ANG 270, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਮੁਖਿ ਤਾ ਕੋ ਜਸੁ ਰਸਨ ਬਖਾਨੈ ॥

मुखि ता को जसु रसन बखानै ॥

Mukhi taa ko jasu rasan bakhaanai ||

ਉਸ ਦੀ ਵਡਿਆਈ (ਆਪਣੇ) ਮੂੰਹੋਂ ਜੀਭ ਨਾਲ (ਸਦਾ) ਕਰ ।

अपने मुँह एवं जिव्हा से उसका यश सदैव बखान कर।

With your mouth and with your tongue, chant His Praises.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥

जिह प्रसादि तेरो रहता धरमु ॥

Jih prsaadi tero rahataa dharamu ||

ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੇਰਾ ਧਰਮ (ਕਾਇਮ) ਰਹਿੰਦਾ ਹੈ,

जिसकी कृपा से तेरा धर्म कायम रहता है,

By His Grace, you remain in the Dharma;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥

मन सदा धिआइ केवल पारब्रहमु ॥

Man sadaa dhiaai keval paarabrhamu ||

ਹੇ ਮਨ! ਤੂੰ ਸਦਾ ਉਸ ਪਰਮੇਸ਼ਰ ਨੂੰ ਸਿਮਰ ।

हे मेरे मन ! तू हमेशा उस पारब्रह्म का ध्यान कर।

O mind, meditate continually on the Supreme Lord God.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥

प्रभ जी जपत दरगह मानु पावहि ॥

Prbh jee japat daragah maanu paavahi ||

ਪਰਮਾਤਮਾ ਦਾ ਭਜਨ ਕੀਤਿਆਂ (ਉਸ ਦੀ) ਦਰਗਾਹ ਵਿਚ ਮਾਣ ਪਾਵਹਿਂਗਾ,

पूज्य परमेश्वर की आराधना करने से तू उसके दरबार में शोभा प्राप्त करेगा।

Meditating on God, you shall be honored in His Court;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਨਾਨਕ ਪਤਿ ਸੇਤੀ ਘਰਿ ਜਾਵਹਿ ॥੨॥

नानक पति सेती घरि जावहि ॥२॥

Naanak pati setee ghari jaavahi ||2||

ਤੇ, ਹੇ ਨਾਨਕ! (ਇਥੋਂ) ਇੱਜ਼ਤ ਨਾਲ ਆਪਣੇ (ਪਰਲੋਕ ਦੇ) ਘਰ ਵਿਚ ਜਾਵਹਿਂਗਾ ॥੨॥

हे नानक ! इस तरह तुम प्रतिष्ठा सहित अपने धाम (परलोक) जाओगे॥ २॥

O Nanak, you shall return to your true home with honor. ||2||

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥

जिह प्रसादि आरोग कंचन देही ॥

Jih prsaadi aarog kancchan dehee ||

ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਸੋਨੇ ਵਰਗਾ ਤੇਰਾ ਨਰੋਆ ਜਿਸਮ ਹੈ,

हे मन ! जिसकी कृपा से तुझे सोने जैसा सुन्दर शरीर मिला है,

By His Grace, you have a healthy, golden body;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਲਿਵ ਲਾਵਹੁ ਤਿਸੁ ਰਾਮ ਸਨੇਹੀ ॥

लिव लावहु तिसु राम सनेही ॥

Liv laavahu tisu raam sanehee ||

ਉਸ ਪਿਆਰੇ ਰਾਮ ਨਾਲ ਲਿਵ ਜੋੜ ।

उस प्रियतम राम से वृति लगा।

Attune yourself to that Loving Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥

जिह प्रसादि तेरा ओला रहत ॥

Jih prsaadi teraa olaa rahat ||

ਜਿਸ ਦੀ ਮਿਹਰ ਨਾਲ ਤੇਰਾ ਪਰਦਾ ਬਣਿਆ ਰਹਿੰਦਾ ਹੈ,

जिसकी कृपा से तेरा पर्दा रहता है,

By His Grace, your honor is preserved;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ॥

मन सुखु पावहि हरि हरि जसु कहत ॥

Man sukhu paavahi hari hari jasu kahat ||

ਹੇ ਮਨ! ਉਸ ਹਰੀ ਦੀ ਸਿਫ਼ਤ-ਸਲਾਹ ਕਰ ਕੇ ਸੁਖ ਪ੍ਰਾਪਤ ਕਰ ।

उस प्रभु-परमेश्वर की स्तुति करने से तुम सुख प्राप्त कर लोगे।

O mind, chant the Praises of the Lord, Har, Har, and find peace.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥

जिह प्रसादि तेरे सगल छिद्र ढाके ॥

Jih prsaadi tere sagal chhidr dhaake ||

ਹੇ ਮਨ! ਜਿਸ ਦੀ ਦਇਆ ਨਾਲ ਤੇਰੇ ਸਾਰੇ ਐਬ ਢੱਕੇ ਰਹਿੰਦੇ ਹਨ,

जिसकी कृपा से तेरे तमाम पाप छिप जाते हैं।

By His Grace, all your deficits are covered;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ॥

मन सरनी परु ठाकुर प्रभ ता कै ॥

Man saranee paru thaakur prbh taa kai ||

ਹੇ ਮਨ! ਉਸ ਪ੍ਰਭੂ ਠਾਕੁਰ ਦੀ ਸਰਣ ਪਉ ।

हे मन ! उस प्रभु-परमेश्वर की शरण ले।

O mind, seek the Sanctuary of God, our Lord and Master.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ॥

जिह प्रसादि तुझु को न पहूचै ॥

Jih prsaadi tujhu ko na pahoochai ||

ਜਿਸ ਦੀ ਕਿਰਪਾ ਨਾਲ ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ,

जिसकी कृपा से कोई तेरे बराबर नहीं पहुँचता,

By His Grace, no one can rival you;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ॥

मन सासि सासि सिमरहु प्रभ ऊचे ॥

Man saasi saasi simarahu prbh uche ||

ਹੇ ਮਨ! ਉਸ ਉਚੇ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ ।

हे मेरे मन ! अपने श्वास-श्वास से सर्वोपरि प्रभु को याद कर।

O mind, with each and every breath, remember God on High.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ॥

जिह प्रसादि पाई द्रुलभ देह ॥

Jih prsaadi paaee drulabh deh ||

ਜਿਸ ਦੀ ਕਿਰਪਾ ਨਾਲ ਤੈਨੂੰ ਇਹ ਮਨੁੱਖਾ-ਸਰੀਰ ਲੱਭਾ ਹੈ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ,

जिसकी कृपा से तुझे दुर्लभ मनुष्य शरीर मिला है,

By His Grace, you obtained this precious human body;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਨਾਨਕ ਤਾ ਕੀ ਭਗਤਿ ਕਰੇਹ ॥੩॥

नानक ता की भगति करेह ॥३॥

Naanak taa kee bhagati kareh ||3||

ਹੇ ਨਾਨਕ! ਉਸ ਪ੍ਰਭੂ ਦੀ ਭਗਤੀ ਕਰ ॥੩॥

हे नानक ! उस भगवान की भक्ति किया कर ॥ ३॥

O Nanak, worship Him with devotion. ||3||

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥

जिह प्रसादि आभूखन पहिरीजै ॥

Jih prsaadi aabhookhan pahireejai ||

ਜਿਸ (ਪ੍ਰਭੂ) ਦੀ ਕਿਰਪਾ ਨਾਲ ਗਹਣੇ ਪਹਿਨੀਦੇ ਹਨ,

जिसकी कृपा से आभूषण पहने जाते हैं,

By His Grace, you wear decorations;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥

मन तिसु सिमरत किउ आलसु कीजै ॥

Man tisu simarat kiu aalasu keejai ||

ਹੇ ਮਨ! ਉਸ ਨੂੰ ਸਿਮਰਦਿਆਂ ਕਿਉਂ ਆਲਸ ਕੀਤਾ ਜਾਏ?

हे मन ! उसकी आराधना करते हुए आलस्य क्यों किया जाए?

O mind, why are you so lazy? Why don't you remember Him in meditation?

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥

जिह प्रसादि अस्व हसति असवारी ॥

Jih prsaadi asv hasati asavaaree ||

ਜਿਸ ਦੀ ਮੇਹਰ ਨਾਲ ਘੋੜੇ ਤੇ ਹਾਥੀਆਂ ਦੀ ਸਵਾਰੀ ਕਰਦਾ ਹੈਂ,

जिसकी कृपा से तुम घोड़ों एवं हाथियों की सवारी करते हो,

By His Grace, you have horses and elephants to ride;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥

मन तिसु प्रभ कउ कबहू न बिसारी ॥

Man tisu prbh kau kabahoo na bisaaree ||

ਹੇ ਮਨ! ਉਸ ਪ੍ਰਭੂ ਨੂੰ ਕਦੇ ਨਾਹ ਵਿਸਾਰੀਂ ।

हे मन ! उस ईश्वर को कभी विस्मृत न कर।

O mind, never forget that God.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥

जिह प्रसादि बाग मिलख धना ॥

Jih prsaadi baag milakh dhanaa ||

ਜਿਸ ਦੀ ਦਇਆ ਨਾਲ ਬਾਗ ਜ਼ਮੀਨਾਂ ਤੇ ਧਨ (ਤੈਨੂੰ ਨਸੀਬ ਹਨ)

जिसकी कृपा से उद्यान, धरती एवं धन प्राप्त हुए हैं,

By His Grace, you have land, gardens and wealth;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥

राखु परोइ प्रभु अपुने मना ॥

Raakhu paroi prbhu apune manaa ||

ਉਸ ਪ੍ਰਭੂ ਨੂੰ ਆਪਣੇ ਮਨ ਵਿਚ ਪ੍ਰੋ ਰੱਖ ।

उस ईश्वर को अपने मन में पिरोकर रख।

Keep God enshrined in your heart.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਨਿ ਤੇਰੀ ਮਨ ਬਨਤ ਬਨਾਈ ॥

जिनि तेरी मन बनत बनाई ॥

Jini teree man banat banaaee ||

ਹੇ ਮਨ! ਜਿਸ (ਪ੍ਰਭੂ) ਨੇ ਤੈਨੂੰ ਸਾਜਿਆ ਹੈ,

हे मन ! जिस ईश्वर ने तेरी रचना की है,

O mind, the One who formed your form

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਊਠਤ ਬੈਠਤ ਸਦ ਤਿਸਹਿ ਧਿਆਈ ॥

ऊठत बैठत सद तिसहि धिआई ॥

Uthat baithat sad tisahi dhiaaee ||

ਉਠਦੇ ਬੈਠਦੇ (ਭਾਵ, ਹਰ ਵੇਲੇ) ਉਸੇ ਨੂੰ ਸਦਾ ਸਿਮਰ ।

उठते-बैठते हर वक्त उसका ध्यान करते रहना चाहिए।

Standing up and sitting down, meditate always on Him.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਤਿਸਹਿ ਧਿਆਇ ਜੋ ਏਕ ਅਲਖੈ ॥

तिसहि धिआइ जो एक अलखै ॥

Tisahi dhiaai jo ek alakhai ||

ਉਸ ਪ੍ਰਭੂ ਨੂੰ ਸਿਮਰ, ਜੋ ਇੱਕ ਹੈ, ਤੇ, ਬੇਅੰਤ ਹੈ ।

हे नानक ! उस एक अदृश्य प्रभु का चिन्तन कर।

Meditate on Him - the One Invisible Lord;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਈਹਾ ਊਹਾ ਨਾਨਕ ਤੇਰੀ ਰਖੈ ॥੪॥

ईहा ऊहा नानक तेरी रखै ॥४॥

Eehaa uhaa naanak teree rakhai ||4||

ਹੇ ਨਾਨਕ! ਲੋਕ ਤੇ ਪਰਲੋਕ ਵਿਚ (ਉਹੀ) ਤੇਰੀ ਲਾਜ ਰੱਖਣ ਵਾਲਾ ਹੈ ॥੪॥

वह लोक-परलोक दोनों में तेरी रक्षा करेगा ॥ ४ ॥

Here and hereafter, O Nanak, He shall save you. ||4||

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥

जिह प्रसादि करहि पुंन बहु दान ॥

Jih prsaadi karahi punn bahu daan ||

ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਬਹੁਤ ਦਾਨ ਪੁੰਨ ਕਰਦਾ ਹੈਂ,

जिसकी कृपा से तुम बड़ा दान-पुण्य करते हो,

By His Grace, you give donations in abundance to charities;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥

मन आठ पहर करि तिस का धिआन ॥

Man aath pahar kari tis kaa dhiaan ||

ਹੇ ਮਨ! ਅੱਠੇ ਪਹਿਰ ਉਸ ਦਾ ਚੇਤਾ ਕਰ ।

हे मन ! आठों पहर उसका ही ध्यान करना चाहिए।

O mind, meditate on Him, twenty-four hours a day.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥

जिह प्रसादि तू आचार बिउहारी ॥

Jih prsaadi too aachaar biuhaaree ||

ਜਿਸ ਦੀ ਮਿਹਰ ਨਾਲ ਤੂੰ ਰੀਤਾਂ ਰਸਮਾਂ ਕਰਨ ਜੋਗਾ ਹੋਇਆ ਹੈਂ,

जिसकी कृपा से तू धार्मिक संस्कार एवं सांसारिक कर्म करता है,

By His Grace, you perform religious rituals and worldly duties;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥

तिसु प्रभ कउ सासि सासि चितारी ॥

Tisu prbh kau saasi saasi chitaaree ||

ਉਸ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ ।

अपने श्वास-श्वास से उस प्रभु का चिन्तन करना चाहिए।

Think of God with each and every breath.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥

जिह प्रसादि तेरा सुंदर रूपु ॥

Jih prsaadi teraa sunddar roopu ||

ਜਿਸ ਦੀ ਦਇਆ ਨਾਲ ਤੇਰੀ ਸੋਹਣੀ ਸ਼ਕਲ ਹੈ,

जिसकी कृपा से तेरा सुन्दर रूप है,

By His Grace, your form is so beautiful;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥

सो प्रभु सिमरहु सदा अनूपु ॥

So prbhu simarahu sadaa anoopu ||

ਉਸ ਸੋਹਣੇ ਮਾਲਕ ਨੂੰ ਸਦਾ ਸਿਮਰ ।

उस अनुपम प्रभु का हमेशा सिमरन करना चाहिए।

Constantly remember God, the Incomparably Beautiful One.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥

जिह प्रसादि तेरी नीकी जाति ॥

Jih prsaadi teree neekee jaati ||

ਜਿਸ ਪ੍ਰਭੂ ਦੀ ਕਿਰਪਾ ਨਾਲ ਤੈਨੂੰ ਚੰਗੀ (ਮਨੁੱਖ) ਜਾਤੀ ਮਿਲੀ ਹੈ,

जिसकी दया से तुझे उच्च (मनुष्य) जाति मिली है,

By His Grace, you have such high social status;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥

सो प्रभु सिमरि सदा दिन राति ॥

So prbhu simari sadaa din raati ||

ਉਸ ਨੂੰ ਸਦਾ ਦਿਨ ਰਾਤ ਯਾਦ ਕਰ ।

सदा उस प्रभु का दिन-रात चिन्तन कर।

Remember God always, day and night.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਤੇਰੀ ਪਤਿ ਰਹੈ ॥

जिह प्रसादि तेरी पति रहै ॥

Jih prsaadi teree pati rahai ||

ਜਿਸ ਦੀ ਮੇਹਰ ਨਾਲ ਤੇਰੀ ਇੱਜ਼ਤ (ਜਗਤ ਵਿਚ) ਬਣੀ ਹੋਈ ਹੈ (ਉਸ ਦਾ ਨਾਮ ਸਿਮਰ) ।

जिसकी कृपा से तेरी प्रतिष्ठा बरकरार रही है,

By His Grace, your honor is preserved;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਗੁਰ ਪ੍ਰਸਾਦਿ ਨਾਨਕ ਜਸੁ ਕਹੈ ॥੫॥

गुर प्रसादि नानक जसु कहै ॥५॥

Gur prsaadi naanak jasu kahai ||5||

ਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ (ਵਡਭਾਗੀ ਮਨੁੱਖ) ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ॥੫॥

हे नानक ! गुरु की कृपा से उसकी महिमा किया कर ॥ ५ ॥

By Guru's Grace, O Nanak, chant His Praises. ||5||

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥

जिह प्रसादि सुनहि करन नाद ॥

Jih prsaadi sunahi karan naad ||

ਜਿਸ ਦੀ ਕ੍ਰਿਪਾ ਨਾਲ ਤੂੰ (ਆਪਣੇ) ਕੰਨਾਂ ਨਾਲ ਆਵਾਜ਼ ਸੁਣਦਾ ਹੈਂ (ਭਾਵ, ਤੈਨੂੰ ਸੁਣਨ ਦੀ ਤਾਕਤ ਮਿਲੀ ਹੈ),

जिसकी दया से तू कानों से शब्द सुनता है।

By His Grace, you listen to the sound current of the Naad.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥

जिह प्रसादि पेखहि बिसमाद ॥

Jih prsaadi pekhahi bisamaad ||

ਜਿਸ ਦੀ ਮੇਹਰ ਨਾਲ ਅਚਰਜ ਨਜ਼ਾਰੇ ਵੇਖਦਾ ਹੈਂ;

जिसकी दया से तू आश्चर्यजनक कौतुक देखता है।

By His Grace, you behold amazing wonders.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥

जिह प्रसादि बोलहि अम्रित रसना ॥

Jih prsaadi bolahi ammmrit rasanaa ||

ਜਿਸ ਦੀ ਬਰਕਤਿ ਪਾ ਕੇ ਜੀਭ ਨਾਲ ਮਿੱਠੇ ਬੋਲ ਬੋਲਦਾ ਹੈਂ,

जिसकी दया से तू अपनी जिव्हा से मीठे वचन बोलता है।

By His Grace, you speak ambrosial words with your tongue.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥

जिह प्रसादि सुखि सहजे बसना ॥

Jih prsaadi sukhi sahaje basanaa ||

ਜਿਸ ਦੀ ਕਿਰਪਾ ਨਾਲ ਸੁਭਾਵਕ ਹੀ ਸੁਖੀ ਵੱਸ ਰਿਹਾ ਹੈਂ;

जिसकी कृपा से तू सहज ही सुखपूर्वक रहता है।

By His Grace, you abide in peace and ease.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਹਸਤ ਕਰ ਚਲਹਿ ॥

जिह प्रसादि हसत कर चलहि ॥

Jih prsaadi hasat kar chalahi ||

ਜਿਸ ਦੀ ਦਇਆ ਨਾਲ ਤੇਰੇ ਹੱਥ (ਆਦਿਕ ਸਾਰੇ ਅੰਗ) ਕੰਮ ਦੇ ਰਹੇ ਹਨ,

जिसकी दया से तेरे हाथ हिलते और काम करते हैं।

By His Grace, your hands move and work.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਸੰਪੂਰਨ ਫਲਹਿ ॥

जिह प्रसादि स्मपूरन फलहि ॥

Jih prsaadi samppooran phalahi ||

ਜਿਸ ਦੀ ਮਿਹਰ ਨਾਲ ਤੂੰ ਹਰੇਕ ਕਾਰ-ਵਿਹਾਰ ਵਿਚ ਕਾਮਯਾਬ ਹੁੰਦਾ ਹੈਂ;

जिसकी दया से तेरे सम्पूर्ण काम सफल होते हैं।

By His Grace, you are completely fulfilled.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥

जिह प्रसादि परम गति पावहि ॥

Jih prsaadi param gati paavahi ||

ਜਿਸ ਦੀ ਬਖ਼ਸ਼ਸ਼ ਨਾਲ ਤੈਨੂੰ ਉੱਚਾ ਦਰਜਾ ਮਿਲਦਾ ਹੈ,

जिसकी दया से तुझे परमगति मिलती है।

By His Grace, you obtain the supreme status.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥

जिह प्रसादि सुखि सहजि समावहि ॥

Jih prsaadi sukhi sahaji samaavahi ||

ਅਤੇ ਤੂੰ ਸੁਖ ਤੇ ਬੇ-ਫ਼ਿਕਰੀ ਵਿਚ ਮਸਤ ਹੈਂ;

जिसकी दया से तुम सहज सुख में लीन हो जाओगे,

By His Grace, you are absorbed into celestial peace.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥

ऐसा प्रभु तिआगि अवर कत लागहु ॥

Aisaa prbhu tiaagi avar kat laagahu ||

ਅਜੇਹਾ ਪ੍ਰਭੂ ਵਿਸਾਰ ਕੇ ਤੂੰ ਹੋਰ ਕਿਸ ਪਾਸੇ ਲੱਗ ਰਿਹਾ ਹੈਂ?

ऐसे प्रभु को छोड़कर तुम क्यों किसी दूसरे से लग रहे हो ?

Why forsake God, and attach yourself to another?

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ॥੬॥

गुर प्रसादि नानक मनि जागहु ॥६॥

Gur prsaadi naanak mani jaagahu ||6||

ਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ ਮਨ ਵਿਚ ਹੁਸ਼ੀਆਰ ਹੋਹੁ ॥੬॥

हे नानक ! गुरु की कृपा से अपने मन को ईश्वर की ओर जाग्रत कर ॥ ६॥

By Guru's Grace, O Nanak, awaken your mind! ||6||

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ॥

जिह प्रसादि तूं प्रगटु संसारि ॥

Jih prsaadi toonn prgatu sanssaari ||

ਜਿਸ ਪ੍ਰਭੂ ਦੀ ਕ੍ਰਿਪਾ ਨਾਲ ਤੂੰ ਜਗਤ ਵਿਚ ਸੋਭਾ ਵਾਲਾ ਹੈਂ,

जिसकी कृपा से तू दुनिया में लोकप्रिय हुआ है,

By His Grace, you are famous all over the world;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ॥

तिसु प्रभ कउ मूलि न मनहु बिसारि ॥

Tisu prbh kau mooli na manahu bisaari ||

ਉਸ ਨੂੰ ਕਦੇ ਭੀ ਮਨੋਂ ਨ ਭੁਲਾ ।

उस प्रभु को कभी अपने ह्रदय से न भुला।

Never forget God from your mind.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਤੇਰਾ ਪਰਤਾਪੁ ॥

जिह प्रसादि तेरा परतापु ॥

Jih prsaadi teraa parataapu ||

ਜਿਸ ਦੀ ਮੇਹਰ ਨਾਲ ਤੈਨੂੰ ਵਡਿਆਈ ਮਿਲੀ ਹੋਈ ਹੈ,

जिसकी कृपा से तेरा तेज-प्रताप बना है,

By His Grace, you have prestige;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਰੇ ਮਨ ਮੂੜ ਤੂ ਤਾ ਕਉ ਜਾਪੁ ॥

रे मन मूड़ तू ता कउ जापु ॥

Re man moo(rr) too taa kau jaapu ||

ਹੇ ਮੂਰਖ ਮਨ! ਤੂੰ ਉਸ ਪ੍ਰਭੂ ਨੂੰ ਜਪ ।

हे मेरे मूर्ख मन ! तू उसकी आराधना करता रह।

O foolish mind, meditate on Him!

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ॥

जिह प्रसादि तेरे कारज पूरे ॥

Jih prsaadi tere kaaraj poore ||

ਜਿਸ ਦੀ ਕ੍ਰਿਪਾ ਨਾਲ ਤੇਰੇ (ਸਾਰੇ) ਕੰਮ ਸਿਰੇ ਚੜ੍ਹਦੇ ਹਨ,

जिसकी दया से तेरे समस्त कार्य सम्पूर्ण हुए हैं,

By His Grace, your works are completed;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਤਿਸਹਿ ਜਾਨੁ ਮਨ ਸਦਾ ਹਜੂਰੇ ॥

तिसहि जानु मन सदा हजूरे ॥

Tisahi jaanu man sadaa hajoore ||

ਹੇ ਮਨ! ਤੂੰ ਉਸ (ਪ੍ਰਭੂ) ਨੂੰ ਸਦਾ ਅੰਗ ਸੰਗ ਜਾਣ ।

अपने हृदय में उसको सदा निकट समझ।

O mind, know Him to be close at hand.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ॥

जिह प्रसादि तूं पावहि साचु ॥

Jih prsaadi toonn paavahi saachu ||

ਜਿਸ ਦੀ ਬਰਕਤਿ ਨਾਲ ਤੈਨੂੰ ਸੱਚ ਪਰਾਪਤ ਹੁੰਦਾ ਹੈ,

जिसकी दया से तुझे सत्य प्राप्त होता है,

By His Grace, you find the Truth;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਰੇ ਮਨ ਮੇਰੇ ਤੂੰ ਤਾ ਸਿਉ ਰਾਚੁ ॥

रे मन मेरे तूं ता सिउ राचु ॥

Re man mere toonn taa siu raachu ||

ਹੇ ਮੇਰੇ ਮਨ! ਤੂੰ ਉਸ (ਪ੍ਰਭੂ) ਨਾਲ ਜੁੜਿਆ ਰਹੁ ।

हे मेरे मन ! तू उससे प्रेम कर।

O my mind, merge yourself into Him.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥

जिह प्रसादि सभ की गति होइ ॥

Jih prsaadi sabh kee gati hoi ||

ਜਿਸ (ਪਰਾਮਤਮਾ) ਦੀ ਦਇਆ ਨਾਲ ਹਰੇਕ (ਜੀਵ) ਦੀ (ਉਸ ਤਕ) ਪਹੁੰਚ ਹੋ ਜਾਂਦੀ ਹੈ, (ਉਸ ਨੂੰ ਜਪ) ।

जिसकी कृपा से सबकी गति हो जाती है,

By His Grace, everyone is saved;

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਨਾਨਕ ਜਾਪੁ ਜਪੈ ਜਪੁ ਸੋਇ ॥੭॥

नानक जापु जपै जपु सोइ ॥७॥

Naanak jaapu japai japu soi ||7||

ਹੇ ਨਾਨਕ! (ਜਿਸ ਨੂੰ ਇਹ ਦਾਤ ਮਿਲਦੀ ਹੈ) ਉਹ (ਹਰਿ-) ਜਾਪ ਹੀ ਜਪਦਾ ਹੈ ॥੭॥

हे नानक ! उस प्रभु के नाम का एक रस जाप करना चाहिए ॥ ७ ॥

O Nanak, meditate, and chant His Chant. ||7||

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਆਪਿ ਜਪਾਏ ਜਪੈ ਸੋ ਨਾਉ ॥

आपि जपाए जपै सो नाउ ॥

Aapi japaae japai so naau ||

ਉਹੀ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਜਿਸ ਪਾਸੋਂ ਆਪ ਜਪਾਉਂਦਾ ਹੈ,

वही पुरुष ईश्वर का नाम जपता है, जिससे वह स्वयं जपाता है।

Those, whom He inspires to chant, chant His Name.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

ਆਪਿ ਗਾਵਾਏ ਸੁ ਹਰਿ ਗੁਨ ਗਾਉ ॥

आपि गावाए सु हरि गुन गाउ ॥

Aapi gaavaae su hari gun gaau ||

ਉਹੀ ਮਨੁੱਖ ਹਰੀ ਦੇ ਗੁਣ ਗਾਉਂਦਾ ਹੈ ਜਿਸ ਨੂੰ ਗਾਵਣ ਲਈ ਪ੍ਰੇਰਦਾ ਹੈ ।

केवल वही ईश्वर का यशोगान करता है, जिससे वह स्वयं गुणगान करवाता है।

Those, whom He inspires to sing, sing the Glorious Praises of the Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 270

Download SGGS PDF Daily Updates ADVERTISE HERE