ANG 1387, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਦੇਹੁ ਦਰਸੁ ਮਨਿ ਚਾਉ ਭਗਤਿ ਇਹੁ ਮਨੁ ਠਹਰਾਵੈ ॥

देहु दरसु मनि चाउ भगति इहु मनु ठहरावै ॥

Dehu darasu mani chaau bhagati ihu manu thaharaavai ||

(ਮੈਨੂੰ) ਦੀਦਾਰ ਦੇਹ; ਮੇਰੇ ਮਨ ਵਿਚ ਇਹ ਤਾਂਘ ਹੈ, (ਮਿਹਰ ਕਰ) ਮੇਰਾ ਇਹ ਮਨ ਤੇਰੀ ਭਗਤੀ ਵਿਚ ਟਿਕ ਜਾਏ ।

मन में यह चाव है कि अपने दर्शन प्रदान करो, तेरी भक्ति से यह मन स्थिर होता है।

My mind yearns for the Blessed Vision of Your Darshan. This mind abides in devotional worship.

Guru Arjan Dev ji / / Savaiye Mukhbak (M: 5) / Ang 1387

ਬਲਿਓ ਚਰਾਗੁ ਅੰਧੵਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥

बलिओ चरागु अंध्यार महि सभ कलि उधरी इक नाम धरम ॥

Balio charaagu anddhyaar mahi sabh kali udharee ik naam dharam ||

(ਗੁਰੂ ਨਾਨਕ) ਹਨੇਰੇ ਵਿਚ ਦੀਵਾ ਜਗ ਪਿਆ ਹੈ, (ਉਸ ਦੇ ਦੱਸੇ ਹੋਏ) ਨਾਮ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਰਹੀ ਹੈ ।

अंधेरे में तेरे नाम का दीया प्रज्वलित हुआ है, जिससे कलियुगी जीवों का उद्धार हुआ है और तेरा नाम स्मरण ही धर्म-कर्म है।

The lamp is lit in the darkness; all are saved in this Dark Age of Kali Yuga, through the One Name and faith in the Dharma.

Guru Arjan Dev ji / / Savaiye Mukhbak (M: 5) / Ang 1387

ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ ॥੯॥

प्रगटु सगल हरि भवन महि जनु नानकु गुरु पारब्रहम ॥९॥

Prgatu sagal hari bhavan mahi janu naanaku guru paarabrham ||9||

ਤੇਰਾ ਸੇਵਕ, ਹੇ ਪਾਰਬ੍ਰਹਮ! ਤੇਰਾ ਰੂਪ ਗੁਰੂ ਨਾਨਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ ॥੯॥

पंचम गुरु फुरमान करते हैं कि पूरे संसार में परब्रह्म रूप गुरु (नानक) प्रगट हुआ है॥६॥

The Lord is revealed in all the worlds. O servant Nanak, the Guru is the Supreme Lord God. ||9||

Guru Arjan Dev ji / / Savaiye Mukhbak (M: 5) / Ang 1387


ਸਵਈਏ ਸ੍ਰੀ ਮੁਖਬਾਕੵ ਮਹਲਾ ੫

सवये स्री मुखबाक्य महला ५

Savaeee sree mukhabaaky mahalaa 5

ਗੁਰੂ ਅਰਜਨਦੇਵ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸਵਯੇ ।

सवये स्री मुखबाक्य महला ५

Swaiyas From The Mouth Of The Great Fifth Mehl:

Guru Arjan Dev ji / / Savaiye Mukhbak (M: 5) / Ang 1387

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Arjan Dev ji / / Savaiye Mukhbak (M: 5) / Ang 1387

ਕਾਚੀ ਦੇਹ ਮੋਹ ਫੁਨਿ ਬਾਂਧੀ ਸਠ ਕਠੋਰ ਕੁਚੀਲ ਕੁਗਿਆਨੀ ॥

काची देह मोह फुनि बांधी सठ कठोर कुचील कुगिआनी ॥

Kaachee deh moh phuni baandhee sath kathor kucheel kugiaanee ||

ਮੈਂ ਦੁਰਜਨ ਹਾਂ, ਕਠੋਰ-ਦਿਲ ਹਾਂ, ਮੰਦੇ ਕੰਮਾਂ ਵਿਚ ਲੱਗਾ ਰਹਿੰਦਾ ਹਾਂ ਅਤੇ ਮੂਰਖ ਹਾਂ । (ਇਕ ਤਾਂ ਅੱਗੇ ਹੀ ਮੇਰਾ) ਸਰੀਰ ਸਦਾ-ਥਿਰ ਰਹਿਣ ਵਾਲਾ ਨਹੀਂ ਹੈ, ਉੱਤੋਂ ਸਗੋਂ ਇਹ ਮੋਹ ਨਾਲ ਜਕੜਿਆ ਪਿਆ ਹੈ,

यह शरीर जो नाश होने वाला है, मोह-माया में फँसा हुआ है। मैं मूर्ख, कठोर, पापों से मलिन एवं अज्ञानी हूँ।

This body is frail and transitory, and bound to emotional attachment. I am foolish, stone-hearted, filthy and unwise.

Guru Arjan Dev ji / / Savaiye Mukhbak (M: 5) / Ang 1387

ਧਾਵਤ ਭ੍ਰਮਤ ਰਹਨੁ ਨਹੀ ਪਾਵਤ ਪਾਰਬ੍ਰਹਮ ਕੀ ਗਤਿ ਨਹੀ ਜਾਨੀ ॥

धावत भ्रमत रहनु नही पावत पारब्रहम की गति नही जानी ॥

Dhaavat bhrmat rahanu nahee paavat paarabrham kee gati nahee jaanee ||

(ਇਸ ਮੋਹ ਦੇ ਕਾਰਣ) ਭਟਕਦਾ ਫਿਰਦਾ ਹਾਂ, (ਮਨ) ਟਿਕਦਾ ਨਹੀਂ ਹੈ, ਤੇ ਨਾ ਹੀ ਮੈਂ ਇਹ ਜਾਣਿਆ ਹੈ ਕਿ ਪਰਮਾਤਮਾ ਕਿਹੋ ਜਿਹਾ ਹੈ ।

मन इधर-उधर दौड़ता रहता है, टिक नहीं पाता और इसने परब्रह्म की महिमा को नहीं जाना।

My mind wanders and wobbles, and will not hold steady. It does not know the state of the Supreme Lord God.

Guru Arjan Dev ji / / Savaiye Mukhbak (M: 5) / Ang 1387

ਜੋਬਨ ਰੂਪ ਮਾਇਆ ਮਦ ਮਾਤਾ ਬਿਚਰਤ ਬਿਕਲ ਬਡੌ ਅਭਿਮਾਨੀ ॥

जोबन रूप माइआ मद माता बिचरत बिकल बडौ अभिमानी ॥

Joban roop maaiaa mad maataa bicharat bikal badau abhimaanee ||

ਮੈਂ ਜੁਆਨੀ, ਸੋਹਣੀ ਸ਼ਕਲ ਤੇ ਮਾਇਆ ਦੇ ਮਾਣ ਵਿਚ ਮਸਤ ਹੋਇਆ ਹੋਇਆ ਹਾਂ, ਆਪਣੇ ਆਪ ਨੂੰ ਭੁਲਾ ਕੇ ਭਟਕ ਰਿਹਾ ਹਾਂ ਅਤੇ ਬੜਾ ਅਹੰਕਾਰੀ ਹਾਂ ।

यह यौवन, रूप-सौंदर्य माया के नशे में मस्त है और मैं बड़ा अभिमानी बनकर विचरन कर रहा हूँ।

I am intoxicated with the wine of youth, beauty and the riches of Maya. I wander around perplexed, in excessive egotistical pride.

Guru Arjan Dev ji / / Savaiye Mukhbak (M: 5) / Ang 1387

ਪਰ ਧਨ ਪਰ ਅਪਵਾਦ ਨਾਰਿ ਨਿੰਦਾ ਯਹ ਮੀਠੀ ਜੀਅ ਮਾਹਿ ਹਿਤਾਨੀ ॥

पर धन पर अपवाद नारि निंदा यह मीठी जीअ माहि हितानी ॥

Par dhan par apavaad naari ninddaa yah meethee jeea maahi hitaanee ||

ਪਰਾਇਆ ਧਨ, ਪਰਾਈ ਬਖ਼ੀਲੀ, ਪਰਾਈ ਇਸਤ੍ਰੀ ਵੱਲ ਮੰਦੀ ਨਿਗਾਹ ਨਾਲ ਤੱਕਣਾ ਅਤੇ ਪਰਾਈ ਨਿੰਦਾ-ਮੈਨੂੰ ਆਪਣੇ ਹਿਰਦੇ ਵਿਚ ਇਹ ਗੱਲਾਂ ਮਿੱਠੀਆਂ ਤੇ ਪਿਆਰੀਆਂ ਲੱਗਦੀਆਂ ਹਨ ।

पराया धन, पराया झगड़ा, नारी एवं लोगों की निंदा ही मन को मीठी एवं अच्छी लगती है।

The wealth and women of others, arguments and slander, are sweet and dear to my soul.

Guru Arjan Dev ji / / Savaiye Mukhbak (M: 5) / Ang 1387

ਬਲਬੰਚ ਛਪਿ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰਜਾਮੀ ॥

बलबंच छपि करत उपावा पेखत सुनत प्रभ अंतरजामी ॥

Balabancch chhapi karat upaavaa pekhat sunat prbh anttarajaamee ||

ਹੇ ਅੰਤਰਜਾਮੀ ਪ੍ਰਭੂ! ਮੈਂ ਲੁਕ ਲੁਕ ਕੇ ਠੱਗੀ ਦੇ ਉਪਰਾਲੇ ਕਰਦਾ ਹਾਂ, (ਪਰ) ਤੂੰ ਵੇਖਦਾ ਤੇ ਸੁਣਦਾ ਹੈਂ ।

मैं छिप-छिपकर छल-कपट एवं मक्कारी के उपाय करता हूँ, लेकिन अन्तर्यामी प्रभु सब करतूतें देख एवं सुन रहा है।

I try to hide my deception, but God, the Inner-knower, the Searcher of Hearts, sees and hears all.

Guru Arjan Dev ji / / Savaiye Mukhbak (M: 5) / Ang 1387

ਸੀਲ ਧਰਮ ਦਯਾ ਸੁਚ ਨਾਸ੍ਤਿ ਆਇਓ ਸਰਨਿ ਜੀਅ ਕੇ ਦਾਨੀ ॥

सील धरम दया सुच नास्ति आइओ सरनि जीअ के दानी ॥

Seel dharam dayaa such naasti aaio sarani jeea ke daanee ||

ਹੇ ਜੀਅ-ਦਾਨ ਦੇਣ ਵਾਲੇ! ਮੇਰੇ ਵਿਚ ਨਾਹ ਸੀਲ ਹੈ ਨਾਹ ਧਰਮ; ਨਾਹ ਦਇਆ ਹੈ ਨਾਹ ਸੁੱਚ । ਮੈਂ ਤੇਰੀ ਸਰਨ ਆਇਆ ਹਾਂ ।

मुझ में कोई शील, धर्म, दया, सादगी इत्यादि नहीं, अतः प्राणदाता प्रभु की शरण में आ गया हूँ।

I have no humility, faith, compassion or purity, but I seek Your Sanctuary, O Giver of life.

Guru Arjan Dev ji / / Savaiye Mukhbak (M: 5) / Ang 1387

ਕਾਰਣ ਕਰਣ ਸਮਰਥ ਸਿਰੀਧਰ ਰਾਖਿ ਲੇਹੁ ਨਾਨਕ ਕੇ ਸੁਆਮੀ ॥੧॥

कारण करण समरथ सिरीधर राखि लेहु नानक के सुआमी ॥१॥

Kaara(nn) kara(nn) samarath sireedhar raakhi lehu naanak ke suaamee ||1||

ਹੇ ਸ੍ਰਿਸ਼ਟੀ ਦੇ ਸਮਰੱਥ ਕਰਤਾਰ! ਹੇ ਮਾਇਆ ਦੇ ਮਾਲਕ! ਹੇ ਨਾਨਕ ਦੇ ਸੁਆਮੀ! (ਮੈਨੂੰ ਇਹਨਾਂ ਤੋਂ) ਰੱਖ ਲੈ ॥੧॥

हे श्रीधर ! तू करण कारण है, सर्व समर्थ है, हे नानक के स्वामी ! मुझे संसार के बन्धनों से बचा लो॥१॥

The All-powerful Lord is the Cause of causes. O Lord and Master of Nanak, please save me! ||1||

Guru Arjan Dev ji / / Savaiye Mukhbak (M: 5) / Ang 1387


ਕੀਰਤਿ ਕਰਨ ਸਰਨ ਮਨਮੋਹਨ ਜੋਹਨ ਪਾਪ ਬਿਦਾਰਨ ਕਉ ॥

कीरति करन सरन मनमोहन जोहन पाप बिदारन कउ ॥

Keerati karan saran manamohan johan paap bidaaran kau ||

ਮਨ ਨੂੰ ਮੋਹ ਲੈਣ ਵਾਲੇ ਹਰੀ ਦੀ ਸਿਫ਼ਤ-ਸਾਲਾਹ ਕਰਨੀ ਤੇ ਉਸ ਦੀ ਸਰਨੀ ਪੈਣਾ-(ਜੀਵਾਂ ਦੇ) ਪਾਪਾਂ ਦੇ ਨਾਸ ਕਰਨ ਲਈ ਇਹ ਸਮਰੱਥ ਹਨ (ਭਾਵ, ਹਰੀ ਦੀ ਸਰਨ ਪੈ ਕੇ ਉਸ ਦਾ ਜਸ ਕਰੀਏ ਤਾਂ ਪਾਪ ਦੂਰ ਹੋ ਜਾਂਦੇ ਹਨ) ।

ईश्वर का कीर्तिगान करना एवं उसकी शरण में आना, दोनों काम पापों को नष्ट करने वाले हैं।

The Praises of the Creator, the Enticer of the mind, are potent to destroy sins.

Guru Arjan Dev ji / / Savaiye Mukhbak (M: 5) / Ang 1387

ਹਰਿ ਤਾਰਨ ਤਰਨ ਸਮਰਥ ਸਭੈ ਬਿਧਿ ਕੁਲਹ ਸਮੂਹ ਉਧਾਰਨ ਸਉ ॥

हरि तारन तरन समरथ सभै बिधि कुलह समूह उधारन सउ ॥

Hari taaran taran samarath sabhai bidhi kulah samooh udhaaran sau ||

ਹਰੀ (ਜੀਆਂ ਨੂੰ ਸੰਸਾਰ-ਸਾਗਰ ਤੋਂ) ਤਾਰਨ ਲਈ ਜਹਾਜ਼ ਹੈ ਅਤੇ (ਭਗਤ ਜਨਾਂ ਦੀਆਂ ਅਨੇਕਾਂ ਕੁਲਾਂ ਨੂੰ ਪਾਰ ਉਤਾਰਨ ਲਈ ਪੂਰਨ ਤੌਰ ਤੇ ਸਮਰੱਥ ਹੈ ।

निरंकार संसार-समुद्र से पार उतारने वाला है, वह सब करने में समर्थ और सम्पूर्ण कुलों का उद्धार करने वाला है।

The All-powerful Lord is the boat, to carry us across; He saves all our generations.

Guru Arjan Dev ji / / Savaiye Mukhbak (M: 5) / Ang 1387

ਚਿਤ ਚੇਤਿ ਅਚੇਤ ਜਾਨਿ ਸਤਸੰਗਤਿ ਭਰਮ ਅੰਧੇਰ ਮੋਹਿਓ ਕਤ ਧਂਉ ॥

चित चेति अचेत जानि सतसंगति भरम अंधेर मोहिओ कत धंउ ॥

Chit cheti achet jaani satasanggati bharam anddher mohio kat dhnu ||

ਹੇ (ਮੇਰੇ) ਗ਼ਾਫਲ ਮਨ! (ਰਾਮ ਨੂੰ) ਸਿਮਰ, ਸਾਧ ਸੰਗਤ ਨਾਲ ਸਾਂਝ ਪਾ, ਭਰਮ-ਰੂਪ ਹਨੇਰੇ ਦਾ ਮੁੱਠਿਆ ਹੋਇਆ (ਤੂੰ) ਕਿੱਧਰ ਭਟਕਦਾ ਫਿਰਦਾ ਹੈਂ?

हे अचेत मन ! संत पुरुषों की संगत में उपदेश लेकर ईश्वर का स्मरण कर, क्यों मोह के अंधेरे में भटक रहा है।

O my unconscious mind, contemplate and remember Him in the Sat Sangat, the True Congregation. Why are you wandering around, enticed by the darkness of doubt?

Guru Arjan Dev ji / / Savaiye Mukhbak (M: 5) / Ang 1387

ਮੂਰਤ ਘਰੀ ਚਸਾ ਪਲੁ ਸਿਮਰਨ ਰਾਮ ਨਾਮੁ ਰਸਨਾ ਸੰਗਿ ਲਉ ॥

मूरत घरी चसा पलु सिमरन राम नामु रसना संगि लउ ॥

Moorat gharee chasaa palu simaran raam naamu rasanaa sanggi lau ||

ਮਹੂਰਤ ਮਾਤ੍ਰ, ਘੜੀ ਭਰ, ਚਸਾ ਮਾਤ੍ਰ ਜਾਂ ਪਲ ਭਰ ਹੀ ਰਾਮ ਦਾ ਸਿਮਰਨ ਕਰ, ਜੀਭ ਨਾਲ ਰਾਮ ਦਾ ਨਾਮ ਸਿਮਰ ।

जिव्हा से घड़ी, मुहूर्त, या पल भर राम नाम का स्मरण कर लो।

Remember Him in meditation, for an hour, for a moment, even for an instant. Chant the Name of the Lord with your tongue.

Guru Arjan Dev ji / / Savaiye Mukhbak (M: 5) / Ang 1387

ਹੋਛਉ ਕਾਜੁ ਅਲਪ ਸੁਖ ਬੰਧਨ ਕੋਟਿ ਜਨੰਮ ਕਹਾ ਦੁਖ ਭਂਉ ॥

होछउ काजु अलप सुख बंधन कोटि जनम कहा दुख भंउ ॥

Hochhau kaaju alap sukh banddhan koti janamm kahaa dukh bhnu ||

(ਇਹ ਦੁਨੀਆ ਦਾ) ਧੰਧਾ ਸਦਾ ਨਾਲ ਨਿਭਣ ਵਾਲਾ ਨਹੀਂ ਹੈ, (ਮਾਇਆ ਦੇ ਇਹ) ਥੋੜੇ ਜਿਹੇ ਸੁਖ (ਜੀਵ ਨੂੰ) ਫਸਾਵਣ ਦਾ ਕਾਰਨ ਹਨ; (ਇਹਨਾਂ ਦੀ ਖ਼ਾਤਰ) ਕਿੱਥੇ ਕ੍ਰੋੜਾਂ ਜਨਮਾਂ ਤਾਈਂ (ਤੂੰ) ਦੁਖਾਂ ਵਿਚ ਭਟਕਦਾ ਫਿਰੇਂਗਾ?

ओच्छे कार्य अल्प सुख देने वाले हैं, करोड़ों जन्म बन्धनों में फंसकर दुख भोगने की तैयारी किसलिए कर रहे हो?

You are bound to worthless deeds and shallow pleasures; why do you spend millions of lifetimes wandering in such pain?

Guru Arjan Dev ji / / Savaiye Mukhbak (M: 5) / Ang 1387

ਸਿਖੵਾ ਸੰਤ ਨਾਮੁ ਭਜੁ ਨਾਨਕ ਰਾਮ ਰੰਗਿ ਆਤਮ ਸਿਉ ਰਂਉ ॥੨॥

सिख्या संत नामु भजु नानक राम रंगि आतम सिउ रंउ ॥२॥

Sikhyaa santt naamu bhaju naanak raam ranggi aatam siu rnu ||2||

ਤਾਂ ਤੇ, ਹੇ ਨਾਨਕ! ਸੰਤਾਂ ਦਾ ਉਪਦੇਸ਼ ਲੈ ਕੇ ਨਾਮ ਸਿਮਰ, ਤੇ ਰਾਮ ਦੇ ਰੰਗ ਵਿਚ (ਮਗਨ ਹੋ ਕੇ) ਆਪਣੇ ਅੰਦਰ ਹੀ ਆਨੰਦ ਲੈ ॥੨॥

गुरु नानक समझाते हैं कि संतों की शिक्षानुसार परमात्मा का भजन करो, अन्तर्मन में प्रभु-रंग में ही लीन रहो।॥ २॥

Chant and vibrate the Name of the Lord, O Nanak, through the Teachings of the Saints. Meditate on the Lord with love in your soul. ||2||

Guru Arjan Dev ji / / Savaiye Mukhbak (M: 5) / Ang 1387


ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ ॥

रंचक रेत खेत तनि निरमित दुरलभ देह सवारि धरी ॥

Rancchak ret khet tani niramit duralabh deh savaari dharee ||

(ਹੇ ਜੀਵ! ਪਰਮਾਤਮਾ ਨੇ ਪਿਤਾ ਦਾ) ਰਤਾ ਕੁ ਬੀਰਜ ਮਾਂ ਦੇ ਪੇਟ-ਰੂਪ ਖੇਤ ਵਿਚ ਨਿੰਮਿਆ ਤੇ (ਤੇਰਾ) ਅਮੋਲਕ (ਮਨੁੱਖਾ) ਸਰੀਰ ਸਜਾ ਕੇ ਰੱਖ ਦਿੱਤਾ ।

हे जीव ! ईश्वर ने पिता का थोड़ा-सा वीर्य माँ के गर्भ में डालकर दुर्लभ शरीर बना दिया।

The little sperm is planted in the body-field of the mother, and the human body, so difficult to obtain, is formed.

Guru Arjan Dev ji / / Savaiye Mukhbak (M: 5) / Ang 1387

ਖਾਨ ਪਾਨ ਸੋਧੇ ਸੁਖ ਭੁੰਚਤ ਸੰਕਟ ਕਾਟਿ ਬਿਪਤਿ ਹਰੀ ॥

खान पान सोधे सुख भुंचत संकट काटि बिपति हरी ॥

Khaan paan sodhe sukh bhuncchat sankkat kaati bipati haree ||

(ਉਸ ਨੇ ਤੈਨੂੰ) ਖਾਣ ਪੀਣ ਦੇ ਪਦਾਰਥ, ਮਹਲ-ਮਾੜੀਆਂ ਤੇ ਮਾਣਨ ਨੂੰ ਸੁਖ ਬਖ਼ਸ਼ੇ, ਸੰਕਟ ਕੱਟ ਕੇ ਤੇਰੀ ਬਿਪਤਾ ਦੂਰ ਕੀਤੀ ।

तुझे खाने-पीने, अनेकों सुख-सुविधाएँ प्रदान की, तेरे संकटों को काट कर विपतियाँ हरण कर ली।

He eats and drinks, and enjoys pleasures; his pains are taken away, and his suffering is gone.

Guru Arjan Dev ji / / Savaiye Mukhbak (M: 5) / Ang 1387

ਮਾਤ ਪਿਤਾ ਭਾਈ ਅਰੁ ਬੰਧਪ ਬੂਝਨ ਕੀ ਸਭ ਸੂਝ ਪਰੀ ॥

मात पिता भाई अरु बंधप बूझन की सभ सूझ परी ॥

Maat pitaa bhaaee aru banddhap boojhan kee sabh soojh paree ||

(ਹੇ ਜੀਵ! ਪਰਮਾਤਮਾ ਦੀ ਮਿਹਰ ਨਾਲ) ਤਦੋਂ ਮਾਂ, ਪਿਉ, ਭਰਾ ਤੇ ਸਾਕ-ਸੈਣ-ਪਛਾਣਨ ਦੀ ਤੇਰੇ ਅੰਦਰ ਸੂਝ ਪੈ ਗਈ ।

तुझे माता-पिता, भाई एवं रिश्तेरदारों को समझने की सूझ प्रदान की।

He is given the understanding to recognize mother, father, siblings and relatives.

Guru Arjan Dev ji / / Savaiye Mukhbak (M: 5) / Ang 1387

ਬਰਧਮਾਨ ਹੋਵਤ ਦਿਨ ਪ੍ਰਤਿ ਨਿਤ ਆਵਤ ਨਿਕਟਿ ਬਿਖੰਮ ਜਰੀ ॥

बरधमान होवत दिन प्रति नित आवत निकटि बिखम जरी ॥

Baradhamaan hovat din prti nit aavat nikati bikhamm jaree ||

ਦਿਨੋ-ਦਿਨ ਸਦਾ (ਤੇਰਾ ਸਰੀਰ) ਵਧ-ਫੁੱਲ ਰਿਹਾ ਹੈ ਤੇ ਡਰਾਉਣਾ ਬੁਢੇਪਾ ਨੇੜੇ ਆ ਰਿਹਾ ਹੈ ।

धीरे-धीरे दिन-प्रतिदिन तू बढ़ता गया और इस तरह विषम बुढ़ापा निकट आ गया।

He grows day by day, as the horrible specter of old age comes closer and closer.

Guru Arjan Dev ji / / Savaiye Mukhbak (M: 5) / Ang 1387

ਰੇ ਗੁਨ ਹੀਨ ਦੀਨ ਮਾਇਆ ਕ੍ਰਿਮ ਸਿਮਰਿ ਸੁਆਮੀ ਏਕ ਘਰੀ ॥

रे गुन हीन दीन माइआ क्रिम सिमरि सुआमी एक घरी ॥

Re gun heen deen maaiaa krim simari suaamee ek gharee ||

ਹੇ ਗੁਣਾਂ ਤੋਂ ਸੱਖਣੇ, ਕੰਗਲੇ, ਮਾਇਆ ਦੇ ਕੀੜੇ! ਇੱਕ ਘੜੀ (ਤਾਂ) ਉਸ ਮਾਲਕ ਨੂੰ ਯਾਦ ਕਰ (ਜਿਸ ਨੇ ਤੇਰੇ ਉੱਤੇ ਇਤਨੀਆਂ ਬਖ਼ਸ਼ਸ਼ਾਂ ਕੀਤੀਆਂ ਹਨ) ।

हे गुणविहीन, दीन, माया के कीड़े ! एक घड़ी भर उस स्वामी का स्मरण कर ले।

You worthless, petty worm of Maya - remember your Lord and Master, at least for an instant!

Guru Arjan Dev ji / / Savaiye Mukhbak (M: 5) / Ang 1387

ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ ਨਾਨਕ ਕਾਟਿ ਭਰੰਮ ਭਰੀ ॥੩॥

करु गहि लेहु क्रिपाल क्रिपा निधि नानक काटि भरम भरी ॥३॥

Karu gahi lehu kripaal kripaa nidhi naanak kaati bharamm bharee ||3||

ਹੇ ਦਿਆਲ! ਹੇ ਦਇਆ ਦੇ ਸਮੁੰਦਰ! ਨਾਨਕ ਦਾ ਹੱਥ ਫੜ ਲੈ ਤੇ ਭਰਮਾਂ ਦੀ ਪੰਡ ਲਾਹ ਦੇਹ ॥੩॥

नानक विनती करते हैं, हे कृपानिधि ! कृपा करके हमारा हाथ थाम ले और भ्रम की गठरी काट दे॥३ ॥

Please take Nanak's hand, O Merciful Ocean of Mercy, and take away this heavy load of doubt. ||3||

Guru Arjan Dev ji / / Savaiye Mukhbak (M: 5) / Ang 1387


ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਂ ਮੁਘਨਾਂ ॥

रे मन मूस बिला महि गरबत करतब करत महां मुघनां ॥

Re man moos bilaa mahi garabat karatab karat mahaan mughanaan ||

ਹੇ ਮਨ! (ਤੂੰ ਇਸ ਸਰੀਰ ਵਿਚ ਮਾਣ ਕਰਦਾ ਹੈਂ ਜਿਵੇਂ) ਚੂਹਾ ਖੁੱਡ ਵਿਚ ਰਹਿ ਕੇ ਹੰਕਾਰ ਕਰਦਾ ਹੈ, ਅਤੇ ਤੂੰ ਵੱਡੇ ਮੂਰਖਾਂ ਵਾਲੇ ਕੰਮ ਕਰਦਾ ਹੈਂ ।

हे मन ! तेरा आचरण इस प्रकार है, ज्यों चूहा बिल में अहंकार करता है और महांमूखों जैसी हरकतें करता है।

O mind, you are a mouse, living in the mousehole of the body; you are so proud of yourself, but you act like an absolute fool.

Guru Arjan Dev ji / / Savaiye Mukhbak (M: 5) / Ang 1387

ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭ੍ਰਮਤ ਘੁਘਨਾ ॥

स्मपत दोल झोल संगि झूलत माइआ मगन भ्रमत घुघना ॥

Samppat dol jhol sanggi jhoolat maaiaa magan bhrmat ghughanaa ||

(ਤੂੰ) ਮਾਇਆ ਦੇ ਪੰਘੂੜੇ ਵਿਚ ਹੁਲਾਰੇ ਲੈ ਕੇ ਝੂਟ ਰਿਹਾ ਹੈਂ, ਅਤੇ ਮਾਇਆ ਵਿਚ ਮਸਤ ਹੋ ਕੇ ਉੱਲੂ ਵਾਂਗ ਭਟਕ ਰਿਹਾ ਹੈਂ ।

तू माया के झूले को झूलता हुआ उसी में मस्त रहता है और उल्लू की तरह भटकता है।

You swing in the swing of wealth, intoxicated with Maya, and you wander around like an owl.

Guru Arjan Dev ji / / Savaiye Mukhbak (M: 5) / Ang 1387

ਸੁਤ ਬਨਿਤਾ ਸਾਜਨ ਸੁਖ ਬੰਧਪ ਤਾ ਸਿਉ ਮੋਹੁ ਬਢਿਓ ਸੁ ਘਨਾ ॥

सुत बनिता साजन सुख बंधप ता सिउ मोहु बढिओ सु घना ॥

Sut banitaa saajan sukh banddhap taa siu mohu badhio su ghanaa ||

ਪੁੱਤ੍ਰ, ਇਸਤ੍ਰੀ, ਮਿੱਤ੍ਰ, (ਸੰਸਾਰ ਦੇ) ਸੁਖ ਅਤੇ ਸੰਬੰਧੀ-ਇਹਨਾਂ ਨਾਲ (ਤੇਰਾ) ਬਹੁਤਾ ਮੋਹ ਵਧ ਰਿਹਾ ਹੈ ।

अपने पुत्र, पत्नी, दोस्तों एवं रिश्तेदारों के सुख के साथ तेरा बहुत मोह बढ़ गया है,

You take pleasure in your children, spouse, friends and relatives; your emotional attachment to them is increasing.

Guru Arjan Dev ji / / Savaiye Mukhbak (M: 5) / Ang 1387

ਬੋਇਓ ਬੀਜੁ ਅਹੰ ਮਮ ਅੰਕੁਰੁ ਬੀਤਤ ਅਉਧ ਕਰਤ ਅਘਨਾਂ ॥

बोइओ बीजु अहं मम अंकुरु बीतत अउध करत अघनां ॥

Boio beeju ahann mam ankkuru beetat audh karat aghanaan ||

ਤੂੰ (ਆਪਣੇ ਅੰਦਰ) ਹਉਮੈ ਦਾ ਬੀਜ ਬੀਜਿਆ ਹੋਇਆ ਹੈ (ਜਿਸ ਤੋਂ) ਮਮਤਾ ਦਾ ਅੰਗੂਰ (ਉੱਗ ਰਿਹਾ ਹੈ), ਤੇਰੀ ਉਮਰ ਪਾਪ ਕਰਦਿਆਂ ਬੀਤ ਰਹੀ ਹੈ ।

जो तूने अहंकार का बीज बोया था, उसका अंकुर फूट गया है और पूरी जिन्दगी पापों में गुजर गई।

You have planted the seeds of egotism, and the sprout of possessiveness has come up. You pass your life making sinful mistakes.

Guru Arjan Dev ji / / Savaiye Mukhbak (M: 5) / Ang 1387

ਮਿਰਤੁ ਮੰਜਾਰ ਪਸਾਰਿ ਮੁਖੁ ਨਿਰਖਤ ਭੁੰਚਤ ਭੁਗਤਿ ਭੂਖ ਭੁਖਨਾ ॥

मिरतु मंजार पसारि मुखु निरखत भुंचत भुगति भूख भुखना ॥

Miratu manjjaar pasaari mukhu nirakhat bhuncchat bhugati bhookh bhukhanaa ||

ਮੌਤ-ਰੂਪ ਬਿੱਲਾ ਮੂੰਹ ਖੋਹਲ ਕੇ (ਤੈਨੂੰ) ਤੱਕ ਰਿਹਾ ਹੈ, (ਪਰ) ਤੂੰ ਭੋਗਾਂ ਨੂੰ ਭੋਗ ਰਿਹਾ ਹੈਂ । ਫਿਰ ਭੀ ਤ੍ਰਿਸ਼ਨਾ-ਅਧੀਨ (ਤੂੰ) ਭੁੱਖਾ ਹੀ ਹੈਂ ।

मौत रूपी बिल्ली मुँह फैलाकर तुझे देख रही है, परन्तु संसार के सुख-वैभव भोगकर भूखा ही बना हुआ है।

The cat of death, with his mouth wide-open, is watching you. You eat food, but you are still hungry.

Guru Arjan Dev ji / / Savaiye Mukhbak (M: 5) / Ang 1387

ਸਿਮਰਿ ਗੁਪਾਲ ਦਇਆਲ ਸਤਸੰਗਤਿ ਨਾਨਕ ਜਗੁ ਜਾਨਤ ਸੁਪਨਾ ॥੪॥

सिमरि गुपाल दइआल सतसंगति नानक जगु जानत सुपना ॥४॥

Simari gupaal daiaal satasanggati naanak jagu jaanat supanaa ||4||

ਹੇ ਨਾਨਕ (ਦੇ ਮਨ!) ਸੰਸਾਰ ਨੂੰ ਸੁਫ਼ਨਾ ਜਾਣ ਕੇ ਸਤ-ਸੰਗਤ ਵਿਚ (ਟਿਕ ਕੇ) ਗੋਪਾਲ ਦਇਆਲ ਹਰੀ ਨੂੰ ਸਿਮਰ ॥੪॥

गुरु नानक का कथन है कि संसार को सपना मानकर सत्संगत में दयालु प्रभु का भजन करो ॥४ ॥

Meditate in remembrance on the Merciful Lord of the World, O Nanak, in the Sat Sangat, the True Congregation. Know that the world is just a dream. ||4||

Guru Arjan Dev ji / / Savaiye Mukhbak (M: 5) / Ang 1387



Download SGGS PDF Daily Updates ADVERTISE HERE