ ਆਦਿਕ ਤਪਨ ਦੀ ਲੋੜ ਨਹੀਂ ਰਹਿੰਦੀ,

साधुओं की संगति करने से मनुष्य को मेहनत नहीं करनी पड़ती।

In the Company of the Holy, there is no suffering.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਦਰਸਨੁ ਭੇਟਤ ਹੋਤ ਨਿਹਾਲ ॥

दरसनु भेटत होत निहाल ॥

Darasanu bhetat hot nihaal ||

(ਕਿਉਂਕਿ ਉਹਨਾਂ) ਦਾ ਦਰਸ਼ਨ ਹੀ ਕਰ ਕੇ ਹਿਰਦਾ ਖਿੜ ਆਉਂਦਾ ਹੈ ।

साधुओं के दर्शनमात्र एवं भेंट से मनुष्य कृतार्थ हो जाता है।

The Blessed Vision of their Darshan brings a sublime, happy peace.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੈ ਸੰਗਿ ਕਲੂਖਤ ਹਰੈ ॥

साध कै संगि कलूखत हरै ॥

Saadh kai sanggi kalookhat harai ||

ਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਆਪਣੇ) ਪਾਪ ਨਾਸ ਕਰ ਲੈਂਦਾ ਹੈ,

साधुओं की संगति करने से मनुष्य के तमाम पाप नाश हो जाते हैं।

In the Company of the Holy, blemishes are removed.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੈ ਸੰਗਿ ਨਰਕ ਪਰਹਰੈ ॥

साध कै संगि नरक परहरै ॥

Saadh kai sanggi narak paraharai ||

(ਤੇ ਇਸ ਤਰ੍ਹਾਂ) ਨਰਕਾਂ ਤੋਂ ਬਚ ਜਾਂਦਾ ਹੈ ।

साधुओं की संगति करने से मनुष्य नरक से बच जाता है।

In the Company of the Holy, hell is far away.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥

साध कै संगि ईहा ऊहा सुहेला ॥

Saadh kai sanggi eehaa uhaa suhelaa ||

ਸੰਤਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ) ਇਸ ਲੋਕ ਤੇ ਪਰਲੋਕ ਵਿਚ ਸੌਖਾ ਹੋ ਜਾਂਦਾ ਹੈ,

साधुओं की संगति करने से प्राणी लोक-परलोक में सुखी हो जाता है।

In the Company of the Holy, one is happy here and hereafter.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧਸੰਗਿ ਬਿਛੁਰਤ ਹਰਿ ਮੇਲਾ ॥

साधसंगि बिछुरत हरि मेला ॥

Saadhasanggi bichhurat hari melaa ||

ਅਤੇ ਪ੍ਰਭੂ ਤੋਂ ਵਿਛੁੜਿਆ ਹੋਇਆ (ਮੁੜ) ਉਸ ਨੂੰ ਮਿਲ ਪੈਂਦਾ ਹੈ ।

साधुओं की संगति करने से जो ईश्वर से जुदा हुए हैं, वे उससे मिल जाते हैं।

In the Company of the Holy, the separated ones are reunited with the Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਜੋ ਇਛੈ ਸੋਈ ਫਲੁ ਪਾਵੈ ॥

जो इछै सोई फलु पावै ॥

Jo ichhai soee phalu paavai ||

ਗੁਰਮੁਖਾਂ ਦੀ ਸੰਗਤਿ ਵਿਚੋਂ (ਮਨੁੱਖ) ਜੋ ਇੱਛਾ ਕਰਦਾ ਹੈ, ਓਹੀ ਫਲ ਪਾਉਂਦਾ ਹੈ,

साधुओं की संगति करने से मनुष्य जिस फल का वह इच्छुक होता है, उसे मिल जाता है

The fruits of one's desires are obtained.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੈ ਸੰਗਿ ਨ ਬਿਰਥਾ ਜਾਵੈ ॥

साध कै संगि न बिरथा जावै ॥

Saadh kai sanggi na birathaa jaavai ||

ਬੇ-ਮੁਰਾਦ ਹੋ ਕੇ ਨਹੀਂ ਜਾਂਦਾ ।

साधुओं की संगति करने से वह खाली हाथ नहीं जाता।

In the Company of the Holy, no one goes empty-handed.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਪਾਰਬ੍ਰਹਮੁ ਸਾਧ ਰਿਦ ਬਸੈ ॥

पारब्रहमु साध रिद बसै ॥

Paarabrhamu saadh rid basai ||

ਅਕਾਲ ਪੁਰਖ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ;

पारब्रह्म-प्रभु साधुओं के हृदय में निवास करता है।

The Supreme Lord God dwells in the hearts of the Holy.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਨਾਨਕ ਉਧਰੈ ਸਾਧ ਸੁਨਿ ਰਸੈ ॥੬॥

नानक उधरै साध सुनि रसै ॥६॥

Naanak udharai saadh suni rasai ||6||

ਹੇ ਨਾਨਕ! (ਮਨੁੱਖ) ਸਾਧੂ ਜਨਾਂ ਦੀ ਰਸਨਾ ਤੋਂ (ਉਪਦੇਸ਼) ਸੁਣ ਕੇ (ਵਿਕਾਰਾਂ ਤੋਂ) ਬਚ ਜਾਂਦਾ ਹੈ ॥੬॥

हे नानक ! साधुओं की जिव्हा से ईश्वर का नाम सुनकर जीव पार हो जाता है॥ ६॥

O Nanak, listening to the sweet words of the Holy, one is saved. ||6||

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੈ ਸੰਗਿ ਸੁਨਉ ਹਰਿ ਨਾਉ ॥

साध कै संगि सुनउ हरि नाउ ॥

Saadh kai sanggi sunau hari naau ||

ਮੈਂ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਪ੍ਰਭੂ ਦਾ ਨਾਮ ਸੁਣਾਂ,

साधु की संगति में रहकर भगवान का नाम सुनो।

In the Company of the Holy, listen to the Name of the Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧਸੰਗਿ ਹਰਿ ਕੇ ਗੁਨ ਗਾਉ ॥

साधसंगि हरि के गुन गाउ ॥

Saadhasanggi hari ke gun gaau ||

ਤੇ ਪ੍ਰਭੂ ਦੇ ਗੁਣ ਗਾਵਾਂ (ਇਹ ਮੇਰੀ ਕਾਮਨਾ ਹੈ) ।

साधुओं की संगति में ईश्वर का गुणानुवाद करो।

In the Company of the Holy, sing the Glorious Praises of the Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥

साध कै संगि न मन ते बिसरै ॥

Saadh kai sanggi na man te bisarai ||

ਸੰਤਾਂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਮਨ ਤੋਂ ਭੁੱਲਦਾ ਨਹੀਂ,

साधुओं की संगति में मनुष्य प्रभु को अपने हृदय से नहीं भुलाता।

In the Company of the Holy, do not forget Him from your mind.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧਸੰਗਿ ਸਰਪਰ ਨਿਸਤਰੈ ॥

साधसंगि सरपर निसतरै ॥

Saadhasanggi sarapar nisatarai ||

ਸਾਧ ਜਨਾਂ ਦੀ ਸੰਗਤਿ ਵਿਚ ਮਨੁੱਖ ਜ਼ਰੂਰ (ਵਿਕਾਰਾਂ ਤੋਂ) ਬਚ ਨਿਕਲਦਾ ਹੈ ।

साधुओं की संगति में उसका निश्चित ही भवसागर से उद्धार हो जाता है।

In the Company of the Holy, you shall surely be saved.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥

साध कै संगि लगै प्रभु मीठा ॥

Saadh kai sanggi lagai prbhu meethaa ||

ਭਲਿਆਂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ,

साधुओं की संगति में रहने से मनुष्य को प्रभु मीठा लगने लगता है।

In the Company of the Holy, God seems very sweet.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧੂ ਕੈ ਸੰਗਿ ਘਟਿ ਘਟਿ ਡੀਠਾ ॥

साधू कै संगि घटि घटि डीठा ॥

Saadhoo kai sanggi ghati ghati deethaa ||

ਅਤੇ ਉਹ ਹਰੇਕ ਸਰੀਰ ਵਿਚ ਦਿਖਾਈ ਦੇਣ ਲੱਗ ਜਾਂਦਾ ਹੈ ।

साधुओं की संगति में ईश्वर प्रत्येक हृदय में दिखाई देता है।

In the Company of the Holy, He is seen in each and every heart.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧਸੰਗਿ ਭਏ ਆਗਿਆਕਾਰੀ ॥

साधसंगि भए आगिआकारी ॥

Saadhasanggi bhae aagiaakaaree ||

ਸਾਧੂਆਂ ਦੀ ਸੰਗਤਿ ਕੀਤਿਆਂ (ਅਸੀ) ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ,

साधुओं की संगति में मनुष्य ईश्वर का आज्ञाकारी हो जाता है।

In the Company of the Holy, we become obedient to the Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧਸੰਗਿ ਗਤਿ ਭਈ ਹਮਾਰੀ ॥

साधसंगि गति भई हमारी ॥

Saadhasanggi gati bhaee hamaaree ||

ਅਤੇ ਸਾਡੀ ਆਤਮਕ ਅਵਸਥਾ ਸੁਧਰ ਜਾਂਦੀ ਹੈ ।

साधुओं की संगति में हमारी गति हो गई है।

In the Company of the Holy, we obtain the state of salvation.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੈ ਸੰਗਿ ਮਿਟੇ ਸਭਿ ਰੋਗ ॥

साध कै संगि मिटे सभि रोग ॥

Saadh kai sanggi mite sabhi rog ||

ਸੰਤ ਜਨਾਂ ਦੀ ਸੁਹਬਤ ਵਿਚ (ਵਿਕਾਰ ਆਦਿਕ) ਸਾਰੇ ਰੋਗ ਮਿਟ ਜਾਂਦੇ ਹਨ;

साधुओं की संगति में रहने से तमाम रोग मिट जाते हैं।

In the Company of the Holy, all diseases are cured.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਨਾਨਕ ਸਾਧ ਭੇਟੇ ਸੰਜੋਗ ॥੭॥

नानक साध भेटे संजोग ॥७॥

Naanak saadh bhete sanjjog ||7||

ਹੇ ਨਾਨਕ! (ਵੱਡੇ) ਭਾਗਾਂ ਨਾਲ ਸਾਧ ਜਨ ਮਿਲਦੇ ਹਨ ॥੭॥

हे नानक ! संयोग से ही साधु मिलते हैं।॥ ७॥

O Nanak, one meets with the Holy, by highest destiny. ||7||

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੀ ਮਹਿਮਾ ਬੇਦ ਨ ਜਾਨਹਿ ॥

साध की महिमा बेद न जानहि ॥

Saadh kee mahimaa bed na jaanahi ||

ਸਾਧ ਦੀ ਵਡਿਆਈ ਵੇਦ (ਭੀ) ਨਹੀਂ ਜਾਣਦੇ,

साधु की महिमा वेद भी नहीं जानते।

The glory of the Holy people is not known to the Vedas.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਜੇਤਾ ਸੁਨਹਿ ਤੇਤਾ ਬਖਿਆਨਹਿ ॥

जेता सुनहि तेता बखिआनहि ॥

Jetaa sunahi tetaa bakhiaanahi ||

ਉਹ ਤਾਂ ਜਿਤਨਾ ਸੁਣਦੇ ਹਨ, ਉਤਨਾ ਹੀ ਬਿਆਨ ਕਰਦੇ ਹਨ (ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ) ।

वे उनके बारे जितना सुनते हैं, उतना ही बखान करते हैं।

They can describe only what they have heard.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥

साध की उपमा तिहु गुण ते दूरि ॥

Saadh kee upamaa tihu gu(nn) te doori ||

ਸਾਧ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ ਹੈ (ਭਾਵ, ਜਗਤ ਦੀ ਰਚਨਾ ਵਿਚ ਕੋਈ ਅਜੇਹੀ ਹਸਤੀ ਨਹੀਂ ਜਿਸ ਨੂੰ ਸਾਧ ਵਰਗਾ ਕਿਹਾ ਜਾ ਸਕੇ; ਹਾਂ)

साधु की उपमा (माया के) तीनों ही गुणों से दूर है।

The greatness of the Holy people is beyond the three qualities.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੀ ਉਪਮਾ ਰਹੀ ਭਰਪੂਰਿ ॥

साध की उपमा रही भरपूरि ॥

Saadh kee upamaa rahee bharapoori ||

ਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਵਿਆਪਕ ਹੈ ।

साधु की उपमा सर्वव्यापक है।

The greatness of the Holy people is all-pervading.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੀ ਸੋਭਾ ਕਾ ਨਾਹੀ ਅੰਤ ॥

साध की सोभा का नाही अंत ॥

Saadh kee sobhaa kaa naahee antt ||

ਸਾਧੂ ਦੀ ਸੋਭਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ,

साधु की शोभा का कोई अन्त नहीं।

The glory of the Holy people has no limit.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੀ ਸੋਭਾ ਸਦਾ ਬੇਅੰਤ ॥

साध की सोभा सदा बेअंत ॥

Saadh kee sobhaa sadaa beantt ||

ਸਦਾ (ਇਸ ਨੂੰ) ਬੇਅੰਤ ਹੀ (ਕਿਹਾ ਜਾ ਸਕਦਾ) ਹੈ ।

साधु की शोभा सदैव ही अनन्त है।

The glory of the Holy people is infinite and eternal.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੀ ਸੋਭਾ ਊਚ ਤੇ ਊਚੀ ॥

साध की सोभा ऊच ते ऊची ॥

Saadh kee sobhaa uch te uchee ||

ਸਾਧੂ ਦੀ ਸੋਭਾ ਹੋਰ ਸਭ ਦੀ ਸੋਭਾ ਤੋਂ ਬਹੁਤ ਉੱਚੀ ਹੈ,

साधु की शोभा उच्च -सर्वोच्च है।

The glory of the Holy people is the highest of the high.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੀ ਸੋਭਾ ਮੂਚ ਤੇ ਮੂਚੀ ॥

साध की सोभा मूच ते मूची ॥

Saadh kee sobhaa mooch te moochee ||

ਤੇ ਬਹੁਤ ਵੱਡੀ ਹੈ ।

साधु की शोभा महानों में बड़ी महान है।

The glory of the Holy people is the greatest of the great.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਾਧ ਕੀ ਸੋਭਾ ਸਾਧ ਬਨਿ ਆਈ ॥

साध की सोभा साध बनि आई ॥

Saadh kee sobhaa saadh bani aaee ||

ਸਾਧੂ ਦੀ ਸੋਭਾ ਸਾਧੂ ਨੂੰ ਹੀ ਫਬਦੀ ਹੈ,

साधु की शोभा केवल साधु को ही उपयुक्त लगती है।

The glory of the Holy people is theirs alone;

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭॥

नानक साध प्रभ भेदु न भाई ॥८॥७॥

Naanak saadh prbh bhedu na bhaaee ||8||7||

(ਕਿਉਂਕਿ) ਹੇ ਨਾਨਕ! (ਆਖ-) ਹੇ ਭਾਈ! ਸਾਧੂ ਤੇ ਪ੍ਰਭੂ ਵਿਚ (ਕੋਈ) ਫ਼ਰਕ ਨਹੀਂ ਹੈ ॥੮॥੭॥

नानक का कथन है कि हे मेरे भाई ! साधु एवं प्रभु में कोई भेद नहीं ॥ ८ ॥ ७॥

O Nanak, there is no difference between the Holy people and God. ||8||7||

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਸਲੋਕੁ ॥

सलोकु ॥

Saloku ||

श्लोक ॥

Shalok:

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਮਨਿ ਸਾਚਾ ਮੁਖਿ ਸਾਚਾ ਸੋਇ ॥

मनि साचा मुखि साचा सोइ ॥

Mani saachaa mukhi saachaa soi ||

(ਜਿਸ ਮਨੁੱਖ ਦੇ) ਮਨ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਵੱਸਦਾ ਹੈ), (ਜੋ) ਮੂੰਹੋਂ (ਭੀ) ਉਸੇ ਪ੍ਰਭੂ ਨੂੰ (ਜਪਦਾ ਹੈ),

जिसके मन में सत्य है और मुँह में भी वही सत्य है

The True One is on his mind, and the True One is upon his lips.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥

अवरु न पेखै एकसु बिनु कोइ ॥

Avaru na pekhai ekasu binu koi ||

(ਜੋ ਮਨੁੱਖ) ਇਕ ਅਕਾਲ ਪੁਰਖ ਤੋਂ ਬਿਨਾ (ਕਿਤੇ ਭੀ) ਕਿਸੇ ਹੋਰ ਨੂੰ ਨਹੀਂ ਵੇਖਦਾ,

और जो एक परमात्मा के अलावा किसी दूसरे को नहीं देखता,

He sees only the One.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥

नानक इह लछण ब्रहम गिआनी होइ ॥१॥

Naanak ih lachha(nn) brham giaanee hoi ||1||

ਹੇ ਨਾਨਕ! (ਉਹ ਮਨੁੱਖ) ਇਹਨਾਂ ਗੁਣਾਂ ਦੇ ਕਾਰਣ ਬ੍ਰਹਮਗਿਆਨੀ ਹੋ ਜਾਂਦਾ ਹੈ ॥੧॥

हे नानक ! यह गुण ब्रह्मज्ञानी के होते हैं।॥ १॥

O Nanak, these are the qualities of the God-conscious being. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਅਸਟਪਦੀ ॥

असटपदी ॥

Asatapadee ||

अष्टपदी ॥

Ashtapadee:

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਬ੍ਰਹਮ ਗਿਆਨੀ ਸਦਾ ਨਿਰਲੇਪ ॥

ब्रहम गिआनी सदा निरलेप ॥

Brham giaanee sadaa niralep ||

ਬ੍ਰਹਮਗਿਆਨੀ (ਮਨੁੱਖ ਵਿਕਾਰਾਂ ਵਲੋਂ) ਸਦਾ-ਬੇਦਾਗ਼ (ਰਹਿੰਦੇ ਹਨ)

ब्रह्मज्ञानी हमेशा निर्लिप्त रहता है,

The God-conscious being is always unattached,

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਜੈਸੇ ਜਲ ਮਹਿ ਕਮਲ ਅਲੇਪ ॥

जैसे जल महि कमल अलेप ॥

Jaise jal mahi kamal alep ||

ਜਿਵੇਂ ਪਾਣੀ ਵਿਚ (ਉੱਗੇ ਹੋਏ) ਕਉਲ ਫੁੱਲ (ਚਿੱਕੜ ਤੋਂ) ਸਾਫ਼ ਹੁੰਦੇ ਹਨ ।

जैसे जल में कमल का फूल स्वच्छ होता है।

As the lotus in the water remains detached.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਬ੍ਰਹਮ ਗਿਆਨੀ ਸਦਾ ਨਿਰਦੋਖ ॥

ब्रहम गिआनी सदा निरदोख ॥

Brham giaanee sadaa niradokh ||

ਬ੍ਰਹਮਗਿਆਨੀ (ਮਨੁੱਖ) (ਸਾਰੇ ਪਾਪਾਂ ਨੂੰ ਸਾੜ ਦੇਂਦੇ ਹਨ) ਪਾਪਾਂ ਤੋਂ ਬਚੇ ਰਹਿੰਦੇ ਹਨ,

ब्रह्मज्ञानी सदा निर्दोष है,

The God-conscious being is always unstained,

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਜੈਸੇ ਸੂਰੁ ਸਰਬ ਕਉ ਸੋਖ ॥

जैसे सूरु सरब कउ सोख ॥

Jaise sooru sarab kau sokh ||

ਜਿਵੇਂ ਸੂਰਜ ਸਾਰੇ (ਰਸਾਂ) ਨੂੰ ਸੁਕਾ ਦੇਂਦਾ ਹੈ ।

जैसे सूर्य समस्त (रसों को) सुखा देता है।

Like the sun, which gives its comfort and warmth to all.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥

ब्रहम गिआनी कै द्रिसटि समानि ॥

Brham giaanee kai drisati samaani ||

ਬ੍ਰਹਮਗਿਆਨੀ ਦੇ ਅੰਦਰ (ਸਭ ਵਲ) ਇਕੋ ਜਿਹੀ ਨਜ਼ਰ (ਨਾਲ ਤੱਕਣ ਦਾ ਸੁਭਾਉ ਹੁੰਦਾ) ਹੈ,

ब्रह्मज्ञानी सबको एक आँख से देखता है,

The God-conscious being looks upon all alike,

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥

जैसे राज रंक कउ लागै तुलि पवान ॥

Jaise raaj rankk kau laagai tuli pavaan ||

ਜਿਵੇਂ ਹਵਾ ਰਾਜੇ ਤੇ ਕੰਗਾਲ ਨੂੰ ਇਕੋ ਜਿਹੀ ਲੱਗਦੀ ਹੈ ।

जैसे हवा राजा और कंगाल को एक समान लगती है।

Like the wind, which blows equally upon the king and the poor beggar.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਬ੍ਰਹਮ ਗਿਆਨੀ ਕੈ ਧੀਰਜੁ ਏਕ ॥

ब्रहम गिआनी कै धीरजु एक ॥

Brham giaanee kai dheeraju ek ||

(ਕੋਈ ਭਲਾ ਕਹੇ ਭਾਵੇਂ ਬੁਰਾ, ਪਰ) ਬ੍ਰਹਮਗਿਆਨੀ ਮਨੁੱਖਾਂ ਦੇ ਅੰਦਰ ਇਕ-ਤਾਰ ਹੌਸਲਾ (ਕਾਇਮ ਰਹਿੰਦਾ) ਹੈ,

ब्रह्मज्ञानी की सहनशीलता एक समान होती है,

The God-conscious being has a steady patience,

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥

जिउ बसुधा कोऊ खोदै कोऊ चंदन लेप ॥

Jiu basudhaa kou khodai kou chanddan lep ||

ਜਿਵੇਂ ਧਰਤੀ ਨੂੰ ਕੋਈ ਤਾਂ ਖੋਤਰਦਾ ਹੈ, ਤੇ ਕੋਈ ਚੰਦਨ ਦੇ ਲੇਪਣ ਕਰਦਾ ਹੈ (ਪਰ ਧਰਤੀ ਨੂੰ ਪਰਵਾਹ ਨਹੀਂ) ।

जैसे कोई धरती को खोदता है और कोई चन्दन का लेप करता है।

Like the earth, which is dug up by one, and anointed with sandal paste by another.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥

ब्रहम गिआनी का इहै गुनाउ ॥

Brham giaanee kaa ihai gunaau ||

ਬ੍ਰਹਮਗਿਆਨੀ ਮਨੁੱਖਾਂ ਦਾ (ਭੀ) ਇਹੀ ਗੁਣ ਹੈ,

ब्रह्मज्ञानी का यही गुण है।

This is the quality of the God-conscious being:

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥

नानक जिउ पावक का सहज सुभाउ ॥१॥

Naanak jiu paavak kaa sahaj subhaau ||1||

ਹੇ ਨਾਨਕ! ਜਿਵੇਂ ਅੱਗ ਦਾ ਕੁਦਰਤੀ ਸੁਭਾਉ ਹੈ (ਹਰੇਕ ਚੀਜ਼ ਦੀ ਮੈਲ ਸਾੜ ਦੇਣੀ) ॥੧॥

हे नानक ! जैसे अग्नि का सहज स्वभाव होता है। १॥

O Nanak, his inherent nature is like a warming fire. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥

ब्रहम गिआनी निरमल ते निरमला ॥

Brham giaanee niramal te niramalaa ||

ਬ੍ਰਹਮਗਿਆਨੀ ਮਨੁੱਖ (ਵਿਕਾਰਾਂ ਦੀ ਮੈਲ ਤੋਂ ਸਦਾ ਬਚਿਆ ਰਹਿ ਕੇ) ਮਹਾ ਨਿਰਮਲ ਹੈ,

ब्रह्मज्ञानी निर्मल से भी परम निर्मल है,

The God-conscious being is the purest of the pure;

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਜੈਸੇ ਮੈਲੁ ਨ ਲਾਗੈ ਜਲਾ ॥

जैसे मैलु न लागै जला ॥

Jaise mailu na laagai jalaa ||

ਜਿਵੇਂ ਪਾਣੀ ਨੂੰ ਕਦੇ ਮੈਲ ਨਹੀਂ ਰਹਿ ਸਕਦੀ (ਬੁਖ਼ਾਰਾਤ ਆਦਿਕ ਬਣ ਕੇ ਮੁੜ ਸਾਫ਼ ਦਾ ਸਾਫ਼ । )

जैसे जल को मैल नहीं लगती।

Filth does not stick to water.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥

ब्रहम गिआनी कै मनि होइ प्रगासु ॥

Brham giaanee kai mani hoi prgaasu ||

ਬ੍ਰਹਮਗਿਆਨੀ ਦੇ ਮਨ ਵਿਚ (ਇਹ) ਚਾਨਣ ਹੋ ਜਾਂਦਾ ਹੈ (ਕਿ ਪ੍ਰਭੂ ਹਰ ਥਾਂ ਮੌਜੂਦ ਹੈ)

ब्रह्मज्ञानी के मन में यूं प्रकाश होता है जैसे

The God-conscious being's mind is enlightened,

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਜੈਸੇ ਧਰ ਊਪਰਿ ਆਕਾਸੁ ॥

जैसे धर ऊपरि आकासु ॥

Jaise dhar upari aakaasu ||

ਜਿਵੇਂ ਧਰਤੀ ਉਤੇ ਆਕਾਸ਼ (ਸਭ ਥਾਂ ਵਿਆਪਕ ਹੈ । )

पृथ्वी के ऊपर आकाश ।

Like the sky above the earth.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ॥

ब्रहम गिआनी कै मित्र सत्रु समानि ॥

Brham giaanee kai mitr satru samaani ||

ਬ੍ਰਹਮਗਿਆਨੀ ਨੂੰ ਸੱਜਣ ਤੇ ਵੈਰੀ ਇਕੋ ਜਿਹਾ ਹੈ,

ब्रह्मज्ञानी के लिए मित्र एवं शत्रु एक समान होते हैं।

To the God-conscious being, friend and foe are the same.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥

ब्रहम गिआनी कै नाही अभिमान ॥

Brham giaanee kai naahee abhimaan ||

(ਕਿਉਂਕ) ਉਸ ਦੇ ਅੰਦਰ ਅਹੰਕਾਰ ਨਹੀਂ ਹੈ (ਕਿਸੇ ਦੇ ਚੰਗੇ ਮੰਦੇ ਸਲੂਕ ਦਾ ਹਰਖ ਸੋਗ ਨਹੀਂ) ।

ब्रह्मज्ञानी में थोड़ा-सा भी अभिमान नहीं होता।

The God-conscious being has no egotistical pride.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਬ੍ਰਹਮ ਗਿਆਨੀ ਊਚ ਤੇ ਊਚਾ ॥

ब्रहम गिआनी ऊच ते ऊचा ॥

Brham giaanee uch te uchaa ||

ਬ੍ਰਹਮਗਿਆਨੀ (ਆਤਮਕ ਅਵਸਥਾ ਵਿਚ) ਸਭ ਤੋਂ ਉੱਚਾ ਹੈ,

ब्रह्मज्ञानी उच्च -सर्वोच्च है।

The God-conscious being is the highest of the high.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਮਨਿ ਅਪਨੈ ਹੈ ਸਭ ਤੇ ਨੀਚਾ ॥

मनि अपनै है सभ ते नीचा ॥

Mani apanai hai sabh te neechaa ||

(ਪਰ) ਆਪਣੇ ਮਨ ਵਿਚ (ਆਪਣੇ ਆਪ ਨੂੰ) ਸਭ ਤੋਂ ਨੀਵਾਂ (ਜਾਣਦਾ ਹੈ) ।

परन्तु अपने मन में वह सबसे निम्न होता है।

Within his own mind, he is the most humble of all.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਬ੍ਰਹਮ ਗਿਆਨੀ ਸੇ ਜਨ ਭਏ ॥

ब्रहम गिआनी से जन भए ॥

Brham giaanee se jan bhae ||

ਉਹੀ ਮਨੁੱਖ ਬ੍ਰਹਮਗਿਆਨੀ ਬਣਦੇ ਹਨ,

हे नानक ! केवल वही पुरुष ब्रह्मज्ञानी बनता है,

They alone become God-conscious beings,

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਨਾਨਕ ਜਿਨ ਪ੍ਰਭੁ ਆਪਿ ਕਰੇਇ ॥੨॥

नानक जिन प्रभु आपि करेइ ॥२॥

Naanak jin prbhu aapi karei ||2||

ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਆਪ ਬਣਾਉਂਦਾ ਹੈ ॥੨॥

जिन्हें परमेश्वर स्वयं बनाता है ॥२॥

O Nanak, whom God Himself makes so. ||2||

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਬ੍ਰਹਮ ਗਿਆਨੀ ਸਗਲ ਕੀ ਰੀਨਾ ॥

ब्रहम गिआनी सगल की रीना ॥

Brham giaanee sagal kee reenaa ||

ਬ੍ਰਹਮਗਿਆਨੀ ਸਾਰੇ (ਬੰਦਿਆਂ) ਦੇ ਪੈਰਾਂ ਦੀ ਖ਼ਾਕ (ਹੋ ਕੇ ਰਹਿੰਦਾ) ਹੈ;

ब्रह्मज्ञानी सबकी चरण-धूलि है।

The God-conscious being is the dust of all.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥

आतम रसु ब्रहम गिआनी चीना ॥

Aatam rasu brham giaanee cheenaa ||

ਬ੍ਰਹਮਗਿਆਨੀ ਨੇ ਆਤਮਕ ਆਨੰਦ ਨੂੰ ਪਛਾਣ ਲਿਆ ਹੈ ।

ब्रह्मज्ञानी आत्मिक आनन्द को अनुभव करता है।

The God-conscious being knows the nature of the soul.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ॥

ब्रहम गिआनी की सभ ऊपरि मइआ ॥

Brham giaanee kee sabh upari maiaa ||

ਬ੍ਰਹਮਗਿਆਨੀ ਦੀ ਸਭ ਉਤੇ ਖ਼ੁਸ਼ੀ ਹੁੰਦੀ ਹੈ (ਭਾਵ, ਬ੍ਰਹਮ-ਗਿਆਨੀ ਸਭ ਨਾਲ ਹੱਸਦੇ-ਮੱਥੇ ਰਹਿੰਦਾ ਹੈ)

ब्रह्मज्ञानी सब पर कृपा करता है।

The God-conscious being shows kindness to all.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥

ब्रहम गिआनी ते कछु बुरा न भइआ ॥

Brham giaanee te kachhu buraa na bhaiaa ||

ਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ ।

ब्रह्मज्ञानी के पास कोई बुराई नहीं होती और वह कुछ भी बुरा नहीं करता।

No evil comes from the God-conscious being.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

ਬ੍ਰਹਮ ਗਿਆਨੀ ਸਦਾ ਸਮਦਰਸੀ ॥

ब्रहम गिआनी सदा समदरसी ॥

Brham giaanee sadaa samadarasee ||

ਬ੍ਰਹਮਗਿਆਨੀ ਸਦਾ ਸਭ ਵਲ ਇਕੋ ਜਿਹੀ ਨਜ਼ਰ ਨਾਲ ਤੱਕਦਾ ਹੈ,

ब्रह्मज्ञानी सदैव समदर्शी होता है।

The God-conscious being is always impartial.

Guru Arjan Dev ji / Raag Gauri / Sukhmani (M: 5) / Guru Granth Sahib ji - Ang 272

Download SGGS PDF Daily Updates ADVERTISE HERE