ANG 1411, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਕੀਚੜਿ ਹਾਥੁ ਨ ਬੂਡਈ ਏਕਾ ਨਦਰਿ ਨਿਹਾਲਿ ॥

कीचड़ि हाथु न बूडई एका नदरि निहालि ॥

Keecha(rr)i haathu na boodaee ekaa nadari nihaali ||

ਪਰਮਾਤਮਾ (ਉਸ ਮਨੁੱਖ ਨੂੰ) ਮਿਹਰ ਦੀ ਨਿਗਾਹ ਨਾਲ ਵੇਖਦਾ ਹੈ (ਇਸ ਵਾਸਤੇ ਉਸ ਦਾ) ਹੱਥ ਚਿੱਕੜ ਵਿਚ ਨਹੀਂ ਡੁੱਬਦਾ (ਉਸ ਦਾ ਮਨ ਵਿਕਾਰਾਂ ਵਿਚ ਨਹੀਂ ਫਸਦਾ) ।

यदि मालिक की कृपा-दृष्टि हो जाए तो हाथ पाप-विकारों के कीचड़ में नहीं फँसते।

One who sees the One and Only Lord with his eyes - his hands shall not get muddy and dirty.

Guru Nanak Dev ji / / Slok Vaaran te Vadheek / Guru Granth Sahib ji - Ang 1411

ਨਾਨਕ ਗੁਰਮੁਖਿ ਉਬਰੇ ਗੁਰੁ ਸਰਵਰੁ ਸਚੀ ਪਾਲਿ ॥੮॥

नानक गुरमुखि उबरे गुरु सरवरु सची पालि ॥८॥

Naanak guramukhi ubare guru saravaru sachee paali ||8||

ਹੇ ਨਾਨਕ! ਗੁਰੂ ਦੀ ਸਰਨ ਪੈਣ ਵਾਲੇ ਮਨੁੱਖ (ਹੀ ਵਿਕਾਰਾਂ ਦੇ ਚਿੱਕੜ ਵਿਚ ਡੁੱਬਣੋਂ) ਬਚ ਨਿਕਲਦੇ ਹਨ । ਗੁਰੂ ਹੀ (ਨਾਮ ਦਾ) ਸਰੋਵਰ ਹੈ, ਗੁਰੂ ਹੀ ਸਦਾ-ਥਿਰ ਰਹਿਣ ਵਾਲੀ ਕੰਧ ਹੈ (ਜੋ ਵਿਕਾਰਾਂ ਦੇ ਚਿੱਕੜ ਵਿਚ ਲਿੱਬੜਨ ਤੋਂ ਬਚਾਂਦਾ ਹੈ) ॥੮॥

गुरु नानक का मत है कि गुरु की शरण में जीव संसार के बन्धनों से मुक्त हो जाता है, क्योंकि गुरु सत्य का सरोवर एवं अटल दीवार है॥८॥

O Nanak, the Gurmukhs are saved; the Guru has surrounded the ocean with the embankment of Truth. ||8||

Guru Nanak Dev ji / / Slok Vaaran te Vadheek / Guru Granth Sahib ji - Ang 1411

ਅਗਨਿ ਮਰੈ ਜਲੁ ਲੋੜਿ ਲਹੁ ਵਿਣੁ ਗੁਰ ਨਿਧਿ ਜਲੁ ਨਾਹਿ ॥

अगनि मरै जलु लोड़ि लहु विणु गुर निधि जलु नाहि ॥

Agani marai jalu lo(rr)i lahu vi(nn)u gur nidhi jalu naahi ||

(ਗੁਰੂ ਦੀ ਸਰਨ ਪੈ ਕੇ ਨਾਮ-) ਜਲ ਢੂੰਢ ਲੈ (ਇਸ ਨਾਮ-ਜਲ ਦੀ ਬਰਕਤਿ ਨਾਲ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ । (ਪਰ) ਗੁਰੂ (ਦੀ ਸਰਨ) ਤੋਂ ਬਿਨਾ ਨਾਮ-ਸਰੋਵਰ ਦਾ ਇਹ ਜਲ ਮਿਲਦਾ ਨਹੀਂ ।

यदि (तृष्णा की) अग्नि को खत्म करना है, तो हरिनाम-जल को ढूंढ लो, परन्तु गुरु के बिना नाम जल प्राप्त नहीं होता।

If you wish to put out the fire, then look for water; without the Guru, the ocean of water is not found.

Guru Nanak Dev ji / / Slok Vaaran te Vadheek / Guru Granth Sahib ji - Ang 1411

ਜਨਮਿ ਮਰੈ ਭਰਮਾਈਐ ਜੇ ਲਖ ਕਰਮ ਕਮਾਹਿ ॥

जनमि मरै भरमाईऐ जे लख करम कमाहि ॥

Janami marai bharamaaeeai je lakh karam kamaahi ||

(ਇਸ ਜਲ ਤੋਂ ਬਿਨਾ) ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਅਨੇਕਾਂ ਜੂਨਾਂ ਵਿਚ ਭਵਾਇਆ ਜਾਂਦਾ ਹੈ । ਹੇ ਭਾਈ ਜੇ ਮਨੁੱਖ (ਨਾਮ ਨੂੰ ਭੁਲਾ ਕੇ ਹੋਰ) ਲੱਖਾਂ ਕਰਮ ਕਮਾਂਦੇ ਰਹਿਣ (ਤਾਂ ਭੀ ਇਹ ਅੰਦਰਲੀ ਅੱਗ ਨਹੀਂ ਮਰਦੀ) ।

लाखों कर्म करने के बाद जन्म-मरण का चक्र पड़ जाता है।

You shall continue to wander lost in reincarnation through birth and death, even if you do thousands of other deeds.

Guru Nanak Dev ji / / Slok Vaaran te Vadheek / Guru Granth Sahib ji - Ang 1411

ਜਮੁ ਜਾਗਾਤਿ ਨ ਲਗਈ ਜੇ ਚਲੈ ਸਤਿਗੁਰ ਭਾਇ ॥

जमु जागाति न लगई जे चलै सतिगुर भाइ ॥

Jamu jaagaati na lagaee je chalai satigur bhaai ||

ਜੇ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰਦਾ ਰਹੇ, ਤਾਂ ਜਮਰਾਜ ਮਸੂਲੀਆ (ਉਸ ਉਤੇ) ਆਪਣਾ ਵਾਰ ਨਹੀਂ ਕਰ ਸਕਦਾ ।

यदि सतिगुरु की शिक्षानुसार जीवन-रास्ता अपनाया जाए तो यम तंग नहीं करता।

But you shall not be taxed by the Messenger of Death, if you walk in harmony with the Will of the True Guru.

Guru Nanak Dev ji / / Slok Vaaran te Vadheek / Guru Granth Sahib ji - Ang 1411

ਨਾਨਕ ਨਿਰਮਲੁ ਅਮਰ ਪਦੁ ਗੁਰੁ ਹਰਿ ਮੇਲੈ ਮੇਲਾਇ ॥੯॥

नानक निरमलु अमर पदु गुरु हरि मेलै मेलाइ ॥९॥

Naanak niramalu amar padu guru hari melai melaai ||9||

ਹੇ ਨਾਨਕ! ਗੁਰੂ (ਮਨੁੱਖ) ਨੂੰ ਪਵਿੱਤਰ ਉੱਚਾ ਆਤਮਕ ਦਰਜਾ ਬਖ਼ਸ਼ਦਾ ਹੈ, ਗੁਰੂ (ਮਨੁੱਖ ਨੂੰ) ਪਰਮਾਤਮਾ ਨਾਲ ਮਿਲਾ ਦੇਂਦਾ ਹੈ ॥੯॥

गुरु नानक का कथन है कि गुरु ही परमात्मा से मिलाता है और तब निर्मल पद प्राप्त होता है।॥६॥

O Nanak, the immaculate, immortal status is obtained, and the Guru will unite you in the Lord's Union. ||9||

Guru Nanak Dev ji / / Slok Vaaran te Vadheek / Guru Granth Sahib ji - Ang 1411

ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ ॥

कलर केरी छपड़ी कऊआ मलि मलि नाइ ॥

Kalar keree chhapa(rr)ee kauaa mali mali naai ||

(ਵਿਕਾਰਾਂ ਦੀ ਕਾਲਖ ਨਾਲ) ਕਾਲੇ ਹੋਏ ਮਨ ਵਾਲਾ ਮਨੁੱਖ (ਵਿਕਾਰਾਂ ਦੇ) ਕੱਲਰ ਦੀ ਛੱਪੜੀ ਵਿਚ ਬੜੇ ਸ਼ੌਕ ਨਾਲ ਇਸ਼ਨਾਨ ਕਰਦਾ ਰਹਿੰਦਾ ਹੈ ।

"(पाप रूपी) कीचड़ के सरोवर में (जीव रूपी) कौआ मल-मलकर नहाता है,

The crow rubs and washes itself in the mud puddle.

Guru Nanak Dev ji / / Slok Vaaran te Vadheek / Guru Granth Sahib ji - Ang 1411

ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥

मनु तनु मैला अवगुणी चिंजु भरी गंधी आइ ॥

Manu tanu mailaa avagu(nn)ee chinjju bharee ganddhee aai ||

(ਇਸ ਕਰਕੇ ਉਸ ਦਾ) ਮਨ (ਉਸ ਦਾ) ਤਨ ਵਿਕਾਰਾਂ (ਦੀ ਮੈਲ) ਨਾਲ ਮੈਲਾ ਹੋਇਆ ਰਹਿੰਦਾ ਹੈ (ਜਿਵੇਂ ਕਾਂ ਦੀ) ਚੁੰਝ ਗੰਦ ਨਾਲ ਹੀ ਭਰੀ ਰਹਿੰਦੀ ਹੈ (ਤਿਵੇਂ ਵਿਕਾਰੀ ਮਨੁੱਖ ਦਾ ਮੂੰਹ ਭੀ ਨਿੰਦਾ ਆਦਿਕ ਗੰਦ ਨਾਲ ਹੀ ਭਰਿਆ ਰਹਿੰਦਾ ਹੈ) ।

जिससे मन तन मैला होकर अवगुणों से भर जाता है और चोंच भी उसकी गंदगी से भर जाती है।

Its mind and body are polluted with its own mistakes and demerits, and its beak is filled with dirt.

Guru Nanak Dev ji / / Slok Vaaran te Vadheek / Guru Granth Sahib ji - Ang 1411

ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ ॥

सरवरु हंसि न जाणिआ काग कुपंखी संगि ॥

Saravaru hanssi na jaa(nn)iaa kaag kupankkhee sanggi ||

ਭੈੜੇ ਪੰਛੀ ਕਾਵਾਂ ਦੀ ਸੰਗਤ ਵਿਚ (ਵਿਕਾਰੀ ਬੰਦਿਆਂ ਦੀ ਸੁਹਬਤ ਵਿਚ ਪਰਮਾਤਮਾ ਦੀ ਅੰਸ਼ ਜੀਵ-) ਹੰਸ ਨੇ (ਗੁਰੂ-) ਸਰੋਵਰ (ਦੀ ਕਦਰ) ਨਾਹ ਸਮਝੀ ।

जीव रूपी कौआ दुष्टों की संगत में फँसकर संत रूपी हंसों की सरोवर को नहीं जानता।

The swan in the pool associated with the crow, not knowing that it was evil.

Guru Nanak Dev ji / / Slok Vaaran te Vadheek / Guru Granth Sahib ji - Ang 1411

ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ ॥

साकत सिउ ऐसी प्रीति है बूझहु गिआनी रंगि ॥

Saakat siu aisee preeti hai boojhahu giaanee ranggi ||

ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨਾਲ ਜੋੜੀ ਹੋਈ ਪ੍ਰੀਤ ਇਹੋ ਜਿਹੀ ਹੀ ਹੁੰਦੀ ਹੈ । ਹੇ ਆਤਮਕ ਜੀਵਨ ਦੀ ਸੂਝ ਹਾਸਲ ਕਰਨ ਦੇ ਚਾਹਵਾਨ ਮਨੁੱਖ! ਪਰਮਾਤਮਾ ਦੇ ਪ੍ਰੇਮ ਵਿਚ ਟਿਕ ਕੇ (ਜੀਵਨ-ਰਾਹ ਨੂੰ) ਸਮਝ ।

ज्ञानी पुरुषों से बेशक इस तथ्य को बूझ लो कि कुटिल लोगों से प्रेम इसी तरह है।

Such is the love of the faithless cynic; understand this, O spiritually wise ones, through love and devotion.

Guru Nanak Dev ji / / Slok Vaaran te Vadheek / Guru Granth Sahib ji - Ang 1411

ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ ॥

संत सभा जैकारु करि गुरमुखि करम कमाउ ॥

Santt sabhaa jaikaaru kari guramukhi karam kamaau ||

ਸਾਧ ਸੰਗਤ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ, ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ ਕਮਾਇਆ ਕਰ-ਇਹੀ ਹੈ ਪਵਿੱਤਰ ਇਸ਼ਨਾਨ ।

संत पुरुषों की मण्डली में ईश्वर का भजन करो, गुरुमुख बनकर शुभ कर्म करो।

So proclaim the victory of the Society of the Saints, and act as Gurmukh.

Guru Nanak Dev ji / / Slok Vaaran te Vadheek / Guru Granth Sahib ji - Ang 1411

ਨਿਰਮਲੁ ਨੑਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ ॥੧੦॥

निरमलु न्हावणु नानका गुरु तीरथु दरीआउ ॥१०॥

Niramalu nhaava(nn)u naanakaa guru teerathu dareeaau ||10||

ਹੇ ਨਾਨਕ! ਗੁਰੂ ਹੀ ਤੀਰਥ ਹੈ ਗੁਰੂ ਹੀ ਦਰੀਆਉ ਹੈ (ਗੁਰੂ ਵਿਚ ਚੁੱਭੀ ਲਾਈ ਰੱਖਣੀ ਹੀ ਪਵਿੱਤਰ ਇਸ਼ਨਾਨ ਹੈ) ॥੧੦॥

गुरु नानक का मत है कि गुरु ही पावन तीर्थ है, जहाँ स्नान करने से तन मन निर्मल हो जाता है।॥१०॥

Immaculate and pure is that cleansing bath, O Nanak, at the sacred shrine of the Guru's river. ||10||

Guru Nanak Dev ji / / Slok Vaaran te Vadheek / Guru Granth Sahib ji - Ang 1411

ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ ॥

जनमे का फलु किआ गणी जां हरि भगति न भाउ ॥

Janame kaa phalu kiaa ga(nn)ee jaan hari bhagati na bhaau ||

ਜਦ ਤਕ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪਰਮਾਤਮਾ ਦਾ ਪ੍ਰੇਮ ਨਹੀਂ, ਤਦ ਤਕ ਉਸ ਦੇ ਮਨੁੱਖਾ ਜਨਮ ਹਾਸਲ ਕੀਤੇ ਦਾ ਕੋਈ ਭੀ ਲਾਭ ਨਹੀਂ ।

यदि ईश्वर की भक्ति एवं प्रेम नहीं किया तो जन्म लेने का कोई फल नहीं।

What should I account as the rewards of this human life, if one does not feel love and devotion to the Lord?

Guru Nanak Dev ji / / Slok Vaaran te Vadheek / Guru Granth Sahib ji - Ang 1411

ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ ॥

पैधा खाधा बादि है जां मनि दूजा भाउ ॥

Paidhaa khaadhaa baadi hai jaan mani doojaa bhaau ||

ਜਦ ਤਕ (ਮਨੁੱਖ ਦੇ) ਮਨ ਵਿਚ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਪਿਆਰ ਵੱਸਦਾ ਹੈ, ਤਦ ਤਕ ਉਸ ਦਾ ਪਹਿਨਿਆ (ਕੀਮਤੀ ਕੱਪੜਾ ਉਸ ਦਾ) ਖਾਧਾ ਹੋਇਆ (ਕੀਮਤੀ ਭੋਜਨ ਸਭ) ਵਿਅਰਥ ਜਾਂਦਾ ਹੈ ਕਿਉਂਕਿ ਉਹ)

यदि मन द्वैतभाव में लीन है तो खाना-पहनना पूरा जीवन आचरण बेकार है।

Wearing clothes and eating food is useless, if the mind is filled with the love of duality.

Guru Nanak Dev ji / / Slok Vaaran te Vadheek / Guru Granth Sahib ji - Ang 1411

ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ ॥

वेखणु सुनणा झूठु है मुखि झूठा आलाउ ॥

Vekha(nn)u suna(nn)aa jhoothu hai mukhi jhoothaa aalaau ||

ਨਾਸਵੰਤ ਜਗਤ ਨੂੰ ਹੀ ਤੱਕ ਵਿਚ ਰੱਖਦਾ ਹੈ, ਨਾਸਵੰਤ ਜਗਤ ਨੂੰ ਹੀ ਕੰਨਾਂ ਵਿਚ ਵਸਾਈ ਰੱਖਦਾ ਹੈ, ਨਾਸਵੰਤ ਜਗਤ ਦੀਆਂ ਗੱਲਾਂ ਹੀ ਮੂੰਹ ਨਾਲ ਕਰਦਾ ਰਹਿੰਦਾ ਹੈ ।

देखना-सुनना भी झूठ है और मुँह से बात भी झूठी है।

Seeing and hearing is false, if one speaks lies.

Guru Nanak Dev ji / / Slok Vaaran te Vadheek / Guru Granth Sahib ji - Ang 1411

ਨਾਨਕ ਨਾਮੁ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ ॥੧੧॥

नानक नामु सलाहि तू होरु हउमै आवउ जाउ ॥११॥

Naanak naamu salaahi too horu haumai aavau jaau ||11||

ਹੇ ਨਾਨਕ! ਤੂੰ (ਸਦਾ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦਾ ਰਹੁ । (ਸਿਫ਼ਤ-ਸਾਲਾਹ ਨੂੰ ਭੁਲਾ ਕੇ) ਹੋਰ (ਸਾਰਾ ਉੱਦਮ) ਹਉਮੈ ਦੇ ਕਾਰਨ ਜਨਮ ਮਰਨ ਦਾ ਗੇੜ ਬਣਾਈ ਰੱਖਦਾ ਹੈ ॥੧੧॥

गुरु नानक फुरमान करते हैं कि परमात्मा की सराहना करो, अहम्-भाव के कारण जन्म-मरण का चक्र ही बना रहता है॥११॥

O Nanak, praise the Naam, the Name of the Lord; everything else is coming and going in egotism. ||11||

Guru Nanak Dev ji / / Slok Vaaran te Vadheek / Guru Granth Sahib ji - Ang 1411

ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥੧੨॥

हैनि विरले नाही घणे फैल फकड़ु संसारु ॥१२॥

Haini virale naahee gha(nn)e phail phaka(rr)u sanssaaru ||12||

(ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਵਾਲੇ ਮਨੁੱਖ) ਕੋਈ ਵਿਰਲੇ ਵਿਰਲੇ ਹਨ, ਬਹੁਤੇ ਨਹੀਂ ਹਨ । (ਆਮ ਤੌਰ ਤੇ) ਜਗਤ ਵਿਖਾਵੇ ਦੇ ਕੰਮ ਹੀ (ਕਰਦਾ ਰਹਿੰਦਾ ਹੈ, ਆਤਮਕ ਜੀਵਨ ਨੂੰ) ਨੀਵਾਂ ਕਰਨ ਵਾਲਾ ਬੋਲ ਹੀ (ਬੋਲਦਾ ਰਹਿੰਦਾ ਹੈ) ॥੧੨॥

ईश्वर की भजन-बंदगी करने वाले विरले ही हैं, ज्यादा नहीं, बाकी संसार के लोग दिखावा मात्र हैं और बेकार की बातें करने वाले हैं॥१२ ॥

The Saints are few and far between; everything else in the world is just a pompous show. ||12||

Guru Nanak Dev ji / / Slok Vaaran te Vadheek / Guru Granth Sahib ji - Ang 1411

ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥

नानक लगी तुरि मरै जीवण नाही ताणु ॥

Naanak lagee turi marai jeeva(nn) naahee taa(nn)u ||

ਹੇ ਨਾਨਕ! (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦੀ ਚੋਟ) ਲੱਗਦੀ ਹੈ (ਉਹ ਮਨੁੱਖ) ਤੁਰਤ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦੇ ਅੰਦਰੋਂ ਸੁਆਰਥ ਖ਼ਤਮ ਹੋ ਜਾਂਦਾ ਹੈ), (ਉਸ ਦੇ ਅੰਦਰ ਸੁਆਰਥ ਦੇ) ਜੀਵਨ ਦਾ ਜ਼ੋਰ ਨਹੀਂ ਰਹਿ ਜਾਂਦਾ ।

गुरु नानक फुरमान करते हैं- जिसके दिल पर प्रेम की चोट लगती है, वह तत्क्षण मौत को प्राप्त हो जाता है और जीने की शक्ति छूट जाती है।

O Nanak, one who is struck by the Lord dies instantaneously; the power to live is lost.

Guru Nanak Dev ji / / Slok Vaaran te Vadheek / Guru Granth Sahib ji - Ang 1411

ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ॥

चोटै सेती जो मरै लगी सा परवाणु ॥

Chotai setee jo marai lagee saa paravaa(nn)u ||

ਜਿਹੜਾ ਮਨੁੱਖ (ਪ੍ਰਭੂ-ਚਰਨਾਂ ਦੀ ਪ੍ਰੀਤ ਦੀ) ਚੋਟ ਨਾਲ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦਾ ਜੀਵਨ ਪ੍ਰਭੂ-ਦਰ ਤੇ ਕਬੂਲ ਹੋ ਜਾਂਦਾ ਹੈ) ਉਹੀ ਲੱਗੀ ਹੋਈ ਚੋਟ (ਪ੍ਰਭੂ-ਦਰ ਤੇ) ਪਰਵਾਨ ਹੁੰਦੀ ਹੈ ।

जो ऐसी प्रेम चोट से मरता है, वही सफल होता है।

If someone dies by such a stroke, then he is accepted.

Guru Nanak Dev ji / / Slok Vaaran te Vadheek / Guru Granth Sahib ji - Ang 1411

ਜਿਸ ਨੋ ਲਾਏ ਤਿਸੁ ਲਗੈ ਲਗੀ ਤਾ ਪਰਵਾਣੁ ॥

जिस नो लाए तिसु लगै लगी ता परवाणु ॥

Jis no laae tisu lagai lagee taa paravaa(nn)u ||

ਪਰ (ਇਹ ਪ੍ਰੇਮ ਦੀ ਚੋਟ) ਉਸ ਮਨੁੱਖ ਨੂੰ ਹੀ ਲੱਗਦੀ ਹੈ ਜਿਸ ਨੂੰ (ਪਰਮਾਤਮਾ ਆਪ) ਲਾਂਦਾ ਹੈ (ਜਦੋਂ ਇਹ ਚੋਟ ਪਰਮਾਤਮਾ ਵਲੋਂ ਲੱਗਦੀ ਹੈ) ਤਦੋਂ ਹੀ ਇਹ ਲੱਗੀ ਹੋਈ (ਚੋਟ) ਕਬੂਲ ਹੁੰਦੀ ਹੈ (ਸਫਲ ਹੁੰਦੀ ਹੈ) ।

यह उसे ही लगती है, जिसे वह लगाता है और वही परवान होता है।

He alone is struck, who is struck by the Lord; after such a stroke, he is approved.

Guru Nanak Dev ji / / Slok Vaaran te Vadheek / Guru Granth Sahib ji - Ang 1411

ਪਿਰਮ ਪੈਕਾਮੁ ਨ ਨਿਕਲੈ ਲਾਇਆ ਤਿਨਿ ਸੁਜਾਣਿ ॥੧੩॥

पिरम पैकामु न निकलै लाइआ तिनि सुजाणि ॥१३॥

Piram paikaamu na nikalai laaiaa tini sujaa(nn)i ||13||

ਉਸ ਸਿਆਣੇ (ਤੀਰੰਦਾਜ਼-ਪ੍ਰਭੂ) ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦਾ ਤੀਰ) ਵਿੰਨ੍ਹ ਦਿੱਤਾ; (ਉਸ ਹਿਰਦੇ ਵਿਚੋਂ ਇਹ) ਪ੍ਰੇਮ ਦਾ ਤੀਰ ਫਿਰ ਨਹੀਂ ਨਿਕਲਦਾ ॥੧੩॥

यह प्रेम तीर ऐसा है, जो उन सज्जनों से निकलता ही नहीं ॥१३॥

The arrow of love, shot by the All-knowing Lord, cannot be pulled out. ||13||

Guru Nanak Dev ji / / Slok Vaaran te Vadheek / Guru Granth Sahib ji - Ang 1411

ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ ॥

भांडा धोवै कउणु जि कचा साजिआ ॥

Bhaandaa dhovai kau(nn)u ji kachaa saajiaa ||

(ਤੀਰਥ-ਇਸ਼ਨਾਨ ਆਦਿਕ ਨਾਲ) ਕੋਈ ਭੀ ਮਨੁੱਖ ਸਰੀਰ ਘੜੇ ਨੂੰ ਪਵਿੱਤਰ ਨਹੀਂ ਕਰ ਸਕਦਾ, ਕਿਉਂਕਿ ਇਹ ਬਣਾਇਆ ਹੀ ਅਜਿਹਾ ਹੈ ਕਿ ਇਸ ਨੂੰ ਵਿਕਾਰਾਂ ਦਾ ਚਿੱਕੜ ਸਦਾ ਲੱਗਦਾ ਰਹਿੰਦਾ ਹੈ ।

जिस शरीर रूपी बर्तन को कच्चा ही बनाया गया है, उसे भला कोई तीर्थ-स्नान से कैसे पवित्र कर सकता है।

Who can wash the unbaked clay pot?

Guru Nanak Dev ji / / Slok Vaaran te Vadheek / Guru Granth Sahib ji - Ang 1411

ਧਾਤੂ ਪੰਜਿ ਰਲਾਇ ਕੂੜਾ ਪਾਜਿਆ ॥

धातू पंजि रलाइ कूड़ा पाजिआ ॥

Dhaatoo panjji ralaai koo(rr)aa paajiaa ||

(ਹਵਾ, ਪਾਣੀ, ਮਿੱਟੀ, ਅੱਗ, ਆਕਾਸ਼) ਪੰਜ ਤੱਤ ਇਕੱਠੇ ਕਰ ਕੇ ਇਹ ਸਰੀਰ-ਭਾਂਡਾ ਇਕ ਨਾਸਵੰਤ ਖਿਡੌਣਾ ਜਿਹਾ ਬਣਾਇਆ ਗਿਆ ਹੈ ।

विधाता ने पाँच तत्वों को मिलाकर शरीर रूपी झूठा खिलौना बनाया है।

Joining the five elements together, the Lord made a false cover.

Guru Nanak Dev ji / / Slok Vaaran te Vadheek / Guru Granth Sahib ji - Ang 1411

ਭਾਂਡਾ ਆਣਗੁ ਰਾਸਿ ਜਾਂ ਤਿਸੁ ਭਾਵਸੀ ॥

भांडा आणगु रासि जां तिसु भावसी ॥

Bhaandaa aa(nn)agu raasi jaan tisu bhaavasee ||

ਹਾਂ, ਜਦੋਂ ਉਸ ਪਰਮਾਤਮਾ ਦੀ ਰਜ਼ਾ ਹੁੰਦੀ ਹੈ (ਮਨੁੱਖ ਨੂੰ ਗੁਰੂ ਮਿਲਦਾ ਹੈ, ਗੁਰੂ ਮਨੁੱਖ ਦੇ) ਸਰੀਰ-ਭਾਂਡੇ ਨੂੰ ਪਵਿੱਤਰ ਕਰ ਦੇਂਦਾ ਹੈ ।

जब उसकी मर्जी होती है तो वह शरीर रूपी बर्तन को गुरु के द्वारा पवित्र कर देता है।

When it pleases Him, He makes it right.

Guru Nanak Dev ji / / Slok Vaaran te Vadheek / Guru Granth Sahib ji - Ang 1411

ਪਰਮ ਜੋਤਿ ਜਾਗਾਇ ਵਾਜਾ ਵਾਵਸੀ ॥੧੪॥

परम जोति जागाइ वाजा वावसी ॥१४॥

Param joti jaagaai vaajaa vaavasee ||14||

(ਗੁਰੂ ਮਨੁੱਖ ਦੇ ਅੰਦਰ) ਸਭ ਤੋਂ ਉੱਚੀ ਰੱਬੀ ਜੋਤਿ ਜਗਾ ਕੇ (ਰੱਬੀ ਜੋਤਿ ਦਾ) ਵਾਜਾ ਵਜਾ ਦੇਂਦਾ ਹੈ । (ਰੱਬੀ ਜੋਤਿ ਦਾ ਰੱਬੀ ਸਿਫ਼ਤ-ਸਾਲਾਹ ਦਾ ਇਤਨਾ ਪ੍ਰਬਲ ਪ੍ਰਭਾਵ ਬਣਾ ਦੇਂਦਾ ਹੈ ਕਿ ਮਨੁੱਖ ਦੇ ਅੰਦਰ ਵਿਕਾਰਾਂ ਦਾ ਰੌਲਾ ਸੁਣਿਆ ਹੀ ਨਹੀਂ ਜਾਂਦਾ । ਵਿਕਾਰਾਂ ਦੀ ਕੋਈ ਪੇਸ਼ ਹੀ ਨਹੀਂ ਜਾਂਦੀ ਕਿ ਕੁਕਰਮਾਂ ਦਾ ਕੋਈ ਚਿੱਕੜ ਖਿਲਾਰ ਸਕਣ) ॥੧੪॥

तब परम ज्योति को जगाकर सही जीवन का बाजा बजने लगता है॥ १४ ॥

The supreme light shines forth, and the celestial song vibrates and resounds. ||14||

Guru Nanak Dev ji / / Slok Vaaran te Vadheek / Guru Granth Sahib ji - Ang 1411

ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ ॥

मनहु जि अंधे घूप कहिआ बिरदु न जाणनी ॥

Manahu ji anddhe ghoop kahiaa biradu na jaa(nn)anee ||

ਜਿਹੜੇ ਮਨੁੱਖ ਮਨੋਂ ਘੁੱਪ ਅੰਨ੍ਹੇ ਹਨ (ਪੁੱਜ ਕੇ ਮੂਰਖ ਹਨ) ਉਹ ਦੱਸਿਆਂ ਭੀ (ਇਨਸਾਨੀ) ਫ਼ਰਜ਼ ਨਹੀਂ ਜਾਣਦੇ ।

जो व्यक्ति मन से घोर अन्धे अर्थात् महामूर्ख हैं, वे समझाने के बावजूद भी अपने कर्त्तव्य को नहीं जानते।

Those who are totally blind in their minds, do not have the integrity to keep their word.

Guru Nanak Dev ji / / Slok Vaaran te Vadheek / Guru Granth Sahib ji - Ang 1411

ਮਨਿ ਅੰਧੈ ਊਂਧੈ ਕਵਲ ਦਿਸਨਿ ਖਰੇ ਕਰੂਪ ॥

मनि अंधै ऊंधै कवल दिसनि खरे करूप ॥

Mani anddhai undhai kaval disani khare karoop ||

ਮਨ ਅੰਨ੍ਹਾ ਹੋਣ ਕਰਕੇ, ਹਿਰਦਾ ਕੇਵਲ (ਧਰਮ ਵਲੋਂ) ਉਲਟਿਆ ਹੋਇਆ ਹੋਣ ਦੇ ਕਾਰਨ ਉਹ ਬੰਦੇ ਬਹੁਤ ਕੋਝੇ (ਕੋਝੇ ਜੀਵਨ ਵਾਲੇ) ਲੱਗਦੇ ਹਨ ।

वे मन से अन्धे हृदय कमल से भी उलटे हैं और भयानक ही दिखाई देते हैं।

With their blind minds, and their upside-down heart-lotus, they look totally ugly.

Guru Nanak Dev ji / / Slok Vaaran te Vadheek / Guru Granth Sahib ji - Ang 1411

ਇਕਿ ਕਹਿ ਜਾਣਨਿ ਕਹਿਆ ਬੁਝਨਿ ਤੇ ਨਰ ਸੁਘੜ ਸਰੂਪ ॥

इकि कहि जाणनि कहिआ बुझनि ते नर सुघड़ सरूप ॥

Iki kahi jaa(nn)ani kahiaa bujhani te nar sugha(rr) saroop ||

ਕਈ ਮਨੁੱਖ ਐਸੇ ਹੁੰਦੇ ਹਨ ਜੋ (ਆਪ) ਗੱਲ ਕਰਨੀ ਭੀ ਜਾਣਦੇ ਹਨ, ਤੇ, ਕਿਸੇ ਦੀ ਆਖੀ ਭੀ ਸਮਝਦੇ ਹਨ, ਉਹ ਮਨੁੱਖ ਸੁਚੱਜੇ ਤੇ ਸੋਹਣੇ ਜਾਪਦੇ ਹਨ ।

कुछ लोग कही गई बात जानते हैं, उपदेश को समझते हैं, ऐसे व्यक्ति बुद्धिमान हैं।

Some know how to speak and understand what they are told. Those people are wise and good-looking.

Guru Nanak Dev ji / / Slok Vaaran te Vadheek / Guru Granth Sahib ji - Ang 1411

ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ ॥

इकना नादु न बेदु न गीअ रसु रसु कसु न जाणंति ॥

Ikanaa naadu na bedu na geea rasu rasu kasu na jaa(nn)antti ||

ਕਈ ਬੰਦਿਆਂ ਨੂੰ ਨਾਹ ਜੋਗੀਆਂ ਦੇ ਨਾਦ ਦਾ ਰਸ, ਨਾਹ ਵੇਦ ਦਾ ਸ਼ੌਕ, ਨਾਹ ਰਾਗ ਦੀ ਖਿੱਚ-ਕਿਸੇ ਤਰ੍ਹਾਂ ਦੇ ਕੋਮਲ ਉਨਰ ਵੱਲ ਰੁਚੀ ਨਹੀਂ ਹੈ,

कोई नाद तक नहीं जानता, किसी के पास कोई ज्ञान नहीं, कोई गीत-संगीत के आनंद को नहीं जानता और किसी को भले बुरे का कोई ज्ञान तक नहीं।

Some do not know the Sound-current of the Naad, spiritual wisdom or the joy of song. They do not even understand good and bad.

Guru Nanak Dev ji / / Slok Vaaran te Vadheek / Guru Granth Sahib ji - Ang 1411

ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥

इकना सिधि न बुधि न अकलि सर अखर का भेउ न लहंति ॥

Ikanaa sidhi na budhi na akali sar akhar kaa bheu na lahantti ||

ਕਈ ਬੰਦਿਆਂ ਨੂੰ ਨਾਹ (ਵਿਚਾਰ ਵਿਚ) ਸਫਲਤਾ, ਨਾਹ ਸੁਚੱਜੀ ਬੁੱਧੀ, ਨਾਹ ਅਕਲ ਦੀ ਸਾਰ ਹੈ, ਤੇ, ਇਕ ਅੱਖਰ ਭੀ ਪੜ੍ਹਨਾ ਨਹੀਂ ਜਾਣਦੇ (ਫਿਰ ਭੀ, ਆਕੜ ਹੀ ਆਕੜ ਵਿਖਾਲਦੇ ਹਨ) ।

कुछ ऐसे भी हैं, जिनके पास न कोई सिद्धि है, न बुद्धि है, न ही कोई अक्ल है और एक अक्षर का भी भेद नहीं जानते।

Some have no idea of perfection, wisdom or understanding; they know nothing about the mystery of the Word.

Guru Nanak Dev ji / / Slok Vaaran te Vadheek / Guru Granth Sahib ji - Ang 1411

ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ ॥੧੫॥

नानक ते नर असलि खर जि बिनु गुण गरबु करंत ॥१५॥

Naanak te nar asali khar ji binu gu(nn) garabu karantt ||15||

ਹੇ ਨਾਨਕ! ਜਿਨ੍ਹਾਂ ਵਿਚ ਕੋਈ ਗੁਣ ਨਾਹ ਹੋਵੇ, ਤੇ, ਅਹੰਕਾਰ ਕਰੀ ਜਾਣ, ਉਹ ਮਨੁੱਖ ਨਿਰੇ ਖੋਤੇ ਹਨ ॥੧੫॥

गुरु नानक का फुरमान है कि दरअसल ऐसे व्यक्ति गधे के समान हैं, जो बिना किसी गुण के अभिमान करते हैं॥१५॥

O Nanak, those people are really donkeys; they have no virtue or merit, but still, they are very proud. ||15||

Guru Nanak Dev ji / / Slok Vaaran te Vadheek / Guru Granth Sahib ji - Ang 1411

ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ ॥

सो ब्रहमणु जो बिंदै ब्रहमु ॥

So brhama(nn)u jo binddai brhamu ||

(ਸਾਡੀਆਂ ਨਜ਼ਰਾਂ ਵਿਚ) ਉਹ (ਮਨੁੱਖ ਅਸਲ) ਬ੍ਰਾਹਮਣ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ,

असल में वही ब्राह्मण है, जो ब्रह्म को मानता है।

He alone is a Brahmin, who knows God.

Guru Nanak Dev ji / / Slok Vaaran te Vadheek / Guru Granth Sahib ji - Ang 1411

ਜਪੁ ਤਪੁ ਸੰਜਮੁ ਕਮਾਵੈ ਕਰਮੁ ॥

जपु तपु संजमु कमावै करमु ॥

Japu tapu sanjjamu kamaavai karamu ||

ਜੋ ਇਹੀ ਜਪ-ਕਰਮ ਕਰਦਾ ਹੈ, ਇਹੀ ਤਪ-ਕਰਮ ਕਰਦਾ ਹੈ, ਇਹੀ ਸੰਜਮ-ਕਰਮ ਕਰਦਾ ਹੈ (ਜੋ ਪਰਮਾਤਮਾ ਦੀ ਭਗਤੀ ਨੂੰ ਹੀ ਜਪ ਤਪ ਸੰਜਮ ਸਮਝਦਾ ਹੈ)

वह पूजा-पाठ, सादगी में सत्कर्म करता है और

He chants and meditates, and practices austerity and good deeds.

Guru Nanak Dev ji / / Slok Vaaran te Vadheek / Guru Granth Sahib ji - Ang 1411

ਸੀਲ ਸੰਤੋਖ ਕਾ ਰਖੈ ਧਰਮੁ ॥

सील संतोख का रखै धरमु ॥

Seel santtokh kaa rakhai dharamu ||

ਜੋ ਮਿੱਠੇ ਸੁਭਾਅ ਅਤੇ ਸੰਤੋਖ ਦਾ ਫ਼ਰਜ਼ ਨਿਬਾਹੁੰਦਾ ਹੈ,

शील-शान्ति, संतोष का धर्म पालन करता है।

He keeps to the Dharma, with faith, humility and contentment.

Guru Nanak Dev ji / / Slok Vaaran te Vadheek / Guru Granth Sahib ji - Ang 1411

ਬੰਧਨ ਤੋੜੈ ਹੋਵੈ ਮੁਕਤੁ ॥

बंधन तोड़ै होवै मुकतु ॥

Banddhan to(rr)ai hovai mukatu ||

ਜੋ ਮਾਇਆ ਦੇ ਮੋਹ ਦੀਆਂ ਫਾਹੀਆਂ ਤੋੜ ਲੈਂਦਾ ਹੈ ਅਤੇ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ ।

जो जगत के बन्धनों को तोड़कर मुक्त होता है,

Breaking his bonds, he is liberated.

Guru Nanak Dev ji / / Slok Vaaran te Vadheek / Guru Granth Sahib ji - Ang 1411

ਸੋਈ ਬ੍ਰਹਮਣੁ ਪੂਜਣ ਜੁਗਤੁ ॥੧੬॥

सोई ब्रहमणु पूजण जुगतु ॥१६॥

Soee brhama(nn)u pooja(nn) jugatu ||16||

ਉਹੀ ਬ੍ਰਾਹਮਣ ਆਦਰ-ਸਤਕਾਰ ਦਾ ਹੱਕਦਾਰ ਹੈ ॥੧੬॥

वही ब्राह्मण जगत में पूजनीय होता है।॥१६॥

Such a Brahmin is worthy of being worshipped. ||16||

Guru Nanak Dev ji / / Slok Vaaran te Vadheek / Guru Granth Sahib ji - Ang 1411

ਖਤ੍ਰੀ ਸੋ ਜੁ ਕਰਮਾ ਕਾ ਸੂਰੁ ॥

खत्री सो जु करमा का सूरु ॥

Khatree so ju karamaa kaa sooru ||

(ਸਾਡੀਆਂ ਨਜ਼ਰਾਂ ਵਿਚ) ਉਹ ਮਨੁੱਖ ਖੱਤ੍ਰੀ ਹੈ ਜੋ (ਕਾਮਾਦਿਕ ਵੈਰੀਆਂ ਨੂੰ ਮਾਰ-ਮੁਕਾਣ ਲਈ) ਨੇਕ ਕਰਮ ਕਰਨ ਵਾਲਾ ਸੂਰਮਾ ਬਣਦਾ ਹੈ,

क्षत्रिय वही है, जो सत्कर्मों का शूरवीर माना जाता है।

He alone is a Kshatriya, who is a hero in good deeds.

Guru Nanak Dev ji / / Slok Vaaran te Vadheek / Guru Granth Sahib ji - Ang 1411

ਪੁੰਨ ਦਾਨ ਕਾ ਕਰੈ ਸਰੀਰੁ ॥

पुंन दान का करै सरीरु ॥

Punn daan kaa karai sareeru ||

ਜੋ ਆਪਣੇ ਸਰੀਰ ਨੂੰ (ਆਪਣੇ ਜੀਵਨ ਨੂੰ, ਹੋਰਨਾਂ ਵਿਚ) ਭਲੇ ਕਰਮ ਵੰਡਣ ਲਈ ਵਸੀਲਾ ਬਣਾਂਦਾ ਹੈ,

यह दान-पुण्य का जीवन अपनाता है।

He uses his body to give in charity;

Guru Nanak Dev ji / / Slok Vaaran te Vadheek / Guru Granth Sahib ji - Ang 1411

ਖੇਤੁ ਪਛਾਣੈ ਬੀਜੈ ਦਾਨੁ ॥

खेतु पछाणै बीजै दानु ॥

Khetu pachhaa(nn)ai beejai daanu ||

ਜੋ (ਆਪਣੇ ਸਰੀਰ ਨੂੰ ਕਿਸਾਨ ਦੇ ਖੇਤ ਵਾਂਗ) ਖੇਤ ਸਮਝਦਾ ਹੈ (ਤੇ, ਇਸ ਖੇਤ ਵਿਚ ਪਰਮਾਤਮਾ ਦੇ ਨਾਮ ਦੀ) ਦਾਤ (ਨਾਮ-ਬੀਜ) ਬੀਜਦਾ ਹੈ ।

खेत को पहचान कर दान का बीज डालता है।

He understands his farm, and plants the seeds of generosity.

Guru Nanak Dev ji / / Slok Vaaran te Vadheek / Guru Granth Sahib ji - Ang 1411

ਸੋ ਖਤ੍ਰੀ ਦਰਗਹ ਪਰਵਾਣੁ ॥

सो खत्री दरगह परवाणु ॥

So khatree daragah paravaa(nn)u ||

ਅਜਿਹਾ ਖੱਤ੍ਰੀ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ।

ऐसा क्षत्रिय ही ईश्वर के दरबार में मान्य होता है।

Such a Kshatriya is accepted in the Court of the Lord.

Guru Nanak Dev ji / / Slok Vaaran te Vadheek / Guru Granth Sahib ji - Ang 1411

ਲਬੁ ਲੋਭੁ ਜੇ ਕੂੜੁ ਕਮਾਵੈ ॥

लबु लोभु जे कूड़ु कमावै ॥

Labu lobhu je koo(rr)u kamaavai ||

ਪਰ ਜਿਹੜਾ ਮਨੁੱਖ ਲੱਬ ਲੋਭ ਅਤੇ ਹੋਰ ਠੱਗੀ ਆਦਿਕ ਕਰਦਾ ਰਹਿੰਦਾ ਹੈ,

जो लोभ-लालच में झूठा कर्म करता है,

Whoever practices greed, possessiveness and falsehood,

Guru Nanak Dev ji / / Slok Vaaran te Vadheek / Guru Granth Sahib ji - Ang 1411

ਅਪਣਾ ਕੀਤਾ ਆਪੇ ਪਾਵੈ ॥੧੭॥

अपणा कीता आपे पावै ॥१७॥

Apa(nn)aa keetaa aape paavai ||17||

(ਉਹ ਜਨਮ ਦਾ ਚਾਹੇ ਖੱਤ੍ਰੀ ਹੀ ਹੋਵੇ) ਉਹ ਮਨੁੱਖ (ਲੱਬ ਆਦਿਕ) ਕੀਤੇ ਕਰਮਾਂ ਦਾ ਫਲ ਆਪ ਹੀ ਭੁਗਤਦਾ ਹੈ (ਉਹ ਮਨੁੱਖ ਕਾਮਾਦਿਕ ਵਿਕਾਰਾਂ ਦਾ ਸ਼ਿਕਾਰ ਹੋਇਆ ਹੀ ਰਹਿੰਦਾ ਹੈ, ਉਹ ਨਹੀਂ ਹੈ ਸੂਰਮਾ) ॥੧੭॥

वह अपने किए कर्मों का ही फल पाता है॥१७॥

Shall receive the fruits of his own labors. ||17||

Guru Nanak Dev ji / / Slok Vaaran te Vadheek / Guru Granth Sahib ji - Ang 1411

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥

तनु न तपाइ तनूर जिउ बालणु हड न बालि ॥

Tanu na tapaai tanoor jiu baala(nn)u had na baali ||

(ਆਪਣੇ) ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ, ਤੇ, ਹੱਡਾਂ ਨੂੰ (ਧੂਣੀਆਂ ਨਾਲ) ਇਉਂ ਨਾਹ ਬਲਾ ਜਿਵੇਂ ਇਹ ਬਾਲਣ ਹੈ ।

तन को तंदूर की तरह गर्म मत करो, न ही हड्डियों रूपी ईंधन को जलाओ।

Do not heat your body like a furnace, or burn your bones like firewood.

Guru Nanak Dev ji / / Slok Vaaran te Vadheek / Guru Granth Sahib ji - Ang 1411

ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਸਮ੍ਹ੍ਹਾਲਿ ॥੧੮॥

सिरि पैरी किआ फेड़िआ अंदरि पिरी सम्हालि ॥१८॥

Siri pairee kiaa phe(rr)iaa anddari piree samhaali ||18||

(ਤੇਰੇ) ਸਿਰ ਨੇ (ਤੇਰੇ) ਪੈਰਾਂ ਨੇ ਕੁਝ ਨਹੀਂ ਵਿਗਾੜਿਆ (ਇਹਨਾਂ ਨੂੰ ਧੂਣੀਆਂ ਨਾਲ ਕਿਉਂ ਦੁਖੀ ਕਰਦਾ ਹੈਂ? ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ॥੧੮॥

सिर-पैरों ने तुम्हारा क्या बिगाड़ा है, मन में परमात्मा का स्मरण करो ॥१८॥

What have your head and feet done wrong? See your Husband Lord within yourself. ||18||

Guru Nanak Dev ji / / Slok Vaaran te Vadheek / Guru Granth Sahib ji - Ang 1411Download SGGS PDF Daily Updates ADVERTISE HERE