ANG 265, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥

हरि का नामु जन कउ भोग जोग ॥

Hari kaa naamu jan kau bhog jog ||

(ਤਿਆਗੀ ਦਾ) ਜੋਗ (-ਸਾਧਨ) ਤੇ ਗ੍ਰਿਹਸਤੀ ਦਾ ਮਾਇਆ ਦਾ ਭੋਗ ਭਗਤ ਜਨ ਵਾਸਤੇ ਪ੍ਰਭੂ ਦਾ ਨਾਮ (ਹੀ) ਹੈ,

भगवान का नाम ही भक्त के लिए योग (साधन) एवं गृहस्थी का माया-भोग है।

The Name of the Lord is the enjoyment and Yoga of His servants.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥

हरि नामु जपत कछु नाहि बिओगु ॥

Hari naamu japat kachhu naahi biogu ||

ਪ੍ਰਭੂ ਦਾ ਨਾਮ ਜਪਦਿਆਂ (ਉਸ ਨੂੰ) ਕੋਈ ਦੁੱਖ ਕਲੇਸ਼ ਨਹੀਂ ਹੁੰਦਾ ।

भगवान के नाम का जाप करने से उसे कोई दुःख-क्लेश नहीं होता।

Chanting the Lord's Name, there is no separation from Him.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਜਨੁ ਰਾਤਾ ਹਰਿ ਨਾਮ ਕੀ ਸੇਵਾ ॥

जनु राता हरि नाम की सेवा ॥

Janu raataa hari naam kee sevaa ||

(ਪ੍ਰਭੂ ਦਾ) ਭਗਤ (ਸਦਾ) ਪ੍ਰਭੂ ਦੇ ਨਾਮ ਦੀ ਸੇਵਾ (ਸਿਮਰਨ) ਵਿਚ ਮਸਤ ਰਹਿੰਦਾ ਹੈ;

भगवान का भक्त उसके नाम की सेवा में ही मग्न रहता है।

His servants are imbued with the service of the Lord's Name.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਨਾਨਕ ਪੂਜੈ ਹਰਿ ਹਰਿ ਦੇਵਾ ॥੬॥

नानक पूजै हरि हरि देवा ॥६॥

Naanak poojai hari hari devaa ||6||

ਹੇ ਨਾਨਕ! (ਭਗਤ ਸਦਾ) ਪ੍ਰਭੂ-ਦੇਵ ਨੂੰ ਪੂਜਦਾ ਹੈ ॥੬॥

हे नानक ! (भक्त सदैव) प्रभुदेवा परमेश्वर की ही पूजा करता है॥ ६ ॥

O Nanak, worship the Lord, the Lord Divine, Har, Har. ||6||

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਹਰਿ ਹਰਿ ਜਨ ਕੈ ਮਾਲੁ ਖਜੀਨਾ ॥

हरि हरि जन कै मालु खजीना ॥

Hari hari jan kai maalu khajeenaa ||

ਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ,

हरि-परमेश्वर का नाम भक्त के लिए धन का भण्डार है।

The Lord's Name, Har, Har, is the treasure of wealth of His servants.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ॥

हरि धनु जन कउ आपि प्रभि दीना ॥

Hari dhanu jan kau aapi prbhi deenaa ||

ਇਹ ਨਾਮ-ਰੂਪੀ ਧਨ ਪ੍ਰਭੂ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ ।

हरि नाम रूपी धन प्रभु ने स्वयं अपने भक्त को दिया है।

The treasure of the Lord has been bestowed on His servants by God Himself.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਹਰਿ ਹਰਿ ਜਨ ਕੈ ਓਟ ਸਤਾਣੀ ॥

हरि हरि जन कै ओट सताणी ॥

Hari hari jan kai ot sataa(nn)ee ||

ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) ਤਕੜਾ ਆਸਰਾ ਹੈ,

हरि-परमेश्वर का नाम उसके भक्त का सशक्त सहारा है।

The Lord, Har, Har is the All-powerful Protection of His servants.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ॥

हरि प्रतापि जन अवर न जाणी ॥

Hari prtaapi jan avar na jaa(nn)ee ||

ਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ ।

हरि के प्रताप से भक्तजन किसी दूसरे को नहीं जानता।

His servants know no other than the Lord's Magnificence.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਓਤਿ ਪੋਤਿ ਜਨ ਹਰਿ ਰਸਿ ਰਾਤੇ ॥

ओति पोति जन हरि रसि राते ॥

Oti poti jan hari rasi raate ||

ਭਗਤ ਜਨ ਪ੍ਰਭੂ-ਨਾਮ-ਰਸ ਵਿਚ ਪੂਰੇ ਤੌਰ ਤੇ ਭਿੱਜੇ ਰਹਿੰਦੇ ਹਨ,

ताने-बाने की भाँति प्रभु का भक्त हरि-रस में मग्न रहता है।

Through and through, His servants are imbued with the Lord's Love.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਸੁੰਨ ਸਮਾਧਿ ਨਾਮ ਰਸ ਮਾਤੇ ॥

सुंन समाधि नाम रस माते ॥

Sunn samaadhi naam ras maate ||

(ਅਤੇ) ਨਾਮ-ਰਸ ਦੇ ਮੱਤੇ ਹੋਏ (ਮਨ ਦਾ ਉਹ) ਟਿਕਾਉ (ਮਾਣਦੇ ਹਨ) ਜਿਥੇ ਕੋਈ ਫੁਰਨਾ ਨਹੀਂ ਹੁੰਦਾ ।

शून्य समाधि में लीन वह नाम-रस में मस्त रहता है।

In deepest Samaadhi, they are intoxicated with the essence of the Naam.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਆਠ ਪਹਰ ਜਨੁ ਹਰਿ ਹਰਿ ਜਪੈ ॥

आठ पहर जनु हरि हरि जपै ॥

Aath pahar janu hari hari japai ||

(ਪ੍ਰਭੂ ਦਾ) ਭਗਤ ਅੱਠੇ ਪਹਰ ਪ੍ਰਭੂ ਨੂੰ ਜਪਦਾ ਹੈ,

भक्त दिन के आठ पहर हरि-परमेश्वर के नाम का ही जाप करता रहता है।

Twenty-four hours a day, His servants chant Har, Har.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥

हरि का भगतु प्रगट नही छपै ॥

Hari kaa bhagatu prgat nahee chhapai ||

(ਜਗਤ ਵਿਚ) ਭਗਤ ਉੱਘਾ (ਹੋ ਜਾਂਦਾ ਹੈ) ਲੁਕਿਆ ਨਹੀਂ ਰਹਿੰਦਾ ।

हरि का भक्त दुनिया में लोकप्रिय हो जाता है, छिपा नहीं रहता।

The devotees of the Lord are known and respected; they do not hide in secrecy.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਹਰਿ ਕੀ ਭਗਤਿ ਮੁਕਤਿ ਬਹੁ ਕਰੇ ॥

हरि की भगति मुकति बहु करे ॥

Hari kee bhagati mukati bahu kare ||

ਪ੍ਰਭੂ ਦੀ ਭਗਤੀ ਬੇਅੰਤ ਜੀਵਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਦਿਵਾਉਂਦੀ ਹੈ;

भगवान की भक्ति अनेकों को मोक्ष प्रदान करती है।

Through devotion to the Lord, many have been liberated.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਨਾਨਕ ਜਨ ਸੰਗਿ ਕੇਤੇ ਤਰੇ ॥੭॥

नानक जन संगि केते तरे ॥७॥

Naanak jan sanggi kete tare ||7||

ਹੇ ਨਾਨਕ! ਭਗਤ ਦੀ ਸੰਗਤਿ ਵਿਚ ਕਈ ਹੋਰ (ਭੀ) ਤਰ ਜਾਂਦੇ ਹਨ ॥੭॥

हे नानक ! भक्तों की संगति में कितने ही भवसागर से पार हो जाते हैं॥ ७ ॥

O Nanak, along with His servants, many others are saved. ||7||

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਪਾਰਜਾਤੁ ਇਹੁ ਹਰਿ ਕੋ ਨਾਮ ॥

पारजातु इहु हरि को नाम ॥

Paarajaatu ihu hari ko naam ||

ਪ੍ਰਭੂ ਦਾ ਇਹ ਨਾਮ (ਹੀ) "ਪਾਰਜਾਤ" ਰੁੱਖ ਹੈ,

हरि का नाम ही कल्पवृक्ष है।

This Elysian Tree of miraculous powers is the Name of the Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਕਾਮਧੇਨ ਹਰਿ ਹਰਿ ਗੁਣ ਗਾਮ ॥

कामधेन हरि हरि गुण गाम ॥

Kaamadhen hari hari gu(nn) gaam ||

ਪ੍ਰਭੂ ਦੇ ਗੁਣ ਗਾਉਣੇ (ਹੀ ਇੱਛਾ-ਪੂਰਕ) "ਕਾਮਧੇਨ" ਹੈ ।

हरि-परमेश्वर के नाम का यशोगान करना ही कामधेनु है।

The Khaamadhayn, the cow of miraculous powers, is the singing of the Glory of the Lord's Name, Har, Har.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਸਭ ਤੇ ਊਤਮ ਹਰਿ ਕੀ ਕਥਾ ॥

सभ ते ऊतम हरि की कथा ॥

Sabh te utam hari kee kathaa ||

ਪ੍ਰਭੂ ਦੀਆਂ (ਸਿਫ਼ਤ-ਸਾਲਾਹ ਦੀਆਂ) ਗੱਲਾਂ (ਹੋਰ) ਸਭ (ਗੱਲਾਂ) ਤੋਂ ਚੰਗੀਆਂ ਹਨ,

हरि की कथा सबसे उत्तम है।

Highest of all is the Lord's Speech.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਨਾਮੁ ਸੁਨਤ ਦਰਦ ਦੁਖ ਲਥਾ ॥

नामु सुनत दरद दुख लथा ॥

Naamu sunat darad dukh lathaa ||

(ਕਿਉਂਕਿ ਪ੍ਰਭੂ ਦਾ) ਨਾਮ ਸੁਣਿਆਂ ਸਾਰੇ ਦੁਖ ਦਰਦ ਲਹਿ ਜਾਂਦੇ ਹਨ ।

भगवान का नाम सुनने से दुःख-दर्द दूर हो जाते हैं।

Hearing the Naam, pain and sorrow are removed.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਨਾਮ ਕੀ ਮਹਿਮਾ ਸੰਤ ਰਿਦ ਵਸੈ ॥

नाम की महिमा संत रिद वसै ॥

Naam kee mahimaa santt rid vasai ||

(ਪ੍ਰਭੂ ਦੇ) ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿਚ ਵੱਸਦੀ ਹੈ,

नाम की महिमा संतों के ह्रदय में निवास करती है।

The Glory of the Naam abides in the hearts of His Saints.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥

संत प्रतापि दुरतु सभु नसै ॥

Santt prtaapi duratu sabhu nasai ||

(ਅਤੇ) ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ ।

संतों के तेज प्रताप से समस्त पाप नाश हो जाते हैं।

By the Saint's kind intervention, all guilt is dispelled.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਸੰਤ ਕਾ ਸੰਗੁ ਵਡਭਾਗੀ ਪਾਈਐ ॥

संत का संगु वडभागी पाईऐ ॥

Santt kaa sanggu vadabhaagee paaeeai ||

ਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤਿ ਮਿਲਦੀ ਹੈ,

संतों की संगति सौभाग्य से ही प्राप्त होती है।

The Society of the Saints is obtained by great good fortune.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਸੰਤ ਕੀ ਸੇਵਾ ਨਾਮੁ ਧਿਆਈਐ ॥

संत की सेवा नामु धिआईऐ ॥

Santt kee sevaa naamu dhiaaeeai ||

(ਅਤੇ) ਸੰਤਾਂ ਦੀ ਸੇਵਾ (ਕੀਤਿਆਂ) (ਪ੍ਰਭੂ ਦਾ) ਨਾਮ ਸਿਮਰੀਦਾ ਹੈ ।

संतों की सेवा से नाम-सिमरन किया जाता है।

Serving the Saint, one meditates on the Naam.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਨਾਮ ਤੁਲਿ ਕਛੁ ਅਵਰੁ ਨ ਹੋਇ ॥

नाम तुलि कछु अवरु न होइ ॥

Naam tuli kachhu avaru na hoi ||

ਪ੍ਰਭੂ-ਨਾਮ ਦੇ ਬਰਾਬਰ ਹੋਰ ਕੋਈ (ਪਦਾਰਥ) ਨਹੀਂ,

ईश्वर के नाम के तुल्य कोई दूसरा नहीं।

There is nothing equal to the Naam.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥੮॥੨॥

नानक गुरमुखि नामु पावै जनु कोइ ॥८॥२॥

Naanak guramukhi naamu paavai janu koi ||8||2||

ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਮਨੁੱਖ ਨਾਮ (ਦੀ ਦਾਤਿ) ਲੱਭਦਾ ਹੈ ॥੮॥੨॥

हे नानक ! कोई विरला गुरमुख ही नाम को प्राप्त करता है॥ ८ ॥ २॥

O Nanak, rare are those, who, as Gurmukh, obtain the Naam. ||8||2||

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਸਲੋਕੁ ॥

सलोकु ॥

Saloku ||

श्लोक ॥

Shalok:

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥

बहु सासत्र बहु सिम्रिती पेखे सरब ढढोलि ॥

Bahu saasatr bahu simritee pekhe sarab dhadholi ||

ਬਹੁਤ ਸ਼ਾਸਤ੍ਰ ਤੇ ਬਹੁ ਸਿੰਮ੍ਰਿਤੀਆਂ, ਸਾਰੇ (ਅਸਾਂ) ਖੋਜ ਕੇ ਵੇਖੇ ਹਨ; (ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ-ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ)

बहुत सारे शास्त्र एवं बहुत सारी स्मृतियाँ देखी हैं और उन सबकी (भलीभाँति) खोज की है।

The many Shaastras and the many Simritees - I have seen and searched through them all.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥

पूजसि नाही हरि हरे नानक नाम अमोल ॥१॥

Poojasi naahee hari hare naanak naam amol ||1||

(ਪਰ ਇਹ) ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ । ਹੇ ਨਾਨਕ! (ਪ੍ਰਭੂ ਦੇ) ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥

(लेकिन) यह ईश्वर के नाम की बराबरी नहीं कर सकते। हे नानक ! हरि-परमेश्वर का नाम अमूल्य है॥ १॥

They are not equal to Har, Haray - O Nanak, the Lord's Invaluable Name. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਅਸਟਪਦੀ ॥

असटपदी ॥

Asatapadee ||

अष्टपदी ॥

Ashtapadee:

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਜਾਪ ਤਾਪ ਗਿਆਨ ਸਭਿ ਧਿਆਨ ॥

जाप ताप गिआन सभि धिआन ॥

Jaap taap giaan sabhi dhiaan ||

(ਜੇ ਕੋਈ) (ਵੇਦ-ਮੰਤ੍ਰਾਂ ਦੇ) ਜਾਪ ਕਰੇ, (ਸਰੀਰ ਨੂੰ ਧੂਣੀਆਂ ਨਾਲ) ਤਪਾਏ, (ਹੋਰ) ਕਈ ਗਿਆਨ (ਦੀਆਂ ਗੱਲਾਂ ਕਰੇ) ਤੇ (ਦੇਵਤਿਆਂ ਦੇ) ਧਿਆਨ ਧਰੇ,

जप, तपस्या, समस्त ज्ञान एवं ध्यान,

Chanting, intense meditation, spiritual wisdom and all meditations;

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥

खट सासत्र सिम्रिति वखिआन ॥

Khat saasatr simriti vakhiaan ||

ਛੇ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਉਪਦੇਸ਼ ਕਰੇ;

छ : शास्त्रों के ग्रंथ एवं स्मृतियों का बखान,

The six schools of philosophy and sermons on the scriptures;

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥

जोग अभिआस करम ध्रम किरिआ ॥

Jog abhiaas karam dhrm kiriaa ||

ਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ,

योग का साधन एवं धार्मिक कर्म-काण्डों का करना,

The practice of Yoga and righteous conduct;

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਸਗਲ ਤਿਆਗਿ ਬਨ ਮਧੇ ਫਿਰਿਆ ॥

सगल तिआगि बन मधे फिरिआ ॥

Sagal tiaagi ban madhe phiriaa ||

(ਜਾਂ) ਸਾਰੇ (ਕੰਮ) ਛੱਡ ਕੇ ਜੰਗਲਾਂ ਵਿਚ ਭਉਂਦਾ ਫਿਰੇ;

प्रत्येक वस्तु को त्याग देना एवं वन में भटकना,

The renunciation of everything and wandering around in the wilderness;

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥

अनिक प्रकार कीए बहु जतना ॥

Anik prkaar keee bahu jatanaa ||

ਅਨੇਕਾਂ ਕਿਸਮਾਂ ਦੇ ਬੜੇ ਜਤਨ ਕਰੇ,

अनेक प्रकार के बहुत यत्न करे,

The performance of all sorts of works;

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਪੁੰਨ ਦਾਨ ਹੋਮੇ ਬਹੁ ਰਤਨਾ ॥

पुंन दान होमे बहु रतना ॥

Punn daan home bahu ratanaa ||

ਪੁੰਨਦਾਨ ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ,

दान-पुण्य, होम यज्ञ एवं अत्याधिक दान करना,

Donations to charities and offerings of jewels to fire;

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਸਰੀਰੁ ਕਟਾਇ ਹੋਮੈ ਕਰਿ ਰਾਤੀ ॥

सरीरु कटाइ होमै करि राती ॥

Sareeru kataai homai kari raatee ||

ਆਪਣੇ ਸਰੀਰ ਨੂੰ ਰਤੀ ਰਤੀ ਕਰ ਕੇ ਕਟਾਵੇ ਤੇ ਅੱਗ ਵਿਚ ਸਾੜ ਦੇਵੇ,

शरीर को छोटे-छोटे टुकड़ों में काटना एवं उनकी अग्नि में आहूति देना,

Cutting the body apart and making the pieces into ceremonial fire offerings;

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਵਰਤ ਨੇਮ ਕਰੈ ਬਹੁ ਭਾਤੀ ॥

वरत नेम करै बहु भाती ॥

Varat nem karai bahu bhaatee ||

ਕਈ ਕਿਸਮਾਂ ਦੇ ਵਰਤਾਂ ਦੇ ਬੰਧੇਜ ਕਰੇ;

अनेक प्रकार के व्रत एवं नियमों की पालना,

Keeping fasts and making vows of all sorts

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਨਹੀ ਤੁਲਿ ਰਾਮ ਨਾਮ ਬੀਚਾਰ ॥

नही तुलि राम नाम बीचार ॥

Nahee tuli raam naam beechaar ||

(ਪਰ ਇਹ ਸਾਰੇ ਹੀ) ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ,

लेकिन यह सभी राम के नाम की आराधना के तुल्य नहीं हैं।

- none of these are equal to the contemplation of the Name of the Lord,

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥

नानक गुरमुखि नामु जपीऐ इक बार ॥१॥

Naanak guramukhi naamu japeeai ik baar ||1||

(ਭਾਵੇਂ) ਹੇ ਨਾਨਕ! ਇਹ ਨਾਮ ਇਕ ਵਾਰੀ (ਭੀ) ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ ॥੧॥

हे नानक ! (चाहे) यह नाम एक बार ही गुरु की शरण में जपा जाए॥ १॥

O Nanak, if, as Gurmukh, one chants the Naam, even once. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ॥

नउ खंड प्रिथमी फिरै चिरु जीवै ॥

Nau khandd prithamee phirai chiru jeevai ||

(ਜੇ ਕੋਈ ਮਨੁੱਖ) ਸਾਰੀ ਧਰਤੀ ਤੇ ਫਿਰੇ, ਲੰਮੀ ਉਮਰ ਤਕ ਜੀਊਂਦਾ ਰਹੇ,

इन्सान चाहे पृथ्वी के नौ खण्डों पर भ्रमण करे, चिरकाल (लम्बी आयु) तक जीता रहे,

You may roam over the nine continents of the world and live a very long life;

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਮਹਾ ਉਦਾਸੁ ਤਪੀਸਰੁ ਥੀਵੈ ॥

महा उदासु तपीसरु थीवै ॥

Mahaa udaasu tapeesaru theevai ||

(ਜਗਤ ਵਲੋਂ) ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ;

वह महा निर्वाण एवं तपस्वी हो जाए और

You may become a great ascetic and a master of disciplined meditation

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਅਗਨਿ ਮਾਹਿ ਹੋਮਤ ਪਰਾਨ ॥

अगनि माहि होमत परान ॥

Agani maahi homat paraan ||

ਅੱਗ ਵਿਚ (ਆਪਣੀ) ਜਿੰਦ ਹਵਨ ਕਰ ਦੇਵੇ;

अपने शरीर को अग्नि में होम कर दे,

And burn yourself in fire;

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਕਨਿਕ ਅਸ੍ਵ ਹੈਵਰ ਭੂਮਿ ਦਾਨ ॥

कनिक अस्व हैवर भूमि दान ॥

Kanik asv haivar bhoomi daan ||

ਸੋਨਾ, ਘੋੜੇ, ਵਧੀਆ ਘੋੜੇ ਤੇ ਜ਼ਿਮੀਂ ਦਾਨ ਕਰੇ;

वह सोना, घोड़े एवं भूमिदान कर दें,

You may give away gold, horses, elephants and land;

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਨਿਉਲੀ ਕਰਮ ਕਰੈ ਬਹੁ ਆਸਨ ॥

निउली करम करै बहु आसन ॥

Niulee karam karai bahu aasan ||

ਨਿਉਲੀ ਕਰਮ ਤੇ ਹੋਰ ਬਹੁਤ ਸਾਰੇ (ਯੋਗ) ਆਸਨ ਕਰੇ,

वह निउली कर्म (योगासन का रूप) और बहुत सारे योगासन करें,

You may practice techniques of inner cleansing and all sorts of Yogic postures;

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਜੈਨ ਮਾਰਗ ਸੰਜਮ ਅਤਿ ਸਾਧਨ ॥

जैन मारग संजम अति साधन ॥

Jain maarag sanjjam ati saadhan ||

ਜੈਨੀਆਂ ਦੇ ਰਸਤੇ (ਚੱਲ ਕੇ) ਬੜੇ ਕਠਿਨ ਸਾਧਨ ਤੇ ਸੰਜਮ ਕਰੇ;

वह जैनियों के मार्ग पर चलकर अत्यंत कठिन साधन तथा तपस्या करें,

You may adopt the self-mortifying ways of the Jains and great spiritual disciplines;

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥

निमख निमख करि सरीरु कटावै ॥

Nimakh nimakh kari sareeru kataavai ||

ਸਰੀਰ ਨੂੰ ਰਤਾ ਰਤਾ ਕਰ ਕੇ ਕਟਾ ਦੇਵੇ,

वह अपने शरीर को छोटा-छोटा करके कटना दे,

Piece by piece, you may cut your body apart;

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਤਉ ਭੀ ਹਉਮੈ ਮੈਲੁ ਨ ਜਾਵੈ ॥

तउ भी हउमै मैलु न जावै ॥

Tau bhee haumai mailu na jaavai ||

ਤਾਂ ਭੀ (ਮਨ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ ।

तो भी उसके अहंकार की मैल दूर नहीं होती।

But even so, the filth of your ego shall not depart.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਹਰਿ ਕੇ ਨਾਮ ਸਮਸਰਿ ਕਛੁ ਨਾਹਿ ॥

हरि के नाम समसरि कछु नाहि ॥

Hari ke naam samasari kachhu naahi ||

(ਅਜੇਹਾ) ਕੋਈ (ਉੱਦਮ) ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ;

भगवान के नाम के बराबर कोई वस्तु नहीं।

There is nothing equal to the Name of the Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥੨॥

नानक गुरमुखि नामु जपत गति पाहि ॥२॥

Naanak guramukhi naamu japat gati paahi ||2||

ਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ॥੨॥

हे नानक ! गुरु के माध्यम से भगवान के नाम का जाप करने से इन्सान को मुक्ति मिल जाती है।॥ २॥

O Nanak, as Gurmukh, chant the Naam, and obtain salvation. ||2||

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਮਨ ਕਾਮਨਾ ਤੀਰਥ ਦੇਹ ਛੁਟੈ ॥

मन कामना तीरथ देह छुटै ॥

Man kaamanaa teerath deh chhutai ||

(ਕਈ ਪ੍ਰਾਣੀਆਂ ਦੇ) ਮਨ ਦੀ ਇੱਛਾ (ਹੁੰਦੀ ਹੈ ਕਿ) ਤੀਰਥਾਂ ਤੇ (ਜਾ ਕੇ) ਸਰੀਰਕ ਚੋਲਾ ਛੱਡਿਆ ਜਾਏ,

कुछ लोगों की मनोकामना होती है कि किसी तीर्थ-स्थान पर शरीर त्यागा जाए

With your mind filled with desire, you may give up your body at a sacred shrine of pilgrimage;

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਗਰਬੁ ਗੁਮਾਨੁ ਨ ਮਨ ਤੇ ਹੁਟੈ ॥

गरबु गुमानु न मन ते हुटै ॥

Garabu gumaanu na man te hutai ||

(ਪਰ ਇਸ ਤਰ੍ਹਾਂ ਭੀ) ਹਉਮੈ ਅਹੰਕਾਰ ਮਨ ਵਿਚੋਂ ਘਟਦਾ ਨਹੀਂ ।

परन्तु (फिर भी) मनुष्य का अहंकार एवं अभिमान मन से दूर नहीं होते।

But even so, egotistical pride shall not be removed from your mind.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਸੋਚ ਕਰੈ ਦਿਨਸੁ ਅਰੁ ਰਾਤਿ ॥

सोच करै दिनसु अरु राति ॥

Soch karai dinasu aru raati ||

(ਮਨੁੱਖ) ਦਿਨ ਤੇ ਰਾਤ (ਭਾਵ, ਸਦਾ) (ਤੀਰਥਾਂ ਤੇ) ਇਸ਼ਨਾਨ ਕਰੇ,

चाहे मनुष्य दिन-रात पवित्रता करता है

You may practice cleansing day and night,

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਮਨ ਕੀ ਮੈਲੁ ਨ ਤਨ ਤੇ ਜਾਤਿ ॥

मन की मैलु न तन ते जाति ॥

Man kee mailu na tan te jaati ||

(ਫੇਰ ਭੀ) ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ ।

परन्तु मन की मैल उसके शरीर से दूर नहीं होती।

But the filth of your mind shall not leave your body.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥

इसु देही कउ बहु साधना करै ॥

Isu dehee kau bahu saadhanaa karai ||

(ਜੇ) ਇਸ ਸਰੀਰ ਨੂੰ (ਸਾਧਨ ਦੀ ਖ਼ਾਤਰ) ਕਈ ਜਤਨ ਭੀ ਕਰੇ,

चाहे मनुष्य अपने शरीर से बहुत संयम-साधना करता है,

You may subject your body to all sorts of disciplines,

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਮਨ ਤੇ ਕਬਹੂ ਨ ਬਿਖਿਆ ਟਰੈ ॥

मन ते कबहू न बिखिआ टरै ॥

Man te kabahoo na bikhiaa tarai ||

(ਤਾਂ ਭੀ) ਕਦੇ ਮਨ ਤੋਂ ਮਾਇਆ (ਦਾ ਪ੍ਰਭਾਵ) ਨਹੀਂ ਟਲਦਾ ।

फिर भी माया के बुरे विकार उसके मन को नहीं त्यागते।

But your mind will never be rid of its corruption.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਜਲਿ ਧੋਵੈ ਬਹੁ ਦੇਹ ਅਨੀਤਿ ॥

जलि धोवै बहु देह अनीति ॥

Jali dhovai bahu deh aneeti ||

(ਜੇ) ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਭੀ ਧੋਵੇ,

चाहे मनुष्य इस नश्वर शरीर को कई बार पानी से साफ करता है,

You may wash this transitory body with loads of water,

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਸੁਧ ਕਹਾ ਹੋਇ ਕਾਚੀ ਭੀਤਿ ॥

सुध कहा होइ काची भीति ॥

Sudh kahaa hoi kaachee bheeti ||

(ਤਾਂ ਭੀ ਇਹ ਸਰੀਰ ਰੂਪੀ) ਕੱਚੀ ਕੰਧ ਕਿਥੇ ਪਵਿਤ੍ਰ ਹੋ ਸਕਦੀ ਹੈ?

तो भी (यह शरीर रूपी) कच्ची दीवार कहीं पवित्र हो सकती हैं?

But how can a wall of mud be washed clean?

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥

मन हरि के नाम की महिमा ऊच ॥

Man hari ke naam kee mahimaa uch ||

ਹੇ ਮਨ! ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ ।

हे मेरे मन ! हरि के नाम की महिमा बहुत ऊँची है।

O my mind, the Glorious Praise of the Name of the Lord is the highest;

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥

नानक नामि उधरे पतित बहु मूच ॥३॥

Naanak naami udhare patit bahu mooch ||3||

ਹੇ ਨਾਨਕ! ਨਾਮ ਦੀ ਬਰਕਤਿ ਨਾਲ ਅਣਗਿਣਤ ਮੰਦ-ਕਰਮੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ॥੩॥

हे नानक ! (प्रभु के ) नाम से बहुत सारे पापी मुक्त हो गए हैं॥ ३॥

O Nanak, the Naam has saved so many of the worst sinners. ||3||

Guru Arjan Dev ji / Raag Gauri / Sukhmani (M: 5) / Guru Granth Sahib ji - Ang 265

ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥

बहुतु सिआणप जम का भउ बिआपै ॥

Bahutu siaa(nn)ap jam kaa bhau biaapai ||

(ਜੀਵ ਦੀ) ਬਹੁਤੀ ਚਤੁਰਾਈ (ਦੇ ਕਾਰਣ) ਜਮਾਂ ਦਾ ਡਰ (ਜੀਵ ਨੂੰ) ਆ ਦਬਾਂਦਾ ਹੈ,

अधिक चतुराई के कारण मनुष्य को मृत्यु का भय आ दबोचता है।

Even with great cleverness, the fear of death clings to you.

Guru Arjan Dev ji / Raag Gauri / Sukhmani (M: 5) / Guru Granth Sahib ji - Ang 265

Download SGGS PDF Daily Updates ADVERTISE HERE