Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਹਰਿ ਪ੍ਰਭੁ ਵੇਪਰਵਾਹੁ ਹੈ ਕਿਤੁ ਖਾਧੈ ਤਿਪਤਾਇ ॥
हरि प्रभु वेपरवाहु है कितु खाधै तिपताइ ॥
Hari prbhu veparavaahu hai kitu khaadhai tipataai ||
ਪਰਮਾਤਮਾ ਨੂੰ ਤਾਂ ਕਿਸੇ ਚੀਜ਼ ਦੀ ਕੋਈ ਮੁਥਾਜੀ-ਲੋੜ ਨਹੀਂ ਹੈ, ਫਿਰ ਉਹ ਕਿਹੜੀ ਚੀਜ਼ ਖਾਣ ਨਾਲ ਖ਼ੁਸ਼ ਹੁੰਦਾ ਹੈ?
प्रभु बे-परवाह है, वह किस तरह तृप्त होता है।
My Lord God is Self-existent and Independent. What does He need to eat to be satisfied?
Guru Amardas ji / / Slok Vaaran te Vadheek / Guru Granth Sahib ji - Ang 1414
ਸਤਿਗੁਰ ਕੈ ਭਾਣੈ ਜੋ ਚਲੈ ਤਿਪਤਾਸੈ ਹਰਿ ਗੁਣ ਗਾਇ ॥
सतिगुर कै भाणै जो चलै तिपतासै हरि गुण गाइ ॥
Satigur kai bhaa(nn)ai jo chalai tipataasai hari gu(nn) gaai ||
ਜਿਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਜੀਵਨ-ਤੋਰ ਤੁਰਦਾ ਹੈ ਅਤੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, (ਉਸ ਉਤੇ ਪਰਮਾਤਮਾ) ਪ੍ਰਸੰਨ ਹੁੰਦਾ ਹੈ ।
जो सतिगुरु की रज़ानुसार चलता है, गुणगान करता है तो ही प्रभु तृप्त होता है।
Whoever walks in harmony with the Will of the True Guru, and sings the Glorious Praises of the Lord, is pleasing to Him.
Guru Amardas ji / / Slok Vaaran te Vadheek / Guru Granth Sahib ji - Ang 1414
ਧਨੁ ਧਨੁ ਕਲਜੁਗਿ ਨਾਨਕਾ ਜਿ ਚਲੇ ਸਤਿਗੁਰ ਭਾਇ ॥੧੨॥
धनु धनु कलजुगि नानका जि चले सतिगुर भाइ ॥१२॥
Dhanu dhanu kalajugi naanakaa ji chale satigur bhaai ||12||
ਹੇ ਨਾਨਕ! ਇਸ ਵਿਕਾਰਾਂ-ਭਰੇ ਸੰਸਾਰ ਵਿਚ ਉਹ ਮਨੁੱਖ ਸੋਭਾ ਖੱਟਦੇ ਹਨ ਜਿਹੜੇ ਗੁਰੂ ਦੀ ਮਰਜ਼ੀ ਅਨੁਸਾਰ ਜੀਵਨ-ਰਾਹ ਤੇ ਤੁਰਦੇ ਹਨ ॥੧੨॥
गुरु नानक कथन करते हैं कि कलियुग में वही व्यक्ति प्रशंसा के पात्र हैं, जो सतिगुरु की रज़ा में चलते हैं।॥ १२ ॥
Blessed, blessed are they, in this Dark Age of Kali Yuga, O Nanak, who walk in harmony with the Will of the True Guru. ||12||
Guru Amardas ji / / Slok Vaaran te Vadheek / Guru Granth Sahib ji - Ang 1414
ਸਤਿਗੁਰੂ ਨ ਸੇਵਿਓ ਸਬਦੁ ਨ ਰਖਿਓ ਉਰ ਧਾਰਿ ॥
सतिगुरू न सेविओ सबदु न रखिओ उर धारि ॥
Satiguroo na sevio sabadu na rakhio ur dhaari ||
(ਜਿਨ੍ਹਾਂ ਮਨੁੱਖਾਂ ਨੇ ਕਦੇ) ਗੁਰੂ ਦਾ ਆਸਰਾ ਨਹੀਂ ਲਿਆ, ਜਿਨ੍ਹਾਂ ਨੇ ਗੁਰੂ ਦਾ ਸ਼ਬਦ (ਕਦੇ ਆਪਣੇ) ਹਿਰਦੇ ਵਿਚ ਟਿਕਾ ਕੇ ਨਹੀਂ ਰੱਖਿਆ,
जो सतगुरु की सेवा नहीं करते, न ही शब्द-प्रभु को अपने दिल में बसाते हैं।
Those who do not serve the True Guru, and do not keep the Shabad enshrined in their hearts
Guru Amardas ji / / Slok Vaaran te Vadheek / Guru Granth Sahib ji - Ang 1414
ਧਿਗੁ ਤਿਨਾ ਕਾ ਜੀਵਿਆ ਕਿਤੁ ਆਏ ਸੰਸਾਰਿ ॥
धिगु तिना का जीविआ कितु आए संसारि ॥
Dhigu tinaa kaa jeeviaa kitu aae sanssaari ||
ਉਹ ਕਾਹਦੇ ਲਈ ਜਗਤ ਵਿਚ ਆਏ? ਉਹਨਾਂ ਦਾ ਜੀਵਨ-ਸਮਾ ਫਿਟਕਾਰ-ਜੋਗ ਹੀ ਰਹਿੰਦਾ ਹੈ (ਉਹ ਸਾਰੀ ਉਮਰ ਉਹੋ ਜਿਹੇ ਕੰਮ ਹੀ ਕਰਦੇ ਰਹਿੰਦੇ ਹਨ, ਜਿਨ੍ਹਾਂ ਤੋਂ ਜਗਤ ਵਿਚ ਉਹਨਾਂ ਨੂੰ ਫਿਟਕਾਰਾਂ ਹੀ ਪੈਂਦੀਆਂ ਹਨ) ।
ऐसे लोगों का जीना धिक्कार योग्य है, वे संसार में क्योंकर आए हैं।
Cursed are their lives. Why did they even come into the world?
Guru Amardas ji / / Slok Vaaran te Vadheek / Guru Granth Sahib ji - Ang 1414
ਗੁਰਮਤੀ ਭਉ ਮਨਿ ਪਵੈ ਤਾਂ ਹਰਿ ਰਸਿ ਲਗੈ ਪਿਆਰਿ ॥
गुरमती भउ मनि पवै तां हरि रसि लगै पिआरि ॥
Guramatee bhau mani pavai taan hari rasi lagai piaari ||
ਜਦੋਂ ਗੁਰੂ ਦੀ ਮੱਤ ਉਤੇ ਤੁਰ ਕੇ (ਮਨੁੱਖ ਦੇ) ਮਨ ਵਿਚ (ਪਰਮਾਤਮਾ ਦਾ) ਡਰ-ਅਦਬ ਟਿਕਦਾ ਹੈ, ਤਦੋਂ ਉਹ ਪਰਮਾਤਮਾ ਦੇ ਪਿਆਰ ਵਿਚ ਪਰਮਾਤਮਾ ਦੇ ਮੇਲ-ਆਨੰਦ ਵਿਚ ਜੁੜਦਾ ਹੈ ।
गुरु की शिक्षा से मन में श्रद्धा उत्पन्न होती है तो हरि से प्रेम लगन लग जाती है।
If one follows the Guru's Teachings, and keeps the Fear of God in his mind, then he is lovingly attuned to the sublime essence of the Lord.
Guru Amardas ji / / Slok Vaaran te Vadheek / Guru Granth Sahib ji - Ang 1414
ਨਾਉ ਮਿਲੈ ਧੁਰਿ ਲਿਖਿਆ ਜਨ ਨਾਨਕ ਪਾਰਿ ਉਤਾਰਿ ॥੧੩॥
नाउ मिलै धुरि लिखिआ जन नानक पारि उतारि ॥१३॥
Naau milai dhuri likhiaa jan naanak paari utaari ||13||
ਪਰ; ਹੇ ਨਾਨਕ! ਹਰਿ-ਨਾਮ ਧੁਰ ਦਰਗਾਹ ਤੋਂ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਲੇਖ ਅਨੁਸਾਰ ਹੀ ਮਿਲਦਾ ਹੈ, ਤੇ, ਇਹ ਨਾਮ (ਮਨੁੱਖ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧੩॥
नानक का कथन है केि जिसके भाग्य में प्रारम्भ से लिखा होता है, उसे ही हरिनाम प्राप्त होता है और वह संसार-सागर से मुक्त हो जाता है।॥ १३॥
By his primal destiny, he obtains the Name; O Nanak, he is carried across. ||13||
Guru Amardas ji / / Slok Vaaran te Vadheek / Guru Granth Sahib ji - Ang 1414
ਮਾਇਆ ਮੋਹਿ ਜਗੁ ਭਰਮਿਆ ਘਰੁ ਮੁਸੈ ਖਬਰਿ ਨ ਹੋਇ ॥
माइआ मोहि जगु भरमिआ घरु मुसै खबरि न होइ ॥
Maaiaa mohi jagu bharamiaa gharu musai khabari na hoi ||
ਮਾਇਆ ਦੇ ਮੋਹ ਦੇ ਕਾਰਨ ਜਗਤ ਭਟਕਦਾ ਫਿਰਦਾ ਹੈ, (ਜੀਵ ਦਾ ਹਿਰਦਾ-) ਘਰ (ਆਤਮਕ ਸਰਮਾਇਆ) ਲੁੱਟਿਆ ਜਾਂਦਾ ਹੈ (ਪਰ ਜੀਵ ਨੂੰ) ਇਹ ਪਤਾ ਹੀ ਨਹੀਂ ਲੱਗਦਾ ।
दुनिया माया-मोह में भटक रही है, उसका घर लुट रहा है किन्तु उसे कोई खबर नहीं होती।
The world wanders lost in emotional attachment to Maya; it does not realize that its own home is being plundered.
Guru Amardas ji / / Slok Vaaran te Vadheek / Guru Granth Sahib ji - Ang 1414
ਕਾਮ ਕ੍ਰੋਧਿ ਮਨੁ ਹਿਰਿ ਲਇਆ ਮਨਮੁਖ ਅੰਧਾ ਲੋਇ ॥
काम क्रोधि मनु हिरि लइआ मनमुख अंधा लोइ ॥
Kaam krodhi manu hiri laiaa manamukh anddhaa loi ||
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਗਤ ਵਿਚ (ਆਤਮਕ ਜੀਵਨ ਦੀ ਸੂਝ ਵਲੋਂ) ਅੰਨ੍ਹਾ ਹੋਇਆ ਰਹਿੰਦਾ ਹੈ, ਕਾਮ ਨੇ ਕ੍ਰੋਧ ਨੇ (ਉਸ ਦੇ) ਮਨ ਨੂੰ ਚੁਰਾ ਲਿਆ ਹੁੰਦਾ ਹੈ ।
काम-क्रोध ने मन को चुरा लिया है और मन-मर्जी करने वाला अन्धा बना हुआ है।
The self-willed manmukh is blind in the world; his mind is lured away by sexual desire and anger.
Guru Amardas ji / / Slok Vaaran te Vadheek / Guru Granth Sahib ji - Ang 1414
ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤਿ ਜਾਗੈ ਸੋਇ ॥
गिआन खड़ग पंच दूत संघारे गुरमति जागै सोइ ॥
Giaan kha(rr)ag pancch doot sangghaare guramati jaagai soi ||
(ਜਿਹੜਾ ਮਨੁੱਖ) ਆਤਮਕ ਜੀਵਨ ਦੀ ਸੂਝ ਦੀ ਤਲਵਾਰ (ਫੜ ਕੇ ਕਾਮਾਦਿਕ) ਪੰਜ ਵੈਰੀਆਂ ਨੂੰ ਮਾਰ ਲੈਂਦਾ ਹੈ, ਉਹ ਹੀ ਗੁਰੂ ਦੀ ਮੱਤ ਦੀ ਬਰਕਤਿ ਨਾਲ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ।
जो गुरु के उपदेश से सजग होता है, वह ज्ञान की तलवार से पाँच विकारों का अन्त कर देता है।
With the sword of spiritual wisdom, kill the five demons. Remain awake and aware to the Guru's Teachings.
Guru Amardas ji / / Slok Vaaran te Vadheek / Guru Granth Sahib ji - Ang 1414
ਨਾਮ ਰਤਨੁ ਪਰਗਾਸਿਆ ਮਨੁ ਤਨੁ ਨਿਰਮਲੁ ਹੋਇ ॥
नाम रतनु परगासिआ मनु तनु निरमलु होइ ॥
Naam ratanu paragaasiaa manu tanu niramalu hoi ||
(ਉਸ ਦੇ ਅੰਦਰ) ਪਰਮਾਤਮਾ ਦੇ ਨਾਮ ਦਾ ਰਤਨ ਚਮਕ ਪੈਂਦਾ ਹੈ, ਉਸ ਦਾ ਮਨ ਉਸ ਦਾ ਤਨ ਪਵਿੱਤਰ ਹੋ ਜਾਂਦਾ ਹੈ ।
हरिनाम रत्न से जीव के अन्तर्मन में उजाला होता है, इससे मन तन निर्मल हो जाता है।
The Jewel of the Naam is revealed, and the mind and body are purified.
Guru Amardas ji / / Slok Vaaran te Vadheek / Guru Granth Sahib ji - Ang 1414
ਨਾਮਹੀਨ ਨਕਟੇ ਫਿਰਹਿ ਬਿਨੁ ਨਾਵੈ ਬਹਿ ਰੋਇ ॥
नामहीन नकटे फिरहि बिनु नावै बहि रोइ ॥
Naamaheen nakate phirahi binu naavai bahi roi ||
ਪਰ, ਨਾਮ ਤੋਂ ਵਾਂਜੇ ਹੋਏ ਮਨੁੱਖ ਬੇ-ਸ਼ਰਮਾਂ ਵਾਂਗ ਤੁਰੇ ਫਿਰਦੇ ਹਨ । ਨਾਮ ਤੋਂ ਵਾਂਜਿਆ ਹੋਇਆ ਮਨੁੱਖ ਬਹਿ ਕੇ ਰੋਂਦਾ ਰਹਿੰਦਾ ਹੈ (ਸਦਾ ਦੁਖੀ ਰਹਿੰਦਾ ਹੈ) ।
ईश्वर के नाम से विहीन रहने वाले तिरस्कार ही पाते हैं और नाम के बिना बैठकर पछताते हैं।
Those who lack the Naam wander around lost, with their noses cut off; without the Name, they sit and cry.
Guru Amardas ji / / Slok Vaaran te Vadheek / Guru Granth Sahib ji - Ang 1414
ਨਾਨਕ ਜੋ ਧੁਰਿ ਕਰਤੈ ਲਿਖਿਆ ਸੁ ਮੇਟਿ ਨ ਸਕੈ ਕੋਇ ॥੧੪॥
नानक जो धुरि करतै लिखिआ सु मेटि न सकै कोइ ॥१४॥
Naanak jo dhuri karatai likhiaa su meti na sakai koi ||14||
ਹੇ ਨਾਨਕ! (ਕਰਤਾਰ ਦੀ ਰਜ਼ਾ ਇਉਂ ਹੀ ਹੈ ਕਿ ਨਾਮ-ਹੀਨ ਪ੍ਰਾਣੀ ਦੁਖੀ ਰਹੇ, ਸੋ) ਕਰਤਾਰ ਨੇ ਜੋ ਕੁਝ ਧੁਰ ਦਰਗਾਹ ਤੋਂ ਇਹ ਲੇਖ ਲਿਖ ਦਿੱਤਾ ਹੈ, ਇਸ ਨੂੰ ਕੋਈ ਮਿਟਾ ਨਹੀਂ ਸਕਦਾ (ਉਲਟਾ ਨਹੀਂ ਸਕਦਾ) ॥੧੪॥
गुरु नानक फुरमाते हैं- विधाता ने जो तकदीर में लिख दिया है, उसे कोई बदल नहीं सकता ॥१४॥
O Nanak, no one can erase that which is pre-ordained by the Creator Lord. ||14||
Guru Amardas ji / / Slok Vaaran te Vadheek / Guru Granth Sahib ji - Ang 1414
ਗੁਰਮੁਖਾ ਹਰਿ ਧਨੁ ਖਟਿਆ ਗੁਰ ਕੈ ਸਬਦਿ ਵੀਚਾਰਿ ॥
गुरमुखा हरि धनु खटिआ गुर कै सबदि वीचारि ॥
Guramukhaa hari dhanu khatiaa gur kai sabadi veechaari ||
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਹਰਿ-ਨਾਮ ਨੂੰ) ਆਪਣੇ ਮਨ ਵਿਚ ਵਸਾ ਕੇ ਪਰਮਾਤਮਾ ਦਾ ਨਾਮ-ਧਨ ਖੱਟ ਲਿਆ ਹੈ ।
गुरु के उपदेश का मनन करके गुरुमुख हरिनाम धन का लाभ प्राप्त करते हैं।
The Gurmukhs earn the wealth of the Lord, contemplating the Word of the Guru's Shabad.
Guru Amardas ji / / Slok Vaaran te Vadheek / Guru Granth Sahib ji - Ang 1414
ਨਾਮੁ ਪਦਾਰਥੁ ਪਾਇਆ ਅਤੁਟ ਭਰੇ ਭੰਡਾਰ ॥
नामु पदारथु पाइआ अतुट भरे भंडार ॥
Naamu padaarathu paaiaa atut bhare bhanddaar ||
ਗੁਰਮੁਖਾਂ ਨੇ ਕੀਮਤੀ ਨਾਮ-ਧਨ ਲੱਭ ਲਿਆ ਹੈ (ਉਹਨਾਂ ਦੇ ਅੰਦਰ ਹਰਿ-ਨਾਮ-ਧਨ ਦੇ) ਅਮੁੱਕ ਖ਼ਜ਼ਾਨੇ ਭਰੇ ਰਹਿੰਦੇ ਹਨ ।
नाम पदार्थ पाकर उनके भण्डार भर जाते हैं।
They receive the wealth of the Naam; their treasures are overflowing.
Guru Amardas ji / / Slok Vaaran te Vadheek / Guru Granth Sahib ji - Ang 1414
ਹਰਿ ਗੁਣ ਬਾਣੀ ਉਚਰਹਿ ਅੰਤੁ ਨ ਪਾਰਾਵਾਰੁ ॥
हरि गुण बाणी उचरहि अंतु न पारावारु ॥
Hari gu(nn) baa(nn)ee ucharahi anttu na paaraavaaru ||
ਜਿਸ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ (ਦੀ ਹਸਤੀ) ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਪਰਮਾਤਮਾ ਦੇ ਗੁਣਾਂ ਨੂੰ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੀ) ਬਾਣੀ ਦੀ ਰਾਹੀਂ ਉਚਾਰਦੇ ਰਹਿੰਦੇ ਹਨ ।
वे वाणी से परमात्मा की सराहना करते हैं, जिसका कोई अन्त नहीं।
Through the Word of the Guru's Bani, they utter the Glorious Praises of the Lord, whose end and limitations cannot be found.
Guru Amardas ji / / Slok Vaaran te Vadheek / Guru Granth Sahib ji - Ang 1414
ਨਾਨਕ ਸਭ ਕਾਰਣ ਕਰਤਾ ਕਰੈ ਵੇਖੈ ਸਿਰਜਨਹਾਰੁ ॥੧੫॥
नानक सभ कारण करता करै वेखै सिरजनहारु ॥१५॥
Naanak sabh kaara(nn) karataa karai vekhai sirajanahaaru ||15||
ਪਰ, ਹੇ ਨਾਨਕ! ਇਹ ਸਾਰੇ ਢੋਅ ਕਰਤਾਰ (ਆਪ ਹੀ) ਢੁਕਾਂਦਾ ਹੈ, (ਇਸ ਖੇਡ ਨੂੰ) ਸਿਰਜਣਹਾਰ (ਆਪ) ਵੇਖ ਰਿਹਾ ਹੈ ॥੧੫॥
हे नानक ! स्रष्टा प्रभु सब करने-करवाने वाला है, वही सब देखता है॥१५॥
O Nanak, the Creator is the Doer of all; the Creator Lord beholds all. ||15||
Guru Amardas ji / / Slok Vaaran te Vadheek / Guru Granth Sahib ji - Ang 1414
ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ ॥
गुरमुखि अंतरि सहजु है मनु चड़िआ दसवै आकासि ॥
Guramukhi anttari sahaju hai manu cha(rr)iaa dasavai aakaasi ||
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਸ ਦਾ ਮਨ (ਉਸ) ਦਸਵੇਂ ਦੁਆਰ ਵਿਚ ਟਿਕਿਆ ਰਹਿੰਦਾ ਹੈ (ਜਿਥੇ ਸਰੀਰ ਉਤੇ ਨੌ ਗੋਲਕਾਂ ਦਾ ਪ੍ਰਭਾਵ ਨਹੀਂ ਪੈ ਸਕਦਾ) ।
गुरुमुख के अन्तर्मन में शान्ति बनी रहती है और उसका मन दसम द्वार में दाखिल हो जाता है,
Within the Gurmukh is intuitive peace and poise; his mind ascends to the Tenth Plane of the Akaashic Ethers.
Guru Amardas ji / / Slok Vaaran te Vadheek / Guru Granth Sahib ji - Ang 1414
ਤਿਥੈ ਊਂਘ ਨ ਭੁਖ ਹੈ ਹਰਿ ਅੰਮ੍ਰਿਤ ਨਾਮੁ ਸੁਖ ਵਾਸੁ ॥
तिथै ऊंघ न भुख है हरि अम्रित नामु सुख वासु ॥
Tithai ungh na bhukh hai hari ammmrit naamu sukh vaasu ||
ਉਸ ਅਵਸਥਾ ਵਿਚ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਆਉਂਦੀ, ਮਾਇਆ ਦੀ ਭੁੱਖ ਨਹੀਂ (ਸਤਾਂਦੀ) । (ਉਸ ਅਵਸਥਾ ਵਿਚ ਗੁਰਮੁਖ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਟਿਕਿਆ ਰਹਿੰਦਾ ਹੈ । ਆਤਮਕ ਆਨੰਦ ਬਣਿਆ ਰਹਿੰਦਾ ਹੈ ।
वहाँ पर कोई निद्रा अथवा भूख नहीं और हरिनाम अमृत का सुख रहता है।
No one is sleepy or hungry there; they dwell in the peace of the Ambrosial Name of the Lord.
Guru Amardas ji / / Slok Vaaran te Vadheek / Guru Granth Sahib ji - Ang 1414
ਨਾਨਕ ਦੁਖੁ ਸੁਖੁ ਵਿਆਪਤ ਨਹੀ ਜਿਥੈ ਆਤਮ ਰਾਮ ਪ੍ਰਗਾਸੁ ॥੧੬॥
नानक दुखु सुखु विआपत नही जिथै आतम राम प्रगासु ॥१६॥
Naanak dukhu sukhu viaapat nahee jithai aatam raam prgaasu ||16||
ਹੇ ਨਾਨਕ! ਜਿਸ ਹਿਰਦੇ ਵਿਚ ਸਰਬ-ਵਿਆਪਕ ਪਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਥੇ ਨਾਹ ਦੁੱਖ ਨਾਹ ਸੁਖ (ਕੋਈ ਭੀ ਆਪਣਾ) ਜ਼ੋਰ ਨਹੀਂ ਪਾ ਸਕਦਾ ॥੧੬॥
गुरु नानक फुरमान करते हैं कि जहाँ सर्वात्म है, वहाँ दुख-सुख का प्रभाव नहीं ॥१६॥
O Nanak, pain and pleasure do not afflict anyone, where the Light of the Lord, the Supreme Soul, illuminates. ||16||
Guru Amardas ji / / Slok Vaaran te Vadheek / Guru Granth Sahib ji - Ang 1414
ਕਾਮ ਕ੍ਰੋਧ ਕਾ ਚੋਲੜਾ ਸਭ ਗਲਿ ਆਏ ਪਾਇ ॥
काम क्रोध का चोलड़ा सभ गलि आए पाइ ॥
Kaam krodh kaa chola(rr)aa sabh gali aae paai ||
ਸਾਰੇ ਜੀਵ ਕਾਮ ਕ੍ਰੋਧ (ਆਦਿਕ ਵਿਕਾਰਾਂ) ਦੇ ਰੰਗ ਵਿਚ ਰੰਗਿਆ ਜਾ ਸਕਣ ਵਾਲਾ ਸਰੀਰ-ਚੋਲਾ ਪਹਿਨ ਕੇ (ਜਗਤ ਵਿਚ) ਆਉਂਦੇ ਹਨ;
सब लोग काम-क्रोध का पहनावा धारण करके आते हैं।
All have come, wearing the robes of sexual desire and anger.
Guru Amardas ji / / Slok Vaaran te Vadheek / Guru Granth Sahib ji - Ang 1414
ਇਕਿ ਉਪਜਹਿ ਇਕਿ ਬਿਨਸਿ ਜਾਂਹਿ ਹੁਕਮੇ ਆਵੈ ਜਾਇ ॥
इकि उपजहि इकि बिनसि जांहि हुकमे आवै जाइ ॥
Iki upajahi iki binasi jaanhi hukame aavai jaai ||
ਕਈ ਜੰਮਦੇ ਹਨ ਕਈ ਮਰਦੇ ਹਨ, (ਸਾਰੀ ਲੁਕਾਈ ਪਰਮਾਤਮਾ ਦੇ) ਹੁਕਮ ਵਿਚ ਹੀ ਜਨਮ ਮਰਨ ਦੇ ਗੇੜ ਵਿਚ ਪਈ ਹੋਈ ਹੈ ।
कोई जन्म लेता है तो कोई मृत्यु को प्राप्त हो जाता है, इस प्रकार ईश्वर के हुक्म से आवागमन बना रहता है।
Some are born, and some pass away. They come and go according to the Hukam of the Lord's Command.
Guru Amardas ji / / Slok Vaaran te Vadheek / Guru Granth Sahib ji - Ang 1414
ਜੰਮਣੁ ਮਰਣੁ ਨ ਚੁਕਈ ਰੰਗੁ ਲਗਾ ਦੂਜੈ ਭਾਇ ॥
जमणु मरणु न चुकई रंगु लगा दूजै भाइ ॥
Jamma(nn)u mara(nn)u na chukaee ranggu lagaa doojai bhaai ||
(ਜਿਤਨਾ ਚਿਰ ਜੀਵ ਦੀ) ਮਾਇਆ ਦੇ ਮੋਹ ਵਿਚ ਪ੍ਰੀਤ ਲੱਗੀ ਹੋਈ ਹੈ (ਉਤਨਾ ਚਿਰ ਇਸ ਦਾ) ਜਨਮ ਮਰਨ ਦਾ ਗੇੜ ਮੁੱਕਦਾ ਨਹੀਂ ।
लोग द्वैतभाव में लीन रहते हैं, जिस कारण जन्म-मरण का चक्र दूर नहीं होता।
Their comings and goings in reincarnation do not end; they are imbued with the love of duality.
Guru Amardas ji / / Slok Vaaran te Vadheek / Guru Granth Sahib ji - Ang 1414
ਬੰਧਨਿ ਬੰਧਿ ਭਵਾਈਅਨੁ ਕਰਣਾ ਕਛੂ ਨ ਜਾਇ ॥੧੭॥
बंधनि बंधि भवाईअनु करणा कछू न जाइ ॥१७॥
Banddhani banddhi bhavaaeeanu kara(nn)aa kachhoo na jaai ||17||
ਪਰਮਾਤਮਾ ਨੇ (ਆਪ ਹੀ ਮੋਹ ਦੀ) ਰੱਸੀ ਨਾਲ ਬੰਨ੍ਹ ਕੇ (ਸਾਰੀ ਲੁਕਾਈ ਜਨਮ ਮਰਨ ਦੇ ਗੇੜ ਵਿਚ) ਪਾਈ ਹੋਈ ਹੈ । (ਇਸ ਵਿਚੋਂ ਨਿਕਲਣ ਲਈ ਉਸ ਦੀ ਮਿਹਰ ਤੋਂ ਬਿਨਾ ਹੋਰ) ਕੋਈ ਉਪਾਉ ਕੀਤਾ ਨਹੀਂ ਜਾ ਸਕਦਾ ॥੧੭॥
जीव संसार के बन्धनों में पड़कर योनि-चक्र में भटकते रहते हैं और उनसे स्वयं कुछ भी किया नहीं जाता (सब परमात्मा की रज़ा में चल रहा है) ॥१७ ॥
Bound in bondage, they are made to wander, and they cannot do anything about it. ||17||
Guru Amardas ji / / Slok Vaaran te Vadheek / Guru Granth Sahib ji - Ang 1414
ਜਿਨ ਕਉ ਕਿਰਪਾ ਧਾਰੀਅਨੁ ਤਿਨਾ ਸਤਿਗੁਰੁ ਮਿਲਿਆ ਆਇ ॥
जिन कउ किरपा धारीअनु तिना सतिगुरु मिलिआ आइ ॥
Jin kau kirapaa dhaareeanu tinaa satiguru miliaa aai ||
ਜਿਨ੍ਹਾਂ (ਮਨੁੱਖਾਂ) ਉੱਤੇ ਉਸ (ਪਰਮਾਤਮਾ) ਨੇ ਮਿਹਰ ਕਰ ਦਿੱਤੀ, ਉਹਨਾਂ ਨੂੰ ਗੁਰੂ ਆ ਕੇ ਮਿਲ ਪਿਆ ।
जिन पर ईश्वर कृपा करता है, उनका सतिगुरु से मिलन हो जाता है।
Those, upon whom the Lord showers His Mercy, come and meet the True Guru.
Guru Amardas ji / / Slok Vaaran te Vadheek / Guru Granth Sahib ji - Ang 1414
ਸਤਿਗੁਰਿ ਮਿਲੇ ਉਲਟੀ ਭਈ ਮਰਿ ਜੀਵਿਆ ਸਹਜਿ ਸੁਭਾਇ ॥
सतिगुरि मिले उलटी भई मरि जीविआ सहजि सुभाइ ॥
Satiguri mile ulatee bhaee mari jeeviaa sahaji subhaai ||
ਗੁਰੂ ਮਿਲਣ ਨਾਲ (ਜਿਸ ਮਨੁੱਖ ਦੀ ਸੁਰਤ ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ) ਪਰਤ ਪਈ, ਉਹ ਮਨੁੱਖ (ਵਿਕਾਰਾਂ ਵਲੋਂ) ਮਰ ਕੇ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਜੀਊ ਪਿਆ (ਆਤਮਕ ਜੀਵਨ ਜੀਊਣ ਲੱਗ ਪਿਆ) ।
सतिगुरु को मिलकर उनका जीवन बदल जाता है और सहज स्वाभाविक ही मरजीवा हो जाते हैं।
Meeting with the True Guru, they turn away from the world; they remain dead while still alive, with intuitive peace and poise.
Guru Amardas ji / / Slok Vaaran te Vadheek / Guru Granth Sahib ji - Ang 1414
ਨਾਨਕ ਭਗਤੀ ਰਤਿਆ ਹਰਿ ਹਰਿ ਨਾਮਿ ਸਮਾਇ ॥੧੮॥
नानक भगती रतिआ हरि हरि नामि समाइ ॥१८॥
Naanak bhagatee ratiaa hari hari naami samaai ||18||
ਹੇ ਨਾਨਕ! (ਪਰਮਾਤਮਾ ਦੀ) ਭਗਤੀ ਦੇ ਰੰਗ ਵਿਚ ਰੰਗੀਜਿਆਂ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧੮॥
हे नानक ! वे भक्ति में लीन रहकर प्रभु में समा जाते हैं।॥१८॥
O Nanak, the devotees are imbued with the Lord; they are absorbed in the Name of the Lord. ||18||
Guru Amardas ji / / Slok Vaaran te Vadheek / Guru Granth Sahib ji - Ang 1414
ਮਨਮੁਖ ਚੰਚਲ ਮਤਿ ਹੈ ਅੰਤਰਿ ਬਹੁਤੁ ਚਤੁਰਾਈ ॥
मनमुख चंचल मति है अंतरि बहुतु चतुराई ॥
Manamukh chancchal mati hai anttari bahutu chaturaaee ||
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੀ ਮੱਤ ਹਰ ਵੇਲੇ ਭਟਕਦੀ ਰਹਿੰਦੀ ਹੈ, ਉਹਨਾਂ ਦੇ ਅੰਦਰ (ਆਪਣੀ ਮੱਤ ਦੀ) ਚਤੁਰਾਈ (ਦਾ) ਬਹੁਤ (ਮਾਣ) ਹੁੰਦਾ ਹੈ ।
स्वेच्छाचारी की बुद्धि चंचल है, वह मन में बहुत चतुराई करता है।
The intellect of the self-willed manmukh is fickle; he is very tricky and clever within.
Guru Amardas ji / / Slok Vaaran te Vadheek / Guru Granth Sahib ji - Ang 1414
ਕੀਤਾ ਕਰਤਿਆ ਬਿਰਥਾ ਗਇਆ ਇਕੁ ਤਿਲੁ ਥਾਇ ਨ ਪਾਈ ॥
कीता करतिआ बिरथा गइआ इकु तिलु थाइ न पाई ॥
Keetaa karatiaa birathaa gaiaa iku tilu thaai na paaee ||
(ਆਪਣੀ ਅਕਲ ਦੇ ਆਸਰੇ ਪੁੰਨ ਦਾਨ ਆਦਿਕ ਦਾ) ਕੀਤਾ ਹੋਇਆ (ਉਹਨਾਂ ਦਾ) ਸਾਰਾ ਉੱਦਮ ਵਿਅਰਥ ਜਾਂਦਾ ਹੈ (ਉਹਨਾਂ ਦਾ ਇਹ ਉੱਦਮ ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ ।
उसका किया-कराया सब व्यर्थ हो जाता है और कुछ भी साकार नहीं होता।
Whatever he has done, and all that he does, is useless. Not even an iota of it is acceptable.
Guru Amardas ji / / Slok Vaaran te Vadheek / Guru Granth Sahib ji - Ang 1414
ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ॥
पुंन दानु जो बीजदे सभ धरम राइ कै जाई ॥
Punn daanu jo beejade sabh dharam raai kai jaaee ||
ਪੁੰਨ ਦਾਨ (ਆਦਿਕ) ਜਿਹੜਾ ਭੀ (ਕਰਮ-ਬੀਜ ਉਹ ਆਪਣੀ ਸਰੀਰ-ਧਰਤੀ ਵਿਚ) ਬੀਜਦੇ ਹਨ, (ਉਹਨਾਂ ਦੀ ਇਹ) ਸਾਰੀ (ਮਿਹਨਤ) ਧਰਮਰਾਜ ਦੇ ਹਵਾਲੇ ਹੋ ਜਾਂਦੀ ਹੈ (ਭਾਵ, ਇਸ ਸਾਰੀ ਮਿਹਨਤ ਨਾਲ ਤਾਂ ਮਨੁੱਖ ਧਰਮਰਾਜ ਦੇ ਹੀ ਅਧੀਨ ਰਹਿੰਦਾ ਹੈ) ।
जो दान पुण्य करते हैं, यमराज के समक्ष पड़ताल होती है।
The charity and generosity he pretends to give will be judged by the Righteous Judge of Dharma.
Guru Amardas ji / / Slok Vaaran te Vadheek / Guru Granth Sahib ji - Ang 1414
ਬਿਨੁ ਸਤਿਗੁਰੂ ਜਮਕਾਲੁ ਨ ਛੋਡਈ ਦੂਜੈ ਭਾਇ ਖੁਆਈ ॥
बिनु सतिगुरू जमकालु न छोडई दूजै भाइ खुआई ॥
Binu satiguroo jamakaalu na chhodaee doojai bhaai khuaaee ||
ਗੁਰੂ ਦੀ ਸਰਨ ਪੈਣ ਤੋਂ ਬਿਨਾ (ਜਨਮ) ਮਰਨ ਦਾ ਗੇੜ (ਮਨੁੱਖ ਨੂੰ) ਛੱਡਦਾ ਨਹੀਂ । ਮਾਇਆ ਦੇ ਮੋਹ ਦੇ ਕਾਰਨ (ਮਨੁੱਖ) ਖ਼ੁਆਰ ਹੀ ਹੁੰਦਾ ਹੈ ।
सतिगुरु के बिना यमराज नहीं छोड़ता और वह द्वैतभाव में दुखी होता है।
Without the True Guru, the Messenger of Death does not leave the mortal alone; he is ruined by the love of duality.
Guru Amardas ji / / Slok Vaaran te Vadheek / Guru Granth Sahib ji - Ang 1414
ਜੋਬਨੁ ਜਾਂਦਾ ਨਦਰਿ ਨ ਆਵਈ ਜਰੁ ਪਹੁਚੈ ਮਰਿ ਜਾਈ ॥
जोबनु जांदा नदरि न आवई जरु पहुचै मरि जाई ॥
Jobanu jaandaa nadari na aavaee jaru pahuchai mari jaaee ||
(ਮਨੁੱਖ ਦੀ) ਜੁਆਨੀ ਲੰਘਦਿਆਂ ਚਿਰ ਨਹੀਂ ਲੱਗਦਾ, ਬੁਢੇਪਾ ਆ ਪਹੁੰਚਦਾ ਹੈ, (ਤੇ ਆਖ਼ਰ ਪ੍ਰਾਣੀ) ਮਰ ਜਾਂਦਾ ਹੈ ।
यौवन गुजरते मालूम नहीं होता, बुढ़ापा आ जाता है और मौत को प्यारा हो जाता है।
Youth slips away imperceptibly, old age comes, and then he dies.
Guru Amardas ji / / Slok Vaaran te Vadheek / Guru Granth Sahib ji - Ang 1414
ਪੁਤੁ ਕਲਤੁ ਮੋਹੁ ਹੇਤੁ ਹੈ ਅੰਤਿ ਬੇਲੀ ਕੋ ਨ ਸਖਾਈ ॥
पुतु कलतु मोहु हेतु है अंति बेली को न सखाई ॥
Putu kalatu mohu hetu hai antti belee ko na sakhaaee ||
ਪੁੱਤਰ, ਇਸਤ੍ਰੀ, ਮਾਇਆ ਦਾ ਮੋਹ ਪਿਆਰ-(ਇਹਨਾਂ ਵਿਚੋਂ) ਅੰਤ ਵੇਲੇ ਕੋਈ ਯਾਰ ਨਹੀਂ ਬਣਦਾ, ਕੋਈ ਸਾਥੀ ਨਹੀਂ ਬਣਦਾ ।
पुत्र-पत्नी से मोह प्रेम बना हुआ था लेकिन अंतकाल कोई साथी नहीं बनता।
The mortal is caught in love and emotional attachment to children and spouse, but none of them will be his helper and support in the end.
Guru Amardas ji / / Slok Vaaran te Vadheek / Guru Granth Sahib ji - Ang 1414
ਸਤਿਗੁਰੁ ਸੇਵੇ ਸੋ ਸੁਖੁ ਪਾਏ ਨਾਉ ਵਸੈ ਮਨਿ ਆਈ ॥
सतिगुरु सेवे सो सुखु पाए नाउ वसै मनि आई ॥
Satiguru seve so sukhu paae naau vasai mani aaee ||
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ, ਪਰਮਾਤਮਾ ਦਾ ਨਾਮ (ਉਸ ਦੇ) ਮਨ ਵਿਚ ਆ ਵੱਸਦਾ ਹੈ ।
सतिगुरु की सेवा से ही सुख प्राप्त होता है और मन में हरिनाम अवस्थित हो जाता है।
Whoever serves the True Guru finds peace; the Name comes to abide in the mind.
Guru Amardas ji / / Slok Vaaran te Vadheek / Guru Granth Sahib ji - Ang 1414
ਨਾਨਕ ਸੇ ਵਡੇ ਵਡਭਾਗੀ ਜਿ ਗੁਰਮੁਖਿ ਨਾਮਿ ਸਮਾਈ ॥੧੯॥
नानक से वडे वडभागी जि गुरमुखि नामि समाई ॥१९॥
Naanak se vade vadabhaagee ji guramukhi naami samaaee ||19||
ਹੇ ਨਾਨਕ! ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ, ਉਹ ਸਾਰੇ ਉੱਚੇ ਜੀਵਨ ਹੁੰਦੇ ਹਨ, ਵੱਡੇ ਭਾਗਾਂ ਵਾਲੇ ਹੁੰਦੇ ਹਨ ॥੧੯॥
हे नानक ! वे लोग बहुत भाग्यशाली हैं, जो गुरु के द्वारा नाम में लीन रहते हैं।॥१६॥
O Nanak, great and very fortunate are those who, as Gurmukh, are absorbed in the Naam. ||19||
Guru Amardas ji / / Slok Vaaran te Vadheek / Guru Granth Sahib ji - Ang 1414
ਮਨਮੁਖ ਨਾਮੁ ਨ ਚੇਤਨੀ ਬਿਨੁ ਨਾਵੈ ਦੁਖ ਰੋਇ ॥
मनमुख नामु न चेतनी बिनु नावै दुख रोइ ॥
Manamukh naamu na chetanee binu naavai dukh roi ||
ਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਇਆ ਮਨੁੱਖ (ਸਦਾ ਆਪਣੇ) ਦੁੱਖ ਫਰੋਲਦਾ ਰਹਿੰਦਾ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ ।
स्वेच्छाचारी परमात्मा के नाम को याद नहीं करता और नाम से वंचित होकर दुखी होता है।
The self-willed manmukhs do not even think of the Name; without the Name, they cry in pain.
Guru Amardas ji / / Slok Vaaran te Vadheek / Guru Granth Sahib ji - Ang 1414