ANG 1422, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਹਉ ਜੀਉ ਕਰੀ ਤਿਸ ਵਿਟਉ ਚਉ ਖੰਨੀਐ ਜੋ ਮੈ ਪਿਰੀ ਦਿਖਾਵਏ ॥

हउ जीउ करी तिस विटउ चउ खंनीऐ जो मै पिरी दिखावए ॥

Hau jeeu karee tis vitau chau khanneeai jo mai piree dikhaavae ||

ਜਿਹੜਾ ਮੈਨੂੰ ਮੇਰੇ ਪਿਆਰੇ ਦਾ ਦਰਸ਼ਨ ਕਰਾ ਦੇਵੇ, ਮੈਂ ਉਸ ਤੋਂ (ਆਪਣੀ) ਜਿੰਦ ਚਾਰ ਟੋਟੇ ਕਰ ਦਿਆਂ (ਸਦਕੇ ਕਰਨ ਨੂੰ ਤਿਆਰ ਹਾਂ) ।

मैं अपने प्राण भी उस पर न्यौछावर करने को तैयार हैं, जो मुझे प्रभु के दर्शन करा दे।

I would cut my living body into four pieces for anyone who shows me my Beloved.

Guru Ramdas ji / / Slok Vaaran te Vadheek / Guru Granth Sahib ji - Ang 1422

ਨਾਨਕ ਹਰਿ ਹੋਇ ਦਇਆਲੁ ਤਾਂ ਗੁਰੁ ਪੂਰਾ ਮੇਲਾਵਏ ॥੫॥

नानक हरि होइ दइआलु तां गुरु पूरा मेलावए ॥५॥

Naanak hari hoi daiaalu taan guru pooraa melaavae ||5||

ਹੇ ਨਾਨਕ! ਜਦੋਂ ਹਰੀ-ਪ੍ਰਭੂ (ਆਪ) ਦਇਆਵਾਨ ਹੁੰਦਾ ਹੈ, ਤਦੋਂ ਉਹ ਪੂਰਾ ਗੁਰੂ ਮਿਲਾਂਦਾ ਹੈ (ਤੇ, ਪੂਰਾ ਗੁਰੂ ਪ੍ਰਭੂ-ਪਤੀ ਦੇ ਚਰਨਾਂ ਵਿਚ ਜੋੜ ਦੇਂਦਾ ਹੈ) ॥੫॥

गुरु नानक फुरमान करते हैं- जब परमात्मा दयालु होता है तो पूरे गुरु से मिला देता है॥ ५ ॥

O Nanak, when the Lord becomes merciful, then He leads us to meet the Perfect Guru. ||5||

Guru Ramdas ji / / Slok Vaaran te Vadheek / Guru Granth Sahib ji - Ang 1422


ਅੰਤਰਿ ਜੋਰੁ ਹਉਮੈ ਤਨਿ ਮਾਇਆ ਕੂੜੀ ਆਵੈ ਜਾਇ ॥

अंतरि जोरु हउमै तनि माइआ कूड़ी आवै जाइ ॥

Anttari joru haumai tani maaiaa koo(rr)ee aavai jaai ||

ਜਿਸ ਮਨੁੱਖ ਦੇ ਅੰਦਰ ਹਉਮੈ ਦਾ ਜ਼ੋਰ ਪਿਆ ਰਹਿੰਦਾ ਹੈ ਜਿਸ ਦੇ ਸਰੀਰ ਵਿਚ ਮਾਇਆ ਦਾ ਪ੍ਰਭਾਵ ਬਣਿਆ ਰਹਿੰਦਾ ਹੈ, ਉਹ ਮਨੁੱਖ (ਗੁਰੂ ਦੇ ਦਰ ਤੇ) ਸਿਰਫ਼ ਵਿਖਾਵੇ ਦੀ ਖ਼ਾਤਰ ਹੀ ਆਉਂਦਾ ਰਹਿੰਦਾ ਹੈ ।

हमारे मन में अभिमान का बल हैं, तन में झूठी माया ने घर किया हुआ है, इसी वजह से जन्म-मरण का चक्र चलता है।

The power of egotism prevails within, and the body is controlled by Maya; the false ones come and go in reincarnation.

Guru Ramdas ji / / Slok Vaaran te Vadheek / Guru Granth Sahib ji - Ang 1422

ਸਤਿਗੁਰ ਕਾ ਫੁਰਮਾਇਆ ਮੰਨਿ ਨ ਸਕੀ ਦੁਤਰੁ ਤਰਿਆ ਨ ਜਾਇ ॥

सतिगुर का फुरमाइआ मंनि न सकी दुतरु तरिआ न जाइ ॥

Satigur kaa phuramaaiaa manni na sakee dutaru tariaa na jaai ||

ਉਹ ਮਨੁੱਖ ਗੁਰੂ ਦੇ ਦੱਸੇ ਹੁਕਮ ਵਿਚ ਸਰਧਾ ਨਹੀਂ ਬਣਾ ਸਕਦਾ, (ਇਸ ਵਾਸਤੇ ਉਹ ਮਨੁੱਖ ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਦਾ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ ।

गुरु का उपदेश हम लोग मानते नहीं, अतः कठिन भवसागर से तैर नहीं पाते।

If someone does not obey the Command of the True Guru, he cannot cross over the treacherous world-ocean.

Guru Ramdas ji / / Slok Vaaran te Vadheek / Guru Granth Sahib ji - Ang 1422

ਨਦਰਿ ਕਰੇ ਜਿਸੁ ਆਪਣੀ ਸੋ ਚਲੈ ਸਤਿਗੁਰ ਭਾਇ ॥

नदरि करे जिसु आपणी सो चलै सतिगुर भाइ ॥

Nadari kare jisu aapa(nn)ee so chalai satigur bhaai ||

(ਪਰ, ਹੇ ਭਾਈ!) ਉਹ ਮਨੁੱਖ (ਹੀ) ਗੁਰੂ ਦੀ ਰਜ਼ਾ ਵਿਚ (ਜੀਵਨ-ਤੋਰ) ਤੁਰਦਾ ਹੈ, ਜਿਸ ਉੱਤੇ ਪਰਮਾਤਮਾ ਦੀ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ।

जिस पर ईश्वर अपनी कृपा कर देता है, वहीं गुरु के निर्देशानुसार चलता है।

Whoever is blessed with the Lord's Glance of Grace, walks in harmony with the Will of the True Guru.

Guru Ramdas ji / / Slok Vaaran te Vadheek / Guru Granth Sahib ji - Ang 1422

ਸਤਿਗੁਰ ਕਾ ਦਰਸਨੁ ਸਫਲੁ ਹੈ ਜੋ ਇਛੈ ਸੋ ਫਲੁ ਪਾਇ ॥

सतिगुर का दरसनु सफलु है जो इछै सो फलु पाइ ॥

Satigur kaa darasanu saphalu hai jo ichhai so phalu paai ||

ਗੁਰੂ ਦਾ ਦੀਦਾਰ ਜ਼ਰੂਰ ਫਲ ਦੇਂਦਾ ਹੈ, (ਗੁਰੂ ਦਾ ਦਰਸ਼ਨ ਕਰਨ ਵਾਲਾ ਮਨੁੱਖ) ਜਿਹੜੀ ਮੰਗ ਆਪਣੇ ਮਨ ਵਿਚ ਧਾਰਦਾ ਹੈ, ਉਹੀ ਮੰਗ ਪ੍ਰਾਪਤ ਕਰ ਲੈਂਦਾ ਹੈ ।

गुरु का दर्शन फलप्रद-सफल है, जो कामना होती है, वहीं फल प्राप्त हो जाता है।

The Blessed Vision of the True Guru's Darshan is fruitful; through it, one obtains the fruits of his desires.

Guru Ramdas ji / / Slok Vaaran te Vadheek / Guru Granth Sahib ji - Ang 1422

ਜਿਨੀ ਸਤਿਗੁਰੁ ਮੰਨਿਆਂ ਹਉ ਤਿਨ ਕੇ ਲਾਗਉ ਪਾਇ ॥

जिनी सतिगुरु मंनिआं हउ तिन के लागउ पाइ ॥

Jinee satiguru manniaan hau tin ke laagau paai ||

ਜਿਨ੍ਹਾਂ ਮਨੁੱਖਾਂ ਨੇ ਗੁਰੂ ਉੱਤੇ ਸਰਧਾ ਬਣਾਈ, ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ ।

जिन्होंने गुरु का वंदन एवं मनन किया है, मैं उनके पैरों में पड़ता हैं।

I touch the feet of those who believe in and obey the True Guru.

Guru Ramdas ji / / Slok Vaaran te Vadheek / Guru Granth Sahib ji - Ang 1422

ਨਾਨਕੁ ਤਾ ਕਾ ਦਾਸੁ ਹੈ ਜਿ ਅਨਦਿਨੁ ਰਹੈ ਲਿਵ ਲਾਇ ॥੬॥

नानकु ता का दासु है जि अनदिनु रहै लिव लाइ ॥६॥

Naanaku taa kaa daasu hai ji anadinu rahai liv laai ||6||

ਜਿਹੜਾ ਮਨੁੱਖ ਹਰ ਵੇਲੇ (ਗੁਰੂ-ਚਰਨਾਂ ਵਿਚ) ਸੁਰਤ ਜੋੜੀ ਰੱਖਦਾ ਹੈ, ਨਾਨਕ ਉਸ ਮਨੁੱਖ ਦਾ (ਸਦਾ ਲਈ) ਦਾਸ ਹੈ ॥੬॥

गुरु नानक फुरमाते हैं- हमें उनकी दासता कबूल है, जो दिन-रात प्रभु-ध्यान में लीन रहते हैं ॥६॥

Nanak is the slave of those who, night and day, remain lovingly attuned to the Lord. ||6||

Guru Ramdas ji / / Slok Vaaran te Vadheek / Guru Granth Sahib ji - Ang 1422


ਜਿਨਾ ਪਿਰੀ ਪਿਆਰੁ ਬਿਨੁ ਦਰਸਨ ਕਿਉ ਤ੍ਰਿਪਤੀਐ ॥

जिना पिरी पिआरु बिनु दरसन किउ त्रिपतीऐ ॥

Jinaa piree piaaru binu darasan kiu tripateeai ||

ਜਿਨ੍ਹਾਂ (ਮਨੁੱਖਾਂ) ਦੇ ਅੰਦਰ ਪਿਆਰੇ ਦਾ ਪ੍ਰੇਮ ਹੁੰਦਾ ਹੈ, (ਆਪਣੇ ਪਿਆਰੇ ਦੇ) ਦਰਸਨ ਤੋਂ ਬਿਨਾ ਉਹਨਾਂ ਦੇ ਮਨ ਵਿਚ ਸ਼ਾਂਤੀ ਨਹੀਂ ਹੁੰਦੀ ।

जिनका ईश्वर से प्रेम है, वे भला दर्शन बिना कैसे तृप्त हो सकते हैं।

Those who are in love with their Beloved - how can they find satisfaction without His Darshan?

Guru Ramdas ji / / Slok Vaaran te Vadheek / Guru Granth Sahib ji - Ang 1422

ਨਾਨਕ ਮਿਲੇ ਸੁਭਾਇ ਗੁਰਮੁਖਿ ਇਹੁ ਮਨੁ ਰਹਸੀਐ ॥੭॥

नानक मिले सुभाइ गुरमुखि इहु मनु रहसीऐ ॥७॥

Naanak mile subhaai guramukhi ihu manu rahaseeai ||7||

ਹੇ ਨਾਨਕ! ਉਹ ਮਨੁੱਖ (ਪਿਆਰੇ ਦੇ) ਪ੍ਰੇਮ ਵਿਚ ਲੀਨ ਰਹਿੰਦੇ ਹਨ । (ਇਸੇ ਕਰਕੇ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਇਹ ਮਨ ਸਦਾ ਖਿੜਿਆ ਰਹਿੰਦਾ ਹੈ ॥੭॥

हे नानक ! गुरु के द्वारा वे सहज स्वाभाविक प्रभु से मिल जाते हैं और उनका मन प्रसन्न हो जाता है॥ ७ ॥

O Nanak, the Gurmukhs meet Him with ease, and this mind blossoms forth in joy. ||7||

Guru Ramdas ji / / Slok Vaaran te Vadheek / Guru Granth Sahib ji - Ang 1422


ਜਿਨਾ ਪਿਰੀ ਪਿਆਰੁ ਕਿਉ ਜੀਵਨਿ ਪਿਰ ਬਾਹਰੇ ॥

जिना पिरी पिआरु किउ जीवनि पिर बाहरे ॥

Jinaa piree piaaru kiu jeevani pir baahare ||

ਜਿਨ੍ਹਾਂ (ਮਨੁੱਖਾਂ) ਦੇ ਅੰਦਰ ਪਿਆਰੇ ਦਾ ਪ੍ਰੇਮ ਹੁੰਦਾ ਹੈ, ਉਹ ਆਪਣੇ ਪਿਆਰੇ ਦੇ ਮਿਲਾਪ ਤੋਂ ਬਿਨਾ ਸੁਖੀ ਨਹੀਂ ਜੀਊ ਸਕਦੇ ।

जिनका परमेश्वर से प्रेम लगा हुआ है, वे उसके बिना भला कैसे जी सकते हैं।

Those who are in love with their Beloved - how can they live without Him?

Guru Ramdas ji / / Slok Vaaran te Vadheek / Guru Granth Sahib ji - Ang 1422

ਜਾਂ ਸਹੁ ਦੇਖਨਿ ਆਪਣਾ ਨਾਨਕ ਥੀਵਨਿ ਭੀ ਹਰੇ ॥੮॥

जां सहु देखनि आपणा नानक थीवनि भी हरे ॥८॥

Jaan sahu dekhani aapa(nn)aa naanak theevani bhee hare ||8||

ਹੇ ਨਾਨਕ! ਜਦੋਂ ਉਹ ਆਪਣੇ ਖਸਮ-ਪ੍ਰਭੂ ਦਾ ਦਰਸਨ ਕਰਦੇ ਹਨ, ਤਦੋਂ ਉਹ ਮੁੜ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੮॥

हे नानक ! जब वे अपने प्रभु के दर्शन करते हैं तो उनका मन खिल उठता है ॥८॥

When they see their Husband Lord, O Nanak, they are rejuvenated. ||8||

Guru Ramdas ji / / Slok Vaaran te Vadheek / Guru Granth Sahib ji - Ang 1422


ਜਿਨਾ ਗੁਰਮੁਖਿ ਅੰਦਰਿ ਨੇਹੁ ਤੈ ਪ੍ਰੀਤਮ ਸਚੈ ਲਾਇਆ ॥

जिना गुरमुखि अंदरि नेहु तै प्रीतम सचै लाइआ ॥

Jinaa guramukhi anddari nehu tai preetam sachai laaiaa ||

ਹੇ ਪ੍ਰੀਤਮ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲੇ ਨੇ ਗੁਰੂ ਦੀ ਰਾਹੀਂ ਜਿਨ੍ਹਾਂ ਮਨੁੱਖਾਂ ਦੇ ਅੰਦਰ (ਆਪਣਾ) ਪਿਆਰ ਪੈਦਾ ਕੀਤਾ ਹੈ,

हे सच्चे प्रभु ! जिन गुरमुख जिज्ञासुओं के दिल में तूने अपना प्रेम लगाया है।

Those Gurmukhs who are filled with love for You, my True Beloved,

Guru Ramdas ji / / Slok Vaaran te Vadheek / Guru Granth Sahib ji - Ang 1422

ਰਾਤੀ ਅਤੈ ਡੇਹੁ ਨਾਨਕ ਪ੍ਰੇਮਿ ਸਮਾਇਆ ॥੯॥

राती अतै डेहु नानक प्रेमि समाइआ ॥९॥

Raatee atai dehu naanak premi samaaiaa ||9||

ਹੇ ਨਾਨਕ! ਉਹ ਮਨੁੱਖ ਤੇਰੇ ਪਿਆਰ ਵਿਚ ਦਿਨ ਰਾਤ ਲੀਨ ਰਹਿੰਦੇ ਹਨ ॥੯॥

गुरु नानक का कथन है कि वे दिन-रात प्रेम-भक्ति में लीन रहते हैं ॥६॥

O Nanak, remain immersed in the Lord's Love, night and day. ||9||

Guru Ramdas ji / / Slok Vaaran te Vadheek / Guru Granth Sahib ji - Ang 1422


ਗੁਰਮੁਖਿ ਸਚੀ ਆਸਕੀ ਜਿਤੁ ਪ੍ਰੀਤਮੁ ਸਚਾ ਪਾਈਐ ॥

गुरमुखि सची आसकी जितु प्रीतमु सचा पाईऐ ॥

Guramukhi sachee aasakee jitu preetamu sachaa paaeeai ||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ (ਪਰਮਾਤਮਾ ਵਾਸਤੇ) ਸਦਾ ਕਾਇਮ ਰਹਿਣ ਵਾਲਾ ਪਿਆਰ (ਪੈਦਾ ਹੋ ਜਾਂਦਾ ਹੈ), ਉਸ ਪਿਆਰ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰੀਤਮ-ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ,

गुरुमुखों के दिल में सच्ची आशिकी लगी हुई है, जिस कारण वे प्रियतम प्रभु को पा लेते हैं।

The love of the Gurmukh is true; through it, the True Beloved is attained.

Guru Ramdas ji / / Slok Vaaran te Vadheek / Guru Granth Sahib ji - Ang 1422

ਅਨਦਿਨੁ ਰਹਹਿ ਅਨੰਦਿ ਨਾਨਕ ਸਹਜਿ ਸਮਾਈਐ ॥੧੦॥

अनदिनु रहहि अनंदि नानक सहजि समाईऐ ॥१०॥

Anadinu rahahi ananddi naanak sahaji samaaeeai ||10||

ਅਤੇ ਉਹ ਹਰ ਵੇਲੇ ਆਨੰਦ ਵਿਚ ਟਿਕੇ ਰਹਿੰਦੇ ਹਨ । ਹੇ ਨਾਨਕ! (ਪਿਆਰ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਲੀਨ ਰਹੀਦਾ ਹੈ ॥੧੦॥

गुरु नानक फुरमाते हैं कि फिर वे दिन-रात आनंदमय रहते हैं, सहज-सुख में समाहित हो जाते हैं ॥१०॥

Night and day, remain in bliss, O Nanak, immersed in intuitive peace and poise. ||10||

Guru Ramdas ji / / Slok Vaaran te Vadheek / Guru Granth Sahib ji - Ang 1422


ਸਚਾ ਪ੍ਰੇਮ ਪਿਆਰੁ ਗੁਰ ਪੂਰੇ ਤੇ ਪਾਈਐ ॥

सचा प्रेम पिआरु गुर पूरे ते पाईऐ ॥

Sachaa prem piaaru gur poore te paaeeai ||

(ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲਾ ਪ੍ਰੇਮ-ਪਿਆਰ ਪੂਰੇ ਗੁਰੂ ਪਾਸੋਂ ਮਿਲਦਾ ਹੈ,

सच्चा प्रेम भी पूरे गुरु से ही प्राप्त होता है।

True love and affection are obtained from the Perfect Guru.

Guru Ramdas ji / / Slok Vaaran te Vadheek / Guru Granth Sahib ji - Ang 1422

ਕਬਹੂ ਨ ਹੋਵੈ ਭੰਗੁ ਨਾਨਕ ਹਰਿ ਗੁਣ ਗਾਈਐ ॥੧੧॥

कबहू न होवै भंगु नानक हरि गुण गाईऐ ॥११॥

Kabahoo na hovai bhanggu naanak hari gu(nn) gaaeeai ||11||

(ਅਤੇ ਉਹ ਪਿਆਰ) ਕਦੇ ਟੁੱਟਦਾ ਨਹੀਂ । ਹੇ ਨਾਨਕ! (ਇਸ ਪਿਆਰ ਨੂੰ ਕਾਇਮ ਰੱਖਣ ਵਾਸਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ ॥੧੧॥

हे नानक ! ऐसा प्रेम कभी नहीं टूटता और हरदम ईश्वर का गुणगान होता रहता है। ॥११ ॥

They never break, O Nanak, if one sings the Glorious Praises of the Lord. ||11||

Guru Ramdas ji / / Slok Vaaran te Vadheek / Guru Granth Sahib ji - Ang 1422


ਜਿਨੑਾ ਅੰਦਰਿ ਸਚਾ ਨੇਹੁ ਕਿਉ ਜੀਵਨੑਿ ਪਿਰੀ ਵਿਹੂਣਿਆ ॥

जिन्हा अंदरि सचा नेहु किउ जीवन्हि पिरी विहूणिआ ॥

Jinhaa anddari sachaa nehu kiu jeevanhi piree vihoo(nn)iaa ||

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਯਾਦ ਤੋਂ ਬਿਨਾ ਸੁਖੀ ਜੀਵਨ ਨਹੀਂ ਜੀਊ ਸਕਦੇ ।

जिनके दिल में सच्चा प्रेम लग गया है, वे प्रभु से विहीन रहकर कैसे जी सकते हैं।

How can those who have true love within them live without their Husband Lord?

Guru Ramdas ji / / Slok Vaaran te Vadheek / Guru Granth Sahib ji - Ang 1422

ਗੁਰਮੁਖਿ ਮੇਲੇ ਆਪਿ ਨਾਨਕ ਚਿਰੀ ਵਿਛੁੰਨਿਆ ॥੧੨॥

गुरमुखि मेले आपि नानक चिरी विछुंनिआ ॥१२॥

Guramukhi mele aapi naanak chiree vichhunniaa ||12||

(ਪਰ ਇਹ ਉਸ ਦੀ ਆਪਣੀ ਹੀ ਮਿਹਰ ਹੈ) । ਹੇ ਨਾਨਕ! ਚਿਰਾਂ ਦੇ ਵਿਛੁੜੇ ਜੀਵਾਂ ਨੂੰ ਪ੍ਰਭੂ ਆਪ ਹੀ ਗੁਰੂ ਦੀ ਰਾਹੀਂ ਆਪਣੇ ਨਾਲ ਮਿਲਾਂਦਾ ਹੈ ॥੧੨॥

गुरु नानक कथन करते हैं कि चिरकाल से बिछुड़े हुओं का मिलन गुरु से ही होता है ॥ १२ ॥

The Lord unites the Gurmukhs with Himself, O Nanak; they were separated from Him for such a long time. ||12||

Guru Ramdas ji / / Slok Vaaran te Vadheek / Guru Granth Sahib ji - Ang 1422


ਜਿਨ ਕਉ ਪ੍ਰੇਮ ਪਿਆਰੁ ਤਉ ਆਪੇ ਲਾਇਆ ਕਰਮੁ ਕਰਿ ॥

जिन कउ प्रेम पिआरु तउ आपे लाइआ करमु करि ॥

Jin kau prem piaaru tau aape laaiaa karamu kari ||

ਹੇ ਹਰੀ! ਤੂੰ ਆਪ ਹੀ ਮਿਹਰ ਕਰ ਕੇ ਜਿਨ੍ਹਾਂ ਦੇ ਅੰਦਰ ਆਪਣਾ ਪ੍ਰੇਮ-ਪਿਆਰ ਪੈਦਾ ਕੀਤਾ ਹੈ,

हे प्रभु ! जिन भक्तों को तेरे साथ प्रेम है, वह भी तूने ही कृपा करके लगाया है।

You grant Your Grace to those whom You Yourself bless with love and affection.

Guru Ramdas ji / / Slok Vaaran te Vadheek / Guru Granth Sahib ji - Ang 1422

ਨਾਨਕ ਲੇਹੁ ਮਿਲਾਇ ਮੈ ਜਾਚਿਕ ਦੀਜੈ ਨਾਮੁ ਹਰਿ ॥੧੩॥

नानक लेहु मिलाइ मै जाचिक दीजै नामु हरि ॥१३॥

Naanak lehu milaai mai jaachik deejai naamu hari ||13||

ਹੇ ਨਾਨਕ! ਉਹਨਾਂ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈਂ । ਹੇ ਹਰੀ! ਮੈਨੂੰ ਮੰਗਤੇ ਨੂੰ (ਭੀ) ਆਪਣਾ ਨਾਮ ਬਖ਼ਸ਼ ॥੧੩॥

नानक की विनती है कि मुझ सरीखे याचक को भी हरिनाम देकर अपने चरणों में मिला लो ॥१३ ॥

O Lord, please let Nanak meet with You; please bless this beggar with Your Name. ||13||

Guru Ramdas ji / / Slok Vaaran te Vadheek / Guru Granth Sahib ji - Ang 1422


ਗੁਰਮੁਖਿ ਹਸੈ ਗੁਰਮੁਖਿ ਰੋਵੈ ॥

गुरमुखि हसै गुरमुखि रोवै ॥

Guramukhi hasai guramukhi rovai ||

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਭਗਤੀ ਦੇ ਆਤਮਕ ਆਨੰਦ ਵਿਚ ਕਦੇ) ਖਿੜ ਪੈਂਦਾ ਹੈ (ਕਦੇ ਭਗਤੀ ਦੇ ਬਿਰਹੋਂ-ਰਸ ਦੇ ਕਾਰਨ) ਵੈਰਾਗ ਵਿਚ ਆ ਜਾਂਦਾ ਹੈ ।

गुरुमुख (भक्ति के आनंद में) हँसता है और (प्रभु-वियोग के कारण) रोता है।

The Gurmukh laughs, and the Gurmukh cries.

Guru Ramdas ji / / Slok Vaaran te Vadheek / Guru Granth Sahib ji - Ang 1422

ਜਿ ਗੁਰਮੁਖਿ ਕਰੇ ਸਾਈ ਭਗਤਿ ਹੋਵੈ ॥

जि गुरमुखि करे साई भगति होवै ॥

Ji guramukhi kare saaee bhagati hovai ||

ਅਸਲ ਭਗਤੀ ਉਹੀ ਹੁੰਦੀ ਹੈ ਜਿਹੜੀ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਕਰਦਾ ਹੈ ।

जो गुरुमुख करता है, वहीं भक्ति होती है।

Whatever the Gurmukh does, is devotional worship.

Guru Ramdas ji / / Slok Vaaran te Vadheek / Guru Granth Sahib ji - Ang 1422

ਗੁਰਮੁਖਿ ਹੋਵੈ ਸੁ ਕਰੇ ਵੀਚਾਰੁ ॥

गुरमुखि होवै सु करे वीचारु ॥

Guramukhi hovai su kare veechaaru ||

ਜਿਹੜਾ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ, ਉਹ (ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ) ਆਪਣੇ ਮਨ ਵਿਚ ਵਸਾਈ ਰੱਖਦਾ ਹੈ ।

जो गुरुमुख हो जाता है, वह सत्य का चिंतन करता है।

Whoever becomes Gurmukh contemplates the Lord.

Guru Ramdas ji / / Slok Vaaran te Vadheek / Guru Granth Sahib ji - Ang 1422

ਗੁਰਮੁਖਿ ਨਾਨਕ ਪਾਵੈ ਪਾਰੁ ॥੧੪॥

गुरमुखि नानक पावै पारु ॥१४॥

Guramukhi naanak paavai paaru ||14||

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਸ ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ ॥੧੪॥

गुरु नानक फुरमाते हैं कि गुरुमुख ही संसार-समुद्र से पार उतरता है ॥ १४ ॥

The Gurmukh, O Nanak, crosses over to the other shore. ||14||

Guru Ramdas ji / / Slok Vaaran te Vadheek / Guru Granth Sahib ji - Ang 1422


ਜਿਨਾ ਅੰਦਰਿ ਨਾਮੁ ਨਿਧਾਨੁ ਹੈ ਗੁਰਬਾਣੀ ਵੀਚਾਰਿ ॥

जिना अंदरि नामु निधानु है गुरबाणी वीचारि ॥

Jinaa anddari naamu nidhaanu hai gurabaa(nn)ee veechaari ||

ਸਤਿਗੁਰੂ ਦੀ ਬਾਣੀ ਨੂੰ ਮਨ ਵਿਚ ਵਸਾ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ- ਖ਼ਜ਼ਾਨਾ ਆ ਵੱਸਦਾ ਹੈ,

जिनके दिल में सुखनिधान हरिनाम है, जो गुरु की वाणी जपते हैं।

Those who have the Naam within, contemplate the Word of the Guru's Bani.

Guru Ramdas ji / / Slok Vaaran te Vadheek / Guru Granth Sahib ji - Ang 1422

ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥

तिन के मुख सद उजले तितु सचै दरबारि ॥

Tin ke mukh sad ujale titu sachai darabaari ||

ਉਹਨਾਂ ਦੇ ਮੂੰਹ ਉਸ ਸਦਾ ਕਾਇਮ ਰਹਿਣ ਵਾਲੇ (ਰੱਬੀ) ਦਰਬਾਰ ਵਿਚ ਸਦਾ ਰੌਸ਼ਨ ਰਹਿੰਦੇ ਹਨ ।

उन्हीं के मुख सच्चे दरबार में उज्ज्वल होते हैं।

Their faces are always radiant in the Court of the True Lord.

Guru Ramdas ji / / Slok Vaaran te Vadheek / Guru Granth Sahib ji - Ang 1422

ਤਿਨ ਬਹਦਿਆ ਉਠਦਿਆ ਕਦੇ ਨ ਵਿਸਰੈ ਜਿ ਆਪਿ ਬਖਸੇ ਕਰਤਾਰਿ ॥

तिन बहदिआ उठदिआ कदे न विसरै जि आपि बखसे करतारि ॥

Tin bahadiaa uthadiaa kade na visarai ji aapi bakhase karataari ||

ਕਰਤਾਰ ਨੇ ਆਪ ਜਿਨ੍ਹਾਂ ਮਨੁੱਖਾਂ ਉਤੇ ਮਿਹਰ ਕੀਤੀ ਹੁੰਦੀ ਹੈ, ਉਹਨਾਂ ਨੂੰ ਬਹਿੰਦਿਆਂ ਉਠਦਿਆਂ ਕਿਸੇ ਭੀ ਵੇਲੇ (ਪਰਮਾਤਮਾ ਦਾ ਨਾਮ) ਨਹੀਂ ਭੁੱਲਦਾ ।

उठते-बैठते उनको कभी परमात्मा नहीं भूलता, दरअसल कर्तार इनको स्वयं ही बख्श देता है।

Sitting down and standing up, they never forget the Creator, who forgives them.

Guru Ramdas ji / / Slok Vaaran te Vadheek / Guru Granth Sahib ji - Ang 1422

ਨਾਨਕ ਗੁਰਮੁਖਿ ਮਿਲੇ ਨ ਵਿਛੁੜਹਿ ਜਿ ਮੇਲੇ ਸਿਰਜਣਹਾਰਿ ॥੧੫॥

नानक गुरमुखि मिले न विछुड़हि जि मेले सिरजणहारि ॥१५॥

Naanak guramukhi mile na vichhu(rr)ahi ji mele siraja(nn)ahaari ||15||

ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਸਿਰਜਣਹਾਰ ਪ੍ਰਭੂ ਨੇ (ਆਪ ਆਪਣੇ ਚਰਨਾਂ ਵਿਚ) ਜੋੜਿਆ ਹੁੰਦਾ ਹੈ, ਉਹ ਮਨੁੱਖ ਗੁਰੂ ਦੀ ਰਾਹੀਂ (ਪ੍ਰਭੂ ਚਰਨਾਂ ਵਿਚ) ਮਿਲੇ ਹੋਏ ਫਿਰ ਕਦੇ ਨਹੀਂ ਵਿੱਛੁੜਦੇ ॥੧੫॥

गुरु नानक फुरमान करते हैं कि जिसे सृष्टा अपने चरणों में मिला लेता है, वह गुरुमुख मिलकर उससे जुदा नहीं होता ॥१५ ॥

O Nanak, the Gurmukhs are united with the Lord. Those united by the Creator Lord, shall never be separated again. ||15||

Guru Ramdas ji / / Slok Vaaran te Vadheek / Guru Granth Sahib ji - Ang 1422


ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ ॥

गुर पीरां की चाकरी महां करड़ी सुख सारु ॥

Gur peeraan kee chaakaree mahaan kara(rr)ee sukh saaru ||

ਮਹਾਂ ਪੁਰਖਾਂ ਦੀ (ਦੱਸੀ ਹੋਈ) ਕਾਰ ਬਹੁਤ ਔਖੀ ਹੁੰਦੀ ਹੈ (ਕਿਉਂਕਿ ਉਸ ਵਿਚ ਆਪਾ ਵਾਰਨਾ ਪੈਂਦਾ ਹੈ, ਪਰ ਉਸ ਵਿਚੋਂ) ਸ੍ਰੇਸ਼ਟ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ।

गुरु एवं पीरों की सेवा बहुत कठिन है, लेकिन यही सुखदायक है।

To work for the Guru, or a spiritual teacher, is terribly difficult, but it brings the most excellent peace.

Guru Ramdas ji / / Slok Vaaran te Vadheek / Guru Granth Sahib ji - Ang 1422

ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤ ਪਿਆਰੁ ॥

नदरि करे जिसु आपणी तिसु लाए हेत पिआरु ॥

Nadari kare jisu aapa(nn)ee tisu laae het piaaru ||

(ਇਸ ਸੇਵਾ ਦੇ ਕਰਨ ਲਈ) ਉਸ ਮਨੁੱਖ ਦੇ ਅੰਦਰ (ਪਰਮਾਤਮਾ) ਪ੍ਰੀਤ-ਪਿਆਰ ਪੈਦਾ ਕਰਦਾ ਹੈ, ਜਿਸ ਉਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ।

जिस पर प्रभु अपनी कृपा करता है, उसे सेवा-प्रेम लगा देता है।

The Lord casts His Glance of Grace, and inspires love and affection.

Guru Ramdas ji / / Slok Vaaran te Vadheek / Guru Granth Sahib ji - Ang 1422

ਸਤਿਗੁਰ ਕੀ ਸੇਵੈ ਲਗਿਆ ਭਉਜਲੁ ਤਰੈ ਸੰਸਾਰੁ ॥

सतिगुर की सेवै लगिआ भउजलु तरै संसारु ॥

Satigur kee sevai lagiaa bhaujalu tarai sanssaaru ||

ਗੁਰੂ ਦੀ (ਦੱਸੀ) ਸੇਵਾ ਵਿਚ ਲੱਗਿਆਂ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।

गुरु की सेवा में तल्लीन होने से प्राणी संसार-समुद्र से तिर जाता है।

Joined to the service of the True Guru, the mortal being crosses over the terrifying world-ocean.

Guru Ramdas ji / / Slok Vaaran te Vadheek / Guru Granth Sahib ji - Ang 1422

ਮਨ ਚਿੰਦਿਆ ਫਲੁ ਪਾਇਸੀ ਅੰਤਰਿ ਬਿਬੇਕ ਬੀਚਾਰੁ ॥

मन चिंदिआ फलु पाइसी अंतरि बिबेक बीचारु ॥

Man chinddiaa phalu paaisee anttari bibek beechaaru ||

(ਜਿਹੜਾ ਭੀ ਮਨੁੱਖ ਗੁਰੂ ਦੀ ਦੱਸੀ ਸੇਵਾ ਕਰੇਗਾ ਉਹ) ਮਨ-ਮੰਗੀ ਮੁਰਾਦ ਪ੍ਰਾਪਤ ਕਰ ਲਏਗਾ ਉਸ ਦੇ ਅੰਦਰ ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ (ਪੈਦਾ ਹੋ ਜਾਇਗੀ) ।

सेवा से दिल में विवेक एवं ज्ञान अवस्थित होता है और मनवांछित फल की प्राप्ति होती है।

The fruits of the mind's desires are obtained, with clear contemplation and discriminating understanding within.

Guru Ramdas ji / / Slok Vaaran te Vadheek / Guru Granth Sahib ji - Ang 1422

ਨਾਨਕ ਸਤਿਗੁਰਿ ਮਿਲਿਐ ਪ੍ਰਭੁ ਪਾਈਐ ਸਭੁ ਦੂਖ ਨਿਵਾਰਣਹਾਰੁ ॥੧੬॥

नानक सतिगुरि मिलिऐ प्रभु पाईऐ सभु दूख निवारणहारु ॥१६॥

Naanak satiguri miliai prbhu paaeeai sabhu dookh nivaara(nn)ahaaru ||16||

ਹੇ ਨਾਨਕ! ਜੇ ਗੁਰੂ ਮਿਲ ਪਏ, ਤਾਂ ਉਹ ਪਰਮਾਤਮਾ ਮਿਲ ਪੈਂਦਾ ਹੈ, ਜੋ ਹਰੇਕ ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ ॥੧੬॥

गुरु नानक फरमान करते हैं, जब सच्चा गुरु मिल जाता है तो प्रभु भी प्राप्त हो जाता है, जो सब दुखों का निवारण करने वाला है ॥१६॥

O Nanak, meeting the True Guru, God is found; He is the Eradicator of all sorrow. ||16||

Guru Ramdas ji / / Slok Vaaran te Vadheek / Guru Granth Sahib ji - Ang 1422


ਮਨਮੁਖ ਸੇਵਾ ਜੋ ਕਰੇ ਦੂਜੈ ਭਾਇ ਚਿਤੁ ਲਾਇ ॥

मनमुख सेवा जो करे दूजै भाइ चितु लाइ ॥

Manamukh sevaa jo kare doojai bhaai chitu laai ||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਿਹੜੀ ਭੀ ਸੇਵਾ ਕਰਦਾ ਹੈ, (ਉਸ ਦੇ ਨਾਲ ਨਾਲ ਉਹ ਆਪਣਾ) ਚਿੱਤ (ਪਰਮਾਤਮਾ ਤੋਂ ਬਿਨਾ) ਹੋਰ ਦੇ ਪਿਆਰ ਵਿਚ ਜੋੜੀ ਰੱਖਦਾ ਹੈ ।

स्वेच्छाचारी द्वैतभाव में वृत्ति लगाकर सेवा करता है,

The self-willed manmukh may perform service, but his consciousness is attached to the love of duality.

Guru Ramdas ji / / Slok Vaaran te Vadheek / Guru Granth Sahib ji - Ang 1422

ਪੁਤੁ ਕਲਤੁ ਕੁਟੰਬੁ ਹੈ ਮਾਇਆ ਮੋਹੁ ਵਧਾਇ ॥

पुतु कलतु कुट्मबु है माइआ मोहु वधाइ ॥

Putu kalatu kutambbu hai maaiaa mohu vadhaai ||

(ਇਹ ਮੇਰਾ) ਪੁੱਤਰ (ਹੈ, ਇਹ ਮੇਰੀ) ਇਸਤ੍ਰੀ (ਹੈ, ਇਹ ਮੇਰਾ) ਪਰਵਾਰ ਹੈ (-ਇਹ ਆਖ ਆਖ ਕੇ ਹੀ ਉਹ ਮਨੁੱਖ ਆਪਣੇ ਅੰਦਰ) ਮਾਇਆ ਦਾ ਮੋਹ ਵਧਾਈ ਜਾਂਦਾ ਹੈ ।

उसका पुत्र-पत्नी इत्यादि परिवार से माया-मोह बढ़ जाता है।

Through Maya, his emotional attachment to children, spouse and relatives increases.

Guru Ramdas ji / / Slok Vaaran te Vadheek / Guru Granth Sahib ji - Ang 1422

ਦਰਗਹਿ ਲੇਖਾ ਮੰਗੀਐ ਕੋਈ ਅੰਤਿ ਨ ਸਕੀ ਛਡਾਇ ॥

दरगहि लेखा मंगीऐ कोई अंति न सकी छडाइ ॥

Daragahi lekhaa manggeeai koee antti na sakee chhadaai ||

ਪਰਮਾਤਮਾ ਦੀ ਦਰਗਾਹ ਵਿਚ (ਕੀਤੇ ਕਰਮਾਂ ਦਾ) ਹਿਸਾਬ (ਤਾਂ) ਮੰਗਿਆ (ਹੀ) ਜਾਂਦਾ ਹੈ, (ਮਾਇਆ ਦੇ ਮੋਹ ਦੀ ਫਾਹੀ ਤੋਂ) ਅੰਤ ਵੇਲੇ ਕੋਈ ਛੁਡਾ ਨਹੀਂ ਸਕਦਾ ।

जब प्रभु-दरबार में कर्मों का हिसाब मांगा जाता है तो उसे कोई भी बचा नहीं पाता।

He shall be called to account in the Court of the Lord, and in the end, no one will be able to save him.

Guru Ramdas ji / / Slok Vaaran te Vadheek / Guru Granth Sahib ji - Ang 1422


Download SGGS PDF Daily Updates ADVERTISE HERE