ANG 1410, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ੴ सति नामु करता पुरखु निरभउ निरवैरु अकाल मूरति अजूनी सैभं गुरप्रसादि ॥

Ik-oamkkaari sati naamu karataa purakhu nirabhau niravairu akaal moorati ajoonee saibhann guraprsaadi ||

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

वह अद्वितीय ईश्वर जिसका वाचक ओम् है, केवल एक (ऑकार स्वरूप) है, नाम उसका सत्य है, वह देवी-देवता, मनुष्य सहित सम्पूर्ण सृष्टि की रचना करने वाला है, वह सर्वशक्तिमान है, वह भय से रहित है, (समदृष्टि के कारण) वह निर्वेर है, वह कालातीत है (भूत, वर्तमान, भविष्य से परे) वह ब्रह्ममूर्ति अमर है, वह जन्म-मरण के बन्धन से रहित है, वह अपने आप ही प्रगट हुआ है, गुरु-कृपा से प्राप्त होता है।

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

Guru Nanak Dev ji / / Slok Vaaran te Vadheek / Guru Granth Sahib ji - Ang 1410

ਸਲੋਕ ਵਾਰਾਂ ਤੇ ਵਧੀਕ ॥

सलोक वारां ते वधीक ॥

Salok vaaraan te vadheek ||

ਬਾਣੀ 'ਸਲੋਕ ਵਾਰਾਂ ਤੇ ਵਧੀਕ' ।

"(वे श्लोक जो ‘आदिग्रंथ' की बाईस वारों में से बढ़ गए, जिनका उन वारों में संकलन नहीं हो सका। इसलिए गुरु अर्जुन देव जी ने उन श्लोकों का ‘सलोक वारां ते वर्धीक' नामक शीर्षक पर संकलन किया)"

Shaloks In Addition To The Vaars.

Guru Nanak Dev ji / / Slok Vaaran te Vadheek / Guru Granth Sahib ji - Ang 1410

ਮਹਲਾ ੧ ॥

महला १ ॥

Mahalaa 1 ||

ਗੁਰੂ ਨਾਨਕ ਦੀ ।

महला १ ॥

First Mehl:

Guru Nanak Dev ji / / Slok Vaaran te Vadheek / Guru Granth Sahib ji - Ang 1410

ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥

उतंगी पैओहरी गहिरी ग्मभीरी ॥

Utanggee paioharee gahiree gambbheeree ||

ਉੱਚੇ ਲੰਮੇ ਕੱਦ ਵਾਲੀ, ਭਰ-ਜੁਆਨੀ ਤੇ ਅੱਪੜੀ ਹੋਈ, ਮਾਣ ਵਿਚ ਮੱਤੀ ਹੋਈ ਮਸਤ ਚਾਲ ਵਾਲੀ (ਆਪਣੀ ਸਹੇਲੀ ਨੂੰ ਆਖਦੀ ਹੈ-ਹੇ ਸਹੇਲੀਏ!)

"(सास अपनी पुत्रवधु को कहती है) हे बड़े-बड़े, ऊँचे वक्षों (अर्थात् जवानी) में मस्त स्त्री ! कुछ गंभीरता एवं समझदारी तो कर।

O you with youthful beauty, let your consciousness become deep and profound.

Guru Nanak Dev ji / / Slok Vaaran te Vadheek / Guru Granth Sahib ji - Ang 1410

ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥

ससुड़ि सुहीआ किव करी निवणु न जाइ थणी ॥

Sasu(rr)i suheeaa kiv karee niva(nn)u na jaai tha(nn)ee ||

ਭਰਵੀਂ ਛਾਤੀ ਦੇ ਕਾਰਨ ਮੈਥੋਂ ਲਿਫ਼ਿਆ ਨਹੀਂ ਜਾਂਦਾ । (ਦੱਸ) ਮੈਂ (ਆਪਣੀ) ਸੱਸ ਨੂੰ ਨਮਸਕਾਰ ਕਿਵੇਂ ਕਰਾਂ? (ਮੱਥਾ ਕਿਵੇਂ ਟੇਕਾਂ?) ।

पुत्रवधु उत्तर देते हुए सास से कहती है कि मैं झुककर किस तरह प्रणाम कर पाऊँ, जबकि ऊँचे वक्षों के कारण मुझसे झुका ही नहीं जाता।

O mother-in-law, how can I bow? Because of my youthful beauty, I cannot bow.

Guru Nanak Dev ji / / Slok Vaaran te Vadheek / Guru Granth Sahib ji - Ang 1410

ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥

गचु जि लगा गिड़वड़ी सखीए धउलहरी ॥

Gachu ji lagaa gi(rr)ava(rr)ee sakheee dhaulaharee ||

(ਅਗੋਂ ਸਹੇਲੀ ਉੱਤਰ ਦੇਂਦੀ ਹੈ-) ਹੇ ਸਹੇਲੀਏ! (ਇਸ) ਭਰਵੀਂ ਜੁਆਨੀ ਦੇ ਕਾਰਨ ਅਹੰਕਾਰ ਨਾ ਕਰ (ਇਹ ਜੁਆਨੀ ਜਾਂਦਿਆਂ ਚਿਰ ਨਹੀਂ ਲੱਗਣਾ । ) (ਵੇਖ!) ਜਿਹੜੇ ਪਹਾੜਾਂ ਵਰਗੇ ਪੱਕੇ ਮਹੱਲਾਂ ਨੂੰ ਚੂਨੇ ਦਾ ਪਲਸਤਰ ਲੱਗਾ ਹੁੰਦਾ ਸੀ,

हे सखी ! पर्वत की तरह ऊँचे-ऊँचे महल भी ध्वस्त होते देखे हैं,"

O sister, those mansions built as high as mountains

Guru Nanak Dev ji / / Slok Vaaran te Vadheek / Guru Granth Sahib ji - Ang 1410

ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥

से भी ढहदे डिठु मै मुंध न गरबु थणी ॥१॥

Se bhee dhahade dithu mai munddh na garabu tha(nn)ee ||1||

ਉਹ (ਪੱਕੇ ਮਹੱਲ) ਭੀ ਡਿਗਦੇ ਮੈਂ ਵੇਖ ਲਏ ਹਨ (ਤੇਰੀ ਜੁਆਨੀ ਦੀ ਤਾਂ ਕੋਈ ਪਾਂਇਆਂ ਹੀ ਨਹੀਂ ਹੈ) ॥੧॥

इसलिए तू बड़े वृक्षों अर्थात् यौवन का अभिमान मत कर ॥१॥

I have seen them come crumbling down. O bride, do not be so proud of your youthful body. ||1||

Guru Nanak Dev ji / / Slok Vaaran te Vadheek / Guru Granth Sahib ji - Ang 1410

ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥

सुणि मुंधे हरणाखीए गूड़ा वैणु अपारु ॥

Su(nn)i munddhe hara(nn)aakheee goo(rr)aa vai(nn)u apaaru ||

ਹੇ ਸੁੰਦਰ ਨੇਤ੍ਰਾਂ ਵਾਲੀਏ ਭੋਲੀਏ ਜੁਆਨ ਕੁੜੀਏ! (ਹੇ ਜਗਤ-ਰਚਨਾ ਵਿਚੋਂ ਸੋਹਣੀ ਜੀਵ-ਇਸਤ੍ਰੀਏ!) ਮੇਰੀ ਇਕ ਬਹੁਤ ਡੂੰਘੀ ਭੇਤ ਦੀ ਗੱਲ ਸੁਣ ।

हे हिरण की तरह सुन्दर नयनों वाली स्त्री ! एक बहुत गहरी भेद की बात सुन;

O bride with deer-like eyes, listen to the words of deep and infinite wisdom.

Guru Nanak Dev ji / / Slok Vaaran te Vadheek / Guru Granth Sahib ji - Ang 1410

ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥

पहिला वसतु सिञाणि कै तां कीचै वापारु ॥

Pahilaa vasatu si(ny)aa(nn)i kai taan keechai vaapaaru ||

(ਜਦੋਂ ਕੋਈ ਚੀਜ਼ ਖ਼ਰੀਦਣ ਲੱਗੀਏ, ਤਾਂ) ਪਹਿਲਾਂ (ਉਸ) ਚੀਜ਼ ਨੂੰ ਪਰਖ ਕੇ ਤਦੋਂ ਉਸ ਦਾ ਵਪਾਰ ਕਰਨਾ ਚਾਹੀਦਾ ਹੈ (ਤਦੋਂ ਉਹ ਖ਼ਰੀਦਣੀ ਚਾਹੀਦੀ ਹੈ) ।

पहले वस्तु को अच्छी तरह पहचान कर तो ही व्यापार करना चाहिए।

First, examine the merchandise, and then, make the deal.

Guru Nanak Dev ji / / Slok Vaaran te Vadheek / Guru Granth Sahib ji - Ang 1410

ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ ॥

दोही दिचै दुरजना मित्रां कूं जैकारु ॥

Dohee dichai durajanaa mitraan koonn jaikaaru ||

ਹੇ ਭੋਲੀਏ ਜੁਆਨ ਕੁੜੀਏ! (ਕਾਮਾਦਿਕ ਵਿਕਾਰ ਆਤਮਕ ਜੀਵਨ ਦੇ ਵੈਰੀ ਹਨ, ਇਹਨਾਂ) ਦੁਸ਼ਟਾਂ ਨੂੰ (ਅੰਦਰੋਂ ਕੱਢਣ ਲਈ ਪ੍ਰਭੂ ਦੀ ਸਿਫ਼ਤ-ਸਾਲਾਹ ਦੀ) ਦੁਹਾਈ ਦੇਂਦੇ ਰਹਿਣਾ ਚਾਹੀਦਾ ਹੈ (ਭਲੇ ਗੁਣ ਆਤਮਕ ਜੀਵਨ ਦੇ ਅਸਲ ਮਿੱਤਰ ਹਨ, ਇਹਨਾਂ) ਮਿੱਤਰਾਂ ਦੇ ਸਾਥ ਦੀ ਖ਼ਾਤਰ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ ।

दुर्जनों से दूर रहने की घोषणा करनी चाहिए और मित्रों की जयकार करो।

Proclaim that you will not associate with evil people; celebrate victory with your friends.

Guru Nanak Dev ji / / Slok Vaaran te Vadheek / Guru Granth Sahib ji - Ang 1410

ਜਿਤੁ ਦੋਹੀ ਸਜਣ ਮਿਲਨਿ ਲਹੁ ਮੁੰਧੇ ਵੀਚਾਰੁ ॥

जितु दोही सजण मिलनि लहु मुंधे वीचारु ॥

Jitu dohee saja(nn) milani lahu munddhe veechaaru ||

ਹੇ ਭੋਲੀਏ! ਜਿਸ ਦੁਹਾਈ ਦੀ ਬਰਕਤਿ ਨਾਲ ਇਹ ਸੱਜਣ ਮਿਲੇ ਰਹਿਣ, (ਉਸ ਦੁਹਾਈ ਦੀ) ਵਿਚਾਰ ਨੂੰ (ਆਪਣੇ ਅੰਦਰ) ਸਾਂਭ ਰੱਖ ।

जिस पुकार से सज्जनों से मिलन हो जाए, हे स्त्री ! उसी को सोचना चाहिए।

This proclamation, to meet with your friends, O bride - give it some thought.

Guru Nanak Dev ji / / Slok Vaaran te Vadheek / Guru Granth Sahib ji - Ang 1410

ਤਨੁ ਮਨੁ ਦੀਜੈ ਸਜਣਾ ਐਸਾ ਹਸਣੁ ਸਾਰੁ ॥

तनु मनु दीजै सजणा ऐसा हसणु सारु ॥

Tanu manu deejai saja(nn)aa aisaa hasa(nn)u saaru ||

(ਇਹਨਾਂ) ਸੱਜਣਾਂ (ਦੇ ਮਿਲਾਪ) ਦੀ ਖ਼ਾਤਰ ਆਪਣਾ ਤਨ ਆਪਣਾ ਮਨ ਭੇਟ ਕਰ ਦੇਣਾ ਚਾਹੀਦਾ ਹੈ (ਆਪਣੇ ਮਨ ਅਤੇ ਇੰਦ੍ਰਿਆਂ ਦੀ ਨੀਵੀਂ ਪ੍ਰੇਰਨਾ ਤੋਂ ਬਚੇ ਰਹਿਣਾ ਚਾਹੀਦਾ ਹੈ) (ਇਸ ਤਰ੍ਹਾਂ ਇਕ) ਅਜਿਹਾ (ਆਤਮਕ) ਆਨੰਦ ਪੈਦਾ ਹੁੰਦਾ ਹੈ (ਜੋ ਹੋਰ ਸਾਰੀਆਂ ਖ਼ੁਸ਼ੀਆਂ ਨਾਲੋਂ ਸ੍ਰੇਸ਼ਟ ਹੁੰਦਾ ਹੈ ।

अपना तन मन सज्जनों को अर्पण कर देना चाहिए, इसी से खुशी मिलती है।

Surrender mind and body to the Lord your Friend; this is the most excellent pleasure.

Guru Nanak Dev ji / / Slok Vaaran te Vadheek / Guru Granth Sahib ji - Ang 1410

ਤਿਸ ਸਉ ਨੇਹੁ ਨ ਕੀਚਈ ਜਿ ਦਿਸੈ ਚਲਣਹਾਰੁ ॥

तिस सउ नेहु न कीचई जि दिसै चलणहारु ॥

Tis sau nehu na keechaee ji disai chala(nn)ahaaru ||

ਹੇ ਭੋਲੀਏ! (ਇਹ ਜਗਤ-ਪਸਾਰਾ) ਨਾਸਵੰਤ ਦਿੱਸ ਰਿਹਾ ਹੈ; ਇਸ ਨਾਲ ਮੋਹ ਨਹੀਂ ਕਰਨਾ ਚਾਹੀਦਾ ।

जिसने साथ छोड़कर चले जाना है, इससे कदापि प्रेम न करो।

Do not fall in love with one who is destined to leave.

Guru Nanak Dev ji / / Slok Vaaran te Vadheek / Guru Granth Sahib ji - Ang 1410

ਨਾਨਕ ਜਿਨੑੀ ਇਵ ਕਰਿ ਬੁਝਿਆ ਤਿਨੑਾ ਵਿਟਹੁ ਕੁਰਬਾਣੁ ॥੨॥

नानक जिन्ही इव करि बुझिआ तिन्हा विटहु कुरबाणु ॥२॥

Naanak jinhee iv kari bujhiaa tinhaa vitahu kurabaa(nn)u ||2||

ਹੇ ਨਾਨਕ! ਜਿਨ੍ਹਾਂ (ਵਡ-ਭਾਗੀਆਂ ਨੇ) (ਆਤਮਕ ਜੀਵਨ ਦੇ ਭੇਤ ਨੂੰ) ਇਸ ਤਰ੍ਹਾਂ ਸਮਝਿਆ ਹੈ, ਮੈਂ ਉਹਨਾਂ ਤੋਂ ਸਦਕੇ (ਜਾਂਦਾ ਹਾਂ) ॥੨॥

गुरु नानक फुरमान करते हैं कि जिसने इस सच्चाई को मान लिया है, मैं उस पर कुर्बान जाता हूँ॥२॥

O Nanak, I am a sacrifice to those who understand this. ||2||

Guru Nanak Dev ji / / Slok Vaaran te Vadheek / Guru Granth Sahib ji - Ang 1410

ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨੑ ਕਲ ॥

जे तूं तारू पाणि ताहू पुछु तिड़ंन्ह कल ॥

Je toonn taaroo paa(nn)i taahoo puchhu ti(rr)annh kal ||

ਜੇ ਤੂੰ (ਸੰਸਾਰ-ਸਮੁੰਦਰ ਦੇ) ਪਾਣੀਆਂ ਦਾ ਤਾਰੂ (ਬਣਨਾ ਚਾਹੁੰਦਾ ਹੈਂ), (ਤਾਂ ਤਰਨ ਦੀ ਜਾਚ) ਉਹਨਾਂ ਪਾਸੋਂ ਪੁੱਛ (ਜਿਨ੍ਹਾਂ ਨੂੰ ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਣ ਦੀ ਜਾਚ ਹੈ ।

हे जीव ! यदि तू पानी में तैरना चाहता है तो उनसे पूछ जिनको तैरना आता है।

If you wish to swim across the water, then consult those who know how to swim.

Guru Nanak Dev ji / / Slok Vaaran te Vadheek / Guru Granth Sahib ji - Ang 1410

ਤਾਹੂ ਖਰੇ ਸੁਜਾਣ ਵੰਞਾ ਏਨੑੀ ਕਪਰੀ ॥੩॥

ताहू खरे सुजाण वंञा एन्ही कपरी ॥३॥

Taahoo khare sujaa(nn) van(ny)aa enhee kaparee ||3||

ਉਹ ਮਨੁੱਖ ਹੀ ਅਸਲ ਸਿਆਣੇ (ਤਾਰੂ ਹਨ, ਜੋ ਸੰਸਾਰ-ਸਮੁੰਦਰ ਦੀਆਂ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਪਾਰ ਲੰਘਦੇ ਹਨ) । ਮੈਂ (ਭੀ ਉਹਨਾਂ ਦੀ ਸੰਗਤ ਵਿਚ ਹੀ) ਇਹਨਾਂ ਲਹਿਰਾਂ ਤੋਂ ਪਾਰ ਲੰਘ ਸਕਦਾ ਹਾਂ ॥੩॥

वही व्यक्ति समझदार हैं, जिनको लहरों का पूरा अनुभव है॥३॥

Those who have survived these treacherous waves are very wise. ||3||

Guru Nanak Dev ji / / Slok Vaaran te Vadheek / Guru Granth Sahib ji - Ang 1410

ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ ॥

झड़ झखड़ ओहाड़ लहरी वहनि लखेसरी ॥

Jha(rr) jhakha(rr) ohaa(rr) laharee vahani lakhesaree ||

(ਇਸ ਸੰਸਾਰ-ਸਮੁੰਦਰ ਵਿਚ ਵਿਕਾਰਾਂ ਦੀਆਂ) ਝੜੀਆਂ (ਲੱਗੀਆਂ ਹੋਈਆਂ ਹਨ, ਵਿਕਾਰਾਂ ਦੇ) ਝੱਖੜ (ਝੁੱਲ ਰਹੇ ਹਨ, ਵਿਕਾਰਾਂ ਦੇ) ਹੜ੍ਹ (ਆ ਰਹੇ ਹਨ, ਵਿਕਾਰਾਂ ਦੀਆਂ) ਲੱਖਾਂ ਹੀ ਠਿੱਲਾਂ ਪੈ ਰਹੀਆਂ ਹਨ ।

बेशक कितना ही ऑधी तूफान हो अथवा बाढ़ की लाखों लहरें बह रही हों।

The storm rages and the rain floods the land; thousands of waves rise and surge.

Guru Nanak Dev ji / / Slok Vaaran te Vadheek / Guru Granth Sahib ji - Ang 1410

ਸਤਿਗੁਰ ਸਿਉ ਆਲਾਇ ਬੇੜੇ ਡੁਬਣਿ ਨਾਹਿ ਭਉ ॥੪॥

सतिगुर सिउ आलाइ बेड़े डुबणि नाहि भउ ॥४॥

Satigur siu aalaai be(rr)e duba(nn)i naahi bhau ||4||

(ਜੇ ਤੂੰ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਬਚਾਣਾ ਚਾਹੁੰਦਾ ਹੈਂ, ਤਾਂ) ਗੁਰੂ ਪਾਸ ਪੁਕਾਰ ਕਰ (ਇਸ ਤਰ੍ਹਾਂ ਤੇਰੀ ਜੀਵਨ-) ਬੇੜੀ ਦੇ (ਇਸ ਸੰਸਾਰ-ਸਮੁੰਦਰ ਵਿਚ) ਡੁੱਬ ਜਾਣ ਬਾਰੇ ਕੋਈ ਖ਼ਤਰਾ ਨਹੀਂ ਰਹਿ ਜਾਇਗਾ ॥੪॥

इस तरह की परिस्थिति में सतगुरु को याद करो, जहाज डूबने का डर नहीं रहेगा।॥४॥

If you cry out for help from the True Guru, you have nothing to fear - your boat will not sink. ||4||

Guru Nanak Dev ji / / Slok Vaaran te Vadheek / Guru Granth Sahib ji - Ang 1410

ਨਾਨਕ ਦੁਨੀਆ ਕੈਸੀ ਹੋਈ ॥

नानक दुनीआ कैसी होई ॥

Naanak duneeaa kaisee hoee ||

ਹੇ ਨਾਨਕ! ਦੁਨੀਆ (ਦੀ ਲੁਕਾਈ) ਅਜਬ ਨੀਵੇਂ ਪਾਸੇ ਜਾ ਰਹੀ ਹੈ ।

गुरु नानक उपदेश करते हैं- यह दुनिया कितनी अजीब (एवं स्वार्थी) है,"

O Nanak, what has happened to the world?

Guru Nanak Dev ji / / Slok Vaaran te Vadheek / Guru Granth Sahib ji - Ang 1410

ਸਾਲਕੁ ਮਿਤੁ ਨ ਰਹਿਓ ਕੋਈ ॥

सालकु मितु न रहिओ कोई ॥

Saalaku mitu na rahio koee ||

ਸਹੀ ਜੀਵਨ-ਰਸਤਾ ਦੱਸਣ ਵਾਲਾ ਮਿੱਤਰ ਕਿਤੇ ਕੋਈ ਲੱਭਦਾ ਨਹੀਂ ।

यहाँ कोई सच्चा मित्र नहीं,"

There is no guide or friend.

Guru Nanak Dev ji / / Slok Vaaran te Vadheek / Guru Granth Sahib ji - Ang 1410

ਭਾਈ ਬੰਧੀ ਹੇਤੁ ਚੁਕਾਇਆ ॥

भाई बंधी हेतु चुकाइआ ॥

Bhaaee banddhee hetu chukaaiaa ||

ਭਰਾਵਾਂ ਸਨਬੰਧੀਆਂ ਦੇ ਮੋਹ ਵਿਚ ਫਸ ਕੇ (ਮਨੁੱਖ ਪਰਮਾਤਮਾ ਦਾ) ਪਿਆਰ (ਆਪਣੇ ਅੰਦਰੋਂ) ਮੁਕਾਈ ਬੈਠਾ ਹੈ ।

भाई-बन्धु का प्रेम खत्म हो गया है।

There is no love, even among brothers and relatives.

Guru Nanak Dev ji / / Slok Vaaran te Vadheek / Guru Granth Sahib ji - Ang 1410

ਦੁਨੀਆ ਕਾਰਣਿ ਦੀਨੁ ਗਵਾਇਆ ॥੫॥

दुनीआ कारणि दीनु गवाइआ ॥५॥

Duneeaa kaara(nn)i deenu gavaaiaa ||5||

ਦੁਨੀਆ (ਦੀ ਮਾਇਆ) ਦੀ ਖ਼ਾਤਰ ਆਤਮਕ ਜੀਵਨ ਦਾ ਸਰਮਾਇਆ ਗੰਵਾਈ ਜਾ ਰਿਹਾ ਹੈ ॥੫॥

दुनिया की खातिर इन्सान अपना धर्म गॅवा देता है ॥५॥

For the sake of the world, people have lost their faith. ||5||

Guru Nanak Dev ji / / Slok Vaaran te Vadheek / Guru Granth Sahib ji - Ang 1410

ਹੈ ਹੈ ਕਰਿ ਕੈ ਓਹਿ ਕਰੇਨਿ ॥

है है करि कै ओहि करेनि ॥

Hai hai kari kai ohi kareni ||

(ਕਿਸੇ ਪਿਆਰੇ ਸਨਬੰਧੀ ਦੇ ਮਰਨ ਤੇ ਜ਼ਨਾਨੀਆਂ) 'ਹਾਇ ਹਾਇ' ਆਖ ਆਖ ਕੇ 'ਓਇ ਓਇ' ਕਰਦੀਆਂ ਹਨ (ਮੂੰਹੋਂ ਆਖਦੀਆਂ ਹਨ । ਆਪਣੀਆਂ)

किसी प्यारे की मृत्यु पर ‘हाय-हाय' करना, रोना-चिल्लाना,"

They cry and weep and wail.

Guru Nanak Dev ji / / Slok Vaaran te Vadheek / Guru Granth Sahib ji - Ang 1410

ਗਲ੍ਹ੍ਹਾ ਪਿਟਨਿ ਸਿਰੁ ਖੋਹੇਨਿ ॥

गल्हा पिटनि सिरु खोहेनि ॥

Galhaa pitani siru khoheni ||

ਗੱਲ੍ਹਾਂ ਪਿੱਟਦੀਆਂ ਹਨ (ਆਪਣੇ) ਸਿਰ (ਦੇ ਵਾਲ) ਖੁੰਹਦੀਆਂ ਹਨ (ਇਹ ਬਹੁਤ ਹੀ ਮਾੜਾ ਕਰਮ ਹੈ) ।

गालों पर चपत एवं सिर के बाल नोचना ठीक नहीं।

They slap their faces and pull their hair out.

Guru Nanak Dev ji / / Slok Vaaran te Vadheek / Guru Granth Sahib ji - Ang 1410

ਨਾਉ ਲੈਨਿ ਅਰੁ ਕਰਨਿ ਸਮਾਇ ॥

नाउ लैनि अरु करनि समाइ ॥

Naau laini aru karani samaai ||

ਜਿਹੜੇ ਪ੍ਰਾਣੀ (ਅਜਿਹੇ ਸਦਮੇ ਦੇ ਸਮੇ ਭੀ ਪਰਮਾਤਮਾ ਦਾ) ਨਾਮ ਜਪਦੇ ਹਨ, ਅਤੇ (ਪਰਮਾਤਮਾ ਦੀ) ਰਜ਼ਾ ਨੂੰ ਮੰਨਦੇ ਹਨ,

जो परमेश्वर का नाम जपते हैं और उसकी रज़ा को खुशी-खुशी मानते हैं।

But if they chant the Naam, the Name of the Lord, they shall be absorbed into it.

Guru Nanak Dev ji / / Slok Vaaran te Vadheek / Guru Granth Sahib ji - Ang 1410

ਨਾਨਕ ਤਿਨ ਬਲਿਹਾਰੈ ਜਾਇ ॥੬॥

नानक तिन बलिहारै जाइ ॥६॥

Naanak tin balihaarai jaai ||6||

ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੬॥

गुरु नानक का कथन है कि मैं उन पर कुर्बान जाता हूँ॥६॥

O Nanak, I am a sacrifice to them. ||6||

Guru Nanak Dev ji / / Slok Vaaran te Vadheek / Guru Granth Sahib ji - Ang 1410

ਰੇ ਮਨ ਡੀਗਿ ਨ ਡੋਲੀਐ ਸੀਧੈ ਮਾਰਗਿ ਧਾਉ ॥

रे मन डीगि न डोलीऐ सीधै मारगि धाउ ॥

Re man deegi na doleeai seedhai maaragi dhaau ||

ਹੇ ਮਨ! (ਵਿਕਾਰਾਂ-ਭਰੇ) ਵਿੰਗੇ (ਜੀਵਨ-) ਰਸਤੇ ਉੱਤੇ ਨਹੀਂ ਭਟਕਦੇ ਫਿਰਨਾ ਚਾਹੀਦਾ । ਹੇ ਮਨ! ਸਿੱਧੇ (ਜੀਵਨ-) ਰਾਹ ਉੱਤੇ ਦੌੜ ।

हे मन ! घबराना नहीं चाहिए, न ही दोलायमान होना चाहिए, बल्कि सच्चे एवं सीधे रास्ते पर चलते जाओ।

O my mind, do not waver or walk on the crooked path; take the straight and true path.

Guru Nanak Dev ji / / Slok Vaaran te Vadheek / Guru Granth Sahib ji - Ang 1410

ਪਾਛੈ ਬਾਘੁ ਡਰਾਵਣੋ ਆਗੈ ਅਗਨਿ ਤਲਾਉ ॥

पाछै बाघु डरावणो आगै अगनि तलाउ ॥

Paachhai baaghu daraava(nn)o aagai agani talaau ||

(ਵਿੰਗੇ ਰਸਤੇ ਤੁਰਿਆਂ) ਇਸ ਲੋਕ ਵਿਚ ਭਿਆਨਕ ਆਤਮਕ ਮੌਤ (ਆਤਮਕ ਜੀਵਨ ਨੂੰ ਖਾਈ ਜਾਂਦੀ ਹੈ, ਤੇ) ਅਗਾਂਹ ਪਰਲੋਕ ਵਿਚ ਜਠਰਾਗਨੀ ਦੀ ਘੁੰਮਣ-ਘੇਰੀ (ਡੋਬ ਲੈਂਦੀ ਹੈ ਭਾਵ, ਜਨਮ ਮਰਨ ਦਾ ਗੇੜ ਗ੍ਰਸ ਲੈਂਦਾ ਹੈ) ।

पीछे लौटने की कोशिश की तो बाघ का डर लगता है और आगे अग्नि का तालाब है।

The terrible tiger is behind you, and the pool of fire is ahead.

Guru Nanak Dev ji / / Slok Vaaran te Vadheek / Guru Granth Sahib ji - Ang 1410

ਸਹਸੈ ਜੀਅਰਾ ਪਰਿ ਰਹਿਓ ਮਾ ਕਉ ਅਵਰੁ ਨ ਢੰਗੁ ॥

सहसै जीअरा परि रहिओ मा कउ अवरु न ढंगु ॥

Sahasai jeearaa pari rahio maa kau avaru na dhanggu ||

(ਵਿੰਗੇ ਰਸਤੇ ਤੁਰਿਆਂ ਹਰ ਵੇਲੇ ਇਹ) ਜਿੰਦ ਸਹਮ ਵਿਚ ਪਈ ਰਹਿੰਦੀ ਹੈ । ਹੇ ਮਨ! (ਇਸ ਵਿੰਗੇ ਰਸਤੇ ਤੋਂ ਬਚਣ ਲਈ ਗੁਰੂ ਦੀ ਸਰਨ ਤੋਂ ਬਿਨਾ) ਮੈਨੂੰ ਕੋਈ ਹੋਰ ਤਰੀਕਾ ਨਹੀਂ ਸੁੱਝਦਾ ।

मेरा दिल संशय में पड़ा हुआ है, मुझे कोई तरीका नहीं आता।

My soul is skeptical and doubtful, but I cannot see any other way to go.

Guru Nanak Dev ji / / Slok Vaaran te Vadheek / Guru Granth Sahib ji - Ang 1410

ਨਾਨਕ ਗੁਰਮੁਖਿ ਛੁਟੀਐ ਹਰਿ ਪ੍ਰੀਤਮ ਸਿਉ ਸੰਗੁ ॥੭॥

नानक गुरमुखि छुटीऐ हरि प्रीतम सिउ संगु ॥७॥

Naanak guramukhi chhuteeai hari preetam siu sanggu ||7||

ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਹੀ ਇਸ ਵਿੰਗੇ ਰਸਤੇ ਤੋਂ) ਬਚ ਸਕੀਦਾ ਹੈ, ਅਤੇ ਪ੍ਰੀਤਮ ਪ੍ਰਭੂ ਨਾਲ ਸਾਥ ਬਣ ਸਕਦਾ ਹੈ ॥੭॥

गुरु नानक का कथन है कि परमात्मा की प्रेम-भक्ति में लीन होकर मुक्ति प्राप्त होती है।॥७॥

O Nanak, as Gurmukh, dwell with your Beloved Lord, and you shall be saved. ||7||

Guru Nanak Dev ji / / Slok Vaaran te Vadheek / Guru Granth Sahib ji - Ang 1410

ਬਾਘੁ ਮਰੈ ਮਨੁ ਮਾਰੀਐ ਜਿਸੁ ਸਤਿਗੁਰ ਦੀਖਿਆ ਹੋਇ ॥

बाघु मरै मनु मारीऐ जिसु सतिगुर दीखिआ होइ ॥

Baaghu marai manu maareeai jisu satigur deekhiaa hoi ||

ਜਿਸ (ਮਨੁੱਖ) ਨੂੰ ਗੁਰੂ ਦੀ ਸਿੱਖਿਆ (ਪ੍ਰਾਪਤ) ਹੁੰਦੀ ਹੈ, (ਉਸ ਦਾ) ਮਨ ਵੱਸ ਵਿਚ ਆ ਜਾਂਦਾ ਹੈ, (ਉਸ ਦੇ ਅੰਦਰੋਂ ਆਤਮਕ ਜੀਵਨ ਨੂੰ ਖਾ ਜਾਣ ਵਾਲਾ) ਬਘਿਆੜ ਮਰ ਜਾਂਦਾ ਹੈ ।

जिसे सतिगुरु से उपदेश प्राप्त होता है, वह अपने मन को मार देता है तो बाघ (दुनिया का डर) स्वतः ही मर जाता है।

The tiger is killed, and the mind is killed, through the Teachings of the True Guru.

Guru Nanak Dev ji / / Slok Vaaran te Vadheek / Guru Granth Sahib ji - Ang 1410

ਆਪੁ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ ॥

आपु पछाणै हरि मिलै बहुड़ि न मरणा होइ ॥

Aapu pachhaa(nn)ai hari milai bahu(rr)i na mara(nn)aa hoi ||

(ਉਹ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ, ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ, ਮੁੜ ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਹੁੰਦਾ ।

जो आत्म-ज्ञान को पहचान लेता है, उसे ईश्वर मिल जाता है और दोबारा मृत्यु के चक्र में नहीं पड़ता।

One who understands himself, meets with the Lord, and never dies again.

Guru Nanak Dev ji / / Slok Vaaran te Vadheek / Guru Granth Sahib ji - Ang 1410

Download SGGS PDF Daily Updates ADVERTISE HERE