ANG 267, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਮੁਖਿ ਅਪਿਆਉ ਬੈਠ ਕਉ ਦੈਨ ॥

मुखि अपिआउ बैठ कउ दैन ॥

Mukhi apiaau baith kau dain ||

ਜੋ ਬੈਠੇ ਹੋਏ ਨੂੰ ਮੂੰਹ ਵਿਚ ਚੰਗੇ ਭੋਜਨ ਦੇਂਦੇ ਹਨ, (ਉਸ ਪ੍ਰਭੂ ਨੂੰ ਚੇਤੇ ਕਰ) ।

बैठे ही मुँह में भोजन डालने के लिए -तेरी सेवा के लिए दिए हैं।

to feed you as you rest.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥

इहु निरगुनु गुनु कछू न बूझै ॥

Ihu niragunu gunu kachhoo na boojhai ||

(ਪਰ) (ਹੇ ਪ੍ਰਭੂ!) ਇਹ ਗੁਣ-ਹੀਣ ਜੀਵ (ਤੇਰਾ) ਕੋਈ ਉਪਕਾਰ ਨਹੀਂ ਸਮਝਦਾ,

यह गुणविहीन मनुष्य किए हुए उपकारों की कुछ भी कद्र नहीं करता।

This worthless person has not appreciated in the least, all the good deeds done for him.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਬਖਸਿ ਲੇਹੁ ਤਉ ਨਾਨਕ ਸੀਝੈ ॥੧॥

बखसि लेहु तउ नानक सीझै ॥१॥

Bakhasi lehu tau naanak seejhai ||1||

ਹੇ ਨਾਨਕ! (ਆਖ) (ਜੇ) ਤੂੰ ਆਪਿ ਮੇਹਰ ਕਰੇਂ, ਤਾਂ (ਇਹ ਜਨਮ-ਮਨੋਰਥ ਵਿਚ) ਸਫਲ ਹੋਵੇ ॥੧॥

नानक का कथन है कि हे ईश्वर ! यदि तू उसको क्षमा कर दे तो ही वह मोक्ष प्राप्त कर सकता है॥ १॥

If you bless him with forgiveness, O Nanak, only then will he be saved. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥

जिह प्रसादि धर ऊपरि सुखि बसहि ॥

Jih prsaadi dhar upari sukhi basahi ||

(ਹੇ ਜੀਵ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਧਰਤੀ ਉਤੇ ਸੁਖੀ ਵੱਸਦਾ ਹੈਂ,

(हे प्राणी !) जिसकी कृपा से तू धरती पर सुखपूर्वक रहता है

By His Grace, you abide in comfort upon the earth.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥

सुत भ्रात मीत बनिता संगि हसहि ॥

Sut bhraat meet banitaa sanggi hasahi ||

ਪੁਤ੍ਰ ਭਰਾ ਮਿਤ੍ਰ ਇਸਤ੍ਰੀ ਨਾਲ ਹੱਸਦਾ ਹੈਂ;

और अपने पुत्र, भाई, मित्र एवं पत्नी के साथ हँसता खेलता है,

With your children, siblings, friends and spouse, you laugh.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥

जिह प्रसादि पीवहि सीतल जला ॥

Jih prsaadi peevahi seetal jalaa ||

ਜਿਸ ਦੀ ਮੇਹਰ ਨਾਲ ਤੂੰ ਠੰਢਾ ਪਾਣੀ ਪੀਂਦਾ ਹੈਂ,

जिसकी कृपा से तू शीतल जल पीता है

By His Grace, you drink in cool water.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਸੁਖਦਾਈ ਪਵਨੁ ਪਾਵਕੁ ਅਮੁਲਾ ॥

सुखदाई पवनु पावकु अमुला ॥

Sukhadaaee pavanu paavaku amulaa ||

ਸੁਖ ਦੇਣ ਵਾਲੀ ਹਵਾ ਤੇ ਅਮੋਲਕ ਅੱਗ (ਵਰਤਦਾ ਹੈਂ);

और तुझे प्रसन्न करने वाली सुखदायक वायु एवं अमूल्य अग्नि मिली है,

You have peaceful breezes and priceless fire.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥

जिह प्रसादि भोगहि सभि रसा ॥

Jih prsaadi bhogahi sabhi rasaa ||

ਜਿਸ ਦੀ ਕਿਰਪਾ ਨਾਲ ਸਾਰੇ ਰਸ ਭੋਗਦਾ ਹੈਂ,

जिसकी कृपा से तुम तमाम रस भोगते हो

By His Grace, you enjoy all sorts of pleasures.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥

सगल समग्री संगि साथि बसा ॥

Sagal samagree sanggi saathi basaa ||

ਸਾਰੇ ਪਦਾਰਥਾਂ ਦੇ ਨਾਲ ਤੂੰ ਰਹਿੰਦਾ ਹੈਂ (ਭਾਵ, ਸਾਰੇ ਪਦਾਰਥ ਵਰਤਣ ਲਈ ਤੈਨੂੰ ਮਿਲਦੇ ਹਨ);

और समस्त पदार्थों के साथ तुम रहते हो,

You are provided with all the necessities of life.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥

दीने हसत पाव करन नेत्र रसना ॥

Deene hasat paav karan netr rasanaa ||

(ਜਿਸ ਨੇ) ਤੈਨੂੰ ਹੱਥ ਪੈਰ ਕੰਨ ਅੱਖਾਂ ਜੀਭ ਦਿੱਤੇ ਹਨ,

जिसने तुझे हाथ, पैर, कान, ऑख एवं जीभ प्रदान किए हैं,

He gave you hands, feet, ears, eyes and tongue,

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥

तिसहि तिआगि अवर संगि रचना ॥

Tisahi tiaagi avar sanggi rachanaa ||

ਉਸ (ਪ੍ਰਭੂ) ਨੂੰ ਵਿਸਾਰ ਕੇ (ਹੇ ਜੀਵ!) ਤੂੰ ਹੋਰਨਾਂ ਨਾਲ ਮਗਨ ਹੈਂ ।

(हे प्राणी !) तुम उस ईश्वर को भुलाकर दूसरों के साथ प्रेम करते हो।

And yet, you forsake Him and attach yourself to others.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਐਸੇ ਦੋਖ ਮੂੜ ਅੰਧ ਬਿਆਪੇ ॥

ऐसे दोख मूड़ अंध बिआपे ॥

Aise dokh moo(rr) anddh biaape ||

(ਇਹ) ਮੂਰਖ ਅੰਨ੍ਹੇ ਜੀਵ (ਭਲਾਈ ਵਿਸਾਰਨ ਵਾਲੇ) ਇਹੋ ਜਿਹੇ ਔਗੁਣਾਂ ਵਿਚ ਫਸੇ ਹੋਏ ਹਨ ।

ऐसे दोष ज्ञानहीन मूर्ख के साथ फँसे हुए हैं।

Such sinful mistakes cling to the blind fools;

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਨਾਨਕ ਕਾਢਿ ਲੇਹੁ ਪ੍ਰਭ ਆਪੇ ॥੨॥

नानक काढि लेहु प्रभ आपे ॥२॥

Naanak kaadhi lehu prbh aape ||2||

ਹੇ ਨਾਨਕ! (ਇਹਨਾਂ ਜੀਵਾਂ ਵਾਸਤੇ ਅਰਦਾਸ ਕਰ, ਤੇ ਆਖ)-ਹੇ ਪ੍ਰਭੂ! (ਇਹਨਾਂ ਨੂੰ) ਆਪ (ਇਹਨਾਂ ਔਗੁਣਾਂ ਵਿਚੋਂ) ਕੱਢ ਲੈ ॥੨॥

नानक का कथन है कि हे प्रभु! इनकी तुम स्वयं ही रक्षा करो ॥ २॥

Nanak: uplift and save them, God! ||2||

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਆਦਿ ਅੰਤਿ ਜੋ ਰਾਖਨਹਾਰੁ ॥

आदि अंति जो राखनहारु ॥

Aadi antti jo raakhanahaaru ||

ਜੋ (ਇਸ ਦੇ) ਜਨਮ ਤੋਂ ਲੈ ਕੇ ਮਰਨ ਸਮੇਂ ਤਕ (ਇਸ ਦੀ) ਰਾਖੀ ਕਰਨ ਵਾਲਾ ਹੈ,

जो परमात्मा आदि से लेकर अंत तक (जन्म से मृत्यु तक) सबका रक्षक है,

From beginning to end, He is our Protector,

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥

तिस सिउ प्रीति न करै गवारु ॥

Tis siu preeti na karai gavaaru ||

ਮੂਰਖ ਮਨੁੱਖ ਉਸ ਪ੍ਰਭੂ ਨਾਲ ਪਿਆਰ ਨਹੀਂ ਕਰਦਾ ।

मूर्ख पुरुष उससे प्रेम नहीं करता।

And yet, the ignorant do not give their love to Him.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਜਾ ਕੀ ਸੇਵਾ ਨਵ ਨਿਧਿ ਪਾਵੈ ॥

जा की सेवा नव निधि पावै ॥

Jaa kee sevaa nav nidhi paavai ||

ਜਿਸ ਦੀ ਸੇਵਾ ਕੀਤਿਆਂ (ਇਸ ਨੂੰ ਸ੍ਰਿਸ਼ਟੀ ਦੇ) ਨੌ ਹੀ ਖ਼ਜ਼ਾਨੇ ਮਿਲ ਜਾਂਦੇ ਹਨ,

जिसकी सेवा से उसको नौ निधियाँ मिलती हैं,

Serving Him, the nine treasures are obtained,

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਤਾ ਸਿਉ ਮੂੜਾ ਮਨੁ ਨਹੀ ਲਾਵੈ ॥

ता सिउ मूड़ा मनु नही लावै ॥

Taa siu moo(rr)aa manu nahee laavai ||

ਮੂਰਖ ਜੀਵ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਦਾ ।

उसे मूर्ख जीव अपने ह्रदय से नहीं लगाता।

And yet, the foolish do not link their minds with Him.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਜੋ ਠਾਕੁਰੁ ਸਦ ਸਦਾ ਹਜੂਰੇ ॥

जो ठाकुरु सद सदा हजूरे ॥

Jo thaakuru sad sadaa hajoore ||

ਜੋ ਹਰ ਵੇਲੇ ਇਸ ਦੇ ਅੰਗ-ਸੰਗ ਹੈ,

जो ठाकुर सदैव ही प्रत्यक्ष है,

Our Lord and Master is Ever-present, forever and ever,

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਤਾ ਕਉ ਅੰਧਾ ਜਾਨਤ ਦੂਰੇ ॥

ता कउ अंधा जानत दूरे ॥

Taa kau anddhaa jaanat doore ||

ਅੰਨ੍ਹਾ ਮਨੁੱਖ ਉਸ ਠਾਕੁਰ ਨੂੰ (ਕਿਤੇ) ਦੂਰ (ਬੈਠਾ) ਸਮਝਦਾ ਹੈ ।

उसको ज्ञानहीन जीव दूर जानता है।

And yet, the spiritually blind believe that He is far away.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਜਾ ਕੀ ਟਹਲ ਪਾਵੈ ਦਰਗਹ ਮਾਨੁ ॥

जा की टहल पावै दरगह मानु ॥

Jaa kee tahal paavai daragah maanu ||

ਜਿਸ ਦੀ ਟਹਲ ਕੀਤਿਆਂ ਇਸ ਨੂੰ (ਪ੍ਰਭੂ ਦੀ) ਦਰਗਾਹ ਵਿਚ ਆਦਰ ਮਿਲਦਾ ਹੈ,

जिसकी सेवा-भक्ति से उसने प्रभु के दरबार में शोभा प्राप्त होती है,

In His service, one obtains honor in the Court of the Lord,

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਤਿਸਹਿ ਬਿਸਾਰੈ ਮੁਗਧੁ ਅਜਾਨੁ ॥

तिसहि बिसारै मुगधु अजानु ॥

Tisahi bisaarai mugadhu ajaanu ||

ਮੂਰਖ ਤੇ ਅੰਞਾਣ ਜੀਵ ਉਸ ਪ੍ਰਭੂ ਨੂੰ ਵਿਸਾਰ ਬੈਠਦਾ ਹੈ ।

मूर्ख एवं अज्ञानी पुरुष उस ईश्वर को भुला देता है।

And yet, the ignorant fool forgets Him.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਸਦਾ ਸਦਾ ਇਹੁ ਭੂਲਨਹਾਰੁ ॥

सदा सदा इहु भूलनहारु ॥

Sadaa sadaa ihu bhoolanahaaru ||

(ਪਰ ਕੇਹੜਾ ਕੇਹੜਾ ਔਗੁਣ ਚਿਤਾਰੀਏ?) ਇਹ ਜੀਵ (ਤਾਂ) ਸਦਾ ਹੀ ਭੁੱਲਾਂ ਕਰਦਾ ਰਹਿੰਦਾ ਹੈ;

नश्वर प्राणी हमेशा ही भूल करता रहता है।

Forever and ever, this person makes mistakes;

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਨਾਨਕ ਰਾਖਨਹਾਰੁ ਅਪਾਰੁ ॥੩॥

नानक राखनहारु अपारु ॥३॥

Naanak raakhanahaaru apaaru ||3||

ਹੇ ਨਾਨਕ! ਰੱਖਿਆ ਕਰਨ ਵਾਲਾ ਪ੍ਰਭੂ ਬੇਅੰਤ ਹੈ (ਉਹ ਇਸ ਜੀਵ ਦੇ ਔਗੁਣਾਂ ਵਲ ਨਹੀਂ ਤੱਕਦਾ) ॥੩॥

हे नानक ! केवल अनन्त ईश्वर ही रक्षक है॥ ३॥

O Nanak, the Infinite Lord is our Saving Grace. ||3||

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਰਤਨੁ ਤਿਆਗਿ ਕਉਡੀ ਸੰਗਿ ਰਚੈ ॥

रतनु तिआगि कउडी संगि रचै ॥

Ratanu tiaagi kaudee sanggi rachai ||

(ਮਾਇਆ-ਧਾਰੀ ਜੀਵ) (ਨਾਮ-) ਰਤਨ ਛੱਡ ਕੇ (ਮਾਇਆ-ਰੂਪ) ਕਉਡੀ ਨਾਲ ਖ਼ੁਸ਼ ਫਿਰਦਾ ਹੈ ।

नाम-रत्न को त्याग कर मनुष्य माया रूपी कौड़ी के संग खुश रहता है।

Forsaking the jewel, they are engrossed with a shell.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਸਾਚੁ ਛੋਡਿ ਝੂਠ ਸੰਗਿ ਮਚੈ ॥

साचु छोडि झूठ संगि मचै ॥

Saachu chhodi jhooth sanggi machai ||

ਸੱਚੇ (ਪ੍ਰਭੂ) ਨੂੰ ਛੱਡ ਕੇ ਨਾਸਵੰਤ (ਪਦਾਰਥਾਂ) ਨਾਲ ਭੂਹੇ ਹੁੰਦਾ ਹੈ ।

वह सत्य को त्यागकर झूठ के साथ प्रसन्न होता है।

They renounce Truth and embrace falsehood.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥

जो छडना सु असथिरु करि मानै ॥

Jo chhadanaa su asathiru kari maanai ||

ਜੋ (ਮਾਇਆ) ਛੱਡ ਜਾਣੀ ਹੈ, ਉਸ ਨੂੰ ਸਦਾ ਅਟੱਲ ਸਮਝਦਾ ਹੈ;

जिस दुनिया के पदार्थों को उसने त्याग जाना है, उसको वह सदैव स्थिर जानता है।

That which passes away, they believe to be permanent.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਜੋ ਹੋਵਨੁ ਸੋ ਦੂਰਿ ਪਰਾਨੈ ॥

जो होवनु सो दूरि परानै ॥

Jo hovanu so doori paraanai ||

ਜੋ (ਮੌਤ) ਜ਼ਰੂਰ ਵਾਪਰਨੀ ਹੈ, ਉਸ ਨੂੰ (ਕਿਤੇ) ਦੂਰ (ਬੈਠੀ) ਖ਼ਿਆਲ ਕਰਦਾ ਹੈ ।

जो कुछ होना है, उसको वह दूर समझता है।

That which is immanent, they believe to be far off.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥

छोडि जाइ तिस का स्रमु करै ॥

Chhodi jaai tis kaa srmu karai ||

ਉਸ (ਧਨ ਪਦਾਰਥ) ਦੀ ਖ਼ਾਤਰ (ਨਿੱਤ) ਖੇਚਲ ਕਰਦਾ (ਫਿਰਦਾ) ਹੈ ਜੋ (ਅੰਤ) ਛੱਡ ਜਾਣੀ ਹੈ;

जिसे उसे छोड़ जाना है, उसके लिए वह कष्ट उठाता है।

They struggle for what they must eventually leave.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਸੰਗਿ ਸਹਾਈ ਤਿਸੁ ਪਰਹਰੈ ॥

संगि सहाई तिसु परहरै ॥

Sanggi sahaaee tisu paraharai ||

ਜੋ (ਪ੍ਰਭੂ) (ਇਸ) ਨਾਲ ਰਾਖਾ ਹੈ ਉਸ ਨੂੰ ਵਿਸਾਰ ਬੈਠਾ ਹੈ ।

वह उस सहायक (प्रभु) को त्यागता है, जो सदैव उसके साथ है।

They turn away from the Lord, their Help and Support, who is always with them.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਚੰਦਨ ਲੇਪੁ ਉਤਾਰੈ ਧੋਇ ॥

चंदन लेपु उतारै धोइ ॥

Chanddan lepu utaarai dhoi ||

(ਜਿਵੇਂ ਖੋਤਾ) ਚੰਦਨ ਦਾ ਲੇਪ ਧੋ ਕੇ ਲਾਹ ਦੇਂਦਾ ਹੈ,

वह चन्दन के लेप को धोकर उतार देता है।

They wash off the sandalwood paste;

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥

गरधब प्रीति भसम संगि होइ ॥

Garadhab preeti bhasam sanggi hoi ||

(ਕਿਉਂਕਿ) ਖੋਤੇ ਦਾ ਪਿਆਰ (ਸਦਾ) ਸੁਆਹ ਨਾਲ (ਹੀ) ਹੁੰਦਾ ਹੈ ।

गधे का केवल भस्म (राख) से ही प्रेम है।

Like donkeys, they are in love with the mud.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਅੰਧ ਕੂਪ ਮਹਿ ਪਤਿਤ ਬਿਕਰਾਲ ॥

अंध कूप महि पतित बिकराल ॥

Anddh koop mahi patit bikaraal ||

(ਜੀਵ ਮਾਇਆ ਦੇ ਪਿਆਰ ਕਰ ਕੇ) ਹਨੇਰੇ ਭਿਆਨਕ ਖੂਹ ਵਿਚ ਡਿੱਗੇ ਪਏ ਹਨ;

मनुष्य भयंकर अन्घेरे कुएँ में गिरा पड़ा है।

They have fallen into the deep, dark pit.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪॥

नानक काढि लेहु प्रभ दइआल ॥४॥

Naanak kaadhi lehu prbh daiaal ||4||

ਹੇ ਨਾਨਕ! (ਅਰਦਾਸ ਕਰ ਤੇ ਆਖ) ਹੇ ਦਿਆਲ ਪ੍ਰਭੂ! (ਇਹਨਾਂ ਨੂੰ ਆਪ ਇਸ ਖੂਹ ਵਿਚੋਂ) ਕੱਢ ਲੈ ॥੪॥

नानक की प्रार्थना है कि हे दया के घर ईश्वर ! इन्हें तुम अन्धेरे कुएँ से बाहर निकाल लो॥ ४॥

Nanak: lift them up and save them, O Merciful Lord God! ||4||

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਕਰਤੂਤਿ ਪਸੂ ਕੀ ਮਾਨਸ ਜਾਤਿ ॥

करतूति पसू की मानस जाति ॥

Karatooti pasoo kee maanas jaati ||

ਜਾਤਿ ਮਨੁੱਖ ਦੀ ਹੈ (ਭਾਵ, ਮਨੁੱਖ-ਸ਼੍ਰੇਣੀ ਵਿਚੋਂ ਜੰਮਿਆ ਹੈ) ਪਰ ਕੰਮ ਪਸ਼ੂਆਂ ਵਾਲੇ ਹਨ,

जाति मनुष्य की है, लेकिन कर्म पशुओं वाले हैं।

They belong to the human species, but they act like animals.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਲੋਕ ਪਚਾਰਾ ਕਰੈ ਦਿਨੁ ਰਾਤਿ ॥

लोक पचारा करै दिनु राति ॥

Lok pachaaraa karai dinu raati ||

(ਉਂਞ) ਦਿਨ ਰਾਤ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ ਹੈ ।

इन्सान रात-दिन लोगों के लिए आडम्बर करता रहता है।

They curse others day and night.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਬਾਹਰਿ ਭੇਖ ਅੰਤਰਿ ਮਲੁ ਮਾਇਆ ॥

बाहरि भेख अंतरि मलु माइआ ॥

Baahari bhekh anttari malu maaiaa ||

ਬਾਹਰ (ਸਰੀਰ ਉਤੇ) ਧਾਰਮਿਕ ਪੁਸ਼ਾਕ ਹੈ ਪਰ ਮਨ ਵਿਚ ਮਾਇਆ ਦੀ ਮੈਲ ਹੈ,

बाहर (देहि में) वह धार्मिक वेष धारण करता है परन्तु उसके मन में माया की मैल है।

Outwardly, they wear religious robes, but within is the filth of Maya.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਛਪਸਿ ਨਾਹਿ ਕਛੁ ਕਰੈ ਛਪਾਇਆ ॥

छपसि नाहि कछु करै छपाइआ ॥

Chhapasi naahi kachhu karai chhapaaiaa ||

(ਬਾਹਰਲੇ ਭੇਖ ਨਾਲ) ਛਪਾਉਣ ਦਾ ਜਤਨ ਕੀਤਿਆਂ (ਮਨ ਦੀ ਮੈਲ) ਲੁਕਦੀ ਨਹੀਂ ।

चाहे जितना दिल करे वह छिपाए परन्तु वह अपनी असलियत को छिपा नहीं सकता।

They cannot conceal this, no matter how hard they try.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਬਾਹਰਿ ਗਿਆਨ ਧਿਆਨ ਇਸਨਾਨ ॥

बाहरि गिआन धिआन इसनान ॥

Baahari giaan dhiaan isanaan ||

ਬਾਹਰ (ਵਿਖਾਵੇ ਵਾਸਤੇ) (ਤੀਰਥ) ਇਸ਼ਨਾਨ ਤੇ ਗਿਆਨ ਦੀਆਂ ਗੱਲਾਂ ਕਰਦਾ ਹੈ, ਸਮਾਧੀਆਂ ਭੀ ਲਾਉਂਦਾ ਹੈ,

वह ज्ञान, ध्यान एवं स्नान करने का दिखावा करता है।

Outwardly, they display knowledge, meditation and purification,

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਅੰਤਰਿ ਬਿਆਪੈ ਲੋਭੁ ਸੁਆਨੁ ॥

अंतरि बिआपै लोभु सुआनु ॥

Anttari biaapai lobhu suaanu ||

ਪਰ ਮਨ ਵਿਚ ਲੋਭ (-ਰੂਪ) ਕੁੱਤਾ ਜ਼ੋਰ ਪਾ ਰਿਹਾ ਹੈ ।

परन्तु उसके मन को लालच रूपी कुत्ता दबाव डाल रहा है।

But within clings the dog of greed.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥

अंतरि अगनि बाहरि तनु सुआह ॥

Anttari agani baahari tanu suaah ||

ਮਨ ਵਿਚ (ਤ੍ਰਿਸ਼ਨਾ ਦੀ) ਅੱਗ ਹੈ, ਬਾਹਰ ਸਰੀਰ ਸੁਆਹ (ਨਾਲ ਲਿਬੇੜਿਆ ਹੋਇਆ ਹੈ);

उसके शरीर में तृष्णा की अग्नि विद्यमान है और बाहर शरीर पर वैराग्य की भस्म विद्यमान है।

The fire of desire rages within; outwardly they apply ashes to their bodies.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਗਲਿ ਪਾਥਰ ਕੈਸੇ ਤਰੈ ਅਥਾਹ ॥

गलि पाथर कैसे तरै अथाह ॥

Gali paathar kaise tarai athaah ||

(ਜੇ) ਗਲ ਵਿਚ (ਵਿਕਾਰਾਂ ਦੇ) ਪੱਥਰ (ਹੋਣ ਤਾਂ) ਅਥਾਹ (ਸੰਸਾਰ-ਸਮੁੰਦਰ ਨੂੰ ਜੀਵ) ਕਿਵੇਂ ਤਰੇ?

अपनी गर्दन पर वासना रूपी पत्थर के साथ वह अति गहरे सागर से किस तरह पार हो सकता है ?

There is a stone around their neck - how can they cross the unfathomable ocean?

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥

जा कै अंतरि बसै प्रभु आपि ॥

Jaa kai anttari basai prbhu aapi ||

ਜਿਸ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ,

हे नानक ! जिसके हृदय में ईश्वर स्वयं निवास करता है

Those, within whom God Himself abides

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਨਾਨਕ ਤੇ ਜਨ ਸਹਜਿ ਸਮਾਤਿ ॥੫॥

नानक ते जन सहजि समाति ॥५॥

Naanak te jan sahaji samaati ||5||

ਹੇ ਨਾਨਕ! ਉਹੀ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ ॥੫॥

ऐसा व्यक्ति सहज ही प्रभु में समा जाता है॥ ५॥

- O Nanak, those humble beings are intuitively absorbed in the Lord. ||5||

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥

सुनि अंधा कैसे मारगु पावै ॥

Suni anddhaa kaise maaragu paavai ||

ਅੰਨ੍ਹਾ ਮਨੁੱਖ (ਨਿਰਾ) ਸੁਣ ਕੇ ਕਿਵੇਂ ਰਾਹ ਲੱਭ ਲਏ?

केवल सुनने से ही अन्धा पुरुष किस तरह मार्ग ढूंढ सकता है ?

By listening, how can the blind find the path?

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਕਰੁ ਗਹਿ ਲੇਹੁ ਓੜਿ ਨਿਬਹਾਵੈ ॥

करु गहि लेहु ओड़ि निबहावै ॥

Karu gahi lehu o(rr)i nibahaavai ||

(ਹੇ ਪ੍ਰਭੂ! ਆਪ ਇਸ ਦਾ) ਹੱਥ ਫੜ ਲਵੋ (ਤਾਕਿ ਇਹ) ਅਖ਼ੀਰ ਤਕ (ਪ੍ਰੀਤ) ਨਿਬਾਹ ਸਕੇ ।

उसका हाथ पकड़ लो (चूंकि यह) अन्त तक प्रेम का निर्वाह कर सके।

Take hold of his hand, and then he can reach his destination.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਕਹਾ ਬੁਝਾਰਤਿ ਬੂਝੈ ਡੋਰਾ ॥

कहा बुझारति बूझै डोरा ॥

Kahaa bujhaarati boojhai doraa ||

ਬੋਲਾ ਮਨੁੱਖ (ਨਿਰੀ) ਸੈਨਤ ਨੂੰ ਕੀਹ ਸਮਝੇ?

बहरा पुरुष बात किस तरह समझ सकता है ?

How can a riddle be understood by the deaf?

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਨਿਸਿ ਕਹੀਐ ਤਉ ਸਮਝੈ ਭੋਰਾ ॥

निसि कहीऐ तउ समझै भोरा ॥

Nisi kaheeai tau samajhai bhoraa ||

(ਸੈਨਤ ਨਾਲ ਜੇ) ਆਖੀਏ (ਇਹ) ਰਾਤ ਹੈ ਤਾਂ ਉਹ ਸਮਝ ਲੈਂਦਾ ਹੈ (ਇਹ) ਦਿਨ (ਹੈ) ।

जब हम रात कहते हैं तो वह दिन समझता है।

Say 'night', and he thinks you said 'day'.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਕਹਾ ਬਿਸਨਪਦ ਗਾਵੈ ਗੁੰਗ ॥

कहा बिसनपद गावै गुंग ॥

Kahaa bisanapad gaavai gungg ||

ਗੂੰਗਾ ਕਿਵੇਂ ਬਿਸ਼ਨ-ਪਦੇ ਗਾ ਸਕੇ?

गूंगा पुरुष किस तरह बिसनपद गा सकता है?

How can the mute sing the Songs of the Lord?

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਜਤਨ ਕਰੈ ਤਉ ਭੀ ਸੁਰ ਭੰਗ ॥

जतन करै तउ भी सुर भंग ॥

Jatan karai tau bhee sur bhangg ||

(ਕਈ) ਜਤਨ (ਭੀ) ਕਰੇ ਤਾਂ ਭੀ ਉਸ ਦੀ ਸੁਰ ਟੁੱਟੀ ਰਹਿੰਦੀ ਹੈ ।

यदि वह कोशिश भी करे तो भी उसका स्वर भंग हो जाता है।

He may try, but his voice will fail him.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਕਹ ਪਿੰਗੁਲ ਪਰਬਤ ਪਰ ਭਵਨ ॥

कह पिंगुल परबत पर भवन ॥

Kah pinggul parabat par bhavan ||

ਲੂਲ੍ਹਾ ਕਿਥੇ ਪਹਾੜਾਂ ਤੇ ਭਉਂ ਸਕਦਾ ਹੈ?

लंगड़ा किस तरह पहाड़ पर चक्कर काट सकता है ?

How can the cripple climb up the mountain?

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਨਹੀ ਹੋਤ ਊਹਾ ਉਸੁ ਗਵਨ ॥

नही होत ऊहा उसु गवन ॥

Nahee hot uhaa usu gavan ||

ਓਥੇ ਉਸ ਦੀ ਪਹੁੰਚ ਨਹੀਂ ਹੋ ਸਕਦੀ ।

उसका वहाँ जाना संभव नहीं।

He simply cannot go there.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥

करतार करुणा मै दीनु बेनती करै ॥

Karataar karu(nn)aa mai deenu benatee karai ||

ਹੇ ਕਰਤਾਰ! ਹੇ ਦਇਆ ਦੇ ਸਾਗਰ! (ਇਹ) ਨਿਮਾਣਾ ਦਾਸ ਬੇਨਤੀ ਕਰਦਾ ਹੈ,

हे नानक ! हे करुणामय ! हे करतार ! (यह) दीन सेवक प्रार्थना करता है कि

O Creator, Lord of Mercy - Your humble servant prays;

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਨਾਨਕ ਤੁਮਰੀ ਕਿਰਪਾ ਤਰੈ ॥੬॥

नानक तुमरी किरपा तरै ॥६॥

Naanak tumaree kirapaa tarai ||6||

ਹੇ ਨਾਨਕ! (ਇਸ ਹਾਲਤ ਵਿਚ ਕੇਵਲ ਅਰਦਾਸ ਕਰ ਤੇ ਆਖ) ਤੇਰੀ ਮੇਹਰ ਨਾਲ (ਹੀ) ਤਰ ਸਕਦਾ ਹੈ ॥੬॥

तेरी कृपा से ही जीव भवसागर से पार हो सकता है॥ ६॥

Nanak: by Your Grace, please save me. ||6||

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਸੰਗਿ ਸਹਾਈ ਸੁ ਆਵੈ ਨ ਚੀਤਿ ॥

संगि सहाई सु आवै न चीति ॥

Sanggi sahaaee su aavai na cheeti ||

ਜੋ ਪ੍ਰਭੂ (ਇਸ ਮੂਰਖ ਦਾ) ਸੰਗੀ ਸਾਥੀ ਹੈ, ਉਸ ਨੂੰ (ਇਹ) ਚੇਤੇ ਨਹੀਂ ਕਰਦਾ,

जो परमात्मा जीव का साथी एवं सहायक है, वह उसे अपने चित्त में याद नहीं करता।

The Lord, our Help and Support, is always with us, but the mortal does not remember Him.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਜੋ ਬੈਰਾਈ ਤਾ ਸਿਉ ਪ੍ਰੀਤਿ ॥

जो बैराई ता सिउ प्रीति ॥

Jo bairaaee taa siu preeti ||

(ਪਰ) ਜੋ ਵੈਰੀ ਹੈ ਉਸ ਨਾਲ ਪਿਆਰ ਕਰ ਰਿਹਾ ਹੈ ।

अपितु वह उससे प्रेम करता है, जो उसका शत्रु है।

He shows love to his enemies.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਬਲੂਆ ਕੇ ਗ੍ਰਿਹ ਭੀਤਰਿ ਬਸੈ ॥

बलूआ के ग्रिह भीतरि बसै ॥

Balooaa ke grih bheetari basai ||

ਰੇਤ ਦੇ ਘਰ ਵਿਚ ਵੱਸਦਾ ਹੈ (ਭਾਵ ਰੇਤ ਦੇ ਕਿਣਕਿਆਂ ਵਾਂਗ ਉਮਰ ਛਿਨ ਛਿਨ ਕਰ ਕੇ ਕਿਰ ਰਹੀ ਹੈ),

वह बालू (रेत) के घर में ही रहता है।

He lives in a castle of sand.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਅਨਦ ਕੇਲ ਮਾਇਆ ਰੰਗਿ ਰਸੈ ॥

अनद केल माइआ रंगि रसै ॥

Anad kel maaiaa ranggi rasai ||

(ਫਿਰ ਭੀ) ਮਾਇਆ ਦੀ ਮਸਤੀ ਵਿਚ ਆਨੰਦ ਮੌਜਾਂ ਮਾਣ ਰਿਹਾ ਹੈ ।

वह आनंद के खेल एवं धन के रंग (खुशी) भोगता है।

He enjoys the games of pleasure and the tastes of Maya.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥

द्रिड़ु करि मानै मनहि प्रतीति ॥

Dri(rr)u kari maanai manahi prteeti ||

(ਆਪਣੇ ਆਪ ਨੂੰ) ਅਮਰ ਸਮਝੀ ਬੈਠਾ ਹੈ, ਮਨ ਵਿਚ (ਇਹੀ) ਯਕੀਨ ਬਣਿਆ ਹੋਇਆ ਹੈ;

वह इन रंगरलियों का भरोसा मन में दृढ़ समझता है।

He believes them to be permanent - this is the belief of his mind.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਕਾਲੁ ਨ ਆਵੈ ਮੂੜੇ ਚੀਤਿ ॥

कालु न आवै मूड़े चीति ॥

Kaalu na aavai moo(rr)e cheeti ||

ਪਰ ਮੂਰਖ ਦੇ ਚਿਤ ਵਿਚ (ਕਦੇ) ਮੌਤ (ਦਾ ਖ਼ਿਆਲ ਭੀ) ਨਹੀਂ ਆਉਂਦਾ ।

लेकिन मूर्ख जीव अपने मन में काल (मृत्यु) को स्मरण ही नहीं करता।

Death does not even come to mind for the fool.

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਬੈਰ ਬਿਰੋਧ ਕਾਮ ਕ੍ਰੋਧ ਮੋਹ ॥

बैर बिरोध काम क्रोध मोह ॥

Bair birodh kaam krodh moh ||

ਵੈਰ ਵਿਰੋਧ, ਕਾਮ, ਗੁੱਸਾ, ਮੋਹ,

वैर, विरोध, कामवासना, क्रोध, मोह,

Hate, conflict, sexual desire, anger, emotional attachment,

Guru Arjan Dev ji / Raag Gauri / Sukhmani (M: 5) / Guru Granth Sahib ji - Ang 267

ਝੂਠ ਬਿਕਾਰ ਮਹਾ ਲੋਭ ਧ੍ਰੋਹ ॥

झूठ बिकार महा लोभ ध्रोह ॥

Jhooth bikaar mahaa lobh dhroh ||

ਝੂਠ, ਮੰਦੇ ਕਰਮ, ਭਾਰੀ ਲਾਲਚ ਤੇ ਦਗ਼ਾ-

झूठ, पाप, महालोभ एवं छल-कपट की

Falsehood, corruption, immense greed and deceit:

Guru Arjan Dev ji / Raag Gauri / Sukhmani (M: 5) / Guru Granth Sahib ji - Ang 267

Download SGGS PDF Daily Updates ADVERTISE HERE