ANG 1415, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਆਤਮਾ ਰਾਮੁ ਨ ਪੂਜਨੀ ਦੂਜੈ ਕਿਉ ਸੁਖੁ ਹੋਇ ॥

आतमा रामु न पूजनी दूजै किउ सुखु होइ ॥

Aatamaa raamu na poojanee doojai kiu sukhu hoi ||

ਸਰਬ-ਵਿਆਪਕ ਪ੍ਰਭੂ ਦੀ ਭਗਤੀ ਨਹੀਂ ਕਰਦੇ । (ਭਲਾ) ਮਾਇਆ ਦੇ ਮੋਹ ਵਿਚ (ਫਸੇ ਰਹਿ ਕੇ ਉਹਨਾਂ ਨੂੰ) ਸੁਖ ਕਿਵੇਂ ਹੋ ਸਕਦਾ ਹੈ?

अन्तरात्मा में प्रभु की पूजा नहीं करता, फिर द्वैतभाव में कैसे सुख मिल सकता है।

They do not worship the Lord, the Supreme Soul; how can they find peace in duality?

Guru Amardas ji / / Slok Vaaran te Vadheek / Guru Granth Sahib ji - Ang 1415

ਹਉਮੈ ਅੰਤਰਿ ਮੈਲੁ ਹੈ ਸਬਦਿ ਨ ਕਾਢਹਿ ਧੋਇ ॥

हउमै अंतरि मैलु है सबदि न काढहि धोइ ॥

Haumai anttari mailu hai sabadi na kaadhahi dhoi ||

ਉਹਨਾਂ ਦੇ ਅੰਦਰ ਹਉਮੈ ਦੀ ਮੈਲ ਟਿਕੀ ਰਹਿੰਦੀ ਹੈ ਜਿਸ ਨੂੰ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਧੋ ਕੇ ਨਹੀਂ ਕੱਢਦੇ ।

उसके मन में अहंकार की मैल भरी रहती है और शब्द से उस मैल को नहीं धोता।

They are filled with the filth of egotism; they do not wash it away with the Word of the Shabad.

Guru Amardas ji / / Slok Vaaran te Vadheek / Guru Granth Sahib ji - Ang 1415

ਨਾਨਕ ਬਿਨੁ ਨਾਵੈ ਮੈਲਿਆ ਮੁਏ ਜਨਮੁ ਪਦਾਰਥੁ ਖੋਇ ॥੨੦॥

नानक बिनु नावै मैलिआ मुए जनमु पदारथु खोइ ॥२०॥

Naanak binu naavai mailiaa mue janamu padaarathu khoi ||20||

ਹੇ ਨਾਨਕ! ਨਾਮ ਤੋਂ ਵਾਂਜੇ ਹੋਏ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਕੇ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਨ, ਤੇ ਆਤਮਕ ਮੌਤ ਸਹੇੜੀ ਰੱਖਦੇ ਹਨ ॥੨੦॥

हे नानक ! परमात्मा के नाम बिना स्वेच्छाचारी अहंकार की मैल में खत्म हो जाते हैं और अपना जीवन व्यर्थ ही खो देते हैं।॥२०॥

O Nanak, without the Name, they die in their filth; they waste the priceless opportunity of this human life. ||20||

Guru Amardas ji / / Slok Vaaran te Vadheek / Guru Granth Sahib ji - Ang 1415


ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ ॥

मनमुख बोले अंधुले तिसु महि अगनी का वासु ॥

Manamukh bole anddhule tisu mahi aganee kaa vaasu ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ (ਸੁਰਤ) ਵਿਚ ਤ੍ਰਿਸ਼ਨਾ ਦੀ ਅੱਗ ਦਾ ਨਿਵਾਸ ਹੋਇਆ ਰਹਿੰਦਾ ਹੈ । (ਆਤਮਕ ਜੀਵਨ ਵਲੋਂ ਉਹ) ਅੰਨ੍ਹੇ ਤੇ ਬੋਲੇ ਹੋਏ ਰਹਿੰਦੇ ਹਨ ।

मनमति लोग अंधे एवं बहरे हैं, उनके मन में तृष्णा की अग्नि ही रहती है।

The self-willed manmukhs are deaf and blind; they are filled with the fire of desire.

Guru Amardas ji / / Slok Vaaran te Vadheek / Guru Granth Sahib ji - Ang 1415

ਬਾਣੀ ਸੁਰਤਿ ਨ ਬੁਝਨੀ ਸਬਦਿ ਨ ਕਰਹਿ ਪ੍ਰਗਾਸੁ ॥

बाणी सुरति न बुझनी सबदि न करहि प्रगासु ॥

Baa(nn)ee surati na bujhanee sabadi na karahi prgaasu ||

ਉਹ ਗੁਰੂ ਦੀ ਬਾਣੀ ਵਿਚ ਸੁਰਤ ਜੋੜਨੀ ਨਹੀਂ ਸਮਝਦੇ, ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੀ ਸੁਰਤ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਨਹੀਂ ਕਰਦੇ ।

वे वाणी को नहीं समझते और न ही शब्द-प्रभु का प्रकाश करते हैं।

They have no intuitive understanding of the Guru's Bani; they are not illumined with the Shabad.

Guru Amardas ji / / Slok Vaaran te Vadheek / Guru Granth Sahib ji - Ang 1415

ਓਨਾ ਆਪਣੀ ਅੰਦਰਿ ਸੁਧਿ ਨਹੀ ਗੁਰ ਬਚਨਿ ਨ ਕਰਹਿ ਵਿਸਾਸੁ ॥

ओना आपणी अंदरि सुधि नही गुर बचनि न करहि विसासु ॥

Onaa aapa(nn)ee anddari sudhi nahee gur bachani na karahi visaasu ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰ ਆਪਣੇ ਆਪੇ ਦੀ ਸੂਝ ਨਹੀਂ ਹੁੰਦੀ, ਉਹ ਗੁਰੂ ਦੇ ਬਚਨ ਵਿਚ ਸਰਧਾ ਨਹੀਂ ਲਿਆਉਂਦੇ ।

उनको तो अपनी होश नहीं, गुरु के वचन पर भी भरोसा नहीं करते।

They do not know their own inner being, and they have no faith in the Guru's Word.

Guru Amardas ji / / Slok Vaaran te Vadheek / Guru Granth Sahib ji - Ang 1415

ਗਿਆਨੀਆ ਅੰਦਰਿ ਗੁਰ ਸਬਦੁ ਹੈ ਨਿਤ ਹਰਿ ਲਿਵ ਸਦਾ ਵਿਗਾਸੁ ॥

गिआनीआ अंदरि गुर सबदु है नित हरि लिव सदा विगासु ॥

Giaaneeaa anddari gur sabadu hai nit hari liv sadaa vigaasu ||

ਪਰ, ਆਤਮਕ ਜੀਵਨ ਦੀ ਸੂਝ ਵਾਲੇ ਬੰਦਿਆਂ ਦੇ ਅੰਦਰ (ਸਦਾ) ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਦੀ ਲਗਨ ਸਦਾ ਹਰੀ ਵਿਚ ਰਹਿੰਦੀ ਹੈ (ਇਸ ਵਾਸਤੇ ਉਹਨਾਂ ਦੇ ਅੰਦਰ) ਸਦਾ (ਆਤਮਕ) ਖਿੜਾਉ ਬਣਿਆ ਰਹਿੰਦਾ ਹੈ ।

ज्ञानी के मन में गुरु उपदेश अवस्थित होता है और वह ईश्वर के ध्यान में सदैव प्रसन्न रहता है।

The Word of the Guru's Shabad is within the being of the spiritually wise ones. They always blossom in His love.

Guru Amardas ji / / Slok Vaaran te Vadheek / Guru Granth Sahib ji - Ang 1415

ਹਰਿ ਗਿਆਨੀਆ ਕੀ ਰਖਦਾ ਹਉ ਸਦ ਬਲਿਹਾਰੀ ਤਾਸੁ ॥

हरि गिआनीआ की रखदा हउ सद बलिहारी तासु ॥

Hari giaaneeaa kee rakhadaa hau sad balihaaree taasu ||

ਪਰਮਾਤਮਾ ਆਤਮਕ ਜੀਵਨ ਵਾਲੇ ਮਨੁੱਖਾਂ ਦੀ ਸਦਾ (ਇੱਜ਼ਤ) ਰੱਖਦਾ ਹੈ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ।

ज्ञानी को प्रभु ही मोह-माया से बचाता है, ऐसे व्यक्ति पर तो मैं सदैव कुर्बान जाता हूँ।

The Lord saves the honor of the spiritually wise ones.I am forever a sacrifice to them.

Guru Amardas ji / / Slok Vaaran te Vadheek / Guru Granth Sahib ji - Ang 1415

ਗੁਰਮੁਖਿ ਜੋ ਹਰਿ ਸੇਵਦੇ ਜਨ ਨਾਨਕੁ ਤਾ ਕਾ ਦਾਸੁ ॥੨੧॥

गुरमुखि जो हरि सेवदे जन नानकु ता का दासु ॥२१॥

Guramukhi jo hari sevade jan naanaku taa kaa daasu ||21||

ਗੁਰੂ ਦੀ ਸਰਨ ਪੈ ਕੇ ਜਿਹੜੇ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਰਹਿੰਦੇ ਹਨ, ਦਾਸ ਨਾਨਕ ਉਹਨਾਂ ਦਾ ਸੇਵਕ ਹੈ ॥੨੧॥

गुरु नानक फुरमाते हैं कि जो गुरुमुख जन ईश्वर की आराधना करते हैं, हम उनके दास हैं॥२१॥

Servant Nanak is the slave of those Gurmukhs who serve the Lord. ||21||

Guru Amardas ji / / Slok Vaaran te Vadheek / Guru Granth Sahib ji - Ang 1415


ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ ॥

माइआ भुइअंगमु सरपु है जगु घेरिआ बिखु माइ ॥

Maaiaa bhuianggamu sarapu hai jagu gheriaa bikhu maai ||

ਮਾਇਆ ਸੱਪ ਹੈ ਵੱਡਾ ਸੱਪ । ਆਤਮਕ ਮੌਤ ਲਿਆਉਣ ਵਾਲੀ ਜ਼ਹਰ ਦਾ ਭਰਿਆ ਇਹ ਮਾਇਆ-ਸੱਪ ਜਗਤ ਨੂੰ ਘੇਰੀ ਬੈਠਾ ਹੈ ।

माया जहरीली नागिन है, इसके जहर ने पूरे जगत को घेर रखा है।

The poisonous snake, the serpent of Maya, has surrounded the world with its coils, O mother!

Guru Amardas ji / / Slok Vaaran te Vadheek / Guru Granth Sahib ji - Ang 1415

ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ ॥

बिखु का मारणु हरि नामु है गुर गरुड़ सबदु मुखि पाइ ॥

Bikhu kaa maara(nn)u hari naamu hai gur garu(rr) sabadu mukhi paai ||

ਪਰਮਾਤਮਾ ਦਾ ਨਾਮ (ਹੀ ਇਸ) ਜ਼ਹਰ ਦਾ ਅਸਰ ਮੁਕਾ ਸਕਣ ਵਾਲਾ ਹੈ । ਗੁਰੂ ਦਾ ਸ਼ਬਦ (ਹੀ) ਗਾਰੁੜ ਮੰਤ੍ਰ ਹੈ (ਇਸ ਨੂੰ ਸਦਾ ਆਪਣੇ) ਮੂੰਹ ਵਿਚ ਪਾਈ ਰੱਖ ।

हरिनाम इस जहर का अंत करने वाला है और गुरु रूपी गरुड़ शब्द मुख में डालता है।

The antidote to this poisonous venom is the Name of the Lord; the Guru places the magic spell of the Shabad into the mouth.

Guru Amardas ji / / Slok Vaaran te Vadheek / Guru Granth Sahib ji - Ang 1415

ਜਿਨ ਕਉ ਪੂਰਬਿ ਲਿਖਿਆ ਤਿਨ ਸਤਿਗੁਰੁ ਮਿਲਿਆ ਆਇ ॥

जिन कउ पूरबि लिखिआ तिन सतिगुरु मिलिआ आइ ॥

Jin kau poorabi likhiaa tin satiguru miliaa aai ||

ਜਿਨ੍ਹਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ, ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ,

जिनके भाग्य में प्रारम्भ से लिखा होता है, उनका सतिगुरु से मिलाप हो जाता है।

Those who are blessed with such pre-ordained destiny come and meet the True Guru.

Guru Amardas ji / / Slok Vaaran te Vadheek / Guru Granth Sahib ji - Ang 1415

ਮਿਲਿ ਸਤਿਗੁਰ ਨਿਰਮਲੁ ਹੋਇਆ ਬਿਖੁ ਹਉਮੈ ਗਇਆ ਬਿਲਾਇ ॥

मिलि सतिगुर निरमलु होइआ बिखु हउमै गइआ बिलाइ ॥

Mili satigur niramalu hoiaa bikhu haumai gaiaa bilaai ||

ਗੁਰੂ ਨੂੰ ਮਿਲ ਕੇ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਉਹਨਾਂ ਦੇ ਅੰਦਰੋਂ ਹਉਮੈ ਦਾ ਜ਼ਹਰ ਸਦਾ ਲਈ ਦੂਰ ਹੋ ਜਾਂਦਾ ਹੈ ।

सतिगुरु से मिलकर मन निर्मल हो जाता है और अभिमान रूपी जहर बाहर निकल जाता है।

Meeting with the True Guru, they become immaculate, and the poison of egotism is eradicated.

Guru Amardas ji / / Slok Vaaran te Vadheek / Guru Granth Sahib ji - Ang 1415

ਗੁਰਮੁਖਾ ਕੇ ਮੁਖ ਉਜਲੇ ਹਰਿ ਦਰਗਹ ਸੋਭਾ ਪਾਇ ॥

गुरमुखा के मुख उजले हरि दरगह सोभा पाइ ॥

Guramukhaa ke mukh ujale hari daragah sobhaa paai ||

ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਖੱਟ ਕੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੂੰਹ ਰੌਸ਼ਨ ਹੋ ਜਾਂਦੇ ਹਨ ।

गुरुमुख प्राणियों के मुख उज्ज्वल होते हैं और वे प्रभु-दरबार में शोभा के पात्र बनते हैं।

Radiant and bright are the faces of the Gurmukhs; they are honored in the Court of the Lord.

Guru Amardas ji / / Slok Vaaran te Vadheek / Guru Granth Sahib ji - Ang 1415

ਜਨ ਨਾਨਕੁ ਸਦਾ ਕੁਰਬਾਣੁ ਤਿਨ ਜੋ ਚਾਲਹਿ ਸਤਿਗੁਰ ਭਾਇ ॥੨੨॥

जन नानकु सदा कुरबाणु तिन जो चालहि सतिगुर भाइ ॥२२॥

Jan naanaku sadaa kurabaa(nn)u tin jo chaalahi satigur bhaai ||22||

ਦਾਸ ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ ਜਿਹੜੇ ਗੁਰੂ ਦੀ ਰਜ਼ਾ ਵਿਚ ਤੁਰਦੇ ਹਨ ॥੨੨॥

गुरु नानक फुरमाते हैं- जो सतिगुरु की आज्ञानुसार चलते हैं, मैं उन पर सदैव कुर्बान जाता हूँ॥ २२॥

Servant Nanak is forever a sacrifice to those who walk in harmony with the Will of the True Guru. ||22||

Guru Amardas ji / / Slok Vaaran te Vadheek / Guru Granth Sahib ji - Ang 1415


ਸਤਿਗੁਰ ਪੁਰਖੁ ਨਿਰਵੈਰੁ ਹੈ ਨਿਤ ਹਿਰਦੈ ਹਰਿ ਲਿਵ ਲਾਇ ॥

सतिगुर पुरखु निरवैरु है नित हिरदै हरि लिव लाइ ॥

Satigur purakhu niravairu hai nit hiradai hari liv laai ||

ਗੁਰੂ (ਇਕ ਐਸਾ ਮਹਾ) ਪੁਰਖ ਹੈ ਜਿਸ ਦਾ ਕਿਸੇ ਨਾਲ ਭੀ ਵੈਰ ਨਹੀਂ ਹੈ, ਗੁਰੂ ਹਰ ਵੇਲੇ ਆਪਣੇ ਹਿਰਦੇ ਵਿਚ ਪਰਮਾਤਮਾ ਨਾਲ ਲਗਨ ਲਾਈ ਰੱਖਦਾ ਹੈ ।

प्रेम की मूर्त सतिगुरु निर्वेर है, उसके दिल में हरदम प्रभु-भक्ति की लगन लगी रहती है।

The True Guru, the Primal Being, has no hatred or vengeance. His heart is constantly attuned to the Lord.

Guru Amardas ji / / Slok Vaaran te Vadheek / Guru Granth Sahib ji - Ang 1415

ਨਿਰਵੈਰੈ ਨਾਲਿ ਵੈਰੁ ਰਚਾਇਦਾ ਅਪਣੈ ਘਰਿ ਲੂਕੀ ਲਾਇ ॥

निरवैरै नालि वैरु रचाइदा अपणै घरि लूकी लाइ ॥

Niravairai naali vairu rachaaidaa apa(nn)ai ghari lookee laai ||

ਜਿਹੜਾ ਮਨੁੱਖ (ਅਜਿਹੇ) ਨਿਰਵੈਰ (ਗੁਰੂ) ਨਾਲ ਵੈਰ ਬਣਾਈ ਰੱਖਦਾ ਹੈ, ਉਹ ਆਪਣੇ (ਹਿਰਦੇ-) ਘਰ ਵਿਚ (ਈਰਖਾ ਦੀ) ਚੁਆਤੀ ਬਾਲੀ ਰੱਖਦਾ ਹੈ ।

जो सज्जनों से वैर करता है, वह अपने घर में आग लगाता है।

Whoever directs hatred against the Guru, who has no hatred at all, only sets his own home on fire.

Guru Amardas ji / / Slok Vaaran te Vadheek / Guru Granth Sahib ji - Ang 1415

ਅੰਤਰਿ ਕ੍ਰੋਧੁ ਅਹੰਕਾਰੁ ਹੈ ਅਨਦਿਨੁ ਜਲੈ ਸਦਾ ਦੁਖੁ ਪਾਇ ॥

अंतरि क्रोधु अहंकारु है अनदिनु जलै सदा दुखु पाइ ॥

Anttari krodhu ahankkaaru hai anadinu jalai sadaa dukhu paai ||

ਉਸ ਦੇ ਅੰਦਰ ਕ੍ਰੋਧ (ਦਾ ਭਾਂਬੜ) ਹੈ, ਉਸ ਦੇ ਅੰਦਰ ਅਹੰਕਾਰ (ਦਾ ਭਾਂਬੜ ਬਲਦਾ ਰਹਿੰਦਾ) ਹੈ (ਜਿਸ ਵਿਚ) ਉਹ ਹਰ ਵੇਲੇ ਸੜਦਾ ਰਹਿੰਦਾ ਹੈ, ਤੇ, ਸਦਾ ਦੁੱਖ ਪਾਂਦਾ ਰਹਿੰਦਾ ਹੈ ।

मन में क्रोध एवं अहंकार के कारण वह प्रतिदिन जलता है और सदैव दुखी होता है।

Anger and egotism are within him night and day; he burns, and suffers constant pain.

Guru Amardas ji / / Slok Vaaran te Vadheek / Guru Granth Sahib ji - Ang 1415

ਕੂੜੁ ਬੋਲਿ ਬੋਲਿ ਨਿਤ ਭਉਕਦੇ ਬਿਖੁ ਖਾਧੇ ਦੂਜੈ ਭਾਇ ॥

कूड़ु बोलि बोलि नित भउकदे बिखु खाधे दूजै भाइ ॥

Koo(rr)u boli boli nit bhaukade bikhu khaadhe doojai bhaai ||

(ਜਿਹੜੇ ਮਨੁੱਖ ਗੁਰੂ ਦੇ ਵਿਰੁੱਧ) ਝੂਠ ਬੋਲ ਬੋਲ ਕੇ ਵਾਹੀ ਤਬਾਹੀ ਬੋਲਦੇ ਰਹਿੰਦੇ ਹਨ, ਮਾਇਆ ਦੇ ਮੋਹ ਵਿਚ (ਉਹ ਇਉਂ ਆਤਮਕ ਮੌਤੇ ਮਰੇ ਰਹਿੰਦੇ ਹਨ, ਜਿਵੇਂ) ਉਹਨਾਂ ਜ਼ਹਰ ਖਾਧੀ ਹੁੰਦੀ ਹੈ ।

वह झूठ बोल-बोलकर नित्य भौंकता है और द्वैतभाव में जहर सेवन करता है।

They babble and tell lies, and keep on barking, eating the poison of the love of duality.

Guru Amardas ji / / Slok Vaaran te Vadheek / Guru Granth Sahib ji - Ang 1415

ਬਿਖੁ ਮਾਇਆ ਕਾਰਣਿ ਭਰਮਦੇ ਫਿਰਿ ਘਰਿ ਘਰਿ ਪਤਿ ਗਵਾਇ ॥

बिखु माइआ कारणि भरमदे फिरि घरि घरि पति गवाइ ॥

Bikhu maaiaa kaara(nn)i bharamade phiri ghari ghari pati gavaai ||

ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੀ ਖ਼ਾਤਰ ਉਹ ਘਰ ਘਰ (ਦੇ ਬੂਹੇ) ਤੇ ਇੱਜ਼ਤ ਗਵਾ ਕੇ (ਹੌਲੇ ਪੈ ਕੇ) ਭਟਕਦੇ ਫਿਰਦੇ ਹਨ ।

ऐसे व्यक्ति माया जहर की खातिर भटकते हैं और घर-घर इज्जत गंवाते हैं।

For the sake of the poison of Maya, they wander from house to house, and lose their honor.

Guru Amardas ji / / Slok Vaaran te Vadheek / Guru Granth Sahib ji - Ang 1415

ਬੇਸੁਆ ਕੇਰੇ ਪੂਤ ਜਿਉ ਪਿਤਾ ਨਾਮੁ ਤਿਸੁ ਜਾਇ ॥

बेसुआ केरे पूत जिउ पिता नामु तिसु जाइ ॥

Besuaa kere poot jiu pitaa naamu tisu jaai ||

(ਅਜਿਹੇ ਮਨੁੱਖ) ਵੇਸੁਆ ਦੇ ਪੁੱਤਰ ਵਾਂਗ (ਨੱਕ-ਵੱਢੇ ਹੁੰਦੇ ਹਨ) ਜਿਸ ਦੇ ਪਿਤਾ ਦਾ ਨਾਮ ਗੁੰਮ ਹੋ ਜਾਂਦਾ ਹੈ ।

वेश्या के पुत्र की तरह उनको (गुरु) पिता का नाम नहीं मिलता।

They are like the son of a prostitute, who does not know the name of his father.

Guru Amardas ji / / Slok Vaaran te Vadheek / Guru Granth Sahib ji - Ang 1415

ਹਰਿ ਹਰਿ ਨਾਮੁ ਨ ਚੇਤਨੀ ਕਰਤੈ ਆਪਿ ਖੁਆਇ ॥

हरि हरि नामु न चेतनी करतै आपि खुआइ ॥

Hari hari naamu na chetanee karatai aapi khuaai ||

ਉਹ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ (ਪਰ ਉਹਨਾਂ ਦੇ ਭੀ ਕੀਹ ਵੱਸ?) ਕਰਤਾਰ ਨੇ ਆਪ (ਹੀ ਉਹਨਾਂ ਨੂੰ) ਕੁਰਾਹੇ ਪਾਇਆ ਹੁੰਦਾ ਹੈ ।

वे ईश्वर को याद नहीं करते और स्वयं ही दुख-तकलीफों में ख्वार होते हैं।

They do not remember the Name of the Lord, Har, Har; the Creator Himself brings them to ruin.

Guru Amardas ji / / Slok Vaaran te Vadheek / Guru Granth Sahib ji - Ang 1415

ਹਰਿ ਗੁਰਮੁਖਿ ਕਿਰਪਾ ਧਾਰੀਅਨੁ ਜਨ ਵਿਛੁੜੇ ਆਪਿ ਮਿਲਾਇ ॥

हरि गुरमुखि किरपा धारीअनु जन विछुड़े आपि मिलाइ ॥

Hari guramukhi kirapaa dhaareeanu jan vichhu(rr)e aapi milaai ||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਉਤੇ ਹਰੀ ਨੇ ਆਪ ਕਿਰਪਾ ਕੀਤੀ ਹੁੰਦੀ ਹੈ । ਗੁਰੂ ਦੀ ਰਾਹੀਂ ਉਹਨਾਂ ਵਿਛੁੜਿਆਂ ਨੂੰ ਹਰੀ ਆਪ (ਆਪਣੇ ਨਾਲ) ਮਿਲਾ ਲੈਂਦਾ ਹੈ ।

परमात्मा कृपा करके स्वयं ही बिछुड़े हुओं को मिला लेता है।

The Lord showers His Mercy upon the Gurmukhs, and reunites the separated ones with Himself.

Guru Amardas ji / / Slok Vaaran te Vadheek / Guru Granth Sahib ji - Ang 1415

ਜਨ ਨਾਨਕੁ ਤਿਸੁ ਬਲਿਹਾਰਣੈ ਜੋ ਸਤਿਗੁਰ ਲਾਗੇ ਪਾਇ ॥੨੩॥

जन नानकु तिसु बलिहारणै जो सतिगुर लागे पाइ ॥२३॥

Jan naanaku tisu balihaara(nn)ai jo satigur laage paai ||23||

ਦਾਸ ਨਾਨਕ ਉਸ ਮਨੁੱਖ ਤੋਂ ਸਦਕੇ ਜਾਂਦਾ ਹੈ, ਜਿਹੜੇ ਗੁਰੂ ਦੀ ਚਰਨੀਂ ਪਏ ਰਹਿੰਦੇ ਹਨ ॥੨੩॥

गुरु नानक फुरमाते हैं- जो सतिगुरु के चरणों में लगते हैं, मैं उन पर कुर्बान जाता हूँ॥२३॥

Servant Nanak is a sacrifice to those who fall at the Feet of the True Guru. ||23||

Guru Amardas ji / / Slok Vaaran te Vadheek / Guru Granth Sahib ji - Ang 1415


ਨਾਮਿ ਲਗੇ ਸੇ ਊਬਰੇ ਬਿਨੁ ਨਾਵੈ ਜਮ ਪੁਰਿ ਜਾਂਹਿ ॥

नामि लगे से ऊबरे बिनु नावै जम पुरि जांहि ॥

Naami lage se ubare binu naavai jam puri jaanhi ||

ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜੇ ਰਹੇ, ਉਹ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਗਏ । ਨਾਮ ਤੋਂ ਖ਼ਾਲੀ ਰਹਿਣ ਵਾਲੇ ਮਨੁੱਖ ਜਮਰਾਜ ਦੇ ਵੱਸ ਪੈਂਦੇ ਹਨ ।

हरिनाम में लीन होने वाले तो बच जाते हैं, अन्यथा नाम से विहीन रहकर यमपुरी जाना पड़ता है।

Those who are attached to the Naam, the Name of the Lord, are saved; without the Name, they must go to the City of Death.

Guru Amardas ji / / Slok Vaaran te Vadheek / Guru Granth Sahib ji - Ang 1415

ਨਾਨਕ ਬਿਨੁ ਨਾਵੈ ਸੁਖੁ ਨਹੀ ਆਇ ਗਏ ਪਛੁਤਾਹਿ ॥੨੪॥

नानक बिनु नावै सुखु नही आइ गए पछुताहि ॥२४॥

Naanak binu naavai sukhu nahee aai gae pachhutaahi ||24||

ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ (ਉਹਨਾਂ ਨੂੰ) ਆਤਮਕ ਆਨੰਦ ਨਹੀਂ ਮਿਲਦਾ । (ਜਗਤ ਵਿਚ) ਜਨਮ ਲੈ ਕੇ (ਨਾਮ ਤੋਂ ਸੱਖਣੇ ਹੀ) ਜਾਂਦੇ ਹਨ ਤੇ ਪਛੁਤਾਂਦੇ ਰਹਿੰਦੇ ਹਨ ॥੨੪॥

हे नानक ! हरिनाम के बिना सुख प्राप्त नहीं होता और जीव आवागमन में पछताता रहता है॥२४ ॥

O Nanak, without the Name, they find no peace; they come and go in reincarnation with regrets. ||24||

Guru Amardas ji / / Slok Vaaran te Vadheek / Guru Granth Sahib ji - Ang 1415


ਚਿੰਤਾ ਧਾਵਤ ਰਹਿ ਗਏ ਤਾਂ ਮਨਿ ਭਇਆ ਅਨੰਦੁ ॥

चिंता धावत रहि गए तां मनि भइआ अनंदु ॥

Chinttaa dhaavat rahi gae taan mani bhaiaa ananddu ||

ਮਾਇਆ ਦੀ ਚਿੰਤਾ ਵਿਚ ਭਟਕ ਰਹੇ ਜਿਹੜੇ ਮਨੁੱਖ (ਇਸ ਭਟਕਣਾ ਤੋਂ) ਹਟ ਜਾਂਦੇ ਹਨ, ਉਹਨਾਂ ਦੇ ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ,

जब चिन्ता-बेचैनी दूर हो जाती है तो मन में आनंद पैदा होता है।

When anxiety and wanderings come to an end, the mind becomes happy.

Guru Amardas ji / / Slok Vaaran te Vadheek / Guru Granth Sahib ji - Ang 1415

ਗੁਰ ਪ੍ਰਸਾਦੀ ਬੁਝੀਐ ਸਾ ਧਨ ਸੁਤੀ ਨਿਚਿੰਦ ॥

गुर प्रसादी बुझीऐ सा धन सुती निचिंद ॥

Gur prsaadee bujheeai saa dhan sutee nichindd ||

(ਪਰ ਇਹ ਭੇਤ) ਗੁਰੂ ਦੀ ਕਿਰਪਾ ਨਾਲ ਹੀ ਸਮਝ ਸਕੀਦਾ ਹੈ । (ਜਿਹੜੀ) ਜੀਵ-ਇਸਤ੍ਰੀ (ਇਸ ਭੇਤ ਨੂੰ ਸਮਝ ਲੈਂਦੀ ਹੈ, ਉਹ) ਚਿੰਤਾ-ਰਹਿਤ ਅਵਸਥਾ ਵਿਚ ਲੀਨ ਰਹਿੰਦੀ ਹੈ ।

गुरु की कृपा से तथ्य को समझने वाली जीव-स्त्री बेफिक्र होकर सोती है।

By Guru's Grace, the soul-bride understands, and then she sleeps without worry.

Guru Amardas ji / / Slok Vaaran te Vadheek / Guru Granth Sahib ji - Ang 1415

ਜਿਨ ਕਉ ਪੂਰਬਿ ਲਿਖਿਆ ਤਿਨੑਾ ਭੇਟਿਆ ਗੁਰ ਗੋਵਿੰਦੁ ॥

जिन कउ पूरबि लिखिआ तिन्हा भेटिआ गुर गोविंदु ॥

Jin kau poorabi likhiaa tinhaa bhetiaa gur govinddu ||

ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ ਉਹਨਾਂ ਨੂੰ ਗੁਰੂ-ਪਰਮਾਤਮਾ ਮਿਲ ਪੈਂਦਾ ਹੈ ।

जिनके भाग्य में पूर्व से लिखा होता है, उनकी गुरु-परमेश्वर से भेंट हो जाती है।

Those who have such pre-ordained destiny meet with the Guru, the Lord of the Universe.

Guru Amardas ji / / Slok Vaaran te Vadheek / Guru Granth Sahib ji - Ang 1415

ਨਾਨਕ ਸਹਜੇ ਮਿਲਿ ਰਹੇ ਹਰਿ ਪਾਇਆ ਪਰਮਾਨੰਦੁ ॥੨੫॥

नानक सहजे मिलि रहे हरि पाइआ परमानंदु ॥२५॥

Naanak sahaje mili rahe hari paaiaa paramaananddu ||25||

ਹੇ ਨਾਨਕ! ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ । ਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ-ਪ੍ਰਭੂ (ਦਾ ਮਿਲਾਪ) ਉਹ ਮਨੁੱਖ ਪ੍ਰਾਪਤ ਕਰ ਲੈਂਦੇ ਹਨ ॥੨੫॥

हे नानक ! जो सहज-स्वाभाविक मिले रहते हैं, वही परमानंद प्रभु को पाते हैं॥२५॥

O Nanak, they merge intuitively into the Lord, the Embodiment of Supreme Bliss. ||25||

Guru Amardas ji / / Slok Vaaran te Vadheek / Guru Granth Sahib ji - Ang 1415


ਸਤਿਗੁਰੁ ਸੇਵਨਿ ਆਪਣਾ ਗੁਰ ਸਬਦੀ ਵੀਚਾਰਿ ॥

सतिगुरु सेवनि आपणा गुर सबदी वीचारि ॥

Satiguru sevani aapa(nn)aa gur sabadee veechaari ||

ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਪਿਆਰੇ ਗੁਰੂ ਦੀ ਸਰਨ ਪਏ ਰਹਿੰਦੇ ਹਨ,

जो गुरु-शब्द का चिंतन करते हुए सतिगुरु की सेवा करते हैं।

Those who serve their True Guru, who contemplate the Word of the Guru's Shabad,

Guru Amardas ji / / Slok Vaaran te Vadheek / Guru Granth Sahib ji - Ang 1415

ਸਤਿਗੁਰ ਕਾ ਭਾਣਾ ਮੰਨਿ ਲੈਨਿ ਹਰਿ ਨਾਮੁ ਰਖਹਿ ਉਰ ਧਾਰਿ ॥

सतिगुर का भाणा मंनि लैनि हरि नामु रखहि उर धारि ॥

Satigur kaa bhaa(nn)aa manni laini hari naamu rakhahi ur dhaari ||

ਗੁਰੂ ਦੀ ਰਜ਼ਾ ਨੂੰ (ਸਿਰ-ਮੱਥੇ) ਮੰਨਦੇ ਹਨ, ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ,

सतिगुरु की रज़ा को मानकर परमात्मा को अपने दिल में बसाते हैं,"

Who honor and obey the Will of the True Guru, who keep the Lord's Name enshrined within their hearts,

Guru Amardas ji / / Slok Vaaran te Vadheek / Guru Granth Sahib ji - Ang 1415

ਐਥੈ ਓਥੈ ਮੰਨੀਅਨਿ ਹਰਿ ਨਾਮਿ ਲਗੇ ਵਾਪਾਰਿ ॥

ऐथै ओथै मंनीअनि हरि नामि लगे वापारि ॥

Aithai othai manneeani hari naami lage vaapaari ||

ਪਰਮਾਤਮਾ ਦੇ ਨਾਮ-ਵਪਾਰ ਵਿਚ ਰੁੱਝੇ ਰਹਿੰਦੇ ਹਨ, ਉਹ ਮਨੁੱਖ ਇਸ ਲੋਕ ਵਿਚ ਅਤੇ ਪਰਲੋਕ ਵਿਚ ਸਤਕਾਰੇ ਜਾਂਦੇ ਹਨ ।

वे लोक-परलोक में यश पाते हैं और हरिनाम के व्यापार में लीन रहते हैं।

Are honored, here and hereafter; they are dedicated to the business of the Lord's Name.

Guru Amardas ji / / Slok Vaaran te Vadheek / Guru Granth Sahib ji - Ang 1415

ਗੁਰਮੁਖਿ ਸਬਦਿ ਸਿਞਾਪਦੇ ਤਿਤੁ ਸਾਚੈ ਦਰਬਾਰਿ ॥

गुरमुखि सबदि सिञापदे तितु साचै दरबारि ॥

Guramukhi sabadi si(ny)aapade titu saachai darabaari ||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉਸ ਸਦਾ-ਥਿਰ ਦਰਬਾਰ ਵਿਚ ਗੁਰੂ ਦੇ ਸ਼ਬਦ ਦੀ ਰਾਹੀਂ ਪਛਾਣੇ ਜਾਂਦੇ ਹਨ ।

वे गुरु के उपदेश से सच्चे दरबार में माननीय होते हैं।

Through the Word of the Shabad, the Gurmukhs gain recognition in that Court of the True Lord.

Guru Amardas ji / / Slok Vaaran te Vadheek / Guru Granth Sahib ji - Ang 1415

ਸਚਾ ਸਉਦਾ ਖਰਚੁ ਸਚੁ ਅੰਤਰਿ ਪਿਰਮੁ ਪਿਆਰੁ ॥

सचा सउदा खरचु सचु अंतरि पिरमु पिआरु ॥

Sachaa saudaa kharachu sachu anttari piramu piaaru ||

ਉਹ ਮਨੁੱਖ ਸਦਾ-ਥਿਰ ਹਰਿ-ਨਾਮ ਦਾ ਵਣਜ (ਕਰਦੇ ਰਹਿੰਦੇ ਹਨ), ਸਦਾ-ਥਿਰ ਹਰਿ-ਨਾਮ ਹੀ ਆਤਮਕ ਖ਼ੁਰਾਕ ਦੇ ਤੌਰ ਤੇ ਵਰਤਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਪਰਮਾਤਮਾ ਦਾ ਪ੍ਰੇਮ-ਪਿਆਰ (ਸਦਾ ਟਿਕਿਆ ਰਹਿੰਦਾ ਹੈ) ।

इनके मन में प्रभु से प्रेम बना रहता है और इनका सौदा एवं खर्च सब सच्चा होता है।

The True Name is their merchandise, the True Name is their expenditure; the Love of their Beloved fills their inner beings.

Guru Amardas ji / / Slok Vaaran te Vadheek / Guru Granth Sahib ji - Ang 1415

ਜਮਕਾਲੁ ਨੇੜਿ ਨ ਆਵਈ ਆਪਿ ਬਖਸੇ ਕਰਤਾਰਿ ॥

जमकालु नेड़ि न आवई आपि बखसे करतारि ॥

Jamakaalu ne(rr)i na aavaee aapi bakhase karataari ||

ਉਹਨਾਂ ਉਤੇ ਕਰਤਾਰ ਨੇ ਆਪ ਮਿਹਰ ਕੀਤੀ ਹੁੰਦੀ ਹੈ, ਮੌਤ (ਦਾ ਡਰ ਉਹਨਾਂ ਦੇ) ਨੇੜੇ ਨਹੀਂ ਢੁਕਦਾ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ) ।

यमराज इनके निकट भी नहीं आता और प्रभु स्वयं ही बख्श देता है।

The Messenger of Death does not even approach them; the Creator Lord Himself forgives them.

Guru Amardas ji / / Slok Vaaran te Vadheek / Guru Granth Sahib ji - Ang 1415


Download SGGS PDF Daily Updates ADVERTISE HERE