Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਕਬੀਰ ਚੁਗੈ ਚਿਤਾਰੈ ਭੀ ਚੁਗੈ ਚੁਗਿ ਚੁਗਿ ਚਿਤਾਰੇ ॥
कबीर चुगै चितारै भी चुगै चुगि चुगि चितारे ॥
Kabeer chugai chitaarai bhee chugai chugi chugi chitaare ||
ਹੇ ਕਬੀਰ! ਕੂੰਜ ਚੋਗਾ ਚੁਗਦੀ ਹੈ ਤੇ ਆਪਣੇ ਬੱਚਿਆਂ ਦਾ ਭੀ ਚੇਤਾ ਕਰਦੀ ਹੈ, ਮੁੜ ਚੁਗਦੀ ਹੈ, ਚੋਗਾ ਭੀ ਚੁਗਦੀ ਹੈ ਤੇ ਬੱਚਿਆਂ ਦਾ ਚੇਤਾ ਭੀ ਕਰਦੀ ਹੈ ।
हे कबीर ! कूज दाना चुगते अपने बच्चों को याद करती है, बार-बार दाना चुगते उनकी याद में लीन रहती है।
Kabeer, the flamingo pecks and feeds, and remembers her chicks. She pecks and pecks and feeds, and remembers them always.
Bhagat Kabir ji / / Slok (Bhagat Kabir ji) / Guru Granth Sahib ji - Ang 1371
ਜੈਸੇ ਬਚਰਹਿ ਕੂੰਜ ਮਨ ਮਾਇਆ ਮਮਤਾ ਰੇ ॥੧੨੩॥
जैसे बचरहि कूंज मन माइआ ममता रे ॥१२३॥
Jaise bacharahi koonjj man maaiaa mamataa re ||123||
ਜਿਵੇਂ ਕੂੰਜ ਦੀ ਸੁਰਤ ਹਰ ਵੇਲੇ ਆਪਣੇ ਬੱਚਿਆਂ ਵਿਚ ਰਹਿੰਦੀ ਹੈ, ਤਿਵੇਂ, ("ਹਰਿ ਕਾ ਸਿਮਰਨੁ ਛਾਡਿ ਕੈ") ਮਨੁੱਖ ਦਾ ਮਨ ਮਾਇਆ ਦੀ ਮਲਕੀਅਤ ਦੀ ਤਾਂਘ ਵਿਚ ਟਿਕਿਆ ਰਹਿੰਦਾ ਹੈ ॥੧੨੩॥
ज्यों बच्चों की याद कूज के मन में रहती है, वैसे ही व्यक्ति के मन में माया की ममता लगी रहती है॥ १२३ ॥
Just as the chicks are very dear to flamingo, so is the love of wealth and Maya to the mortal's mind. ||123||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰ ਅੰਬਰ ਘਨਹਰੁ ਛਾਇਆ ਬਰਖਿ ਭਰੇ ਸਰ ਤਾਲ ॥
कबीर अ्मबर घनहरु छाइआ बरखि भरे सर ताल ॥
Kabeer ambbar ghanaharu chhaaiaa barakhi bhare sar taal ||
ਹੇ ਕਬੀਰ! (ਵਰਖਾ ਰੁੱਤੇ) ਬੱਦਲ ਆਕਾਸ਼ ਵਿਚ (ਚਾਰ ਚੁਫੇਰੇ) ਵਿਛ ਜਾਂਦਾ ਹੈ, ਵਰਖਾ ਕਰ ਕੇ (ਨਿੱਕੇ ਵੱਡੇ ਸਾਰੇ) ਸਰੋਵਰ ਤਾਲਾਬ ਭਰ ਦੇਂਦਾ ਹੈ,
हे कबीर ! जब आसमान में बादल छा जाते हैं तो वर्षा करके सरोवरों एवं तालों को भर देते हैं परन्तु
Kabeer, the sky is overcast and cloudy; the ponds and lakes are overflowing with water.
Bhagat Kabir ji / / Slok (Bhagat Kabir ji) / Guru Granth Sahib ji - Ang 1371
ਚਾਤ੍ਰਿਕ ਜਿਉ ਤਰਸਤ ਰਹੈ ਤਿਨ ਕੋ ਕਉਨੁ ਹਵਾਲੁ ॥੧੨੪॥
चात्रिक जिउ तरसत रहै तिन को कउनु हवालु ॥१२४॥
Chaatrik jiu tarasat rahai tin ko kaunu havaalu ||124||
(ਪਰ ਪਪੀਹਾ ਫਿਰ ਭੀ ਵਰਖਾ ਦੀ ਬੂੰਦ ਨੂੰ ਤਰਸਦਾ ਤੇ ਕੂਕਦਾ ਰਹਿੰਦਾ ਹੈ । ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ, ਪਰ ਮਾਇਆ ਦੀ ਮਮਤਾ ਵਿਚ ਫਸੇ ਹੋਏ ਜੀਵ ਉਸ ਦਾ ਦਰਸ਼ਨ ਨਹੀਂ ਕਰ ਸਕਦੇ) ("ਹਰਿ ਕਾ ਸਿਮਰਨੁ ਛਾਡਿ ਕੈ") ਉਹ ਪਪੀਹੇ ਵਾਂਗ ਤਰਲੇ ਲੈਂਦੇ ਹਨ, ਤੇ ਉਹਨਾਂ ਦਾ ਸਦਾ ਮੰਦਾ ਹਾਲ ਹੀ ਰਹਿੰਦਾ ਹੈ ॥੧੨੪॥
पपीहा फिर भी स्वाति बूंद को ही तरसता है, उसका क्या हाल होगा, वह कभी तृप्त नहीं हो सकता ॥ १२४ ॥
Like the rainbird, some remain thirsty - what is their condition? ||124||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰ ਚਕਈ ਜਉ ਨਿਸਿ ਬੀਛੁਰੈ ਆਇ ਮਿਲੈ ਪਰਭਾਤਿ ॥
कबीर चकई जउ निसि बीछुरै आइ मिलै परभाति ॥
Kabeer chakaee jau nisi beechhurai aai milai parabhaati ||
ਹੇ ਕਬੀਰ! ਚਕਵੀ ਜਦੋਂ ਰਾਤ ਨੂੰ (ਆਪਣੇ ਚੁਕਵੇ ਤੋਂ) ਵਿਛੁੜਦੀ ਹੈ ਤਾਂ ਸਵੇਰ-ਸਾਰ ਮੁੜ ਆ ਮਿਲਦੀ ਹੈ (ਰਾਤ ਦਾ ਹਨੇਰਾ ਇਹਨਾਂ ਦੇ ਮੇਲ ਦੇ ਰਸਤੇ ਵਿਚ ਰੁਕਾਵਟ ਬਣਿਆ ਰਹਿੰਦਾ ਹੈ, ਉਂਞ ਇਹ ਹਨੇਰਾ ਉਨ੍ਹਾਂ ਨੂੰ ਵਧ ਤੋਂ ਵਧ ਚਾਰ ਪਹਿਰ ਹੀ ਵਿਛੋੜ ਸਕਦਾ ਹੈ ।
हे कबीर ! चकवी बेशक अपने चकवे से रात्रिकाल को बिछुड़ जाती है लेकिन प्रभातकाल होते ही उसका मिलन हो जाता है।
Kabeer, the chakvi duck is separated from her love through the night, but in the morning, she meets him again.
Bhagat Kabir ji / / Slok (Bhagat Kabir ji) / Guru Granth Sahib ji - Ang 1371
ਜੋ ਨਰ ਬਿਛੁਰੇ ਰਾਮ ਸਿਉ ਨਾ ਦਿਨ ਮਿਲੇ ਨ ਰਾਤਿ ॥੧੨੫॥
जो नर बिछुरे राम सिउ ना दिन मिले न राति ॥१२५॥
Jo nar bichhure raam siu naa din mile na raati ||125||
ਪਰ ਮਾਇਆ ਦੀ ਮਮਤਾ ਦਾ ਹਨੇਰਾ ਐਸਾ ਨਹੀਂ ਜੋ ਛੇਤੀ ਮੁੱਕ ਸਕੇ, ਇਹ ਤਾਂ ਜਨਮਾਂ ਜਨਮਾਂਤਰਾਂ ਤਕ ਖ਼ਲਾਸੀ ਨਹੀਂ ਕਰਦਾ; ਇਸ ਹਨੇਰੇ ਦੇ ਕਾਰਨ) ਜੋ ਮਨੁੱਖ ਪ੍ਰਭੂ ਤੋਂ ਵਿਛੁੜਦੇ ਹਨ, ਉਹ ਨਾਹ ਦਿਨੇ ਮਿਲ ਸਕਦੇ ਹਨ ਨਾਹ ਰਾਤ ਨੂੰ ॥੧੨੫॥
परन्तु जो व्यक्ति ईश्वर से बिछुड़ जाते हैं, वे न तो दिन को मिलते हैं, न ही रात को ॥ १२५ ॥
Those who are separated from the Lord do not meet Him in the day, or in the night. ||125||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰ ਰੈਨਾਇਰ ਬਿਛੋਰਿਆ ਰਹੁ ਰੇ ਸੰਖ ਮਝੂਰਿ ॥
कबीर रैनाइर बिछोरिआ रहु रे संख मझूरि ॥
Kabeer rainaair bichhoriaa rahu re sankkh majhoori ||
ਹੇ ਕਬੀਰ! ਸਮੁੰਦਰ ਤੋਂ ਵਿਛੁੜੇ ਹੋਏ ਹੇ ਸੰਖ! ਸਮੁੰਦਰ ਦੇ ਵਿਚ ਹੀ ਟਿਕਿਆ ਰਹੁ,
कबीर जी कहते हैं कि समुद्र से बिछुड़े हुए हे शंख ! तुम समुद्र में ही रहो, तेरे लिए बेहतर है,
Kabeer: O conch shell, remain in the ocean.
Bhagat Kabir ji / / Slok (Bhagat Kabir ji) / Guru Granth Sahib ji - Ang 1371
ਦੇਵਲ ਦੇਵਲ ਧਾਹੜੀ ਦੇਸਹਿ ਉਗਵਤ ਸੂਰ ॥੧੨੬॥
देवल देवल धाहड़ी देसहि उगवत सूर ॥१२६॥
Deval deval dhaaha(rr)ee desahi ugavat soor ||126||
ਨਹੀਂ ਤਾਂ ਹਰ ਰੋਜ਼ ਸੂਰਜ ਚੜ੍ਹਦੇ ਸਾਰ ਹਰੇਕ ਮੰਦਰ ਵਿਚ ਡਰਾਉਣੀ ਢਾਹ ਮਾਰੇਂਗਾ ॥੧੨੬॥
अन्यथा सूर्य चढ़ते ही मन्दिर में चिल्लाते फिरते हो ॥ १२६॥
If you are separated from it, you shall scream at sunrise from temple to temple. ||126||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ ॥
कबीर सूता किआ करहि जागु रोइ भै दुख ॥
Kabeer sootaa kiaa karahi jaagu roi bhai dukh ||
ਹੇ ਕਬੀਰ! (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ (ਮਸਤ ਹੋਇਆ) ਕੀਹ ਕਰ ਰਿਹਾ ਹੈਂ (ਕਿਉਂ ਅਜਾਈਂ ਉਮਰ ਗਵਾ ਰਿਹਾ ਹੈਂ?) ਪ੍ਰਭੂ ਦੀ ਯਾਦ ਵਿਚ ਹੁਸ਼ਿਆਰ ਹੋ ਅਤੇ (ਇਸ ਯਾਦ ਦੀ ਬਰਕਤਿ ਨਾਲ ਉਹਨਾਂ ਸੰਸਾਰਕ) ਸਹਿਮਾਂ ਤੇ ਕਲੇਸ਼ਾਂ ਤੋਂ ਖ਼ਲਾਸੀ ਹਾਸਲ ਕਰ (ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆਂ ਆ ਘੇਰਦੇ ਹਨ । ਤੂੰ ਸਮਝਦਾ ਹੈਂ ਕਿ ਮੋਹ ਦੀ ਨੀਂਦ ਮਿੱਠੀ ਨੀਂਦ ਹੈ, ਪਰ ਇਹ ਮੋਹ ਤੋਂ ਪੈਦਾ ਹੋਏ ਦੁੱਖਾਂ ਕਲੇਸ਼ਾਂ ਤੇ ਸਹਿਮਾਂ ਹੇਠ ਦੱਬੇ ਰਹਿਣਾ ਕਬਰ ਵਿਚ ਪੈਣ ਸਮਾਨ ਹੈ । ਇਹ ਦੁੱਖਾਂ ਕਲੇਸ਼ਾਂ ਸਹਿਮਾਂ ਭਰਿਆ ਜੀਵਨ ਸੁਖੀ ਜੀਵਨ ਨਹੀਂ ਹੈ) ।
कबीर जी उद्बोधन करते हैं कि हे मनुष्य क्यों अज्ञान की नींद में सो रहा है, जागजा, मृत्यु-भय के दुखों से सावधान हो जा।
Kabeer, what are you doing sleeping? Wake up and cry in fear and pain.
Bhagat Kabir ji / / Slok (Bhagat Kabir ji) / Guru Granth Sahib ji - Ang 1371
ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ ॥੧੨੭॥
जा का बासा गोर महि सो किउ सोवै सुख ॥१२७॥
Jaa kaa baasaa gor mahi so kiu sovai sukh ||127||
ਜਿਸ ਮਨੁੱਖ ਦਾ ਵਾਸ ਸਦਾ (ਅਜੇਹੀ) ਕਬਰ ਵਿਚ ਰਹੇ, ਉਹ ਕਦੇ ਸੁਖੀ ਜੀਵਨ ਜਿਊਂਦਾ ਨਹੀਂ ਕਿਹਾ ਜਾ ਸਕਦਾ ॥੧੨੭॥
जिस शरीर ने कब्र में रहना है, वह सुख की नींद कैसे सो सकता है॥ १२७ ॥
Those who live in the grave - how can they sleep in peace? ||127||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰ ਸੂਤਾ ਕਿਆ ਕਰਹਿ ਉਠਿ ਕਿ ਨ ਜਪਹਿ ਮੁਰਾਰਿ ॥
कबीर सूता किआ करहि उठि कि न जपहि मुरारि ॥
Kabeer sootaa kiaa karahi uthi ki na japahi muraari ||
ਹੇ ਕਬੀਰ! ਮਾਇਆ ਦੇ ਮੋਹ ਵਿਚ ਮਸਤ ਹੋ ਕੇ ਕਿਉਂ ਉਮਰ ਅਜਾਈਂ ਗਵਾ ਰਿਹਾ ਹੈਂ? ਇਸ ਮੋਹ ਨੀਂਦ ਵਿਚੋਂ ਹੁਸ਼ਿਆਰ ਹੋ ਕੇ ਕਿਉਂ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ?
कबीर जी उद्बोधन करते हैं कि हे प्राणी ! क्यों अज्ञान की नींद में सो रहा है, उठकर बैठ और परमात्मा का भजन कर ले,
Kabeer, what are you doing sleeping? Why not rise up and meditate on the Lord?
Bhagat Kabir ji / / Slok (Bhagat Kabir ji) / Guru Granth Sahib ji - Ang 1371
ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ ॥੧੨੮॥
इक दिन सोवनु होइगो लांबे गोड पसारि ॥१२८॥
Ik din sovanu hoigo laambe god pasaari ||128||
ਇਕ ਦਿਨ ਅਜੇਹਾ ਬੇ-ਬਸ ਹੋ ਕੇ ਸੌਣਾ ਪਏਗਾ ਕਿ ਮੁੜ ਉੱਠਿਆ ਹੀ ਨਹੀਂ ਜਾ ਸਕੇਗਾ (ਇਕ ਦਿਨ ਸਦਾ ਦੀ ਨੀਂਦਰੇ ਸੌਣਾ ਪਏਗਾ) ॥੧੨੮॥
क्योंकि एक न एक दिन तूने दोनों टांगें फैलाकर सदा की नींद सो जाना है॥ १२८ ॥
One day you shall sleep with your legs outstretched. ||128||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰ ਸੂਤਾ ਕਿਆ ਕਰਹਿ ਬੈਠਾ ਰਹੁ ਅਰੁ ਜਾਗੁ ॥
कबीर सूता किआ करहि बैठा रहु अरु जागु ॥
Kabeer sootaa kiaa karahi baithaa rahu aru jaagu ||
ਹੇ ਕਬੀਰ! ਮਾਇਆ ਦੇ ਮੋਹ ਵਿਚ ਮਸਤ ਹੋ ਕੇ ਕਿਉਂ ਉਮਰ ਅਜਾਈਂ ਗਵਾ ਰਿਹਾ ਹੈਂ? ਹੁਸ਼ਿਆਰ ਹੋ, ਮਮਤਾ ਦੀ ਨੀਂਦ ਦੇ ਹੁਲਾਰੇ ਵਲੋਂ ਸੁਚੇਤ ਰਹੁ ।
कबीर जी कहते हैं कि हे मनुष्य ! तू सो कर क्यों समय बर्बाद कर रहा है, उठकर बैठ और जाग जा।
Kabeer, what are you doing sleeping? Wake up, and sit up.
Bhagat Kabir ji / / Slok (Bhagat Kabir ji) / Guru Granth Sahib ji - Ang 1371
ਜਾ ਕੇ ਸੰਗ ਤੇ ਬੀਛੁਰਾ ਤਾ ਹੀ ਕੇ ਸੰਗਿ ਲਾਗੁ ॥੧੨੯॥
जा के संग ते बीछुरा ता ही के संगि लागु ॥१२९॥
Jaa ke sangg te beechhuraa taa hee ke sanggi laagu ||129||
ਜਿਸ ਪ੍ਰਭੂ ਦੀ ਯਾਦ ਤੋਂ ਵਿਛੁੜਿਆ ਹੋਇਆ ਹੈਂ (ਅਤੇ ਇਹ ਸਹਿਮ ਤੇ ਕਲੇਸ਼ ਸਹਾਰ ਰਿਹਾ ਹੈਂ) ਉਸੇ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ॥੧੨੯॥
जिस भगवान से बिछुड़ गए हो, उसकी चरण-शरण में लग जा॥ १२६ ॥
Attach yourself to the One, from whom you have been separated. ||129||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗਿ ਲਾਗਾ ਜਾਉ ॥
कबीर संत की गैल न छोडीऐ मारगि लागा जाउ ॥
Kabeer santt kee gail na chhodeeai maaragi laagaa jaau ||
(ਪਰ) ਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਵਾਲਾ ਉੱਦਮ ਕਰਨਾ ਹੈ ਤਾਂ) ਉਹ ਰਸਤਾ ਨਾਹ ਛੱਡੀਏ ਜਿਸ ਉੱਤੇ ਸੰਤ ਗੁਰਮੁਖਿ ਤੁਰਦੇ ਹਨ, ਉਹਨਾਂ ਦੇ ਰਸਤੇ ਉੱਤੇ ਤੁਰੇ ਚੱਲਣਾ ਚਾਹੀਦਾ ਹੈ ।
कबीर जी उद्बोधन करते हैं कि हे लोगो ! संतों का सान्निध्य कदापि न छोड़ो, उनके आदशों पर चलते रहो।
Kabeer, do not leave the Society of the Saints; walk upon this Path.
Bhagat Kabir ji / / Slok (Bhagat Kabir ji) / Guru Granth Sahib ji - Ang 1371
ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ ॥੧੩੦॥
पेखत ही पुंनीत होइ भेटत जपीऐ नाउ ॥१३०॥
Pekhat hee punneet hoi bhetat japeeai naau ||130||
ਸੰਤਾਂ ਗੁਰਮੁਖਾਂ ਦਾ ਦਰਸ਼ਨ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ, ਉਹਨਾਂ ਦੇ ਪਾਸ ਬੈਠਿਆਂ ਪਰਮਾਤਮਾ ਦਾ ਨਾਮ ਸਿਮਰੀਦਾ ਹੈ (ਸਿਮਰਨ ਦਾ ਸ਼ੌਕ ਪੈ ਜਾਂਦਾ ਹੈ) ॥੧੩੦॥
उनके दर्शन से मन पवित्र हो जाता है, जब भेंट हो जाती है तो परमात्मा का भजन करते हैं॥ १३० ॥
See them, and be sanctified; meet them, and chant the Name. ||130||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥
कबीर साकत संगु न कीजीऐ दूरहि जाईऐ भागि ॥
Kabeer saakat sanggu na keejeeai doorahi jaaeeai bhaagi ||
ਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਵਾਲਾ ਉੱਦਮ ਕਰਨਾ ਹੈ ਤਾਂ) ਰੱਬ ਨਾਲੋਂ ਟੁੱਟੇ ਹੋਏ ਬੰਦੇ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਉਸ ਤੋਂ ਦੂਰ ਹੀ ਹਟ ਜਾਣਾ ਚਾਹੀਦਾ ਹੈ ।
कबीर जी सावधान करते हुए कहते हैं- कुटिल मायावी व्यक्ति की संगत मत करो, उससे तो दूर ही रहना चाहिए।
Kabeer, do not associate with the faithless cynics; run far away from them.
Bhagat Kabir ji / / Slok (Bhagat Kabir ji) / Guru Granth Sahib ji - Ang 1371
ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥੧੩੧॥
बासनु कारो परसीऐ तउ कछु लागै दागु ॥१३१॥
Baasanu kaaro paraseeai tau kachhu laagai daagu ||131||
(ਵੇਖ) ਜੇ ਕਿਸੇ ਕਾਲੇ ਭਾਂਡੇ ਨੂੰ ਛੋਹੀਏ, ਤਾਂ ਥੋੜਾ-ਬਹੁਤ ਦਾਗ਼ ਲੱਗ ਹੀ ਜਾਂਦਾ ਹੈ ॥੧੩੧॥
ज्यों काले बर्तन को छूने से काला धब्बा लग जाता है, वैसे ही मायावी व्यक्ति का साथ कलंक लगा देता है॥ १३१ ॥
If you touch a vessel stained with soot, some of the soot will stick to you. ||131||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰਾ ਰਾਮੁ ਨ ਚੇਤਿਓ ਜਰਾ ਪਹੂੰਚਿਓ ਆਇ ॥
कबीरा रामु न चेतिओ जरा पहूंचिओ आइ ॥
Kabeeraa raamu na chetio jaraa pahooncchio aai ||
ਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਦਾ ਉੱਦਮ ਕਰਨਾ ਹੈ, ਤਾਂ ਇਹ ਵੇਲੇ-ਸਿਰ ਹੀ ਹੋ ਸਕਦਾ ਹੈ, ਸਾਧਾਰਨ ਤੌਰ ਤੇ ਬੁਢੇਪੇ ਤੋਂ ਪਹਿਲਾਂ ਪਹਿਲਾਂ ਹੀ ਇਹ ਉੱਦਮ ਕਰਨਾ ਚਾਹੀਦਾ ਹੈ; ਪਰ ਜੇ ਜੁਆਨੀ ਵਿਚ ਪਰਮਾਤਮਾ ਦਾ ਭਜਨ ਨਾਹ ਕੀਤਾ (ਉਤੋਂ) ਬੁਢੇਪਾ ਆ ਅੱਪੜਿਆ (ਇਸ ਉਮਰ ਤਕ ਮਾਇਆ ਦੇ ਮੋਹ ਵਿਚ ਫਸੇ ਰਿਹਾਂ ਬੇਅੰਤ ਮੰਦੇ ਸੰਸਕਾਰ ਅੰਦਰ ਜਮ੍ਹਾ ਹੁੰਦੇ ਗਏ, ਇਹ ਕਿਵੇਂ ਹੁਣ ਸਿਮਰਨ ਵਲ ਪਰਤਣ ਦੇਣਗੇ?) ।
कबीर जी कहते हैं कि बुढ़ापा आ गया है, परन्तु अभी तक भगवान का स्मरण नहीं किया।
Kabeer, you have not contemplated the Lord, and now old age has overtaken you.
Bhagat Kabir ji / / Slok (Bhagat Kabir ji) / Guru Granth Sahib ji - Ang 1371
ਲਾਗੀ ਮੰਦਿਰ ਦੁਆਰ ਤੇ ਅਬ ਕਿਆ ਕਾਢਿਆ ਜਾਇ ॥੧੩੨॥
लागी मंदिर दुआर ते अब किआ काढिआ जाइ ॥१३२॥
Laagee manddir duaar te ab kiaa kaadhiaa jaai ||132||
ਜੇ ਕਿਸੇ ਘਰ ਨੂੰ ਬੂਹੇ ਵਲੋਂ ਹੀ ਅੱਗ ਲੱਗ ਜਾਏ, ਤਾਂ ਉਸ ਵੇਲੇ (ਘਰ ਵਿਚੋਂ) ਬਹੁਤਾ ਕੁਝ (ਸੜਨੋਂ) ਬਚਾਇਆ ਨਹੀਂ ਜਾ ਸਕਦਾ (ਇਸੇ ਤਰ੍ਹਾਂ ਜੇ ਜੁਆਨੀ ਵਿਕਾਰਾਂ ਵਿਚ ਗਲ ਜਾਏ, ਤਾਂ ਬੁਢੇਪੇ ਵਿਚ ਉਮਰ ਦੇ ਗਿਣਤੀ ਦੇ ਦਿਨ ਹੋਣ ਕਰਕੇ ਜੀਵਨ ਬਹੁਤ ਸੰਵਾਰਿਆ ਨਹੀਂ ਜਾ ਸਕਦਾ ॥੧੩੨॥
शरीर रूपी घर के द्वार पर बुढ़ापे की आग लग गई है, इससे बच निकलना असंभव है॥ १३२॥
Now that the door of your mansion is on fire, what can you take out? ||132||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰਿ ॥
कबीर कारनु सो भइओ जो कीनो करतारि ॥
Kabeer kaaranu so bhaio jo keeno karataari ||
(ਪਰ) ਹੇ ਕਬੀਰ! (ਜੇ ਸਿਮਰਨ ਤੋਂ ਖੁੰਝਿਆਂ ਹੀ ਜੁਆਨੀ ਲੰਘ ਗਈ ਹੈ ਅਤੇ ਬੁਢੇਪਾ ਆ ਜਾਣ ਤੇ ਹੁਣ ਸੂਝ ਪਈ ਹੈ, ਤਾਂ ਭੀ ਨਿਰਾਸ ਹੋਣ ਦੀ ਲੋੜ ਨਹੀਂ । ਸਿਮਰਨ ਪ੍ਰਭੂ ਦੀ ਆਪਣੀ ਬਖ਼ਸ਼ਸ਼ ਹੈ ਜਦੋਂ ਦੇਵੇ ਤਦੋਂ ਹੀ ਜੀਵ ਸਿਮਰਨ ਕਰ ਸਕਦਾ ਹੈ । ਜੁਆਨੀ ਹੋਵੇ ਚਾਹੇ ਬੁਢੇਪਾ, ਸਿਮਰਨ ਕਰਨ ਦਾ) ਸਬਬ ਉਹੀ ਬਣਦਾ ਹੈ ਜੋ ਕਰਤਾਰ ਆਪ ਬਣਾਏ;
कबीर जी कहते हैं कि वही कार्य-कारण होता है, जो परमात्मा करता है।
Kabeer, the Creator does whatever He pleases.
Bhagat Kabir ji / / Slok (Bhagat Kabir ji) / Guru Granth Sahib ji - Ang 1371
ਤਿਸੁ ਬਿਨੁ ਦੂਸਰੁ ਕੋ ਨਹੀ ਏਕੈ ਸਿਰਜਨਹਾਰੁ ॥੧੩੩॥
तिसु बिनु दूसरु को नही एकै सिरजनहारु ॥१३३॥
Tisu binu doosaru ko nahee ekai sirajanahaaru ||133||
(ਇਹ ਦਾਤ ਕਿਸੇ ਭੀ ਜੀਵ ਦੇ ਹੱਥ ਵਿਚ ਨਹੀਂ ਹੈ, ਇਹ ਸਬਬ ਬਣਾਣ ਵਾਲਾ) ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ, ਸਿਰਫ਼ ਸ੍ਰਿਸ਼ਟੀ ਦਾ ਰਚਨਹਾਰ ਆਪ ਹੀ ਇਹ ਸਬਬ ਬਣਾਣ-ਜੋਗਾ ਹੈ ॥੧੩੩॥
उसके सिवा कोई नहीं, केवल वही बनानेवाला है॥ १३३ ॥
There is none other than Him; He alone is the Creator of all. ||133||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰ ਫਲ ਲਾਗੇ ਫਲਨਿ ਪਾਕਨਿ ਲਾਗੇ ਆਂਬ ॥
कबीर फल लागे फलनि पाकनि लागे आंब ॥
Kabeer phal laage phalani paakani laage aamb ||
ਹੇ ਕਬੀਰ! ਅੰਬਾਂ ਦੇ ਬੂਟਿਆਂ ਨੂੰ (ਪਹਿਲਾਂ) ਫਲ ਲੱਗਦੇ ਹਨ, ਤੇ (ਸਹਜੇ ਸਹਜੇ ਫਿਰ ਉਹ) ਪੱਕਣੇ ਸ਼ੁਰੂ ਹੁੰਦੇ ਹਨ;
हे कबीर ! आम के पेड़ को फल लगते हैं और पकने लग जाते हैं।(जीव का जन्म होता है और उम्र पूरी होने लगती है)।
Kabeer, the fruit trees are bearing fruit, and the mangoes are becoming ripe.
Bhagat Kabir ji / / Slok (Bhagat Kabir ji) / Guru Granth Sahib ji - Ang 1371
ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ ॥੧੩੪॥
जाइ पहूचहि खसम कउ जउ बीचि न खाही कांब ॥१३४॥
Jaai pahoochahi khasam kau jau beechi na khaahee kaamb ||134||
ਪੱਕਣ ਤੋਂ ਪਹਿਲਾਂ ਜੇ ਇਹ ਅੰਬ (ਹਨੇਰੀ ਆਦਿਕ ਨਾਲ ਟਹਿਣੀ ਨਾਲੋਂ) ਹਿੱਲ ਨਾਹ ਜਾਣ ਤਾਂ ਹੀ ਮਾਲਕ ਤਕ ਅੱਪੜਦੇ ਹਨ ॥੧੩੪॥
पक कर वही फल मालिक के पास पहुँचते हैं, जिनको कोई दाग-धब्बा नहीं लगता। अर्थात् जो बुरे कर्म करते हैं, वे प्रभु-दरबार से वंचित होकर योनियों में भटकते हैं ॥ १३४ ॥
They will reach the owner, only if the crows do not eat them first. ||134||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰ ਠਾਕੁਰੁ ਪੂਜਹਿ ਮੋਲਿ ਲੇ ਮਨਹਠਿ ਤੀਰਥ ਜਾਹਿ ॥
कबीर ठाकुरु पूजहि मोलि ले मनहठि तीरथ जाहि ॥
Kabeer thaakuru poojahi moli le manahathi teerath jaahi ||
ਹੇ ਕਬੀਰ! ਜੋ ਲੋਕ ਠਾਕੁਰ (ਦੀ ਮੂਰਤੀ) ਮੁੱਲ ਲੈ ਕੇ (ਉਸ ਦੀ) ਪੂਜਾ ਕਰਦੇ ਹਨ, ਅਤੇ ਮਨ ਦੇ ਹਠ ਨਾਲ ਤੀਰਥਾਂ ਤੇ ਜਾਂਦੇ ਹਨ,
कबीर जी बतलाते हैं कि लोग पत्थर की मूर्ति को मूल्य लेकर ठाकुर की पूजा करते हैं और मन के हठ से तीर्थ-यात्रा जाते हैं।
Kabeer, some buy idols and worship them; in their stubborn-mindedness, they make pilgrimages to sacred shrines.
Bhagat Kabir ji / / Slok (Bhagat Kabir ji) / Guru Granth Sahib ji - Ang 1371
ਦੇਖਾ ਦੇਖੀ ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ ॥੧੩੫॥
देखा देखी स्वांगु धरि भूले भटका खाहि ॥१३५॥
Dekhaa dekhee svaangu dhari bhoole bhatakaa khaahi ||135||
(ਅਸਲ ਵਿਚ ਉਹ ਲੋਕ) ਇਕ ਦੂਜੇ ਨੂੰ (ਇਹ ਕੰਮ ਕਰਦਿਆਂ) ਵੇਖ ਕੇ ਸਾਂਗ ਬਣਾਈ ਜਾਂਦੇ ਹਨ (ਇਸ ਵਿਚ ਅਸਲੀਅਤ ਕੋਈ ਨਹੀਂ ਹੁੰਦੀ, ਸਭ ਕੁਝ ਲੋਕਾਂ ਵਿਚ ਚੰਗਾ ਅਖਵਾਣ ਲਈ ਹੀ ਕੀਤਾ ਜਾਂਦਾ ਹੈ, ਹਿਰਦੇ ਵਿਚ ਪਰਮਾਤਮਾ ਦੇ ਪਿਆਰ ਦਾ ਕੋਈ ਹੁਲਾਰਾ ਨਹੀਂ ਹੁੰਦਾ, ਸਹੀ ਰਾਹ ਤੋਂ ਖੁੰਝੇ ਹੋਏ ਇਹ ਲੋਕ ਭਟਕਦੇ ਹਨ ॥੧੩੫॥
देखा-देखी करके दूसरे भी स्वांग बनाकर सच्चाई से भूलकर भटकते हैं॥१३५ ॥
They look at one another, and wear religious robes, but they are deluded and lost. ||135||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ ॥
कबीर पाहनु परमेसुरु कीआ पूजै सभु संसारु ॥
Kabeer paahanu paramesuru keeaa poojai sabhu sanssaaru ||
ਹੇ ਕਬੀਰ! (ਪੰਡਿਤਾਂ ਦੇ ਪਿੱਛੇ ਲੱਗਾ ਹੋਇਆ ਇਹ) ਸਾਰਾ ਜਗਤ ਪੱਥਰ (ਦੀ ਮੂਰਤੀ) ਨੂੰ ਪਰਮੇਸਰ ਮਿਥ ਰਿਹਾ ਹੈ ਤੇ ਇਸ ਦੀ ਪੂਜਾ ਕਰ ਰਿਹਾ ਹੈ ।
(कबीर जी मूर्ति-पूजा पर सख्त एतराज जतलाते हुए कहते हैं कि कितनी अफसोस की बात है) पत्थर को परमेश्वर मानकर पूरा संसार पूजा-वंदना कर रहा है परन्तु
Kabeer, someone sets up a stone idol and all the world worships it as the Lord.
Bhagat Kabir ji / / Slok (Bhagat Kabir ji) / Guru Granth Sahib ji - Ang 1371
ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ ॥੧੩੬॥
इस भरवासे जो रहे बूडे काली धार ॥१३६॥
Is bharavaase jo rahe boode kaalee dhaar ||136||
ਜਿਨ੍ਹਾਂ ਮਨੁੱਖਾਂ ਨੂੰ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਪੱਥਰ ਨੂੰ ਪੂਜ ਕੇ ਉਹ ਪਰਮਾਤਮਾ ਦੀ ਭਗਤੀ ਕਰ ਰਹੇ ਹਨ ਉਹ ਡੂੰਘੇ ਪਾਣੀਆਂ ਵਿਚ ਡੁੱਬੇ ਸਮਝੋ (ਜਿਥੋਂ ਉਹਨਾਂ ਦਾ ਕੋਈ ਥਹੁ-ਪਤਾ ਹੀ ਨਹੀਂ ਲੱਗਣਾ) ॥੧੩੬॥
जो इस भरोसे में रहेगा कि मूर्ति-पूजा से मुक्ति हो जाएगी, वह तो काल की धारा में डूब जाएगा ॥ १३६॥
Those who hold to this belief will be drowned in the river of darkness. ||136||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ॥
कबीर कागद की ओबरी मसु के करम कपाट ॥
Kabeer kaagad kee obaree masu ke karam kapaat ||
ਹੇ ਕਬੀਰ! (ਇਹਨਾਂ ਪੰਡਿਤਾਂ ਦੇ) ਸ਼ਾਸਤ੍ਰ, ਮਾਨੋ ਕੈਦਖ਼ਾਨਾ ਹਨ, (ਇਹਨਾਂ ਸ਼ਾਸਤ੍ਰਾਂ ਵਿਚ) ਸਿਆਹੀ ਨਾਲ ਲਿਖੀ ਹੋਈ ਕਰਮ-ਕਾਂਡ ਦੀ ਮਰਯਾਦਾ, ਮਾਨੋ, ਉਸ ਕੈਦਖ਼ਾਨੇ ਦੇ ਬੰਦ ਦਰਵਾਜ਼ੇ ਹਨ ।
कबीर जी समाज को चेताते हैं कि वेद-शास्त्रों की कोठरी में जन-साधारण कैद है, जिसके द्वार पर कर्मकाण्ड के कपाट लगे हुए हैं।
Kabeer, the paper is the prison, and the ink of rituals are the bars on the windows.
Bhagat Kabir ji / / Slok (Bhagat Kabir ji) / Guru Granth Sahib ji - Ang 1371
ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ ॥੧੩੭॥
पाहन बोरी पिरथमी पंडित पाड़ी बाट ॥१३७॥
Paahan boree pirathamee panddit paa(rr)ee baat ||137||
(ਇਸ ਕੈਦਖ਼ਾਨੇ ਵਿਚ ਰੱਖੀਆਂ) ਪੱਥਰ ਦੀਆਂ ਮੂਰਤੀਆਂ ਨੇ ਧਰਤੀ ਨੇ ਬੰਦਿਆਂ ਨੂੰ (ਸੰਸਾਰ-ਸਮੁੰਦਰ ਵਿਚ) ਡੋਬ ਦਿੱਤਾ ਹੈ, ਪੰਡਿਤ ਲੋਕ ਡਾਕੇ ਮਾਰ ਰਹੇ ਹਨ (ਭਾਵ, ਸਾਦਾ-ਦਿਲ ਲੋਕਾਂ ਨੂੰ ਸ਼ਾਸਤ੍ਰਾਂ ਦੀ ਕਰਮ-ਕਾਂਡ ਦੀ ਮਰਯਾਦਾ ਤੇ ਮੂਰਤੀ-ਪੂਜਾ ਵਿਚ ਲਾ ਕੇ ਦੱਛਣਾ-ਦਾਨ ਆਦਿ ਦੀ ਰਾਹੀਂ ਲੁੱਟ ਰਹੇ ਹਨ) ॥੧੩੭॥
मूर्ति-पूजा ने संसार को डुबो दिया है और पण्डित दक्षिणा-दान में लूट मचा रहे हैं।॥१३७ ॥
The stone idols have drowned the world, and the Pandits, the religious scholars, have plundered it on the way. ||137||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ ॥
कबीर कालि करंता अबहि करु अब करता सुइ ताल ॥
Kabeer kaali karanttaa abahi karu ab karataa sui taal ||
(ਸ਼ਲੋਕ ਨੰ: ੧੩੨ ਦੇ ਖ਼ਿਆਲ ਨੂੰ ਮੁੜ ਜਾਰੀ ਰੱਖਦੇ ਹੋਏ ਆਖਦੇ ਹਨ ਕਿ:) ਹੇ ਕਬੀਰ! (ਪਰਮਾਤਮਾ ਦਾ ਸਿਮਰਨ ਕਰਨ ਵਿਚ ਕਦੇ ਆਲਸ ਨਾਹ ਕਰ) ਭਲਕੇ (ਸਿਮਰਨ ਕਰਾਂਗਾ, ਇਹ ਸਲਾਹ) ਕਰਦਾ ਹੁਣੇ ਹੀ (ਸਿਮਰਨ) ਕਰ (ਭਲਕੇ ਸਿਮਰਨ ਸ਼ੁਰੂ ਕਰਨ ਦੇ ਥਾਂ ਹੁਣੇ ਹੀ ਸ਼ੁਰੂ ਕਰ ਦੇਹ । ਨਹੀਂ ਤਾਂ ਭਲਕ ਭਲਕ ਕਰਦਿਆਂ)
कबीर जी अनुरोध करते हैं कि जो कल करना है, वह आज ही कर लो और जो आज या अब करना है, वह तत्क्षण पूरा करो।
Kabeer, that which you have to do tomorrow - do it today instead; and that which you have to do now - do it immediately!
Bhagat Kabir ji / / Slok (Bhagat Kabir ji) / Guru Granth Sahib ji - Ang 1371
ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ ॥੧੩੮॥
पाछै कछू न होइगा जउ सिर परि आवै कालु ॥१३८॥
Paachhai kachhoo na hoigaa jau sir pari aavai kaalu ||138||
ਜਦੋਂ ਮੌਤ ਸਿਰ ਤੇ ਆ ਜਾਂਦੀ ਹੈ ਉਸ ਵੇਲੇ ਸਮਾਂ ਵਿਹਾ ਜਾਣ ਤੇ ਕੁਝ ਨਹੀਂ ਹੋ ਸਕਦਾ ॥੧੩੮॥
क्योंकि जब मौत आ जाती है तो उसके बाद कुछ नहीं हो सकता ॥१३८ ॥
Later on, you will not be able to do anything, when death hangs over your head. ||138||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰ ਐਸਾ ਜੰਤੁ ਇਕੁ ਦੇਖਿਆ ਜੈਸੀ ਧੋਈ ਲਾਖ ॥
कबीर ऐसा जंतु इकु देखिआ जैसी धोई लाख ॥
Kabeer aisaa janttu iku dekhiaa jaisee dhoee laakh ||
ਹੇ ਕਬੀਰ! ਮੈਂ ਇਕ ਅਜੇਹਾ ਮਨੁੱਖ ਵੇਖਿਆ (ਜਿਸ ਨੇ ਕਦੇ ਪਰਮਾਤਮਾ ਦਾ ਸਿਮਰਨ ਨਹੀਂ ਸੀ ਕੀਤਾ) ਉਹ (ਬਾਹਰੋਂ ਵੇਖਣ ਨੂੰ) ਧੋਤੀ ਹੋਈ ਚਮਕਦੀ ਲਾਖ ਵਰਗਾ ਸੀ ।
कबीर जी कहते हैं कि मैंने मन रूपी एक ऐसा जीव देखा है जैसे धुली हुई लाख होती है, जो बाहर से तो चमकीला, पर भीतर से काला है।
Kabeer, I have seen a person, who is as shiny as washed wax.
Bhagat Kabir ji / / Slok (Bhagat Kabir ji) / Guru Granth Sahib ji - Ang 1371
ਦੀਸੈ ਚੰਚਲੁ ਬਹੁ ਗੁਨਾ ਮਤਿ ਹੀਨਾ ਨਾਪਾਕ ॥੧੩੯॥
दीसै चंचलु बहु गुना मति हीना नापाक ॥१३९॥
Deesai chancchalu bahu gunaa mati heenaa naapaak ||139||
ਪ੍ਰਭੂ ਦੀ ਯਾਦ ਤੋਂ ਖੁੰਝਿਆ ਹੋਇਆ ਮਨੁੱਖ ਭਾਵੇਂ ਬਹੁਤ ਹੀ ਚੁਸਤ-ਚਲਾਕ ਦਿੱਸਦਾ ਹੋਵੇ, ਪਰ ਉਹ ਅਸਲ ਵਿਚ ਅਕਲ ਤੋਂ ਸੱਖਣਾ ਹੁੰਦਾ ਹੈ ਕਿਉਂਕਿ ਪ੍ਰਭੂ ਤੋਂ ਵਿਛੁੜ ਕੇ ਉਸ ਦਾ ਜੀਵਨ ਗੰਦਾ ਹੁੰਦਾ ਹੈ ॥੧੩੯॥
यह देखने में बहुत चंचल-चतुर मालूम होता है परन्तु मतिहीन एवं नापाक है॥१३६॥
He seems very clever and very virtuous, but in reality, he is without understanding, and corrupt. ||139||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰ ਮੇਰੀ ਬੁਧਿ ਕਉ ਜਮੁ ਨ ਕਰੈ ਤਿਸਕਾਰ ॥
कबीर मेरी बुधि कउ जमु न करै तिसकार ॥
Kabeer meree budhi kau jamu na karai tisakaar ||
ਹੇ ਕਬੀਰ! (ਪ੍ਰਭੂ ਦੀ ਯਾਦ ਤੋਂ ਭੁੱਲਾ ਹੋਇਆ ਮਨੁੱਖ ਬੜਾ ਚੁਸਤ-ਚਾਲਾਕ ਹੁੰਦਾ ਹੋਇਆ ਭੀ ਅਕਲ-ਹੀਣ ਤੇ ਫਿਟਕਾਰ-ਜੋਗ ਹੁੰਦਾ ਹੈ ਕਿਉਂਕਿ ਉਸ ਦਾ ਜੀਵਨ ਨੀਵਾਂ ਰਹਿ ਜਾਂਦਾ ਹੈ । ਪਰ ਮੇਰੇ ਉਤੇ ਪ੍ਰਭੂ ਦੀ ਮੇਹਰ ਹੋਈ ਹੈ, ਦੁਨੀਆ ਦੇ ਲੋਕ ਤਾਂ ਕਿਤੇ ਰਹੇ) ਮੇਰੀ ਅਕਲ ਨੂੰ ਜਮਰਾਜ ਭੀ ਫਿਟਕਾਰ ਨਹੀਂ ਪਾ ਸਕਦਾ,
कबीर जी कहते हैं कि मेरी बुद्धि का यमराज भी तिरस्कार नहीं करता।
Kabeer, the Messenger of Death shall not compromise my understanding.
Bhagat Kabir ji / / Slok (Bhagat Kabir ji) / Guru Granth Sahib ji - Ang 1371
ਜਿਨਿ ਇਹੁ ਜਮੂਆ ਸਿਰਜਿਆ ਸੁ ਜਪਿਆ ਪਰਵਿਦਗਾਰ ॥੧੪੦॥
जिनि इहु जमूआ सिरजिआ सु जपिआ परविदगार ॥१४०॥
Jini ihu jamooaa sirajiaa su japiaa paravidagaar ||140||
ਕਿਉਂਕਿ ਮੈਂ ਉਸ ਪਾਲਣਹਾਰ ਪ੍ਰਭੂ ਨੂੰ ਸਿਮਰਿਆ ਹੈ ਜਿਸ ਨੇ ਇਸ ਵਿਚਾਰੇ ਜਮ ਨੂੰ ਪੈਦਾ ਕੀਤਾ ਹੈ ॥੧੪੦॥
क्योंकि जिसने इसे बनाया है, मैंने तो उस परवरदिगार का जाप किया है ॥१४० ॥
I have meditated on the Lord, the Cherisher, who created this Messenger of Death. ||140||
Bhagat Kabir ji / / Slok (Bhagat Kabir ji) / Guru Granth Sahib ji - Ang 1371
ਕਬੀਰੁ ਕਸਤੂਰੀ ਭਇਆ ਭਵਰ ਭਏ ਸਭ ਦਾਸ ॥
कबीरु कसतूरी भइआ भवर भए सभ दास ॥
Kabeeru kasatooree bhaiaa bhavar bhae sabh daas ||
(ਭਗਤੀ ਕਰਨ ਵਾਲਿਆਂ ਨੂੰ) ਪਰਮਾਤਮਾ (ਇਉਂ ਪ੍ਰਤੀਤ ਹੁੰਦਾ ਹੈ ਜਿਵੇਂ) ਕਸਤੂਰੀ ਹੈ, ਸਾਰੇ ਭਗਤ ਉਸ ਦੇ ਭੌਰੇ ਬਣ ਜਾਂਦੇ ਹਨ (ਜਿਵੇਂ ਭੌਰੇ ਫੁੱਲ ਦੀ ਸੁਗੰਧੀ ਵਿਚ ਮਸਤ ਹੋ ਜਾਂਦੇ ਹਨ ਤੇ ਕਿਤੇ ਗੰਦੀ-ਮੰਦੀ ਬੂ ਵਾਲੇ ਥਾਂ ਵਲ ਨਹੀਂ ਜਾਂਦੇ, ਤਿਵੇਂ ਭਗਤ ਪਰਮਾਤਮਾ ਦੇ ਪਿਆਰ ਦੀ ਸੁਗੰਧੀ ਵਿਚ ਲੀਨ ਰਹਿੰਦੇ ਹਨ ਤੇ ਮਾਇਕ ਪਦਾਰਥਾਂ ਵਲ ਨਹੀਂ ਪਰਤਦੇ) ।
कबीर जी कहते हैं कि ईश्वर कस्तूरी रूप है और उसके सब भक्त भैवरे समान हैं।
Kabeer, the Lord is like musk; all His slaves are like bumble bees.
Bhagat Kabir ji / / Slok (Bhagat Kabir ji) / Guru Granth Sahib ji - Ang 1371