Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ॥
प्रभ किरपा ते होइ प्रगासु ॥
Prbh kirapaa te hoi prgaasu ||
ਪ੍ਰਭੂ ਦੀ ਮੇਹਰ ਨਾਲ (ਮਨ ਵਿਚ ਗਿਆਨ ਦਾ) ਪ੍ਰਕਾਸ਼ ਹੁੰਦਾ ਹੈ;
प्रभु की कृपा से प्रकाश होता है।
By God's Grace, enlightenment comes.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਪ੍ਰਭੂ ਦਇਆ ਤੇ ਕਮਲ ਬਿਗਾਸੁ ॥
प्रभू दइआ ते कमल बिगासु ॥
Prbhoo daiaa te kamal bigaasu ||
ਉਸ ਦੀ ਦਇਆ ਨਾਲ ਹਿਰਦਾ-ਰੂਪ ਕਉਲ ਫੁੱਲ ਖਿੜਦਾ ਹੈ ।
प्रभु की कृपा से हृदय-कमल प्रफुल्लित होता है।
By God's Kind Mercy, the heart-lotus blossoms forth.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ॥
प्रभ सुप्रसंन बसै मनि सोइ ॥
Prbh suprsann basai mani soi ||
ਉਹ ਪ੍ਰਭੂ (ਉਸ ਮਨੁੱਖ ਦੇ) ਮਨ ਵਿਚ ਵੱਸਦਾ ਹੈ ਜਿਸ ਉਤੇ ਉਹ ਤ੍ਰੁੱਠਦਾ ਹੈ,
जब प्रभु सुप्रसन्न होता है, तो वह मनुष्य के हृदय में आ निवास करता है।
When God is totally pleased, He comes to dwell in the mind.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਪ੍ਰਭ ਦਇਆ ਤੇ ਮਤਿ ਊਤਮ ਹੋਇ ॥
प्रभ दइआ ते मति ऊतम होइ ॥
Prbh daiaa te mati utam hoi ||
ਪ੍ਰਭੂ ਦੀ ਮੇਹਰ ਨਾਲ (ਮਨੁੱਖ ਦੀ) ਮੱਤ ਚੰਗੀ ਹੁੰਦੀ ਹੈ ।
प्रभु की दया से मनुष्य की बुद्धि उत्तम हो जाती है।
By God's Kind Mercy, the intellect is exalted.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਰਬ ਨਿਧਾਨ ਪ੍ਰਭ ਤੇਰੀ ਮਇਆ ॥
सरब निधान प्रभ तेरी मइआ ॥
Sarab nidhaan prbh teree maiaa ||
ਹੇ ਪ੍ਰਭੂ! ਤੇਰੀ ਮੇਹਰ ਦੀ ਨਜ਼ਰ ਵਿਚ ਸਾਰੇ ਖ਼ਜ਼ਾਨੇ ਹਨ,
हे प्रभु ! समस्त खजाने तेरी दया में हैं।
All treasures, O Lord, come by Your Kind Mercy.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਆਪਹੁ ਕਛੂ ਨ ਕਿਨਹੂ ਲਇਆ ॥
आपहु कछू न किनहू लइआ ॥
Aapahu kachhoo na kinahoo laiaa ||
ਆਪਣੇ ਜਤਨ ਨਾਲ ਕਿਸੇ ਨੇ ਭੀ ਕੁਝ ਨਹੀਂ ਲੱਭਾ (ਭਾਵ, ਜੀਵ ਦਾ ਉੱਦਮ ਤਦੋਂ ਹੀ ਸਫਲ ਹੁੰਦਾ ਹੈ ਜਦੋਂ ਤੂੰ ਸਵੱਲੀ ਨਜ਼ਰ ਕਰਦਾ ਹੈਂ) ।
अपने आप किसी को कुछ भी प्राप्त नहीं होता।
No one obtains anything by himself.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ ॥
जितु जितु लावहु तितु लगहि हरि नाथ ॥
Jitu jitu laavahu titu lagahi hari naath ||
ਹੇ ਹਰੀ! ਹੇ ਨਾਥ! ਜਿਧਰ ਤੂੰ ਲਾਉਂਦਾ ਹੈਂ ਉਧਰ ਇਹ ਜੀਵ ਲੱਗਦੇ ਹਨ ।
हे हरि-परमेश्वर ! तुम जहाँ प्राणियों को लगाते हो, वे उधर ही लग जाते हैं।
As You have delegated, so do we apply ourselves, O Lord and Master.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਨਾਨਕ ਇਨ ਕੈ ਕਛੂ ਨ ਹਾਥ ॥੮॥੬॥
नानक इन कै कछू न हाथ ॥८॥६॥
Naanak in kai kachhoo na haath ||8||6||
ਹੇ ਨਾਨਕ! ਇਹਨਾਂ ਜੀਵਾਂ ਦੇ ਵੱਸ ਕੁਝ ਨਹੀਂ ॥੮॥੬॥
हे नानक ! इन प्राणियों के वश में कुछ नहीं है॥ ८ ॥ ६॥
O Nanak, nothing is in our hands. ||8||6||
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਲੋਕੁ ॥
सलोकु ॥
Saloku ||
श्लोक॥
Shalok:
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਅਗਮ ਅਗਾਧਿ ਪਾਰਬ੍ਰਹਮੁ ਸੋਇ ॥
अगम अगाधि पारब्रहमु सोइ ॥
Agam agaadhi paarabrhamu soi ||
ਉਹ ਬੇਅੰਤ ਪ੍ਰਭੂ (ਜੀਵ ਦੀ) ਪਹੁੰਚ ਤੋਂ ਪਰੇ ਹੈ ਤੇ ਅਥਾਹ ਹੈ ।
वह पारब्रह्म प्रभु अगम्य एवं अनन्त है।
Unapproachable and Unfathomable is the Supreme Lord God;
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਜੋ ਜੋ ਕਹੈ ਸੁ ਮੁਕਤਾ ਹੋਇ ॥
जो जो कहै सु मुकता होइ ॥
Jo jo kahai su mukataa hoi ||
ਜੋ ਜੋ (ਮਨੁੱਖ ਉਸ ਨੂੰ) ਸਿਮਰਦਾ ਹੈ ਉਹ (ਵਿਕਾਰਾਂ ਦੇ ਜਾਲ ਤੋਂ) ਖ਼ਲਾਸੀ ਪਾ ਲੈਂਦਾ ਹੈ ।
जो कोई भी उसके नाम का जाप करता है, वह मोक्ष प्राप्त कर लेता है।
Whoever speaks of Him shall be liberated.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸੁਨਿ ਮੀਤਾ ਨਾਨਕੁ ਬਿਨਵੰਤਾ ॥
सुनि मीता नानकु बिनवंता ॥
Suni meetaa naanaku binavanttaa ||
ਹੇ ਮਿਤ੍ਰ! ਸੁਣ, ਨਾਨਕ ਬੇਨਤੀ ਕਰਦਾ ਹੈ:
नानक प्रार्थना करता है, हे मेरे मित्र ! ध्यानपूर्वक सुन,
Listen, O friends, Nanak prays,
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਜਨਾ ਕੀ ਅਚਰਜ ਕਥਾ ॥੧॥
साध जना की अचरज कथा ॥१॥
Saadh janaa kee acharaj kathaa ||1||
(ਸਿਮਰਨ ਕਰਨ ਵਾਲੇ) ਗੁਰਮੁਖਾਂ (ਦੇ ਗੁਣਾਂ) ਦਾ ਜ਼ਿਕਰ ਹੈਰਾਨ ਕਰਨ ਵਾਲਾ ਹੈ (ਭਾਵ, ਸਿਮਰਨ ਦੀ ਬਰਕਤਿ ਨਾਲ ਭਗਤ ਜਨਾਂ ਵਿਚ ਇਤਨੇ ਗੁਣ ਪੈਦਾ ਹੋ ਜਾਂਦੇ ਹਨ ਕਿ ਉਹਨਾਂ ਗੁਣਾਂ ਦੀ ਗੱਲ ਛੇੜਿਆਂ ਅਚਰਜ ਰਹਿ ਜਾਈਦਾ ਹੈ) ॥੧॥
साधुओं की कथा बड़ी अदभुत है॥ १॥
To the wonderful story of the Holy. ||1||
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਅਸਟਪਦੀ ॥
असटपदी ॥
Asatapadee ||
अष्टपदी।
Ashtapadee:
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਮੁਖ ਊਜਲ ਹੋਤ ॥
साध कै संगि मुख ऊजल होत ॥
Saadh kai sanggi mukh ujal hot ||
ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਮੂੰਹ ਉਜਲੇ ਹੁੰਦੇ ਹਨ (ਭਾਵ, ਇੱਜ਼ਤ ਬਣ ਆਉਂਦੀ ਹੈ)
साधुओं की संगति करने से मुख उज्ज्वल हो जाता है।
In the Company of the Holy, one's face becomes radiant.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧਸੰਗਿ ਮਲੁ ਸਗਲੀ ਖੋਤ ॥
साधसंगि मलु सगली खोत ॥
Saadhasanggi malu sagalee khot ||
(ਕਿਉਂਕਿ) ਸਾਧੂ ਜਨਾਂ ਦੇ ਪਾਸ ਰਿਹਾਂ (ਵਿਕਾਰਾਂ ਦੀ) ਸਾਰੀ ਮੈਲ ਮਿਟ ਜਾਂਦੀ ਹੈ ।
साधुओं की संगति करने से विकारों की तमाम मैल दूर हो जाती है।
In the Company of the Holy, all filth is removed.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਮਿਟੈ ਅਭਿਮਾਨੁ ॥
साध कै संगि मिटै अभिमानु ॥
Saadh kai sanggi mitai abhimaanu ||
ਸਾਧੂਆਂ ਦੀ ਸੰਗਤਿ ਵਿਚ ਅਹੰਕਾਰ ਦੂਰ ਹੁੰਦਾ ਹੈ,
साधुओं की संगति करने से अभिमान मिट जाता है।
In the Company of the Holy, egotism is eliminated.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥
साध कै संगि प्रगटै सुगिआनु ॥
Saadh kai sanggi prgatai sugiaanu ||
ਅਤੇ ਸ੍ਰੇਸ਼ਟ ਗਿਆਨ ਪਰਗਟ ਹੁੰਦਾ ਹੈ (ਭਾਵ, ਚੰਗੀ ਮਤਿ ਆਉਂਦੀ ਹੈ) ।
साधुओं की संगति करने से आत्म-ज्ञान प्रगट हो जाता है।
In the Company of the Holy, spiritual wisdom is revealed.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥
साध कै संगि बुझै प्रभु नेरा ॥
Saadh kai sanggi bujhai prbhu neraa ||
ਸੰਤਾਂ ਦੀ ਸੰਗਤ ਵਿਚ ਪ੍ਰਭੂ ਅੰਗ-ਸੰਗ ਵੱਸਦਾ ਜਾਪਦਾ ਹੈ,
साधुओं की संगति करने से प्रभु निकट ही रहता हुआ प्रतीत होता है।
In the Company of the Holy, God is understood to be near at hand.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧਸੰਗਿ ਸਭੁ ਹੋਤ ਨਿਬੇਰਾ ॥
साधसंगि सभु होत निबेरा ॥
Saadhasanggi sabhu hot niberaa ||
(ਇਸ ਵਾਸਤੇ ਮੰਦੇ ਸੰਸਕਾਰਾਂ ਜਾਂ ਵਾਸਨਾ ਦਾ) ਸਾਰਾ ਨਿਬੇੜਾ ਹੋ ਜਾਂਦਾ ਹੈ (ਭਾਵ, ਮੰਦੇ ਪਾਸੇ ਜੀਵ ਪੈਂਦਾ ਨਹੀਂ) ।
साधुओं की संगति करने से तमाम विवाद निपट जाते हैं।
In the Company of the Holy, all conflicts are settled.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਪਾਏ ਨਾਮ ਰਤਨੁ ॥
साध कै संगि पाए नाम रतनु ॥
Saadh kai sanggi paae naam ratanu ||
ਗੁਰਮੁਖਾਂ ਦੀ ਸੰਗਤਿ ਵਿਚ ਮਨੁੱਖ ਨਾਮ-ਰੂਪ ਰਤਨ ਲੱਭ ਲੈਂਦਾ ਹੈ,
साधुओं की संगति करने से नाम-रत्न प्राप्त हो जाता है।
In the Company of the Holy, one obtains the jewel of the Naam.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਏਕ ਊਪਰਿ ਜਤਨੁ ॥
साध कै संगि एक ऊपरि जतनु ॥
Saadh kai sanggi ek upari jatanu ||
ਤੇ, ਇੱਕ ਪ੍ਰਭੂ ਨੂੰ ਮਿਲਣ ਦਾ ਜਤਨ ਕਰਦਾ ਹੈ ।
साधुओं की संगति में मनुष्य केवल एक ईश्वर हेतु ही प्रयास करता है।
In the Company of the Holy, one's efforts are directed toward the One Lord.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥
साध की महिमा बरनै कउनु प्रानी ॥
Saadh kee mahimaa baranai kaunu praanee ||
ਸਾਧੂਆਂ ਦੀ ਵਡਿਆਈ ਕਿਹੜਾ ਮਨੁੱਖ ਬਿਆਨ ਕਰ ਸਕਦਾ ਹੈ?
कौन-सा प्राणी साधुओं की महिमा का वर्णन कर सकता है ?
What mortal can speak of the Glorious Praises of the Holy?
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧॥
नानक साध की सोभा प्रभ माहि समानी ॥१॥
Naanak saadh kee sobhaa prbh maahi samaanee ||1||
(ਕਿਉਂਕਿ) ਹੇ ਨਾਨਕ! ਸਾਧ ਜਨਾਂ ਦੀ ਸੋਭਾ ਪ੍ਰਭੂ ਦੀ ਸੋਭਾ ਦੇ ਬਰਾਬਰ ਹੋ ਜਾਂਦੀ ਹੈ ॥੧॥
हे नानक ! साधुओं की शोभा प्रभु (की महिमा) में ही लीन हुई है॥ १॥
O Nanak, the glory of the Holy people merges into God. ||1||
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਅਗੋਚਰੁ ਮਿਲੈ ॥
साध कै संगि अगोचरु मिलै ॥
Saadh kai sanggi agocharu milai ||
ਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ;
साधुओं की संगति करने से अगोचर प्रभु मिल जाता है।
In the Company of the Holy, one meets the Incomprehensible Lord.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਸਦਾ ਪਰਫੁਲੈ ॥
साध कै संगि सदा परफुलै ॥
Saadh kai sanggi sadaa paraphulai ||
ਅਤੇ ਮਨੁੱਖ ਸਦਾ ਖਿੜੇ ਮੱਥੇ ਰਹਿੰਦਾ ਹੈ ।
साधुओं की संगति करने से प्राणी सदा प्रफुल्लित रहता है।
In the Company of the Holy, one flourishes forever.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥
साध कै संगि आवहि बसि पंचा ॥
Saadh kai sanggi aavahi basi pancchaa ||
ਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਕਾਮਾਦਿਕ ਪੰਜ ਵਿਕਾਰ ਕਾਬੂ ਵਿਚ ਆ ਜਾਂਦੇ ਹਨ,
साधुओं की संगति करने से पाँच शत्रु (काम, क्रोध, लोभ, मोह, अहंकार) वश में आ जाते हैं।
In the Company of the Holy, the five passions are brought to rest.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥
साधसंगि अम्रित रसु भुंचा ॥
Saadhasanggi ammmrit rasu bhuncchaa ||
(ਕਿਉਂਕਿ ਮਨੁੱਖ) ਨਾਮ ਰੂਪ ਅੰਮ੍ਰਿਤ ਦਾ ਰਸ ਚੱਖ ਲੈਂਦਾ ਹੈ ।
साधुओं की संगति करने से मनुष्य अमृत रूप नाम का रस चख लेता है।
In the Company of the Holy, one enjoys the essence of ambrosia.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧਸੰਗਿ ਹੋਇ ਸਭ ਕੀ ਰੇਨ ॥
साधसंगि होइ सभ की रेन ॥
Saadhasanggi hoi sabh kee ren ||
ਸਾਧ ਜਨਾਂ ਦੀ ਸੰਗਤਿ ਕੀਤਿਆਂ (ਮਨੁੱਖ) ਸਭ (ਪ੍ਰਾਣੀਆਂ) ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ,
साधुओं की संगति करने से मनुष्य सबकी धूलि बन जाता है।
In the Company of the Holy, one becomes the dust of all.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਮਨੋਹਰ ਬੈਨ ॥
साध कै संगि मनोहर बैन ॥
Saadh kai sanggi manohar bain ||
ਅਤੇ (ਸਭ ਨਾਲ) ਮਿੱਠੇ ਬਚਨ ਬੋਲਦਾ ਹੈ ।
साधुओं की संगति करने से वाणी मनोहर हो जाती है।
In the Company of the Holy, one's speech is enticing.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਨ ਕਤਹੂੰ ਧਾਵੈ ॥
साध कै संगि न कतहूं धावै ॥
Saadh kai sanggi na katahoonn dhaavai ||
ਸੰਤ ਜਨਾਂ ਦੇ ਸੰਗ ਰਿਹਾਂ (ਮਨੁੱਖ ਦਾ) ਮਨ ਕਿਸੇ ਪਾਸੇ ਨਹੀਂ ਦੌੜਦਾ ਹੈ,
साधुओं की संगति करने से मन कहीं नहीं जाता।
In the Company of the Holy, the mind does not wander.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧਸੰਗਿ ਅਸਥਿਤਿ ਮਨੁ ਪਾਵੈ ॥
साधसंगि असथिति मनु पावै ॥
Saadhasanggi asathiti manu paavai ||
ਅਤੇ (ਪ੍ਰਭੂ ਦੇ ਚਰਨਾਂ ਵਿਚ) ਟਿਕਾਉ ਹਾਸਲ ਕਰ ਲੈਂਦਾ ਹੈ ।
साधुओं की संगति करने से मन स्थिरता प्राप्त कर लेता है।
In the Company of the Holy, the mind becomes stable.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਮਾਇਆ ਤੇ ਭਿੰਨ ॥
साध कै संगि माइआ ते भिंन ॥
Saadh kai sanggi maaiaa te bhinn ||
ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆਂ (ਮਨੁੱਖ) ਮਾਇਆ (ਦੇ ਅਸਰ) ਤੋਂ ਬੇ-ਦਾਗ਼ ਰਹਿੰਦਾ ਹੈ
साधुओं की संगति में यह माया से मुक्ति प्राप्त कर लेता है।
In the Company of the Holy, one is rid of Maya.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨॥
साधसंगि नानक प्रभ सुप्रसंन ॥२॥
Saadhasanggi naanak prbh suprsann ||2||
ਅਤੇ ਹੇ ਨਾਨਕ! ਅਕਾਲ ਪੁਰਖ ਇਸ ਉਤੇ ਦਇਆਵਾਨ ਹੁੰਦਾ ਹੈ ॥੨॥
हे नानक ! साधुओं की संगति में रहने से प्रभु सुप्रसन्न हो जाता है॥ २॥
In the Company of the Holy, O Nanak, God is totally pleased. ||2||
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧਸੰਗਿ ਦੁਸਮਨ ਸਭਿ ਮੀਤ ॥
साधसंगि दुसमन सभि मीत ॥
Saadhasanggi dusaman sabhi meet ||
ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਸਾਰੇ ਵੈਰੀ (ਭੀ) ਮਿਤ੍ਰ (ਦਿੱਸਣ ਲੱਗ ਜਾਂਦੇ ਹਨ),
साधु की संगति करने से सभी दुश्मन भी मित्र बन जाते हैं।
In the Company of the Holy, all one's enemies become friends.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧੂ ਕੈ ਸੰਗਿ ਮਹਾ ਪੁਨੀਤ ॥
साधू कै संगि महा पुनीत ॥
Saadhoo kai sanggi mahaa puneet ||
(ਕਿਉਂਕਿ) ਸਾਧ ਜਨਾਂ ਦੀ ਸੰਗਤ ਵਿਚ (ਮਨੁੱਖ ਦਾ ਆਪਣਾ ਹਿਰਦਾ) ਬਹੁਤ ਸਾਫ਼ ਹੋ ਜਾਂਦਾ ਹੈ ।
साधु की संगति करने से मनुष्य महापवित्र हो जाता है।
In the Company of the Holy, there is great purity.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧਸੰਗਿ ਕਿਸ ਸਿਉ ਨਹੀ ਬੈਰੁ ॥
साधसंगि किस सिउ नही बैरु ॥
Saadhasanggi kis siu nahee bairu ||
ਸੰਤਾਂ ਦੀ ਸੰਗਤਿ ਵਿਚ ਬੈਠਿਆਂ ਕਿਸੇ ਨਾਲ ਵੈਰ ਨਹੀਂ ਰਹਿ ਜਾਂਦਾ,
साधुओं की संगति करने से वह किसी से वैर नहीं करता।
In the Company of the Holy, no one is hated.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਨ ਬੀਗਾ ਪੈਰੁ ॥
साध कै संगि न बीगा पैरु ॥
Saadh kai sanggi na beegaa pairu ||
ਅਤੇ ਕਿਸੇ ਮੰਦੇ ਪਾਸੇ ਪੈਰ ਨਹੀਂ ਪੁੱਟੀਦਾ ।
साधुओं की संगति में रहने से मनुष्य कुमार्ग की ओर चरण नहीं करता।
In the Company of the Holy, one's feet do not wander.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਨਾਹੀ ਕੋ ਮੰਦਾ ॥
साध कै संगि नाही को मंदा ॥
Saadh kai sanggi naahee ko manddaa ||
ਭਲਿਆਂ ਦੀ ਸੰਗਤਿ ਵਿਚ ਕੋਈ ਮਨੁੱਖ ਭੈੜਾ ਨਹੀਂ ਦਿੱਸਦਾ,
साधु की संगति करने से कोई बुरा दिखाई नहीं देता।
In the Company of the Holy, no one seems evil.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧਸੰਗਿ ਜਾਨੇ ਪਰਮਾਨੰਦਾ ॥
साधसंगि जाने परमानंदा ॥
Saadhasanggi jaane paramaananddaa ||
(ਕਿਉਂਕਿ ਹਰ ਥਾਂ ਮਨੁੱਖ) ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹੀ ਜਾਣਦਾ ਹੈ ।
साधुओं की संगति करने से मनुष्य महान सुख के मालिक ईश्वर को ही जानता है।
In the Company of the Holy, supreme bliss is known.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਨਾਹੀ ਹਉ ਤਾਪੁ ॥
साध कै संगि नाही हउ तापु ॥
Saadh kai sanggi naahee hau taapu ||
ਸਾਧੂ ਦੀ ਸੰਗਤਿ ਵਿਚ ਮਨੁੱਖ ਸਾਰੀ ਅਪਣੱਤ ਛੱਡ ਦੇਂਦਾ ਹੈ ।
साधुओं की संगति करने से मनुष्य के अहंकार का ताप उतर जाता है।
In the Company of the Holy, the fever of ego departs.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਤਜੈ ਸਭੁ ਆਪੁ ॥
साध कै संगि तजै सभु आपु ॥
Saadh kai sanggi tajai sabhu aapu ||
ਗੁਰਮੁਖ ਦੀ ਸੰਗਤਿ ਕੀਤਿਆਂ ਹਉਮੈ ਰੂਪ ਤਾਪ ਨਹੀਂ ਰਹਿ ਜਾਂਦਾ ।
साधुओं की संगति करने से मनुष्य तमाम अहंत्व को त्याग देता है।
In the Company of the Holy, one renounces all selfishness.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਆਪੇ ਜਾਨੈ ਸਾਧ ਬਡਾਈ ॥
आपे जानै साध बडाई ॥
Aape jaanai saadh badaaee ||
ਸਾਧ ਦੀ ਵਡਿਆਈ ਪ੍ਰਭੂ ਆਪ ਹੀ ਜਾਣਦਾ ਹੈ,
ईश्वर स्वयं ही साधुओं की महिमा को जानता है।
He Himself knows the greatness of the Holy.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਨਾਨਕ ਸਾਧ ਪ੍ਰਭੂ ਬਨਿ ਆਈ ॥੩॥
नानक साध प्रभू बनि आई ॥३॥
Naanak saadh prbhoo bani aaee ||3||
(ਕਿਉਂਕਿ) ਹੇ ਨਾਨਕ! ਸਾਧ ਤੇ ਪ੍ਰਭੂ ਦਾ ਪੱਕਾ ਪਿਆਰ ਪੈ ਜਾਂਦਾ ਹੈ ॥੩॥
हे नानक ! साधु एवं परमेश्वर का प्रेम परिपक्व हो जाता है॥ ३ ॥
O Nanak, the Holy are at one with God. ||3||
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਨ ਕਬਹੂ ਧਾਵੈ ॥
साध कै संगि न कबहू धावै ॥
Saadh kai sanggi na kabahoo dhaavai ||
ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਮਨੁੱਖ ਦਾ ਮਨ ਕਦੇ ਭਟਕਦਾ ਨਹੀਂ,
साधु की संगति करने से प्राणी का मन कभी नहीं भटकता।
In the Company of the Holy, the mind never wanders.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਸਦਾ ਸੁਖੁ ਪਾਵੈ ॥
साध कै संगि सदा सुखु पावै ॥
Saadh kai sanggi sadaa sukhu paavai ||
(ਕਿਉਂਕਿ) ਸਾਧ ਜਨਾਂ ਦੀ ਸੰਗਤਿ ਵਿਚ (ਮਨੁੱਖ) ਸਦਾ ਸੁਖ ਮਾਣਦਾ ਹੈ ।
साधु की संगति करने से वह सदा सुख प्राप्त करता है।
In the Company of the Holy, one obtains everlasting peace.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧਸੰਗਿ ਬਸਤੁ ਅਗੋਚਰ ਲਹੈ ॥
साधसंगि बसतु अगोचर लहै ॥
Saadhasanggi basatu agochar lahai ||
ਸੰਤ ਜਨਾਂ ਦੀ ਸੰਗਤਿ ਵਿਚ (ਪ੍ਰਭੂ ਦਾ) ਨਾਮ ਰੂਪ ਅਗੋਚਰ ਵਸਤ ਮਿਲ ਜਾਂਦੀ ਹੈ,
साधुओं की संगति करने से नाम रूपी अगोचर वस्तु प्राप्त हो जाती है।
In the Company of the Holy, one grasps the Incomprehensible.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧੂ ਕੈ ਸੰਗਿ ਅਜਰੁ ਸਹੈ ॥
साधू कै संगि अजरु सहै ॥
Saadhoo kai sanggi ajaru sahai ||
(ਅਤੇ ਮਨੁੱਖ) ਇਹ ਨਾਹ ਜਰਿਆ ਜਾਣ ਵਾਲਾ ਮਰਤਬਾ ਜਰ ਲੈਂਦਾ ਹੈ ।
साधुओं की संगति करने से मनुष्य शिथिल न होने वाली शक्ति को सहन कर लेता है।
In the Company of the Holy, one can endure the unendurable.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਬਸੈ ਥਾਨਿ ਊਚੈ ॥
साध कै संगि बसै थानि ऊचै ॥
Saadh kai sanggi basai thaani uchai ||
ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਮਨੁੱਖ ਉਚੇ (ਆਤਮਕ) ਟਿਕਾਣੇ ਤੇ ਵੱਸਦਾ ਹੈ,
साधुओं की संगति करने से प्राणी सर्वोच्च स्थान में निवास करता है।
In the Company of the Holy, one abides in the loftiest place.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧੂ ਕੈ ਸੰਗਿ ਮਹਲਿ ਪਹੂਚੈ ॥
साधू कै संगि महलि पहूचै ॥
Saadhoo kai sanggi mahali pahoochai ||
ਅਤੇ ਅਕਾਲ ਪੁਰਖ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ।
साधुओं की संगति में रहने से मनुष्य आत्मस्वरूप में पहुँच जाता है।
In the Company of the Holy, one attains the Mansion of the Lord's Presence.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ॥
साध कै संगि द्रिड़ै सभि धरम ॥
Saadh kai sanggi dri(rr)ai sabhi dharam ||
ਸੰਤਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ) ਸਾਰੇ ਧਰਮਾਂ (ਫ਼ਰਜ਼ਾਂ) ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ,
साधुओं की संगति करने से प्राणी का धर्म पूरी तरह सुदृढ़ हो जाता है।
In the Company of the Holy, one's Dharmic faith is firmly established.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਕੇਵਲ ਪਾਰਬ੍ਰਹਮ ॥
साध कै संगि केवल पारब्रहम ॥
Saadh kai sanggi keval paarabrham ||
ਅਤੇ ਸਿਰਫ਼ ਅਕਾਲ ਪੁਰਖ ਨੂੰ (ਹਰ ਥਾਂ ਵੇਖਦਾ ਹੈ) ।
साधुओं की संगति में रहने से मनुष्य केवल पारब्रह्म की ही आराधना करता है।
In the Company of the Holy, one dwells with the Supreme Lord God.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਪਾਏ ਨਾਮ ਨਿਧਾਨ ॥
साध कै संगि पाए नाम निधान ॥
Saadh kai sanggi paae naam nidhaan ||
ਸਾਧ ਜਨਾਂ ਦੀ ਸੰਗਤਿ ਵਿਚ (ਮਨੁੱਖ) ਨਾਮ ਖ਼ਜ਼ਾਨਾ ਲੱਭ ਲੈਂਦਾ ਹੈ;
साधुओं की संगति में रहने से मनुष्य नाम रूपी खजाना प्राप्त कर लेता है।
In the Company of the Holy, one obtains the treasure of the Naam.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਨਾਨਕ ਸਾਧੂ ਕੈ ਕੁਰਬਾਨ ॥੪॥
नानक साधू कै कुरबान ॥४॥
Naanak saadhoo kai kurabaan ||4||
(ਤਾਂ ਤੇ) ਹੇ ਨਾਨਕ! (ਆਖ-) ਮੈਂ ਸਾਧ ਜਨਾਂ ਤੋਂ ਸਦਕੇ ਹਾਂ ॥੪॥
हे नानक ! मैं उन साधुओं पर तन-मन से न्यौछावर हूँ॥ ४॥
O Nanak, I am a sacrifice to the Holy. ||4||
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਸਭ ਕੁਲ ਉਧਾਰੈ ॥
साध कै संगि सभ कुल उधारै ॥
Saadh kai sanggi sabh kul udhaarai ||
ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ ਆਪਣੀਆਂ) ਸਾਰੀਆਂ ਕੁਲਾਂ (ਵਿਕਾਰਾਂ ਤੋਂ) ਬਚਾ ਲੈਂਦਾ ਹੈ,
साधुओं की संगति द्वारा मनुष्य के समूचे वंश का उद्धार हो जाता है।
In the Company of the Holy, all one's family is saved.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ ॥
साधसंगि साजन मीत कुट्मब निसतारै ॥
Saadhasanggi saajan meet kutambb nisataarai ||
ਤੇ (ਆਪਣੇ) ਸੱਜਣਾਂ ਮਿੱਤ੍ਰਾਂ ਤੇ ਪਰਵਾਰ ਨੂੰ ਤਾਰ ਲੈਂਦਾ ਹੈ ।
साधुओं की संगति में रहने से मनुष्य के मित्र-सज्जन एवं परिवार का भवसागर से उद्धार हो जाता है।
In the Company of the Holy, one's friends, acquaintances and relatives are redeemed.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧੂ ਕੈ ਸੰਗਿ ਸੋ ਧਨੁ ਪਾਵੈ ॥
साधू कै संगि सो धनु पावै ॥
Saadhoo kai sanggi so dhanu paavai ||
ਸੰਤਾਂ ਦੀ ਸੰਗਤਿ ਵਿਚ ਮਨੁੱਖ ਨੂੰ ਉਹ ਧਨ ਲੱਭ ਪੈਂਦਾ ਹੈ,
साधुओं की संगति में रहने से वह धन प्राप्त हो जाता है,
In the Company of the Holy, that wealth is obtained.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਜਿਸੁ ਧਨ ਤੇ ਸਭੁ ਕੋ ਵਰਸਾਵੈ ॥
जिसु धन ते सभु को वरसावै ॥
Jisu dhan te sabhu ko varasaavai ||
ਜਿਸ ਧਨ ਦੇ ਮਿਲਣ ਨਾਲ ਹਰੇਕ ਮਨੁੱਖ ਨਾਮਣੇ ਵਾਲਾ ਹੋ ਜਾਂਦਾ ਹੈ ।
जिस धन से हरेक पुरुष लाभ प्राप्त करता है और तृप्त हो जाता है।
Everyone benefits from that wealth.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧਸੰਗਿ ਧਰਮ ਰਾਇ ਕਰੇ ਸੇਵਾ ॥
साधसंगि धरम राइ करे सेवा ॥
Saadhasanggi dharam raai kare sevaa ||
ਸਾਧੂ ਜਨਾਂ ਦੀ ਸੰਗਤਿ ਵਿਚ ਰਿਹਾਂ ਧਰਮਰਾਜ (ਭੀ) ਸੇਵਾ ਕਰਦਾ ਹੈ,
साधुओं की संगति में रहने से यमराज भी सेवा करता है।
In the Company of the Holy, the Lord of Dharma serves.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਸੋਭਾ ਸੁਰਦੇਵਾ ॥
साध कै संगि सोभा सुरदेवा ॥
Saadh kai sanggi sobhaa suradevaa ||
ਅਤੇ (ਦੇਵਤੇ ਭੀ) ਸੋਭਾ ਕਰਦੇ ਹਨ ।
जो साधुओं की संगति में रहता है, देवदूत एवं देवते भी उसका यशोगान करते हैं।
In the Company of the Holy, the divine, angelic beings sing God's Praises.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧੂ ਕੈ ਸੰਗਿ ਪਾਪ ਪਲਾਇਨ ॥
साधू कै संगि पाप पलाइन ॥
Saadhoo kai sanggi paap palaain ||
ਗੁਰਮੁਖਾਂ ਦੀ ਸੰਗਤਿ ਵਿਚ ਪਾਪ ਦੂਰ ਹੋ ਜਾਂਦੇ ਹਨ,
साधुओं की संगति करने से समूचे पाप नाश हो जाते हैं।
In the Company of the Holy, one's sins fly away.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧਸੰਗਿ ਅੰਮ੍ਰਿਤ ਗੁਨ ਗਾਇਨ ॥
साधसंगि अम्रित गुन गाइन ॥
Saadhasanggi ammmrit gun gaain ||
(ਕਿਉਂਕਿ ਓਥੇ) ਪ੍ਰਭੂ ਦੇ ਅਮਰ ਕਰਨ ਵਾਲੇ ਗੁਣ (ਮਨੁੱਖ) ਗਾਉਂਦੇ ਹਨ ।
साधुओं की संगति द्वारा मनुष्य अमृतमयी नाम का यश गायन करता है।
In the Company of the Holy, one sings the Ambrosial Glories.
Guru Arjan Dev ji / Raag Gauri / Sukhmani (M: 5) / Guru Granth Sahib ji - Ang 271
ਸਾਧ ਕੈ ਸੰਗਿ ਸ੍ਰਬ ਥਾਨ ਗੰਮਿ ॥
साध कै संगि स्रब थान गमि ॥
Saadh kai sanggi srb thaan gammi ||
ਸੰਤਾਂ ਦੀ ਸੰਗਤਿ ਵਿਚ ਰਹਿ ਕੇ ਸਭ ਥਾਈਂ ਪਹੁੰਚ ਹੋ ਜਾਂਦੀ ਹੈ (ਭਾਵ, ਉੱਚੀ ਆਤਮਕ ਸਮਰੱਥਾ ਆ ਜਾਂਦੀ ਹੈ);
साधुओं की संगति द्वारा मनुष्य की समस्त स्थानों पर पहुँच हो जाती है।
In the Company of the Holy, all places are within reach.
Guru Arjan Dev ji / Raag Gauri / Sukhmani (M: 5) / Guru Granth Sahib ji - Ang 271