ANG 1365, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ ॥੧੦॥

लै फाहे उठि धावते सि जानि मारे भगवंत ॥१०॥

Lai phaahe uthi dhaavate si jaani maare bhagavantt ||10||

ਫਾਹੇ ਲੈ ਕੇ (ਦੂਜਿਆਂ ਦੇ ਘਰ ਲੁੱਟਣ ਲਈ) ਤੁਰ ਪੈਂਦੇ ਹਨ, ਪਰ ਯਕੀਨ ਜਾਣੋ ਅਜੇਹੇ ਬੰਦੇ ਰੱਬ ਵਲੋਂ ਮਾਰੇ ਹੋਏ ਹਨ ॥੧੦॥

वे चाकू-पिस्तौल इत्यादि सामान लेकर भागते फिरते हैं परन्तु सच मानो ऐसे लोगों को ईश्वर ने ही मारा हुआ है।॥ १०॥

They take the noose and run around; but rest assured that God shall destroy them. ||10||

Bhagat Kabir ji / / Slok (Bhagat Kabir ji) / Ang 1365


ਕਬੀਰ ਚੰਦਨ ਕਾ ਬਿਰਵਾ ਭਲਾ ਬੇੜ੍ਹ੍ਹਿਓ ਢਾਕ ਪਲਾਸ ॥

कबीर चंदन का बिरवा भला बेड़्हिओ ढाक पलास ॥

Kabeer chanddan kaa biravaa bhalaa be(rr)hio dhaak palaas ||

ਹੇ ਕਬੀਰ! ਚੰਦਨ ਦਾ ਨਿੱਕਾ ਜਿਹਾ ਭੀ ਬੂਟਾ ਚੰਗਾ ਜਾਣੋ, ਭਾਵੇਂ ਉਹ ਢਾਕ ਪਲਾਹ ਆਦਿਕ ਵਰਗੇ ਰੁੱਖਾਂ ਨਾਲ ਘਿਰਿਆ ਹੋਇਆ ਹੋਵੇ ।

"[कबीर जी संत-महात्मा की तरफ संकेत करते हैं, जिनकी संगत का लोग लाभ प्राप्त करते हैंI} हे कबीर ! चन्दन का पौधा भला है, जो ढाक प्लास के पौधों से घिरा रहता है।

Kabeer, the sandalwood tree is good, even though it is surrounded by weeds.

Bhagat Kabir ji / / Slok (Bhagat Kabir ji) / Ang 1365

ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥੧੧॥

ओइ भी चंदनु होइ रहे बसे जु चंदन पासि ॥११॥

Oi bhee chanddanu hoi rahe base ju chanddan paasi ||11||

ਉਹ (ਢਾਕ ਪਲਾਹ ਵਰਗੇ ਨਿਕੰਮੇ ਰੁੱਖ) ਭੀ, ਜੋ ਚੰਦਨ ਦੇ ਨੇੜੇ ਉੱਗੇ ਹੋਏ ਹੁੰਦੇ ਹਨ, ਚੰਦਨ ਹੀ ਹੋ ਜਾਂਦੇ ਹਨ ॥੧੧॥

वस्तुतः चंदन के निकट रहने वाले पौधे भी चन्दन की तरह महकदार हो जाते हैं॥ ११॥

Those who dwell near the sandalwood tree, become just like the sandalwood tree. ||11||

Bhagat Kabir ji / / Slok (Bhagat Kabir ji) / Ang 1365


ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ॥

कबीर बांसु बडाई बूडिआ इउ मत डूबहु कोइ ॥

Kabeer baansu badaaee boodiaa iu mat doobahu koi ||

ਹੇ ਕਬੀਰ! ਬਾਂਸ ਦਾ ਬੂਟਾ (ਉੱਚਾ ਲੰਮਾ ਹੋਣ ਦੇ) ਮਾਣ ਵਿਚ ਡੁੱਬਿਆ ਹੋਇਆ ਹੈ; ਤੁਸੀਂ ਕੋਈ ਧਿਰ ਬਾਂਸ ਵਾਂਗ (ਹਉਮੈ ਵਿਚ) ਨਾਹ ਡੁੱਬ ਜਾਇਓ, ਕਿਉਂਕਿ,

कबीर जी चेताते हैं कि बांस अपने (लम्बे होने के) अभिमान में डूबा रहता है, इसी तरह कोई अपने बड़े होने के अभिमान में मत डूबना।

Kabeer, the bamboo is drowned in its egotistical pride. No one should drown like this.

Bhagat Kabir ji / / Slok (Bhagat Kabir ji) / Ang 1365

ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥੧੨॥

चंदन कै निकटे बसै बांसु सुगंधु न होइ ॥१२॥

Chanddan kai nikate basai baansu suganddhu na hoi ||12||

ਬਾਂਸ ਭਾਵੇਂ ਚੰਦਨ ਦੇ ਨੇੜੇ ਭੀ ਉੱਗਾ ਹੋਇਆ ਹੋਵੇ, ਉਸ ਵਿਚ ਚੰਦਨ ਵਾਲੀ ਸੁਗੰਧੀ ਨਹੀਂ ਆਉਂਦੀ ॥੧੨॥

बांस बेशक चन्दन के निकट रहता है परन्तु सुगन्धित नहीं होता।।१२ ।।

Bamboo also dwells near the sandalwood tree, but it does not take up its fragrance. ||12||

Bhagat Kabir ji / / Slok (Bhagat Kabir ji) / Ang 1365


ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥

कबीर दीनु गवाइआ दुनी सिउ दुनी न चाली साथि ॥

Kabeer deenu gavaaiaa dunee siu dunee na chaalee saathi ||

ਹੇ ਕਬੀਰ! ਗ਼ਾਫ਼ਲ ਮਨੁੱਖ ਨੇ 'ਦੁਨੀਆ' (ਦੇ ਧਨ-ਪਦਾਰਥ) ਦੀ ਖ਼ਾਤਰ 'ਦੀਨ' ਗਵਾ ਲਿਆ, (ਅਖ਼ੀਰ ਵੇਲੇ ਇਹ) ਦੁਨੀਆ ਭੀ ਮਨੁੱਖ ਦੇ ਨਾਲ ਨਾਹ ਤੁਰੀ ।

हे कबीर ! दुनिया की खातिर मनुष्य अपना धर्म-ईमान छोड़ देता है परन्तु दुनिया साथ नहीं चलती।

Kabeer, the mortal loses his faith, for the sake of the world, but the world shall not go along with him in the end.

Bhagat Kabir ji / / Slok (Bhagat Kabir ji) / Ang 1365

ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥

पाइ कुहाड़ा मारिआ गाफलि अपुनै हाथि ॥१३॥

Paai kuhaa(rr)aa maariaa gaaphali apunai haathi ||13||

(ਸੋ) ਲਾ-ਪਰਵਾਹ ਬੰਦੇ ਨੇ ਆਪਣੇ ਪੈਰ ਉਤੇ ਆਪਣੇ ਹੀ ਹੱਥ ਨਾਲ ਕੁਹਾੜਾ ਮਾਰ ਲਿਆ (ਭਾਵ, ਆਪਣਾ ਨੁਕਸਾਨ ਆਪ ਹੀ ਕਰ ਲਿਆ) ॥੧੩॥

गाफिल व्यक्ति अपने हाथ से पाँवों पर कुल्हाड़ा ही मारता है॥ १३॥

The idiot strikes his own foot with the axe by his own hand. ||13||

Bhagat Kabir ji / / Slok (Bhagat Kabir ji) / Ang 1365


ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ ॥

कबीर जह जह हउ फिरिओ कउतक ठाओ ठाइ ॥

Kabeer jah jah hau phirio kautak thaao thaai ||

ਹੇ ਕਬੀਰ! ਮੈਂ ਜਿਥੇ ਜਿਥੇ ਗਿਆ ਹਾਂ, ਥਾਂ ਥਾਂ 'ਦੁਨੀਆ' ਵਾਲੇ ਰੰਗ-ਤਮਾਸ਼ੇ ਹੀ (ਵੇਖੇ ਹਨ);

हे कबीर ! मैं जहाँ-जहाँ घूमा हूँ हर जगह ईश्वर की लीला देखी है।

Kabeer, wherever I go, I see wonders everywhere.

Bhagat Kabir ji / / Slok (Bhagat Kabir ji) / Ang 1365

ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥੧੪॥

इक राम सनेही बाहरा ऊजरु मेरै भांइ ॥१४॥

Ik raam sanehee baaharaa ujaru merai bhaani ||14||

ਪਰ ਮੇਰੇ ਭਾ ਦਾ ਉਹ ਥਾਂ ਉਜਾੜ ਹੈ ਜਿਥੇ ਪਰਮਾਤਮਾ ਨਾਲ ਪਿਆਰ ਕਰਨ ਵਾਲਾ (ਸੰਤ) ਕੋਈ ਨਹੀਂ (ਕਿਉਂਕਿ ਉਥੇ 'ਦੁਨੀਆ' ਹੀ 'ਦੁਨੀਆ' ਵੇਖੀ ਹੈ 'ਦੀਨ' ਦਾ ਨਾਮ-ਨਿਸ਼ਾਨ ਨਹੀਂ) ॥੧੪॥

प्यारे प्रभु के बिना मेरे लिए सब उजाड़ है॥ १४॥

But without the devotees of the One Lord, it is all wilderness to me. ||14||

Bhagat Kabir ji / / Slok (Bhagat Kabir ji) / Ang 1365


ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ ॥

कबीर संतन की झुंगीआ भली भठि कुसती गाउ ॥

Kabeer santtan kee jhunggeeaa bhalee bhathi kusatee gaau ||

ਹੇ ਕਬੀਰ! ਸੰਤਾਂ ਦੀ ਭੈੜੀ ਜਿਹੀ ਕੁੱਲੀ ਭੀ (ਮੈਨੂੰ) ਸੋਹਣੀ (ਲੱਗਦੀ) ਹੈ, (ਉਥੇ 'ਦੀਨ' ਵਿਹਾਝੀਦਾ ਹੈ) ਪਰ ਖੋਟੇ ਮਨੁੱਖ ਦਾ ਪਿੰਡ (ਸੜਦੀ) ਭੱਠੀ ਵਰਗਾ (ਜਾਣੋ) (ਉਥੇ ਹਰ ਵੇਲੇ 'ਦੁਨੀਆ' ਦੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ) ।

हे कबीर ! भले पुरुषों की झोंपड़ी झूठे एवं पापियों के गांव से भली है।

Kabeer, the dwelling of the Saints is good; the dwelling of the unrighteous burns like an oven.

Bhagat Kabir ji / / Slok (Bhagat Kabir ji) / Ang 1365

ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥੧੫॥

आगि लगउ तिह धउलहर जिह नाही हरि को नाउ ॥१५॥

Aagi lagau tih dhaulahar jih naahee hari ko naau ||15||

ਜਿਸ ਮਹਲ-ਮਾੜੀ ਵਿਚ ਪਰਮਾਤਮਾ ਦਾ ਨਾਮ ਨਹੀਂ ਸਿਮਰੀਦਾ, ਉਸ ਨੂੰ ਪਈ ਅੱਗ ਲੱਗੇ (ਮੈਨੂੰ ਅਜੇਹੇ ਮਹਲ-ਮਾੜੀਆਂ ਦੀ ਲੋੜ ਨਹੀਂ) ॥੧੫॥

उन बड़े-बड़े महलों-कोठियों को आग लगा देनी चाहिए, जहाँ हरिनाम का भजन नहीं होता॥ १५॥

Those mansions in which the Lord's Name is not chanted might just as well burn down. ||15||

Bhagat Kabir ji / / Slok (Bhagat Kabir ji) / Ang 1365


ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥

कबीर संत मूए किआ रोईऐ जो अपुने ग्रिहि जाइ ॥

Kabeer santt mooe kiaa roeeai jo apune grihi jaai ||

ਹੇ ਕਬੀਰ! ਕਿਸੇ ਸੰਤ ਦੇ ਮਰਨ ਤੇ ਅਫ਼ਸੋਸ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਸੰਤ ਤਾਂ ਉਸ ਘਰ ਵਿਚ ਜਾਂਦਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ (ਭਾਵ, ਉਹ ਸੰਤ 'ਦੀਨ' ਦਾ ਵਪਾਰੀ ਹੋਣ ਕਰਕੇ ਪ੍ਰਭੂ-ਚਰਨਾਂ ਵਿਚ ਜਾ ਅੱਪੜਦਾ ਹੈ);

कबीर जी समझाते हैं कि संतों की मृत्यु पर भला क्या रोना, जो अपने सच्चे घर (प्रभु-चरणों) में चले जाते हैं।

Kabeer, why cry at the death of a Saint? He is just going back to his home.

Bhagat Kabir ji / / Slok (Bhagat Kabir ji) / Ang 1365

ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥

रोवहु साकत बापुरे जु हाटै हाट बिकाइ ॥१६॥

Rovahu saakat baapure ju haatai haat bikaai ||16||

(ਜੇ ਅਫ਼ਸੋਸ ਕਰਨਾ ਹੈ ਤਾਂ) ਉਸ ਮੰਦ-ਭਾਗੀ (ਦੇ ਮਰਨ) ਤੇ ਅਫ਼ਸੋਸ ਕਰੋ ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ ਹੈ, (ਉਹ ਆਪਣੇ ਕੀਤੇ ਮੰਦ-ਕਰਮਾਂ ਦੇ ਵੱਟੇ) ਹਰੇਕ ਹੱਟੀ ਤੇ ਵਿਕਦਾ ਹੈ (ਭਾਵ, ਸਾਰੀ 'ਦੁਨੀਆ' ਦੀ ਖ਼ਾਤਰ ਭਟਕਣ ਕਰਕੇ ਹੁਣ ਕਈ ਜੂਨਾਂ ਵਿਚ ਭਟਕਦਾ ਹੈ) ॥੧੬॥

दरअसल उन बदनसीब मायावी लोगों पर रोना चाहिए, जो बुरे कर्मों के कारण (जन्म-मरण के चक्र में) पुनः बिकते फिरते हैं।॥ १६॥

Cry for the wretched, faithless cynic, who is sold from store to store. ||16||

Bhagat Kabir ji / / Slok (Bhagat Kabir ji) / Ang 1365


ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ॥

कबीर साकतु ऐसा है जैसी लसन की खानि ॥

Kabeer saakatu aisaa hai jaisee lasan kee khaani ||

ਹੇ ਕਬੀਰ! ਜੋ ਮਨੁੱਖ ਰੱਬ ਨਾਲੋਂ ਟੁੱਟਾ ਹੋਇਆ ਹੈ (ਜੋ 'ਦੁਨੀਆ' ਦੀ ਖ਼ਾਤਰ 'ਦੀਨ' ਨੂੰ ਗਵਾਈ ਜਾ ਰਿਹਾ ਹੈ) ਉਸ ਨੂੰ ਇਉਂ ਸਮਝੋ ਜਿਵੇਂ ਥੋਮ ਦੀ ਭਰੀ ਹੋਈ ਕੋਠੜੀ ਹੈ ।

कबीर जी बतलाते हैं- जैसी लहसुन की खान होती है, ऐसा ही मायावी पुरुष होता है,

Kabeer, the faithless cynic is like a piece of garlic.

Bhagat Kabir ji / / Slok (Bhagat Kabir ji) / Ang 1365

ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥੧੭॥

कोने बैठे खाईऐ परगट होइ निदानि ॥१७॥

Kone baithe khaaeeai paragat hoi nidaani ||17||

ਥੋਮ ਨੂੰ ਕਿਤੇ ਲੁਕਵੇਂ ਥਾਂ ਭੀ ਬਹਿ ਕੇ ਖਾ ਲਈਏ, ਤਾਂ ਭੀ ਉਹ ਜ਼ਰੂਰ (ਆਪਣੀ ਬੋ ਤੋਂ) ਉੱਘੜ ਪੈਂਦਾ ਹੈ (ਸਾਕਤ ਦੇ ਅੰਦਰੋਂ ਭੀ ਜਦੋਂ ਨਿਕਲਣਗੇ ਮੰਦੇ ਬਚਨ ਹੀ ਨਿਕਲਣਗੇ) ॥੧੭॥

ज्यों कोने में बैठकर लहसुन खाया जाए तो उसकी दुर्गन्ध आसपास आने लग जाती है, इसी तरह उसके कर्म भी ज़ाहिर हो जाते हैं ॥ १७ ॥

Even if you eat it sitting in a corner, it becomes obvious to everyone. ||17||

Bhagat Kabir ji / / Slok (Bhagat Kabir ji) / Ang 1365


ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ ॥

कबीर माइआ डोलनी पवनु झकोलनहारु ॥

Kabeer maaiaa dolanee pavanu jhakolanahaaru ||

ਹੇ ਕਬੀਰ! ਇਸ 'ਦੁਨੀਆ' ('ਮਾਇਆ') ਨੂੰ ਦੁੱਧ ਦੀ ਭਰੀ ਚਾਟੀ ਸਮਝੋ, (ਹਰੇਕ ਜੀਵ ਦਾ) ਸੁਆਸ ਸੁਆਸ (ਉਸ ਚਾਟੀ ਨੂੰ ਰਿੜਕਣ ਲਈ) ਮਧਾਣੀ ਮਿਥ ਲਵੋ ।

कबीर जी उद्बोधन करते हैं- माया मटकी के बराबर है और साँसें मथनी है।

Kabeer, Maya is the butter-churn, and the breath is the churning-stick.

Bhagat Kabir ji / / Slok (Bhagat Kabir ji) / Ang 1365

ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ ॥੧੮॥

संतहु माखनु खाइआ छाछि पीऐ संसारु ॥१८॥

Santtahu maakhanu khaaiaa chhaachhi peeai sanssaaru ||18||

(ਜਿਨ੍ਹਾਂ ਨੂੰ ਇਹ ਦੁੱਧ ਰਿੜਕਣ ਦੀ ਜਾਚ ਆ ਗਈ, ਜਿਨ੍ਹਾਂ ਪਰਮਾਤਮਾ ਦਾ ਸਿਮਰਨ ਕਰਦਿਆਂ ਇਸ ਮਾਇਆ ਨੂੰ ਵਰਤਿਆ, ਜਿਨ੍ਹਾਂ ਨੇ 'ਦੁਨੀਆ' ਨੂੰ ਵਣ-ਜਿਆ ਪਰ 'ਦੀਨ' ਭੀ ਗੁਆਚਨ ਨਾਹ ਦਿੱਤਾ) ਉਹਨਾਂ ਸੰਤ ਜਨਾਂ ਨੇ (ਇਸ ਰੇੜਕੇ ਵਿਚੋਂ) ਮੱਖਣ (ਹਾਸਲ ਕੀਤਾ ਤੇ) ਖਾਧਾ (ਭਾਵ; ਮਨੁੱਖਾ ਜਨਮ ਦਾ ਅਸਲ ਮਨੋਰਥ ਹਾਸਲ ਕੀਤਾ, ਜਿਵੇਂ ਦੁੱਧ ਨੂੰ ਰਿੜਕਣ ਦਾ ਮਨੋਰਥ ਹੈ ਮੱਖਣ ਕੱਢਣਾ); ਪਰ ਨਿਰੀ 'ਦੁਨੀਆ' ਦਾ ਵਪਾਰੀ (ਮਾਨੋ,) ਲੱਸੀ ਹੀ ਪੀ ਰਿਹਾ ਹੈ (ਮਨੁੱਖਾ ਜਨਮ ਦਾ ਅਸਲੀ ਮਨੋਰਥ ਨਹੀਂ ਪਾ ਸਕਿਆ) ॥੧੮॥

संत पुरुष परमात्मा का स्मरण करके माखन खाते हैं और संसार के लोग छाछ पीते हैं॥ १८॥

The Saints eat the butter, while the world drinks the whey. ||18||

Bhagat Kabir ji / / Slok (Bhagat Kabir ji) / Ang 1365


ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ ॥

कबीर माइआ डोलनी पवनु वहै हिव धार ॥

Kabeer maaiaa dolanee pavanu vahai hiv dhaar ||

ਹੇ ਕਬੀਰ! ਇਹ 'ਦੁਨੀਆ' (ਮਾਇਆ') ਮਾਨੋ, ਦੁੱਧ ਦੀ ਚਾਟੀ ਹੈ, (ਇਸ ਚਾਟੀ ਵਿਚ ਨਾਮ ਦੀ) ਠੰਢਕ ਵਾਲੇ ਸੁਆਸ, ਮਾਨੋ, ਮਧਾਣੀ ਹਿਲਾਈ ਜਾ ਰਹੀ ਹੈ ।

हे कबीर ! यह माया दूध की मटकी है, जिसमें श्वासों की ठण्डी धारा चल रही है।

Kabeer, Maya is the butter-churn; the breath flows like ice water.

Bhagat Kabir ji / / Slok (Bhagat Kabir ji) / Ang 1365

ਜਿਨਿ ਬਿਲੋਇਆ ਤਿਨਿ ਖਾਇਆ ਅਵਰ ਬਿਲੋਵਨਹਾਰ ॥੧੯॥

जिनि बिलोइआ तिनि खाइआ अवर बिलोवनहार ॥१९॥

Jini biloiaa tini khaaiaa avar bilovanahaar ||19||

ਜਿਸ (ਭਾਗਾਂ ਵਾਲੇ ਮਨੁੱਖ) ਨੇ (ਇਸ ਮਧਾਣੀ ਨਾਲ ਦੁੱਧ) ਰਿੜਕਿਆ ਹੈ ਉਸ ਨੇ (ਮੱਖਣ) ਖਾਧਾ ਹੈ, ਬਾਕੀ ਦੇ ਹੋਰ ਲੋਕ ਨਿਰਾ ਰਿੜਕ ਹੀ ਰਹੇ ਹਨ (ਉਹਨਾਂ ਨੂੰ ਮੱਖਣ ਖਾਣ ਨੂੰ ਨਹੀਂ ਮਿਲਦਾ) (ਭਾਵ, ਜੋ ਲੋਕ ਨਿਰਬਾਹ-ਮਾਤ੍ਰ ਮਾਇਆ ਨੂੰ ਵਰਤਦੇ ਹਨ, ਤੇ ਨਾਲ ਨਾਲ ਸੁਆਸ ਸੁਆਸ ਪਰਮਾਤਮਾ ਨੂੰ ਯਾਦ ਰੱਖਦੇ ਹਨ, ਉਹਨਾਂ ਦਾ ਜੀਵਨ ਸ਼ਾਂਤੀ-ਭਰਿਆ ਹੁੰਦਾ ਹੈ, ਮਨੁੱਖਾ ਜਨਮ ਦਾ ਅਸਲ ਮਨੋਰਥ ਉਹ ਪ੍ਰਾਪਤ ਕਰ ਲੈਂਦੇ ਹਨ । ਪਰ ਜੋ ਲੋਕ 'ਦੀਨ' ਵਿਸਾਰ ਕੇ ਨਿਰੀ 'ਦੁਨੀਆ' ਪਿੱਛੇ ਦੌੜ-ਭੱਜ ਕਰਦੇ ਹਨ, ਉਹ ਖ਼ੁਆਰ ਹੁੰਦੇ ਹਨ, ਤੇ ਜੀਵਨ ਅਜਾਈਂ ਗੰਵਾ ਜਾਂਦੇ ਹਨ) ॥੧੯॥

जो ठीक तरह मंथन करता है, वह माखन खाता है, अन्य लोग मंथन ही करते रहते हैं॥ १६॥

Whoever does the churning eats the butter; the others are just churning-sticks. ||19||

Bhagat Kabir ji / / Slok (Bhagat Kabir ji) / Ang 1365


ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ ॥

कबीर माइआ चोरटी मुसि मुसि लावै हाटि ॥

Kabeer maaiaa choratee musi musi laavai haati ||

ਹੇ ਕਬੀਰ! ਇਹ ਦੁਨੀਆ, ਇਹ ਮਾਇਆ, ਮੋਮੋ-ਠੱਗਣੀ ਹੈ (ਜੋ ਲੋਕ 'ਦੀਨ' ਵਿਸਾਰ ਕੇ ਨਿਰੀ 'ਦੁਨੀਆ' ਦੀ ਖ਼ਾਤਰ ਭਟਕ ਰਹੇ ਹਨ, ਉਹਨਾਂ ਨੂੰ) ਠੱਗ ਠੱਗ ਕੇ ਇਹ ਮਾਇਆ ਆਪਣੀ ਹੱਟੀ (ਹੋਰ ਹੋਰ) ਸਜਾਂਦੀ ਹੈ ।

कबीर जी कहते हैं- इस माया लुटेरी ने लोगों को धोखा दे-देकर अपनी दुकान सजाई है।

Kabeer, Maya is the thief, which breaks in and plunders the store.

Bhagat Kabir ji / / Slok (Bhagat Kabir ji) / Ang 1365

ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ ਬਾਟ ॥੨੦॥

एकु कबीरा ना मुसै जिनि कीनी बारह बाट ॥२०॥

Eku kabeeraa naa musai jini keenee baarah baat ||20||

ਹੇ ਕਬੀਰ! ਸਿਰਫ਼ ਉਹ ਮਨੁੱਖ ਇਸ ਦੀ ਠੱਗੀ ਤੋਂ ਬਚਿਆ ਰਹਿੰਦਾ ਹੈ ਜਿਸ ਨੇ ਇਸ ਮਾਇਆ ਦੀਆਂ ਬਾਰਾਂ ਵੰਡੀਆਂ ਕਰ ਦਿੱਤੀਆਂ ਹਨ (ਜਿਸ ਨੇ ਇਸ ਦੀ ਠੱਗੀ ਨੂੰ ਭੰਨ ਕੇ ਰੱਖ ਦਿੱਤਾ ਹੈ) ॥੨੦॥

यह केवल कबीर को धोखा नहीं दे सकी, जिसने इसके काट कर बारह टुकड़े कर दिए॥ २०॥

Only Kabeer is not plundered; he has cut her into twelve pieces. ||20||

Bhagat Kabir ji / / Slok (Bhagat Kabir ji) / Ang 1365


ਕਬੀਰ ਸੂਖੁ ਨ ਏਂਹ ਜੁਗਿ ਕਰਹਿ ਜੁ ਬਹੁਤੈ ਮੀਤ ॥

कबीर सूखु न एंह जुगि करहि जु बहुतै मीत ॥

Kabeer sookhu na enh jugi karahi ju bahutai meet ||

ਹੇ ਕਬੀਰ! ('ਦੀਨ' ਵਿਸਾਰ ਕੇ, ਪਰਮਾਤਮਾ ਨੂੰ ਭੁਲਾ ਕੇ ਤੂੰ ਜੋ ਪੁਤ੍ਰ ਇਸਤ੍ਰੀ ਧਨ ਮਿਲਖ ਆਦਿਕ) ਕਈ ਮਿਤ੍ਰ ਬਣਾ ਰਿਹਾ ਹੈਂ, ਇਸ ਮਨੁੱਖਾ ਜਨਮ ਵਿਚ (ਇਹਨਾਂ ਮਿਤ੍ਰਾਂ ਤੋਂ) ਸੁਖ ਨਹੀਂ ਮਿਲੇਗਾ ।

कबीर जी समझाते हैं- बहुत अधिक मित्र बनाने से इस दुनिया में सुख प्राप्त नहीं होता।

Kabeer, peace does not come in this world by making lots of friends.

Bhagat Kabir ji / / Slok (Bhagat Kabir ji) / Ang 1365

ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥੨੧॥

जो चितु राखहि एक सिउ ते सुखु पावहि नीत ॥२१॥

Jo chitu raakhahi ek siu te sukhu paavahi neet ||21||

ਸਿਰਫ਼ ਉਹ ਮਨੁੱਖ ਸਦਾ ਸੁਖ ਮਾਣਦੇ ਹਨ ਜੋ ('ਦੁਨੀਆ' ਵਿਚ ਵਰਤਦੇ ਹੋਏ ਭੀ) ਇੱਕ ਪਰਮਾਤਮਾ ਨਾਲ ਆਪਣਾ ਮਨ ਜੋੜ ਰੱਖਦੇ ਹਨ ॥੨੧॥

जो अपने दिल में केवल परमात्मा को बसाए रखता है, वास्तव में वह नित्य ही सुख पाता है॥ २१॥

Those who keep their consciousness focused on the One Lord shall find eternal peace. ||21||

Bhagat Kabir ji / / Slok (Bhagat Kabir ji) / Ang 1365


ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥

कबीर जिसु मरने ते जगु डरै मेरे मनि आनंदु ॥

Kabeer jisu marane te jagu darai mere mani aananddu ||

('ਦੁਨੀਆ' ਦੀ ਖ਼ਾਤਰ 'ਦੀਨ' ਨੂੰ ਵਿਸਾਰ ਕੇ ਮਨੁੱਖ ਧਨ-ਪਦਾਰਥ ਪੁਤ੍ਰ ਇਸਤ੍ਰੀ ਆਦਿਕ ਕਈ ਮਿਤ੍ਰ ਬਣਾਂਦਾ ਹੈ, ਅਤੇ ਇਹਨਾਂ ਤੋਂ ਸੁਖ ਦੀ ਆਸ ਰੱਖਦਾ ਹੈ, ਇਸ ਆਸ ਦੇ ਕਾਰਨ ਹੀ ਇਹਨਾਂ ਨਾਲੋਂ ਮੋਹ ਤੋੜ ਨਹੀਂ ਸਕਦਾ; ਪਰ) ਹੇ ਕਬੀਰ! ਜਿਸ (ਮੋਹ ਦੇ ਤਿਆਗ-ਰੂਪ) ਮੌਤ ਤੋਂ ਜਗਤ ਝੱਕਦਾ ਹੈ, ਉਸ ਨਾਲ ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ;

कबीर जी उद्बोधन करते हैं- जिस मौत से पूरा जगत डर रहा है, उस मौत से मेरे मन में आनंद ही आनंद हो रहा है।

Kabeer, the world is afraid of death - that death fills my mind with bliss.

Bhagat Kabir ji / / Slok (Bhagat Kabir ji) / Ang 1365

ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥

मरने ही ते पाईऐ पूरनु परमानंदु ॥२२॥

Marane hee te paaeeai pooranu paramaananddu ||22||

'ਦੁਨੀਆ' ਦੇ ਇਸ ਮੋਹ ਵਲੋਂ ਮਰਿਆਂ ਹੀ ਉਹ ਪਰਮਾਤਮਾ ਮਿਲਦਾ ਹੈ ਜੋ ਮੁਕੰਮਲ ਤੌਰ ਤੇ ਆਨੰਦ ਸਰੂਪ ਹੈ ॥੨੨॥

क्योंकेि मरने के बाद ही पूर्ण परमानंद प्राप्त होता है।॥ २२॥

It is only by death that perfect, supreme bliss is obtained. ||22||

Bhagat Kabir ji / / Slok (Bhagat Kabir ji) / Ang 1365


ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਨ ਖੋਲ੍ਹ੍ਹ ॥

राम पदारथु पाइ कै कबीरा गांठि न खोल्ह ॥

Raam padaarathu paai kai kabeeraa gaanthi na kholh ||

(ਜਿਧਰ ਤੱਕੋ, 'ਦੁਨੀਆ' ਦੀ ਖ਼ਾਤਰ ਹੀ ਦੌੜ-ਭੱਜ ਹੈ; ਸੋ) ਹੇ ਕਬੀਰ! (ਚੰਗੇ ਭਾਗਾਂ ਨਾਲ) ਜੇ ਤੈਨੂੰ ਪਰਮਾਤਮਾ ਦੇ ਨਾਮ ਦੀ ਸੋਹਣੀ ਵਸਤ ਮਿਲ ਗਈ ਹੈ ਤਾਂ ਇਹ ਗਠੜੀ ਹੋਰਨਾਂ ਅੱਗੇ ਨਾਹ ਖੋਲ੍ਹਦਾ ਫਿਰ ।

कबीर जी उद्बोधन करते हैं- परमात्मा को पाकर गाँठ मत खोल (अर्थात् लोगों को मत बता) क्योंकि

The Treasure of the Lord is obtained, O Kabeer, but do not undo its knot.

Bhagat Kabir ji / / Slok (Bhagat Kabir ji) / Ang 1365

ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ ॥੨੩॥

नही पटणु नही पारखू नही गाहकु नही मोलु ॥२३॥

Nahee pata(nn)u nahee paarakhoo nahee gaahaku nahee molu ||23||

(ਜਗਤ 'ਦੁਨੀਆ' ਵਿਚ ਇਤਨਾ ਮਸਤ ਹੈ ਕਿ ਨਾਮ-ਪਦਾਰਥ ਦੇ ਖ਼ਰੀਦਣ ਲਈ) ਨਾਹ ਕੋਈ ਮੰਡੀ ਹੈ ਨਾ ਕੋਈ ਇਸ ਵਸਤ ਦੀ ਕਦਰ ਕਰਨ ਵਾਲਾ ਹੈ, ਨਾਹ ਇਹ ਕੋਈ ਵਸਤ ਖ਼ਰੀਦਣੀ ਚਾਹੁੰਦਾ ਹੈ, ਤੇ ਨਾਹ ਕੋਈ ਇਤਨੀ ਕੀਮਤ ਹੀ ਦੇਣ ਨੂੰ ਤਿਆਰ ਹੈ (ਕਿ 'ਦੁਨੀਆ' ਨਾਲੋਂ ਪ੍ਰੀਤ ਤੋੜੇ) ॥੨੩॥

न ही कोई भक्ति स्थल है, न ही पारखी है, न ही कोई भक्ति करने वाला ग्राहक है और न ही कोई महानता को समझता है॥ २३॥

There is no market to sell it, no appraiser, no customer, and no price. ||23||

Bhagat Kabir ji / / Slok (Bhagat Kabir ji) / Ang 1365


ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ ॥

कबीर ता सिउ प्रीति करि जा को ठाकुरु रामु ॥

Kabeer taa siu preeti kari jaa ko thaakuru raamu ||

ਹੇ ਕਬੀਰ! ਉਸ (ਸਤਸੰਗੀ) ਨਾਲ ਸਾਂਝ ਬਣਾ ਜਿਸ ਦਾ (ਆਸਰਾ-ਪਰਨਾ) ਉਹ ਪਰਮਾਤਮਾ ਹੈ ਜੋ ਸਭ ਦਾ ਪਾਲਕ ਹੈ, ('ਰਾਮ ਪਦਾਰਥ' ਦੇ ਵਣਜਾਰਿਆਂ ਨਾਲ ਬਣੀ ਹੋਈ ਪ੍ਰੀਤ ਤੋੜ ਨਿਭ ਸਕਦੀ ਹੈ,

कबीर जी उपदेश करते हैं कि हे सज्जनो ! उन संत-भक्तों से प्रेम करो, जिन्होंने राम को अपना स्वामी मान लिया है।

Kabeer, be in love with only that one, whose Master is the Lord.

Bhagat Kabir ji / / Slok (Bhagat Kabir ji) / Ang 1365

ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥੨੪॥

पंडित राजे भूपती आवहि कउने काम ॥२४॥

Panddit raaje bhoopatee aavahi kaune kaam ||24||

ਪਰ ਜਿਨ੍ਹਾਂ ਨੂੰ ਵਿਦਿਆ ਰਾਜ ਭੁਇਂ ਆਦਿਕ ਦਾ ਮਾਣ ਹੈ, ਜੋ 'ਦੁਨੀਆ' ਦੇ ਵਪਾਰੀ ਹਨ ਉਹ) ਪੰਡਿਤ ਹੋਣ ਚਾਹੇ ਰਾਜੇ ਹੋਣ ਚਾਹੇ ਬੜੀ ਭੁਇਂ ਦੇ ਮਾਲਕ ਹੋਣ ਕਿਸੇ ਕੰਮ ਨਹੀਂ ਆਉਂਦੇ ॥੨੪॥

पण्डित, राजा-महाराजा किसी काम नहीं आने॥ २४॥

The Pandits, the religious scholars, kings and landlords - what good is love for them? ||24||

Bhagat Kabir ji / / Slok (Bhagat Kabir ji) / Ang 1365


ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥

कबीर प्रीति इक सिउ कीए आन दुबिधा जाइ ॥

Kabeer preeti ik siu keee aan dubidhaa jaai ||

ਹੇ ਕਬੀਰ! ('ਦੁਨੀਆ' ਵਾਲਾ) ਹੋਰ ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪਰਮਾਤਮਾ ਨਾਲ ਪਿਆਰ ਪਾਇਆ ਜਾਏ ।

कबीर जी बतलाते हैं कि जब परमात्मा से प्रेम लग जाता है तो अन्य सब दुविधाएँ दूर हो जाती हैं।

Kabeer, when you are in love with the One Lord, duality and alienation depart.

Bhagat Kabir ji / / Slok (Bhagat Kabir ji) / Ang 1365

ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥

भावै लांबे केस करु भावै घररि मुडाइ ॥२५॥

Bhaavai laambe kes karu bhaavai gharari mudaai ||25||

(ਜਦ ਤਕ ਪ੍ਰਭੂ ਨਾਲ ਪ੍ਰੀਤ ਨਹੀਂ ਜੋੜੀ ਜਾਂਦੀ, 'ਦੁਨੀਆ' ਵਾਲੀ 'ਦੁਬਿਧਾ' ਮਿਟ ਨਹੀਂ ਸਕਦੀ) ਚਾਹੇ (ਸੁਆਹ ਮਲ ਕੇ) ਲੰਮੀਆਂ ਜਟਾਂ ਰਖ ਲੈ, ਚਾਹੇ ਉੱਕਾ ਹੀ ਸਿਰ ਰੋਡ-ਮੋਡ ਕਰ ਲੈ (ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ) ॥੨੫॥

चाहे लम्बी जटाओं वाला साधु हो या सिर मुंडवा सन्यासी हो॥ २५॥

You may have long hair, or you may shave your head bald. ||25||

Bhagat Kabir ji / / Slok (Bhagat Kabir ji) / Ang 1365


ਕਬੀਰ ਜਗੁ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ ॥

कबीर जगु काजल की कोठरी अंध परे तिस माहि ॥

Kabeer jagu kaajal kee kotharee anddh pare tis maahi ||

ਹੇ ਕਬੀਰ! 'ਦੁਨੀਆ' ਦਾ ਮੋਹ, ਮਾਨੋ, ਇਕ ਐਸੀ ਕੋਠੜੀ ਹੈ ਜੋ ਕਾਲਖ ਨਾਲ ਭਰੀ ਹੋਈ ਹੈ; ਇਸ ਵਿਚ ਉਹ ਬੰਦੇ ਡਿੱਗੇ ਪਏ ਹਨ ਜਿਨ੍ਹਾਂ ਦੀਆਂ ਅੱਖਾਂ ਬੰਦ ਹਨ (ਜਿਨ੍ਹਾਂ ਨੂੰ 'ਦੀਨ' ਦੀ ਸੂਝ ਨਹੀਂ ਆਈ, ਚਾਹੇ ਉਹ ਪੰਡਿਤ ਰਾਜੇ ਭੂਪਤੀ ਹਨ, ਚਾਹੇ ਜਟਾਧਾਰੀ ਸੰਨਿਆਸੀ ਆਦਿਕ ਤਿਆਗੀ ਹਨ) ।

कबीर जी कथन करते हैं कि यह जगत (मोह, माया रूपी) काजल की कोठरी है और अज्ञानांध जीव इसमें पड़े रहते हैं।

Kabeer, the world is a room filled with black soot; the blind fall into its trap.

Bhagat Kabir ji / / Slok (Bhagat Kabir ji) / Ang 1365

ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ ॥੨੬॥

हउ बलिहारी तिन कउ पैसि जु नीकसि जाहि ॥२६॥

Hau balihaaree tin kau paisi ju neekasi jaahi ||26||

ਪਰ, ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਇਸ ਵਿਚ ਡਿੱਗ ਕੇ ਮੁੜ ਨਿਕਲ ਆਉਂਦੇ ਹਨ-(ਜੋ ਇੱਕ ਪਰਮਾਤਮਾ ਨਾਲ ਪਿਆਰ ਪਾ ਕੇ 'ਦੁਨੀ' ਦੇ ਮੋਹ ਨੂੰ ਤਿਆਗ ਦੇਂਦੇ ਹਨ) ॥੨੬॥

मैं उन सज्जनों पर कुर्बान जाता हूँ, जो कालिमा से बाहर निकल जाते हैं।॥ २६॥

I am a sacrifice to those who are thrown in, and still escape. ||26||

Bhagat Kabir ji / / Slok (Bhagat Kabir ji) / Ang 1365


ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ ॥

कबीर इहु तनु जाइगा सकहु त लेहु बहोरि ॥

Kabeer ihu tanu jaaigaa sakahu ta lehu bahori ||

ਹੇ ਕਬੀਰ! ਇਹ ਸਾਰਾ ਸਰੀਰ ਨਾਸ ਹੋ ਜਾਇਗਾ, ਜੇ ਤੁਸੀਂ ਇਸ ਨੂੰ ਨਾਸ ਹੋਣ ਤੋਂ ਬਚਾ ਸਕਦੇ ਹੋ ਤਾਂ ਬਚਾ ਲਵੋ (ਭਾਵ, ਕੋਈ ਭੀ ਆਪਣੇ ਸਰੀਰ ਨੂੰ ਨਾਸ ਹੋਣ ਤੋਂ ਬਚਾ ਨਹੀਂ ਸਕਦਾ, ਇਹ ਜ਼ਰੂਰ ਨਾਸ ਹੋਵੇਗਾ) ।

हे कबीर ! यह तन नाश होना ही है, इसे बचाने का बेशक कोई भी उपाय कर ली, इसे बचा नहीं सकते।

Kabeer, this body shall perish; save it, if you can.

Bhagat Kabir ji / / Slok (Bhagat Kabir ji) / Ang 1365

ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ ॥੨੭॥

नांगे पावहु ते गए जिन के लाख करोरि ॥२७॥

Naange paavahu te gae jin ke laakh karori ||27||

ਜਿਨ੍ਹਾਂ ਬੰਦਿਆਂ ਦੇ ਪਾਸ ਲੱਖਾਂ ਕ੍ਰੋੜਾਂ ਰੁਪਏ ਜਮ੍ਹਾ ਸਨ, ਉਹ ਭੀ ਇਥੋਂ ਨੰਗੀ ਪੈਰੀਂ ਹੀ (ਭਾਵ, ਕੰਗਾਲਾਂ ਵਾਂਗ ਹੀ) ਚਲੇ ਗਏ (ਸਾਰੀ ਉਮਰ 'ਦੁਨੀਆ' ਦੀ ਖ਼ਾਤਰ ਭਟਕਦੇ ਰਹੇ, 'ਦੀਨ' ਨੂੰ ਵਿਸਾਰ ਦਿੱਤਾ; ਆਖ਼ਰ ਇਹ 'ਦੁਨੀਆ' ਤਾਂ ਇਥੇ ਰਹਿ ਗਈ, ਇਥੋਂ ਆਤਮਕ ਜੀਵਨ ਵਿਚ ਨਿਰੋਲ ਕੰਗਾਲ ਹੋ ਕੇ ਤੁਰੇ) ॥੨੭॥

जिनके पास लाखों-करोड़ों रुपए थे, वे भी नंगे पॉव चले गए हैं।॥ २७॥

Even those who have tens of thousands and millions, must depart bare-footed in the end. ||27||

Bhagat Kabir ji / / Slok (Bhagat Kabir ji) / Ang 1365


ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥

कबीर इहु तनु जाइगा कवनै मारगि लाइ ॥

Kabeer ihu tanu jaaigaa kavanai maaragi laai ||

ਹੇ ਕਬੀਰ! ਇਹ ਸਰੀਰ ਨਾਸ ਹੋ ਜਾਇਗਾ, ਇਸ ਨੂੰ ਕਿਸੇ (ਉਸ) ਕੰਮ ਵਿਚ ਜੋੜ (ਜੋ ਤੇਰੇ ਲਈ ਲਾਹੇਵੰਦਾ ਹੋਵੇ);

कबीर जी उद्बोधन करते हैं- यह तन नाशवान् है, इसे किसी अच्छे रास्ते पर जरूर लगाओ

Kabeer, this body shall perish; place it on the path.

Bhagat Kabir ji / / Slok (Bhagat Kabir ji) / Ang 1365

ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥

कै संगति करि साध की कै हरि के गुन गाइ ॥२८॥

Kai sanggati kari saadh kee kai hari ke gun gaai ||28||

ਸੋ, ਸਾਧ ਸੰਗਤ ਕਰ ਅਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ('ਦੁਨੀ' ਤਾਂ ਇਥੇ ਹੀ ਰਹਿ ਜਾਂਦੀ ਹੈ, 'ਦੀਨ' ਹੀ ਸਾਥੀ ਬਣਦਾ ਹੈ) ॥੨੮॥

या तो साधु पुरुषों की संगत करो या फिर भगवान का गुणगान करो॥ २८॥

Either join the Saadh Sangat, the Company of the Holy, or sing the Glorious Praises of the Lord. ||28||

Bhagat Kabir ji / / Slok (Bhagat Kabir ji) / Ang 1365


ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥

कबीर मरता मरता जगु मूआ मरि भी न जानिआ कोइ ॥

Kabeer marataa marataa jagu mooaa mari bhee na jaaniaa koi ||

ਹੇ ਕਬੀਰ! (ਨਿਰੀ 'ਦੁਨੀਆ' ਦਾ ਵਪਾਰੀ) ਜਗਤ ਹਰ ਵੇਲੇ ਮੌਤ ਦੇ ਸਹਿਮ ਦਾ ਦਬਾਇਆ ਰਹਿੰਦਾ ਹੈ, (ਨਿਰੀ ਮਾਇਆ ਦਾ ਵਪਾਰੀ) ਕਿਸੇ ਧਿਰ ਨੂੰ ਭੀ ਸਮਝ ਨਹੀਂ ਆਉਂਦੀ ਕਿ ਮੌਤ ਦਾ ਇਹ ਸਹਿਮ ਕਿਵੇਂ ਮੁਕਾਇਆ ਜਾਏ ।

हे कबीर ! मरता-मरता संसार मर रहा है, लेकिन कोई भी मरने का भेद नहीं जानता।

Kabeer, dying, dying, the whole world has to die, and yet, none know how to die.

Bhagat Kabir ji / / Slok (Bhagat Kabir ji) / Ang 1365


Download SGGS PDF Daily Updates ADVERTISE HERE