ANG 245, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥

गुर आगै करउ बिनंती जे गुर भावै जिउ मिलै तिवै मिलाईऐ ॥

Gur aagai karau binanttee je gur bhaavai jiu milai tivai milaaeeai ||

(ਹੇ ਮਾਂ!) ਮੈਂ ਗੁਰੂ ਅੱਗੇ ਬੇਨਤੀ ਕਰਦੀ ਹਾਂ-ਹੇ ਗੁਰੂ! ਜੇ ਤੈਨੂੰ ਮੇਰੀ ਬੇਨਤੀ ਚੰਗੀ ਲੱਗੇ, ਤਾਂ ਜਿਵੇਂ ਹੋ ਸਕੇ ਮੈਨੂੰ (ਪ੍ਰੀਤਮ-ਪ੍ਰਭੂ) ਮਿਲਾ ।

मैं गुरु के समक्ष विनती करती हूँ यदि उनको अच्छा लगे। जैसे भी वह मिला सकता है, मुझे अपने साथ मिला ले।

I offer my prayers to the Guru; if it pleases the Guru, He shall unite me with Himself.

Guru Amardas ji / Raag Gauri / Chhant / Guru Granth Sahib ji - Ang 245

ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥

आपे मेलि लए सुखदाता आपि मिलिआ घरि आए ॥

Aape meli lae sukhadaataa aapi miliaa ghari aae ||

(ਹੇ ਮਾਂ!) ਸਾਰੇ ਸੁਖਾਂ ਦੇ ਦੇਣ ਵਾਲਾ ਪ੍ਰਭੂ-ਪ੍ਰੀਤਮ (ਜਿਸ ਨੂੰ ਮਿਲਾਂਦਾ ਹੈ) ਆਪ ਹੀ ਮਿਲਾ ਲੈਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਆਪ ਹੀ ਆ ਕੇ ਮਿਲ ਪੈਂਦਾ ਹੈ ।

सुखों के दाता, प्रभु ने मुझे अपने साथ मिला लिया है और वह स्वयं ही मेरे हृदय घर में आकर मुझे मिल गया है।

The Giver of peace has united me with Himself; He Himself has come to my home to meet me.

Guru Amardas ji / Raag Gauri / Chhant / Guru Granth Sahib ji - Ang 245

ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥੪॥੨॥

नानक कामणि सदा सुहागणि ना पिरु मरै न जाए ॥४॥२॥

Naanak kaama(nn)i sadaa suhaaga(nn)i naa piru marai na jaae ||4||2||

ਹੇ ਨਾਨਕ! ਉਹ ਜੀਵ-ਇਸਤ੍ਰੀ ਸਦਾ ਲਈ ਭਾਗਾਂ ਵਾਲੀ ਹੋ ਜਾਂਦੀ ਹੈ ਕਿਉਂਕਿ ਉਸ ਦਾ (ਇਹ ਪ੍ਰਭੂ-) ਖਸਮ ਨਾਹ ਕਦੇ ਮਰਦਾ ਹੈ ਨਾਹ ਉਸ ਤੋਂ ਵਿੱਛੁੜਦਾ ਹੈ ॥੪॥੨॥

हे नानक ! ऐसी जीव-स्त्री हमेशा के लिए अपने पति-प्रभु की सौभाग्यवती है। प्रियतम प्रभु न कभी मरता है और न ही अलग होता है। ४॥ २ ॥

O Nanak, the soul-bride is forever the Lord's favorite wife; her Husband Lord does not die, and He shall never leave. ||4||2||

Guru Amardas ji / Raag Gauri / Chhant / Guru Granth Sahib ji - Ang 245


ਗਉੜੀ ਮਹਲਾ ੩ ॥

गउड़ी महला ३ ॥

Gau(rr)ee mahalaa 3 ||

गउड़ी महला ३ ॥

Gauree, Third Mehl:

Guru Amardas ji / Raag Gauri / Chhant / Guru Granth Sahib ji - Ang 245

ਕਾਮਣਿ ਹਰਿ ਰਸਿ ਬੇਧੀ ਜੀਉ ਹਰਿ ਕੈ ਸਹਜਿ ਸੁਭਾਏ ॥

कामणि हरि रसि बेधी जीउ हरि कै सहजि सुभाए ॥

Kaama(nn)i hari rasi bedhee jeeu hari kai sahaji subhaae ||

(ਭਾਗਾਂ ਵਾਲੀ ਹੈ ਉਹ) ਜੀਵ-ਇਸਤ੍ਰੀ (ਜਿਸ ਦਾ ਮਨ) ਪਰਮਾਤਮਾ ਦੇ ਨਾਮ-ਰਸ ਵਿਚ ਵਿੱਝਿਆ ਰਹਿੰਦਾ ਹੈ, ਜੇਹੜੀ ਪਰਮਾਤਮਾ ਦੇ ਪਿਆਰ ਵਿਚ ਤੇ ਅਡੋਲਤਾ ਵਿਚ ਟਿਕੀ ਰਹਿੰਦੀ ਹੈ,

जीव-स्त्री सहज-स्वभाव ही हरि-रस में बिंध गई है।

The soul-bride is pierced through with the sublime essence of the Lord, in intuitive peace and poise.

Guru Amardas ji / Raag Gauri / Chhant / Guru Granth Sahib ji - Ang 245

ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ ॥

मनु मोहनि मोहि लीआ जीउ दुबिधा सहजि समाए ॥

Manu mohani mohi leeaa jeeu dubidhaa sahaji samaae ||

ਤੇ ਜਿਸ ਦੇ ਮਨ ਨੂੰ ਸੋਹਣੇ ਪ੍ਰਭੂ ਨੇ ਮੋਹ ਰੱਖਿਆ ਹੈ, (ਉਸ ਜੀਵ-ਇਸਤ੍ਰੀ ਦੀ) ਮੇਰ-ਤੇਰ ਆਤਮਕ ਅਡੋਲਤਾ ਵਿਚ ਮੁੱਕ ਜਾਂਦੀ ਹੈ ।

मनमोहन प्रभु ने उसको मुग्ध कर दिया है और उसकी दुविधा सहज ही नाश हो गई है।

The Enticer of hearts has enticed her, and her sense of duality has been easily dispelled.

Guru Amardas ji / Raag Gauri / Chhant / Guru Granth Sahib ji - Ang 245

ਦੁਬਿਧਾ ਸਹਜਿ ਸਮਾਏ ਕਾਮਣਿ ਵਰੁ ਪਾਏ ਗੁਰਮਤੀ ਰੰਗੁ ਲਾਏ ॥

दुबिधा सहजि समाए कामणि वरु पाए गुरमती रंगु लाए ॥

Dubidhaa sahaji samaae kaama(nn)i varu paae guramatee ranggu laae ||

ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਆਤਮਕ ਰੰਗ ਮਾਣਦੀ ਹੈ ।

जीव-स्त्री सहज ही अपनी दुविधा निवृत करके और अपने पति-प्रभु को प्राप्त होकर गुरु के उपदेश द्वारा आनन्द प्राप्त करती है।

Her sense of duality has been easily dispelled, and the soul-bride obtains her Husband Lord; following the Guru's Teachings, she makes merry.

Guru Amardas ji / Raag Gauri / Chhant / Guru Granth Sahib ji - Ang 245

ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ ॥

इहु सरीरु कूड़ि कुसति भरिआ गल ताई पाप कमाए ॥

Ihu sareeru koo(rr)i kusati bhariaa gal taaee paap kamaae ||

(ਮਾਇਆ ਦੇ ਮੋਹ ਵਿਚ ਫਸ ਕੇ ਮਨੁੱਖ ਦਾ) ਇਹ ਸਰੀਰ ਝੂਠ ਠੱਗੀ-ਫ਼ਰੇਬ ਨਾਲ ਨਕਾ-ਨਕ ਭਰਿਆ ਰਹਿੰਦਾ ਹੈ ਤੇ ਜੀਵ ਪਾਪ ਕਮਾਂਦਾ ਰਹਿੰਦਾ ਹੈ,

यह शरीर गले तक झूठ एवं असत्य से भरा हुआ है और पाप करता रहता है।

This body is filled to overflowing with falsehood, deception and the commission of sins.

Guru Amardas ji / Raag Gauri / Chhant / Guru Granth Sahib ji - Ang 245

ਗੁਰਮੁਖਿ ਭਗਤਿ ਜਿਤੁ ਸਹਜ ਧੁਨਿ ਉਪਜੈ ਬਿਨੁ ਭਗਤੀ ਮੈਲੁ ਨ ਜਾਏ ॥

गुरमुखि भगति जितु सहज धुनि उपजै बिनु भगती मैलु न जाए ॥

Guramukhi bhagati jitu sahaj dhuni upajai binu bhagatee mailu na jaae ||

ਪਰ ਗੁਰੂ ਦੀ ਸ਼ਰਨ ਪਿਆਂ ਜੀਵ ਪ੍ਰਭੂ ਦੀ ਭਗਤੀ ਕਰਦਾ ਹੈ, ਜਿਸ ਦੀ ਬਰਕਤਿ ਨਾਲ ਇਸ ਦੇ ਅੰਦਰ ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ (ਤੇ ਸਾਰੇ ਕੀਤੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ ਪ੍ਰਭੂ ਦੀ ਭਗਤੀ ਤੋਂ ਬਿਨਾਂ (ਵਿਕਾਰਾਂ ਦੀ) ਮੈਲ ਦੂਰ ਨਹੀਂ ਹੁੰਦੀ ।

गुरु के माध्यम से भक्ति करने से ही सहज ध्वनि उत्पन्न होती है। प्रभु की भक्ति के बिना (विकारों की) मैल दूर नहीं होती।

The Gurmukh practices that devotional worship, by which the celestial music wells up; without this devotional worship, filth is not removed.

Guru Amardas ji / Raag Gauri / Chhant / Guru Granth Sahib ji - Ang 245

ਨਾਨਕ ਕਾਮਣਿ ਪਿਰਹਿ ਪਿਆਰੀ ਵਿਚਹੁ ਆਪੁ ਗਵਾਏ ॥੧॥

नानक कामणि पिरहि पिआरी विचहु आपु गवाए ॥१॥

Naanak kaama(nn)i pirahi piaaree vichahu aapu gavaae ||1||

ਹੇ ਨਾਨਕ! (ਉਹ) ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਪਿਆਰੀ ਬਣ ਜਾਂਦੀ ਹੈ, ਜੇਹੜੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦੀ ਹੈ ॥੧॥

हे नानक ! जो जीव-स्त्री अपने अहंकार को अपनी अन्तरात्मा से निकाल देती है, वह अपने प्रियतम की प्रिया हो जाती है॥ १॥

O Nanak, the soul-bride who sheds selfishness and conceit from within, is dear to her Beloved. ||1||

Guru Amardas ji / Raag Gauri / Chhant / Guru Granth Sahib ji - Ang 245


ਕਾਮਣਿ ਪਿਰੁ ਪਾਇਆ ਜੀਉ ਗੁਰ ਕੈ ਭਾਇ ਪਿਆਰੇ ॥

कामणि पिरु पाइआ जीउ गुर कै भाइ पिआरे ॥

Kaama(nn)i piru paaiaa jeeu gur kai bhaai piaare ||

ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਪ੍ਰੇਮ-ਪਿਆਰ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ।

गुरु की प्रीति एवं प्रेम द्वारा पत्नी ने अपना प्रियतम स्वामी प्राप्त कर लिया है।

The soul-bride has found her Husband Lord, through the love and affection of the Guru.

Guru Amardas ji / Raag Gauri / Chhant / Guru Granth Sahib ji - Ang 245

ਰੈਣਿ ਸੁਖਿ ਸੁਤੀ ਜੀਉ ਅੰਤਰਿ ਉਰਿ ਧਾਰੇ ॥

रैणि सुखि सुती जीउ अंतरि उरि धारे ॥

Rai(nn)i sukhi sutee jeeu anttari uri dhaare ||

ਉਹ ਆਪਣੇ ਅੰਦਰ ਆਪਣੇ ਹਿਰਦੇ ਵਿਚ (ਪ੍ਰਭੂ-ਪਤੀ ਨੂੰ) ਵਸਾਂਦੀ ਹੈ ਤੇ ਸਾਰੀ ਜ਼ਿੰਦਗੀ ਰੂਪ ਰਾਤ ਸੁਖ ਵਿਚ ਗੁਜ਼ਾਰਦੀ ਹੈ ।

गुरु को अपनी अन्तरात्मा एवं ह्रदय से लगाने से वह रात को सुख से सोती है।

She passes her life-night sleeping in peace, enshrining the Lord in her heart.

Guru Amardas ji / Raag Gauri / Chhant / Guru Granth Sahib ji - Ang 245

ਅੰਤਰਿ ਉਰਿ ਧਾਰੇ ਮਿਲੀਐ ਪਿਆਰੇ ਅਨਦਿਨੁ ਦੁਖੁ ਨਿਵਾਰੇ ॥

अंतरि उरि धारे मिलीऐ पिआरे अनदिनु दुखु निवारे ॥

Anttari uri dhaare mileeai piaare anadinu dukhu nivaare ||

ਆਪਣੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਟਿਕਾਉਂਦੀ ਹੈ, ਉਹ ਆਪਣੇ ਪ੍ਰਭੂ ਪਤੀ ਨਾਲ ਮਿਲਾਪ ਕਰਦੀ ਹੈ ਅਤੇ ਸਦਾ ਵਾਸਤੇ ਵਿਛੋੜੇ ਦਾ ਦੁੱਖ ਮਿਟਾ ਲੈਂਦੀ ਹੈ ।

गुरु को अपनी अन्तरात्मा एवं ह्रदय में रात-दिन टिकाने से वह अपने प्रियतम से मिल जाती है और उसके दुःख दूर हो जाते हैं।

Enshrining Him deep within her heart night and day, she meets her Beloved, and her pains depart.

Guru Amardas ji / Raag Gauri / Chhant / Guru Granth Sahib ji - Ang 245

ਅੰਤਰਿ ਮਹਲੁ ਪਿਰੁ ਰਾਵੇ ਕਾਮਣਿ ਗੁਰਮਤੀ ਵੀਚਾਰੇ ॥

अंतरि महलु पिरु रावे कामणि गुरमती वीचारे ॥

Anttari mahalu piru raave kaama(nn)i guramatee veechaare ||

ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰ ਪ੍ਰਭੂ ਦਾ ਨਿਵਾਸ-ਥਾਂ ਲੱਭ ਲੈਂਦੀ ਹੈ, ਗੁਰੂ ਦੀ ਮਤਿ ਲੈ ਕੇ (ਪ੍ਰਭੂ ਦੇ ਗੁਣਾਂ ਨੂੰ) ਵਿਚਾਰਦੀ ਹੈ, ਉਹ ਪ੍ਰਭੂ-ਪਤੀ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਹੈ ।

गुरु के उपदेश का चिन्तन करने से अपने हृदय-मन्दिर में दुल्हन अपने दुल्हे (प्रभु) का प्रेम पाती है।

Deep within the mansion of her inner being, she enjoys her Husband Lord, reflecting upon the Guru's Teachings.

Guru Amardas ji / Raag Gauri / Chhant / Guru Granth Sahib ji - Ang 245

ਅੰਮ੍ਰਿਤੁ ਨਾਮੁ ਪੀਆ ਦਿਨ ਰਾਤੀ ਦੁਬਿਧਾ ਮਾਰਿ ਨਿਵਾਰੇ ॥

अम्रितु नामु पीआ दिन राती दुबिधा मारि निवारे ॥

Ammmritu naamu peeaa din raatee dubidhaa maari nivaare ||

ਜਿਸ ਜੀਵ-ਇਸਤ੍ਰੀ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਦਿਨ ਰਾਤ ਪੀਤਾ ਹੈ, ਉਹ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਂਦੀ ਹੈ ।

दिन-रात वह नाम अमृत का पान करती है और अपनी दुविधा का नाश करती है।

She drinks deeply of the Nectar of the Naam, day and night; she conquers and casts off her sense of duality.

Guru Amardas ji / Raag Gauri / Chhant / Guru Granth Sahib ji - Ang 245

ਨਾਨਕ ਸਚਿ ਮਿਲੀ ਸੋਹਾਗਣਿ ਗੁਰ ਕੈ ਹੇਤਿ ਅਪਾਰੇ ॥੨॥

नानक सचि मिली सोहागणि गुर कै हेति अपारे ॥२॥

Naanak sachi milee sohaaga(nn)i gur kai heti apaare ||2||

ਹੇ ਨਾਨਕ! ਗੁਰੂ ਦੇ ਅਥਾਹ ਪਿਆਰ ਦੀ ਬਰਕਤਿ ਨਾਲ ਉਹ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ-ਪਤੀ ਵਿਚ ਮਿਲੀ ਰਹਿੰਦੀ ਹੈ ਤੇ ਭਾਗਾਂ ਵਾਲੀ ਹੋ ਜਾਂਦੀ ਹੈ ॥੨॥

हे नानक ! गुरु के अनन्त प्रेम द्वारा सौभाग्यवती पत्नी अपने सत्यस्वरूप स्वामी को मिल जाती है॥ २ ॥

O Nanak, the happy soul-bride meets her True Lord, through the Infinite Love of the Guru. ||2||

Guru Amardas ji / Raag Gauri / Chhant / Guru Granth Sahib ji - Ang 245


ਆਵਹੁ ਦਇਆ ਕਰੇ ਜੀਉ ਪ੍ਰੀਤਮ ਅਤਿ ਪਿਆਰੇ ॥

आवहु दइआ करे जीउ प्रीतम अति पिआरे ॥

Aavahu daiaa kare jeeu preetam ati piaare ||

ਹੇ ਅਤਿ ਪਿਆਰੇ ਪ੍ਰੀਤਮ ਜੀ! ਮਿਹਰ ਕਰ ਕੇ (ਮੇਰੇ ਹਿਰਦੇ ਵਿਚ) ਆ ਵੱਸੋ ।

हे मेरे प्रियतम ! अपनी दया करो और मुझे अपने दर्शन प्रदान करें।

Come, and shower Your Mercy upon me, my most Darling, Dear Beloved.

Guru Amardas ji / Raag Gauri / Chhant / Guru Granth Sahib ji - Ang 245

ਕਾਮਣਿ ਬਿਨਉ ਕਰੇ ਜੀਉ ਸਚਿ ਸਬਦਿ ਸੀਗਾਰੇ ॥

कामणि बिनउ करे जीउ सचि सबदि सीगारे ॥

Kaama(nn)i binau kare jeeu sachi sabadi seegaare ||

(ਭਾਗਾਂ ਵਾਲੀ ਹੈ ਉਹ) ਜੀਵ-ਇਸਤ੍ਰੀ ਜੇਹੜੀ ਸਦਾ-ਥਿਰ ਪ੍ਰਭੂ ਦੇ ਨਾਮ ਨਾਲ ਤੇ ਗੁਰੂ ਦੇ ਸ਼ਬਦ ਨਾਲ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਕੇ (ਪ੍ਰਭੂ-ਦਰ ਤੇ ਅਜਿਹੀ) ਬੇਨਤੀ ਕਰਦੀ ਹੈ ।

उसको सत्य नाम से सुशोभित करने के लिए पत्नी (जीवात्मा) तुझे प्रार्थना करती है।

The soul-bride offers her prayers to You, to adorn her with the True Word of Your Shabad.

Guru Amardas ji / Raag Gauri / Chhant / Guru Granth Sahib ji - Ang 245

ਸਚਿ ਸਬਦਿ ਸੀਗਾਰੇ ਹਉਮੈ ਮਾਰੇ ਗੁਰਮੁਖਿ ਕਾਰਜ ਸਵਾਰੇ ॥

सचि सबदि सीगारे हउमै मारे गुरमुखि कारज सवारे ॥

Sachi sabadi seegaare haumai maare guramukhi kaaraj savaare ||

ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੇ ਨਾਮ ਨਾਲ ਗੁਰੂ ਦੇ ਸ਼ਬਦ ਨਾਲ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੀ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕਾਰਜ ਸਵਾਰ ਲੈਂਦੀ ਹੈ,

सत्य नाम से श्रृंगारी हुई जीव-स्त्री अपने अहंकार को मिटा देती है और गुरु के माध्यम से उसके काम संवर जाते हैं।

Adorned with the True Word of Your Shabad, she conquers her ego, and as Gurmukh, her affairs are resolved.

Guru Amardas ji / Raag Gauri / Chhant / Guru Granth Sahib ji - Ang 245

ਜੁਗਿ ਜੁਗਿ ਏਕੋ ਸਚਾ ਸੋਈ ਬੂਝੈ ਗੁਰ ਬੀਚਾਰੇ ॥

जुगि जुगि एको सचा सोई बूझै गुर बीचारे ॥

Jugi jugi eko sachaa soee boojhai gur beechaare ||

ਉਹ ਜੀਵ-ਇਸਤ੍ਰੀ ਗੁਰੂ ਦੀ ਬਖ਼ਸ਼ੀ ਵਿਚਾਰ ਦੀ ਬਰਕਤਿ ਨਾਲ ਉਸ ਪਰਮਾਤਮਾ ਨਾਲ ਸਾਂਝ ਪਾ ਲੈਂਦੀ ਹੈ ਜੇਹੜਾ ਹਰੇਕ ਜੁਗ ਵਿਚ ਹੀ ਸਦਾ ਕਾਇਮ ਰਹਿਣ ਵਾਲਾ ਹੈ ।

युग-युगों में वह एक प्रभु ही सत्य है और गुरु के प्रदान किए हुए विचार द्वारा वह जाना जाता है।

Throughout the ages, the One Lord is True; through the Guru's Wisdom, He is known.

Guru Amardas ji / Raag Gauri / Chhant / Guru Granth Sahib ji - Ang 245

ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ ਆਗੈ ਜਾਇ ਪੁਕਾਰੇ ॥

मनमुखि कामि विआपी मोहि संतापी किसु आगै जाइ पुकारे ॥

Manamukhi kaami viaapee mohi santtaapee kisu aagai jaai pukaare ||

(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਕਾਮ-ਵਾਸਨਾ ਵਿਚ ਦਬਾਈ ਰਹਿੰਦੀ ਹੈ, ਮੋਹ ਵਿਚ ਫਸ ਕੇ ਦੁੱਖੀ ਹੁੰਦੀ ਹੈ । ਉਹ ਕਿਸ ਅੱਗੇ ਜਾ ਕੇ (ਆਪਣੇ ਦੁੱਖਾਂ ਦੀ) ਪੁਕਾਰ ਕਰੇ? (ਕੋਈ ਉਸ ਦੇ ਇਹ ਦੁੱਖ ਦੂਰ ਨਹੀਂ ਕਰ ਸਕਦਾ) ।

स्वेच्छाचारी जीव-स्त्री कामवासना के विलास में लीन एवं सांसारिक मोह की पीड़ित की हुई है। वह किसके समक्ष जाकर पुकार करे ?

The self-willed manmukh is engrossed in sexual desire, and tormented by emotional attachment. With whom should she lodge her complaints?

Guru Amardas ji / Raag Gauri / Chhant / Guru Granth Sahib ji - Ang 245

ਨਾਨਕ ਮਨਮੁਖਿ ਥਾਉ ਨ ਪਾਏ ਬਿਨੁ ਗੁਰ ਅਤਿ ਪਿਆਰੇ ॥੩॥

नानक मनमुखि थाउ न पाए बिनु गुर अति पिआरे ॥३॥

Naanak manamukhi thaau na paae binu gur ati piaare ||3||

ਹੇ ਨਾਨਕ! ਅਤਿ ਪਿਆਰੇ ਗੁਰੂ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਵਿਚ) ਥਾਂ ਹਾਸਲ ਨਹੀਂ ਕਰ ਸਕਦੀ ॥੩॥

हे नानक ! परम प्यारे गुरु के बिना स्वेच्छाचारी नारी को कोई सुख का ठिकाना नहीं मिलता ॥ ३॥

O Nanak, the self-willed manmukh finds no place of rest, without the most Beloved Guru. ||3||

Guru Amardas ji / Raag Gauri / Chhant / Guru Granth Sahib ji - Ang 245


ਮੁੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰੁ ਅਗਮ ਅਪਾਰਾ ॥

मुंध इआणी भोली निगुणीआ जीउ पिरु अगम अपारा ॥

Munddh iaa(nn)ee bholee nigu(nn)eeaa jeeu piru agam apaaraa ||

(ਇਕ ਪਾਸੇ ਜੀਵ-ਇਸਤ੍ਰੀ) ਮੂਰਖ ਹੈ ਅੰਵਾਣ ਹੈ ਭੋਲੀ ਹੈ (ਕਿ ਵਿਕਾਰਾਂ ਦੇ ਦਾਵਾਂ ਤੋਂ ਬਚਣਾ ਨਹੀਂ ਜਾਣਦੀ) ਤੇ ਗੁਣ-ਹੀਨ ਹੈ (ਦੂਜੇ ਪਾਸੇ) ਪ੍ਰਭੂ-ਪਤੀ ਅਪਹੁੰਚ ਹੈ ਤੇ ਬੇਅੰਤ ਹੈ (ਇਹੋ ਜਿਹੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਕਿਵੇਂ ਹੋਵੇ?) ।

जीव-स्त्री मूर्ख, भोली एवं गुणविहीन है। पति-प्रभु अगम्य एवं अनन्त है।

The bride is foolish, ignorant and unworthy. Her Husband Lord is Unapproachable and Incomparable.

Guru Amardas ji / Raag Gauri / Chhant / Guru Granth Sahib ji - Ang 245

ਆਪੇ ਮੇਲਿ ਮਿਲੀਐ ਜੀਉ ਆਪੇ ਬਖਸਣਹਾਰਾ ॥

आपे मेलि मिलीऐ जीउ आपे बखसणहारा ॥

Aape meli mileeai jeeu aape bakhasa(nn)ahaaraa ||

ਜੇ ਪ੍ਰਭੂ ਆਪੇ ਹੀ (ਜੀਵ-ਇਸਤ੍ਰੀ ਨੂੰ) ਮਿਲਾਏ ਤਾਂ ਮਿਲਾਪ ਹੋ ਸਕਦਾ ਹੈ, ਉਹ ਆਪ ਹੀ (ਜੀਵ-ਇਸਤ੍ਰੀਆਂ ਦੀਆਂ ਭੁੱਲਾਂ) ਬਖ਼ਸ਼ਣ ਵਾਲਾ ਹੈ ।

ईश्वर स्वयं ही अपने मिलन में मिलाता है और स्वयं ही क्षमाशील है।

He Himself unites us in His Union; He Himself forgives us.

Guru Amardas ji / Raag Gauri / Chhant / Guru Granth Sahib ji - Ang 245

ਅਵਗਣ ਬਖਸਣਹਾਰਾ ਕਾਮਣਿ ਕੰਤੁ ਪਿਆਰਾ ਘਟਿ ਘਟਿ ਰਹਿਆ ਸਮਾਈ ॥

अवगण बखसणहारा कामणि कंतु पिआरा घटि घटि रहिआ समाई ॥

Avaga(nn) bakhasa(nn)ahaaraa kaama(nn)i kanttu piaaraa ghati ghati rahiaa samaaee ||

ਪਿਆਰਾ ਪ੍ਰਭੂ-ਕੰਤ ਜੀਵ-ਇਸਤ੍ਰੀ ਦੇ ਔਗੁਣ ਬਖ਼ਸ਼ਣ ਦੀ ਸਮਰੱਥਾ ਰੱਖਦਾ ਹੈ, ਤੇ ਉਹ ਹਰੇਕ ਸਰੀਰ ਵਿਚ ਵੱਸ ਰਿਹਾ ਹੈ (ਇਸ ਤਰ੍ਹਾਂ ਸਭ ਦੇ ਗੁਣ ਔਗੁਣ ਜਾਣਦਾ ਹੈ) ।

जीव-स्त्री का प्रियतम पति दोषों को क्षमा करने वाला है और कण-कण में मौजूद है।

The soul-bride's Beloved Husband Lord is the Forgiver of sins; He is contained in each and every heart.

Guru Amardas ji / Raag Gauri / Chhant / Guru Granth Sahib ji - Ang 245

ਪ੍ਰੇਮ ਪ੍ਰੀਤਿ ਭਾਇ ਭਗਤੀ ਪਾਈਐ ਸਤਿਗੁਰਿ ਬੂਝ ਬੁਝਾਈ ॥

प्रेम प्रीति भाइ भगती पाईऐ सतिगुरि बूझ बुझाई ॥

Prem preeti bhaai bhagatee paaeeai satiguri boojh bujhaaee ||

ਸਤਿਗੁਰੂ ਨੇ ਇਹ ਸਿੱਖਿਆ ਦਿੱਤੀ ਹੈ ਕਿ ਉਹ ਕੰਤ-ਪ੍ਰਭੂ ਪ੍ਰੇਮ-ਪ੍ਰੀਤਿ ਨਾਲ ਮਿਲਦਾ ਹੈ ਭਗਤੀ-ਭਾਵ ਨਾਲ ਮਿਲਦਾ ਹੈ ।

गुरु ने मुझे यह बोध विदित कर दिया है कि प्रभु प्रेम, प्रीति एवं भक्ति द्वारा पाया जाता है।

The True Guru has made me understand this understanding, that the Lord is obtained through love, affection and loving devotion.

Guru Amardas ji / Raag Gauri / Chhant / Guru Granth Sahib ji - Ang 245

ਸਦਾ ਅਨੰਦਿ ਰਹੈ ਦਿਨ ਰਾਤੀ ਅਨਦਿਨੁ ਰਹੈ ਲਿਵ ਲਾਈ ॥

सदा अनंदि रहै दिन राती अनदिनु रहै लिव लाई ॥

Sadaa ananddi rahai din raatee anadinu rahai liv laaee ||

(ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਇਸ ਸਿੱਖਿਆ ਉਤੇ ਤੁਰਦੀ ਹੈ) ਉਹ ਹਰ ਵੇਲੇ ਦਿਨ ਰਾਤ ਆਨੰਦ ਵਿਚ ਰਹਿੰਦੀ ਹੈ ਉਹ ਹਰ ਵੇਲੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜੀ ਰੱਖਦੀ ਹੈ,

जो जीव-स्त्री अपने पति के स्नेह में रात-दिन लीन रहती है, वह रात-दिन प्रसन्न रहती है।

She remains forever in bliss, day and night; she remains immersed in His Love, night and day.

Guru Amardas ji / Raag Gauri / Chhant / Guru Granth Sahib ji - Ang 245

ਨਾਨਕ ਸਹਜੇ ਹਰਿ ਵਰੁ ਪਾਇਆ ਸਾ ਧਨ ਨਉ ਨਿਧਿ ਪਾਈ ॥੪॥੩॥

नानक सहजे हरि वरु पाइआ सा धन नउ निधि पाई ॥४॥३॥

Naanak sahaje hari varu paaiaa saa dhan nau nidhi paaee ||4||3||

ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ਉਸ ਜੀਵ-ਇਸਤ੍ਰੀ ਨੇ, ਮਾਨੋ, ਦੁਨੀਆ ਦੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ ॥੪॥੩॥

हे नानक ! जो जीव-स्त्री नाम के नौ भण्डार (नवनिधि) प्राप्त कर लेती है, वह सहज ही ईश्वर को अपने पति के तौर पर पा लेती है॥ ४ ॥ ३ ॥

O Nanak, that soul-bride who obtains the nine treasures, intuitively obtains her Husband Lord. ||4||3||

Guru Amardas ji / Raag Gauri / Chhant / Guru Granth Sahib ji - Ang 245


ਗਉੜੀ ਮਹਲਾ ੩ ॥

गउड़ी महला ३ ॥

Gau(rr)ee mahalaa 3 ||

गउड़ी महला ३ ॥

Gauree, Third Mehl:

Guru Amardas ji / Raag Gauri / Chhant / Guru Granth Sahib ji - Ang 245

ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ ਦੁਤਰੁ ਤਰਿਆ ਜਾਇ ॥

माइआ सरु सबलु वरतै जीउ किउ करि दुतरु तरिआ जाइ ॥

Maaiaa saru sabalu varatai jeeu kiu kari dutaru tariaa jaai ||

ਮਾਇਆ (ਦੇ ਮੋਹ) ਦਾ ਠਾਠਾਂ ਮਾਰ ਰਿਹਾ ਸਰੋਵਰ ਆਪਣਾ ਜ਼ੋਰ ਪਾ ਰਿਹਾ ਹੈ, ਇਸ ਵਿਚੋਂ ਤਰਨਾ ਭੀ ਬਹੁਤ ਔਖਾ ਹੈ ।

माया का सागर अत्याधिक हलचल मचा रहा है, भयानक जगत् सागर किस तरह पार किया जा सकता है?

The sea of Maya is agitated and turbulent; how can anyone cross over this terrifying world-ocean?

Guru Amardas ji / Raag Gauri / Chhant / Guru Granth Sahib ji - Ang 245

ਰਾਮ ਨਾਮੁ ਕਰਿ ਬੋਹਿਥਾ ਜੀਉ ਸਬਦੁ ਖੇਵਟੁ ਵਿਚਿ ਪਾਇ ॥

राम नामु करि बोहिथा जीउ सबदु खेवटु विचि पाइ ॥

Raam naamu kari bohithaa jeeu sabadu khevatu vichi paai ||

(ਹੇ ਭਾਈ!) ਕਿਵੇਂ ਇਸ ਵਿਚੋਂ ਪਾਰ ਲੰਘਿਆ ਜਾਏ? ਹੇ ਭਾਈ! ਪਰਮਾਤਮਾ ਦੇ ਨਾਮ ਨੂੰ ਜਹਾਜ਼ ਬਣਾ, ਗੁਰੂ ਦੇ ਸ਼ਬਦ ਨੂੰ ਮਲਾਹ ਬਣਾ ਕੇ (ਉਸ ਜ਼ਹਾਜ਼) ਵਿਚ ਬਿਠਾ ।

(हे प्राणी !) ईश्वर के नाम का जहाज बना और गुरु के शब्द को नाविक (मल्लाह) के तौर पर इसमें रख।

Make the Lord's Name your boat, and install the Word of the Shabad as the boatman.

Guru Amardas ji / Raag Gauri / Chhant / Guru Granth Sahib ji - Ang 245

ਸਬਦੁ ਖੇਵਟੁ ਵਿਚਿ ਪਾਏ ਹਰਿ ਆਪਿ ਲਘਾਏ ਇਨ ਬਿਧਿ ਦੁਤਰੁ ਤਰੀਐ ॥

सबदु खेवटु विचि पाए हरि आपि लघाए इन बिधि दुतरु तरीऐ ॥

Sabadu khevatu vichi paae hari aapi laghaae in bidhi dutaru tareeai ||

ਜੇ ਮਨੁੱਖ ਪਰਮਾਤਮਾ ਦੇ ਨਾਮ-ਜਹਾਜ਼ ਵਿਚ ਗੁਰੂ ਦੇ ਸ਼ਬਦ-ਮਲਾਹ ਨੂੰ ਬਿਠਾ ਦੇਵੇ, ਤਾਂ ਪਰਮਾਤਮਾ ਆਪ ਹੀ (ਮਾਇਆ ਦੇ ਸਰੋਵਰ ਤੋਂ) ਪਾਰ ਲੰਘਾ ਦੇਂਦਾ ਹੈ । (ਹੇ ਭਾਈ!) ਇਸ ਦੁੱਤਰ ਮਾਇਆ-ਸਰ ਵਿਚੋਂ ਇਉਂ ਪਾਰ ਲੰਘ ਸਕੀਦਾ ਹੈ ।

जब गुरु के शब्द का नाविक (मल्लाह) उसमें रख लिया जाता है तो ईश्वर स्वयं भवसागर से पार कर देता है। इस विधि से अगम्य सागर पार किया जाता है।

With the Shabad installed as the boatman, the Lord Himself shall take you across. In this way, the difficult ocean is crossed.

Guru Amardas ji / Raag Gauri / Chhant / Guru Granth Sahib ji - Ang 245

ਗੁਰਮੁਖਿ ਭਗਤਿ ਪਰਾਪਤਿ ਹੋਵੈ ਜੀਵਤਿਆ ਇਉ ਮਰੀਐ ॥

गुरमुखि भगति परापति होवै जीवतिआ इउ मरीऐ ॥

Guramukhi bhagati paraapati hovai jeevatiaa iu mareeai ||

ਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਇਸ ਤਰ੍ਹਾਂ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਮਾਇਆ ਵਲੋਂ ਅਛੋਹ ਹੋ ਜਾਈਦਾ ਹੈ ।

गुरु के माध्यम से ही प्रभु की भक्ति प्राप्त होती है और इस तरह मनुष्य जीवित ही मोह-माया से मृत रहता है।

The Gurmukh obtains devotional worship of the Lord, and thus remains dead while yet alive.

Guru Amardas ji / Raag Gauri / Chhant / Guru Granth Sahib ji - Ang 245

ਖਿਨ ਮਹਿ ਰਾਮ ਨਾਮਿ ਕਿਲਵਿਖ ਕਾਟੇ ਭਏ ਪਵਿਤੁ ਸਰੀਰਾ ॥

खिन महि राम नामि किलविख काटे भए पवितु सरीरा ॥

Khin mahi raam naami kilavikh kaate bhae pavitu sareeraa ||

ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ (ਸਾਰੇ) ਪਾਪ ਇਕ ਖਿਨ ਵਿਚ ਕੱਟੇ ਜਾਂਦੇ ਹਨ । (ਜਿਸ ਦੇ ਕੱਟੇ ਜਾਂਦੇ ਹਨ, ਉਸ ਦਾ) ਸਰੀਰ ਪਵਿਤ੍ਰ ਹੋ ਜਾਂਦਾ ਹੈ ।

एक क्षण में ही राम का नाम उसके पाप मिटा देता है और उसका शरीर पवित्र हो जाता है।

In an instant, the Lord's Name erases his sinful mistakes, and his body becomes pure.

Guru Amardas ji / Raag Gauri / Chhant / Guru Granth Sahib ji - Ang 245

ਨਾਨਕ ਰਾਮ ਨਾਮਿ ਨਿਸਤਾਰਾ ਕੰਚਨ ਭਏ ਮਨੂਰਾ ॥੧॥

नानक राम नामि निसतारा कंचन भए मनूरा ॥१॥

Naanak raam naami nisataaraa kancchan bhae manooraa ||1||

ਹੇ ਨਾਨਕ! ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਮਾਇਆ-ਸਰ ਤੋਂ) ਪਾਰ ਲੰਘੀਦਾ ਹੈ ਤੇ ਲੋਹੇ ਦੀ ਮੈਲ (ਵਰਗਾ ਨਕਾਰਾ ਹੋਇਆ ਮਨ) ਸੋਨਾ ਬਣ ਜਾਂਦਾ ਹੈ ॥੧॥

हे नानक ! राम के नाम द्वारा उद्धार हो जाता है और मन शुद्ध हो जाता है। १॥

O Nanak, through the Lord's Name, emancipation is obtained, and the slag iron is transformed into gold. ||1||

Guru Amardas ji / Raag Gauri / Chhant / Guru Granth Sahib ji - Ang 245



Download SGGS PDF Daily Updates ADVERTISE HERE