Ang 151, Guru Granth Sahib ji, Hindi Punjabi English


Download SGGS PDF Daily Updates

Gurbani LangMeanings
Punjabi Punjabi meaning
Hindi ---
English English meaning
Info (Author Raag Bani Ang Page)

ਰਾਗੁ ਗਉੜੀ ਗੁਆਰੇਰੀ ਮਹਲਾ ੧ ਚਉਪਦੇ ਦੁਪਦੇ

रागु गउड़ी गुआरेरी महला १ चउपदे दुपदे

Raagu gaūɍee guâareree mahalaa 1 chaūpađe đupađe

ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਤੇ ਦੋ-ਬੰਦਾਂ ਵਾਲੀ ਬਾਣੀ ।

Raag Gauree Gwaarayree, First Mehl, Chau-Padas & Du-Padas:

Guru Nanak Dev ji / Raag Gauri Guarayri / / Ang 151

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ੴ सतिनामु करता पुरखु निरभउ निरवैरु अकाल मूरति अजूनी सैभं गुरप्रसादि ॥

Īk-õamkkaari saŧinaamu karaŧaa purakhu nirabhaū niravairu âkaal mooraŧi âjoonee saibhann guraprsaađi ||

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

Guru Nanak Dev ji / Raag Gauri Guarayri / / Ang 151

ਭਉ ਮੁਚੁ ਭਾਰਾ ਵਡਾ ਤੋਲੁ ॥

भउ मुचु भारा वडा तोलु ॥

Bhaū muchu bhaaraa vadaa ŧolu ||

ਪ੍ਰਭੂ ਦਾ ਡਰ ਬਹੁਤ ਭਾਰਾ ਹੈ ਇਸ ਦਾ ਤੋਲ ਵੱਡਾ ਹੈ (ਭਾਵ, ਜਿਸ ਮਨੁੱਖ ਦੇ ਅੰਦਰ ਪ੍ਰਭੂ ਦਾ ਡਰ-ਅਦਬ ਵੱਸਦਾ ਹੈ ਉਸਦਾ ਜੀਵਨ ਗੌਰਾ ਤੇ ਗੰਭੀਰ ਬਣ ਜਾਂਦਾ ਹੈ) ।

The Fear of God is overpowering, and so very heavy,

Guru Nanak Dev ji / Raag Gauri Guarayri / / Ang 151

ਮਨ ਮਤਿ ਹਉਲੀ ਬੋਲੇ ਬੋਲੁ ॥

मन मति हउली बोले बोलु ॥

Man maŧi haūlee bole bolu ||

ਜਿਸ ਦੀ ਮਤਿ ਉਸ ਦੇ ਮਨ ਦੇ ਪਿੱਛੇ ਤੁਰਦੀ ਹੈ ਉਹ ਹੋਛੀ ਰਹਿੰਦੀ ਹੈ, ਉਹ ਹੋਛਾ ਹੀ ਬਚਨ ਬੋਲਦਾ ਹੈ ।

While the intellect is lightweight, as is the speech one speaks.

Guru Nanak Dev ji / Raag Gauri Guarayri / / Ang 151

ਸਿਰਿ ਧਰਿ ਚਲੀਐ ਸਹੀਐ ਭਾਰੁ ॥

सिरि धरि चलीऐ सहीऐ भारु ॥

Siri đhari chaleeâi saheeâi bhaaru ||

ਜੇ ਪ੍ਰਭੂ ਦਾ ਡਰ ਸਿਰ ਉੱਤੇ ਧਰ ਕੇ (ਭਾਵ, ਕਬੂਲ ਕਰ ਕੇ) ਜੀਵਨ ਗੁਜ਼ਾਰੀਏ, ਅਤੇ ਉਸ ਡਰ ਦਾ ਭਾਰ ਸਹਾਰ ਸਕੀਏ (ਭਾਵ, ਪ੍ਰਭੂ ਦਾ ਡਰ-ਅਦਬ ਸੁਖਾਵਾਂ ਲੱਗਣ ਲੱਗ ਪਏ)

So place the Fear of God upon your head, and bear that weight;

Guru Nanak Dev ji / Raag Gauri Guarayri / / Ang 151

ਨਦਰੀ ਕਰਮੀ ਗੁਰ ਬੀਚਾਰੁ ॥੧॥

नदरी करमी गुर बीचारु ॥१॥

Nađaree karamee gur beechaaru ||1||

ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਪ੍ਰਭੂ ਦੀ ਬਖ਼ਸ਼ਸ਼ ਨਾਲ (ਮਨੁੱਖਤਾ ਬਾਰੇ) ਗੁਰੂ ਦੀ (ਦੱਸੀ ਹੋਈ) ਵਿਚਾਰ (ਜੀਵਨ ਦਾ ਹਿੱਸਾ ਬਣ ਜਾਂਦੀ ਹੈ) ॥੧॥

By the Grace of the Merciful Lord, contemplate the Guru. ||1||

Guru Nanak Dev ji / Raag Gauri Guarayri / / Ang 151


ਭੈ ਬਿਨੁ ਕੋਇ ਨ ਲੰਘਸਿ ਪਾਰਿ ॥

भै बिनु कोइ न लंघसि पारि ॥

Bhai binu koī na langghasi paari ||

(ਸੰਸਾਰ ਵਿਕਾਰ-ਭਰਿਆ ਇੱਕ ਐਸਾ ਸਮੁੰਦਰ ਹੈ ਜਿਸ ਵਿਚੋਂ ਪਰਮਾਤਮਾ ਦਾ) ਡਰ ਹਿਰਦੇ ਵਿਚ ਵਸਾਣ ਤੋਂ ਬਿਨਾ ਕੋਈ ਪਾਰ ਨਹੀਂ ਲੰਘ ਸਕਦਾ ।

Without the Fear of God, no one crosses over the world-ocean.

Guru Nanak Dev ji / Raag Gauri Guarayri / / Ang 151

ਭੈ ਭਉ ਰਾਖਿਆ ਭਾਇ ਸਵਾਰਿ ॥੧॥ ਰਹਾਉ ॥

भै भउ राखिआ भाइ सवारि ॥१॥ रहाउ ॥

Bhai bhaū raakhiâa bhaaī savaari ||1|| rahaaū ||

(ਸਿਰਫ਼ ਉਹੀ ਪਾਰ ਲੰਘਦਾ ਹੈ ਜਿਸ ਨੇ) ਪ੍ਰਭੂ ਦੇ ਡਰ ਵਿਚ ਰਹਿ ਕੇ ਅਤੇ (ਪ੍ਰਭੂ)-ਪਿਆਰ ਦੀ ਰਾਹੀਂ (ਆਪਣਾ ਜੀਵਨ) ਸੰਵਾਰ ਕੇ ਪ੍ਰਭੂ ਦਾ ਡਰ-ਅਦਬ (ਆਪਣੇ ਹਿਰਦੇ ਵਿਚ) ਟਿਕਾ ਰੱਖਿਆ ਹੈ (ਭਾਵ, ਜਿਸ ਨੇ ਇਹ ਸ਼ਰਧਾ ਬਣਾ ਲਈ ਹੈ ਕਿ ਪ੍ਰਭੂ ਮੇਰੇ ਅੰਦਰ ਅਤੇ ਸਭ ਵਿਚ ਵੱਸਦਾ ਹੈ) ॥੧॥ ਰਹਾਉ ॥

This Fear of God adorns the Love of the Lord. ||1|| Pause ||

Guru Nanak Dev ji / Raag Gauri Guarayri / / Ang 151


ਭੈ ਤਨਿ ਅਗਨਿ ਭਖੈ ਭੈ ਨਾਲਿ ॥

भै तनि अगनि भखै भै नालि ॥

Bhai ŧani âgani bhakhai bhai naali ||

ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਮਨੁੱਖ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਟਿਕੀ ਰਹਿੰਦੀ ਹੈ ।

The fire of fear within the body is burnt away by the Fear of God.

Guru Nanak Dev ji / Raag Gauri Guarayri / / Ang 151

ਭੈ ਭਉ ਘੜੀਐ ਸਬਦਿ ਸਵਾਰਿ ॥

भै भउ घड़ीऐ सबदि सवारि ॥

Bhai bhaū ghaɍeeâi sabađi savaari ||

ਗੁਰੂ ਦੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਨੂੰ) ਸੋਹਣਾ ਬਣਾ ਕੇ ਜਿਉਂ ਜਿਉਂ ਇਸ ਯਕੀਨ ਵਿਚ ਜੀਵੀਏ ਕਿ ਪ੍ਰਭੂ ਸਾਡੇ ਅੰਦਰ ਹੈ ਤੇ ਸਭ ਦੇ ਅੰਦਰ ਮੌਜੂਦ ਹੈ ਇਹ ਤਾਂਘ ਵਧੀਕ ਤੇਜ਼ ਹੁੰਦੀ ਜਾਂਦੀ ਹੈ ।

Through this Fear of God, we are adorned with the Word of the Shabad.

Guru Nanak Dev ji / Raag Gauri Guarayri / / Ang 151

ਭੈ ਬਿਨੁ ਘਾੜਤ ਕਚੁ ਨਿਕਚ ॥

भै बिनु घाड़त कचु निकच ॥

Bhai binu ghaaɍaŧ kachu nikach ||

ਪ੍ਰਭੂ ਦਾ ਡਰ-ਅਦਬ ਰੱਖਣ ਤੋਂ ਬਿਨਾ (ਸਾਡੀ ਜੀਵਨ-ਉਸਾਰੀ) ਸਾਡੇ ਮਨ ਦੀ ਘਾੜਤ ਹੋਛੀ ਹੋ ਜਾਂਦੀ ਹੈ, ਬਿਲਕੁਲ ਹੋਛੀ ਬਣਦੀ ਜਾਂਦੀ ਹੈ,

Without the Fear of God, all that is fashioned is false.

Guru Nanak Dev ji / Raag Gauri Guarayri / / Ang 151

ਅੰਧਾ ਸਚਾ ਅੰਧੀ ਸਟ ॥੨॥

अंधा सचा अंधी सट ॥२॥

Ânđđhaa sachaa ânđđhee sat ||2||

(ਕਿਉਂਕਿ) ਜਿਸ ਸੱਚੇ ਵਿਚ ਜੀਵਨ ਢਲਦਾ ਹੈ ਉਹ ਹੋਛਾ-ਪਨ ਪੈਦਾ ਕਰਨ ਵਾਲਾ ਹੁੰਦਾ ਹੈ, ਸਾਡੇ ਜਤਨ ਭੀ ਅਗਿਆਨਤਾ ਵਾਲੇ ਹੀ ਹੁੰਦੇ ਹਨ ॥੨॥

Useless is the mold, and useless are the hammer-strokes on the mold. ||2||

Guru Nanak Dev ji / Raag Gauri Guarayri / / Ang 151


ਬੁਧੀ ਬਾਜੀ ਉਪਜੈ ਚਾਉ ॥

बुधी बाजी उपजै चाउ ॥

Buđhee baajee ūpajai chaaū ||

ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਬੁੱਧੀ ਜਗਤ-ਖੇਡ ਵਿਚ ਲੱਗੀ ਰਹਿੰਦੀ ਹੈ, (ਜਗਤ-ਤਮਾਸ਼ਿਆਂ ਦਾ ਹੀ) ਚਾਉ ਉਸ ਦੇ ਅੰਦਰ ਪੈਦਾ ਹੁੰਦਾ ਰਹਿੰਦਾ ਹੈ ।

The desire for the worldly drama arises in the intellect,

Guru Nanak Dev ji / Raag Gauri Guarayri / / Ang 151

ਸਹਸ ਸਿਆਣਪ ਪਵੈ ਨ ਤਾਉ ॥

सहस सिआणप पवै न ताउ ॥

Sahas siâañap pavai na ŧaaū ||

ਮਨਮੁਖ ਭਾਵੇਂ ਹਜ਼ਾਰਾਂ ਸਿਆਣਪਾਂ ਭੀ ਕਰੇ, ਉਸ ਦਾ ਜੀਵਨ ਠੀਕ ਸੱਚੇ ਵਿਚ ਨਹੀਂ ਢਲਦਾ ।

But even with thousands of clever mental tricks, the heat of the Fear of God does not come into play.

Guru Nanak Dev ji / Raag Gauri Guarayri / / Ang 151

ਨਾਨਕ ਮਨਮੁਖਿ ਬੋਲਣੁ ਵਾਉ ॥

नानक मनमुखि बोलणु वाउ ॥

Naanak manamukhi bolañu vaaū ||

ਮਨਮੁਖ ਦਾ ਬੇ-ਥਵਾ ਬੋਲ ਹੁੰਦਾ ਹੈ,

O Nanak, the speech of the self-willed manmukh is just wind.

Guru Nanak Dev ji / Raag Gauri Guarayri / / Ang 151

ਅੰਧਾ ਅਖਰੁ ਵਾਉ ਦੁਆਉ ॥੩॥੧॥

अंधा अखरु वाउ दुआउ ॥३॥१॥

Ânđđhaa âkharu vaaū đuâaū ||3||1||

ਉਹ ਅੰਨ੍ਹਾ ਊਲ-ਜਲੂਲ ਗੱਲਾਂ ਹੀ ਕਰਦਾ ਹੈ ॥੩॥੧॥

His words are worthless and empty, like the wind. ||3||1||

Guru Nanak Dev ji / Raag Gauri Guarayri / / Ang 151


ਗਉੜੀ ਮਹਲਾ ੧ ॥

गउड़ी महला १ ॥

Gaūɍee mahalaa 1 ||

Gauree, First Mehl:

Guru Nanak Dev ji / Raag Gauri / / Ang 151

ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ ॥

डरि घरु घरि डरु डरि डरु जाइ ॥

Dari gharu ghari daru dari daru jaaī ||

(ਹੇ ਪ੍ਰਭੂ!) ਤੇਰੇ ਡਰ-ਅਦਬ ਵਿਚ ਰਿਹਾਂ ਉਹ ਆਤਮਕ ਅਵਸਥਾ ਮਿਲ ਜਾਂਦੀ ਹੈ ਜਿਥੇ ਮਨ ਤੇਰੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਹਿਰਦੇ ਵਿਚ ਇਹ ਯਕੀਨ ਬਣ ਜਾਂਦਾ ਹੈ ਕਿ ਤੂੰ ਮੇਰੇ ਅੰਦਰ ਵੱਸਦਾ ਹੈਂ ਤੇ ਸਭ ਵਿਚ ਵੱਸਦਾ ਹੈਂ । ਤੇਰੇ ਡਰ ਵਿਚ ਰਿਹਾਂ (ਦੁਨੀਆ ਦਾ ਹਰੇਕ ਕਿਸਮ ਦਾ) ਸਹਮ ਦੂਰ ਹੋ ਜਾਂਦਾ ਹੈ ।

Place the Fear of God within the home of your heart; with this Fear of God in your heart, all other fears shall be frightened away.

Guru Nanak Dev ji / Raag Gauri / / Ang 151

ਸੋ ਡਰੁ ਕੇਹਾ ਜਿਤੁ ਡਰਿ ਡਰੁ ਪਾਇ ॥

सो डरु केहा जितु डरि डरु पाइ ॥

So daru kehaa jiŧu dari daru paaī ||

ਤੇਰਾ ਡਰ ਐਸਾ ਨਹੀਂ ਹੁੰਦਾ ਕਿ ਉਸ ਡਰ ਵਿਚ ਰਿਹਾਂ ਕੋਈ ਹੋਰ ਸਹਮ ਟਿਕਿਆ ਰਹੇ ।

What sort of fear is that, which frightens other fears?

Guru Nanak Dev ji / Raag Gauri / / Ang 151

ਤੁਧੁ ਬਿਨੁ ਦੂਜੀ ਨਾਹੀ ਜਾਇ ॥

तुधु बिनु दूजी नाही जाइ ॥

Ŧuđhu binu đoojee naahee jaaī ||

(ਹੇ ਪ੍ਰਭੂ!) ਤੈਥੋਂ ਬਿਨਾਂ ਜੀਵ ਦਾ ਕੋਈ ਹੋਰ ਥਾਂ-ਆਸਰਾ ਨਹੀਂ ਹੈ ।

Without You, I have no other place of rest at all.

Guru Nanak Dev ji / Raag Gauri / / Ang 151

ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥

जो किछु वरतै सभ तेरी रजाइ ॥१॥

Jo kichhu varaŧai sabh ŧeree rajaaī ||1||

ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸਭ ਤੇਰੀ ਮਰਜ਼ੀ ਨਾਲ ਹੋ ਰਿਹਾ ਹੈ ॥੧॥

Whatever happens is all according to Your Will. ||1||

Guru Nanak Dev ji / Raag Gauri / / Ang 151


ਡਰੀਐ ਜੇ ਡਰੁ ਹੋਵੈ ਹੋਰੁ ॥

डरीऐ जे डरु होवै होरु ॥

Dareeâi je daru hovai horu ||

(ਹੇ ਪ੍ਰਭੂ!) ਤੇਰਾ ਡਰ-ਅਦਬ ਟਿਕਣ ਦੇ ਥਾਂ) ਜੇ ਜੀਵ ਦੇ ਹਿਰਦੇ ਵਿਚ ਕੋਈ ਹੋਰ ਡਰ ਟਿਕਿਆ ਰਹੇ, ਤਾਂ ਜੀਵ ਸਦਾ ਸਹਮਿਆ ਰਹਿੰਦਾ ਹੈ ।

Be afraid, if you have any fear, other than the Fear of God.

Guru Nanak Dev ji / Raag Gauri / / Ang 151

ਡਰਿ ਡਰਿ ਡਰਣਾ ਮਨ ਕਾ ਸੋਰੁ ॥੧॥ ਰਹਾਉ ॥

डरि डरि डरणा मन का सोरु ॥१॥ रहाउ ॥

Dari dari darañaa man kaa soru ||1|| rahaaū ||

ਮਨ ਦੀ ਘਬਰਾਹਟ ਮਨ ਦਾ ਸਹਮ ਹਰ ਵੇਲੇ ਬਣਿਆ ਰਹਿੰਦਾ ਹੈ ॥੧॥ ਰਹਾਉ ॥

Afraid of fear, and living in fear, the mind is held in tumult. ||1|| Pause ||

Guru Nanak Dev ji / Raag Gauri / / Ang 151


ਨਾ ਜੀਉ ਮਰੈ ਨ ਡੂਬੈ ਤਰੈ ॥

ना जीउ मरै न डूबै तरै ॥

Naa jeeū marai na doobai ŧarai ||

(ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਹੀ ਇਹ ਯਕੀਨ ਬਣ ਸਕਦਾ ਹੈ ਕਿ) ਜੀਵ ਨਾਹ ਮਰਦਾ ਹੈ ਨਾਹ ਕਿਤੇ ਡੁੱਬ ਸਕਦਾ ਹੈ ਨਾਹ ਕਿਤੋਂ ਤਰਦਾ ਹੈ (ਭਾਵ, ਜੇਹੜਾ ਕਿਤੇ ਡੁਬਦਾ ਹੀ ਨਹੀਂ ਉਸ ਦੇ ਤਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ) ।

The soul does not die; it does not drown, and it does not swim across.

Guru Nanak Dev ji / Raag Gauri / / Ang 151

ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥

जिनि किछु कीआ सो किछु करै ॥

Jini kichhu keeâa so kichhu karai ||

(ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਜਿਸ ਪਰਮਾਤਮਾ ਨੇ ਇਹ ਜਗਤ ਬਣਾਇਆ ਹੈ ਉਹੀ ਸਭ ਕੁਝ ਕਰ ਰਿਹਾ ਹੈ ।

The One who created everything does everything.

Guru Nanak Dev ji / Raag Gauri / / Ang 151

ਹੁਕਮੇ ਆਵੈ ਹੁਕਮੇ ਜਾਇ ॥

हुकमे आवै हुकमे जाइ ॥

Hukame âavai hukame jaaī ||

ਉਸ ਦੇ ਹੁਕਮ ਵਿਚ ਹੀ ਜੀਵ ਜੰਮਦਾ ਹੈ ਤੇ ਹੁਕਮ ਵਿਚ ਹੀ ਮਰਦਾ ਹੈ ।

By the Hukam of His Command we come, and by the Hukam of His Command we go.

Guru Nanak Dev ji / Raag Gauri / / Ang 151

ਆਗੈ ਪਾਛੈ ਹੁਕਮਿ ਸਮਾਇ ॥੨॥

आगै पाछै हुकमि समाइ ॥२॥

Âagai paachhai hukami samaaī ||2||

ਲੋਕ ਪਰਲੋਕ ਵਿਚ ਜੀਵ ਨੂੰ ਉਸ ਦੇ ਹੁਕਮ ਵਿਚ ਟਿਕੇ ਰਹਿਣਾ ਪੈਂਦਾ ਹੈ ॥੨॥

Before and after, His Command is pervading. ||2||

Guru Nanak Dev ji / Raag Gauri / / Ang 151


ਹੰਸੁ ਹੇਤੁ ਆਸਾ ਅਸਮਾਨੁ ॥

हंसु हेतु आसा असमानु ॥

Hanssu heŧu âasaa âsamaanu ||

(ਜਿਸ ਹਿਰਦੇ ਵਿਚ ਪ੍ਰਭੂ ਦਾ ਡਰ-ਅਦਬ ਨਹੀਂ ਹੈ, ਮੋਹ ਹੈ, ਅਹੰਕਾਰ ਹੈ,

Cruelty, attachment, desire and egotism

Guru Nanak Dev ji / Raag Gauri / / Ang 151

ਤਿਸੁ ਵਿਚਿ ਭੂਖ ਬਹੁਤੁ ਨੈ ਸਾਨੁ ॥

तिसु विचि भूख बहुतु नै सानु ॥

Ŧisu vichi bhookh bahuŧu nai saanu ||

ਉਸ ਹਿਰਦੇ ਵਿਚ ਤ੍ਰਿਸ਼ਨਾ ਦੀ ਕਾਂਗ ਨਦੀ ਵਾਂਗ (ਠਾਠਾਂ ਮਾਰ ਰਹੀ) ਹੈ ।

There is great hunger in these, like the raging torrent of a wild stream.

Guru Nanak Dev ji / Raag Gauri / / Ang 151

ਭਉ ਖਾਣਾ ਪੀਣਾ ਆਧਾਰੁ ॥

भउ खाणा पीणा आधारु ॥

Bhaū khaañaa peeñaa âađhaaru ||

ਪ੍ਰਭੂ ਦਾ ਡਰ-ਅਦਬ ਹੀ ਆਤਮਕ ਜੀਵਨ ਦੀ ਖ਼ੁਰਾਕ ਹੈ, ਆਤਮਾ ਦਾ ਆਸਰਾ ਹੈ;

Let the Fear of God be your food, drink and support.

Guru Nanak Dev ji / Raag Gauri / / Ang 151

ਵਿਣੁ ਖਾਧੇ ਮਰਿ ਹੋਹਿ ਗਵਾਰ ॥੩॥

विणु खाधे मरि होहि गवार ॥३॥

Viñu khaađhe mari hohi gavaar ||3||

ਜੋ ਇਹ ਖ਼ੁਰਾਕ ਨਹੀਂ ਖਾਂਦੇ ਉਹ (ਦੁਨੀਆ ਦੇ) ਸਹਮ ਵਿਚ ਰਹਿ ਕੇ ਕਮਲੇ ਹੋਏ ਰਹਿੰਦੇ ਹਨ ॥੩॥

Without doing this, the fools simply die. ||3||

Guru Nanak Dev ji / Raag Gauri / / Ang 151


ਜਿਸ ਕਾ ਕੋਇ ਕੋਈ ਕੋਇ ਕੋਇ ॥

जिस का कोइ कोई कोइ कोइ ॥

Jis kaa koī koëe koī koī ||

(ਹੇ ਪ੍ਰਭੂ! ਤੇਰੇ ਡਰ-ਅਦਬ ਵਿਚ ਰਿਹਾਂ ਹੀ ਇਹ ਯਕੀਨ ਬਣਦਾ ਹੈ ਕਿ) ਜਿਸ ਕਿਸੇ ਦਾ ਕੋਈ ਸਹਾਈ ਬਣਦਾ ਹੈ ਕੋਈ ਵਿਰਲਾ ਹੀ ਬਣਦਾ ਹੈ (ਭਾਵ, ਕਿਸੇ ਦਾ ਕੋਈ ਸਦਾ ਲਈ ਸਾਥੀ ਸਹਾਇਕ ਨਹੀਂ ਬਣ ਸਕਦਾ),

If anyone really has anyone else - how rare is that person!

Guru Nanak Dev ji / Raag Gauri / / Ang 151

ਸਭੁ ਕੋ ਤੇਰਾ ਤੂੰ ਸਭਨਾ ਕਾ ਸੋਇ ॥

सभु को तेरा तूं सभना का सोइ ॥

Sabhu ko ŧeraa ŧoonn sabhanaa kaa soī ||

ਪਰ ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ, ਤੂੰ ਸਭ ਦੀ ਸਾਰ ਰੱਖਣ ਵਾਲਾ ਹੈਂ ।

All are Yours - You are the Lord of all.

Guru Nanak Dev ji / Raag Gauri / / Ang 151

ਜਾ ਕੇ ਜੀਅ ਜੰਤ ਧਨੁ ਮਾਲੁ ॥

जा के जीअ जंत धनु मालु ॥

Jaa ke jeeâ janŧŧ đhanu maalu ||

ਜਿਸ ਪਰਮਾਤਮਾ ਦੇ ਇਹ ਸਾਰੇ ਜੀਵ ਜੰਤ ਪੈਦਾ ਕੀਤੇ ਹੋਏ ਹਨ, (ਜੀਵਾਂ ਵਾਸਤੇ) ਉਸੇ ਦਾ ਹੀ ਇਹ ਧਨ-ਮਾਲ (ਬਣਾਇਆ ਹੋਇਆ) ਹੈ ।

All beings and creatures, wealth and property belong to Him.

Guru Nanak Dev ji / Raag Gauri / / Ang 151

ਨਾਨਕ ਆਖਣੁ ਬਿਖਮੁ ਬੀਚਾਰੁ ॥੪॥੨॥

नानक आखणु बिखमु बीचारु ॥४॥२॥

Naanak âakhañu bikhamu beechaaru ||4||2||

ਹੇ ਨਾਨਕ! (ਇਸ ਤੋਂ ਵਧ ਇਹ) ਵਿਚਾਰਨਾ ਤੇ ਆਖਣਾ (ਕਿ ਉਹ ਪ੍ਰਭੂ ਆਪਣੇ ਪੈਦਾ ਕੀਤੇ ਜੀਵਾਂ ਦੀ ਕਿਵੇਂ ਸੰਭਾਲ ਕਰਦਾ ਹੈ) ਔਖਾ ਕੰਮ ਹੈ ॥੪॥੨॥

O Nanak, it is so difficult to describe and contemplate Him. ||4||2||

Guru Nanak Dev ji / Raag Gauri / / Ang 151


ਗਉੜੀ ਮਹਲਾ ੧ ॥

गउड़ी महला १ ॥

Gaūɍee mahalaa 1 ||

Gauree, First Mehl:

Guru Nanak Dev ji / Raag Gauri / / Ang 151

ਮਾਤਾ ਮਤਿ ਪਿਤਾ ਸੰਤੋਖੁ ॥

माता मति पिता संतोखु ॥

Maaŧaa maŧi piŧaa sanŧŧokhu ||

ਜੇ ਕੋਈ ਜੀਵ-ਇਸਤ੍ਰੀ ਉੱਚੀ ਮਤਿ ਨੂੰ ਆਪਣੀ ਮਾਂ ਬਣਾ ਲਏ (ਉੱਚੀ ਮਤਿ ਦੀ ਗੋਦੀ ਵਿਚ ਪਲੇ) ਸੰਤੋਖ ਨੂੰ ਆਪਣਾ ਪਿਉ ਬਣਾਏ (ਸੰਤੋਖ-ਪਿਤਾ ਦੀ ਨਿਗਰਾਨੀ ਵਿਚ ਰਹੇ),

Let wisdom be your mother, and contentment your father.

Guru Nanak Dev ji / Raag Gauri / / Ang 151

ਸਤੁ ਭਾਈ ਕਰਿ ਏਹੁ ਵਿਸੇਖੁ ॥੧॥

सतु भाई करि एहु विसेखु ॥१॥

Saŧu bhaaëe kari ēhu visekhu ||1||

ਖ਼ਲਕਤ ਦੀ ਸੇਵਾ ਨੂੰ ਉਚੇਚਾ ਭਰਾ ਬਣਾਏ (ਖ਼ਲਕਤ ਦੀ ਸੇਵਾ-ਰੂਪ ਭਰਾ ਦਾ ਜੀਵਨ ਉੱਤੇ ਵਿਸ਼ੇਸ਼ ਅਸਰ ਪਏ) ॥੧॥

Let Truth be your brother - these are your best relatives. ||1||

Guru Nanak Dev ji / Raag Gauri / / Ang 151


ਕਹਣਾ ਹੈ ਕਿਛੁ ਕਹਣੁ ਨ ਜਾਇ ॥

कहणा है किछु कहणु न जाइ ॥

Kahañaa hai kichhu kahañu na jaaī ||

ਹੇ ਪ੍ਰਭੂ! ਤੇਰੇ ਨਾਲ ਮਿਲਾਪ-ਅਵਸਥਾ ਬਿਆਨ ਨਹੀਂ ਹੋ ਸਕਦੀ, ਰਤਾ-ਮਾਤ੍ਰ ਦੱਸੀ ਹੈ,

He has been described, but He cannot be described at all.

Guru Nanak Dev ji / Raag Gauri / / Ang 151

ਤਉ ਕੁਦਰਤਿ ਕੀਮਤਿ* ਨਹੀ ਪਾਇ ॥੧॥ ਰਹਾਉ ॥

तउ कुदरति कीमति* नही पाइ ॥१॥ रहाउ ॥

Ŧaū kuđaraŧi keemaŧi* nahee paaī ||1|| rahaaū ||

(ਕਿਉਂਕਿ) ਹੇ ਪ੍ਰਭੂ! ਤੇਰੀ ਕੁਦਰਤਿ ਦਾ ਪੂਰਾ ਮੁੱਲ ਨਹੀਂ ਪੈ ਸਕਦਾ (ਭਾਵ, ਕੁਦਰਤਿ ਕਿਹੋ ਜਿਹੀ ਹੈ-ਇਹ ਦੱਸਿਆ ਨਹੀਂ ਜਾ ਸਕਦਾ) ॥੧॥ ਰਹਾਉ ॥

Your All-pervading creative nature cannot be estimated. ||1|| Pause ||

Guru Nanak Dev ji / Raag Gauri / / Ang 151Download SGGS PDF Daily Updates