ANG 1373, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਤਾਸੁ ਪਟੰਤਰ ਨਾ ਪੁਜੈ ਹਰਿ ਜਨ ਕੀ ਪਨਿਹਾਰਿ ॥੧੫੯॥

तासु पटंतर ना पुजै हरि जन की पनिहारि ॥१५९॥

Taasu patanttar naa pujai hari jan kee panihaari ||159||

ਜੋ ਇਸਤ੍ਰੀ ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਦਾ ਪਾਣੀ ਭਰਨ ਦੀ ਸੇਵਾ ਕਰਦੀ ਹੈ (ਉਹ ਭਾਵੇਂ ਕਿਤਨੀ ਭੀ ਗ਼ਰੀਬ ਕਿਉਂ ਨਾ ਹੋਵੇ) ॥੧੫੯॥

उस स्त्री की बराबरी नहीं कर सकती, जो प्रभु-भक्तों की सेविका है।॥१५६॥

But she is not equal to the water-carrier of the Lord's humble servant. ||159||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ ਕਿਉ ਹਰਿ ਚੇਰੀ ਕਉ ਮਾਨੁ ॥

कबीर न्रिप नारी किउ निंदीऐ किउ हरि चेरी कउ मानु ॥

Kabeer nrip naaree kiu ninddeeai kiu hari cheree kau maanu ||

ਹੇ ਕਬੀਰ! ਅਸੀਂ ਉਸ ਰਾਣੀ ਨੂੰ ਕਿਉਂ ਮਾੜੀ ਆਖਦੇ ਹਾਂ ਤੇ ਸੰਤ ਜਨਾਂ ਦੀ ਸੇਵਾ ਕਰਨ ਵਾਲੀ ਨੂੰ ਕਿਉਂ ਆਦਰ ਦੇਂਦੇ ਹਾਂ?

कबीर जी जनमानस को बताते हैं कि किसी बड़े राजा की रानी की क्यों निन्दा की जाए और संत-महात्मा की दासी को क्यों सम्मान दिया जाता है।

Kabeer, why do you slander the wife of the king? Why do you honor the slave of the Lord?

Bhagat Kabir ji / / Slok (Bhagat Kabir ji) / Guru Granth Sahib ji - Ang 1373

ਓਹ ਮਾਂਗ ਸਵਾਰੈ ਬਿਖੈ ਕਉ ਓਹ ਸਿਮਰੈ ਹਰਿ ਨਾਮੁ ॥੧੬੦॥

ओह मांग सवारै बिखै कउ ओह सिमरै हरि नामु ॥१६०॥

Oh maang savaarai bikhai kau oh simarai hari naamu ||160||

(ਇਸ ਦਾ ਕਾਰਨ ਇਹ ਹੈ ਕਿ) ਨ੍ਰਿਪ-ਨਾਰੀ ਤਾਂ ਸਦਾ ਕਾਮ-ਵਾਸਨਾ ਦੀ ਖ਼ਾਤਰ ਪੱਟੀਆਂ ਢਾਲਦੀ ਰਹਿੰਦੀ ਹੈ, ਪਰ ਸੰਤ ਜਨਾਂ ਦੀ ਟਹਿਲਣ (ਸੰਤਾਂ ਦੀ ਸੰਗਤ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਸਿਮਰਦੀ ਹੈ ॥੧੬੦॥

इसका कारण यह है कि राजा की रानी अपनी काम पूर्ति के लिए अपनी मांग को सिंदूर से संवारती है और दासी परमात्मा का भजन करती रहती है॥१६० ॥

Because one combs her hair for corruption, while the other remembers the Name of the Lord. ||160||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਥੂਨੀ ਪਾਈ ਥਿਤਿ ਭਈ ਸਤਿਗੁਰ ਬੰਧੀ ਧੀਰ ॥

कबीर थूनी पाई थिति भई सतिगुर बंधी धीर ॥

Kabeer thoonee paaee thiti bhaee satigur banddhee dheer ||

ਹੇ ਕਬੀਰ! ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਦਾ ਸਹਾਰਾ ਮਿਲ ਜਾਂਦਾ ਹੈ ਜਿਸ ਨੂੰ ਗੁਰੂ ('ਊਚ ਭਵਨ ਕਨਕਾਮਨੀ' 'ਹੈ ਗੈ ਬਾਹਨ' ਆਦਿਕ ਵਲ) ਭਟਕਣੋਂ ਬਚਾ ਲੈਂਦਾ ਹੈ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਟਿਕ ਜਾਂਦਾ ਹੈ ।

हे कबीर ! शब्द-गुरु रूपी स्तंभ मिला तो मन स्थिर हो गया और सतगुरु ने धैर्य व दृढ़ निश्चय प्रदान कर दिया।

Kabeer, with the Support of the Lord's Pillar, I have become steady and stable.

Bhagat Kabir ji / / Slok (Bhagat Kabir ji) / Guru Granth Sahib ji - Ang 1373

ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ ॥੧੬੧॥

कबीर हीरा बनजिआ मान सरोवर तीर ॥१६१॥

Kabeer heeraa banajiaa maan sarovar teer ||161||

ਹੇ ਕਬੀਰ (ਆਪਣਾ ਮਨ ਸਤਿਗੁਰੂ ਦੇ ਹਵਾਲੇ ਕਰ ਕੇ) ਉਹ ਮਨੁੱਖ ਸਤਸੰਗ ਵਿਚ ਪਰਮਾਤਮਾ ਦਾ ਅਮੋਲਕ ਨਾਮ ਖ਼ਰੀਦਦਾ ਹੈ ॥੧੬੧॥

मैंने सत्संग रूपी मानसरोवर के किनारे हरिनाम रूपी हीरा खरीदा ॥

The True Guru has given me courage. Kabeer, I have purchased the diamond, on the banks of the Mansarovar Lake. ||161||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਹਰਿ ਹੀਰਾ ਜਨ ਜਉਹਰੀ ਲੇ ਕੈ ਮਾਂਡੈ ਹਾਟ ॥

कबीर हरि हीरा जन जउहरी ले कै मांडै हाट ॥

Kabeer hari heeraa jan jauharee le kai maandai haat ||

ਹੇ ਕਬੀਰ! ਪਰਮਾਤਮਾ ਦਾ ਨਾਮ, ਮਾਨੋ, ਹੀਰਾ ਹੈ; ਪਰਮਾਤਮਾ ਦਾ ਸੇਵਕ ਉਸ ਹੀਰੇ ਦਾ ਵਪਾਰੀ ਹੈ; ਇਹ ਹੀਰਾ ਹਾਸਲ ਕਰ ਕੇ ਉਹ (ਆਪਣੇ) ਹਿਰਦੇ ਨੂੰ ਸੋਹਣਾ ਸਜਾਂਦਾ ਹੈ ।

हे कबीर ! हरिनाम रूपी हीरे के हरि-भक्त ही जौहरी हैं, जिसे लेकर वे मन रूपी दुकान पर सजा लेते हैं।

Kabeer, the Lord is the Diamond, and the Lord's humble servant is the jeweler who has set up his shop.

Bhagat Kabir ji / / Slok (Bhagat Kabir ji) / Guru Granth Sahib ji - Ang 1373

ਜਬ ਹੀ ਪਾਈਅਹਿ ਪਾਰਖੂ ਤਬ ਹੀਰਨ ਕੀ ਸਾਟ ॥੧੬੨॥

जब ही पाईअहि पारखू तब हीरन की साट ॥१६२॥

Jab hee paaeeahi paarakhoo tab heeran kee saat ||162||

ਜਦੋਂ (ਨਾਮ-ਹੀਰੇ ਦੀ) ਕਦਰ ਜਾਨਣ ਵਾਲੇ ਇਹ ਸੇਵਕ (ਸਤਸੰਗ ਵਿਚ) ਮਿਲਦੇ ਹਨ, ਤਦੋਂ ਪਰਮਾਤਮਾ ਦੇ ਗੁਣਾਂ ਦੀ ਸਾਂਝ ਬਣਾਂਦੇ ਹਨ (ਭਾਵ, ਰਲ ਕੇ ਪ੍ਰਭੂ ਦੀ) ਸਿਫ਼ਤ-ਸਾਲਾਹ ਕਰਦੇ ਹਨ ॥੧੬੨॥

जब कोई अन्य पारखी (अर्थात् साधु-महात्मा) मिलता है तो ही इसकी परख अर्थात् ज्ञान चर्चा होती है॥१६२ ॥

As soon as an appraiser is found, the price of the jewel is set. ||162||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ ॥

कबीर काम परे हरि सिमरीऐ ऐसा सिमरहु नित ॥

Kabeer kaam pare hari simareeai aisaa simarahu nit ||

ਹੇ ਕਬੀਰ! ਕੋਈ ਗ਼ਰਜ਼ ਪੈਣ ਤੇ ਜਿਸ ਤਰ੍ਹਾਂ (ਭਾਵ, ਜਿਸ ਖਿੱਚ ਤੇ ਪਿਆਰ ਨਾਲ) ਪਰਮਾਤਮਾ ਨੂੰ ਯਾਦ ਕਰੀਦਾ ਹੈ, ਜੇ ਉਸੇ ਖਿੱਚ-ਪਿਆਰ ਨਾਲ ਉਸ ਨੂੰ ਸਦਾ ਹੀ ਯਾਦ ਕਰੋ,

कबीर जी उपदेश देते हैं कि काम पड़ने पर हम तत्क्षण परमात्मा को याद करते हैं, भलाई तो इसी में है कि उसे रोज़ याद करना चाहिए।

Kabeer, you remember the Lord in meditation, only when the need arises. You should remember Him all the time.

Bhagat Kabir ji / / Slok (Bhagat Kabir ji) / Guru Granth Sahib ji - Ang 1373

ਅਮਰਾ ਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਿਤ ॥੧੬੩॥

अमरा पुर बासा करहु हरि गइआ बहोरै बित ॥१६३॥

Amaraa pur baasaa karahu hari gaiaa bahorai bit ||163||

ਤਾਂ ਉਸ ਥਾਂ ਤੇ ਟਿਕ ਜਾਉਗੇ ਜਿਥੇ ਅਮਰ ਹੋ ਜਾਈਦਾ ਹੈ (ਜਿਥੇ ਆਤਮਕ ਮੌਤ ਪੋਹ ਨਹੀਂ ਸਕਦੀ); ਅਤੇ, ਜੋ ਸੁੰਦਰ ਗੁਣ ਮਾਇਕ ਪਦਾਰਥਾਂ ਪਿਛੇ ਦੌੜ ਦੌੜ ਕੇ ਗੁਆਚ ਚੁਕੇ ਹੁੰਦੇ ਹਨ, ਉਹ ਗੁਣ ਪ੍ਰਭੂ ਮੁੜ (ਸਿਮਰਨ ਕਰਨ ਵਾਲੇ ਦੇ ਹਿਰਦੇ ਵਿਚ) ਪੈਦਾ ਕਰ ਦੇਂਦਾ ਹੈ ॥੧੬੩॥

तब स्वर्ग में निवास करने का सुवअसर भी प्राप्त होगा और परमात्मा रूपी धन भी मिल जाएगा ॥१६३ ॥

You shall dwell in the city of immortality, and the Lord shall restore the wealth you lost. ||163||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ ॥

कबीर सेवा कउ दुइ भले एकु संतु इकु रामु ॥

Kabeer sevaa kau dui bhale eku santtu iku raamu ||

ਹੇ ਕਬੀਰ! ਇਕ ਸੰਤ ਅਤੇ ਇਕ ਪਰਮਾਤਮਾ-(ਮੁਕਤੀ ਅਤੇ ਪ੍ਰਭੂ-ਮਿਲਾਪ ਦੀ ਖ਼ਾਤਰ) ਇਹਨਾਂ ਦੋਹਾਂ ਦੀ ਹੀ ਸੇਵਾ-ਪੂਜਾ ਕਰਨੀ ਚਾਹੀਦੀ ਹੈ ।

कबीर जी उद्बोधन करते हैं कि सेवा के लिए दो ही भले हैं, एक संत और एक राम।

Kabeer, it is good to perform selfless service for two - the Saints and the Lord.

Bhagat Kabir ji / / Slok (Bhagat Kabir ji) / Guru Granth Sahib ji - Ang 1373

ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ ॥੧੬੪॥

रामु जु दाता मुकति को संतु जपावै नामु ॥१६४॥

Raamu ju daataa mukati ko santtu japaavai naamu ||164||

ਕਿਉਂਕਿ ਮਾਇਕ ਬੰਧਨਾਂ ਤੋਂ ਖ਼ਲਾਸੀ ਦੇਣ ਵਾਲਾ ਪਰਮਾਤਮਾ ਆਪ ਹੈ, ਅਤੇ ਸੰਤ-ਗੁਰਮੁਖਿ ਉਸ ਪਰਮਾਤਮਾ ਦਾ ਨਾਮ ਸਿਮਰਨ ਵਲ ਪ੍ਰੇਰਦਾ ਹੈ ॥੧੬੪॥

क्योंकि राम मुक्ति देने वाला है और संत मुक्तिदाता का नाम जपवाता है।॥१६४ ॥

The Lord is the Giver of liberation, and the Saint inspires us to chant the Naam. ||164||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥

कबीर जिह मारगि पंडित गए पाछै परी बहीर ॥

Kabeer jih maaragi panddit gae paachhai paree baheer ||

ਹੇ ਕਬੀਰ! (ਤੀਰਥ ਵਰਤ ਆਦਿਕ ਦੇ) ਜਿਸ ਰਸਤੇ ਉੱਤੇ ਪੰਡਿਤ ਲੋਕ ਤੁਰ ਰਹੇ ਹਨ (ਇਹ ਰਾਹ ਚੂੰਕਿ ਸੌਖਾ ਹੈ) ਬੜੇ ਲੋਕ ਉਹਨਾਂ ਦੇ ਪਿਛੇ ਪਿਛੇ ਲੱਗੇ ਹੋਏ ਹਨ;

हे कबीर ! जिस कर्मकाण्ड रूपी मार्ग पर पण्डित चले गए हैं, उनके पीछे पूरा समाज चल पड़ा है।

Kabeer, the crowds follow the path which the Pandits, the religious scholars, have taken.

Bhagat Kabir ji / / Slok (Bhagat Kabir ji) / Guru Granth Sahib ji - Ang 1373

ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥੧੬੫॥

इक अवघट घाटी राम की तिह चड़ि रहिओ कबीर ॥१६५॥

Ik avaghat ghaatee raam kee tih cha(rr)i rahio kabeer ||165||

ਪਰ ਪਰਮਾਤਮਾ ਦੇ ਸਿਮਰਨ ਦਾ ਰਸਤਾ, ਮਾਨੋ, ਇਕ ਔਖਾ ਪਹਾੜੀ ਰਸਤਾ ਹੈ, ਕਬੀਰ (ਇਹਨਾਂ ਪੰਡਿਤਾਂ ਲੋਕਾਂ ਨੂੰ ਛੱਡ ਕੇ) ਚੜ੍ਹਾਈ ਵਾਲਾ ਪੈਂਡਾ ਕਰ ਰਿਹਾ ਹੈ ॥੧੬੫॥

प्रभु-मार्ग की घाटी बहुत कठिन है, जिस पर कबीर चढ़ रहा है॥१६५ ॥

There is a difficult and treacherous cliff on that path to the Lord; Kabeer is climbing that cliff. ||165||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ ॥

कबीर दुनीआ के दोखे मूआ चालत कुल की कानि ॥

Kabeer duneeaa ke dokhe mooaa chaalat kul kee kaani ||

ਹੇ ਕਬੀਰ! ਮਨੁੱਖ ਆਮ ਤੌਰ ਤੇ ਕੁਲਾ-ਰੀਤ ਅਨੁਸਾਰ ਹੀ ਤੁਰਦਾ ਹੈ, ਇਸ ਖ਼ਿਆਲ ਨਾਲ ਕਿ ਦੁਨੀਆ ਕੀਹ ਆਖੇਗੀ (ਲੋਕਾਚਾਰ ਨੂੰ ਛੱਡ ਕੇ ਭਗਤੀ ਸਤਸੰਗ ਵਾਲੇ ਰਸਤੇ ਵਲ ਨਹੀਂ ਆਉਂਦਾ, ਇਸ ਤਰ੍ਹਾਂ) ਆਤਮਕ ਮੌਤੇ ਮਰ ਜਾਂਦਾ ਹੈ ।

कबीर जी कहते हैं- व्यक्ति दुनिया के फिक्नों (परंपरा-रीति-रिवाज) में ही मर जाता है और अपनी कुल की रीति को अपनाता है कि यदि कुल की रीति मैंने न की तो लोग क्या कहेंगे ?

Kabeer, the mortal dies of his worldly troubles and pain, after worrying about his family.

Bhagat Kabir ji / / Slok (Bhagat Kabir ji) / Guru Granth Sahib ji - Ang 1373

ਤਬ ਕੁਲੁ ਕਿਸ ਕਾ ਲਾਜਸੀ ਜਬ ਲੇ ਧਰਹਿ ਮਸਾਨਿ ॥੧੬੬॥

तब कुलु किस का लाजसी जब ले धरहि मसानि ॥१६६॥

Tab kulu kis kaa laajasee jab le dharahi masaani ||166||

(ਇਹ ਨਹੀਂ ਸੋਚਦਾ ਕਿ) ਜਦੋਂ ਮੌਤ ਆ ਗਈ (ਤਦੋਂ ਇਹ ਕੁਲਾ-ਰੀਤ ਤਾਂ ਆਪੇ ਛੁੱਟ ਜਾਣੀ ਹੈ; ਸਿਮਰਨ-ਭਗਤੀ ਤੋਂ ਵਾਂਜੇ ਰਹਿ ਕੇ ਜੋ ਖੁਆਰੀ ਖੱਟੀ, ਉਸ ਦੇ ਕਾਰਨ) ਕਿਸ ਦੀ ਕੁਲ ਨੂੰ ਨਮੋਸ਼ੀ ਆਵੇਗੀ? ॥੧੬੬॥

कबीर जी कहते हैं कि हे मनुष्य ! जब तेरे संबंधी तुझे श्मशान घाट चिता में जला देंगे तो फिर भला कुल की लाज कौन बचाने वाला होगा ? ॥१६६॥

Whose family is dishonored, when he is placed on the funeral pyre? ||166||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਡੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ ॥

कबीर डूबहिगो रे बापुरे बहु लोगन की कानि ॥

Kabeer doobahigo re baapure bahu logan kee kaani ||

ਹੇ ਕਬੀਰ! (ਲੋਕ-ਲਾਜ ਵਿਚ ਫਸ ਕੇ ਭਗਤੀ ਤੋਂ ਵਾਂਜੇ ਰਹਿਣ ਵਾਲੇ ਬੰਦੇ ਨੂੰ ਆਖ-) ਹੇ ਮੰਦ-ਭਾਗੀ ਮਨੁੱਖ! ਬਹੁਤਾ ਲੋਕ-ਲਾਜ ਵਿਚ ਹੀ ਰਿਹਾਂ (ਲੋਕ-ਲਾਜ ਵਿਚ ਹੀ) ਡੁੱਬ ਜਾਇਂਗਾ (ਆਤਮਕ ਮੌਤੇ ਮਰ ਜਾਇਂਗਾ) ।

कबीर जी कहते हैं कि अरे अभागे ! लोक-लाज में तू बेकार ही डूब जाएगा।

Kabeer, you shall drown, you wretched being, from worrying about what other people think.

Bhagat Kabir ji / / Slok (Bhagat Kabir ji) / Guru Granth Sahib ji - Ang 1373

ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ ॥੧੬੭॥

पारोसी के जो हूआ तू अपने भी जानु ॥१६७॥

Paarosee ke jo hooaa too apane bhee jaanu ||167||

(ਇਥੇ ਸਦਾ ਬੈਠ ਨਹੀਂ ਰਹਿਣਾ) ਜੋ ਮੌਤ ਕਿਸੇ ਗੁਆਂਢੀ ਤੇ ਆ ਰਹੀ ਹੈ, ਚੇਤਾ ਰੱਖ ਉਹ ਤੇਰੇ ਉਤੇ ਭੀ ਆਉਣੀ ਹੈ ॥੧੬੭॥

जो पड़ोसी के साथ हुआ है, तू इस बात को मान ले कि तेरे साथ भी वही होना है (अर्थात् मौत निश्चय है) ॥१६७ ॥

You know that whatever happens to your neighbors, will also happen to you. ||167||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਭਲੀ ਮਧੂਕਰੀ ਨਾਨਾ ਬਿਧਿ ਕੋ ਨਾਜੁ ॥

कबीर भली मधूकरी नाना बिधि को नाजु ॥

Kabeer bhalee madhookaree naanaa bidhi ko naaju ||

ਹੇ ਕਬੀਰ! (ਜਾਇਦਾਦਾਂ ਦੀਆਂ ਮੱਲਾਂ ਮੱਲਣ ਨਾਲੋਂ ਮੰਗਤਾ ਬਣ ਕੇ) ਘਰ ਘਰ ਤੋਂ ਮੰਗੀ ਹੋਈ ਰੋਟੀ ਖਾ ਲੈਣੀ ਚੰਗੀ ਹੈ ਜਿਸ ਵਿਚ (ਘਰ ਘਰ ਤੋਂ ਮੰਗਣ ਕਰਕੇ) ਕਈ ਕਿਸਮਾਂ ਦਾ ਅੰਨ ਹੁੰਦਾ ਹੈ ।

कबीर जी समझाते हैं कि भिक्षा में मिली रोटी भली है, जिसमें कई प्रकार का अनाज होता है।

Kabeer, even dry bread, made of various grains, is good.

Bhagat Kabir ji / / Slok (Bhagat Kabir ji) / Guru Granth Sahib ji - Ang 1373

ਦਾਵਾ ਕਾਹੂ ਕੋ ਨਹੀ ਬਡਾ ਦੇਸੁ ਬਡ ਰਾਜੁ ॥੧੬੮॥

दावा काहू को नही बडा देसु बड राजु ॥१६८॥

Daavaa kaahoo ko nahee badaa desu bad raaju ||168||

(ਮੰਗਤਾ) ਕਿਸੇ ਜਾਇਦਾਦ ਉਤੇ ਮਲਕੀਅਤ ਦਾ ਹੱਕ ਨਹੀਂ ਬੰਨ੍ਹਦਾ, ਸਾਰਾ ਦੇਸ ਉਸ ਦਾ ਆਪਣਾ ਦੇਸ ਹੈ, ਸਾਰਾ ਰਾਜ ਉਸ ਦਾ ਆਪਣਾ ਰਾਜ ਹੈ ॥੧੬੮॥

भिखारी किसी जायदाद पर दावा नहीं करता, उसके लिए पूरा देश और बड़ा राज्य भी अपना ही प्रतीत होता है॥१६८ ॥

No one brags about it, throughout the vast country and great empire. ||168||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਵੈ ਰਹੈ ਨਿਸੰਕ ॥

कबीर दावै दाझनु होतु है निरदावै रहै निसंक ॥

Kabeer daavai daajhanu hotu hai niradaavai rahai nisankk ||

ਹੇ ਕਬੀਰ! ਮਲਕੀਅਤਾਂ ਬਣਾਇਆਂ ਮਨੁੱਖ ਦੇ ਅੰਦਰ ਖਿੱਝ-ਸੜਨ ਪੈਦਾ ਹੁੰਦੀ ਹੈ । ਜੋ ਮਨੁੱਖ ਕੋਈ ਮਲਕੀਅਤ ਨਹੀਂ ਬਣਾਂਦਾ ਉਸ ਨੂੰ ਕੋਈ ਚਿੰਤਾ-ਫ਼ਿਕਰ ਨਹੀਂ ਰਹਿੰਦਾ ।

कबीर जी समझाते हैं कि (जमीन-जायदाद का) दावा करने से दुख-तकलीफ ही होती है और किसी चीज़ पर दावा न करने से सुख उपलब्ध होता है।

Kabeer, those who brag, shall burn. Those who do not brag remain carefree.

Bhagat Kabir ji / / Slok (Bhagat Kabir ji) / Guru Granth Sahib ji - Ang 1373

ਜੋ ਜਨੁ ਨਿਰਦਾਵੈ ਰਹੈ ਸੋ ਗਨੈ ਇੰਦ੍ਰ ਸੋ ਰੰਕ ॥੧੬੯॥

जो जनु निरदावै रहै सो गनै इंद्र सो रंक ॥१६९॥

Jo janu niradaavai rahai so ganai ianddr so rankk ||169||

ਜੋ ਮਨੁੱਖ ਜਾਇਦਾਦਾਂ ਦੀਆਂ ਮਲਕੀਅਤਾਂ ਨਹੀਂ ਬਣਾਂਦਾ, ਉਹ ਇੰਦ੍ਰ ਦੇਵਤੇ ਵਰਗਿਆਂ ਨੂੰ ਭੀ ਕੰਗਾਲ ਸਮਝਦਾ ਹੈ (ਭਾਵ, ਉਹ ਕਿਸੇ ਧਨਾਢ ਆਦਿਕ ਦੀ ਖ਼ੁਸ਼ਾਮਦ ਨਹੀਂ ਕਰਦਾ ਫਿਰਦਾ) ॥੧੬੯॥

जो व्यक्ति निःशंक रहता है, वह इन्द्र सरीखे राजा को भी कंगाल मानता है॥१६९ ॥

That humble being who does not brag, looks upon the gods and the poor alike. ||169||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨ ਸਕੈ ਕੋਈ ਨੀਰੁ ॥

कबीर पालि समुहा सरवरु भरा पी न सकै कोई नीरु ॥

Kabeer paali samuhaa saravaru bharaa pee na sakai koee neeru ||

ਹੇ ਕਬੀਰ! ਸਰੋਵਰ ਕੰਢਿਆਂ ਤਕ ਨਕਾ-ਨਕ (ਪਾਣੀ ਨਾਲ) ਭਰਿਆ ਹੋਇਆ ਹੈ, (ਪਰ "ਦਾਵੈ ਦਾਝਨੁ" ਦੇ ਕਾਰਨ ਇਹ ਪਾਣੀ ਕਿਸੇ ਨੂੰ ਦਿੱਸਦਾ ਹੀ ਨਹੀਂ, ਇਸ ਵਾਸਤੇ) ਕੋਈ ਮਨੁੱਖ ਇਹ ਪਾਣੀ ਪੀ ਨਹੀਂ ਸਕਦਾ ।

हे कबीर ! प्रभु नाम रूपी सरोवर किनारे तक भरा हुआ है, लेकिन कोई उस पानी को पी नहीं सकता।

Kabeer, the pool is filled to overflowing, but no one can drink the water from it.

Bhagat Kabir ji / / Slok (Bhagat Kabir ji) / Guru Granth Sahib ji - Ang 1373

ਭਾਗ ਬਡੇ ਤੈ ਪਾਇਓ ਤੂੰ ਭਰਿ ਭਰਿ ਪੀਉ ਕਬੀਰ ॥੧੭੦॥

भाग बडे तै पाइओ तूं भरि भरि पीउ कबीर ॥१७०॥

Bhaag bade tai paaio toonn bhari bhari peeu kabeer ||170||

ਹੇ ਕਬੀਰ! (ਤੂੰ ਇਸ 'ਦਾਝਨ' ਤੋਂ ਬਚ ਗਿਆ) ਚੰਗੇ ਭਾਗਾਂ ਨਾਲ ਤੈਨੂੰ ਇਹ ਪਾਣੀ ਦਿੱਸ ਪਿਆ ਹੈ, ਤੂੰ ਹੁਣ (ਪਿਆਲੇ) ਭਰ ਭਰ ਕੇ ਪੀ (ਮੌਜ ਨਾਲ ਸੁਆਸ ਸੁਆਸ ਨਾਮ ਜਪ) ॥੧੭੦॥

कबीर जी कहते हैं कि अहोभाग्य से इस नाम-जल को पा लिया है और जी भरकर पान कर रहा हूँ॥१७०॥

By great good fortune, you have found it; drink it in handfuls, O Kabeer. ||170||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੁ ਖਿਸੈ ਸਰੀਰੁ ॥

कबीर परभाते तारे खिसहि तिउ इहु खिसै सरीरु ॥

Kabeer parabhaate taare khisahi tiu ihu khisai sareeru ||

ਹੇ ਕਬੀਰ! (ਜਿਵੇਂ ਸੂਰਜ ਦੇ ਤੇਜ-ਪ੍ਰਤਾਪ ਕਰਕੇ) ਪਰਭਾਤ ਵੇਲੇ ਤਾਰੇ (ਜੋ ਰਾਤ ਦੀ ਟਿਕਵੀਂ ਸ਼ਾਂਤੀ ਵਿਚ ਚਮਕ ਰਹੇ ਹੁੰਦੇ ਹਨ) ਮੱਧਮ ਪੈਂਦੇ ਜਾਂਦੇ ਹਨ; ਤਿਵੇਂ ਮਲਕੀਅਤਾਂ ਤੋਂ ਪੈਦਾ ਹੋਈ ਅੰਦਰਲੀ ਤਪਸ਼ ਦੇ ਕਾਰਨ ਗਿਆਨ ਇੰਦ੍ਰਿਆਂ ਵਿਚੋਂ ਪ੍ਰਭੂ ਵਾਲੇ ਪਾਸੇ ਦੀ ਲੋ ਘਟਦੀ ਜਾਂਦੀ ਹੈ ।

कबीर जी उपदेश देते हैं कि जैसे दिन चढ़ते ही आकाश के तारे लुप्त हो जाते हैं, वैसे ही बुढ़ापे के कारण यह शरीर समाप्त हो जाता है।

Kabeer, just as the stars disappear at dawn, so shall this body disappear.

Bhagat Kabir ji / / Slok (Bhagat Kabir ji) / Guru Granth Sahib ji - Ang 1373

ਏ ਦੁਇ ਅਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰੁ ॥੧੭੧॥

ए दुइ अखर ना खिसहि सो गहि रहिओ कबीरु ॥१७१॥

E dui akhar naa khisahi so gahi rahio kabeeru ||171||

ਸਿਰਫ਼ ਇਕ ਪ੍ਰਭੂ-ਨਾਮ ਹੀ ਹੈਂ ਜੋ ਮਲਕੀਅਤਾਂ ਦੀ ਤਪਸ਼ ਦੇ ਅਸਰ ਤੋਂ ਪਰੇ ਰਹਿੰਦਾ ਹੈ । ਕਬੀਰ (ਦੁਨੀਆ ਦੀਆਂ ਮੱਲਾਂ ਮੱਲਣ ਦੇ ਥਾਂ) ਉਸ ਨਾਮ ਨੂੰ ਸਾਂਭੀ ਬੈਠਾ ਹੈ ॥੧੭੧॥

परन्तु ‘राम' नाम के दो अक्षर कभी क्षीण नहीं होते, इसलिए कबीर ने उनको मन में बसा लिया है॥१७१॥

Only the letters of God's Name do not disappear; Kabeer holds these tight. ||171||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਕੋਠੀ ਕਾਠ ਕੀ ਦਹ ਦਿਸਿ ਲਾਗੀ ਆਗਿ ॥

कबीर कोठी काठ की दह दिसि लागी आगि ॥

Kabeer kothee kaath kee dah disi laagee aagi ||

ਹੇ ਕਬੀਰ! ਇਹ ਜਗਤ, ਮਾਨੋ, ਲੱਕੜ ਦਾ ਮਕਾਨ ਹੈ ਜਿਸ ਨੂੰ ਹਰ ਪਾਸੇ ਵਲੋਂ (ਮੱਲਾਂ ਮੱਲਣ ਦੀ) ਅੱਗ ਲੱਗੀ ਹੋਈ ਹੈ;

कबीर जी कहते हैं कि यह जगत् रूपी घर लकड़ी का है, इसकी दसों दिशाओं में मोह-माया की आग लगी हुई है।

Kabeer, the wooden house is burning on all sides.

Bhagat Kabir ji / / Slok (Bhagat Kabir ji) / Guru Granth Sahib ji - Ang 1373

ਪੰਡਿਤ ਪੰਡਿਤ ਜਲਿ ਮੂਏ ਮੂਰਖ ਉਬਰੇ ਭਾਗਿ ॥੧੭੨॥

पंडित पंडित जलि मूए मूरख उबरे भागि ॥१७२॥

Panddit panddit jali mooe moorakh ubare bhaagi ||172||

(ਜੋ ਮਨੁੱਖ ਆਪਣੇ ਵਲੋਂ) ਸਿਆਣੇ (ਬਣ ਕੇ ਇਸ ਅੱਗ ਦੇ ਵਿਚ ਹੀ ਬੈਠੇ ਰਹਿੰਦੇ ਹਨ ਉਹ) ਸੜ ਮਰਦੇ ਹਨ, (ਜੋ ਇਹਨਾਂ ਸਿਆਣਿਆਂ ਦੇ ਭਾਣੇ) ਮੂਰਖ (ਹਨ ਉਹ) ਇਸ ਅੱਗ ਤੋਂ ਦੂਰ ਪਰੇ ਭੱਜ ਕੇ (ਸੜਨੋਂ) ਬਚ ਜਾਂਦੇ ਹਨ ॥੧੭੨॥

अपने को पण्डित मानने वाले आत्माभिमानी इसी में जलकर मर रहे हैं परन्तु नासमझ कहे जाने वाले (नम्न-सुशील) इससे बचकर निकल गए हैं।॥१७२॥

The Pandits, the religious scholars, have been burnt to death, while the illiterate ones run to safety. ||172||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਸੰਸਾ ਦੂਰਿ ਕਰੁ ਕਾਗਦ ਦੇਹ ਬਿਹਾਇ ॥

कबीर संसा दूरि करु कागद देह बिहाइ ॥

Kabeer sanssaa doori karu kaagad deh bihaai ||

ਹੇ ਕਬੀਰ! (ਇਸ ਪ੍ਰਭੂ-ਯਾਦ ਦੀ ਬਰਕਤਿ ਨਾਲ) ਦੁਨੀਆ ਵਾਲੇ ਸਹਸੇ-ਦਾਝਨ ਦੂਰ ਕਰ, ਚਿੰਤਾ ਵਾਲੇ ਸਾਰੇ ਲੇਖੇ ਹੀ ਭਗਤੀ ਦੇ ਪਰਵਾਹ ਵਿਚ ਰੋੜ੍ਹ ਦੇਹ ।

कबीर जी उपदेश देते हैं कि मन का संशय दूर करो, धर्म ग्रंथों का पाठ छोड़ दो।

Kabeer, give up your skepticism; let your papers float away.

Bhagat Kabir ji / / Slok (Bhagat Kabir ji) / Guru Granth Sahib ji - Ang 1373

ਬਾਵਨ ਅਖਰ ਸੋਧਿ ਕੈ ਹਰਿ ਚਰਨੀ ਚਿਤੁ ਲਾਇ ॥੧੭੩॥

बावन अखर सोधि कै हरि चरनी चितु लाइ ॥१७३॥

Baavan akhar sodhi kai hari charanee chitu laai ||173||

ਵਿੱਦਿਆ ਦੀ ਰਾਹੀਂ ਵਿਚਾਰਵਾਨ ਬਣ ਕੇ ਪ੍ਰਭੂ-ਚਰਨਾਂ ਵਿਚ ਚਿੱਤ ਜੋੜ (ਭਾਵ, ਜੇ ਤੈਨੂੰ ਵਿੱਦਿਆ ਹਾਸਲ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਸ ਦੀ ਰਾਹੀਂ ਦੁਨੀਆ ਦੀਆਂ ਮਲਕੀਅਤਾਂ ਵਿਚ ਖਿੱਝਣ ਦੇ ਥਾਂ ਵਿਚਾਰਵਾਨ ਬਣ ਅਤੇ ਪਰਮਾਤਮਾ ਦਾ ਸਿਮਰਨ ਕਰ) ॥੧੭੩॥

बावन अक्षरों का सार मानकर परमात्मा के चरणों में मन लगाओ ॥ १७३॥

Find the essence of the letters of the alphabet, and focus your consciousness on the Lord. ||173||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ॥

कबीर संतु न छाडै संतई जउ कोटिक मिलहि असंत ॥

Kabeer santtu na chhaadai santtaee jau kotik milahi asantt ||

ਹੇ ਕਬੀਰ! (ਹਰਿ-ਚਰਨਾਂ ਵਿਚ ਚਿੱਤ ਲਾਣ ਦੀ ਹੀ ਇਹ ਬਰਕਤਿ ਹੈ ਕਿ) ਸੰਤ ਆਪਣਾ ਸ਼ਾਂਤ ਸੁਭਾਉ ਨਹੀਂ ਛੱਡਦਾ, ਭਾਵੇਂ ਉਸ ਨੂੰ ਕ੍ਰੋੜਾਂ ਭੈੜੇ ਬੰਦਿਆਂ ਨਾਲ ਵਾਹ ਪੈਂਦਾ ਰਹੇ ।

कबीर जी उपदेश देते हैं कि बेशक करोड़ों ही दुष्ट-पापी मिल जाएँ परन्तु संत पुरुष अपना स्वभाव नहीं छोड़ता।

Kabeer, the Saint does not forsake his Saintly nature, even though he meets with millions of evil-doers.

Bhagat Kabir ji / / Slok (Bhagat Kabir ji) / Guru Granth Sahib ji - Ang 1373

ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ ॥੧੭੪॥

मलिआगरु भुयंगम बेढिओ त सीतलता न तजंत ॥१७४॥

Maliaagaru bhuyanggam bedhio ta seetalataa na tajantt ||174||

ਚੰਦਨ ਦਾ ਬੂਟਾ ਸੱਪਾਂ ਨਾਲ ਘਿਰਿਆ ਰਹਿੰਦਾ ਹੈ, ਪਰ ਉਹ ਆਪਣੀ ਅੰਦਰਲੀ ਠੰਢਕ ਨਹੀਂ ਤਿਆਗਦਾ ॥੧੭੪॥

जैसे चन्दन का पेड़ साँपों से लिपटा रहे परन्तु अपनी शीतलता नहौं छोड़ता ॥१७४ ॥

Even when sandalwood is surrounded by snakes, it does not give up its cooling fragrance. ||174||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ ॥

कबीर मनु सीतलु भइआ पाइआ ब्रहम गिआनु ॥

Kabeer manu seetalu bhaiaa paaiaa brham giaanu ||

ਹੇ ਕਬੀਰ! ਜਦੋਂ ਮਨੁੱਖ ਪਰਮਾਤਮਾ ਨਾਲ (ਸਿਮਰਨ ਦੀ ਰਾਹੀਂ) ਜਾਣ-ਪਛਾਣ ਬਣਾ ਲੈਂਦਾ ਹੈ ਤਾਂ (ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਭੀ) ਉਸ ਦਾ ਮਨ ਠੰਢਾ-ਠਾਰ ਰਹਿੰਦਾ ਹੈ ।

हे कबीर ! ब्रह्म ज्ञान पा कर मन शीतल-शांत हो गया है।

Kabeer, my mind is cooled and soothed; I have become God-conscious.

Bhagat Kabir ji / / Slok (Bhagat Kabir ji) / Guru Granth Sahib ji - Ang 1373

ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ ॥੧੭੫॥

जिनि जुआला जगु जारिआ सु जन के उदक समानि ॥१७५॥

Jini juaalaa jagu jaariaa su jan ke udak samaani ||175||

ਜਿਸ (ਮਾਇਆ ਦੀ ਮਲਕੀਅਤ ਦੀ) ਅੱਗ ਨੇ ਸਾਰਾ ਸੰਸਾਰ ਸਾੜ ਦਿੱਤਾ ਹੈ, ਬੰਦਗੀ ਕਰਨ ਵਾਲੇ ਮਨੁੱਖ ਵਾਸਤੇ ਉਹ ਪਾਣੀ (ਵਰਗੀ ਠੰਢੀ) ਰਹਿੰਦੀ ਹੈ ॥੧੭੫॥

जिस माया की ज्वाला ने पूरे जगत को जला दिया है, वह सेवक के लिए पानी समान ठण्डी हो गई है॥१७५ ॥

The fire which has burnt the world is like water to the Lord's humble servant. ||175||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਸਾਰੀ ਸਿਰਜਨਹਾਰ ਕੀ ਜਾਨੈ ਨਾਹੀ ਕੋਇ ॥

कबीर सारी सिरजनहार की जानै नाही कोइ ॥

Kabeer saaree sirajanahaar kee jaanai naahee koi ||

ਹੇ ਕਬੀਰ! ਇਹ ਗੱਲ ਹਰੇਕ ਸ਼ਖ਼ਸ ਨਹੀਂ ਜਾਣਦਾ ਕਿ ਇਹ (ਮਾਇਆ-ਰੂਪ ਅੱਗ ਜੋ ਸਾਰੇ ਸੰਸਾਰ ਨੂੰ ਸਾੜ ਰਹੀ ਹੈ) ਪਰਮਾਤਮਾ ਨੇ ਆਪ ਬਣਾਈ ਹੈ ।

हे कबीर ! उस सृजनहार की लीला को कोई नहीं जानता।

Kabeer, no one knows the Play of the Creator Lord.

Bhagat Kabir ji / / Slok (Bhagat Kabir ji) / Guru Granth Sahib ji - Ang 1373

ਕੈ ਜਾਨੈ ਆਪਨ ਧਨੀ ਕੈ ਦਾਸੁ ਦੀਵਾਨੀ ਹੋਇ ॥੧੭੬॥

कै जानै आपन धनी कै दासु दीवानी होइ ॥१७६॥

Kai jaanai aapan dhanee kai daasu deevaanee hoi ||176||

ਇਸ ਭੇਤ ਨੂੰ ਪ੍ਰਭੂ ਆਪ ਜਾਣਦਾ ਹੈ ਜਾਂ ਉਹ ਭਗਤ ਜਾਣਦਾ ਹੈ ਜੋ ਸਦਾ ਉਸ ਦੇ ਚਰਨਾਂ ਵਿਚ ਜੁੜਿਆ ਰਹੇ (ਸੋ, ਹਜ਼ੂਰੀ ਵਿਚ ਰਹਿਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਮਾਇਆ ਦੀ ਸੜਨ ਤੋਂ ਬਚਣ ਲਈ ਮਾਇਆ ਨੂੰ ਬਣਾਣ ਵਾਲੇ ਦੇ ਚਰਨਾਂ ਵਿਚ ਜੁੜੇ ਰਹਿਣਾ ਹੀ ਸਹੀ ਤਰੀਕਾ ਹੈ) ॥੧੭੬॥

या तो इसे स्वयं वह मालिक जानता है या उसके सान्निध्य में रहने वाला भक्त ही जान सकता है॥१७६ ॥

Only the Lord Himself and the slaves at His Court understand it. ||176||

Bhagat Kabir ji / / Slok (Bhagat Kabir ji) / Guru Granth Sahib ji - Ang 1373


ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈਂ ਸਭ ਭੂਲਿ ॥

कबीर भली भई जो भउ परिआ दिसा गईं सभ भूलि ॥

Kabeer bhalee bhaee jo bhau pariaa disaa gaeen sabh bhooli ||

ਹੇ ਕਬੀਰ! ਜਦੋਂ ਮਨੁੱਖ ਦੇ ਅੰਦਰ (ਇਹ) ਡਰ ਪੈਦਾ ਹੁੰਦਾ ਹੈ (ਕਿ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਪਿੱਛੇ ਭਟਕਿਆਂ ਕਈ ਠੇਡੇ ਖਾਣੇ ਪੈਂਦੇ ਹਨ) ਤਾਂ (ਇਸ ਦੇ) ਮਨ ਦੀ ਹਾਲਤ ਚੰਗੀ ਹੋ ਜਾਂਦੀ ਹੈ, ਇਸ ਨੂੰ (ਪਰਮਾਤਮਾ ਦੀ ਓਟ ਤੋਂ ਬਿਨਾ ਹੋਰ) ਸਾਰੇ ਪਾਸੇ ਭੁੱਲ ਜਾਂਦੇ ਹਨ ।

हे कबीर ! यह बहुत अच्छा हुआ कि परमेश्वर का भय मन में पड़ गया, जिससे संसार की दिशा सब भूल गई है।

Kabeer, it is good that I feel the Fear of God; I have forgotten everything else.

Bhagat Kabir ji / / Slok (Bhagat Kabir ji) / Guru Granth Sahib ji - Ang 1373


Download SGGS PDF Daily Updates ADVERTISE HERE