Page Ang 1375, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਬਿਕਾਰ ॥

.. बिकार ॥

.. bikaar ||

..

..

..

Bhagat Kabir ji / / Slok (Bhagat Kabir ji) / Ang 1375

ਬਿਨੁ ਸੰਗਤਿ ਇਉ ਮਾਂਨਈ ਹੋਇ ਗਈ ਭਠ ਛਾਰ ॥੧੯੫॥

बिनु संगति इउ मांनई होइ गई भठ छार ॥१९५॥

Binu sanggaŧi īū maan`naëe hoī gaëe bhath chhaar ||195||

(ਉਹ ਕਿਸੇ ਦਾ ਕੁਝ ਸੰਵਾਰ ਨਾਹ ਸਕੀ, ਸਗੋਂ ਆਪ ਭੀ) ਉਹ, ਮਾਨੋ, (ਬਲਦੇ) ਭੱਠ ਦੀ ਸੁਆਹ ਹੋ ਗਈ । ਇਹੀ ਹਾਲ ਸੰਗਤ ਤੋਂ ਬਿਨਾ ਮਨੁੱਖ ਦਾ ਹੁੰਦਾ ਹੈ (ਪਰਮ ਪਵਿਤ੍ਰ ਪਰਮਾਤਮਾ ਦੀ ਅੰਸ਼ ਜੀਵ ਜਨਮ ਲੈ ਕੇ ਜੇ ਕੁਸੰਗ ਵਿਚ ਫਸ ਗਿਆ ਤਾਂ ਸ੍ਰਿਸ਼ਟੀ ਦੀ ਕੋਈ ਸੇਵਾ ਕਰਨ ਦੇ ਥਾਂ ਆਪ ਭੀ ਵਿਕਾਰਾਂ ਵਿਚ ਸੜ ਮੁਇਆ) ॥੧੯੫॥

इस तरह मानो जैसे भट्टी में पड़कर वस्तु जलकर राख हो जाती है, सत्संग के बिना व्यक्ति कुसंगति में नष्ट हो जाता है॥१६५॥

You must acknowledge this, that without the Sangat, the Holy Congregation, it turns into burnt ashes. ||195||

Bhagat Kabir ji / / Slok (Bhagat Kabir ji) / Ang 1375


ਕਬੀਰ ਨਿਰਮਲ ਬੂੰਦ ਅਕਾਸ ਕੀ ਲੀਨੀ ਭੂਮਿ ਮਿਲਾਇ ॥

कबीर निरमल बूंद अकास की लीनी भूमि मिलाइ ॥

Kabeer niramal boonđđ âkaas kee leenee bhoomi milaaī ||

ਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜਿਸ ਸਾਫ਼ ਬੂੰਦ ਨੂੰ (ਸਿਆਣੇ ਜ਼ਿਮੀਂਦਾਰ ਨੇ ਹਲ ਆਦਿਕ ਨਾਲ ਵਾਹ-ਬਣਾ ਕੇ ਸੰਵਾਰੀ ਹੋਈ ਆਪਣੀ, ਜ਼ਮੀਨ ਵਿਚ (ਵੱਟ-ਬੰਨਾ ਠੀਕ ਕਰ ਕੇ) ਰਲਾ ਲਿਆ,

हे कबीर ! आकाश की निर्मल बूंद यदि भूमि में मिला ली जाए तो वह धरती से अलग नहीं की जा सकती।

Kabeer, the pure drop of water falls from the sky, and mixes with the dust.

Bhagat Kabir ji / / Slok (Bhagat Kabir ji) / Ang 1375

ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ ਜਾਇ ॥੧੯੬॥

अनिक सिआने पचि गए ना निरवारी जाइ ॥१९६॥

Ânik siâane pachi gaē naa niravaaree jaaī ||196||

ਉਹ ਬੂੰਦ ਜ਼ਮੀਨ ਨਾਲੋਂ ਨਿਖੇੜੀ ਨਹੀਂ ਜਾ ਸਕਦੀ, ਭਾਵੇਂ ਅਨੇਕਾਂ ਸਿਆਣੇ ਕੋਸ਼ਸ਼ ਕਰ ਥੱਕਣ । (ਨੋਟ: ਕਲਰਾਠੀ ਅਣਵਾਹੀ ਧਰਤੀ ਉਤੇ ਪਿਆ ਮੀਂਹ ਦਾ ਪਾਣੀ ਧਰਤੀ ਉਤੇ ਜਾਲਾ ਬਣ ਜਾਣ ਕਰਕੇ ਬਹੁਤ ਘਟ ਜੀਊਰਦਾ ਹੈ) । (ਇਹੀ ਹਾਲ ਮਨੁੱਖ ਦਾ ਸਮਝੋ । ਪੂਰੇ ਗੁਰੂ ਦੀ ਮੇਹਰ ਨਾਲ ਉਸ ਦੀ ਜੀਭ ਕੰਨ ਆਦਿਕ ਇੰਦ੍ਰੇ ਪਰ-ਨਿੰਦਾ ਆਦਿਕ ਵਿਕਾਰਾਂ ਵਲੋਂ ਹਟ ਜਾਂਦੇ ਹਨ । ਇਸ ਸੰਵਾਰੀ ਹੋਈ ਸਰੀਰ-ਧਰਤੀ ਦੀ ਰਾਹੀਂ ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਅਜੇਹਾ ਜੁੜਦਾ ਹੈ ਕਿ ਕੋਈ ਵਿਕਾਰ ਉਸ ਨੂੰ ਉਥੋਂ ਵਿਛੋੜ ਨਹੀਂ ਸਕਦਾ) ॥੧੯੬॥

अनेकों चतुर लोग मर खप जाते हैं परन्तु शिक्षा रूपी बूंद के असर में फर्क नहीं पड़ता ॥ १६६ ॥

Millions of clever people may try, but they will fail - it cannot be made separate again. ||196||

Bhagat Kabir ji / / Slok (Bhagat Kabir ji) / Ang 1375


ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ ॥

कबीर हज काबे हउ जाइ था आगै मिलिआ खुदाइ ॥

Kabeer haj kaabe haū jaaī ŧhaa âagai miliâa khuđaaī ||

ਹੇ ਕਬੀਰ! ਮੈਂ ਕਾਬੇ ਦਾ ਹੱਜ ਕਰਨ ਜਾ ਰਿਹਾ ਸਾਂ, ਉਥੇ ਗਏ ਨੂੰ ਅੱਗੋਂ ਖ਼ੁਦਾ ਮਿਲ ਪਿਆ ।

कबीर जी कथन करते हैं कि मैं हज्ज करने के लिए काबे में जा रहा था कि आगे मुझे खुदा मिल गया।

Kabeer, I was going on a pilgrimage to Mecca, and God met me on the way.

Bhagat Kabir ji / / Slok (Bhagat Kabir ji) / Ang 1375

ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨੑਿ ਫੁਰਮਾਈ ਗਾਇ ॥੧੯੭॥

सांई मुझ सिउ लरि परिआ तुझै किन्हि फुरमाई गाइ ॥१९७॥

Saanëe mujh siū lari pariâa ŧujhai kinʱi phuramaaëe gaaī ||197||

ਉਹ ਮੇਰਾ ਸਾਈਂ (ਖ਼ੁਦਾ ਖ਼ੁਸ਼ ਹੋਣ ਦੇ ਥਾਂ ਕਿ ਮੈਂ ਉਸ ਦੇ ਘਰ ਦਾ ਦੀਦਾਰ ਕਰਨ ਆਇਆ ਹਾਂ, ਸਗੋਂ) ਮੇਰੇ ਉਤੇ ਗੁੱਸੇ ਹੋਇਆ (ਤੇ ਆਖਣ ਲੱਗਾ) ਕਿ ਮੈਂ ਤਾਂ ਇਹ ਹੁਕਮ ਨਹੀਂ ਦਿੱਤਾ ਜੁ ਮੇਰੇ ਨਾਮ ਤੇ ਤੂੰ ਗਾਂ (ਆਦਿਕ) ਦੀ ਕੁਰਬਾਨੀ ਦੇਵੇਂ (ਤੇ, ਮੈਂ ਤੇਰੇ ਗੁਨਾਹ ਬਖ਼ਸ਼ ਦਿਆਂਗਾ) ॥੧੯੭॥

वह मालिक तो मेरे साथ झगड़ा करने लग गया और उसने कहा कि यह तुझे किसने फुरमाया है कि मैं काबे में ही हूँ॥१६७ ॥

He scolded me and asked, ""Who told you that I am only there?"" ||197||

Bhagat Kabir ji / / Slok (Bhagat Kabir ji) / Ang 1375


ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ ॥

कबीर हज काबै होइ होइ गइआ केती बार कबीर ॥

Kabeer haj kaabai hoī hoī gaīâa keŧee baar kabeer ||

ਹੇ ਕਬੀਰ! ਮੈਂ ਕਈ ਵਾਰੀ, ਹੇ ਸਾਈਂ! (ਤੇਰੇ ਘਰ-) ਕਾਬੇ ਦਾ ਦੀਦਾਰ ਕਰਨ ਲਈ ਗਿਆ ਹਾਂ ।

कबीर जी कहते हैं कि मैं कई बार काबे में हज्ज करने के लिया गया परन्तु

Kabeer, I went to Mecca - how many times, Kabeer?

Bhagat Kabir ji / / Slok (Bhagat Kabir ji) / Ang 1375

ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ ॥੧੯੮॥

सांई मुझ महि किआ खता मुखहु न बोलै पीर ॥१९८॥

Saanëe mujh mahi kiâa khaŧaa mukhahu na bolai peer ||198||

ਪਰ, ਹੇ ਖ਼ੁਦਾ! ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਦਾ, ਮੇਰੇ ਵਿਚ ਤੂੰ ਕੀਹ ਕੀਹ ਖ਼ਤਾ ਵੇਖ ਰਿਹਾ ਹੈਂ? (ਜੋ ਹੱਜ ਅਤੇ ਕੁਰਬਾਨੀ ਨਾਲ ਭੀ ਬਖ਼ਸ਼ੇ ਨਹੀਂ ਗਏ । ਭਾਵ, ਹੱਜ ਅਤੇ ਕੁਰਬਾਨੀ ਨਾਲ ਖ਼ੁਦਾ ਖ਼ੁਸ਼ ਨਹੀਂ ਹੁੰਦਾ) ॥੧੯੮॥

हे सांई ! मुझ से क्या गलती हो गई जो काबे का पीर (खुदा) मुँह से नहीं बोलता ॥१६८ ॥

O Lord, what is the problem with me? You have not spoken to me with Your Mouth. ||198||

Bhagat Kabir ji / / Slok (Bhagat Kabir ji) / Ang 1375


ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥

कबीर जीअ जु मारहि जोरु करि कहते हहि जु हलालु ॥

Kabeer jeeâ ju maarahi joru kari kahaŧe hahi ju halaalu ||

ਹੇ ਕਬੀਰ! ਜੋ ਲੋਕ ਧੱਕਾ ਕਰ ਕੇ (ਗਾਂ ਆਦਿਕ) ਜੀਵਾਂ ਨੂੰ ਮਾਰਦੇ ਹਨ; ਪਰ ਆਖਦੇ ਇਹ ਹਨ ਕਿ (ਇਹ ਜ਼ਬਹ ਕੀਤਾ ਹੋਇਆ ਮਾਸ) ਖ਼ੁਦਾ ਦੇ ਨਾਮ ਤੇ ਕੁਰਬਾਨੀ ਦੇ ਲਾਇਕ ਹੋ ਗਿਆ ਹੈ,

कबीर जी कहते हैं कि जो लोग बलपूर्वक जीव-हत्या करते हैं और उसको हलाल कहते हैं,

Kabeer, they oppress living beings and kill them, and call it proper.

Bhagat Kabir ji / / Slok (Bhagat Kabir ji) / Ang 1375

ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ ॥੧੯੯॥

दफतरु दई जब काढि है होइगा कउनु हवालु ॥१९९॥

Đaphaŧaru đaëe jab kaadhi hai hoīgaa kaūnu havaalu ||199||

ਜਦੋਂ ਸਭ ਜੀਵਾਂ ਨਾਲ ਪਿਆਰ ਕਰਨ ਵਾਲਾ ਖ਼ੁਦਾ (ਇਹਨਾਂ ਲੋਕਾਂ ਪਾਸੋਂ-ਅਮਲਾਂ ਦਾ ਲੇਖਾ ਮੰਗੇਗਾ, ਤਾਂ ਇਹਨਾਂ ਦਾ ਕੀਹ ਹਾਲ ਹੋਵੇਗਾ? (ਭਾਵ, ਕੁਰਬਾਨੀ ਦਿੱਤਿਆਂ ਗੁਨਾਹ ਬਖ਼ਸ਼ੇ ਨਹੀਂ ਜਾਂਦੇ) ॥੧੯੯॥

ऐसे लोगों का तब क्या हाल होगा, जब खुदा की अदालत में कमों का हिसाब मांगा जाएगा ॥१६६ ॥

When the Lord calls for their account, what will their condition be? ||199||

Bhagat Kabir ji / / Slok (Bhagat Kabir ji) / Ang 1375


ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ॥

कबीर जोरु कीआ सो जुलमु है लेइ जबाबु खुदाइ ॥

Kabeer joru keeâa so julamu hai leī jabaabu khuđaaī ||

ਹੇ ਕਬੀਰ! ਜੋ ਭੀ ਮਨੁੱਖ ਕਿਸੇ ਉਤੇ ਧੱਕਾ ਕਰਦਾ ਹੈ ਉਹ ਜ਼ੁਲਮ ਕਰਦਾ ਹੈ; (ਅਤੇ ਜ਼ੁਲਮ ਦਾ) ਲੇਖਾ ਖ਼ੁਦਾ ਮੰਗਦਾ ਹੈ ।

कबीर जी कहते हैं कि किसी पर जोर-जबरदस्ती करना जुल्म है, इसका जवाब खुदा अवश्य मांगेगा।

Kabeer, it is tyranny to use force; the Lord shall call you to account.

Bhagat Kabir ji / / Slok (Bhagat Kabir ji) / Ang 1375

ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ ॥੨੦੦॥

दफतरि लेखा नीकसै मार मुहै मुहि खाइ ॥२००॥

Đaphaŧari lekhaa neekasai maar muhai muhi khaaī ||200||

ਜਿਸ ਕਿਸੇ ਦੀ ਵੀ ਲੇਖੇ ਦੀ ਬਾਕੀ ਨਿਕਲਦੀ ਹੈ ਉਹ ਬੜੀ ਸਜ਼ਾ ਭੁਗਤਦਾ ਹੈ । ਨੋਟ: ਕੀਤੇ ਗੁਨਾਹਾਂ ਨੂੰ 'ਕੁਰਬਾਨੀ' ਦੇ ਕੇ ਧੋਤਾ ਨਹੀਂ ਜਾ ਸਕਦਾ ॥੨੦੦॥

जब खुदा के दरबार में कर्मों का हिसाब होगा तो बुरे कर्मों की सजा अवश्य मिलेगी ॥ २०० ॥

When your account is called for, your face and mouth shall be beaten. ||200||

Bhagat Kabir ji / / Slok (Bhagat Kabir ji) / Ang 1375


ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ ॥

कबीर लेखा देना सुहेला जउ दिल सूची होइ ॥

Kabeer lekhaa đenaa suhelaa jaū đil soochee hoī ||

ਹੇ ਕਬੀਰ! (ਉਹ ਰੱਬ ਮਨੁੱਖ ਪਾਸੋਂ ਸਿਰਫ਼ ਦਿਲ ਦੀ ਪਾਕੀਜ਼ਗੀ ਦੀ ਕੁਰਬਾਨੀ ਮੰਗਦਾ ਹੈ) ਜੇ ਮਨੁੱਖ ਦੇ ਦਿਲ ਦੀ ਪਵਿਤ੍ਰਤਾ ਕਾਇਮ ਹੋਵੇ ਤਾਂ ਆਪਣੇ ਕੀਤੇ ਅਮਲਾਂ ਦਾ ਲੇਖਾ ਦੇਣਾ ਸੌਖਾ ਹੋ ਜਾਂਦਾ ਹੈ;

हे कबीर ! यदि दिल साफ हो तो हिसाब देना आसान हो जाता है।

Kabeer, it is easy to render your account, if your heart is pure.

Bhagat Kabir ji / / Slok (Bhagat Kabir ji) / Ang 1375

ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ ॥੨੦੧॥

उसु साचे दीबान महि पला न पकरै कोइ ॥२०१॥

Ūsu saache đeebaan mahi palaa na pakarai koī ||201||

(ਇਸ ਪਵਿਤ੍ਰਤਾ ਦੀ ਬਰਕਤਿ ਨਾਲ) ਉਸ ਸੱਚੀ ਕਚਹਿਰੀ ਵਿਚ ਕੋਈ ਰੋਕ-ਟੋਕ ਨਹੀਂ ਕਰਦਾ ॥੨੦੧॥

प्रभु के सच्चे दरबार में फिर कोई पूछताछ नहीं होती ॥२०१॥

In the True Court of the Lord, no one will seize you. ||201||

Bhagat Kabir ji / / Slok (Bhagat Kabir ji) / Ang 1375


ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰ ਬਰੀ ਅਬਧ ॥

कबीर धरती अरु आकास महि दुइ तूं बरी अबध ॥

Kabeer đharaŧee âru âakaas mahi đuī ŧoonn baree âbađh ||

ਹੇ ਕਬੀਰ! ਹੇ ਦ੍ਵੈਤ! ਸਾਰੀ ਸ੍ਰਿਸ਼ਟੀ ਵਿਚ ਹੀ (ਤੂੰ ਬਹੁਤ ਬਲੀ ਹੈਂ) ਤੈਨੂੰ ਬੜੀ ਔਖਿਆਈ ਨਾਲ ਹੀ ਮੁਕਾਇਆ ਜਾ ਸਕਦਾ ਹੈ ।

कबीर जी कहते हैं कि धरती और आकाश सम्पूर्ण सृष्टि में हे द्वैतभाव ! तू ही नाशरहित होकर फैली हुई है।

Kabeer: O duality, you are mighty and powerful in the earth and the sky.

Bhagat Kabir ji / / Slok (Bhagat Kabir ji) / Ang 1375

ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥

खट दरसन संसे परे अरु चउरासीह सिध ॥२०२॥

Khat đarasan sansse pare âru chaūraaseeh siđh ||202||

(ਹੱਜ ਕਰਨ ਤੇ ਕੁਰਬਾਨੀ ਦੇਣ ਵਾਲੇ ਮੁੱਲਾਂ, ਜਾਂ ਠਾਕੁਰ-ਪੂਜਾ ਕਰਨ ਕਰਾਣ ਵਾਲੇ ਬ੍ਰਾਹਮਣ ਤਾਂ ਕਿਤੇ ਰਹੇ) ਛੇ ਭੇਖਾਂ ਦੇ ਤਿਆਗੀ ਅਤੇ (ਜੋਗ ਦੇ ਸਾਧਨਾਂ ਵਿਚ ਪ੍ਰਪੱਕ ਹੋਏ) ਚੌਰਾਸੀ ਸਿੱਧ ਭੀ, ਹੇ ਦੁਇ! ਤੈਥੋਂ ਸਹਿਮੇ ਹੋਏ ਹਨ ॥੨੦੨॥

छ:दर्शन-योगी, सन्यासी, वैरागी, वैष्णव इत्यादि और चौरासी सिद्ध भी संशय में पड़े हुए हैं कि द्वेतभाव से किस तरह बचा जाए॥ २०२ ॥

The six Shaastras and the eighty-four Siddhas are entrenched in skepticism. ||202||

Bhagat Kabir ji / / Slok (Bhagat Kabir ji) / Ang 1375


ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥

कबीर मेरा मुझ महि किछु नही जो किछु है सो तेरा ॥

Kabeer meraa mujh mahi kichhu nahee jo kichhu hai so ŧeraa ||

ਹੇ ਕਬੀਰ! (ਇਸ 'ਦੁਇ' ਨੂੰ ਮਿਟਾਣ ਲਈ ਨਾਹ ਹੱਜ, ਕੁਰਬਾਨੀਆਂ, ਨਾਹ ਠਾਕੁਰ-ਪੂਜਾ ਨਾਹ ਬ੍ਰਾਹਮਣ ਦੀ ਸੇਵਾ, ਨਾਹ ਤਿਆਗ ਤੇ ਨਾਹ ਜੋਗ-ਸਾਧਨ-ਇਹ ਕੋਈ ਭੀ ਸਹਾਇਤਾ ਨਹੀਂ ਕਰਦੇ । ਸਿਰਫ਼ ਇੱਕੋ ਹੀ ਤਰੀਕਾ ਹੈ ਉਹ ਇਹ ਕਿ ਆਪਣਾ ਆਪ ਪ੍ਰਭੂ ਦੇ ਹਵਾਲੇ ਕੀਤਾ ਜਾਏ, ਇਸੇ ਦਾ ਨਾਮ 'ਦਿਲ-ਸਾਬਤਿ' ਹੈ । ਸੋ, ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਜੋ ਕੁਝ ਮੇਰੇ ਪਾਸ ਹੈ (ਇਹ ਤਨ ਮਨ ਧਨ), ਇਸ ਵਿਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ; ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ ।

कबीर जी विनयपूर्वक कहते हैं कि हे ईश्वर ! मेरा मुझ में अपना कुछ नहीं, जो कुछ है, सब तेरा ही दिया हुआ है।

Kabeer, nothing is mine within myself. Whatever there is, is Yours, O Lord.

Bhagat Kabir ji / / Slok (Bhagat Kabir ji) / Ang 1375

ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥

तेरा तुझ कउ सउपते किआ लागै मेरा ॥२०३॥

Ŧeraa ŧujh kaū saūpaŧe kiâa laagai meraa ||203||

(ਜੇ ਤੇਰੀ ਮੇਹਰ ਹੋਵੇ ਤਾਂ) ਤੇਰਾ ਬਖ਼ਸ਼ਿਆ ਹੋਇਆ (ਇਹ ਤਨ ਮਨ ਧਨ) ਮੈਂ ਤੇਰੀ ਭੇਟ ਕਰਦਾ ਹਾਂ, ਇਸ ਵਿਚ ਮੇਰੇ ਪੱਲਿਓਂ ਕੁਝ ਖ਼ਰਚ ਨਹੀਂ ਹੁੰਦਾ ॥੨੦੩॥

अब यदि तेरी चीज़ तुझ को सौंप ही दूँ तो मेरा कोई नुक्सान नहीं ॥२०३॥

If I surrender to You what is already Yours, what does it cost me? ||203||

Bhagat Kabir ji / / Slok (Bhagat Kabir ji) / Ang 1375


ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥

कबीर तूं तूं करता तू हूआ मुझ महि रहा न हूं ॥

Kabeer ŧoonn ŧoonn karaŧaa ŧoo hooâa mujh mahi rahaa na hoonn ||

ਹੇ ਕਬੀਰ! (ਪ੍ਰਭੂ ਦੇ ਦਰ ਤੇ ਇਉਂ ਆਖ-ਹੇ ਪ੍ਰਭੂ! ਤੇਰੀ ਮੇਹਰ ਨਾਲ) ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ, ਮੇਰੇ ਅੰਦਰ 'ਮੈਂ ਮੈਂ' ਦਾ ਖ਼ਿਆਲ ਰਹਿ ਹੀ ਨਹੀਂ ਗਿਆ ।

कबीर जी कहते हैं कि हे जगदीश्वर ! तू तू (तेरा स्तुतिगान) करता मैं तेरा ही रूप हो गया हूँ, अब मुझ में अहम् नहीं रहा।

Kabeer, repeating, ""You, You"", I have become like You. Nothing of me remains in myself.

Bhagat Kabir ji / / Slok (Bhagat Kabir ji) / Ang 1375

ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥੨੦੪॥

जब आपा पर का मिटि गइआ जत देखउ तत तू ॥२०४॥

Jab âapaa par kaa miti gaīâa jaŧ đekhaū ŧaŧ ŧoo ||204||

(ਤੇਰਾ ਸਿਮਰਨ ਕਰਦਿਆਂ ਹੁਣ) ਜਦੋਂ (ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ ('ਦੁਇ' ਮਿਟ ਗਈ ਹੈ), ਮੈਂ ਜਿਧਰ ਵੇਖਦਾ ਹਾਂ ਮੈਨੂੰ (ਹਰ ਥਾਂ) ਤੂੰ ਹੀ ਦਿਸ ਰਿਹਾ ਹੈਂ ॥੨੦੪॥

जब मेरा अपना-परायापन मिट गया तो जिधर देखता हूँ, वहाँ तू ही दिखाई देता है॥ २०४॥

When the difference between myself and others is removed, then wherever I look, I see only You. ||204||

Bhagat Kabir ji / / Slok (Bhagat Kabir ji) / Ang 1375


ਕਬੀਰ ਬਿਕਾਰਹ ਚਿਤਵਤੇ ਝੂਠੇ ਕਰਤੇ ਆਸ ॥

कबीर बिकारह चितवते झूठे करते आस ॥

Kabeer bikaarah chiŧavaŧe jhoothe karaŧe âas ||

ਹੇ ਕਬੀਰ! (ਜੋ ਮਨੁੱਖ 'ਦੁਇ' ਵਿਚ ਫਸੇ ਰਹਿ ਕੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ) ਜੋ ਸਦਾ ਭੈੜੇ ਕੰਮ ਕਰਨ ਦੀਆਂ ਹੀ ਸੋਚਾਂ ਸੋਚਦੇ ਰਹਿੰਦੇ ਹਨ, ਜੋ ਸਦਾ ਇਹਨਾਂ ਨਾਸਵੰਤ ਪਦਾਰਥਾਂ ਦੀਆਂ ਹੀ ਤਾਂਘਾਂ ਤਾਂਘਦੇ ਰਹਿੰਦੇ ਹਨ,

कबीर जी कहते हैं कि लोग पाप-विकारों को सोचते हैं और झूठी आशाओं में लीन रहते हैं।

Kabeer, those who think of evil and entertain false hopes

Bhagat Kabir ji / / Slok (Bhagat Kabir ji) / Ang 1375

ਮਨੋਰਥੁ ਕੋਇ ਨ ਪੂਰਿਓ ਚਾਲੇ ਊਠਿ ਨਿਰਾਸ ॥੨੦੫॥

मनोरथु कोइ न पूरिओ चाले ऊठि निरास ॥२०५॥

Manoraŧhu koī na pooriõ chaale ǖthi niraas ||205||

ਉਹ ਮਨੁੱਖ ਦਿਲ ਦੀਆਂ ਆਸਾਂ ਨਾਲ ਲੈ ਕੇ ਹੀ (ਇਥੋਂ) ਤੁਰ ਪੈਂਦੇ ਹਨ, ਉਹਨਾਂ ਦੇ ਮਨ ਦੀ ਕੋਈ ਦੌੜ-ਭੱਜ ਪੂਰੀ ਨਹੀਂ ਹੁੰਦੀ (ਭਾਵ, ਕਿਸੇ ਭੀ ਪਦਾਰਥ ਦੇ ਮਿਲਣ ਨਾਲ ਉਹਨਾਂ ਦੇ ਮਨ ਦੀ ਦੌੜ-ਭੱਜ ਮੁੱਕਦੀ ਨਹੀਂ, ਆਸਾਂ ਹੋਰ ਹੋਰ ਵਧਦੀਆਂ ਜਾਂਦੀਆਂ ਹਨ) ॥੨੦੫॥

उनका कोई मनोरथ पूरा नहीं होता और वे जीवन से निराश ही चले जाते हैं।॥ २०५॥

- none of their desires shall be fulfilled; they shall depart in despair. ||205||

Bhagat Kabir ji / / Slok (Bhagat Kabir ji) / Ang 1375


ਕਬੀਰ ਹਰਿ ਕਾ ਸਿਮਰਨੁ ਜੋ ਕਰੈ ਸੋ ਸੁਖੀਆ ਸੰਸਾਰਿ ॥

कबीर हरि का सिमरनु जो करै सो सुखीआ संसारि ॥

Kabeer hari kaa simaranu jo karai so sukheeâa sanssaari ||

ਹੇ ਕਬੀਰ! ਜੋ ਮਨੁੱਖ ਪਰਮਾਤਮਾ ਦੀ ਯਾਦ ਹਿਰਦੇ ਵਿਚ ਵਸਾਂਦਾ ਹੈ, ਉਹ ਇਸ ਜਗਤ ਵਿਚ ਸੁਖੀ ਜੀਵਨ ਬਿਤੀਤ ਕਰਦਾ ਹੈ;

हे कबीर ! जो परमात्मा का सिमरन करता है, वही संसार में सुखी रहता है।

Kabeer, whoever meditates in remembrance on the Lord, he alone is happy in this world.

Bhagat Kabir ji / / Slok (Bhagat Kabir ji) / Ang 1375

ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਨਹਾਰ ॥੨੦੬॥

इत उत कतहि न डोलई जिस राखै सिरजनहार ॥२०६॥

Īŧ ūŧ kaŧahi na dolaëe jis raakhai sirajanahaar ||206||

ਉਹ ਮਨੁੱਖ ਇਸ ਲੋਕ ਤੇ ਪਰਲੋਕ ਵਿਚ ਕਿਤੇ ਭੀ (ਇਹਨਾਂ ਵਿਕਾਰਾਂ ਤੇ ਆਸਾਂ ਦੇ ਕਾਰਨ) ਭਟਕਦਾ ਨਹੀਂ ਹੈ, ਕਿਉਂਕਿ ਪਰਮਾਤਮਾ ਆਪ ਉਸ ਨੂੰ ਇਹਨਾਂ ਤੋਂ ਬਚਾਂਦਾ ਹੈ ॥੨੦੬॥

जिसकी रक्षा सृजनहार करता है, वह इधर-उधर बिल्कुल नहीं डोलता ॥ २०६॥

One who is protected and saved by the Creator Lord, shall never waver, here or hereafter. ||206||

Bhagat Kabir ji / / Slok (Bhagat Kabir ji) / Ang 1375


ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ ॥

कबीर घाणी पीड़ते सतिगुर लीए छडाइ ॥

Kabeer ghaañee peeɍaŧe saŧigur leeē chhadaaī ||

ਹੇ ਕਬੀਰ! (ਦੁਨੀਆ ਦੇ ਜੀਵ ਵਿਕਾਰਾਂ ਤੇ ਦੁਨਿਆਵੀ ਆਸਾਂ ਦੀ) ਘਾਣੀ ਵਿਚ (ਇਉਂ) ਪੀੜੇ ਜਾ ਰਹੇ ਹਨ, (ਜਿਵੇਂ ਕੋਹਲੂ ਵਿਚ ਤਿਲ ਪੀੜੀਦੇ ਹਨ;) (ਪਰ ਜੋ ਜੋ 'ਹਰਿ ਕਾ ਸਿਮਰਨੁ ਕਰੈ') ਉਹਨਾਂ ਨੂੰ ਸਤਿਗੁਰੂ (ਇਸ ਘਾਣੀ ਵਿਚੋਂ) ਬਚਾ ਲੈਂਦਾ ਹੈ ।

हे कबीर ! पापों की घानी में मुझे भी पेर दिया जाता, सतगुरु ने इससे बचा लिया है।

Kabeer, I was being crushed like sesame seeds in the oil-press, but the True Guru saved me.

Bhagat Kabir ji / / Slok (Bhagat Kabir ji) / Ang 1375

ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ ॥੨੦੭॥

परा पूरबली भावनी परगटु होई आइ ॥२०७॥

Paraa poorabalee bhaavanee paragatu hoëe âaī ||207||

(ਪ੍ਰਭੂ ਚਰਨਾਂ ਨਾਲ ਉਹਨਾਂ ਦਾ) ਪਿਆਰ ਜੋ ਧੁਰ ਤੋਂ ਤੁਰਿਆ ਆ ਰਿਹਾ ਸੀ (ਪਰ ਜੋ ਇਹਨਾਂ ਵਿਕਾਰਾਂ ਤੇ ਆਸਾਂ ਹੇਠ ਨੱਪਿਆ ਗਿਆ ਸੀ, ਉਹ ਸਿਮਰਨ ਦੀ ਬਰਕਤਿ ਤੇ ਸਤਿਗੁਰੂ ਦੀ ਮੇਹਰ ਨਾਲ) ਮੁੜ ਹਿਰਦੇ ਵਿਚ ਚਮਕ ਪੈਂਦਾ ਹੈ ॥੨੦੭॥

पूर्व जन्म की श्रद्धा-भक्ति का फल प्राप्त हुआ है॥ २०७॥

My pre-ordained primal destiny has now been revealed. ||207||

Bhagat Kabir ji / / Slok (Bhagat Kabir ji) / Ang 1375


ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢੰਤਉ ਜਾਇ ॥

कबीर टालै टोलै दिनु गइआ बिआजु बढंतउ जाइ ॥

Kabeer taalai tolai đinu gaīâa biâaju badhanŧŧaū jaaī ||

ਹੇ ਕਬੀਰ! (ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਉਹਨਾਂ ਦੇ ਕੀਤੇ ਵਿਕਾਰਾਂ ਤੇ ਬਣਾਈਆਂ ਆਸਾਂ ਦੇ ਕਾਰਨ ਸਿਮਰਨ ਵਲੋਂ) ਅੱਜ-ਭਲਕ ਕਰਦਿਆਂ ਉਹਨਾਂ ਦੀ ਉਮਰ ਦਾ ਸਮਾਂ ਗੁਜ਼ਰਦਾ ਜਾਂਦਾ ਹੈ, (ਵਿਕਾਰਾਂ ਤੇ ਆਸਾਂ ਦਾ) ਵਿਆਜ ਵਧਦਾ ਜਾਂਦਾ ਹੈ ।

हे कबीर ! टालमटोल करते जिन्दगी के दिन गुजर जाते हैं और विकारों पर और विकारों का ब्याज बढ़ता जाता है।

Kabeer, my days have passed, and I have postponed my payments; the interest on my account continues to increase.

Bhagat Kabir ji / / Slok (Bhagat Kabir ji) / Ang 1375

ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂੰਚੋ ਆਇ ॥੨੦੮॥

ना हरि भजिओ न खतु फटिओ कालु पहूंचो आइ ॥२०८॥

Naa hari bhajiõ na khaŧu phatiõ kaalu pahoonccho âaī ||208||

ਨਾਹ ਹੀ ਉਹ ਪਰਮਾਤਮਾ ਦਾ ਸਿਮਰਨ ਕਰਦੇ ਹਨ, ਨਾਹ ਹੀ ਉਹਨਾਂ ਦਾ (ਵਿਕਾਰਾਂ ਤੇ ਆਸਾਂ ਦਾ ਇਹ) ਲੇਖਾ ਮੁੱਕਦਾ ਹੈ । (ਬੱਸ! ਇਹਨਾਂ ਵਿਕਾਰਾਂ ਤੇ ਆਸਾਂ ਵਿਚ ਫਸੇ ਹੋਇਆਂ ਦੇ ਸਿਰ ਉਤੇ) ਮੌਤ ਆ ਅੱਪੜਦੀ ਹੈ ॥੨੦੮॥

न परमात्मा का भजन किया, न ही किए कर्मों का हिसाब खत्म होता है और मौत सिर पर खड़ी हो जाती है॥ २०८॥

I have not meditated on the Lord and my account is still pending, and now, the moment of my death has come! ||208||

Bhagat Kabir ji / / Slok (Bhagat Kabir ji) / Ang 1375


ਮਹਲਾ ੫ ॥

महला ५ ॥

Mahalaa 5 ||

महला ५ ॥

Fifth Mehl:

Guru Arjan Dev ji / / Slok (Bhagat Kabir ji) / Ang 1375

ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ ॥

कबीर कूकरु भउकना करंग पिछै उठि धाइ ॥

Kabeer kookaru bhaūkanaa karangg pichhai ūthi đhaaī ||

ਹੇ ਕਬੀਰ! ਭੌਂਕਣ ਵਾਲਾ (ਭਾਵ, ਲਾਲਚ ਦਾ ਮਾਰਿਆ) ਕੁੱਤਾ ਸਦਾ ਮੁਰਦਾਰ ਵੱਲ ਦੌੜਦਾ ਹੈ (ਇਸੇ ਤਰ੍ਹਾਂ ਵਿਕਾਰਾਂ ਤੇ ਆਸਾਂ ਵਿਚ ਫਸਿਆ ਮਨੁੱਖ ਸਦਾ ਵਿਕਾਰਾਂ ਤੇ ਆਸਾਂ ਵੱਲ ਹੀ ਦੌੜਦਾ ਹੈ, ਤਾਹੀਏਂ ਇਹ ਸਿਮਰਨ ਵਲੋਂ ਟਾਲ-ਮਟੌਲੇ ਕਰਦਾ ਹੈ) ।

पंचम गुरु, कबीर जी के संदर्भ में कहते हैं- हे कबीर ! मन रूपी कुत्ता बहुत भौंकता है और लालच में आकर हराम की चीज़ों के पीछे दौड़ता है।

Kabeer, the mortal is a barking dog, chasing after a carcass.

Guru Arjan Dev ji / / Slok (Bhagat Kabir ji) / Ang 1375

ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛਡਾਇ ॥੨੦੯॥

करमी सतिगुरु पाइआ जिनि हउ लीआ छडाइ ॥२०९॥

Karamee saŧiguru paaīâa jini haū leeâa chhadaaī ||209||

ਮੈਨੂੰ ਪਰਮਾਤਮਾ ਦੀ ਮੇਹਰ ਨਾਲ ਸਤਿਗੁਰੂ ਮਿਲ ਪਿਆ ਹੈ, ਉਸ ਨੇ ਮੈਨੂੰ (ਇਹਨਾਂ ਵਿਕਾਰਾਂ ਤੇ ਆਸਾਂ ਦੇ ਪੰਜੇ ਤੋਂ) ਛੁਡਾ ਲਿਆ ਹੈ ॥੨੦੯॥

उत्तम भाग्य से सतगुरु को पा लिया है, जिसने मोह-माया से हमें बचा लिया है॥ २०६ ॥

By the Grace of good karma, I have found the True Guru, who has saved me. ||209||

Guru Arjan Dev ji / / Slok (Bhagat Kabir ji) / Ang 1375


ਮਹਲਾ ੫ ॥

महला ५ ॥

Mahalaa 5 ||

महला ५॥

Fifth Mehl:

Guru Arjan Dev ji / / Slok (Bhagat Kabir ji) / Ang 1375

ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥

कबीर धरती साध की तसकर बैसहि गाहि ॥

Kabeer đharaŧee saađh kee ŧasakar baisahi gaahi ||

ਹੇ ਕਬੀਰ! ਜੇ ਵਿਕਾਰੀ ਮਨੁੱਖ (ਚੰਗੇ ਭਾਗਾਂ ਨਾਲ) ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤ ਵਿਚ ਆ ਬੈਠਣ,

हे कबीर ! यदि साधु महात्मा जनों की धरती (सत्संग) पर चोर-लुटेरे बैठ भी जाएँ तो

Kabeer, the earth belongs to the Holy, but it is being occupied by thieves.

Guru Arjan Dev ji / / Slok (Bhagat Kabir ji) / Ang 1375

ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੨੧੦॥

धरती भारि न बिआपई उन कउ लाहू लाहि ॥२१०॥

Đharaŧee bhaari na biâapaëe ūn kaū laahoo laahi ||210||

ਤਾਂ ਵਿਕਾਰੀਆਂ ਦਾ ਅਸਰ ਉਸ ਸੰਗਤ ਉਤੇ ਨਹੀਂ ਪੈਂਦਾ । ਹਾਂ, ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ, ਉਹ ਵਿਕਾਰੀ ਬੰਦੇ ਜ਼ਰੂਰ ਲਾਭ ਉਠਾਂਦੇ ਹਨ ॥੨੧੦॥

धरती (सत्संग) को उनके भार से कोई फर्क नहीं पड़ता, पर अच्छी संगत के कारण चोर-लुटेरे लाभ ही पाते हैं॥ २१० ॥

They are not a burden to the earth; they receive its blessings. ||210||

Guru Arjan Dev ji / / Slok (Bhagat Kabir ji) / Ang 1375


ਮਹਲਾ ੫ ॥

महला ५ ॥

Mahalaa 5 ||

महला ५॥

Fifth Mehl:

Guru Arjan Dev ji / / Slok (Bhagat Kabir ji) / Ang 1375

ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ ॥

कबीर चावल कारने तुख कउ मुहली लाइ ॥

Kabeer chaaval kaarane ŧukh kaū muhalee laaī ||

ਹੇ ਕਬੀਰ! (ਤੋਹਾਂ ਨਾਲੋਂ) ਚਉਲ (ਵੱਖਰੇ ਕਰਨ) ਦੀ ਖ਼ਾਤਰ (ਛੜਨ ਵੇਲੇ) ਤੋਹਾਂ ਨੂੰ ਮੁਹਲੀ (ਦੀ ਸੱਟ) ਵੱਜਦੀ ਹੈ ।

गुरु जी कबीर जी के हवाले से कहते हैं- हे कबीर ! जिस प्रकार चावलों के कारण छिलकों को मूसल से पीटा जाता है।

Kabeer, the rice is beaten with a mallet to get rid of the husk.

Guru Arjan Dev ji / / Slok (Bhagat Kabir ji) / Ang 1375

ਸੰਗਿ ਕੁਸੰਗੀ ਬੈਸਤੇ ਤਬ ਪੂਛੈ ਧਰਮ ਰਾਇ ॥੨੧੧॥

संगि कुसंगी बैसते तब पूछै धरम राइ ॥२११॥

Sanggi kusanggee baisaŧe ŧab poochhai đharam raaī ||211||

ਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੁਹਬਤਿ ਵਿਚ ਬੈਠਦਾ ਹੈ (ਉਹ ਭੀ ਵਿਕਾਰਾਂ ਦੀ ਸੱਟ ਖਾਂਦਾ ਹੈ, ਵਿਕਾਰ ਕਰਨ ਲੱਗ ਪੈਂਦਾ ਹੈ) ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ ॥੨੧੧॥

वैसे ही बुरी संगत में बैठने वाले भले पुरुष से भी घर्मराज पूछताछ करता है॥ २११ ॥

When people sit in evil company, the Righteous Judge of Dharma calls them to account. ||211||

Guru Arjan Dev ji / / Slok (Bhagat Kabir ji) / Ang 1375


ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥

नामा माइआ मोहिआ कहै तिलोचनु मीत ॥

Naamaa maaīâa mohiâa kahai ŧilochanu meeŧ ||

ਤ੍ਰਿਲੋਚਨ ਆਖਦਾ ਹੈ ਕਿ ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ ।

त्रिलोचन भक्त अपने मित्र नामदेव जी से कहते हैं, हे मित्र ! किसलिए माया के मोह में उलझे हुए हो,

Trilochan says, O Naam Dayv, Maya has enticed you, my friend.

Bhagat Kabir ji / / Slok (Bhagat Kabir ji) / Ang 1375

ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥

काहे छीपहु छाइलै राम न लावहु चीतु ॥२१२॥

Kaahe chheepahu chhaaīlai raam na laavahu cheeŧu ||212||

ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ? ॥੨੧੨॥

तुम इन कपड़ों को छीवने में लगे हुए हो, अपना मन ईश्वर-भजन में क्यों नहीं लगा रहे ॥२१२ ॥

Why are you printing designs on these sheets, and not focusing your consciousness on the Lord? ||212||

Bhagat Kabir ji / / Slok (Bhagat Kabir ji) / Ang 1375


ਨਾਮਾ ਕਹੈ ..

नामा कहै ..

Naamaa kahai ..

..

..

..

Bhagat Kabir ji / / Slok (Bhagat Kabir ji) / Ang 1375


Download SGGS PDF Daily Updates