ANG 163, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਆਪੇ ਹੀ ਪ੍ਰਭੁ ਦੇਹਿ ਮਤਿ ਹਰਿ ਨਾਮੁ ਧਿਆਈਐ ॥

आपे ही प्रभु देहि मति हरि नामु धिआईऐ ॥

Aape hee prbhu dehi mati hari naamu dhiaaeeai ||

(ਹੇ ਪਰਮਾਤਮਾ!) ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਜਿਸ ਜੀਵ ਨੂੰ ਤੂੰ ਆਪ ਹੀ ਮਤਿ ਦੇਂਦਾ ਹੈਂ, ਉਸੇ ਪਾਸੋਂ ਹਰਿ-ਨਾਮ ਸਿਮਰਿਆ ਜਾ ਸਕਦਾ ਹੈ ।

परमेश्वर स्वयं ही सुमति प्रदान करता है और मनुष्य हरि के नाम का ध्यान करता है।

God Himself bestows wisdom; meditate on the Name of the Lord.

Guru Amardas ji / Raag Gauri Baraigan / / Guru Granth Sahib ji - Ang 163

ਵਡਭਾਗੀ ਸਤਿਗੁਰੁ ਮਿਲੈ ਮੁਖਿ ਅੰਮ੍ਰਿਤੁ ਪਾਈਐ ॥

वडभागी सतिगुरु मिलै मुखि अम्रितु पाईऐ ॥

Vadabhaagee satiguru milai mukhi ammmritu paaeeai ||

ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੈਂਦਾ ਹੈ ।

बड़े सौभाग्य से सतिगुरु जी मिलते हैं, जो उसके मुख (हरिनाम का) अमृत डालते हैं।

By great good fortune, one meets the True Guru, who places the Ambrosial Nectar in the mouth.

Guru Amardas ji / Raag Gauri Baraigan / / Guru Granth Sahib ji - Ang 163

ਹਉਮੈ ਦੁਬਿਧਾ ਬਿਨਸਿ ਜਾਇ ਸਹਜੇ ਸੁਖਿ ਸਮਾਈਐ ॥

हउमै दुबिधा बिनसि जाइ सहजे सुखि समाईऐ ॥

Haumai dubidhaa binasi jaai sahaje sukhi samaaeeai ||

ਉਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਮਾਨਸਕ ਡਾਵਾਂਡੋਲ ਦਸ਼ਾ ਮੁੱਕ ਜਾਂਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ ।

जब अहंकार एवं दुविधा नष्ट हो जाते हैं, वह सहज ही सुख में लीन हो जाता है।

When egotism and duality are eradicated, one intuitively merges in peace.

Guru Amardas ji / Raag Gauri Baraigan / / Guru Granth Sahib ji - Ang 163

ਸਭੁ ਆਪੇ ਆਪਿ ਵਰਤਦਾ ਆਪੇ ਨਾਇ ਲਾਈਐ ॥੨॥

सभु आपे आपि वरतदा आपे नाइ लाईऐ ॥२॥

Sabhu aape aapi varatadaa aape naai laaeeai ||2||

(ਹੇ ਭਾਈ!) ਹਰ ਥਾਂ ਪ੍ਰਭੂ ਆਪ ਹੀ ਆਪ ਮੌਜੂਦ ਹੈ, ਉਹ ਆਪ ਹੀ (ਜੀਵਾਂ ਨੂੰ) ਆਪਣੇ ਨਾਮ ਵਿਚ ਜੋੜਦਾ ਹੈ ॥੨॥

प्रभु स्वयं ही सर्वव्यापक हो रहा है और स्वयं ही मनुष्य को अपने नाम-सिमरन में लगाता है॥ २॥

He Himself is All-pervading; He Himself links us to His Name. ||2||

Guru Amardas ji / Raag Gauri Baraigan / / Guru Granth Sahib ji - Ang 163


ਮਨਮੁਖਿ ਗਰਬਿ ਨ ਪਾਇਓ ਅਗਿਆਨ ਇਆਣੇ ॥

मनमुखि गरबि न पाइओ अगिआन इआणे ॥

Manamukhi garabi na paaio agiaan iaa(nn)e ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਗਿਆਨ ਤੋਂ ਸੱਖਣੇ ਹੁੰਦੇ ਹਨ (ਜੀਵਨ-ਜੁਗਤਿ ਤੋਂ) ਅੰਞਾਣ ਹੁੰਦੇ ਹਨ ਉਹ ਅਹੰਕਾਰ ਵਿਚ ਰਹਿੰਦੇ ਹਨ ਉਹਨਾਂ ਨੂੰ ਪਰਮਾਤਮਾ ਦਾ ਮੇਲ ਨਹੀਂ ਹੁੰਦਾ ।

स्वेच्छाचारी अहंकारवश ईश्वर को प्राप्त नहीं कर सकते, वे मूर्ख एवं ज्ञानहीन हैं।

The self-willed manmukhs, in their arrogant pride, do not find God; they are so ignorant and foolish!

Guru Amardas ji / Raag Gauri Baraigan / / Guru Granth Sahib ji - Ang 163

ਸਤਿਗੁਰ ਸੇਵਾ ਨਾ ਕਰਹਿ ਫਿਰਿ ਫਿਰਿ ਪਛੁਤਾਣੇ ॥

सतिगुर सेवा ना करहि फिरि फिरि पछुताणे ॥

Satigur sevaa naa karahi phiri phiri pachhutaa(nn)e ||

ਉਹ (ਆਪਣੇ ਮਾਣ ਵਿਚ ਰਹਿ ਕੇ) ਸਤਿਗੁਰੂ ਦੀ ਸਰਨ ਨਹੀਂ ਪੈਂਦੇ (ਕੁਰਾਹੇ ਪੈ ਕੇ) ਮੁੜ ਮੁੜ ਪਛੁਤਾਂਦੇ ਭੀ ਰਹਿੰਦੇ ਹਨ ।

वे सतिगुरु की सेवा-भक्ति नहीं करते और पुनः पुनः पश्चाताप करते हैं।

They do not serve the True Guru, and in the end, they regret and repent, over and over again.

Guru Amardas ji / Raag Gauri Baraigan / / Guru Granth Sahib ji - Ang 163

ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ ॥

गरभ जोनी वासु पाइदे गरभे गलि जाणे ॥

Garabh jonee vaasu paaide garabhe gali jaa(nn)e ||

ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਇਸ ਗੇੜ ਵਿਚ ਉਹਨਾਂ ਦਾ ਆਤਮਕ ਜੀਵਨ ਗਲ ਜਾਂਦਾ ਹੈ ।

गर्भयोनि में उनको निवास मिलता है और गर्भ में ही गल-सड़ जाते हैं।

They are cast into the womb to be reincarnated, and within the womb, they rot.

Guru Amardas ji / Raag Gauri Baraigan / / Guru Granth Sahib ji - Ang 163

ਮੇਰੇ ਕਰਤੇ ਏਵੈ ਭਾਵਦਾ ਮਨਮੁਖ ਭਰਮਾਣੇ ॥੩॥

मेरे करते एवै भावदा मनमुख भरमाणे ॥३॥

Mere karate evai bhaavadaa manamukh bharamaa(nn)e ||3||

ਮੇਰੇ ਕਰਤਾਰ ਨੂੰ ਇਹੀ ਚੰਗਾ ਲੱਗਦਾ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਜਨਮ ਮਰਨ ਵਿਚ ਹੀ ਭਟਕਦੇ ਰਹਿਣ ॥੩॥

मेरे सृजनहार प्रभु को यहीं भला लगता है कि स्वेच्छाचारी भटकते रहें॥ ३॥

As it pleases my Creator Lord, the self-willed manmukhs wander around lost. ||3||

Guru Amardas ji / Raag Gauri Baraigan / / Guru Granth Sahib ji - Ang 163


ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ ॥

मेरै हरि प्रभि लेखु लिखाइआ धुरि मसतकि पूरा ॥

Merai hari prbhi lekhu likhaaiaa dhuri masataki pooraa ||

(ਜਿਸ ਵਡਭਾਗੀ ਮਨੁੱਖ ਦੇ) ਮੱਥੇ ਉਤੇ ਮੇਰੇ ਹਰਿ-ਪ੍ਰਭੂ ਨੇ ਆਪਣੀ ਧੁਰ ਦਰਗਾਹ ਤੋਂ (ਬਖ਼ਸ਼ਸ਼ ਦਾ) ਅਟੱਲ ਲੇਖ ਲਿਖ ਦਿੱਤਾ ।

मेरे हरि-प्रभु ने आदि से ही प्राणी के मस्तक पर उसका भाग्य लिख दिया था।

My Lord God inscribed the full pre-ordained destiny upon the forehead.

Guru Amardas ji / Raag Gauri Baraigan / / Guru Granth Sahib ji - Ang 163

ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੁ ਸੂਰਾ ॥

हरि हरि नामु धिआइआ भेटिआ गुरु सूरा ॥

Hari hari naamu dhiaaiaa bhetiaa guru sooraa ||

ਉਸ ਨੂੰ (ਸਭ ਵਿਕਾਰਾਂ ਤੋਂ ਹੱਥ ਦੇ ਕੇ ਬਚਾਣ ਵਾਲਾ) ਸੂਰਮਾ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਕਿਰਪਾ ਨਾਲ) ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ ।

जब मनुष्य शूरवीर गुरु से मिलता है, वह हरि-परमेश्वर के नाम की आराधना करता है।

When one meets the Great and Courageous Guru, one meditates on the Name of the Lord, Har, Har.

Guru Amardas ji / Raag Gauri Baraigan / / Guru Granth Sahib ji - Ang 163

ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ ॥

मेरा पिता माता हरि नामु है हरि बंधपु बीरा ॥

Meraa pitaa maataa hari naamu hai hari banddhapu beeraa ||

(ਹੇ ਭਾਈ!) ਪਰਮਾਤਮਾ ਦਾ ਨਾਮ ਹੀ ਮੇਰਾ ਪਿਉ ਹੈ ਨਾਮ ਹੀ ਮੇਰੀ ਮਾਂ ਹੈ, ਪਰਮਾਤਮਾ (ਦਾ ਨਾਮ) ਹੀ ਮੇਰਾ ਸਨਬੰਧੀ ਹੈ ਮੇਰਾ ਵੀਰ ਹੈ ।

हरि का नाम मेरा पिता एवं मेरी माता है। भगवान ही मेरा संबंधी और भ्राता है।

The Lord's Name is my mother and father; the Lord is my relative and brother.

Guru Amardas ji / Raag Gauri Baraigan / / Guru Granth Sahib ji - Ang 163

ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ ॥੪॥੩॥੧੭॥੩੭॥

हरि हरि बखसि मिलाइ प्रभ जनु नानकु कीरा ॥४॥३॥१७॥३७॥

Hari hari bakhasi milaai prbh janu naanaku keeraa ||4||3||17||37||

(ਮੈਂ ਸਦਾ ਪਰਮਾਤਮਾ ਦੇ ਦਰ ਤੇ ਹੀ ਅਰਜ਼ੋਈ ਕਰਦਾ ਹਾਂ ਕਿ) ਹੇ ਪ੍ਰਭੂ! ਹੇ ਹਰੀ! ਇਹ ਨਾਨਕ ਤੇਰਾ ਨਿਮਾਣਾ ਦਾਸ ਹੈ, ਇਸ ਉਤੇ ਬਖ਼ਸ਼ਸ਼ ਕਰ ਤੇ ਇਸ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ ॥੪॥ ॥੩॥੧੭॥੩੭॥

हे प्रभु ! कृमि सेवक नानक को क्षमादान करके अपने साथ मिला लो॥ ४ ॥ ३ ॥ १७ ॥ ३७ ॥

O Lord, Har, Har, please forgive me and unite me with Yourself. Servant Nanak is a lowly worm. ||4||3||17||37||

Guru Amardas ji / Raag Gauri Baraigan / / Guru Granth Sahib ji - Ang 163


ਗਉੜੀ ਬੈਰਾਗਣਿ ਮਹਲਾ ੩ ॥

गउड़ी बैरागणि महला ३ ॥

Gau(rr)ee bairaaga(nn)i mahalaa 3 ||

गउड़ी बैरागणि महला ३ ॥

Gauree Bairaagan, Third Mehl:

Guru Amardas ji / Raag Gauri Baraigan / / Guru Granth Sahib ji - Ang 163

ਸਤਿਗੁਰ ਤੇ ਗਿਆਨੁ ਪਾਇਆ ਹਰਿ ਤਤੁ ਬੀਚਾਰਾ ॥

सतिगुर ते गिआनु पाइआ हरि ततु बीचारा ॥

Satigur te giaanu paaiaa hari tatu beechaaraa ||

ਜਿਨ੍ਹਾਂ ਮਨੁੱਖਾਂ ਨੇ ਗੁਰੂ ਪਾਸੋਂ (ਪਰਮਾਤਮਾ ਨਾਲ) ਡੂੰਘੀ ਸਾਂਝ (ਪਾਣੀ) ਸਿੱਖ ਲਈ, (ਜਗਤ ਦੇ) ਮੂਲ ਪਰਮਾਤਮਾ (ਦੇ ਗੁਣਾਂ) ਨੂੰ ਵਿਚਾਰਨਾ (ਸਿੱਖ ਲਿਆ),

सतिगुरु से ज्ञान प्राप्त करके मैंने परम तत्व ईश्वर के मूल का चिन्तन किया है।

From the True Guru, I obtained spiritual wisdom; I contemplate the Lord's essence.

Guru Amardas ji / Raag Gauri Baraigan / / Guru Granth Sahib ji - Ang 163

ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ ॥

मति मलीण परगटु भई जपि नामु मुरारा ॥

Mati malee(nn) paragatu bhaee japi naamu muraaraa ||

ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹਨਾਂ ਦੀ ਮਤਿ (ਜੋ ਪਹਿਲਾਂ ਵਿਕਾਰਾਂ ਦੇ ਕਾਰਨ) ਮੈਲੀ (ਹੋਈ ਪਈ ਸੀ) ਨਿਖਰ ਪਈ ।

मुरारि प्रभु के नाम का जाप करने से मेरी मलिन बुद्धि निर्मल हो गई है।

My polluted intellect was enlightened by chanting the Naam, the Name of the Lord.

Guru Amardas ji / Raag Gauri Baraigan / / Guru Granth Sahib ji - Ang 163

ਸਿਵਿ ਸਕਤਿ ਮਿਟਾਈਆ ਚੂਕਾ ਅੰਧਿਆਰਾ ॥

सिवि सकति मिटाईआ चूका अंधिआरा ॥

Sivi sakati mitaaeeaa chookaa anddhiaaraa ||

ਕਲਿਆਣ-ਸਰੂਪ ਪਰਮਾਤਮਾ ਨੇ (ਉਹਨਾਂ ਦੇ ਅੰਦਰੋਂ) ਮਾਇਆ (ਦਾ ਪ੍ਰਭਾਵ) ਮਿਟਾ ਦਿੱਤਾ, (ਉਹਨਾਂ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਗਿਆ ।

ईश्वर ने माया का नाश कर दिया है और मेरा अज्ञानता का अंधकार दूर हो गया है।

The distinction between Shiva and Shakti - mind and matter - has been destroyed, and the darkness has been dispelled.

Guru Amardas ji / Raag Gauri Baraigan / / Guru Granth Sahib ji - Ang 163

ਧੁਰਿ ਮਸਤਕਿ ਜਿਨ ਕਉ ਲਿਖਿਆ ਤਿਨ ਹਰਿ ਨਾਮੁ ਪਿਆਰਾ ॥੧॥

धुरि मसतकि जिन कउ लिखिआ तिन हरि नामु पिआरा ॥१॥

Dhuri masataki jin kau likhiaa tin hari naamu piaaraa ||1||

(ਪਰ) ਪਰਮਾਤਮਾ ਦਾ ਨਾਮ ਉਹਨਾਂ ਨੂੰ ਹੀ ਪਿਆਰਾ ਲੱਗਦਾ ਹੈ, ਜਿਨ੍ਹਾਂ ਦੇ ਮੱਥੇ ਉਤੇ ਧੁਰੋਂ (ਆਪ ਪਰਮਾਤਮਾ ਨੇ ਆਪਣੇ ਨਾਮ ਦੀ ਦਾਤ ਦਾ ਲੇਖ) ਲਿਖ ਦਿੱਤਾ ॥੧॥

जिनके मस्तक पर आदि से ही भाग्य-रेखाएँ विद्यमान हों, उनको हरि का नाम प्रिय लगता है॥ १ ॥

The Lord's Name is loved by those, upon whose foreheads such pre-ordained destiny was written. ||1||

Guru Amardas ji / Raag Gauri Baraigan / / Guru Granth Sahib ji - Ang 163


ਹਰਿ ਕਿਤੁ ਬਿਧਿ ਪਾਈਐ ਸੰਤ ਜਨਹੁ ਜਿਸੁ ਦੇਖਿ ਹਉ ਜੀਵਾ ॥

हरि कितु बिधि पाईऐ संत जनहु जिसु देखि हउ जीवा ॥

Hari kitu bidhi paaeeai santt janahu jisu dekhi hau jeevaa ||

ਹੇ ਸੰਤ ਜਨੋ! ਜਿਸ ਪਰਮਾਤਮਾ ਦਾ ਦਰਸਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ (ਦੱਸੋ) ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ ।

हे सन्तजनो ! कौन-से साधनों द्वारा परमात्मा को पाया जा सकता है? जिसके दर्शन करके मैं जीवित रहती हूँ।

How can the Lord be obtained, O Saints? Seeing Him, my life is sustained.

Guru Amardas ji / Raag Gauri Baraigan / / Guru Granth Sahib ji - Ang 163

ਹਰਿ ਬਿਨੁ ਚਸਾ ਨ ਜੀਵਤੀ ਗੁਰ ਮੇਲਿਹੁ ਹਰਿ ਰਸੁ ਪੀਵਾ ॥੧॥ ਰਹਾਉ ॥

हरि बिनु चसा न जीवती गुर मेलिहु हरि रसु पीवा ॥१॥ रहाउ ॥

Hari binu chasaa na jeevatee gur melihu hari rasu peevaa ||1|| rahaau ||

ਉਸ ਪ੍ਰਭੂ ਤੋਂ ਵਿੱਛੁੜ ਕੇ ਮੈਂ ਰਤਾ ਭਰ ਸਮੇ ਲਈ ਭੀ (ਆਤਮਕ ਜੀਵਨ) ਜੀਊਂ ਨਹੀਂ ਸਕਦੀ । (ਹੇ ਸੰਤ ਜਨੋ!) ਮੈਨੂੰ ਗੁਰੂ (ਨਾਲ) ਮਿਲਾਵੋ (ਤਾਂ ਜੁ ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਨਾਮ ਦਾ ਰਸ ਪੀ ਸਕਾਂ ॥੧॥ ਰਹਾਉ ॥

परमात्मा के बिना मैं निमेष मात्र भी जीवित नहीं रह सकती। मुझे गुरु के साथ मिला दीजिए चूंकि जो मैं हरि-रस का पान करूँ॥ १॥ रहाउ॥

Without the Lord, I cannot live, even for an instant. Unite me with the Guru, so that I may drink in the sublime essence of the Lord. ||1|| Pause ||

Guru Amardas ji / Raag Gauri Baraigan / / Guru Granth Sahib ji - Ang 163


ਹਉ ਹਰਿ ਗੁਣ ਗਾਵਾ ਨਿਤ ਹਰਿ ਸੁਣੀ ਹਰਿ ਹਰਿ ਗਤਿ ਕੀਨੀ ॥

हउ हरि गुण गावा नित हरि सुणी हरि हरि गति कीनी ॥

Hau hari gu(nn) gaavaa nit hari su(nn)ee hari hari gati keenee ||

(ਹੇ ਸੰਤ ਜਨੋ! ਪਿਆਰੇ ਗੁਰੂ ਦੀ ਮਿਹਰ ਨਾਲ) ਮੈਂ ਨਿੱਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਮੈਂ ਨਿੱਤ ਪਰਮਾਤਮਾ ਦਾ ਨਾਮ ਸੁਣਦਾ ਰਹਿੰਦਾ ਹਾਂ, ਉਸ ਪਰਮਾਤਮਾ ਨੇ ਮੈਨੂੰ ਉੱਚੀ ਆਤਮਕ ਅਵਸਥਾ ਬਖ਼ਸ ਦਿੱਤੀ ਹੈ ।

मैं नित्य ईश्वर की गुणस्तुति करती हूँ और प्रतिदिन परमेश्वर की महिमा ही सुनती हूँ। मुझे हरि-प्रभु ने (संसार से) मुक्त कर दिया है।

I sing the Glorious Praises of the Lord, and I listen to them daily; the Lord, Har, Har, has emancipated me.

Guru Amardas ji / Raag Gauri Baraigan / / Guru Granth Sahib ji - Ang 163

ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ ਲੀਨੀ ॥

हरि रसु गुर ते पाइआ मेरा मनु तनु लीनी ॥

Hari rasu gur te paaiaa meraa manu tanu leenee ||

ਗੁਰੂ ਪਾਸੋਂ ਮੈਂ ਪਰਮਾਤਮਾ ਦੇ ਨਾਮ ਦਾ ਸੁਆਦ ਹਾਸਲ ਕੀਤਾ ਹੈ, (ਹੁਣ) ਮੇਰਾ ਮਨ ਮੇਰਾ ਤਨ (ਉਸ ਸੁਆਦ ਵਿਚ) ਮਗਨ ਰਹਿੰਦਾ ਹੈ ।

हरि-रस मैंने गुरु से प्राप्त किया है। मेरा मन एवं तन उसमें लीन हो गए हैं।

I have obtained the Lord's essence from the Guru; my mind and body are drenched with it.

Guru Amardas ji / Raag Gauri Baraigan / / Guru Granth Sahib ji - Ang 163

ਧਨੁ ਧਨੁ ਗੁਰੁ ਸਤ ਪੁਰਖੁ ਹੈ ਜਿਨਿ ਭਗਤਿ ਹਰਿ ਦੀਨੀ ॥

धनु धनु गुरु सत पुरखु है जिनि भगति हरि दीनी ॥

Dhanu dhanu guru sat purakhu hai jini bhagati hari deenee ||

(ਹੇ ਸੰਤ ਜਨੋ!) ਜਿਸ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਭਗਤੀ (ਦੀ ਦਾਤਿ) ਦਿੱਤੀ ਹੈ (ਮੇਰੇ ਵਾਸਤੇ ਤਾਂ ਉਹ) ਸਤਪੁਰਖ ਗੁਰੂ (ਸਦਾ ਹੀ) ਸਲਾਹੁਣ-ਯੋਗ ਹੈ ।

वह सत्यपुरुष गुरु धन्य-धन्य है, जिन्होंने मुझे भगवान की भक्ति प्रदान की है।

Blessed, blessed is the Guru, the True Being, who has blessed me with devotional worship of the Lord.

Guru Amardas ji / Raag Gauri Baraigan / / Guru Granth Sahib ji - Ang 163

ਜਿਸੁ ਗੁਰ ਤੇ ਹਰਿ ਪਾਇਆ ਸੋ ਗੁਰੁ ਹਮ ਕੀਨੀ ॥੨॥

जिसु गुर ते हरि पाइआ सो गुरु हम कीनी ॥२॥

Jisu gur te hari paaiaa so guru ham keenee ||2||

ਜਿਸ ਗੁਰੂ ਪਾਸੋਂ ਮੈਂ ਪਰਮਾਤਮਾ (ਦਾ ਨਾਮ) ਪ੍ਰਾਪਤ ਕੀਤਾ ਹੈ ਉਸ ਗੁਰੂ ਨੂੰ ਮੈਂ ਆਪਣਾ ਬਣਾ ਲਿਆ ਹੈ ॥੨॥

मैंने उसे ही अपना गुरु धारण किया है, जिस गुरु के द्वारा मैंने परमात्मा को पाया है॥ २॥

From the Guru, I have obtained the Lord; I have made Him my Guru. ||2||

Guru Amardas ji / Raag Gauri Baraigan / / Guru Granth Sahib ji - Ang 163


ਗੁਣਦਾਤਾ ਹਰਿ ਰਾਇ ਹੈ ਹਮ ਅਵਗਣਿਆਰੇ ॥

गुणदाता हरि राइ है हम अवगणिआरे ॥

Gu(nn)adaataa hari raai hai ham avaga(nn)iaare ||

(ਹੇ ਭਾਈ! ਸਾਰੇ ਜਗਤ ਦਾ) ਸ਼ਹਿਨਸ਼ਾਹ ਪਰਮਾਤਮਾ (ਸਭ ਜੀਵਾਂ ਨੂੰ ਸਭ) ਗੁਣਾਂ ਦੀ ਦਾਤ ਦੇਣ ਵਾਲਾ ਹੈ, ਅਸੀਂ (ਜੀਵ) ਅਉਗਣਾਂ ਨਾਲ ਭਰੇ ਰਹਿੰਦੇ ਹਾਂ ।

विश्व का मालिक प्रभु गुणों का दाता है परन्तु हम जीवों में अनेक अवगुण विद्यमान हैं।

The Sovereign Lord is the Giver of virtue. I am worthless and without virtue.

Guru Amardas ji / Raag Gauri Baraigan / / Guru Granth Sahib ji - Ang 163

ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ ॥

पापी पाथर डूबदे गुरमति हरि तारे ॥

Paapee paathar doobade guramati hari taare ||

(ਜਿਵੇਂ) ਪੱਥਰ (ਪਾਣੀ ਵਿਚ ਡੁੱਬ ਜਾਂਦੇ ਹਨ, ਤਿਵੇਂ ਅਸੀ) ਪਾਪੀ (ਜੀਵ ਵਿਕਾਰਾਂ ਦੇ ਸਮੁੰਦਰ ਵਿਚ) ਡੁੱਬੇ ਰਹਿੰਦੇ ਹਾਂ, ਪਰਮਾਤਮਾ (ਸਾਨੂੰ) ਗੁਰੂ ਦੀ ਮਤਿ ਦੇ ਕੇ (ਉਸ ਸਮੁੰਦਰ ਵਿਚੋਂ) ਪਾਰ ਲੰਘਾਂਦਾ ਹੈ ।

पानी में डूबते पत्थरों की तरह भवसागर में डूबते पापी जीवों को भगवान ने गुरु की मति देकर पार कर दिया है।

The sinners sink like stones; through the Guru's Teachings, the Lord carries us across.

Guru Amardas ji / Raag Gauri Baraigan / / Guru Granth Sahib ji - Ang 163

ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ॥

तूं गुणदाता निरमला हम अवगणिआरे ॥

Toonn gu(nn)adaataa niramalaa ham avaga(nn)iaare ||

ਹੇ ਪ੍ਰਭੂ! ਤੂੰ ਪਵਿਤ੍ਰ-ਸਰੂਪ ਹੈਂ ਤੂੰ ਗੁਣ ਬਖ਼ਸ਼ਣ ਵਾਲਾ ਹੈਂ, ਅਸੀਂ ਜੀਵ ਅਉਗਣਾਂ ਨਾਲ ਭਰੇ ਪਏ ਹਾਂ ।

हे गुणों के दाता ! तू बड़ा निर्मल है लेकिन हम जीवों में अनेक अवगुण भरे हुए हैं।

You are the Giver of virtue, O Immaculate Lord; I am worthless and without virtue.

Guru Amardas ji / Raag Gauri Baraigan / / Guru Granth Sahib ji - Ang 163

ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ ॥੩॥

हरि सरणागति राखि लेहु मूड़ मुगध निसतारे ॥३॥

Hari sara(nn)aagati raakhi lehu moo(rr) mugadh nisataare ||3||

ਹੇ ਹਰੀ! ਅਸੀਂ ਤੇਰੀ ਸਰਨ ਆਏ ਹਾਂ, (ਸਾਨੂੰ ਅਉਗਣਾਂ ਤੋਂ) ਬਚਾ ਲੈ, (ਸਾਨੂੰ) ਮੂਰਖਾਂ ਨੂੰ ਮਹਾ ਮੂਰਖਾਂ ਨੂੰ (ਵਿਕਾਰਾਂ ਦੇ ਸਮੁੰਦਰ ਵਿਚੋਂ) ਪਾਰ ਲੰਘਾ ਲੈ ॥੩॥

हे भगवान ! तू महांमूर्खों को भी भवसागर से पार कर देता है, अतः मैं तेरी ही शरण में आया हूँ और मुझे भी भवसागर से पार कर दो॥ ३॥

I have entered Your Sanctuary, Lord; please save me, as You have saved the idiots and fools. ||3||

Guru Amardas ji / Raag Gauri Baraigan / / Guru Granth Sahib ji - Ang 163


ਸਹਜੁ ਅਨੰਦੁ ਸਦਾ ਗੁਰਮਤੀ ਹਰਿ ਹਰਿ ਮਨਿ ਧਿਆਇਆ ॥

सहजु अनंदु सदा गुरमती हरि हरि मनि धिआइआ ॥

Sahaju ananddu sadaa guramatee hari hari mani dhiaaiaa ||

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨੂੰ (ਆਪਣੇ) ਮਨ ਵਿਚ (ਸਦਾ) ਸਿਮਰਿਆ ਹੈ, ਉਹ ਗੁਰੂ ਦੀ ਮਤਿ ਤੇ ਤੁਰ ਕੇ ਸਦਾ ਆਤਮਕ ਅਡੋਲਤਾ ਮਾਣਦੇ ਹਨ (ਆਤਮਕ) ਆਨੰਦ ਮਾਣਦੇ ਹਨ ।

जो व्यक्ति गुरु की मति द्वारा अपने मन में हरि-परमेश्वर का ध्यान करते हैं, उन्हें हमेशा ही सहज सुख एवं आनंद प्राप्त होता है।

Eternal celestial bliss comes through the Guru's Teachings, by meditating continually on the Lord, Har, Har.

Guru Amardas ji / Raag Gauri Baraigan / / Guru Granth Sahib ji - Ang 163

ਸਜਣੁ ਹਰਿ ਪ੍ਰਭੁ ਪਾਇਆ ਘਰਿ ਸੋਹਿਲਾ ਗਾਇਆ ॥

सजणु हरि प्रभु पाइआ घरि सोहिला गाइआ ॥

Saja(nn)u hari prbhu paaiaa ghari sohilaa gaaiaa ||

ਜਿਨ੍ਹਾਂ ਨੂੰ ਹਰਿ-ਪ੍ਰਭੂ ਸੱਜਣ ਮਿਲ ਪੈਂਦਾ ਹੈ, ਉਹ ਆਪਣੇ ਹਿਰਦੇ-ਘਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ ।

वे अपने सज्जन प्रभु को पाकर अपने हृदय-घर में उसकी महिमा-स्तुति के गीत गाते रहते हैं।

I have obtained the Lord God as my Best Friend, within the home of my own self. I sing the Songs of Joy.

Guru Amardas ji / Raag Gauri Baraigan / / Guru Granth Sahib ji - Ang 163

ਹਰਿ ਦਇਆ ਧਾਰਿ ਪ੍ਰਭ ਬੇਨਤੀ ਹਰਿ ਹਰਿ ਚੇਤਾਇਆ ॥

हरि दइआ धारि प्रभ बेनती हरि हरि चेताइआ ॥

Hari daiaa dhaari prbh benatee hari hari chetaaiaa ||

ਹੇ ਹਰੀ! ਹੇ ਪ੍ਰਭੂ! ਮਿਹਰ ਕਰ, (ਮੇਰੀ) ਬੇਨਤੀ (ਸੁਣ), (ਮੈਨੂੰ) ਆਪਣੇ ਨਾਮ ਦਾ ਸਿਮਰਨ ਦੇਹ ।

हे हरि ! मुझ पर दया करो। हे प्रभु ! मेरी यही विनती है कि मैं सर्वदा ही हरि-परमेश्वर का नाम याद करता रहूँ।

Please shower me with Your Mercy, O Lord God, that I may meditate on Your Name, Har, Har.

Guru Amardas ji / Raag Gauri Baraigan / / Guru Granth Sahib ji - Ang 163

ਜਨ ਨਾਨਕੁ ਮੰਗੈ ਧੂੜਿ ਤਿਨ ਜਿਨ ਸਤਿਗੁਰੁ ਪਾਇਆ ॥੪॥੪॥੧੮॥੩੮॥

जन नानकु मंगै धूड़ि तिन जिन सतिगुरु पाइआ ॥४॥४॥१८॥३८॥

Jan naanaku manggai dhoo(rr)i tin jin satiguru paaiaa ||4||4||18||38||

(ਹੇ ਪ੍ਰਭੂ! ਤੇਰਾ) ਦਾਸ ਨਾਨਕ (ਤੇਰੇ ਦਰ ਤੋਂ) ਉਹਨਾਂ ਮਨੁੱਖਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਨ੍ਹਾਂ ਨੂੰ (ਤੇਰੀ ਮਿਹਰ ਨਾਲ) ਗੁਰੂ ਮਿਲ ਪਿਆ ਹੈ ॥੪॥੪॥੧੮॥੩੮॥

जन नानक उन महापुरुषों की चरण-धूलि की ही कामना करता है, जिन्होंने सतिगुरु को पाया है॥ ४॥ ४॥ १८ ॥ ३८ ॥

Servant Nanak begs for the dust of the feet of those who have found the True Guru. ||4||4||18||38||

Guru Amardas ji / Raag Gauri Baraigan / / Guru Granth Sahib ji - Ang 163


ਗਉੜੀ ਗੁਆਰੇਰੀ ਮਹਲਾ ੪ ਚਉਥਾ ਚਉਪਦੇ

गउड़ी गुआरेरी महला ४ चउथा चउपदे

Gau(rr)ee guaareree mahalaa 4 chauthaa chaupade

ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਪਦਿਆਂ ਵਾਲੀ ਬਾਣੀ ।

गउड़ी गुआरेरी महला ४ चउथा चउपदे

Gauree Gwaarayree, Fourth Mehl, Chau-Padas:

Guru Ramdas ji / Raag Gauri Guarayri / / Guru Granth Sahib ji - Ang 163

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Ramdas ji / Raag Gauri Guarayri / / Guru Granth Sahib ji - Ang 163

ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ॥

पंडितु सासत सिम्रिति पड़िआ ॥

Pandditu saasat simriti pa(rr)iaa ||

ਪੰਡਿਤ ਸ਼ਾਸਤਰ ਸਿਮ੍ਰਿਤੀਆਂ (ਆਦਿਕ ਧਰਮ ਪੁਸਤਕ) ਪੜ੍ਹਦਾ ਹੈ (ਤੇ ਇਸ ਵਿਦਵਤਾ ਦਾ ਫ਼ਖ਼ਰ ਕਰਦਾ ਹੈ),

पण्डित शास्त्रों एवं स्मृतियों का अध्ययन करता है।

The Pandit - the religious scholar - recites the Shaastras and the Simritees;

Guru Ramdas ji / Raag Gauri Guarayri / / Guru Granth Sahib ji - Ang 163

ਜੋਗੀ ਗੋਰਖੁ ਗੋਰਖੁ ਕਰਿਆ ॥

जोगी गोरखु गोरखु करिआ ॥

Jogee gorakhu gorakhu kariaa ||

ਜੋਗੀ (ਆਪਣੇ ਗੁਰੂ) ਗੋਰਖ (ਦੇ ਨਾਮ ਦਾ ਜਾਪ) ਕਰਦਾ ਹੈ (ਤੇ ਉਸ ਦੀਆਂ ਦੱਸੀਆਂ ਸਮਾਧੀਆਂ ਆਦਿਕ ਨੂੰ ਆਤਮਕ ਜੀਵਨ ਦੀ ਟੇਕ ਬਣਾਈ ਬੈਠਾ ਹੈ),

योगी अपने गुरु का नाम 'गोरख गोरख' पुकारता है।

The Yogi cries out, ""Gorakh, Gorakh"".

Guru Ramdas ji / Raag Gauri Guarayri / / Guru Granth Sahib ji - Ang 163

ਮੈ ਮੂਰਖ ਹਰਿ ਹਰਿ ਜਪੁ ਪੜਿਆ ॥੧॥

मै मूरख हरि हरि जपु पड़िआ ॥१॥

Mai moorakh hari hari japu pa(rr)iaa ||1||

ਪਰ ਮੈਂ ਮੂਰਖ ਨੇ (ਪੰਡਿਤਾਂ ਤੇ ਜੋਗੀਆਂ ਦੇ ਭਾਣੇ ਮੂਰਖ ਨੇ) ਪਰਮਾਤਮਾ ਦੇ ਨਾਮ ਦਾ ਜਪ ਕਰਨਾ ਹੀ (ਆਪਣੇ ਗੁਰੂ ਪਾਸੋਂ) ਸਿੱਖਿਆ ਹੈ ॥੧॥

लेकिन मैं मूर्ख हरि-परमेश्वर के नाम का ही जाप करता हूँ॥ १॥

But I am just a fool - I just chant the Name of the Lord, Har, Har. ||1||

Guru Ramdas ji / Raag Gauri Guarayri / / Guru Granth Sahib ji - Ang 163


ਨਾ ਜਾਨਾ ਕਿਆ ਗਤਿ ਰਾਮ ਹਮਾਰੀ ॥

ना जाना किआ गति राम हमारी ॥

Naa jaanaa kiaa gati raam hamaaree ||

ਹੇ ਮੇਰੇ ਰਾਮ! (ਕਿਸੇ ਨੂੰ ਧਰਮ-ਪੁਸਤਕਾਂ ਦੀ ਵਿੱਦਿਆ ਦਾ ਫ਼ਖ਼ਰ, ਕਿਸੇ ਨੂੰ ਸਮਾਧੀਆਂ ਦਾ ਸਹਾਰਾ, ਪਰ) ਮੈਨੂੰ ਸਮਝ ਨਹੀਂ ਆਉਂਦੀ (ਕਿ ਜੇ ਮੈਂ ਤੇਰਾ ਨਾਮ ਭੁਲਾ ਦਿਆਂ ਤਾਂ) ਮੇਰੀ ਕਿਹੋ ਜਿਹੀ ਆਤਮਕ ਦਸ਼ਾ ਹੋ ਜਾਇਗੀ ।

हे मेरे राम ! मैं नहीं जानता कि मेरी क्या हालत होगी।

I do not know what my condition shall be, Lord.

Guru Ramdas ji / Raag Gauri Guarayri / / Guru Granth Sahib ji - Ang 163

ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ ॥੧॥ ਰਹਾਉ ॥

हरि भजु मन मेरे तरु भउजलु तू तारी ॥१॥ रहाउ ॥

Hari bhaju man mere taru bhaujalu too taaree ||1|| rahaau ||

(ਹੇ ਰਾਮ! ਮੈਂ ਤਾਂ ਆਪਣੇ ਮਨ ਨੂੰ ਇਹੀ ਸਮਝਾਂਦਾ ਹਾਂ-) ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ (ਤੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾ, (ਪਰਮਾਤਮਾ ਦਾ ਨਾਮ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਬੇੜੀ ਹੈ ॥੧॥ ਰਹਾਉ ॥

हे मेरे मन ! तू भगवान का भजन करके भवसागर से पार हो जा॥ १ ॥ रहाउ ॥

O my mind, vibrate and meditate on the Name of the Lord. You shall cross over the terrifying world-ocean. ||1|| Pause ||

Guru Ramdas ji / Raag Gauri Guarayri / / Guru Granth Sahib ji - Ang 163Download SGGS PDF Daily Updates ADVERTISE HERE