ANG 1368, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿ ਪਰਿਓ ਹਉ ਫਰਕਿ ॥੬੭॥

जब देखिओ बेड़ा जरजरा तब उतरि परिओ हउ फरकि ॥६७॥

Jab dekhio be(rr)aa jarajaraa tab utari pario hau pharaki ||67||

(ਪਹਿਲਾਂ ਮੋਹ ਵਿਚ ਮਸਤ ਸਾਂ, ਹੁਣ ਅੱਖਾਂ ਖੁਲ੍ਹ ਆਈਆਂ) ਉਸ ਵੇਲੇ ਮੈਂ ਵੇਖਿਆ (ਕਿ ਜਿਸ ਸਰੀਰਕ ਮੋਹ ਦੇ ਬੇੜੇ ਵਿਚ ਮੈਂ ਸੁਆਰ ਹਾਂ ਉਹ) ਥੋੜਾ-ਬਹੁਤ ਪੁਰਾਣਾ ਹੋਇਆ ਹੋਇਆ ਹੈ (ਵਿਕਾਰਾਂ ਨਾਲ ਛੇਕੋ-ਛੇਕ ਹੋਇਆ ਪਿਆ ਹੈ) । ਮੈਂ ਛਾਲ ਮਾਰ ਕੇ (ਉਸ ਅਪਣੱਤ ਦੇ ਬੇੜੇ ਵਿਚੋਂ) ਉਤਰ ਪਿਆ (ਮੈਂ ਅਪਣੱਤ, ਸਰੀਰਕ ਮੋਹ ਛੱਡ ਦਿੱਤਾ । ਪਰ ਇਹ ਸਭ ਕੁਝ ਇਸੇ ਕਰਕੇ ਸੀ ਕਿ ਮੈਂ ਉਹ 'ਦਰੁ' ਨਾਹ ਛੱਡਿਆ ਜਿਸ ਦਰ ਤੇ ਟਿਕਿਆਂ 'ਹਟਕੈ ਨਾਹੀ ਕੋਇ') ॥੬੭॥

जब मैंने देखा कि शरीर रूपी बेड़ा पुराना हो गया तो इसमें से तुरंत ही उतर गया ॥ ६७ ॥

When I saw that my boat was rotten, then I immediately got out. ||67||

Bhagat Kabir ji / / Slok (Bhagat Kabir ji) / Ang 1368


ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ ॥

कबीर पापी भगति न भावई हरि पूजा न सुहाइ ॥

Kabeer paapee bhagati na bhaavaee hari poojaa na suhaai ||

ਹੇ ਕਬੀਰ! (ਭਾਵੇਂ ਪ੍ਰਭੂ ਦੇ ਦਰ ਤੇ ਟਿਕੇ ਰਹਿਣ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਵਿਚ ਇਹ ਬਰਕਤਿ ਹੈ ਕਿ ਸੰਸਾਰ-ਸਮੁੰਦਰ ਵਿਚ ਡੁੱਬਣੋਂ ਬਚ ਜਾਈਦਾ ਹੈ, ਪਰ) ਵਿਕਾਰੀ ਬੰਦੇ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗਦੀ, ਪਰਮਾਤਮਾ ਦੀ ਪੂਜਾ ਸੁਖਾਂਦੀ ਨਹੀਂ (ਸੁਖ ਦੇਣ ਵਾਲੀ ਨਹੀਂ ਜਾਪਦੀ) ।

कबीर जी कहते हैं- पापी पुरुष को भक्ति अच्छी नहीं लगती और न ही परमात्मा की पूजा-अर्चना से लगाव होता है।

Kabeer, the sinner does not like devotion to the Lord; he does not appreciate worship.

Bhagat Kabir ji / / Slok (Bhagat Kabir ji) / Ang 1368

ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ ॥੬੮॥

माखी चंदनु परहरै जह बिगंध तह जाइ ॥६८॥

Maakhee chanddanu paraharai jah biganddh tah jaai ||68||

(ਵਿਕਾਰੀ ਬੰਦੇ ਦਾ ਸੁਭਾਉ ਮੱਖੀ ਵਾਂਗ ਹੋ ਜਾਂਦਾ ਹੈ) ਮੱਖੀ (ਸੋਹਣੀ ਖ਼ੁਸ਼-ਬੂ ਵਾਲੇ) ਚੰਦਨ ਨੂੰ ਤਿਆਗ ਦੇਂਦੀ ਹੈ, ਜਿੱਥੇ ਬਦ-ਬੂ ਹੋਵੇ ਉਥੇ ਜਾਂਦੀ ਹੈ ॥੬੮॥

ज्यों मक्खी चंदन को छोड़कर जहाँ दुर्गन्ध होती है, वहीं जाती है (वैसे ही पापी पुरुष भक्ति-पूजा को छोड़कर पाप कर्मों की ओर जाता है) ॥ ६८ ॥

The fly abandons the sandalwood tree, and goes after the rotten smell. ||68||

Bhagat Kabir ji / / Slok (Bhagat Kabir ji) / Ang 1368


ਕਬੀਰ ਬੈਦੁ ਮੂਆ ਰੋਗੀ ਮੂਆ ਮੂਆ ਸਭੁ ਸੰਸਾਰੁ ॥

कबीर बैदु मूआ रोगी मूआ मूआ सभु संसारु ॥

Kabeer baidu mooaa rogee mooaa mooaa sabhu sanssaaru ||

ਹੇ ਕਬੀਰ! (ਮਾਇਕ ਭੋਗਾਂ ਦੀ ਖ਼ਾਤਰ ਖਪ ਖਪ ਕੇ) ਸਾਰਾ ਜਗਤ (ਸੰਸਾਰ-ਸਮੁੰਦਰ ਵਿਚ ਡੁੱਬ ਕੇ, ਮਾਇਕ ਮੋਹ ਵਿਚ ਡੁੱਬ ਕੇ, ਆਤਮਕ ਮੌਤੇ) ਮਰ ਰਿਹਾ ਹੈ, ਚਾਹੇ ਕੋਈ ਰੋਗੀ ਹੈ ਤੇ ਚਾਹੇ ਕੋਈ ਹਕੀਮ ਹੈ (ਭਾਵ, ਇਕ ਤਾਂ ਉਹ ਬੰਦੇ ਹਨ ਜੋ ਅੰਞਾਣ ਤੇ ਮੂੜ੍ਹ ਹੋਣ ਕਰ ਕੇ ਜੀਵਨ ਦਾ ਰਾਹ ਜਾਣਦੇ ਹੀ ਨਹੀਂ, ਤੇ ਵਿਕਾਰਾਂ ਵਿਚ ਫਸੇ ਪਏ ਹਨ, ਦੂਜੇ ਉਹ ਹਨ ਜੋ ਵਿਦਵਾਨ ਪੰਡਿਤ ਹਨ ਤੇ ਮੂਰਖ ਲੋਕਾਂ ਨੂੰ ਉਪਦੇਸ਼ ਕਰਦੇ ਹਨ । ਪਰ ਹਾਲਤ ਦੋਹਾਂ ਦੀ ਇਹ ਹੈ ਕਿ ਇਹਨਾਂ ਦੀ ਸਾਰੀ ਦੌੜ-ਭੱਜ ਮਾਇਕ ਭੋਗਾਂ ਵਾਸਤੇ ਹੀ ਹੈ, ਇਨ੍ਹਾਂ ਦੇ ਗਿਆਨ-ਇੰਦ੍ਰੇ ਆਪੋ ਆਪਣੇ ਵਿਸ਼ੇ-ਭੋਗਾਂ ਵਲ ਖਪ ਰਹੇ ਹਨ, ਭੋਗਾਂ ਨੂੰ ਰੋ ਰਹੇ ਹਨ । ਇੱਕ ਭਗਤੀ ਤੋਂ ਵਾਂਜੇ ਰਹਿਣ ਕਰਕੇ ਇਹ ਸਭ ਆਤਮਕ ਮੌਤੇ ਮਰੇ ਪਏ ਹਨ) ।

हे कबीर ! बेशक कोई वैद्य है, चाहे कोई रोगी है, पूरा संसार मर रहा है। (अर्थात् ज्ञानी-अज्ञानी, विद्वान या मूर्ख सब मोह-माया की मौत से मर रहे हैं)

Kabeer, the physician is dead, and the patient is dead; the whole world is dead.

Bhagat Kabir ji / / Slok (Bhagat Kabir ji) / Ang 1368

ਏਕੁ ਕਬੀਰਾ ਨਾ ਮੂਆ ਜਿਹ ਨਾਹੀ ਰੋਵਨਹਾਰੁ ॥੬੯॥

एकु कबीरा ना मूआ जिह नाही रोवनहारु ॥६९॥

Eku kabeeraa naa mooaa jih naahee rovanahaaru ||69||

ਹੇ ਕਬੀਰ! ਸਿਰਫ਼ ਉਹ ਮਨੁੱਖ (ਆਤਮਕ ਮੌਤੇ) ਨਹੀਂ ਮਰਦਾ ਜਿਸ ਦਾ ਕੋਈ (ਸੰਗੀ ਸਾਥੀ, ਗਿਆਨ-ਇੰਦ੍ਰਾ) (ਮਾਇਕ ਭੋਗਾਂ ਦੀ ਖ਼ਾਤਰ) ਰੋ ਨਹੀਂ ਰਿਹਾ (ਖਪ ਨਹੀਂ ਰਿਹਾ ਤੇ, ਅਜੇਹਾ ਮਨੁੱਖ ਸਿਰਫ਼ ਉਹੀ ਹੋ ਸਕਦਾ ਹੈ ਜੋ ਪ੍ਰਭੂ-ਦਰ ਨਹੀਂ ਛੱਡਦਾ, ਕਿਉਂਕਿ ਪ੍ਰਭੂ-ਦਰ ਤੇ ਰਿਹਾਂ 'ਹਟਕੈ ਨਾਹੀ ਕੋਇ') ॥੬੯॥

परन्तु एकमात्र कबीर नहीं मरा, जिसे कोई रोने वाला नहीं ॥ ६६ ॥

Only Kabeer is not dead; there is no one to mourn for him. ||69||

Bhagat Kabir ji / / Slok (Bhagat Kabir ji) / Ang 1368


ਕਬੀਰ ਰਾਮੁ ਨ ਧਿਆਇਓ ਮੋਟੀ ਲਾਗੀ ਖੋਰਿ ॥

कबीर रामु न धिआइओ मोटी लागी खोरि ॥

Kabeer raamu na dhiaaio motee laagee khori ||

ਹੇ ਕਬੀਰ! ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਸ ਨੂੰ ਅੰਦਰੋ ਅੰਦਰ ਵਿਕਾਰ ਖੋਖਲਾ ਕਰੀ ਜਾਂਦੇ ਹਨ (ਤੇ ਉਹ ਸਹਜੇ ਸਹਜੇ ਆਤਮਕ ਮੌਤੇ ਮਰਦਾ ਜਾਂਦਾ ਹੈ) ।

कबीर जी उद्बोधन करते हैं, हे लोगो ! आपको परमात्मा का न भजन करने की बड़ी बीमारी लग गई है।

Kabeer, I have not meditated on the Lord; such is the bad habit I have developed.

Bhagat Kabir ji / / Slok (Bhagat Kabir ji) / Ang 1368

ਕਾਇਆ ਹਾਂਡੀ ਕਾਠ ਕੀ ਨਾ ਓਹ ਚਰ੍ਹੈ ਬਹੋਰਿ ॥੭੦॥

काइआ हांडी काठ की ना ओह चर्है बहोरि ॥७०॥

Kaaiaa haandee kaath kee naa oh charhai bahori ||70||

ਜਿਵੇਂ ਲੱਕੜ ਦੀ ਹਾਂਡੀ (ਚੁੱਲ੍ਹੇ ਉਤੇ ਇਕ ਵਾਰੀ ਸੜ ਕੇ) ਮੁੜ (ਚੁੱਲ੍ਹੇ ਉਤੇ) ਨਹੀਂ ਚੜ੍ਹ ਸਕਦੀ, ਤਿਵੇਂ (ਵਿਕਾਰਾਂ ਦੀ ਅੱਗ ਵਿਚ ਸੜਿ-ਮੁਏ ਮਨੁੱਖ ਦਾ) ਇਹ ਸਰੀਰ ਹੈ (ਜੋ ਇਸ ਨੂੰ ਦੂਜੀ ਵਾਰੀ ਨਹੀਂ ਮਿਲਦਾ) ॥੭੦॥

शरीर रूपी लकड़ी की हांडी दोबारा आग पर नहीं चढ़ती अर्थात् मानव जन्म पुनः प्राप्त नहीं होता॥ ७० ॥

The body is a wooden pot; it cannot be put back on the fire. ||70||

Bhagat Kabir ji / / Slok (Bhagat Kabir ji) / Ang 1368


ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ ॥

कबीर ऐसी होइ परी मन को भावतु कीनु ॥

Kabeer aisee hoi paree man ko bhaavatu keenu ||

ਜਿਸ ਮਨੁੱਖ ਨੂੰ ਪ੍ਰਭੂ ਮਨ-ਭਾਉਂਦੀ (ਭਗਤੀ ਦੀ) ਦਾਤ ਬਖ਼ਸ਼ਦਾ ਹੈ, ਜਿਸ ਉਤੇ ਇਹ ਅਜਬ ਮੇਹਰ ਹੁੰਦੀ ਹੈ, ਉਹ ਮਨੁੱਖ ਭੀ ਖ਼ੁਸ਼ੀ-ਖ਼ੁਸ਼ੀ ਆਪਾ-ਭਾਵ ਤਿਆਗਦਾ ਹੈ ।

हे कबीर ! ऐसी बात हो गई कि सब अपने मन की इच्छानुसार किया तो फिर

Kabeer, it came to pass, that I did whatever I pleased.

Bhagat Kabir ji / / Slok (Bhagat Kabir ji) / Ang 1368

ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥੭੧॥

मरने ते किआ डरपना जब हाथि सिधउरा लीन ॥७१॥

Marane te kiaa darapanaa jab haathi sidhauraa leen ||71||

ਹੇ ਕਬੀਰ! ਜਦੋਂ ਕੋਈ ਇਸਤ੍ਰੀ (ਆਪਣੇ ਪਤੀ ਦੇ ਮਰਨ ਤੇ) ਹੱਥ ਵਿਚ ਸੰਧੂਰਿਆ ਹੋਇਆ ਨਲੀਏਰ ਫੜ ਲੈਂਦੀ ਹੈ ਤਾਂ ਉਹ ਮਰਨ ਤੋਂ ਨਹੀਂ ਡਰਦੀ ॥੭੧॥

अब मौत से क्यों डरना, जब सती होने वाली सिंदूर लगा नारियल हाथ में पकड़ लेती है तो पति के वियोग में जलने को तैयार हो जाती है।॥ ७१ ॥

Why should I be afraid of death? I have invited death for myself. ||71||

Bhagat Kabir ji / / Slok (Bhagat Kabir ji) / Ang 1368


ਕਬੀਰ ਰਸ ਕੋ ਗਾਂਡੋ ਚੂਸੀਐ ਗੁਨ ਕਉ ਮਰੀਐ ਰੋਇ ॥

कबीर रस को गांडो चूसीऐ गुन कउ मरीऐ रोइ ॥

Kabeer ras ko gaando chooseeai gun kau mareeai roi ||

ਹੇ ਕਬੀਰ! ਰਸ ਨਾਲ ਭਰਿਆ ਹੋਇਆ ਗੰਨਾ (ਵੇਲਣੇ ਵਿਚ) ਪੀੜਿਆ ਜਾਂਦਾ ਹੈ (ਭਾਵ, ਰਸ ਦੀ ਦਾਤ ਦੇ ਇਵਜ਼ ਵਿਚ ਉਸ ਨੂੰ ਇਹ ਮੁੱਲ ਦੇਣਾ ਪੈਂਦਾ ਹੈ ਕਿ ਉਹ ਵੇਲਣੇ ਵਿਚ ਪੀੜੀਦਾ ਹੈ (ਸੋ ਗੁਣਾਂ ਦੇ ਬਦਲੇ ਔਗੁਣਾਂ ਨੂੰ ਛੱਡ ਕੇ ਆਪਾ-ਭਾਵ ਵਲੋਂ ਮਰਨਾ ਹੀ ਪੈਂਦਾ ਹੈ) ।

हे कबीर ! ज्यों रस के लिए गन्ने को चूसना पड़ता है तो फिर गुणों को पाने के लिए कितने ही दुख-कष्टों का सामना करना पड़े, हिम्मत करनी चाहिए।

Kabeer, the mortals suck at the sugar cane, for the sake of the sweet juice. They should work just as hard for virtue.

Bhagat Kabir ji / / Slok (Bhagat Kabir ji) / Ang 1368

ਅਵਗੁਨੀਆਰੇ ਮਾਨਸੈ ਭਲੋ ਨ ਕਹਿਹੈ ਕੋਇ ॥੭੨॥

अवगुनीआरे मानसै भलो न कहिहै कोइ ॥७२॥

Avaguneeaare maanasai bhalo na kahihai koi ||72||

(ਜੋ ਮਨੁੱਖ ਆਪਾ-ਭਾਵ ਨਹੀਂ ਤਿਆਗਦਾ, ਤੇ, ਵਿਕਾਰਾਂ ਵਲ ਹੀ ਰੁੱਚੀ ਰੱਖਦਾ ਹੈ, ਉਸ) ਵਿਕਾਰੀ ਮਨੁੱਖ ਨੂੰ (ਜਗਤ ਵਿਚ) ਕੋਈ ਬੰਦਾ ਚੰਗਾ ਨਹੀਂ ਆਖਦਾ (ਭਾਵ, ਭਗਤੀ ਦੀ ਦਾਤ ਤੋਂ ਵਾਂਜਿਆ ਰਹਿੰਦਾ ਹੈ, ਤੇ, ਜਗਤ ਵਿਚ ਬਦਨਾਮੀ ਭੀ ਖੱਟਦਾ ਹੈ) ॥੭੨॥

क्योंकि अवगुणी मनुष्य को कोई भला नहीं कहता ॥ ७२ ॥

The person who lacks virtue - no one calls him good. ||72||

Bhagat Kabir ji / / Slok (Bhagat Kabir ji) / Ang 1368


ਕਬੀਰ ਗਾਗਰਿ ਜਲ ਭਰੀ ਆਜੁ ਕਾਲ੍ਹ੍ਹਿ ਜੈਹੈ ਫੂਟਿ ॥

कबीर गागरि जल भरी आजु काल्हि जैहै फूटि ॥

Kabeer gaagari jal bharee aaju kaalhi jaihai phooti ||

ਹੇ ਕਬੀਰ! ਮਿੱਟੀ ਦਾ ਕੱਚਾ ਘੜਾ ਪਾਣੀ ਨਾਲ ਭਰਿਆ ਹੋਇਆ ਹੋਵੇ, ਉਹ ਛੇਤੀ ਹੀ ਫੁੱਟ ਜਾਂਦਾ ਹੈ (ਇਸ ਸਰੀਰ ਦੀ ਭੀ ਇਹੀ ਪਾਂਇਆਂ ਹੈ, ਸਦਾ ਕਾਇਮ ਨਹੀਂ ਰਹਿ ਸਕਦਾ । ਮਨੁੱਖਾ ਜਨਮ ਦਾ ਮਨੋਰਥ ਪ੍ਰਾਪਤ ਕਰਨ ਲਈ ਇਸ ਸਰੀਰ ਦਾ ਮੋਹ ਇਸ ਦੇ ਨਾਸ ਹੋਣ ਤੋਂ ਪਹਿਲਾਂ ਹੀ ਤਿਆਗਣਾ ਹੈ, ਆਪਣੀ ਮਰਜ਼ੀ ਤਿਆਗ ਕੇ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰਨਾ ਹੈ; ਪਰ)

कबीर जी उद्योधन करते हैं- यह देह रूपी गागर श्वास रूपी जल से भरी हुई है, जिसने आज अथवा कल फूट जाना है।

Kabeer, the pitcher is full of water; it will break, today or tomorrow.

Bhagat Kabir ji / / Slok (Bhagat Kabir ji) / Ang 1368

ਗੁਰੁ ਜੁ ਨ ਚੇਤਹਿ ਆਪਨੋ ਅਧ ਮਾਝਿ ਲੀਜਹਿਗੇ ਲੂਟਿ ॥੭੩॥

गुरु जु न चेतहि आपनो अध माझि लीजहिगे लूटि ॥७३॥

Guru ju na chetahi aapano adh maajhi leejahige looti ||73||

ਜੋ ਮਨੁੱਖ ਆਪਣੇ ਗੁਰੂ ਨੂੰ ਯਾਦ ਨਹੀਂ ਰੱਖਦੇ (ਸਰੀਰਕ ਮੋਹ ਵਿਚ ਫਸ ਕੇ ਗੁਰੂ ਨੂੰ ਭੁਲਾ ਬੈਠਦੇ ਹਨ, ਗੁਰੂ ਦੇ ਦੱਸੇ ਰਾਹ ਨੂੰ ਵਿਸਾਰ ਦੇਂਦੇ ਹਨ) ਉਹ ਮਨੁੱਖ ਜ਼ਿੰਦਗੀ ਦੇ ਸਫ਼ਰ ਦੇ ਅੱਧ ਵਿਚ ਹੀ ਲੁੱਟ ਲਏ ਜਾਂਦੇ ਹਨ (ਕਾਮਾਦਿਕ ਵਿਕਾਰ ਆਪਣੇ ਜਾਲ ਵਿਚ ਫਸਾ ਕੇ ਉਹਨਾਂ ਦੇ ਸਾਰੇ ਗੁਣ ਨਾਸ ਕਰ ਦੇਂਦੇ ਹਨ, ਵਿਕਾਰਾਂ ਵਿਚ ਪੈ ਕੇ ਇਥੋਂ ਦੀ ਰਾਸਿ-ਪੂੰਜੀ ਭੀ ਮੁੱਕ ਜਾਂਦੀ ਹੈ ਤੇ ਪਰਲੋਕ ਭੀ ਵਿਗੜ ਜਾਂਦਾ ਹੈ) ॥੭੩॥

यदि अपने गुरु-परमेश्वर का स्मरण न किया तो रास्ते में ही लूट लिए जाओगे ॥ ७३ ॥

Those who do not remember their Guru, shall be plundered on the way. ||73||

Bhagat Kabir ji / / Slok (Bhagat Kabir ji) / Ang 1368


ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥

कबीर कूकरु राम को मुतीआ मेरो नाउ ॥

Kabeer kookaru raam ko muteeaa mero naau ||

ਹੇ ਕਬੀਰ! ਮੈਂ ਆਪਣੇ ਮਾਲਕ-ਪ੍ਰਭੂ (ਦੇ ਦਰ) ਦਾ ਕੁੱਤਾ ਹਾਂ (ਪ੍ਰਭੂ ਦੇ ਦਰਵਾਜ਼ੇ ਤੇ ਹੀ ਟਿਕਿਆ ਰਹਿੰਦਾ ਹਾਂ, ਤੇ ਇਸ ਕਰਕੇ) ਮੇਰਾ ਨਾਮ ਭੀ 'ਮੋਤੀ' ਪੈ ਗਿਆ ਹੈ (ਭਾਵ, ਦੁਨੀਆ ਭੀ ਮੈਨੂੰ ਪਿਆਰ ਨਾਲ ਬੁਲਾਂਦੀ ਹੈ) ।

कबीर जी कहते हैं- मैं राम का कुत्ता हूँ और मेरा नाम ‘मोती' है।

Kabeer, I am the Lord's dog; Moti is my name.

Bhagat Kabir ji / / Slok (Bhagat Kabir ji) / Ang 1368

ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ ॥੭੪॥

गले हमारे जेवरी जह खिंचै तह जाउ ॥७४॥

Gale hamaare jevaree jah khincchai tah jaau ||74||

ਮੇਰੇ ਮਾਲਕ-ਪ੍ਰਭੂ ਨੇ ਮੇਰੇ ਗਲ ਵਿਚ ਰੱਸੀ ਪਾਈ ਹੋਈ ਹੈ, ਜਿਧਰ ਉਹ ਮੈਨੂੰ ਖਿੱਚਦਾ ਹੈ, ਮੈਂ ਉਧਰ ਹੀ ਜਾਂਦਾ ਹਾਂ ॥੭੪॥

मेरे गले में मालिक ने जंजीर डाली हुई है, वह जिधर खींचता है, उधर ही जाता हूँ॥ ७४ ॥

There is a chain around my neck; wherever I am pulled, I go. ||74||

Bhagat Kabir ji / / Slok (Bhagat Kabir ji) / Ang 1368


ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥

कबीर जपनी काठ की किआ दिखलावहि लोइ ॥

Kabeer japanee kaath kee kiaa dikhalaavahi loi ||

ਹੇ ਕਬੀਰ! ਤੂੰ ਤੁਲਸੀ ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿਚ ਲੈ ਕੇ) ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ?

कबीर जी कहते हैं कि हे भाई ! तुलसी-रुद्राक्ष की माला लोगों को क्या दिखाते हो,

Kabeer, why do you show other people your rosary beads?

Bhagat Kabir ji / / Slok (Bhagat Kabir ji) / Ang 1368

ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥੭੫॥

हिरदै रामु न चेतही इह जपनी किआ होइ ॥७५॥

Hiradai raamu na chetahee ih japanee kiaa hoi ||75||

ਤੂੰ ਆਪਣੇ ਹਿਰਦੇ ਵਿਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, (ਹੱਥ ਵਿਚ ਫੜੀ ਹੋਈ) ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ ॥੭੫॥

यदि दिल में परमात्मा का चिंतन नहीं किया तो इस माला का कोई फायदा नहीं ॥ ७५ ॥

You do not remember the Lord in your heart, so what use is this rosary to you? ||75||

Bhagat Kabir ji / / Slok (Bhagat Kabir ji) / Ang 1368


ਕਬੀਰ ਬਿਰਹੁ ਭੁਯੰਗਮੁ ਮਨਿ ਬਸੈ ਮੰਤੁ ਨ ਮਾਨੈ ਕੋਇ ॥

कबीर बिरहु भुयंगमु मनि बसै मंतु न मानै कोइ ॥

Kabeer birahu bhuyanggamu mani basai manttu na maanai koi ||

ਹੇ ਕਬੀਰ! ('ਕਾਠ ਕੀ ਜਪਨੀ' ਤਾਂ ਕੁਝ ਸਵਾਰ ਨਹੀਂ ਸਕਦੀ, ਪਰ) ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਸਰਨ ਪੈ ਕੇ ਬਿਰਹੋਂ ਦਾ ਸੱਪ ਆ ਵੱਸੇ (ਜਿਸ ਮਨੁੱਖ ਨੂੰ ਗੁਰੂ-ਦਰ ਤੋਂ ਇਹ ਸੂਝ ਮਿਲ ਜਾਏ ਕਿ ਇਹਨਾਂ ਕਾਮਾਦਿਕਾਂ ਨੇ ਮੈਨੂੰ ਰੱਬ ਨਾਲੋਂ ਵਿਛੋੜ ਦਿੱਤਾ ਹੈ) (ਕਾਮਾਦਿਕਾਂ ਦਾ) ਕੋਈ ਮੰਤ੍ਰ ਉਸ ਉਤੇ ਨਹੀਂ ਚੱਲ ਸਕਦਾ ।

हे कबीर ! वियोग रूपी सांप जब मन को डंस लेता है तो उस पर किसी मंत्र का असर नहीं होता।

Kabeer, the snake of separation from the Lord abides within my mind; it does not respond to any mantra.

Bhagat Kabir ji / / Slok (Bhagat Kabir ji) / Ang 1368

ਰਾਮ ਬਿਓਗੀ ਨਾ ਜੀਐ ਜੀਐ ਤ ਬਉਰਾ ਹੋਇ ॥੭੬॥

राम बिओगी ना जीऐ जीऐ त बउरा होइ ॥७६॥

Raam biogee naa jeeai jeeai ta bauraa hoi ||76||

ਪਰਮਾਤਮਾ ਤੋਂ ਵਿਛੋੜੇ ਨੂੰ ਮਹਿਸੂਸ ਕਰਨ ਵਾਲਾ ਮਨੁੱਖ ਜੀਊ ਹੀ ਨਹੀਂ ਸਕਦਾ, (ਭਾਵ, ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਇਕ ਐਸਾ ਡੰਗ ਹੈ ਕਿ ਇਸ ਦਾ ਡੰਗਿਆ ਹੋਇਆ ਬੰਦਾ ਮਾਇਕ ਭੋਗਾਂ ਵਾਸਤੇ ਜੀਊ ਹੀ ਨਹੀਂ ਸਕਦਾ) ਜੇਹੜਾ ਜੀਵਨ ਉਹ ਜੀਊਂਦਾ ਹੈ, ਦੁਨੀਆ ਦੇ ਭਾਣੇ ਉਹ ਝੱਲਿਆਂ ਵਾਲਾ ਜੀਵਨ ਹੈ ॥੭੬॥

ईश्वर-वियोग का दुख व्यक्ति को जिंदा नहीं रहने देता, परन्तु यदि वह जिंदा रहे तो बावला हो जाता है॥ ७६ ॥

One who is separated from the Lord does not live; if he does live, he goes insane. ||76||

Bhagat Kabir ji / / Slok (Bhagat Kabir ji) / Ang 1368


ਕਬੀਰ ਪਾਰਸ ਚੰਦਨੈ ਤਿਨੑ ਹੈ ਏਕ ਸੁਗੰਧ ॥

कबीर पारस चंदनै तिन्ह है एक सुगंध ॥

Kabeer paaras chanddanai tinh hai ek suganddh ||

ਹੇ ਕਬੀਰ! ਪਾਰਸ ਅਤੇ ਚੰਦਨ-ਇਹਨਾਂ ਦੋਹਾਂ ਵਿਚ ਇਕ ਇਕ ਗੁਣ ਹੈ;

कबीर जी बतलाते हैं- पारस एवं चन्दन में एक समान गुण हैं।

Kabeer, the philosopher's stone and sandalwood oil have the same good quality.

Bhagat Kabir ji / / Slok (Bhagat Kabir ji) / Ang 1368

ਤਿਹ ਮਿਲਿ ਤੇਊ ਊਤਮ ਭਏ ਲੋਹ ਕਾਠ ਨਿਰਗੰਧ ॥੭੭॥

तिह मिलि तेऊ ऊतम भए लोह काठ निरगंध ॥७७॥

Tih mili teu utam bhae loh kaath niraganddh ||77||

ਲੋਹਾ ਅਤੇ ਸੁਗੰਧੀ-ਹੀਨ ਲੱਕੜੀ ਇਹਨਾਂ ਨਾਲ ਛੋਹ ਕੇ ਉੱਤਮ ਬਣ ਜਾਂਦੇ ਹਨ (ਲੋਹਾ ਪਾਰਸ ਨੂੰ ਛੋਹ ਕੇ ਸੋਨਾ ਬਣ ਜਾਂਦਾ ਹੈ; ਸਾਧਾਰਨ ਰੁੱਖ ਚੰਦਨ ਦੇ ਨੇੜੇ ਰਹਿ ਕੇ ਸੁਗੰਧੀ ਵਾਲਾ ਹੋ ਜਾਂਦਾ ਹੈ । ਤਿਵੇਂ ਪਹਿਲਾਂ ਕਾਮਾਦਿਕਾਂ ਤੋਂ ਵਿਕਿਆ ਮਨੁੱਖ ਗੁਰੂ ਨੂੰ ਮਿਲ ਕੇ "ਰਾਮ ਬਿਓਗੀ" ਬਣ ਜਾਂਦਾ ਹੈ) ॥੭੭॥

पारस को मिलकर लोहा स्वर्ण हो जाता है और चन्दन को मिलकर मामूली लकड़ी खुशबूदार हो जाती है।॥ ७७ ॥

Whatever comes into contact with them is uplifted. Iron is transformed into gold, and ordinary wood becomes fragrant. ||77||

Bhagat Kabir ji / / Slok (Bhagat Kabir ji) / Ang 1368


ਕਬੀਰ ਜਮ ਕਾ ਠੇਂਗਾ ਬੁਰਾ ਹੈ ਓਹੁ ਨਹੀ ਸਹਿਆ ਜਾਇ ॥

कबीर जम का ठेंगा बुरा है ओहु नही सहिआ जाइ ॥

Kabeer jam kaa thengaa buraa hai ohu nahee sahiaa jaai ||

ਹੇ ਕਬੀਰ! (ਕਾਮਾਦਿਕਾਂ ਦੇ ਵੱਸ ਪਏ ਰਿਹਾਂ ਜਮ ਦਾ ਡੰਡਾ ਸਿਰ ਤੇ ਵੱਜਦਾ ਹੈ, ਜਨਮ-ਮਰਨ ਦੇ ਗੇੜ ਵਿਚ ਪੈ ਜਾਈਦਾ ਹੈ, ਤੇ) ਜਮ ਦੀ (ਇਹ) ਸੱਟ ਇਤਨੀ ਭੈੜੀ ਹੈ ਕਿ ਸਹਾਰਨੀ ਬੜੀ ਔਖੀ ਹੈ ।

हे कबीर ! यम की चोट बहुत बुरी है, इसे सहन नहीं किया जाता।

Kabeer, Death's club is terrible; it cannot be endured.

Bhagat Kabir ji / / Slok (Bhagat Kabir ji) / Ang 1368

ਏਕੁ ਜੁ ਸਾਧੂ ਮੋੁਹਿ ਮਿਲਿਓ ਤਿਨੑਿ ਲੀਆ ਅੰਚਲਿ ਲਾਇ ॥੭੮॥

एकु जु साधू मोहि मिलिओ तिन्हि लीआ अंचलि लाइ ॥७८॥

Eku ju saadhoo maohi milio tinhi leeaa ancchali laai ||78||

(ਪਰਮਾਤਮਾ ਦੀ ਕਿਰਪਾ ਨਾਲ) ਮੈਨੂੰ ਗੁਰੂ ਮਿਲ ਪਿਆ, ਉਸ ਨੇ ਆਪਣੇ ਲੜ ਲਾ ਲਿਆ (ਤੇ ਮੈਂ ਕਾਮਾਦਿਕਾਂ ਦੇ) ਢਹੇ ਨਹੀਂ ਚੜ੍ਹਿਆ ॥੭੮॥

मुझे एक साधु मिल गया है, उसने शरण में लेकर बचा लिया है॥ ७८ ॥

I have met with the holy man; he has attached me to the hem of his robe. ||78||

Bhagat Kabir ji / / Slok (Bhagat Kabir ji) / Ang 1368


ਕਬੀਰ ਬੈਦੁ ਕਹੈ ਹਉ ਹੀ ਭਲਾ ਦਾਰੂ ਮੇਰੈ ਵਸਿ ॥

कबीर बैदु कहै हउ ही भला दारू मेरै वसि ॥

Kabeer baidu kahai hau hee bhalaa daaroo merai vasi ||

ਹੇ ਕਬੀਰ! ਹਕੀਮ (ਤਾਂ) ਆਖਦਾ ਹੈ ਕਿ ਮੈਂ ਬੜਾ ਸਿਆਣਾ ਹਾਂ (ਰੋਗ ਆਉਣ ਤੇ ਜਿੰਦ ਨੂੰ ਸਰੀਰ ਨਾਲੋਂ ਵਿਛੁੜਨ ਤੋਂ ਬਚਾਣ ਲਈ) ਇਲਾਜ ਮੇਰੇ ਇਖ਼ਤਿਆਰ ਵਿਚ ਹੈ (ਮੈਂ ਰੋਗ ਦਾ ਇਲਾਜ ਕਰਨਾ ਜਾਣਦਾ ਹਾਂ) ।

कबीर जी कथन करते हैं कि वैद्य लोगों को कहता है कि मैं ही उत्तम हूँ, मेरे पास हर रोग का इलाज है।

Kabeer, the physician says that he alone is good, and all the medicine is under his control.

Bhagat Kabir ji / / Slok (Bhagat Kabir ji) / Ang 1368

ਇਹ ਤਉ ਬਸਤੁ ਗੁਪਾਲ ਕੀ ਜਬ ਭਾਵੈ ਲੇਇ ਖਸਿ ॥੭੯॥

इह तउ बसतु गुपाल की जब भावै लेइ खसि ॥७९॥

Ih tau basatu gupaal kee jab bhaavai lei khasi ||79||

ਪਰ ਇਹ ਜਿੰਦ ਉਸ ਮਾਲਕ ਪ੍ਰਭੂ ਦੀ (ਦਿੱਤੀ ਹੋਈ ਅਮਾਨਤੀ) ਚੀਜ਼ ਹੈ, ਜਦੋਂ ਉਹ ਚਾਹੁੰਦਾ ਹੈ (ਸਰੀਰ ਵਿਚੋਂ) ਮੋੜ ਲੈਂਦਾ ਹੈ (ਇਥੇ ਸਦਾ ਨਹੀਂ ਟਿਕੇ ਰਹਿਣਾ, ਤਾਂ ਤੇ ਜਮ ਦੇ ਠੇਂਗੇ ਦਾ ਖ਼ਿਆਲ ਰੱਖੋ ਤੇ ਗੁਰੂ-ਦਰ ਤੇ ਆ ਕੇ 'ਗੁਨ ਕਉ ਮਰੀਐ ਰੋਇ') ॥੭੯॥

परन्तु वह इस बात से अनजान है कि कोई (वैद्य) भी मौत के मुँह से बचा नहीं सकता, क्योंकि यह जीवन तो ईश्वर की देन है, जब चाहता है, छीन लेता है॥ ७६ ॥

But these things belong to the Lord; He takes them away whenever He wishes. ||79||

Bhagat Kabir ji / / Slok (Bhagat Kabir ji) / Ang 1368


ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ ॥

कबीर नउबति आपनी दिन दस लेहु बजाइ ॥

Kabeer naubati aapanee din das lehu bajaai ||

ਹੇ ਕਬੀਰ! (ਜੇ ਤੂੰ ਇਹ ਨਹੀਂ ਸੁਣਦਾ, ਤਾਂ ਤੇਰੀ ਮਰਜ਼ੀ) ਮਨ-ਮੰਨੀਆਂ ਮੌਜਾਂ ਮਾਣ ਲੈ (ਪਰ ਇਹ ਮੌਜਾਂ ਹਨ ਸਿਰਫ਼) ਦਸ ਦਿਨਾਂ ਲਈ ਹੀ ।

कबीर जी कहते हैं कि हे मनुष्य ! अपनी शान-शौकत का डंका दस दिन बजा लो,

Kabeer, take your drum and beat it for ten days.

Bhagat Kabir ji / / Slok (Bhagat Kabir ji) / Ang 1368

ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲਹੈ ਆਇ ॥੮੦॥

नदी नाव संजोग जिउ बहुरि न मिलहै आइ ॥८०॥

Nadee naav sanjjog jiu bahuri na milahai aai ||80||

ਜਿਵੇਂ ਨਦੀ ਤੋਂ ਪਾਰ ਲੰਘਣ ਲਈ ਬੇੜੀ ਵਿਚ ਬੈਠੇ ਮੁਸਾਫਿਰਾਂ ਦਾ ਮਿਲਾਪ ਹੈ (ਮੁੜ ਉਹ ਸਾਰੇ ਕਦੇ ਨਹੀਂ ਮਿਲਦੇ); ਤਿਵੇਂ (ਮਨ-ਮੰਨੀਆਂ ਮੌਜਾਂ ਵਿਚ ਗਵਾਇਆ ਹੋਇਆ ਇਹ ਮਨੁੱਖਾ ਸਰੀਰ ਮੁੜ ਨਹੀਂ ਮਿਲੇਗਾ ॥੮੦॥

ज्यों नदिया पार करने के लिए नाव में बैठे मुसाफिरों का मेल होता है और पार उतर कर दोबारा परस्पर नहीं मिलते, वैसे ही यह जीवन दोबारा नहीं मिलता ॥ ८० ॥

Life is like people meeting on a boat on a river; they shall not meet again. ||80||

Bhagat Kabir ji / / Slok (Bhagat Kabir ji) / Ang 1368


ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ ॥

कबीर सात समुंदहि मसु करउ कलम करउ बनराइ ॥

Kabeer saat samunddahi masu karau kalam karau banaraai ||

ਹੇ ਕਬੀਰ! ਜੇ ਮੈਂ ਸੱਤਾਂ ਹੀ ਸਮੁੰਦ੍ਰਾਂ (ਦੇ ਪਾਣੀ ਨੂੰ ਸਿਆਹੀ ਬਣਾ ਲਵਾਂ, ਸਾਰੇ ਰੁੱਖਾਂ-ਬਿਰਖਾਂ ਦੀਆਂ ਕਲਮਾਂ ਘੜ ਲਵਾਂ, ਸਾਰੀ ਧਰਤੀ ਨੂੰ ਕਾਗਜ਼ ਦੇ ਥਾਂ ਵਰਤਾਂ,

हे कबीर ! बेशक सात समुद्रों की स्याही को घोल लिया जाए, पूरी वनस्पति की कलमें बना ली जाएँ,

Kabeer, if I could change the seven seas into ink and make all the vegetation my pen,

Bhagat Kabir ji / / Slok (Bhagat Kabir ji) / Ang 1368

ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ ॥੮੧॥

बसुधा कागदु जउ करउ हरि जसु लिखनु न जाइ ॥८१॥

Basudhaa kaagadu jau karau hari jasu likhanu na jaai ||81||

ਤਾਂ ਭੀ ਪਰਮਾਤਮਾ ਦੇ ਗੁਣ (ਪੂਰਨ ਤੌਰ ਤੇ) ਲਿਖੇ ਨਹੀਂ ਜਾ ਸਕਦੇ (ਭਾਵ, ਇਨਸਾਨ ਨੇ ਪਰਮਾਤਮਾ ਦੇ ਗੁਣ ਇਸ ਵਾਸਤੇ ਨਹੀਂ ਗਾਵਣੇ ਕਿ ਗੁਣਾਂ ਦਾ ਅੰਤ ਪਾਇਆ ਜਾ ਸਕੇ, ਤੇ ਸਾਰੇ ਗੁਣ ਬਿਆਨ ਕੀਤੇ ਜਾ ਸਕਣ) ॥੮੧॥

पूरी पृथ्वी को ही कागज क्यों न बना लिया जाए, इसके बावजूद भी परमात्मा का यश लिखना संभव नहीं ॥ ८१॥

And the earth my paper, even then, I could not write the Praises of the Lord. ||81||

Bhagat Kabir ji / / Slok (Bhagat Kabir ji) / Ang 1368


ਕਬੀਰ ਜਾਤਿ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੁਪਾਲ ॥

कबीर जाति जुलाहा किआ करै हिरदै बसे गुपाल ॥

Kabeer jaati julaahaa kiaa karai hiradai base gupaal ||

ਹੇ ਕਬੀਰ! (ਪ੍ਰਭੂ ਦੇ ਗੁਣ ਗਾਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮੇਰੀ (ਨੀਵੀਂ) ਜੁਲਾਹਾ-ਜਾਤਿ ਮੇਰੇ ਅੰਦਰ ਨਿਤਾਣਾ-ਪਨ ਪੈਦਾ ਨਹੀਂ ਕਰ ਸਕਦੀ ਕਿਉਂਕਿ ਹੁਣ ਮੇਰੇ ਹਿਰਦੇ ਵਿਚ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਵੱਸ ਰਿਹਾ ਹੈ ।

कबीर जी कहते हैं- जब मेरे दिल में ईश्वर ही बस चुका है तो फिर भला जुलाहा जाति से क्या फर्क पड़ सकता है।

Kabeer, what can my lowly status as a weaver do to me? The Lord dwells in my heart.

Bhagat Kabir ji / / Slok (Bhagat Kabir ji) / Ang 1368

ਕਬੀਰ ਰਮਈਆ ਕੰਠਿ ਮਿਲੁ ਚੂਕਹਿ ਸਰਬ ਜੰਜਾਲ ॥੮੨॥

कबीर रमईआ कंठि मिलु चूकहि सरब जंजाल ॥८२॥

Kabeer ramaeeaa kantthi milu chookahi sarab janjjaal ||82||

ਹੇ ਕਬੀਰ! ਪ੍ਰਭੂ ਦੀ ਯਾਦ ਵਿਚ ਜੁੜ (ਨਿਰੀ ਨੀਵੀਂ ਜਾਤਿ ਦੀ ਕਮਜ਼ੋਰੀ ਹੀ ਨਹੀਂ) ਮਾਇਆ ਦੇ ਸਾਰੇ ਹੀ ਜੰਜਾਲ ਮੁੱਕ ਜਾਣਗੇ ॥੮੨॥

हे कबीर ! राम मुझे मिल गया है, जिससे संसार के सब जंजाल दूर हो गए हैं॥ ८२ ॥

Kabeer, the Lord hugs me close in His Embrace; I have forsaken all my entanglements. ||82||

Bhagat Kabir ji / / Slok (Bhagat Kabir ji) / Ang 1368


ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ ॥

कबीर ऐसा को नही मंदरु देइ जराइ ॥

Kabeer aisaa ko nahee manddaru dei jaraai ||

ਹੇ ਕਬੀਰ! (ਭਾਵੇਂ ਸਿਫ਼ਤ-ਸਾਲਾਹ ਵਿਚ ਬੜੀ ਬਰਕਤਿ ਹੈ, ਪਰ ਸਰੀਰਕ ਮੋਹ ਅਤੇ ਕਾਮਾਦਿਕ ਦਾ ਇਤਨਾ ਜ਼ੋਰ ਹੈ ਕਿ) ਕੋਈ ਵਿਰਲਾ ਅਜਿਹਾ ਮਨੁੱਖ ਹੁੰਦਾ ਹੈ ਜੋ ਸਰੀਰਕ ਮੋਹ ਨੂੰ ਸਾੜਦਾ ਹੈ,

कबीर जी कथन करते हैं- ऐसा कोई नहीं है, जो मोह रूपी घर को जला दे और

Kabeer, will anyone set fire to his home

Bhagat Kabir ji / / Slok (Bhagat Kabir ji) / Ang 1368

ਪਾਂਚਉ ਲਰਿਕੇ ਮਾਰਿ ਕੈ ਰਹੈ ਰਾਮ ਲਿਉ ਲਾਇ ॥੮੩॥

पांचउ लरिके मारि कै रहै राम लिउ लाइ ॥८३॥

Paanchau larike maari kai rahai raam liu laai ||83||

ਕੋਈ ਵਿਰਲਾ ਹੈ ਜੋ ਕਾਮਾਦਿਕ ਮਾਇਆ ਦੇ ਪੰਜਾਂ ਪੁਤ੍ਰਾਂ ਨੂੰ ਮਾਰ ਕੇ ਪ੍ਰਭੂ ਨਾਲ ਲਿਵ ਲਾਈ ਰੱਖਦਾ ਹੈ ॥੮੩॥

पाँच कामादिक लड़कों को खत्म करके राम के ध्यान में लीन रहे॥ ८३ ॥

And kill his five sons (the five thieves) to remain lovingly attached to the Lord? ||83||

Bhagat Kabir ji / / Slok (Bhagat Kabir ji) / Ang 1368


ਕਬੀਰ ਐਸਾ ਕੋ ਨਹੀ ਇਹੁ ਤਨੁ ਦੇਵੈ ਫੂਕਿ ॥

कबीर ऐसा को नही इहु तनु देवै फूकि ॥

Kabeer aisaa ko nahee ihu tanu devai phooki ||

ਹੇ ਕਬੀਰ! (ਮਾਇਆ ਦੇ ਪ੍ਰਭਾਵ ਕਰ ਕੇ) ਕੋਈ ਵਿਰਲਾ ਹੀ ਅਜੇਹਾ ਮਿਲਦਾ ਹੈ ਜੋ (ਪ੍ਰਭੂ ਦੀ ਸਿਫ਼ਤ-ਸਾਲਾਹ ਕਰੇ, ਤੇ) ਸਰੀਰਕ ਮੋਹ ਨੂੰ ਸਾੜ ਦੇਵੇ ।

कबीर जी कथन करते हैं कि ऐसा कोई शख्स नहीं, जो इस शरीर की वासनाओं को जला दे।

Kabeer, will anyone burn his own body?

Bhagat Kabir ji / / Slok (Bhagat Kabir ji) / Ang 1368

ਅੰਧਾ ਲੋਗੁ ਨ ਜਾਨਈ ਰਹਿਓ ਕਬੀਰਾ ਕੂਕਿ ॥੮੪॥

अंधा लोगु न जानई रहिओ कबीरा कूकि ॥८४॥

Anddhaa logu na jaanaee rahio kabeeraa kooki ||84||

ਜਗਤ ਮੋਹ ਵਿਚ ਇਤਨਾ ਗ਼ਰਕ ਹੈ ਕਿ ਇਸ ਨੂੰ ਆਪਣੀ ਭਲਾਈ ਸੁੱਝਦੀ ਹੀ ਨਹੀਂ, (ਭਾਵੇਂ) ਕਬੀਰ ਉੱਚੀ ਉੱਚੀ ਦੱਸ ਰਿਹਾ ਹੈ ॥੮੪॥

कबीर चिल्ला-चिल्लाकर समझा रहा है परन्तु अन्धे अज्ञानी लोग इस बात को नहीं जानते ॥ ८४ ॥

The people are blind - they do not know, although Kabeer continues to shout at them. ||84||

Bhagat Kabir ji / / Slok (Bhagat Kabir ji) / Ang 1368


ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ ॥

कबीर सती पुकारै चिह चड़ी सुनु हो बीर मसान ॥

Kabeer satee pukaarai chih cha(rr)ee sunu ho beer masaan ||

ਹੇ ਕਬੀਰ! ਜੋ ਇਸਤ੍ਰੀ ਆਪਣੇ ਪਰਲੋਕ-ਅੱਪੜੇ ਪਤੀ ਨੂੰ ਮਿਲਣ ਦੀ ਖ਼ਾਤਰ ਉਸ ਦੇ ਸਰੀਰ ਨਾਲ ਆਪਣੇ ਆਪ ਨੂੰ ਸਾੜਨ ਲਈ ਤਿਆਰ ਹੁੰਦੀ ਹੈ ਉਹ ਚਿਖ਼ਾ ਉਤੇ ਚੜ੍ਹ ਕੇ ਦਲੇਰ ਹੋ ਕੇ ਆਖਦੀ ਹੈ-ਹੇ ਵੀਰ ਮਸਾਣ!

कबीर जी कहते हैं कि सती अपने मृतक पति की चिता पर कहती है, हे श्मशान ! मेरी बात सुनो,

Kabeer, the widow mounts the funeral pyre and cries out, ""Listen, O brother funeral pyre.

Bhagat Kabir ji / / Slok (Bhagat Kabir ji) / Ang 1368

ਲੋਗੁ ਸਬਾਇਆ ਚਲਿ ਗਇਓ ਹਮ ਤੁਮ ਕਾਮੁ ਨਿਦਾਨ ॥੮੫॥

लोगु सबाइआ चलि गइओ हम तुम कामु निदान ॥८५॥

Logu sabaaiaa chali gaio ham tum kaamu nidaan ||85||

ਸੁਣ, ਸਾਰੇ ਸੰਬੰਧੀ ਮੇਰਾ ਸਾਥ ਛੱਡ ਗਏ ਹਨ (ਮੈਨੂੰ ਕੋਈ ਮੇਰੇ ਪਤੀ ਨਾਲ ਨਹੀਂ ਮਿਲਾ ਸਕਿਆ) ਆਖ਼ਰ, ਹੇ ਵੀਰ! ਮੈਨੂੰ ਤੇਰੇ ਨਾਲ ਗ਼ਰਜ਼ ਪਈ ਹੈ ॥੮੫॥

सब लोग इस संसार को छोड़कर चले गए हैं, अब हम तुम्हारा काम भी यही अंतकाल होना है ॥८५॥

All people must depart in the end; it is only you and I."" ||85||

Bhagat Kabir ji / / Slok (Bhagat Kabir ji) / Ang 1368Download SGGS PDF Daily Updates ADVERTISE HERE