ANG 242, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਗਉੜੀ ਮਹਲਾ ੫ ॥

गउड़ी महला ५ ॥

Gau(rr)ee mahalaa 5 ||

गउड़ी महला ५ ॥

Gauree, Fifth Mehl:

Guru Arjan Dev ji / Raag Gauri / Ashtpadiyan / Ang 242

ਰੰਗ ਸੰਗਿ ਬਿਖਿਆ ਕੇ ਭੋਗਾ ਇਨ ਸੰਗਿ ਅੰਧ ਨ ਜਾਨੀ ॥੧॥

रंग संगि बिखिआ के भोगा इन संगि अंध न जानी ॥१॥

Rangg sanggi bikhiaa ke bhogaa in sanggi anddh na jaanee ||1||

ਮੌਜਾਂ ਨਾਲ ਮਾਇਆ ਦੇ ਭੋਗ (ਮਨੁੱਖ ਭੋਗਦਾ ਰਹਿੰਦਾ ਹੈ), (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਇਹਨਾਂ ਭੋਗਾਂ ਵਿਚ ਰੁੱਝਾ ਹੋਇਆ ਸਮਝਦਾ ਨਹੀਂ (ਕਿ ਉਮਰ ਵਿਅਰਥ ਗੁਜ਼ਰ ਰਹੀ ਹੈ) ॥੧॥

इन्सान दुनिया के विषय-विकारों के आनंद भोगने में डूब गया है तथा ज्ञानहीन (इन्सान) इन भोगों की संगति में फंसकर भगवान को नहीं जानता॥ १॥

He is immersed in the enjoyment of corrupt pleasures; engrossed in them, the blind fool does not understand. ||1||

Guru Arjan Dev ji / Raag Gauri / Ashtpadiyan / Ang 242


ਹਉ ਸੰਚਉ ਹਉ ਖਾਟਤਾ ਸਗਲੀ ਅਵਧ ਬਿਹਾਨੀ ॥ ਰਹਾਉ ॥

हउ संचउ हउ खाटता सगली अवध बिहानी ॥ रहाउ ॥

Hau sancchau hau khaatataa sagalee avadh bihaanee || rahaau ||

ਮੈਂ ਮਾਇਆ ਜੋੜ ਰਿਹਾ ਹਾਂ, ਮੈਂ ਮਾਇਆ ਖੱਟਦਾ ਹਾਂ-(ਇਹਨਾਂ ਹੀ ਖ਼ਿਆਲਾਂ ਵਿਚ ਅੰਨ੍ਹੇ ਹੋਏ ਮਨੁੱਖ ਦੀ) ਸਾਰੀ ਹੀ ਉਮਰ ਗੁਜ਼ਰ ਜਾਂਦੀ ਹੈ । ਰਹਾਉ ।

वह कहता है कि ""मैं माया एकत्र करता हूँ, मैं माया प्राप्त करता हूँ।"" ऐसे ही उसकी सारी आयु बीत जाती है॥ रहाउ॥

"I am earning profits, I am getting rich", he says, as his life passes away. || Pause ||

Guru Arjan Dev ji / Raag Gauri / Ashtpadiyan / Ang 242


ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ ॥੨॥

हउ सूरा परधानु हउ को नाही मुझहि समानी ॥२॥

Hau sooraa paradhaanu hau ko naahee mujhahi samaanee ||2||

ਮੈਂ ਸੂਰਮਾ ਹਾਂ, ਮੈਂ ਚੌਧਰੀ ਹਾਂ, ਕੋਈ ਮੇਰੇ ਬਰਾਬਰ ਦਾ ਨਹੀਂ ਹੈ ॥੨॥

वह कहता है, ""मैं शूरवीर हूँ, मैं प्रधान हूँ, मेरे समान दूसरा कोई नहीं ॥ २॥

"I am a hero, I am famous and distinguished; no one is equal to me." ||2||

Guru Arjan Dev ji / Raag Gauri / Ashtpadiyan / Ang 242


ਜੋਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ ॥੩॥

जोबनवंत अचार कुलीना मन महि होइ गुमानी ॥३॥

Jobanavantt achaar kuleenaa man mahi hoi gumaanee ||3||

ਮੈਂ ਸੋਹਣਾ ਹਾਂ, ਮੈਂ ਉੱਚੇ ਆਚਰਨ ਵਾਲਾ ਹਾਂ, ਮੈਂ ਉੱਚੀ ਕੁਲ ਵਾਲਾ ਹਾਂ-(ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਆਪਣੇ) ਮਨ ਵਿਚ ਇਉਂ ਅਹੰਕਾਰੀ ਹੁੰਦਾ ਹੈ ॥੩॥

वह कहता है, ""मैं यौवन सम्पन्न, शुभ आचरण वाला एवं उच्च जाति का हूँ।"" अपने हृदय में वह इस तरह अभिमानी बना हुआ है॥ ३॥

"I am young, cultured, and born of a good family." In his mind, he is proud and arrogant like this. ||3||

Guru Arjan Dev ji / Raag Gauri / Ashtpadiyan / Ang 242


ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ ॥੪॥

जिउ उलझाइओ बाध बुधि का मरतिआ नही बिसरानी ॥४॥

Jiu ulajhaaio baadh budhi kaa maratiaa nahee bisaraanee ||4||

(ਮਾਇਆ ਦੇ ਮੋਹ ਵਿਚ) ਮਾਰੀ ਹੋਈ ਮਤਿ ਵਾਲਾ ਮਨੁੱਖ ਜਿਵੇਂ (ਜਵਾਨੀ ਸਮੇ ਮਾਇਆ ਦੇ ਮੋਹ ਵਿਚ) ਫਸਿਆ ਰਹਿੰਦਾ ਹੈ, ਮਰਨ ਵੇਲੇ ਭੀ ਉਸ ਨੂੰ ਇਹ ਮਾਇਆ ਨਹੀਂ ਭੁੱਲਦੀ ॥੪॥

झूठी बुद्धि वाला इन्सान मोह-माया में फँसा रहता है, मृत्यु काल के समय भी वह अहंकार को नहीं भूलता ॥ ४॥

He is trapped by his false intellect, and he does not forget this until he dies. ||4||

Guru Arjan Dev ji / Raag Gauri / Ashtpadiyan / Ang 242


ਭਾਈ ਮੀਤ ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ ॥੫॥

भाई मीत बंधप सखे पाछे तिनहू कउ स्मपानी ॥५॥

Bhaaee meet banddhap sakhe paachhe tinahoo kau samppaanee ||5||

ਭਰਾ, ਮਿੱਤਰ, ਰਿਸ਼ਤੇਦਾਰ, ਸਾਥੀ-ਮਰਨ ਤੋਂ ਪਿੱਛੋਂ ਆਖ਼ਰ ਇਹਨਾਂ ਨੂੰ ਹੀ (ਆਪਣੀ ਸਾਰੀ ਉਮਰ ਦੀ ਇਕੱਠੀ ਕੀਤੀ ਹੋਈ ਮਾਇਆ) ਸੌਂਪ ਜਾਂਦਾ ਹੈ ॥੫॥

वह मरने के पश्चात अपने भाई, मित्र, सगे-संबंधी एवं साथियों को ही अपनी दौलत-सम्पत्ति सौंप देता है। ५॥

Brothers, friends, relatives and companions who live after him - he entrusts his wealth to them. ||5||

Guru Arjan Dev ji / Raag Gauri / Ashtpadiyan / Ang 242


ਜਿਤੁ ਲਾਗੋ ਮਨੁ ਬਾਸਨਾ ਅੰਤਿ ਸਾਈ ਪ੍ਰਗਟਾਨੀ ॥੬॥

जितु लागो मनु बासना अंति साई प्रगटानी ॥६॥

Jitu laago manu baasanaa antti saaee prgataanee ||6||

ਜਿਸ ਵਾਸਨਾ ਵਿਚ ਮਨੁੱਖ ਦਾ ਮਨ (ਸਾਰੀ ਉਮਰ) ਲੱਗਾ ਰਹਿੰਦਾ ਹੈ, ਆਖ਼ਿਰ ਮੌਤ ਵੇਲੇ ਉਹੀ ਵਾਸਨਾ ਆਪਣਾ ਜ਼ੋਰ ਪਾਂਦੀ ਹੈ ॥੬॥

जिस वासना से मन जुड़ा हुआ है, मृत्यु के समय आकर प्रकट होती है॥ ६॥

That desire, to which the mind is attached, at the last moment, becomes manifest. ||6||

Guru Arjan Dev ji / Raag Gauri / Ashtpadiyan / Ang 242


ਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ ॥੭॥

अह्मबुधि सुचि करम करि इह बंधन बंधानी ॥७॥

Ahambbudhi suchi karam kari ih banddhan banddhaanee ||7||

ਹਉਮੈ ਦੇ ਆਸਰੇ (ਸਰੀਰਕ ਪਵਿੱਤ੍ਰਤਾ ਤੇ ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ) ਕਰਮ ਕਰ ਕਰ ਕੇ ਇਹਨਾਂ ਦੇ ਬੰਧਨਾਂ ਵਿਚ ਹੀ ਬੱਝਾ ਰਹਿੰਦਾ ਹੈ ॥੭॥

मनुष्य अहंबुद्धि से शुभ कर्म करता है। फिर वह इन बन्धनों में फँसा रहता है॥ ७॥

He may perform religious deeds, but his mind is egotistical, and he is bound by these bonds. ||7||

Guru Arjan Dev ji / Raag Gauri / Ashtpadiyan / Ang 242


ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ ॥੮॥੩॥੧੫॥੪੪॥ ਜੁਮਲਾ

दइआल पुरख किरपा करहु नानक दास दसानी ॥८॥३॥१५॥४४॥ जुमला

Daiaal purakh kirapaa karahu naanak daas dasaanee ||8||3||15||44|| jumalaa

ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਦਇਆ ਦੇ ਘਰ ਸਰਬ-ਵਿਆਪਕ ਪ੍ਰਭੂ! ਮੇਰੇ ਉਤੇ ਕਿਰਪਾ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ (ਬਣਾਈ ਰੱਖ, ਤੇ ਮੈਨੂੰ ਇਹਨਾਂ ਹਉਮੈ ਦੇ ਬੰਧਨਾਂ ਤੋਂ ਬਚਾਈ ਰੱਖ) ॥੮॥੩॥੧੫॥੪੪॥

नानक का कथन है कि हे दयालु अकालपुरुष ! मुझ पर अपनी कृपा करो और अपने दासों का दास बना लो॥ ८ ॥ ३॥ १५॥ ४४॥जुमला

O Merciful Lord, please bless me Your Mercy, that Nanak may become the slave of Your slaves. ||8||3||15||44|| Total ||

Guru Arjan Dev ji / Raag Gauri / Ashtpadiyan / Ang 242


ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

ੴ सतिनामु करता पुरखु गुरप्रसादि ॥

Ik-oamkkaari satinaamu karataa purakhu guraprsaadi ||

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिनामु करता पुरखु गुरप्रसादि ॥

One Universal Creator God. Truth Is The Name. Creative Being Personified. By Guru's Grace:

Guru Nanak Dev ji / Raag Gauri Purbi / Chhant / Ang 242

ਰਾਗੁ ਗਉੜੀ ਪੂਰਬੀ ਛੰਤ ਮਹਲਾ ੧ ॥

रागु गउड़ी पूरबी छंत महला १ ॥

Raagu gau(rr)ee poorabee chhantt mahalaa 1 ||

ਰਾਗ ਗਉੜੀ-ਪੂਰਬੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ' ।

रागु गउड़ी पूरबी छंत महला १ ॥

Raag Gauree Poorbee, Chhant, First Mehl:

Guru Nanak Dev ji / Raag Gauri Purbi / Chhant / Ang 242

ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਨ ਆਵੈ ॥

मुंध रैणि दुहेलड़ीआ जीउ नीद न आवै ॥

Munddh rai(nn)i duhela(rr)eeaa jeeu need na aavai ||

ਪਤੀ ਦੇ ਵਿਛੋੜੇ ਦੇ ਹਹੁਕੇ ਵਿਚ ਜਵਾਨ ਸੁੰਦਰ ਇਸਤ੍ਰੀ ਦੀ ਰਾਤ ਦੁੱਖ ਵਿਚ (ਲੰਘਦੀ ਹੈ), ਉਸ ਨੂੰ ਨੀਂਦ ਨਹੀਂ ਆਉਂਦੀ, ਤੇ ਹਹੁਕਿਆਂ ਵਿਚ ਉਹ ਕਮਜ਼ੋਰ ਹੁੰਦੀ ਜਾਂਦੀ ਹੈ ।

पति-प्रभु की जुदाई में जीव-स्त्री के लिए रात्रि बड़ी दुखदायक है। अपने प्रियतम के वियोग में उसे नींद नहीं आती।

For the bride, the night is painful; sleep does not come.

Guru Nanak Dev ji / Raag Gauri Purbi / Chhant / Ang 242

ਸਾ ਧਨ ਦੁਬਲੀਆ ਜੀਉ ਪਿਰ ਕੈ ਹਾਵੈ ॥

सा धन दुबलीआ जीउ पिर कै हावै ॥

Saa dhan dubaleeaa jeeu pir kai haavai ||

ਇਸਤ੍ਰੀ ਖਸਮ ਦੇ (ਵਿਛੋੜੇ ਦੇ) ਹਹੁਕੇ ਵਿਚ (ਦਿਨੋ ਦਿਨ) ਕਮਜ਼ੋਰ ਹੁੰਦੀ ਜਾਂਦੀ ਹੈ ।

अपने पति-प्रभु के विरह की वेदना में जीव-स्त्री कमजोर हो गई है।

The soul-bride has grown weak, in the pain of separation from her Husband Lord.

Guru Nanak Dev ji / Raag Gauri Purbi / Chhant / Ang 242

ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੈਣੀ ਦੇਖਏ ॥

धन थीई दुबलि कंत हावै केव नैणी देखए ॥

Dhan theeee dubali kantt haavai kev nai(nn)ee dekhae ||

(ਉਹ ਹਰ ਵੇਲੇ ਤਾਂਘਦੀ ਹੈ ਕਿ) ਉਹ ਕਿਸੇ ਤਰ੍ਹਾਂ (ਆਪਣੇ ਖਸਮ ਨੂੰ ਅੱਖੀਂ ਵੇਖੇ ।

वह अपने पति-प्रभु के वियोग में यह कहती हुई कमजोर हो गई है,""मैं प्रियतम को अपने नेत्रों से किस तरह देखूंगी ""?

The soul-bride is wasting away, in the pain of separation from her Husband; how can she see Him with her eyes?

Guru Nanak Dev ji / Raag Gauri Purbi / Chhant / Ang 242

ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਨ ਲੇਖਏ ॥

सीगार मिठ रस भोग भोजन सभु झूठु कितै न लेखए ॥

Seegaar mith ras bhog bhojan sabhu jhoothu kitai na lekhae ||

ਉਸ ਨੂੰ (ਸਰੀਰਕ) ਸਿੰਗਾਰ ਤੇ ਮਿੱਠੇ ਰਸਾਂ ਤੇ ਭੋਜਨਾਂ ਦੇ ਭੋਗ-ਇਹ ਸਭ ਕੁਝ ਫਿੱਕਾ ਲੱਗਦਾ ਹੈ, ਉਸ ਨੂੰ ਇਹ ਸਭ ਕੁਝ ਨਿਕੰਮਾ ਦਿੱਸਦਾ ਹੈ ।

उसके लिए हार शृंगार, मीठे रस, काम-भोग एवं भोजन सभी झूठे हैं और किसी गणना में नहीं""।

Her decorations, sweet foods, sensuous pleasures and delicacies are all false; they are of no account at all.

Guru Nanak Dev ji / Raag Gauri Purbi / Chhant / Ang 242

ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥

मै मत जोबनि गरबि गाली दुधा थणी न आवए ॥

Mai mat jobani garabi gaalee dudhaa tha(nn)ee na aavae ||

ਜਿਸ ਇਸਤ੍ਰੀ ਨੂੰ ਜਵਾਨੀ ਵਿਚ ਅਹੰਕਾਰ ਨੇ ਗਾਲ ਦਿੱਤਾ ਹੋਵੇ ਜੋ ਜਵਾਨੀ ਦੇ ਨਸ਼ੇ ਵਿਚ ਇਉਂ ਮਸਤ ਹੋਵੇ, ਜਿਵੇਂ ਸ਼ਰਾਬ ਵਿਚ ਮਸਤ ਹੈ, (ਉਸ ਨੂੰ ਆਪਣੇ ਪਤੀ ਦਾ ਮਿਲਾਪ ਨਸੀਬ ਨਹੀਂ ਹੁੰਦਾ ਤੇ) ਉਸ ਨੂੰ ਸੁਹਾਗ-ਭਾਗ ਵਾਲੀ ਅਵਸਥਾ ਨਸੀਬ ਨਹੀਂ ਹੁੰਦੀ ।

यौवन के अभिमान की मदिरा से मस्त हुई वह बर्वाद हो गई है। चोए हुए दुग्ध के दोबारा स्तनों में न आने की तरह उसको दोबारा अवसर नहीं मिलना।

Intoxicated with the wine of youthful pride, she has been ruined, and her breasts no longer yield milk.

Guru Nanak Dev ji / Raag Gauri Purbi / Chhant / Ang 242

ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪਿਰ ਨੀਦ ਨ ਆਵਏ ॥੧॥

नानक सा धन मिलै मिलाई बिनु पिर नीद न आवए ॥१॥

Naanak saa dhan milai milaaee binu pir need na aavae ||1||

ਹੇ ਨਾਨਕ! (ਇਹੀ ਹਾਲ ਹੁੰਦਾ ਹੈ ਉਸ ਜੀਵ-ਇਸਤ੍ਰੀ ਦਾ, ਜੋ ਦੁਨੀਆ ਦੇ ਕੂੜੇ ਮਾਣ ਵਿਚ ਮਸਤ ਰਹਿੰਦੀ ਹੈ, ਉਸ ਨੂੰ) ਸਾਰੀ ਜ਼ਿੰਦਗੀ-ਰੂਪ ਰਾਤ ਵਿਚ ਆਤਮਕ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ । ਉਹ ਤਦੋਂ ਹੀ (ਪ੍ਰਭੂ ਪਤੀ) ਨੂੰ ਮਿਲ ਸਕਦੀ ਹੈ, ਜਦੋਂ (ਗੁਰੂ ਵਿਚੋਲਾ ਬਣ ਕੇ ਉਸ ਨੂੰ ਪ੍ਰਭੂ-ਚਰਨਾਂ ਵਿਚ) ਮਿਲਾ ਦੇਵੇ ॥੧॥

हे नानक ! जीव-स्त्री अपने प्रभु-पति से तभी मिल सकती है, यदि वह उसको अपने साथ मिलाता है। प्रभु-पति के बिना उसको नींद नहीं आती॥ १॥

O Nanak, the soul-bride meets her Husband Lord, when He causes her to meet Him; without Him, sleep does not come to her. ||1||

Guru Nanak Dev ji / Raag Gauri Purbi / Chhant / Ang 242


ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ ॥

मुंध निमानड़ीआ जीउ बिनु धनी पिआरे ॥

Munddh nimaana(rr)eeaa jeeu binu dhanee piaare ||

ਪਿਆਰੇ ਖਸਮ ਦੇ ਮਿਲਾਪ ਤੋਂ ਬਿਨਾ ਜਵਾਨ ਇਸਤ੍ਰੀ ਢੱਠੇ-ਦਿਲ ਹੀ ਰਹਿੰਦੀ ਹੈ ।

अपने प्रियतम प्रभु के बिना जीव-स्त्री आदरहीन है।

The bride is dishonored without her Beloved Husband Lord.

Guru Nanak Dev ji / Raag Gauri Purbi / Chhant / Ang 242

ਕਿਉ ਸੁਖੁ ਪਾਵੈਗੀ ਬਿਨੁ ਉਰ ਧਾਰੇ ॥

किउ सुखु पावैगी बिनु उर धारे ॥

Kiu sukhu paavaigee binu ur dhaare ||

ਜੇ ਪਤੀ ਉਸ ਨੂੰ ਆਪਣੀ ਛਾਤੀ ਨਾਲ ਨਾਹ ਲਾਏ, ਤਾਂ ਉਸ ਨੂੰ ਸੁਖ ਪ੍ਰਤੀਤ ਨਹੀਂ ਹੋ ਸਕਦਾ ।

उसको अपने हृदय के साथ लगाए बिना वह सुख-शांति किस तरह प्राप्त कर सकती है ?

How can she find peace, without enshrining Him in her heart?

Guru Nanak Dev ji / Raag Gauri Purbi / Chhant / Ang 242

ਨਾਹ ਬਿਨੁ ਘਰ ਵਾਸੁ ਨਾਹੀ ਪੁਛਹੁ ਸਖੀ ਸਹੇਲੀਆ ॥

नाह बिनु घर वासु नाही पुछहु सखी सहेलीआ ॥

Naah binu ghar vaasu naahee puchhahu sakhee saheleeaa ||

ਖਸਮ ਤੋਂ ਬਿਨਾ ਘਰ ਦਾ ਵਸੇਬਾ ਨਹੀਂ ਹੋ ਸਕਦਾ । (ਜੇ) ਹੋਰ ਸਖੀਆਂ ਸਹੇਲੀਆਂ ਨੂੰ ਪੁੱਛੋਗੇ (ਤਾਂ ਉਹ ਭੀ ਇਹ ਉੱਤਰ ਦੇਣਗੀਆਂ)

पति-प्रभु के बिना घर रहने के योग्य नहीं चाहे अपनी सखियों-सहेलियों से पूछ लो।

Without her Husband, her home is not worth living in; go and ask your sisters and companions.

Guru Nanak Dev ji / Raag Gauri Purbi / Chhant / Ang 242

ਬਿਨੁ ਨਾਮ ਪ੍ਰੀਤਿ ਪਿਆਰੁ ਨਾਹੀ ਵਸਹਿ ਸਾਚਿ ਸੁਹੇਲੀਆ ॥

बिनु नाम प्रीति पिआरु नाही वसहि साचि सुहेलीआ ॥

Binu naam preeti piaaru naahee vasahi saachi suheleeaa ||

(ਪਿਆਰੇ ਪਤੀ-ਪ੍ਰਭੂ ਦੇ ਮਿਲਾਪ ਤੋਂ ਬਿਨਾ ਜਿੰਦ-ਵਹੁਟੀ ਨਿੰਮੋ-ਝੂਣੀ ਹੀ ਰਹਿੰਦੀ ਹੈ, ਜਦ ਤਕ ਉਹ ਪਤੀ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਂਦੀ, ਉਸ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ । ਖਸਮ-ਪ੍ਰਭੂ ਦੇ ਮਿਲਾਪ ਤੋਂ ਬਿਨਾ ਹਿਰਦੇ ਵਿਚ ਆਤਮਕ ਗੁਣਾਂ ਦਾ ਵਾਸ ਨਹੀਂ ਹੋ ਸਕਦਾ । ਸਤ-ਸੰਗੀ ਸਹੇਲੀਆਂ ਨੂੰ ਪੁੱਛ ਵੇਖੋ, ਉਹ ਇਹੀ ਉੱਤਰ ਦੇਣਗੀਆਂ ਕਿ) ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਉਸ ਦੀ ਪ੍ਰੀਤ ਉਸ ਦਾ ਪਿਆਰ ਨਹੀਂ ਪ੍ਰਾਪਤ ਨਹੀਂ ਹੋ ਸਕਦਾ । ਉਹੀ ਜਿੰਦ-ਵਹੁਟੀਆਂ ਸੁਖੀ ਵੱਸ ਸਕਦੀਆਂ ਹਨ, ਜੋ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਦੀਆਂ ਹਨ ।

नाम के बिना कोई प्रीति एवं स्नेह नहीं। अपने सच्चे स्वामी के साथ वह सुख में वास करती है।

Without the Naam, the Name of the Lord, there is no love and affection; but with her True Lord, she abides in peace.

Guru Nanak Dev ji / Raag Gauri Purbi / Chhant / Ang 242

ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ ॥

सचु मनि सजन संतोखि मेला गुरमती सहु जाणिआ ॥

Sachu mani sajan santtokhi melaa guramatee sahu jaa(nn)iaa ||

ਗੁਰੂ ਦੀ ਮਤਿ ਲੈ ਕੇ ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸਦਾ ਹੈ, ਜੋ ਸੰਤੋਖ ਵਿਚ (ਜੀਊਂਦੀ ਹੈ) ਉਸ ਨੂੰ ਸੱਜਣ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਉਹ ਖਸਮ-ਪ੍ਰਭੂ ਨੂੰ (ਅੰਗ-ਸੰਗ) ਜਾਣ ਲੈਂਦੀ ਹੈ ।

सत्य एवं संतोष द्वारा मित्र (प्रभु) का मिलन प्राप्त होता है और गुरु के उपदेश द्वारा पति-परमेश्वर समझा जाता है।

Through mental truthfulness and contentment, union with the True Friend is attained; through the Guru's Teachings, the Husband Lord is known.

Guru Nanak Dev ji / Raag Gauri Purbi / Chhant / Ang 242

ਨਾਨਕ ਨਾਮੁ ਨ ਛੋਡੈ ਸਾ ਧਨ ਨਾਮਿ ਸਹਜਿ ਸਮਾਣੀਆ ॥੨॥

नानक नामु न छोडै सा धन नामि सहजि समाणीआ ॥२॥

Naanak naamu na chhodai saa dhan naami sahaji samaa(nn)eeaa ||2||

ਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ ਦਾ ਨਾਮ (ਜਪਣਾ) ਨਹੀਂ ਛੱਡਦੀ, ਪ੍ਰਭੂ ਦੇ ਨਾਮ ਵਿਚ ਜੁੜ ਕੇ ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ॥੨॥

हे नानक ! जो दुल्हन (जीव-स्त्री) नाम को नही त्यागती, वह नाम के द्वारा प्रभु में लीन हो जाती है॥ २॥

O Nanak, that soul-bride who does not abandon the Naam, is intuitively absorbed in the Naam. ||2||

Guru Nanak Dev ji / Raag Gauri Purbi / Chhant / Ang 242


ਮਿਲੁ ਸਖੀ ਸਹੇਲੜੀਹੋ ਹਮ ਪਿਰੁ ਰਾਵੇਹਾ ॥

मिलु सखी सहेलड़ीहो हम पिरु रावेहा ॥

Milu sakhee sahela(rr)eeho ham piru raavehaa ||

ਹੇ (ਸਤਿਸੰਗਣ) ਸਹੇਲੀਹੋ! ਆਓ ਮਿਲ ਬੈਠੀਏ ਤੇ ਅਸੀਂ (ਮਿਲ ਕੇ) ਪਤੀ-ਪ੍ਰਭੂ ਦਾ ਭਜਨ ਕਰੀਏ ।

आओ मेरी सखियो एवं सहेलियो ! हम अपने प्रियतम प्रभु का यश करें।

Come, O my sisters and companions - let's enjoy our Husband Lord.

Guru Nanak Dev ji / Raag Gauri Purbi / Chhant / Ang 242

ਗੁਰ ਪੁਛਿ ਲਿਖਉਗੀ ਜੀਉ ਸਬਦਿ ਸਨੇਹਾ ॥

गुर पुछि लिखउगी जीउ सबदि सनेहा ॥

Gur puchhi likhaugee jeeu sabadi sanehaa ||

(ਸਤਿਸੰਗ ਵਿਚ ਬੈਠ ਕੇ) ਗੁਰੂ ਦੀ ਸਿੱਖਿਆ ਲੈ ਕੇ ਹੇ ਸਹੇਲੀਹੋ! ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਪਤੀ-ਪ੍ਰਭੂ ਨੂੰ ਸੁਨੇਹਾ ਭੇਜਾਂਗੀ (ਕਿ ਆ ਕੇ ਮਿਲ) ।

मैं अपने गुरदेव से पूछूगी और उनके उपदेश को अपने सन्देश के तौर पर लिखूगी।

I will ask the Guru, and write His Word as my love-note.

Guru Nanak Dev ji / Raag Gauri Purbi / Chhant / Ang 242

ਸਬਦੁ ਸਾਚਾ ਗੁਰਿ ਦਿਖਾਇਆ ਮਨਮੁਖੀ ਪਛੁਤਾਣੀਆ ॥

सबदु साचा गुरि दिखाइआ मनमुखी पछुताणीआ ॥

Sabadu saachaa guri dikhaaiaa manamukhee pachhutaa(nn)eeaa ||

(ਜਿਸ ਜੀਵ-ਇਸਤ੍ਰੀ ਨੂੰ) ਗੁਰੂ ਨੇ ਆਪਣਾ ਸ਼ਬਦ ਬਖ਼ਸ਼ਿਆ, ਉਸ ਨੂੰ ਉਸ ਨੇ ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਅੰਗ ਸੰਗ) ਵਿਖਾ ਦਿੱਤਾ, ਪਰ ਆਪਣੇ ਮਨ ਦੇ ਪਿਛੇ ਤੁਰਨ ਵਾਲੀਆਂ ਪਛੁਤਾਂਦੀਆਂ ਹੀ ਰਹਿੰਦੀਆਂ ਹਨ ।

सच्चा शब्द गुरु ने मुझे दिखा दिया है लेकिन स्वेच्छाचारी पश्चाताप करेंगे।

The Guru has shown me the True Word of the Shabad. The self-willed manmukhs will regret and repent.

Guru Nanak Dev ji / Raag Gauri Purbi / Chhant / Ang 242

ਨਿਕਸਿ ਜਾਤਉ ਰਹੈ ਅਸਥਿਰੁ ਜਾਮਿ ਸਚੁ ਪਛਾਣਿਆ ॥

निकसि जातउ रहै असथिरु जामि सचु पछाणिआ ॥

Nikasi jaatau rahai asathiru jaami sachu pachhaa(nn)iaa ||

(ਜਿਸ ਨੂੰ ਗੁਰੂ ਨੇ ਸ਼ਬਦ ਦੀ ਦਾਤ ਦਿੱਤੀ, ਸ਼ਬਦ ਦੀ ਬਰਕਤਿ ਨਾਲ) ਜਦੋਂ ਉਸ ਨੇ ਸਦਾ-ਥਿਰ ਪ੍ਰਭੂ ਨੂੰ (ਅੰਗ-ਸੰਗ) ਪਛਾਣ ਲਿਆ, ਤਦੋਂ ਉਸ ਦਾ ਬਾਹਰ (ਮਾਇਆ ਪਿਛੇ) ਦੌੜਦਾ ਮਨ ਟਿਕ ਜਾਂਦਾ ਹੈ ।

जब मैंने सत्य को पहचान लिया तो मेरा दौड़ता मन स्थिर हो गया है।

My wandering mind became steady, when I recognized the True One.

Guru Nanak Dev ji / Raag Gauri Purbi / Chhant / Ang 242

ਸਾਚ ਕੀ ਮਤਿ ਸਦਾ ਨਉਤਨ ਸਬਦਿ ਨੇਹੁ ਨਵੇਲਓ ॥

साच की मति सदा नउतन सबदि नेहु नवेलओ ॥

Saach kee mati sadaa nautan sabadi nehu navelo ||

ਜਿਸ ਜੀਵ-ਇਸਤ੍ਰੀ ਦੇ ਅੰਦਰ ਸਦਾ-ਥਿਰ ਪ੍ਰਭੂ ਟਿਕ ਜਾਂਦਾ ਹੈ, ਉਸ ਦੀ ਮਤਿ ਸਦਾ ਨਵੀਂ-ਨਰੋਈ ਰਹਿੰਦੀ ਹੈ (ਕਦੇ ਵਿਕਾਰਾਂ ਨਾਲ ਮੈਲੀ ਨਹੀਂ ਹੁੰਦੀ) । ਸ਼ਬਦ ਦੀ ਬਰਕਤਿ ਨਾਲ ਉਸ ਦੇ ਅੰਦਰ ਪ੍ਰਭੂ ਵਾਸਤੇ ਨਿੱਤ ਨਵਾਂ ਪਿਆਰ ਬਣਿਆ ਰਹਿੰਦਾ ਹੈ ।

सत्य का बोध हमेशा नवीन होता है और सत्य नाम का प्रेम सदैव नवीन रहता है।

The Teachings of Truth are forever new; the love of the Shabad is forever fresh.

Guru Nanak Dev ji / Raag Gauri Purbi / Chhant / Ang 242

ਨਾਨਕ ਨਦਰੀ ਸਹਜਿ ਸਾਚਾ ਮਿਲਹੁ ਸਖੀ ਸਹੇਲੀਹੋ ॥੩॥

नानक नदरी सहजि साचा मिलहु सखी सहेलीहो ॥३॥

Naanak nadaree sahaji saachaa milahu sakhee saheleeho ||3||

ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪਣੀ ਮਿਹਰ ਦੀ ਨਿਗਾਹ ਨਾਲ ਉਸ ਜੀਵ-ਇਸਤ੍ਰੀ ਨੂੰ ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ । ਹੇ ਸਤਿਸੰਗੀ ਸਹੇਲੀਹੋ! ਆਓ ਰਲ ਕੇ ਬੈਠੀਏ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ ॥੩॥

हे नानक ! सत्यस्वरूप परमेश्वर की कृपा-दृष्टि से सुख-शांति प्राप्त होती है। मेरी सखियो एवं सहेलियो ! उससे मिलो॥ ३॥

O Nanak, through the Glance of Grace of the True Lord, celestial peace is obtained; let's meet Him, O my sisters and companions. ||3||

Guru Nanak Dev ji / Raag Gauri Purbi / Chhant / Ang 242


ਮੇਰੀ ਇਛ ਪੁਨੀ ਜੀਉ ਹਮ ਘਰਿ ਸਾਜਨੁ ਆਇਆ ॥

मेरी इछ पुनी जीउ हम घरि साजनु आइआ ॥

Meree ichh punee jeeu ham ghari saajanu aaiaa ||

ਹੇ ਸਹੇਲੀਓ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ, ਮੇਰੇ ਹਿਰਦੇ-ਘਰ ਵਿਚ ਸੱਜਣ ਪਰਮਾਤਮਾ ਆ ਵੱਸਿਆ ਹੈ ।

मेरी कामना पूरी हो गई है और मेरा साजन प्रभु मेरे (मन के) घर में आ गया है।

My desire has been fulfilled - my Friend has come to my home.

Guru Nanak Dev ji / Raag Gauri Purbi / Chhant / Ang 242

ਮਿਲਿ ਵਰੁ ਨਾਰੀ ਮੰਗਲੁ ਗਾਇਆ ॥

मिलि वरु नारी मंगलु गाइआ ॥

Mili varu naaree manggalu gaaiaa ||

ਜਿਸ ਜੀਵ-ਇਸਤ੍ਰੀ ਨੂੰ ਖ਼ਸਮ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਗਿਆਨ-ਇੰਦਰੇ (ਵਿਕਾਰਾਂ ਵਲ ਦੌੜਨ ਦੇ ਥਾਂ ਰਲ ਕੇ ਮਾਨੋ) ਖ਼ੁਸ਼ੀ ਦਾ ਗੀਤ ਗਾਂਦੇ ਹਨ ।

पति व पत्नी के मिलन पर मंगलगीत गायन किया गया।

At the Union of husband and wife, the songs of rejoicing were sung.

Guru Nanak Dev ji / Raag Gauri Purbi / Chhant / Ang 242

ਗੁਣ ਗਾਇ ਮੰਗਲੁ ਪ੍ਰੇਮਿ ਰਹਸੀ ਮੁੰਧ ਮਨਿ ਓਮਾਹਓ ॥

गुण गाइ मंगलु प्रेमि रहसी मुंध मनि ओमाहओ ॥

Gu(nn) gaai manggalu premi rahasee munddh mani omaaho ||

ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਕੇ ਜੀਵ-ਇਸਤ੍ਰੀ ਪ੍ਰਭੂ-ਪਿਆਰ ਦੇ (ਹੁਲਾਰੇ) ਵਿਚ ਖਿੜ ਪੈਂਦੀ ਹੈ, ਉਸ ਦੇ ਮਨ ਵਿਚ ਚਾਉ ਦਾ ਹੁਲਾਰਾ ਪੈਦਾ ਹੁੰਦਾ ਹੈ ।

पति-प्रभु की महिमा एवं प्रेम में मंगल (खुशी के ) गीत गायन करने से जीव-स्त्री की आत्मा प्रसन्न हो गई है।

Singing the songs of joyful praise and love to Him, the soul-bride's mind is thrilled and delighted.

Guru Nanak Dev ji / Raag Gauri Purbi / Chhant / Ang 242

ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ ॥

साजन रहंसे दुसट विआपे साचु जपि सचु लाहओ ॥

Saajan rahansse dusat viaape saachu japi sachu laaho ||

ਉਸ ਦੇ ਅੰਦਰ ਭਲੇ ਗੁਣ ਪ੍ਰਫੁਲਤ ਹੁੰਦੇ ਹਨ, ਦੁਸ਼ਟ-ਵਿਕਾਰ ਦਬਾ ਹੇਠ ਆ ਜਾਂਦੇ ਹਨ । ਸਦਾ-ਥਿਰ ਨਾਮ ਜਪ ਜਪ ਕੇ ਉਸ ਨੂੰ ਅਟੱਲ ਆਤਮਕ ਜੀਵਨ ਦਾ ਲਾਭ ਮਿਲ ਜਾਂਦਾ ਹੈ ।

मित्र प्रसन्न हैं और शत्रु (विकार) अप्रसन्न हैं। सद्पुरुष का भजन करने से सच्चा लाभ प्राप्त होता है।

My friends are happy, and my enemies are unhappy; meditating on the True Lord, the true profit is obtained.

Guru Nanak Dev ji / Raag Gauri Purbi / Chhant / Ang 242

ਕਰ ਜੋੜਿ ਸਾ ਧਨ ਕਰੈ ਬਿਨਤੀ ਰੈਣਿ ਦਿਨੁ ਰਸਿ ਭਿੰਨੀਆ ॥

कर जोड़ि सा धन करै बिनती रैणि दिनु रसि भिंनीआ ॥

Kar jo(rr)i saa dhan karai binatee rai(nn)i dinu rasi bhinneeaa ||

ਉਹ ਜੀਵ-ਇਸਤ੍ਰੀ ਦਿਨ-ਰਾਤ ਪ੍ਰਭੂ ਦੇ ਪਿਆਰ-ਰਸ ਵਿਚ ਭਿੱਜੀ ਹੋਈ ਹੱਥ ਜੋੜ ਕੇ ਪ੍ਰਭੂ-ਪਤੀ ਦੇ ਦਰ ਤੇ ਅਰਦਾਸਾਂ ਕਰਦੀ ਰਹਿੰਦੀ ਹੈ ।

जीव-स्त्री हाथ जोड़कर विनती करती है कि रात-दिन वह अपने प्रभु के प्रेम में लीन रहे।

With her palms pressed together, the soul-bride prays, that she may remain immersed in the Love of her Lord, night and day.

Guru Nanak Dev ji / Raag Gauri Purbi / Chhant / Ang 242

ਨਾਨਕ ਪਿਰੁ ਧਨ ਕਰਹਿ ਰਲੀਆ ਇਛ ਮੇਰੀ ਪੁੰਨੀਆ ॥੪॥੧॥

नानक पिरु धन करहि रलीआ इछ मेरी पुंनीआ ॥४॥१॥

Naanak piru dhan karahi raleeaa ichh meree punneeaa ||4||1||

ਹੇ ਨਾਨਕ! ਪ੍ਰਭੂ-ਪਤੀ ਤੇ ਉਹ ਜੀਵ-ਇਸਤ੍ਰੀ (ਜੀਵ-ਇਸਤ੍ਰੀ ਦੀ ਹਿਰਦੇ-ਸੇਜ ਉਤੇ) ਮਿਲ ਕੇ ਆਤਮਕ ਆਨੰਦ ਮਾਣਦੇ ਹਨ । ਹੇ ਸਹੇਲੀਹੋ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ (ਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਆ ਵਸਿਆ ਹੈ) ॥੪॥੧॥

हे नानक ! अब प्रियतम प्रभु एवं उसकी पत्नी (जीवात्मा) मिलकर आत्मिक आनन्द भोगते हैं और मेरी कामना पूर्ण हो गई है॥ ४॥ १॥

O Nanak, the Husband Lord and the soul-bride revel together; my desires are fulfilled. ||4||1||

Guru Nanak Dev ji / Raag Gauri Purbi / Chhant / Ang 242



Download SGGS PDF Daily Updates ADVERTISE HERE