ANG 1429, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥

निज करि देखिओ जगतु मै को काहू को नाहि ॥

Nij kari dekhio jagatu mai ko kaahoo ko naahi ||

ਮੈਂ ਜਗਤ ਨੂੰ ਆਪਣਾ ਸਮਝ ਕੇ (ਹੀ ਹੁਣ ਤਕ) ਵੇਖਦਾ ਰਿਹਾ, (ਪਰ ਇਥੇ ਤਾਂ) ਕੋਈ ਕਿਸੇ ਦਾ ਭੀ (ਸਦਾ ਲਈ ਆਪਣਾ) ਨਹੀਂ ਹੈ ।

दुनिया को मैंने अपना बनाकर भी देख लिया है, परन्तु कोई किसी का (हमदद) नहीं।

I had looked upon the world as my own, but no one belongs to anyone else.

Guru Teg Bahadur ji / / Slok (M: 9) / Guru Granth Sahib ji - Ang 1429

ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥੪੮॥

नानक थिरु हरि भगति है तिह राखो मन माहि ॥४८॥

Naanak thiru hari bhagati hai tih raakho man maahi ||48||

ਹੇ ਨਾਨਕ! ਸਦਾ ਕਾਇਮ ਰਹਿਣ ਵਾਲੀ ਤਾਂ ਪਰਮਾਤਮਾ ਦੀ ਭਗਤੀ (ਹੀ) ਹੈ । ਇਸ (ਭਗਤੀ) ਨੂੰ (ਆਪਣੇ) ਮਨ ਵਿਚ ਪ੍ਰੋ ਰੱਖ ॥੪੮॥

नानक का कथन है कि केवल प्रभु-भक्ति ही स्थिर है, इसे ही दिल में बसाए रखो ॥ ४८॥

O Nanak, only devotional worship of the Lord is permanent; enshrine this in your mind. ||48||

Guru Teg Bahadur ji / / Slok (M: 9) / Guru Granth Sahib ji - Ang 1429


ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥

जग रचना सभ झूठ है जानि लेहु रे मीत ॥

Jag rachanaa sabh jhooth hai jaani lehu re meet ||

ਹੇ ਮਿੱਤਰ! ਇਹ ਗੱਲ ਸੱਚੀ ਜਾਣ ਕਿ ਜਗਤ ਦੀ ਸਾਰੀ ਹੀ ਰਚਨਾ ਨਾਸਵੰਤ ਹੈ ।

हे मित्र ! यह सच्चाई मान लो, कि यह जगत-रचना सब झूठ है।

The world and its affairs are totally false; know this well, my friend.

Guru Teg Bahadur ji / / Slok (M: 9) / Guru Granth Sahib ji - Ang 1429

ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥

कहि नानक थिरु ना रहै जिउ बालू की भीति ॥४९॥

Kahi naanak thiru naa rahai jiu baaloo kee bheeti ||49||

ਨਾਨਕ ਆਖਦਾ ਹੈ ਕਿ ਰੇਤ ਦੀ ਕੰਧ ਵਾਂਗ (ਜਗਤ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ ॥੪੯॥

नानक का कथन है कि रेत की दीवार की तरह कुछ भी स्थिर नहीं रहता ॥ ४६ ॥

Says Nanak, it is like a wall of sand; it shall not endure. ||49||

Guru Teg Bahadur ji / / Slok (M: 9) / Guru Granth Sahib ji - Ang 1429


ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥

रामु गइओ रावनु गइओ जा कउ बहु परवारु ॥

Raamu gaio raavanu gaio jaa kau bahu paravaaru ||

(ਦੇਖ! ਸ੍ਰੀ) ਰਾਮ (-ਚੰਦ੍ਰ) ਕੂਚ ਕਰ ਗਿਆ, ਰਾਵਨ ਭੀ ਚੱਲ ਵੱਸਿਆ ਜਿਸ ਨੂੰ ਵੱਡੇ ਪਰਵਾਰ ਵਾਲਾ ਕਿਹਾ ਜਾਂਦਾ ਹੈ ।

दशरथ-सुत राम भी संसार को छोड़ गए, लंकापति रावण भी मौत की आगोश में चला गया, जिसका बहुत बड़ा परिवार था।

Raam Chand passed away, as did Raawan, even though he had lots of relatives.

Guru Teg Bahadur ji / / Slok (M: 9) / Guru Granth Sahib ji - Ang 1429

ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥

कहु नानक थिरु कछु नही सुपने जिउ संसारु ॥५०॥

Kahu naanak thiru kachhu nahee supane jiu sanssaaru ||50||

ਨਾਨਕ ਆਖਦਾ ਹੈ- (ਇਥੇ) ਕੋਈ ਭੀ ਸਦਾ ਕਾਇਮ ਰਹਿਣ ਵਾਲਾ ਪਦਾਰਥ ਨਹੀਂ ਹੈ । (ਇਹ) ਜਗਤ ਸੁਪਨੇ ਵਰਗਾ (ਹੀ) ਹੈ ॥੫੦॥

नानक का कथन है कि यह संसार सपने की तरह है और कोई स्थाई नहीं है ॥ ५०॥

Says Nanak, nothing lasts forever; the world is like a dream. ||50||

Guru Teg Bahadur ji / / Slok (M: 9) / Guru Granth Sahib ji - Ang 1429


ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥

चिंता ता की कीजीऐ जो अनहोनी होइ ॥

Chinttaa taa kee keejeeai jo anahonee hoi ||

(ਮੌਤ ਆਦਿਕ ਤਾਂ) ਉਸ (ਘਟਨਾ) ਦੀ ਚਿੰਤਾ ਕਰਨੀ ਚਾਹੀਦੀ ਹੈ ਜਿਹੜੀ ਕਦੇ ਵਾਪਰਨ ਵਾਲੀ ਨਾਹ ਹੋਵੇ ।

चिंता तो उसकी करनी चाहिए, जो अनहोनी हो।

People become anxious, when something unexpected happens.

Guru Teg Bahadur ji / / Slok (M: 9) / Guru Granth Sahib ji - Ang 1429

ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥

इहु मारगु संसार को नानक थिरु नही कोइ ॥५१॥

Ihu maaragu sanssaar ko naanak thiru nahee koi ||51||

ਹੇ ਨਾਨਕ! ਜਗਤ ਦੀ ਤਾਂ ਚਾਲ ਹੀ ਇਹ ਹੈ ਕਿ (ਇਥੇ) ਕੋਈ ਜੀਵ (ਭੀ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ॥੫੧॥

हे नानक ! इस संसार मार्ग पर कोई स्थिर नहीं ॥ ५१॥

This is the way of the world, O Nanak; nothing is stable or permanent. ||51||

Guru Teg Bahadur ji / / Slok (M: 9) / Guru Granth Sahib ji - Ang 1429


ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥

जो उपजिओ सो बिनसि है परो आजु कै कालि ॥

Jo upajio so binasi hai paro aaju kai kaali ||

(ਜਗਤ ਵਿਚ ਤਾਂ) ਜਿਹੜਾ ਭੀ ਜੰਮਿਆ ਹੈ ਉਹ (ਜ਼ਰੂਰ) ਨਾਸ ਹੋ ਜਾਇਗਾ (ਹਰ ਕੋਈ ਇਥੋਂ) ਅੱਜ ਜਾਂ ਭਲਕੇ ਕੂਚ ਕਰ ਜਾਣ ਵਾਲਾ ਹੈ ।

जो भी जन्म लेता है, वह मृत्यु को प्राप्त हो जाता है। आज अथवा कल हर कोई जाने वाला है।

Whatever has been created shall be destroyed; everyone shall perish, today or tomorrow.

Guru Teg Bahadur ji / / Slok (M: 9) / Guru Granth Sahib ji - Ang 1429

ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥

नानक हरि गुन गाइ ले छाडि सगल जंजाल ॥५२॥

Naanak hari gun gaai le chhaadi sagal janjjaal ||52||

ਹੇ ਨਾਨਕ! (ਇਸ ਵਾਸਤੇ ਮਾਇਆ ਦੇ ਮੋਹ ਦੀਆਂ) ਸਾਰੀਆਂ ਫਾਹੀਆਂ ਲਾਹ ਕੇ ਪਰਮਾਤਮਾ ਦੇ ਗੁਣ ਗਾਇਆ ਕਰ ॥੫੨॥

अतः नानक का मत है कि सब जंजाल छोड़कर भगवान का गुणगान कर लो ॥ ५२ ॥

O Nanak, sing the Glorious Praises of the Lord, and give up all other entanglements. ||52||

Guru Teg Bahadur ji / / Slok (M: 9) / Guru Granth Sahib ji - Ang 1429


ਦੋਹਰਾ ॥

दोहरा ॥

Doharaa ||

दोहा ॥

Dohraa:

Guru Teg Bahadur ji / / Slok (M: 9) / Guru Granth Sahib ji - Ang 1429

ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥

बलु छुटकिओ बंधन परे कछू न होत उपाइ ॥

Balu chhutakio banddhan pare kachhoo na hot upaai ||

(ਪ੍ਰਭੂ ਦੇ ਨਾਮ ਤੋਂ ਵਿੱਛੁੜ ਕੇ ਜਦੋਂ ਮਾਇਆ ਦੇ ਮੋਹ ਦੀਆਂ) ਫਾਹੀਆਂ (ਮਨੁੱਖ ਨੂੰ) ਆ ਪੈਂਦੀਆਂ ਹਨ (ਉਹਨਾਂ ਫਾਹੀਆਂ ਨੂੰ ਕੱਟਣ ਲਈ ਮਨੁੱਖ ਦੇ ਅੰਦਰੋਂ ਆਤਮਕ) ਤਾਕਤ ਮੁੱਕ ਜਾਂਦੀ ਹੈ (ਮਾਇਆ ਦਾ ਟਾਕਰਾ ਕਰਨ ਲਈ ਮਨੁੱਖ ਪਾਸੋਂ) ਕੋਈ ਭੀ ਹੀਲਾ ਨਹੀਂ ਕੀਤਾ ਜਾ ਸਕਦਾ ।

हमारा बल खत्म हो गया है, बन्धनों में पड़े हुए हैं और कोई उपाय भी सिद्ध नहीं हो रहा।

My strength is exhausted, and I am in bondage; I cannot do anything at all.

Guru Teg Bahadur ji / / Slok (M: 9) / Guru Granth Sahib ji - Ang 1429

ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥

कहु नानक अब ओट हरि गज जिउ होहु सहाइ ॥५३॥

Kahu naanak ab ot hari gaj jiu hohu sahaai ||53||

ਨਾਨਕ ਆਖਦਾ ਹੈ- ਹੇ ਹਰੀ! ਇਹੋ ਜਿਹੇ ਵੇਲੇ (ਹੁਣ) ਤੇਰਾ ਹੀ ਆਸਰਾ ਹੈ । ਜਿਵੇਂ ਤੂੰ (ਤੇਂਦੂਏ ਤੋਂ ਛੁਡਾਣ ਲਈ) ਹਾਥੀ ਦਾ ਸਹਾਈ ਬਣਿਆ, ਤਿਵੇਂ ਸਹਾਈ ਬਣ । (ਭਾਵ, ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਪਰਮਾਤਮਾ ਦੇ ਦਰ ਤੇ ਅਰਦਾਸ ਹੀ ਇਕੋ ਇਕ ਵਸੀਲਾ ਹੈ) ॥੫੩॥

नानक फुरमाते हैं कि अब तो ईश्वर का ही हमें आसरा है, जैसे हाथी को घड़ियाल से बचाने के लिए सहायता की थी ॥५३ ॥

Says Nanak, now, the Lord is my Support; He will help me, as He did the elephant. ||53||

Guru Teg Bahadur ji / / Slok (M: 9) / Guru Granth Sahib ji - Ang 1429


ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥

बलु होआ बंधन छुटे सभु किछु होत उपाइ ॥

Balu hoaa banddhan chhute sabhu kichhu hot upaai ||

(ਜਦੋਂ ਮਨੁੱਖ ਪ੍ਰਭੂ ਦੇ ਦਰ ਤੇ ਡਿੱਗਦਾ ਹੈ, ਤਾਂ ਮਾਇਆ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ ਆਤਮਕ) ਬਲ ਪੈਦਾ ਹੋ ਜਾਂਦਾ ਹੈ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ (ਮੋਹ ਦਾ ਟਾਕਰਾ ਕਰਨ ਲਈ) ਹਰੇਕ ਹੀਲਾ ਸਫਲ ਹੋ ਸਕਦਾ ਹੈ ।

ईश्वर में निष्ठा रखते हुए उत्तर हैआध्यात्मिक बल भी पुनः मिल जाता है, बन्धनों से छुटकारा हो जाता है, सब उपाय साकार हो जाते हैं।

My strength has been restored, and my bonds have been broken; now, I can do everything.

Guru Teg Bahadur ji / / Slok (M: 9) / Guru Granth Sahib ji - Ang 1429

ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥

नानक सभु किछु तुमरै हाथ मै तुम ही होत सहाइ ॥५४॥

Naanak sabhu kichhu tumarai haath mai tum hee hot sahaai ||54||

ਸੋ, ਹੇ ਨਾਨਕ ਆਖਦਾ ਹੈ- (ਹੇ ਪ੍ਰਭੂ!) ਸਭ ਕੁਝ ਤੇਰੇ ਹੱਥ ਵਿਚ ਹੈ (ਤੇਰੀ ਪੈਦਾ ਕੀਤੀ ਮਾਇਆ ਭੀ ਤੇਰੇ ਹੀ ਅਧੀਨ ਹੈ, ਇਸ ਤੋਂ ਬਚਣ ਲਈ) ਤੂੰ ਹੀ ਮਦਦਗਾਰ ਹੋ ਸਕਦਾ ਹੈਂ ॥੫੪॥

हे नानक ! सब कुछ आपके हाथ में हैं, आप स्वयं ही सहायता कर सकते हो ॥५४॥

Nanak: everything is in Your hands, Lord; You are my Helper and Support. ||54||

Guru Teg Bahadur ji / / Slok (M: 9) / Guru Granth Sahib ji - Ang 1429


ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥

संग सखा सभि तजि गए कोऊ न निबहिओ साथि ॥

Sangg sakhaa sabhi taji gae kou na nibahio saathi ||

(ਜਦੋਂ ਅੰਤ ਵੇਲੇ) ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ, ਜਦੋਂ ਕੋਈ ਭੀ ਸਾਥ ਨਹੀਂ ਨਿਬਾਹ ਸਕਦਾ,

हमारे संगी-साथी सब छोड़ गए हैं। कोई आखिर तक साथ नहीं निभा सका।

My associates and companions have all deserted me; no one remains with me.

Guru Teg Bahadur ji / / Slok (M: 9) / Guru Granth Sahib ji - Ang 1429

ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥

कहु नानक इह बिपति मै टेक एक रघुनाथ ॥५५॥

Kahu naanak ih bipati mai tek ek raghunaath ||55||

ਨਾਨਕ ਆਖਦਾ ਹੈ- ਉਸ (ਇਕੱਲੇ-ਪਨ ਦੀ) ਮੁਸੀਬਤ ਵੇਲੇ ਭੀ ਸਿਰਫ਼ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ (ਸੋ, ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ) ॥੫੫॥

नानक विनती करते हैं कि हे परमेश्वर ! इस विपत्ति के समय एकमात्र तुम्हारा ही आसरा है॥ ५५ ॥

Says Nanak, in this tragedy, the Lord alone is my Support. ||55||

Guru Teg Bahadur ji / / Slok (M: 9) / Guru Granth Sahib ji - Ang 1429


ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥

नामु रहिओ साधू रहिओ रहिओ गुरु गोबिंदु ॥

Naamu rahio saadhoo rahio rahio guru gobinddu ||

(ਅੰਤ ਵੇਲੇ ਭੀ ਪਰਮਾਤਮਾ ਦਾ) ਨਾਮ (ਜੀਵ ਦੇ ਨਾਲ) ਰਹਿੰਦਾ ਹੈ, (ਬਾਣੀ ਦੇ ਰੂਪ ਵਿਚ) ਗੁਰੂ ਉਸ ਦੇ ਨਾਲ ਰਹਿੰਦਾ ਹੈ, ਅਕਾਲ ਪੁਰਖ ਉਸ ਦੇ ਨਾਲ ਹੈ,

हरिनाम एवं साधु स्थाई हैं, गुंरु परमेश्वर सदैव स्थिर है।

The Naam remains; the Holy Saints remain; the Guru, the Lord of the Universe, remains.

Guru Teg Bahadur ji / / Slok (M: 9) / Guru Granth Sahib ji - Ang 1429

ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥

कहु नानक इह जगत मै किन जपिओ गुर मंतु ॥५६॥

Kahu naanak ih jagat mai kin japio gur manttu ||56||

ਨਾਨਕ ਆਖਦਾ ਹੈ- ਇਸ ਦੁਨੀਆ ਵਿਚ ਜਿਸ ਕਿਸੇ (ਮਨੁੱਖ) ਨੇ (ਹਰਿ ਨਾਮ ਸਿਮਰਨ ਵਾਲਾ) ਗੁਰੂ ਦਾ ਉਪਦੇਸ਼ ਆਪਣੇ ਅੰਦਰ ਸਦਾ ਵਸਾਇਆ ਹੈ (ਤੇ ਨਾਮ ਜਪਿਆ ਹੈ (ਉਸ ਦੇ ਅੰਤ ਵੇਲੇ ਇਹ ਸਹਾਈ ਬਣਦੇ ਹਨ) ॥੫੬॥

हे नानक ! इस जगत में किसी विरले ने ही गुरुमंत्र का जाप किया है॥५६॥

Says Nanak, how rare are those who chant the Guru's Mantra in this world. ||56||

Guru Teg Bahadur ji / / Slok (M: 9) / Guru Granth Sahib ji - Ang 1429


ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥

राम नामु उर मै गहिओ जा कै सम नही कोइ ॥

Raam naamu ur mai gahio jaa kai sam nahee koi ||

ਹੇ ਪ੍ਰਭੂ! ਜਿਸ ਮਨੁੱਖ ਨੇ ਤੇਰਾ ਉਹ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ,

राम नाम दिल में बसा लिया है, जिसके बराबर कोई नहीं।

I have enshrined the Lord's Name within my heart; there is nothing equal to it.

Guru Teg Bahadur ji / / Slok (M: 9) / Guru Granth Sahib ji - Ang 1429

ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥

जिह सिमरत संकट मिटै दरसु तुहारो होइ ॥५७॥१॥

Jih simarat sankkat mitai darasu tuhaaro hoi ||57||1||

ਅਤੇ ਜਿਸ ਨੂੰ ਸਿਮਰਿਆਂ ਹਰੇਕ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ, ਉਸ ਮਨੁੱਖ ਨੂੰ ਤੇਰਾ ਦਰਸ਼ਨ ਭੀ ਹੋ ਜਾਂਦਾ ਹੈ ॥੫੭॥੧॥

जिसका स्मरण करने से संकट दूर जाते हैं और हरि के दर्शन हो जाते हैं ॥ ५७ ॥१॥

Meditating in remembrance on it, my troubles are taken away; I have received the Blessed Vision of Your Darshan. ||57||1||

Guru Teg Bahadur ji / / Slok (M: 9) / Guru Granth Sahib ji - Ang 1429


ਮੁੰਦਾਵਣੀ ਮਹਲਾ ੫ ॥

मुंदावणी महला ५ ॥

Munddaava(nn)ee mahalaa 5 ||

मुंदावणी महला ५ ॥

Mundaavanee, Fifth Mehl:

Guru Arjan Dev ji / / Mundavni (M: 5) / Guru Granth Sahib ji - Ang 1429

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥

थाल विचि तिंनि वसतू पईओ सतु संतोखु वीचारो ॥

Thaal vichi tinni vasatoo paeeo satu santtokhu veechaaro ||

(ਉਸ ਮਨੁੱਖ ਦੇ ਹਿਰਦੇ-) ਥਾਲ ਵਿਚ ਉੱਚਾ ਆਚਰਨ, ਸੰਤੋਖ ਅਤੇ ਆਤਮਕ ਜੀਵਨ ਦੀ ਸੂਝ-ਇਹ ਤਿੰਨ ਵਸਤੂਆਂ ਟਿਕੀਆਂ ਰਹਿੰਦੀਆਂ ਹਨ,

थाल में तीन वस्तुएँ परोसी हुई हैं- सत्य, संतोष एवं विचार।

Upon this Plate, three things have been placed: Truth, Contentment and Contemplation.

Guru Arjan Dev ji / / Mundavni (M: 5) / Guru Granth Sahib ji - Ang 1429

ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥

अम्रित नामु ठाकुर का पइओ जिस का सभसु अधारो ॥

Ammmrit naamu thaakur kaa paio jis kaa sabhasu adhaaro ||

(ਜਿਸ ਮਨੁੱਖ ਦੇ ਹਿਰਦੇ-ਥਾਲ ਵਿਚ) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਆ ਵੱਸਦਾ ਹੈ (ਇਹ 'ਅੰਮ੍ਰਿਤ ਨਾਮੁ' ਐਸਾ ਹੈ) ਕਿ ਇਸ ਦਾ ਆਸਰਾ ਹਰੇਕ ਜੀਵ ਲਈ (ਜ਼ਰੂਰੀ) ਹੈ ।

इस में ठाकुर जी का अमृतमय नाम भी डाला हुआ है, जिसका सब लोगों को आसरा है।

The Ambrosial Nectar of the Naam, the Name of our Lord and Master, has been placed upon it as well; it is the Support of all.

Guru Arjan Dev ji / / Mundavni (M: 5) / Guru Granth Sahib ji - Ang 1429

ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥

जे को खावै जे को भुंचै तिस का होइ उधारो ॥

Je ko khaavai je ko bhuncchai tis kaa hoi udhaaro ||

(ਇਸ ਆਤਮਕ ਭੋਜਨ ਨੂੰ) ਜੇ ਕੋਈ ਮਨੁੱਖ ਸਦਾ ਖਾਂਦਾ ਰਹਿੰਦਾ ਹੈ, ਤਾਂ ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ ।

जो इस भोजन का सेवन करता, इसका भोग करता है, उसका उद्धार हो जाता है।

One who eats it and enjoys it shall be saved.

Guru Arjan Dev ji / / Mundavni (M: 5) / Guru Granth Sahib ji - Ang 1429

ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥

एह वसतु तजी नह जाई नित नित रखु उरि धारो ॥

Eh vasatu tajee nah jaaee nit nit rakhu uri dhaaro ||

(ਜੇ ਆਤਮਕ 'ਉਧਾਰ' ਦੀ ਲੋੜ ਹੈ ਤਾਂ) ਆਤਮਕ ਪ੍ਰਸੰਨਤਾ ਦੇਣ ਵਾਲੀ ਇਹ ਨਾਮ-ਵਸਤੂ ਤਿਆਗੀ ਨਹੀਂ ਜਾ ਸਕਦੀ, ਇਸ ਨੂੰ ਸਦਾ ਹੀ ਆਪਣੇ ਹਿਰਦੇ ਵਿਚ ਸਾਂਭ ਰੱਖ ।

इस अमृतमय नाम वस्तु को छोड़ा नहीं जा सकता, नित्य इसे दिल में धारण करो।

This thing can never be forsaken; keep this always and forever in your mind.

Guru Arjan Dev ji / / Mundavni (M: 5) / Guru Granth Sahib ji - Ang 1429

ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥

तम संसारु चरन लगि तरीऐ सभु नानक ब्रहम पसारो ॥१॥

Tam sanssaaru charan lagi tareeai sabhu naanak brham pasaaro ||1||

ਹੇ ਨਾਨਕ! (ਇਸ ਨਾਮ ਵਸਤੂ ਦੀ ਬਰਕਤਿ ਨਾਲ) ਪ੍ਰਭੂ ਦੀ ਚਰਨੀਂ ਲੱਗ ਕੇ ਘੁੱਪ ਹਨੇਰਾ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ ਅਤੇ ਹਰ ਥਾਂ ਪਰਮਾਤਮਾ ਦੇ ਆਪੇ ਦਾ ਪਰਕਾਸ਼ ਹੀ (ਦਿੱਸਣ ਲੱਗ ਪੈਂਦਾ ਹੈ) ॥੧॥

इस अंधकार भरे संसार को हरि-चरणों में लगकर पार किया जा सकता है, गुरु नानक फुरमान करते हैं कि सब ओर ब्रह्म का ही प्रसार है॥१॥

The dark world-ocean is crossed over, by grasping the Feet of the Lord; O Nanak, it is all the extension of God. ||1||

Guru Arjan Dev ji / / Mundavni (M: 5) / Guru Granth Sahib ji - Ang 1429


ਸਲੋਕ ਮਹਲਾ ੫ ॥

सलोक महला ५ ॥

Salok mahalaa 5 ||

श्लोक महला ५॥

Shalok, Fifth Mehl:

Guru Arjan Dev ji / / Slok (M: 5) / Guru Granth Sahib ji - Ang 1429

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥

तेरा कीता जातो नाही मैनो जोगु कीतोई ॥

Teraa keetaa jaato naahee maino jogu keetoee ||

(ਹੇ ਪ੍ਰਭੂ!) ਮੈਂ ਤੇਰੇ ਕੀਤੇ ਉਪਕਾਰ ਦੀ ਕਦਰ ਨਹੀਂ ਸਮਝ ਸਕਦਾ, (ਉਪਕਾਰ ਦੀ ਦਾਤ ਸਾਂਭਣ ਲਈ) ਤੂੰ (ਆਪ ਹੀ) ਮੈਨੂੰ ਫਬਵਾਂ ਭਾਂਡਾ ਬਣਾਇਆ ਹੈ ।

हे परमपिता ! तेरे एहसानों को मैं समझ नहीं पाया, तुमने ही मुझे प्रतिभाशाली बनाया है।

I have not appreciated what You have done for me, Lord; only You can make me worthy.

Guru Arjan Dev ji / / Slok (M: 5) / Guru Granth Sahib ji - Ang 1429

ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥

मै निरगुणिआरे को गुणु नाही आपे तरसु पइओई ॥

Mai niragu(nn)iaare ko gu(nn)u naahee aape tarasu paioee ||

ਮੈਂ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ । ਤੈਨੂੰ ਆਪ ਨੂੰ ਹੀ ਮੇਰੇ ਉਤੇ ਤਰਸ ਆ ਗਿਆ ।

क्योंकि मुझ गुणविहीन में कोई गुण नहीं था, तुमने स्वयं ही मुझ पर तरस किया है।

I am unworthy - I have no worth or virtues at all. You have taken pity on me.

Guru Arjan Dev ji / / Slok (M: 5) / Guru Granth Sahib ji - Ang 1429

ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥

तरसु पइआ मिहरामति होई सतिगुरु सजणु मिलिआ ॥

Tarasu paiaa miharaamati hoee satiguru saja(nn)u miliaa ||

ਹੇ ਪ੍ਰਭੂ! ਤੇਰੇ ਮਨ ਵਿਚ ਮੇਰੇ ਵਾਸਤੇ ਤਰਸ ਪੈਦਾ ਹੋਇਆ, ਮੇਰੇ ਉੱਤੇ ਤੇਰੀ ਮਿਹਰ ਹੋਈ, ਤਾਂ ਮੈਨੂੰ ਮਿੱਤਰ ਗੁਰੂ ਮਿਲ ਪਿਆ (ਤੇਰਾ ਇਹ ਉਪਕਾਰ ਭੁਲਾਇਆ ਨਹੀਂ ਜਾ ਸਕਦਾ) ।

तुमने तरस किया, तेरी मेहरबानी हुई तो मुझे सज्जन सतिगुरु मिल गया।

You took pity on me, and blessed me with Your Mercy, and I have met the True Guru, my Friend.

Guru Arjan Dev ji / / Slok (M: 5) / Guru Granth Sahib ji - Ang 1429

ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥

नानक नामु मिलै तां जीवां तनु मनु थीवै हरिआ ॥१॥

Naanak naamu milai taan jeevaan tanu manu theevai hariaa ||1||

ਨਾਨਕ ਆਖਦਾ ਹੈ- (ਹੁਣ ਪਿਆਰੇ ਗੁਰੂ ਪਾਸੋਂ) ਜਦੋਂ ਮੈਨੂੰ (ਤੇਰਾ) ਨਾਮ ਮਿਲਦਾ ਹੈ, ਤਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ, ਮੇਰਾ ਤਨ ਮੇਰਾ ਮਨ (ਉਸ ਆਤਮਕ ਜੀਵਨ ਦੀ ਬਰਕਤਿ ਨਾਲ) ਖਿੜ ਆਉਂਦਾ ਹੈ ॥੧॥

गुरु नानक का कथन है कि प्रभु-नाम पर ही मेरा जीवन निर्भर है, अतः नाम मिलने पर ही जीता हूँ, जिससे मेरा तन मन खिल उठता है॥१॥

O Nanak, if I am blessed with the Naam, I live, and my body and mind blossom forth. ||1||

Guru Arjan Dev ji / / Slok (M: 5) / Guru Granth Sahib ji - Ang 1429


ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

वह अद्वितीय परब्रहा जिसका वाचक ओम् है, केवल एक (ऑकार-स्वरूप) है, गुरु की कृपा से प्राप्त होता है।

One Universal Creator God. By The Grace Of The True Guru:

/ / Raag Mala / Guru Granth Sahib ji - Ang 1429

ਰਾਗ ਮਾਲਾ ॥

राग माला ॥

Raag maalaa ||

राग माला ॥

Raag Maalaa:

/ / Raag Mala / Guru Granth Sahib ji - Ang 1429

ਰਾਗ ਏਕ ਸੰਗਿ ਪੰਚ ਬਰੰਗਨ ॥

राग एक संगि पंच बरंगन ॥

Raag ek sanggi pancch baranggan ||

एक राग के संग उसकी पाँच रागिनियाँ हैं,

Each Raga has five wives,

/ / Raag Mala / Guru Granth Sahib ji - Ang 1429

ਸੰਗਿ ਅਲਾਪਹਿ ਆਠਉ ਨੰਦਨ ॥

संगि अलापहि आठउ नंदन ॥

Sanggi alaapahi aathau nanddan ||

राग के आठ पुत्र भी साथ ही गाते हैं।

And eight sons, who emit distinctive notes.

/ / Raag Mala / Guru Granth Sahib ji - Ang 1429

ਪ੍ਰਥਮ ਰਾਗ ਭੈਰਉ ਵੈ ਕਰਹੀ ॥

प्रथम राग भैरउ वै करही ॥

Prtham raag bhairau vai karahee ||

रागी संगीतकार प्रथम राग भैरब को मानते हैं,

In the first place is Raag Bhairao.

/ / Raag Mala / Guru Granth Sahib ji - Ang 1429


Download SGGS PDF Daily Updates ADVERTISE HERE