ANG 144, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਏਕ ਤੁਈ ਏਕ ਤੁਈ ॥੨॥

एक तुई एक तुई ॥२॥

Ek tuee ek tuee ||2||

(ਸਦਾ ਕਾਇਮ ਰਹਿਣ ਵਾਲਾ, ਹੇ ਪ੍ਰਭੂ!) ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੨॥

हे ईश्वर ! एक तेरे सिवाय दूसरा कोई भी सदैव स्थिर नहीं है। तीनों कालों में एक तू ही सदैव सत्य है॥ २॥

You alone, Lord, You alone. ||2||

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਮਃ ੧ ॥

मः १ ॥

M:h 1 ||

महला १ ॥

First Mehl:

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਨ ਦਾਦੇ ਦਿਹੰਦ ਆਦਮੀ ॥

न दादे दिहंद आदमी ॥

Na daade dihandd aadamee ||

ਨਾਹ ਹੀ ਇਨਸਾਫ਼ ਕਰਨ ਵਾਲੇ (ਭਾਵ, ਦੂਜਿਆਂ ਦੇ ਝਗੜੇ ਨਿਬੇੜਨ ਵਾਲੇ) ਆਦਮੀ ਸਦਾ ਟਿਕੇ ਰਹਿਣ ਵਾਲੇ ਹਨ,

जगत् में न धरती के उपरोक्त आकाश के सप्त लोक स्थिर हैं, जहाँ मनुष्यों के कर्मो का न्याय करने वाले देवते रहते हैं,

Neither the just, nor the generous, nor any humans at all,

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਨ ਸਪਤ ਜੇਰ ਜਿਮੀ ॥

न सपत जेर जिमी ॥

Na sapat jer jimee ||

ਨਾਹ ਹੀ ਧਰਤੀ ਦੇ ਹੇਠਲੇ ਸੱਤ (ਪਤਾਲ ਹੀ) ਸਦਾ ਰਹਿ ਸਕਦੇ ਹਨ ।

न जमीन के नीचे सात पाताल के लोग स्थिर हैं, जहाँ दैत्य रहते हैं।

Nor the seven realms beneath the earth, shall remain.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਅਸਤਿ ਏਕ ਦਿਗਰਿ ਕੁਈ ॥

असति एक दिगरि कुई ॥

Asati ek digari kuee ||

ਸਦਾ ਰਹਿਣ ਵਾਲਾ ਹੋਰ ਦੂਜਾ ਕੌਣ ਹੈ?

सभी क्षणभंगुर हैं। हे प्रभु ! एक तेरे सिवाय दूसरा कोई भी अमर नहीं है।

The One Lord alone exists. Who else is there?

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਏਕ ਤੁਈ ਏਕ ਤੁਈ ॥੩॥

एक तुई एक तुई ॥३॥

Ek tuee ek tuee ||3||

(ਹੇ ਪ੍ਰਭੂ! ਸਦਾ ਕਾਇਮ ਰਹਿਣ ਵਾਲਾ) ਇਕ ਤੂੰ ਹੀ ਹੈ ਇਕ ਤੂੰ ਹੀ ਹੈ ॥੩॥

एक तुम ही हो, आदि में भी तुम ही हो और अन्त में भी तुम ही हो॥ ३॥

You alone, Lord, You alone. ||3||

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਮਃ ੧ ॥

मः १ ॥

M:h 1 ||

महला १॥

First Mehl:

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਨ ਸੂਰ ਸਸਿ ਮੰਡਲੋ ॥

न सूर ससि मंडलो ॥

Na soor sasi manddalo ||

ਨਾ ਸੂਰਜ, ਨਾਹ ਚੰਦਰਮਾ, ਨਾਹ ਇਹ ਦਿੱਸਦਾ ਆਕਾਸ਼,

न सूर्यमण्डल, न चंद्र मण्डल,

Neither the sun, nor the moon, nor the planets,

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਨ ਸਪਤ ਦੀਪ ਨਹ ਜਲੋ ॥

न सपत दीप नह जलो ॥

Na sapat deep nah jalo ||

ਨਾਹ ਧਰਤੀ ਦੇ ਸੱਤ ਦੀਪ, ਨਾਹ ਪਾਣੀ,

न ही सप्त द्वीप, न ही सागर,

Nor the seven continents, nor the oceans,

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਅੰਨ ਪਉਣ ਥਿਰੁ ਨ ਕੁਈ ॥

अंन पउण थिरु न कुई ॥

Ann pau(nn) thiru na kuee ||

ਨ ਅੰਨ, ਨਾਹ ਹਵਾ-ਕੋਈ ਭੀ ਥਿਰ ਰਹਿਣ ਵਾਲਾ ਨਹੀਂ ।

न ही अनाज और हवा कोई भी स्थिर नहीं।

Nor food, nor the wind-nothing is permanent.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਏਕੁ ਤੁਈ ਏਕੁ ਤੁਈ ॥੪॥

एकु तुई एकु तुई ॥४॥

Eku tuee eku tuee ||4||

(ਸਦਾ ਰਹਿਣ ਵਾਲਾ, ਹੇ ਪ੍ਰਭੂ!) ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੪॥

हे प्रभु! केवल तुम ही हो, तीनों कालों में एक तुम ही हो।॥ ४॥

You alone, Lord, You alone. ||4||

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਮਃ ੧ ॥

मः १ ॥

M:h 1 ||

महला १ ॥

First Mehl:

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਨ ਰਿਜਕੁ ਦਸਤ ਆ ਕਸੇ ॥

न रिजकु दसत आ कसे ॥

Na rijaku dasat aaa kase ||

(ਜੀਵਾਂ ਦਾ) ਰਿਜ਼ਕ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੇ ਹੱਥ ਵਿਚ ਨਹੀਂ ਹੈ ।

जगत् के समस्त जीवों का भोजन पदार्थ उस प्रभु के सिवाय किसी अन्य के वश में नहीं है।

Our sustenance is not in the hands of any person.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਹਮਾ ਰਾ ਏਕੁ ਆਸ ਵਸੇ ॥

हमा रा एकु आस वसे ॥

Hamaa raa eku aas vase ||

ਸਭ ਜੀਵਾਂ ਨੂੰ, ਬੱਸ, ਇਕ ਪ੍ਰਭੂ ਦੀ ਆਸ ਹੈ ।

हम सबको एक प्रभु की ही आशा है।

The hopes of all rest in the One Lord.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਅਸਤਿ ਏਕੁ ਦਿਗਰ ਕੁਈ ॥

असति एकु दिगर कुई ॥

Asati eku digar kuee ||

(ਕਿਉਂਕਿ ਸਦਾ-ਥਿਰ) ਹੋਰ ਹੈ ਹੀ ਕੋਈ ਨਹੀਂ ।

शेष सब क्षणभंगुर है। हे प्रभु ! एक तेरे सिवाय अन्य कोई दूसरा सदैव स्थिर नहीं है।

The One Lord alone exists-who else is there?

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਏਕ ਤੁਈ ਏਕੁ ਤੁਈ ॥੫॥

एक तुई एकु तुई ॥५॥

Ek tuee eku tuee ||5||

ਸਦਾ ਰਹਿਣ ਵਾਲਾ, ਹੇ ਪ੍ਰਭੂ! ਇਕ ਤੂੰ ਹੀ ਹੈਂ ॥੫॥

तीनों कालों में केवल तुम ही हो॥ ५॥

You alone, Lord, You alone. ||5||

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਮਃ ੧ ॥

मः १ ॥

M:h 1 ||

महला १॥

First Mehl:

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਪਰੰਦਏ ਨ ਗਿਰਾਹ ਜਰ ॥

परंदए न गिराह जर ॥

Paranddae na giraah jar ||

ਪੰਛੀਆਂ ਦੇ ਗੰਢੇ-ਪੱਲੇ ਧਨ ਨਹੀਂ ਹੈ ।

परिंदो के न अपने घर हैं और न ही उनके पास धन है।

The birds have no money in their pockets.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਦਰਖਤ ਆਬ ਆਸ ਕਰ ॥

दरखत आब आस कर ॥

Darakhat aab aas kar ||

ਉਹ (ਪ੍ਰਭੂ ਦੇ ਬਣਾਏ ਹੋਏ) ਰੁੱਖਾਂ ਤੇ ਪਾਣੀ ਦਾ ਆਸਰਾ ਹੀ ਲੈਂਦੇ ਹਨ ।

वह जीने के लिए जल एवं वृक्षों में अपनी आशा रखते हैं।

They place their hopes on trees and water.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਦਿਹੰਦ ਸੁਈ ॥

दिहंद सुई ॥

Dihandd suee ||

ਉਹਨਾਂ ਨੂੰ ਰੋਜ਼ੀ ਦੇਣ ਵਾਲਾ ਉਹੀ ਪ੍ਰਭੂ ਹੈ ।

उन्हें भी आहार देने वाला एक प्रभु ही है।

He alone is the Giver.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਏਕ ਤੁਈ ਏਕ ਤੁਈ ॥੬॥

एक तुई एक तुई ॥६॥

Ek tuee ek tuee ||6||

(ਹੇ ਪ੍ਰਭੂ! ਇਹਨਾਂ ਦਾ ਰਿਜ਼ਕ-ਦਾਤਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ ॥੬॥

हे प्रभु! तीनों कालों में तुम ही हो। एक तू ही अटल है॥ ६ ॥

You alone, Lord, You alone. ||6||

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਮਃ ੧ ॥

मः १ ॥

M:h 1 ||

महला १॥

First Mehl:

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਨਾਨਕ ਲਿਲਾਰਿ ਲਿਖਿਆ ਸੋਇ ॥

नानक लिलारि लिखिआ सोइ ॥

Naanak lilaari likhiaa soi ||

ਹੇ ਨਾਨਕ! (ਜੀਵ ਦੇ) ਮੱਥੇ ਉਤੇ (ਜੋ ਕੁਝ ਕਰਤਾਰ ਵਲੋਂ) ਲਿਖਿਆ ਗਿਆ ਹੈ,

हे नानक ! इन्सान के माथे पर जो तकदीर के लेख परमात्मा ने लिख दिए हैं,

O Nanak, that destiny which is pre-ordained and written on one's forehead

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਮੇਟਿ ਨ ਸਾਕੈ ਕੋਇ ॥

मेटि न साकै कोइ ॥

Meti na saakai koi ||

ਉਸ ਨੂੰ ਕੋਈ ਮਿਟਾ ਨਹੀਂ ਸਕਦਾ ।

उन्हें कोई भी मिटा नहीं सकता।

No one can erase it.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਕਲਾ ਧਰੈ ਹਿਰੈ ਸੁਈ ॥

कला धरै हिरै सुई ॥

Kalaa dharai hirai suee ||

(ਜੀਵ ਦੇ ਅੰਦਰ) ਉਹੀ ਸੱਤਿਆ ਪਾਂਦਾ ਹੈ, ਉਹੀ ਖੋਹ ਲੈਂਦਾ ਹੈ ।

हे प्रभु ! एक तू ही जीवों में प्राण-कला को धारण करते हो, तुम ही उसे वापिस निकाल लेते हो।

The Lord infuses strength, and He takes it away again.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਏਕੁ ਤੁਈ ਏਕੁ ਤੁਈ ॥੭॥

एकु तुई एकु तुई ॥७॥

Eku tuee eku tuee ||7||

(ਹੇ ਪ੍ਰਭੂ! ਜੀਵਾਂ ਨੂੰ ਸੱਤਿਆ ਦੇਣ ਤੇ ਖੋਹ ਲੈਣ ਵਾਲਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ ॥੭॥

हे ठाकुर ! तीनों कालों में तुम ही हो। एक तू ही अनश्वर है॥ ७॥

You alone, O Lord, You alone. ||7||

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥

सचा तेरा हुकमु गुरमुखि जाणिआ ॥

Sachaa teraa hukamu guramukhi jaa(nn)iaa ||

(ਹੇ ਪ੍ਰਭੂ!) ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਗੁਰੂ ਦੇ ਸਨਮੁਖ ਹੋਇਆਂ ਇਸ ਦੀ ਸਮਝ ਪੈਂਦੀ ਹੈ ।

हे भगवान ! तेरा हुक्म सदैव सत्य है और इसे गुरु द्वारा ही जाना जा सकता है।

True is the Hukam of Your Command. To the Gurmukh, it is known.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥

गुरमती आपु गवाइ सचु पछाणिआ ॥

Guramatee aapu gavaai sachu pachhaa(nn)iaa ||

ਜਿਸ ਨੇ ਗੁਰੂ ਦੀ ਮਤਿ ਲੈ ਕੇ ਆਪਾ-ਭਾਵ ਦੂਰ ਕੀਤਾ ਹੈ, ਉਸ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ ।

जो व्यक्ति गुरु के उपदेश द्वारा अपने अहंत्व को त्याग देता है, वह भगवान को पहचान लेता है।

Through the Guru's Teachings, selfishness and conceit are eradicated, and the Truth is realized.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥

सचु तेरा दरबारु सबदु नीसाणिआ ॥

Sachu teraa darabaaru sabadu neesaa(nn)iaa ||

ਹੇ ਪ੍ਰਭੂ! ਤੇਰਾ ਦਰਬਾਰ ਸਦਾ-ਥਿਰ ਹੈ, (ਇਸ ਤਕ ਅੱਪੜਨ ਲਈ ਗੁਰੂ ਦਾ) ਸ਼ਬਦ ਰਾਹਦਾਰੀ ਹੈ ।

हे प्रभु ! तेरा दरबार सत्य है और तेरा शब्द तेरे दरबार में जाने हेतु निशान है।

True is Your Court. It is proclaimed and revealed through the Word of the Shabad.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥

सचा सबदु वीचारि सचि समाणिआ ॥

Sachaa sabadu veechaari sachi samaa(nn)iaa ||

ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਵਿਚਾਰਿਆ ਹੈ, ਉਹ ਸੱਚ ਵਿਚ ਲੀਨ ਹੋ ਜਾਂਦੇ ਹਨ ।

जो व्यक्ति सत्य-नाम का चिंतन करता है, वह सत्य में ही समा जाता है।

Meditating deeply on the True Word of the Shabad, I have merged into the Truth.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥

मनमुख सदा कूड़िआर भरमि भुलाणिआ ॥

Manamukh sadaa koo(rr)iaar bharami bhulaa(nn)iaa ||

(ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੂੜ (ਹੀ) ਵਿਹਾਝਦੇ ਹਨ, ਭਟਕਣਾ ਵਿਚ ਖੁੰਝੇ ਫਿਰਦੇ ਹਨ ।

मनमुख सदैव झूठे हैं और भ्रम में पड़कर भटके हुए हैं।

The self-willed manmukhs are always false; they are deluded by doubt.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥

विसटा अंदरि वासु सादु न जाणिआ ॥

Visataa anddari vaasu saadu na jaa(nn)iaa ||

ਉਹਨਾਂ ਦਾ ਵਸੇਬਾ ਗੰਦ ਵਿਚ ਹੀ ਰਹਿੰਦਾ ਹੈ, (ਸ਼ਬਦ ਦਾ) ਆਨੰਦ ਉਹ ਨਹੀਂ ਸਮਝ ਸਕੇ ।

मरणोपरांत उनका निवास विष्टा में ही होता है क्योंकि अपने जीवन में कभी भी नाम के स्वाद को जाना नहीं होता अर्थात् उन्होंने कभी भी नाम-सिमरन नहीं किया होता।

They dwell in manure, and they do not know the taste of the Name.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥

विणु नावै दुखु पाइ आवण जाणिआ ॥

Vi(nn)u naavai dukhu paai aava(nn) jaa(nn)iaa ||

ਪਰਮਾਤਮਾ ਦੇ ਨਾਮ ਤੋਂ ਬਿਨਾ ਦੁੱਖ ਪਾ ਕੇ ਜਨਮ ਮਰਨ (ਦੇ ਚੱਕਰ ਵਿਚ ਪਏ ਰਹਿੰਦੇ ਹਨ) ।

नाम के बिना वे बहुत दु:खी होते हैं। वे योनियों के चक्र में फँस कर जन्मते-मरते रहते हैं।

Without the Name, they suffer the agonies of coming and going.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥

नानक पारखु आपि जिनि खोटा खरा पछाणिआ ॥१३॥

Naanak paarakhu aapi jini khotaa kharaa pachhaa(nn)iaa ||13||

ਹੇ ਨਾਨਕ! ਪਰਖਣ ਵਾਲਾ ਪ੍ਰਭੂ ਆਪ ਹੀ ਹੈ, ਜਿਸ ਨੇ ਖੋਟੇ ਖਰੇ ਨੂੰ ਪਛਾਣਿਆ ਹੈ (ਭਾਵ, ਪ੍ਰਭੂ ਆਪ ਹੀ ਜਾਣਦਾ ਹੈ ਕਿ ਖੋਟਾ ਕੌਣ ਹੈ ਤੇ ਖਰਾ ਕੌਣ ਹੈ) ॥੧੩॥

हे नानक ! ईश्वर स्वयं ही पारखी है, वह पापी एवं धर्मी की पहचान कर लेता है ॥१३ ॥

O Nanak, the Lord Himself is the Appraiser, who distinguishes the counterfeit from the genuine. ||13||

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਸਲੋਕੁ ਮਃ ੧ ॥

सलोकु मः १ ॥

Saloku M: 1 ||

श्लोक महला १॥

Shalok, First Mehl:

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥

सीहा बाजा चरगा कुहीआ एना खवाले घाह ॥

Seehaa baajaa charagaa kuheeaa enaa khavaale ghaah ||

ਪ੍ਰਭੂ ਸ਼ੇਰਾਂ, ਬਾਜਾਂ, ਚਰਗਾਂ, ਕੁਹੀਆ (ਆਦਿਕ ਮਾਸਾਹਾਰੀਆਂ ਨੂੰ ਜੇ ਚਾਹੇ ਤਾਂ) ਘਾਹ ਖਵਾ ਦੇਂਦਾ ਹੈ (ਭਾਵ, ਉਹਨਾਂ ਦੀ ਮਾਸ ਖਾਣ ਦੀ ਵਾਦੀ ਤਬਦੀਲ ਕਰ ਦੇਂਦਾ ਹੈ) ।

यदि भगवान की इच्छा हो तो वह शेरों, बाजों, चीलों तथा कुईयों इत्यादि मॉसाहारी पशु-पक्षियों को घास खिला देता है।

Tigers, hawks, falcons and eagles-the Lord could make them eat grass.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥

घाहु खानि तिना मासु खवाले एहि चलाए राह ॥

Ghaahu khaani tinaa maasu khavaale ehi chalaae raah ||

ਜੋ ਘਾਹ ਖਾਂਦੇ ਹਨ ਉਹਨਾਂ ਨੂੰ ਮਾਸ ਖਵਾ ਦੇਂਦਾ ਹੈ-ਸੋ, ਪ੍ਰਭੂ ਇਹੋ ਜਿਹੇ ਰਾਹ ਤੋਰ ਦੇਂਦਾ ਹੈ ।

जो घास खाने वाले पशु हैं, उनको वह माँस खिला देता है। वह जीवों को ऐसे मार्ग पर चला देता है।

And those animals which eat grass-He could make them eat meat. He could make them follow this way of life.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥

नदीआ विचि टिबे देखाले थली करे असगाह ॥

Nadeeaa vichi tibe dekhaale thalee kare asagaah ||

ਪ੍ਰਭੂ (ਵਗਦੀਆਂ) ਨਦੀਆਂ ਵਿਚ ਟਿੱਬੇ ਵਿਖਾਲ ਦੇਂਦਾ ਹੈ, ਰੇਤਲੇ ਥਾਵਾਂ ਨੂੰ ਡੂੰਘੇ ਪਾਣੀ ਬਣਾ ਦੇਂਦਾ ਹੈ ।

वह नदियों में टीले बनाकर दिखा देता है और रेगिस्तान में गहरा सागर बना देता है।

He could raise dry land from the rivers, and turn the deserts into bottomless oceans.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥

कीड़ा थापि देइ पातिसाही लसकर करे सुआह ॥

Kee(rr)aa thaapi dei paatisaahee lasakar kare suaah ||

ਕੀੜੇ ਨੂੰ ਬਾਦਸ਼ਾਹੀ (ਤਖ਼ਤ) ਉੱਤੇ ਥਾਪ ਦੇਂਦਾ ਹੈ (ਬਿਠਾ ਦੇਂਦਾ ਹੈ), (ਤੇ ਬਾਦਸ਼ਾਹਾਂ ਦੇ) ਲਸ਼ਕਰਾਂ ਨੂੰ ਸੁਆਹ ਕਰ ਦੇਂਦਾ ਹੈ ।

वह चाहे तो तुच्छ जीव को भी साम्राज्य सौंप देता है और राजाओं की सशक्त सेना का वध करके राख बना देता है।

He could appoint a worm as king, and reduce an army to ashes.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥

जेते जीअ जीवहि लै साहा जीवाले ता कि असाह ॥

Jete jeea jeevahi lai saahaa jeevaale taa ki asaah ||

ਜਿਤਨੇ ਭੀ ਜੀਵ (ਜਗਤ ਵਿਚ) ਜੀਊਂਦੇ ਹਨ, ਸਾਹ ਲੈ ਕੇ ਜੀਊਂਦੇ ਹਨ, (ਭਾਵ, ਤਦ ਤਕ ਜੀਊਂਦੇ ਹਨ ਜਦ ਤਕ ਸਾਹ ਲੈਂਦੇ ਹਨ, (ਪਰ ਜੇ ਪ੍ਰਭੂ) ਜੀਊਂਦੇ ਰੱਖਣੇ ਚਾਹੇ, ਤਾਂ 'ਸਾਹ' ਦੀ ਭੀ ਕੀਹ ਮੁਥਾਜੀ ਹੈ?

जगत् में जितने भी जीव हैं वे सभी श्वास लेकर जीते हैं अर्थात् श्वासों के बिना जीवित नहीं रह सकते परन्तु यदि परमात्मा की इच्छा हो तो उन्हें श्वासों के बिना भी जीवित रख सकता है।

All beings and creatures live by breathing, but He could keep us alive, even without the breath.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥

नानक जिउ जिउ सचे भावै तिउ तिउ देइ गिराह ॥१॥

Naanak jiu jiu sache bhaavai tiu tiu dei giraah ||1||

ਹੇ ਨਾਨਕ! ਜਿਵੇਂ ਜਿਵੇਂ ਪ੍ਰਭੂ ਦੀ ਰਜ਼ਾ ਹੈ, ਤਿਵੇਂ ਤਿਵੇਂ (ਜੀਵਾਂ) ਨੂੰ ਰੋਜ਼ੀ ਦੇਂਦਾ ਹੈ ॥੧॥

हे नानक ! जिस तरह सत्य प्रभु को अच्छा लगता है, वैसे ही वह जीवों को आहार देता है। १॥

O Nanak, as it pleases the True Lord, He gives us sustenance. ||1||

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਮਃ ੧ ॥

मः १ ॥

M:h 1 ||

महला १॥

First Mehl:

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥

इकि मासहारी इकि त्रिणु खाहि ॥

Iki maasahaaree iki tri(nn)u khaahi ||

ਕਈ ਜੀਵ ਮਾਸ ਖਾਣ ਵਾਲੇ ਹਨ, ਕਈ ਘਾਹ ਖਾਂਦੇ ਹਨ ।

कई जीव मॉसाहारी हैं, कई जीव घास खाते हैं,"

Some eat meat, while others eat grass.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਇਕਨਾ ਛਤੀਹ ਅੰਮ੍ਰਿਤ ਪਾਹਿ ॥

इकना छतीह अम्रित पाहि ॥

Ikanaa chhateeh ammmrit paahi ||

ਕਈ ਪ੍ਰਣੀਆਂ ਨੂੰ ਕਈ ਕਿਸਮਾਂ ਦੇ ਸੁਆਦਲੇ ਭੋਜਨ ਮਿਲਦੇ ਹਨ,

कई जीव छत्तीस प्रकार के स्वादिष्ट भोजन खाते है जैसे मनुष्य।

Some have all the thirty-six varieties of delicacies,

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਇਕਿ ਮਿਟੀਆ ਮਹਿ ਮਿਟੀਆ ਖਾਹਿ ॥

इकि मिटीआ महि मिटीआ खाहि ॥

Iki miteeaa mahi miteeaa khaahi ||

ਤੇ ਕਈ ਮਿੱਟੀ ਵਿਚ (ਰਹਿ ਕੇ) ਮਿੱਟੀ ਖਾਂਦੇ ਹਨ ।

कई जीव मिट्टी में ही रहते हैं और मिट्टी ही खाते हैं।

While others live in the dirt and eat mud.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥

इकि पउण सुमारी पउण सुमारि ॥

Iki pau(nn) sumaaree pau(nn) sumaari ||

ਕਈ ਪ੍ਰਾਣਾਯਾਮ ਦੇ ਅੱਭਿਆਸੀ ਪ੍ਰਾਣਾਯਾਮ ਵਿਚ ਲੱਗੇ ਰਹਿੰਦੇ ਹਨ,

कई जीव पवन आहारी गिने जाते हैं।

Some control the breath, and regulate their breathing.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਇਕਿ ਨਿਰੰਕਾਰੀ ਨਾਮ ਆਧਾਰਿ ॥

इकि निरंकारी नाम आधारि ॥

Iki nirankkaaree naam aadhaari ||

ਕਈ ਨਿਰੰਕਾਰ ਦੇ ਉਪਾਸ਼ਕ (ਉਸ ਦੇ) ਨਾਮ ਦੇ ਆਸਰੇ ਜੀਉਂਦੇ ਹਨ ।

कई जीव निरंकार के पुजारी हैं और उन्हें नाम का ही आधार है।

Some live by the Support of the Naam, the Name of the Formless Lord.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਜੀਵੈ ਦਾਤਾ ਮਰੈ ਨ ਕੋਇ ॥

जीवै दाता मरै न कोइ ॥

Jeevai daataa marai na koi ||

ਜੋ ਮਨੁੱਖ (ਇਹ ਮੰਨਦਾ ਹੈ ਕਿ) ਸਿਰ ਤੇ ਦਾਤਾ ਰਾਖਾ ਹੈ ਉਹ (ਪ੍ਰਭੂ ਨੂੰ ਵਿਸਾਰ ਕੇ ਆਤਮਕ ਮੌਤ) ਨਹੀਂ ਮਰਦਾ ।

जीवनदाता प्रभु सदैव जीवित है। कोई भी जीवभूखा नहीं मरता क्योंकि प्रभु सबको आहार देता है।

The Great Giver lives; no one dies.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥

नानक मुठे जाहि नाही मनि सोइ ॥२॥

Naanak muthe jaahi naahee mani soi ||2||

ਹੇ ਨਾਨਕ! ਉਹ ਜੀਵ ਠੱਗੇ ਜਾਂਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਪ੍ਰਭੂ ਨਹੀਂ ਹੈ ॥੨॥

हे नानक ! जो उस परमेश्वर को अपने हृदय में नहीं बसाते, वे मोह-माया के हाथों ठगे जाते हैं॥ २ ॥

O Nanak, those who do not enshrine the Lord within their minds are deluded. ||2||

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥

पूरे गुर की कार करमि कमाईऐ ॥

Poore gur kee kaar karami kamaaeeai ||

ਪੂਰੇ ਸਤਿਗੁਰੂ ਦੀ ਦੱਸੀ ਹੋਈ ਕਾਰ (ਪ੍ਰਭੂ ਦੀ) ਮਿਹਰ ਨਾਲ ਹੀ ਕੀਤੀ ਜਾ ਸਕਦੀ ਹੈ,

भाग्य से ही पूर्ण गुरु की सेवा की जाती है।

By the karma of good actions, some come to serve the Perfect Guru.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥

गुरमती आपु गवाइ नामु धिआईऐ ॥

Guramatee aapu gavaai naamu dhiaaeeai ||

ਗੁਰੂ ਦੀ ਮਤਿ ਨਾਲ ਆਪਾ-ਭਾਵ ਗਵਾ ਕੇ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ ।

गुरु की मति द्वारा हमें अपने अहंत्व को मिटाकर भगवान के नाम का ध्यान करते रहना चाहिए।

Through the Guru's Teachings, some eliminate selfishness and conceit, and meditate on the Naam, the Name of the Lord.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਦੂਜੀ ਕਾਰੈ ਲਗਿ ਜਨਮੁ ਗਵਾਈਐ ॥

दूजी कारै लगि जनमु गवाईऐ ॥

Doojee kaarai lagi janamu gavaaeeai ||

(ਪ੍ਰਭੂ ਦੀ ਬੰਦਗੀ ਵਿਸਾਰ ਕੇ) ਹੋਰ ਕੰਮ ਵਿਚ ਰੁੱਝਿਆਂ ਮਨੁੱਖਾ-ਜਨਮ ਵਿਅਰਥ ਜਾਂਦਾ ਹੈ,

धन-दौलत कमाने के कार्य में लगकर हम अपना अमूल्य जीवन व्यर्थ ही गंवा देते हैं।

Undertaking any other task, they waste their lives in vain.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥

विणु नावै सभ विसु पैझै खाईऐ ॥

Vi(nn)u naavai sabh visu paijhai khaaeeai ||

(ਕਿਉਂਕਿ) ਨਾਮ ਨੂੰ ਵਿਸਾਰ ਕੇ ਜੋ ਕੁਝ ਪਹਿਨੀ ਖਾਈਦਾ ਹੈ, ਉਹ (ਆਤਮਕ ਜੀਵਨ ਵਾਸਤੇ) ਜ਼ਹਿਰ (ਸਮਾਨ) ਹੋ ਜਾਂਦਾ ਹੈ ।

नाम के सिवाय हमारा वस्त्र पहनना एवं भोजन ग्रहण करना सब कुछ ही विष खाने के समान है।

Without the Name, all that they wear and eat is poison.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥

सचा सबदु सालाहि सचि समाईऐ ॥

Sachaa sabadu saalaahi sachi samaaeeai ||

ਸਤਿਗੁਰੂ ਦਾ ਸੱਚਾ ਸ਼ਬਦ ਗਾਵਿਆਂ ਸੱਚੇ ਪ੍ਰਭੂ ਵਿਚ ਜੁੜੀਦਾ ਹੈ ।

अतः सत्यनाम की महिमा- स्तुति करने से ही सत्य में समाया जा सकता है।

Praising the True Word of the Shabad, they merge with the True Lord.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ ॥

विणु सतिगुरु सेवे नाही सुखि निवासु फिरि फिरि आईऐ ॥

Vi(nn)u satiguru seve naahee sukhi nivaasu phiri phiri aaeeai ||

ਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ ਸੁਖ ਵਿਚ (ਮਨ ਦਾ) ਟਿਕਾਉ ਨਹੀਂ ਹੋ ਸਕਦਾ, ਮੁੜ ਮੁੜ ਜਨਮ (ਮਰਨ) ਵਿਚ ਆਈਦਾ ਹੈ ।

सतिगुरु की सेवा किए बिना मनुष्य का सुख में निवास नहीं होता और वह बार-बार जन्मता एवं मरता है।

Without serving the True Guru, they do not obtain the home of peace; they are consigned to reincarnation, over and over again.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥

दुनीआ खोटी रासि कूड़ु कमाईऐ ॥

Duneeaa khotee raasi koo(rr)u kamaaeeai ||

ਦੁਨੀਆ (ਦਾ ਪਿਆਰ) ਖੋਟੀ ਪੂੰਜੀ ਹੈ, ਇਹ ਕਮਾਈ ਕੂੜ (ਦਾ ਵਪਾਰ ਹੈ) ।

झुठे संसार में प्राणी झूठे कर्म करता रहता है।

Investing counterfeit capital, they earn only falsehood in the world.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥

नानक सचु खरा सालाहि पति सिउ जाईऐ ॥१४॥

Naanak sachu kharaa saalaahi pati siu jaaeeai ||14||

ਹੇ ਨਾਨਕ! ਨਿਰੋਲ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ (ਏਥੋਂ) ਇੱਜ਼ਤ ਨਾਲ ਜਾਈਦਾ ਹੈ ॥੧੪॥

हे नानक ! निर्मल सत्य नाम का यशोगान करने से मनुष्य सत्य के दरबार में सम्मानपूर्वक संसार से जाता है॥ १४॥

O Nanak, singing the Praises of the Pure, True Lord, they depart with honor. ||14||

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਸਲੋਕੁ ਮਃ ੧ ॥

सलोकु मः १ ॥

Saloku M: 1 ||

श्लोक महला १॥

Shalok, First Mehl:

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥

तुधु भावै ता वावहि गावहि तुधु भावै जलि नावहि ॥

Tudhu bhaavai taa vaavahi gaavahi tudhu bhaavai jali naavahi ||

ਜਦੋਂ ਤੇਰੀ ਰਜ਼ਾ ਹੁੰਦੀ ਹੈ (ਭਾਵ, ਇਹ ਤੇਰੀ ਰਜ਼ਾ ਹੈ ਕਿ ਕਈ ਜੀਵ ਸਾਜ਼) ਵਜਾਂਦੇ ਹਨ ਤੇ ਗਾਉਂਦੇ ਹਨ, (ਤੀਰਥਾਂ ਦੇ) ਜਲ ਵਿਚ ਇਸ਼ਨਾਨ ਕਰਦੇ ਹਨ,

हे भगवान ! जब तुझे अच्छा लगता है तो मनुष्य संगीतमय बाजे बजाता और गाता है। जब तेरी इच्छा होती है तो वह जल में स्नान करता है।

When it pleases You, we play music and sing; when it pleases You, we bathe in water.

Guru Nanak Dev ji / Raag Majh / Vaar Majh ki (M: 1) / Guru Granth Sahib ji - Ang 144

Download SGGS PDF Daily Updates ADVERTISE HERE