ANG 19, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥

दरि घरि ढोई न लहै दरगह झूठु खुआरु ॥१॥ रहाउ ॥

Dari ghari dhoee na lahai daragah jhoothu khuaaru ||1|| rahaau ||

(ਜੋ ਜੀਵ-ਇਸਤ੍ਰੀ ਪ੍ਰੇਮ ਤੋਂ ਸੱਖਣੀ ਰਹਿ ਕੇ ਹੀ ਧਾਰਮਿਕ ਉੱਦਮ ਕਰਮ ਆਦਿਕ ਕਰੀ ਜਾਂਦੀ ਹੈ, ਪਰ ਉਸ ਦੇ ਅੰਦਰ ਮਾਇਆ-ਮੋਹ ਪ੍ਰਬਲ ਹੈ) ਉਹ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਘਰ ਵਿਚ ਆਸਰਾ ਨਹੀਂ ਲੈ ਸਕਦੀ, (ਕਿਉਂਕਿ) ਝੂਠ (ਭਾਵ, ਮਾਇਆ ਦਾ ਮੋਹ) ਪ੍ਰਭੂ ਦੀ ਹਜ਼ੂਰੀ ਵਿਚ ਦੁਰਕਾਰਿਆ ਹੀ ਜਾਂਦਾ ਹੈ ॥੧॥ ਰਹਾਉ ॥

जैसे पति से विमुख हुई स्त्री को उस के घर में समीपता प्राप्त नहीं होती, वैसे ही निरंकार की विमुखता के कारण अभागिन स्त्री की भाँति परलोक में भी झूठ में लिप्त जीव को अपमानित होना पड़ता है।॥१॥ रहाउ ॥

In this world, you shall not find any shelter; in the world hereafter, being false, you shall suffer. ||1|| Pause ||

Guru Nanak Dev ji / Raag Sriraag / / Guru Granth Sahib ji - Ang 19


ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥

आपि सुजाणु न भुलई सचा वड किरसाणु ॥

Aapi sujaa(nn)u na bhulaee sachaa vad kirasaa(nn)u ||

(ਕਿਸਾਨ ਆਪਣੇ ਰੋਜ਼ਾਨਾ ਤਜਰਬੇ ਤੋਂ ਜਾਣਦਾ ਹੈ ਕਿ ਬੀ ਬੀਜਣ ਤੋਂ ਪਹਿਲਾਂ ਧਰਤੀ ਨੂੰ ਕਿਵੇਂ ਤਿਆਰ ਕਰਨਾ ਹੈ ਤਾਂ ਕਿ ਫਸਲ ਚੰਗਾ ਲੱਗ ਸਕੇ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਡਾ ਕਿਸਾਨ ਹੈ, ਉਹ (ਬੜਾ) ਸਿਆਣਾ ਕਿਸਾਨ ਹੈ, ਉਹ ਗ਼ਲਤੀ ਨਹੀਂ ਖਾਂਦਾ ।

निरंकार स्वयं समझदार,सत्य व बड़ा किसान है जो जीवों के कर्मों को नहीं भूलता।

The True Lord Himself knows all; He makes no mistakes. He is the Great Farmer of the Universe.

Guru Nanak Dev ji / Raag Sriraag / / Guru Granth Sahib ji - Ang 19

ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥

पहिला धरती साधि कै सचु नामु दे दाणु ॥

Pahilaa dharatee saadhi kai sachu naamu de daa(nn)u ||

(ਜਿਸ ਹਿਰਦੇ-ਧਰਤੀ ਵਿਚ ਨਾਮ-ਬੀਜ ਬੀਜਣਾ ਹੁੰਦਾ ਹੈ) ਉਹ ਉਸ ਹਿਰਦੇ ਧਰਤੀ ਨੂੰ ਪਹਿਲਾਂ ਚੰਗੀ ਤਰ੍ਹਾਂ ਤਿਆਰ ਕਰਦਾ ਹੈ ਫਿਰ ਉਸ ਵਿਚ ਸੱਚੇ ਨਾਮ ਦਾ ਬੀਜ ਬੀਜਦਾ ਹੈ ।

पहले तो वह अंत:करण रूपी बुद्धि को शोध कर फिर उसमें सत्य नाम रूपी बीज को बोता है।

First, He prepares the ground, and then He plants the Seed of the True Name.

Guru Nanak Dev ji / Raag Sriraag / / Guru Granth Sahib ji - Ang 19

ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥੨॥

नउ निधि उपजै नामु एकु करमि पवै नीसाणु ॥२॥

Nau nidhi upajai naamu eku karami pavai neesaa(nn)u ||2||

ਉਥੇ ਨਾਮ ਉੱਗਦਾ ਹੈ, (ਮਾਨੋ) ਨੌ ਖ਼ਜ਼ਾਨੇ ਪੈਦਾ ਹੋ ਜਾਂਦੇ ਹਨ, ਪ੍ਰਭੂ ਦੀ ਮਿਹਰ ਨਾਲ (ਉਸ ਹਿਰਦੇ ਵਿਚ ਕੀਤੀ ਮਿਹਨਤ) ਕਬੂਲ ਪੈਂਦੀ ਹੈ ॥੨॥

उस नाम रूपी एक बीज से नौ निधियों की उत्पत्ति होती है, फिर जीव के मस्तिष्क पर प्रभु की कृपा का चिन्ह अंकित होता है॥२॥

The nine treasures are produced from Name of the One Lord. By His Grace, we obtain His Banner and Insignia. ||2||

Guru Nanak Dev ji / Raag Sriraag / / Guru Granth Sahib ji - Ang 19


ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥

गुर कउ जाणि न जाणई किआ तिसु चजु अचारु ॥

Gur kau jaa(nn)i na jaa(nn)aee kiaa tisu chaju achaaru ||

ਜੇਹੜਾ ਮਨੁੱਖ ਜਾਣ ਬੁੱਝ ਕੇ ਗੁਰੂ (ਦੀ ਬਜ਼ੁਰਗੀ) ਨੂੰ ਨਹੀਂ ਸਮਝਦਾ ਉਸ ਦਾ ਸਾਰਾ ਜੀਵਨ-ਢੰਗ ਕੋਝਾ ਹੈ ।

किन्तु जो मनमुख जीव वेद-शास्त्रों आदि से गुरु की महिमा जानकर भी अनभिज्ञ हेता है, अर्थात् गुरु-उपदेश को ग्रहण नहीं करता उसके कर्म उत्तम कैसे हो सकते हैं।

Some are very knowledgeable, but if they do not know the Guru, then what is the use of their lives?

Guru Nanak Dev ji / Raag Sriraag / / Guru Granth Sahib ji - Ang 19

ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥

अंधुलै नामु विसारिआ मनमुखि अंध गुबारु ॥

Anddhulai naamu visaariaa manamukhi anddh gubaaru ||

(ਆਤਮਕ ਰੌਸ਼ਨੀ ਵਲੋਂ) ਉਸ ਅੰਨ੍ਹੇ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ (ਜੀਵਨ-ਪੰਧ ਵਿਚ) ਘੁੱਪ ਹਨੇਰਾ ਹੀ ਹਨੇਰਾ ਰਹਿੰਦਾ ਹੈ ।

अज्ञानी पुरुषों ने अज्ञान के अंधेरे कारण ही वाहिगुरु के नाम को विस्मृत कर दिया है।

The blind have forgotten the Naam, the Name of the Lord. The self-willed manmukhs are in utter darkness.

Guru Nanak Dev ji / Raag Sriraag / / Guru Granth Sahib ji - Ang 19

ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥੩॥

आवणु जाणु न चुकई मरि जनमै होइ खुआरु ॥३॥

Aava(nn)u jaa(nn)u na chukaee mari janamai hoi khuaaru ||3||

ਉਸ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ ਉਹ ਨਿੱਤ ਜੰਮਦਾ ਹੈ ਮਰਦਾ ਹੈ, ਜੰਮਦਾ ਹੈ, ਮਰਦਾ ਹੈ ਤੇ ਖ਼ੁਆਰ ਹੁੰਦਾ ਰਹਿੰਦਾ ਹੈ ॥੩॥

फिर उसका इस संसार से आवागमन समाप्त नहीं होता और वह पुनः-पुनः जन्म-मरण के चक्र में फँस कर (मुक्ति प्राप्ति हेतु) कमजोर होता रहता है अर्थात्-परमात्मा से विमुख होकर कर्म करने वाला जीव इहलोक व परलोक में अपमानित होकर दुखों को भोगता है॥ ३॥

Their comings and goings in reincarnation do not end; through death and rebirth, they are wasting away. ||3||

Guru Nanak Dev ji / Raag Sriraag / / Guru Granth Sahib ji - Ang 19


ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥

चंदनु मोलि अणाइआ कुंगू मांग संधूरु ॥

Chanddanu moli a(nn)aaiaa kunggoo maang sanddhooru ||

(ਕਿਸੇ ਇਸਤ੍ਰੀ ਨੇ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਸਰੀਰਕ ਸ਼ਿੰਗਾਰ ਵਾਸਤੇ) ਚੰਦਨ ਮੁੱਲ ਮੰਗਾਇਆ, ਕੇਸਰ ਮੰਗਾਇਆ, ਸਿਰ ਦੇ ਕੇਸਾਂ ਦੇ ਚੀਰ ਸੁੰਦਰ ਬਣਾਣ ਲਈ ਸੰਧੂਰ ਮੰਗਾਇਆ ।

जैसे कोई स्त्री चंदन केसर को मोल मंगवा लेती है और सिंदूर से माँग भर लेती है।

The bride may buy sandalwood oil and perfumes, and apply them in great quantities to her hair;

Guru Nanak Dev ji / Raag Sriraag / / Guru Granth Sahib ji - Ang 19

ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ ॥

चोआ चंदनु बहु घणा पाना नालि कपूरु ॥

Choaa chanddanu bahu gha(nn)aa paanaa naali kapooru ||

ਅਤਰ ਚੰਦਨ ਤੇ ਹੋਰ ਸੁਗੰਧੀਆਂ ਮੰਗਾਈਆਂ, ਪਾਨ ਮੰਗਾਏ ਤੇ ਕਪੂਰ ਮੰਗਾਇਆ ।

इत्र,कपूर व चंदन आदि से कपड़ों को अति सुगंधित कर ले।

She may sweeten her breath with betel leaf and camphor,

Guru Nanak Dev ji / Raag Sriraag / / Guru Granth Sahib ji - Ang 19

ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥੪॥

जे धन कंति न भावई त सभि अड्मबर कूड़ु ॥४॥

Je dhan kantti na bhaavaee ta sabhi adambbar koo(rr)u ||4||

ਪਰ ਜੇ ਉਹ ਇਸਤ੍ਰੀ ਪਤੀ ਨੂੰ (ਫਿਰ ਭੀ) ਚੰਗੀ ਨ ਲੱਗੀ, ਤਾਂ ਉਸ ਦੇ ਉਹ ਵਿਖਾਵੇ ਦੇ ਸਾਰੇ ਉੱਦਮ ਵਿਅਰਥ ਗਏ (ਇਹੀ ਹਾਲ ਜੀਵ-ਇਸਤ੍ਰੀ ਦਾ ਹੈ, ਪਤੀ-ਪ੍ਰਭੂ ਵਿਖਾਵੇ ਦੇ ਧਾਰਮਿਕ ਉੱਦਮਾਂ ਨਾਲ ਨਹੀਂ ਰੀਝਦਾ) ॥੪॥

इतना सब कुछ कर लेने पर भी यदि स्त्री अपने पति को प्रिय न लगी तो श्रृंगार के किए गए वे सभी आडम्बर मिथ्या हैं, व्यर्थ हैं। अर्थात् जीवात्मा बेशक जप, तप, यज्ञ, उपासना व संन्यासादि के भेष धारण कर ले किंतु जब तक निरंकार से वह विमुख है ये सब निष्फल हैं॥ ४॥

But if this bride is not pleasing to her Husband Lord, then all these trappings are false. ||4||

Guru Nanak Dev ji / Raag Sriraag / / Guru Granth Sahib ji - Ang 19


ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥

सभि रस भोगण बादि हहि सभि सीगार विकार ॥

Sabhi ras bhoga(nn) baadi hahi sabhi seegaar vikaar ||

ਅਜੇਹੇ ਮਨੁੱਖ ਦੇ ਸਾਰੇ ਸੁੰਦਰ ਪਦਾਰਥ ਵਰਤਣੇ ਵਿਅਰਥ ਚਲੇ ਜਾਂਦੇ ਹਨ (ਕਿਉਂਕਿ ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਤਾਂ ਅੰਤ ਸੁਆਹ ਹੋ ਜਾਂਦਾ ਹੈ) ਸਾਰੀਆਂ ਸਰੀਰਕ ਸਜਾਵਟਾਂ ਭੀ ਬੇ-ਕਾਰ ਹੀ ਜਾਂਦੀਆਂ ਹਨ ।

मनमुख जीव के समस्त रसों का भोगना व्यर्थ है और जप-तपादि का श्रृंगार करना निरर्थक है।

Her enjoyment of all pleasures is futile, and all her decorations are corrupt.

Guru Nanak Dev ji / Raag Sriraag / / Guru Granth Sahib ji - Ang 19

ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥

जब लगु सबदि न भेदीऐ किउ सोहै गुरदुआरि ॥

Jab lagu sabadi na bhedeeai kiu sohai guraduaari ||

ਜਦ ਤਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ (-ਤੀਰ) ਨਾਲ ਵਿੱਝਦਾ ਨਹੀਂ, ਤਦ ਤਕ ਗੁਰੂ ਦੇ ਦਰ ਤੇ ਸੋਭਾ ਨਹੀਂ ਮਿਲਦੀ ।

क्योंकि जब तक गुरु-उपदेश को ग्रहण नहीं करता, तब तक वह गुरु के सम्मुख सत्संगति में शोभायमान नहीं होगा।

Until she has been pierced through with the Shabad, how can she look beautiful at Guru's Gate?

Guru Nanak Dev ji / Raag Sriraag / / Guru Granth Sahib ji - Ang 19

ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥

नानक धंनु सुहागणी जिन सह नालि पिआरु ॥५॥१३॥

Naanak dhannu suhaaga(nn)ee jin sah naali piaaru ||5||13||

ਹੇ ਨਾਨਕ! ਉਹੀ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਮੁਬਾਰਿਕ ਹਨ ਜਿਨ੍ਹਾਂ ਦਾ ਪ੍ਰਭੂ-ਪਤੀ ਨਾਲ ਪ੍ਰੇਮ ਬਣਿਆ ਰਹਿੰਦਾ ਹੈ ॥੫॥੧੩॥

सतिगुरु जी कहते हैं कि उस सौभाग्यवती रूप गुरमुख का जीवन कृतार्थ है जिसका पति-परमात्मा के साथ प्रेम है॥ ५॥ १३ ॥

O Nanak, blessed is that fortunate bride, who is in love with her Husband Lord. ||5||13||

Guru Nanak Dev ji / Raag Sriraag / / Guru Granth Sahib ji - Ang 19


ਸਿਰੀਰਾਗੁ ਮਹਲਾ ੧ ॥

सिरीरागु महला १ ॥

Sireeraagu mahalaa 1 ||

श्रीरागु महला १ ॥

Siree Raag, First Mehl:

Guru Nanak Dev ji / Raag Sriraag / / Guru Granth Sahib ji - Ang 19

ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥

सुंञी देह डरावणी जा जीउ विचहु जाइ ॥

Sun(ny)ee deh daraava(nn)ee jaa jeeu vichahu jaai ||

ਜਦੋਂ ਜਿੰਦ ਸਰੀਰ ਵਿਚੋਂ ਨਿਕਲ ਜਾਂਦੀ ਹੈ, ਤਾਂ ਇਹ ਸਰੀਰ ਉੱਜੜ ਜਾਂਦਾ ਹੈ, ਇਸ ਤੋਂ ਡਰ ਲੱਗਣ ਲੱਗ ਪੈਂਦਾ ਹੈ ।

जब पुर्यष्टक सहित चेतन सत्ता शरीर में निकल जाती है तब रिक्त देह भयानक हो जाती है।

The empty body is dreadful, when the soul goes out from within.

Guru Nanak Dev ji / Raag Sriraag / / Guru Granth Sahib ji - Ang 19

ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ ॥

भाहि बलंदी विझवी धूउ न निकसिओ काइ ॥

Bhaahi balanddee vijhavee dhoou na nikasio kaai ||

ਜੇਹੜੀ ਜੀਵਨ-ਅਗਨੀ (ਪਹਿਲਾਂ ਇਸ ਵਿਚ) ਬਲਦੀ ਸੀ ਉਹ ਬੁੱਝ ਜਾਂਦੀ ਹੈ (ਜੀਵਨ-ਸੱਤਿਆ ਮੁੱਕ ਜਾਂਦੀ ਹੈ), ਕੋਈ ਭੀ ਸਾਹ ਨਹੀਂ ਆਉਂਦਾ ਜਾਂਦਾ ।

चेतन सत्ता रूपी अग्नि जो पहले प्रज्वलित हो रही थी, वह जब बुझ गई तो शरीर में से प्राण रूपी धुआं नहीं निकला।

The burning fire of life is extinguished, and the smoke of the breath no longer emerges.

Guru Nanak Dev ji / Raag Sriraag / / Guru Granth Sahib ji - Ang 19

ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ ॥੧॥

पंचे रुंने दुखि भरे बिनसे दूजै भाइ ॥१॥

Pancche runne dukhi bhare binase doojai bhaai ||1||

(ਅੱਖਾਂ ਕੰਨ ਆਦਿਕ) ਜੇਹੜੇ ਪੰਜ ਗਿਆਨ-ਇੰਦ੍ਰੇ (ਪਰ-ਤਨ ਨਿੰਦਾ ਆਦਿਕ) ਮਾਇਕ ਮੋਹ ਵਿਚ ਹੀ ਨਾਸ ਹੁੰਦੇ ਰਹੇ, ਉਹ ਵੀ ਦੁਖੀ ਹੋ ਹੋ ਕੇ ਰੋਏ (ਭਾਵ, ਨਕਾਰੇ ਹੋ ਜਾਣ ਤੇ ਮਜਬੂਰ ਹੋ ਗਏ) ॥੧॥

पिता-पुत्रादि पांचों सम्बन्धी दुख में रुदन कर रहे हैं, अर्थात् पांचों ज्ञानेन्द्रियाँ वियोग में विलख रही हैं, क्योंकि यह मानव जन्म द्वैत-भाव में ही नाश हो गया ॥ १॥

The five relatives (the senses) weep and wail painfully, and waste away through the love of duality. ||1||

Guru Nanak Dev ji / Raag Sriraag / / Guru Granth Sahib ji - Ang 19


ਮੂੜੇ ਰਾਮੁ ਜਪਹੁ ਗੁਣ ਸਾਰਿ ॥

मूड़े रामु जपहु गुण सारि ॥

Moo(rr)e raamu japahu gu(nn) saari ||

ਹੇ ਮੂਰਖ ਜੀਵ! (ਉਸ ਅੰਤਲੀ ਦਸ਼ਾ ਨੂੰ ਸਾਹਮਣੇ ਲਿਆ ਕੇ) ਪਰਮਾਤਮਾ ਦੇ ਗੁਣ ਚੇਤੇ ਕਰ, ਪ੍ਰਭੂ ਦਾ ਨਾਮ ਜਪ ।

हे मूढ़ जीव ! शुभ गुणों को सम्भालते हुए वाहिगुरु नाम का सिमरन करो।

You fool: chant the Name of the Lord, and preserve your virtue.

Guru Nanak Dev ji / Raag Sriraag / / Guru Granth Sahib ji - Ang 19

ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥੧॥ ਰਹਾਉ ॥

हउमै ममता मोहणी सभ मुठी अहंकारि ॥१॥ रहाउ ॥

Haumai mamataa moha(nn)ee sabh muthee ahankkaari ||1|| rahaau ||

ਸਾਰੀ ਸ੍ਰਿਸ਼ਟੀ (ਗਾਫ਼ਿਲ ਹੋ ਕੇ) ਮੋਹਣੀ ਮਾਇਆ ਦੀ ਮਮਤਾ ਵਿਚ ਹਉਮੈ ਵਿਚ ਤੇ ਅਹੰਕਾਰ ਵਿਚ ਠੱਗੀ ਜਾ ਰਹੀ ਹੈ ॥੧॥ ਰਹਾਉ ॥

जो देहाभिमान स्त्री-पुत्रादि का ममत्व तथा माया का मोह है, इस के कारण सम्पूर्ण सृष्टि ठगी हुई है ॥१॥ रहाउ ॥

Egotism and possessiveness are very enticing; egotistical pride has plundered everyone. ||1|| Pause ||

Guru Nanak Dev ji / Raag Sriraag / / Guru Granth Sahib ji - Ang 19


ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥

जिनी नामु विसारिआ दूजी कारै लगि ॥

Jinee naamu visaariaa doojee kaarai lagi ||

ਜਿਨ੍ਹਾਂ ਬੰਦਿਆਂ ਨੇ ਹੋਰ ਹੋਰ ਨਿਰੀ ਦੁਨੀਆਵੀ ਕਾਰ ਵਿਚ ਲੱਗ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ,

जिन्होंने अन्य सांसारिक विकारों में संलग्न होकर वाहिगुरु नाम को भुला दिया है।

Those who have forgotten the Naam, the Name of the Lord, are attached to affairs of duality.

Guru Nanak Dev ji / Raag Sriraag / / Guru Granth Sahib ji - Ang 19

ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥

दुबिधा लागे पचि मुए अंतरि त्रिसना अगि ॥

Dubidhaa laage pachi mue anttari trisanaa agi ||

ਉਹ ਸਦਾ ਮੇਰ-ਤੇਰ ਵਿਚ ਫਸੇ ਰਹੇ, ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜਕਦੀ ਰਹੀ, ਜਿਸ ਵਿਚ ਖਿੱਝ ਸੜ ਕੇ ਉਹ ਆਤਮਕ ਮੌਤ ਮਰ ਗਏ ।

उनके अंतःकरण में तृष्णाग्नि जल रही है और वे द्वैत-भाव में लग कर जल मरे हैं

Attached to duality, they putrefy and die; they are filled with the fire of desire within.

Guru Nanak Dev ji / Raag Sriraag / / Guru Granth Sahib ji - Ang 19

ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ ॥੨॥

गुरि राखे से उबरे होरि मुठी धंधै ठगि ॥२॥

Guri raakhe se ubare hori muthee dhanddhai thagi ||2||

ਜਿਨ੍ਹਾਂ ਦੀ ਰਾਖੀ ਗੁਰੂ ਨੇ ਕੀਤੀ, ਉਹ ਤ੍ਰਿਸ਼ਨਾ-ਅੱਗ ਤੋਂ ਬੱਚ ਗਏ, ਬਾਕੀ ਸਭਨਾਂ ਨੂੰ ਦੁਨੀਆ ਦੇ ਖੱਲਜਗਣ-ਠੱਗ ਨੇ ਠੱਗ ਲਿਆ ॥੨॥

जिनकी गुरु ने रक्षा की, वे बच निकले तथा अन्य सभी को दुनियावी कार्यो रूपी ठगों ने ठग लिया है ॥२॥

Those who are protected by the Guru are saved; all others are cheated and plundered by deceitful worldly affairs. ||2||

Guru Nanak Dev ji / Raag Sriraag / / Guru Granth Sahib ji - Ang 19


ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ ॥

मुई परीति पिआरु गइआ मुआ वैरु विरोधु ॥

Muee pareeti piaaru gaiaa muaa vairu virodhu ||

ਉਸ ਦੀ ਦੁਨੀਆਵੀ ਪ੍ਰੀਤ ਮੁੱਕ ਜਾਂਦੀ ਹੈ ਉਸ ਦਾ ਮਾਇਕ ਪਦਾਰਥਾਂ ਨਾਲ ਪਿਆਰ ਖ਼ਤਮ ਹੋ ਜਾਂਦਾ ਹੈ, ਉਸ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ ਰਹਿ ਜਾਂਦਾ ।

अब तो स्त्रियों में जो प्रीत लगी थी वह नष्ट हो गई, सगे-सम्बन्धियों से जो स्नेह था वह भी समाप्त हो गया तथा शत्रु-भाव भी खत्म हो गया है।

Love dies, and affection vanishes. Hatred and alienation die.

Guru Nanak Dev ji / Raag Sriraag / / Guru Granth Sahib ji - Ang 19

ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ ॥

धंधा थका हउ मुई ममता माइआ क्रोधु ॥

Dhanddhaa thakaa hau muee mamataa maaiaa krodhu ||

ਉਸ ਦੀ ਮਾਇਆ ਵਾਲੀ ਦੌੜ-ਭੱਜ ਮੁੱਕ ਜਾਂਦੀ ਹੈ, ਹਉਮੈ ਮਰ ਜਾਂਦੀ ਹੈ, ਮਾਇਆ ਦੀ ਮਮਤਾ ਖ਼ਤਮ ਹੋ ਜਾਂਦੀ ਹੈ, ਤੇ ਕ੍ਰੋਧ ਵੀ ਮਰ ਜਾਂਦਾ ਹੈ ।

सांसारिक क्रिया-कलापों से थक गया, अहंत्व, ममत्व व क्रोध नष्ट हो गए।

Entanglements end, and egotism dies, along with attachment to Maya, possessiveness and anger.

Guru Nanak Dev ji / Raag Sriraag / / Guru Granth Sahib ji - Ang 19

ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ ॥੩॥

करमि मिलै सचु पाईऐ गुरमुखि सदा निरोधु ॥३॥

Karami milai sachu paaeeai guramukhi sadaa nirodhu ||3||

ਪਰ ਜੋ ਗੁਰਮੁਖਿ ਗਿਆਨ-ਇੰਦ੍ਰਿਆਂ ਨੂੰ ਸਦਾ ਰੋਕ ਕੇ ਰੱਖਦਾ ਹੈ ਉਸ ਨੂੰ ਪ੍ਰਭੂ ਦੀ ਕ੍ਰਿਪਾ ਨਾਲ ਉਸ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ ॥੩॥

अकाल पुरुष की कृपा द्वारा गुरु उपदेश की प्राप्ति होती है और (उस उपदेश द्वारा ही) चित्तवृतियों का दमन करके निरंकार के सत्य नाम को प्राप्त किया जा सकता है। ॥३॥

Those who receive His Mercy obtain the True One. The Gurmukhs dwell forever in balanced restraint. ||3||

Guru Nanak Dev ji / Raag Sriraag / / Guru Granth Sahib ji - Ang 19


ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥

सची कारै सचु मिलै गुरमति पलै पाइ ॥

Sachee kaarai sachu milai guramati palai paai ||

ਜੇਹੜਾ ਮਨੁੱਖ (ਸਿਮਰਨ ਦੀ) ਸਦਾ-ਟਿਕੀ ਰਹਿਣ ਵਾਲੀ ਕਾਰ ਵਿਚ ਲੱਗਾ ਰਹਿੰਦਾ ਹੈ ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ ।

हे मानव ! गुरु-उपदेश द्वारा अंतर्मन से नाम सिमरन रूपी सत्कर्म करके सत्य स्वरूप निरंकार की प्राप्ति सम्भव है।

By true actions, the True Lord is met, and the Guru's Teachings are found.

Guru Nanak Dev ji / Raag Sriraag / / Guru Granth Sahib ji - Ang 19

ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥

सो नरु जमै ना मरै ना आवै ना जाइ ॥

So naru jammai naa marai naa aavai naa jaai ||

ਉਹ ਮਨੁੱਖ ਮੁੜ ਮੁੜ ਜੰਮਦਾ ਮਰਦਾ ਨਹੀਂ ਰਹਿੰਦਾ, ਉਹ ਜਨਮ ਮਰਨ ਦੇ ਗੇੜ ਤੋਂ ਬੱਚ ਜਾਂਦਾ ਹੈ ।

फिर तो वह मानव न जन्म लेता है और न मृत्यु को प्राप्त होता है तथा न आता है व न जाता है, अर्थात् वह सांसारिक बंधन व आवागमन के चक्र से मुक्त हो जाता है।

Then, they are not subject to birth and death; they do not come and go in reincarnation.

Guru Nanak Dev ji / Raag Sriraag / / Guru Granth Sahib ji - Ang 19

ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥੪॥੧੪॥

नानक दरि परधानु सो दरगहि पैधा जाइ ॥४॥१४॥

Naanak dari paradhaanu so daragahi paidhaa jaai ||4||14||

ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦਾ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਸਰੋਪਾ ਲੈ ਕੇ ਜਾਂਦਾ ਹੈ ॥੪॥੧੪॥

सतिगुरु जी कथन करते हैं केि अकाल पुरुष के द्वार पर वह मुखिया होता है और आगे परलोक में भी उसको प्रतिष्ठा प्राप्त होती है ॥४॥१४॥

O Nanak, they are respected at the Lord's Gate; they are robed in honor in the Court of the Lord. ||4||14||

Guru Nanak Dev ji / Raag Sriraag / / Guru Granth Sahib ji - Ang 19


ਸਿਰੀਰਾਗੁ ਮਹਲ ੧ ॥

सिरीरागु महल १ ॥

Sireeraagu mahal 1 ||

श्रीरागु महल १ ॥

Siree Raag, First Mehl:

Guru Nanak Dev ji / Raag Sriraag / / Guru Granth Sahib ji - Ang 19

ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥

तनु जलि बलि माटी भइआ मनु माइआ मोहि मनूरु ॥

Tanu jali bali maatee bhaiaa manu maaiaa mohi manooru ||

(ਜਿਸ ਨੇ ਨਾਮ ਨਹੀਂ ਸਿਮਰਿਆ, ਉਸ ਦਾ) ਸਰੀਰ (ਵਿਕਾਰਾਂ ਵਿਚ ਹੀ) ਸੜ ਬਲ ਕੇ ਮਿੱਟੀ ਹੋ ਜਾਂਦਾ ਹੈ (ਰੁਲ ਜਾਂਦਾ ਹੈ), ਉਸ ਦਾ ਮਨ ਮਾਇਆ ਦੇ ਮੋਹ ਵਿਚ (ਫਸ ਕੇ, ਮਾਨੋ) ਸੜਿਆ ਹੋਇਆ ਲੋਹਾ ਬਣ ਜਾਂਦਾ ਹੈ ।

हे मानव जीव ! यह जो शरीर प्राप्त हुआ था वह चिन्ता में जल कर राख हो गया और माया में लिप्त मन (मण्डूर) लोहे की जंग के समान नेिरर्थक हो गया है।

The body is burnt to ashes; by its love of Maya, the mind is rusted through.

Guru Nanak Dev ji / Raag Sriraag / / Guru Granth Sahib ji - Ang 19

ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ ॥

अउगण फिरि लागू भए कूरि वजावै तूरु ॥

Auga(nn) phiri laagoo bhae koori vajaavai tooru ||

ਫਿਰ ਵੀ ਵਿਕਾਰ ਉਸ ਦੀ ਖ਼ਲਾਸੀ ਨਹੀਂ ਕਰਦੇ, ਉਹ ਅਜੇ ਵੀ ਕੂੜ ਵਿਚ ਮਸਤ ਰਹਿ ਕੇ (ਮਾਇਆ ਦੇ ਮੋਹ ਦਾ) ਵਾਜਾ ਵਜਾਂਦਾ ਹੈ ।

जो पाप कर्म किए गए वे उल्ट कर उन पर ही लागू हो जाते हैं और झूठ उनके समक्ष तुरही बजाता है।

Demerits become one's enemies, and falsehood blows the bugle of attack.

Guru Nanak Dev ji / Raag Sriraag / / Guru Granth Sahib ji - Ang 19

ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ ॥੧॥

बिनु सबदै भरमाईऐ दुबिधा डोबे पूरु ॥१॥

Binu sabadai bharamaaeeai dubidhaa dobe pooru ||1||

ਗੁਰ-ਸ਼ਬਦ ਤੋਂ ਵਾਂਜਿਆਂ ਰਹਿ ਕੇ ਉਹ ਭਟਕਣਾ ਵਿਚ ਪਿਆ ਰਹਿੰਦਾ ਹੈ । ਦੁਬਿਧਾ ਉਸ ਮਨੁੱਖ ਦਾ (ਗਿਆਨ-ਇੰਦ੍ਰਿਆਂ ਦਾ) ਸਾਰਾ ਹੀ ਪਰਵਾਰ (ਮੋਹ ਦੇ ਸਮੁੰਦਰ ਵਿਚ) ਡੋਬ ਦੇਂਦੀ ਹੈ ॥੧॥

गुरु-उपदेश के बिना जीव भटकता रहता है तथा द्वैत-भाव ने पूर्ण समूह को नरकों में धकेल दिया है ॥१॥

Without the Word of the Shabad, people wander lost in reincarnation. Through the love of duality, multitudes have been drowned. ||1||

Guru Nanak Dev ji / Raag Sriraag / / Guru Granth Sahib ji - Ang 19


ਮਨ ਰੇ ਸਬਦਿ ਤਰਹੁ ਚਿਤੁ ਲਾਇ ॥

मन रे सबदि तरहु चितु लाइ ॥

Man re sabadi tarahu chitu laai ||

ਹੇ (ਮੇਰੇ) ਮਨ! ਗੁਰੂ ਦੇ ਸ਼ਬਦ ਵਿਚ ਚਿੱਤ ਜੋੜ (ਤੇ ਇਸ ਤਰ੍ਹਾਂ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ ।

हे मन ! तू गुरु-उपदेश में चित्त लगा कर इस भवसागर को पार कर।

O mind, swim across, by focusing your consciousness on the Shabad.

Guru Nanak Dev ji / Raag Sriraag / / Guru Granth Sahib ji - Ang 19

ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥੧॥ ਰਹਾਉ ॥

जिनि गुरमुखि नामु न बूझिआ मरि जनमै आवै जाइ ॥१॥ रहाउ ॥

Jini guramukhi naamu na boojhiaa mari janamai aavai jaai ||1|| rahaau ||

ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ, ਉਹ ਮਰਦਾ ਹੈ ਜੰਮਦਾ ਹੈ ਜੰਮਦਾ ਹੈ ਮਰਦਾ ਹੈ ॥੧॥ ਰਹਾਉ ॥

जिन जीवों ने गुरु द्वारा नाम-ज्ञान को प्राप्त नहीं किया, वे बार-बार आवागमन में ही व्यस्त रहते हैं ॥१॥ रहाउ ॥

Those who do not become Gurmukh do not understand the Naam; they die, and continue coming and going in reincarnation. ||1|| Pause ||

Guru Nanak Dev ji / Raag Sriraag / / Guru Granth Sahib ji - Ang 19


ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ ॥

तनु सूचा सो आखीऐ जिसु महि साचा नाउ ॥

Tanu soochaa so aakheeai jisu mahi saachaa naau ||

ਜਿਸ ਸਰੀਰ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਹੀ ਸਰੀਰ ਪਵਿਤ੍ਰ ਅਖਵਾ ਸਕਦਾ ਹੈ ।

जिस अंतर्मन में सत्य-नाम विद्यमान हो, वही पवित्र कहा जाता है।

That body is said to be pure, in which the True Name abides.

Guru Nanak Dev ji / Raag Sriraag / / Guru Granth Sahib ji - Ang 19

ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥

भै सचि राती देहुरी जिहवा सचु सुआउ ॥

Bhai sachi raatee dehuree jihavaa sachu suaau ||

ਜੇਹੜਾ ਸੁੰਦਰ ਸਰੀਰ ਪਰਮਾਤਮਾ ਦੇ ਅਦਬ-ਪਿਆਰ ਵਿਚ ਪਰਮਾਤਮਾ ਦੀ ਯਾਦ ਵਿਚ ਰੰਗਿਆ ਰਹਿੰਦਾ ਹੈ, ਜਿਸ ਦੀ ਜੀਭ ਨੂੰ ਸਿਮਰਨ ਹੀ (ਆਪਣੀ ਹਸਤੀ ਦਾ) ਅਸਲ ਮਨੋਰਥ ਜਾਪਦਾ ਹੈ,

शरीर सत्य स्वरूप निरंकार के भय में रत है और रसना सत्य-नाम का स्वाद चख रही है।

One whose body is imbued with the Fear of the True One, and whose tongue savors Truthfulness,

Guru Nanak Dev ji / Raag Sriraag / / Guru Granth Sahib ji - Ang 19

ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ ॥੨॥

सची नदरि निहालीऐ बहुड़ि न पावै ताउ ॥२॥

Sachee nadari nihaaleeai bahu(rr)i na paavai taau ||2||

ਜਿਸ ਉਸ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਉਹ ਮੁੜ ਮੁੜ (ਚੌਰਾਸੀ ਦੇ ਗੇੜ ਦੀ ਕੁਠਾਲੀ ਵਿਚ ਪੈ ਕੇ) ਤਾਅ (ਸੇਕ) ਨਹੀਂ ਸਹਾਰਦਾ ॥੨॥

उस जीव पर जब परमेश्वर की कृपा-दृष्टि हो गई तब उसे नरकों की अग्नि का ताप नहीं सहना पड़ता ॥२॥

Is brought to ecstasy by the True Lord's Glance of Grace. That person does not have to go through the fire of the womb again. ||2||

Guru Nanak Dev ji / Raag Sriraag / / Guru Granth Sahib ji - Ang 19


ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥

साचे ते पवना भइआ पवनै ते जलु होइ ॥

Saache te pavanaa bhaiaa pavanai te jalu hoi ||

(ਉਸ ਨੂੰ ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ,

(अब सतगुरु जी पुनः सृष्टि की रचना का चित्रण करते हैं।) सत्य स्वरूप निरंकार से पवन हुआ, पवन से जल की उत्पति हुई।

From the True Lord came the air, and from the air came water.

Guru Nanak Dev ji / Raag Sriraag / / Guru Granth Sahib ji - Ang 19

ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥

जल ते त्रिभवणु साजिआ घटि घटि जोति समोइ ॥

Jal te tribhava(nn)u saajiaa ghati ghati joti samoi ||

ਪਵਣ ਤੋਂ ਜਲ ਹੋਂਦ ਵਿਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ ।

फिर सृजनहार परमात्मा ने जलादि तत्वों से तीनो लोकों (सम्पूर्ण सृष्टि) की रचना की, फिर इस रचना के कण-कण में उसने जीव रूप में अपनी ज्योति विद्यमान की।

From water, He created the three worlds; in each and every heart He has infused His Light.

Guru Nanak Dev ji / Raag Sriraag / / Guru Granth Sahib ji - Ang 19

ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥੩॥

निरमलु मैला ना थीऐ सबदि रते पति होइ ॥३॥

Niramalu mailaa naa theeai sabadi rate pati hoi ||3||

ਗੁਰੂ ਦੇ ਸ਼ਬਦ ਵਿਚ ਰੰਗੇ ਹੋਏ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਉਹ ਸਦਾ ਪਵਿਤ੍ਰ ਰਹਿੰਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ॥੩॥

गुरु उपदेश में तदाकार होने से जिसका मन निर्मल होता है, वह फिर कभी द्वैत के कारण दूषित नहीं होता, इसी से वह प्रतिष्ठित होता है। ॥ ३।

The Immaculate Lord does not become polluted. Attuned to the Shabad, honor is obtained. ||3||

Guru Nanak Dev ji / Raag Sriraag / / Guru Granth Sahib ji - Ang 19


ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ ॥

इहु मनु साचि संतोखिआ नदरि करे तिसु माहि ॥

Ihu manu saachi santtokhiaa nadari kare tisu maahi ||

ਉਸ ਦਾ ਮਨ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ, ਉਸ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਕਰੀ ਰੱਖਦਾ ਹੈ ।

जब यह मन सत्य द्वारा संतुष्ट हो जाता है तब उस पर निरंकार की कृपा होती है।

One whose mind is contented with Truthfulness, is blessed with the Lord's Glance of Grace.

Guru Nanak Dev ji / Raag Sriraag / / Guru Granth Sahib ji - Ang 19


Download SGGS PDF Daily Updates ADVERTISE HERE