ANG 1412, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ ॥

सभनी घटी सहु वसै सह बिनु घटु न कोइ ॥

Sabhanee ghatee sahu vasai sah binu ghatu na koi ||

ਖਸਮ-ਪ੍ਰਭੂ ਸਾਰੇ ਹੀ ਸਰੀਰਾਂ ਵਿਚ ਵੱਸਦਾ ਹੈ । ਕੋਈ ਭੀ ਸਰੀਰ (ਐਸਾ) ਨਹੀਂ ਹੈ ਜੋ ਖਸਮ-ਪ੍ਰਭੂ ਤੋਂ ਬਿਨਾ ਹੋਵੇ (ਜਿਸ ਵਿਚ ਖਸਮ-ਪ੍ਰਭੂ ਵੱਸਦਾ ਨਾਹ ਹੋਵੇ । ਪਰ ਵੱਸਦਾ ਹੈ ਗੁਪਤ) ।

सब में ईश्वर बसा हुआ है, ऐसा कोई घट नहीं, जिसमें ईश्वर न हो।

God the Cosmic Husband dwells within all hearts; without Him, there is no heart at all.

Guru Nanak Dev ji / / Slok Vaaran te Vadheek / Guru Granth Sahib ji - Ang 1412

ਨਾਨਕ ਤੇ ਸੋਹਾਗਣੀ ਜਿਨੑਾ ਗੁਰਮੁਖਿ ਪਰਗਟੁ ਹੋਇ ॥੧੯॥

नानक ते सोहागणी जिन्हा गुरमुखि परगटु होइ ॥१९॥

Naanak te sohaaga(nn)ee jinhaa guramukhi paragatu hoi ||19||

ਹੇ ਨਾਨਕ! ਉਹ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਅੰਦਰ (ਉਹ ਖਸਮ-ਪ੍ਰਭੂ) ਗੁਰੂ ਦੀ ਰਾਹੀਂ ਪਰਗਟ ਹੋ ਜਾਂਦਾ ਹੈ ॥੧੯॥

गुरु नानक का मत है कि वही सुहागिन है, जिसके मन में गुरु द्वारा ईश्वर प्रगट होता है।॥१६॥

O Nanak, the Gurmukhs are the happy, virtuous soul-brides; the Lord is revealed to them. ||19||

Guru Nanak Dev ji / / Slok Vaaran te Vadheek / Guru Granth Sahib ji - Ang 1412

ਜਉ ਤਉ ਪ੍ਰੇਮ ਖੇਲਣ ਕਾ ਚਾਉ ॥

जउ तउ प्रेम खेलण का चाउ ॥

Jau tau prem khela(nn) kaa chaau ||

ਜੇ ਤੈਨੂੰ (ਪ੍ਰਭੂ-ਪ੍ਰੇਮ ਦੀ) ਖੇਡ ਖੇਡਣ ਦਾ ਸ਼ੌਕ ਹੈ,

हे मानव ! अगर तुझे प्रेम का खेल खेलने का चाव है तो

If you desire to play this game of love with Me,

Guru Nanak Dev ji / / Slok Vaaran te Vadheek / Guru Granth Sahib ji - Ang 1412

ਸਿਰੁ ਧਰਿ ਤਲੀ ਗਲੀ ਮੇਰੀ ਆਉ ॥

सिरु धरि तली गली मेरी आउ ॥

Siru dhari talee galee meree aau ||

ਤਾਂ (ਆਪਣਾ) ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿਚ ਆ (ਲੋਕ-ਲਾਜ ਛੱਡ ਕੇ ਹਉਮੈ ਦੂਰ ਕਰ ਕੇ ਆ) ।

जान हथेली पर रखकर मेरी गली में चले आओ।

Then step onto My Path with your head in hand.

Guru Nanak Dev ji / / Slok Vaaran te Vadheek / Guru Granth Sahib ji - Ang 1412

ਇਤੁ ਮਾਰਗਿ ਪੈਰੁ ਧਰੀਜੈ ॥

इतु मारगि पैरु धरीजै ॥

Itu maaragi pairu dhareejai ||

(ਪ੍ਰਭੂ-ਪ੍ਰੀਤ ਦੇ) ਇਸ ਰਸਤੇ ਉੱਤੇ (ਤਦੋਂ ਹੀ) ਪੈਰ ਧਰਿਆ ਜਾ ਸਕਦਾ ਹੈ,

अगर इस रास्ते पर पैर रखना है तो

When you place your feet on this Path,

Guru Nanak Dev ji / / Slok Vaaran te Vadheek / Guru Granth Sahib ji - Ang 1412

ਸਿਰੁ ਦੀਜੈ ਕਾਣਿ ਨ ਕੀਜੈ ॥੨੦॥

सिरु दीजै काणि न कीजै ॥२०॥

Siru deejai kaa(nn)i na keejai ||20||

(ਜਦੋਂ) ਸਿਰ ਭੇਟਾ ਕੀਤਾ ਜਾਏ, ਪਰ ਕੋਈ ਝਿਜਕ ਨਾਹ ਕੀਤੀ ਜਾਏ (ਜਦੋਂ ਬਿਨਾ ਕਿਸੇ ਝਿਜਕ ਦੇ ਲੋਕ-ਲਾਜ ਅਤੇ ਹਉਮੈ ਛੱਡੀ ਜਾਏ) ॥੨੦॥

जान कुर्बान करने में संकोच मत करो ॥२०॥

Give Me your head, and do not pay any attention to public opinion. ||20||

Guru Nanak Dev ji / / Slok Vaaran te Vadheek / Guru Granth Sahib ji - Ang 1412

ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥

नालि किराड़ा दोसती कूड़ै कूड़ी पाइ ॥

Naali kiraa(rr)aa dosatee koo(rr)ai koo(rr)ee paai ||

ਜੇ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲੇ ਮਨੁੱਖ ਨਾਲ ਦੋਸਤੀ ਬਣਾਈ ਜਾਏ, (ਤਾਂ ਉਸ ਕਿਰਾੜ ਦੇ ਅੰਦਰਲੇ) ਮਾਇਆ ਦੇ ਮੋਹ ਦੇ ਕਾਰਨ (ਉਸ ਦੀ ਦੋਸਤੀ ਦੀ) ਪਾਂਇਆਂ ਭੀ ਇਤਬਾਰ-ਜੋਗ ਨਹੀਂ ਹੁੰਦੀ ।

बुज़दिल से दोस्ती झूठी ही सिद्ध हुई है।

False is friendship with the false and greedy. False is its foundation.

Guru Nanak Dev ji / / Slok Vaaran te Vadheek / Guru Granth Sahib ji - Ang 1412

ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ ॥੨੧॥

मरणु न जापै मूलिआ आवै कितै थाइ ॥२१॥

Mara(nn)u na jaapai mooliaa aavai kitai thaai ||21||

ਹੇ ਮੂਲਿਆ! (ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ ਸਦਾ ਮੌਤ ਤੋਂ ਬਚੇ ਰਹਿਣ ਦੇ ਉਪਰਾਲੇ ਕਰਦਾ ਰਹਿੰਦਾ ਹੈ, ਪਰ ਉਸ ਨੂੰ ਇਹ ਗੱਲ) ਸੁੱਝਦੀ ਹੀ ਨਹੀਂ ਕਿ ਮੌਤ ਕਿਸੇ ਭੀ ਥਾਂ ਤੇ (ਕਿਸੇ ਭੀ ਵੇਲੇ) ਆ ਸਕਦੀ ਹੈ ॥੨੧॥

मूला किराड़ मौत के बारे में नहीं जानता, किसी भी स्थान पर आ जाती है॥२१ ॥

O Moollah, no one knows where death shall strike. ||21||

Guru Nanak Dev ji / / Slok Vaaran te Vadheek / Guru Granth Sahib ji - Ang 1412

ਗਿਆਨ ਹੀਣੰ ਅਗਿਆਨ ਪੂਜਾ ॥

गिआन हीणं अगिआन पूजा ॥

Giaan hee(nn)ann agiaan poojaa ||

ਜਿਹੜੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹੁੰਦੇ ਹਨ, ਉਹ ਆਤਮਕ ਜੀਵਨ ਵਲੋਂ ਬੇ-ਸਮਝੀ ਨੂੰ ਹੀ ਸਦਾ ਪਸੰਦ ਕਰਦੇ ਹਨ ।

ज्ञानविहीन व्यक्ति अज्ञान की पूजा में लीन रहते हैं।

Without spiritual wisdom, the people worship ignorance.

Guru Nanak Dev ji / / Slok Vaaran te Vadheek / Guru Granth Sahib ji - Ang 1412

ਅੰਧ ਵਰਤਾਵਾ ਭਾਉ ਦੂਜਾ ॥੨੨॥

अंध वरतावा भाउ दूजा ॥२२॥

Anddh varataavaa bhaau doojaa ||22||

(ਜਿਨ੍ਹਾਂ ਮਨੁੱਖਾਂ ਦੇ ਅੰਦਰ) ਮਾਇਆ ਦਾ ਮੋਹ (ਸਦਾ ਟਿਕਿਆ ਰਹਿੰਦਾ ਹੈ, ਉਹਨਾਂ ਦਾ) ਵਰਤਣ-ਵਿਹਾਰ (ਆਤਮਕ ਜੀਵਨ ਵਲੋਂ) ਅੰਨ੍ਹਾ (ਬਣਾਈ ਰੱਖਣ ਵਾਲਾ ਹੁੰਦਾ) ਹੈ ॥੨੨॥

वे द्वैतभाव में फँसकर झूठा व्यवहार ही करते हैं ॥२२ ॥

They grope in the darkness, in the love of duality. ||22||

Guru Nanak Dev ji / / Slok Vaaran te Vadheek / Guru Granth Sahib ji - Ang 1412

ਗੁਰ ਬਿਨੁ ਗਿਆਨੁ ਧਰਮ ਬਿਨੁ ਧਿਆਨੁ ॥

गुर बिनु गिआनु धरम बिनु धिआनु ॥

Gur binu giaanu dharam binu dhiaanu ||

ਗੁਰੂ (ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਬਣਦੀ । (ਇਸ ਡੂੰਘੀ ਸਾਂਝ ਨੂੰ ਮਨੁੱਖਾ ਜੀਵਨ ਦਾ ਜ਼ਰੂਰੀ) ਫ਼ਰਜ਼ ਬਣਾਣ ਤੋਂ ਬਿਨਾ (ਹਰਿ-ਨਾਮ ਸਿਮਰਨ ਦੀ) ਲਗਨ ਨਹੀਂ ਬਣਦੀ ।

गुरु के बिना ज्ञान प्राप्त नहीं होता और धर्म के बिना ध्यान नहीं लगता।

Without the Guru, there is no spiritual wisdom; without Dharma, there is no meditation.

Guru Nanak Dev ji / / Slok Vaaran te Vadheek / Guru Granth Sahib ji - Ang 1412

ਸਚ ਬਿਨੁ ਸਾਖੀ ਮੂਲੋ ਨ ਬਾਕੀ ॥੨੩॥

सच बिनु साखी मूलो न बाकी ॥२३॥

Sach binu saakhee moolo na baakee ||23||

ਸਦਾ-ਥਿਰ ਹਰਿ-ਨਾਮ ਸਿਮਰਨ ਤੋਂ ਬਿਨਾ (ਹੋਰ ਹੋਰ ਮਾਇਕ ਉੱਦਮਾਂ ਦੀ ਜੀਵਨ-) ਰਾਹਦਾਰੀ ਦੇ ਕਾਰਨ (ਆਤਮਕ ਜੀਵਨ ਦਾ ਉਹ) ਸਰਮਾਇਆ ਭੀ ਪੱਲੇ ਨਹੀਂ ਰਹਿ ਜਾਂਦਾ (ਜਿਸ ਨੇ ਮਨੁੱਖਾ ਜਨਮ ਲੈ ਕੇ ਦਿੱਤਾ ਸੀ) ॥੨੩॥

सत्य के बिना बिल्कुल हामी नहीं भरी जाती ॥२३॥

Without Truth, there is no credit; without capital, there is no balance. ||23||

Guru Nanak Dev ji / / Slok Vaaran te Vadheek / Guru Granth Sahib ji - Ang 1412

ਮਾਣੂ ਘਲੈ ਉਠੀ ਚਲੈ ॥

माणू घलै उठी चलै ॥

Maa(nn)oo ghalai uthee chalai ||

(ਪਰਮਾਤਮਾ) ਮਨੁੱਖ ਨੂੰ (ਜਗਤ ਵਿਚ ਕੋਈ ਆਤਮਕ ਲਾਭ ਖੱਟਣ ਲਈ) ਭੇਜਦਾ ਹੈ, (ਪਰ ਜੇ ਆਤਮਕ ਜੀਵਨ ਦੀ ਖੱਟੀ ਖੱਟਣ ਤੋਂ ਬਿਨਾ ਹੀ ਮਨੁੱਖ ਜਗਤ ਤੋਂ) ਉੱਠ ਕੇ ਤੁਰ ਪੈਂਦਾ ਹੈ,

इस बात का भी क्या मजा, जीव जैसा (खाली) भेजा गया, वैसे ही उठकर चला गया,

The mortals are sent into the world; then, they arise and depart.

Guru Nanak Dev ji / / Slok Vaaran te Vadheek / Guru Granth Sahib ji - Ang 1412

ਸਾਦੁ ਨਾਹੀ ਇਵੇਹੀ ਗਲੈ ॥੨੪॥

सादु नाही इवेही गलै ॥२४॥

Saadu naahee ivehee galai ||24||

(ਤਾਂ) ਇਹੋ ਜਿਹਾ ਜੀਵਨ ਜੀਊਣ ਵਿਚ ਮਨੁੱਖ ਨੂੰ ਕੋਈ) ਆਤਮਕ ਆਨੰਦ ਹਾਸਲ ਨਹੀਂ ਹੁੰਦਾ ॥੨੪॥

कोई भजन-बंदगी एवं शुभ कर्म ही नहीं किया तो क्या फायदा ॥२४॥

There is no joy in this. ||24||

Guru Nanak Dev ji / / Slok Vaaran te Vadheek / Guru Granth Sahib ji - Ang 1412

ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥

रामु झुरै दल मेलवै अंतरि बलु अधिकार ॥

Raamu jhurai dal melavai anttari balu adhikaar ||

(ਸ੍ਰੀ ਰਾਮਚੰਦ੍ਰ ਉਸ ਕਰਤਾਰ ਦੀ ਬਰਾਬਰੀ ਨਹੀਂ ਕਰ ਸਕਦਾ । ਵੇਖੋ! ਰਾਵਣ ਨਾਲ ਲੜਾਈ ਕਰਨ ਵਾਸਤੇ) ਸ੍ਰੀ ਰਾਮਚੰਦ੍ਰ ਫ਼ੌਜਾਂ ਇਕੱਠੀਆਂ ਕਰਦਾ ਹੈ, (ਉਸ ਦੇ) ਅੰਦਰ (ਫ਼ੌਜਾਂ ਇਕੱਠੀਆਂ ਕਰਨ ਦੇ) ਅਧਿਕਾਰ ਦੀ ਤਾਕਤ ਭੀ ਹੈ, (ਫਿਰ ਭੀ ਸ੍ਰੀ) ਰਾਮਚੰਦ੍ਰ ਦੁਖੀ ਹੁੰਦਾ ਹੈ

दशरथ-सुत श्रीरामचन्द्र को भी दुखी होना पड़ा, चाहे उनके मन में अधिकार बल भी था, (सुग्रीव, हनुमान सहित) बहुत सारी सेना मिला ली।

Raam Chand, sad at heart, assembled his army and forces.

Guru Nanak Dev ji / / Slok Vaaran te Vadheek / Guru Granth Sahib ji - Ang 1412

ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥

बंतर की सैना सेवीऐ मनि तनि जुझु अपारु ॥

Banttar kee sainaa seveeai mani tani jujhu apaaru ||

(ਹਾਲਾਂਕਿ) ਵਾਨਰਾਂ ਦੀ (ਉਸ) ਫ਼ੌਜ ਦੀ ਰਾਹੀਂ (ਉਸ ਦੀ) ਸੇਵਾ ਭੀ ਹੋ ਰਹੀ ਹੈ (ਜਿਸ ਸੈਨਾ ਦੇ) ਮਨ ਵਿਚ ਤਨ ਵਿਚ ਜੁੱਧ ਕਰਨ ਦਾ ਬੇਅੰਤ ਚਾਉ ਹੈ,

वानरों की सेना सेवा के लिए तैयार हुई, मन तन में लड़ने का जोश भी था।

The army of monkeys was at his service; his mind and body became eager for war.

Guru Nanak Dev ji / / Slok Vaaran te Vadheek / Guru Granth Sahib ji - Ang 1412

ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥

सीता लै गइआ दहसिरो लछमणु मूओ सरापि ॥

Seetaa lai gaiaa dahasiro lachhama(nn)u mooo saraapi ||

(ਫਿਰ ਭੀ ਜਦੋਂ) ਸੀਤਾ (ਜੀ) ਨੂੰ ਰਾਵਣ ਲੈ ਗਿਆ ਸੀ, (ਤੇ, ਫਿਰ ਜਦੋਂ ਸ੍ਰੀ ਰਾਮਚੰਦ੍ਰ ਜੀ ਦਾ ਭਾਈ) ਲਛਮਨ ਸਰਾਪ ਨਾਲ ਮਰ ਗਿਆ ਸੀ, (ਤਦੋਂ ਰਾਮਚੰਦ੍ਰ ਦੁਖੀ ਹੋਇਆ । )

दशानन रावण छलपूर्वक सीता का हरण करके ले गया था, श्राप की वजह से लक्ष्मण युद्ध में मूर्छित हो गया।

Raawan captured his wife Sita, and Lachhman was cursed to die.

Guru Nanak Dev ji / / Slok Vaaran te Vadheek / Guru Granth Sahib ji - Ang 1412

ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥੨੫॥

नानक करता करणहारु करि वेखै थापि उथापि ॥२५॥

Naanak karataa kara(nn)ahaaru kari vekhai thaapi uthaapi ||25||

ਹੇ ਨਾਨਕ! ਕਰਤਾਰ ਸਭ ਕੁਝ ਕਰ ਸਕਣ ਦੀ ਸਮਰਥਾ ਵਾਲਾ ਹੈ (ਉਸ ਨੂੰ ਕਦੇ ਝੁਰਨ ਦੀ ਦੁਖੀ ਹੋਣ ਦੀ ਲੋੜ ਨਹੀਂ), ਉਹ ਤਾਂ ਪੈਦਾ ਕਰ ਕੇ ਨਾਸ ਕਰ ਕੇ (ਸਭ ਕੁਝ ਕਰ ਕੇ ਆਪ ਹੀ) ਵੇਖਦਾ ਹੈ ॥੨੫॥

गुरु नानक का फुरमान है कि ईश्वर सब करने वाला है, वही बनाने-बिगाड़ने वाला है॥२५॥

O Nanak, the Creator Lord is the Doer of all; He watches over all, and destroys what He has created. ||25||

Guru Nanak Dev ji / / Slok Vaaran te Vadheek / Guru Granth Sahib ji - Ang 1412

ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥

मन महि झूरै रामचंदु सीता लछमण जोगु ॥

Man mahi jhoorai raamachanddu seetaa lachhama(nn) jogu ||

(ਵੇਖੋ, ਸ੍ਰੀ) ਰਾਮਚੰਦ੍ਰ (ਆਪਣੇ) ਮਨ ਵਿਚ ਸੀਤਾ (ਜੀ) ਦੀ ਖ਼ਾਤਰ ਦੁਖੀ ਹੋਇਆ (ਜਦੋਂ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ, ਫਿਰ) ਦੁਖੀ ਹੋਇਆ ਲਛਮਣ ਦੀ ਖ਼ਾਤਰ (ਜਦੋਂ ਰਣਭੂਮੀ ਵਿਚ ਲਛਮਨ ਬਰਛੀ ਨਾਲ ਮੂਰਛਿਤ ਹੋਇਆ) ।

रामचन्द्र सीता एवं लक्ष्मण के लिए दिल में बहुत दुखी हुए।

In his mind, Raam Chand mourned for Sita and Lachhman.

Guru Nanak Dev ji / / Slok Vaaran te Vadheek / Guru Granth Sahib ji - Ang 1412

ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥

हणवंतरु आराधिआ आइआ करि संजोगु ॥

Ha(nn)avanttaru aaraadhiaa aaiaa kari sanjjogu ||

(ਤਦੋਂ ਸ੍ਰੀ ਰਾਮਚੰਦ੍ਰ ਨੇ) ਹਨੂਮਾਨ ਨੂੰ ਯਾਦ ਕੀਤਾ ਜੋ (ਪਰਮਾਤਮਾ ਵਲੋਂ ਬਣੇ) ਸੰਜੋਗ ਦੇ ਕਾਰਨ (ਸ੍ਰੀ ਰਾਮਚੰਦ੍ਰ ਜੀ ਦੀ ਸਰਨ) ਆਇਆ ਸੀ ।

उन्होंने हनुमान का स्मरण किया तो वह भी संयोग से उनके पास आ गया था।

Then, he remembered Hanuman the monkey-god, who came to him.

Guru Nanak Dev ji / / Slok Vaaran te Vadheek / Guru Granth Sahib ji - Ang 1412

ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥

भूला दैतु न समझई तिनि प्रभ कीए काम ॥

Bhoolaa daitu na samajhaee tini prbh keee kaam ||

ਮੂਰਖ ਰਾਵਣ (ਭੀ) ਇਹ ਗੱਲ ਨਾਹ ਸਮਝਿਆ ਕਿ ਇਹ ਸਾਰੇ ਕੰਮ ਪਰਮਾਤਮਾ ਨੇ (ਆਪ ਹੀ) ਕੀਤੇ ਸਨ

भूला हुआ दैत्य रावण यह नहीं समझ रहा था कि प्रभु ही (उसके अंत के लिए) सब काम कर रहा है।

The misguided demon did not understand that God is the Doer of deeds.

Guru Nanak Dev ji / / Slok Vaaran te Vadheek / Guru Granth Sahib ji - Ang 1412

ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ ॥੨੬॥

नानक वेपरवाहु सो किरतु न मिटई राम ॥२६॥

Naanak veparavaahu so kiratu na mitaee raam ||26||

ਉਹ ਪਰਮਾਤਮਾ (ਤਾਂ) ਬੇ-ਮੁਥਾਜ ਹੈ, (ਸ੍ਰੀ ਰਾਮਚੰਦ੍ਰ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ) (ਸ੍ਰੀ) ਰਾਮਚੰਦ (ਜੀ) ਪਾਸੋਂ ਭਾਵੀ ਨਾਹ ਮਿਟ ਸਕੀ ॥੨੬॥

गुरु नानक फुरमान करते हैं कि ईश्वर बेपरवाह है, किए कमाँ का फल कदापि नहीं मिटता, अतः कर्मफल भोगना पड़ता है॥२६ ॥

O Nanak, the actions of the Self-existent Lord cannot be erased. ||26||

Guru Nanak Dev ji / / Slok Vaaran te Vadheek / Guru Granth Sahib ji - Ang 1412

ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥੨੭॥

लाहौर सहरु जहरु कहरु सवा पहरु ॥२७॥

Laahaur saharu jaharu kaharu savaa paharu ||27||

ਲਾਹੌਰ ਦਾ ਸ਼ਹਰ (ਸ਼ਹਰ-ਨਿਵਾਸੀਆਂ ਵਾਸਤੇ ਆਤਮਕ ਮੌਤ ਲਿਆਈ ਰੱਖਣ ਦੇ ਕਾਰਣ) ਜ਼ਹਰ (ਬਣਿਆ ਪਿਆ ਹੈ, ਕਿਉਂਕਿ ਇੱਥੇ ਨਿੱਤ ਸਵੇਰੇ ਰੱਬੀ ਸਿਫ਼ਤ-ਸਾਲਾਹ ਦੀ ਥਾਂ) ਸਵਾ ਪਹਰ (ਦਿਨ ਚੜ੍ਹੇ ਤਕ ਮਾਸ ਦੀ ਖ਼ਾਤਰ ਪਸ਼ੂਆਂ ਉਤੇ) ਕਹਰ (ਹੁੰਦਾ ਰਹਿੰਦਾ ਹੈ । ਮਾਸ ਆਦਿਕ ਖਾਣਾ ਅਤੇ ਵਿਸ਼ੇ ਭੋਗਣਾ ਹੀ ਲਾਹੌਰ-ਨਿਵਾਸੀਆਂ ਦਾ ਜੀਵਨ-ਮਨੋਰਥ ਬਣ ਰਿਹਾ ਹੈ) ॥੨੭॥

लाहौर शहर में जुल्म का जहर फैला हुआ है, सवा प्रहर मासूम लोगों पर मौत का कहर मचा हुआ है॥२७ ॥

The city of Lahore suffered terrible destruction for four hours. ||27||

Guru Nanak Dev ji / / Slok Vaaran te Vadheek / Guru Granth Sahib ji - Ang 1412

ਮਹਲਾ ੩ ॥

महला ३ ॥

Mahalaa 3 ||

महला ३॥

Third Mehl:

Guru Amardas ji / / Slok Vaaran te Vadheek / Guru Granth Sahib ji - Ang 1412

ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥੨੮॥

लाहौर सहरु अम्रित सरु सिफती दा घरु ॥२८॥

Laahaur saharu ammmrit saru siphatee daa gharu ||28||

(ਹੁਣ) ਲਾਹੌਰ ਸ਼ਹਰ ਅੰਮ੍ਰਿਤ ਦਾ ਚਸ਼ਮਾ ਬਣ ਗਿਆ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੋਮਾ ਬਣ ਗਿਆ ਹੈ (ਕਿਉਂਕਿ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਹੈ) ॥੨੮॥

गुरु अमरदास जी कथन करते हैं, (गुरु रामदास के आने से) अब लाहौर शहर नामामृत का सरोवर तथा प्रभु-स्तुति का घर बन गया है॥२८ ॥

The city of Lahore is a pool of ambrosial nectar, the home of praise. ||28||

Guru Amardas ji / / Slok Vaaran te Vadheek / Guru Granth Sahib ji - Ang 1412

ਮਹਲਾ ੧ ॥

महला १ ॥

Mahalaa 1 ||

महला १।

First Mehl:

Guru Nanak Dev ji / / Slok Vaaran te Vadheek / Guru Granth Sahib ji - Ang 1412

ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ ॥

उदोसाहै किआ नीसानी तोटि न आवै अंनी ॥

Udosaahai kiaa neesaanee toti na aavai annee ||

ਨਿਰੀ ਮਾਇਆ ਦੀ ਖ਼ਾਤਰ ਕੀਤੀ ਦੌੜ-ਭੱਜ ਦੀ ਕੀਹ ਪਛਾਣ ਹੈ? (ਪਛਾਣ ਇਹ ਹੈ ਕਿ ਇਹ ਦੌੜ-ਭੱਜ ਕਰਨ ਵਾਲੇ ਨੂੰ) ਅੰਨ-ਧਨ ਦੀ ਘਾਟ ਨਹੀਂ ਹੁੰਦੀ ।

उदो नामक अमीर शाह की क्या निशानी है ? उसके घर में किसी चीज़ की कोई कभी नहीं।

What are the signs of a prosperous person? His stores of food never run out.

Guru Nanak Dev ji / / Slok Vaaran te Vadheek / Guru Granth Sahib ji - Ang 1412

ਉਦੋਸੀਅ ਘਰੇ ਹੀ ਵੁਠੀ ਕੁੜਿਈਂ ਰੰਨੀ ਧੰਮੀ ॥

उदोसीअ घरे ही वुठी कुड़िईं रंनी धमी ॥

Udoseea ghare hee vuthee ku(rr)ieen rannee dhammee ||

(ਪਰ ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਦੇ ਕਾਰਨ ਹਰਿ-ਨਾਮ ਵਲੋਂ) ਲਾ-ਪਰਵਾਹੀ ਭੀ ਸਦਾ ਹਿਰਦੇ-ਘਰ ਵਿਚ ਟਿਕੀ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਫਸੀਆਂ ਇੰਦ੍ਰੀਆਂ ਦਾ ਧਮੱਚੜ ਪਿਆ ਰਹਿੰਦਾ ਹੈ ।

उसके पूरे घर में बेटी-बहू, पत्नी की चहलपहल है।

Prosperity dwells in his home, with the sounds of girls and women.

Guru Nanak Dev ji / / Slok Vaaran te Vadheek / Guru Granth Sahib ji - Ang 1412

ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ ॥

सती रंनी घरे सिआपा रोवनि कूड़ी कमी ॥

Satee rannee ghare siaapaa rovani koo(rr)ee kammee ||

(ਦੋ ਅੱਖਾਂ, ਦੋ ਕੰਨ, ਇਕ ਨੱਕ, ਇਕ ਮੂੰਹ, ਇਕ ਕਾਮ-ਇੰਦ੍ਰੀ, ਇਹਨਾਂ) ਸੱਤਾਂ ਹੀ ਇੰਦ੍ਰੀਆਂ ਦਾ ਝਗੜਾ ਸਰੀਰ-ਘਰ ਵਿਚ ਬਣਿਆ ਰਹਿੰਦਾ ਹੈ । ਇਹ ਇੰਦ੍ਰੀਆਂ (ਵਿਕਾਰਾਂ ਵਾਲੇ) ਕੂੜੇ ਕੰਮਾਂ ਵਾਸਤੇ ਰੌਲਾ ਪਾਂਦੀਆਂ ਰਹਿੰਦੀਆਂ ਹਨ ।

घर में सात औरतें हैं जिस कारण रोज़ लड़ाई झगड़ा बना रहता है, किसी.का एक दूसरे से प्रेम नहीं।

All the women of his home shout and cry over useless things.

Guru Nanak Dev ji / / Slok Vaaran te Vadheek / Guru Granth Sahib ji - Ang 1412

ਜੋ ਲੇਵੈ ਸੋ ਦੇਵੈ ਨਾਹੀ ਖਟੇ ਦੰਮ ਸਹੰਮੀ ॥੨੯॥

जो लेवै सो देवै नाही खटे दम सहमी ॥२९॥

Jo levai so devai naahee khate damm sahammee ||29||

(ਜਿਹੜਾ ਮਨੁੱਖ ਨਿਰੀ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ, ਉਹ) ਦਮੜੇ ਤਾਂ ਕਮਾਂਦਾ ਹੈ, ਪਰ ਸਹਮ ਵਿਚ ਟਿਕਿਆ ਰਹਿੰਦਾ ਹੈ, ਜੋ ਕੁਝ ਕਮਾਂਦਾ ਹੈ ਉਹ ਹੋਰਨਾਂ ਨੂੰ ਹੱਥੋਂ ਦੇਂਦਾ ਨਹੀਂ ॥੨੯॥

उदो शाह, जो किसी से रुपया, गहना या सौदा अमानत के तौर पर रख लेता है, वह वापिस नहीं देता, दुख देकर पैसा जमा करता है॥२६ ॥

Whatever he takes, he does not give back. Seeking to earn more and more, he is troubled and uneasy. ||29||

Guru Nanak Dev ji / / Slok Vaaran te Vadheek / Guru Granth Sahib ji - Ang 1412

ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ ॥

पबर तूं हरीआवला कवला कंचन वंनि ॥

Pabar toonn hareeaavalaa kavalaa kancchan vanni ||

ਹੇ ਸਰੋਵਰ! ਤੂੰ (ਕਦੇ) ਚੁਫੇਰੇ ਹਰਾ ਹੀ ਹਰਾ ਸੈਂ, (ਤੇਰੇ ਅੰਦਰ) ਸੋਨੇ ਦੇ ਰੰਗ ਵਾਲੇ (ਚਮਕਦੇ) ਕੌਲ-ਫੁੱਲ (ਖਿੜੇ ਹੋਏ ਸਨ) ।

हे सरोवर ! तू पहले बहुत हरा-भरा था, स्वर्ण सरीखे कमल खिले रहते थेi (पर यह तो बता) किस कसूर के कारण तू जलकर काला हो गया है।

O lotus, your leaves were green, and your blossoms were gold.

Guru Nanak Dev ji / / Slok Vaaran te Vadheek / Guru Granth Sahib ji - Ang 1412

ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੁ ॥

कै दोखड़ै सड़िओहि काली होईआ देहुरी नानक मै तनि भंगु ॥

Kai dokha(rr)ai sa(rr)iohi kaalee hoeeaa dehuree naanak mai tani bhanggu ||

ਹੁਣ ਤੂੰ ਕਿਸ ਨੁਕਸ ਦੇ ਕਾਰਨ ਸੜ ਗਿਆ ਹੈਂ? ਤੇਰਾ ਸੋਹਣਾ ਸਰੀਰ ਕਿਉਂ ਕਾਲਾ ਹੋ ਗਿਆ ਹੈ? ਹੇ ਨਾਨਕ! (ਇਸ ਕਾਲਖ ਦਾ ਕਾਰਨ ਇਹ ਹੈ ਕਿ) ਮੇਰੇ ਸਰੀਰ ਵਿਚ (ਪਾਣੀ ਵਲੋਂ) ਟੋਟ ਆ ਗਈ ਹੈ ।

गुरु नानक देव जी सरोवर के हवाले से कहते हैं कि मेरा शरीर टूटा हुआ है अर्थात् मुझे जल प्राप्त नहीं हो रहा।

What pain has burnt you, and made your body black? O Nanak, my body is battered.

Guru Nanak Dev ji / / Slok Vaaran te Vadheek / Guru Granth Sahib ji - Ang 1412

ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ ॥

जाणा पाणी ना लहां जै सेती मेरा संगु ॥

Jaa(nn)aa paa(nn)ee naa lahaan jai setee meraa sanggu ||

ਮੈਨੂੰ ਇਹ ਸਮਝ ਆ ਰਹੀ ਹੈ ਕਿ (ਉਹ) ਪਾਣੀ ਹੁਣ ਮੈਨੂੰ ਨਹੀਂ ਮਿਲਦਾ, ਜਿਸ (ਪਾਣੀ) ਨਾਲ ਮੇਰਾ (ਸਦਾ) ਸਾਥ (ਰਹਿੰਦਾ ਸੀ),

मैं जानता हूँ, जिस जल से मेरा जीवन है, वह मुझे नहीं मिल रहा।

I have not received that water which I love.

Guru Nanak Dev ji / / Slok Vaaran te Vadheek / Guru Granth Sahib ji - Ang 1412

ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ ॥੩੦॥

जितु डिठै तनु परफुड़ै चड़ै चवगणि वंनु ॥३०॥

Jitu dithai tanu paraphu(rr)ai cha(rr)ai chavaga(nn)i vannu ||30||

ਜਿਸ (ਪਾਣੀ) ਦਾ ਦਰਸਨ ਕਰ ਕੇ ਸਰੀਰ ਖਿੜਿਆ ਰਹਿੰਦਾ ਹੈ, ਚਾਰ-ਗੁਣਾਂ ਰੰਗ ਚੜ੍ਹਿਆ ਰਹਿੰਦਾ ਹੈ (ਉਹ) ਪਾਣੀ ਹੁਣ ਮੈਨੂੰ ਨਹੀਂ ਮਿਲਦਾ ॥੩੦॥

जिसे देखकर खिल जाता हूँ और चौगुणा रंग चढ़ जाता है ॥३० ॥

Seeing it, my body blossomed forth, and I was blessed with a deep and beautiful color. ||30||

Guru Nanak Dev ji / / Slok Vaaran te Vadheek / Guru Granth Sahib ji - Ang 1412

ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ ॥

रजि न कोई जीविआ पहुचि न चलिआ कोइ ॥

Raji na koee jeeviaa pahuchi na chaliaa koi ||

(ਲੰਮੀ) ਉਮਰ ਭੋਗ ਭੋਗ ਕੇ ਭੀ ਕਿਸੇ ਮਨੁੱਖ ਦੀ ਕਦੇ ਤਸੱਲੀ ਨਹੀਂ ਹੋਈ । ਨਾਹ ਕੋਈ ਮਨੁੱਖ ਦੁਨੀਆ ਵਾਲੇ ਸਾਰੇ ਧੰਧੇ ਮੁਕਾ ਕੇ (ਇੱਥੋਂ) ਤੁਰਦਾ ਹੈ (ਨਾਹ ਹੀ ਕੋਈ ਇਹ ਆਖਦਾ ਹੈ ਕਿ ਹੁਣ ਮੇਰੇ ਕੰਮ-ਧੰਧੇ ਮੁੱਕ ਗਏ ਹਨ) ।

कोई जितना भी जीवन गुजार ले, मगर जीने की तमन्ना बनी रहती है, संसारं का कार्य पूरा नहीं होता।

No one lives long enough to accomplish all he wishes.

Guru Nanak Dev ji / / Slok Vaaran te Vadheek / Guru Granth Sahib ji - Ang 1412

ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ ॥

गिआनी जीवै सदा सदा सुरती ही पति होइ ॥

Giaanee jeevai sadaa sadaa suratee hee pati hoi ||

ਆਤਮਕ ਜੀਵਨ ਸੂਝ ਵਾਲਾ ਮਨੁੱਖ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ (ਸਦਾ ਆਪਣੀ ਸੁਰਤ ਪਰਮਾਤਮਾ ਦੀ ਯਾਦ ਵਿਚ ਜੋੜੀ ਰੱਖਦਾ ਹੈ) (ਪਰਮਾਤਮਾ ਵਿਚ) ਸੁਰਤ ਜੋੜੀ ਰੱਖਣ ਵਾਲੇ ਮਨੁੱਖ ਦੀ ਹੀ (ਲੋਕ ਪਰਲੋਕ ਵਿਚ) ਇੱਜ਼ਤ ਹੁੰਦੀ ਹੈ ।

ज्ञानी पुरुष सदैव जीता है, प्रभु-ध्यान में प्रतिष्ठा प्राप्त करता है।

Only the spiritually wise live forever; they are honored for their intuitive awareness.

Guru Nanak Dev ji / / Slok Vaaran te Vadheek / Guru Granth Sahib ji - Ang 1412

ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ ॥

सरफै सरफै सदा सदा एवै गई विहाइ ॥

Saraphai saraphai sadaa sadaa evai gaee vihaai ||

(ਮਾਇਆ-ਵੇੜ੍ਹੇ ਮਨੁੱਖ ਦੀ ਉਮਰ) ਸਦਾ ਹੀ ਕਿਰਸਾਂ ਕਰਦਿਆਂ ਕਰਦਿਆਂ ਇਹਨਾਂ ਕਿਰਸਾਂ ਵਿਚ ਹੀ ਬੀਤ ਜਾਂਦੀ ਹੈ ।

धीरे-धीरे जीवन बेकार ही चला जाता है

Bit by bit, life passes away, even though the mortal tries to hold it back.

Guru Nanak Dev ji / / Slok Vaaran te Vadheek / Guru Granth Sahib ji - Ang 1412

ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ ॥੩੧॥

नानक किस नो आखीऐ विणु पुछिआ ही लै जाइ ॥३१॥

Naanak kis no aakheeai vi(nn)u puchhiaa hee lai jaai ||31||

(ਸਰਫ਼ਿਆਂ-ਮਾਰੇ ਮਨੁੱਖ ਨੂੰ ਭੀ ਮੌਤ) ਉਸ ਦੀ ਸਲਾਹ ਪੁੱਛਣ ਤੋਂ ਬਿਨਾ ਹੀ ਇੱਥੋਂ ਲੈ ਤੁਰਦੀ ਹੈ । ਕਿਸੇ ਦੀ ਭੀ ਪੇਸ਼ ਨਹੀਂ ਜਾ ਸਕਦੀ ॥੩੧॥

गुरु नानक फुरमान करते हैं- किससे शिकायत की जाये, जब बिना इजाज़त ही वह ले जाता है॥३१॥

O Nanak, unto whom should we complain? Death takes one's life away without anyone's consent. ||31||

Guru Nanak Dev ji / / Slok Vaaran te Vadheek / Guru Granth Sahib ji - Ang 1412

ਦੋਸੁ ਨ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ ਹੋਵੈ ॥

दोसु न देअहु राइ नो मति चलै जां बुढा होवै ॥

Dosu na deahu raai no mati chalai jaan budhaa hovai ||

ਮਾਇਆਧਾਰੀ ਮਨੁੱਖ ਦੇ ਸਿਰ ਦੋਸ਼ ਨਾਹ ਥੱਪੋ (ਮਾਇਆ ਦਾ ਮੋਹ ਉਸ ਨੂੰ ਸਦਾ ਮਾਇਆ ਵਿਚ ਹੀ ਜਕੜੀ ਰੱਖਦਾ ਹੈ) । ਜਦੋਂ (ਮਾਇਆ-ਵੇੜ੍ਹਿਆ ਮਨੁੱਖ) ਬੁੱਢਾ (ਵੱਡੀ ਉਮਰ ਦਾ) ਹੋ ਜਾਂਦਾ ਹੈ (ਤਦੋਂ ਤਾਂ ਪਰਮਾਰਥ ਵਾਲੇ ਪਾਸੇ ਕੰਮ ਕਰਨ ਵਲੋਂ ਉਸ ਦੀ) ਅਕਲ (ਉੱਕਾ ਹੀ) ਰਹਿ ਜਾਂਦੀ ਹੈ ।

प्रभु राय को दोष क्या दें; जब कोई बूढ़ा हो जाता है, तो उसकी बुद्धि उसे छोड़ देती है।

Do not blame the Sovereign Lord; when someone grows old, his intellect leaves him.

Guru Nanak Dev ji / / Slok Vaaran te Vadheek / Guru Granth Sahib ji - Ang 1412

ਗਲਾਂ ਕਰੇ ਘਣੇਰੀਆ ਤਾਂ ਅੰਨੑੇ ਪਵਣਾ ਖਾਤੀ ਟੋਵੈ ॥੩੨॥

गलां करे घणेरीआ तां अंन्हे पवणा खाती टोवै ॥३२॥

Galaan kare gha(nn)ereeaa taan annhe pava(nn)aa khaatee tovai ||32||

(ਉਹ ਹਰ ਵੇਲੇ ਮਾਇਆ ਦੀਆਂ ਹੀ) ਬਹੁਤੀਆਂ ਗੱਲਾਂ ਕਰਦਾ ਰਹਿੰਦਾ ਹੈ । ਅੰਨ੍ਹੇ ਮਨੁੱਖ ਨੇ ਤਾਂ ਟੋਇਆਂ ਗੜ੍ਹਿਆਂ ਵਿਚ ਹੀ ਡਿੱਗਣਾ ਹੋਇਆ (ਜਿਸ ਮਨੁੱਖ ਨੂੰ ਆਤਮਕ ਜੀਵਨ ਵਾਲਾ ਰਸਤਾ ਦਿੱਸੇ ਹੀ ਨਾਹ, ਉਸ ਨੇ ਤਾਂ ਮੋਹ ਦੇ ਠੇਢੇ ਖਾ ਖਾ ਕੇ ਦੁੱਖਾਂ ਵਿਚ ਹੀ ਪਏ ਰਹਿਣਾ ਹੋਇਆ) ॥੩੨॥

बहुत बड़ी-बड़ी करता है, पर अज्ञान कें कारण नीचे ही गिरता है॥३२॥

The blind man talks and babbles, and then falls into the ditch. ||32||

Guru Nanak Dev ji / / Slok Vaaran te Vadheek / Guru Granth Sahib ji - Ang 1412

ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥

पूरे का कीआ सभ किछु पूरा घटि वधि किछु नाही ॥

Poore kaa keeaa sabh kichhu pooraa ghati vadhi kichhu naahee ||

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਸਰਬ-ਗੁਣ-ਭਰਪੂਰ ਪਰਮਾਤਮਾ ਦੀ ਰਚੀ ਜਗਤ-ਮਰਯਾਦਾ ਅਭੁੱਲ ਹੈ, ਇਸ ਵਿਚ ਕਿਤੇ ਕੋਈ ਨੁਕਸ ਨਹੀਂ ਹੈ ।

धनवान को दोष मत दो, जब बूढ़ा हो जाती है तो उसकी बुद्धि भ्रष्ट हो जाती है।

All that the Perfect Lord does is perfect; there is not too little, or too much.

Guru Nanak Dev ji / / Slok Vaaran te Vadheek / Guru Granth Sahib ji - Ang 1412

ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਂਹੀ ॥੩੩॥

नानक गुरमुखि ऐसा जाणै पूरे मांहि समांही ॥३३॥

Naanak guramukhi aisaa jaa(nn)ai poore maanhi samaanhee ||33||

ਹੇ ਨਾਨਕ! (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਇਸ ਨਿਸ਼ਚੇ ਦੀ ਬਰਕਤਿ ਨਾਲ) ਸਾਰੇ ਗੁਣਾਂ ਦੇ ਮਾਲਕ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੩੩॥

वह बातें हैं कि गुरुमुख उसे ही माना जाता है, जो हरदम पूर्ण परमेश्वर के ध्यान में समाया रहता है॥३३॥

O Nanak, knowing this as Gurmukh, the mortal merges into the Perfect Lord God. ||33||

Guru Nanak Dev ji / / Slok Vaaran te Vadheek / Guru Granth Sahib ji - Ang 1412Download SGGS PDF Daily Updates ADVERTISE HERE