Page/Ang 1374 - Guru Granth Sahib ji in Hindi Punjabi English with meanings

Sri Guru Granth Sahib ji
DOWNLOAD PDF


Gurbani language
Show Meanings/Translation

ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ ॥੧੭੭॥

ओरा गरि पानी भइआ जाइ मिलिओ ढलि कूलि ॥१७७॥

Õraa gari paanee bhaīâa jaaī miliõ dhali kooli ||177||

(ਪਰਮਾਤਮਾ ਦਾ ਡਰ ਮਨੁੱਖ ਦੇ ਕਠੋਰ ਹੋਏ ਮਨ ਵਾਸਤੇ, ਮਾਨੋ, ਸੇਕ ਦਾ ਕੰਮ ਦੇਂਦਾ ਹੈ; ਜਿਵੇਂ ਸੇਕ ਲੱਗਣ ਨਾਲ) ਗੜਾ ਪੰਘਰ ਕੇ ਮੁੜ ਪਾਣੀ ਬਣ ਜਾਂਦਾ ਹੈ, ਤੇ ਢਲ ਕੇ ਨਦੀ ਵਿਚ ਜਾ ਰਲਦਾ ਹੈ ॥੧੭੭॥

जैसे ओला गर्मी से गल कर पानी रूप हो जाता है और ढाल पाकर बह जाता है ॥१७७॥

The hail-stone has melted into water, and flowed into the ocean. ||177||


ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ॥

कबीरा धूरि सकेलि कै पुरीआ बांधी देह ॥

Kabeeraa đhoori sakeli kai pureeâa baanđhee đeh ||

ਹੇ ਕਬੀਰ! (ਜਿਵੇਂ) ਮਿੱਟੀ ਇਕੱਠੀ ਕਰ ਕੇ ਇਕ ਨਗਰੀ ਵਸਾਈ ਜਾਂਦੀ ਹੈ ਤਿਵੇਂ (ਪੰਜ ਤੱਤ ਇਕੱਠੇ ਕਰ ਕੇ ਪਰਮਾਤਮਾ ਨੇ) ਇਹ ਸਰੀਰ ਰਚਿਆ ਹੈ ।

हे कबीर ! ईश्वर ने पंच तत्व रूपी धूल को मिलाकर शरीर रूपी पुड़िया बांधी है।

Kabeer, the body is a pile of dust, collected and packed together.

ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥੧੭੮॥

दिवस चारि को पेखना अंति खेह की खेह ॥१७८॥

Đivas chaari ko pekhanaa ânŧŧi kheh kee kheh ||178||

ਵੇਖਣ ਨੂੰ ਚਾਰ ਦਿਨ ਸੋਹਣਾ ਲੱਗਦਾ ਹੈ, ਪਰ ਆਖ਼ਰ ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਵਿਚ ਹੀ ਰਲ ਜਾਂਦਾ ਹੈ ॥੧੭੮॥

यह शरीर चार दिन का तमाशा है, आखिरकार शरीर रूपी मिट्टी मिट्टी में मिल जाती है।॥१७८ ॥

It is a show which lasts for only a few days, and then dust returns to dust. ||178||


ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ॥

कबीर सूरज चांद कै उदै भई सभ देह ॥

Kabeer sooraj chaanđ kai ūđai bhaëe sabh đeh ||

ਹੇ ਕਬੀਰ! (ਪੰਜਾਂ ਤੱਤਾਂ ਤੋਂ ਇਹ) ਸਰੀਰ-ਰਚਨਾ ਇਸ ਵਾਸਤੇ ਹੋਈ ਹੈ ਕਿ ਇਸ ਵਿਚ ਸੂਰਜ ਅਤੇ ਚੰਦ੍ਰਮਾ ਦਾ ਉਦੈ ਹੋਵੇ (ਭਾਵ, ਨਰਮ-ਦਿਲੀ ਅਤੇ ਸੀਤਲਤਾ ਪੈਦਾ ਹੋਣ, ਪਰ ਇਹ ਗੁਣ ਤਾਂ ਪੈਦਾ ਹੋ ਸਕਦੇ ਹਨ ਜੇ ਗੁਰੂ ਮਿਲੇ ਤੇ ਗੁਰੂ ਦੀ ਰਾਹੀਂ ਗੋਬਿੰਦ ਦੇ ਚਰਨਾਂ ਵਿਚ ਜੁੜੀਏ) ।

हे कबीर ! सूरज चांद के उदय की तरह यह शरीर (नश्वर) है।

Kabeer, bodies are like the rising and setting of the sun and the moon.

ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ ॥੧੭੯॥

गुर गोबिंद के बिनु मिले पलटि भई सभ खेह ॥१७९॥

Gur gobinđđ ke binu mile palati bhaëe sabh kheh ||179||

ਗੁਰੂ ਪਰਮਾਤਮਾ ਦੇ ਮੇਲ ਤੋਂ ਬਿਨਾ ਇਹ ਸਰੀਰ ਮੁੜ ਮਿੱਟੀ ਦਾ ਮਿੱਟੀ ਹੀ ਹੋ ਜਾਂਦਾ ਹੈ (ਭਾਵ, ਇਹ ਮਨੁੱਖਾ ਸਰੀਰ ਬਿਲਕੁਲ ਵਿਅਰਥ ਹੀ ਚਲਾ ਜਾਂਦਾ ਹੈ) ॥੧੭੯॥

गुरु-परमेश्वर के मिलाप बिना सब मिट्टी हो जाता है॥१७६ ॥

Without meeting the Guru, the Lord of the Universe, they are all reduced to dust again. ||179||


ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ ॥

जह अनभउ तह भै नही जह भउ तह हरि नाहि ॥

Jah ânabhaū ŧah bhai nahee jah bhaū ŧah hari naahi ||

ਜਿਸ ਹਿਰਦੇ ਵਿਚ ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ ਪੈਦਾ ਹੋ ਜਾਂਦੀ ਹੈ, ਉਥੇ (ਦਾਝਨ, ਸੰਸਾ, ਕਠੋਰਤਾ ਆਦਿਕ) ਕੋਈ ਖ਼ਤਰੇ ਨਹੀਂ ਰਹਿ ਜਾਂਦੇ । ਪਰ ਜਿਸ ਹਿਰਦੇ ਵਿਚ ਅਜੇ (ਸ਼ਾਂਤ ਜੀਵਨ ਨੂੰ ਭੁਲਾ ਦੇਣ ਲਈ ਖਿੱਝ, ਸਹਿਮ, ਬੇ-ਰਹਿਮੀ ਆਦਿਕ ਕੋਈ) ਡਰ ਮੌਜੂਦ ਹੈ, ਉਥੇ ਪਰਮਾਤਮਾ ਦਾ ਨਿਵਾਸ ਨਹੀਂ ਹੋਇਆ

हे कबीर ! जहाँ परम सत्य का ज्ञान होता है, वहाँ मौत का भय नहीं होता, जहाँ सांसारिक भय हो, वहाँ ईश्वर नहीं।

Where the Fearless Lord is, there is no fear; where there is fear, the Lord is not there.

ਕਹਿਓ ਕਬੀਰ ਬਿਚਾਰਿ ਕੈ ਸੰਤ ਸੁਨਹੁ ਮਨ ਮਾਹਿ ॥੧੮੦॥

कहिओ कबीर बिचारि कै संत सुनहु मन माहि ॥१८०॥

Kahiõ kabeer bichaari kai sanŧŧ sunahu man maahi ||180||

ਮੈਂ ਕਬੀਰ ਇਹ ਗੱਲ ਵਿਚਾਰ ਕੇ ਆਖ ਰਿਹਾ ਹਾਂ । ਹੇ ਸੰਤ ਜਨੋ! ਧਿਆਨ ਲਾ ਕੇ ਸੁਣੋ ॥੧੮੦॥

कबीर जी कहते हैं कि यह बात मैंने सोच-समझ कर कही है, हे सज्जनो ! आप इसे मन लगाकर सुनो ॥१८०॥

Kabeer speaks after careful consideration; hear this, O Saints, in your minds. ||180||


ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ ॥

कबीर जिनहु किछू जानिआ नही तिन सुख नीद बिहाइ ॥

Kabeer jinahu kichhoo jaaniâa nahee ŧin sukh neeđ bihaaī ||

ਹੇ ਕਬੀਰ! ਜਿਨ੍ਹਾਂ ਲੋਕਾਂ ਨੇ (ਜੀਵਨ ਦੇ ਇਸ ਭੇਤ ਨੂੰ) ਰਤਾ ਭੀ ਨਹੀਂ ਸਮਝਿਆ, ਉਹ (ਇਸ ਦਾਝਨ, ਸੰਸੇ, ਕਠੋਰਤਾ ਆਦਿਕ ਵਿਚ ਵਿਲਕਦੇ ਹੋਏ ਭੀ) ਬੇ-ਪਰਵਾਹੀ ਨਾਲ ਉਮਰ ਗੁਜ਼ਾਰ ਰਹੇ ਹਨ ;

हे कबीर ! जिन्होंने कुछ सत्य अथवा ज्ञान को नहीं जाना, वे बेफिक्र होकर सुख की नींद सो रहे हैं।

Kabeer, those who do not know anything, pass their lives in peaceful sleep.

ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ॥੧੮੧॥

हमहु जु बूझा बूझना पूरी परी बलाइ ॥१८१॥

Hamahu ju boojhaa boojhanaa pooree paree balaaī ||181||

ਪਰ ('ਗੁਰ ਗੋਬਿੰਦ' ਦੀ ਮੇਹਰ ਨਾਲ) ਮੈਂ ਇਹ ਗੱਲ ਸਮਝ ਲਈ ਹੈ ਕਿ 'ਜਹ ਅਨਭਉ ਤਹ ਭੈ ਨਹੀ, ਜਹ ਭਉ ਤਹ ਹਰਿ ਨਾਹਿ'; ਮੈਨੂੰ ਇਹ ਗੱਲ ਕਿਸੇ ਵੇਲੇ ਭੀ ਵਿਸਰਦੀ ਨਹੀਂ ॥੧੮੧॥

परन्तु जब मैंने सत्य को समझ लिया तो सब बलाएँ दूर हो गई॥१८१॥

But I have understood the riddle; I am faced with all sorts of troubles. ||181||


ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ ॥

कबीर मारे बहुतु पुकारिआ पीर पुकारै अउर ॥

Kabeer maare bahuŧu pukaariâa peer pukaarai âūr ||

ਹੇ ਕਬੀਰ! ਜਿਸ ਮਨੁੱਖ ਨੂੰ ('ਦਾਝਨ ਸੰਸੇ' ਆਦਿਕ ਦੀ) ਮਾਰ ਪੈਂਦੀ ਹੈ, ਉਹ ਬਹੁਤ ਹਾਹਾਕਾਰ ਕਰਦਾ ਹੈ, ਜਿਉਂ ਜਿਉਂ ਉਹ ਪੀੜ ਉਠਦੀ ਹੈ ਤਿਉਂ ਤਿਉਂ ਹੋਰ ਦੁਖੀ ਹੁੰਦਾ ਹੈ (ਪਰ ਫਿਰ ਭੀ ਮਾਇਆ ਦਾ ਖਹਿੜਾ ਨਹੀਂ ਛੱਡਦਾ) ।

कबीर जी कथन करते हैं- जब दुनियावी चोटें प्राप्त होती हैं तो मनुष्य उसके दर्द से बहुत चिल्लाता है।

Kabeer, those who are beaten cry a lot; but the cries of the pain of separation are different.

ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠਉਰ ॥੧੮੨॥

लागी चोट मरम की रहिओ कबीरा ठउर ॥१८२॥

Laagee chot maramm kee rahiõ kabeeraa thaūr ||182||

ਮੈਨੂੰ ਕਬੀਰ ਨੂੰ ਗੁਰੂ ਦੇ ਸ਼ਬਦ ਦੀ ਚੋਟ ਵੱਜੀ ਹੈ ਜਿਸ ਨੇ ਮੇਰਾ ਦਿਲ ਵਿੰਨ੍ਹ ਲਿਆ ਹੈ, ਹੁਣ ਮੈਂ ਥਾਂ ਸਿਰ (ਭਾਵ, ਪ੍ਰਭੂ-ਚਰਨਾਂ ਵਿਚ) ਟਿਕ ਗਿਆ ਹਾਂ । (ਮੈਨੂੰ ਇਹ ਦਾਝਨ ਸੰਸਾ ਆਦਿਕ ਦੁਖੀ ਕਰ ਹੀ ਨਹੀਂ ਸਕਦੇ) ॥੧੮੨॥

परन्तु हे कबीर ! जब किसी के मर्म पर चोट लगती है तो पुकारने योग्य भी नहीं ॥१८२॥

Struck by the Mystery of God, Kabeer remains silent. ||182||


ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ ॥

कबीर चोट सुहेली सेल की लागत लेइ उसास ॥

Kabeer chot suhelee sel kee laagaŧ leī ūsaas ||

ਹੇ ਕਬੀਰ! ਗੁਰੂ ਦੇ ਸ਼ਬਦ-ਰੂਪ ਨੇਜ਼ੇ ਦੀ ਸੱਟ ਹੈ ਭੀ ਸੁਖਦਾਈ । ਜਿਸ ਮਨੁੱਖ ਨੂੰ ਇਹ ਸੱਟ ਵੱਜਦੀ ਹੈ (ਬਿਰਹਣੀ ਨਾਰਿ ਵਾਂਗ ਉਸ ਦੇ ਅੰਦਰ) ਪਤੀ-ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ ।

हे कबीर ! बरछे की चोट सुगम है, जिसके लगने पर कम से कम साँस तो ली जाती है।

Kabeer, the stroke of a lance is easy to bear; it takes away the breath.

ਚੋਟ ਸਹਾਰੈ ਸਬਦ ਕੀ ਤਾਸੁ ਗੁਰੂ ਮੈ ਦਾਸ ॥੧੮੩॥

चोट सहारै सबद की तासु गुरू मै दास ॥१८३॥

Chot sahaarai sabađ kee ŧaasu guroo mai đaas ||183||

ਜੋ (ਭਾਗਾਂ ਵਾਲਾ) ਮਨੁੱਖ ਗੁਰ-ਸ਼ਬਦ ਦੀ ਚੋਟ ਖਾਂਦਾ ਰਹਿੰਦਾ ਹੈ, ਉਸ ਪੂਜਣ-ਜੋਗ ਮਨੁੱਖ ਦਾ ਮੈਂ (ਹਰ ਵੇਲੇ) ਦਾਸ (ਬਣਨ ਨੂੰ ਤਿਆਰ) ਹਾਂ ॥੧੮੩॥

शब्द-गुरु की चोट सहना बहुत मुश्किल है, जो शब्द की चोट सहन कर ले, मैं उस गुरु का स्वयं को दास मानता हूँ॥१८३ ॥

But one who endures the stroke of the Word of the Shabad is the Guru, and I am his slave. ||183||


ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥

कबीर मुलां मुनारे किआ चढहि सांई न बहरा होइ ॥

Kabeer mulaan munaare kiâa chadhahi saanëe na baharaa hoī ||

ਹੇ ਕਬੀਰ! ਹੇ ਮੁੱਲਾਂ! ਮਸਜਿਦ ਦੇ ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਤਾਂ ਕੋਈ ਫ਼ਾਇਦਾ ਨਹੀਂ ਹੋ ਰਿਹਾ । ਖ਼ੁਦਾ ਬੋਲਾ ਨਹੀਂ (ਉਹ ਤੇਰੇ ਦਿਲ ਦੀ ਹਾਲਤ ਭੀ ਜਾਣਦਾ ਹੈ, ਉਸ ਨੂੰ ਠੱਗਿਆ ਨਹੀਂ ਜਾ ਸਕਦਾ) ।

कबीर जी उपदेश देते हैं कि हे मुल्ला ! तू मीनार पर बांग देने के लिए क्यों चढ़ता है, बांग सुनने वाला मालिक बहरा नहीं।

Kabeer: O Mullah, why do you climb to the top of the minaret? The Lord is not hard of hearing.

ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥੧੮੪॥

जा कारनि तूं बांग देहि दिल ही भीतरि जोइ ॥१८४॥

Jaa kaarani ŧoonn baang đehi đil hee bheeŧari joī ||184||

ਜਿਸ (ਰੱਬ ਦੀ ਨਮਾਜ਼) ਦੀ ਖ਼ਾਤਰ ਤੂੰ ਬਾਂਗ ਦੇ ਰਿਹਾ ਹੈਂ, ਉਸ ਨੂੰ ਆਪਣੇ ਦਿਲ ਵਿਚ ਵੇਖ (ਤੇਰੇ ਅੰਦਰ ਹੀ ਵੱਸਦਾ ਹੈ । ਤੇਰੇ ਆਪਣੇ, ਅੰਦਰ ਸ਼ਾਂਤੀ ਨਹੀਂ, ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈਂ) ॥੧੮੪॥

जिसके लिए तू बांग देता है, उसको तू अपने दिल में ही देख॥ १८४ ॥

Look within your own heart for the One, for whose sake you shout your prayers. ||184||


ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਇ ॥

सेख सबूरी बाहरा किआ हज काबे जाइ ॥

Sekh sabooree baaharaa kiâa haj kaabe jaaī ||

ਹੇ ਸ਼ੇਖ! ਜੇ ਤੇਰੇ ਆਪਣੇ ਅੰਦਰ ਸੰਤੋਖ ਨਹੀਂ ਹੈ, ਤਾਂ ਕਾਬੇ ਦਾ ਹੱਜ ਕਰਨ ਲਈ ਜਾਣ ਦਾ ਕੋਈ ਲਾਭ ਨਹੀਂ ਹੈ;

हे शेख ! यदि मन में संतोष नहीं तो हज्ज करने के लिए काबा क्योंकर जाया जाए।

Why does the Shaykh bother to go on pilgrimage to Mecca, if he is not content with himself?

ਕਬੀਰ ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ ॥੧੮੫॥

कबीर जा की दिल साबति नही ता कउ कहां खुदाइ ॥१८५॥

Kabeer jaa kee đil saabaŧi nahee ŧaa kaū kahaan khuđaaī ||185||

ਕਿਉਂਕਿ, ਹੇ ਕਬੀਰ! ਜਿਸ ਮਨੁੱਖ ਦੇ ਆਪਣੇ ਦਿਲ ਵਿਚ ਸ਼ਾਂਤੀ ਨਹੀਂ ਆਈ, ਉਸ ਦੇ ਭਾਣੇ ਰੱਬ ਕਿਤੇ ਭੀ ਨਹੀਂ ਹੈ ॥੧੮੫॥

कबीर जी कहते हैं कि जिसका दिल ही साफ नहीं तो उसे कहाँ खुदा मिल सकता है।॥ १८५ ॥

Kabeer, one whose heart is not healthy and whole - how can he attain his Lord? ||185||


ਕਬੀਰ ਅਲਹ ਕੀ ਕਰਿ ਬੰਦਗੀ ਜਿਹ ਸਿਮਰਤ ਦੁਖੁ ਜਾਇ ॥

कबीर अलह की करि बंदगी जिह सिमरत दुखु जाइ ॥

Kabeer âlah kee kari banđđagee jih simaraŧ đukhu jaaī ||

ਹੇ ਕਬੀਰ! ਰੱਬ ਦੀ ਬੰਦਗੀ ਕਰ, ਬੰਦਗੀ ਕੀਤਿਆਂ ਹੀ ਦਿਲ ਦਾ ਵਿਕਾਰ ਦੂਰ ਹੁੰਦਾ ਹੈ,

कबीर जी आग्रह करते हैं कि अल्लाह की बंदगी करो, उसे याद करने से सब दुख-दर्द मिट जाते हैं।

Kabeer, worship the Lord Allah; meditating in remembrance on Him, troubles and pains depart.

ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ ॥੧੮੬॥

दिल महि सांई परगटै बुझै बलंती नांइ ॥१८६॥

Đil mahi saanëe paragatai bujhai balanŧŧee naanī ||186||

ਦਿਲ ਵਿਚ ਰੱਬ ਦਾ ਜ਼ਹੂਰ ਹੁੰਦਾ ਹੈ, ਅਤੇ ਇਸ ਬੰਦਗੀ ਦੀ ਬਰਕਤਿ ਨਾਲ ਲਾਲਚ ਦੀ ਬਲਦੀ ਅੱਗ ਦਿਲ ਵਿਚੋਂ ਬੁੱਝ ਜਾਂਦੀ ਹੈ ॥੧੮੬॥

वह मालिक तो दिल में ही मिल जाता है और उसके नाम से संसार की तृष्णा बुझ जाती ॥१८६॥

The Lord shall be revealed within your own heart, and the burning fire within shall be extinguished by His Name. ||186||


ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥

कबीर जोरी कीए जुलमु है कहता नाउ हलालु ॥

Kabeer joree keeē julamu hai kahaŧaa naaū halaalu ||

ਹੇ ਕਬੀਰ! (ਮੁੱਲਾਂ ਨੂੰ ਦੱਸ ਕਿ) ਕਿਸੇ ਉਤੇ ਧੱਕਾ ਕਰਨਾ ਜ਼ੁਲਮ ਹੈ, (ਤੂੰ ਜਾਨਵਰ ਨੂੰ ਫੜ ਕੇ ਬਿਸਮਿੱਲਾ ਆਖ ਕੇ ਜ਼ਬਹ ਕਰਦਾ ਹੈਂ ਅਤੇ) ਤੂੰ ਆਖਦਾ ਹੈਂ ਕਿ ਇਹ (ਜ਼ਬਹ ਕੀਤਾ ਜਾਨਵਰ) ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਹੋ ਗਿਆ ਹੈ (ਅਤੇ ਇਸ ਕੁਰਬਾਨੀ ਨਾਲ ਖ਼ੁਦਾ ਤੇਰੇ ਉਤੇ ਖ਼ੁਸ਼ ਹੋ ਗਿਆ ਹੈ); (ਪਰ ਇਹ ਮਾਸ ਤੂੰ ਆਪ ਹੀ ਖਾ ਲੈਂਦਾ ਹੈਂ । ਇਸ ਤਰ੍ਹਾਂ ਪਾਪ ਨਹੀਂ ਬਖ਼ਸ਼ੀਂਦੇ, ਕਦੇ ਸੋਚ ਕਿ)

कबीर जी कहते हैं कि एक तो मासूम जीव पर जोर-जबरदस्ती करके जुल्म करते हो और दूसरा इसे हलाल का नाम देते हो।

Kabeer, to use force is tyranny, even if you call it legal.

ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥੧੮੭॥

दफतरि लेखा मांगीऐ तब होइगो कउनु हवालु ॥१८७॥

Đaphaŧari lekhaa maangeeâi ŧab hoīgo kaūnu havaalu ||187||

ਜਦੋਂ ਰੱਬ ਦੀ ਦਰਗਾਹ ਵਿਚ ਤੇਰੇ ਅਮਲਾਂ ਦਾ ਹਿਸਾਬ ਹੋਵੇਗਾ ਤਾਂ ਤੇਰਾ ਕੀਹ ਹਾਲ ਹੋਵੇਗਾ ॥੧੮੭॥

जब खुदा के दफ्तर में तेरे कर्मों का हिसाब मांगा जाएगा तो तेरा क्या हाल होगा ॥ १८७ ॥

When your account is called for in the Court of the Lord, what will your condition be then? ||187||


ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ ॥

कबीर खूबु खाना खीचरी जा महि अम्रितु लोनु ॥

Kabeer khoobu khaanaa kheecharee jaa mahi âmmmriŧu lonu ||

ਹੇ ਕਬੀਰ! (ਮੁੱਲਾਂ ਨੂੰ ਬੇਸ਼ੱਕ ਆਖ ਕਿ ਕੁਰਬਾਨੀ ਦੇ ਬਹਾਨੇ ਮਾਸ ਖਾਣ ਨਾਲੋਂ) ਖਿਚੜੀ ਖਾ ਲੈਣੀ ਚੰਗੀ ਹੈ ਜਿਸ ਵਿਚ ਸਿਰਫ਼ ਸੁਆਦਲਾ ਲੂਣ ਹੀ ਪਾਇਆ ਹੋਇਆ ਹੋਵੇ ।

कबीर जी मांस खाने पर आपति जतलाते हुए कहते हैं कि दाल-खिचड़ी का खाना बहुत अच्छा है, जिसमें स्वादिष्ट नमकीन होता है।

Kabeer, the dinner of beans and rice is excellent, if it is flavored with salt.

ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥੧੮੮॥

हेरा रोटी कारने गला कटावै कउनु ॥१८८॥

Heraa rotee kaarane galaa kataavai kaūnu ||188||

ਮੈਂ ਤਾਂ ਇਸ ਗੱਲ ਲਈ ਤਿਆਰ ਨਹੀਂ ਹਾਂ ਕਿ ਮਾਸ ਰੋਟੀ ਖਾਣ ਦੀ ਨਿਯਤ ਮੇਰੀ ਆਪਣੀ ਹੋਵੇ ਪਰ (ਕੁਰਬਾਨੀ ਦਾ ਹੋਕਾ ਦੇ ਦੇ ਕੇ ਕਿਸੇ ਪਸ਼ੂ ਨੂੰ) ਜ਼ਬਹ ਕਰਦਾ ਫਿਰਾਂ ॥੧੮੮॥

जीभ के चस्के के लिए मांसाहार हेतु जीव को मारना और फिर इसकी सजा भोगने के लिए अपना गला कौन कटाए ? (मुझे यह स्वीकार नहीं) ॥१८८ ॥

Who would cut his throat, to have meat with his bread? ||188||


ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ ॥

कबीर गुरु लागा तब जानीऐ मिटै मोहु तन ताप ॥

Kabeer guru laagaa ŧab jaaneeâi mitai mohu ŧan ŧaap ||

ਹੇ ਕਬੀਰ! (ਜਨੇਊ ਆਦਿਕ ਪਾ ਕੇ ਹਿੰਦੂ ਸਮਝਦਾ ਹੈ ਕਿ ਮੈਂ ਫਲਾਣੇ ਬ੍ਰਾਹਮਣ ਨੂੰ ਆਪਣਾ ਗੁਰੂ ਧਾਰ ਲਿਆ ਹੈ; ਪਰ) ਤਦੋਂ ਸਮਝੋ ਕਿ ਗੁਰੂ ਮਿਲ ਪਿਆ ਹੈ ਜਦੋਂ (ਗੁਰੂ ਧਾਰਨ ਵਾਲੇ ਮਨੁੱਖ ਦੇ ਦਿਲ ਵਿਚੋਂ) ਮਾਇਆ ਦਾ ਮੋਹ ਦੂਰ ਹੋ ਜਾਏ, ਜਦੋਂ ਸਰੀਰ ਨੂੰ ਸਾੜਨ ਵਾਲੇ ਕਲੇਸ਼ ਮਿਟ ਜਾਣ ।

कबीर जी कहते हैं कि गुरु से साक्षात्कार तब माना जाता है, जब मोह एवं तन के रोग मिट जाते हैं।

Kabeer, one is known to have been touched by the Guru, only when his emotional attachment and physical illnesses are eradicated.

ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪਿ ॥੧੮੯॥

हरख सोग दाझै नही तब हरि आपहि आपि ॥१८९॥

Harakh sog đaajhai nahee ŧab hari âapahi âapi ||189||

ਜਦੋਂ ਹਰਖ ਸੋਗ ਕੋਈ ਭੀ ਚਿੱਤ ਨੂੰ ਨਾਹ ਸਾੜੇ, ਅਜੇਹੀ ਹਾਲਤ ਵਿਚ ਅੱਪੜਿਆਂ ਹਰ ਥਾਂ ਪਰਮਾਤਮਾ ਆਪ ਹੀ ਆਪ ਦਿੱਸਦਾ ਹੈ ॥੧੮੯॥

फिर खुशी अथवा गम कोई असर नहीं करता, तब परमात्मा स्वयं होता है।॥१८६॥

He is not burned by pleasure or pain, and so he becomes the Lord Himself. ||189||


ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥

कबीर राम कहन महि भेदु है ता महि एकु बिचारु ॥

Kabeer raam kahan mahi bheđu hai ŧaa mahi ēku bichaaru ||

ਹੇ ਕਬੀਰ! (ਜਨੇਊ ਦੇ ਕੇ ਬ੍ਰਾਹਮਣ ਰਾਮ ਦੀ ਪੂਜਾ-ਪਾਠ ਦਾ ਉਪਦੇਸ਼ ਭੀ ਕਰਦਾ ਹੈ; ਪਰ) ਰਾਮ ਰਾਮ ਆਖਣ ਵਿਚ ਭੀ ਫ਼ਰਕ ਪੈ ਜਾਂਦਾ ਹੈ, ਇਸ ਵਿਚ ਭੀ ਇਕ ਗੱਲ ਸਮਝਣ ਵਾਲੀ ਹੈ ।

कबीर जी कहते हैं कि राम कहने में भेद है, उस में एक समझने योग्य बात है।

Kabeer, it does make a difference, how you chant the Lord's Name, 'Raam'. This is something to consider.

ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥੧੯੦॥

सोई रामु सभै कहहि सोई कउतकहार ॥१९०॥

Soëe raamu sabhai kahahi soëe kaūŧakahaar ||190||

ਇਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ (ਇਹ ਹੈ ਸਰਬ-ਵਿਆਪੀ ਰਾਮ, ਇਸ ਦਾ ਸਿਮਰਨ ਕਰਨਾ ਮਨੁੱਖ ਮਾਤ੍ਰ ਦਾ ਫ਼ਰਜ਼ ਹੈ) । ਪਰ ਇਹੀ ਰਾਮ ਨਾਮ ਰਾਸਧਾਰੀਏ ਭੀ (ਰਾਸਾਂ ਵਿਚ ਸਾਂਗ ਬਣਾ ਬਣਾ ਕੇ) ਲੈਂਦੇ ਹਨ (ਇਹ ਰਾਮ ਅਵਤਾਰੀ ਰਾਮ ਹੈ ਤੇ ਰਾਜਾ ਦਸਰਥ ਦਾ ਪੁੱਤਰ ਹੈ, ਇਹੀ ਮੂਰਤੀ-ਪੂਜਾ ਵਿਅਰਥ ਹੈ) ॥੧੯੦॥

दशरथ पुत्र श्रीरामचन्द्र को सब लोग ‘राम' ही कहते हैं और सर्वव्यापक लीला करने वाले रचयिता को भी राम ही कहा जाता है॥१६० ॥

Everyone uses the same word for the son of Dasrath and the Wondrous Lord. ||190||


ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥

कबीर रामै राम कहु कहिबे माहि बिबेक ॥

Kabeer raamai raam kahu kahibe maahi bibek ||

ਹੇ ਕਬੀਰ! ਸਦਾ ਰਾਮ ਦਾ ਨਾਮ ਜਪ, ਪਰ ਜਪਣ ਵੇਲੇ ਇਹ ਗੱਲ ਚੇਤੇ ਰੱਖਣੀ-

कबीर जी कहते हैं कि ‘राम' ‘राम' जपते रहो, जपने में विवेक है।

Kabeer, use the word 'Raam', only to speak of the All-pervading Lord. You must make that distinction.

ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥੧੯੧॥

एकु अनेकहि मिलि गइआ एक समाना एक ॥१९१॥

Ēku ânekahi mili gaīâa ēk samaanaa ēk ||191||

ਕਿ ਇਕ ਰਾਮ ਤਾਂ ਅਨੇਕਾਂ ਜੀਵਾਂ ਵਿਚ ਵਿਆਪਕ ਹੈ (ਇਸ ਦਾ ਨਾਮ ਜਪਣਾ ਹਰੇਕ ਮਨੁੱਖ ਦਾ ਧਰਮ ਹੈ), ਪਰ ਇਕ ਰਾਮ (ਦਰਸਥ ਦਾ ਪੁੱਤਰ) ਸਿਰਫ਼ ਇਕ ਸਰੀਰ ਵਿਚ ਹੀ ਆਇਆ (ਅਵਤਾਰ ਬਣਿਆ; ਇਸ ਦਾ ਜਾਪ ਕੋਈ ਗੁਣ ਨਹੀਂ ਕਰ ਸਕਦਾ) ॥੧੯੧॥

एक राम ही अनेकानेक रूपों में सब में समाया हुआ है, एक राम ही हर दिल में बस रहा है, वह समान रूप से एक ही है ॥१९१॥

One 'Raam' is pervading everywhere, while the other is contained only in himself. ||191||


ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥

कबीर जा घर साध न सेवीअहि हरि की सेवा नाहि ॥

Kabeer jaa ghar saađh na seveeâhi hari kee sevaa naahi ||

ਹੇ ਕਬੀਰ! (ਠਾਕੁਰਾਂ ਦੀ ਪੂਜਾ ਤੇ ਹਰੇਕ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਸੇਵਾ-ਬੱਸ! ਇਹ ਹੈ ਸਿੱਖਿਆ ਜੋ ਬ੍ਰਾਹਮਣ ਦੇਵਤਾ ਆਪਣੇ ਸ਼ਰਧਾਲੂਆਂ ਨੂੰ ਦੇ ਰਿਹਾ ਹੈ । ਸ਼ਰਧਾਲੂ ਵਿਚਾਰੇ ਭੀ ਠਾਕੁਰ-ਪੂਜਾ ਤੇ ਬ੍ਰਾਹਮਣ ਦੀ ਸੇਵਾ ਕਰ ਕੇ ਆਪਣੇ ਆਪ ਨੂੰ ਸੁਚੱਜੇ ਤੇ ਸੁੱਚੇ ਹਿੰਦੂ ਸਮਝ ਲੈਂਦੇ ਹਨ; ਪਰ ਅਸਲ ਗੱਲ ਇਹ ਹੈ ਕਿ) ਜਿਨ੍ਹਾਂ ਘਰਾਂ ਵਿਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ, ਤੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ,

कबीर जी कहते हैं कि जिस घर में साधु महापुरुषों की सेवा नहीं होती, न ही ईश्वर की पूजा-वंदना होती है,

Kabeer, those houses in which neither the Holy nor the Lord are served

ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥੧੯੨॥

ते घर मरहट सारखे भूत बसहि तिन माहि ॥१९२॥

Ŧe ghar marahat saarakhe bhooŧ basahi ŧin maahi ||192||

ਉਹ ਘਰ (ਭਾਵੇਂ ਕਿਤਨੇ ਹੀ ਸੁੱਚੇ ਤੇ ਸਾਫ਼ ਰੱਖੇ ਜਾਂਦੇ ਹੋਣ) ਮਸਾਣਾਂ ਵਰਗੇ ਹਨ, ਉਹਨਾਂ ਘਰਾਂ ਵਿਚ (ਮਨੁੱਖ ਨਹੀਂ) ਭੂਤਨੇ ਵੱਸਦੇ ਹਨ ॥੧੯੨॥

वह घर मरघट समान है और वहाँ भूत-प्रेत ही रहते हैं।॥१६२॥

- those houses are like cremation grounds; demons dwell within them. ||192||


ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ ॥

कबीर गूंगा हूआ बावरा बहरा हूआ कान ॥

Kabeer goonggaa hooâa baavaraa baharaa hooâa kaan ||

ਹੇ ਕਬੀਰ! (ਜਨੇਊ ਪਾ ਕੇ ਬ੍ਰਾਹਮਣ ਨੂੰ ਗੁਰੂ ਧਾਰ ਕੇ, ਠਾਕੁਰ-ਪੂਜਾ ਅਤੇ ਹਰੇਕ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਹੀ ਪੂਜਾ-ਸੇਵਾ ਕਰ ਕੇ ਗੁਰੂ ਵਾਲਾ ਨਹੀਂ ਬਣ ਸਕੀਦਾ; ਜਿਸ ਨੂੰ ਸੱਚ-ਮੁੱਚ ਪੂਰਾ ਗੁਰੂ ਮਿਲਦਾ ਹੈ ਉਸ ਦਾ ਸਾਰਾ ਜੀਵਨ ਹੀ ਬਦਲ ਜਾਂਦਾ ਹੈ) ਉਹ (ਦੁਨੀਆ ਦੇ ਭਾਣੇ) ਗੁੰਗਾ, ਕਮਲਾ, ਬੋਲਾ ਹੋ ਜਾਂਦਾ ਹੈ (ਕਿਉਂਕਿ ਉਹ ਮਨੁੱਖ ਮੂੰਹੋਂ ਮੰਦੇ ਬੋਲ ਨਹੀਂ ਬੋਲਦਾ, ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੁੰਦੀ, ਕੰਨਾਂ ਨਾਲ ਨਿੰਦਾ ਨਹੀਂ ਸੁਣਦਾ)

कबीर जी कहते हैं कि वह जुबान से गूंगा व बावला हो जाता है, कान से बहरा (अर्थात् जिसके मन में गुरु का उपदेश अवस्थित हो जाता है, वह जुबान से किसी को अपशब्द नहीं कहता, कानों से किसी की निन्दा नहीं सुनता)"

Kabeer, I have become mute, insane and deaf.

ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥੧੯੩॥

पावहु ते पिंगुल भइआ मारिआ सतिगुर बान ॥१९३॥

Paavahu ŧe pinggul bhaīâa maariâa saŧigur baan ||193||

ਜਿਸ ਮਨੁੱਖ ਦੇ ਹਿਰਦੇ ਵਿਚ ਸਤਿਗੁਰੂ ਆਪਣੇ ਸ਼ਬਦ ਦਾ ਤੀਰ ਮਾਰਦਾ ਹੈ, ਉਹ (ਦੁਨੀਆਂ ਭਾਣੇ) ਲੂਲ੍ਹਾ ਹੋ ਜਾਂਦਾ ਹੈ (ਕਿਉਂਕਿ ਉਹ ਪੈਰਾਂ ਨਾਲ ਮੰਦੇ ਪਾਸੇ ਵੱਲ ਤੁਰ ਕੇ ਨਹੀਂ ਜਾਂਦਾ) ॥੧੯੩॥

व पैरों से पिंगला हो जाता है और पैरों से चलकर किसी बुरे काम के लिए नहीं जाता, जिसको सतिगुरु ने अपने शब्द का बाण मारा ॥१६३॥

I am crippled - the True Guru has pierced me with His Arrow. ||193||


ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ ॥

कबीर सतिगुर सूरमे बाहिआ बानु जु एकु ॥

Kabeer saŧigur soorame baahiâa baanu ju ēku ||

ਹੇ ਕਬੀਰ! ਜਿਸ ਮਨੁੱਖ ਨੂੰ ਸੂਰਮਾ ਸਤਿਗੁਰੂ ਆਪਣੇ ਸ਼ਬਦ ਦਾ ਇਕ ਤੀਰ ਮਾਰਦਾ ਹੈ,

कबीर जी कहते हैं कि पूर्णगुरु ने जिसको अपने उपदेश का एक बाण मारा,

Kabeer, the True Guru, the Spiritual Warrior, has shot me with His Arrow.

ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ॥੧੯੪॥

लागत ही भुइ गिरि परिआ परा करेजे छेकु ॥१९४॥

Laagaŧ hee bhuī giri pariâa paraa kareje chheku ||194||

ਤੀਰ ਵੱਜਦਿਆਂ ਹੀ ਉਹ ਮਨੁੱਖ ਨਿਰ-ਅਹੰਕਾਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪ੍ਰਭੂ-ਚਰਨਾਂ ਨਾਲ ਪ੍ਰੋਤਾ ਜਾਂਦਾ ਹੈ ॥੧੯੪॥

उसके लगते ही अहम् मिट गया और दिल प्रेम में बिंध गया॥१६४॥

As soon as it struck me, I fell to the ground, with a hole in my heart. ||194||


ਕਬੀਰ ਨਿਰਮਲ ਬੂੰਦ ਅਕਾਸ ਕੀ ਪਰਿ ਗਈ ਭੂਮਿ ਬਿਕਾਰ ॥

कबीर निरमल बूंद अकास की परि गई भूमि बिकार ॥

Kabeer niramal boonđđ âkaas kee pari gaëe bhoomi bikaar ||

ਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜੋ ਸਾਫ਼ ਬੂੰਦ ਨਕਾਰੀ ਧਰਤੀ ਵਿਚ ਡਿੱਗ ਪਈ,

हे कबीर ! वर्षा के समय आकाश से निर्मल बूंद गिरकर बेकार ही भूमि में पड़ गई और वह किसी काम न आई।

Kabeer, the pure drop of water falls from the sky, onto the dirty ground.


Sri Guru Granth Sahib ji
DOWNLOAD PDF