ANG 1425, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਲੋਕ ਮਹਲਾ ੫

सलोक महला ५

Salok mahalaa 5

ਗੁਰੂ ਅਰਜਨਦੇਵ ਜੀ ਦੇ ਸਲੋਕ ।

सलोक महला ५

Shalok, Fifth Mehl:

Guru Arjan Dev ji / / Slok Vaaran te Vadheek / Guru Granth Sahib ji - Ang 1425

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

वह परब्रह्म केवल एक (ऑकार-स्वरूप) है, सतगुरु की कृपा से प्राप्ति होती है।

One Universal Creator God. By The Grace Of The True Guru:

Guru Arjan Dev ji / / Slok Vaaran te Vadheek / Guru Granth Sahib ji - Ang 1425

ਰਤੇ ਸੇਈ ਜਿ ਮੁਖੁ ਨ ਮੋੜੰਨੑਿ ਜਿਨੑੀ ਸਿਞਾਤਾ ਸਾਈ ॥

रते सेई जि मुखु न मोड़ंन्हि जिन्ही सिञाता साई ॥

Rate seee ji mukhu na mo(rr)annhi jinhee si(ny)aataa saaee ||

ਉਹ ਮਨੁੱਖ ਹੀ (ਪ੍ਰੇਮ ਰੰਗ ਵਿਚ) ਰੰਗੇ ਹੋਏ ਹਨ, ਜਿਹੜੇ (ਖਸਮ-ਪ੍ਰਭੂ ਦੀ ਯਾਦ ਵਲੋਂ ਕਦੇ ਭੀ) ਮੂੰਹ ਨਹੀਂ ਮੋੜਦੇ (ਕਦੇ ਭੀ ਪ੍ਰਭੂ ਦੀ ਯਾਦ ਨਹੀਂ ਭੁਲਾਂਦੇ), ਜਿਨ੍ਹਾਂ ਨੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ ।

जिन लोगों ने मालिक को पहचान लिया है, वे उसकी भक्ति में ही लीन रहते हैं और कभी मुँह नहीं मोड़ते।

They alone are imbued with the Lord, who do not turn their faces away from Him - they realize Him.

Guru Arjan Dev ji / / Slok Vaaran te Vadheek / Guru Granth Sahib ji - Ang 1425

ਝੜਿ ਝੜਿ ਪਵਦੇ ਕਚੇ ਬਿਰਹੀ ਜਿਨੑਾ ਕਾਰਿ ਨ ਆਈ ॥੧॥

झड़ि झड़ि पवदे कचे बिरही जिन्हा कारि न आई ॥१॥

Jha(rr)i jha(rr)i pavade kache birahee jinhaa kaari na aaee ||1||

ਪਰ ਜਿਨ੍ਹਾਂ ਨੂੰ (ਪ੍ਰੇਮ ਦੀ ਦਵਾਈ) ਮੁਆਫ਼ਿਕ ਨਹੀਂ ਬੈਠਦੀ (ਠੀਕ ਅਸਰ ਨਹੀਂ ਕਰਦੀ,) ਉਹ ਕਮਜ਼ੋਰ ਪ੍ਰੇਮ ਵਾਲੇ ਮਨੁੱਖ (ਪ੍ਰਭੂ ਚਰਨਾਂ ਨਾਲੋਂ ਇਉਂ) ਮੁੜ ਮੁੜ ਟੁੱਟਦੇ ਹਨ (ਜਿਵੇਂ ਕਮਜ਼ੋਰ ਕੱਚੇ ਫਲ ਟਾਹਣੀ ਨਾਲੋਂ) ॥੧॥

जिनको प्रेम-भक्ति का कार्य नहीं आता, वे कच्चे प्रेमी टूट जाते हैं।॥१॥

The false, immature lovers do not know the way of love, and so they fall. ||1||

Guru Arjan Dev ji / / Slok Vaaran te Vadheek / Guru Granth Sahib ji - Ang 1425

ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ॥

धणी विहूणा पाट पट्मबर भाही सेती जाले ॥

Dha(nn)ee vihoo(nn)aa paat patambbar bhaahee setee jaale ||

(ਹੇ ਭਾਈ!) (ਮੈਂ ਤਾਂ ਉਹ) ਰੇਸ਼ਮੀ ਕਪੜੇ (ਭੀ) ਅੱਗ ਨਾਲ ਸਾੜ ਦਿੱਤੇ ਹਨ (ਜਿਨ੍ਹਾਂ ਦੇ ਕਾਰਨ ਜੀਵਨ) ਖਸਮ-ਪ੍ਰਭੂ (ਦੀ ਯਾਦ) ਤੋਂ ਵਾਂਜਿਆ ਹੀ ਰਹੇ ।

प्रभु के बिना सुन्दर वस्त्र भी अग्नि में जला देने वाले हैं।

Without my Master, I will burn my silk and satin clothes in the fire.

Guru Arjan Dev ji / / Slok Vaaran te Vadheek / Guru Granth Sahib ji - Ang 1425

ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ ॥੨॥

धूड़ी विचि लुडंदड़ी सोहां नानक तै सह नाले ॥२॥

Dhoo(rr)ee vichi ludandda(rr)ee sohaan naanak tai sah naale ||2||

ਨਾਨਕ ਆਖਦਾ ਹੈ, ਹੇ ਖਸਮ-ਪ੍ਰਭੂ! ਤੇਰੇ ਨਾਲ (ਤੇਰੇ ਚਰਨਾਂ ਵਿਚ ਰਹਿ ਕੇ) ਮੈਂ ਘੱਟੇ-ਮਿੱਟੀ ਵਿਚ ਲਿਬੜੀ ਹੋਈ ਭੀ ਸੋਹਣੀ ਲੱਗਦੀ ਹਾਂ ॥੨॥

गुरु नानक का कथन है कि हे प्रभु ! अगर तू मेरे साथ है तो मुझे धूल-मिट्टी में लोटना भी सुन्दर है॥२॥

Even rolling in the dust, I look beautiful, O Nanak, if my Husband Lord is with me. ||2||

Guru Arjan Dev ji / / Slok Vaaran te Vadheek / Guru Granth Sahib ji - Ang 1425

ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ ॥

गुर कै सबदि अराधीऐ नामि रंगि बैरागु ॥

Gur kai sabadi araadheeai naami ranggi bairaagu ||

ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ । (ਪ੍ਰਭੂ ਦੇ) ਨਾਮ ਦੀ ਬਰਕਤਿ ਨਾਲ, (ਪ੍ਰਭੂ ਦੇ ਪ੍ਰੇਮ-) ਰੰਗ ਦੀ ਬਰਕਤਿ ਨਾਲ (ਮਨ ਵਿਚ ਵਿਕਾਰਾਂ ਵਲੋਂ) ਉਪਰਾਮਤਾ (ਪੈਦਾ ਹੋ ਜਾਂਦੀ ਹੈ),

गुरु के उपदेश से आराधना करो, प्रभु नाम के रंग में वैराग्य प्राप्त होता है।

Through the Word of the Guru's Shabad, I worship and adore the Naam, with love and balanced detachment.

Guru Arjan Dev ji / / Slok Vaaran te Vadheek / Guru Granth Sahib ji - Ang 1425

ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ ॥੩॥

जीते पंच बैराईआ नानक सफल मारू इहु रागु ॥३॥

Jeete pancch bairaaeeaa naanak saphal maaroo ihu raagu ||3||

(ਕਾਮਾਦਿਕ) ਪੰ​‍ਜੇ ਵੈਰੀ ਵੱਸ ਵਿਚ ਆ ਜਾਂਦੇ ਹਨ । ਹੇ ਨਾਨਕ! ਇਹ ਪ੍ਰੇਮ-ਹੁਲਾਰਾ (ਵਿਕਾਰ-ਰੋਗਾਂ ਨੂੰ) ਮਾਰ-ਮੁਕਾਣ ਵਾਲੀ ਕਾਰੀ ਦਵਾਈ ਹੈ ॥੩॥

हे नानक ! जो पाँच विकारों पर जीत पाते हैं, उनके लिए यह मारू राग सफल है॥३ ॥

When the five enemies are overcome, O Nanak, this musical measure of Raga Maaroo becomes fruitful. ||3||

Guru Arjan Dev ji / / Slok Vaaran te Vadheek / Guru Granth Sahib ji - Ang 1425

ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ ॥

जां मूं इकु त लख तउ जिती पिनणे दरि कितड़े ॥

Jaan moonn iku ta lakh tau jitee pina(nn)e dari kita(rr)e ||

ਹੇ ਪ੍ਰਭੂ! ਜਦੋਂ ਇਕ ਤੂੰ ਮੇਰੇ ਵੱਲ ਹੈਂ, ਤਦੋਂ (ਤੇਰੇ ਪੈਦਾ ਕੀਤੇ ਲੱਖਾਂ ਹੀ (ਜੀਵ ਮੇਰੇ ਵੱਲ ਹੋ ਜਾਂਦੇ ਹਨ) । (ਇਹ) ਤੇਰੀ ਜਿਤਨੀ ਭੀ (ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ, ਤੇਰੇ) ਦਰ ਤੇ (ਇਹ ਸਾਰੇ) ਅਨੇਕਾਂ ਹੀ ਮੰਗਤੇ ਹਨ ।

हे ब्राह्मण ! मेरे लिए तो एक परम परमेश्वर ही लाखों-करोड़ों समान है, जिसके द्वार पर कितने ही मांगने वाले हैं।

When I have the One Lord, I have tens of thousands. Otherwise, people like me beg from door to door.

Guru Arjan Dev ji / / Slok Vaaran te Vadheek / Guru Granth Sahib ji - Ang 1425

ਬਾਮਣੁ ਬਿਰਥਾ ਗਇਓ ਜਨੰਮੁ ਜਿਨਿ ਕੀਤੋ ਸੋ ਵਿਸਰੇ ॥੪॥

बामणु बिरथा गइओ जनमु जिनि कीतो सो विसरे ॥४॥

Baama(nn)u birathaa gaio janammu jini keeto so visare ||4||

ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਜੇ ਉਹ ਭੁੱਲਿਆ ਰਹੇ, ਤਾਂ (ਸਭ ਤੋਂ ਉੱਚਾ ਸਮਝਿਆ ਜਾਣ ਵਾਲਾ) ਬ੍ਰਾਹਮਣ (ਦੇ ਘਰ ਦਾ) ਜਨਮ (ਭੀ) ਵਿਅਰਥ ਚਲਾ ਗਿਆ ॥੪॥

हे ब्राह्मण ! तेरा जन्म व्यर्थ ही बीत गया है, जिस ईश्वर ने तुझे बनाया, तुमने उसे ही भुला दिया॥४॥

O Brahmin, your life has passed away uselessly; you have forgotten the One who created you. ||4||

Guru Arjan Dev ji / / Slok Vaaran te Vadheek / Guru Granth Sahib ji - Ang 1425

ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ ॥

सोरठि सो रसु पीजीऐ कबहू न फीका होइ ॥

Sorathi so rasu peejeeai kabahoo na pheekaa hoi ||

ਉਹ (ਹਰਿ-ਨਾਮ-) ਰਸ ਪੀਂਦੇ ਰਹਿਣਾ ਚਾਹੀਦਾ ਹੈ, ਜੋ ਕਦੇ ਭੀ ਬੇ-ਸੁਆਦਾ ਨਹੀਂ ਹੁੰਦਾ ।

सोरठ राग द्वारा नाम रस पान करना चाहिए, जो कभी फीका नहीं होता।

In Raga Sorat'h, drink in this sublime essence, which never loses its taste.

Guru Arjan Dev ji / / Slok Vaaran te Vadheek / Guru Granth Sahib ji - Ang 1425

ਨਾਨਕ ਰਾਮ ਨਾਮ ਗੁਨ ਗਾਈਅਹਿ ਦਰਗਹ ਨਿਰਮਲ ਸੋਇ ॥੫॥

नानक राम नाम गुन गाईअहि दरगह निरमल सोइ ॥५॥

Naanak raam naam gun gaaeeahi daragah niramal soi ||5||

ਹੇ ਨਾਨਕ! ਪਰਮਾਤਮਾ ਦੇ ਨਾਮ ਦੇ ਗੁਣ (ਸਦਾ) ਗਾਏ ਜਾਣੇ ਚਾਹੀਦੇ ਹਨ (ਇਸ ਤਰ੍ਹਾਂ ਪਰਮਾਤਮਾ ਦੀ) ਹਜ਼ੂਰੀ ਵਿਚ ਬੇ-ਦਾਗ਼ ਸੋਭਾ (ਮਿਲਦੀ ਹੈ) ॥੫॥

गुरु नानक फुरमाते हैं- जो ईश्वर का गुण-गान करता है, उसी की प्रभु-दरबार में प्रतिष्ठा होती है॥५॥

O Nanak, singing the Glorious Praises of the Lord's Name, one's reputation is immaculate in the Court of the Lord. ||5||

Guru Arjan Dev ji / / Slok Vaaran te Vadheek / Guru Granth Sahib ji - Ang 1425

ਜੋ ਪ੍ਰਭਿ ਰਖੇ ਆਪਿ ਤਿਨ ਕੋਇ ਨ ਮਾਰਈ ॥

जो प्रभि रखे आपि तिन कोइ न मारई ॥

Jo prbhi rakhe aapi tin koi na maaraee ||

ਜਿਨ੍ਹਾਂ (ਮਨੁੱਖਾਂ) ਦੀ ਪ੍ਰਭੂ ਨੇ ਆਪ ਰੱਖਿਆ ਕੀਤੀ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ ।

जिसे प्रभु बचाने वाला है, उसे कोई मार नहीं सकता।

No one can kill those whom God Himself protects.

Guru Arjan Dev ji / / Slok Vaaran te Vadheek / Guru Granth Sahib ji - Ang 1425

ਅੰਦਰਿ ਨਾਮੁ ਨਿਧਾਨੁ ਸਦਾ ਗੁਣ ਸਾਰਈ ॥

अंदरि नामु निधानु सदा गुण सारई ॥

Anddari naamu nidhaanu sadaa gu(nn) saaraee ||

(ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਖ਼ਜ਼ਾਨਾ ਵੱਸ ਰਿਹਾ ਹੈ, ਉਹ ਸਦਾ ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹਿੰਦਾ ਹੈ ।

जिसके दिल में सुखनिधि प्रभु-नाम है, वह सदैव निरंकार का गुणानुवाद करता है।

The treasure of the Naam, the Name of the Lord, is within them. They cherish His Glorious Virtues forever.

Guru Arjan Dev ji / / Slok Vaaran te Vadheek / Guru Granth Sahib ji - Ang 1425

ਏਕਾ ਟੇਕ ਅਗੰਮ ਮਨਿ ਤਨਿ ਪ੍ਰਭੁ ਧਾਰਈ ॥

एका टेक अगम मनि तनि प्रभु धारई ॥

Ekaa tek agamm mani tani prbhu dhaaraee ||

ਜਿਸ ਨੂੰ ਇਕ ਅਪਹੁੰਚ ਪ੍ਰਭੂ ਦਾ (ਸਦਾ) ਆਸਰਾ ਹੈ, ਉਹ ਆਪਣੇ ਮਨ ਵਿਚ ਤਨ ਵਿਚ ਪ੍ਰਭੂ ਨੂੰ ਵਸਾਈ ਰੱਖਦਾ ਹੈ ।

वह एक प्रभु का आसरा लेता है और मन तन में उसे धारण करता है।

They take the Support of the One, the Inaccessible Lord; they enshrine God in their mind and body.

Guru Arjan Dev ji / / Slok Vaaran te Vadheek / Guru Granth Sahib ji - Ang 1425

ਲਗਾ ਰੰਗੁ ਅਪਾਰੁ ਕੋ ਨ ਉਤਾਰਈ ॥

लगा रंगु अपारु को न उतारई ॥

Lagaa ranggu apaaru ko na utaaraee ||

(ਜਿਸ ਦੇ ਹਿਰਦੇ ਵਿਚ) ਕਦੇ ਨਾਹ ਮੁੱਕਣ ਵਾਲਾ ਪ੍ਰਭੂ-ਪ੍ਰੇਮ ਬਣ ਜਾਂਦਾ ਹੈ, ਉਸ ਪ੍ਰੇਮ-ਰੰਗ ਨੂੰ ਕੋਈ ਉਤਾਰ ਨਹੀਂ ਸਕਦਾ ।

उसे प्रभु का रंग लगा होता है, जिसे कोई उतार नहीं पाता।

They are imbued with the Love of the Infinite Lord, and no one can wipe it away.

Guru Arjan Dev ji / / Slok Vaaran te Vadheek / Guru Granth Sahib ji - Ang 1425

ਗੁਰਮੁਖਿ ਹਰਿ ਗੁਣ ਗਾਇ ਸਹਜਿ ਸੁਖੁ ਸਾਰਈ ॥

गुरमुखि हरि गुण गाइ सहजि सुखु सारई ॥

Guramukhi hari gu(nn) gaai sahaji sukhu saaraee ||

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਅਤੇ ਆਤਮਕ ਅਡੋਲਤਾ ਵਿਚ (ਟਿਕ ਕੇ ਆਤਮਕ) ਅਨੰਦ ਮਾਣਦਾ ਰਹਿੰਦਾ ਹੈ ।

गुरुमुख ईश्वर का यशोगान करता है और स्वाभाविक सुख पाता है।

The Gurmukhs sing the Glorious Praises of the Lord; they obtain the most excellent celestial peace and poise.

Guru Arjan Dev ji / / Slok Vaaran te Vadheek / Guru Granth Sahib ji - Ang 1425

ਨਾਨਕ ਨਾਮੁ ਨਿਧਾਨੁ ਰਿਦੈ ਉਰਿ ਹਾਰਈ ॥੬॥

नानक नामु निधानु रिदै उरि हारई ॥६॥

Naanak naamu nidhaanu ridai uri haaraee ||6||

ਹੇ ਨਾਨਕ! (ਗੁਰੂ ਨੇ ਸਨਮੁਖ ਰਹਿਣ ਵਾਲਾ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਆਪਣੇ ਹਿਰਦੇ ਵਿਚ (ਇਉਂ) ਟਿਕਾਈ ਰੱਖਦਾ ਹੈ (ਜਿਵੇਂ ਹਾਰ ਗਲ ਵਿਚ ਪਾ ਰੱਖੀਦਾ ਹੈ) ॥੬॥

हे नानक ! वह अपने हृदय में सुखनिधि हरिनाम की माला धारण करता है।॥ ६॥

O Nanak, they enshrine the treasure of the Naam in their hearts. ||6||

Guru Arjan Dev ji / / Slok Vaaran te Vadheek / Guru Granth Sahib ji - Ang 1425

ਕਰੇ ਸੁ ਚੰਗਾ ਮਾਨਿ ਦੁਯੀ ਗਣਤ ਲਾਹਿ ॥

करे सु चंगा मानि दुयी गणत लाहि ॥

Kare su changgaa maani duyee ga(nn)at laahi ||

(ਜਿਹੜਾ ਕੰਮ ਪਰਮਾਤਮਾ) ਕਰਦਾ ਹੈ, ਉਸ (ਕੰਮ) ਨੂੰ ਚੰਗਾ ਸਮਝ, (ਅਤੇ ਆਪਣੇ ਅੰਦਰੋਂ) ਹੋਰ ਹੋਰ ਚਿੰਤਾ-ਫ਼ਿਕਰ ਦੂਰ ਕਰ ।

परमात्मा जो भी करता है, उसे खुशी-खुशी अच्छा मानो, द्विधाभाव को छोड़ दो।

Whatever God does, accept that as good; leave behind all other judgements.

Guru Arjan Dev ji / / Slok Vaaran te Vadheek / Guru Granth Sahib ji - Ang 1425

ਅਪਣੀ ਨਦਰਿ ਨਿਹਾਲਿ ਆਪੇ ਲੈਹੁ ਲਾਇ ॥

अपणी नदरि निहालि आपे लैहु लाइ ॥

Apa(nn)ee nadari nihaali aape laihu laai ||

ਹੇ ਪ੍ਰਭੂ! ਤੂੰ ਆਪਣੀ ਮਿਹਰ ਦੀ ਨਿਗਾਹ ਨਾਲ ਤੱਕ, ਆਪ ਹੀ (ਆਪਣੇ ਸੇਵਕ ਨੂੰ ਆਪਣੇ ਚਰਨਾਂ ਵਿਚ) ਜੋੜੀ ਰੱਖ ।

वह अपनी कृपा-दृष्टि करके आप ही मिला लेता है।

He shall cast His Glance of Grace, and attach you to Himself.

Guru Arjan Dev ji / / Slok Vaaran te Vadheek / Guru Granth Sahib ji - Ang 1425

ਜਨ ਦੇਹੁ ਮਤੀ ਉਪਦੇਸੁ ਵਿਚਹੁ ਭਰਮੁ ਜਾਇ ॥

जन देहु मती उपदेसु विचहु भरमु जाइ ॥

Jan dehu matee upadesu vichahu bharamu jaai ||

(ਆਪਣੇ) ਸੇਵਕ ਨੂੰ (ਉਹ) ਅਕਲ ਦੇਹ (ਉਹ) ਸਿੱਖਿਆ ਦੇਹ (ਜਿਸ ਦੀ ਰਾਹੀਂ ਇਸ ਦੇ) ਅੰਦਰੋਂ ਭਟਕਣਾ ਦੂਰ ਹੋ ਜਾਏ ।

हे परमपिता ! अपने भक्तों को उपदेश प्रदान करो, ताकि मन में से भ्रम दूर हो जाए।

Instruct yourself with the Teachings, and doubt will depart from within.

Guru Arjan Dev ji / / Slok Vaaran te Vadheek / Guru Granth Sahib ji - Ang 1425

ਜੋ ਧੁਰਿ ਲਿਖਿਆ ਲੇਖੁ ਸੋਈ ਸਭ ਕਮਾਇ ॥

जो धुरि लिखिआ लेखु सोई सभ कमाइ ॥

Jo dhuri likhiaa lekhu soee sabh kamaai ||

(ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਜਿਹੜਾ ਲੇਖ (ਇਹਨਾਂ ਦੇ ਮੱਥੇ ਉੱਥੇ) ਲਿਖਿਆ ਜਾਂਦਾ ਹੈ, ਸਾਰੀ ਲੁਕਾਈ (ਉਸ ਲੇਖ ਅਨੁਸਾਰ ਹੀ ਹਰੇਕ) ਕਾਰ ਕਰਦੀ ਹੈ,

विधाता ने जो तकदीर में लिख दिया है, वही सब करना पड़ता है।

Everyone does that which is pre-ordained by destiny.

Guru Arjan Dev ji / / Slok Vaaran te Vadheek / Guru Granth Sahib ji - Ang 1425

ਸਭੁ ਕਛੁ ਤਿਸ ਦੈ ਵਸਿ ਦੂਜੀ ਨਾਹਿ ਜਾਇ ॥

सभु कछु तिस दै वसि दूजी नाहि जाइ ॥

Sabhu kachhu tis dai vasi doojee naahi jaai ||

(ਕਿਉਂਕਿ) ਹਰੇਕ ਕਾਰ ਉਸ (ਪਰਮਾਤਮਾ) ਦੇ ਵੱਸ ਵਿਚ ਹੈ; (ਉਸ ਤੋਂ ਬਿਨਾ ਜੀਵਾਂ ਵਾਸਤੇ) ਕੋਈ ਹੋਰ ਥਾਂ (ਆਸਰਾ) ਨਹੀਂ ਹੈ ।

सबकुछ परमेश्वर के वश में है, दूसरा कोई नहीं।

Everything is under His control; there is no other place at all.

Guru Arjan Dev ji / / Slok Vaaran te Vadheek / Guru Granth Sahib ji - Ang 1425

ਨਾਨਕ ਸੁਖ ਅਨਦ ਭਏ ਪ੍ਰਭ ਕੀ ਮੰਨਿ ਰਜਾਇ ॥੭॥

नानक सुख अनद भए प्रभ की मंनि रजाइ ॥७॥

Naanak sukh anad bhae prbh kee manni rajaai ||7||

ਹੇ ਨਾਨਕ! ਪਰਮਾਤਮਾ ਦੀ ਰਜ਼ਾ ਨੂੰ ਮੰਨ ਕੇ (ਜੀਵ ਦੇ ਅੰਦਰ ਆਤਮਕ) ਸੁਖ ਆਨੰਦ ਬਣੇ ਰਹਿੰਦੇ ਹਨ ॥੭॥

गुरु नानक फुरमान करते हैं- प्रभु की रज़ा को मानने से ही सुख एवं आनंद प्राप्त होता है।॥ ७ ॥

Nanak is in peace and bliss, accepting the Will of God. ||7||

Guru Arjan Dev ji / / Slok Vaaran te Vadheek / Guru Granth Sahib ji - Ang 1425

ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ॥

गुरु पूरा जिन सिमरिआ सेई भए निहाल ॥

Guru pooraa jin simariaa seee bhae nihaal ||

ਜਿਸ ਜਿਸ ਮਨੁੱਖ ਨੇ ਪੂਰੇ ਗੁਰੂ ਨੂੰ (ਗੁਰੂ ਦੇ ਉਪਦੇਸ਼ ਨੂੰ) ਚੇਤੇ ਰੱਖਿਆ, ਉਹ ਸਾਰੇ ਪ੍ਰਸੰਨ-ਚਿੱਤ ਹੋ ਗਏ ।

जिन जिज्ञासुओं ने पूर्णगुरु का स्मरण किया है, वे निहाल हो गए हैं।

Those who meditate in remembrance on the Perfect Guru, are exalted and uplifted.

Guru Arjan Dev ji / / Slok Vaaran te Vadheek / Guru Granth Sahib ji - Ang 1425

ਨਾਨਕ ਨਾਮੁ ਅਰਾਧਣਾ ਕਾਰਜੁ ਆਵੈ ਰਾਸਿ ॥੮॥

नानक नामु अराधणा कारजु आवै रासि ॥८॥

Naanak naamu araadha(nn)aa kaaraju aavai raasi ||8||

ਹੇ ਨਾਨਕ! (ਗੁਰੂ ਦਾ ਉਪਦੇਸ਼ ਇਹ ਹੈ ਕਿ ਪਰਮਾਤਮਾ ਦਾ) ਨਾਮ ਸਿਮਰਨਾ ਚਾਹੀਦਾ ਹੈ (ਸਿਮਰਨ ਦੀ ਬਰਕਤਿ ਨਾਲ) ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ॥੮॥

नानक का कथन है कि ईश्वर की आराधना करने से सब काम पूरे हो जाते हैं।॥ ८ ॥

O Nanak, dwelling on the Naam, the Name of the Lord, all affairs are resolved. ||8||

Guru Arjan Dev ji / / Slok Vaaran te Vadheek / Guru Granth Sahib ji - Ang 1425

ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ ॥

पापी करम कमावदे करदे हाए हाइ ॥

Paapee karam kamaavade karade haae haai ||

ਵਿਕਾਰੀ ਮਨੁੱਖ (ਵਿਕਾਰਾਂ ਦੇ) ਕੰਮ ਕਰਦੇ ਹੋਏ ਦੁਖੀ ਹੁੰਦੇ ਰਹਿੰਦੇ ਹਨ ।

पाप कर्म करने वाले अंतत: हाय-हाय करते हैं।

The sinners act, and generate bad karma, and then they weep and wail.

Guru Arjan Dev ji / / Slok Vaaran te Vadheek / Guru Granth Sahib ji - Ang 1425

ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ ॥੯॥

नानक जिउ मथनि माधाणीआ तिउ मथे ध्रम राइ ॥९॥

Naanak jiu mathani maadhaa(nn)eeaa tiu mathe dhrm raai ||9||

ਹੇ ਨਾਨਕ! (ਵਿਕਾਰੀਆਂ ਨੂੰ) ਧਰਮਰਾਜ (ਹਰ ਵੇਲੇ) ਇਉਂ ਦੁਖੀ ਕਰਦਾ ਰਹਿੰਦਾ ਹੈ ਜਿਵੇਂ ਮਧਾਣੀਆਂ (ਦੁੱਧ) ਰਿੜਕਦੀਆਂ ਹਨ ॥੯॥

नानक कथन करते हैं कि ज्यों मथनी से मंथन किया जाता है, वैसे ही यमराज उनका मंथन करता है॥ ६ ॥

O Nanak, just as the churning stick churns the butter, so does the Righteous Judge of Dharma churn them. ||9||

Guru Arjan Dev ji / / Slok Vaaran te Vadheek / Guru Granth Sahib ji - Ang 1425

ਨਾਮੁ ਧਿਆਇਨਿ ਸਾਜਨਾ ਜਨਮ ਪਦਾਰਥੁ ਜੀਤਿ ॥

नामु धिआइनि साजना जनम पदारथु जीति ॥

Naamu dhiaaini saajanaa janam padaarathu jeeti ||

ਜਿਹੜੇ ਭਲੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਇਸ ਕੀਮਤੀ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਕੇ (ਜਾਂਦੇ ਹਨ) ।

धर्मात्मा पुरुष ईश्वर का ध्यान करते हुए अपना जन्म जीत लेते हैं।

Meditating on the Naam, O friend, the treasure of life is won.

Guru Arjan Dev ji / / Slok Vaaran te Vadheek / Guru Granth Sahib ji - Ang 1425

ਨਾਨਕ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ ॥੧੦॥

नानक धरम ऐसे चवहि कीतो भवनु पुनीत ॥१०॥

Naanak dharam aise chavahi keeto bhavanu puneet ||10||

ਹੇ ਨਾਨਕ! ਜਿਹੜੇ ਮਨੁੱਖ (ਮਨੁੱਖਾ ਜੀਵਨ ਦਾ) ਮਨੋਰਥ (ਹਰਿ-ਨਾਮ) ਉਚਾਰਦੇ ਰਹਿੰਦੇ ਹਨ, ਉਹ ਜਗਤ ਨੂੰ ਭੀ ਪਵਿੱਤਰ ਕਰ ਦੇਂਦੇ ਹਨ ॥੧੦॥

नानक का मत है कि वे धर्म का प्रचार करते हुए संसार को भी पवित्र कर देते हैं।॥१०॥

O Nanak, speaking in Righteousness, one's world becomes sanctified. ||10||

Guru Arjan Dev ji / / Slok Vaaran te Vadheek / Guru Granth Sahib ji - Ang 1425

ਖੁਭੜੀ ਕੁਥਾਇ ਮਿਠੀ ਗਲਣਿ ਕੁਮੰਤ੍ਰੀਆ ॥

खुभड़ी कुथाइ मिठी गलणि कुमंत्रीआ ॥

Khubha(rr)ee kuthaai mithee gala(nn)i kumanttreeaa ||

ਭੈੜੀ ਮੱਤ ਲੈਣ ਵਾਲੀ (ਜੀਵ-ਇਸਤ੍ਰੀ ਮਾਇਆ ਦੇ ਮੋਹ ਦੀ ਜਿਲ੍ਹਣ ਵਿਚ) ਕੋਝੇ ਥਾਂ ਵਿਚ ਬੁਰੇ ਹਾਲੇ ਖੁੱਭੀ ਰਹਿੰਦੀ ਹੈ, (ਪਰ ਇਹ) ਜਿਲ੍ਹਣ (ਉਸ ਨੂੰ) ਮਿੱਠੀ (ਭੀ ਲੱਗਦੀ ਹੈ) ।

मैं तो गलत सलाहकारों की बातों को मीठा मानकर बुरे में फँस गई हूँ।

I am stuck in an evil place, trusting the sweet words of an evil advisor.

Guru Arjan Dev ji / / Slok Vaaran te Vadheek / Guru Granth Sahib ji - Ang 1425

ਨਾਨਕ ਸੇਈ ਉਬਰੇ ਜਿਨਾ ਭਾਗੁ ਮਥਾਹਿ ॥੧੧॥

नानक सेई उबरे जिना भागु मथाहि ॥११॥

Naanak seee ubare jinaa bhaagu mathaahi ||11||

ਹੇ ਨਾਨਕ! ਉਹ ਮਨੁੱਖ ਹੀ (ਮਾਇਆ ਦੇ ਮੋਹ ਦੀ ਇਸ ਜਿਲ੍ਹਣ ਵਿਚੋਂ) ਬਚ ਨਿਕਲਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਭਾਗ (ਜਾਗ ਪੈਂਦਾ ਹੈ) ॥੧੧॥

हे नानक ! जिनके ललाट पर उत्तम भाग्य है, वे बच गए हैं।॥११॥

O Nanak, they alone are saved, who have such good destiny inscribed upon their foreheads. ||11||

Guru Arjan Dev ji / / Slok Vaaran te Vadheek / Guru Granth Sahib ji - Ang 1425

ਸੁਤੜੇ ਸੁਖੀ ਸਵੰਨੑਿ ਜੋ ਰਤੇ ਸਹ ਆਪਣੈ ॥

सुतड़े सुखी सवंन्हि जो रते सह आपणै ॥

Suta(rr)e sukhee savannhi jo rate sah aapa(nn)ai ||

ਜਿਹੜੇ ਮਨੁੱਖ ਆਪਣੇ ਖਸਮ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਪ੍ਰੇਮ-ਲਗਨ ਵਿਚ ਮਸਤ ਰਹਿਣ ਵਾਲੇ ਉਹ ਮਨੁੱਖ ਆਨੰਦ ਨਾਲ ਜੀਵਨ ਬਿਤੀਤ ਕਰਦੇ ਹਨ ।

जो अपने मालिक की याद में लीन रहते हैं, यही सुखपूर्वक सोते हैं।

They alone sleep and dream in peace, who are imbued with the Love of their Husband Lord.

Guru Arjan Dev ji / / Slok Vaaran te Vadheek / Guru Granth Sahib ji - Ang 1425

ਪ੍ਰੇਮ ਵਿਛੋਹਾ ਧਣੀ ਸਉ ਅਠੇ ਪਹਰ ਲਵੰਨੑਿ ॥੧੨॥

प्रेम विछोहा धणी सउ अठे पहर लवंन्हि ॥१२॥

Prem vichhohaa dha(nn)ee sau athe pahar lavannhi ||12||

ਪਰ ਜਿਨ੍ਹਾਂ ਮਨੁੱਖਾਂ ਨੂੰ ਖਸਮ ਨਾਲੋਂ ਪ੍ਰੇਮ ਦਾ ਵਿਛੋੜਾ ਰਹਿੰਦਾ ਹੈ, ਉਹ (ਮਾਇਆ ਦੀ ਖ਼ਾਤਰ) ਅੱਠੇ ਪਹਰ (ਕਾਂ ਵਾਂਗ) ਲੌ ਲੌਂ ਕਰਦੇ ਰਹਿੰਦੇ ਹਨ ॥੧੨॥

मालिक के प्रेम से जुदा होने वाले आठों प्रहर तंग होते हैं।॥१२॥

Those who have been separated from the Love of their Master, scream and cry twenty-four hours a day. ||12||

Guru Arjan Dev ji / / Slok Vaaran te Vadheek / Guru Granth Sahib ji - Ang 1425

ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ॥

सुतड़े असंख माइआ झूठी कारणे ॥

Suta(rr)e asankkh maaiaa jhoothee kaara(nn)e ||

ਨਾਸਵੰਤ ਮਾਇਆ ਦੀ ਖ਼ਾਤਰ ਅਣਗਿਣਤ ਜੀਵ (ਮੋਹ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ ।

झूठी माया के कारण अनगिनत लोग अज्ञान में सोए हुए हैं।

Millions are asleep, in the false illusion of Maya.

Guru Arjan Dev ji / / Slok Vaaran te Vadheek / Guru Granth Sahib ji - Ang 1425

ਨਾਨਕ ਸੇ ਜਾਗੰਨੑਿ ਜਿ ਰਸਨਾ ਨਾਮੁ ਉਚਾਰਣੇ ॥੧੩॥

नानक से जागंन्हि जि रसना नामु उचारणे ॥१३॥

Naanak se jaagannhi ji rasanaa naamu uchaara(nn)e ||13||

ਹੇ ਨਾਨਕ! (ਮੋਹ ਦੀ ਇਸ ਨੀਂਦ ਵਿਚੋਂ ਸਿਰਫ਼) ਉਹ ਬੰਦੇ ਜਾਗਦੇ ਰਹਿੰਦੇ ਹਨ, ਜਿਹੜੇ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ॥੧੩॥

हे नानक ! जो रसना से ईश्वर के नाम का उच्चारण करते हैं, दरअसल वही जाग्रत माने जाते हैं॥ १३ ॥

O Nanak, they alone are awake and aware, who chant the Naam with their tongues. ||13||

Guru Arjan Dev ji / / Slok Vaaran te Vadheek / Guru Granth Sahib ji - Ang 1425

ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ ॥

म्रिग तिसना पेखि भुलणे वुठे नगर गंध्रब ॥

Mrig tisanaa pekhi bhula(nn)e vuthe nagar ganddhrb ||

(ਜਿਵੇਂ) ਠਗਨੀਰੇ ਨੂੰ ਵੇਖ ਕੇ (ਹਰਨ ਭੁੱਲ ਜਾਂਦੇ ਹਨ ਤੇ ਜਾਨ ਗੰਵਾ ਲੈਂਦੇ ਹਨ, ਤਿਵੇਂ ਮਾਇਆ ਦੀ) ਬਣੀ ਗੰਧਰਬ-ਨਗਰੀ ਨੂੰ ਵੇਖ ਕੇ (ਜੀਵ) ਕੁਰਾਹੇ ਪਏ ਰਹਿੰਦੇ ਹਨ ।

मृगतृष्णा एवं गंधर्व नगरी को देखकर लोग भटके हुए हैं।

Seeing the mirage, the optical illusion, the people are confused and deluded.

Guru Arjan Dev ji / / Slok Vaaran te Vadheek / Guru Granth Sahib ji - Ang 1425

ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ ॥੧੪॥

जिनी सचु अराधिआ नानक मनि तनि फब ॥१४॥

Jinee sachu araadhiaa naanak mani tani phab ||14||

ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਹਰਿ-ਨਾਮ ਸਿਮਰਿਆ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ (ਆਤਮਕ ਜੀਵਨ ਦੀ) ਸੁੰਦਰਤਾ ਪੈਦਾ ਹੋ ਗਈ ॥੧੪॥

गुरु नानक फुरमान करते हैं कि जो व्यक्ति ईश्वर की आराधना करते हैं, वही मन तन से सुन्दर लगते हैं।॥ १४ ॥

Those who worship and adore the True Lord, O Nanak, their minds and bodies are beautiful. ||14||

Guru Arjan Dev ji / / Slok Vaaran te Vadheek / Guru Granth Sahib ji - Ang 1425

ਪਤਿਤ ਉਧਾਰਣ ਪਾਰਬ੍ਰਹਮੁ ਸੰਮ੍ਰਥ ਪੁਰਖੁ ਅਪਾਰੁ ॥

पतित उधारण पारब्रहमु सम्रथ पुरखु अपारु ॥

Patit udhaara(nn) paarabrhamu sammrth purakhu apaaru ||

ਅਕਾਲ ਪੁਰਖ ਪਰਮਾਤਮਾ ਬੇਅੰਤ ਹੈ, ਸਭ ਤਾਕਤਾਂ ਦਾ ਮਾਲਕ ਹੈ, ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ ।

परब्रह्म पतित जीवों का उद्धार करने वाला है, वह सर्वकला समर्थ एवं बे-अन्त है।

The All-powerful Supreme Lord God, the Infinite Primal Being, is the Saving Grace of sinners.

Guru Arjan Dev ji / / Slok Vaaran te Vadheek / Guru Granth Sahib ji - Ang 1425

Download SGGS PDF Daily Updates ADVERTISE HERE