Ang 137, Guru Granth Sahib ji, Hindi Punjabi English

Download SGGS PDF Daily Updates

Gurbani LangMeanings
Punjabi Punjabi meaning
Hindi ---
English English meaning
Info (Author Raag Bani Ang Page)

ਸਸੁਰੈ ਪੇਈਐ ਤਿਸੁ ਕੰਤ ਕੀ ਵਡਾ ਜਿਸੁ ਪਰਵਾਰੁ ॥

ससुरै पेईऐ तिसु कंत की वडा जिसु परवारु ॥

Sasurai peëeâi ŧisu kanŧŧ kee vadaa jisu paravaaru ||

(ਸ੍ਰਿਸ਼ਟੀ ਦੇ ਬੇਅੰਤ ਹੀ ਜੀਵ) ਜਿਸ ਪ੍ਰਭੂ-ਪਤੀ ਦਾ (ਬੇਅੰਤ) ਵੱਡਾ ਪਰਵਾਰ ਹੈ, ਜੀਵ-ਇਸਤ੍ਰੀ ਲੋਕ ਪਰਲੋਕ ਵਿਚ ਉਸੇ ਦੇ ਆਸਰੇ ਹੀ ਰਹਿ ਸਕਦੀ ਹੈ ।

In this world and in the next, the soul-bride belongs to her Husband Lord, who has such a vast family.

Guru Arjan Dev ji / Raag Majh / Din Rain / Ang 137

ਊਚਾ ਅਗਮ ਅਗਾਧਿ ਬੋਧ ਕਿਛੁ ਅੰਤੁ ਨ ਪਾਰਾਵਾਰੁ ॥

ऊचा अगम अगाधि बोध किछु अंतु न पारावारु ॥

Ǖchaa âgam âgaađhi bođh kichhu ânŧŧu na paaraavaaru ||

ਉਹ ਪਰਮਾਤਮਾ (ਆਤਮਾ ਉਡਾਰੀਆਂ ਵਿਚ ਸਭ ਤੋਂ) ਉੱਚਾ ਹੈ, ਅਪਹੁੰਚ ਹੈ, ਅਥਾਹ ਗਿਆਨ ਦਾ ਮਾਲਕ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ।

He is Lofty and Inaccessible. His Wisdom is Unfathomable.

Guru Arjan Dev ji / Raag Majh / Din Rain / Ang 137

ਸੇਵਾ ਸਾ ਤਿਸੁ ਭਾਵਸੀ ਸੰਤਾ ਕੀ ਹੋਇ ਛਾਰੁ ॥

सेवा सा तिसु भावसी संता की होइ छारु ॥

Sevaa saa ŧisu bhaavasee sanŧŧaa kee hoī chhaaru ||

ਉਹੀ ਸੇਵਾ ਉਸ ਪ੍ਰਭੂ ਨੂੰ ਪਸੰਦ ਆਉਂਦੀ ਹੈ, ਜੇਹੜੀ ਉਸਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ ਕੇ ਕੀਤੀ ਜਾਏ ।

He has no end or limitation. That service is pleasing to Him, which makes one humble, like the dust of the feet of the Saints.

Guru Arjan Dev ji / Raag Majh / Din Rain / Ang 137

ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ ॥

दीना नाथ दैआल देव पतित उधारणहारु ॥

Đeenaa naaŧh đaiâal đev paŧiŧ ūđhaarañahaaru ||

ਉਹ ਗਰੀਬਾਂ ਦਾ ਖਸਮ-ਸਹਾਰਾ ਹੈ, ਉਹ ਵਿਕਾਰਾਂ ਵਿਚ ਡਿੱਗੇ ਜੀਵਾਂ ਨੂੰ ਬਚਾਣ ਵਾਲਾ ਹੈ ।

He is the Patron of the poor, the Merciful, Luminous Lord, the Redeemer of sinners.

Guru Arjan Dev ji / Raag Majh / Din Rain / Ang 137

ਆਦਿ ਜੁਗਾਦੀ ਰਖਦਾ ਸਚੁ ਨਾਮੁ ਕਰਤਾਰੁ ॥

आदि जुगादी रखदा सचु नामु करतारु ॥

Âađi jugaađee rakhađaa sachu naamu karaŧaaru ||

ਉਹ ਕਰਤਾਰ ਸ਼ੁਰੂ ਤੋਂ ਹੀ (ਜੀਵਾਂ) ਦੀ ਰੱਖਿਆ ਕਰਦਾ ਆ ਰਿਹਾ ਹੈ, ਉਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ ।

From the very beginning, and throughout the ages, the True Name of the Creator has been our Saving Grace.

Guru Arjan Dev ji / Raag Majh / Din Rain / Ang 137

ਕੀਮਤਿ ਕੋਇ ਨ ਜਾਣਈ ਕੋ ਨਾਹੀ ਤੋਲਣਹਾਰੁ ॥

कीमति कोइ न जाणई को नाही तोलणहारु ॥

Keemaŧi koī na jaañaëe ko naahee ŧolañahaaru ||

ਕੋਈ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ, ਕੋਈ ਜੀਵ ਉਸਦੀ ਹਸਤੀ ਦਾ ਅੰਦਾਜ਼ਾ ਨਹੀਂ ਲਾ ਸਕਦਾ ।

No one can know His Value; no one can weigh it.

Guru Arjan Dev ji / Raag Majh / Din Rain / Ang 137

ਮਨ ਤਨ ਅੰਤਰਿ ਵਸਿ ਰਹੇ ਨਾਨਕ ਨਹੀ ਸੁਮਾਰੁ ॥

मन तन अंतरि वसि रहे नानक नही सुमारु ॥

Man ŧan ânŧŧari vasi rahe naanak nahee sumaaru ||

ਹੇ ਨਾਨਕ! ਉਹ ਪ੍ਰਭੂ ਜੀ ਹਰੇਕ ਜੀਵ ਦੇ ਮਨ ਵਿਚ ਤਨ ਵਿਚ ਮੌਜੂਦ ਹਨ । ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ।

He dwells deep within the mind and body. O Nanak, He cannot be measured.

Guru Arjan Dev ji / Raag Majh / Din Rain / Ang 137

ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥੨॥

दिनु रैणि जि प्रभ कंउ सेवदे तिन कै सद बलिहार ॥२॥

Đinu raiñi ji prbh kannū sevađe ŧin kai sađ balihaar ||2||

ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜੇਹੜੇ ਦਿਨ ਰਾਤ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ ਹਨ ॥੨॥

I am forever a sacrifice to those who serve God, day and night. ||2||

Guru Arjan Dev ji / Raag Majh / Din Rain / Ang 137

ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ ॥

संत अराधनि सद सदा सभना का बखसिंदु ॥

Sanŧŧ âraađhani sađ sađaa sabhanaa kaa bakhasinđđu ||

ਜੋ ਸਭ ਜੀਵਾਂ ਉੱਤੇ ਬਖ਼ਸ਼ਸ਼ਾਂ ਕਰਨ ਵਾਲਾ ਹੈ, ਜਿਸ ਨੂੰ ਸੰਤ ਜਨ ਸਦਾ ਹੀ ਆਰਾਧਦੇ ਹਨ,

The Saints worship and adore Him forever and ever; He is the Forgiver of all.

Guru Arjan Dev ji / Raag Majh / Din Rain / Ang 137

ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ ॥

जीउ पिंडु जिनि साजिआ करि किरपा दितीनु जिंदु ॥

Jeeū pinddu jini saajiâa kari kirapaa điŧeenu jinđđu ||

ਜਿਸ (ਪਰਮਾਤਮਾ) ਨੇ (ਸਭ ਜੀਵਾਂ ਦੀ) ਜਿੰਦ ਸਾਜੀ ਹੈ (ਸਭ ਦਾ) ਸਰੀਰ ਪੈਦਾ ਕੀਤਾ ਹੈ, ਮਿਹਰ ਕਰ ਕੇ (ਸਭ ਨੂੰ) ਜਿੰਦ ਦਿੱਤੀ ਹੈ,

He fashioned the soul and the body, and by His Kindness, He bestowed the soul.

Guru Arjan Dev ji / Raag Majh / Din Rain / Ang 137

ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ ॥

गुर सबदी आराधीऐ जपीऐ निरमल मंतु ॥

Gur sabađee âaraađheeâi japeeâi niramal manŧŧu ||

ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਦਾ ਪਵਿਤ੍ਰ ਜਾਪ ਜਪਣਾ ਚਾਹੀਦਾ ਹੈ ।

Through the Word of the Guru's Shabad, worship and adore Him, and chant His Pure Mantra.

Guru Arjan Dev ji / Raag Majh / Din Rain / Ang 137

ਕੀਮਤਿ ਕਹਣੁ ਨ ਜਾਈਐ ਪਰਮੇਸੁਰੁ ਬੇਅੰਤੁ ॥

कीमति कहणु न जाईऐ परमेसुरु बेअंतु ॥

Keemaŧi kahañu na jaaëeâi paramesuru beânŧŧu ||

ਉਹ ਪਰਮਾਤਮਾ ਸਭ ਤੋਂ ਵਡਾ ਮਾਲਕ (ਈਸ਼ਰ) ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ।

His Value cannot be evaluated. The Transcendent Lord is endless.

Guru Arjan Dev ji / Raag Majh / Din Rain / Ang 137

ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ ॥

जिसु मनि वसै नराइणो सो कहीऐ भगवंतु ॥

Jisu mani vasai naraaīño so kaheeâi bhagavanŧŧu ||

ਜਿਸ ਨੇ ਮਨ ਵਿੱਚ ਪਰਮਾਤਮਾ ਵੱਸ ਜਾਵੇ, ਉਹ (ਮਨੁੱਖ) ਭਾਗਾਂ ਵਾਲਾ ਆਖਿਆ ਜਾਂਦਾ ਹੈ ।

That one, within whose mind the Lord abides, is said to be most fortunate.

Guru Arjan Dev ji / Raag Majh / Din Rain / Ang 137

ਜੀਅ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤੁ ॥

जीअ की लोचा पूरीऐ मिलै सुआमी कंतु ॥

Jeeâ kee lochaa pooreeâi milai suâamee kanŧŧu ||

ਜੇ ਉਹ ਪਤੀ ਪਰਮਾਤਮਾ ਮਿਲ ਜਾਵੇ ਤਾਂ ਜਿੰਦ ਦੀ ਤਾਂਘ ਪੂਰੀ ਹੋ ਜਾਂਦੀ ਹੈ ।

The soul's desires are fulfilled, upon meeting the Master, our Husband Lord.

Guru Arjan Dev ji / Raag Majh / Din Rain / Ang 137

ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ ॥

नानकु जीवै जपि हरी दोख सभे ही हंतु ॥

Naanaku jeevai japi haree đokh sabhe hee hanŧŧu ||

ਨਾਨਕ ਉਹ ਹਰੀ ਦਾ ਨਾਮ ਜਪ ਕੇ ਜਿਉਂਦਾ ਹੈ, ਜਿਸ ਦਾ (ਨਾਮ ਜਪਿਆਂ) ਸਾਰੇ ਹੀ ਪਾਪ ਨਾਸ ਹੋ ਜਾਂਦੇ ਹਨ ।

Nanak lives by chanting the Lord's Name; all sorrows have been erased.

Guru Arjan Dev ji / Raag Majh / Din Rain / Ang 137

ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ ॥੩॥

दिनु रैणि जिसु न विसरै सो हरिआ होवै जंतु ॥३॥

Đinu raiñi jisu na visarai so hariâa hovai janŧŧu ||3||

ਜਿਸ ਮਨੁੱਖ ਨੂੰ ਨਾਹ ਦਿਨੇ ਨਾਹ ਰਾਤ ਕਿਸੇ ਵੇਲੇ ਭੀ ਪਰਮਾਤਮਾ ਨਹੀਂ ਭੁਲਦਾ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਮਨੁੱਖ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ (ਜਿਵੇਂ ਪਾਣੀ ਖੁਣੋਂ ਸੁੱਕ ਰਿਹਾ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ) ॥੩॥

One who does not forget Him, day and night, is continually rejuvenated. ||3||

Guru Arjan Dev ji / Raag Majh / Din Rain / Ang 137

ਸਰਬ ਕਲਾ ਪ੍ਰਭ ਪੂਰਣੋ ਮੰਞੁ ਨਿਮਾਣੀ ਥਾਉ ॥

सरब कला प्रभ पूरणो मंञु निमाणी थाउ ॥

Sarab kalaa prbh pooraño manņņu nimaañee ŧhaaū ||

ਹੇ ਪ੍ਰਭੂ! ਤੂੰ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈਂ, ਮੈਂ ਨਿਮਾਣੀ ਦਾ ਤੂੰ ਆਸਰਾ ਹੈਂ ।

God is overflowing with all powers. I have no honor-He is my resting place.

Guru Arjan Dev ji / Raag Majh / Din Rain / Ang 137

ਹਰਿ ਓਟ ਗਹੀ ਮਨ ਅੰਦਰੇ ਜਪਿ ਜਪਿ ਜੀਵਾਂ ਨਾਉ ॥

हरि ओट गही मन अंदरे जपि जपि जीवां नाउ ॥

Hari õt gahee man ânđđare japi japi jeevaan naaū ||

ਹੇ ਹਰੀ! ਮੈਂ ਆਪਣੇ ਮਨ ਵਿਚ ਤੇਰੀ ਓਟ ਲਈ ਹੈ, ਤੇਰਾ ਨਾਮ ਜਪ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ।

I have grasped the Support of the Lord within my mind; I live by chanting and meditating on His Name.

Guru Arjan Dev ji / Raag Majh / Din Rain / Ang 137

ਕਰਿ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗਿ ਸਮਾਉ ॥

करि किरपा प्रभ आपणी जन धूड़ी संगि समाउ ॥

Kari kirapaa prbh âapañee jan đhooɍee sanggi samaaū ||

ਹੇ ਪ੍ਰਭੂ! ਆਪਣੀ ਮਿਹਰ ਕਰ ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਵਿਚ ਸਮਾਇਆ ਰਹਾਂ ।

Grant Your Grace, God, and bless me, that I may merge into the dust of the feet of the humble.

Guru Arjan Dev ji / Raag Majh / Din Rain / Ang 137

ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ ॥

जिउ तूं राखहि तिउ रहा तेरा दिता पैना खाउ ॥

Jiū ŧoonn raakhahi ŧiū rahaa ŧeraa điŧaa painaa khaaū ||

ਜਿਸ ਹਾਲ ਵਿਚ ਤੂੰ ਮੈਨੂੰ ਰੱਖਦਾ ਹੈਂ ਮੈਂ (ਖ਼ੁਸ਼ੀ ਨਾਲ) ਉਸੇ ਹਾਲ ਵਿਚ ਰਹਿੰਦਾ ਹਾਂ, ਜੋ ਕੁਝ ਤੂੰ ਮੈਨੂੰ ਦੇਂਦਾ ਹੈਂ ਉਹੀ ਮੈਂ ਪਹਿਨਦਾ ਹਾਂ ਉਹੀ ਮੈਂ ਖਾਂਦਾ ਹਾਂ ।

As You keep me, so do I live. I wear and eat whatever You give me.

Guru Arjan Dev ji / Raag Majh / Din Rain / Ang 137

ਉਦਮੁ ਸੋਈ ਕਰਾਇ ਪ੍ਰਭ ਮਿਲਿ ਸਾਧੂ ਗੁਣ ਗਾਉ ॥

उदमु सोई कराइ प्रभ मिलि साधू गुण गाउ ॥

Ūđamu soëe karaaī prbh mili saađhoo guñ gaaū ||

ਹੇ ਪ੍ਰਭੂ! ਮੇਰੇ ਪਾਸੋਂ ਉਹੀ ਉੱਦਮ ਕਰਾ (ਜਿਸ ਦੀ ਬਰਕਤਿ ਨਾਲ) ਮੈਂ ਗੁਰੂ ਨੂੰ ਮਿਲ ਕੇ ਤੇਰੇ ਗੁਣ ਗਾਂਦਾ ਰਹਾਂ ।

May I make the effort, O God, to sing Your Glorious Praises in the Company of the Holy.

Guru Arjan Dev ji / Raag Majh / Din Rain / Ang 137

ਦੂਜੀ ਜਾਇ ਨ ਸੁਝਈ ਕਿਥੈ ਕੂਕਣ ਜਾਉ ॥

दूजी जाइ न सुझई किथै कूकण जाउ ॥

Đoojee jaaī na sujhaëe kiŧhai kookañ jaaū ||

(ਤੈਥੋਂ ਬਿਨਾ) ਮੈਨੂੰ ਹੋਰ ਕੋਈ ਥਾਂ ਨਹੀਂ ਸੁੱਝਦੀ । ਤੈਥੋਂ ਬਿਨਾ ਮੈਂ ਹੋਰ ਕਿਸ ਦੇ ਅੱਗੇ ਫਰਿਆਦ ਕਰਾਂ?

I can conceive of no other place; where could I go to lodge a complaint?

Guru Arjan Dev ji / Raag Majh / Din Rain / Ang 137

ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ ॥

अगिआन बिनासन तम हरण ऊचे अगम अमाउ ॥

Âgiâan binaasan ŧam harañ ǖche âgam âmaaū ||

ਹੇ ਅਗਿਆਨਤਾ ਦਾ ਨਾਸ ਕਰਨ ਵਾਲੇ ਹਰੀ! ਹੇ (ਮੋਹ ਦਾ) ਹਨੇਰਾ ਦੂਰ ਕਰਨ ਵਾਲੇ ਹਰੀ! ਹੇ (ਸਭ ਤੋਂ) ਉੱਚੇ! ਹੇ ਅਪਹੁੰਚ! ਹੇ ਅਮਿੱਤ ਹਰੀ!

You are the Dispeller of ignorance, the Destroyer of darkness, O Lofty, Unfathomable and Unapproachable Lord.

Guru Arjan Dev ji / Raag Majh / Din Rain / Ang 137

ਮਨੁ ਵਿਛੁੜਿਆ ਹਰਿ ਮੇਲੀਐ ਨਾਨਕ ਏਹੁ ਸੁਆਉ ॥

मनु विछुड़िआ हरि मेलीऐ नानक एहु सुआउ ॥

Manu vichhuɍiâa hari meleeâi naanak ēhu suâaū ||

ਨਾਨਕ ਦਾ ਇਹ ਮਨੋਰਥ ਹੈ ਕਿ (ਨਾਨਕ ਦੇ) ਵਿੱਛੁੜੇ ਹੋਏ ਮਨ ਨੂੰ (ਆਪਣੇ ਚਰਨਾਂ ਵਿਚ ਮਿਲਾ ਲੈ ।

Please unite this separated one with Yourself; this is Nanak's yearning.

Guru Arjan Dev ji / Raag Majh / Din Rain / Ang 137

ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ ॥੪॥੧॥

सरब कलिआणा तितु दिनि हरि परसी गुर के पाउ ॥४॥१॥

Sarab kaliâañaa ŧiŧu đini hari parasee gur ke paaū ||4||1||

ਹੇ ਹਰੀ! (ਮੈਨੂੰ ਨਾਨਕ ਨੂੰ) ਉਸ ਦਿਨ ਸਾਰੇ ਹੀ ਸੁਖ (ਪ੍ਰਾਪਤ ਹੋ ਜਾਂਦੇ ਹਨ) ਜਦੋਂ ਮੈਂ ਗੁਰੂ ਦੇ ਚਰਨ ਛੁੰਹਦਾ ਹਾਂ ॥੪॥੧॥

That day shall bring every joy, O Lord, when I take to the Feet of the Guru. ||4||1||

Guru Arjan Dev ji / Raag Majh / Din Rain / Ang 137

ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥

वार माझ की तथा सलोक महला १ मलक मुरीद तथा चंद्रहड़ा सोहीआ की धुनी गावणी ॥

Vaar maajh kee ŧaŧhaa salok mahalaa 1 Malak mureeđ ŧaŧhaa chanđđrhaɍaa soheeâa kee đhunee gaavañee ||

ਰਾਗ ਮਾਝ ਦੀ ਇਹ ਵਾਰ ਅਤੇ ਇਸ ਨਾਲ ਦਿੱਤੇ ਹੋਏ ਸਲੋਕ ਗੁਰੂ ਨਾਨਕ ਦੇਵ ਜੀ ਦੇ (ਉਚਾਰੇ ਹੋਏ) ਹਨ । ਗੁਰੂ ਅਰਜਨ ਸਾਹਿਬ ਨੇ ਉਪਰ ਲਿਖਿਆਂ ਸਿਰ-ਲੇਖ ਦੇ ਕੇ ਆਗਿਆ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਇਹ ਮਾਝ ਦੀ ਵਾਰ ਉਸ ਧੁਨੀ (ਸੁਰ) ਵਿਚ ਗਾਉਣੀ ਹੈ ਜਿਸ ਵਿਚ ਮੁਰੀਦ ਖਾਂ ਵਾਲੀ ਗਾਵੀਂ ਜਾਂਦੀ ਸੀ ।

Vaar In Maajh, And Shaloks Of The First Mehl: To Be Sung To The Tune Of ""Malik Mureed And Chandrahraa Sohee-Aa""

Guru Nanak Dev ji / Raag Majh / Vaar Majh ki (M: 1) / Ang 137

ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

ੴ सतिनामु करता पुरखु गुरप्रसादि ॥

Īk-õamkkaari saŧinaamu karaŧaa purakhu guraprsaađi ||

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

One Universal Creator God. Truth Is The Name. Creative Being Personified. By Guru's Grace:

Guru Nanak Dev ji / Raag Majh / Vaar Majh ki (M: 1) / Ang 137

ਸਲੋਕੁ ਮਃ ੧ ॥

सलोकु मः १ ॥

Saloku M: 1 ||

Shalok, First Mehl:

Guru Nanak Dev ji / Raag Majh / Vaar Majh ki (M: 1) / Ang 137

ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥

गुरु दाता गुरु हिवै घरु गुरु दीपकु तिह लोइ ॥

Guru đaaŧaa guru hivai gharu guru đeepaku ŧih loī ||

ਸਤਿਗੁਰੂ (ਨਾਮ ਦੀ ਦਾਤਿ) ਦੇਣ ਵਾਲਾ ਹੈ, ਗੁਰੂ ਠੰਡ ਦਾ ਸੋਮਾ ਹੈ, ਗੁਰੂ (ਹੀ) ਤ੍ਰਿਲੋਕੀ ਵਿਚ ਚਾਨਣ ਕਰਨ ਵਾਲਾ ਹੈ ।

The Guru is the Giver; the Guru is the House of ice. The Guru is the Light of the three worlds.

Guru Nanak Dev ji / Raag Majh / Vaar Majh ki (M: 1) / Ang 137

ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥੧॥

अमर पदारथु नानका मनि मानिऐ सुखु होइ ॥१॥

Âmar pađaaraŧhu naanakaa mani maaniâi sukhu hoī ||1||

ਹੇ ਨਾਨਕ! ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਪਦਾਰਥ (ਗੁਰੂ ਤੋਂ ਹੀ ਮਿਲਦਾ ਹੈ) । ਜਿਸ ਦਾ ਮਨ ਗੁਰੂ ਵਿਚ ਪਤੀਜ ਜਾਏ, ਉਸ ਨੂੰ ਸੁਖ ਹੋ ਜਾਂਦਾ ਹੈ ॥੧॥

O Nanak, He is everlasting wealth. Place your mind's faith in Him, and you shall find peace. ||1||

Guru Nanak Dev ji / Raag Majh / Vaar Majh ki (M: 1) / Ang 137

ਮਃ ੧ ॥

मः १ ॥

M:h 1 ||

First Mehl:

Guru Nanak Dev ji / Raag Majh / Vaar Majh ki (M: 1) / Ang 137

ਪਹਿਲੈ ਪਿਆਰਿ ਲਗਾ ਥਣ ਦੁਧਿ ॥

पहिलै पिआरि लगा थण दुधि ॥

Pahilai piâari lagaa ŧhañ đuđhi ||

(ਜੇ ਮਨੁੱਖ ਦੀ ਸਾਰੀ ਉਮਰ ਨੂੰ ਦਸ ਹਿੱਸਿਆਂ ਵਿਚ ਵੰਡੀਏ, ਤਾਂ ਇਸ ਦੀ ਸਾਰੀ ਉਮਰ ਦੇ ਕੀਤੇ ਉੱਦਮਾਂ ਦੀ ਤਸਵੀਰ ਇਉਂ ਬਣਦੀ ਹੈ:) ਪਹਿਲੀ ਅਵਸਥਾ ਵਿਚ (ਜੀਵ) ਪਿਆਰ ਨਾਲ (ਮਾਂ ਦੇ) ਥਣਾਂ ਦੇ ਦੁੱਧ ਵਿਚ ਰੁੱਝਦਾ ਹੈ;

First, the baby loves mother's milk;

Guru Nanak Dev ji / Raag Majh / Vaar Majh ki (M: 1) / Ang 137

ਦੂਜੈ ਮਾਇ ਬਾਪ ਕੀ ਸੁਧਿ ॥

दूजै माइ बाप की सुधि ॥

Đoojai maaī baap kee suđhi ||

ਦੂਜੀ ਅਵਸਥਾ ਵਿਚ (ਭਾਵ, ਜਦੋਂ ਰਤਾ ਕੁ ਸਿਆਣਾ ਹੁੰਦਾ ਹੈ) (ਇਸ ਨੂੰ) ਮਾਂ ਤੇ ਪਿਉ ਦੀ ਸੋਝੀ ਹੋ ਜਾਂਦੀ ਹੈ,

Second, he learns of his mother and father;

Guru Nanak Dev ji / Raag Majh / Vaar Majh ki (M: 1) / Ang 137

ਤੀਜੈ ਭਯਾ ਭਾਭੀ ਬੇਬ ॥

तीजै भया भाभी बेब ॥

Ŧeejai bhayaa bhaabhee beb ||

ਤੀਜੀ ਅਵਸਥਾ ਵਿਚ (ਅਪੜਿਆਂ ਜੀਵ ਨੂੰ) ਭਰਾ ਭਾਈ ਤੇ ਭੈਣ ਦੀ ਪਛਾਣ ਆਉਂਦੀ ਹੈ ।

Third, his brothers, sisters-in-law and sisters;

Guru Nanak Dev ji / Raag Majh / Vaar Majh ki (M: 1) / Ang 137

ਚਉਥੈ ਪਿਆਰਿ ਉਪੰਨੀ ਖੇਡ ॥

चउथै पिआरि उपंनी खेड ॥

Chaūŧhai piâari ūpannee khed ||

ਚੌਥੀ ਅਵਸਥਾ ਵੇਲੇ ਖੇਡਾਂ ਵਿਚ ਪਿਆਰ ਦੇ ਕਾਰਣ (ਜੀਵ ਦੇ ਅੰਦਰ ਖੇਡਾਂ ਖੇਡਣ ਦੀ ਰੁਚੀ) ਉਪਜਦੀ ਹੈ,

Fourth, the love of play awakens.

Guru Nanak Dev ji / Raag Majh / Vaar Majh ki (M: 1) / Ang 137

ਪੰਜਵੈ ਖਾਣ ਪੀਅਣ ਕੀ ਧਾਤੁ ॥

पंजवै खाण पीअण की धातु ॥

Panjjavai khaañ peeâñ kee đhaaŧu ||

ਪੰਜਵੀਂ ਅਵਸਥਾ ਵਿਚ ਖਾਣ ਪੀਣ ਦੀ ਲਾਲਸਾ ਬਣਦੀ ਹੈ,

Fifth, he runs after food and drink;

Guru Nanak Dev ji / Raag Majh / Vaar Majh ki (M: 1) / Ang 137

ਛਿਵੈ ਕਾਮੁ ਨ ਪੁਛੈ ਜਾਤਿ ॥

छिवै कामु न पुछै जाति ॥

Chhivai kaamu na puchhai jaaŧi ||

ਛੇਵੀਂ ਅਵਸਥਾ ਵਿਚ (ਅੱਪੜ ਕੇ ਜੀਵ ਦੇ ਅੰਦਰ) ਕਾਮ (ਜਾਗਦਾ ਹੈ ਜੋ) ਜਾਤਿ ਕੁਜਾਤਿ ਭੀ ਨਹੀਂ ਵੇਖਦਾ ।

Sixth, in his sexual desire, he does not respect social customs.

Guru Nanak Dev ji / Raag Majh / Vaar Majh ki (M: 1) / Ang 137

ਸਤਵੈ ਸੰਜਿ ਕੀਆ ਘਰ ਵਾਸੁ ॥

सतवै संजि कीआ घर वासु ॥

Saŧavai sanjji keeâa ghar vaasu ||

ਸਤਵੀਂ ਅਵਸਥਾ ਵੇਲੇ (ਜੀਵ ਪਦਾਰਥ) ਇਕੱਠੇ ਕਰ ਕੇ (ਆਪਣਾ) ਘਰ ਦਾ ਵਸੇਬਾ ਬਣਾਂਦਾ ਹੈ;

Seventh, he gathers wealth and dwells in his house;

Guru Nanak Dev ji / Raag Majh / Vaar Majh ki (M: 1) / Ang 137

ਅਠਵੈ ਕ੍ਰੋਧੁ ਹੋਆ ਤਨ ਨਾਸੁ ॥

अठवै क्रोधु होआ तन नासु ॥

Âthavai krođhu hoâa ŧan naasu ||

ਅਠਵੀਂ ਅਵਸਥਾ ਵਿਚ (ਜੀਵ ਦੇ ਅੰਦਰ) ਗੁੱਸਾ (ਪੈਦਾ ਹੁੰਦਾ ਹੈ ਜੋ) ਸਰੀਰ ਦਾ ਨਾਸ ਕਰਦਾ ਹੈ ।

Eighth, he becomes angry, and his body is consumed.

Guru Nanak Dev ji / Raag Majh / Vaar Majh ki (M: 1) / Ang 137

ਨਾਵੈ ਧਉਲੇ ਉਭੇ ਸਾਹ ॥

नावै धउले उभे साह ॥

Naavai đhaūle ūbhe saah ||

(ਉਮਰ ਦੇ) ਨਾਂਵੇਂ ਹਿੱਸੇ ਵਿਚ ਕੇਸ ਚਿੱਟੇ ਹੋ ਜਾਂਦੇ ਹਨ ਤੇ ਸਾਹ ਖਿੱਚ ਕੇ ਆਉਂਦੇ ਹਨ (ਭਾਵ, ਦਮ ਚੜ੍ਹਨ ਲੱਗ ਪੈਂਦਾ ਹੈ),

Ninth, he turns grey, and his breathing becomes labored;

Guru Nanak Dev ji / Raag Majh / Vaar Majh ki (M: 1) / Ang 137

ਦਸਵੈ ਦਧਾ ਹੋਆ ਸੁਆਹ ॥

दसवै दधा होआ सुआह ॥

Đasavai đađhaa hoâa suâah ||

ਦਸਵੇਂ ਦਰਜੇ ਤੇ ਜਾ ਕੇ ਸੜ ਕੇ ਸੁਆਹ ਹੋ ਜਾਂਦਾ ਹੈ ।

Tenth, he is cremated, and turns to ashes.

Guru Nanak Dev ji / Raag Majh / Vaar Majh ki (M: 1) / Ang 137

ਗਏ ਸਿਗੀਤ ਪੁਕਾਰੀ ਧਾਹ ॥

गए सिगीत पुकारी धाह ॥

Gaē sigeeŧ pukaaree đhaah ||

ਜੋ ਸਾਥੀ (ਮਸਾਣਾਂ ਤਕ ਨਾਲ) ਜਾਂਦੇ ਹਨ, ਉਹ ਢਾਹਾਂ ਮਾਰ ਦੇਂਦੇ ਹਨ,

His companions send him off, crying out and lamenting.

Guru Nanak Dev ji / Raag Majh / Vaar Majh ki (M: 1) / Ang 137

ਉਡਿਆ ਹੰਸੁ ਦਸਾਏ ਰਾਹ ॥

उडिआ हंसु दसाए राह ॥

Ūdiâa hanssu đasaaē raah ||

ਜੀਵਾਤਮਾ (ਸਰੀਰ ਵਿਚੋਂ) ਨਿਕਲ ਕੇ (ਅਗਾਂਹ ਦੇ) ਰਾਹ ਪੁੱਛਦਾ ਹੈ ।

The swan of the soul takes flight, and asks which way to go.

Guru Nanak Dev ji / Raag Majh / Vaar Majh ki (M: 1) / Ang 137

Download SGGS PDF Daily Updates