ANG 1424, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ ਅੰਮ੍ਰਿਤੁ ਕਹੈ ਕਹਾਇ ॥

सतिगुर विचि अम्रित नामु है अम्रितु कहै कहाइ ॥

Satigur vichi ammmrit naamu hai ammmritu kahai kahaai ||

(ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ (ਦੇ ਹਿਰਦੇ) ਵਿਚ ਵੱਸਦਾ ਹੈ, (ਗੁਰੂ ਆਪ ਇਹ) ਅੰਮ੍ਰਿਤ-ਨਾਮ ਜਪਦਾ ਹੈ (ਅਤੇ ਹੋਰਨਾਂ ਪਾਸੋ) ਜਪਾਂਦਾ ਹੈ ।

अमृतमय भगवन्नाम गुरु में ही है, वह नामामृत का कीर्तन करता और जिज्ञासुओं से भी नाम का संकीर्तन करवाता है।

The Ambrosial Nectar of the Naam, the Name of the Lord, is within the True Guru.

Guru Ramdas ji / / Slok Vaaran te Vadheek / Ang 1424

ਗੁਰਮਤੀ ਨਾਮੁ ਨਿਰਮਲੋੁ ਨਿਰਮਲ ਨਾਮੁ ਧਿਆਇ ॥

गुरमती नामु निरमलो निरमल नामु धिआइ ॥

Guramatee naamu niramalao niramal naamu dhiaai ||

ਗੁਰੂ ਦੀ ਮੱਤ ਉਤੇ ਤੁਰਿਆਂ ਹੀ (ਇਹ) ਪਵਿੱਤਰ ਨਾਮ (ਪ੍ਰਾਪਤ ਹੁੰਦਾ ਹੈ । ਗੁਰੂ ਦੀ ਮੱਤ ਉਤੇ ਤੁਰ ਕੇ ਹੀ ਮਨੁੱਖ ਇਹ) ਪਵਿੱਤਰ ਨਾਮ ਜਪ (ਸਕਦਾ ਹੈ) ।

गुरु का मत है कि परमात्मा का नाम निर्मल सागर है, अतः निर्मल नाम का भजन करो।

Following the Guru's Teachings, one meditates on the Immaculate Naam, the Pure and Holy Naam.

Guru Ramdas ji / / Slok Vaaran te Vadheek / Ang 1424

ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ ॥

अम्रित बाणी ततु है गुरमुखि वसै मनि आइ ॥

Ammmrit baa(nn)ee tatu hai guramukhi vasai mani aai ||

(ਮਨੁੱਖਾ ਜੀਵਨ ਦਾ) ਤੱਤ (ਹਰਿ-ਨਾਮ ਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਹੀ ਮਿਲਦਾ ਹੈ, ਗੁਰੂ ਦੀ ਸਰਨ ਪਿਆਂ ਹੀ (ਹਰਿ-ਨਾਮ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ ।

यह अमृत-वाणी गुरु से ही मन में बसती है,

The Ambrosial Word of His Bani is the true essence. It comes to abide in the mind of the Gurmukh.

Guru Ramdas ji / / Slok Vaaran te Vadheek / Ang 1424

ਹਿਰਦੈ ਕਮਲੁ ਪਰਗਾਸਿਆ ਜੋਤੀ ਜੋਤਿ ਮਿਲਾਇ ॥

हिरदै कमलु परगासिआ जोती जोति मिलाइ ॥

Hiradai kamalu paragaasiaa jotee joti milaai ||

(ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਆ ਵੱਸਦਾ ਹੈ, ਉਸ ਦੇ) ਹਿਰਦੇ ਦਾ ਕੌਲ-ਫੁੱਲ ਖਿੜ ਪੈਂਦਾ ਹੈ, (ਉਸ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ।

जिससे हृदय-कमल प्रकाशमय हो जाता है और आत्म-ज्योति परम-ज्योति में विलीन हो जाती है।

The heart-lotus blossoms forth, and one's light merges in the Light.

Guru Ramdas ji / / Slok Vaaran te Vadheek / Ang 1424

ਨਾਨਕ ਸਤਿਗੁਰੁ ਤਿਨ ਕਉ ਮੇਲਿਓਨੁ ਜਿਨ ਧੁਰਿ ਮਸਤਕਿ ਭਾਗੁ ਲਿਖਾਇ ॥੨੫॥

नानक सतिगुरु तिन कउ मेलिओनु जिन धुरि मसतकि भागु लिखाइ ॥२५॥

Naanak satiguru tin kau melionu jin dhuri masataki bhaagu likhaai ||25||

ਪਰ, ਹੇ ਨਾਨਕ! ਉਸ (ਪਰਮਾਤਮਾ) ਨੇ ਗੁਰੂ ਉਹਨਾਂ (ਮਨੁੱਖਾਂ) ਨੂੰ ਮਿਲਾਇਆ, ਜਿਨ੍ਹਾਂ ਦੇ ਮੱਥੇ ਉਤੇ (ਉਸ ਨੇ) ਧੁਰ ਦਰਗਾਹ ਤੋਂ (ਇਹ) ਚੰਗੀ ਕਿਸਮਤ ਲਿਖ ਦਿੱਤੀ ॥੨੫॥

गुरु नानक फुरमान करते हैं सच्चे गुरु से मिलाप उन्हीं का होता है, जिनके ललाट पर भाग्य लिखा होता है ॥२५॥

O Nanak, they alone meet with the True Guru, who have such pre-ordained destiny inscribed upon their foreheads. ||25||

Guru Ramdas ji / / Slok Vaaran te Vadheek / Ang 1424


ਅੰਦਰਿ ਤਿਸਨਾ ਅਗਿ ਹੈ ਮਨਮੁਖ ਭੁਖ ਨ ਜਾਇ ॥

अंदरि तिसना अगि है मनमुख भुख न जाइ ॥

Anddari tisanaa agi hai manamukh bhukh na jaai ||

ਆਪਣੇ ਮਨ ਦੇ ਮੁਰੀਦ ਮਨੁੱਖ ਦੇ ਹਿਰਦੇ ਵਿਚ ਤ੍ਰਿਸ਼ਨਾ ਦੀ (ਅੱਗ ਬਲਦੀ) ਰਹਿੰਦੀ, (ਉਸ ਦੇ ਅੰਦਰੋਂ ਮਾਇਆ ਦੀ) ਭੁੱਖ (ਕਦੇ) ਦੂਰ ਨਹੀਂ ਹੁੰਦੀ ।

स्वेच्छाचारी के अन्तर्मन में तृष्णा की अग्नि लगी रहती है और उसकी वासना दूर नहीं होती।

Within the self-willed manmukhs is the fire of desire; their hunger does not depart.

Guru Ramdas ji / / Slok Vaaran te Vadheek / Ang 1424

ਮੋਹੁ ਕੁਟੰਬੁ ਸਭੁ ਕੂੜੁ ਹੈ ਕੂੜਿ ਰਹਿਆ ਲਪਟਾਇ ॥

मोहु कुट्मबु सभु कूड़ु है कूड़ि रहिआ लपटाइ ॥

Mohu kutambbu sabhu koo(rr)u hai koo(rr)i rahiaa lapataai ||

(ਜਗਤ ਦਾ ਇਹ) ਮੋਹ ਨਾਸਵੰਤ ਪਸਾਰਾ ਹੈ, (ਇਹ) ਪਰਵਾਰ (ਭੀ) ਨਾਸਵੰਤ ਪਸਾਰਾ ਹੈ, (ਪਰ ਮਨ ਦਾ ਮੁਰੀਦ ਮਨੁੱਖ ਇਸ) ਨਾਸਵੰਤ ਪਸਾਰੇ ਵਿਚ (ਸਦਾ) ਫਸਿਆ ਰਹਿੰਦਾ ਹੈ ।

परिवार से मोह सब झूठा है, पर वह इस झूठ में ही लिपटा रहता है।

Emotional attachments to relatives are totally false; they remain engrossed in falsehood.

Guru Ramdas ji / / Slok Vaaran te Vadheek / Ang 1424

ਅਨਦਿਨੁ ਚਿੰਤਾ ਚਿੰਤਵੈ ਚਿੰਤਾ ਬਧਾ ਜਾਇ ॥

अनदिनु चिंता चिंतवै चिंता बधा जाइ ॥

Anadinu chinttaa chinttavai chinttaa badhaa jaai ||

ਹਰ ਵੇਲੇ (ਮਾਇਆ ਦੇ ਮੋਹ ਦੀਆਂ) ਸੋਚਾਂ ਸੋਚਦਾ ਰਹਿੰਦਾ ਹੈ, ਸੋਚਾਂ ਵਿਚ ਬੱਝਾ ਹੋਇਆ (ਹੀ ਜਗਤ ਤੋਂ) ਤੁਰ ਪੈਂਦਾ ਹੈ ।

वह प्रतिदिन चिंता-फिक्र में पड़ा रहता है और संसार की चिंताओं में फंसा रहता है।

Night and day, they are troubled by anxiety; bound to anxiety, they depart.

Guru Ramdas ji / / Slok Vaaran te Vadheek / Ang 1424

ਜੰਮਣੁ ਮਰਣੁ ਨ ਚੁਕਈ ਹਉਮੈ ਕਰਮ ਕਮਾਇ ॥

जमणु मरणु न चुकई हउमै करम कमाइ ॥

Jamma(nn)u mara(nn)u na chukaee haumai karam kamaai ||

ਹਉਮੈ ਦੇ ਆਸਰੇ ਹੀ (ਸਾਰੇ) ਕੰਮ ਕਰਦਾ ਰਹਿੰਦਾ ਹੈ (ਤਾਹੀਏਂ ਉਸ ਦਾ) ਜਨਮ ਮਰਣ ਦਾ ਗੇੜ (ਕਦੇ) ਮੁੱਕਦਾ ਨਹੀਂ ।

अहंकार में वह अहंकारयुक्त कर्म करता हैं, जिस कारण उसका जन्म-मरण नहीं छूटता।

Their comings and goings in reincarnation never end; they do their deeds in egotism.

Guru Ramdas ji / / Slok Vaaran te Vadheek / Ang 1424

ਗੁਰ ਸਰਣਾਈ ਉਬਰੈ ਨਾਨਕ ਲਏ ਛਡਾਇ ॥੨੬॥

गुर सरणाई उबरै नानक लए छडाइ ॥२६॥

Gur sara(nn)aaee ubarai naanak lae chhadaai ||26||

ਪਰ, ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਉਹ ਮਨਮੁਖ ਭੀ ਮੋਹ ਦੇ ਜਾਲ ਵਿਚੋਂ) ਬਚ ਨਿਕਲਦਾ ਹੈ, ਗੁਰੂ (ਇਸ ਮੋਹ-ਜਾਲ ਤੋਂ) ਛੁਡਾ ਲੈਂਦਾ ਹੈ ॥੨੬॥

गुरु नानक का कथन है कि गुरु की शरण लेने से मनमुखी भी उबर जाता है, गुरु उसे संसार के बन्धनों से छुड़ा देता है ॥२६॥

But in the Guru's Sanctuary, they are saved, O Nanak, and set free. ||26||

Guru Ramdas ji / / Slok Vaaran te Vadheek / Ang 1424


ਸਤਿਗੁਰ ਪੁਰਖੁ ਹਰਿ ਧਿਆਇਦਾ ਸਤਸੰਗਤਿ ਸਤਿਗੁਰ ਭਾਇ ॥

सतिगुर पुरखु हरि धिआइदा सतसंगति सतिगुर भाइ ॥

Satigur purakhu hari dhiaaidaa satasanggati satigur bhaai ||

ਗੁਰੂ ਮਹਾਪੁਰਖ ਸਾਧ ਸੰਗਤ ਵਿਚ ਗੁਰੂ ਦੇ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ ।

गुरु की सत्संगत में श्रद्धा-भाव से परमात्मा का भजन गान होता है।

The True Guru meditates on the Lord, the Primal Being. The Sat Sangat, the True Congregation, loves the True Guru.

Guru Ramdas ji / / Slok Vaaran te Vadheek / Ang 1424

ਸਤਸੰਗਤਿ ਸਤਿਗੁਰ ਸੇਵਦੇ ਹਰਿ ਮੇਲੇ ਗੁਰੁ ਮੇਲਾਇ ॥

सतसंगति सतिगुर सेवदे हरि मेले गुरु मेलाइ ॥

Satasanggati satigur sevade hari mele guru melaai ||

(ਜਿਹੜੇ ਮਨੁੱਖ) ਸਾਧ ਸੰਗਤ ਵਿਚ ਆ ਕੇ ਗੁਰੂ ਦੀ ਸਰਨ ਪੈਂਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਵਿਚ ਜੋੜ ਦੇਂਦਾ ਹੈ ਪਰਮਾਤਮਾ ਨਾਲ ਮਿਲਾ ਦੇਂਦਾ ਹੈ ।

जो सत्संगत में गुरु की सेवा करते हैं, गुरु उन्हें परमात्मा से मिला देता है।

Those who join the Sat Sangat, and serve the True Guru - the Guru unites them in the Lord's Union.

Guru Ramdas ji / / Slok Vaaran te Vadheek / Ang 1424

ਏਹੁ ਭਉਜਲੁ ਜਗਤੁ ਸੰਸਾਰੁ ਹੈ ਗੁਰੁ ਬੋਹਿਥੁ ਨਾਮਿ ਤਰਾਇ ॥

एहु भउजलु जगतु संसारु है गुरु बोहिथु नामि तराइ ॥

Ehu bhaujalu jagatu sanssaaru hai guru bohithu naami taraai ||

(ਉ​‍ਂਞ ਤਾਂ) ਇਹ ਜਗਤ ਇਹ ਸੰਸਾਰ ਇਕ ਭਿਆਨਕ ਸਮੁੰਦਰ ਹੈ, ਪਰ ਗੁਰੂ-ਜਹਾਜ਼ (ਸਰਨ ਆਏ ਜੀਵਾਂ ਨੂੰ) ਹਰਿ-ਨਾਮ ਵਿਚ (ਜੋੜ ਕੇ ਇਸ ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ।

यह संसार भयानक व दुस्तर समुद्र है, गुरु जहाज़ हैं और हरिनाम ही तैराने वाला है।

This world, this universe, is a terrifying ocean. On the Boat of the Naam, the Name of the Lord, the Guru carries us across.

Guru Ramdas ji / / Slok Vaaran te Vadheek / Ang 1424

ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਇ ॥

गुरसिखी भाणा मंनिआ गुरु पूरा पारि लंघाइ ॥

Gurasikhee bhaa(nn)aa manniaa guru pooraa paari langghaai ||

(ਜਿਨ੍ਹਾਂ) ਗੁਰਸਿੱਖਾਂ ਨੇ (ਗੁਰੂ ਦਾ) ਹੁਕਮ ਮੰਨ ਲਿਆ, ਪੂਰਾ ਗੁਰੂ (ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ।

गुरु के शिष्यों ने राजा को मान लिया है और पूर्ण गुरु ने उनको पार उतार दिया है।

The Sikhs of the Guru accept and obey the Lord's Will; the Perfect Guru carries them across.

Guru Ramdas ji / / Slok Vaaran te Vadheek / Ang 1424

ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥

गुरसिखां की हरि धूड़ि देहि हम पापी भी गति पांहि ॥

Gurasikhaan kee hari dhoo(rr)i dehi ham paapee bhee gati paanhi ||

ਹੇ ਹਰੀ! ਅਸਾਂ ਜੀਵਾਂ ਨੂੰ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਖ਼ਸ਼, ਤਾ ਕਿ ਅਸੀਂ ਵਿਕਾਰੀ ਜੀਵ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਸਕੀਏ ।

हे हरि ! हमें भी गुरु के शिष्यों की चरण-धूलि प्रदान कर दो ताकि हम पापी भी मुक्ति पा लें।

O Lord, please bless me with the dust of the feet of the Guru's Sikhs. I am a sinner - please save me.

Guru Ramdas ji / / Slok Vaaran te Vadheek / Ang 1424

ਧੁਰਿ ਮਸਤਕਿ ਹਰਿ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਇ ॥

धुरि मसतकि हरि प्रभ लिखिआ गुर नानक मिलिआ आइ ॥

Dhuri masataki hari prbh likhiaa gur naanak miliaa aai ||

ਹੇ ਨਾਨਕ! ਧੁਰ ਦਰਗਾਹ ਤੋਂ ਹਰੀ-ਪ੍ਰਭੂ ਦਾ ਲਿਖਿਆ ਲੇਖ (ਜਿਸ ਮਨੁੱਖ ਦੇ) ਮੱਥੇ ਉੱਤੇ ਉੱਘੜ ਪੈਂਦਾ ਹੈ ਉਹ ਮਨੁੱਖ ਗੁਰੂ ਨੂੰ ਆ ਮਿਲਦਾ ਹੈ ।

गुरु नानक फुरमान करते हैं- प्रभु ने जिसके मस्तक पर भाग्य लिखा है, उसे गुरु मिल गया है।

Those who have such pre-ordained destiny written upon their foreheads by the Lord God, come to meet Guru Nanak.

Guru Ramdas ji / / Slok Vaaran te Vadheek / Ang 1424

ਜਮਕੰਕਰ ਮਾਰਿ ਬਿਦਾਰਿਅਨੁ ਹਰਿ ਦਰਗਹ ਲਏ ਛਡਾਇ ॥

जमकंकर मारि बिदारिअनु हरि दरगह लए छडाइ ॥

Jamakankkar maari bidaarianu hari daragah lae chhadaai ||

ਉਸ (ਗੁਰੂ) ਨੇ (ਸਾਰੇ) ਜਮਦੂਤ ਮਾਰ ਕੇ ਮੁਕਾ ਦਿੱਤੇ । (ਗੁਰੂ ਉਸ ਨੂੰ) ਪਰਮਾਤਮਾ ਦੀ ਦਰਗਾਹ ਵਿਚ ਸੁਰਖ਼ਰੂ ਕਰਾ ਲੈਂਦਾ ਹੈ ।

वह यमदूतों को मारकर भगा देता है और प्रभु-दरबार में बचा लेता है।

The Messenger of Death is beaten and driven away; we are saved in the Court of the Lord.

Guru Ramdas ji / / Slok Vaaran te Vadheek / Ang 1424

ਗੁਰਸਿਖਾ ਨੋ ਸਾਬਾਸਿ ਹੈ ਹਰਿ ਤੁਠਾ ਮੇਲਿ ਮਿਲਾਇ ॥੨੭॥

गुरसिखा नो साबासि है हरि तुठा मेलि मिलाइ ॥२७॥

Gurasikhaa no saabaasi hai hari tuthaa meli milaai ||27||

ਗੁਰਸਿੱਖਾਂ ਨੂੰ (ਲੋਕ ਪਰਲੋਕ ਵਿਚ) ਆਦਰ-ਸਤਕਾਰ ਮਿਲਦਾ ਹੈ, ਪ੍ਰਭੂ ਉਹਨਾਂ ਉਤੇ ਪ੍ਰਸੰਨ ਹੋ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ ॥੨੭॥

गुरु के शिष्यों को शाबाश है, जिनको परमेश्वर ने प्रसन्न होकर मिला लिया है ॥२७॥

Blessed and celebrated are the Sikhs of the Guru; in His Pleasure, the Lord unites them in His Union. ||27||

Guru Ramdas ji / / Slok Vaaran te Vadheek / Ang 1424


ਗੁਰਿ ਪੂਰੈ ਹਰਿ ਨਾਮੁ ਦਿੜਾਇਆ ਜਿਨਿ ਵਿਚਹੁ ਭਰਮੁ ਚੁਕਾਇਆ ॥

गुरि पूरै हरि नामु दिड़ाइआ जिनि विचहु भरमु चुकाइआ ॥

Guri poorai hari naamu di(rr)aaiaa jini vichahu bharamu chukaaiaa ||

(ਜਿਸ) ਪੂਰੇ ਗੁਰੂ ਨੇ (ਜੀਵ ਦੇ ਅੰਦਰ ਸਦਾ) ਪਰਮਾਤਮਾ ਦਾ ਨਾਮ ਪੱਕਾ ਕੀਤਾ ਹੈ, ਜਿਸ (ਪੂਰੇ ਗੁਰੂ) ਨੇ (ਜੀਵ ਦੇ) ਅੰਦਰੋਂ ਭਟਕਣਾ (ਸਦਾ) ਮੁਕਾਈ ਹੈ,

उस पूर्ण गुरु ने परमात्मा का नाम सुमिरन (स्मरण) करवाया है, जिसने मन में से भ्रमों को दूर कर दिया है ।

The Perfect Guru has implanted the Lord's Name within me; it has dispelled my doubts from within.

Guru Ramdas ji / / Slok Vaaran te Vadheek / Ang 1424

ਰਾਮ ਨਾਮੁ ਹਰਿ ਕੀਰਤਿ ਗਾਇ ਕਰਿ ਚਾਨਣੁ ਮਗੁ ਦੇਖਾਇਆ ॥

राम नामु हरि कीरति गाइ करि चानणु मगु देखाइआ ॥

Raam naamu hari keerati gaai kari chaana(nn)u magu dekhaaiaa ||

(ਉਸ ਗੁਰੂ ਨੇ ਆਪ) ਪਰਮਾਤਮਾ ਦਾ ਨਾਮ (ਸਿਮਰ ਕੇ), ਪਰਮਾਤਮਾ ਦੀ ਸਿਫ਼ਤ-ਸਾਲਾਹ ਗਾ ਗਾ ਕੇ (ਸਰਨ ਆਏ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ) ਚਾਨਣ ਪੈਦਾ ਕਰ ਕੇ (ਉਸ ਨੂੰ ਆਤਮਕ ਜੀਵਨ ਦਾ ਸਹੀ) ਰਸਤਾ (ਸਦਾ) ਵਿਖਾਇਆ ਹੈ ।

ईश्वर का कीर्तिगान करने से हमें सन्मार्ग दृष्टिगत हुआ।

Singing the Kirtan of the Praises of the Lord's Name, the Lord's path is illuminated and shown to His Sikhs.

Guru Ramdas ji / / Slok Vaaran te Vadheek / Ang 1424

ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥

हउमै मारि एक लिव लागी अंतरि नामु वसाइआ ॥

Haumai maari ek liv laagee anttari naamu vasaaiaa ||

(ਪੂਰੇ ਗੁਰੂ ਦੀ ਰਾਹੀਂ) ਹਉਮੈ ਦੂਰ ਕਰ ਕੇ (ਜਿਸ ਮਨੁੱਖ ਦੇ ਅੰਦਰ) ਇਕ ਪਰਮਾਤਮਾ ਦੀ ਲਗਨ ਲੱਗ ਗਈ, (ਉਸ ਨੇ ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾ ਲਿਆ ।

अहम् को मारकर हमने एक प्रभु में लगन लगाई है और मन में हरिनाम को बसाया है।

Conquering my egotism, I remain lovingly attuned to the One Lord; the Naam, the Name of the Lord, dwells within me.

Guru Ramdas ji / / Slok Vaaran te Vadheek / Ang 1424

ਗੁਰਮਤੀ ਜਮੁ ਜੋਹਿ ਨ ਸਕੈ ਸਚੈ ਨਾਇ ਸਮਾਇਆ ॥

गुरमती जमु जोहि न सकै सचै नाइ समाइआ ॥

Guramatee jamu johi na sakai sachai naai samaaiaa ||

ਗੁਰੂ ਦੀ ਮੱਤ ਉਤੇ ਤੁਰਨ ਦੇ ਕਾਰਨ ਜਮਰਾਜ ਭੀ (ਉਸ ਮਨੁੱਖ ਵੱਲ) ਤੱਕ ਨਹੀਂ ਸਕਦਾ, (ਉਹ ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ (ਸਦਾ) ਲੀਨ ਰਹਿੰਦਾ ਹੈ ।

गुरु-मतानुसार हरिनाम में लीन होने से यम भी बुरी नजर से नहीं देखता।

I follow the Guru's Teachings, and so the Messenger of Death cannot even see me; I am immersed in the True Name.

Guru Ramdas ji / / Slok Vaaran te Vadheek / Ang 1424

ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥

सभु आपे आपि वरतै करता जो भावै सो नाइ लाइआ ॥

Sabhu aape aapi varatai karataa jo bhaavai so naai laaiaa ||

(ਉਸਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਹਰ ਥਾਂ ਕਰਤਾਰ ਆਪ ਹੀ ਆਪ ਮੌਜੂਦ ਹੈ, ਜਿਹੜਾ ਮਨੁੱਖ ਉਸ ਨੂੰ ਚੰਗਾ ਲੱਗ ਪੈਂਦਾ ਹੈ ਉਸ ਨੂੰ ਆਪਣੇ ਨਾਮ ਵਿਚ ਜੋੜ ਲੈਂਦਾ ਹੈ ।

सब ईश्वर ही करने वाला है, जब उसे ठीक लगता है, नाम-कीर्तन में लगा देता है।

The Creator Himself is All-pervading; as He pleases, He links us to His Name.

Guru Ramdas ji / / Slok Vaaran te Vadheek / Ang 1424

ਜਨ ਨਾਨਕੁ ਨਾਉ ਲਏ ਤਾਂ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨੮॥

जन नानकु नाउ लए तां जीवै बिनु नावै खिनु मरि जाइआ ॥२८॥

Jan naanaku naau lae taan jeevai binu naavai khinu mari jaaiaa ||28||

ਦਾਸ ਨਾਨਕ (ਭੀ ਜਦੋਂ ਪਰਮਾਤਮਾ ਦਾ) ਨਾਮ ਜਪਦਾ ਹੈ ਤਦੋਂ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ । ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਤਾਂ ਜੀਵ ਇਕ ਖਿਨ ਵਿਚ ਹੀ ਆਤਮਕ ਮੌਤ ਸਹੇੜ ਲੈਂਦਾ ਹੈ ॥੨੮॥

गुरु नानक फुरमाते हैं कि हमें तो हरिनाम जप कर जिंदगी मिल रहीं है, अन्यथा हरिनाम बिना तो पल में मर जाते हैं ॥२८॥

Servant Nanak lives, chanting the Name. Without the Name, he dies in an instant. ||28||

Guru Ramdas ji / / Slok Vaaran te Vadheek / Ang 1424


ਮਨ ਅੰਤਰਿ ਹਉਮੈ ਰੋਗੁ ਭ੍ਰਮਿ ਭੂਲੇ ਹਉਮੈ ਸਾਕਤ ਦੁਰਜਨਾ ॥

मन अंतरि हउमै रोगु भ्रमि भूले हउमै साकत दुरजना ॥

Man anttari haumai rogu bhrmi bhoole haumai saakat durajanaa ||

ਪਰਮਾਤਮਾ ਨਾਲੋਂ ਟੁੱਟੇ ਹੋਏ ਦੁਰਾਚਾਰੀ ਮਨੁੱਖਾਂ ਦੇ ਮਨ ਵਿਚ ਹਉਮੈ ਦਾ ਰੋਗ (ਸਦਾ ਟਿਕਿਆ ਰਹਿੰਦਾ ਹੈ), ਇਸ ਹਉਮੈ ਦੇ ਕਾਰਨ ਭਟਕਣਾ ਵਿਚ ਪੈ ਕੇ ਉਹ (ਜੀਵਨ ਦੇ) ਗ਼ਲਤ ਰਸਤੇ ਪਏ ਰਹਿੰਦੇ ਹਨ ।

दुष्ट मायावीं पुरुषों के मन में अहंकार का रोग लगा रहता है और अहंकार के कारण भ्रम में भूले रहते हैं।

Within the minds of the faithless cynics is the disease of egotism; these evil people wander around lost, deluded by doubt.

Guru Ramdas ji / / Slok Vaaran te Vadheek / Ang 1424

ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਣਾ ॥੨੯॥

नानक रोगु गवाइ मिलि सतिगुर साधू सजणा ॥२९॥

Naanak rogu gavaai mili satigur saadhoo saja(nn)aa ||29||

ਹੇ ਨਾਨਕ! (ਸਾਕਤ ਮਨੁੱਖ ਭੀ) ਸੱਜਣ ਸਾਧੂ ਸਤਿਗੁਰੂ ਨੂੰ ਮਿਲ ਕੇ (ਹਉਮੈ ਦਾ ਇਹ) ਰੋਗ ਦੂਰ ਕਰ ਲੈਂਦਾ ਹੈ ॥੨੯॥

गुरु नानक फुरमान करते हैं- जब सतिगुरु, साधु सज्जन से मुलाकात होती है, तो यह रोग दूर हो जाता है ॥२६ ॥

O Nanak, this disease is eradicated only by meeting with the True Guru, the Holy Friend. ||29||

Guru Ramdas ji / / Slok Vaaran te Vadheek / Ang 1424


ਗੁਰਮਤੀ ਹਰਿ ਹਰਿ ਬੋਲੇ ॥

गुरमती हरि हरि बोले ॥

Guramatee hari hari bole ||

(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮੱਤ ਉੱਤੇ ਤੁਰ ਕੇ (ਸਦਾ) ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ,

गुरु की शिक्षा से जीव-स्त्री प्रभु का भजन करती है।

Following the Guru's Teachings, chant the Name of the Lord, Har, Har.

Guru Ramdas ji / / Slok Vaaran te Vadheek / Ang 1424

ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥

हरि प्रेमि कसाई दिनसु राति हरि रती हरि रंगि चोले ॥

Hari premi kasaaee dinasu raati hari ratee hari ranggi chole ||

ਉਹ ਦਿਨ ਰਾਤ ਪਰਮਾਤਮਾ ਦੇ ਪਿਆਰ ਵਿਚ ਖਿੱਚ ਪਾਂਦੀ ਰਹਿੰਦੀ ਹੈ, ਪਰਮਾਤਮਾ (ਦੇ ਨਾਮ) ਵਿਚ ਰੱਤੀ ਰਹਿੰਦੀ ਹੈ, ਉਹ ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ (ਆਤਮਕ ਆਨੰਦ) ਮਾਣਦੀ ਰਹਿੰਦੀ ਹੈ ।

वह दिन-रात प्रभु के प्रेम में आकर्षित रहती है और प्रभु-रंग में लीन रहती है।

Attracted by the Lord's Love, day and night, the body-robe is imbued with the Lord's Love.

Guru Ramdas ji / / Slok Vaaran te Vadheek / Ang 1424

ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥

हरि जैसा पुरखु न लभई सभु देखिआ जगतु मै टोले ॥

Hari jaisaa purakhu na labhaee sabhu dekhiaa jagatu mai tole ||

ਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਹੈ, ਪਰਮਾਤਮਾ ਵਰਗਾ ਖਸਮ (ਕਿਸੇ ਹੋਰ ਥਾਂ) ਨਹੀਂ ਲੱਭਦਾ ।

मैंने पूरे जगत में खोज कर देख लिया है, परन्तु ईश्वर जैसा परम पुरुष कहीं नहीं मिलता।

I have not found any being like the Lord, although I have searched and looked all over the world.

Guru Ramdas ji / / Slok Vaaran te Vadheek / Ang 1424

ਗੁਰ ਸਤਿਗੁਰਿ ਨਾਮੁ ਦਿੜਾਇਆ ਮਨੁ ਅਨਤ ਨ ਕਾਹੂ ਡੋਲੇ ॥

गुर सतिगुरि नामु दिड़ाइआ मनु अनत न काहू डोले ॥

Gur satiguri naamu di(rr)aaiaa manu anat na kaahoo dole ||

ਗੁਰੂ ਸਤਿਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰ ਦਿੱਤਾ, (ਉਸ ਦਾ) ਮਨ ਕਿਸੇ ਭੀ ਹੋਰ ਪਾਸੇ ਨਹੀਂ ਡੋਲਦਾ ।

गुरु परमात्मा का नाम जपवाता है, फिर मन कहीं भी दोलायमान नहीं होता।

The Guru, the True Guru, has implanted the Naam within; now, my mind does not waver or wander anywhere else.

Guru Ramdas ji / / Slok Vaaran te Vadheek / Ang 1424

ਜਨ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੁਲ ਗੋਲੇ ॥੩੦॥

जन नानकु हरि का दासु है गुर सतिगुर के गुल गोले ॥३०॥

Jan naanaku hari kaa daasu hai gur satigur ke gul gole ||30||

ਦਾਸ ਨਾਨਕ (ਭੀ) ਪਰਮਾਤਮਾ ਦਾ ਦਾਸ ਹੈ, ਗੁਰੂ ਸਤਿਗੁਰੂ ਦੇ ਦਾਸਾਂ ਦੇ ਦਾਸਾਂ ਦਾ ਦਾਸ ਹੈ ॥੩੦॥

गुरु नानक फुरमाते हैं कि हम तो हरि के अनन्य भक्त हैं और अपने आप को गुरु-सतगुरु के सेवकों का सेवक मानते हैं ॥३०॥

Servant Nanak is the slave of the Lord, the slave of the slaves of the Guru, the True Guru. ||30||

Guru Ramdas ji / / Slok Vaaran te Vadheek / Ang 1424Download SGGS PDF Daily Updates ADVERTISE HERE