ANG 22, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ ॥

चारे अगनि निवारि मरु गुरमुखि हरि जलु पाइ ॥

Chaare agani nivaari maru guramukhi hari jalu paai ||

ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ-ਜਲ ਪਾ ਕੇ (ਹਿਰਦੇ ਵਿਚ) ਧੁਖਦੀਆਂ ਚੌਹਾਂ ਅੱਗਾਂ ਨੂੰ ਬੁਝਾ ਦੇ (ਤੇ ਤ੍ਰਿਸ਼ਨਾ ਵਾਲੇ ਪਾਸੇ ਤੋਂ) ਮਰ ਜਾ ।

गुरमुख जीव हरि-नाम रुपी जल डाल कर चहु- अग्नि (हिंसा, मोह, क्रोध, लोभ) बुझा देता है

The Gurmukh puts out the four fires, with the Water of the Lord's Name.

Guru Nanak Dev ji / Raag Sriraag / / Guru Granth Sahib ji - Ang 22

ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥

अंतरि कमलु प्रगासिआ अम्रितु भरिआ अघाइ ॥

Anttari kamalu prgaasiaa ammmritu bhariaa aghaai ||

(ਇਸ ਤਰ੍ਹਾਂ) ਤੇਰੇ ਅੰਦਰ (ਹਿਰਦਾ-) ਕੌਲ ਖਿੜ ਪਏਗਾ, (ਤੇਰੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰ ਜਾਏਗਾ ।

उसका ह्रदय कमल की भांति खिल उठता है, क्योंकि उनके हृदय में नाम-अमृत भरा हुआ है।

The lotus blossoms deep within the heart, and filled with Ambrosial Nectar, one is satisfied.

Guru Nanak Dev ji / Raag Sriraag / / Guru Granth Sahib ji - Ang 22

ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ ॥੪॥੨੦॥

नानक सतगुरु मीतु करि सचु पावहि दरगह जाइ ॥४॥२०॥

Naanak sataguru meetu kari sachu paavahi daragah jaai ||4||20||

ਹੇ ਨਾਨਕ! ਗੁਰੂ ਨੂੰ ਮਿੱਤਰ ਬਣਾ, ਯਕੀਨੀ ਤੌਰ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲਏਂਗਾ ॥੪॥੨੦॥ {21-22}

गुरु जी कथन करते हैं कि हे जीव ! तू सतगुरु को अपना मित्र बना, जिनकी कृपा से तुम परलोक मैं सुख प्राप्त करोगे ॥ ४ ॥ २०॥

O Nanak, make the True Guru your friend; going to His Court, you shall obtain the True Lord. ||4||20||

Guru Nanak Dev ji / Raag Sriraag / / Guru Granth Sahib ji - Ang 22


ਸਿਰੀਰਾਗੁ ਮਹਲਾ ੧ ॥

सिरीरागु महला १ ॥

Sireeraagu mahalaa 1 ||

श्रीरागु महला १ ॥

Siree Raag, First Mehl:

Guru Nanak Dev ji / Raag Sriraag / / Guru Granth Sahib ji - Ang 22

ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥

हरि हरि जपहु पिआरिआ गुरमति ले हरि बोलि ॥

Hari hari japahu piaariaa guramati le hari boli ||

ਹੇ ਪਿਆਰੇ! ਹਰਿ-ਨਾਮ ਜਪੋ, ਗੁਰੂ ਦੀ ਮਤਿ ਉਤੇ ਤੁਰ ਕੇ ਹਰੀ ਦਾ ਸਿਮਰਨ ਕਰੋ ।

हे प्रिय जीव ! हरि–नाम का जाप करो तथा गुरु उपदेश द्वारा प्रभु का नाम-सुमिरन करो।

Meditate on the Lord, Har, Har, O my beloved; follow the Guru's Teachings, and speak of the Lord.

Guru Nanak Dev ji / Raag Sriraag / / Guru Granth Sahib ji - Ang 22

ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥

मनु सच कसवटी लाईऐ तुलीऐ पूरै तोलि ॥

Manu sach kasavatee laaeeai tuleeai poorai toli ||

ਜਦੋਂ ਮਨ ਸਿਮਰਨ ਦੀ ਕਸਵੱਟੀ ਉਤੇ ਲਾਇਆ ਜਾਂਦਾ ਹੈ (ਤਦੋਂ ਸਿਮਰਨ ਦੀ ਬਰਕਤਿ ਨਾਲ) ਇਹ ਤੋਲ ਵਿਚ ਪੂਰਾ ਉਤਰਦਾ ਹੈ ।

मन को सत्य की कसौटी पर कस कर परमात्मा की यथार्थ तुला पर तोला जाता है।

Apply the Touchstone of Truth to your mind, and see if it comes up to its full weight.

Guru Nanak Dev ji / Raag Sriraag / / Guru Granth Sahib ji - Ang 22

ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥੧॥

कीमति किनै न पाईऐ रिद माणक मोलि अमोलि ॥१॥

Keemati kinai na paaeeai rid maa(nn)ak moli amoli ||1||

ਤਦੋਂ ਹਿਰਦਾ-ਮਾਣਕ ਮੁੱਲੋਂ ਅਮੁੱਲ ਹੋ ਜਾਂਦਾ ਹੈ, ਕੋਈ ਇਸ ਦਾ ਮੁੱਲ ਨਹੀਂ ਪਾ ਸਕਦਾ ॥੧॥

उस मन की कीमत कही नहीं डाली जा सकती, क्योंकि वह माणिक्य की भाँति शुद्ध है और वह मूल्य से अमूल्य है॥ १॥

No one has found the worth of the ruby of the heart; its value cannot be estimated. ||1||

Guru Nanak Dev ji / Raag Sriraag / / Guru Granth Sahib ji - Ang 22


ਭਾਈ ਰੇ ਹਰਿ ਹੀਰਾ ਗੁਰ ਮਾਹਿ ॥

भाई रे हरि हीरा गुर माहि ॥

Bhaaee re hari heeraa gur maahi ||

ਹੇ ਭਾਈ! ਇਹ ਕੀਮਤੀ ਹਰਿ-ਨਾਮ ਗੁਰੂ ਦੇ ਕੋਲ ਹੈ ।

हे भाई ! हरि रूपी हीरा गुरु के हृदय में ही देखा जा सकता है।

O Siblings of Destiny, the Diamond of the Lord is within the Guru.

Guru Nanak Dev ji / Raag Sriraag / / Guru Granth Sahib ji - Ang 22

ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥੧॥ ਰਹਾਉ ॥

सतसंगति सतगुरु पाईऐ अहिनिसि सबदि सलाहि ॥१॥ रहाउ ॥

Satasanggati sataguru paaeeai ahinisi sabadi salaahi ||1|| rahaau ||

ਗੁਰੂ ਸਾਧ ਸੰਗਤਿ ਵਿਚ ਮਿਲਦਾ ਹੈ । (ਸੋ, ਹੇ ਭਾਈ! ਸਾਧ ਸੰਗਤਿ ਵਿਚ ਜਾ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਦਿਨ ਰਾਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ॥੧॥ ਰਹਾਉ ॥

उस हीरे को सत्संगति में तथा दिन-रात प्रभु के यशोगान से प्राप्त किया जाता है॥ १॥ रहाउ॥

The True Guru is found in the Sat Sangat, the True Congregation. Day and night, praise the Word of His Shabad. ||1|| Pause ||

Guru Nanak Dev ji / Raag Sriraag / / Guru Granth Sahib ji - Ang 22


ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥

सचु वखरु धनु रासि लै पाईऐ गुर परगासि ॥

Sachu vakharu dhanu raasi lai paaeeai gur paragaasi ||

(ਹੇ ਭਾਈ!) ਸਦਾ ਕਾਇਮ ਰਹਿਣ ਵਾਲਾ ਸੌਦਾ ਧਨ ਸਰਮਾਇਆ ਇਕੱਠਾ ਕਰ । ਇਹ ਧਨ ਗੁਰੂ ਦੇ ਬਖ਼ਸ਼ੇ ਆਤਮਕ ਚਾਨਣ ਨਾਲ ਲੱਭਦਾ ਹੈ ।

हे जिज्ञासु ! श्रद्धा रूपी पूँजी लेकर गुरु के ज्ञान-प्रकाश में सत्य सौदा करो।

The True Merchandise, Wealth and Capital are obtained through the Radiant Light of the Guru.

Guru Nanak Dev ji / Raag Sriraag / / Guru Granth Sahib ji - Ang 22

ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥

जिउ अगनि मरै जलि पाइऐ तिउ त्रिसना दासनि दासि ॥

Jiu agani marai jali paaiai tiu trisanaa daasani daasi ||

ਜਿਵੇਂ ਪਾਣੀ ਪਾਇਆਂ ਅੱਗ ਬੁੱਝ ਜਾਂਦੀ ਹੈ, ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆਂ ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ ।

जैसे जल डालने से अग्नि बुझ जाती है, वैसे तृष्णाग्नि गुरु-भक्ति रूपी जल से दासों की दास बन जाती है।

Just as fire is extinguished by pouring on water, desire becomes the slave of the Lord's slaves.

Guru Nanak Dev ji / Raag Sriraag / / Guru Granth Sahib ji - Ang 22

ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥੨॥

जम जंदारु न लगई इउ भउजलु तरै तरासि ॥२॥

Jam janddaaru na lagaee iu bhaujalu tarai taraasi ||2||

(ਜੇਹੜਾ ਬੰਦਾ ਨਾਮ-ਧਨ ਇਕੱਠਾ ਕਰਦਾ ਹੈ) ਉਸ ਨੂੰ ਡਰਾਉਣਾ ਜਮਰਾਜ ਪੋਹ ਨਹੀਂ ਸਕਦਾ । ਇਸ ਤਰ੍ਹਾਂ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ ॥੨॥

इससे जीव यमों के दण्ड से बच जाता है और स्वयं भी भवसागर से पार हो जाता है तथा अन्य को भी पार होने में सहायता करता है॥ २॥

The Messenger of Death will not touch you; in this way, you shall cross over the terrifying world-ocean, carrying others across with you. ||2||

Guru Nanak Dev ji / Raag Sriraag / / Guru Granth Sahib ji - Ang 22


ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥

गुरमुखि कूड़ु न भावई सचि रते सच भाइ ॥

Guramukhi koo(rr)u na bhaavaee sachi rate sach bhaai ||

ਗੁਰੂ ਦੇ ਰਾਹੇ ਤੁਰਨ ਵਾਲੇ ਬੰਦਿਆਂ ਨੂੰ ਝੂਠਾ ਪਦਾਰਥ ਪਸੰਦ ਨਹੀਂ ਆਉਂਦਾ (ਭਾਵ, ਉਹ ਦੁਨੀਆਵੀ ਪਦਾਰਥਾਂ ਵਿਚ ਚਿੱਤ ਨਹੀਂ ਜੋੜਦੇ) ਉਹ ਸੱਚੇ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ ।

गुरु के उन्मुख जीवों को असत्य अच्छा नहीं लगता, वे प्रायः सत्य परमात्मा में लिप्त रहते हैं और सत्य ही उनको भाता है।

The Gurmukhs do not like falsehood. They are imbued with Truth; they love only Truth.

Guru Nanak Dev ji / Raag Sriraag / / Guru Granth Sahib ji - Ang 22

ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥

साकत सचु न भावई कूड़ै कूड़ी पांइ ॥

Saakat sachu na bhaavaee koo(rr)ai koo(rr)ee paani ||

(ਪਰ) ਮਾਇਆ-ਵੇੜ੍ਹੇ ਬੰਦੇ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ । ਕੂੜ ਵਿਚ ਫਸੇ ਹੋਏ ਦੀ ਇੱਜ਼ਤ ਭੀ ਝੂਠੀ ਹੀ ਹੁੰਦੀ ਹੈ (ਇੱਜ਼ਤ ਭੀ ਚਾਰ ਦਿਨਾਂ ਦੀ ਹੀ ਹੁੰਦੀ ਹੈ) ।

शक्ति उपासक (शाक्त) गुरु से विमुख जीव को सत्य नहीं भाता, असत्य की नीव भी असत्य ही होती है।

The shaaktas, the faithless cynics, do not like the Truth; false are the foundations of the false.

Guru Nanak Dev ji / Raag Sriraag / / Guru Granth Sahib ji - Ang 22

ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥੩॥

सचि रते गुरि मेलिऐ सचे सचि समाइ ॥३॥

Sachi rate guri meliai sache sachi samaai ||3||

(ਪਰ ਇਹ ਆਪਣੇ ਵੱਸ ਦੀ ਖੇਡ ਨਹੀਂ) ਜਿਨ੍ਹਾਂ ਨੂੰ ਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲਏ ਉਹ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਲੀਨਤਾ ਸਦਾ ਪ੍ਰਭੂ ਯਾਦ ਵਿਚ ਹੀ ਰਹਿੰਦੀ ਹੈ ॥੩॥

पूर्ण गुरु से मिल कर जो सत्य नाम में रम रहे हैं, वे गुरमुख सत्य होकर सत्य स्वरूप परमात्मा में अभेद हो रहे हैं।॥ ३॥

Imbued with Truth, you shall meet the Guru. The true ones are absorbed into the True Lord. ||3||

Guru Nanak Dev ji / Raag Sriraag / / Guru Granth Sahib ji - Ang 22


ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ ॥

मन महि माणकु लालु नामु रतनु पदारथु हीरु ॥

Man mahi maa(nn)aku laalu naamu ratanu padaarathu heeru ||

ਪ੍ਰਭੂ ਦਾ ਨਾਮ (ਜੋ, ਮਾਨੋ) ਮਾਣਕ ਹੈ, ਲਾਲ ਹੈ, ਰਤਨ ਹੈ, ਹੀਰਾ ਹੈ, ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ ।

मन में माणिक्य, लाल, हीरे, रत्न के तुल्य हरि-नाम पदार्थ विद्यमान है।

Within the mind are emeralds and rubies, the Jewel of the Naam, treasures and diamonds.

Guru Nanak Dev ji / Raag Sriraag / / Guru Granth Sahib ji - Ang 22

ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ ॥

सचु वखरु धनु नामु है घटि घटि गहिर ग्मभीरु ॥

Sachu vakharu dhanu naamu hai ghati ghati gahir gambbheeru ||

ਅਥਾਹ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ । ਉਸ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ ।

वह गहन-गम्भीर प्रभु प्रत्येक हृदय में वास करता है, उसका नाम-धन ही सच्चा सौदा है।

The Naam is the True Merchandise and Wealth; in each and every heart, His Presence is deep and profound.

Guru Nanak Dev ji / Raag Sriraag / / Guru Granth Sahib ji - Ang 22

ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥੪॥੨੧॥

नानक गुरमुखि पाईऐ दइआ करे हरि हीरु ॥४॥२१॥

Naanak guramukhi paaeeai daiaa kare hari heeru ||4||21||

(ਪਰ) ਹੇ ਨਾਨਕ! ਜਿਸ ਮਨੁੱਖ ਉਤੇ ਹੀਰਾ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਉਸ ਦਾ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ ॥੪॥੨੧॥

नानक जी कहते हैं कि हीरे की भाँति अमूल्य हरि यदि कृपा करे तो गुरु द्वारा ही नाम रूपी सच्चा सौदा प्राप्त किया जा सकता है॥४॥२१॥

O Nanak, the Gurmukh finds the Diamond of the Lord, by His Kindness and Compassion. ||4||21||

Guru Nanak Dev ji / Raag Sriraag / / Guru Granth Sahib ji - Ang 22


ਸਿਰੀਰਾਗੁ ਮਹਲਾ ੧ ॥

सिरीरागु महला १ ॥

Sireeraagu mahalaa 1 ||

श्रीरागु महला १ ॥

Siree Raag, First Mehl:

Guru Nanak Dev ji / Raag Sriraag / / Guru Granth Sahib ji - Ang 22

ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥

भरमे भाहि न विझवै जे भवै दिसंतर देसु ॥

Bharame bhaahi na vijhavai je bhavai disanttar desu ||

(ਗੁਰੂ ਦੀ ਸਰਨ ਛੱਡ ਕੇ) ਜੇ ਮਨੁੱਖ (ਸੰਨਿਆਸ-ਭੇਖ ਧਾਰ ਕੇ) ਦੇਸ ਦੇਸ ਵਿਚ ਭੌਂਦਾ ਫਿਰੇ, (ਥਾਂ ਥਾਂ) ਭੌਣ ਨਾਲ (ਤ੍ਰਿਸ਼ਨਾ ਦੀ) ਅੱਗ ਬੁੱਝ ਨਹੀਂ ਸਕਦੀ ।

देश-देशान्तर का भ्रमण करने से भी भ्रमाग्नि शांत नहीं होती, चाहे कोई कितना भी भ्रमण क्यों न कर ले।

The fire of doubt is not extinguished, even by wandering through foreign lands and countries.

Guru Nanak Dev ji / Raag Sriraag / / Guru Granth Sahib ji - Ang 22

ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥

अंतरि मैलु न उतरै ध्रिगु जीवणु ध्रिगु वेसु ॥

Anttari mailu na utarai dhrigu jeeva(nn)u dhrigu vesu ||

ਅੰਦਰੋਂ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ, ਅਜੇਹਾ ਜੀਵਨ ਫਿਟਕਾਰ-ਜੋਗ ਹੀ ਰਹਿੰਦਾ ਹੈ, ਅਜੇਹਾ ਭੇਖ ਫਿਟਕਾਰ ਹੀ ਖਾਂਦਾ ਹੈ ।

अंतर्मन से मैल दूर नहीं होती, ऐसे जीवन को धिक्कार है, ऐसे भेष को भी धिक्कार है।

If inner filth is not removed, one's life is cursed, and one's clothes are cursed.

Guru Nanak Dev ji / Raag Sriraag / / Guru Granth Sahib ji - Ang 22

ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥

होरु कितै भगति न होवई बिनु सतिगुर के उपदेस ॥१॥

Horu kitai bhagati na hovaee binu satigur ke upades ||1||

(ਇਹ ਗੱਲ ਪੱਕ ਜਾਣ ਕਿ) ਸਤਿਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਥਾਂ ਭੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ (ਤੇ ਭਗਤੀ ਤੋਂ ਬਿਨਾ ਤ੍ਰਿਸ਼ਨਾ ਨਹੀਂ ਮੁੱਕਦੀ) ॥੧॥

सतिगुरु के उपदेश बिना किसी भी प्रकार से प्रभु की भक्ति नहीं हो सकती ॥ १॥

There is no other way to perform devotional worship, except through the Teachings of the True Guru. ||1||

Guru Nanak Dev ji / Raag Sriraag / / Guru Granth Sahib ji - Ang 22


ਮਨ ਰੇ ਗੁਰਮੁਖਿ ਅਗਨਿ ਨਿਵਾਰਿ ॥

मन रे गुरमुखि अगनि निवारि ॥

Man re guramukhi agani nivaari ||

ਹੇ ਮਨ! ਗੁਰੂ ਦੀ ਸਰਨ ਪੈ ਕੇ (ਤ੍ਰਿਸ਼ਨਾ ਦੀ) ਅੱਗ ਦੂਰ ਕਰ ਸਕੀਦੀ ਹੈ ।

हे प्रिय मन ! गुरु के मुँह से निकलने वाले उपदेश द्वारा नाम जल लेकर तृष्णाग्नि को बुझा ले।

O mind, become Gurmukh, and extinguish the fire within.

Guru Nanak Dev ji / Raag Sriraag / / Guru Granth Sahib ji - Ang 22

ਗੁਰ ਕਾ ਕਹਿਆ ਮਨਿ ਵਸੈ ਹਉਮੈ ਤ੍ਰਿਸਨਾ ਮਾਰਿ ॥੧॥ ਰਹਾਉ ॥

गुर का कहिआ मनि वसै हउमै त्रिसना मारि ॥१॥ रहाउ ॥

Gur kaa kahiaa mani vasai haumai trisanaa maari ||1|| rahaau ||

ਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿਚ ਟਿਕ ਜਾਏ, ਤਾਂ ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹੋ ਜਾਵਾਂ, ਇਹ ਲਾਲਚ ਮੁਕਾ ਲਈਦਾ ਹੈ ॥੧॥ ਰਹਾਉ ॥

यदि गुरु-उपदेश मन में बस जाए तो अहंकार व तृष्णग्नि जैसे सभी विकार नष्ट हो जाते हैं। १॥ रहाउ ॥

Let the Words of the Guru abide within your mind; let egotism and desires die. ||1|| Pause ||

Guru Nanak Dev ji / Raag Sriraag / / Guru Granth Sahib ji - Ang 22


ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ ॥

मनु माणकु निरमोलु है राम नामि पति पाइ ॥

Manu maa(nn)aku niramolu hai raam naami pati paai ||

ਪਰਮਾਤਮਾ ਦੇ ਨਾਮ ਵਿਚ ਜੁੜ ਕੇ ਇਹ ਮਨ ਵਡ-ਮੁੱਲਾ ਮੋਤੀ ਬਣ ਜਾਂਦਾ ਹੈ, (ਹਰ ਥਾਂ) ਇੱਜ਼ਤ ਪਾਂਦਾ ਹੈ ।

परमात्मा के नाम में लिवलीन होकर यह मन अमूल्य माणिक्य बन जाता है, और प्रतिष्ठित होता है।

The jewel of the mind is priceless; through the Name of the Lord, honor is obtained.

Guru Nanak Dev ji / Raag Sriraag / / Guru Granth Sahib ji - Ang 22

ਮਿਲਿ ਸਤਸੰਗਤਿ ਹਰਿ ਪਾਈਐ ਗੁਰਮੁਖਿ ਹਰਿ ਲਿਵ ਲਾਇ ॥

मिलि सतसंगति हरि पाईऐ गुरमुखि हरि लिव लाइ ॥

Mili satasanggati hari paaeeai guramukhi hari liv laai ||

(ਪਰ) ਪਰਮਾਤਮਾ ਦਾ ਨਾਮ ਸਾਧ ਸੰਗਤਿ ਵਿਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੁੜਦੀ ਹੈ ।

लेकिन परमात्मा का नाम सत्संगति करने से ही प्राप्त होता है, गुरु की शरण पड़ने से ही परमात्मा के चरणों में सुरति लगती है।

Join the Sat Sangat, the True Congregation, and find the Lord. The Gurmukh embraces love for the Lord.

Guru Nanak Dev ji / Raag Sriraag / / Guru Granth Sahib ji - Ang 22

ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥੨॥

आपु गइआ सुखु पाइआ मिलि सललै सलल समाइ ॥२॥

Aapu gaiaa sukhu paaiaa mili salalai salal samaai ||2||

(ਪ੍ਰਭੂ-ਚਰਨਾਂ ਵਿਚ ਸੁਰਤ ਟਿਕਿਆਂ ਮਨੁੱਖ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਆਤਮਕ ਅਨੰਦ ਮਿਲਦਾ ਹੈ (ਪਰਮਾਤਮਾ ਨਾਲ ਮਨੁੱਖ ਇਉਂ ਇਕ-ਮਿਕ ਹੋ ਜਾਂਦਾ ਹੈ) ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇਕ-ਰੂਪ ਹੋ ਜਾਂਦਾ ਹੈ ॥੨॥

अहंकार दूर होने से सुख प्राप्त होता है। तब जीवात्मा परमात्मा में उसी प्रकार विलीन हो जाती है, जैसे जल में जल मिल जाता है॥ २॥

Give up your selfishness, and you shall find peace; like water mingling with water, you shall merge in absorption. ||2||

Guru Nanak Dev ji / Raag Sriraag / / Guru Granth Sahib ji - Ang 22


ਜਿਨਿ ਹਰਿ ਹਰਿ ਨਾਮੁ ਨ ਚੇਤਿਓ ਸੁ ਅਉਗੁਣਿ ਆਵੈ ਜਾਇ ॥

जिनि हरि हरि नामु न चेतिओ सु अउगुणि आवै जाइ ॥

Jini hari hari naamu na chetio su augu(nn)i aavai jaai ||

ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਕਾਰੀ ਜੀਵਨ ਵਿਚ ਰਹਿ ਕੇ ਜੰਮਦਾ ਮਰਦਾ ਹੈ ।

जिस ने हरि-हरि नाम का सुमिरन नहीं किया, वह अपने अवगुणों के फलस्वरूप आवागमन के चक्र में ही पड़ा रहता है।

Those who have not contemplated the Name of the Lord, Har, Har, are unworthy; they come and go in reincarnation.

Guru Nanak Dev ji / Raag Sriraag / / Guru Granth Sahib ji - Ang 22

ਜਿਸੁ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ ॥

जिसु सतगुरु पुरखु न भेटिओ सु भउजलि पचै पचाइ ॥

Jisu sataguru purakhu na bhetio su bhaujali pachai pachaai ||

ਜਿਸ ਮਨੁੱਖ ਨੂੰ ਸਤਿਗੁਰੂ ਨਹੀਂ ਮਿਲਿਆ ਉਹ ਸੰਸਾਰ-ਸਮੁੰਦਰ (ਦੇ ਵਿਕਾਰਾਂ) ਵਿਚ ਹੀ ਖ਼ੁਆਰ ਹੁੰਦਾ ਰਹਿੰਦਾ ਹੈ ।

जिस ने सतिगुरु महापुरुषों के साथ भेंट नहीं की, वे भवसागर में स्वयं भी दुखों के साथ खपता है और अन्य जीवों को भी खपाता है।

One who has not met with the True Guru, the Primal Being, is bothered and bewildered in the terrifying world-ocean.

Guru Nanak Dev ji / Raag Sriraag / / Guru Granth Sahib ji - Ang 22

ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ ॥੩॥

इहु माणकु जीउ निरमोलु है इउ कउडी बदलै जाइ ॥३॥

Ihu maa(nn)aku jeeu niramolu hai iu kaudee badalai jaai ||3||

(ਪ੍ਰਭੂ ਦੀ ਅੰਸ) ਇਹ ਜਿੰਦ ਵਡ-ਮੁੱਲਾ ਮੋਤੀ ਹੈ, (ਪਰ) ਇਸ ਤਰ੍ਹਾਂ (ਵਿਕਾਰਾਂ ਵਿਚ ਖਚਿਤ ਹੋ ਕੇ) ਕਉਡੀ ਦੇ ਵੱਟੇ ਜ਼ਾਇਆ ਹੋ ਜਾਂਦਾ ਹੈ ॥੩॥

यह अमूल्य रत्नों के समान मानव जन्म यूं ही कौड़ी के बदले व्यर्थ चला जाता है॥ ३॥

This jewel of the soul is priceless, and yet it is being squandered like this, in exchange for a mere shell. ||3||

Guru Nanak Dev ji / Raag Sriraag / / Guru Granth Sahib ji - Ang 22


ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ ॥

जिंना सतगुरु रसि मिलै से पूरे पुरख सुजाण ॥

Jinnaa sataguru rasi milai se poore purakh sujaa(nn) ||

ਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਿਗੁਰੂ ਮਿਲਦਾ ਹੈ, ਉਹ ਪੂਰੇ (ਭਾਂਡੇ) ਹਨ, ਉਹ ਸਿਆਣੇ ਹਨ ।

जिन को सतिगुरु जी प्रसन्न होकर मिले हैं, वे पुरुष पूर्ण ज्ञानी हैं।

Those who joyfully meet with the True Guru are perfectly fulfilled and wise.

Guru Nanak Dev ji / Raag Sriraag / / Guru Granth Sahib ji - Ang 22

ਗੁਰ ਮਿਲਿ ਭਉਜਲੁ ਲੰਘੀਐ ਦਰਗਹ ਪਤਿ ਪਰਵਾਣੁ ॥

गुर मिलि भउजलु लंघीऐ दरगह पति परवाणु ॥

Gur mili bhaujalu langgheeai daragah pati paravaa(nn)u ||

(ਕਿਉਂਕਿ) ਗੁਰੂ ਨੂੰ ਮਿਲ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਮਿਲਦੀ ਹੈ, ਕਬੂਲ ਹੋਵੀਦਾ ਹੈ ।

गुरु से मिल कर ही भवसागर पार किया जा सकता है तथा परलोक में सम्मान प्राप्त होता है।

Meeting with the Guru, they cross over the terrifying world-ocean. In the Court of the Lord, they are honored and approved.

Guru Nanak Dev ji / Raag Sriraag / / Guru Granth Sahib ji - Ang 22

ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ ॥੪॥੨੨॥

नानक ते मुख उजले धुनि उपजै सबदु नीसाणु ॥४॥२२॥

Naanak te mukh ujale dhuni upajai sabadu neesaa(nn)u ||4||22||

ਹੇ ਨਾਨਕ! ਉਹ ਬੰਦੇ ਉੱਜਲ-ਮੁੱਖ (ਸੁਰਖ਼ਰੂ) ਹਨ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ), (ਸਿਮਰਨ ਦੀ) ਲਹਰ ਉੱਠੀ ਰਹਿੰਦੀ ਹੈ ॥੪॥੨੨॥

नानक जी कथन करते हैं कि उनके मुख उज्ज्वल होते हैं जिन के मुख से नाम-ध्वनि उत्पन्न हो रही हो और जो गुरु के उपदेश का प्रतीक हैं॥४॥२२॥

O Nanak, their faces are radiant; the Music of the Shabad, the Word of God, wells up within them. ||4||22||

Guru Nanak Dev ji / Raag Sriraag / / Guru Granth Sahib ji - Ang 22


ਸਿਰੀਰਾਗੁ ਮਹਲਾ ੧ ॥

सिरीरागु महला १ ॥

Sireeraagu mahalaa 1 ||

श्रीरागु महला १ ॥

Siree Raag, First Mehl:

Guru Nanak Dev ji / Raag Sriraag / / Guru Granth Sahib ji - Ang 22

ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥

वणजु करहु वणजारिहो वखरु लेहु समालि ॥

Va(nn)aju karahu va(nn)ajaariho vakharu lehu samaali ||

ਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ! (ਨਾਮ ਦਾ) ਵਪਾਰ ਕਰੋ, ਨਾਮ-ਸੌਦਾ ਸੰਭਾਲ ਲਵੋ ।

हे जीव रूपी व्यापारियो! नाम रूपी व्यापार करो और सौदा सम्भाल कर रख लो।

Make your deals, dealers, and take care of your merchandise.

Guru Nanak Dev ji / Raag Sriraag / / Guru Granth Sahib ji - Ang 22

ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥

तैसी वसतु विसाहीऐ जैसी निबहै नालि ॥

Taisee vasatu visaaheeai jaisee nibahai naali ||

ਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜੇਹੜਾ ਸਦਾ ਲਈ ਸਾਥ ਨਿਬਾਹੇ ।

गुरु-उपदेशानुसार ऐसी वस्तु का क्रय करो जो सदा तुम्हारे साथ रहे।

Buy that object which will go along with you.

Guru Nanak Dev ji / Raag Sriraag / / Guru Granth Sahib ji - Ang 22

ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥

अगै साहु सुजाणु है लैसी वसतु समालि ॥१॥

Agai saahu sujaa(nn)u hai laisee vasatu samaali ||1||

ਪਰਲੋਕ ਵਿਚ ਬੈਠਾ ਸ਼ਾਹ ਸਿਆਣਾ ਹੈ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ ॥੧॥

आगे परलोक में परमात्मा रूपी सौदागर बहुत सूझवान बैठा है, वह तुम्हारी वस्तु की सम्भाल कर लेगा। अर्थात्-तुम्हारे सौदे को वह जांच-परख कर ही ग्रहण करेगा ॥१॥

In the next world, the All-knowing Merchant will take this object and care for it. ||1||

Guru Nanak Dev ji / Raag Sriraag / / Guru Granth Sahib ji - Ang 22


ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥

भाई रे रामु कहहु चितु लाइ ॥

Bhaaee re raamu kahahu chitu laai ||

ਹੇ ਭਾਈ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ ।

हे भाई ! एकाग्रचित होकर राम-नाम जपो।

O Siblings of Destiny, chant the Lord's Name, and focus your consciousness on Him.

Guru Nanak Dev ji / Raag Sriraag / / Guru Granth Sahib ji - Ang 22

ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥

हरि जसु वखरु लै चलहु सहु देखै पतीआइ ॥१॥ रहाउ ॥

Hari jasu vakharu lai chalahu sahu dekhai pateeaai ||1|| rahaau ||

(ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ ॥੧॥ ਰਹਾਉ ॥

इस संसार में जो श्वास रूपी पूंजी लेकर आए हो, इससे हरि यश का सौदा खरीद कर ले चलो, जिसे देख कर पति-परमात्मा प्रसंन होगा ॥ १॥ रहाउ॥

Take the Merchandise of the Lord's Praises with you. Your Husband Lord shall see this and approve. ||1|| Pause ||

Guru Nanak Dev ji / Raag Sriraag / / Guru Granth Sahib ji - Ang 22



Download SGGS PDF Daily Updates ADVERTISE HERE