ANG 1416, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਨਕ ਨਾਮ ਰਤੇ ਸੇ ਧਨਵੰਤ ਹੈਨਿ ਨਿਰਧਨੁ ਹੋਰੁ ਸੰਸਾਰੁ ॥੨੬॥

नानक नाम रते से धनवंत हैनि निरधनु होरु संसारु ॥२६॥

Naanak naam rate se dhanavantt haini niradhanu horu sanssaaru ||26||

ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਧਨਵਾਨ ਹਨ, ਬਾਕੀ ਸਾਰਾ ਸੰਸਾਰ ਕੰਗਾਲ ਹੈ ॥੨੬॥

गुरु नानक फुरमान करते हैं कि परमात्मा के नाम में लीन रहने वाले ही धनवान् हैं और बाकी संसार के लोग निर्धन हैं।॥२६॥

O Nanak, they alone are wealthy, who are imbued with the Naam; the rest of the world is poor. ||26||

Guru Amardas ji / / Slok Vaaran te Vadheek / Guru Granth Sahib ji - Ang 1416


ਜਨ ਕੀ ਟੇਕ ਹਰਿ ਨਾਮੁ ਹਰਿ ਬਿਨੁ ਨਾਵੈ ਠਵਰ ਨ ਠਾਉ ॥

जन की टेक हरि नामु हरि बिनु नावै ठवर न ठाउ ॥

Jan kee tek hari naamu hari binu naavai thavar na thaau ||

ਪਰਮਾਤਮਾ ਦਾ ਨਾਮ (ਹੀ ਪਰਮਾਤਮਾ ਦੇ) ਸੇਵਕਾਂ ਦਾ ਸਹਾਰਾ ਹੈ, ਹਰਿ-ਨਾਮ ਤੋਂ ਬਿਨਾ (ਉਹਨਾਂ ਨੂੰ) ਕੋਈ ਹੋਰ ਆਸਰਾ ਨਹੀਂ ਸੁੱਝਦਾ ।

ईश्वर का नाम ही सेवक का आसरा है, ईश्वर के बिना उसका कोई ठिकाना नहीं।

The Lord's Name is the Support of the Lord's humble servants. Without the Lord's Name, the there is no other place, no place of rest.

Guru Amardas ji / / Slok Vaaran te Vadheek / Guru Granth Sahib ji - Ang 1416

ਗੁਰਮਤੀ ਨਾਉ ਮਨਿ ਵਸੈ ਸਹਜੇ ਸਹਜਿ ਸਮਾਉ ॥

गुरमती नाउ मनि वसै सहजे सहजि समाउ ॥

Guramatee naau mani vasai sahaje sahaji samaau ||

ਗੁਰੂ ਦੀ ਮੱਤ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਿਆ ਰਹਿੰਦਾ ਹੈ, ਹਰ ਵੇਲੇ ਆਤਮਕ ਅਡੋਲਤਾ ਵਿਚ (ਉਹਨਾਂ ਦੀ) ਲੀਨਤਾ ਰਹਿੰਦੀ ਹੈ ।

गुरु के उपदेश से मन में हरिनाम बसता है और वह सहज स्वाभाविक ही सत्य में विलीन हो जाता है।

Following the Guru's Teachings, the Name abides in the mind, and one is intuitively, automatically absorbed in the Lord.

Guru Amardas ji / / Slok Vaaran te Vadheek / Guru Granth Sahib ji - Ang 1416

ਵਡਭਾਗੀ ਨਾਮੁ ਧਿਆਇਆ ਅਹਿਨਿਸਿ ਲਾਗਾ ਭਾਉ ॥

वडभागी नामु धिआइआ अहिनिसि लागा भाउ ॥

Vadabhaagee naamu dhiaaiaa ahinisi laagaa bhaau ||

ਵੱਡੇ ਭਾਗਾਂ ਨਾਲ (ਉਹਨਾਂ ਨੇ ਦਿਨ ਰਾਤ ਪਰਮਾਤਮਾ ਦਾ) ਨਾਮ ਸਿਮਰਿਆ ਹੈ, ਦਿਨ ਰਾਤ ਉਹਨਾਂ ਦਾ ਪਿਆਰ (ਹਰਿ-ਨਾਮ ਨਾਲ) ਬਣਿਆ ਰਹਿੰਦਾ ਹੈ ।

बड़े भाग्य से परमात्मा का मनन किया है, दिन-रात उसी से प्रेम लगा हुआ है।

Those with great good fortune meditate on the Naam; night and day, they embrace love for the Name.

Guru Amardas ji / / Slok Vaaran te Vadheek / Guru Granth Sahib ji - Ang 1416

ਜਨ ਨਾਨਕੁ ਮੰਗੈ ਧੂੜਿ ਤਿਨ ਹਉ ਸਦ ਕੁਰਬਾਣੈ ਜਾਉ ॥੨੭॥

जन नानकु मंगै धूड़ि तिन हउ सद कुरबाणै जाउ ॥२७॥

Jan naanaku manggai dhoo(rr)i tin hau sad kurabaa(nn)ai jaau ||27||

ਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ (ਸਦਾ) ਮੰਗਦਾ ਹੈ (ਤੇ ਆਖਦਾ ਹੈ ਕਿ ਹੇ ਭਾਈ!) ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੨੭॥

नानक का कथन है कि मैं तो प्रभु-भक्तों की चरण-धूल ही चाहता हूँ और उन पर सदैव कुर्बान जाता हूँ॥२७॥

Servant Nanak begs for the dust of their feet; I am forever a sacrifice to them. ||27||

Guru Amardas ji / / Slok Vaaran te Vadheek / Guru Granth Sahib ji - Ang 1416


ਲਖ ਚਉਰਾਸੀਹ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ॥

लख चउरासीह मेदनी तिसना जलती करे पुकार ॥

Lakh chauraaseeh medanee tisanaa jalatee kare pukaar ||

ਚੌਰਾਸੀ ਲੱਖ ਜੂਨਾਂ ਦੇ ਜੀਵਾਂ ਵਾਲੀ ਇਹ ਧਰਤੀ ਤ੍ਰਿਸ਼ਨਾ (ਦੀ ਅੱਗ) ਵਿਚ ਸੜ ਰਹੀ ਹੈ ਅਤੇ ਪੁਕਾਰ ਕਰ ਰਹੀ ਹੈ ।

चौरासी लाख योनियों वाली पृथ्वी तृष्णाग्नि मैं जलती हुई पुकार करती है कि

The 8.4 million species of beings burn in desire and cry in pain.

Guru Amardas ji / / Slok Vaaran te Vadheek / Guru Granth Sahib ji - Ang 1416

ਇਹੁ ਮੋਹੁ ਮਾਇਆ ਸਭੁ ਪਸਰਿਆ ਨਾਲਿ ਚਲੈ ਨ ਅੰਤੀ ਵਾਰ ॥

इहु मोहु माइआ सभु पसरिआ नालि चलै न अंती वार ॥

Ihu mohu maaiaa sabhu pasariaa naali chalai na anttee vaar ||

ਮਾਇਆ ਦਾ ਇਹ ਮੋਹ ਸਾਰੀ ਲੁਕਾਈ ਵਿਚ ਪ੍ਰਭਾਵ ਪਾ ਰਿਹਾ ਹੈ (ਪਰ ਇਹ ਮਾਇਆ) ਅਖ਼ੀਰਲੇ ਵੇਲੇ (ਕਿਸੇ ਦੇ ਭੀ) ਨਾਲ ਨਹੀਂ ਜਾਂਦੀ ।

यह माया-मोह सब ओर फैला हुआ है और अंत में कोई साथ नहीं देता।

All this show of emotional attachment to Maya shall not go with you at that very last instant.

Guru Amardas ji / / Slok Vaaran te Vadheek / Guru Granth Sahib ji - Ang 1416

ਬਿਨੁ ਹਰਿ ਸਾਂਤਿ ਨ ਆਵਈ ਕਿਸੁ ਆਗੈ ਕਰੀ ਪੁਕਾਰ ॥

बिनु हरि सांति न आवई किसु आगै करी पुकार ॥

Binu hari saanti na aavaee kisu aagai karee pukaar ||

ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਵਲੋਂ ਕਿਸੇ ਨੂੰ) ਸ਼ਾਂਤੀ (ਭੀ) ਨਹੀਂ ਆਉਂਦੀ । (ਗੁਰੂ ਤੋਂ ਬਿਨਾ) ਕਿਸ ਅੱਗੇ ਮੈਂ ਪੁਕਾਰ ਕਰਾਂ? (ਮਾਇਆ ਦੇ ਮੋਹ ਤੋਂ ਹੋਰ ਕੋਈ ਛੁਡਾ ਨਹੀਂ ਸਕਦਾ) ।

भगवान के बिना शान्ति प्राप्त नहीं होती, फिर किसके आगे पुकार की जाए।

Without the Lord, peace and tranquility do not come; unto whom should we go and complain?

Guru Amardas ji / / Slok Vaaran te Vadheek / Guru Granth Sahib ji - Ang 1416

ਵਡਭਾਗੀ ਸਤਿਗੁਰੁ ਪਾਇਆ ਬੂਝਿਆ ਬ੍ਰਹਮੁ ਬਿਚਾਰੁ ॥

वडभागी सतिगुरु पाइआ बूझिआ ब्रहमु बिचारु ॥

Vadabhaagee satiguru paaiaa boojhiaa brhamu bichaaru ||

ਵੱਡੇ ਭਾਗਾਂ ਨਾਲ (ਜਿਨ੍ਹਾਂ ਮਨੁੱਖਾਂ ਨੇ) ਗੁਰੂ ਲੱਭ ਲਿਆ, ਉਹਨਾਂ ਪਰਮਾਤਮਾ ਨਾਲ ਸਾਂਝ ਪਾ ਲਈ, ਉਹਨਾਂ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾ ਲਿਆ ।

जिस भाग्यशाली ने सतिगुरु को प्राप्त किया है, उसने ब्रह्मज्ञान जान लिया है।

By great good fortune, one meets the True Guru, and comes to understand the contemplation of God.

Guru Amardas ji / / Slok Vaaran te Vadheek / Guru Granth Sahib ji - Ang 1416

ਤਿਸਨਾ ਅਗਨਿ ਸਭ ਬੁਝਿ ਗਈ ਜਨ ਨਾਨਕ ਹਰਿ ਉਰਿ ਧਾਰਿ ॥੨੮॥

तिसना अगनि सभ बुझि गई जन नानक हरि उरि धारि ॥२८॥

Tisanaa agani sabh bujhi gaee jan naanak hari uri dhaari ||28||

ਹੇ ਦਾਸ ਨਾਨਕ! ਪਰਮਾਤਮਾ ਨੂੰ ਹਿਰਦੇ ਵਿਚ ਵਸਾਣ ਦੇ ਕਾਰਨ (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਸਾਰੀ ਅੱਗ ਬੁੱਝ ਗਈ ॥੨੮॥

गुरु नानक फुरमान करते हैं- जिन भक्तजनों ने ईश्वर को दिल में बसाया है, उनकी तृष्णाग्नि बुझ गई है॥२८ ॥

The fire of desire is totally extinguished, O servant Nanak, enshrining the Lord within the heart. ||28||

Guru Amardas ji / / Slok Vaaran te Vadheek / Guru Granth Sahib ji - Ang 1416


ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥

असी खते बहुतु कमावदे अंतु न पारावारु ॥

Asee khate bahutu kamaavade anttu na paaraavaaru ||

ਹੇ ਹਰੀ! ਅਸੀਂ ਜੀਵ ਬਹੁਤ ਭੁੱਲਾਂ ਕਰਦੇ ਰਹਿੰਦੇ ਹਾਂ, (ਸਾਡੀਆਂ ਭੁੱਲਾਂ ਦਾ) ਅੰਤ ਨਹੀਂ ਪੈ ਸਕਦਾ, (ਸਾਡੀਆਂ ਭੁੱਲਾਂ ਦਾ) ਪਾਰਲਾ ਉਰਲਾ ਬੰਨਾ ਨਹੀਂ ਲੱਭਦਾ ।

हम बहुत गलतियाँ एवं कसूर करते हैं, जिनका कोई अन्त नहीं पाया जा सकता।

I make so many mistakes, there is no end or limit to them.

Guru Amardas ji / / Slok Vaaran te Vadheek / Guru Granth Sahib ji - Ang 1416

ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥

हरि किरपा करि कै बखसि लैहु हउ पापी वड गुनहगारु ॥

Hari kirapaa kari kai bakhasi laihu hau paapee vad gunahagaaru ||

ਹੇ ਹਰੀ! ਤੂੰ ਮਿਹਰ ਕਰ ਕੇ ਆਪ ਹੀ ਬਖ਼ਸ਼ ਲੈ, ਮੈਂ ਪਾਪੀ ਹਾਂ, ਗੁਨਾਹਗਾਰ ਹਾਂ ।

हे परमेश्वर ! कृपा करके हमें क्षमा कर दो, हम पापी एवं बड़े गुनहगार हैं।

O Lord, please be merciful and forgive me; I am a sinner, a great offender.

Guru Amardas ji / / Slok Vaaran te Vadheek / Guru Granth Sahib ji - Ang 1416

ਹਰਿ ਜੀਉ ਲੇਖੈ ਵਾਰ ਨ ਆਵਈ ਤੂੰ ਬਖਸਿ ਮਿਲਾਵਣਹਾਰੁ ॥

हरि जीउ लेखै वार न आवई तूं बखसि मिलावणहारु ॥

Hari jeeu lekhai vaar na aavaee toonn bakhasi milaava(nn)ahaaru ||

ਹੇ ਪ੍ਰਭੂ ਜੀ! (ਮੇਰੇ ਕੀਤੇ ਕਰਮਾਂ ਦੇ) ਲੇਖੇ ਦੀ ਰਾਹੀਂ ਤਾਂ (ਬਖ਼ਸ਼ਸ਼ ਹਾਸਲ ਕਰਨ ਦੀ ਮੇਰੀ) ਵਾਰੀ ਹੀ ਨਹੀਂ ਆ ਸਕਦੀ, ਤੂੰ (ਮੇਰੀਆਂ ਭੁੱਲਾਂ) ਬਖ਼ਸ਼ ਕੇ (ਮੈਨੂੰ ਆਪਣੇ ਚਰਨਾਂ ਵਿਚ) ਮਿਲਾਣ ਦੀ ਸਮਰਥਾ ਵਾਲਾ ਹੈਂ ।

यदि हमारे पापों का हिसाब करने लग गए तो अन्त नहीं हो पाएगा, तू कृपा करके चरणों में मिलाने वाला है।

O Dear Lord, if You made an account of my mistakes, my turn to be forgiven would not even come. Please forgive me, and unite me with Yourself.

Guru Amardas ji / / Slok Vaaran te Vadheek / Guru Granth Sahib ji - Ang 1416

ਗੁਰ ਤੁਠੈ ਹਰਿ ਪ੍ਰਭੁ ਮੇਲਿਆ ਸਭ ਕਿਲਵਿਖ ਕਟਿ ਵਿਕਾਰ ॥

गुर तुठै हरि प्रभु मेलिआ सभ किलविख कटि विकार ॥

Gur tuthai hari prbhu meliaa sabh kilavikh kati vikaar ||

(ਜਿਸ ਉੱਤੇ ਪ੍ਰਭੂ ਦੀ ਮਿਹਰ ਹੋਈ, ਉਸ ਦੇ ਅੰਦਰੋਂ) ਸਾਰੇ ਪਾਪ ਵਿਕਾਰ ਕੱਟ ਕੇ ਦਇਆਵਾਨ ਹੋਏ ਗੁਰੂ ਨੇ ਉਸ ਨੂੰ ਹਰਿ-ਪ੍ਰਭੂ ਮਿਲਾ ਦਿੱਤਾ ।

दरअसल गुरु प्रसन्न होकर प्रभु से मिलाने वाला है और वह सब पाप-विकार काट देता है।

The Guru, in His Pleasure, has united me with the Lord God; He has cut away all my sinful mistakes.

Guru Amardas ji / / Slok Vaaran te Vadheek / Guru Granth Sahib ji - Ang 1416

ਜਿਨਾ ਹਰਿ ਹਰਿ ਨਾਮੁ ਧਿਆਇਆ ਜਨ ਨਾਨਕ ਤਿਨੑ ਜੈਕਾਰੁ ॥੨੯॥

जिना हरि हरि नामु धिआइआ जन नानक तिन्ह जैकारु ॥२९॥

Jinaa hari hari naamu dhiaaiaa jan naanak tinh jaikaaru ||29||

ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਆਈ ਹੈ ॥੨੯॥

गुरु नानक फुरमाते हैं- जिन्होंने परमात्मा का भजन किया है, उनकी ही जग में कीर्ति हुई है॥२६॥

Servant Nanak celebrates the victory of those who meditate on the Name of the Lord, Har, Har. ||29||

Guru Amardas ji / / Slok Vaaran te Vadheek / Guru Granth Sahib ji - Ang 1416


ਵਿਛੁੜਿ ਵਿਛੁੜਿ ਜੋ ਮਿਲੇ ਸਤਿਗੁਰ ਕੇ ਭੈ ਭਾਇ ॥

विछुड़ि विछुड़ि जो मिले सतिगुर के भै भाइ ॥

Vichhu(rr)i vichhu(rr)i jo mile satigur ke bhai bhaai ||

(ਅਨੇਕਾਂ ਜਨਮਾਂ ਵਿਚ ਪਰਮਾਤਮਾ ਨਾਲੋਂ) ਮੁੜ ਮੁੜ ਵਿੱਛੁੜ ਕੇ ਜਿਹੜੇ ਮਨੁੱਖ (ਆਖ਼ਰ) ਗੁਰੂ ਦੇ ਡਰ-ਅਦਬ ਵਿਚ ਗੁਰੂ ਦੇ ਪ੍ਰੇਮ ਵਿਚ ਟਿਕ ਗਏ,

अनेक जन्मों से बिछुड़े हुए जो सतिगुरु के प्रेम में मिले रहते हैं।

Those who have been separated and alienated from the Lord are united with Him again, through the Fear and the Love of the True Guru.

Guru Amardas ji / / Slok Vaaran te Vadheek / Guru Granth Sahib ji - Ang 1416

ਜਨਮ ਮਰਣ ਨਿਹਚਲੁ ਭਏ ਗੁਰਮੁਖਿ ਨਾਮੁ ਧਿਆਇ ॥

जनम मरण निहचलु भए गुरमुखि नामु धिआइ ॥

Janam mara(nn) nihachalu bhae guramukhi naamu dhiaai ||

ਉਹ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜਨਮ ਮਰਨ ਦੇ ਗੇੜ ਵਲੋਂ ਅਡੋਲ ਹੋ ਗਏ ।

जो गुरु की शरण में परमात्मा का ध्यान करते हैं, उनका जन्म-मरण निवृत हो जाता है।

They escape the cycle of birth and death, and, as Gurmukh, they meditate on the Naam, the Name of the Lord.

Guru Amardas ji / / Slok Vaaran te Vadheek / Guru Granth Sahib ji - Ang 1416

ਗੁਰ ਸਾਧੂ ਸੰਗਤਿ ਮਿਲੈ ਹੀਰੇ ਰਤਨ ਲਭੰਨੑਿ ॥

गुर साधू संगति मिलै हीरे रतन लभंन्हि ॥

Gur saadhoo sanggati milai heere ratan labhannhi ||

ਜਿਨ੍ਹਾਂ ਮਨੁੱਖਾਂ ਨੂੰ ਸਾਧੂ ਗੁਰੂ ਦੀ ਸੰਗਤ ਹਾਸਲ ਹੋ ਜਾਂਦੀ ਹੈ, ਉਹ (ਉਸ ਸੰਗਤ ਵਿਚੋਂ) ਪਰਮਾਤਮਾ ਦੇ ਕੀਮਤੀ ਆਤਮਕ ਗੁਣ ਲੱਭ ਲੈਂਦੇ ਹਨ ।

जो लोग गुरु साधु की संगत में आते हैं, उनको नाम रूपी अमूल्य हीरे एवं रत्न ही प्राप्त होते हैं।

Joining the Saadh Sangat, the Guru's Congregation, the diamonds and jewels are obtained.

Guru Amardas ji / / Slok Vaaran te Vadheek / Guru Granth Sahib ji - Ang 1416

ਨਾਨਕ ਲਾਲੁ ਅਮੋਲਕਾ ਗੁਰਮੁਖਿ ਖੋਜਿ ਲਹੰਨੑਿ ॥੩੦॥

नानक लालु अमोलका गुरमुखि खोजि लहंन्हि ॥३०॥

Naanak laalu amolakaa guramukhi khoji lahannhi ||30||

ਹੇ ਨਾਨਕ! ਪਰਮਾਤਮਾ ਦਾ ਅੱਤ ਕੀਮਤੀ ਨਾਮ-ਹੀਰਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਸੰਗਤ ਵਿਚੋਂ) ਖੋਜ ਕੇ ਹਾਸਲ ਕਰ ਲੈਂਦੇ ਹਨ ॥੩੦॥

गुरु नानक फुरमान करते हैं- हरिनाम रूपी अमूल्य मोती गुरमुख जिज्ञासु ही खोजते हैं।॥३०॥

O Nanak, the jewel is priceless; the Gurmukhs seek and find it. ||30||

Guru Amardas ji / / Slok Vaaran te Vadheek / Guru Granth Sahib ji - Ang 1416


ਮਨਮੁਖ ਨਾਮੁ ਨ ਚੇਤਿਓ ਧਿਗੁ ਜੀਵਣੁ ਧਿਗੁ ਵਾਸੁ ॥

मनमुख नामु न चेतिओ धिगु जीवणु धिगु वासु ॥

Manamukh naamu na chetio dhigu jeeva(nn)u dhigu vaasu ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ, ਉਹਨਾਂ ਦਾ ਜਗਤ-ਵਸੇਬਾ ਫਿਟਕਾਰ-ਜੋਗ ਹੀ ਰਹਿੰਦਾ ਹੈ ।

मन की मर्जी करने वाले प्रभु नाम का चिंतन नहीं करते, उनका जीना एवं रहना धिक्कार योग्य है।

The self-willed manmukhs do not even think of the Naam. Cursed are their lives, and cursed are their homes.

Guru Amardas ji / / Slok Vaaran te Vadheek / Guru Granth Sahib ji - Ang 1416

ਜਿਸ ਦਾ ਦਿਤਾ ਖਾਣਾ ਪੈਨਣਾ ਸੋ ਮਨਿ ਨ ਵਸਿਓ ਗੁਣਤਾਸੁ ॥

जिस दा दिता खाणा पैनणा सो मनि न वसिओ गुणतासु ॥

Jis daa ditaa khaa(nn)aa paina(nn)aa so mani na vasio gu(nn)ataasu ||

ਉਹਨਾਂ ਦੇ ਮਨ ਵਿਚ ਗੁਣਾਂ ਦਾ ਖ਼ਜ਼ਾਨਾ ਉਹ ਪ੍ਰਭੂ ਨਹੀਂ ਟਿਕਿਆ, ਜਿਸ ਦਾ ਦਿੱਤਾ ਅੰਨ ਅਤੇ ਕੱਪੜਾ ਉਹ ਵਰਤਦੇ ਰਹਿੰਦੇ ਹਨ ।

जिस दाता का दिया खाने-पहनने को मिलता है, उस गुणनिधान को ये दिल में नहीं बसाते।

That Lord who gives them so much to eat and wear - they do not enshrine that Lord, the Treasure of Virtue, in their minds.

Guru Amardas ji / / Slok Vaaran te Vadheek / Guru Granth Sahib ji - Ang 1416

ਇਹੁ ਮਨੁ ਸਬਦਿ ਨ ਭੇਦਿਓ ਕਿਉ ਹੋਵੈ ਘਰ ਵਾਸੁ ॥

इहु मनु सबदि न भेदिओ किउ होवै घर वासु ॥

Ihu manu sabadi na bhedio kiu hovai ghar vaasu ||

ਉਹਨਾਂ ਦਾ ਇਹ ਮਨ (ਕਦੇ) ਗੁਰੂ ਦੇ ਸ਼ਬਦ ਵਿਚ ਨਹੀਂ ਜੁੜਦਾ । ਫਿਰ ਉਹਨਾਂ ਨੂੰ ਪ੍ਰਭੂ-ਚਰਨਾਂ ਦਾ ਨਿਵਾਸ ਕਿਵੇਂ ਹਾਸਲ ਹੋਵੇ?

जब तक यह मन शब्द में विंध नहीं पाता, सच्चे घर में कैसे रहा जा सकता है।

This mind is not pierced by the Word of the Shabad; how can it come to dwell in its true home?

Guru Amardas ji / / Slok Vaaran te Vadheek / Guru Granth Sahib ji - Ang 1416

ਮਨਮੁਖੀਆ ਦੋਹਾਗਣੀ ਆਵਣ ਜਾਣਿ ਮੁਈਆਸੁ ॥

मनमुखीआ दोहागणी आवण जाणि मुईआसु ॥

Manamukheeaa dohaaga(nn)ee aava(nn) jaa(nn)i mueeaasu ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਬਦ-ਨਸੀਬ ਹੀ ਰਹਿੰਦੀਆਂ ਹਨ, ਉਹ ਜਨਮ-ਮਰਨ ਦੇ ਗੇੜ ਵਿਚ ਪਈਆਂ ਰਹਿੰਦੀਆਂ ਹਨ, ਉਹ ਸਦਾ ਆਤਮਕ ਮੌਤੇ ਮਰੀਆਂ ਰਹਿੰਦੀਆਂ ਹਨ ।

स्वेच्छाचारी जीव-स्त्रियाँ दुहागिन हैं, आवागमन में पड़ी रहती हैं।

The self-willed manmukhs are like discarded brides, ruined by coming and going in the cycle of reincarnation.

Guru Amardas ji / / Slok Vaaran te Vadheek / Guru Granth Sahib ji - Ang 1416

ਗੁਰਮੁਖਿ ਨਾਮੁ ਸੁਹਾਗੁ ਹੈ ਮਸਤਕਿ ਮਣੀ ਲਿਖਿਆਸੁ ॥

गुरमुखि नामु सुहागु है मसतकि मणी लिखिआसु ॥

Guramukhi naamu suhaagu hai masataki ma(nn)ee likhiaasu ||

ਜਿਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਹਨ (ਉਹਨਾਂ ਦੇ ਹਿਰਦੇ ਵਿਚ ਵੱਸਦਾ ਹਰਿ-) ਨਾਮ ਉਹਨਾਂ ਦੇ ਸਿਰ ਉਤੇ ਸੁਹਾਗ ਹੈ, ਉਹਨਾਂ ਦੇ ਮੱਥੇ ਉਤੇ ਟਿੱਕਾ ਲੱਗਾ ਹੋਇਆ ਹੈ ।

गुरुमुख का हरिनाम सुहाग है और मस्तक पर यही चिन्ह लिखा है।

The Gurmukhs are embellished and exalted by the Naam, the Name of the Lord; the jewel of destiny is engraved upon their foreheads.

Guru Amardas ji / / Slok Vaaran te Vadheek / Guru Granth Sahib ji - Ang 1416

ਹਰਿ ਹਰਿ ਨਾਮੁ ਉਰਿ ਧਾਰਿਆ ਹਰਿ ਹਿਰਦੈ ਕਮਲ ਪ੍ਰਗਾਸੁ ॥

हरि हरि नामु उरि धारिआ हरि हिरदै कमल प्रगासु ॥

Hari hari naamu uri dhaariaa hari hiradai kamal prgaasu ||

ਗੁਰੂ ਦੇ ਸਨਮੁਖ ਰਹਿਣ ਵਾਲੀਆਂ ਨੇ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਵਸਾਇਆ ਹੁੰਦਾ ਹੈ ਉਹਨਾਂ ਦੇ ਹਿਰਦੇ ਦਾ ਕੌਲ-ਫੁੱਲ ਖਿੜਿਆ ਰਹਿੰਦਾ ਹੈ ।

जो परमात्मा को दिल में बसाता है, उसका हृदय-कमल खिल जाता है।

They enshrine the Name of the Lord, Har, Har, within their hearts; the Lord illumines their heart-lotus.

Guru Amardas ji / / Slok Vaaran te Vadheek / Guru Granth Sahib ji - Ang 1416

ਸਤਿਗੁਰੁ ਸੇਵਨਿ ਆਪਣਾ ਹਉ ਸਦ ਬਲਿਹਾਰੀ ਤਾਸੁ ॥

सतिगुरु सेवनि आपणा हउ सद बलिहारी तासु ॥

Satiguru sevani aapa(nn)aa hau sad balihaaree taasu ||

ਉਹ ਜੀਵ-ਇਸਤ੍ਰੀਆਂ ਸਦਾ ਆਪਣੇ ਗੁਰੂ ਦੀ ਸਰਨ ਪਈਆਂ ਰਹਿੰਦੀਆਂ ਹਨ । ਮੈਂ ਉਹਨਾਂ ਤੋਂ ਸਦਾ ਸਦਕੇ ਹਾਂ ।

जो अपने सतिगुरु की सेवा में लीन रहते हैं, मैं उन पर सदैव बलिहारी जाता हूँ।

I am forever a sacrifice to those who serve their True Guru.

Guru Amardas ji / / Slok Vaaran te Vadheek / Guru Granth Sahib ji - Ang 1416

ਨਾਨਕ ਤਿਨ ਮੁਖ ਉਜਲੇ ਜਿਨ ਅੰਤਰਿ ਨਾਮੁ ਪ੍ਰਗਾਸੁ ॥੩੧॥

नानक तिन मुख उजले जिन अंतरि नामु प्रगासु ॥३१॥

Naanak tin mukh ujale jin anttari naamu prgaasu ||31||

ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ (ਪਰਮਾਤਮਾ ਦਾ) ਨਾਮ (ਆਤਮਕ ਜੀਵਨ ਦਾ) ਚਾਨਣ (ਕਰੀ ਰੱਖਦਾ) ਹੈ ਉਹਨਾਂ ਦੇ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਰਹਿੰਦੇ ਹਨ ॥੩੧॥

हे नानक ! उन्हीं के मुख उज्ज्वल होते हैं, जिनके मन में नाम का आलोक होता है।॥३१॥

O Nanak, radiant and bright are the faces of those whose inner beings are illuminated with the Light of the Naam. ||31||

Guru Amardas ji / / Slok Vaaran te Vadheek / Guru Granth Sahib ji - Ang 1416


ਸਬਦਿ ਮਰੈ ਸੋਈ ਜਨੁ ਸਿਝੈ ਬਿਨੁ ਸਬਦੈ ਮੁਕਤਿ ਨ ਹੋਈ ॥

सबदि मरै सोई जनु सिझै बिनु सबदै मुकति न होई ॥

Sabadi marai soee janu sijhai binu sabadai mukati na hoee ||

(ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ ਉਹ ਮਨੁੱਖ ਹੀ (ਜ਼ਿੰਦਗੀ ਵਿਚ) ਕਾਮਯਾਬ ਹੁੰਦਾ ਹੈ । (ਗੁਰੂ ਦੇ) ਸ਼ਬਦ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ ।

जो शब्द द्वारा (मायावी वृति की तरफ से) मरता है, वही व्यक्ति बन्धनों से मुक्त माना जाता है और शब्द के बिना मुक्ति प्राप्त नहीं होती।

Those who die in the Word of the Shabad are saved. Without the Shabad, no one is liberated.

Guru Amardas ji / / Slok Vaaran te Vadheek / Guru Granth Sahib ji - Ang 1416

ਭੇਖ ਕਰਹਿ ਬਹੁ ਕਰਮ ਵਿਗੁਤੇ ਭਾਇ ਦੂਜੈ ਪਰਜ ਵਿਗੋਈ ॥

भेख करहि बहु करम विगुते भाइ दूजै परज विगोई ॥

Bhekh karahi bahu karam vigute bhaai doojai paraj vigoee ||

ਜਿਹੜੇ ਮਨੁੱਖ ਨਿਰੇ ਵਿਖਾਵੇ ਦੇ ਧਾਰਮਿਕ ਪਹਿਰਾਵੇ ਹਨ ਅਤੇ ਵਿਖਾਵੇ ਦੇ ਹੀ ਧਾਰਮਿਕ ਕਰਮ ਕਰਦੇ ਹਨ, ਉਹ ਖ਼ੁਆਰ ਹੁੰਦੇ ਰਹਿੰਦੇ ਹਨ । ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਦੁਨੀਆ ਖ਼ੁਆਰ ਹੁੰਦੀ ਹੈ ।

मनुष्य वेषाडम्बर करते हैं, बहुत सारे कर्मकाण्डों में पड़े रहते हैं और द्वैतभाव ने पूरी दुनिया को दुखों में डाल रखा है।

They wear religious robes and perform all sorts of rituals, but they are ruined; in the love of duality, their world is ruined.

Guru Amardas ji / / Slok Vaaran te Vadheek / Guru Granth Sahib ji - Ang 1416

ਨਾਨਕ ਬਿਨੁ ਸਤਿਗੁਰ ਨਾਉ ਨ ਪਾਈਐ ਜੇ ਸਉ ਲੋਚੈ ਕੋਈ ॥੩੨॥

नानक बिनु सतिगुर नाउ न पाईऐ जे सउ लोचै कोई ॥३२॥

Naanak binu satigur naau na paaeeai je sau lochai koee ||32||

ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ, ਭਾਵੇਂ ਕੋਈ ਮਨੁੱਖ ਸੌ ਵਾਰੀ ਤਾਂਘ ਪਿਆ ਕਰੇ ॥੩੨॥

हे नानक ! यदि कोई कितनी भी अभिलाषा करे, परन्तु गुरु के बिना नाम प्राप्त नहीं होता।॥३२॥

O Nanak, without the True Guru, the Name is not obtained, even though one may long for it hundreds of times. ||32||

Guru Amardas ji / / Slok Vaaran te Vadheek / Guru Granth Sahib ji - Ang 1416


ਹਰਿ ਕਾ ਨਾਉ ਅਤਿ ਵਡ ਊਚਾ ਊਚੀ ਹੂ ਊਚਾ ਹੋਈ ॥

हरि का नाउ अति वड ऊचा ऊची हू ऊचा होई ॥

Hari kaa naau ati vad uchaa uchee hoo uchaa hoee ||

ਪਰਮਾਤਮਾ ਦਾ ਨਾਮਣਾ ਬਹੁਤ ਵੱਡਾ ਹੈ, ਬੇਅੰਤ ਉੱਚਾ ਹੈ ।

परमात्मा का नाम सबसे बड़ा, सर्वोत्कृष्ट, ऊँचे से ऊँचा, कीर्तिमान है।

The Name of the Lord is utterly great, lofty and high, the highest of the high.

Guru Amardas ji / / Slok Vaaran te Vadheek / Guru Granth Sahib ji - Ang 1416

ਅਪੜਿ ਕੋਇ ਨ ਸਕਈ ਜੇ ਸਉ ਲੋਚੈ ਕੋਈ ॥

अपड़ि कोइ न सकई जे सउ लोचै कोई ॥

Apa(rr)i koi na sakaee je sau lochai koee ||

ਭਾਵੇਂ ਕੋਈ ਮਨੁੱਖ ਸੌ ਵਾਰੀ ਤਾਂਘ ਕਰੇ, ਉਸ ਦੇ ਨਾਮਣੇ ਤਕ ਕੋਈ ਪਹੁੰਚ ਨਹੀਂ ਸਕਦਾ ।

उस तक कोई पहुँच नहीं सकता, बेशक कोई कितनी भी आकांक्षा करे।

No one can climb up to it, even though one may long for it, hundreds of times.

Guru Amardas ji / / Slok Vaaran te Vadheek / Guru Granth Sahib ji - Ang 1416

ਮੁਖਿ ਸੰਜਮ ਹਛਾ ਨ ਹੋਵਈ ਕਰਿ ਭੇਖ ਭਵੈ ਸਭ ਕੋਈ ॥

मुखि संजम हछा न होवई करि भेख भवै सभ कोई ॥

Mukhi sanjjam hachhaa na hovaee kari bhekh bhavai sabh koee ||

ਹਰੇਕ ਸਾਧੂ ਧਾਰਮਿਕ ਪਹਿਰਾਵਾ ਪਹਿਨ ਕੇ ਤਾਂ ਪਿਆ ਫਿਰਦਾ ਹੈ (ਤੇ ਸਮਝਦਾ ਹੋਵੇਗਾ ਕਿ ਇਸ ਤਰ੍ਹਾਂ ਉੱਚੇ ਜੀਵਨ ਵਿਚ ਮੈਂ ਪਰਮਾਤਮਾ ਦੀ ਉੱਚਤਾ ਤਕ ਪਹੁੰਚ ਗਿਆ ਹਾਂ, ਪਰ) ਇੰਦ੍ਰਿਆਂ ਨੂੰ ਵੱਸ ਕਰਨ ਦੀਆਂ ਨਿਰੀਆਂ ਜ਼ਬਾਨੀ ਗੱਲਾਂ ਕੀਤਿਆਂ ਕੋਈ ਮਨੁੱਖ ਸੁੱਚੇ ਜੀਵਨ ਵਾਲਾ ਨਹੀਂ ਬਣ ਜਾਂਦਾ ।

मुँह से बोलने से संयम नहीं होता, हर कोई वेषों में घूम रहा है।

Speaking about self-discipline, no one become pure; everyone walks around wearing religious robes.

Guru Amardas ji / / Slok Vaaran te Vadheek / Guru Granth Sahib ji - Ang 1416

ਗੁਰ ਕੀ ਪਉੜੀ ਜਾਇ ਚੜੈ ਕਰਮਿ ਪਰਾਪਤਿ ਹੋਈ ॥

गुर की पउड़ी जाइ चड़ै करमि परापति होई ॥

Gur kee pau(rr)ee jaai cha(rr)ai karami paraapati hoee ||

(ਗੁਰੂ ਦਾ ਸ਼ਬਦ ਹੀ ਹੈ) ਗੁਰੂ ਦੀ (ਦੱਸੀ ਹੋਈ) ਪੌੜੀ (ਜਿਸ ਦੀ ਸਹਾਇਤਾ ਨਾਲ ਮਨੁੱਖ ਪ੍ਰਭੂ ਦੇ ਚਰਨਾਂ ਤਕ) ਜਾ ਪਹੁੰਚਦਾ ਹੈ, (ਪਰ ਇਹ 'ਗੁਰ ਕੀ ਪਉੜੀ' ਪਰਮਾਤਮਾ ਦੀ) ਮਿਹਰ ਨਾਲ ਹੀ ਮਿਲਦੀ ਹੈ ।

गुरु की सीढ़ी पर भाग्यशाली ही चढ़ता है, जो कर्म-फल से प्राप्त होती है।

Those blessed by the karma of good deeds go and climb the ladder of the Guru.

Guru Amardas ji / / Slok Vaaran te Vadheek / Guru Granth Sahib ji - Ang 1416

ਅੰਤਰਿ ਆਇ ਵਸੈ ਗੁਰ ਸਬਦੁ ਵੀਚਾਰੈ ਕੋਇ ॥

अंतरि आइ वसै गुर सबदु वीचारै कोइ ॥

Anttari aai vasai gur sabadu veechaarai koi ||

ਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਸ ਦੇ ਅੰਦਰ ਪਰਮਾਤਮਾ ਆ ਵੱਸਦਾ ਹੈ ।

जो कोई शब्द-गुरु का चिंतन करता है, उसके दिल में प्रभु बस जाता है।

The Lord comes and dwells within that one who contemplates the Word of the Guru's Shabad.

Guru Amardas ji / / Slok Vaaran te Vadheek / Guru Granth Sahib ji - Ang 1416


Download SGGS PDF Daily Updates ADVERTISE HERE