ANG 1423, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਬਿਨੁ ਨਾਵੈ ਸਭੁ ਦੁਖੁ ਹੈ ਦੁਖਦਾਈ ਮੋਹ ਮਾਇ ॥

बिनु नावै सभु दुखु है दुखदाई मोह माइ ॥

Binu naavai sabhu dukhu hai dukhadaaee moh maai ||

ਮਾਇਆ ਦਾ ਮੋਹ ਦੁਖਦਾਈ ਸਾਬਤ ਹੁੰਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰਾ (ਉੱਦਮ) ਦੁਖ (ਦਾ ਹੀ ਮੂਲ) ਹੈ ।

हरिनाम के बिना सब दुख ही हैं और माया-मोह अति दुखदायक है।

Without the Lord's Name, all is pain. Attachment to Maya is agonizingly painful.

Guru Ramdas ji / / Slok Vaaran te Vadheek / Ang 1423

ਨਾਨਕ ਗੁਰਮੁਖਿ ਨਦਰੀ ਆਇਆ ਮੋਹ ਮਾਇਆ ਵਿਛੁੜਿ ਸਭ ਜਾਇ ॥੧੭॥

नानक गुरमुखि नदरी आइआ मोह माइआ विछुड़ि सभ जाइ ॥१७॥

Naanak guramukhi nadaree aaiaa moh maaiaa vichhu(rr)i sabh jaai ||17||

ਹੇ ਨਾਨਕ! ਗੁਰੂ ਦੀ ਸ਼ਰਨ ਪੈ ਕੇ (ਜਿਸ ਮਨੁੱਖ ਨੂੰ ਇਹ ਭੇਤ) ਦਿੱਸ ਪੈਂਦਾ ਹੈ, (ਉਸ ਦੇ ਅੰਦਰੋਂ) ਮਾਇਆ ਦਾ ਸਾਰਾ ਮੋਹ ਦੂਰ ਹੋ ਜਾਂਦਾ ਹੈ ॥੧੭॥

हे नानक ! जब गुरु की कृपा-दृष्टि होती है तो मोह-माया सब दूर हो जाते हैं ॥ १७ ॥

O Nanak, the Gurmukh comes to see, that attachment to Maya separates all from the Lord. ||17||

Guru Ramdas ji / / Slok Vaaran te Vadheek / Ang 1423


ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ ॥

गुरमुखि हुकमु मंने सह केरा हुकमे ही सुखु पाए ॥

Guramukhi hukamu manne sah keraa hukame hee sukhu paae ||

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਿਹ ਕੇ ਖਸਮ-ਪ੍ਰਭੂ ਦਾ ਹੁਕਮ ਮੰਨਦਾ ਹੈ, ਉਹ ਹੁਕਮ ਵਿਚ ਟਿਕ ਕੇ ਹੀ ਆਤਮਕ ਆਨੰਦ ਮਾਣਦਾ ਹੈ ।

गुरुमुख हर समय अपने प्रभु के हुक्म को मानता है और उसके हुक्म से ही सुख प्राप्त करता है।

The Gurmukh obeys the Order of her Husband Lord God; through the Hukam of His Command, she finds peace.

Guru Ramdas ji / / Slok Vaaran te Vadheek / Ang 1423

ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ ॥

हुकमो सेवे हुकमु अराधे हुकमे समै समाए ॥

Hukamo seve hukamu araadhe hukame samai samaae ||

ਉਹ ਮਨੁੱਖ ਪ੍ਰਭੂ ਦੇ ਹੁਕਮ ਨੂੰ ਹਰ ਵੇਲੇ ਚੇਤੇ ਰੱਖਦਾ ਹੈ, ਹੁਕਮ ਦੀ ਭਗਤੀ ਕਰਦਾ ਹੈ, ਹਰ ਵੇਲੇ ਹੁਕਮ ਵਿਚ ਲੀਨ ਰਹਿੰਦਾ ਹੈ ।

वह उसके हुक्म का पालन करते हुए सेवा करता है, हुक्म में ही आराधना करता है, वह स्वयं तो हुक्म का पालन करता ही है, अपने संगियों को भी हुक्मानुसार चलने के लिए लगा देता है।

In His Will, she serves; in His Will, she worship and adores Him.

Guru Ramdas ji / / Slok Vaaran te Vadheek / Ang 1423

ਹੁਕਮੁ ਵਰਤੁ ਨੇਮੁ ਸੁਚ ਸੰਜਮੁ ਮਨ ਚਿੰਦਿਆ ਫਲੁ ਪਾਏ ॥

हुकमु वरतु नेमु सुच संजमु मन चिंदिआ फलु पाए ॥

Hukamu varatu nemu such sanjjamu man chinddiaa phalu paae ||

ਵਰਤ (ਆਦਿਕ ਰੱਖਣ ਦਾ) ਨੇਮ, ਸਰੀਰਕ ਪਵਿਤ੍ਰਤਾ, ਇੰਦ੍ਰਿਆਂ ਨੂੰ ਰੋਕਣ ਦਾ ਜਤਨ-ਇਹ ਸਭ ਕੁਝ ਉਸ ਮਨੁੱਖ ਦੇ ਵਾਸਤੇ ਪ੍ਰਭੂ ਦਾ ਹੁਕਮ ਮੰਨਣਾ ਹੀ ਹੈ । (ਹੁਕਮ ਮੰਨ ਕੇ) ਉਹ ਮਨੁੱਖ ਮਨ-ਮੰਗੀ ਮੁਰਾਦ ਪ੍ਰਾਪਤ ਕਰਦਾ ਹੈ ।

परमेश्वर का हुक्म मानना ही उसके लिए व्रत-उपवास, नियम, शुद्धता एवं संयम हैं और हुक्मानुसार चलते हुए मनवांछित फल प्राप्त करता है।

In His Will, she merges in absorption. His Will is her fast, vow, purity and self-discipline; through it, she obtains the fruits of her mind's desires.

Guru Ramdas ji / / Slok Vaaran te Vadheek / Ang 1423

ਸਦਾ ਸੁਹਾਗਣਿ ਜਿ ਹੁਕਮੈ ਬੁਝੈ ਸਤਿਗੁਰੁ ਸੇਵੈ ਲਿਵ ਲਾਏ ॥

सदा सुहागणि जि हुकमै बुझै सतिगुरु सेवै लिव लाए ॥

Sadaa suhaaga(nn)i ji hukamai bujhai satiguru sevai liv laae ||

ਜਿਹੜੀ ਜੀਵ-ਇਸਤ੍ਰੀ ਪਰਮਾਤਮਾ ਦੀ ਰਜ਼ਾ ਨੂੰ ਸਮਝਦੀ ਹੈ, ਜਿਹੜੀ ਸੁਰਤ ਜੋੜ ਕੇ ਗੁਰੂ ਦੀ ਸਰਨ ਪਈ ਰਹਿੰਦੀ ਹੈ, ਉਹ ਜੀਵ-ਇਸਤ੍ਰੀ ਸਦਾ ਭਾਗਾਂ ਵਾਲੀ ਹੈ ।

जो जीव-स्त्री प्रभु के हुक्म को समझती है, लगन लाकर सतिगुरु की सेवा करती है, वह सदैव सुहागिन है।

She is always and forever the happy, pure soul-bride, who realizes His Will; she serves the True Guru, inspired by loving absorption.

Guru Ramdas ji / / Slok Vaaran te Vadheek / Ang 1423

ਨਾਨਕ ਕ੍ਰਿਪਾ ਕਰੇ ਜਿਨ ਊਪਰਿ ਤਿਨਾ ਹੁਕਮੇ ਲਏ ਮਿਲਾਏ ॥੧੮॥

नानक क्रिपा करे जिन ऊपरि तिना हुकमे लए मिलाए ॥१८॥

Naanak kripaa kare jin upari tinaa hukame lae milaae ||18||

ਹੇ ਨਾਨਕ! ਜਿਨ੍ਹਾਂ ਜੀਵਾਂ ਉੱਤੇ (ਪਰਮਾਤਮਾ) ਮਿਹਰ ਕਰਦਾ ਹੈ, ਉਹਨਾਂ ਨੂੰ (ਆਪਣੇ) ਹੁਕਮ ਵਿਚ ਲੀਨ ਕਰ ਲੈਂਦਾ ਹੈ ॥੧੮॥

गुरु नानक फुरमान करते हैं कि जिन पर ईश्वर अपनी कृपा करता है, उनको अपने हुक्म में मिला लेता है ॥१८॥

O Nanak, those upon whom the Lord showers His Mercy, are merged and immersed in His Will. ||18||

Guru Ramdas ji / / Slok Vaaran te Vadheek / Ang 1423


ਮਨਮੁਖਿ ਹੁਕਮੁ ਨ ਬੁਝੇ ਬਪੁੜੀ ਨਿਤ ਹਉਮੈ ਕਰਮ ਕਮਾਇ ॥

मनमुखि हुकमु न बुझे बपुड़ी नित हउमै करम कमाइ ॥

Manamukhi hukamu na bujhe bapu(rr)ee nit haumai karam kamaai ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਬਦ-ਨਸੀਬ ਜੀਵ-ਇਸਤ੍ਰੀ (ਪਰਮਾਤਮਾ ਦੀ) ਰਜ਼ਾ ਨੂੰ ਨਹੀਂ ਸਮਝਦੀ, ਸਦਾ ਹਉਮੈ ਦੇ ਆਸਰੇ (ਆਪਣੇ ਵਲੋਂ ਮਿਥੇ ਹੋਏ ਧਾਰਮਿਕ) ਕੰਮ ਕਰਦੀ ਰਹਿੰਦੀ ਹੈ ।

मनमुख पुरुष ईश्वर के हुक्म को नहीं समझता और बेचारा नित्य ही अहंकार में कर्म करता है।

The wretched, self-willed manmukhs do not realize His Will; they continually act in ego.

Guru Ramdas ji / / Slok Vaaran te Vadheek / Ang 1423

ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ ॥

वरत नेमु सुच संजमु पूजा पाखंडि भरमु न जाइ ॥

Varat nemu such sanjjamu poojaa paakhanddi bharamu na jaai ||

ਉਹ ਵਰਤ ਨੇਮ ਸੁੱਚ ਸੰਜਮ ਦੇਵ-ਪੂਜਾ (ਆਦਿਕ ਕਰਮ ਕਰਦੀ ਹੈ, ਪਰ ਇਹ ਹਨ ਨਿਰਾ ਵਿਖਾਵਾ, ਤੇ) ਵਿਖਾਵੇ ਨਾਲ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ ।

उसका व्रत-उपवास, नियम, शुद्धता, संयम, पूजा-पाठ इत्यादि पाखण्ड ही साबित होता है, उसका भ्रम बिल्कुल दूर नहीं होता।

By ritualistic fasts, vows, purities, self-disciplines and worship ceremonies, they still cannot get rid of their hypocrisy and doubt.

Guru Ramdas ji / / Slok Vaaran te Vadheek / Ang 1423

ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ ॥

अंतरहु कुसुधु माइआ मोहि बेधे जिउ हसती छारु उडाए ॥

Anttarahu kusudhu maaiaa mohi bedhe jiu hasatee chhaaru udaae ||

(ਜਿਨ੍ਹਾਂ ਮਨੁੱਖਾਂ ਦਾ ਮਨ) ਅੰਦਰੋਂ ਖੋਟਾ ਰਹਿੰਦਾ ਹੈ, ਜਿਹੜੇ ਮਾਇਆ ਦੇ ਮੋਹ ਵਿਚ ਵਿੱਝੇ ਰਹਿੰਦੇ ਹਨ (ਉਹਨਾਂ ਦੇ ਕੀਤੇ ਧਾਰਮਿਕ ਕਰਮ ਇਉਂ ਹੀ ਹਨ) ਜਿਵੇਂ ਹਾਥੀ (ਨ੍ਹਾ ਕੇ ਆਪਣੇ ਉੱਤੇ) ਮਿੱਟੀ ਉਡਾ ਕੇ ਪਾ ਲੈਂਦਾ ਹੈ ।

अन्तर्मन उसका माया-मोह ने ऐसे बिंधा होता है, जैसे हाथी अपने ऊपर ही धूल-मिट्टी उड़ाता है।

Inwardly, they are impure, pierced through by attachment to Maya; they are like elephants, who throw dirt all over themselves right after their bath.

Guru Ramdas ji / / Slok Vaaran te Vadheek / Ang 1423

ਜਿਨਿ ਉਪਾਏ ਤਿਸੈ ਨ ਚੇਤਹਿ ਬਿਨੁ ਚੇਤੇ ਕਿਉ ਸੁਖੁ ਪਾਏ ॥

जिनि उपाए तिसै न चेतहि बिनु चेते किउ सुखु पाए ॥

Jini upaae tisai na chetahi binu chete kiu sukhu paae ||

ਉਹ ਮਨੁੱਖ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਜਿਸ ਨੇ (ਉਹਨਾਂ ਨੂੰ) ਪੈਦਾ ਕੀਤਾ । (ਹਰਿ-ਨਾਮ ਦਾ) ਸਿਮਰਨ ਕਰਨ ਤੋਂ ਬਿਨਾ ਕੋਈ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ ।

जिस परमात्मा ने उत्पन्न किया, उसे याद नहीं करता, फिर उसे याद किए बिना सुख कैसे मिल सकता है।

They do not even think of the One who created them. Without thinking of Him, they cannot find peace.

Guru Ramdas ji / / Slok Vaaran te Vadheek / Ang 1423

ਨਾਨਕ ਪਰਪੰਚੁ ਕੀਆ ਧੁਰਿ ਕਰਤੈ ਪੂਰਬਿ ਲਿਖਿਆ ਕਮਾਏ ॥੧੯॥

नानक परपंचु कीआ धुरि करतै पूरबि लिखिआ कमाए ॥१९॥

Naanak parapancchu keeaa dhuri karatai poorabi likhiaa kamaae ||19||

ਹੇ ਨਾਨਕ! ਕਰਾਤਰ ਨੇ ਹੀ ਧੁਰ ਦਰਗਾਹ ਤੋਂ (ਆਪਣੇ ਹੁਕਮ ਨਾਲ) ਜਗਤ-ਰਚਨਾ ਕੀਤੀ ਹੋਈ ਹੈ, ਹਰੇਕ ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ (ਹੁਣ ਭੀ) ਕਰਮ ਕਰੀ ਜਾਂਦਾ ਹੈ ॥੧੯॥

गुरु नानक फुरमाते हैं कि दरअसल यह प्रपंच ईश्वर ने ही किया है और पूर्व-कर्मानुसार मनमुख फल पाता है ॥ १६ ॥

O Nanak, the Primal Creator has made the drama of the Universe; all act as they are pre-ordained. ||19||

Guru Ramdas ji / / Slok Vaaran te Vadheek / Ang 1423


ਗੁਰਮੁਖਿ ਪਰਤੀਤਿ ਭਈ ਮਨੁ ਮਾਨਿਆ ਅਨਦਿਨੁ ਸੇਵਾ ਕਰਤ ਸਮਾਇ ॥

गुरमुखि परतीति भई मनु मानिआ अनदिनु सेवा करत समाइ ॥

Guramukhi parateeti bhaee manu maaniaa anadinu sevaa karat samaai ||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ (ਗੁਰੂ ਵਾਸਤੇ) ਸਰਧਾ ਬਣੀ ਰਹਿੰਦੀ ਹੈ, (ਉਸ ਦਾ) ਮਨ (ਗੁਰੂ ਵਿਚ) ਪਤੀਜਿਆ ਰਹਿੰਦਾ ਹੈ, ਉਹ ਹਰ ਵੇਲੇ ਸੇਵਾ ਕਰਦਿਆਂ (ਸੇਵਾ ਵਿਚ) ਮਸਤ ਰਹਿੰਦਾ ਹੈ ।

गुरु पर भरोसा हुआ तो मन प्रसन्न हो गया और दिन-रात सेवा में बीत रही है।

The Gurmukh has faith; his mind is contented and satisfied. Night and day, he serves the Lord, absorbed in Him.

Guru Ramdas ji / / Slok Vaaran te Vadheek / Ang 1423

ਅੰਤਰਿ ਸਤਿਗੁਰੁ ਗੁਰੂ ਸਭ ਪੂਜੇ ਸਤਿਗੁਰ ਕਾ ਦਰਸੁ ਦੇਖੈ ਸਭ ਆਇ ॥

अंतरि सतिगुरु गुरू सभ पूजे सतिगुर का दरसु देखै सभ आइ ॥

Anttari satiguru guroo sabh pooje satigur kaa darasu dekhai sabh aai ||

(ਜਿਸ ਮਨੁੱਖ ਦੇ) ਹਿਰਦੇ ਵਿਚ (ਸਦਾ) ਗੁਰੂ ਵੱਸਦਾ ਹੈ ਸਭ ਦਾ ਆਦਰ-ਸਤਕਾਰ ਕਰਦਾ ਹੈ, ਉਹ ਸਾਰੀ ਲੁਕਾਈ ਵਿਚ ਗੁਰੂ ਦਾ ਦਰਸਨ ਕਰਦਾ ਹੈ ।

हर कोई मन में गुरु की पूजा करता है और गुरु के दर्शनों के लिए सब आते हैं।

The Guru, the True Guru, is within; all worship and adore Him. Everyone comes to see the Blessed Vision of His Darshan.

Guru Ramdas ji / / Slok Vaaran te Vadheek / Ang 1423

ਮੰਨੀਐ ਸਤਿਗੁਰ ਪਰਮ ਬੀਚਾਰੀ ਜਿਤੁ ਮਿਲਿਐ ਤਿਸਨਾ ਭੁਖ ਸਭ ਜਾਇ ॥

मंनीऐ सतिगुर परम बीचारी जितु मिलिऐ तिसना भुख सभ जाइ ॥

Manneeai satigur param beechaaree jitu miliai tisanaa bhukh sabh jaai ||

ਸਭ ਤੋਂ ਉੱਚੀ ਆਤਮਕ ਵਿਚਾਰ ਦੇ ਮਾਲਕ ਗੁਰੂ ਵਿਚ ਸਰਧਾ ਬਣਾਣੀ ਚਾਹੀਦੀ ਹੈ, ਜਿਸ (ਗੁਰੂ) ਦੇ ਮਿਲਿਆਂ (ਮਾਇਆ ਦੀ) ਸਾਰੀ ਭੁੱਖ ਸਾਰੀ ਤ੍ਰਿਹ ਦੂਰ ਹੋ ਜਾਂਦੀ ਹੈ ।

मैं परम चिंतनशील सतिगुरु को ही मानता हैं, जिसे मिलकर तृष्णा भूख सब दूर हो जाते हैं।

So believe in the True Guru, the supreme sublime Contemplator. Meeting with Him, hunger and thirst are completely relieved.

Guru Ramdas ji / / Slok Vaaran te Vadheek / Ang 1423

ਹਉ ਸਦਾ ਸਦਾ ਬਲਿਹਾਰੀ ਗੁਰ ਅਪੁਨੇ ਜੋ ਪ੍ਰਭੁ ਸਚਾ ਦੇਇ ਮਿਲਾਇ ॥

हउ सदा सदा बलिहारी गुर अपुने जो प्रभु सचा देइ मिलाइ ॥

Hau sadaa sadaa balihaaree gur apune jo prbhu sachaa dei milaai ||

ਮੈਂ ਸਦਾ ਹੀ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਕਿਉਂਕਿ ਉਹ ਗੁਰੂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲਾ ਦੇਂਦਾ ਹੈ ।

मैं अपने गुरु पर सदैव कुर्बान जाता हैं, जो सच्चे प्रभु से मिला देता है।

I am forever a sacrifice to my Guru, who leads me to meet the True Lord God.

Guru Ramdas ji / / Slok Vaaran te Vadheek / Ang 1423

ਨਾਨਕ ਕਰਮੁ ਪਾਇਆ ਤਿਨ ਸਚਾ ਜੋ ਗੁਰ ਚਰਣੀ ਲਗੇ ਆਇ ॥੨੦॥

नानक करमु पाइआ तिन सचा जो गुर चरणी लगे आइ ॥२०॥

Naanak karamu paaiaa tin sachaa jo gur chara(nn)ee lage aai ||20||

ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੇ ਚਰਨਾਂ ਵਿਚ ਆ ਕੇ ਟਿਕ ਗਏ, ਉਹਨਾਂ ਨੇ ਸਦਾ ਕਾਇਮ ਰਹਿਣ ਵਾਲੀ (ਰੱਬੀ) ਮਿਹਰ ਪ੍ਰਾਪਤ ਕਰ ਲਈ ॥੨੦॥

नानक का कथन है कि बड़े भाग्य से जो गुरु के चरणों में लगे हैं, उन्होंने प्रभु को पा लिया है ॥२०॥

O Nanak, those who come and fall at the Feet of the Guru are blessed with the karma of Truth. ||20||

Guru Ramdas ji / / Slok Vaaran te Vadheek / Ang 1423


ਜਿਨ ਪਿਰੀਆ ਸਉ ਨੇਹੁ ਸੇ ਸਜਣ ਮੈ ਨਾਲਿ ॥

जिन पिरीआ सउ नेहु से सजण मै नालि ॥

Jin pireeaa sau nehu se saja(nn) mai naali ||

ਜਿਨ੍ਹਾਂ (ਸਤ ਸੰਗੀਆਂ ਦਾ) ਪਿਆਰੇ ਪ੍ਰਭੂ ਨਾਲ ਪਿਆਰ ਬਣਿਆ ਹੋਇਆ ਹੈ, ਉਹ ਸਤਸੰਗੀ ਸੱਜਣ ਮੇਰੇ ਨਾਲ (ਸਹਾਈ) ਹਨ ।

जिस प्रभु से प्रेम लगा हुआ है, वह सज्जन हरदम मेरे साथ है।

That Beloved, with whom I am in love, that Friend of mine is with me.

Guru Ramdas ji / / Slok Vaaran te Vadheek / Ang 1423

ਅੰਤਰਿ ਬਾਹਰਿ ਹਉ ਫਿਰਾਂ ਭੀ ਹਿਰਦੈ ਰਖਾ ਸਮਾਲਿ ॥੨੧॥

अंतरि बाहरि हउ फिरां भी हिरदै रखा समालि ॥२१॥

Anttari baahari hau phiraan bhee hiradai rakhaa samaali ||21||

(ਉਹਨਾਂ ਦੇ ਸਤਸੰਗ ਦੀ ਬਰਕਤਿ ਨਾਲ) ਮੈਂ ਅੰਦਰ ਬਾਹਰ (ਦੁਨੀਆ ਦੇ ਕਾਰ ਵਿਹਾਰ ਵਿਚ ਭੀ) ਤੁਰਿਆ ਫਿਰਦਾ ਹਾਂ, (ਫਿਰ) ਭੀ (ਪਰਮਾਤਮਾ ਨੂੰ ਆਪਣੇ) ਹਿਰਦੇ ਵਿਚ ਸੰਭਾਲ ਕੇ ਰੱਖਦਾ ਹਾਂ ॥੨੧॥

यद्यपि अंदर-बाहर जाता भी हूँ तो दिल में प्रभु को ही याद करता हूँ ॥२१॥

I wander around inside and outside, but I always keep Him enshrined within my heart. ||21||

Guru Ramdas ji / / Slok Vaaran te Vadheek / Ang 1423


ਜਿਨਾ ਇਕ ਮਨਿ ਇਕ ਚਿਤਿ ਧਿਆਇਆ ਸਤਿਗੁਰ ਸਉ ਚਿਤੁ ਲਾਇ ॥

जिना इक मनि इक चिति धिआइआ सतिगुर सउ चितु लाइ ॥

Jinaa ik mani ik chiti dhiaaiaa satigur sau chitu laai ||

ਜਿਨ੍ਹਾਂ ਮਨੁੱਖਾਂ ਨੇ ਗੁਰ ਚਰਨਾਂ ਵਿਚ ਚਿੱਤ ਜੋੜ ਕੇ ਇਕਾਗਰ ਮਨ ਨਾਲ ਇਕਾਗਰ ਚਿੱਤ ਨਾਲ (ਪਰਮਾਤਮਾ ਦਾ ਨਾਮ) ਸਿਮਰਿਆ ਹੈ,

जिन्होंने एकाग्रचित होकर परमात्मा का ध्यान किया है, सतिगुरु से दिल लगाया है।

Those who meditate on the Lord single-mindedly, with one-pointed concentration, link their consciousness to the True Guru.

Guru Ramdas ji / / Slok Vaaran te Vadheek / Ang 1423

ਤਿਨ ਕੀ ਦੁਖ ਭੁਖ ਹਉਮੈ ਵਡਾ ਰੋਗੁ ਗਇਆ ਨਿਰਦੋਖ ਭਏ ਲਿਵ ਲਾਇ ॥

तिन की दुख भुख हउमै वडा रोगु गइआ निरदोख भए लिव लाइ ॥

Tin kee dukh bhukh haumai vadaa rogu gaiaa niradokh bhae liv laai ||

ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹਨਾਂ ਦੀ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ, ਉਹਨਾਂ ਦੇ ਅੰਦਰੋਂ ਹਉਮੈ ਦਾ ਵੱਡਾ ਰੋਗ ਦੂਰ ਹੋ ਜਾਂਦਾ ਹੈ, (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ।

उनका दुख, भूख, अहंकार इत्यादि बड़ा रोग दूर हो गया है और वे ईश्वर की स्मृति में सब दोषों से रहित हो गए हैं।

They are rid of pain, hunger, and the great illness of egotism; lovingly attuned to the Lord, they become free of pain.

Guru Ramdas ji / / Slok Vaaran te Vadheek / Ang 1423

ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਵੈ ਸਮਾਇ ॥

गुण गावहि गुण उचरहि गुण महि सवै समाइ ॥

Gu(nn) gaavahi gu(nn) ucharahi gu(nn) mahi savai samaai ||

ਉਹ ਮਨੁੱਖ ਸਦਾ ਪ੍ਰਭੂ ਦੇ ਗੁਣ ਗਾਂਦੇ ਹਨ, ਗੁਣ ਉਚਾਰਦੇ ਹਨ । (ਗੁਰੂ-ਚਰਨਾਂ ਵਿਚ ਸੁਰਤ ਜੋੜ ਕੇ) ਮਨੁੱਖ ਪਰਮਾਤਮਾ ਦੇ ਗੁਣਾਂ ਵਿਚ ਸਦਾ ਲੀਨ ਰਹਿੰਦਾ ਹੈ ਟਿਕਿਆ ਰਹਿੰਦਾ ਹੈ ।

वे ईश्वर का गुणगान करते हैं, उसकी महिमा का उच्चारण करते हैं और महिमा में ही लीन रहते हैं।

They sing His Praises, and chant His Praises; in His Glorious Praises, they sleep in absorption.

Guru Ramdas ji / / Slok Vaaran te Vadheek / Ang 1423

ਨਾਨਕ ਗੁਰ ਪੂਰੇ ਤੇ ਪਾਇਆ ਸਹਜਿ ਮਿਲਿਆ ਪ੍ਰਭੁ ਆਇ ॥੨੨॥

नानक गुर पूरे ते पाइआ सहजि मिलिआ प्रभु आइ ॥२२॥

Naanak gur poore te paaiaa sahaji miliaa prbhu aai ||22||

ਹੇ ਨਾਨਕ! ਪਰਮਾਤਮਾ ਪੂਰੇ ਗੁਰੂ ਦੀ ਰਾਹੀਂ ਮਿਲਦਾ ਹੈ, ਆਤਮਕ ਅਡੋਲਤਾ ਵਿਚ ਆ ਮਿਲਦਾ ਹੈ ॥੨੨॥

नानक का मत है कि जिसने पूर्ण गुरु को पाया है, उसे सहज स्वाभाविक प्रभु आ मिला है ॥२२ ॥

O Nanak, through the Perfect Guru, they come to meet God with intuitive peace and poise. ||22||

Guru Ramdas ji / / Slok Vaaran te Vadheek / Ang 1423


ਮਨਮੁਖਿ ਮਾਇਆ ਮੋਹੁ ਹੈ ਨਾਮਿ ਨ ਲਗੈ ਪਿਆਰੁ ॥

मनमुखि माइआ मोहु है नामि न लगै पिआरु ॥

Manamukhi maaiaa mohu hai naami na lagai piaaru ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਅੰਦਰ ਮਾਇਆ ਦਾ ਮੋਹ (ਬਣਿਆ ਰਹਿੰਦਾ) ਹੈ, (ਇਸ ਵਾਸਤੇ ਉਸ ਦਾ ਪਰਮਾਤਮਾ ਦੇ) ਨਾਮ ਵਿਚ ਪਿਆਰ ਨਹੀਂ ਬਣਦਾ ।

मनमुखी जीव माया के मोह में पड़ा रहता है, अतः ईश्वर के नाम से प्रेम नहीं लगाता।

The self-willed manmukhs are emotionally attached to Maya; they are not in love with the Naam.

Guru Ramdas ji / / Slok Vaaran te Vadheek / Ang 1423

ਕੂੜੁ ਕਮਾਵੈ ਕੂੜੁ ਸੰਘਰੈ ਕੂੜਿ ਕਰੈ ਆਹਾਰੁ ॥

कूड़ु कमावै कूड़ु संघरै कूड़ि करै आहारु ॥

Koo(rr)u kamaavai koo(rr)u sanggharai koo(rr)i karai aahaaru ||

ਉਹ ਮਨੁੱਖ ਠੱਗੀ-ਫ਼ਰੇਬ ਕਰਦਾ ਰਹਿੰਦਾ ਹੈ, ਠੱਗੀ-ਫ਼ਰੇਬ (ਦੇ ਸੰਸਕਾਰ ਆਪਣੇ ਅੰਦਰ) ਇਕੱਠੇ ਕਰਦਾ ਜਾਂਦਾ ਹੈ, ਠੱਗੀ-ਫ਼ਰੇਬ ਦੀ ਰਾਹੀਂ ਹੀ ਆਪਣੀ ਰੋਜ਼ੀ ਬਣਾਈ ਰੱਖਦਾ ਹੈ ।

वह झूठ ही कमाता है, झूठ जोड़ता है और झूठा आचरण ही करता है।

They practice falsehood, gather falsehood, and eat the food of falsehood.

Guru Ramdas ji / / Slok Vaaran te Vadheek / Ang 1423

ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤਿ ਹੋਇ ਸਭੁ ਛਾਰੁ ॥

बिखु माइआ धनु संचि मरहि अंति होइ सभु छारु ॥

Bikhu maaiaa dhanu sancchi marahi antti hoi sabhu chhaaru ||

ਆਤਮਕ ਮੌਤ ਲਿਆਉਣ ਵਾਲੀ ਮਾਇਆ ਵਾਲਾ ਧਨ (ਮਨੁੱਖ ਦੇ) ਅੰਤ ਸਮੇ (ਉਸ ਦੇ ਭਾ ਦਾ) ਸਾਰਾ ਸੁਆਹ ਹੋ ਜਾਂਦਾ ਹੈ, (ਪਰ ਇਸੇ) ਧਨ ਨੂੰ ਜੋੜ ਜੋੜ ਕੇ (ਜੀਵ) ਆਤਮਕ ਮੌਤ ਸਹੇੜਦੇ ਰਹਿੰਦੇ ਹਨ,

वह विषय-विकारों के धन को इकट्ठा करता मृत्यु को प्राप्त हो जाता है, अंततः सब मिट्टी हो जाता है।

Gathering the poisonous wealth and property of Maya, they die; in the end, they are all reduced to ashes.

Guru Ramdas ji / / Slok Vaaran te Vadheek / Ang 1423

ਕਰਮ ਧਰਮ ਸੁਚਿ ਸੰਜਮੁ ਕਰਹਿ ਅੰਤਰਿ ਲੋਭੁ ਵਿਕਾਰ ॥

करम धरम सुचि संजमु करहि अंतरि लोभु विकार ॥

Karam dharam suchi sanjjamu karahi anttari lobhu vikaar ||

(ਆਪਣੇ ਵਲੋਂ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਧਾਰਮਿਕ ਕਰਮ ਕਰਦੇ ਹਨ, ਸਰੀਰਕ ਪਵਿੱਤ੍ਰਤਾ ਰੱਖਦੇ ਹਨ, (ਇਹੋ ਜਿਹਾ ਹਰੇਕ) ਸੰਜਮ ਕਰਦੇ ਹਨ, (ਪਰ ਉਹਨਾਂ ਦੇ) ਅੰਦਰ ਲੋਭ ਟਿਕਿਆ ਰਹਿੰਦਾ ਹੈ ਵਿਕਾਰ ਟਿਕੇ ਰਹਿੰਦੇ ਹਨ ।

वह कर्म-धर्म, शुद्धता एवं संयम इत्यादि करता है, परन्तु मन में लोभ विकारों में ग्रस्त रहता है।

They perform religious rituals of purity and self-discipline, but they are filled with greed, evil and corruption.

Guru Ramdas ji / / Slok Vaaran te Vadheek / Ang 1423

ਨਾਨਕ ਮਨਮੁਖਿ ਜਿ ਕਮਾਵੈ ਸੁ ਥਾਇ ਨ ਪਵੈ ਦਰਗਹ ਹੋਇ ਖੁਆਰੁ ॥੨੩॥

नानक मनमुखि जि कमावै सु थाइ न पवै दरगह होइ खुआरु ॥२३॥

Naanak manamukhi ji kamaavai su thaai na pavai daragah hoi khuaaru ||23||

ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਸਾਰੀ ਉਮਰ) ਜੋ ਕੁਝ ਕਰਦਾ ਰਹਿੰਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਪਰਵਾਨ ਨਹੀਂ ਹੁੰਦਾ, ਉਥੇ ਉਹ ਖ਼ੁਆਰ ਹੀ ਹੁੰਦਾ ਹੈ ॥੨੩॥

गुरु नानक फुरमाते हैं कि मनमुखी का कोई भी कार्य सफल नहीं होता और प्रभु-दरबार में ख्यार होता है ॥२३॥

O Nanak, the actions of the self-willed manmukhs are not accepted; in the Court of the Lord, they are miserable. ||23||

Guru Ramdas ji / / Slok Vaaran te Vadheek / Ang 1423


ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ ॥

सभना रागां विचि सो भला भाई जितु वसिआ मनि आइ ॥

Sabhanaa raagaan vichi so bhalaa bhaaee jitu vasiaa mani aai ||

ਹੇ ਭਾਈ! ਸਾਰੇ ਰਾਗਾਂ ਵਿਚ ਉਹ (ਹਰਿ-ਨਾਮ ਸਿਮਰਨ ਹੀ) ਚੰਗਾ (ਉੱਦਮ) ਹੈ, ਕਿਉਂਕਿ ਉਸ (ਸਿਮਰਨ) ਦੀ ਰਾਹੀਂ (ਹੀ ਪਰਮਾਤਮਾ ਮਨੁੱਖ ਦੇ) ਮਨ ਵਿਚ ਆ ਕੇ ਵੱਸਦਾ ਹੈ ।

सब रागों में वहीं राग भला है, जिस द्वारा ईश्वर मन में बसता है।

Among all Ragas, that one is sublime, O Siblings of Destiny, by which the Lord comes to abide in the mind.

Guru Ramdas ji / / Slok Vaaran te Vadheek / Ang 1423

ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ ॥

रागु नादु सभु सचु है कीमति कही न जाइ ॥

Raagu naadu sabhu sachu hai keemati kahee na jaai ||

ਹੇ ਭਾਈ! ਸਦਾ-ਥਿਰ ਹਰਿ-ਨਾਮ (ਦਾ ਸਿਮਰਨ ਹੀ ਮਨੁੱਖ ਵਾਸਤੇ) ਸਭ ਕੁਝ ਹੈ, ਸਦਾ-ਥਿਰ ਹਰਿ-ਨਾਮ ਹੀ (ਮਨੁੱਖ ਵਾਸਤੇ) ਰਾਗ ਹੈ ਨਾਦ ਹੈ, (ਹਰਿ-ਨਾਮ ਦੇ ਸਿਮਰਨ ਦਾ) ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ ।

राग-संगीत सब सच्चे हैं, इनकी महत्ता अव्यक्त है।

Those Ragas which are in the Sound-current of the Naad are totally true; their value cannot be expressed.

Guru Ramdas ji / / Slok Vaaran te Vadheek / Ang 1423

ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ ॥

रागै नादै बाहरा इनी हुकमु न बूझिआ जाइ ॥

Raagai naadai baaharaa inee hukamu na boojhiaa jaai ||

ਪਰਮਾਤਮਾ (ਦਾ ਮਿਲਾਪ) ਰਾਗ (ਦੀ ਕੈਦ) ਤੋਂ ਪਰੇ ਹੈ, ਨਾਦ (ਦੀ ਕੈਦ) ਤੋਂ ਪਰੇ ਹੈ । ਇਹਨਾਂ (ਰਾਗਾਂ ਨਾਦਾਂ) ਦੀ ਰਾਹੀਂ (ਪਰਮਾਤਮਾ ਦੀ) ਰਜ਼ਾ ਨੂੰ ਸਮਝਿਆ ਨਹੀਂ ਜਾ ਸਕਦਾ ।

ईश्वर तो रागों-संगीत से भी बड़ा हैं, इन द्वारा उसके हुक्म को समझा नहीं जा सकता।

Those Ragas which are not in the Sound-current of the Naad - by these, the Lord's Will cannot be understood.

Guru Ramdas ji / / Slok Vaaran te Vadheek / Ang 1423

ਨਾਨਕ ਹੁਕਮੈ ਬੂਝੈ ਤਿਨਾ ਰਾਸਿ ਹੋਇ ਸਤਿਗੁਰ ਤੇ ਸੋਝੀ ਪਾਇ ॥

नानक हुकमै बूझै तिना रासि होइ सतिगुर ते सोझी पाइ ॥

Naanak hukamai boojhai tinaa raasi hoi satigur te sojhee paai ||

ਹੇ ਨਾਨਕ! (ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਸਮਝ ਲੈਂਦਾ ਹੈ ਉਹਨਾਂ ਵਾਸਤੇ (ਰਾਗ ਭੀ) ਸਹਾਈ ਹੋ ਸਕਦਾ ਹੈ (ਉ​‍ਂਞ ਨਿਰੇ ਰਾਗ ਹੀ ਆਤਮਕ ਜੀਵਨ ਦੇ ਰਸਤੇ ਵਿਚ ਸਹਾਈ ਨਹੀਂ ਹਨ) ।

गुरु नानक फुरमान करते हैं जो लोग सतगुरु से सूझ प्राप्त करते हैं, वहीं उसके हुक्म को समझ पाते हैं और उनका ही राग गान सफल होता है।

O Nanak, they alone are right, who understand the Will of the True Guru.

Guru Ramdas ji / / Slok Vaaran te Vadheek / Ang 1423

ਸਭੁ ਕਿਛੁ ਤਿਸ ਤੇ ਹੋਇਆ ਜਿਉ ਤਿਸੈ ਦੀ ਰਜਾਇ ॥੨੪॥

सभु किछु तिस ते होइआ जिउ तिसै दी रजाइ ॥२४॥

Sabhu kichhu tis te hoiaa jiu tisai dee rajaai ||24||

ਗੁਰੂ ਪਾਸੋਂ ਇਹ ਸਮਝ ਪੈਂਦੀ ਹੈ ਕਿ ਸਭ ਕੁਝ ਉਸ ਪਰਮਾਤਮਾ ਤੋਂ ਹੀ ਹੋ ਰਿਹਾ ਹੈ, ਜਿਵੇਂ ਉਸ ਦੀ ਰਜ਼ਾ ਹੈ, (ਤਿਵੇਂ ਹੀ ਸਭ ਕੁਝ ਹੋ ਰਿਹਾ ਹੈ) ॥੨੪॥

सब कुछ उससे ही पैदा हुआ है, जैसे उस मालिक की मर्जी है, वैसा ही होता है ॥२४ ॥

Everything happens as He wills. ||24||

Guru Ramdas ji / / Slok Vaaran te Vadheek / Ang 1423Download SGGS PDF Daily Updates ADVERTISE HERE