ANG 1369, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥

कबीर मनु पंखी भइओ उडि उडि दह दिस जाइ ॥

Kabeer manu pankkhee bhaio udi udi dah dis jaai ||

(ਹੇ ਕਬੀਰ! ਇਹ ਜਾਣਦਿਆਂ ਭੀ ਕਿ ਪ੍ਰਭੂ ਦੀ ਸਿਫ਼ਤ-ਸਾਲਾਹ ਵਿਕਾਰਾਂ ਨੂੰ ਸਾੜ ਕੇ ਪ੍ਰਭੂ-ਚਰਨਾਂ ਵਿਚ ਜੋੜਦੀ ਹੈ) ਮਨੁੱਖ ਦਾ ਮਨ ਪੰਛੀ ਬਣ ਜਾਂਦਾ ਹੈ ਇਕ ਪ੍ਰਭੂ ਦਾ ਆਸਰਾ ਛੱਡ ਕੇ) ਭਟਕ ਭਟਕ ਕੇ (ਮਾਇਕ ਪਦਾਰਥਾਂ ਦੇ ਪਿੱਛੇ) ਦਸੀਂ ਪਾਸੀਂ ਦੌੜਦਾ ਹੈ ।

हे कबीर ! मन पक्षी बना हुआ है, जो उड़-उड़कर दसों दिशाओं में जाता है।

Kabeer, the mind has become a bird; it soars and flies in the ten directions.

Bhagat Kabir ji / / Slok (Bhagat Kabir ji) / Guru Granth Sahib ji - Ang 1369

ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥੮੬॥

जो जैसी संगति मिलै सो तैसो फलु खाइ ॥८६॥

Jo jaisee sanggati milai so taiso phalu khaai ||86||

(ਤੇ ਇਹ ਕੁਦਰਤਿ ਦਾ ਨਿਯਮ ਹੀ ਹੈ ਕਿ) ਜੋ ਮਨੁੱਖ ਜਿਹੋ ਜਿਹੀ ਸੰਗਤ ਵਿਚ ਬੈਠਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ ॥੮੬॥

इसे जैसी संगत मिलती है, वैसा ही शुभाशुभ फल खाता है॥ ८६॥

According to the company it keeps, so are the fruits it eats. ||86||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ ॥

कबीर जा कउ खोजते पाइओ सोई ठउरु ॥

Kabeer jaa kau khojate paaio soee thauru ||

ਹੇ ਕਬੀਰ! (ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ, ਪ੍ਰਭੂ ਦੇ ਗੁਣ ਗਾਂਵਿਆਂ, ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ; ਪਰ ਸਿਫ਼ਤ-ਸਾਲਾਹ ਦੀ ਸਹੈਤਾ ਨਾਲ) ਮੈਂ (ਪ੍ਰਭੂ ਦੇ ਚਰਨ-ਰੂਪ) ਜੇਹੜੀ ਥਾਂ ਭਾਲ ਰਿਹਾ ਸਾਂ, ਉਹੀ ਥਾਂ ਮੈਨੂੰ ਲੱਭ ਪਈ ਹੈ ।

कबीर जी कहते हैं- जिसको ढूंढते फिर रहे थे, वही जगह पा ली है।

Kabeer, you have found that place which you were seeking.

Bhagat Kabir ji / / Slok (Bhagat Kabir ji) / Guru Granth Sahib ji - Ang 1369

ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥੮੭॥

सोई फिरि कै तू भइआ जा कउ कहता अउरु ॥८७॥

Soee phiri kai too bhaiaa jaa kau kahataa auru ||87||

ਹੇ ਕਬੀਰ! ਜਿਸ (ਪ੍ਰਭੂ) ਨੂੰ ਤੂੰ ਪਹਿਲਾਂ 'ਕੋਈ ਹੋਰ' ਆਖਦਾ ਸੈਂ (ਜਿਸ ਨੂੰ ਤੂੰ ਪਹਿਲਾਂ ਆਪਣੇ ਨਾਲੋਂ ਵੱਖਰਾ ਸਮਝਦਾ ਸੈਂ) ਤੂੰ (ਸਿਫ਼ਤ ਸਾਲਾਹ ਦੀ ਬਰਕਤਿ ਨਾਲ) ਬਦਲ ਕੇ ਉਸੇ ਦਾ ਹੀ ਰੂਪ ਬਣ ਗਿਆ ਹੈਂ, (ਉਸੇ ਵਿਚ ਲੀਨ ਹੋ ਗਿਆ ਹੈਂ, ਉਸੇ ਨਾਲ ਇਕ-ਮਿਕ ਹੋ ਗਿਆ ਹੈਂ) ॥੮੭॥

जिस ईश्वर को तुम अपने से अलग मान रहे थे, उसी का रूप तुम हो गए हो ॥ ८७ ॥

You have become that which you thought was separate from yourself. ||87||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ॥

कबीर मारी मरउ कुसंग की केले निकटि जु बेरि ॥

Kabeer maaree marau kusangg kee kele nikati ju beri ||

ਹੇ ਕਬੀਰ! (ਜੇ ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਛੱਡ ਦਿੱਤੀ, ਤਾਂ ਸੁਤੇ ਹੀ ਉਹਨਾਂ ਦਾ ਸਾਥ ਕਰੇਂਗਾ ਜੋ ਪ੍ਰਭੂ ਨਾਲੋਂ ਟੁੱਟੇ ਹੋਏ ਹਨ; ਪਰ ਵੇਖ) ਰੱਬ ਨਾਲੋਂ ਟੁੱਟੇ ਬੰਦਿਆਂ ਦਾ ਸਾਥ ਕਦੇ ਭੀ ਨਾਹ ਕਰੀਂ । ਕੇਲੇ ਦੇ ਨੇੜੇ ਬੇਰੀ ਉੱਗੀ ਹੋਈ ਹੋਵੇ,

कबीर जी कहते हैं कि बुरी संगत ही मनुष्य को मारती है ज्यों केले के निकट बेरी होती है तो

Kabeer, I have been ruined and destroyed by bad company, like the banana plant near the thorn bush.

Bhagat Kabir ji / / Slok (Bhagat Kabir ji) / Guru Granth Sahib ji - Ang 1369

ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ ॥੮੮॥

उह झूलै उह चीरीऐ साकत संगु न हेरि ॥८८॥

Uh jhoolai uh cheereeai saakat sanggu na heri ||88||

ਬੇਰੀ ਹਵਾ ਨਾਲ ਹੁਲਾਰੇ ਲੈਂਦੀ ਹੈ, ਕੇਲਾ (ਉਸ ਦੇ ਕੰਡਿਆਂ ਨਾਲ) ਚੀਰੀਦਾ ਹੈ; ਤਿਵੇਂ (ਹੇ ਕਬੀਰ!) ਭੈੜੀ ਸੁਹਬਤਿ ਵਿਚ ਬੈਠਿਆਂ ਵਿਕਾਰਾਂ ਦੇ ਅਸਰ ਹੇਠ ਤੇਰੀ ਜਿੰਦ ਆਤਮਕ ਮੌਤੇ ਮਰ ਜਾਇਗੀ ॥੮੮॥

वह हवा से झूमती है, मगर केले का पेड़ उसके काँटों से चिरता है, अतः कुटिल लोगों की संगत मत करो, (अन्यथा बेकार में ही दण्ड भोगोगे) ॥ ८८ ॥

The thorn bush waves in the wind, and pierces the banana plant; see this, and do not associate with the faithless cynics. ||88||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਭਾਰ ਪਰਾਈ ਸਿਰਿ ਚਰੈ ਚਲਿਓ ਚਾਹੈ ਬਾਟ ॥

कबीर भार पराई सिरि चरै चलिओ चाहै बाट ॥

Kabeer bhaar paraaee siri charai chalio chaahai baat ||

ਹੇ ਕਬੀਰ! (ਕੁਸੰਗ ਦੇ ਕਾਰਨ ਇਸ ਦੇ ਸਿਰ ਉਤੇ ਪਰਾਈ (ਨਿੰਦਿਆ) ਦਾ ਭਾਰ ਚੜ੍ਹਦਾ ਜਾਂਦਾ ਹੈ (ਭਾਰ ਭੀ ਚੜ੍ਹੀ ਜਾਂਦਾ ਹੈ, ਫਿਰ ਭੀ ਮਨੁੱਖ ਇਸ ਨਿੰਦਿਆ ਦੇ) ਰਾਹੇ ਹੀ ਤੁਰਨਾ ਪਸੰਦ ਕਰਦਾ ਹੈ;

हे कबीर ! जीव के सिर पर (निन्दा का) पराया भार चढ़ता जाता है और इसे उठाकर रास्ता तय करना चाहता है।

Kabeer, the mortal wants to walk on the path, carrying the load of others' sins on his head.

Bhagat Kabir ji / / Slok (Bhagat Kabir ji) / Guru Granth Sahib ji - Ang 1369

ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ ॥੮੯॥

अपने भारहि ना डरै आगै अउघट घाट ॥८९॥

Apane bhaarahi naa darai aagai aughat ghaat ||89||

ਮਨੁੱਖ ਦੇ ਸਾਹਮਣੇ ਇਕ ਡਾਢਾ ਔਖਾ ਰਸਤਾ ਹੈ, ਆਪਣੇ (ਕੀਤੇ ਹੋਰ ਮੰਦ-ਕਰਮਾਂ ਦੇ) ਭਾਰ ਦਾ ਤਾਂ ਇਸ ਨੂੰ ਚੇਤਾ ਹੀ ਨਹੀਂ ਆਉਂਦਾ ॥੮੯॥

परन्तु वह अपने बुरे अथवा पाप कर्मों के भार से नहीं डरता कि आगे बहुत कठिन रास्ता है ॥८९॥

He is not afraid of his own load of sins; the road ahead shall be difficult and treacherous. ||89||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਬਨ ਕੀ ਦਾਧੀ ਲਾਕਰੀ ਠਾਢੀ ਕਰੈ ਪੁਕਾਰ ॥

कबीर बन की दाधी लाकरी ठाढी करै पुकार ॥

Kabeer ban kee daadhee laakaree thaadhee karai pukaar ||

ਹੇ ਕਬੀਰ (ਜੇ ਤੂੰ ਧਿਆਨ ਨਾਲ ਸੁਣ ਕੇ ਸਮਝੇਂ ਤਾਂ) ਜੰਗਲ ਦੀ ਕੋਲਾ ਬਣੀ ਹੋਈ ਲੱਕੜੀ ਭੀ ਸਾਫ਼ ਤੌਰ ਤੇ ਪੁਕਾਰ ਕਰਦੀ (ਸੁਣੀਦੀ ਹੈ)

कबीर जी (पाप कर्मों की मार से बचने के लिए) सावधान करते हुए कहते हैं कि जंगल की जली हुई लकड़ी पुकार करती है कि

Kabeer, the forest is burning; the tree standing in it is crying out,

Bhagat Kabir ji / / Slok (Bhagat Kabir ji) / Guru Granth Sahib ji - Ang 1369

ਮਤਿ ਬਸਿ ਪਰਉ ਲੁਹਾਰ ਕੇ ਜਾਰੈ ਦੂਜੀ ਬਾਰ ॥੯੦॥

मति बसि परउ लुहार के जारै दूजी बार ॥९०॥

Mati basi parau luhaar ke jaarai doojee baar ||90||

ਕਿ ਮੈਂ ਕਿਤੇ ਲੁਹਾਰ ਦੇ ਵੱਸ ਨਾ ਪੈ ਜਾਵਾਂ, ਉਹ ਤਾਂ ਮੈਨੂੰ ਦੂਜੀ ਵਾਰੀ ਸਾੜੇਗਾ ॥੯੦॥

कहीं मैं लोहार के हाथ में न आ जाऊँ, अन्यथा मुझे दूसरी बार कोयला बनकर जला दिया जाएगा ॥९०॥

"Do not let me fall into the hands of the blacksmith, who would burn me a second time." ||90||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ ॥

कबीर एक मरंते दुइ मूए दोइ मरंतह चारि ॥

Kabeer ek marantte dui mooe doi maranttah chaari ||

ਹੇ ਕਬੀਰ! (ਪ੍ਰਭੂ ਦੇ ਗੁਣ ਗਾਂਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਇਸ ਸਿਫ਼ਤ-ਸਾਲਾਹ ਦੀ ਬਰਕਤਿ ਨਾਲ 'ਮਨ' ਮਰ ਜਾਂਦਾ ਹੈ 'ਮਨ' ਵਿਕਾਰਾਂ ਵਲੋਂ ਹਟ ਜਾਂਦਾ ਹੈ) ਇਸ ਇੱਕ ਮਨ ਦੇ ਮਰਨ ਨਾਲ ਇਕ ਹੋਰ ਭੀ ਮਰਿਆ ਜਾਤਿ-ਅਭਿਮਾਨ, ਤੇ ਕੁਲ ਦੋ ਮਰ ਗਏ-ਮਨ ਅਤੇ ਜਾਤਿ-ਅਭਿਮਾਨ । ਫਿਰ ਦੋ ਹੋਰ ਮਰੇ-ਦੇਹ-ਅੱਧਿਆਸ ਅਤੇ ਤ੍ਰਿਸ਼ਨਾ; ਕੁੱਲ ਚਾਰ ਹੋ ਗਏ ।

हे कबीर ! एक (मन) को मारने से दो (आशा-तृष्णा) मर जाते हैं।इन दोनों को मारने से चार (काम, क्रोध, लोभ, मोह) का भी अंत हो जाता है।

Kabeer, when one died, two were dead. When two died, four were dead.

Bhagat Kabir ji / / Slok (Bhagat Kabir ji) / Guru Granth Sahib ji - Ang 1369

ਚਾਰਿ ਮਰੰਤਹ ਛਹ ਮੂਏ ਚਾਰਿ ਪੁਰਖ ਦੁਇ ਨਾਰਿ ॥੯੧॥

चारि मरंतह छह मूए चारि पुरख दुइ नारि ॥९१॥

Chaari maranttah chhah mooe chaari purakh dui naari ||91||

ਦੋ ਹੋਰ ਮਰੇ-ਕੁਸੰਗ ਅਤੇ ਨਿੰਦਾ; ਤੇ ਇਹ ਸਾਰੇ ਛੇ ਹੋ ਗਏ, ਚਾਰ ਪੁਲਿੰਗ ('ਪੁਰਖ') ਅਤੇ ਦੋ ਇਸਤ੍ਰੀ-ਲਿੰਗ ('ਨਾਰਿ') ॥੯੧॥

चारों को मारा जाए तो छ: मरते हैं। इन छः में दो स्त्रियाँ (आशा-तृष्णा) और चार पुरुष काम, क्रोध, लोभ, मोह हैं।॥ ६१ ॥

When four died, six were dead, four males and two females. ||91||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਦੇਖਿ ਦੇਖਿ ਜਗੁ ਢੂੰਢਿਆ ਕਹੂੰ ਨ ਪਾਇਆ ਠਉਰੁ ॥

कबीर देखि देखि जगु ढूंढिआ कहूं न पाइआ ठउरु ॥

Kabeer dekhi dekhi jagu dhoonddhiaa kahoonn na paaiaa thauru ||

ਹੇ ਕਬੀਰ! ਮੈਂ ਬੜੀ ਮੇਹਨਤਿ ਨਾਲ ਸਾਰਾ ਜਗਤ ਢੂੰਡ ਵੇਖਿਆ ਹੈ, ਕਿਤੇ ਵੀ ਅਜੇਹਾ ਥਾਂ ਨਹੀਂ ਲੱਭਾ (ਜਿਥੇ ਮਨ ਭਟਕਣੋਂ ਹਟ ਜਾਏ) ।

हे कबीर ! देख-देखकर जगत में ढूंढ लिया, लेकिन कहीं शान्ति नहीं मिली।

Kabeer, I have seen and observed, and searched all over the world, but I have found no place of rest anywhere.

Bhagat Kabir ji / / Slok (Bhagat Kabir ji) / Guru Granth Sahib ji - Ang 1369

ਜਿਨਿ ਹਰਿ ਕਾ ਨਾਮੁ ਨ ਚੇਤਿਓ ਕਹਾ ਭੁਲਾਨੇ ਅਉਰ ॥੯੨॥

जिनि हरि का नामु न चेतिओ कहा भुलाने अउर ॥९२॥

Jini hari kaa naamu na chetio kahaa bhulaane aur ||92||

ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ (ਉਸ ਨੂੰ ਕਿਤੇ ਭੀ ਮਨ ਦੀ ਸ਼ਾਂਤੀ ਦਾ ਥਾਂ ਨਹੀਂ ਲੱਭ ਸਕਿਆ; ਪ੍ਰਭੂ ਦਾ ਨਾਮ ਹੀ, ਜੋ ਸਤਸੰਗ ਵਿਚ ਮਿਲਦਾ ਹੈ, ਭਟਕਣ ਤੋਂ ਬਚਾਂਦਾ ਹੈ) । (ਸਿਫ਼ਤ-ਸਾਲਾਹ ਛੱਡ ਕੇ) ਕਿਉਂ ਹੋਰ ਹੋਰ ਥਾਂ ਭਟਕਦੇ ਫਿਰਦੇ ਹੋ? ॥੯੨॥

जिन्होंने ईश्वर का चिंतन नहीं किया, वे अन्यत्र भटकते फिरते हैं।॥ ६२ ॥

Those who do not remember the Lord's Name - why do they delude themselves in other pursuits? ||92||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ ॥

कबीर संगति करीऐ साध की अंति करै निरबाहु ॥

Kabeer sanggati kareeai saadh kee antti karai nirabaahu ||

ਹੇ ਕਬੀਰ! (ਮਨ ਦੀ ਸ਼ਾਂਤੀ ਲਈ ਇਕੋ ਹੀ 'ਠੌਰ' ਹੈ, ਉਹ ਹੈ 'ਸਾਧ ਸੰਗਤ', ਸੋ) ਸਾਧ ਸੰਗਤ ਵਿਚ ਜੁੜਨਾ ਚਾਹੀਦਾ ਹੈ, ਸਾਧ ਸੰਗਤ ਵਾਲਾ ਸਾਥ ਤੋੜ ਨਿਭਦਾ ਹੈ;

कबीर जी सदुपदेश देते हैं- साधु-महापुरुष की संगत करनी चाहिए, यही आखिर तक सहायता करती है।

Kabeer, associate with the Holy people, who will take you to Nirvaanaa in the end.

Bhagat Kabir ji / / Slok (Bhagat Kabir ji) / Guru Granth Sahib ji - Ang 1369

ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥੯੩॥

साकत संगु न कीजीऐ जा ते होइ बिनाहु ॥९३॥

Saakat sanggu na keejeeai jaa te hoi binaahu ||93||

ਰੱਬ ਨਾਲੋਂ ਟੁੱਟੇ ਬੰਦਿਆਂ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਇਸ ਤੋਂ ਆਤਮਕ ਮੌਤ (ਹੋਣ ਦਾ ਡਰ) ਹੈ ॥੯੩॥

परन्तु कुटिल लोगों की संगत मत करो, जिससे जीवन नाश हो जाता है।॥६३॥

Do not associate with the faithless cynics; they would bring you to ruin. ||93||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਜਗ ਮਹਿ ਚੇਤਿਓ ਜਾਨਿ ਕੈ ਜਗ ਮਹਿ ਰਹਿਓ ਸਮਾਇ ॥

कबीर जग महि चेतिओ जानि कै जग महि रहिओ समाइ ॥

Kabeer jag mahi chetio jaani kai jag mahi rahio samaai ||

ਹੇ ਕਬੀਰ! (ਮਨ ਵਾਸਤੇ ਸ਼ਾਂਤੀ ਦੀ 'ਠੌਰ' ਪ੍ਰਭੂ ਦਾ ਨਾਮ ਹੀ ਹੈ, ਸੋ) ਜਿਨ੍ਹਾਂ ਨੇ ਜਗਤ ਵਿਚ ਜਨਮ ਲੈ ਕੇ ਉਸ ਪ੍ਰਭੂ ਨੂੰ, ਇਉਂ ਪਛਾਣ ਕੇ ਕਿ ਉਹ ਸਾਰੇ ਜਗਤ ਵਿਚ ਵਿਆਪਕ ਹੈ, ਸਿਮਰਿਆ ਹੈ (ਉਹਨਾਂ ਨੂੰ ਹੀ ਜਗਤ ਵਿਚ ਜੰਮੇ ਸਮਝੋ, ਉਹਨਾਂ ਦਾ ਹੀ ਜੰਮਣਾ ਸਫਲ ਹੈ, ਉਹੀ ਹਨ ਸਾਧ, ਤੇ ਉਹਨਾਂ ਦੀ ਸੰਗਤ ਹੀ ਸਾਧ-ਸੰਗਤ ਹੈ) ।

कबीर जी कथन करते हैं- जिन्होंने ईश्वर को दुनिया में व्यापक मानकर उसका चिंतन किया, उनका जन्म सफल हो गया है,

Kabeer, I contemplate the Lord in the world; I know that He is permeating the world.

Bhagat Kabir ji / / Slok (Bhagat Kabir ji) / Guru Granth Sahib ji - Ang 1369

ਜਿਨ ਹਰਿ ਕਾ ਨਾਮੁ ਨ ਚੇਤਿਓ ਬਾਦਹਿ ਜਨਮੇਂ ਆਇ ॥੯੪॥

जिन हरि का नामु न चेतिओ बादहि जनमें आइ ॥९४॥

Jin hari kaa naamu na chetio baadahi janamen aai ||94||

ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਅਰਥ ਹੀ ਜੰਮੇ ॥੯੪॥

परन्तु जिन्होंने ईश्वर का भजन नहीं किया, उनका जन्म बेकार हो गया है॥ ६४ ॥

Those who do not contemplate the Name of the Lord - their birth into this world is useless. ||94||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ॥

कबीर आसा करीऐ राम की अवरै आस निरास ॥

Kabeer aasaa kareeai raam kee avarai aas niraas ||

ਹੇ ਕਬੀਰ! (ਜੇ ਮਨ ਵਾਸਤੇ ਸ਼ਾਂਤੀ ਦੀ 'ਠੌਰ' ਚਾਹੀਦੀ ਹੈ ਤਾਂ 'ਸਾਧ ਸੰਗਤ' ਵਿਚ ਜੁੜ ਕੇ) ਇਕ ਪਰਮਾਤਮਾ ਉਤੇ ਡੋਰੀ ਰੱਖਣੀ ਚਾਹੀਦੀ ਹੈ, ਹੋਰ ਆਸਾਂ ਛੱਡ ਦੇਣੀਆਂ ਚਾਹੀਦੀਆਂ ਹਨ ।

हे कबीर ! केवल राम की आशा करो, क्योंकि अन्य आशा निराश करने वाली है।

Kabeer, place your hopes in the Lord; other hopes lead to despair.

Bhagat Kabir ji / / Slok (Bhagat Kabir ji) / Guru Granth Sahib ji - Ang 1369

ਨਰਕਿ ਪਰਹਿ ਤੇ ਮਾਨਈ ਜੋ ਹਰਿ ਨਾਮ ਉਦਾਸ ॥੯੫॥

नरकि परहि ते मानई जो हरि नाम उदास ॥९५॥

Naraki parahi te maanaee jo hari naam udaas ||95||

ਜੋ ਮਨੁੱਖ ਪਰਮਾਤਮਾ ਦੀ ਯਾਦ ਵਲੋਂ ਮੂੰਹ ਮੋੜ ਲੈਂਦੇ ਹਨ ਉਹ ਨਰਕ ਵਿਚ ਪਏ ਰਹਿੰਦੇ ਹਨ (ਸਦਾ ਦੁਖੀ ਰਹਿੰਦੇ ਹਨ) ॥੯੫॥

जो परमात्मा के नाम से विमुख रहते हैं, उनको नरक में पड़ा मानना चाहिए॥ ६५॥

Those who dissociate themselves from the Lord's Name - when they fall into hell, then they will appreciate its value. ||95||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ ॥

कबीर सिख साखा बहुते कीए केसो कीओ न मीतु ॥

Kabeer sikh saakhaa bahute keee keso keeo na meetu ||

ਹੇ ਕਬੀਰ! ਜਿਨ੍ਹਾਂ ਨੇ ਪਰਮਾਤਮਾ ਨੂੰ ਮਿਤ੍ਰ ਨਾਹ ਬਣਾਇਆ (ਪਰਮਾਤਮਾ ਨਾਲ ਸਾਂਝ ਨਾਹ ਬਣਾਈ, ਤੇ) ਕਈ ਚੇਲੇ-ਚਾਟੜੇ ਬਣਾ ਲਏ,

[कबीर जी दंभी गुरु-साधुओं की ओर संकेत करते हैं) कबीर जी कहते हैं कि अपने शिष्य-चेले तो बहुत बना लिए लेकिन ईश्वर को मित्र न बनाया।

Kabeer has made many students and disciples, but he has not made God his friend.

Bhagat Kabir ji / / Slok (Bhagat Kabir ji) / Guru Granth Sahib ji - Ang 1369

ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ ॥੯੬॥

चाले थे हरि मिलन कउ बीचै अटकिओ चीतु ॥९६॥

Chaale the hari milan kau beechai atakio cheetu ||96||

(ਉਹਨਾਂ ਨੇ ਪਹਿਲਾਂ ਤਾਂ ਭਾਵੇਂ) ਪਰਮਾਤਮਾ ਨੂੰ ਮਿਲਣ ਲਈ ਉੱਦਮ ਕੀਤਾ ਸੀ, ਪਰ ਉਹਨਾਂ ਦਾ ਮਨ ਰਾਹ ਵਿਚ ਹੀ ਅਟਕ ਗਿਆ (ਚੇਲਿਆਂ-ਚਾਟੜਿਆਂ ਤੋਂ ਸੇਵਾ-ਪੂਜਾ ਕਰਾਣ ਵਿਚ ਹੀ ਉਹ ਰੁਝ ਗਏ, ਪ੍ਰਭੂ ਦਾ ਸਿਮਰਨ ਭੁਲਾ ਬੈਠੇ ਤੇ ਮਨ ਦੀ ਸ਼ਾਂਤੀ ਦੀ 'ਠੌਰ' ਨਸੀਬ ਨਾਹ ਹੋਈ) ॥੯੬॥

परमात्मा से मिलन का संकल्प लेकर चले थे परन्तु इनका दिल बीच रास्ते में ही (अपनी सेवा-पूजा एवं ख्याति के लिए) अटक गया ॥ ६६ ॥

He set out on a journey to meet the Lord, but his consciousness failed him half-way. ||96||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਕਾਰਨੁ ਬਪੁਰਾ ਕਿਆ ਕਰੈ ਜਉ ਰਾਮੁ ਨ ਕਰੈ ਸਹਾਇ ॥

कबीर कारनु बपुरा किआ करै जउ रामु न करै सहाइ ॥

Kabeer kaaranu bapuraa kiaa karai jau raamu na karai sahaai ||

ਹੇ ਕਬੀਰ! (ਇਹ ਤਾਂ ਠੀਕ ਹੈ ਕਿ ਮਨ ਦੀ ਸ਼ਾਂਤੀ ਦਾ 'ਠੌਰ' ਸਾਧ ਸੰਗਤ ਹੀ ਹੈ, ਪ੍ਰਭੂ ਦੇ ਚਰਨਾਂ ਵਿਚ ਟਿਕੇ ਰਹਿਣ ਲਈ 'ਸੰਗਤ ਕਰੀਐ ਸਾਧ ਕੀ' ਸਾਧ ਸੰਗਤ ਹੀ ਇਕੋ-ਇਕ ਵਸੀਲਾ ਹੈ; ਪਰ) ਜੇ ਪਰਮਾਤਮਾ ਆਪ ਸਹੈਤਾ ਨਾਹ ਕਰੇ (ਜੇ 'ਸਾਧ' ਦੇ ਅੰਦਰ ਪਰਮਾਤਮਾ ਆਪ ਨ ਆ ਵਸੇ, ਜੇ 'ਸਾਧ' ਖ਼ੁਦਿ ਪ੍ਰਭੂ-ਚਰਨਾਂ ਵਿਚ ਨਾਹ ਜੁੜਿਆ ਹੋਵੇ) ਤਾਂ ਇਹ ਵਸੀਲਾ ਕਮਜ਼ੋਰ ਹੋ ਜਾਣ ਦੇ ਕਾਰਨ ਕੋਈ ਲਾਭ ਨਹੀਂ ਪੁਚਾਂਦਾ ।

कबीर जी कहते हैं कि किसी काम को पूरा करने के लिए उसका कारण बेचारा क्या कर सकता है, यदि भगवान ही सहायता न करे।

Kabeer, what can the poor creature do, if the Lord does not give him assistance?

Bhagat Kabir ji / / Slok (Bhagat Kabir ji) / Guru Granth Sahib ji - Ang 1369

ਜਿਹ ਜਿਹ ਡਾਲੀ ਪਗੁ ਧਰਉ ਸੋਈ ਮੁਰਿ ਮੁਰਿ ਜਾਇ ॥੯੭॥

जिह जिह डाली पगु धरउ सोई मुरि मुरि जाइ ॥९७॥

Jih jih daalee pagu dharau soee muri muri jaai ||97||

(ਇਨਸਾਨੀ ਉੱਚ ਜੀਵਨ-ਰੂਪ ਰੁੱਖ ਦੀ ਚੋਟੀ ਤੇ ਅਪੜਾਣ ਲਈ 'ਸਾਧ', ਮਾਨੋ, ਡਾਲੀਆਂ ਹਨ, ਪਰ ਭੇਖੀ ਤੇ ਚੇਲੇ-ਚਾਟੜੇ ਹੀ ਬਨਾਣ ਵਾਲੇ 'ਸਾਧ' ਕਮਜ਼ੋਰ ਟਹਿਣੀਆਂ ਹਨ) ਮੈਂ ਤਾਂ (ਅਜੇਹੀ) ਜਿਸ ਜਿਸ ਡਾਲੀ ਉੱਤੇ ਪੈਰ ਧਰਦਾ ਹਾਂ ਉਹ (ਸੁਆਰਥ ਵਿਚ ਕਮਜ਼ੋਰ ਹੋਣ ਕਰਕੇ) ਟੁੱਟਦੀ ਜਾ ਰਹੀ ਹੈ ॥੯੭॥

पेड़ की जिस डाली पर पैर रखा जाएगा, वही टूट जाएगी (ईश्वर की कृपा बिना सफलता नहीं मिलती) ॥ ६७ ॥

Whatever branch he steps on breaks and collapses. ||97||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥

कबीर अवरह कउ उपदेसते मुख मै परि है रेतु ॥

Kabeer avarah kau upadesate mukh mai pari hai retu ||

ਹੇ ਕਬੀਰ! ਜੋ ('ਸਾਧ' ਨਿਰਾ) ਹੋਰਨਾਂ ਨੂੰ ਮੱਤਾਂ ਦੇਂਦੇ ਹਨ, ਪਰ ਉਹਨਾਂ ਦੇ ਆਪਣੇ ਅੰਦਰ ਕੋਈ ਰਸ ਨਹੀਂ ਆਉਂਦਾ ।

हे कबीर ! जो लोग दूसरों को उपदेश देते हैं, स्वयं उस पर पालन नहीं करते, उनके मुँह में अपमान की धूल ही पड़ती है।

Kabeer, those who only preach to others - sand falls into their mouths.

Bhagat Kabir ji / / Slok (Bhagat Kabir ji) / Guru Granth Sahib ji - Ang 1369

ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥੯੮॥

रासि बिरानी राखते खाया घर का खेतु ॥९८॥

Raasi biraanee raakhate khaayaa ghar kaa khetu ||98||

ਅਜੇਹੇ ('ਸਾਧ') ਹੋਰਨਾਂ ਦੀ ਰਾਸ-ਪੂੰਜੀ ਦੀ ਤਾਂ ਰਾਖੀ ਕਰਨ ਦਾ ਜਤਨ ਕਰਦੇ ਹਨ, ਪਰ ਆਪਣੇ ਪਿਛਲੇ ਸਾਰੇ ਗੁਣ ਮੁਕਾ ਲੈਂਦੇ ਹਨ (ਅਜੇਹੇ 'ਸਾਧ' ਭੀ ਕਮਜ਼ੋਰ ਡਾਲੀਆਂ ਹਨ, ਮਨੁੱਖਤਾ ਦੀ ਚੋਟੀ ਉਤੇ ਇਹ ਭੀ ਅਪੜਾ ਨਹੀਂ ਸਕਦੇ) ॥੯੮॥

ऐसे व्यक्ति दूसरों के घर की हिफाजत करते अपना घर बर्बाद कर लेते हैं।॥ ६८ ॥

They keep their eyes on the property of others, while their own farm is being eaten up. ||98||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ ॥

कबीर साधू की संगति रहउ जउ की भूसी खाउ ॥

Kabeer saadhoo kee sanggati rahau jau kee bhoosee khaau ||

ਹੇ ਕਬੀਰ! (ਆਖ-ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਗੁਰਮੁਖਾਂ ਦੀ ਸੰਗਤ ਵਿਚ ਟਿਕਿਆ ਰਹਾਂ (ਚਾਹੇ ਮੇਰੀ ਕਿਰਤ-ਕਮਾਈ ਬਹੁਤ ਹੀ ਘਟ ਜਾਏ) ਤੇ ਮੈਂ ਜੌਂ ਦੇ ਛਿੱਲੜ ਖਾ ਕੇ ਗੁਜ਼ਾਰਾ ਕਰਾਂ ।

कबीर जी उद्बोधन करते हैं कि साधु-पुरुषों की संगत में रहना चाहिए, चाहे रुखा-सूखा भोजन ही नसीब हो,"

Kabeer, I will remain in the Saadh Sangat, the Company of the Holy, even if I have only coarse bread to eat.

Bhagat Kabir ji / / Slok (Bhagat Kabir ji) / Guru Granth Sahib ji - Ang 1369

ਹੋਨਹਾਰੁ ਸੋ ਹੋਇਹੈ ਸਾਕਤ ਸੰਗਿ ਨ ਜਾਉ ॥੯੯॥

होनहारु सो होइहै साकत संगि न जाउ ॥९९॥

Honahaaru so hoihai saakat sanggi na jaau ||99||

(ਸਾਧ ਸੰਗਤ ਵਿਚ ਸਮਾਂ ਦੇਣ ਕਰਕੇ ਗ਼ਰੀਬੀ ਆਦਿਕ) ਜੇਹੜਾ ਕਸ਼ਟ ਭੀ ਆਵੇ ਪਿਆ ਆਵੇ । ਪਰ ਮੈਂ ਰੱਬ ਤੋਂ ਟੁੱਟੇ ਹੋਏ ਬੰਦਿਆਂ ਦੀ ਸੁਹਬਤਿ ਵਿਚ ਨਾਹ ਜਾਵਾਂ ॥੯੯॥

इस बात की चिंता मत करो, जो होना है वह तो होगा ही, लेकिन कुटिल लोगों की संगत कदापि न करो।॥ ६६॥

Whatever will be, will be. I will not associate with the faithless cynics. ||99||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਸੰਗਤਿ ਸਾਧ ਕੀ ਦਿਨ ਦਿਨ ਦੂਨਾ ਹੇਤੁ ॥

कबीर संगति साध की दिन दिन दूना हेतु ॥

Kabeer sanggati saadh kee din din doonaa hetu ||

ਹੇ ਕਬੀਰ! ਗੁਰਮੁਖਾਂ ਦੀ ਸੰਗਤ ਵਿਚ ਰਿਹਾਂ ਦਿਨੋ ਦਿਨ ਪਰਮਾਤਮਾ ਨਾਲ ਪਿਆਰ ਵਧਦਾ ਹੀ ਵਧਦਾ ਹੈ ।

कबीर जी उद्बोधन करते हैं कि साधु पुरुषों की संगत करने से दिन-ब-दिन ईश्वर से प्रेम में वृद्धि होती है।

Kabeer, in the Saadh Sangat, love for the Lord doubles day by day.

Bhagat Kabir ji / / Slok (Bhagat Kabir ji) / Guru Granth Sahib ji - Ang 1369

ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ ॥੧੦੦॥

साकत कारी कांबरी धोए होइ न सेतु ॥१००॥

Saakat kaaree kaambaree dhoe hoi na setu ||100||

ਪਰ ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਨੋ, ਕਾਲੀ ਕੰਬਲੀ ਹੈ ਜੋ ਧੋਤਿਆਂ ਭੀ ਕਦੇ ਚਿੱਟੀ ਨਹੀਂ ਹੁੰਦੀ । ਉਸ ਦੀ ਸੁਹਬਤਿ ਵਿਚ ਟਿਕਿਆਂ ਮਨ ਦੀ ਪਵਿਤ੍ਰਤਾ ਨਹੀਂ ਮਿਲ ਸਕਦੀ ॥੧੦੦॥

कुटिल व्यक्ति काले कंबल की तरह (दिल से काले) होते हैं, जो धोने से भी कभी सफेद नहीं होता ॥ १०० ॥

The faithless cynic is like a black blanket, which does not become white by being washed. ||100||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ ॥

कबीर मनु मूंडिआ नही केस मुंडाए कांइ ॥

Kabeer manu moonddiaa nahee kes munddaae kaani ||

ਹੇ ਕਬੀਰ! (ਇਹ ਜੋ ਸਿਰ ਮੁਨਾ ਕੇ ਆਪਣੇ ਆਪ ਨੂੰ 'ਸਾਧ' ਸਮਝਦਾ ਫਿਰਦਾ ਹੈ, ਇਸ ਨੇ) ਆਪਣਾ ਮਨ ਨਹੀਂ ਮੁੰਨਿਆ (ਮਨ ਉਤੋਂ ਵਿਕਾਰਾਂ ਦੀ ਮੈਲ ਨਹੀਂ ਦੂਰ ਕੀਤੀ) ਸਿਰ ਦੇ ਕੇਸ ਮੁਨਾਇਆਂ ਤਾਂ ਇਹ 'ਸਾਧੂ' ਨਹੀਂ ਬਣ ਗਿਆ ।

कबीर जी कहते हैं- हे भाई ! मन को तो मुंडवाया नहीं (अर्थात् साफ नहीं किया) फिर भला सिर के बाल किसलिए मुंडवा लिए,

Kabeer, you have not shaved your mind, so why do you shave your head?

Bhagat Kabir ji / / Slok (Bhagat Kabir ji) / Guru Granth Sahib ji - Ang 1369

ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ ॥੧੦੧॥

जो किछु कीआ सो मन कीआ मूंडा मूंडु अजांइ ॥१०१॥

Jo kichhu keeaa so man keeaa moonddaa moonddu ajaani ||101||

ਜਿਸ ਭੀ ਮੰਦੇ ਕਰਮ ਦੀ ਪ੍ਰੇਰਨਾ ਕਰਦਾ ਹੈ ਮਨ ਹੀ ਕਰਦਾ ਹੈ (ਜੇ 'ਸਾਧੂ' ਬਣਨ ਦੀ ਖ਼ਾਤਰ ਹੀ ਸਿਰ ਮੁਨਾਇਆ ਹੈ ਤਾਂ) ਸਿਰ ਮੁਨਾਉਣਾ ਵਿਅਰਥ ਹੈ ॥੧੦੧॥

क्योंकि जो कुछ भी अच्छा-बुरा करता है, वह मन ही करता है, सिर को बेकार ही मुँडवा लिया, इस बेचारे का क्या कसूर है।॥ १०१ ॥

Whatever is done, is done by the mind; it is useless to shave your head. ||101||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਰਾਮੁ ਨ ਛੋਡੀਐ ਤਨੁ ਧਨੁ ਜਾਇ ਤ ਜਾਉ ॥

कबीर रामु न छोडीऐ तनु धनु जाइ त जाउ ॥

Kabeer raamu na chhodeeai tanu dhanu jaai ta jaau ||

ਹੇ ਕਬੀਰ! ਪਰਮਾਤਮਾ ਦਾ ਨਾਮ ਕਦੇ ਨਾਹ ਭੁਲਾਈਏ, (ਜੇ ਨਾਮ ਸਿਮਰਦਿਆਂ ਅਸਾਡਾ) ਸਰੀਰ ਤੇ ਧਨ ਨਾਸ ਹੋਣ ਲੱਗੇ ਤਾਂ ਬੇਸ਼ੱਕ ਨਾਸ ਹੋ ਜਾਏ ।

हे कबीर ! राम नाम नहीं छोड़ना चाहिए, यदि तन एवं धन चला जाए, नाश हो जाए, कोई परवाह मत करो।

Kabeer, do not abandon the Lord; your body and wealth shall go, so let them go.

Bhagat Kabir ji / / Slok (Bhagat Kabir ji) / Guru Granth Sahib ji - Ang 1369

ਚਰਨ ਕਮਲ ਚਿਤੁ ਬੇਧਿਆ ਰਾਮਹਿ ਨਾਮਿ ਸਮਾਉ ॥੧੦੨॥

चरन कमल चितु बेधिआ रामहि नामि समाउ ॥१०२॥

Charan kamal chitu bedhiaa raamahi naami samaau ||102||

ਪਰ ਅਸਾਡਾ ਚਿੱਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜ਼ਰੂਰ ਵਿੱਝਿਆ ਰਹੇ, ਪਰਮਾਤਮਾ ਦੇ ਨਾਮ ਵਿਚ ਜ਼ਰੂਰ ਸਮਾਇਆ ਰਹੇ ॥੧੦੨॥

मन प्रभु के चरण कमल में लीन रखो, राम नाम में निमग्न रहो ॥ १०२ ॥

My consciousness is pierced by the Lord's Lotus Feet; I am absorbed in the Name of the Lord. ||102||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈਂ ਸਭ ਤਾਰ ॥

कबीर जो हम जंतु बजावते टूटि गईं सभ तार ॥

Kabeer jo ham janttu bajaavate tooti gaeen sabh taar ||

('ਤਨੁ ਧਨ' ਜਾਣ ਤੇ ਭੀ ਜੇ ਮੇਰਾ ਮਨ 'ਰਾਮਹਿ ਨਾਮਿ' ਸਮਾਇਆ ਰਹੇ, ਤਾਂ ਇਹ ਸੌਦਾ ਬੜਾ ਸਸਤਾ ਹੈ, ਕਿਉਂਕਿ) ਹੇ ਕਬੀਰ! (ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਸਰੀਰਕ ਮੋਹ ਦਾ ਜੇਹੜਾ ਵਾਜਾ ਮੈਂ ਸਦਾ ਵਜਾਂਦਾ ਰਹਿੰਦਾ ਸਾਂ (ਹੁਣ ਨਾਮ ਸਿਮਰਨ ਦੀ ਬਰਕਤਿ ਨਾਲ) ਉਸ ਦੀਆਂ (ਮੋਹ ਦੀਆਂ) ਸਾਰੀਆਂ ਤਾਰਾਂ ਟੁੱਟ ਗਈਆਂ ਹਨ ।

हे कबीर ! हम शरीर रूपी जो बाजा बजा रहे थे, उसकी सब तारें टूट चुकी हैं।

Kabeer, all the strings of the instrument I played are broken.

Bhagat Kabir ji / / Slok (Bhagat Kabir ji) / Guru Granth Sahib ji - Ang 1369

ਜੰਤੁ ਬਿਚਾਰਾ ਕਿਆ ਕਰੈ ਚਲੇ ਬਜਾਵਨਹਾਰ ॥੧੦੩॥

जंतु बिचारा किआ करै चले बजावनहार ॥१०३॥

Janttu bichaaraa kiaa karai chale bajaavanahaar ||103||

(ਦੇਹ-ਅੱਧਿਆਸ ਦਾ ਇਹ) ਵਿਚਾਰਾ ਵਾਜਾ (ਹੁਣ) ਕੀਹ ਕਰ ਸਕਦਾ ਹੈ? ਭਾਵ, ਨਾਮ ਦੀ ਬਰਕਤਿ ਨਾਲ ਸਰੀਰਕ ਮੋਹ ਮਾਤ ਪੈ ਗਿਆ ਹੈ । (ਸਰੀਰਕ ਮੋਹ ਤਾਂ ਕਿਤੇ ਰਿਹਾ) ਉਹ ਮਨ ਹੀ ਨਹੀਂ ਰਿਹਾ ਜੋ ਸਰੀਰਕ ਮੋਹ ਦਾ ਵਾਜਾ ਵਜਾ ਰਿਹਾ ਸੀ ॥੧੦੩॥

यह बाजा बेचारा अब क्या कर सकता है, जब बजाने वाले प्राण ही छूट गए हैं।॥ १०३ ॥

What can the poor instrument do, when the player has departed as well. ||103||

Bhagat Kabir ji / / Slok (Bhagat Kabir ji) / Guru Granth Sahib ji - Ang 1369


ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ ॥

कबीर माइ मूंडउ तिह गुरू की जा ते भरमु न जाइ ॥

Kabeer maai moonddau tih guroo kee jaa te bharamu na jaai ||

(ਇਹ ਪੰਡਿਤ ਮੈਨੂੰ ਪਰਮਾਤਮਾ ਦੇ ਨਾਮ ਵਿਚ ਜੁੜਨ ਤੋਂ ਹੋੜਦਾ ਹੈ ਤੇ ਆਪਣੇ ਵੇਦ ਆਦਿਕ ਕਰਮ ਪੁਸਤਕਾਂ ਦੇ ਕਰਮ-ਕਾਂਡ ਦਾ ਢੋਲ ਵਜਾ ਕੇ ਮੇਰਾ ਗੁਰੂ-ਪੁਰੋਹਤ ਬਣਨਾ ਚਾਹੁੰਦਾ ਹੈ; ਪਰ) ਹੇ ਕਬੀਰ! ਮੈਂ ਅਜੇਹੇ ਗੁਰੂ ਦੀ ਮਾਂ ਦਾ ਸਿਰ ਮੁੰਨ ਦਿਆਂ, ਇਸ ਦੇ ਰਾਹ ਤੇ ਤੁਰਿਆਂ (ਸਰੀਰਕ ਮੋਹ ਦੀ) ਭਟਕਣਾ ਦੂਰ ਨਹੀਂ ਹੋ ਸਕਦੀ ।

हे कबीर ! उस गुरु की माता का सिर मूंड देना चाहिए, जिससे मन का भ्रम दूर नहीं होता।

Kabeer, shave the mother of that guru, who does not take away one's doubt.

Bhagat Kabir ji / / Slok (Bhagat Kabir ji) / Guru Granth Sahib ji - Ang 1369


Download SGGS PDF Daily Updates ADVERTISE HERE