ANG 1376, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥

हाथ पाउ करि कामु सभु चीतु निरंजन नालि ॥२१३॥

Haath paau kari kaamu sabhu cheetu niranjjan naali ||213||

ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ ॥੨੧੩॥

हाथ-पैरों से सब काम करता हूँ और इसके साथ ही मेरा मन ईश्वर की स्मृति में लीन रहता है।॥२१३॥

With your hands and feet, do all your work, but let your consciousness remain with the Immaculate Lord. ||213||

Bhagat Kabir ji / / Slok (Bhagat Kabir ji) / Ang 1376


ਮਹਲਾ ੫ ॥

महला ५ ॥

Mahalaa 5 ||

महला ५॥

Fifth Mehl:

Guru Arjan Dev ji / / Slok (Bhagat Kabir ji) / Ang 1376

ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥

कबीरा हमरा को नही हम किस हू के नाहि ॥

Kabeeraa hamaraa ko nahee ham kis hoo ke naahi ||

ਹੇ ਕਬੀਰ! ਨਾਹ ਕੋਈ ਅਸਾਡਾ ਸਦਾ ਦਾ ਸਾਥੀ ਹੈ ਅਤੇ ਨਾਹ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ (ਬੇੜੀ ਦੇ ਪੂਰ ਦਾ ਮੇਲਾ ਹੈ)

गुरु अर्जुन देव जी कबीर जी के हवाले से कहते हैं, हे कबीर ! संसार में हमारा कोई नहीं है, न ही हम किसी के साथी हैं।

Kabeer, no one belongs to me, and I belong to no one else.

Guru Arjan Dev ji / / Slok (Bhagat Kabir ji) / Ang 1376

ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨੧੪॥

जिनि इहु रचनु रचाइआ तिस ही माहि समाहि ॥२१४॥

Jini ihu rachanu rachaaiaa tis hee maahi samaahi ||214||

(ਤਾਂ ਤੇ) ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀਂ ਤਾਂ ਉਸੇ ਦੀ ਯਾਦ ਵਿਚ ਟਿਕੇ ਰਹਿੰਦੇ ਹਾਂ ॥੨੧੪॥

जिस परमेश्वर ने सृष्टि-रचना की है, उसी में लीन होना है॥२१४ ॥

The One who created the creation - into Him I shall be absorbed. ||214||

Guru Arjan Dev ji / / Slok (Bhagat Kabir ji) / Ang 1376


ਕਬੀਰ ਕੀਚੜਿ ਆਟਾ ਗਿਰਿ ਪਰਿਆ ਕਿਛੂ ਨ ਆਇਓ ਹਾਥ ॥

कबीर कीचड़ि आटा गिरि परिआ किछू न आइओ हाथ ॥

Kabeer keecha(rr)i aataa giri pariaa kichhoo na aaio haath ||

ਹੇ ਕਬੀਰ! (ਕੋਈ ਤੀਵੀਂ ਜੁ ਕਿਸੇ ਦੇ ਘਰੋਂ ਆਟਾ ਪੀਹ ਕੇ ਲਿਆਈ, ਆਪਣੇ ਘਰ ਆਉਂਦਿਆਂ ਰਾਹ ਵਿਚ ਉਹ) ਆਟਾ ਚਿੱਕੜ ਵਿਚ ਡਿੱਗ ਪਿਆ, ਉਸ (ਵਿਚਾਰੀ) ਦੇ ਹੱਥ-ਪੱਲੇ ਕੁਝ ਭੀ ਨਾਹ ਪਿਆ ।

कबीर जी उपदेश देते हैं कि जगत् रूपी कीचड़ में आटा गिरने के बाद कुछ भी नहीं मिलता।

Kabeer, the flour has fallen into the mud; nothing has come into my hands.

Bhagat Kabir ji / / Slok (Bhagat Kabir ji) / Ang 1376

ਪੀਸਤ ਪੀਸਤ ਚਾਬਿਆ ਸੋਈ ਨਿਬਹਿਆ ਸਾਥ ॥੨੧੫॥

पीसत पीसत चाबिआ सोई निबहिआ साथ ॥२१५॥

Peesat peesat chaabiaa soee nibahiaa saath ||215||

ਚੱਕੀ ਪੀਂਹਦਿਆਂ ਪੀਂਹਦਿਆਂ ਜਿਤਨੇ ਕੁ ਦਾਣੇ ਉਸ ਨੇ ਚੱਬ ਲਏ, ਬੱਸ! ਉਹੀ ਉਸ ਦੇ ਕੰਮ ਆਇਆ ॥੨੧੫॥

पीसते-पीसते जितना चबाया जाता है (अर्थात् जितना समय भक्ति-भजन में व्यतीत होता है) वही अन्त में साथ निभाता है॥२१५ ॥

That which was eaten while it was being ground - that alone is of any use. ||215||

Bhagat Kabir ji / / Slok (Bhagat Kabir ji) / Ang 1376


ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥

कबीर मनु जानै सभ बात जानत ही अउगनु करै ॥

Kabeer manu jaanai sabh baat jaanat hee auganu karai ||

ਹੇ ਕਬੀਰ! (ਜੋ ਮਨੁੱਖ ਹਰ ਰੋਜ਼ ਧਰਮ = ਅਸਥਾਨ ਤੇ ਜਾ ਕੇ ਭਜਨ ਭਗਤੀ ਕਰਨ ਪਿਛੋਂ ਸਾਰਾ ਦਿਨ ਠੱਗੀ-ਫ਼ਰੇਬ ਦੀ ਕਿਰਤ-ਕਮਾਈ ਕਰਦਾ ਹੈ, ਉਹ ਇਸ ਗੱਲੋਂ ਨਾਵਾਕਿਫ਼ ਨਹੀਂ ਕਿ ਇਹ ਮਾੜੀ ਗੱਲ ਹੈ, ਉਸ ਦਾ) ਮਨ ਸਭ ਕੁਝ ਜਾਣਦਾ ਹੈ, ਪਰ ਉਹ ਜਾਣਦਾ ਹੋਇਆ ਭੀ (ਠੱਗੀ ਦੀ ਕਮਾਈ ਵਾਲਾ) ਪਾਪ ਕਰੀ ਜਾਂਦਾ ਹੈ ।

हे कबीर ! मन अच्छा-बुरा सब जानता है, परन्तु जानकर भी गुनाह करता है।

Kabeer, the mortal knows everything, and knowing, he still makes mistakes.

Bhagat Kabir ji / / Slok (Bhagat Kabir ji) / Ang 1376

ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥

काहे की कुसलात हाथि दीपु कूए परै ॥२१६॥

Kaahe kee kusalaat haathi deepu kooe parai ||216||

(ਪਰਮਾਤਮਾ ਦੀ ਭਗਤੀ ਤਾਂ ਇਕ ਜਗਦਾ ਦੀਵਾ ਹੈ ਜਿਸ ਨੇ ਜ਼ਿੰਦਗੀ ਦੇ ਹਨੇਰੇ ਸਫ਼ਰ ਵਿਚ ਮਨੁੱਖ ਨੂੰ ਰਸਤਾ ਵਿਖਾਣਾ ਹੈ, ਵਿਕਾਰਾਂ ਦੇ ਖੂਹ-ਖਾਤੇ ਵਿਚ ਡਿੱਗਣੋਂ ਬਚਾਣਾ ਹੈ, ਪਰ) ਉਸ ਦੀਵੇ ਤੋਂ ਕੀਹ ਸੁਖ ਜੇ ਉਸ ਦੀਵੇ ਦੇ ਅਸਾਡੇ ਹੱਥ ਵਿਚ ਹੁੰਦਿਆਂ ਭੀ ਅਸੀਂ ਖੂਹ ਵਿਚ ਡਿੱਗ ਪਏ? ॥੨੧੬॥

जिसके हाथ में दीया होने के बावजूद कुंए में गिर जाए तो उसका कैसे भला होगा ॥२१६॥

What good is a lamp in one's hand, if he falls into the well? ||216||

Bhagat Kabir ji / / Slok (Bhagat Kabir ji) / Ang 1376


ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ ॥

कबीर लागी प्रीति सुजान सिउ बरजै लोगु अजानु ॥

Kabeer laagee preeti sujaan siu barajai logu ajaanu ||

ਹੇ ਕਬੀਰ! (ਜੇ ਤੂੰ "ਚੀਤੁ ਨਿਰੰਜਨ ਨਾਲਿ" ਜੋੜੀ ਰੱਖਣਾ ਹੈ ਤਾਂ ਇਹ ਚੇਤਾ ਰੱਖ ਕਿ ਇਹ) ਮੂਰਖ ਜਗਤ (ਭਾਵ, ਸਾਕ-ਸੰਬੰਧੀਆਂ ਦਾ ਮੋਹ ਅਤੇ ਠੱਗੀ ਦੀ ਕਿਰਤ-ਕਾਰ) ਘਟ ਘਟ ਦੀ ਜਾਨਣ ਵਾਲੇ ਪਰਮਾਤਮਾ ਨਾਲ ਬਣੀ ਪ੍ਰੀਤ ਦੇ ਰਸਤੇ ਵਿਚ ਰੋਕ ਪਾਂਦਾ ਹੈ;

हे कबीर ! हमारी तो सज्जन प्रभु से ही प्रीति लगी हुई है परन्तु नासमझ लोग हमें उसकी आराधना से रोक रहे हैं।

Kabeer, I am in love with the All-knowing Lord; the ignorant ones try to hold me back.

Bhagat Kabir ji / / Slok (Bhagat Kabir ji) / Ang 1376

ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ ॥੨੧੭॥

ता सिउ टूटी किउ बनै जा के जीअ परान ॥२१७॥

Taa siu tootee kiu banai jaa ke jeea paraan ||217||

(ਅਤੇ ਇਸ ਧੋਖੇ ਵਿਚ ਆਇਆਂ ਘਾਟਾ ਹੀ ਘਾਟਾ ਹੈ, ਕਿਉਂਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ-ਜਾਨ ਹੈ ਉਸ ਨਾਲੋਂ ਵਿਛੜੀ ਹੋਈ (ਕਿਸੇ ਹਾਲਤ ਵਿਚ ਭੀ) ਇਹ ਸੋਹਣੀ ਨਹੀਂ ਲੱਗ ਸਕਦੀ (ਸੌਖੀ ਨਹੀਂ ਰਹਿ ਸਕਦੀ) ॥੨੧੭॥

जिसने यह जीवन-प्राण दिए हैं, उससे प्रेम तोड़ने के बाद कैसे जुड़ सकता है॥ २१७ ॥

How could I ever break with the One, who owns our soul and breath of life. ||217||

Bhagat Kabir ji / / Slok (Bhagat Kabir ji) / Ang 1376


ਕਬੀਰ ਕੋਠੇ ਮੰਡਪ ਹੇਤੁ ਕਰਿ ਕਾਹੇ ਮਰਹੁ ਸਵਾਰਿ ॥

कबीर कोठे मंडप हेतु करि काहे मरहु सवारि ॥

Kabeer kothe manddap hetu kari kaahe marahu savaari ||

(ਜਿੰਦ-ਦਾਤੇ ਪ੍ਰਭੂ ਨਾਲੋਂ ਵਿਛੁੜੀ ਜਿੰਦ ਸੌਖੀ ਨਹੀਂ ਰਹਿ ਸਕਦੀ, 'ਤਾ ਸਿਉ ਟੂਟੀ ਕਿਉ ਬਨੈ'; ਤਾਂ ਤੇ) ਹੇ ਕਬੀਰ! (ਉਸ ਜਿੰਦ ਦਾਤੇ ਨੂੰ ਭੁਲਾ ਕੇ) ਘਰ ਮਹਲ-ਮਾੜੀਆਂ ਬੜੇ ਸ਼ੌਕ ਨਾਲ ਸਜਾ ਸਜਾ ਕੇ ਕਿਉਂ ਆਤਮਕ ਮੌਤੇ ਮਰ ਰਹੇ ਹੋ?

कबीर जी उपदेश देते हैं केि लोग अपने घरों-मकानों से प्रेम करके उनको संवारने में फंसे हुए हैं।

Kabeer, why kill yourself for your love of decorations of your home and mansion?

Bhagat Kabir ji / / Slok (Bhagat Kabir ji) / Ang 1376

ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ ॥੨੧੮॥

कारजु साढे तीनि हथ घनी त पउने चारि ॥२१८॥

Kaaraju saadhe teeni hath ghanee ta paune chaari ||218||

ਤੁਹਾਡੀ ਆਪਣੀ ਲੋੜ ਤਾਂ ਸਾਢੇ ਤਿੰਨ ਹੱਥ ਜ਼ਮੀਨ ਨਾਲ ਪੂਰੀ ਹੋ ਰਹੀ ਹੈ (ਕਿਉਂਕਿ ਹਰ ਰੋਜ਼ ਸੌਣ ਵੇਲੇ ਆਪਣੇ ਕੱਦ ਅਨੁਸਾਰ ਤੁਸੀਂ ਇਤਨੀ ਕੁ ਹੀ ਵਰਤਦੇ ਹੋ), ਪਰ ਜੇ (ਤੁਹਾਡਾ ਕੱਦ ਕੁਝ ਲੰਮਾ ਹੈ, ਜੇ) ਤੁਹਾਨੂੰ ਕੁਝ ਵਧੀਕ ਜ਼ਮੀਨ ਦੀ ਲੋੜ ਪੈਂਦੀ ਹੈ ਤਾਂ ਪੌਣੇ ਚਾਰ ਹੱਥ ਵਰਤ ਲੈਂਦੇ ਹੋਵੋਗੇ ॥੨੧੮॥

परन्तु मरणोपरांत साढ़े तीन हाथ अथवा ज्यादा से ज्यादा पौने चार हाथ कब्र ने ही नसीब होना है॥२१८ ॥

In the end, only six feet, or a little more, shall be your lot. ||218||

Bhagat Kabir ji / / Slok (Bhagat Kabir ji) / Ang 1376


ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ ॥

कबीर जो मै चितवउ ना करै किआ मेरे चितवे होइ ॥

Kabeer jo mai chitavau naa karai kiaa mere chitave hoi ||

ਹੇ ਕਬੀਰ! ("ਚੀਤੁ ਨਿਰੰਜਨ ਨਾਲਿ" ਰੱਖਣ ਦੇ ਥਾਂ ਤੂੰ ਸਾਰਾ ਦਿਨ ਮਾਇਆ ਦੀਆਂ ਹੀ ਸੋਚਾਂ ਸੋਚਦਾ ਰਹਿੰਦਾ ਹੈਂ, ਪਰ ਤੇਰੇ) ਮੇਰੇ ਸੋਚਾਂ ਸੋਚਣ ਨਾਲ ਕੁੱਝ ਨਹੀਂ ਬਣਦਾ; ਪਰਮਾਤਮਾ ਉਹ ਕੁਝ ਨਹੀਂ ਕਰਦਾ ਜੋ ਮੈਂ ਸੋਚਦਾ ਹਾਂ (ਭਾਵ, ਜੋ ਅਸੀਂ ਸੋਚਦੇ ਰਹਿੰਦੇ ਹਾਂ) ।

कबीर जी कहते हैं कि जो में सोचता हूँ, वह परमात्मा नहीं करता, फिर भला मेरे सोचने से क्या हो सकता है।

Kabeer, whatever I wish for does not happen. What can I accomplish by merely thinking?

Bhagat Kabir ji / / Slok (Bhagat Kabir ji) / Ang 1376

ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ ਨ ਹੋਇ ॥੨੧੯॥

अपना चितविआ हरि करै जो मेरे चिति न होइ ॥२१९॥

Apanaa chitaviaa hari karai jo mere chiti na hoi ||219||

ਪ੍ਰਭੂ ਉਹ ਕੁਝ ਕਰਦਾ ਹੈ ਜੋ ਉਹ ਆਪ ਸੋਚਦਾ ਹੈ, ਤੇ ਜੋ ਕੁਝ ਉਹ ਪਰਮਾਤਮਾ ਸੋਚਦਾ ਹੈ ਉਹ ਅਸਾਡੇ ਚਿੱਤ-ਚੇਤੇ ਭੀ ਨਹੀਂ ਹੁੰਦਾ ॥੨੧੯॥

परमात्मा अपनी मजों से वही करता है, जो मेरे मन में याद तक नहीं होता ॥२१६ ॥

The Lord does whatever He wishes; it is not up to me at all. ||219||

Bhagat Kabir ji / / Slok (Bhagat Kabir ji) / Ang 1376


ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / / Slok (Bhagat Kabir ji) / Ang 1376

ਚਿੰਤਾ ਭਿ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ ॥

चिंता भि आपि कराइसी अचिंतु भि आपे देइ ॥

Chinttaa bhi aapi karaaisee achinttu bhi aape dei ||

ਹੇ ਕਬੀਰ! (ਜੀਵਾਂ ਦੇ ਕੀਹ ਵੱਸ?) ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿਚ ਦੁਨੀਆ ਦੇ ਫ਼ਿਕਰ-ਸੋਚਾਂ ਪੈਦਾ ਕਰਦਾ ਹੈ, ਉਹ ਅਵਸਥਾ ਭੀ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਜਦੋਂ ਮਨੁੱਖ ਇਹਨਾਂ ਫ਼ਿਕਰ-ਸੋਚਾਂ ਤੋਂ ਰਹਿਤ ਹੋ ਜਾਂਦਾ ਹੈ ।

ईश्वर स्वयं ही चिंता में डालता है और स्वयं ही जीवों को चिंतामुक्त कर देता है।

God Himself makes the mortals anxious, and He Himself takes the anxiety away.

Guru Amardas ji / / Slok (Bhagat Kabir ji) / Ang 1376

ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ ॥੨੨੦॥

नानक सो सालाहीऐ जि सभना सार करेइ ॥२२०॥

Naanak so saalaaheeai ji sabhanaa saar karei ||220||

ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਉਸੇ ਦੇ ਗੁਣ ਗਾਣੇ ਚਾਹੀਦੇ ਹਨ (ਭਾਵ ਪ੍ਰਭੂ ਅੱਗੇ ਹੀ ਅਰਦਾਸ ਕਰ ਕੇ ਦੁਨੀਆ ਦੇ ਫ਼ਿਕਰ-ਸੋਚਾਂ ਤੋਂ ਬਚੇ ਰਹਿਣ ਦੀ ਦਾਤ ਮੰਗੀਏ) ॥੨੨੦॥

गुरु नानक अनुरोध करते हैं कि उस मालिक की सराहना करो, जो पूरी दुनिया की देखभाल कर रहा है॥ २२० ॥

O Nanak, praise the One, who takes care of all. ||220||

Guru Amardas ji / / Slok (Bhagat Kabir ji) / Ang 1376


ਮਃ ੫ ॥

मः ५ ॥

M:h 5 ||

महला ५ ॥

Fifth Mehl:

Guru Arjan Dev ji / / Slok (Bhagat Kabir ji) / Ang 1376

ਕਬੀਰ ਰਾਮੁ ਨ ਚੇਤਿਓ ਫਿਰਿਆ ਲਾਲਚ ਮਾਹਿ ॥

कबीर रामु न चेतिओ फिरिआ लालच माहि ॥

Kabeer raamu na chetio phiriaa laalach maahi ||

ਹੇ ਕਬੀਰ! ਜੋ ਮਨੁੱਖ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ (ਸਿਮਰਨ ਨਾਹ ਕਰਨ ਦਾ ਨਤੀਜਾ ਹੀ ਇਹ ਨਿਕਲਦਾ ਹੈ ਕਿ ਉਹ ਦੁਨੀਆ ਦੀਆਂ ਸੋਚਾਂ ਸੋਚਦਾ ਹੈ, ਤੇ ਦੁਨੀਆ ਦੇ) ਲਾਲਚ ਵਿਚ ਭਟਕਦਾ ਫਿਰਦਾ ਹੈ ।

पंचम गुरु कबीर जी के संदर्भ में कहते हैं-हे कबीर ! जीव परमात्मा का चिंतन नहीं करता और लोभ-लालच में भटकता फिरता है।

Kabeer, the mortal does not remember the Lord; he wanders around, engrossed in greed.

Guru Arjan Dev ji / / Slok (Bhagat Kabir ji) / Ang 1376

ਪਾਪ ਕਰੰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ ॥੨੨੧॥

पाप करंता मरि गइआ अउध पुनी खिन माहि ॥२२१॥

Paap karanttaa mari gaiaa audh punee khin maahi ||221||

ਪਾਪ ਕਰਦਿਆਂ ਕਰਦਿਆਂ ਉਹ (ਭਾਗ-ਹੀਣ) ਆਤਮਕ ਮੌਤੇ ਮਰ ਜਾਂਦਾ ਹੈ (ਉਸ ਦੇ ਅੰਦਰੋਂ ਉੱਚਾ ਆਤਮਕ ਜੀਵਨ ਮੁੱਕ ਜਾਂਦਾ ਹੈ), ਅਤੇ ਉਹ ਵਿਕਾਰਾਂ ਵਿਚ ਰੱਜਦਾ ਭੀ ਨਹੀਂ ਕਿ ਅਚਨਚੇਤ ਉਮਰ ਮੁੱਕ ਜਾਂਦੀ ਹੈ ॥੨੨੧॥

पाप कर्म करते जीवनावधि पूरी हो जाती है और वह मौत को प्यारा हो जाता है॥ २२१ ॥

Committing sins, he dies, and his life ends in an instant. ||221||

Guru Arjan Dev ji / / Slok (Bhagat Kabir ji) / Ang 1376


ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤੁ ॥

कबीर काइआ काची कारवी केवल काची धातु ॥

Kabeer kaaiaa kaachee kaaravee keval kaachee dhaatu ||

ਹੇ ਕਬੀਰ! ਇਹ ਸਰੀਰ ਕੱਚਾ ਲੋਟਾ (ਸਮਝ ਲੈ), ਇਸ ਦਾ ਅਸਲਾ ਨਿਰੋਲ ਕੱਚੀ ਮਿੱਟੀ (ਮਿਥ ਲੈ) ।

कबीर जी कहते हैं कि यह शरीर कच्ची मटकी है, केवल कच्ची धातु से बना हुआ है।

Kabeer, the body is like a clay vessel or a brittle metal pot.

Bhagat Kabir ji / / Slok (Bhagat Kabir ji) / Ang 1376

ਸਾਬਤੁ ਰਖਹਿ ਤ ਰਾਮ ਭਜੁ ਨਾਹਿ ਤ ਬਿਨਠੀ ਬਾਤ ॥੨੨੨॥

साबतु रखहि त राम भजु नाहि त बिनठी बात ॥२२२॥

Saabatu rakhahi ta raam bhaju naahi ta binathee baat ||222||

ਜੇ ਤੂੰ ਇਸ ਨੂੰ (ਬਾਹਰਲੇ ਭੈੜੇ ਅਸਰਾਂ ਤੋਂ) ਪਵ੍ਰਿਤ ਰੱਖਣਾ ਲੋੜਦਾ ਹੈਂ ਤਾਂ ਪਰਮਾਤਮਾ ਦਾ ਨਾਮ ਸਿਮਰ, ਨਹੀਂ ਤਾਂ (ਮਨੁੱਖਾ ਜਨਮ ਦੀ ਇਹ) ਖੇਡ ਵਿਗੜੀ ਹੀ ਜਾਣ ਲੈ (ਭਾਵ, ਜ਼ਰੂਰ ਵਿਗੜ ਜਾਇਗੀ) ॥੨੨੨॥

यदि इसे ठीकठाक रखना है तो राम भजन कर लो, अन्यथा इसे नाशवान ही मानो ॥ २२२ ॥

If you wish to keep it safe and sound, then vibrate and meditate on the Lord; otherwise, the thing shall break. ||222||

Bhagat Kabir ji / / Slok (Bhagat Kabir ji) / Ang 1376


ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ ॥

कबीर केसो केसो कूकीऐ न सोईऐ असार ॥

Kabeer keso keso kookeeai na soeeai asaar ||

ਹੇ ਕਬੀਰ! (ਜੇ ਇਸ ਸਰੀਰ ਨੂੰ ਵਿਕਾਰਾਂ ਵਲੋਂ 'ਸਾਬਤੁ ਰਖਹਿ ਤ') ਹਰ ਵੇਲੇ ਪਰਮਾਤਮਾ ਦਾ ਨਾਮ ਯਾਦ ਕਰਦੇ ਰਹੀਏ, ਕਿਸੇ ਵੇਲੇ ਭੀ ਵਿਕਾਰਾਂ ਵਲੋਂ ਬੇ-ਪਰਵਾਹ ਨਾਹ ਹੋਈਏ ।

कबीर जी समझाते हैं कि भगवान का भजन करते रहो, बेपरवाह होकर सोना नहीं चाहिए।

Kabeer, chant the Name of the Beautifully-haired Lord; do not sleep unaware.

Bhagat Kabir ji / / Slok (Bhagat Kabir ji) / Ang 1376

ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ॥੨੨੩॥

राति दिवस के कूकने कबहू के सुनै पुकार ॥२२३॥

Raati divas ke kookane kabahoo ke sunai pukaar ||223||

ਜੇ ਦਿਨ ਰਾਤ (ਹਰ ਵੇਲੇ) ਪਰਮਾਤਮਾ ਨੂੰ ਸਿਮਰਦੇ ਰਹੀਏ ਤਾਂ ਕਿਸੇ ਨ ਕਿਸੇ ਵੇਲੇ ਉਹ ਪ੍ਰਭੂ ਜੀਵ ਦੀ ਅਰਦਾਸ ਸੁਣ ਹੀ ਲੈਂਦਾ ਹੈ (ਤੇ ਇਸ ਨੂੰ ਆਤਮਕ ਮੌਤੇ ਮਰਨੋਂ ਬਚਾ ਲੈਂਦਾ ਹੈ) ॥੨੨੩॥

रात-दिन भजन करने से कभी न कभी तो वह हमारी पुकार सुन ही लेगा ॥ २२३॥

Chanting His Name night and day, the Lord will eventually hear your call. ||223||

Bhagat Kabir ji / / Slok (Bhagat Kabir ji) / Ang 1376


ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯ ਮੰਤੁ ॥

कबीर काइआ कजली बनु भइआ मनु कुंचरु मय मंतु ॥

Kabeer kaaiaa kajalee banu bhaiaa manu kunccharu may manttu ||

ਹੇ ਕਬੀਰ! (ਜੇ ਕੇਸੋ ਕੇਸੋ ਨਾਹ ਕੂਕੀਏ, ਜੇ ਪਰਮਾਤਮਾ ਦਾ ਸਿਮਰਨ ਨਾਹ ਕਰੀਏ ਤਾਂ ਅਨੇਕਾਂ ਵਿਕਾਰ ਪੈਦਾ ਹੋ ਜਾਣ ਕਰਕੇ) ਇਹ ਮਨੁੱਖਾ ਸਰੀਰ, ਮਾਨੋ, 'ਕਜਲੀ ਬਨੁ' ਬਣ ਜਾਂਦਾ ਹੈ ਜਿਸ ਵਿਚ ਮਨ-ਹਾਥੀ ਆਪਣੇ ਮਦ ਵਿਚ ਮੱਤਾ ਹੋਇਆ ਫਿਰਦਾ ਹੈ ।

हे कबीर ! यह शरीर काला (घनघोर) वन समान बना हुआ है, जिसमें मन रूपी एक मदमस्त हाथी है।

Kabeer, the body is a banana forest, and the mind is an intoxicated elephant.

Bhagat Kabir ji / / Slok (Bhagat Kabir ji) / Ang 1376

ਅੰਕਸੁ ਗੵਾਨੁ ਰਤਨੁ ਹੈ ਖੇਵਟੁ ਬਿਰਲਾ ਸੰਤੁ ॥੨੨੪॥

अंकसु ग्यानु रतनु है खेवटु बिरला संतु ॥२२४॥

Ankkasu gyaanu ratanu hai khevatu biralaa santtu ||224||

ਇਸ ਹਾਥੀ ਨੂੰ ਕਾਬੂ ਵਿਚ ਰੱਖਣ ਲਈ ਗੁਰੂ ਦਾ ਸ੍ਰੇਸ਼ਟ ਗਿਆਨ ਹੀ ਕੁੰਡਾ ਬਣ ਸਕਦਾ ਹੈ, ਕੋਈ ਭਾਗਾਂ ਵਾਲਾ ਗੁਰਮੁਖਿ (ਇਸ ਗਿਆਨ-ਕੁੰਡੇ ਨੂੰ ਵਰਤ ਕੇ ਮਨ-ਹਾਥੀ ਨੂੰ) ਚਲਾਣ-ਜੋਗਾ ਹੁੰਦਾ ਹੈ ॥੨੨੪॥

इस मस्त हाथी को काबू करने वाला ज्ञान रूपी अंकुश है, जिसे कोई विरला संत ही काबू में रखता है॥ २२४ ॥

The jewel of spiritual wisdom is the prod, and the rare Saint is the rider. ||224||

Bhagat Kabir ji / / Slok (Bhagat Kabir ji) / Ang 1376


ਕਬੀਰ ਰਾਮ ਰਤਨੁ ਮੁਖੁ ਕੋਥਰੀ ਪਾਰਖ ਆਗੈ ਖੋਲਿ ॥

कबीर राम रतनु मुखु कोथरी पारख आगै खोलि ॥

Kabeer raam ratanu mukhu kotharee paarakh aagai kholi ||

ਹੇ ਕਬੀਰ! ਪਰਮਾਤਮਾ ਦਾ ਨਾਮ (ਦੁਨੀਆ ਵਿਚ) ਸਭ ਤੋਂ ਕੀਮਤੀ ਪਦਾਰਥ ਹੈ, (ਇਸ ਪਦਾਰਥ ਨੂੰ ਸਾਂਭ ਕੇ ਰੱਖਣ ਵਾਸਤੇ) ਆਪਣੇ ਮੂੰਹ ਨੂੰ ਗੁੱਥੀ ਬਣਾ ਤੇ ਇਸ ਰਤਨ ਦੀ ਕਦਰ-ਕੀਮਤ ਜਾਣਨ ਵਾਲੇ ਕਿਸੇ ਗੁਰਮੁਖਿ ਦੇ ਅੱਗੇ ਹੀ ਮੂੰਹ ਖੋਲ੍ਹਣਾ (ਭਾਵ, ਸਤਸੰਗ ਵਿਚ ਪ੍ਰਭੂ-ਨਾਮ ਦੀ ਸਿਫ਼ਤ-ਸਾਲਾਹ ਕਰ) ।

हे कबीर ! राम नाम रूपी बहुमूल्य पोटली को किसी पारखी के सन्मुख ही खोलो।

Kabeer, the Lord's Name is the jewel, and the mouth is the purse; open this purse to the Appraiser.

Bhagat Kabir ji / / Slok (Bhagat Kabir ji) / Ang 1376

ਕੋਈ ਆਇ ਮਿਲੈਗੋ ਗਾਹਕੀ ਲੇਗੋ ਮਹਗੇ ਮੋਲਿ ॥੨੨੫॥

कोई आइ मिलैगो गाहकी लेगो महगे मोलि ॥२२५॥

Koee aai milaigo gaahakee lego mahage moli ||225||

ਜਦੋਂ ਨਾਮ-ਰਤਨ ਦੀ ਕਦਰ ਜਾਨਣ ਵਾਲਾ ਕੋਈ ਗਾਹਕ ਸਤਸੰਗ ਵਿਚ ਆ ਅੱਪੜਦਾ ਹੈ ਤਾਂ ਉਹ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਨਾਮ ਰਤਨ ਨੂੰ ਖ਼ਰੀਦਦਾ ਹੈ ॥੨੨੫॥

इसे खरीदने के लिए कोई ग्राहक आ जाएगा तो महँगे मूल्य पर लेगा ॥ २२५॥

If a buyer can be found, it will go for a high price. ||225||

Bhagat Kabir ji / / Slok (Bhagat Kabir ji) / Ang 1376


ਕਬੀਰ ਰਾਮ ਨਾਮੁ ਜਾਨਿਓ ਨਹੀ ਪਾਲਿਓ ਕਟਕੁ ਕੁਟੰਬੁ ॥

कबीर राम नामु जानिओ नही पालिओ कटकु कुट्मबु ॥

Kabeer raam naamu jaanio nahee paalio kataku kutambbu ||

(ਪਰ), ਹੇ ਕਬੀਰ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ-ਰਤਨ ਦੀ ਕਦਰ-ਕੀਮਤ ਨਹੀਂ ਪੈਂਦੀ, ਉਹ (ਨਾਮ-ਰਤਨ ਨੂੰ ਵਿਸਾਰ ਕੇ ਸਾਰੀ ਉਮਰ) ਬਹੁਤਾ ਟੱਬਰ ਹੀ ਪਾਲਦਾ ਰਹਿੰਦਾ ਹੈ;

हे कबीर ! व्यक्ति अपने पूरे परिवार का पालन-पोषण करता रहता है, परन्तु ईश्वर का मनन नहीं करता।

Kabeer, the mortal does not know the Lord's Name, but he has raised a very large family.

Bhagat Kabir ji / / Slok (Bhagat Kabir ji) / Ang 1376

ਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ ਨ ਬੰਬ ॥੨੨੬॥

धंधे ही महि मरि गइओ बाहरि भई न ब्मब ॥२२६॥

Dhanddhe hee mahi mari gaio baahari bhaee na bambb ||226||

ਦੁਨੀਆ ਦੇ ਧੰਧਿਆਂ ਵਿਚ ਹੀ ਖਪ ਖਪ ਕੇ ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ, ਇਹਨਾਂ ਖਪਾਣਿਆਂ ਵਿਚੋਂ ਨਿਕਲ ਕੇ ਕਦੇ ਉਸ ਦੇ ਮੂੰਹੋਂ ਰਾਮ-ਨਾਮ ਦੀ ਆਵਾਜ਼ ਨਹੀਂ ਨਿਕਲਦੀ (ਨਾਹ ਹੀ ਇਹਨਾਂ ਖਪਾਣਿਆਂ ਵਿਚੋਂ ਕਦੇ ਉਸ ਨੂੰ ਵੇਹਲ ਮਿਲਦੀ ਹੈ, ਤੇ ਨਾਹ ਉਹ ਕਦੇ ਪਰਮਾਤਮਾ ਦਾ ਨਾਮ ਮੂੰਹੋਂ ਉਚਾਰਦਾ ਹੈ) ॥੨੨੬॥

संसारिक काम-धंधों में ही वह दम तोड़ देता है, पर किसी को पता नहीं चलता कि कब संसार छोड़ गया ॥ २२६ ॥

He dies in the midst of his worldly affairs, and then he is not heard in the external world. ||226||

Bhagat Kabir ji / / Slok (Bhagat Kabir ji) / Ang 1376


ਕਬੀਰ ਆਖੀ ਕੇਰੇ ਮਾਟੁਕੇ ਪਲੁ ਪਲੁ ਗਈ ਬਿਹਾਇ ॥

कबीर आखी केरे माटुके पलु पलु गई बिहाइ ॥

Kabeer aakhee kere maatuke palu palu gaee bihaai ||

ਹੇ ਕਬੀਰ! (ਉਸ ਬਦ-ਨਸੀਬ ਦਾ ਹਾਲ ਵੇਖ ਜੋ ਪ੍ਰਭੂ-ਨਾਮ ਦੀ ਕਦਰ-ਕੀਮਤ ਨਾਹ ਜਾਣਦਾ ਹੋਇਆ ਸਾਰੀ ਉਮਰ ਕੁਟੰਬ ਪਾਲਣ ਵਿਚ ਹੀ ਗੁਜ਼ਾਰਦਾ ਹੈ ਤੇ ਕਦੇ ਭੀ ਪ੍ਰਭੂ-ਨਾਮ ਮੂੰਹੋਂ ਨਹੀਂ ਉਚਾਰਦਾ! ਥੋੜੀ ਥੋੜੀ ਕਰ ਕੇ ਬੇ-ਮਲੂਮੇ ਜਿਹੇ) ਉਸ ਦੀ ਉਮਰ ਅੱਖਾਂ ਦੇ ਝਮਕਣ ਜਿਤਨਾ ਸਮਾਂ ਤੇ ਪਲ ਪਲ ਕਰ ਕੇ ਬੀਤ ਜਾਂਦੀ ਹੈ;

कबीर जी कथन करते हैं- ऑख झपकने में ही पल-पल करके व्यक्ति की उम्र बीत जाती है।

Kabeer, in the blink of an eye, moment by moment, life is passing by.

Bhagat Kabir ji / / Slok (Bhagat Kabir ji) / Ang 1376

ਮਨੁ ਜੰਜਾਲੁ ਨ ਛੋਡਈ ਜਮ ਦੀਆ ਦਮਾਮਾ ਆਇ ॥੨੨੭॥

मनु जंजालु न छोडई जम दीआ दमामा आइ ॥२२७॥

Manu janjjaalu na chhodaee jam deeaa damaamaa aai ||227||

ਫਿਰ ਭੀ ਉਸ ਦਾ ਮਨ (ਕੁਟੰਬ ਦਾ) ਜੰਜਾਲ ਨਹੀਂ ਛੱਡਦਾ, ਆਖ਼ਰ ਜਮ ਮੌਤ ਦਾ ਨਗਾਰਾ ਆ ਵਜਾਂਦੇ ਹਨ ॥੨੨੭॥

परन्तु फिर भी मन संसार के बन्धनों को नहीं छोड़ता, अंततः मौत का संदेश आ जाता है॥ २२७ ॥

The mortal does not give up his worldly entanglements; the Messenger of Death walks in and beats the drum. ||227||

Bhagat Kabir ji / / Slok (Bhagat Kabir ji) / Ang 1376


ਕਬੀਰ ਤਰਵਰ ਰੂਪੀ ਰਾਮੁ ਹੈ ਫਲ ਰੂਪੀ ਬੈਰਾਗੁ ॥

कबीर तरवर रूपी रामु है फल रूपी बैरागु ॥

Kabeer taravar roopee raamu hai phal roopee bairaagu ||

ਹੇ ਕਬੀਰ! (ਵਿਕਾਰਾਂ ਦੀ ਤਪਸ਼ ਨਾਲ ਤਪ ਰਹੇ ਇਸ ਸੰਸਾਰ ਵਿਚ) ਪ੍ਰਭੂ ਦਾ ਨਾਮ ਇਕ ਸੋਹਣਾ ਰੁੱਖ ਹੈ ।

कबीर जी कथन करते हैं- परमात्मा वृक्ष की तरह है और वैराग्य उसका फल है।

Kabeer, the Lord is the tree, and disillusionment with the world is the fruit.

Bhagat Kabir ji / / Slok (Bhagat Kabir ji) / Ang 1376

ਛਾਇਆ ਰੂਪੀ ਸਾਧੁ ਹੈ ਜਿਨਿ ਤਜਿਆ ਬਾਦੁ ਬਿਬਾਦੁ ॥੨੨੮॥

छाइआ रूपी साधु है जिनि तजिआ बादु बिबादु ॥२२८॥

Chhaaiaa roopee saadhu hai jini tajiaa baadu bibaadu ||228||

ਜਿਸ ਮਨੁੱਖ ਨੇ (ਆਪਣੇ ਅੰਦਰੋਂ ਇਹਨਾਂ ਵਿਕਾਰਾਂ ਦਾ) ਝਗੜਾ-ਝਾਂਜਾ ਮੁਕਾ ਦਿੱਤਾ ਹੈ ਉਹ ਗੁਰਮੁਖਿ ਇਸ ਰੁੱਖ ਦੀ, ਮਾਨੋ, ਛਾਂ ਹੈ । (ਜੋ ਭਾਗਾਂ ਵਾਲਾ ਬੰਦਾ ਉਸ ਤਪਸ਼ ਤੋਂ ਬਚਣ ਲਈ ਇਸ ਛਾਂ ਦਾ ਆਸਰਾ ਲੈਂਦਾ ਹੈ ਉਸ ਨੂੰ) ਵੈਰਾਗ-ਰੂਪ ਫਲ (ਹਾਸਲ ਹੁੰਦਾ) ਹੈ ॥੨੨੮॥

साधु महात्मा उस वृक्ष की छाया हैं, जिन्होंने संसार के सब वाद-विवाद छोड़ दिए हैं।॥ २२८ ॥

The Holy man, who has abandoned useless arguments, is the shade of the tree. ||228||

Bhagat Kabir ji / / Slok (Bhagat Kabir ji) / Ang 1376


ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ ॥

कबीर ऐसा बीजु बोइ बारह मास फलंत ॥

Kabeer aisaa beeju boi baarah maas phalantt ||

ਹੇ ਕਬੀਰ! ("ਜਿਨਿ ਤਜਿਆ ਬਾਦੁ ਬਿਬਾਦੁ" ਉਸ 'ਸਾਧ' ਦੀ ਸੰਗਤ ਵਿਚ ਰਹਿ ਕੇ ਤੂੰ ਵੀ ਆਪਣੇ ਹਿਰਦੇ ਦੀ ਧਰਤੀ ਵਿਚ ਪਰਮਾਤਮਾ ਦੇ ਨਾਮ ਦਾ) ਇਕ ਅਜੇਹਾ ਬੀ ਬੀਜ ਜੋ ਸਦਾ ਹੀ ਫਲ ਦੇਂਦਾ ਰਹਿੰਦਾ ਹੈ;

कबीर जी उपदेश देते हैं कि ऐसा बीज बोओ, जिससे बारह महीने फल मिलता रहे।

Kabeer, plant the seeds of such a plant, which shall bear fruit throughout the twelve months,

Bhagat Kabir ji / / Slok (Bhagat Kabir ji) / Ang 1376

ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ॥੨੨੯॥

सीतल छाइआ गहिर फल पंखी केल करंत ॥२२९॥

Seetal chhaaiaa gahir phal pankkhee kel karantt ||229||

ਉਸ ਦਾ ਆਸਰਾ ਲਈਏ ਤਾਂ ਅੰਦਰ ਠੰਢ ਪੈਂਦੀ ਹੈ, ਫਲ ਮਿਲਦਾ ਹੈ ਕਿ ਦੁਨੀਆ ਦੇ "ਬਾਦ ਬਿਬਾਦ" ਵਲੋਂ ਮਨ ਟਿਕ ਜਾਂਦਾ ਹੈ, ਤੇ ਸਾਰੇ ਗਿਆਨ-ਇੰਦ੍ਰੇ (ਜੋ ਪਹਿਲਾਂ ਪੰਛੀਆਂ ਵਾਂਗ ਥਾਂ ਥਾਂ ਤੇ ਚੋਗ ਲਈ ਭਟਕਦੇ ਸਨ, ਹੁਣ ਪ੍ਰਭੂ ਦੇ ਨਾਮ ਦਾ) ਆਨੰਦ ਲੈਂਦੇ ਹਨ ॥੨੨੯॥

जिस वृक्ष की छाया ठण्डी एवं गहरा फल हो, पक्षी उस पर बैठकर आनंद करते रहें।॥ २२६ ॥

With cooling shade and abundant fruit, upon which birds joyously play. ||229||

Bhagat Kabir ji / / Slok (Bhagat Kabir ji) / Ang 1376


ਕਬੀਰ ਦਾਤਾ ਤਰਵਰੁ ਦਯਾ ਫਲੁ ਉਪਕਾਰੀ ਜੀਵੰਤ ॥

कबीर दाता तरवरु दया फलु उपकारी जीवंत ॥

Kabeer daataa taravaru dayaa phalu upakaaree jeevantt ||

ਹੇ ਕਬੀਰ! ("ਜਿਨਿ ਤਜਿਆ ਬਾਦੁ ਬਿਬਾਦੁ") ਉਹ 'ਸਾਧੂ' ਆਪਣੀ ਸਾਰੀ ਉਮਰ ਉਪਕਾਰ ਵਿਚ ਹੀ ਗੁਜ਼ਾਰਦਾ ਹੈ; ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਉਹ 'ਸਾਧੂ' ਵਿਕਾਰਾਂ ਵਿਚ ਤਪਦੇ ਸਾਰੇ ਇਸ ਸੰਸਾਰ ਲਈ), ਮਾਨੋ, ਇਕ ਸੋਹਣਾ ਰੁੱਖ ਹੈ, ਉਸ ਪਾਸੋਂ 'ਜੀਅ-ਦਇਆ' ਦੀ ਦਾਤ ਪ੍ਰਾਪਤ ਹੁੰਦੀ ਹੈ ।

हे कबीर ! दाता-परमेश्वर एक पेड़ समान है, जिसे दया का फल लगा हुआ है, वह उपकार करने वाला चिरंजीव है।

Kabeer, the Great Giver is the tree, which blesses all with the fruit of compassion.

Bhagat Kabir ji / / Slok (Bhagat Kabir ji) / Ang 1376

ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ ॥੨੩੦॥

पंखी चले दिसावरी बिरखा सुफल फलंत ॥२३०॥

Pankkhee chale disaavaree birakhaa suphal phalantt ||230||

ਸੰਸਾਰੀ ਜੀਵ ਤਾਂ ਹੋਰ ਹੋਰ ਧੰਧਿਆਂ ਵਿਚ ਰੁੱਝੇ ਰਹਿੰਦੇ ਹਨ, ਪਰ ਗੁਰਮੁਖ 'ਸਾਧ' ਸਦਾ ਇਹੀ ਸਿੱਖਿਆ ਦੇਂਦਾ ਰਹਿੰਦਾ ਹੈ ਕਿ ਸਭ ਨਾਲ ਦਇਆ-ਪਿਆਰ ਵਰਤੋ ॥੨੩੦॥

साधुजन रूपी पक्षी अन्य देशों को चले जाते हैं और प्रार्थना करते हैं कि हे सुखमयी पेड़ ! तू सदा फलता फूलता रहे॥ २३०॥

When the birds migrate to other lands, O Tree, you bear the fruits. ||230||

Bhagat Kabir ji / / Slok (Bhagat Kabir ji) / Ang 1376


ਕਬੀਰ ਸਾਧੂ ਸੰਗੁ ਪਰਾਪਤੀ ਲਿਖਿਆ ਹੋਇ ਲਿਲਾਟ ॥

कबीर साधू संगु परापती लिखिआ होइ लिलाट ॥

Kabeer saadhoo sanggu paraapatee likhiaa hoi lilaat ||

ਹੇ ਕਬੀਰ! "ਜਿਨਿ ਤਜਿਆ ਬਾਦੁ ਬਿਬਾਦੁ" ਉਸ ਸਾਧੂ-ਗੁਰਮੁਖਿ ਦੀ ਸੰਗਤ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਬੜੇ ਚੰਗੇ ਭਾਗ ਹੋਣ ।

हे कबीर ! जिसके माथे पर उत्तम भाग्य लिखा होता है, उसे ही साधु पुरुषों की संगत प्राप्त होती है।

Kabeer, the mortal finds the Saadh Sangat, the Company of the Holy, if he has such destiny written upon his forehead.

Bhagat Kabir ji / / Slok (Bhagat Kabir ji) / Ang 1376


Download SGGS PDF Daily Updates ADVERTISE HERE