ANG 1418, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਨਕ ਕੀ ਪ੍ਰਭ ਬੇਨਤੀ ਹਰਿ ਭਾਵੈ ਬਖਸਿ ਮਿਲਾਇ ॥੪੧॥

नानक की प्रभ बेनती हरि भावै बखसि मिलाइ ॥४१॥

Naanak kee prbh benatee hari bhaavai bakhasi milaai ||41||

ਹੇ ਪ੍ਰਭੂ! ਹੇ ਹਰੀ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ) ਬੇਨਤੀ ਹੈ ਕਿ ਜਿਵੇਂ ਹੋ ਸਕੇ ਮਿਹਰ ਕਰ ਕੇ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਜੋੜ ॥੪੧॥

नानक की प्रभु से विनती है कि यदि तुझे ठीक लगे तो हमें बख्श कर अपने साथ मिला लो॥४१॥

Nanak offers this prayer: O Lord God, please forgive me, and unite me with Yourself. ||41||

Guru Amardas ji / / Slok Vaaran te Vadheek / Guru Granth Sahib ji - Ang 1418

ਮਨ ਆਵਣ ਜਾਣੁ ਨ ਸੁਝਈ ਨਾ ਸੁਝੈ ਦਰਬਾਰੁ ॥

मन आवण जाणु न सुझई ना सुझै दरबारु ॥

Man aava(nn) jaa(nn)u na sujhaee naa sujhai darabaaru ||

ਹੇ ਮਨ! (ਤੈਨੂੰ) ਜਨਮ ਮਰਨ ਦਾ ਗੇੜ ਨਹੀਂ ਸੁੱਝਦਾ (ਤੈਨੂੰ ਇਹ ਖ਼ਿਆਲ ਨਹੀਂ ਆਉਂਦਾ ਕਿ ਜਨਮ ਮਰਨ ਦੇ ਗੇੜ ਵਿਚ ਪੈਣਾ ਪਏਗਾ), (ਤੈਨੂੰ) ਪ੍ਰਭੂ ਦੀ ਹਜ਼ੂਰੀ ਭੀ ਯਾਦ ਨਹੀਂ ਆਉਂਦੀ ।

मन को आवागमन की कोई सूझ नहीं और न ही प्रभु दरबार का ज्ञान है।

The mortal being does not understand the comings and goings of reincarnation; he does not see the Court of the Lord.

Guru Amardas ji / / Slok Vaaran te Vadheek / Guru Granth Sahib ji - Ang 1418

ਮਾਇਆ ਮੋਹਿ ਪਲੇਟਿਆ ਅੰਤਰਿ ਅਗਿਆਨੁ ਗੁਬਾਰੁ ॥

माइआ मोहि पलेटिआ अंतरि अगिआनु गुबारु ॥

Maaiaa mohi paletiaa anttari agiaanu gubaaru ||

ਤੂੰ (ਸਦਾ) ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈਂ, ਤੇਰੇ ਅੰਦਰ ਆਤਮਕ ਜੀਵਨ ਵਲੋਂ ਬੇ-ਸਮਝੀ ਹੈ, ਆਤਮਕ ਜੀਵਨ ਵਲੋਂ ਘੁੱਪ ਹਨੇਰਾ ਹੈ ।

मन माया-मोह में लीन होकर अज्ञान के अन्धेरे में ही रहता है।

He is wrapped up in emotional attachment and Maya, and within his being is the darkness of ignorance.

Guru Amardas ji / / Slok Vaaran te Vadheek / Guru Granth Sahib ji - Ang 1418

ਤਬ ਨਰੁ ਸੁਤਾ ਜਾਗਿਆ ਸਿਰਿ ਡੰਡੁ ਲਗਾ ਬਹੁ ਭਾਰੁ ॥

तब नरु सुता जागिआ सिरि डंडु लगा बहु भारु ॥

Tab naru sutaa jaagiaa siri danddu lagaa bahu bhaaru ||

(ਮਾਇਆ ਦੇ ਮੋਹ ਦੀ) ਨੀਂਦ ਵਿਚ ਪਿਆ ਮਨੁੱਖ ਤਦੋਂ (ਹੀ) ਹੋਸ਼ ਕਰਦਾ ਹੈ ਜਦੋਂ (ਇਸ ਦੇ) ਸਿਰ ਉੱਤੇ (ਧਰਮਰਾਜ ਦਾ) ਤਕੜਾ ਕਰਾਰਾ ਡੰਡਾ ਵੱਜਦਾ ਹੈ (ਜਦੋਂ ਮੌਤ ਆ ਦਬੋਚਦੀ ਹੈ) ।

जब यम का भारी दण्ड लगता है तो ही व्यक्ति मोह की निद्रा से जागता है।

The sleeping person wakes, only when he is hit on the head by a heavy club.

Guru Amardas ji / / Slok Vaaran te Vadheek / Guru Granth Sahib ji - Ang 1418

ਗੁਰਮੁਖਾਂ ਕਰਾਂ ਉਪਰਿ ਹਰਿ ਚੇਤਿਆ ਸੇ ਪਾਇਨਿ ਮੋਖ ਦੁਆਰੁ ॥

गुरमुखां करां उपरि हरि चेतिआ से पाइनि मोख दुआरु ॥

Guramukhaan karaan upari hari chetiaa se paaini mokh duaaru ||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹਨ, ਉਸ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਸਤਾ ਲੱਭ ਲੈਂਦੇ ਹਨ ।

गुरमुख हरदम परमात्मा की स्तुति में लीन रहते हैं और वे मोक्ष प्राप्त कर लेते हैं।

The Gurmukhs dwell upon the Lord; they find the door of salvation.

Guru Amardas ji / / Slok Vaaran te Vadheek / Guru Granth Sahib ji - Ang 1418

ਨਾਨਕ ਆਪਿ ਓਹਿ ਉਧਰੇ ਸਭ ਕੁਟੰਬ ਤਰੇ ਪਰਵਾਰ ॥੪੨॥

नानक आपि ओहि उधरे सभ कुट्मब तरे परवार ॥४२॥

Naanak aapi ohi udhare sabh kutambb tare paravaar ||42||

ਹੇ ਨਾਨਕ! ਉਹ ਆਪ (ਭੀ ਵਿਕਾਰਾਂ ਵਿਚ ਗਲਣੋਂ) ਬਚ ਜਾਂਦੇ ਹਨ, ਉਹਨਾਂ ਦੇ ਪਰਵਾਰ-ਕੁਟੰਬ ਦੇ ਸਾਰੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੪੨॥

हे नानक ! वे स्वयं तो मुक्त होते ही हैं, पूरे परिवार को पार करवा देते हैं ॥४२॥

O Nanak, they themselves are saved, and all their relatives are carried across as well. ||42||

Guru Amardas ji / / Slok Vaaran te Vadheek / Guru Granth Sahib ji - Ang 1418

ਸਬਦਿ ਮਰੈ ਸੋ ਮੁਆ ਜਾਪੈ ॥

सबदि मरै सो मुआ जापै ॥

Sabadi marai so muaa jaapai ||

ਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ ਵਿਕਾਰਾਂ ਵਲੋਂ) ਮਰ ਜਾਂਦਾ ਹੈ, (ਤੇ, ਵਿਕਾਰਾਂ ਵਲੋਂ) ਮਰਿਆ ਹੋਇਆ ਉਹ ਮਨੁੱਖ (ਜਗਤ ਵਿਚ) ਸੋਭਾ ਖੱਟਦਾ ਹੈ ।

असल में वही मरता है, जो शब्द से (विकारों की ओर से) मरता है।

Whoever dies in the Word of the Shabad, is known to be truly dead.

Guru Amardas ji / / Slok Vaaran te Vadheek / Guru Granth Sahib ji - Ang 1418

ਗੁਰ ਪਰਸਾਦੀ ਹਰਿ ਰਸਿ ਧ੍ਰਾਪੈ ॥

गुर परसादी हरि रसि ध्रापै ॥

Gur parasaadee hari rasi dhraapai ||

ਗੁਰੂ ਦੀ ਕਿਰਪਾ ਨਾਲ ਹਰਿ-ਨਾਮ-ਰਸ ਦੀ ਰਾਹੀਂ (ਮਨੁੱਖ ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ।

गुरु की कृपा से हरि भजन का आनंद प्राप्त होता और

By Guru's Grace, the mortal is satisfied by the sublime essence of the Lord.

Guru Amardas ji / / Slok Vaaran te Vadheek / Guru Granth Sahib ji - Ang 1418

ਹਰਿ ਦਰਗਹਿ ਗੁਰ ਸਬਦਿ ਸਿਞਾਪੈ ॥

हरि दरगहि गुर सबदि सिञापै ॥

Hari daragahi gur sabadi si(ny)aapai ||

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਨੁੱਖ) ਪਰਮਾਤਮਾ ਦੀ ਹਜ਼ੂਰੀ ਵਿਚ (ਭੀ) ਸਤਕਾਰ ਪ੍ਰਾਪਤ ਕਰਦਾ ਹੈ ।

शब्द-गुरु से प्रभु-दरबार में सम्मान हासिल होता है।

Through the Word of the Guru's Shabad, he is recognized in the Court of the Lord.

Guru Amardas ji / / Slok Vaaran te Vadheek / Guru Granth Sahib ji - Ang 1418

ਬਿਨੁ ਸਬਦੈ ਮੁਆ ਹੈ ਸਭੁ ਕੋਇ ॥

बिनु सबदै मुआ है सभु कोइ ॥

Binu sabadai muaa hai sabhu koi ||

ਗੁਰੂ ਦੇ ਸ਼ਬਦ ਤੋਂ ਬਿਨਾ ਹਰੇਕ ਜੀਵ ਆਤਮਕ ਮੌਤੇ ਮਰਿਆ ਰਹਿੰਦਾ ਹੈ ।

शब्द के बिना हर कोई मरता है,

Without the Shabad, everyone is dead.

Guru Amardas ji / / Slok Vaaran te Vadheek / Guru Granth Sahib ji - Ang 1418

ਮਨਮੁਖੁ ਮੁਆ ਅਪੁਨਾ ਜਨਮੁ ਖੋਇ ॥

मनमुखु मुआ अपुना जनमु खोइ ॥

Manamukhu muaa apunaa janamu khoi ||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣਾ ਮਨੁੱਖਾ ਜੀਵਨ ਅਜ਼ਾਈਂ ਗਵਾ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ ।

पर मनमुख मरकर अपना जीवन गंवा देते हैं।

The self-willed manmukh dies; his life is wasted.

Guru Amardas ji / / Slok Vaaran te Vadheek / Guru Granth Sahib ji - Ang 1418

ਹਰਿ ਨਾਮੁ ਨ ਚੇਤਹਿ ਅੰਤਿ ਦੁਖੁ ਰੋਇ ॥

हरि नामु न चेतहि अंति दुखु रोइ ॥

Hari naamu na chetahi antti dukhu roi ||

ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਉਹ (ਜ਼ਿੰਦਗੀ ਦੇ) ਅਖ਼ੀਰ ਤਕ (ਆਪਣਾ ਕੋਈ ਨਾ ਕੋਈ) ਦੁੱਖ (ਹੀ) ਰੋਂਦੇ ਰਹਿੰਦੇ ਹਨ ।

वे ईश्वर को स्मरण नहीं करते और आखिर में दुख-मुसीबतों में पड़कर रोते हैं।

Those who do not remember the Name of the Lord, shall cry in pain in the end.

Guru Amardas ji / / Slok Vaaran te Vadheek / Guru Granth Sahib ji - Ang 1418

ਨਾਨਕ ਕਰਤਾ ਕਰੇ ਸੁ ਹੋਇ ॥੪੩॥

नानक करता करे सु होइ ॥४३॥

Naanak karataa kare su hoi ||43||

(ਪਰ, ਜੀਵਾਂ ਦੇ ਭੀ ਕੀਹ ਵੱਸ?) ਹੇ ਨਾਨਕ! (ਜੀਵਾਂ ਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਵਾਸਤੇ) ਪਰਮਾਤਮਾ ਜੋ ਕੁਝ ਕਰਦਾ ਹੈ, ਉਹੀ ਹੁੰਦਾ ਹੈ ॥੪੩॥

गुरु नानक फुरनाते हैं कि दरअसल (इनका भी कोई कसूर नहीं) जो परमेश्वर करता है, वही होता है।॥४३॥

O Nanak, whatever the Creator Lord does, comes to pass. ||43||

Guru Amardas ji / / Slok Vaaran te Vadheek / Guru Granth Sahib ji - Ang 1418

ਗੁਰਮੁਖਿ ਬੁਢੇ ਕਦੇ ਨਾਹੀ ਜਿਨੑਾ ਅੰਤਰਿ ਸੁਰਤਿ ਗਿਆਨੁ ॥

गुरमुखि बुढे कदे नाही जिन्हा अंतरि सुरति गिआनु ॥

Guramukhi budhe kade naahee jinhaa anttari surati giaanu ||

ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਭੂ-ਚਰਨਾਂ ਦੀ ਲਗਨ ਟਿਕੀ ਰਹਿੰਦੀ ਹੈ, ਆਤਮਕ ਜੀਵਨ ਦੀ ਸੂਝ ਟਿਕੀ ਰਹਿੰਦੀ ਹੈ, ਉਹ ਮਨੁੱਖ (ਆਤਮਕ ਜੀਵਨ ਵਿਚ) ਕਦੇ ਕਮਜ਼ੋਰ ਨਹੀਂ ਹੁੰਦੇ ।

जिनके मन में ज्ञान-ध्यान होता है, ऐसे गुरुमुख कभी बूढ़े नहीं होते।

The Gurmukhs never grow old; within them is intuitive understanding and spiritual wisdom.

Guru Amardas ji / / Slok Vaaran te Vadheek / Guru Granth Sahib ji - Ang 1418

ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ ॥

सदा सदा हरि गुण रवहि अंतरि सहज धिआनु ॥

Sadaa sadaa hari gu(nn) ravahi anttari sahaj dhiaanu ||

ਉਹ ਸਦਾ ਹੀ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਬਣੀ ਰਹਿੰਦੀ ਹੈ ।

वे अन्तर्मन में सहज स्वाभाविक ध्यान लगाए रखते हैं और सदैव परमात्मा की प्रशंसा व गुण गान में मस्त रहते हैं।

They chant the Praises of the Lord, forever and ever; deep within, they intuitively meditate on the Lord.

Guru Amardas ji / / Slok Vaaran te Vadheek / Guru Granth Sahib ji - Ang 1418

ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ ॥

ओइ सदा अनंदि बिबेक रहहि दुखि सुखि एक समानि ॥

Oi sadaa ananddi bibek rahahi dukhi sukhi ek samaani ||

ਉਹ ਮਨੁੱਖ (ਚੰਗੇ ਮੰਦੇ ਕੰਮ ਦੀ) ਪਰਖ ਦੇ ਆਨੰਦ ਵਿਚ ਸਦਾ ਮਗਨ ਰਹਿੰਦੇ ਹਨ, (ਹਰੇਕ) ਦੁੱਖ ਵਿਚ (ਹਰੇਕ) ਸੁਖ ਵਿਚ ਉਹ ਸਦਾ ਅਡੋਲ-ਚਿੱਤ ਰਹਿੰਦੇ ਹਨ ।

वे सदैव आनंदमय एवं विवेकवान बने रहते हैं और दुख-सुख को बराबर ही मानते हैं।

They dwell forever in blissful knowledge of the Lord; they look upon pain and pleasure as one and the same.

Guru Amardas ji / / Slok Vaaran te Vadheek / Guru Granth Sahib ji - Ang 1418

ਤਿਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ ॥੪੪॥

तिना नदरी इको आइआ सभु आतम रामु पछानु ॥४४॥

Tinaa nadaree iko aaiaa sabhu aatam raamu pachhaanu ||44||

ਉਹਨਾਂ ਨੂੰ ਹਰ ਥਾਂ ਸਿਰਫ਼ ਸਰਬ-ਵਿਆਪਕ ਪਰਮਾਤਮਾ ਸਾਥੀ ਹੀ ਵੱਸਦਾ ਦਿੱਸਦਾ ਹੈ ॥੪੪॥

उनको सब में परमात्मा ही दिखाई देता है और अन्तरात्मा में उनको ब्रह्म की पहचान हो जाती है।॥४४॥

They see the One Lord in all, and realize the Lord, the Supreme Soul of all. ||44||

Guru Amardas ji / / Slok Vaaran te Vadheek / Guru Granth Sahib ji - Ang 1418

ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ ਜਿਨੑਾ ਅੰਤਰਿ ਹਰਿ ਸੁਰਤਿ ਨਾਹੀ ॥

मनमुखु बालकु बिरधि समानि है जिन्हा अंतरि हरि सुरति नाही ॥

Manamukhu baalaku biradhi samaani hai jinhaa anttari hari surati naahee ||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਰੋਏ ਸਰੀਰਕ ਅੰਗਾਂ ਵਾਲਾ ਹੁੰਦਾ ਹੋਇਆ ਭੀ (ਆਤਮਕ ਜੀਵਨ ਵਿਚ) ਬੁੱਢੇ ਮਨੁੱਖ ਵਰਗਾ ਕਮਜ਼ੋਰ ਹੁੰਦਾ ਹੈ । ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦੀ ਲਗਨ ਨਹੀਂ ਹੁੰਦੀ,

स्वेच्छाचारी बच्चों-बूढ़ों की तरह हैं, जिनके मन में ईश्वर की स्मृति नहीं होती।

The self-willed manmukhs are like stupid children; they do not keep the Lord in their thoughts.

Guru Amardas ji / / Slok Vaaran te Vadheek / Guru Granth Sahib ji - Ang 1418

ਵਿਚਿ ਹਉਮੈ ਕਰਮ ਕਮਾਵਦੇ ਸਭ ਧਰਮ ਰਾਇ ਕੈ ਜਾਂਹੀ ॥

विचि हउमै करम कमावदे सभ धरम राइ कै जांही ॥

Vichi haumai karam kamaavade sabh dharam raai kai jaanhee ||

ਉਹ ਮਨੁੱਖ (ਧਾਰਮਿਕ) ਕਰਮ (ਭੀ) ਹਉਮੈ ਵਿਚ (ਰਹਿ ਕੇ ਹੀ) ਕਰਦੇ ਹਨ, ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ ।

वे अभिमान में फँसकर कर्म करते हैं, जिस कारण यमराज ही उनके कर्मो का हिसाब करता है।

They do all their deeds in egotism, and they must answer to the Righteous Judge of Dharma.

Guru Amardas ji / / Slok Vaaran te Vadheek / Guru Granth Sahib ji - Ang 1418

ਗੁਰਮੁਖਿ ਹਛੇ ਨਿਰਮਲੇ ਗੁਰ ਕੈ ਸਬਦਿ ਸੁਭਾਇ ॥

गुरमुखि हछे निरमले गुर कै सबदि सुभाइ ॥

Guramukhi hachhe niramale gur kai sabadi subhaai ||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ) ਪਿਆਰ ਵਿਚ ਟਿਕ ਕੇ ਸੁੱਚੇ ਪਵਿੱਤਰ ਜੀਵਨ ਵਾਲੇ ਹੁੰਦੇ ਹਨ ।

जो गुरु के उपदेश में रत रहते हैं, ऐसे गुरुमुख अच्छे एवं दिल से निर्मल हैं।

The Gurmukhs are good and immaculately pure; they are embellished and exalted with the Word of the Guru's Shabad.

Guru Amardas ji / / Slok Vaaran te Vadheek / Guru Granth Sahib ji - Ang 1418

ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ ॥

ओना मैलु पतंगु न लगई जि चलनि सतिगुर भाइ ॥

Onaa mailu patanggu na lagaee ji chalani satigur bhaai ||

ਜਿਹੜੇ ਮਨੁੱਖ ਗੁਰੂ ਦੇ ਅਨੁਸਾਰ ਰਹਿ ਕੇ ਜੀਵਨ ਚਾਲ ਚੱਲਦੇ ਹਨ, ਉਹਨਾਂ ਨੂੰ (ਵਿਕਾਰਾਂ ਦੀ) ਰਤਾ ਭੀ ਮੈਲ ਨਹੀਂ ਲੱਗਦੀ ।

वे सतिगुरु की रज़ानुसार जीवन-आचरण बिताते हैं और उनको कोई मोह-माया की मैल नहीं लगती।

Not even a tiny bit of filth sticks to them; they walk in harmony with the Will of the True Guru.

Guru Amardas ji / / Slok Vaaran te Vadheek / Guru Granth Sahib ji - Ang 1418

ਮਨਮੁਖ ਜੂਠਿ ਨ ਉਤਰੈ ਜੇ ਸਉ ਧੋਵਣ ਪਾਇ ॥

मनमुख जूठि न उतरै जे सउ धोवण पाइ ॥

Manamukh joothi na utarai je sau dhova(nn) paai ||

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ (ਵਿਕਾਰਾਂ ਦੀ) ਜੂਠ (ਉਸ ਦੇ ਮਨ ਤੋਂ) ਕਦੇ ਭੀ ਨਹੀਂ ਲਹਿੰਦੀ, ਭਾਵੇਂ ਉਹ ਸੌ ਵਾਰੀ (ਉਸ ਨੂੰ) ਧੋਣ ਦਾ ਜਤਨ ਕਰਦਾ ਰਹੇ ।

स्वेच्छाचारी को सौ बार भी धोया जाए परन्तु उसकी जूठन दूर नहीं होती।

The filth of the manmukhs is not washed away, even if they wash hundreds of times.

Guru Amardas ji / / Slok Vaaran te Vadheek / Guru Granth Sahib ji - Ang 1418

ਨਾਨਕ ਗੁਰਮੁਖਿ ਮੇਲਿਅਨੁ ਗੁਰ ਕੈ ਅੰਕਿ ਸਮਾਇ ॥੪੫॥

नानक गुरमुखि मेलिअनु गुर कै अंकि समाइ ॥४५॥

Naanak guramukhi melianu gur kai ankki samaai ||45||

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਗੁਰੂ ਦੀ ਗੋਦ ਵਿਚ ਲੀਨ ਕਰ ਕੇ ਪਰਮਾਤਮਾ ਨੇ (ਆਪ ਆਪਣੇ ਚਰਨਾਂ ਵਿਚ) ਮਿਲਾਇਆ ਹੁੰਦਾ ਹੈ ॥੪੫॥

हे नानक ! गुरुमुख गुरु की शरण में ही समाए रहते हैं।॥४५॥

O Nanak, the Gurmukhs are united with the Lord; they merge into the Guru's Being. ||45||

Guru Amardas ji / / Slok Vaaran te Vadheek / Guru Granth Sahib ji - Ang 1418

ਬੁਰਾ ਕਰੇ ਸੁ ਕੇਹਾ ਸਿਝੈ ॥

बुरा करे सु केहा सिझै ॥

Buraa kare su kehaa sijhai ||

ਜਿਹੜਾ ਮਨੁੱਖ (ਮਾਇਆ ਆਦਿਕ ਦੀ ਖ਼ਾਤਰ ਕਿਸੇ ਹੋਰ ਨਾਲ) ਕੋਈ ਭੈੜ ਕਮਾਂਦਾ ਹੈ, ਉਹ ਜ਼ਿੰਦਗੀ ਵਿਚ ਕਾਮਯਾਬ ਨਹੀਂ ਸਮਝਿਆ ਜਾ ਸਕਦਾ ।

जो किसी का बुरा करता है, उसकी भी क्या दशा होती है।

How can someone do bad things, and still live with himself?

Guru Amardas ji / / Slok Vaaran te Vadheek / Guru Granth Sahib ji - Ang 1418

ਆਪਣੈ ਰੋਹਿ ਆਪੇ ਹੀ ਦਝੈ ॥

आपणै रोहि आपे ही दझै ॥

Aapa(nn)ai rohi aape hee dajhai ||

ਉਹ ਮਨੁੱਖ ਆਪਣੇ ਹੀ ਗੁੱਸੇ (ਦੀ ਅੱਗ) ਵਿਚ ਆਪ ਹੀ ਸੜਦਾ ਹੈ ।

वह स्वयं भी क्रोध की ज्वाला में जलता रहता है।

By his own anger, he only burns himself.

Guru Amardas ji / / Slok Vaaran te Vadheek / Guru Granth Sahib ji - Ang 1418

ਮਨਮੁਖਿ ਕਮਲਾ ਰਗੜੈ ਲੁਝੈ ॥

मनमुखि कमला रगड़ै लुझै ॥

Manamukhi kamalaa raga(rr)ai lujhai ||

ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੀ ਖ਼ਾਤਰ) ਝੱਲਾ ਹੋਇਆ ਫਿਰਦਾ ਹੈ, (ਦੁਨੀਆ ਦੇ) ਝਗੜੇ-ਝੰਬੇਲੇ ਵਿਚ (ਹੋਰਨਾਂ ਨਾਲ) ਖਹਿੰਦਾ ਰਹਿੰਦਾ ਹੈ ।

स्वेच्छाचारी पगला बना उलझनों में फँसा रहता है।

The self-willed manmukh drives himself crazy with worries and stubborn struggles.

Guru Amardas ji / / Slok Vaaran te Vadheek / Guru Granth Sahib ji - Ang 1418

ਗੁਰਮੁਖਿ ਹੋਇ ਤਿਸੁ ਸਭ ਕਿਛੁ ਸੁਝੈ ॥

गुरमुखि होइ तिसु सभ किछु सुझै ॥

Guramukhi hoi tisu sabh kichhu sujhai ||

(ਪਰ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਆਤਮਕ ਜੀਵਨ ਦੇ) ਹਰੇਕ ਭੇਤ ਨੂੰ ਸਮਝਦਾ ਹੈ ।

जब गुरुमुख बन जाता है तो उसे सब ज्ञान हो जाता है।

But those who become Gurmukh understand everything.

Guru Amardas ji / / Slok Vaaran te Vadheek / Guru Granth Sahib ji - Ang 1418

ਨਾਨਕ ਗੁਰਮੁਖਿ ਮਨ ਸਿਉ ਲੁਝੈ ॥੪੬॥

नानक गुरमुखि मन सिउ लुझै ॥४६॥

Naanak guramukhi man siu lujhai ||46||

ਹੇ ਨਾਨਕ! ਗੁਰੂ ਦੀ ਸਰਨ ਪਏ ਰਹਿਣ ਵਾਲਾ ਬੰਦਾ (ਆਪਣੇ) ਮਨ ਨਾਲ ਟਾਕਰਾ ਕਰਦਾ ਰਹਿੰਦਾ ਹੈ ॥੪੬॥

हे नानक ! गुरमुख मन से ही जूझता है॥४६॥

O Nanak, the Gurmukh struggles with his own mind. ||46||

Guru Amardas ji / / Slok Vaaran te Vadheek / Guru Granth Sahib ji - Ang 1418

ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥

जिना सतिगुरु पुरखु न सेविओ सबदि न कीतो वीचारु ॥

Jinaa satiguru purakhu na sevio sabadi na keeto veechaaru ||

ਜਿਨ੍ਹਾਂ ਮਨੁੱਖਾਂ ਨੇ ਗੁਰੂ ਮਹਾ ਪੁਰਖ ਦੀ ਸਰਨ ਨਹੀਂ ਫੜੀ, ਜਿਨ੍ਹਾਂ ਨੇ ਸ਼ਬਦ ਵਿਚ ਆਪਣਾ ਮਨ ਨਹੀਂ ਜੋੜਿਆ,

जिन्होंने सतगुरु की सेवा नहीं की, न ही ब्रह्म-शब्द का चिंतन किया है,"

Those who do not serve the True Guru, the Primal Being, and do not reflect upon the Word of the Shabad

Guru Amardas ji / / Slok Vaaran te Vadheek / Guru Granth Sahib ji - Ang 1418

ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥

ओइ माणस जूनि न आखीअनि पसू ढोर गावार ॥

Oi maa(nn)as jooni na aakheeani pasoo dhor gaavaar ||

ਉਹ ਬੰਦੇ ਮਨੁੱਖਾ ਜੂਨ ਵਿਚ ਆਏ ਨਹੀਂ ਕਹੇ ਜਾ ਸਕਦੇ, ਉਹ ਤਾਂ ਪਸ਼ੂ ਹਨ, ਉਹ ਤਾਂ ਮਰੇ ਹੋਏ ਪਸ਼ੂ ਹਨ ਉਹ ਮਹਾਂ ਮੂਰਖ ਹਨ ।

वे मनुष्य नहीं, दरअसल ऐसे मूर्ख तो पशु कहलाने के हकदार हैं।

- do not call them human beings; they are just animals and stupid beasts.

Guru Amardas ji / / Slok Vaaran te Vadheek / Guru Granth Sahib ji - Ang 1418

ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਉ ਪ੍ਰੀਤਿ ਨ ਪਿਆਰੁ ॥

ओना अंतरि गिआनु न धिआनु है हरि सउ प्रीति न पिआरु ॥

Onaa anttari giaanu na dhiaanu hai hari sau preeti na piaaru ||

ਉਹਨਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਨਹੀਂ ਹੈ, ਉਹਨਾਂ ਦੇ ਅੰਦਰ ਪ੍ਰਭੂ-ਚਰਨਾਂ ਦੀ ਲਗਨ ਨਹੀਂ ਹੈ, ਪ੍ਰਭੂ ਨਾਲ ਉਹਨਾਂ ਦਾ ਪ੍ਰੇਮ-ਪਿਆਰ ਨਹੀਂ ਹੈ ।

उनके मन में कोई ज्ञान-ध्यान नहीं होता और वे ईश्वर से भी प्रेम नहीं करते।

They have no spiritual wisdom or meditation within their beings; they are not in love with the Lord.

Guru Amardas ji / / Slok Vaaran te Vadheek / Guru Granth Sahib ji - Ang 1418

ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ ॥

मनमुख मुए विकार महि मरि जमहि वारो वार ॥

Manamukh mue vikaar mahi mari jammahi vaaro vaar ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਵਿਕਾਰਾਂ ਵਿਚ ਹੀ ਆਤਮਕ ਮੌਤ ਸਹੇੜੀ ਰੱਖਦੇ ਹਨ ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ।

स्वेच्छाचारी विकारों में ही मरते हैं और बार-बार जन्म-मरण को प्राप्त होते हैं।

The self-willed manmukhs die in evil and corruption; they die and are reborn, again and again.

Guru Amardas ji / / Slok Vaaran te Vadheek / Guru Granth Sahib ji - Ang 1418

ਜੀਵਦਿਆ ਨੋ ਮਿਲੈ ਸੁ ਜੀਵਦੇ ਹਰਿ ਜਗਜੀਵਨ ਉਰ ਧਾਰਿ ॥

जीवदिआ नो मिलै सु जीवदे हरि जगजीवन उर धारि ॥

Jeevadiaa no milai su jeevade hari jagajeevan ur dhaari ||

ਜਿਹੜਾ ਜਿਹੜਾ ਮਨੁੱਖ ਆਤਮਕ ਜੀਵਨ ਵਾਲੇ ਮਨੁੱਖਾਂ ਨੂੰ ਮਿਲਦਾ ਹੈ ਉਹ ਸਾਰੇ ਭੀ ਜਗਤ ਦੇ ਜੀਵਨ ਹਰੀ ਨੂੰ ਹਿਰਦੇ ਵਿਚ ਵਸਾ ਕੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ।

जिसने दिल में परमात्मा को बसाया है, उस आत्मिक रूप से जीवित गुरमुख को मिलकर अन्य भी जिंदा हो जाते है।

They alone live, who join with the living; enshrine the Lord, the Lord of Life, within your heart.

Guru Amardas ji / / Slok Vaaran te Vadheek / Guru Granth Sahib ji - Ang 1418

ਨਾਨਕ ਗੁਰਮੁਖਿ ਸੋਹਣੇ ਤਿਤੁ ਸਚੈ ਦਰਬਾਰਿ ॥੪੭॥

नानक गुरमुखि सोहणे तितु सचै दरबारि ॥४७॥

Naanak guramukhi soha(nn)e titu sachai darabaari ||47||

ਹੇ ਨਾਨਕ! ਗੁਰੂ ਦੇ ਸਨਮੁਖਿ ਰਹਿਣ ਵਾਲੇ ਮਨੁੱਖ ਉਸ ਸਦਾ-ਥਿਰ (ਰੱਬੀ) ਦਰਬਾਰ ਵਿਚ ਸੋਭਾ ਖੱਟਦੇ ਹਨ ॥੪੭॥

गुरु नानक फुरमान करते हैं कि प्रभु के दरबार में गुरमुख ही सुन्दर लगते हैं॥४७॥

O Nanak, the Gurmukhs look beautiful in that Court of the True Lord. ||47||

Guru Amardas ji / / Slok Vaaran te Vadheek / Guru Granth Sahib ji - Ang 1418

ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ ॥

हरि मंदरु हरि साजिआ हरि वसै जिसु नालि ॥

Hari manddaru hari saajiaa hari vasai jisu naali ||

(ਮਨੁੱਖ ਦਾ ਇਹ ਸਰੀਰ-) ਹਰਿ-ਮੰਦਰ ਪਰਮਾਤਮਾ ਨੇ (ਆਪ) ਬਣਾਇਆ ਹੈ, ਇਸ ਸਰੀਰ-ਹਰਿਮੰਦਰ ਵਿਚ ਪਰਮਾਤਮਾ ਆਪ ਵੱਸਦਾ ਹੈ ।

शरीर रूपी हरिमन्दिर की रचना हरि ने ही की है और वह उसी में रह रहा है।

The Lord built the Harimandir, the Temple of the Lord; the Lord dwells within it.

Guru Amardas ji / / Slok Vaaran te Vadheek / Guru Granth Sahib ji - Ang 1418

ਗੁਰਮਤੀ ਹਰਿ ਪਾਇਆ ਮਾਇਆ ਮੋਹ ਪਰਜਾਲਿ ॥

गुरमती हरि पाइआ माइआ मोह परजालि ॥

Guramatee hari paaiaa maaiaa moh parajaali ||

(ਪਰ) ਗੁਰੂ ਦੀ ਮੱਤ ਤੁਰ ਕੇ (ਅੰਦਰੋਂ) ਮਾਇਆ ਦਾ ਮੋਹ ਚੰਗੀ ਤਰ੍ਹਾਂ ਸਾੜ ਕੇ (ਹੀ, ਕਿਸੇ ਭਾਗਾਂ ਵਾਲੇ ਨੇ ਅੰਦਰ-ਵੱਸਦਾ) ਪਰਮਾਤਮਾ ਲੱਭਾ ਹੈ ।

गुरु की शिक्षा से माया-मोह को दूर करने से ही हरि प्राप्त होता है।

Following the Guru's Teachings, I have found the Lord; my emotional attachment to Maya has been burnt away.

Guru Amardas ji / / Slok Vaaran te Vadheek / Guru Granth Sahib ji - Ang 1418

ਹਰਿ ਮੰਦਰਿ ਵਸਤੁ ਅਨੇਕ ਹੈ ਨਵ ਨਿਧਿ ਨਾਮੁ ਸਮਾਲਿ ॥

हरि मंदरि वसतु अनेक है नव निधि नामु समालि ॥

Hari manddari vasatu anek hai nav nidhi naamu samaali ||

ਪਰਮਾਤਮਾ ਦਾ ਨਾਮ, ਮਾਨੋ, ਨੌ ਖ਼ਜ਼ਾਨੇ ਹੈ (ਇਸ ਨੂੰ ਹਿਰਦੇ ਵਿਚ) ਸਾਂਭ ਕੇ ਰੱਖ (ਜੇ ਹਰਿ-ਨਾਮ ਸੰਭਾਲਿਆ ਜਾਏ, ਤਾਂ) ਇਸ ਸਰੀਰ-ਹਰਿਮੰਦਰ ਵਿਚ ਅਨੇਕਾਂ ਹੀ ਉੱਤਮ ਕੀਮਤੀ ਗੁਣ (ਲੱਭ ਪੈਂਦੇ) ਹਨ ।

हरिमन्दिर में अनेक वस्तुएँ मौजूद हैं, सुखों के भण्डार हरिनाम का स्मरण करो।

Countless things are in the Harimandir, the Temple of the Lord; contemplate the Naam, and the nine treasures will be yours.

Guru Amardas ji / / Slok Vaaran te Vadheek / Guru Granth Sahib ji - Ang 1418

ਧਨੁ ਭਗਵੰਤੀ ਨਾਨਕਾ ਜਿਨਾ ਗੁਰਮੁਖਿ ਲਧਾ ਹਰਿ ਭਾਲਿ ॥

धनु भगवंती नानका जिना गुरमुखि लधा हरि भालि ॥

Dhanu bhagavanttee naanakaa jinaa guramukhi ladhaa hari bhaali ||

ਹੇ ਨਾਨਕ! ਸ਼ਾਬਾਸ਼ੇ ਉਹਨਾਂ ਭਾਗਾਂ ਵਾਲਿਆਂ ਨੂੰ, ਜਿਨ੍ਹਾਂ ਗੁਰੂ ਦੀ ਸਰਨ ਪੈ ਕੇ (ਇਸ ਸਰੀਰ-ਹਰਿਮੰਦਰ ਵਿਚ ਵੱਸਦਾ) ਪਰਮਾਤਮਾ ਖੋਜ ਕੇ ਲੱਭ ਲਿਆ ।

नानक फुरमान करते हैं- वह जीव-स्त्री धन्य एवं भाग्यशाली है, जिसने गुरु द्वारा प्रभु को प्राप्त किया है।

Blessed is that happy soul-bride, O Nanak, who, as Gurmukh, seeks and finds the Lord.

Guru Amardas ji / / Slok Vaaran te Vadheek / Guru Granth Sahib ji - Ang 1418

ਵਡਭਾਗੀ ਗੜ ਮੰਦਰੁ ਖੋਜਿਆ ਹਰਿ ਹਿਰਦੈ ਪਾਇਆ ਨਾਲਿ ॥੪੮॥

वडभागी गड़ मंदरु खोजिआ हरि हिरदै पाइआ नालि ॥४८॥

Vadabhaagee ga(rr) manddaru khojiaa hari hiradai paaiaa naali ||48||

ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੇ ਇਸ ਸਰੀਰ ਕਿਲ੍ਹੇ ਨੂੰ ਸਰੀਰ ਮੰਦਰ ਨੂੰ ਖੋਜਿਆ, ਹਿਰਦੇ ਵਿਚ ਹੀ ਆਪਣੇ ਨਾਲ ਵੱਸਦਾ ਪਰਮਾਤਮਾ ਲੱਭ ਲਿਆ ॥੪੮॥

उस भाग्यशाली ने शरीर रूपी मन्दिर में खोजकर प्रभु को पा लिया है॥४८ ॥

By great good fortune, one searches the temple of the body-fortress, and finds the Lord within the heart. ||48||

Guru Amardas ji / / Slok Vaaran te Vadheek / Guru Granth Sahib ji - Ang 1418

ਮਨਮੁਖ ਦਹ ਦਿਸਿ ਫਿਰਿ ਰਹੇ ਅਤਿ ਤਿਸਨਾ ਲੋਭ ਵਿਕਾਰ ॥

मनमुख दह दिसि फिरि रहे अति तिसना लोभ विकार ॥

Manamukh dah disi phiri rahe ati tisanaa lobh vikaar ||

ਮਾਇਆ ਦੀ ਭਾਰੀ ਤ੍ਰਿਸ਼ਨਾ, ਮਾਇਆ ਦਾ ਲਾਲਚ ਅਤੇ ਅਨੇਕਾਂ ਵਿਕਾਰਾਂ ਵਿਚ ਫਸ ਕੇ ਆਪਣੇ ਮਨ ਦੇ ਮੁਰੀਦ ਮਨੁੱਖ ਦਸੀਂ ਪਾਸੀਂ ਭਟਕਦੇ ਫਿਰਦੇ ਹਨ ।

मनमति पुरुष तृष्णा, लोभ, विकारों में फँसकर दसों दिशाओं में भटकता रहता है।

The self-willed manmukhs wander lost in the ten directions, led by intense desire, greed and corruption.

Guru Amardas ji / / Slok Vaaran te Vadheek / Guru Granth Sahib ji - Ang 1418

Download SGGS PDF Daily Updates ADVERTISE HERE