ANG 25, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜੇਹੀ ਸੁਰਤਿ ਤੇਹਾ ਤਿਨ ਰਾਹੁ ॥

जेही सुरति तेहा तिन राहु ॥

Jehee surati tehaa tin raahu ||

ਜਿਹੋ ਜਿਹੀ ਸੂਝ (ਪ੍ਰਭੂ ਜੀਵਾਂ ਨੂੰ ਦੇਂਦਾ ਹੈ) ਉਹੋ ਜਿਹਾ ਜੀਵਨ-ਰਸਤਾ ਉਹ ਫੜ ਲੈਂਦੇ ਹਨ ।

जैसी सूझ तुम उनको प्रदान करते हो, वैसा ही मार्ग उनको मिल जाता है। अर्थात्-प्रत्येक जीव अपनी सूझ-बूझ के अनुसार इस संसार में कर्म-मार्ग अपना चुका है।

As is their awareness, so is their way.

Guru Nanak Dev ji / Raag Sriraag / / Guru Granth Sahib ji - Ang 25

ਲੇਖਾ ਇਕੋ ਆਵਹੁ ਜਾਹੁ ॥੧॥

लेखा इको आवहु जाहु ॥१॥

Lekhaa iko aavahu jaahu ||1||

(ਉਸੇ ਮਿਲੀ ਸੂਝ ਅਨੁਸਾਰ) ਜੀਵ (ਜਗਤ ਵਿਚ) ਆਉਂਦੇ ਹਨ ਤੇ (ਇੱਥੋਂ) ਚਲੇ ਜਾਂਦੇ ਹਨ । ਇਹ ਮਰਯਾਦਾ ਤੋਰਨ ਵਾਲਾ ਪ੍ਰਭੂ ਆਪ ਹੀ ਹੈ ॥੧॥

सभी जीवों के कर्मों के निर्णय का नियम एक ही है, जिसके अनुसार वे आवागमन के चक्र में रहते हैं।॥ १॥

According to the account of our actions, we come and go in reincarnation. ||1||

Guru Nanak Dev ji / Raag Sriraag / / Guru Granth Sahib ji - Ang 25

ਕਾਹੇ ਜੀਅ ਕਰਹਿ ਚਤੁਰਾਈ ॥

काहे जीअ करहि चतुराई ॥

Kaahe jeea karahi chaturaaee ||

ਹੇ ਜੀਵ! ਤੂੰ (ਆਪਣੀ ਚੰਗੀ ਸੂਝ-ਅਕਲ ਵਿਖਾਣ ਲਈ) ਕਿਉਂ ਚਲਾਕੀ ਕਰਦਾ ਹੈਂ?

हे जीव ! तुम चतुराई क्यों करते हो ?

Why, O soul, do you try such clever tricks?

Guru Nanak Dev ji / Raag Sriraag / / Guru Granth Sahib ji - Ang 25

ਲੇਵੈ ਦੇਵੈ ਢਿਲ ਨ ਪਾਈ ॥੧॥ ਰਹਾਉ ॥

लेवै देवै ढिल न पाई ॥१॥ रहाउ ॥

Levai devai dhil na paaee ||1|| rahaau ||

ਉਹ ਪਰਮਾਤਮਾ ਹੀ (ਜੀਵਾਂ ਨੂੰ ਸੂਝ) ਦੇਂਦਾ ਭੀ ਹੈ ਤੇ ਲੈ ਭੀ ਲੈਂਦਾ ਹੈ, ਰਤਾ ਚਿਰ ਨਹੀਂ ਲਾਂਦਾ ॥੧॥ ਰਹਾਉ ॥

वह दाता प्रभु लेने और देने में कभी भी विलम्ब नहीं करता ॥ १॥ रहाउ॥

Taking away and giving back, God does not delay. ||1|| Pause ||

Guru Nanak Dev ji / Raag Sriraag / / Guru Granth Sahib ji - Ang 25

ਤੇਰੇ ਜੀਅ ਜੀਆ ਕਾ ਤੋਹਿ ॥

तेरे जीअ जीआ का तोहि ॥

Tere jeea jeeaa kaa tohi ||

ਹੇ ਮਾਲਕ-ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਸਾਰੇ ਜੀਵਾਂ ਦਾ ਤੂੰ ਹੀ ਖਸਮ ਹੈਂ ।

हे परमेश्वर ! | यह समस्त जीव तुम्हारे बनाए हुए हैं तथा इन सब जीवों के तुम स्वामी हो।

All beings belong to You; all beings are Yours. O Lord and Master,

Guru Nanak Dev ji / Raag Sriraag / / Guru Granth Sahib ji - Ang 25

ਕਿਤ ਕਉ ਸਾਹਿਬ ਆਵਹਿ ਰੋਹਿ ॥

कित कउ साहिब आवहि रोहि ॥

Kit kau saahib aavahi rohi ||

(ਜੇ ਜੀਵ ਤੈਥੋਂ ਮਿਲੀ ਸੂਝ-ਅਕਲ ਦਾ ਮਾਣ ਭੀ ਕਰਨ, ਤਾਂ ਭੀ) ਤੂੰ ਗੁੱਸੇ ਵਿਚ ਨਹੀਂ ਆਉਂਦਾ (ਕਿਉਂਕਿ ਆਖ਼ਰ ਇਹ ਜੀਵ ਸਾਰੇ ਤੇਰੇ ਹੀ ਹਨ) ।

हे प्रभु ! फिर तुम (इन जीवों की भूलों पर) क्रोध क्यों करते हो?

How can You become angry with them?

Guru Nanak Dev ji / Raag Sriraag / / Guru Granth Sahib ji - Ang 25

ਜੇ ਤੂ ਸਾਹਿਬ ਆਵਹਿ ਰੋਹਿ ॥

जे तू साहिब आवहि रोहि ॥

Je too saahib aavahi rohi ||

ਹੇ ਮਾਲਕ ਪ੍ਰਭੂ! ਜੇ ਤੂੰ ਗੁੱਸੇ ਵਿਚ ਆਵੇਂ (ਤਾਂ ਕਿਸ ਉੱਤੇ ਆਵੇਂ?)

यदि तुम इन पर क्रोध करते भी हो।

Even if You, O Lord and Master, become angry with them,

Guru Nanak Dev ji / Raag Sriraag / / Guru Granth Sahib ji - Ang 25

ਤੂ ਓਨਾ ਕਾ ਤੇਰੇ ਓਹਿ ॥੨॥

तू ओना का तेरे ओहि ॥२॥

Too onaa kaa tere ohi ||2||

ਤੂੰ ਉਹਨਾਂ ਦਾ ਮਾਲਕ ਹੈਂ, ਉਹ ਸਾਰੇ ਤੇਰੇ ਹੀ ਬਣਾਏ ਹੋਏ ਹਨ ॥੨॥

तो भी तुम इन जीवों के हो और ये जीव तुम्हारे हैं ॥ २॥

Still, You are theirs, and they are Yours. ||2||

Guru Nanak Dev ji / Raag Sriraag / / Guru Granth Sahib ji - Ang 25

ਅਸੀ ਬੋਲਵਿਗਾੜ ਵਿਗਾੜਹ ਬੋਲ ॥

असी बोलविगाड़ विगाड़ह बोल ॥

Asee bolavigaa(rr) vigaa(rr)ah bol ||

(ਹੇ ਪ੍ਰਭੂ!) ਅਸੀਂ ਜੀਵ ਬੜਬੋਲੇ ਹਾਂ, ਅਸੀਂ (ਤੈਥੋਂ ਮਿਲੀ ਸੂਝ-ਅਕਲ ਉਤੇ ਮਾਣ ਕਰਕੇ ਅਨੇਕਾਂ ਵਾਰੀ) ਫਿੱਕੇ ਬੋਲ ਬੋਲ ਦੇਂਦੇ ਹਾਂ,

हम अपशब्द बोलने वाले हैं तथा निरर्थक बातें करते हैं।

We are foul-mouthed; we spoil everything with our foul words.

Guru Nanak Dev ji / Raag Sriraag / / Guru Granth Sahib ji - Ang 25

ਤੂ ਨਦਰੀ ਅੰਦਰਿ ਤੋਲਹਿ ਤੋਲ ॥

तू नदरी अंदरि तोलहि तोल ॥

Too nadaree anddari tolahi tol ||

ਪਰ ਤੂੰ (ਸਾਡੇ ਕੁਬੋਲਾਂ ਨੂੰ) ਮਿਹਰ ਦੀ ਨਿਗਾਹ ਨਾਲ ਪਰਖਦਾ ਹੈਂ ।

हमारी निरर्थक बातों को तुम अपनी कृपा-दृष्टि में तोलते हो।

You weigh us in the balance of Your Glance of Grace.

Guru Nanak Dev ji / Raag Sriraag / / Guru Granth Sahib ji - Ang 25

ਜਹ ਕਰਣੀ ਤਹ ਪੂਰੀ ਮਤਿ ॥

जह करणी तह पूरी मति ॥

Jah kara(nn)ee tah pooree mati ||

(ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ) ਜਿਸ ਮਨੁੱਖ ਦੇ ਅੰਦਰ ਉੱਚਾ ਆਚਰਨ ਬਣ ਜਾਂਦਾ ਹੈ ਉਸ ਦੀ ਸੂਝ-ਅਕਲ ਭੀ ਗੰਭੀਰ ਹੋ ਜਾਂਦੀ ਹੈ (ਤੇ ਉਹ ਬੜਬੋਲਾ ਨਹੀਂ ਬਣਦਾ) ।

जहाँ सत्कर्म हैं, वहाँ बुद्धि भी परिपक्व होती है।

When one's actions are right, the understanding is perfect.

Guru Nanak Dev ji / Raag Sriraag / / Guru Granth Sahib ji - Ang 25

ਕਰਣੀ ਬਾਝਹੁ ਘਟੇ ਘਟਿ ॥੩॥

करणी बाझहु घटे घटि ॥३॥

Kara(nn)ee baajhahu ghate ghati ||3||

(ਉੱਚੇ) ਆਚਰਨ ਤੋਂ ਬਿਨਾ ਮਨੁੱਖ ਦੀ ਸੂਝ ਬੂਝ ਭੀ ਨੀਵੀਂ ਹੀ ਰਹਿੰਦੀ ਹੈ ॥੩॥

सत्कर्मो के बिना जीवन में हानि ही हानि है॥ ३॥

Without good deeds, it becomes more and more deficient. ||3||

Guru Nanak Dev ji / Raag Sriraag / / Guru Granth Sahib ji - Ang 25

ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥

प्रणवति नानक गिआनी कैसा होइ ॥

Pr(nn)avati naanak giaanee kaisaa hoi ||

ਨਾਨਕ ਬੇਨਤੀ ਕਰਦਾ ਹੈ, ਅਸਲ ਗਿਆਨਵਾਨ ਮਨੁੱਖ ਉਹ ਹੈ,

नानक देव जी विनयपूर्वक कथन करते हैं कि सूझवान जीव कैसा होना चाहिए?

Prays Nanak, what is the nature of the spiritual people?

Guru Nanak Dev ji / Raag Sriraag / / Guru Granth Sahib ji - Ang 25

ਆਪੁ ਪਛਾਣੈ ਬੂਝੈ ਸੋਇ ॥

आपु पछाणै बूझै सोइ ॥

Aapu pachhaa(nn)ai boojhai soi ||

ਜੋ ਆਪਣੇ ਅਸਲੇ ਨੂੰ ਪਛਾਣਦਾ ਹੈ, ਜੋ ਉਸ ਪਰਮਾਤਮਾ ਨੂੰ ਹੀ (ਅਕਲ-ਦਾਤਾ) ਸਮਝਦਾ ਹੈ,

प्रत्युत्तर में कहते हैं, स्वयं को जो पहचानता है और उस परमात्मा को समझता है।

They are self-realized; they understand God.

Guru Nanak Dev ji / Raag Sriraag / / Guru Granth Sahib ji - Ang 25

ਗੁਰ ਪਰਸਾਦਿ ਕਰੇ ਬੀਚਾਰੁ ॥

गुर परसादि करे बीचारु ॥

Gur parasaadi kare beechaaru ||

ਜੋ ਗੁਰੂ ਦੀ ਮਿਹਰ ਨਾਲ (ਆਪਣੀ ਚਤੁਰਾਈ ਛੱਡ ਕੇ ਅਕਲ-ਦਾਤੇ ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰਦਾ ਹੈ ।

उस गुरु रूप परमात्मा की कृपा से उसके गुणों का चिन्तन (विचार) करता है।

By Guru's Grace, they contemplate Him;

Guru Nanak Dev ji / Raag Sriraag / / Guru Granth Sahib ji - Ang 25

ਸੋ ਗਿਆਨੀ ਦਰਗਹ ਪਰਵਾਣੁ ॥੪॥੩੦॥

सो गिआनी दरगह परवाणु ॥४॥३०॥

So giaanee daragah paravaa(nn)u ||4||30||

ਅਜੇਹਾ ਗਿਆਨਵਾਨ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ ॥੪॥੩੦॥

ऐसा सूझवान, परम ज्ञानी ही परमात्मा के दरबार में अथवा परलोक में स्वीकृत होता है॥ ४॥ ३०॥

Such spiritual people are honored in His Court. ||4||30||

Guru Nanak Dev ji / Raag Sriraag / / Guru Granth Sahib ji - Ang 25

ਸਿਰੀਰਾਗੁ ਮਹਲਾ ੧ ਘਰੁ ੪ ॥

सिरीरागु महला १ घरु ४ ॥

Sireeraagu mahalaa 1 gharu 4 ||

श्रीरागु महला १ घरु ४ ॥

Siree Raag, First Mehl, Fourth House:

Guru Nanak Dev ji / Raag Sriraag / / Guru Granth Sahib ji - Ang 25

ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥

तू दरीआउ दाना बीना मै मछुली कैसे अंतु लहा ॥

Too dareeaau daanaa beenaa mai machhulee kaise anttu lahaa ||

ਹੇ ਪ੍ਰਭੂ! ਤੂੰ (ਇਕ) ਦਰੀਆ (ਸਮਾਨ ਹੈਂ), ਮੈਂ (ਤੇਰੇ ਵਿਚ ਰਹਿਣ ਵਾਲੀ) ਇਕ ਨਿੱਕੀ ਜਿਹੀ ਮੱਛੀ ਹਾਂ । ਮੈਂ ਤੇਰਾ ਅਖ਼ੀਰਲਾ ਬੰਨਾ ਨਹੀਂ ਲੱਭ ਸਕਦੀ । (ਮੇਰੀ ਹਾਲਤ) ਤੂੰ ਹੀ ਜਾਣਦਾ ਹੈਂ, ਤੂੰ ਹੀ (ਨਿਤ) ਦੇਖਦਾ ਹੈਂ ।

हे प्रभु ! तुम दरिया के समान विशाल हो, सर्वज्ञाता हो, सर्वद्रष्टा हो और मैं एक छोटी मछली के समान हूँ तो मैं तुम्हारी सीमा को कैसे जान सकता हूँ. (क्योंकि तुम तो असीम प्रभु हो)।

You are the River, All-knowing and All-seeing. I am just a fish-how can I find Your limit?

Guru Nanak Dev ji / Raag Sriraag / / Guru Granth Sahib ji - Ang 25

ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥੧॥

जह जह देखा तह तह तू है तुझ ते निकसी फूटि मरा ॥१॥

Jah jah dekhaa tah tah too hai tujh te nikasee phooti maraa ||1||

ਮੈਂ (ਮੱਛੀ ਤੈਂ ਦਰੀਆ ਵਿਚ) ਜਿਧਰ ਵੇਖਦੀ ਹਾਂ ਉਧਰ ਉਧਰ ਤੂੰ (ਦਰੀਆ ਹੀ ਦਰੀਆ) ਹੈ । ਜੇ ਮੈਂ ਤੈਂ ਦਰੀਆ ਵਿਚੋਂ ਬਾਹਰ ਨਿਕਲ ਜਾਵਾਂ, ਤਾਂ ਉਸੇ ਵੇਲੇ ਤੜਫ ਮਰਦੀ ਹਾਂ (ਮੇਰਾ ਜੀਵਨ ਤੇਰੇ ਹੀ ਆਸਰੇ ਹੈ) ॥੧॥

जिस ओर भी मेरी दृष्टि जाती है, वहाँ सब ओर तुम परिपूर्ण व्यापक हो, अतः तुम से बिछुड़ कर मैं तड़प कर मर जाऊँगी, अर्थात्-तुम्हारे नाम-सुमिरन से विस्मृत होने पर मैं दुखी होकर मर जाऊँगी ॥ १॥

Wherever I look, You are there. Outside of You, I would burst and die. ||1||

Guru Nanak Dev ji / Raag Sriraag / / Guru Granth Sahib ji - Ang 25

ਨ ਜਾਣਾ ਮੇਉ ਨ ਜਾਣਾ ਜਾਲੀ ॥

न जाणा मेउ न जाणा जाली ॥

Na jaa(nn)aa meu na jaa(nn)aa jaalee ||

(ਹੇ ਦਰੀਆ-ਪ੍ਰਭੂ! ਤੈਥੋਂ ਵਿਛੋੜਨ ਵਾਲੇ) ਨਾਹ ਮੈਨੂੰ ਮਾਛੀ ਦੀ ਸਮਝ ਹੈ, ਨਾਹ ਹੀ ਉਸ ਦੇ ਜਾਲ ਦੀ (ਉਹਨਾਂ ਤੋਂ ਬਚਣਾ ਮੇਰੇ ਵੱਸ ਦੀ ਗੱਲ ਨਹੀਂ) ।

न ही मैं यम रूपी मछुए को जानती हूँ तथा न उसके जाल को जानती हूँ।

I do not know of the fisherman, and I do not know of the net.

Guru Nanak Dev ji / Raag Sriraag / / Guru Granth Sahib ji - Ang 25

ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥੧॥ ਰਹਾਉ ॥

जा दुखु लागै ता तुझै समाली ॥१॥ रहाउ ॥

Jaa dukhu laagai taa tujhai samaalee ||1|| rahaau ||

(ਤੈਥੋਂ ਵਿਛੋੜਨ ਵਾਸਤੇ) ਜਦੋਂ ਮੈਨੂੰ ਕੋਈ (ਆਤਮਕ) ਦੁੱਖ ਵਿਆਪਦਾ ਹੈ, ਤਾਂ ਮੈਂ ਤੈਨੂੰ ਹੀ ਯਾਦ ਕਰਦੀ ਹਾਂ ॥੧॥ ਰਹਾਉ ॥

जीवन में जब भी कोई कष्ट आता है तो मैं तुझे ही स्मरण करती हूँ॥ ॥१॥ रहाउ ॥

But when the pain comes, then I call upon You. ||1|| Pause ||

Guru Nanak Dev ji / Raag Sriraag / / Guru Granth Sahib ji - Ang 25

ਤੂ ਭਰਪੂਰਿ ਜਾਨਿਆ ਮੈ ਦੂਰਿ ॥

तू भरपूरि जानिआ मै दूरि ॥

Too bharapoori jaaniaa mai doori ||

ਹੇ ਪ੍ਰਭੂ! ਤੂੰ (ਇਸ ਜਗਤ ਵਿਚ) ਹਰ ਥਾਂ ਮੌਜੂਦ ਹੈਂ, ਮੈਂ ਤੈਨੂੰ ਕਿਤੇ ਦੂਰ ਵੱਸਦਾ ਸਮਝਿਆ ਹੋਇਆ ਹੈ ।

हे परमात्मा ! तुम सर्वव्यापक हो, किन्तु मैंने तुझे अपनी तुच्छ बुद्धि के कारण कहीं दूर ही समझा है।

You are present everywhere. I had thought that You were far away.

Guru Nanak Dev ji / Raag Sriraag / / Guru Granth Sahib ji - Ang 25

ਜੋ ਕਛੁ ਕਰੀ ਸੁ ਤੇਰੈ ਹਦੂਰਿ ॥

जो कछु करी सु तेरै हदूरि ॥

Jo kachhu karee su terai hadoori ||

(ਅਸਲ ਗੱਲ ਇਹ ਹੈ ਕਿ) ਜੋ ਕੁਝ ਮੈਂ ਕਰਦਾ ਹਾਂ, ਉਹ ਤੇਰੀ ਹਜ਼ੂਰੀ ਵਿਚ ਹੀ ਕਰ ਰਿਹਾ ਹਾਂ ।

जो कुछ भी मैं करती हूँ, वह सब कुछ तेरी दृष्टि में ही है। अर्थात्- क्योंकि तुम सर्वव्यापक हो, इसलिए जीव जो भी कर्म करता है वह तुम्हारी उपस्थिति में ही होता है।

Whatever I do, I do in Your Presence.

Guru Nanak Dev ji / Raag Sriraag / / Guru Granth Sahib ji - Ang 25

ਤੂ ਦੇਖਹਿ ਹਉ ਮੁਕਰਿ ਪਾਉ ॥

तू देखहि हउ मुकरि पाउ ॥

Too dekhahi hau mukari paau ||

ਤੂੰ ਸਭ ਕੁਝ ਵੇਖਦਾ ਹੈਂ (ਫਿਰ ਭੀ) ਮੈਂ ਆਪਣੇ ਕੀਤੇ ਕੰਮਾਂ ਤੋਂ ਮੁੱਕਰ ਜਾਂਦਾ ਹਾਂ ।

मेरे किए कर्मों को जबकि तुम देख रहे हो, लेकिन मैं फिर भी इन्कार करती हूँ।

You see all my actions, and yet I deny them.

Guru Nanak Dev ji / Raag Sriraag / / Guru Granth Sahib ji - Ang 25

ਤੇਰੈ ਕੰਮਿ ਨ ਤੇਰੈ ਨਾਇ ॥੨॥

तेरै कमि न तेरै नाइ ॥२॥

Terai kammi na terai naai ||2||

ਮੈਂ ਨਾਹ ਉਸ ਕੰਮ ਵਿਚ ਲੱਗਦਾ ਹਾਂ ਜੋ ਤੈਨੂੰ ਪਰਵਾਨ ਹੋਵੇ, ਨਾਹ ਹੀ ਮੈਂ ਤੇਰੇ ਨਾਮ ਵਿਚ ਜੁੜਦਾ ਹਾਂ ॥੨॥

न तो मैं तुम्हारे द्वारा स्वीकृत होने वाले कार्य ही करती हूँ तथा न ही मैं तुम्हारा नाम-सुमिरन करती हूँ॥ २॥

I have not worked for You, or Your Name. ||2||

Guru Nanak Dev ji / Raag Sriraag / / Guru Granth Sahib ji - Ang 25

ਜੇਤਾ ਦੇਹਿ ਤੇਤਾ ਹਉ ਖਾਉ ॥

जेता देहि तेता हउ खाउ ॥

Jetaa dehi tetaa hau khaau ||

ਹੇ ਪ੍ਰਭੂ! ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਹੀ ਖਾਂਦਾ ਹਾਂ ।

हे परमात्मा ! जितना तुम देते हो, मैं उतना ही खाती हूँ।

Whatever You give me, that is what I eat.

Guru Nanak Dev ji / Raag Sriraag / / Guru Granth Sahib ji - Ang 25

ਬਿਆ ਦਰੁ ਨਾਹੀ ਕੈ ਦਰਿ ਜਾਉ ॥

बिआ दरु नाही कै दरि जाउ ॥

Biaa daru naahee kai dari jaau ||

ਕੋਈ ਹੋਰ ਦਰਵਾਜ਼ਾ ਨਹੀਂ ਹੈ ਜਿਥੇ ਮੈਂ ਜਾਵਾਂ (ਤੇ ਸਵਾਲੀ ਬਣਾਂ) ।

तुम्हारे अतिरिक्त अन्य कोई द्वार नहीं, तो फिर मैं किस द्वार पर जाऊँ।

There is no other door-unto which door should I go?

Guru Nanak Dev ji / Raag Sriraag / / Guru Granth Sahib ji - Ang 25

ਨਾਨਕੁ ਏਕ ਕਹੈ ਅਰਦਾਸਿ ॥

नानकु एक कहै अरदासि ॥

Naanaku ek kahai aradaasi ||

ਨਾਨਕ ਸਿਰਫ਼ ਇਹ ਬੇਨਤੀ ਕਰਦਾ ਹੈ

मैं नानक तुम्हारे समक्ष यही एक प्रार्थना करता हूँ कि

Nanak offers this one prayer:

Guru Nanak Dev ji / Raag Sriraag / / Guru Granth Sahib ji - Ang 25

ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥

जीउ पिंडु सभु तेरै पासि ॥३॥

Jeeu pinddu sabhu terai paasi ||3||

ਕਿ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਇਹ ਸਭ ਕੁਝ ਤੇਰੇ ਹੀ ਆਸਰੇ ਰਹਿ ਸਕਦਾ ਹੈ ॥੩॥

मेरे प्राण एवं तन-मन आदि सब कुछ तुम्हारे अधीन ही रहें।॥ ३॥

This body and soul are totally Yours. ||3||

Guru Nanak Dev ji / Raag Sriraag / / Guru Granth Sahib ji - Ang 25

ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੋੁ ॥

आपे नेड़ै दूरि आपे ही आपे मंझि मिआनो ॥

Aape ne(rr)ai doori aape hee aape manjjhi miaanao ||

ਪ੍ਰਭੂ ਆਪ ਹੀ ਹਰੇਕ ਜੀਵ ਦੇ ਨੇੜੇ ਹੈ, ਆਪ ਹੀ ਦੂਰ ਭੀ ਹੈ, ਆਪ ਹੀ ਸਾਰੇ ਜਗਤ ਵਿਚ ਮੌਜੂਦ ਹੈ ।

तुम स्वयं निकट हो, दूर भी तुम ही हो तथा मध्य स्थान में भी आप हो।

He Himself is near, and He Himself is far away; He Himself is in-between.

Guru Nanak Dev ji / Raag Sriraag / / Guru Granth Sahib ji - Ang 25

ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋੁ ॥

आपे वेखै सुणे आपे ही कुदरति करे जहानो ॥

Aape vekhai su(nn)e aape hee kudarati kare jahaanao ||

ਪ੍ਰਭੂ ਆਪ ਹੀ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਦੀ ਅਰਜ਼ੋਈ ਸੁਣਦਾ ਹੈ, ਆਪ ਹੀ ਆਪਣੀ ਸੱਤਿਆ ਨਾਲ ਜਗਤ ਪੈਦਾ ਕਰਦਾ ਹੈ ।

तुम स्वयं (हमारे कर्मों को) देखते हो, तुम ही (अच्छे-बुरे वचन) सुनते हो तथा तुम स्वयं ही अपनी शक्ति द्वारा इस सृष्टि की रचना करते हो।

He Himself beholds, and He Himself listens. By His Creative Power, He created the world.

Guru Nanak Dev ji / Raag Sriraag / / Guru Granth Sahib ji - Ang 25

ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋੁ ॥੪॥੩੧॥

जो तिसु भावै नानका हुकमु सोई परवानो ॥४॥३१॥

Jo tisu bhaavai naanakaa hukamu soee paravaanao ||4||31||

ਹੇ ਨਾਨਕ! ਜੋ ਹੁਕਮ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹਰੇਕ ਜੀਵ ਨੂੰ ਕਬੂਲ ਕਰਨਾ ਪੈਂਦਾ ਹੈ ॥੪॥੩੧॥

नानक देव जी कथन करते हैं कि जो आप को आदेश करना अच्छा लगता है, वही हम सब को मान्य है ॥४॥३१॥

Whatever pleases Him, O Nanak-that Command is acceptable. ||4||31||

Guru Nanak Dev ji / Raag Sriraag / / Guru Granth Sahib ji - Ang 25

ਸਿਰੀਰਾਗੁ ਮਹਲਾ ੧ ਘਰੁ ੪ ॥

सिरीरागु महला १ घरु ४ ॥

Sireeraagu mahalaa 1 gharu 4 ||

श्रीरागु महला १ घरु ४ ॥

Siree Raag, First Mehl, Fourth House:

Guru Nanak Dev ji / Raag Sriraag / / Guru Granth Sahib ji - Ang 25

ਕੀਤਾ ਕਹਾ ਕਰੇ ਮਨਿ ਮਾਨੁ ॥

कीता कहा करे मनि मानु ॥

Keetaa kahaa kare mani maanu ||

ਪ੍ਰਭੂ ਦਾ ਪੈਦਾ ਕੀਤਾ ਹੋਇਆ ਜੀਵ ਆਪਣੇ ਮਨ ਵਿਚ (ਮਾਇਆ ਦਾ) ਕੀਹ ਮਾਣ ਕਰ ਸਕਦਾ ਹੈ?

परमात्मा द्वारा रचित जीव अपने मन में किस प्रकार अभिमान कर सकता है ?

Why should the created beings feel pride in their minds?

Guru Nanak Dev ji / Raag Sriraag / / Guru Granth Sahib ji - Ang 25

ਦੇਵਣਹਾਰੇ ਕੈ ਹਥਿ ਦਾਨੁ ॥

देवणहारे कै हथि दानु ॥

Deva(nn)ahaare kai hathi daanu ||

(ਦੁਨੀਆ ਦੇ ਪਦਾਰਥਾਂ ਦੀ) ਵੰਡ (ਦੀ ਤਾਕਤ) ਦਾਤਾਰ ਪ੍ਰਭੂ ਦੇ ਆਪਣੇ ਹੱਥ ਵਿਚ ਹੈ ।

जबकि सभी पदार्थ तो उस दाता के हाथ में हैं।

The Gift is in the Hands of the Great Giver.

Guru Nanak Dev ji / Raag Sriraag / / Guru Granth Sahib ji - Ang 25

ਭਾਵੈ ਦੇਇ ਨ ਦੇਈ ਸੋਇ ॥

भावै देइ न देई सोइ ॥

Bhaavai dei na deee soi ||

ਉਸ ਦੀ ਮਰਜ਼ੀ ਹੈ ਕਿ ਧਨ-ਪਦਾਰਥ ਦੇਵੇ ਜਾਂ ਨਾਹ ਦੇਵੇ ।

जीव को देना अथवा न देना उस प्रभु की ही इच्छा है।

As it pleases Him, He may give, or not give.

Guru Nanak Dev ji / Raag Sriraag / / Guru Granth Sahib ji - Ang 25

ਕੀਤੇ ਕੈ ਕਹਿਐ ਕਿਆ ਹੋਇ ॥੧॥

कीते कै कहिऐ किआ होइ ॥१॥

Keete kai kahiai kiaa hoi ||1||

ਪੈਦਾ ਕੀਤੇ ਜੀਵ ਦੇ ਆਖਿਆਂ ਕੁਝ ਨਹੀਂ ਬਣ ਸਕਦਾ ॥੧॥

जीव के कहने से क्या होता है॥ १॥

What can be done by the order of the created beings? ||1||

Guru Nanak Dev ji / Raag Sriraag / / Guru Granth Sahib ji - Ang 25

ਆਪੇ ਸਚੁ ਭਾਵੈ ਤਿਸੁ ਸਚੁ ॥

आपे सचु भावै तिसु सचु ॥

Aape sachu bhaavai tisu sachu ||

ਪਰਮਾਤਮਾ ਆਪ ਸਦਾ-ਥਿਰ ਰਹਿਣ ਵਾਲਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲਾ (ਆਪਣਾ ਨਾਮ) ਹੀ ਪਸੰਦ ਆਉਂਦਾ ਹੈ ।

वह स्वयं तो सत्य स्वरूप है ही, उसे सत्य ही स्वीकृत भी है।

He Himself is True; Truth is pleasing to His Will.

Guru Nanak Dev ji / Raag Sriraag / / Guru Granth Sahib ji - Ang 25

ਅੰਧਾ ਕਚਾ ਕਚੁ ਨਿਕਚੁ ॥੧॥ ਰਹਾਉ ॥

अंधा कचा कचु निकचु ॥१॥ रहाउ ॥

Anddhaa kachaa kachu nikachu ||1|| rahaau ||

ਪਰ ਗਿਆਨ-ਹੀਣ ਜੀਵ (ਮਾਇਆ ਦੀ ਮਲਕੀਅਤ ਦੇ ਕਾਰਨ) ਹੋਛਾ ਹੈ, ਸਦਾ ਹੋਛਾ ਹੀ ਟਿਕਿਆ ਰਹਿੰਦਾ ਹੈ (ਪ੍ਰਭੂ ਨੂੰ ਇਹ ਹੋਛਾ-ਪਨ ਪਸੰਦ ਨਹੀਂ ਆ ਸਕਦਾ) ॥੧॥ ਰਹਾਉ ॥

अज्ञानी जीव पूर्णतया कच्चा है॥ १॥ रहाउ॥

The spiritually blind are unripe and imperfect, inferior and worthless. ||1|| Pause ||

Guru Nanak Dev ji / Raag Sriraag / / Guru Granth Sahib ji - Ang 25

ਜਾ ਕੇ ਰੁਖ ਬਿਰਖ ਆਰਾਉ ॥

जा के रुख बिरख आराउ ॥

Jaa ke rukh birakh aaraau ||

ਜਿਸ ਪਰਮਾਤਮਾ ਦੇ (ਪੈਦਾ ਕੀਤੇ ਹੋਏ ਇਹ) ਰੁੱਖ ਬਿਰਖ ਹਨ ਉਹ ਹੀ ਇਹਨਾਂ ਨੂੰ ਸਜਾਵਟ ਦੇਂਦਾ ਹੈ ।

जिस कर्ता-पुरुष के ये मानव रूपी पेड़-पौधे हैं वही इन्हें संवारता है।

The One who owns the trees of the forest and the plants of the garden

Guru Nanak Dev ji / Raag Sriraag / / Guru Granth Sahib ji - Ang 25

ਜੇਹੀ ਧਾਤੁ ਤੇਹਾ ਤਿਨ ਨਾਉ ॥

जेही धातु तेहा तिन नाउ ॥

Jehee dhaatu tehaa tin naau ||

ਜਿਹੋ ਜਿਹਾ ਰੁੱਖਾਂ ਦਾ ਅਸਲਾ ਹੈ, ਤਿਹੋ ਜਿਹਾ ਉਹਨਾਂ ਦਾ ਨਾਮ ਪੈ ਜਾਂਦਾ ਹੈ (ਉਹੋ ਜਿਹੇ ਉਹਨਾਂ ਨੂੰ ਫੁੱਲ ਫਲ ਪੈਂਦੇ ਹਨ) ।

जैसी उनकी नस्ल बन जाती है, वैसा ही इनका नाम पड़ जाता है। अर्थात्-जीव के कर्मानुसार ही संसार में उसका नाम प्रसिद्ध होता है।

According to their nature, He gives them all their names.

Guru Nanak Dev ji / Raag Sriraag / / Guru Granth Sahib ji - Ang 25

ਫੁਲੁ ਭਾਉ ਫਲੁ ਲਿਖਿਆ ਪਾਇ ॥

फुलु भाउ फलु लिखिआ पाइ ॥

Phulu bhaau phalu likhiaa paai ||

(ਇਸੇ ਤਰ੍ਹਾਂ ਜਿਹੋ ਜਿਹੀ) ਭਾਵਨਾ ਦਾ ਫੁੱਲ (ਕਿਸੇ ਮਨੁੱਖ ਦੇ ਅੰਦਰ ਹੈ) ਉਸੇ ਅਨੁਸਾਰ ਉਸ ਨੂੰ ਜੀਵਨ-ਫਲ ਲੱਗਦਾ ਹੈ । (ਉਸ ਦਾ ਜੀਵਨ ਬਣਦਾ ਹੈ) ।

इनकी भावना के अनुसार ही फूल लगता है तथा लिखे हुए कर्मानुसार फल प्राप्त करता है।

The Flower and the Fruit of the Lord's Love are obtained by pre-ordained destiny.

Guru Nanak Dev ji / Raag Sriraag / / Guru Granth Sahib ji - Ang 25

ਆਪਿ ਬੀਜਿ ਆਪੇ ਹੀ ਖਾਇ ॥੨॥

आपि बीजि आपे ही खाइ ॥२॥

Aapi beeji aape hee khaai ||2||

ਹਰੇਕ ਮਨੁੱਖ ਜੋ ਕੁਝ ਆਪ ਬੀਜਦਾ ਹੈ ਆਪ ਹੀ ਖਾਂਦਾ ਹੈ (ਜਿਹੋ ਜਿਹੇ ਕਰਮ ਕਰਦਾ ਹੈ, ਵੈਸਾ ਹੀ ਉਸ ਦਾ ਜੀਵਨ ਉਸਰਦਾ ਹੈ) ॥੨॥

जीव स्वयं ही बोता है और स्वयं ही खाता है। अर्थात्-जीव जैसे कर्म करता है, वैसे ही फल को भोगता है॥ २॥

As we plant, so we harvest and eat. ||2||

Guru Nanak Dev ji / Raag Sriraag / / Guru Granth Sahib ji - Ang 25

ਕਚੀ ਕੰਧ ਕਚਾ ਵਿਚਿ ਰਾਜੁ ॥

कची कंध कचा विचि राजु ॥

Kachee kanddh kachaa vichi raaju ||

ਜਿਸ ਮਨੁੱਖ ਦੇ ਅੰਦਰ ਅੰਞਾਣ ਮਨ (ਜੀਵਨ-ਉਸਾਰੀ ਕਰਨ ਵਾਲਾ) ਰਾਜ-ਕਾਰੀਗਰ ਹੈ, ਉਸ ਦੀ ਜੀਵਨ- ਉਸਾਰੀ ਦੀ ਕੰਧ ਭੀ ਕੱਚੀ (ਕਮਜ਼ੋਰ) ਹੀ ਬਣਦੀ ਹੈ ।

जीव की तन रूपी दीवार दुर्बल है और इसके अन्दर बैठा मन रूपी राज-मिस्त्री भी अनाड़ी है।

The wall of the body is temporary, as is the soul-mason within it.

Guru Nanak Dev ji / Raag Sriraag / / Guru Granth Sahib ji - Ang 25

ਮਤਿ ਅਲੂਣੀ ਫਿਕਾ ਸਾਦੁ ॥

मति अलूणी फिका सादु ॥

Mati aloo(nn)ee phikaa saadu ||

ਉਸ ਦੀ ਅਕਲ ਭੀ ਫਿੱਕੀ ਤੇ ਉਸ ਦਾ ਸਾਰਾ ਜੀਵਨ ਭੀ ਫਿੱਕਾ (ਬੇ-ਰਸਾ) ਹੀ ਰਹਿੰਦਾ ਹੈ ।

इसकी बुद्धि भी नाम रूपी नमक से रहित है, इसलिए इसे आत्मिक पदार्थों का स्वाद भी रसहीन ही लगेगा।

The flavor of the intellect is bland and insipid without the Salt.

Guru Nanak Dev ji / Raag Sriraag / / Guru Granth Sahib ji - Ang 25

ਨਾਨਕ ਆਣੇ ਆਵੈ ਰਾਸਿ ॥

नानक आणे आवै रासि ॥

Naanak aa(nn)e aavai raasi ||

(ਪਰ ਜੀਵ ਦੇ ਕੀਹ ਵੱਸ?) ਹੇ ਨਾਨਕ! ਜੇ ਪ੍ਰਭੂ ਆਪ ਜੀਵ ਦੇ ਜੀਵਨ ਨੂੰ ਸੁਧਾਰੇ ਤਾਂ ਹੀ ਸੁਧਰਦਾ ਹੈ ।

नानक देव जी कथन करते हैं कि परमेश्वर जब मानव-जीवन को संवारता है तभी उसका जीवन सफल होता है।

O Nanak, as He wills, He makes things right.

Guru Nanak Dev ji / Raag Sriraag / / Guru Granth Sahib ji - Ang 25

ਵਿਣੁ ਨਾਵੈ ਨਾਹੀ ਸਾਬਾਸਿ ॥੩॥੩੨॥

विणु नावै नाही साबासि ॥३॥३२॥

Vi(nn)u naavai naahee saabaasi ||3||32||

(ਨਹੀਂ ਤਾਂ) ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿ ਕੇ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ ॥੩॥੩੨॥

प्रभु के नाम-सुमिरन के बिना उसको दरबार में सम्मान प्राप्त नहीं होता ॥३॥३२॥

Without the Name, no one is approved. ||3||32||

Guru Nanak Dev ji / Raag Sriraag / / Guru Granth Sahib ji - Ang 25

ਸਿਰੀਰਾਗੁ ਮਹਲਾ ੧ ਘਰੁ ੫ ॥

सिरीरागु महला १ घरु ५ ॥

Sireeraagu mahalaa 1 gharu 5 ||

श्रीरागु महला १ घरु ५ ॥

Siree Raag, First Mehl, Fifth House:

Guru Nanak Dev ji / Raag Sriraag / / Guru Granth Sahib ji - Ang 25

ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥

अछल छलाई नह छलै नह घाउ कटारा करि सकै ॥

Achhal chhalaaee nah chhalai nah ghaau kataaraa kari sakai ||

ਅਛਲ ਮਾਇਆ-ਜਿਸ ਨੂੰ ਕੋਈ ਛਲਣ ਦਾ ਜਤਨ ਕਰੇ ਤਾਂ ਛਲੀ ਨਹੀਂ ਜਾਂਦੀ, ਜਿਸ ਨੂੰ ਕਿਸੇ ਦੀ ਕਟਾਰ ਕੋਈ ਜ਼ਖ਼ਮ ਨਹੀਂ ਕਰ ਸਕਦੀ (ਜਿਸ ਨੂੰ ਕੋਈ ਮਾਰ-ਮੁਕਾ ਨਹੀਂ ਸਕਦਾ) ਦੇ ਅੱਗੇ ਲੋਭੀ ਜੀਵ ਦਾ ਮਨ ਡੋਲ ਜਾਂਦਾ ਹੈ ।

अछल माया भी मानव को छलने में स्वयं सफल नहीं हो सकती, तथा न ही कटार उसको कोई घाव लगा सकती है।

The Undeceiveable is not deceived by deception. He cannot be wounded by any dagger.

Guru Nanak Dev ji / Raag Sriraag / / Guru Granth Sahib ji - Ang 25

ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥

जिउ साहिबु राखै तिउ रहै इसु लोभी का जीउ टल पलै ॥१॥

Jiu saahibu raakhai tiu rahai isu lobhee kaa jeeu tal palai ||1||

ਮਾਲਕ ਪ੍ਰਭੂ ਦੀ ਰਜ਼ਾ ਇਸੇ ਤਰ੍ਹਾਂ ਦੀ ਹੈ (ਭਾਵ, ਜਗਤ ਵਿਚ ਨਿਯਮ ਹੀ ਇਹ ਹੈ ਕਿ ਜਿਥੇ ਨਾਮ ਨਹੀਂ, ਉਥੇ ਮਨ ਮਾਇਆ ਅੱਗੇ ਡੋਲ ਜਾਂਦਾ ਹੈ) ॥੧॥

क्योंकि प्रभु सदैव उसका रक्षक है, किन्तु मानव लोभी होने के कारण माया के पीछे भटकता रहता है। १॥

As our Lord and Master keeps us, so do we exist. The soul of this greedy person is tossed this way and that. ||1||

Guru Nanak Dev ji / Raag Sriraag / / Guru Granth Sahib ji - Ang 25

ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ ॥

बिनु तेल दीवा किउ जलै ॥१॥ रहाउ ॥

Binu tel deevaa kiu jalai ||1|| rahaau ||

(ਸਿਮਰਨ ਦੇ) ਤੇਲ ਤੋਂ ਬਿਨਾ (ਆਤਮਕ ਜੀਵਨ ਦਾ) ਦੀਵਾ ਕਿਵੇਂ ਟਹਕਦਾ ਰਹਿ ਸਕੇ? (ਮਾਇਆ- ਮੋਹ ਦੀ ਹਨੇਰੀ ਦੇ ਝੋਂਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦੇਂਦੇ) ॥੧॥ ਰਹਾਉ ॥

नाम सुमिरन रूपी तेल के बिना भला यह आत्मिक प्रकाश करने वाला ज्ञान रूपी दीपक कैसे जल सकता है? ॥ १॥ रहाउ॥

Without the oil, how can the lamp be lit? ||1|| Pause ||

Guru Nanak Dev ji / Raag Sriraag / / Guru Granth Sahib ji - Ang 25

ਪੋਥੀ ਪੁਰਾਣ ਕਮਾਈਐ ॥

पोथी पुराण कमाईऐ ॥

Pothee puraa(nn) kamaaeeai ||

ਧਰਮ ਪੁਸਤਕਾਂ ਅਨੁਸਾਰ ਜੀਵਨ ਬਣਾਈਏ (-ਇਹ ਹੋਵੇ ਤੇਲ),

गुरु जी प्रत्युत्तर में कथन करते हैं कि ज्ञान रूपी दीपक जलाने के लिए धर्म-ग्रंथों के सिद्धान्तों पर चल कर जीवन को संवारना तेल है।

Let the reading of your prayer book

Guru Nanak Dev ji / Raag Sriraag / / Guru Granth Sahib ji - Ang 25

ਭਉ ਵਟੀ ਇਤੁ ਤਨਿ ਪਾਈਐ ॥

भउ वटी इतु तनि पाईऐ ॥

Bhau vatee itu tani paaeeai ||

ਪਰਮਾਤਮਾ ਦਾ ਡਰ-ਇਹ ਸਰੀਰ (-ਦੀਵੇ) ਵਿਚ ਵੱਟੀ ਪਾ ਦੇਈਏ,

इस शरीर रूपी दीपक में भय की बाती डाली जाए।

be the oil and the Fear of God be the wick for the lamp of this body.

Guru Nanak Dev ji / Raag Sriraag / / Guru Granth Sahib ji - Ang 25

ਸਚੁ ਬੂਝਣੁ ਆਣਿ ਜਲਾਈਐ ॥੨॥

सचु बूझणु आणि जलाईऐ ॥२॥

Sachu boojha(nn)u aa(nn)i jalaaeeai ||2||

ਪਰਮਾਤਮਾ ਨਾਲ ਡੂੰਘੀ ਸਾਂਝ (-ਇਹ ਅੱਗ) ਲਿਆ ਕੇ ਬਾਲੀਏ ॥੨॥

सत्य ज्ञान रूपी अग्नि की लौ द्वारा यह दीपक जलाया जाए ॥२॥

Light this lamp with the understanding of Truth. ||2||

Guru Nanak Dev ji / Raag Sriraag / / Guru Granth Sahib ji - Ang 25

ਇਹੁ ਤੇਲੁ ਦੀਵਾ ਇਉ ਜਲੈ ॥

इहु तेलु दीवा इउ जलै ॥

Ihu telu deevaa iu jalai ||

ਇਹ ਨਾਮ-ਤੇਲ ਹੋਵੇ, ਤਾਹੀਏਂ ਇਹ ਜੀਵਨ ਦਾ ਦੀਵਾ ਟਹਕਦਾ ਹੈ ।

इस प्रकार की सामग्री से ही यह ज्ञान रूपी दीपक जल सकता है।

Use this oil to light this lamp.

Guru Nanak Dev ji / Raag Sriraag / / Guru Granth Sahib ji - Ang 25

ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥

करि चानणु साहिब तउ मिलै ॥१॥ रहाउ ॥

Kari chaana(nn)u saahib tau milai ||1|| rahaau ||

(ਹੇ ਭਾਈ!) ਪ੍ਰਭੂ ਦੇ ਨਾਮ ਦਾ ਚਾਨਣ ਕਰ, ਤਦੋਂ ਹੀ ਮਾਲਕ-ਪ੍ਰਭੂ ਦਾ ਦਰਸ਼ਨ ਹੁੰਦਾ ਹੈ ॥੧॥ ਰਹਾਉ ॥

जब ज्ञान रूपी दीपक प्रकाश करता है तो निरंकार से मिलाप हो जाता है ॥१॥ रहाउ ॥

Light it, and meet your Lord and Master. ||1|| Pause ||

Guru Nanak Dev ji / Raag Sriraag / / Guru Granth Sahib ji - Ang 25

ਇਤੁ ਤਨਿ ਲਾਗੈ ਬਾਣੀਆ ॥

इतु तनि लागै बाणीआ ॥

Itu tani laagai baa(nn)eeaa ||

(ਜਿਸ ਮਨੁੱਖ ਨੂੰ) ਇਸ ਸਰੀਰ ਵਿਚ ਗੁਰੂ ਦਾ ਉਪਦੇਸ਼ ਅਸਰ ਕਰਦਾ ਹੈ,

मानव शरीर धारण करने पर जीव को गुरु उपदेश ग्रहण करना चाहिए।

This body is softened with the Word of the Guru's Bani;

Guru Nanak Dev ji / Raag Sriraag / / Guru Granth Sahib ji - Ang 25

ਸੁਖੁ ਹੋਵੈ ਸੇਵ ਕਮਾਣੀਆ ॥

सुखु होवै सेव कमाणीआ ॥

Sukhu hovai sev kamaa(nn)eeaa ||

(ਪ੍ਰਭੂ ਦੀ) ਸੇਵਾ ਕਰਨ ਨਾਲ (ਸਿਮਰਨ ਕਰਨ ਨਾਲ) ਉਸ ਨੂੰ ਆਤਮਕ ਆਨੰਦ ਮਿਲਦਾ ਹੈ,

प्रभु की उपासना करने से ही सुखों की प्राप्ति होती है।

You shall find peace, doing seva (selfless service).

Guru Nanak Dev ji / Raag Sriraag / / Guru Granth Sahib ji - Ang 25

Download SGGS PDF Daily Updates ADVERTISE HERE